Brar Jessy

ਬਰਾੜ ਜੈਸੀ

  • ਜਨਮ01/05/1989 -
  • ਸਥਾਨਮੱਲਕੇ (ਮੋਗਾ), ਪੰਜਾਬ
  • ਸ਼ੈਲੀਕਵਿਤਾ ਅਤੇ ਕਹਾਣੀਕਾਰ
Brar Jessy
Brar Jessy

ਬਰਾੜ ਜੈਸੀ (ਜਸਵਿੰਦਰ ਕੌਰ) ਇੱਕ ਪੰਜਾਬੀ ਕਵਿਤਰੀ ਅਤੇ ਲੇਖਕ ਹੈ। ਉਨ੍ਹਾਂ ਨੂੰ ਆਪਣੀ ਪਹਿਲੀ ਕਿਤਾਬ "ਮੈਂ ਸਾਊ ਕੁੜੀ ਨਹੀਂ ਹਾਂ" ਦੇ ਪ੍ਰਕਾਸ਼ਨ ਤੋਂ ਬਾਅਦ ਪ੍ਰਸਿੱਧੀ ਮਿਲੀ। ਉਨ੍ਹਾਂ ਦਾ ਜਨਮ ਸਥਾਨ ਮੋਗਾ ਹੈ ਅਤੇ ਜੱਦੀ ਪਿੰਡ ਮੱਲਕੇ ਹੈ। ਜੈਸੀ ਨੇ ਆਪਣੀ ਸਕੂਲੀ ਪੜ੍ਹਾਈ ਜੀ.ਐਨ.ਡੀ. ਮਿਸ਼ਨ ਸੀਨੀਅਰ ਸੈਕੰਡਰੀ ਸਕੂਲ, ਪੰਜਗਰਾਈਂ ਕਲਾਂ (ਫ਼ਰੀਦਕੋਟ) ਤੋਂ ਪੂਰੀ ਕੀਤੀ ਹੈ। ਇਸ ਸਮੇਂ ਉਹ ਗੁਰੂਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ (ਬਠਿੰਡਾ) ਤੋਂ ਪੀਐਚ.ਡੀ (ਕੰਪਿਊਟਰ ਐਪਲੀਕੇਸ਼ਨਜ਼) ਕਰ ਰਹੀ ਹੈ। ਬਰਾੜ ਜੈਸੀ ਦਾ ਕੰਮ ਪਿਆਰ, ਨਾਰੀਵਾਦ ਅਤੇ ਪਰਿਵਾਰਕ ਸਬੰਧਾਂ ਨੂੰ ਛੂੰਹਦਾ ਹੈ। ਉਨ੍ਹਾਂ ਨੂੰ ਕਿਤਾਬਾਂ ਅਤੇ ਰਸਾਲੇ ਪੜ੍ਹਨ ਲਈ ਦਾਦੀ-ਮਾਂ ਦੁਆਰਾ ਪ੍ਰੇਰਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਕਿਤਾਬਾਂ ਪੜ੍ਹਨ ਦਾ ਆਪਣਾ ਸ਼ੌਕ ਜਾਰੀ ਰੱਖਿਆ। ਸੋਲਾਂ ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਆਪਣਾ ਧਿਆਨ ਲਿਖਣ ਵੱਲ ਮੋੜ ਲਿਆ।...

ਹੋਰ ਦੇਖੋ
ਕਿਤਾਬਾਂ