Back ArrowLogo
Info
Profile

ਵਾਹਗੇ ਵਾਲੀ ਲਕੀਰ ਦਾ ਮੌਖਿਕ ਇਤਿਹਾਸ

ਡਾ. ਸਰਬਜੀਤ ਸਿੰਘ ਛੀਨਾ ਦੀ ਰਚਨਾ 'ਵਾਹਗੇ ਵਾਲੀ ਲਕੀਰ' (ਵਿਛੜੇ ਪਰਿਵਾਰਾਂ ਦਾ ਇਤਿਹਾਸ) ਮੂਲ ਰੂਪ ਵਿਚ 1947 ਦੀ ਦੇਸ਼ ਵੰਡ ਤੋਂ ਉਪਜੇ ਲਹਿੰਦੇ ਅਤੇ ਚੜ੍ਹਦੇ ਦੋਹਾਂ ਪੰਜਾਬਾਂ ਦੇ ਲੋਕਾਂ ਦੇ ਦੁਖਦ ਅਨੁਭਵ ਦਾ ਉੱਤਮ ਪੁਰਖੀ ਬਿਆਨ ਹੈ।

ਪੁਸਤਕ ਦੇ ਵਿਧਾਗਤ ਅਧਿਐਨ ਦੇ ਆਧਾਰ ਉੱਤੇ ਇਹ ਰਚਨਾ ਮੌਖਿਕ ਇਤਿਹਾਸ ਦੀ ਕੋਟੀ ਵਿਚ ਸ਼ਾਮਲ ਹੁੰਦੀ ਹੈ। ਲਿਖਤੀ ਇਤਿਹਾਸਕ ਸਾਮਗ੍ਰੀ ਦੀ ਉਪਲੱਬਧੀ ਦੇ, ਟਾਕਰੇ ਉੱਤੇ ਲੋਕ-ਮਨ ਦੇ ਸੱਚ ਦੀਆਂ ਸੀਨਾ-ਬਸੀਨਾ ਤੁਰੀਆਂ ਆਉਂਦੀਆਂ ਕਹਾਣੀਆਂ ਦੇ ਵੇਰਵੇ ਅਧਿਕ ਭਰੋਸੇਯੋਗ ਤੇ ਜੀਵੰਤ ਹੁੰਦੇ ਹਨ ਅਤੇ ਇਨ੍ਹਾਂ ਦੀ ਸੰਭਾਲ ਦੀ ਚੇਤਨਾ ਦਾ ਜਾਗਣਾ ਮਨੁੱਖੀ ਸਮਾਜ ਲਈ ਸਦਾ ਹਿਤਕਾਰੀ ਹੁੰਦਾ ਹੈ। ਡਾ. ਛੀਨਾ ਨੇ ਗੁਰਦਵਾਰਿਆਂ ਦੀ ਯਾਤਰਾ ਸਮੇਂ ਨਿਜੀ ਰੂਪ ਵਿਚ ਅਤੇ ਡੈਲੀਗੇਸ਼ਨਾਂ ਵਿਚ ਸ਼ਾਮਲ ਹੋ ਕੇ ਪਾਕਿਸਤਾਨ ਦੇ ਸਫਰ ਸਮੇਂ ਆਏ ਇਧਰੋਂ ਉਧਰੋਂ ਉਜਾੜੇ ਦੇ ਸੰਤਾਪੇ ਵਿਅਕਤੀਆਂ ਕੋਲੋਂ ਇਕਤੱਤ ਇਸ ਪ੍ਰਕਾਰ ਦੀ ਸਾਮਗ੍ਰੀ ਨੂੰ ਕਲਮਬੱਧ ਕਰਕੇ ਇਕ ਨਿਵੇਕਲਾ ਕਾਰਜ ਕੀਤਾ ਹੈ। ਇਹ ਰਚਨਾ ਉਨ੍ਹਾਂ ਮਾੜੇ ਦਿਨਾਂ ਦੀ ਦਸ਼ਾ ਨੂੰ ਵੀ ਬਿਆਨ ਕਰਦੀ ਹੈ ਅਤੇ ਭਵਿੱਖ ਵਿਚ ਪਰਸਪਰ ਪਿਆਰ ਅਤੇ ਸਾਂਝਾਂ ਦੇ ਵਿਰਸੇ ਨੂੰ ਬਣਾਈ ਰੱਖਣ ਦੀ ਦਿਸ਼ਾ ਨੂੰ ਵੀ ਪਰਪੱਕ ਕਰਨ ਵਿਚ ਸਹਾਈ ਹੁੰਦੀ ਹੈ।

ਰਚਨਾ ਵਿਚ ਪੇਸ਼ ਘਟਨਾਵਾਂ ਦੇ ਆਧਾਰ ਉੱਤੇ ਇਕ ਵੱਡੀ ਤ੍ਰਾਸਦਿਕ ਸਥਿਤੀ ਉਦੋਂ ਬਣਦੀ ਹੈ ਜਦੋਂ ਲੇਖਕ ਨੂੰ ਕਈ ਵਿਅਕਤੀਆਂ ਦੇ ਫੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੁੰਦੀ ਹੈ। ਪਰਿਵਾਰ ਦੇ ਭਾਪਾ ਜੀ (ਪਿਤਾ) ਦੇ ਆਪਣੇ ਵਿਛੜੇ ਮਿੱਤ੍ਰਾਂ-ਬੇਲੀਆਂ ਅਤੇ ਹਮਵਤਨਾਂ ਲਈ ਭੇਜੇ ਯਾਦਾਂ ਦੇ ਢੋਏ ਅਤੇ ਮਾਂ ਮਿੱਟੀ ਨੂੰ ਸਿਜਦਾ ਕਰਨ ਦੀ ਤਮੰਨਾ ਇਸ ਸਥਿਤੀ ਵਿਚ ਜੀੳਦਿਆਂ ਜੀ ਪੂਰੀ ਨਾ ਕਰ ਸਕਣ ਦੀ ਉਦਾਸੀ ਦਾ ਅਹਿਸਾਸ ਲੇਖਕ ਸੰਗ ਸਦਾ ਲਈ ਜੁੜ ਗਿਆ ਹੈ। 'ਕਿਸ ਨੂੰ ਮਿਲਾਂਗਾ ਕਿਸ ਨੂੰ ਦਸਾਂਗਾ' ਦੇ ਬਿਰਤਾਂਤ ਦੇ ਅੰਤਰਗਤ ਪੇਸ਼ ਉਦਾਸੀਨ ਵੇਰਵੇ, ਤੁਰ ਗਿਆਂ ਤੇ ਵਿਛੜ

2 / 103
Previous
Next