Balraj Sahni

ਬਲਰਾਜ ਸਾਹਨੀ

  • ਜਨਮ01/05/1913 - 13/04/1973
  • ਸਥਾਨਮਹਾਂਰਾਸ਼ਟਰ, ਭਾਰਤ
  • ਸ਼ੈਲੀਅਦਾਕਾਰ, ਲੇਖਕ
  • ਅਵਾਰਡਪਦਮ ਸ਼੍ਰੀ ਅਤੇ ਸ਼ਰੋਮਣੀ ਲੇਖਕ
Balraj Sahni
Balraj Sahni

ਬਲਰਾਜ ਸਾਹਨੀ (1 ਮਈ 1913 –13 ਅਪ੍ਰੈਲ 1973) ਇੱਕ ਉੱਘੇ ਭਾਰਤੀ ਫ਼ਿਲਮੀ ਅਦਾਕਾਰ ਸਨ। ਇਸ ਤੋਂ ਬਿਨਾਂ ਇਹ ਅੰਗਰੇਜ਼ੀ ਅਤੇ ਪੰਜਾਬੀ ਦੇ ਲੇਖਕ ਵੀ ਸਨ। ਇਹ ਉੱਘੇ ਹਿੰਦੀ ਲੇਖਕ ਅਤੇ ਅਦਾਕਾਰ ਭੀਸ਼ਮ ਸਾਹਨੀ ਦੇ ਵੱਡੇ ਭਰਾ ਸਨ। ਰੰਗਮੰਚ ਤੋਂ ਅਦਾਕਾਰੀ ਸ਼ੁਰੂ ਕਰ ਕੇ ਇਹਨਾਂ 1945 ਵਿੱਚ ਫ਼ਿਲਮ "ਧਰਤੀ ਕੇ ਲਾਲ" ਨਾਲ ਫ਼ਿਲਮਾਂ ਵਿੱਚ ਕਦਮ ਰੱਖਿਆ ਪਰ ਅਸਲੀ ਪਛਾਣ ਇਹਨਾਂ ਨੂੰ 1953 ਦੀ ਫ਼ਿਲਮ "ਦੋ ਬੀਘਾ ਜ਼ਮੀਨ" ਤੋਂ ਮਿਲੀ। ਆਪਣੀ ਜ਼ਿੰਦਗੀ ਵਿੱਚ ਇਹਨਾਂ ਤਕਰੀਬਨ 135 ਫ਼ਿਲਮਾਂ ਵਿੱਚ ਅਦਾਕਾਰੀ ਕੀਤੀ। ਇੱਕ ਲੇਖਕ ਵਜੋਂ ਇਹਨਾਂ ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ ਬਹੁਤ ਸਾਰੀਆਂ ਨਜ਼ਮਾਂ ਅਤੇ ਛੋਟੀਆਂ ਕਹਾਣੀਆਂ ਅਤੇ ਇੱਕ ਸ੍ਵੈ-ਜੀਵਨੀ, "ਮੇਰੀ ਫ਼ਿਲਮੀ ਆਤਮਕਥਾ" ਲਿਖੀ। 1969 ਵਿੱਚ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ "ਪਦਮ ਸ਼੍ਰੀ" ਅਤੇ 1971 ਵਿੱਚ ਪੰਜਾਬ ਸਰਕਾਰ ਵੱਲੋਂ "ਸ਼ਰੋਮਣੀ ਲੇਖਕ" ਇਨਾਮਾਂ ਨਾਲ ਸਨਮਾਨਤ ਕੀਤਾ ਗਿਆ।...

ਹੋਰ ਦੇਖੋ
ਕਿਤਾਬਾਂ