ਉਸ ਆਪਣੀ ਛੜੀ ਜਿੰਦਰੇ ਨੂੰ ਲਾਈ ਤੇ ਜਿੰਦਰਾ ਦੋ ਟੋਟੇ ਹੋ ਗਿਆ । ਹਜ਼ੂਰ ਨੂੰ ਇਕ ਘੜੀ ਖੜਾ ਰਹਿਣਾ ਤਾਂ ਨਹੀਂ ਸੀ ਪਿਆ! ਇਹ ਬਰਕਤਾਂ ਤੁਸਾਂ ਹੋਰ ਕਿਸੇ ਵਿਚ ਵੇਖੀਆਂ ਨੇ । ਇਹਨਾਂ ਨਿਹਮਤਾਂ ਦਾ ਮਾਲਕ ਸਿਰਫ ਮੇਰਾ ਗੁਰੂ ਈ ਹੈ ।
ਉਹ ਦਿਨ ਤੇ ਸਾਰੀ ਦਿੱਲੀ ਨਹੀਂ ਭੁੱਲ ਸਕਣੀ ਜਦ ਬਾਦਸ਼ਾਹ ਸਲਾਮਤ ਨੇ ਜਮਨਾ ਪਾਰ ਕਰਨੀ ਸੀ ਤੁਹਾਡੇ ਨਾਲ ਮੇਰਾ ਗੁਰੂ ਸੀ । ਅਠਖੇਲੀਆਂ ਕਰਨਾ ਅਹਿਲਕਾਰਾਂ ਦਾ ਕੰਮ ਏ । ਇਕ ਅਹਿਲਕਾਰ ਨੇ ਮਜ਼ਾਕ ਵਿਚ ਆਖਿਆ ਜੇ ਕਿਸ਼ਤੀ ਨਹੀਂ ਆਈ ਤਾਂ ਕੀ, ਅੱਜ ਰਾਮ ਰਾਇ ਹੀ ਪਾਰ ਲੰਘਾ ਦੇਵੇ । ਮੇਰੇ ਗੁਰੂ ਨੇ ਉਹਦੀ ਵੰਗਾਰ ਨੂੰ ਸਵੀਕਾਰ ਕਰ ਲਿਆ । ਖੜਾਵਾਂ ਦਿੱਤੀਆਂ ਹਜੂਰ ਨੂੰ ਨਾਲ ਕੜਿੰਗੜੀ ਪਾ ਕੇ ਜਮਨਾ ਨਦੀ ਤੋਂ ਪਾਰ ਕਰ ਦਿੱਤਾ। ਠਾਠਾਂ ਮਾਰਦੀ, ਫੁੰਕਾਰੇ ਮਾਰਦੀ ਜਮਨਾ ਨੇ ਹਜੂਰ ਦੇ ਕਿਤੇ ਪੈਰ ਗਿੱਲੇ ਤਾਂ ਨਹੀਂ ਸਨ ਕੀਤੇ ? ਕਿਤੇ ਪਾਣੀ ਦੀ ਛਿੱਟ ਤਾਂ ਨਹੀਂ ਸੀ ਲੱਗੀ ਹਜੂਰ ਦੇ ਚਰਨਾਂ ਨੂੰ ! ਅਜਿਹਾ ਚਮਤਕਾਰ ਮੇਰਾ ਗੁਰੂ ਹੀ ਕਰ ਸਕਦਾ ਹੈ। ਆਖੋ ਥਾਂ ਕਿਸੇ ਦਿੱਲੀ ਦੇ ਫਕੀਰ ਨੂੰ । ਕੀ ਬਾਦਸ਼ਾਹ ਅਜੇ ਵੀ ਮੇਰੇ ਗੁਰੂ ਦੀ ਪਦਵੀ ਨੂੰ ਨਹੀਂ ਮੰਨਦੇ ? ਕੀ ਮੇਰੇ ਗੁਰੂ ਦਾ ਹੱਕ ਨਹੀਂ ਬਣਦਾ ਗੁਰਗੱਦੀ ਤੇ ? ਉਹਦਾ ਹੱਕ ਮਾਰਿਆ ਗਿਆ ਏ । ਹੱਕ ਵਾਲੇ ਨੂੰ ਹੱਕ ਦੁਆਉਣਾ ਬਾਦਸ਼ਾਹ ਦਾ ਧਰਮ ਏ ।
ਜ਼ਹਿਰ ਭਰੀ ਪੋਸ਼ਾਕ ਭੇਜੀ ਗਈ ਚਾਈਂ ਚਾਈਂ ਗਲ ਪਾ ਲਈ । ਕਿਤੇ ਜ਼ਹਿਰ ਦਾ ਕੌਡੀ ਭਰ ਵੀ ਅਸਰ ਨਹੀਂ ਹੋਇਆ। ਹਰਮ ਵਿਚ ਦਿਨੇ ਕਈ ਚੰਨ ਚੜ੍ਹਦੇ ਸਨ । ਸਾਰੇ ਦੇ ਸਾਰੇ ਇਕ ਝਲਕਾਰੇ 'ਚ ਵਿਖਾ ਦਿੱਤੇ ਮੇਰੇ ਗੁਰੂ ਨੇ ਹਜ਼ੂਰ ਨੂੰ । ਇਸ ਗੱਲ ਵਿਚ ਰੱਤੀ ਭਰ ਵੀ ਫਰਕ ਆਇਆ ਸੀ ? ਕੀ ਇਹ ਗੁਣ ਨਹੀਂ ? ਤੁਸਾਂ ਇੱਛਾ ਕੀਤੀ ਪਦਮਣੀ ਨਾਰ ਵੱਖਣੀ ਏ । ਭਰੇ ਦਰਬਾਰ ਵਿਚ ਨਹੀਂ ਸੀ । ਵਿਖਾਈ ? ਈਦ ਵਾਲੇ ਦਿਨ ਇਕ ਚੰਨ ਵੇਖਣ ਨੂੰ ਲੋਕ ਤਰਸਦੇ ਸਨ ਦੋ ਚੰਨ ਨਹੀਂ ਸੀ ਚੜ੍ਹਾ ਦਿੱਤੇ । ਕਾਜ਼ੀ ਦੇ ਘਰ ਕੀ ਸਾਜ਼ਸ਼ ਹੁੰਦੀ ਏ ? ਕਿੰਨੇ ਗੁਨਾਹ ਪਲਦੇ ਹਨ ? ਸਾਰੇ ਦੇ ਸਾਰੇ ਕਾਜ਼ੀ ਦੇ ਘਰ 'ਚ ਈ ਵਿਖਾ ਦਿੱਤੇ । ਕਾਚੀ ਕਿਸੇ ਗੱਲੋਂ ਨਾਬਰ ਹੋਇਆ ਸੀ ? ਸੱਚ ਨੂੰ ਸੱਚ ਕਰਕੇ ਵਿਖਾ ਦੇਣਾ ਤੇ ਝੂਠੇ ਦਾ ਝੂਠ ਨਿਤਾਰ ਦੇਣਾ ਇਹ ਕਸਬ ਮੇਰੇ ਗੁਰੂ ਨੂੰ ਆਉਂਦਾ ਏ’ ਅਜੇ ਤੱਕ ਬਾਦਸ਼ਾਹ ਮੇਰੇ ਗੁਰੂ ਦਾ ਸ਼ਰਧਾਲੂ ਨਹੀਂ ਬਣਿਆ? ਸ਼ਰਤ ਲਾ ਕੇ ਇਕ ਦਿਨ ਸਾਰਾ ਖਜਾਨਾ ਗਿਣ ਕੇ ਦੱਸ ਦਿੱਤਾ ਤੇ ਖਜਾਨਚੀ ਦੇ ਹੱਥਾਂ ਦੇ ਤੋਤੇ ਉੱਡ ਗਏ। ਬਾਜ ਦਾ ਪਿਛਲਾ ਜਨਮ ਦਸਿਆ । ਕੀ ਉਸ ਦਿਨ ਦੀ ਗੱਲ ਚੇਤੇ ਹੈ ਹਜੂਰ ਨੂੰ ? ਜਦੋਂ ਸ਼ਹਿਨਸ਼ਾਹ ਸ਼ਿਕਾਰ ਚੜ੍ਹੇ, ਫੌਜੀ ਸਨ, ਗਾਜੇ ਸਨ, ਦਰਬਾਰੀ ਸਨ, ਸ਼ਿਕਾਰੀ ਸਨ । ਮੇਰੇ ਗੁਰੂ ਨੇ ਫਰਮਾਇਆ ਅੱਜ ਸ਼ਿਕਾਰ ਨਹੀਂ ਮਿਲਣਾ । ਲੱਖ ਕੋਸ਼ਿਸ਼ਾਂ ਕੀਤੀਆਂ, ਕਈ ਹੁਨਰ ਅਜ਼ਮਾਏ । ਕਿਤੇ ਚਿੜੀ ਮਾਰ ਕੇ ਵੀ ਲਿਆਏ ਸਨ ਹਜ਼ੂਰ ? ਇਹ ਜਲਵੇ ਮੇਰੇ ਗੁਰੂ ਦੇ ਈ ਹਿੱਸੇ ਆਏ ਹਨ।
ਹਜ਼ੂਰ ਦਾ ਚਿੱਤ ਕੀਤਾ ਬਹਿਸ਼ਤ ਦੇ ਫਲ ਖਾਣ ਨੂੰ । ਉਸੇ ਵੇਲੇ ਹਾਜ਼ਰ ਹੋ ਗਏ। ਐਨੇ ਖੂਬਸੂਰਤ, ਖੁਸ਼ਬੂ ਭਰੇ ਸ਼ਹਿਦ ਦੇ ਮਿੱਠੇ । ਹਜ਼ੂਰ ਦਾ ਦਿਲ ਚਾਹੁੰਦਾ ਵੀ ਸੀ ਪਰ ਖਾਧੇ ਨਾ ਗਏ ਜੇ ਖਾ ਲੈਂਦੇ ਤਾਂ ਅਮਰ ਹੋ ਜਾਂਦੇ । ਇਹ ਅਮਰ ਫਲ ਸੀ, ਮਾਮੂਲੀ ਫਲ ਥੋੜ੍ਹਾ ਸੀ। ਅਹਿਲਕਾਰਾਂ ਦੀਆਂ ਧੌਲੀਆਂ, ਬੱਗੀਆਂ ਤੇ ਦੁੱਧ ਚਿੱਟੀਆਂ ਦਾੜ੍ਹੀਆਂ ਤੇ ਬਾਣੀ ਪੜ੍ਹ ਕੇ ਰੁਮਾਲ ਫੇਰਿਆ ਤੇ ਕਾਲੀਆਂ ਸ਼ਾਹ ਕਰ ਦਿੱਤੀਆਂ । ਕੀ ਸਾਰਾ ਦਰਬਾਰ ਹੈਰਾਨ ਨਹੀਂ ਸੀ ਉਸ ਦਿਨ ? ਉਹ ਦਾੜ੍ਹੀਆਂ