ਵਿਦ੍ਯਾ ਦਰਬਾਰ ਬੀ ਗੁਰੂ ਜੀ ਨੇ ਸਾਜਿਆ ਸੀ ਆਪਣੇ ਸਿੱਖਾਂ ਵਿਚ ਵਿਦ੍ਯਾ ਦਾ ਪ੍ਰਕਾਸ਼ ਬੀ ਦੇ ਰਹੇ ਸੇ। ਬੜੇ ਬੜੇ ਗੁਣੀ ਇਸ ਕੰਮ ਪਰ ਲਾਏ ਹੋਏ ਸੇ। ਸ਼ਸਤ੍ਰ ਵਿਯਾ ਦੇ ਨਾਲ ਸ਼ਾਸਤ੍ਰ ਵਿਯਾ ਤੇ ਦੁਹਾਂ ਦੇ ਸਿਰ ਤੇ ਸ਼ਾਂਤਿ ਰਸੀ ਵਿਦ੍ਯਾ ਦਾ ਪ੍ਰਚਾਰ ਸੀ। ਸ਼ਾਂਤਿ ਰਸੀਆਂ ਦੀ ਰੱਖ੍ਯਾ ਬੀਰ ਰਸੀਏ ਕਰਨ, ਬੀਰ ਰਸੀਆਂ ਨੂੰ ਵਿਸ਼ਾ ਚਾਨਣਾ ਦੇਵੇ ਤੇ ਸ਼ਾਂਤਿ ਰਸੀਏ ਪੰਥ ਨੂੰ ਧਰਮ ਤੇ ਪਰਮਾਰਥ ਤੋਂ ਗਿਰਨ ਨਾ ਦੇਣ। ਤਾਂ ਜੋ ਬੀਰ ਰਸ ਹਠਾਗ੍ਰਹਿ ਦਾ ਨਿਰਦਯਤਾ ਨਾਲ ਨਿਰਾ ਜੁੱਧ ਮਾਤ੍ਰ ਨਾ ਰਹਿ ਜਾਵੇ, ਸਗੋਂ 'ਉਤਸ਼ਾਹ' ਦਾ ਵਿਕਾਸ ਕਰਨ ਵਾਲਾ ਹੋਵੇ। ਬੀਰ ਰਸ ਦਾ ਮੂਲ 'ਉਤਸ਼ਾਹ' ਹੈ। 'ਦਾਨ' ਬੀ ਬੀਰ ਰਸੀ ਸ਼ੈ ਹੈ। ਦਇਆ ਤੋਂ ਦਾਨ ਦੇਣ
ਇਨ੍ਹਾਂ ਸ਼ਸਤ੍ਰਧਾਰੀ ਨਾਮ ਬਾਣੀ ਦੇ ਪ੍ਰੇਮੀਆਂ ਦੀ ਜਥੇਬੰਦੀ ਹੋ ਰਹੀ ਸੀ। ਖਾਲਸਾ ਜਥੇਬੰਦੀ 'ਅੰਗ ਅੰਗੀ ਭਾਵ {ਸਰੀਰ ਦੇ ਅੰਗ ਜੀਕੂ ਵੱਖ ਵੱਖ ਪਰ ਆਪ ਵਿਚ ਇਕ ਮਿਕ ਹੋ ਕੇ ਕਾਰਜ ਕਰ ਰਹੇ ਹਨ, ਐਸੀ ਜਥੇਬੰਦੀ} ਵਾਲਾ ਇਕ ਪਰਿਵਾਰ ਤ੍ਯਾਰ ਹੋ ਗਿਆ ਸੀ। ਜਿਥੇ ਸੈਨਾਂ ਓਥੇ ਸੈ ਲੋੜਾਂ, ਖਾਸ ਕਰਕੇ ਅੰਨ, ਦਾਣੇ, ਪੱਠੇ ਦੀ ਲੋੜ। ਜਦੋਂ ਖਾਲਸਾ ਬਨਾਂ ਤੋਂ ਕਿ ਗਿਰਾਵਾਂ ਤੌਂ ਇਹ ਚੀਜ਼ਾਂ ਮੰਗਦਾ ਤੇ ਪੈਸੇ ਦੇ ਕੇ ਮਿਲ ਜਾਂਦੀਆਂ ਤਾਂ ਵਾਹਵਾ, ਜੇ ਚੀਜ਼ਾਂ ਪਹਾੜੀਆਂ ਪਾਸ ਲੋੜ ਤੋਂ ਵਧੀਕ ਤੇ ਵਿਕਰੀ ਵਾਸਤੇ ਹੁੰਦਿਆਂ ਬੀ ਨਾ ਮਿਲਦੀਆਂ ਤਾਂ ਮੁਸ਼ਕਲ ਪੈਂਦੀ। ਇਸ ਮੁਸ਼ਕਲ ਵੇਲੇ ਕਈ ਵੇਰ ਨੀਵੀਂ ਉੱਚੀ ਗਲ ਬਾਤ ਹੋ ਜਾਂਦੀ, ਜੋ ਲੋਕਾਂ ਨੂੰ ਰਾਜਿਆਂ ਪਾਸ ਪੁਕਾਰੂ ਜਾ ਕਰਦੀ। ਜਦੋਂ ਰਾਜਿਆਂ ਵੱਲੋਂ ਪੁੱਛ ਹੁੰਦੀ ਤਾਂ ਇਧਰੋਂ ਉੱਤਰ ਜਾਂਦਾ ਕਿ ਤੁਸੀਂ ਚੀਜ਼ਾਂ ਦੇ ਨਿਰਖ ਬੰਨ੍ਹ ਦਿਓ, ਸਾਥੋਂ ਲੋਕੀਂ ਮੁੱਲ ਲੈ ਲਿਆ ਕਰਨ ਤੇ ਦੇ ਦਿਆ ਕਰਨ। ਇਹ ਗਲ ਕਦੇ ਟੁਰਦੀ ਕਦੇ ਨਾ! ਅਸਲ ਗਲ ਤਾਂ ਇਹ ਸੀ ਕਿ ਔਰੰਗਜ਼ੇਬ ਤੇ ਉਸਦੀ ਸਰਕਾਰ ਵੈਰੀ ਸੀ ਜਿਸ ਕਰਕੇ ਰਾਜੇ ਬੀ ਕੈਰੀ ਅੱਖ ਰਖਦੇ। ਸਿੱਖੀ ਉਹਨਾਂ ਨੂੰ ਬਹੁਤ ਰੜਕਦੀ ਸੀ। ਜਾਪਦਾ ਹੈ ਕਿ ਉਸਦੇ ਇਸ਼ਾਰੇ ਤੇ ਕਦੇ ਰਾਜਿਆਂ ਦੇ ਆਪਣੇ ਭਰਮ ਭੈ ਤੇ ਲਾਲਚ ਵੈਰ ਕਰਵਾਉਂਦੇ ਸੇ। ਇਸ ਕਰਕੇ ਬਹਾਨੇ ਬਹਾਨੇ ਗੁਰੂ ਜੀ ਅੱਗੇ ਮੁਸ਼ਕਲਾਂ ਤੇ ਅੜਚਨਾਂ ਦੇ ਸਾਮਾਨ ਕੀਤੇ ਜਾਂਦੇ ਸਨ। ਜਿਨ੍ਹਾਂ ਵਿਚੋਂ ਕਦੇ ਤਾਂ ਬਿਲਾਸਪੁਰ ਦਾ ਰਾਜਾ ਆਨੰਦਪੁਰ ਦਾ ਕਿਰਾਇਆ ਮੰਗ ਭੇਜਦਾ; ਹਾਲਾਂ ਕਿ ਓਹ ਜ਼ਿਮੀ ਗੁਰੂ ਜੀ ਦੀ ਜ਼ਰ ਖਰੀਦ ਸੀ। ਕਦੇ ਹਾਥੀ ਆਦਿਕ ਸਾਮਾਨ ਮੰਗ ਭੇਜਦਾ, ਕਦੀ ਪ੍ਰਜਾ ਤੋਂ ਅੰਨ ਦਾਣੇ ਤ੍ਰਿਣ ਦੀ ਅੜਚਣ ਖੜੀ ਹੋ ਜਾਂਦੀ, ਕਦੇ ਕੁਛ, ਕਦੇ ਕੁਛ। ਰਾਜਿਆਂ ਦੇ, ਖਾਸ ਕਰਕੇ ਭੀਮਚੰਦ ਦੇ, ਮਾੜੇ ਵਰਤਾਉ ਦੇ ਕਾਰਣ ਹੀ ਗੁਰੂ ਸਾਹਿਬl
2.
ਇਕ ਦਿਨ ਲੌਢੇ ਪਹਿਰ ਦੀਵਾਨ ਸਜ ਰਿਹਾ ਸੀ, ਕੀਤਰਨ ਹੋ ਰਿਹਾ ਸੀ, ਤਾਰਿਆਂ ਵਿਚ ਚੰਦ ਵਾਂਙੂ ਸਭਾ ਦੇ ਸੁਆਮੀ ਵਿਰਾਜਮਾਨ ਹੋਏ ਸ਼ੋਭ ਰਹੇ ਸਨ, ਨੂਰੀ ਚਿਹਰੇ ਤੋਂ ਤੇਜ ਤੇ ਸ਼ਾਂਤੀ ਦੀ ਮਿਲਵੀਂ ਨੂਰ ਫੁਹਾਰ ਪੈ ਰਹੀ ਸੀ। ਚਕੋਰ-ਮਨ-ਸਿੱਖ ਦਰਸ਼ਨ ਕਰ ਕਰਕੇ ਆਨੰਦ ਲੈ ਰਹੇ ਸਨ! ਇਕ ਪਾਸੇ ਨੈਣਾਂ ਦੇ ਸਾਹਮਣੇ ਪ੍ਰਤੱਖ ਦਰਸ਼ਨ ਸਨ, ਦੂਜੇ ਪਾਸੇ ਕੰਨ ਕੀਰਤਨ ਦੀ ਅੰਮ੍ਰਿਤ ਫੁਹਾਰ ਨੂੰ ਪੀ ਰਹੇ ਸਨ, ਦੋਹਾਂ ਦਾ ਮਿਲਵਾਂ ਅਸਰ ਇਕ
ਗੁਰੂ ਜੀ— ਉਰੇ ਤਾਂ ਨਹੀਂ ਆਇਆ ਜਾਪਦਾ। ਦਰਸ਼ਨ ਮੇਲੇ ਹੋਏ ਨਹੀਂ ਲੱਗਦੇ ।
ਸਿੰਘ- ਪਾਤਸ਼ਾਹ! ਪਹਿਲੇ ਤਾਂ ਬੂਹੇ ਦੇ : ਬਾਹਰ ਆ ਖੜਦਾ ਸੀ ਤੇ ਮੁਹਾਠ ਉੱਤੇ ਸਿਰ ਧਰਕੇ ਚਲਾ ਜਾਂਦਾ ਸੀ, ਹੁਣ ਦਲ੍ਹੀਜਾਂ ਤੇ ਸਿਰ ਧਰਕੇ, ਚਰਨ ਧੂੜ ਮੱਥੇ ਲਾ ਕੇ, ਅੰਦਰ ਆ ਜਾਂਦਾ ਹੈ, ਪਰ ਉਸੇ ਕੰਧ ਨਾਲ ਲੱਗ ਕੇ ਖੜਾ ਆਪ ਦੇ ਦਰਸ਼ਨ ਕਰਦਾ ਰਹਿੰਦਾ ਹੈ। ਭੋਗ ਪੈਣ ਵੇਲੇ ਕੜਾਹ ਪ੍ਰਸ਼ਾਦ ਦੇ ਵਰਤਾਰੇ ਤੋਂ ਅਗੇਰੇ ਟੁਰ ਜਾਂਦਾ ਹੈ। ਅਜ ਪਤਾ ਨਹੀਂ ਕਿਉਂ ਖਲੌਤਾ ਰਿਹਾ ਹੈ ਤੇ ਅਜੇ ਬੀ ਉਸ ਦੇ ਜਾਣ ਦੇ ਕੋਈ ਚਿੰਨ੍ਹ ਨਜ਼ਰ ਨਹੀਂ ਪੈਂਦੇ। ਖ਼ਬਰੇ ਕੋਈ ਗੱਲ ਕਰਨੀ ਹੋ ਸੁ ਤੇ ਸੰਗਦਾ ਅੱਗੇ ਨਹੀਂ ਆਉਂਦਾ, ਆਗ੍ਯਾ ਹੋਵੇ ਤਾਂ ਪਤਾ ਕਰਾਂ?
ਗੁਰੂ ਜੀ- ਕਰੋ।
ਕੁਛ ਪਲਾਂ ਮਗਰੋਂ ਉਹ ਉਸ ਪਾਸ ਹੋ ਕੇ ਮੁੜ ਆਇਆ ਤੇ ਹਜ਼ੂਰੀ ਵਿਚ ਬਿਨੈ ਕੀਤੀਓਸ ਕਿ "ਪਾਤਸ਼ਾਹ! ਪੁੱਛਣ ਤੇ ਦੱਸਿਆ ਸੂ ਕਿ 'ਕਲਾਲ ਹਾਂ, ਹੋਰ ਕਿਸੇ ਗੱਲ ਦਾ ਉੱਤਰ ਨਹੀਂ ਸੂ ਦਿੱਤਾ। ਹੋਰ ਜੋ ਪੁੱਛਿਆ " ਉਸ ਦੇ ਉਤਰ ਵਿਚ ਦੋ ਅੱਥਰੂ ਕਿਰ ਪੈਂਦੇ ਸੂ। ।” ਸਤਿਗੁਰ ਜੀ ਇਹ ਸੁਣ ਕੇ ਕੁਛ ਆਖਣ ਲਗੇ ਹੀ ਸਨ ਕਿ ਕਵੀ ਉਤੋੜੁੱਤੀ ਆਉਣ ਲਗ
ਸਿਖ- ਪਾਤਸ਼ਾਹ! ਇਕ ਜਾਤ ਹੈ ਜਿਸਨੂੰ ਬ੍ਰਾਹਮਣ ਨੀਵੀਂ ਦੱਸਦੇ ਹਨ। ਜਿਸ ਨਾਲ ਬ੍ਰਾਹਮਣ ਖੱਤ੍ਰੀ ਵਰਤਣੋਂ ਬੜਾ ਸੰਕੋਚ ਕਰਦੇ ਹਨ। ਗੁਰੂ ਜੀ- ਅੱਛਾ ਕਲਾਲ, ਹੂੰ ਕਲਾਲ...ਸਿਖਾ ਕਲਾਲ ਤਾਂ ਗੁਰੂ ਕਾ ਲਾਲ ਹੁੰਦਾ ਹੈ।
ਇਹ ਸੁਣਦਾ ਹੀ ਕਲਾਲ ਬਿਹਬਲ ਹੋ ਕੇ ਚਰਨਾਂ ਤੇ ਢਹਿ ਪਿਆ। ਅਰੋਗਤਾ ਦੀ, ਪਵਿੱਤ੍ਰਤਾ ਦੀ, ਮਿਹਰ ਦੀ, ਪਿਆਰ ਦੀ ਛੁਹ ਲਾਉਣ ਵਾਲੇ ਬਖ਼ਸ਼ਿੰਦ ਦਾਤੇ ਨੇ ਬਾਹੋਂ ਫੜਕੇ ਉਠਾਲਿਆ ਤੇ ਆਪਣੀ ਹਰਿਨਾਮ ਦੀ ਪਵਿਤ੍ਰਤਾ ਨਾਲ ਦਗ਼ ਦਗ਼ ਕਰ ਰਹੀ ਛਾਤੀ ਨਾਲ ਲਾ ਲਿਆ ਤੇ ਫੇਰ ਆਖਿਆ: 'ਕਲਾਲ ਗੁਰੂ ਕਾ ਲਾਲ।'
ਜਾਤੀ ਦੈ ਕਿਆ ਹਥਿ ਸਚੁ ਪਰਖੀਐ॥
ਮਹੁਰਾ ਹੋਵੈ ਹਥਿ ਮਰੀਐ ਚਖੀਐ॥
(ਵਾਰ ਮਾ: ਮ: ੧-੧੦)