ਹਰਦਿਆਲ ਸਾਗਰ ਦਾ ਜਨਮ 7 ਮਾਰਚ 1954 ਨੂੰ ਕਪੂਰਥਲਾ ਵਿਖੇ ਪਿਤਾ ਸ਼੍ਰੀ ਇੰਦਰ ਲਾਲ ਅਤੇ ਮਾਤਾ ਜੀ ਇੱਛਰਾਂ ਦੇਵੀ ਦੇ ਘਰ ਹੋਇਆ। ਉਸ ਨੇ ਕਪੂਰਥਲਾ ਤੋਂ ਹੀ ਸਕੂਲੀ ਅਤੇ ਰਣਧੀਰ ਕਾਲਿਜ ਕਪੂਰਥਲਾ ਤੋਂ ਪੜ੍ਹਾਈ ਕੀਤੀ। 1978 ਵਿੱਚ ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਮ. ਫਿਲ. ਕੀਤੀ। ਉਸ ਨੇ 1978 ਤੋਂ 1982 ਤੱਕ ਡੀ.ਏ.ਵੀ. ਕਾਲਿਜ ਬਟਾਲਾ, ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਬਟਾਲਾ, ਡੀ. ਏ. ਵੀ. ਕਾਲਿਜ ਜਲੰਧਰ ਅਤੇ ਲਾਜਪਤ ਰਾਏ ਸਰਕਾਰੀ ਕਾਲਿਜ ਢੁੱਡੀਕੇ ਵਿੱਚ ਵੀ ਪੜ੍ਹਾਇਆ। ਇਕ ਵਰ੍ਹਾ ਉਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਸਾਹਿਤ ਦੇ ਇਤਿਹਾਸ“ ਦੇ ਖੋਜ ਪ੍ਰਾਜੈਕਟ ਵਿੱਚ ਵੀ ਕੰਮ ਕੀਤਾ। 1985 ਵਿੱਚ ਉਸ ਨੂੰ ਕੇ . ਆਰ. ਐਮ. ਡੀ. ਏ. ਵੀ ਕਾਲਿਜ ਨਕੋਦਰ ਵਿੱਚ ਅਧਿਆਪਨ ਦੀ ਪੱਕੀ ਨੌਕਰੀ ਮਿਲ਼ ਗਈ ਅਤੇ ਉਥੋਂ ਹੀ ਉਹ 2014 ਵਿੱਚ ਸੇਵਾ ਮੁਕਤ ਹੋਇਆ।...