ਉਸਤਾਦ ਦਾਮਨ ਇੱਕ ਪ੍ਰਸਿੱਧ ਕਵੀ, ਸ਼ਾਇਰ ਅਤੇ ਸਿਆਸਤਦਾਨ ਸਨ। ਇਨ੍ਹਾਂ ਦਾ ਅਸਲ ਨਾਮ ਚਿਰਾਗ਼ ਦੀਨ ਸੀ। ਉਸਤਾਦ ਦਾਮਨ ਦਾ ਜਨਮ 3 ਸਤੰਬਰ 1911 ਨੂੰ ਲਾਹੌਰ ਵਿਖੇ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਲੋਕਾਂ ਨੇ ਉਨ੍ਹਾਂ ਨੂੰ ਉਸਤਾਦ ਦਾ ਖਿਤਾਬ ਦਿੱਤਾ ਸੀ। ਉਸਤਾਦ ਦਾਮਨ ਨੇ ਆਪਣੀਆਂ ਰਚਨਾਵਾਂ ਦੀ ਆਪ ਕੋਈ ਕਿਤਾਬ ਨਹੀਂ ਛਪਵਾਈ ਸੀ। 1947 ਵਿੱਚ ਦੇਸ਼ ਦੀ ਵੰਡ ਸਮੇਂ, ਉਸਤਾਦ ਦਾਮਨ ਦੀ ਦੁਕਾਨ ਅਤੇ ਘਰ ਨੂੰ ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਸਾੜ ਦਿੱਤਾ ਸੀ ਅਤੇ ਉਨ੍ਹਾਂ ਦੀ ਪਤਨੀ ਅਤੇ ਜਵਾਨ ਧੀ ਨੂੰ ਮਾਰ ਦਿੱਤਾ ਗਿਆ ਸੀ। ਫਿਰ ਉਨ੍ਹਾਂ ਨੇ ਕਦੇ ਦੂਜਾ ਵਿਆਹ ਨਹੀਂ ਕੀਤਾ ਅਤੇ ਆਪਣੀ ਬਾਕੀ ਦੀ ਜ਼ਿੰਦਗੀ 'ਪੁਰਾਣੇ ਲਾਹੌਰ' ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਬਤੀਤ ਕੀਤੀ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਤਾਨਾਸ਼ਾਹੀ, ਭ੍ਰਿਸ਼ਟਾਚਾਰੀ ਅਤੇ ਪਖੰਡ ਦਾ ਵਿਰੋਧ ਕੀਤਾ। ਉਸਤਾਦ ਦਾਮਨ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੈਰੋਕਾਰਾਂ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀਆਂ ਰਚਨਾਵਾਂ ਅਤੇ ਕਵਿਤਾਵਾਂ 'ਦਾਮਨ ਦੇ ਮੋਤੀ' ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਈਆਂ।...