Shiv Kumar Batalvi

ਸ਼ਿਵ ਕੁਮਾਰ ਬਟਾਲਵੀ

  • ਜਨਮ23/07/1936 - 06/05/1973
  • ਸਥਾਨਬੜਾਪਿੰਡ (ਪੰਜਾਬ, ਪਾਕਿਸਤਾਨ ਵਿੱਚ)
  • ਸ਼ੈਲੀਕਵਿਤਾ, ਵਾਰਤਕ ਅਤੇ ਨਾਟਕਕਾਰ
  • ਅਵਾਰਡਸਾਹਿਤ ਅਕਾਦਮੀ ਪੁਰਸਕਾਰ
Shiv Kumar Batalvi
Shiv Kumar Batalvi

ਸ਼ਿਵ ਕੁਮਾਰ ਬਟਾਲਵੀ ਇੱਕ ਪ੍ਰਸਿੱਧ ਪੰਜਾਬੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਸ਼ਿਵ ਕੁਮਾਰ ਦਾ ਜਨਮ 23 ਜੁਲਾਈ 1936 ਨੂੰ ਜੰਮੂ ਕਸ਼ਮੀਰ ਦੀ ਹੱਦ ਨਾਲ਼ ਲੱਗਦੇ ਸ਼ਕਰਗੜ੍ਹ ਤਹਿਸੀਲ ਦੇ ਬੜਾਪਿੰਡ ਜਰਪਾਲ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਸ਼ਿਵ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਅਤੇ ਬਾਅਦ ਵਿੱਚ ਕਾਨੂੰਗੋ ਰਹੇ। ਸ਼ਿਵ ਕੁਮਾਰ ਦਾ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ 1960 ਵਿੱਚ ਪ੍ਰਕਾਸ਼ਿਤ ਹੋਇਆ ਸੀ ਜਿਸਦਾ ਸਿਰਲੇਖ ਸੀ- ਪੀੜਾਂ ਦਾ ਪਰਾਗਾ, ਜੋ ਬਹੁਤ ਸਫਲ ਰਿਹਾ। ਇਸ ਲਈ 1967 ਵਿੱਚ ਉਸ ਦੀ ਸ਼ਾਨਦਾਰ ਰਚਨਾ ਅਤੇ ਇੱਕ ਕਵਿਤਾ ਨਾਟਕ, ਲੂਣਾ (1965) ਲਈ ਸ਼ਿਵ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਅਤੇ ਉਸ ਦੇ ਕਾਵਿ ਪਾਠ ਅਤੇ ਆਪਣੀ ਕਵਿਤਾ ਗਾਉਣ ਨੇ ਉਸ ਨੂੰ ਅਤੇ ਉਸ ਦੇ ਕੰਮ ਨੂੰ ਲੋਕਾਂ ਵਿਚ ਹੋਰ ਵੀ ਪ੍ਰਸਿੱਧ ਬਣਾਇਆ। ਸ਼ਿਵ ਕੁਮਾਰ ਦੀਆਂ ਕੁਝ ਕਾਵਿ ਰਚਨਾਵਾਂ ਹਨ- ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ, ਦਰਦਮੰਦਾਂ ਦੀਆਂ ਆਹੀਂ, ਲੂਣਾਂ, ਮੈਂ ਤੇ ਮੈਂ, ਆਰਤੀ ਅਤੇ ਬਿਰਹਾ ਤੂੰ ਸੁਲਤਾਨ।...

ਹੋਰ ਦੇਖੋ
ਕਿਤਾਬਾਂ