ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਉੱਤਮਵੀਰ ਸਿੰਘ ਦਾਊਂ ਦਾ ਜਨਮ 06 ਫਰਵਰੀ, 1973 ਨੂੰ ਆਪਣੇ ਨਾਨਕੇ ਕਸਬਾ ਸਮਰਾਲਾ (ਲੁਧਿਆਣਾ) ਵਿੱਚ ਹੋਇਆ। ਉਸ ਦਾ ਜੱਦੀ ਪਿੰਡ ਦਾਊਂ, ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿਚ ਹੈ। ਉਸ ਨੇ ਪੰਜਾਬੀ ਅਤੇ ਪੱਤਰਕਾਰੀ ਵਿੱਚ ਐੱਮ.ਏ.ਕੀਤੀ ਹੈ। ਉਸ ਦੇ ਦੋ ਗੀਤ-ਸੰਗ੍ਰਹਿ ਪਾਠਕਾਂ ਦੀ ਦਰਸ਼ਨ-ਹਜ਼ੂਰੀ ਵਿੱਚ ਹਨ: ਪਹਿਲਾ 'ਹਰਫ਼ ਬਣੇ ਗੀਤ' (2016) ਅਤੇ ਦੂਜਾ 'ਮੁਹੱਬਤ ਦੀ ਜਲਧਾਰਾ' (2020)। ਉਹ ਲਗਭਗ 22 ਸਾਲਾਂ ਤੋਂ ਪੱਤਰਕਾਰੀ ਦੇ ਕਿੱਤੇ ਦੇ ਨਾਲ ਜੁੜਿਆ ਹੋਇਆ ਹੈ। ਆਪਣੇ ਪਿਤਾ ਮਨਮੋਹਨ ਸਿੰਘ ਦਾਊਂ ਅਤੇ ਮਾਤਾ ਦਲਜੀਤ ਕੌਰ ਦੀ ਪ੍ਰੇਰਨਾ ਨਾਲ ਉਹ ਸਾਹਿਤ ਜਗਤ ਵਿੱਚ ਸਿਰਜਣਸ਼ੀਲ ਯੋਗਦਾਨ ਪਾ ਰਿਹਾ ਹੈ।...
ਹੋਰ ਦੇਖੋ