Harbhajan Halwarvi

ਹਰਭਜਨ ਹਲਵਾਰਵੀ

  • ਜਨਮ18/08/1943 - 09/10/2003
  • ਸਥਾਨਹਲਵਾਰਾ(ਲੁਧਿਆਣਾ)
  • ਸ਼ੈਲੀਪੱਤਰਕਾਰ, ਕਵੀ

ਹਲਵਾਰਾ ਦੇ ਜੰਮਪਲ ਇਸ ਜ਼ਹੀਨ ਕਵੀ ਨੇ ਕਿਰਤੀ ਬਾਬਲ ਸਃ ਅਰਜਣ ਸਿੰਘ ਤੇ ਮਾਤਾ ਜੀ ਮੋਹਿੰਦਰ ਕੌਰ ਦੇ ਘਰ ਜਨਮ ਲਿਆ। ਅਗਸਤ 1978 ਵਿੱਚ ਆਪ ਆਪਣੇ ਮਿੱਤਰ ਡਾਃ ਸ ਪ ਸਿੰਘ ਜੀ ਦੀ ਪ੍ਰੇਰਨਾ ਨਾਲ ਸਃ ਬਰਜਿੰਦਰ ਸਿੰਘ ਹਮਦਰਦ ਕੋਲ ਪੰਜਾਬੀ ਟ੍ਰਿਬਿਉਨ ਵਿੱਚ ਸਹਾਇਕ ਸੰਪਾਦਕ ਵਜੋਂ ਨਿਯੁਕਤ ਹੋ ਗਏ। ਬਾਦ ਵਿੱਚ ਆਪ ਇਸ ਅਖ਼ਬਾਰ ਦੇ ਦੋ ਵਾਰ ਸੰਪਾਦਕ ਬਣੇ। ਕੁਝ ਸਮਾਂ ਆਪ ਰੋਜ਼ਾਨਾ ਅੱਜ ਦੀ ਆਵਾਜ਼ ਜਲੰਧਰ ਤੇ ਦੇਸ਼ ਸੇਵਕ ਚੰਡੀਗੜ੍ਹ ਅਖ਼ਬਾਰ ਦੇ ਵੀ ਸੰਪਾਦਕ ਰਹੇ। ਮੌਲਿਕ ਕਾਵਿ ਸਿਰਜਣਾ ਵਿੱਚ ਉਨ੍ਹਾਂ ਦੀ ਪਹਿਲੀ ਕਾਵਿ ਪੁਸਤਕ ਪੌਣ ਉਦਾਸ ਹੈ ਸੀ। ਇਸ ਉਪਰੰਤ “ਪਿਘਲੇ ਹੋਏ ਪਲ”,”ਪੰਖ ਵਿਹੂਣਾ” ਤੇ “ਪੁਲਾਂ ਤੋਂ ਪਾਰ”ਪੁਸਤਕਾਂ ਛਪੀਆਂ। ਉਨ੍ਹਾਂ ਦੀ ਕਾਵਿ ਪੁਸਤਕ “ਪੁਲਾਂ ਤੋਂ ਪਾਰ “ ਨੂੰ ਸਾਲ 2002 ਦਾ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲਿਆ। ਹਰਭਜਨ ਹਲਵਾਰਵੀ ਜੀ ਦੀ ਯਾਦ ਵਿੱਚ ਹਰ ਸਾਲ ਇਪਸਾ ਬ੍ਰਿਸਬੇਨ(ਆਸਟਰੇਲੀਆ) ਵੱਲੋਂ ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਸੰਸਥਾ ਵੱਲੋਂ ਹਰਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ, ਯਾਦਗਾਰੀ ਭਾਸ਼ਨ ਤੇ ਕਵੀ ਦਰਬਾਰ ਕਰਵਾਇਆ ਜਾਂਦਾ ਹੈ।...

ਹੋਰ ਦੇਖੋ
ਕਿਤਾਬਾਂ