ਸਤਿਕਾਰ ਯੋਗ ਪਿਤਾ ਜੀ ਭਾਈ ਸਾਹਿਬ ਭਾਈ ਦਰਗਾਹ ਸਿੰਘ ਜੀ ਅਤੇ ਮਾਤਾ ਵੀਰ ਕੌਰ ਜੀ ਦੇ ਘਰ ਬੀਬੀ ਸੁਰਜੀਤ ਕੌਰ ਦਾ ਜਨਮ ਹੋਇਆ, ਉਨ੍ਹਾਂ ਦੇ ਪਿਤਾ ਜੀ 50 ਸਾਲ ਗੁਰੂ ਘਰ ਦੀ ਸੇਵਾ ਵਿੱਚ ਸਮਰਪਿਤ ਰਹੇ। ਪਿੰਡ ਦੇ ਖਾਲਸਾ ਸਕੂਲ ਅਤੇ ਕਾਲਜ ਤੋਂ ਸਿੱਖਿਆ ਗ੍ਰਹਿਣ ਕੀਤੀ, ਬਚਪਨ ਤੋਂ ਹੀ ਗੁਰੂ ਮਿਹਰ ਸਦਕਾ ਪਿਤਾ ਜੀ ਨੇ ਗੁਰਬਾਣੀ ਦੇ ਸ਼ੁਧ ਜਾਪ ਅਤੇ ਕੀਰਤਨ ਨਾਲ ਐਸਾ ਜੋੜਿਆ ਕਿ ਸ਼ਬਦ ਗੁਰੂ ਨਾਲ ਡਾਢੀ ਪ੍ਰੀਤ ਪੈ ਗਈ ਜੋ ਨਿਰੰਤਰ ਚੱਲ ਰਹੀ ਹੈ। 1978 ਵਿੱਚ ਇੰਗਲੈਂਡ ਤੋਂ ਸੱਦੇ ਤੇ 6 ਮਹੀਨੇ ਵੱਖ ਵੱਖ ਗੁਰੂ ਘਰਾਂ ਵਿੱਚ ਕੀਰਤਨ ਸੇਵਾ ਕੀਤੀ ਅਤੇ 1980 ਵਿੱਚ ਇੰਗਲੈਂਡ ਅਤੇ ਅਮਰੀਕਾ ਕੈਲੇਫੋਰਨੀਆ ਤੋਂ ਕੀਰਤਨ ਲਈ ਸੱਦੇ ਮਿਲੇ ਤਾਂ ਇੰਗਲੈਂਡ ਰਾਹੀਂ 1981 ਵਿੱਚ ਕੈਲੇਫੋਰਨੀਆ ਆ ਗਏ, ਵੱਖ ਵੱਖ ਗੁਰੂ ਘਰਾਂ ਵਿੱਚ ਕੀਰਤਨ ਸੇਵਾ ਕੀਤੀ,ਉਪਰੰਤ ਗੁਰੂ ਮਿਹਰ ਸਦਕਾ ਗੁਰਦੁਆਰਾ ਸਾਹਿਬ ਐੱਲ ਸਵਰਾਂਟੇ ਦੀ ਮੈਨੇਜਮੈਂਟ ਅਤੇ ਸੰਗਤਾਂ ਨੇ ਗੁਰੂ ਘਰ ਦੇ ਹੈੱਡ ਗ੍ਰੰਥੀ ਅਤੇ ਕੀਰਤਨ ਦੀ ਸੇਵਾ ਝੋਲੀ ਵਿੱਚ ਪਾ ਦਿੱਤੀ, ਜਿਸ ਨਾਲ ਮੈਨੂੰ ਸਿੱਖ ਧਰਮ, ਅਤੇ ਸਿੱਖ ਕੌਮ ਦੀ ਪਹਿਲੀ ਔਰਤ ਗ੍ਰੰਥੀ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਬੀਬੀ ਸੁਰਜੀਤ ਕੌਰ ਅਮਰੀਕਾ ਦੇ ਤਿੰਨ ਥਾਂਵਾਂ ਤੋਂ ਛਪਣ ਵਾਲੇ ਪੰਜਾਬੀ ਅਖਬਾਰ, ਪੰਜਾਬ ਟਾਈਮਜ਼ ਯੂ, ਐਸ, ਏ,ਲਈ ਮੈਂ ਤਕਰੀਬਨ 15 ਸਾਲ ਤੋ ਗੁਰਬਾਣੀ ਸ਼ਬਦ ਵਿਆਖਿਆ,ਆਰਟੀਕਲ, ਗੀਤ, ਗ਼ਜ਼ਲਾਂ,ਰੁਬਾਈਆਂ,ਅਤੇ ਨਜ਼ਮਾਂ ਲਿਖ ਰਹੀ ਹੈ। ਸੈਕਰਾਮੈਂਟੋ ਕੈਲੇਫੋਰਨੀਆ (ਅਮਰੀਕਾ)ਵਿੱਚ ਸਮੇਤ ਪਰਿਵਾਰ ਨਿਵਾਸ ਕਰ ਰਹੀ ਬੀਬੀ ਸੁਰਜੀਤ ਕੌਰ ਨੂੰ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਵੱਲੋਂ ਸਨਮਾਨਿਤ ਕੀਤਾ ਜਾ ਚੁਕਾ ਹੈ।...