ਉਮਰ ਖ਼ਯਾਮ (18 ਮਈ 1048–4 ਦਸੰਬਰ 1131) ਫ਼ਾਰਸੀ ਸਾਹਿਤਕਾਰ, ਹਿਸਾਬਦਾਨ, ਖਗੋਲਸ਼ਾਸਤਰੀ ਅਤੇ ਫ਼ਿਲਾਸਫਰ ਸਨ । ਉਨ੍ਹਾਂ ਦਾ ਜਨਮ ਉੱਤਰ-ਪੂਰਬੀ ਫਾਰਸ ਦੇ ਨੇਸ਼ਾਬੁਰ (ਨੇਸ਼ਾਪੁਰ) ਵਿੱਚ ਗਿਆਰਵੀਂ ਸਦੀ ਵਿੱਚ ਇੱਕ ਖੇਮਾ (ਤੰਬੂ) ਬਣਾਉਣ ਵਾਲ਼ੇ ਪਰਵਾਰ ਵਿੱਚ ਹੋਇਆ ਅਤੇ ਉੱਥੇ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਲੰਘਾਈ । ਉਨ੍ਹਾਂ ਦਾ ਰੁਬਾਈਆਂ ਦਾ ਪਹਿਲਾ ਸੰਗ੍ਰਹਿ 1423 ਵਿੱਚ ਪ੍ਰਕਾਸ਼ਿਤ ਹੋਇਆ, ਯਾਨੀ ਖ਼ਯਾਮ ਦੀ ਮੌਤ ਤੋਂ ਤਕਰੀਬਨ ਤਿੰਨ ਸਦੀਆਂ ਬਾਅਦ। ਇਸ ਲਈ ਇਨ੍ਹਾਂ ਰੁਬਾਈਆਂ ਵਿੱਚ ਰਲਾਵਟ ਮੰਨੀ ਜਾਂਦੀ ਹੈ। ਉਨ੍ਹਾਂ ਦੀਆਂ ਰੁਬਾਈਆਂ ਨੂੰ ਦੁਨੀਆਂ ਪੱਧਰ ਤੇ ਮਸ਼ਹੂਰ ਕਰਨ ਵਿੱਚ ਅੰਗਰੇਜ਼ੀ ਕਵੀ ਐਡਵਰਡ ਫ਼ਿਟਜ਼ਜੈਰਲਡ ਦਾ ਵੱਡਾ ਯੋਗਦਾਨ ਰਿਹਾ ਹੈ। ਰੁਬਾਈਆਤ-ਏ- ਖ਼ਯਾਮ ਦੇ ਨਾਮ ਨਾਲ ਇਹ ਅੰਗਰੇਜ਼ੀ ਅਨੁਵਾਦ 15 ਜਨਵਰੀ 1859 ਨੂੰ ਪ੍ਰਕਾਸ਼ਿਤ ਹੋਇਆ।...
ਹੋਰ ਦੇਖੋ