ਅੱਠਵਾਂ ਅਜੂਬਾ
ਮਈ ਮਹੀਨੇ ਦੀ ਐਤਵਾਰੀ, ਸੁਨਹਿਰੀ ਸੁਹਾਵਣੀ ਸਵੇਰ ਲੰਡਨ ਦੇ ਕਾਹਲੇ, ਕੁਸੈਲੋ ਅਤੇ ਰੋਲੇ ਵਾਲੇ ਜੀਵਨ ਨੂੰ ਆਰਾਮ, ਆਨੰਦ ਅਤੇ ਏਕਾਂਤ ਦੀਆਂ ਦੁਰਲੱਭ ਦੋਲਤਾਂ ਵੰਡ ਰਹੀ ਸੀ। ਉੱਤਰ-ਪੂਰਬੀ ਲੰਡਨ ਦੇ ਮੁਹੱਲੇ, ਕਲੇਅ ਹਾਲ, ਵਿਚ ਆਪਣੇ ਘਰ ਦੇ ਪਿਛਵਾੜੇ ਬਗੀਚੇ ਵਿਚ ਹਰੇ ਮਖਮਲੀ ਘਾਹ ਦੀ ਵਿਛਾਈ ਉੱਤੇ ਟਿਕਾਏ ਹੋਏ ਗਾਰਡਨ ਫ਼ਰਨੀਚਰ ਵਿਚਲੀ ਕੁਰਸੀ ਉੱਤੇ ਬੈਠਾ ਗੁਰਪ੍ਰਸਾਦ ਸਿੰਘ ਗਿੱਲ ਵਾਤਵਰਣ ਵਿਚਲੀ ਖ਼ਾਮੋਸੀ ਨੂੰ ਧਿਆਨ ਨਾਲ ਸੁਣ ਰਿਹਾ ਸੀ। ਅਪ੍ਰੈਲ ਦੇ ਫਰਾਹਟਿਆਂ ਵਿਚ ਨ੍ਹਾਉਣ ਪਿਛੋਂ ਵਲੈਤ ਦੀ ਧਰਤੀ ਖ਼ੁਸਬੋਆਂ ਅਤੇ ਖੇੜਿਆਂ ਦੇ ਵਸਤਰ ਧਾਰਨ ਕਰਨ ਦੇ ਆਹਰ ਵਿਚ ਸੀ। ਸਵੇਰ ਦੇ ਨੌਂ ਵੱਜ ਚੁੱਕੇ ਸਨ। ਮਈ ਦੀ ਮੁਲਾਇਮ ਧੁੱਪ ਕੁਤਕੁਤਾਰੀਆਂ ਕੱਢ ਕੇ ਫੁੱਲਾਂ ਨੂੰ ਮੁਸਕਾਉਣ ਲਈ ਮਜਬੂਰ ਕਰ ਰਹੀ ਸੀ। ਗਿੱਲ ਸਾਹਿਬ ਦੀ ਪਤਨੀ ਇਸ਼ਨਾਨ ਤੋਂ ਵਿਹਲੀ ਹੋ ਕੇ ਸੁਖਮਨੀ ਪੜ੍ਹ ਰਹੀ ਸੀ ਅਤੇ ਬੇਟੀ, ਨਵੀਨਾ, ਅਜੇ ਜਾਗੀ ਨਹੀਂ ਸੀ।
ਉਸ ਨੂੰ ਪਹਿਲੀ ਵੇਰ ਅਹਿਸਾਸ ਹੋਇਆ ਕਿ ਲੰਡਨ ਵਿਚ ਟਿਕਾਓ, ਖ਼ਾਮੋਸ਼ੀ ਅਤੇ ਏਕਾਂਤ ਵੀ ਸੰਭਵ ਹੈ। ਉਸ ਨੇ ਪਿਛਲੇ ਛੱਬੀ ਸਾਲ ਸੰਘਰਸ਼ ਅਤੇ ਦੌੜ-ਭੱਜ ਦਾ ਜੀਵਨ ਜੀਵਿਆ ਸੀ। ਉਸਦਾ ਪਰਵਾਸੀ ਜੀਵਨ ਇਕ ਪ੍ਰਕਾਰ ਦੀ ਮੈਰਾਥਨ ਦੌੜ ਸੀ; ਛੱਬੀ ਸਾਲਾ ਮੈਰਾਥਨ, ਜਿਸ ਦੀ ਸਫਲ ਸੰਪੂਰਣਤਾ ਉਸ ਲਈ ਵੱਡੇ ਮਾਣ ਵਾਲੀ ਗੱਲ ਸੀ। ਇਸ ਦੌੜ ਬਾਰੇ ਸੋਚਣਾ ਉਸ ਨੂੰ ਸੁਆਦਲਾ ਲੱਗਾ। ਦੌੜਦਿਆਂ ਹੋਇਆ ਉਹ ਮੰਜ਼ਲ ਵੱਲ ਵੇਖਦਾ ਰਿਹਾ ਸੀ। ਮੰਜ਼ਲ ਉੱਤੇ ਟਿਕੀ ਹੋਈ ਅੱਖ ਮਾਰਗ ਦੀ ਸੁੰਦਰਤਾ ਨਾਲ ਸਾਂਝ ਪਾਉਣੀ ਭੁੱਲ ਜਾਂਦੀ ਹੈ। ਮੰਜ਼ਲ ਉੱਤੇ ਪੁੱਜੇ ਹੋਏ ਸਫਲ ਆਦਮੀ ਲਈ ਆਪਣੇ ਸੁਖਾਵੇ ਸਫਰ ਬਾਰੇ ਸੋਚਣ ਵਿਚ ਉਹੋ ਆਨੰਦ ਹੁੰਦਾ ਹੈ ਜਿਹੜਾ ਮੋਟਰ ਗੱਡੀ ਵਿਚ ਬੈਠੇ ਮੰਜ਼ਲ-ਮੋਹ-ਮੁਕਤ ਬੱਚੇ ਲਈ ਪਿੱਛੇ ਰਹਿੰਦੇ ਜਾ ਰਹੇ ਦ੍ਰਿਸ਼ ਨੂੰ ਵੇਖਣ ਵਿਚ ਹੁੰਦਾ ਹੈ।
ਛੱਬੀ ਸਾਲ ਪਹਿਲਾਂ, ਸੰਨ 1966 ਵਿਚ ਜਦੋਂ ਉਹ ਲੰਡਨ ਆਇਆ ਸੀ, ਉਸ ਦੀ ਉਮਰ ਉਨਤਾਲੀ ਸਾਲ ਸੀ। ਉਹ ਆਪਣੇ ਨਾਲ ਐੱਮ.ਐੱਸ ਸੀ: ਐੱਮ.ਐੱਡ. ਦੀ ਵਿਦਿਆ, ਪੰਦਰਾਂ ਸਾਲ ਦਾ ਟੀਚਿੰਗ ਐਕਸਪੀਰਿਐਂਸ, ਗਿਆਰਾਂ ਅਤੇ ਅੱਠ ਸਾਲ ਦੇ ਦੇ ਪੁੱਤ ਅਤੇ ਇਕ ਪੜ੍ਹੀ ਲਿਖੀ ਸੁਘੜ ਸੁਸ਼ੀਲ ਪਤਨੀ ਲੈ ਕੇ ਆਇਆ ਸੀ । ਬੇਟੀ ਨਵੀਨਾ ਲੰਡਨ ਆਉਣ ਤੋਂ ਦੋ ਸਾਲ ਬਾਅਦ ਜਨਮੀ ਸੀ। ਵਿਦਿਆ ਅਤੇ ਤਜਰਬੇ ਦੇ ਆਧਾਰ ਉੱਤੇ, ਉਸ ਨੂੰ, ਨੌਕਰੀ ਲੱਭਣ ਵਿਚ ਕੋਈ ਔਖ ਨਾ ਆਈ। ਪਰੰਤੂ ਸਾਰੇ ਸਕੂਲ ਵਿਚ ਪਗੜੀ ਅਤੇ ਦਾਹੜੀ ਵਾਲਾ ਇੱਕੋ ਇਕ ਅਧਿਆਪਕ ਹੋਣ ਕਰਕੇ ਉਸ ਨੂੰ ਕੁਝ ਓਪਰਾਪਨ ਮਹਿਸੂਸ ਹੁੰਦਾ ਸੀ। ਕੁਝ ਹਫਤਿਆਂ ਵਿਚ ਹੀ ਉਸ ਨੂੰ ਯਕੀਨ ਹੋ ਗਿਆ ਕਿ ਸੂਝ-ਬੂਝ, ਆਮ ਵਾਕਫ਼ੀਅਤ ਅਤੇ ਅਧਿਆਪਨ ਦੀ ਯੋਗਤਾ ਵਿਚ ਉਹ ਸਾਰੇ ਸਟਾਫ਼ ਨਾਲੋਂ ਸਿਰਕੱਢ
ਉਸ ਦਾ ਨਾਂ ਗੁਰਪ੍ਰਸਾਦ ਸਿੰਘ ਗਿੱਲ ਦੀ ਥਾਂ ਜੀ.ਪੀ.ਐੱਸ. ਗਿੱਲ ਲਿਖਿਆ ਜਾਣ ਲੱਗ ਪਿਆ। ਇਸ ਵਿਚਲਾ ਐੱਸ, ਜੋ ਸਿੰਘ ਦਾ ਸੰਖੇਪਨ ਸੀ, ਉਸ ਨੂੰ ਓਪਰਾ ਲੱਗਣ ਲੱਗ ਪਿਆ। ਉਹ ਆਖਦਾ ਸੀ ਕਿ ਜਿਸ ਆਦਮੀ ਨੇ ਸਿੱਖੀ ਸਰੂਪ ਨਾਲ ਨਾਤਾ ਨਹੀਂ ਨਿਭਾਇਆ, ਉਸ ਨੂੰ ਆਪਣੇ ਨਾਂ ਨਾਲ ਸਿੰਘ ਲਾਉਣ ਦਾ ਅਧਿਕਾਰ ਵੀ ਨਹੀਂ ਹੋਣਾ ਚਾਹੀਦਾ। ਉਸ ਦੇ ਨਿਕਟ-ਵਰਤੀ ਉਸ ਦੇ ਇਸ ਵਿਚਾਰ ਨਾਲ ਵੀ ਪੂਰੀ ਤਰ੍ਹਾਂ ਸਹਿਮਤ ਸਨ।
ਕੀਨੀਆ ਤੋਂ ਆਏ ਇਕ ਨਵੇਂ ਅਧਿਆਪਕ ਦੀਦਾਰ ਸਿੰਘ ਭੋਗਲ ਨਾਲ ਉਸ ਦੀ ਉਚੇਚੀ ਮਿੱਤ੍ਰਤਾ ਹੋ ਗਈ। ਇਹ ਮਿੱਤ੍ਰਤਾ ਵਧਦੀ ਵਧਦੀ ਭ੍ਰੱਪਣ ਦੇ ਨੇੜੇ ਪੁੱਜ ਗਈ। ਦੁੱਖ-ਸੁੱਖ ਦੀ ਸੰਪੂਰਣ ਸਾਂਝ ਦੇ ਬਾਵਜੂਦ ਦੋਹਾਂ ਵਿਚ ਇਕ ਵੱਡਾ ਅੰਤਰ ਵੀ ਸੀ। ਉਹ ਇਹ ਕਿ ਕੇਸਾਧਾਰੀ ਭੋਗਲ ਸਮੁੱਚੀ ਅੰਗ੍ਰੇਜ ਕੌਮ ਨੂੰ ਘਟੀਆ ਅਤੇ ਘਿਰਣਤ ਸਮਝਦਾ ਸੀ ਜਦ ਕਿ ਗਿੱਲ ਉਸ ਕੋਲੋਂ ਉਦਾਰਤਾ ਦੀ ਮੰਗ ਕਰਦਾ ਸੀ। ਵਿਚਾਰਾਂ ਦਾ ਇਹ ਵਿਰੋਧ ਦੋਹਾਂ ਦੀ ਦੋਸਤੀ ਵਿਚ ਕਿਸੇ ਕਿਸਮ ਦੀ ਕੋਈ ਦੀਵਾਰ ਕਦੇ ਨਹੀਂ ਸੀ ਬਣਿਆ। ਇਹ ਦੋਸਤੀ ਹਰ ਵੀ ਪੱਕੀ ਹੋ ਗਈ, ਜਦੋਂ ਸਕੂਲ ਦੇ ਡਿਪਟੀ ਹੈਂਡ ਦੀ ਰੀਟਾਇਰਮੈਂਟ ਮਗਰੋਂ ਨਵੇਂ ਡਿਪਟੀ ਹੈੱਡ ਦੀ ਨਿਯੁਕਤੀ ਉਤੋਂ ਗਿੱਲ ਦਾ ਅਧਿਕਾਰੀਆ ਨਾਲ ਝਗੜਾ ਹੋ ਪਿਆ।
ਗਿੱਲ ਨੂੰ ਸਕੂਲ ਵਿਚ ਕੰਮ ਕਰਦਿਆਂ ਸਤਾਰਾਂ ਸਾਲ ਹੋ ਗਏ ਸਨ। ਉਸ ਦੇ ਨਤੀਜੇ ਸਭ ਨਾਲੋਂ ਚੰਗੇ ਸਨ। ਉਹ ਸਟਾਵ ਵਿਚ ਸੀਨੀਅਰ ਮੇਸਟ ਸੀ। ਉਸ ਕੋਲ ਲੋੜੀਂਦੀ ਵਿਦਿਅਕ ਯੋਗਤਾ ਵੀ ਸੀ। ਉਸ ਨੂੰ ਡਿਪਟੀ ਹੈੱਡ ਦੀ ਪਦਵੀ ਨਾ ਦਿੱਤੀ ਗਈ, ਕੇਵਲ ਇਸ ਕਰਕੇ ਕਿ ਉਸ ਦੀ ਚਮੜੀ ਦਾ ਰੰਗ ਚਿੱਟਾ ਨਹੀਂ ਸੀ। ਉਸ ਨਾਲੋਂ ਸਾਢੇ ਚਾਰ ਸਾਲ ਜੂਨੀਅਰ ਇਕ ਅੰਗ੍ਰੇਜ਼ ਅਧਿਆਪਕ ਨੂੰ ਕੇਵਲ ਅੰਗ੍ਰੇਜ਼ ਹੋਣ ਕਰਕੇ ਡਿਪਟੀ ਹੈੱਡ ਨਿਯੁਕਤ ਕਰ ਦਿੱਤਾ ਗਿਆ। ਗਿੱਲ ਨੂੰ ਬਹੁਤ ਨਿਰਾਸ਼ਾ ਹੋਈ ਹੈਰਾਨੀ ਹੋਈ । ਭੋਗਲ ਨੂੰ ਕੇਵਲ ਗੁੱਸਾ ਆਇਆ; ਨਿਰਾਸ਼ਾ ਅਤੇ ਹੈਰਾਨੀ ਬਿਲਕੁਲ ਨਾ ਹੋਈ। ਉਹ 'ਚਿੱਟਿਆਂ' ਕੋਲੋਂ ਏਹੋ ਆਸ ਰੱਖਦਾ ਸੀ। ਮੁਆਮਲਾ ਬਹੁਤ ਵਧਿਆ ਇੰਡਸਟ੍ਰੀਅਲ ਟ੍ਰਾਈਬਿਊਨਲ ਤਕ ਗੱਲ ਗਈ। ਹਰ ਪਾਸਿਓਂ ਨਿਰਾਸ਼ ਹੋ ਕੇ ਗਿੱਲ ਨੇ ਅਰਲੀ ਰੀਟਾਇਰਮੈਂਟ ਲੈ ਕੇ ਰੰਗ-ਭੇਦ ਵਿਰੁੱਧ ਸੰਘਰਸ਼ ਕਰਨ ਦਾ ਬੀੜਾ ਚੁੱਕ ਲਿਆ ਕਿਉਂਜੁ ਇਸ ਸੰਬੰਧ ਵਿਚ ਸਮਾਧਾਨ ਸੰਭਵ ਨਹੀਂ ਸੀ; ਆਪਣੀ ਚਮੜੀ ਦਾ ਰੰਗ ਕੋਈ ਕਿਵੇਂ ਬਦਲ ਸਕਦਾ ਹੈ। ਕੰਪ੍ਰੋਮਾਈਜ਼ ਦੀ ਵੀ ਕੋਈ ਹੱਦ ਹੁੰਦੀ ਹੈ।
ਉਸ ਨੇ ਉਦਾਰਤਾ ਦਾ ਪੱਲਾ ਕਦੇ ਨਹੀਂ ਸੀ ਛੱਡਿਆ। ਉਸ ਦੇ ਵੱਡੇ ਪੁੱਤ੍ਰ ਗੁਰਕਿਰਪਾਲ ਨੇ ਐੱਮ.ਬੀ.ਬੀ.ਐੱਸ. ਪਾਸ ਕਰਨ ਪਿੱਛੋਂ ਆਪਣੀ ਹਮ-ਜਮਾਤ ਇਕ ਅੰਗ੍ਰੇਜ਼ ਕੁੜੀ ਨਾਲ ਵਿਆਹ ਕਰ ਲਿਆ: ਗਿੱਲ ਦੇ ਮੱਥੇ ਵੱਟ ਨਾ ਪਿਆ। ਉਸ ਤੋਂ
ਸਕੂਲ ਦੀ ਨੌਕਰੀ ਛੱਡ ਕੇ ਗਿੱਲ ਨੇ ਇਸਟੇਟ ਏਜੰਟ ਦਾ ਕੰਮ ਸ਼ੁਰੂ ਕਰ ਲਿਆ। ਇਸ ਕੰਮ ਵਿਚ ਗੁਰਤੇਜ ਉਸ ਦੀ ਸਹਾਇਤਾ ਕਰ ਦਿੰਦਾ ਸੀ। ਮਾਲੀ ਤੌਰ ਉੱਤੇ ਉਸ ਨੂੰ ਹਾਨੀ ਦੀ ਥਾਂ ਲਾਭ ਹੀ ਹੋਇਆ; ਬਹੁਤ ਜ਼ਿਆਦਾ ਲਾਭ। ਅੱਜ ਉਸ ਕੋਲ ਆਪਣੇ ਰਿਹਾਇਸ਼ੀ ਮਕਾਨ ਤੋਂ ਇਲਾਵਾ, ਤਿੰਨ ਮਕਾਨ ਹਨ ਜਿਨ੍ਹਾਂ ਤੋਂ ਸਵਾ ਦੋ ਹਜ਼ਾਰ ਪਾਊਂਡ ਮਹੀਨਾ ਕਿਰਾਇਆ ਮਿਲਦਾ ਹੈ। ਇਨ੍ਹਾਂ ਵਿੱਚੋਂ ਇਕ ਮਕਾਨ ਉਸ ਨੇ ਆਪਣੀ ਬੇਟੀ, ਨਵੀਨਾ, ਨੂੰ ਦਾਜ ਵਿਚ ਦੇਣ ਦਾ ਐਲਾਨ ਕੀਤਾ ਹੋਇਆ ਹੈ।
ਪਰੰਤੂ ਨੌਕਰੀ ਛੱਡਣ ਪਿੱਛੇ ਮਾਇਕ ਪ੍ਰਾਪਤੀ ਦਾ ਮਨੋਰਥ ਨਹੀਂ ਸੀ। ਉਸ ਦਾ ਮੂਲ ਮਨੋਰਥ ਸੀ ਰੰਗ-ਭੇਦ ਵਿਰੁੱਧ ਲੜਨਾ; ਆਪਣੇ ਲੋਕਾਂ ਵਿਚ ਇਸ ਸਮੱਸਿਆ ਦੀ ਚੇਤਨਾ ਜਗਾਉਣੀ, ਲੋਕਾਂ ਨੂੰ ਰੰਗ ਦੇ ਆਧਾਰ ਉੱਤੇ ਹੋਣ ਵਾਲੀਆਂ ਬੇ-ਇਨਸਾਫ਼ੀਆਂ ਵਿਰੁੱਧ ਲੜਨ ਲਈ ਤਿਆਰ ਕਰਨਾ। ਇਸ ਕੰਮ ਵਿਚ ਭੋਗਲ ਉਸ ਦੀ ਸੱਜੀ ਬਾਂਹ ਸੀ। ਇਹ ਵੀ ਆਖਿਆ ਜਾ ਸਕਦਾ ਹੈ ਕਿ ਮੈਦਾਨ ਵਿਚ ਲੜਦਾ ਭਾਵੇਂ ਗਿੱਲ ਵਿਖਾਈ ਦਿੰਦਾ ਸੀ ਤਾਂ ਵੀ ਇਸ ਸੰਘਰਸ਼ ਰਾਹੀਂ ਭੋਗਲ ਦੀਆਂ ਭਾਵਨਾਵਾਂ ਦੀ ਅਭਿਵਿਕਤੀ ਹੋ ਰਹੀ ਸੀ।
ਰੰਗ-ਭੇਦ ਵਿਰੁੱਧ ਤਨ, ਮਨ ਅਤੇ ਧਨ ਨਾਲ ਲੜਨ ਸਦਕਾ ਥੋੜੇ ਸਮੇਂ ਵਿਚ ਹੀ ਗਿੱਲ ਆਪਣੇ ਇਲਾਕੇ ਦੇ ਭਾਰਤੀ ਪਰਵਾਸੀਆਂ ਦਾ ਹਰਮਨ ਪਿਆਰਾ ਨੇਤਾ ਬਣ ਗਿਆ। ਉਸ ਦੀ ਆਖੀ ਹੋਈ ਹਰ ਗੱਲ ਲੋਕਾਂ ਲਈ ਮਹਾਂਵਾਕ ਦਾ ਦਰਜਾ ਰੱਖਣ ਲੱਗ ਪਈ। ਸਿਆਸੀ ਹਲਕਿਆਂ ਵਿਚ ਉਸ ਦੀ ਚਰਚਾ ਹੋਣ ਲੱਗ ਪਈ ਅਤੇ ਉਸ ਦੇ ਹਲਕੇ ਦਾ ਐੱਮ.ਪੀ. ਆਪਣੀ ਜਿੱਤ ਲਈ ਉਸ ਉੱਤੇ ਨਿਰਭਰ ਕਰਨ ਲੱਗ ਪਿਆ। ਗਿੱਲ ਨੇ ਮੈਰਾਥਨ ਜਿੱਤ ਲਈ ਸੀ। ਆਪਣੀ ਮੰਜ਼ਲ ਦੀ ਬੁਲੰਦੀ ਉੱਤੇ ਬੈਠ ਕੇ ਆਪਣੀਆਂ ਪਿੱਛੇ ਰਹੀਆਂ ਪੈੜਾਂ ਵੱਲ ਵੇਖਣਾ ਉਸ ਨੂੰ ਚੰਗਾ ਚੰਗਾ ਲੱਗ ਰਿਹਾ ਸੀ। ਉਸ ਦੇ ਸੰਘਰਸ਼ਮਈ ਅਤੀਤ ਵਿੱਚੋਂ ਸਫਲ ਵਰਤਮਾਨ ਉਪਜਿਆ ਸੀ। ਉਹ ਸਫਲ ਵਰਤਮਾਨ ਵਿੱਚੋਂ ਸੰਤੁਸ਼ਟ ਭਵਿੱਖ ਦੇ ਉਪਜਣ ਦੀ ਉਮੀਦ ਰੱਖਦਾ ਸੀ । ਇਸ ਵੇਰ ਉਸ ਨੂੰ ਕੌਂਸਲ ਦਾ ਮੇਅਰ ਚੁਣਿਆ ਜਾ ਰਿਹਾ ਸੀ।
ਸਫਲਤਾ ਦੇ ਸੁਖਾਵੇਂ ਸਫ਼ਰ ਵਿਚ ਕਿਧਰੇ ਕਿਧਰੇ ਔਖੀਆਂ ਘਾਟੀਆਂ ਵੀ ਆਈਆਂ ਸਨ, ਜਿਹੜੀਆਂ ਉਸ ਲਈ ਉਤਸ਼ਾਹ, ਲਗਨ ਅਤੇ ਲੋਕ-ਹੁੰਗਾਰੇ ਦਾ ਸੋਮਾ ਬਣਦੀਆ ਰਹੀਆਂ ਸਨ। ਦੋ ਕੁ ਸਾਲ ਪਹਿਲਾਂ ਤਾਂ ਬਹੁਤ ਭਿਆਨਕ ਹਾਦਸਾ ਹੋ ਚੱਲਿਆ ਸੀ। ਜੋ ਹੋ ਜਾਂਦਾ ਤਾਂ ਉਸ ਦੀਆਂ ਸਾਰੀਆਂ ਸਫਲਤਾਵਾਂ ਦਾ ਸਿਰ ਨੀਵਾਂ ਹੋ ਜਾਣਾ ਸੀ। ਸਨਿਚਰਵਾਰ ਦੀ ਸ਼ਾਮ ਸੀ । ਆਪਣੀ ਕਾਲੀ ਜੈਗੁਅਰ ਨੂੰ ਗ੍ਰੀਨ ਸਟ੍ਰੀਟ ਦੀ ਕਾਰ ਪਾਰਕ ਵਿਚ ਖੜੀ ਕਰ ਕੇ ਉਹ ਅਥਾਲਾ ਸਵੀਟਸ ਤੋਂ ਵਿਸਾਖੀ ਲਈ ਮਿਠਾਈ ਖ਼ਰੀਦਣ ਗਿਆ। ਮਨ ਵਿਚ ਆਇਆ ਕੁਈਨਜ਼ ਮਾਰਕੀਟ ਵਿਚ ਜਾ ਕੇ ਆਪਣੇ ਪੁਰਾਣੇ ਮਿੱਤਰ, ਬਲਵੰਤ ਸਿੰਘ ਗਰੇਵਾਲ, ਦੇ ਸਬਜ਼ੀਆਂ ਦੇ ਸਟਾਲ ਤੋਂ ਹੋ ਆਏ। ਪੁਰਾਣੇ ਮਿੱਤਰਾਂ ਨੂੰ ਪਹੁੰਚ ਕੇ ਮਿਲਣਾ ਉਸ ਦੇ ਸੁਭਾਅ ਦਾ ਹਿੱਸਾ ਸੀ ਜਾਂ ਸੋਚ ਸਮਝ ਕੇ ਵਰਤਿਆ ਜਾਣ ਵਾਲਾ ਸਫਲਤਾ
ਉਹ ਅਪਟਨ ਪਾਰਕ ਸਟੇਸ਼ਨ ਸਾਹਮਣੇ ਪੁੱਜਾ ਹੀ ਸੀ ਕਿ ਅੱਠ-ਦਸ ਗੋਰੇ ਮੁੰਡਿਆ ਦੀ ਢਾਣੀ ਨੇ ਉਸ ਨੂੰ ਘੇਰ ਲਿਆ। ਇਨ੍ਹਾਂ ਵਿੱਚੋਂ ਬਹੁਤੇ ਮੁੰਡੇ ਉਸ ਦੇ ਪੁਰਾਣੇ ਵਿਦਿਆਰਥੀ ਸਨ। ਇਹ ਵੈਸਟ ਹੈਮ ਸਟੇਡਿਅਮ ਵਿੱਚੋਂ ਆਏ ਸਨ, ਜਿਥੇ ਇਨ੍ਹਾਂ ਦੀ ਟੀਮ, ਵੈਸਟ ਹੋਮ ਯੂਨਾਇਟਿਡ, ਆਪਣੀ ਗਰਾਊਂਡ ਵਿਚ, ਲਿਵਰਪੂਲ ਕੋਲੋਂ ਹਾਰ ਗਈ ਸੀ। ਹਾਰੀ ਹੋਈ ਟੀਮ ਦੇ ਹਮਾਇਤੀ ਆਪਣੀ ਨਮੋਸ਼ੀ ਅਤੇ ਨਿਰਾਸ਼ਾ ਦਾ ਨਿਸ਼ਾਨਾ ਲੱਭ ਰਹੇ ਸਨ। ਪਰਵਾਸੀਆਂ ਦਾ ਪ੍ਰਸਿੱਧ ਨੇਤਾ ਅਯੋਗ ਟਾਰਗਿਟ ਨਹੀਂ ਸੀ। "ਡਾਊਨ ਵਿੱਚ ਗਿੱਲ" ਦਾ ਰੋਲਾ ਪਾਉਂਦੇ ਹੋਏ ਉਹ ਉਸ ਵੱਲ ਵਧੋ। ਇਕ ਤਕੜੇ ਮੁੰਡੇ ਨੇ ਜ਼ੋਰਦਾਰ ਗਲ੍ਹਥਾ ਮਾਰਿਆ। ਉਸ ਦੇ ਪੈਰ ਨਿਕਲ ਗਏ। ਉਹ ਸੰਭਲਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਸੀ ਕਿ ਦੋ ਬਲਵਾਨ ਬਾਹਵਾਂ ਦੇ ਕਲਾਵੇ ਨੇ ਉਸ ਨੂੰ ਮੂਧੇ-ਮੂੰਹ ਡਿਗਣੇ ਬਚਾਅ ਲਿਆ। ਉਸ ਦੇ ਰੱਖਿਅਕ ਨੇ ਉਸ ਨੂੰ ਆਪਣੀ ਖੱਬੀ ਵੱਖੀ ਨਾਲ ਘੁੱਟ ਲਿਆ ਅਤੇ ਆਪਣੇ ਸੱਜੇ ਹੱਥ ਨੂੰ ਭੀੜ ਦੇ ਸਾਹਮਣੇ ਉੱਚਾ ਕਰਦਿਆਂ ਹੋਇਆਂ ਆਖਿਆ, "ਕੇਅਰਫੁੱਲ; ਬਲੈਕ ਬੈਲਟ ਬਾਜਵਾ ਹੀਅਰ।" ਆਪਣੇ ਸਕੂਲ ਦੇ ਪੁਰਾਣੇ ਕ੍ਰਾਟੀ ਚੈਂਪੀਅਨ ਨੂੰ ਪਛਾਣ ਕੇ ਅਤੇ ਦੋ ਪੁਲਸੀਆਂ ਨੂੰ ਹੋਲੀ ਹੋਲੀ ਤੁਰੇ ਆਉਂਦੇ ਵੇਖ ਕੇ ਗੋਰੇ ਮੁੰਡੇ ਸਟੇਸ਼ਨ ਵਿਚ ਜਾ ਵੜੇ।
ਇਸ ਘਟਨਾ ਦਾ ਚੇਤਾ ਆਉਣ ਉੱਤੇ ਉਸ ਨੂੰ ਆਪਣੇ ਕੁਝ ਅਭਾਵਾਂ, ਆਪਣੀਆਂ ਘਰੇਲੂ ਜ਼ਿੰਮੇਦਾਰੀਆਂ, ਆਪਣੇ ਕੁਝ ਇਕ ਅਣਕੀਤੇ ਕੰਮਾਂ ਦਾ ਖਿਆਲ ਆ ਗਿਆ। ਉਸ ਦੀ ਬੱਚੀ, ਨਵੀਨਾ, ਵਿਆਹੁਣ ਯੋਗ ਹੈ। ਅਜੇ ਕੱਲ੍ਹ ਹੀ ਉਸ ਦੀ ਪਤਨੀ ਨੇ ਆਖਿਆ ਸੀ, "ਸਦਾ ਬਾਹਰਲੇ ਕੰਮਾਂ ਵੱਲ ਹੀ ਵੇਖਦੇ ਹੋ; ਘਰ ਬਾਰੇ ਵੀ ਸੋਚੋ।" ਘਰ ਵਿਚ ਨਵੀਨਾ ਦੇ ਰਿਸ਼ਤੇ ਤੋਂ ਸਿਵਾ ਹੋਰ ਸੋਚਣ ਵਾਲੀ ਕੋਈ ਗੱਲ ਹੈ ਹੀ ਨਹੀਂ ਸੀ। ਉਹ ਇਸੇ ਬਾਰੇ ਸੋਚਣ ਲੱਗ ਪਿਆ। ਆਪਣੀ ਸੁੰਦਰ ਸੁਸ਼ੀਲ ਬੱਚੀ ਲਈ ਕੋਈ ਯੋਗ ਵਰ ਅਤੇ ਕੋਈ ਸੁਯੋਗ ਘਰ ਉਸ ਦੀ ਚੇਤਨਾ ਵਿਚ ਨਾ ਉੱਭਰਿਆ।
ਨਵੀਨਾ ਜਾਗ ਚੁੱਕੀ ਸੀ। ਮਾਂ-ਧੀ ਦੋਵੇਂ ਕਿਚਨ ਵਿਚ ਆ ਗਈਆਂ ਸਨ। ਦਰਵਾਜ਼ੇ ਦੀ ਘੰਟੀ ਵੱਜੀ। ਨਵੀਨਾ ਨੇ ਦਰਵਾਜ਼ਾ ਖੋਲ੍ਹਿਆ। ਭੋਗਲ ਨੇ ਪਰਵੇਸ਼ ਕੀਤਾ। ਹੈਲੋ ਅੰਕਲ ਕਹਿ ਕੇ ਨਵੀਨਾ ਉਸ ਦੇ ਮੋਢੇ ਨਾਲ ਲਮਕ ਗਈ।
"ਕਿਉਂ ਮੇਰੇ ਸੂਟ ਦਾ ਸੱਤਿਆਨਾਸ ਕਰ ਰਹੀ ਹੈ ? ਮੈਂ ਮੀਟਿੰਗ ਉੱਤੇ ਜਾ ਰਿਹਾ ਹਾਂ। ਵੱਡੇ ਵੱਡੇ ਆਦਮੀਆਂ ਨੇ ਆਉਣਾ ਹੈ। ਸਾਰਾ ਰੋਅਬ ਮਾਰਿਆ ਗਿਆ।"
“ਅੰਕਲ, ਜੇ ਮੀਟਿੰਗ ਵਿਚ ਆਪਣੀ ਸ਼ਾਨ ਬਣਾਉਣੀ ਚਾਹੁੰਦੇ ਹੋ ਤਾਂ ਮੈਨੂੰ ਨਾਲ ਲੈ ਚੱਲੋ।"
"ਯੈਸ ਵੀਨੂੰ, ਨਜ਼ਰ ਬੱਟੂ ਨਾਲ ਹੋਵੇਗਾ ਤਾਂ ਮੈਨੂੰ ਨਜ਼ਰ ਨਹੀਂ ਲੱਗੇਗੀ," ਕਹਿ ਕੇ ਉਹ ਗਾਰਡਨ ਵੱਲ ਜਾਣ ਲੱਗਾ ਤਾਂ "ਯੂ, ਚੀਕੀ ਅਕਲ," ਕਹਿੰਦੀ ਹੋਈ ਨਵੀਨਾ ਮੁੱਕੇ ਵੱਟ ਕੇ ਉਸ ਦੇ ਪਿੱਛੇ ਦੌੜੀ। ਉਸ ਵੱਲ ਵੇਖ ਕੇ ਭੇਤ ਭਰੇ ਢੰਗ ਨਾਲ ਆਪਣੀ ਖੱਬੀ ਅੱਖ ਨੂੰ ਦੱਬ ਕੇ ਭੋਗਲ ਨੇ ਆਖਿਆ, "ਤਿਆਰ ਹੋ ਜਾ ਵੀਨੂੰ ਸੁਕੀਰਤ ਵੀ ਆ ਰਿਹਾ ਹੈ।" ਆਪਣੇ ਖੱਬੇ ਹੱਥ ਦੀ ਉਂਗਲੀ ਆਪਣੇ ਬੁੱਲ੍ਹਾਂ ਉੱਤੇ ਰੱਖ ਨਵੀਨਾ ਨੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ।
"ਜਾਣਾ ਹੈ, ਯਾਰ; ਪਰ ਅੱਜ।"
"ਹਾਂ, ਹਾਂ, ਅੱਜ ਐਤਵਾਰ ਹੈ ਅਤੇ ਬਾਰਕਿੰਗ ਗੁਰਦੁਆਰੇ ਦੀ ਲਾਇਬ੍ਰੇਰੀ ਵਿਚ ਮੀਟਿੰਗ ਹੈ... ਬਸ।"
"ਮੈਨੂੰ ਪਤਾ ਹੈ; ਪਰ ਅੱਜ ਮੈਂ ਨਵੀਨਾ ਬਾਰੇ ਸੋਚ ਰਿਹਾ ਹਾਂ।"
"ਉਸ ਵਿਚਾਰੀ ਨੇ ਕਿਹੜੀ ਚਿੰਤਾ ਖੜੀ ਕਰ ਦਿੱਤੀ ਤੇਰੇ ਲਈ ?"
"ਉਸ ਨੇ ਨਹੀਂ; ਤੇਰੀ ਭਰਜਾਈ ਨੇ। ਉਸ ਦਾ ਖਿਆਲ ਹੈ ਕਿ ਸਾਨੂੰ ਨਵੀਨਾ ਦੇ ਵਿਆਹ ਦੀ ਚਿੰਤਾ ਕਰਨੀ ਚਾਹੀਦੀ ਹੈ।"
“ਚਿੰਤਾ ਕਰਨੀ ਚਾਹੀਦੀ ਹੈ ਕਿ ਵਿਆਹ ਕਰ ਦੇਣਾ ਚਾਹੀਦਾ ਹੈ ?"
"ਕੋਈ ਯੋਗ ਵਰ ਵੀ ਤਾਂ ਲੱਭੋ, ਭੋਗਲ ।"
"ਅੱਖਾਂ ਮੀਟ ਕੇ ਲੱਖਾਂਗਾ ਤਾਂ ਲੱਭ ਪਿਆ ਵਰ।"
"ਤੇਰੀ ਨਜ਼ਰ ਵਿਚ ਹੈ ਕੋਈ ਲੜਕਾ ?"
"ਮੇਰੀ ਨਜ਼ਰ ਵਿਚ ਕਿਉਂ, ਤੇਰੀਆਂ ਅੱਖਾਂ ਸਾਹਮਣੇ ਹੈ। ਤੇਰਾ ਪੁਰਾਣਾ ਵਿਦਿਆਰਥੀ ਹੈ; ਤੇਰੀ ਇੱਜ਼ਤ ਕਰਦਾ ਹੈ; ਤੇਰਾ ਸ਼ਰਧਾਲੂ ਹੈ। ਇਲੈਕਟ੍ਰਾਨਿਕਸ ਦੀ ਇੰਜਿਨੀਅਰਿੰਗ ਕੀਤੀ ਹੋਈ ਹੈ; ਚਵ੍ਹੀ ਹਜ਼ਾਰ ਪਾਊਂਡ ਸਾਲਾਨਾ ਤਨਖ਼ਾਹ ਲੈਂਦਾ ਹੈ; ਤੇਰੀਆਂ ਇਲੈਕਸ਼ਨਾਂ ਦਾ ਸਾਰਾ ਪ੍ਰਬੰਧ ਕਰਦਾ ਆ ਰਿਹਾ ਹੈ, ਅਤੇ...।"
“ਨਾਂ ਵੀ ਲਵੇਗਾ ਕਿ ਰੋਲਾ ਪਾਈ ਜਾਵੇਂਗਾ ?"
"ਸੁਕੀਰਤ।"
"ਸੁਕੀਰਤ ਕੌਣ ?"
"ਕ੍ਰਾਟੀ ਚੈਂਪੀਅਨ ਸੁਕੀਰਤ ਬਾਜਵਾ।" ਇਹ ਨਾਂ ਲੈਂਦਿਆਂ ਭੋਗਲ ਦੇ ਚਿਹਰੇ ਉੱਤੇ ਵਿਸਮਾਦ ਦੇ ਚਿੰਨ੍ਹ ਉੱਭਰ ਆਏ। ਭਵਿੱਖ ਵਿਚ ਇਕ ਪ੍ਰਸੰਨ ਪਰਵਾਰ ਦੀ ਉਤਪਤੀ ਦੀ ਕਲਪਨਾ ਕਰ ਰਿਹਾ ਸੀ ਭੋਗਲ ਕਿ ਗਿੱਲ ਦੀ ਘਿਰਣਾ ਦੇ ਇੱਕੋ ਝਟਕੇ ਨੇ ਉਸ ਨੂੰ ਯਥਾਰਥ ਵਿਚ ਲੈ ਆਂਦਾ। ਗਿੱਲ ਕਹਿ ਰਿਹਾ ਸੀ, "ਪਾਗਲ ਹੋ ਗਿਆ ਹੈ; ਦਿਸਣੇ ਬੰਦ ਹੋ ਗਿਆ ਤੈਨੂੰ। ਨਵੀਨਾ ਲਈ ਤੈਨੂੰ ਸੁਕੀਰਤ ਬਾਜਵਾ ਹੀ ਲੱਭਾ ?"
ਹੈਰਾਨ ਹੋਏ ਭੋਗਲ ਨੇ ਪੁੱਛਿਆ, "ਉਸ ਵਿਚ ਕੀ ਬੁਰਾਈ ਹੈ, ਬਈ ?"
"ਤੈਨੂੰ ਉਸ ਦੀ ਤਨਖ਼ਾਹ ਦਿੱਸਦੀ ਹੈ; ਉਸ ਦੀ ਇੰਜਿਨੀਅਰਿੰਗ ਦਿੱਸਦੀ ਹੈ, ਉਸ ਦੀ ਕਾਟੀ ਦਿੱਸਦੀ ਹੈ; ਉਸ ਦਾ ਕਾਲਾ ਰੰਗ ਕਿਉਂ ਨਹੀਂ ਦਿੱਸਦਾ ?''
"ਬਸ ਏਨੀ ਗੱਲ ?"
"ਤੇਰੇ ਲਈ ਇਹ ਗੱਲ ਮਾਮੂਲੀ ਹੋਵੇਗੀ: ਮੇਰੇ ਲਈ ਨਹੀਂ।"
"ਪਰ ਗਿੱਲ, ਤੂੰ ਸਾਰੀ ਉਮਰ ਰੰਗ-ਭੇਦ ਵਿਰੁੱਧ.।"
"ਭੋਗਲ, ਇਹ ਮੇਰਾ ਘਰੇਲੂ ਮੁਆਮਲਾ ਹੈ। ਇਸ ਸਿਲਸਿਲੇ ਵਿਚ ਸਾਡੀ ਰਾਏ ਸਾਂਝੀ ਨਹੀਂ ਹੋ ਸਕਦੀ। ਤੈਨੂੰ ਤਾਂ ਉਸ ਦਾ ਰੰਗ ਕਾਲਾ ਨਹੀਂ, ਪੱਕਾ ਦਿਸੇਗਾ ਕਿਉਂਕਿ ਤੂੰ ਅਫ਼ਰੀਕਾ ਦੇ ਹਬਸ਼ੀਆਂ ਵਿਚ ਰਹਿੰਦਾ ਆਇਆ ਹੈ," ਕਹਿ ਕੇ ਗਿੱਲ ਘਰ ਵੱਲ ਤੁਰ ਪਿਆ। ਭੋਗਲ ਨੂੰ ਜਾਪਿਆ ਜਿਵੇਂ ਗਿੱਲ ਨਹੀਂ, ਗਿੱਲ ਦੇ ਰੂਪ ਵਿਚ ਦੁਨੀਆਂ ਦਾ ਅੱਠਵਾਂ ਅਜੂਬਾ ਤੁਰਿਆ ਜਾ ਰਿਹਾ ਸੀ।
ਬਾਬਾ ਚੁਬਾਰਾ ਸਿੰਘ
ਤੁੰਗਾਂ ਵਾਲੇ ਬਾਬਾ ਚੁਬਾਰਾ ਸਿੰਘ ਦੇ ਅਸਲੀ ਨਾਂ ਦਾ ਮੈਨੂੰ ਪਤਾ ਨਹੀਂ। ਏਨਾ ਪਤਾ ਹੈ ਕਿ ਵਡੇਰੀ ਉਮਰ ਕਾਰਣ ਉਸ ਨੂੰ ਬਾਬਾ ਆਖਿਆ ਜਾਂਦਾ ਸੀ, ਅਤੇ ਉੱਚਾ ਸੁਣਦਾ ਹੋਣ ਕਰਕੇ ਚੁਬਾਰਾ ਸਿੰਘ। ਉਸ ਦਾ ਮਨ ਯਾਦਾਂ ਦੀ ਦੌਲਤ ਨਾਲ ਮਾਲਾਮਾਲ ਸੀ। ਉਸ ਦੇ ਜੀਵਨ ਦੇ ਆਖ਼ਰੀ ਦੋ-ਤਿੰਨ ਦਹਾਕੇ ਸੁਪਨਿਆਂ, ਸੰਘਰਸ਼ਾਂ ਅਤੇ ਦੋਸਤੀਆਂ ਦੀ ਲੰਮੀ ਦਾਸਤਾਨ ਸਨ।
ਜੀਵਨ ਦੀ ਢਲਦੀ ਦੁਪਹਿਰੋ, ਅਲੂਣਿਆਂ ਵਾਲੇ ਤੇਜਾ ਸਿੰਘ ਸੁਤੰਤਰ ਜੀ ਦੀ ਸੁਹਬਤ ਨਾਲ ਉਨ੍ਹਾਂ ਦੇ ਬਿਬੇਕੀ ਜਥੇ ਵਿਚ ਸ਼ਾਮਲ ਹੋ ਕੇ ਉਹ ਗੁਰਦੁਆਰਾ ਸੁਧਾਰ ਲਹਿਰ ਅਤੇ ਸੁਤੰਤਰਤਾ ਸੰਗਰਾਮ ਦਾ ਹਿੱਸਾ ਬਣਿਆ ਸੀ । ਸੰਗਰਾਮੀਆਂ ਦਾ ਜੀਵਨ ਮੋਰਚਿਆਂ, ਮਾਰਾਂ, ਮੌਤਾਂ, ਜੇਲ੍ਹਾ, ਗੋਲੀਆਂ, ਰੂ-ਪੇਸ਼ੀਆਂ ਅਤੇ ਗ੍ਰਿਫ਼ਤਾਰੀਆਂ ਨਾਲ ਓਤ ਪੇਡ ਸੀ, ਪਰ ਆਜ਼ਾਦੀ ਦੀ ਕਾਲਪਨਿਕ ਸੁੰਦਰਤਾ ਅਤੇ ਸੰਗਰਾਮੀਆਂ ਵਿਚਲੀ ਵਾਸਤਵਿਕ ਮਿੱਤਰਤਾ ਨੇ ਉਸ ਜੀਵਨ ਨੂੰ ਮਾਣਨ ਅਤੇ ਸਿਮਰਣਯੋਗ ਬਣਾ ਦਿੱਤਾ ਸੀ। ਦੁਧਾਰਾ ਸਿੰਘ ਨੇ ਉਸ ਜੀਵਨ ਨੂੰ ਰੱਜ ਕੇ ਮਾਣਿਆ ਸੀ।
ਸੁਤੰਤਰ ਜੀ ਦੀ ਫ਼ਰਾਰੀ, ਗ੍ਰਿਫਤਾਰੀ ਅਤੇ ਨਜ਼ਰਬੰਦੀ ਨਾਲ ਬਾਬਾ ਚੁਬਾਰਾ ਸਿੰਘ ਅਤੇ ਉਸ ਦੇ ਸਿੱਧੇ ਸਾਦੇ ਪੇਂਡੂ ਸਾਥੀਆਂ ਦੇ ਸਾਹਸੀ ਅਤੇ ਸੰਗਰਾਮੀ ਜੀਵਨ ਦਾ ਅੰਤ ਹੋ ਗਿਆ।
ਸਾਹਸੀ ਜੀਵਨ ਦੀਆਂ ਉੱਤੇਜਨਾਵਾਂ ਉਨ੍ਹਾਂ ਨੂੰ ਖਿੱਚ ਪਾਉਂਦੀਆਂ ਸਨ, ਪਰ ਮੁੜ ਮੈਦਾਨੀ ਆਉਣਾ ਸੰਭਵ ਨਹੀਂ ਸੀ। ਉਨ੍ਹਾਂ ਕੋਲੋਂ ਉਨ੍ਹਾਂ ਦਾ ਆਗੂ ਖੋਹ ਲਿਆ ਗਿਆ ਸੀ ਅਤੇ ਅਗਵਾਈ ਬਿਨਾਂ ਉਹ ਇਸ ਰਸਤੇ ਉੱਤੇ ਤੁਰ ਨਹੀਂ ਸਨ ਸਕਦੇ। ਜਿਨ੍ਹਾਂ ਦੀ ਉਮਰ ਆਗਿਆ ਦਿੰਦੀ ਸੀ, ਉਹ ਮੁੜ ਆਪੋ ਆਪਣੇ ਘਰੇਲੂ ਕੰਮਾਂ ਵਿਚ ਰੁੱਝ ਗਏ। ਬਾਬਾ ਦੁਬਾਰਾ ਸਿੰਘ ਨੇ ਬੁਢੇਪੇ ਵਿਚ ਪੈਰ ਪਾ ਲਿਆ ਸੀ, ਇਸ ਕਰਕੇ ਉਹ ਇਕ ਪਾਸੇ ਹੋ ਕੇ ਜਗਤ ਦਾ ਤਮਾਸ਼ਾ ਵੇਖਣ ਲੱਗ ਪਿਆ। ਕਠਿਨਾਈਆਂ ਦੀ ਕਸਵੱਟੀ ਉੱਤੇ ਪਰਖੇ ਹੋਏ ਮਿੱਤਰਾਂ ਦੀ ਮਿੱਤਰਤਾ ਉਸ ਦੇ ਜੀਵਨ ਦਾ ਵਡਮੁੱਲਾ ਸਰਮਾਇਆ ਬਣ ਗਈ, ਬੀਤੇ ਦਿਨਾਂ ਦੀਆਂ ਯਾਦਾਂ ਉਸ ਦੇ ਮਨ-ਮੰਦਰ ਦੀ ਸਜਾਵਟ ਬਣ ਗਈਆਂ; ਅਤੇ ਮਿੱਤਰਾਂ ਨੂੰ ਮਿਲ ਕੇ ਉਨ੍ਹਾਂ ਯਾਦਾਂ ਵਿਚ ਗੁਆਚ ਜਾਣਾ ਉਸ ਨੂੰ ਜੀਵਨ ਦੀ ਸਾਰਥਕਤਾ ਜਾਪਣ ਲੱਗ ਪਿਆ।
ਮਿੱਤਰ-ਮਿਲਣੀ ਦਾ ਕੋਈ ਮੌਕਾ ਉਹ ਹੱਥੋਂ ਜਾਣ ਨਹੀਂ ਸੀ ਦਿੰਦਾ। ਛਿੰਝਾਂ, ਵਿਸਾਖੀਆਂ, ਮੱਸਿਆ, ਘੋਲਾ, ਕਬੱਡੀਆਂ ਅਤੇ ਮੇਲਿਆਂ ਉੱਤੇ ਉਹ ਉਚੇਚੇ ਉੱਦਮ ਅਤੇ ਚਾਅ ਨਾਲ ਜਾਂਦਾ ਸੀ। ਹਰ ਮੇਲੇ ਵਿਚ ਦੇਂਹ ਚਹੁੰ ਮਿੱਤਰਾਂ ਦਾ ਮਿਲਾਪ ਹੋ ਜਾਣ ਉੱਤੇ ਸਾਰਾ ਮੇਲਾ ਮਿੱਤਰਤਾ ਦੀ ਮਹਿਕ ਨਾਲ ਭਰ ਜਾਂਦਾ ਸੀ।
ਇਕ ਵੇਰ ਦੀ ਗੱਲ ਹੈ, ਪੰਡਾਲ ਲਈ ਚਾਨਣੀਆਂ ਲਾਈਆਂ ਜਾ ਰਹੀਆਂ ਸਨ। ਚਾਨਣੀਆਂ ਹੇਠਲੀਆਂ ਚੋਥਾਂ ਨੂੰ ਸਿੱਧੀਆਂ ਕੀਤਾ ਹੀ ਸੀ ਕਿ ਹਵਾ ਦੇ ਇਕ ਤੇਜ਼ ਬੁੱਲ੍ਹੇ ਨੇ ਚਾਨਣੀਆਂ ਨੂੰ ਉਪਰ ਚੁੱਕ ਦਿੱਤਾ। ਇਕ ਚੋਬ ਚਾਨਣੀ ਵਿਚੋਂ ਨਿਕਲ ਗਈ ਅਤੇ ਬਾਬਾ ਚੁਬਾਰਾ ਸਿੰਘ ਵੱਲ ਉਲਰ ਗਈ। "ਵੇਖਿਓ, ਵੇਖਿਓ, ਬਾਬਾ ਜੀ ਬਚਿਓ," ਦੀਆਂ ਆਵਾਜ਼ਾਂ ਉਚੀਆਂ ਹੋਈਆਂ, ਪਰ ਏਨੀਆਂ ਨਾ ਕਿ ਬਾਬਾ ਸੁਣ ਸਕਦਾ। ਚੋਬ ਬਾਬੇ ਦੇ ਸਿਰ ਵਿਚ ਵੱਜੀ। ਸਿਰ ਉੱਤੇ ਬੱਝੀ ਪੱਗ ਨੇ ਬਚਾ ਲਿਆ, ਨਹੀਂ ਤਾਂ ਚੰਗੀ ਸੱਟ ਲੱਗ ਜਾਣੀ ਸੀ। ਬਾਬੇ ਨੂੰ ਚੱਕਰ ਜਿਹਾ ਆ ਗਿਆ। ਮੱਘਰ ਸਿੰਘ ਪ੍ਰਧਾਨ ਨੇ ਡਿਗਦੇ ਡਿਗਦੇ ਨੂੰ ਕਲਾਵੇ ਵਿਚ ਲੈ ਲਿਆ। ਜ਼ਰਾ ਕੁ ਸੰਭਲਣ ਪਿੱਛੋਂ ਸਾਰੀ ਗੱਲ ਦਾ ਪਤਾ ਲੱਗਾ ਤਾਂ ਬਾਬੇ ਨੇ ਨਿੰਮ੍ਹਾ ਜਿਹਾ ਮੁਸਕਰਾ ਕੇ ਆਖਿਆ, "ਮੈਂ ਵੀ ਸੋਚਾਂ, ਭਈ ਗੁਰੂ ਕੇ ਬਾਗ਼ ਵਾਲਾ ਲਾਠੀਚਾਰਜ ਕਿਵੇਂ ਸ਼ੁਰੂ ਹੋ ਗਿਆ।"
ਸੁਣ ਕੇ ਸਾਰੇ ਹੱਸ ਪਏ।
ਹੱਸ ਪਏ; ਪਰ ਇਸ ਨਿੱਕੀ ਜਹੀ ਘਟਨਾ ਨੇ ਬੀਤੇ ਦਿਨਾਂ ਦੀ ਇਕ ਗੰਭੀਰ ਘਟਨਾ ਦਾ ਚੇਤਾ ਕਰਵਾ ਦਿੱਤਾ। ਗੁਰੂ ਕੇ ਬਾਗ ਦੇ ਮੋਰਚੇ ਦੇ ਦਿਨੀਂ ਜਦੋਂ ਇਕ ਵੇਰ ਪੁਲੀਸ ਨੇ ਲਾਠੀਚਾਰਜ ਕੀਤਾ ਤਾਂ ਚੁਬਾਰਾ ਸਿੰਘ ਨੇ ਵੇਖਿਆ ਕਿ ਇਕ ਪੁਲਸੀਏ ਦੀ ਡਾਂਗ ਸਿੱਧੀ ਚੰਦਾ ਸਿੰਘ ਦੇ ਸਿਰ ਉੱਤੇ ਪੈਣ ਵਾਲੀ ਸੀ। ਅੱਖ ਦੇ ਫੋਰ ਵਿਚ ਉਸ ਨੇ ਆਪਣਾ ਖੱਬਾ ਹੱਥ ਚੰਦਾ ਸਿੰਘ ਦੇ ਮੋਢੇ ਉੱਤੇ ਰੱਖ ਕੇ, ਉਸ ਨੂੰ ਹੇਠਾਂ ਨੂੰ ਦੱਬਦਿਆਂ ਹੋਇਆ, ਆਪਣੀ ਸੱਜੀ ਬਾਂਹ ਉਸ ਦੇ ਸਿਰੋਂ ਉੱਚੀ ਕਰ ਕੇ ਪੁਲਸੀਏ ਦੀ ਡਾਂਗ ਅੱਗੇ ਡਾਹ ਦਿੱਤੀ। ਸੁੰਮਾਂ ਵਾਲੀ ਭਾਰੀ ਡਾਂਗ ਬਾਬੇ ਦੀ ਅਰਕ (ਕੂਹਣੀ) ਉੱਤੇ ਵੱਜੀ। ਬਾਂਹ ਦੀ ਹੱਡੀ ਚਿੱਥੀ ਗਈ, ਪਰ ਚੰਦਾ ਸਿੰਘ ਦੀ ਜਾਨ ਬਚ ਗਈ। ਇਸ ਮੁੱਲੋਂ ਇਹ ਸੌਦਾ ਮਹਿੰਗਾ ਨਹੀਂ ਸੀ। ਬਾਬੇ ਦੀ ਨਕਾਰਾ ਹੋਈ ਹੋਈ ਸੱਜੀ ਬਾਂਹ, ਇਸ ਸੱਚੇ ਸੌਦੇ ਦੀ ਸਾਖੀ ਸੁਣਾ ਕੇ ਉਸ ਦੇ ਮਨ ਨੂੰ ਮਹਾਂ ਆਨੰਦ ਦਾ ਅਨੁਭਵ ਕਰਵਾਉਂਦੀ ਰਹਿੰਦੀ ਸੀ। ਚੋਬ ਵੱਜਣ ਵਾਲੀ ਘਟਨਾ ਉੱਤੇ ਲਾਠੀਚਾਰਜ ਵਾਲੀ ਗੰਭੀਰ ਘਟਨਾ ਦਾ ਚੇਤਾ ਆ ਜਾਣ ਕਰਕੇ, ਬਾਬੇ ਤੋਂ ਸਿਵਾ ਬਾਕੀ ਸਾਰਿਆਂ ਦੇ ਹਾਸੇ ਉਦਾਸੀ ਵਿਚ ਬਦਲ ਗਏ।
ਚੋਬ ਵੱਜਣ ਨਾਲ ਬਾਬੇ ਦੀ ਦਸਤਾਰ ਇਕ ਪਾਸੇ ਵੱਲ ਢਿਲਕ ਗਈ ਸੀ।
"ਕੀ ਗੱਲ ਹੈ, ਬਾਬਾ, ਸਾਰੀਆਂ ਸੱਟਾਂ ਤੇਰੇ ਸਿਰ ਕਿਉਂ ਪੈਂਦੀਆਂ ਨੇ ?"
"ਸਿਰ ਦੀਆਂ ਸੱਟਾਂ ਕੁਝ ਨਹੀਂ ਕਹਿੰਦੀਆਂ, ਚੰਦਾ ਸਿਆਂ, ਬੱਸ ਦਿਲ 'ਤੇ ਵਾਰ ਨਾ ਹੋਵੇ," ਕਹਿ ਕੇ ਬਾਬੇ ਨੇ ਚੰਦਾ ਸਿੰਘ ਨੂੰ ਗਲ ਲਾ ਲਿਆ। ਬਾਬਾ ਖ਼ੁਸ਼ ਸੀ ਅਤੇ ਚੰਦਾ ਸਿੰਘ ਉਦਾਸ, ਪਰ ਉਸ ਦੀ ਉਦਾਸੀ ਵੀ ਓਨੀ ਹੀ ਆਨੰਦਦਾਇਕ ਸੀ, ਜਿੰਨੀ ਬਾਬੇ ਦੀ ਖੁਸ਼ੀ। ਉਦਾਸੀ ਅਤੇ ਖੁਸ਼ੀ ਦਾ ਇਹ ਸੰਗਮ ਉਵੇਂ ਹੀ ਆਨੰਦ ਦੀ ਉਤਪਤੀ ਕਰ ਰਿਹਾ ਸੀ, ਜਿਵੇਂ ਸੰਧਿਆ ਸਮੇਂ ਡੁੱਬਦੇ ਸੂਰਜ ਦੀ ਰੌਸ਼ਨੀ, ਆਉਣ ਵਾਲੀ ਰਾਤ ਦੇ ਸੁਖਦਾਇਕ ਹਨੇਰੇ ਦੇ ਗਲ ਲੱਗ ਕੇ, ਧਰਤੀ ਦੇ ਪੱਛਮੀ ਦਿਸਹੱਦਿਆਂ ਉੱਤੇ ਸੁਨਹਿਰੀ ਸੁੰਦਰਤਾ ਦੀ ਕਰਾਮਾਤ ਕਰ ਦਿੰਦੀ ਹੈ।
ਹਰ ਮਿੱਤਰ-ਮਿਲਣੀ ਬਾਬੇ ਦੀ ਸਮ੍ਰਿਤੀ-ਸੰਪਤੀ ਵਿਚ ਵਾਧਾ ਕਰ ਦਿੰਦੀ ਸੀ; ਇਸ ਲਈ ਬਾਬਾ ਚੁਬਾਰਾ ਸਿੰਘ ਮਿੱਤਰ-ਮਿਲਣੀ ਦਾ ਕੋਈ ਅਵਸਰ ਹੱਥ ਜਾਣ ਨਹੀਂ ਸੀ ਦਿੰਦਾ।
ਨਿਸ਼ਕਾਮ ਪਿਆਰਾਂ ਅਤੇ ਦੁਰਲੱਭ ਦੋਸਤੀਆਂ ਦੀ ਅਗਵਾਈ ਵਿਚ ਤੁਰਦਿਆਂ ਹੋਇਆ ਪੀੜਾਂ ਵਿਚੋਂ ਪ੍ਰਸੰਨਤਾ ਪ੍ਰਾਪਤ ਕਰਨ ਦੀ ਜਾਚ ਵਾਲੇ ਬਾਬੇ ਦੇ ਜੀਵਨ ਦੀ ਸੰਧਿਆ ਸਮੇਂ ਇਸ ਦੇ ਦਿਸਹੱਦੇ ਸੁਨਹਿਰੀਓਂ ਸੁਰਮਈ ਹੋ ਗਏ।
ਚੰਦਾ ਸਿੰਘ ਦੀ ਭੂਆ ਦੇ ਪੁੱਤਰ ਦਾ ਮੁੰਡਾ ਬਾਬੇ ਦੇ ਪਿੰਡ ਵਿਆਹਿਆ ਗਿਆ। ਦੁਬਾਰਾ ਸਿੰਘ ਨੂੰ ਇਸ ਰਿਸ਼ਤੇਦਾਰੀ ਦੀ ਉਚੇਚੀ ਖੁਸ਼ੀ ਹੋਈ। ਉਸ ਦਾ ਖ਼ਿਆਲ ਸੀ ਕਿ ਇਸ ਰਿਸ਼ਤੇਦਾਰੀ ਨੇ ਚੰਦਾ ਸਿੰਘ ਨੂੰ ਉਸ ਦੇ ਪਿੰਡ ਦੇ ਵਧੇਰੇ ਨੇੜੇ ਲੈ ਆਂਦਾ ਹੈ। ਇਹ ਉਸ ਨੂੰ ਪਤਾ ਨਹੀਂ ਸੀ ਕਿ ਸਮੇਂ ਦੀ ਬੁੱਕਲ ਵਿਚ ਕੋਹੋ ਜਹੀਆਂ ਘਟਨਾਵਾਂ ਲੁਕੀਆਂ ਬੈਠੀਆਂ ਸਨ। ਚੰਦਾ ਸਿੰਘ ਦੀ ਭੂਆ ਦੇ ਪੁੱਤ ਦੇ ਇਨ੍ਹਾਂ ਨਵੇਂ ਰਿਸ਼ਤੇਦਾਰਾਂ ਦੀ ਆਪਣੇ ਪਿੰਡ ਦੇ ਇਕ ਪਰਿਵਾਰ ਨਾਲ ਪਾਣੀ ਉੱਤੋਂ ਲੜਾਈ ਹੋ ਪਈ। ਗੱਲਾਂ ਤੋਂ ਗਾਲ੍ਹਾਂ ਅਤੇ ਗਾਲ੍ਹਾ ਤੋਂ ਡਾਂਗਾਂ ਤਕ ਪੁੱਜਦਿਆਂ ਚਿਰ ਨਾ ਲੱਗਾ। ਚੰਦਾ ਸਿੰਘ ਦੇ ਰਿਸ਼ਤੇਦਾਰਾਂ ਦੇ ਇਕ ਮੁੰਡੇ, ਜਰਨੈਲੇ, ਨੇ ਸੋਟਾ ਮਾਰ ਕੇ ਵਿਰੋਧੀ ਧੜੇ ਦੇ ਇਕ ਆਦਮੀ ਦੇ ਸਿਰ ਵਿਚ ਡੂੰਘਾ ਜ਼ਖ਼ਮ ਕਰ ਦਿੱਤਾ। ਇਸ ਵਾਰਦਾਤ ਦੀ ਥਾਣੇ ਵਿਚ ਰਪਟ ਦਰਜ ਕਰਵਾ ਦਿੱਤੀ ਗਈ। ਅਗਲੇ ਦਿਨ ਪੁਲਸ ਪਿੰਡ ਆਈ ਤਾਂ ਜਰਨੈਲਾ ਉਥੇ ਨਹੀਂ ਸੀ । ਘਰ ਵਾਲਿਆਂ ਦਾ ਕਹਿਣਾ ਸੀ ਕਿ 'ਉਹ ਪਰਸੋਂ ਦਾ ਵਾਂਢੇ ਗਿਆ ਹੋਇਆ ਹੈ। ਬਾਬਾ ਦੁਬਾਰਾ ਸਿੰਘ ਵੀ ਲੋਕਾਂ ਵਿਚ ਬੈਠਾ ਸੀ। ਥਾਣੇਦਾਰ ਨੇ ਸਭ ਤੋਂ ਪਹਿਲਾਂ ਉਸੇ ਨੂੰ ਪੁੱਛ ਲਿਆ-
"ਬਾਬਾ ਜੀ, ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸੋ ਕਿ ਜੈਲਾ ਕੱਲ੍ਹ ਪਿੰਡ ਸੀ ਜਾਂ ਨਹੀਂ ?"
ਚੁਬਾਰਾ ਸਿੰਘ ਸੋਚੀ ਪੈ ਗਿਆ। ਲੜਾਈ ਉਸ ਨੇ ਅੱਖੀਂ ਵੇਖੀ ਸੀ; ਹੋਰ ਕਈਆਂ ਨੇ ਵੀ ਵੇਖੀ ਸੀ। ਸਾਰਿਆਂ ਨੂੰ ਪਤਾ ਸੀ ਕਿ ਸੱਚ ਕੀ ਹੈ। ਲੋਕ ਇਹ ਵੀ ਸਮਝਦੇ ਸਨ ਕਿ ਵਿਰੋਧੀ ਧੜੇ ਵਾਲੇ ਬੇ-ਕਸੂਰ ਸਨ; ਜੈਲੇ ਕਿਆ ਵੱਲੋਂ ਵਾਧਾ ਹੋਇਆ ਸੀ। ਸੋਚ ਸਾਚ ਕੇ ਚੁਬਾਰਾ ਸਿੰਘ ਨੇ 'ਹਾਂ' ਵਿਚ ਸਿਰ ਹਿਲਾ ਦਿੱਤਾ। ਪੁਲਸ ਨੇ ਜੈਲੇ ਵਿਰੁੱਧ ਕੇਸ ਤਿਆਰ ਕਰ ਲਿਆ ਅਤੇ ਦੋ ਤਿੰਨ ਹੋਰ ਬੰਦਿਆਂ ਦੇ ਨਾਲ ਚੁਬਾਰਾ ਸਿੰਘ ਦੀ ਗਵਾਹੀ ਪਾ ਲਈ।
ਮੁਕੱਦਮੇ ਵਿਚ ਜੈਲੇ ਕਿਆਂ ਵੱਲੋਂ ਗਵਾਹੀ ਦੇਣ ਲਈ ਕੋਈ ਤਿਆਰ ਨਾ ਹੋਇਆ।page_ breakਉਨ੍ਹਾਂ ਕੋਲ ਕੇਵਲ ਘਰ ਦੇ ਬੰਦਿਆਂ ਦੀ ਗਵਾਹੀ ਸੀ, ਜੋ ਨਾ ਹੋਣ ਦੇ ਬਰਾਬਰ ਸੀ। ਵਿਰੋਧੀ ਧੜੇ ਦੇ ਗਵਾਹਾਂ ਨੂੰ ਤੋੜਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਉਨ੍ਹਾਂ ਗਵਾਹਾਂ ਵਿਚ ਬਾਬੇ ਦੀ ਗਵਾਹੀ ਸਭ ਤੋਂ ਵੱਧ ਮੁਅਤਬਰ ਸੀ ਅਤੇ ਉਸ ਨੂੰ ਤੋੜਨ ਦਾ ਵਸੀਲਾ ਵੀ ਉਨ੍ਹਾਂ ਕੋਲ ਸੀ। ਉਹ ਆਪਣੇ ਕੁੜਮ ਨੂੰ ਨਾਲ ਲੈ ਕੇ ਚੰਦਾ ਸਿੰਘ ਕੋਲ ਆ ਗਏ ਅਤੇ ਚੰਦਾ ਸਿੰਘ ਬਾਬਾ ਚੁਬਾਰਾ ਸਿੰਘ ਨੂੰ ਆ ਮਿਲਿਆ।
"ਚੰਦਾ ਸਿਆਂ, ਹੋਰ ਜੋ ਮਰਜ਼ੀ ਮੰਗ ਲੈ, ਪਰ ਝੂਠ ਬੋਲਣ ਨੂੰ ਨਾ ਕਹਿ," ਚੁਬਾਰਾ ਸਿੰਘ ਨੇ ਹੱਥ ਜੋੜੇ।
"ਮੈਂ ਝੂਠ ਬੋਲਣ ਨੂੰ ਨਹੀਂ ਕਹਿੰਦਾ, ਮੈਂ ਕਹਿਨਾਂ ਕੁਝ ਨਾ ਬੋਲ, ਚੁੱਪ ਕਰ ਜਾ।"
"ਮੈਨੂੰ ਮੇਰਾ ਪਿੰਡ ਕੀ ਆਖੂ, ਚੰਦਾ ਸਿਆ ?"
"ਮੈਨੂੰ ਮੇਰੀ ਭੂਆ ਦਾ ਪੁੱਤ ਕੀ ਆਖੂ? ਇਹ ਵੀ ਸੋਚ।"
"ਨਹੀਂ, ਚੰਦਾ ਸਿਆਂ, ਮੈਂ ਹੁਣ ਕੁਝ ਨਹੀਓਂ ਸੋਚਣਾ। ਬੱਸ, ਇਹ ਸੋਚਣਾ ਪਈ ਮੈਨੂੰ ਮੇਰਾ ਆਪਣਾ ਆਪ ਕੀ ਆਖੂ। ਮੈਂ ਆਪਣੇ ਅੰਦਰਲੇ ਦੀ 'ਵਾਜ ਸੁਣੂੰ।"
"ਜਿਵੇਂ ਤੇਰੀ ਮਰਜ਼ੀ," ਕਹਿ ਕੇ ਚੰਦਾ ਸਿੰਘ ਚਲਾ ਗਿਆ।
ਜੈਲੇ ਨੂੰ ਛੇ ਮਹੀਨੇ ਕੈਦ ਹੋ ਗਈ।
ਗੁਰਦਾਸ ਨੰਗਲ ਬੰਦੇ ਦੇ ਥੇਹ ਦੇ ਮੇਲੇ ਉੱਤੇ ਘਰਾਲੇ ਵਾਲੇ ਬੱਸੇ ਅਤੇ ਸੋਹਲਾਂ ਵਾਲੇ ਸੂਰਤੀ ਦੀਆਂ ਟੀਮਾਂ ਦੀ ਕਬੱਡੀ ਹੋਣੀ ਸੀ। ਬੜੀਆਂ ਧੁੰਮਾਂ ਸਨ ਇਨ੍ਹਾਂ ਟੀਮਾਂ ਦੀਆਂ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਨ੍ਹਾਂ ਦਾ ਮੁਕਾਬਲਾ ਦੇਖਣ ਆਉਂਦੇ ਸਨ। ਚੰਦਾ ਸਿੰਘ ਵੀ ਗਿਆ ਅਤੇ ਨਿੱਤ ਵਾਂਗ ਉਸੇ ਟਿਕਾਣੇ ਜਾ ਖਲੋਤਾ, ਜਿਥੇ ਪੁਰਾਣੇ ਬੋਲੀਆਂ ਦਾ ਇਕੱਠ ਹੁੰਦਾ ਸੀ। ਹੋਰ ਕਿਸੇ ਦੇ ਆਉਣ ਤੋਂ ਪਹਿਲਾਂ ਚੁਬਾਰਾ ਸਿੰਘ ਪੁੱਜ ਗਿਆ। ਉਹ ਬੜੇ ਚਾਅ ਨਾਲ ਚੰਦਾ ਸਿੰਘ ਵੱਲ ਅਹੁਲਿਆ। ਚੰਦਾ ਸਿੰਘ ਨੇ ਉਸ ਵੱਲੋਂ ਮੂੰਹ ਫੇਰ ਲਿਆ ਅਤੇ ਕੁਝ ਕਹਿਣ ਸੁਣਨ ਤੋਂ ਪਹਿਲਾਂ ਉਥੋਂ ਚਲੇ ਗਿਆ। ਚੁਬਾਰਾ ਸਿੰਘ ਦਾ ਮਨ ਮਸੋਸਿਆ ਗਿਆ। ਕਈ ਪੁਰਾਣੇ ਸਾਥੀ ਉਸ ਨੂੰ ਉਸੇ ਮਿਲੇ, ਪਰ ਉਸ ਦੇ ਮਨ ਨੇ ਪਹਿਲਾਂ ਵਾਲਾ ਖੇੜਾ ਨਾ ਮਹਿਸੂਸਿਆ। ਏਥੋਂ ਤਕ ਕਿ ਜਦੋਂ ਕਬੱਡੀ ਗਿਆ ਘਰਾਲੇ ਵਾਲਾ ਬੰਸਾ ਛਾਲ ਮਾਰ ਕੇ ਸੂਰਤੀ ਦੇ ਉੱਤੋਂ ਦੀ ਟੱਪ ਗਿਆ, ਉਦੋਂ ਵੀ ਉਹ ਆਪਣੇ ਸਾਥੀਆਂ ਦੀ 'ਵਾਹ ਬਈ ਵਾਹ, ਬੱਲੇ ਓਏ ਬੇਰਾ, ਨਹੀਂ ਰੀਸਾਂ ਬੱਸਿਆ' ਆਦਿਕ ਵੱਲੋਂ ਬੋ-ਧਿਆਨ ਹੀ ਰਿਹਾ।
ਜਦੋਂ ਤਰਕਾਲਾਂ ਵੇਲੇ ਢੋਲਚੀ ਨੇ ਮਾਰੂ ਦਾ ਡੱਗਾ ਲਾਇਆ ਤਾਂ ਚੁਬਾਰਾ ਸਿੰਘ ਦੇ ਪੈਰ ਆਪ-ਮੁਹਾਰੇ ਹੀ ਚੰਦਾ ਸਿੰਘ ਦੇ ਪਿੰਡ ਵੱਲ ਹੋ ਤੁਰੇ। ਮੇਲਿਆਂ ਦੇ ਮੋਕਿਆਂ ਉੱਤੇ ਲਾਗਲੇ ਮਿੱਤਰਾਂ ਦੇ ਘਰ ਇਕ ਦੋ ਰਾਤਾਂ ਕੱਟ ਲੈਣੀਆਂ, ਬਾਬੇ ਲਈ ਕੋਈ ਓਪਰੀ ਗੱਲ ਨਹੀਂ ਸੀ। ਮੇਲੇ ਤਾਂ ਏਹੋ ਜਿਹੀਆਂ ਮਿਲਣੀਆਂ ਦੇ ਬਹਾਨੇ ਹੁੰਦੇ ਸਨ। ਬਾਬੇ ਨੇ ਕੁਝ ਕੁ ਪੈਰ ਹੀ ਪੁੱਟੇ ਸਨ ਕਿ ਇਕ ਸੂਖਮ ਜਿਹੀ ਹਉਮੈ ਨੇ ਨਿਰਦੋਸ਼ਤਾ ਦਾ ਮੋਹਣੀ ਰੂਪ ਧਾਰ ਕੇ ਮਿੱਤਰਤਾ ਦੀ ਸਾਤਵਿਕ ਭਾਵਨਾ ਦਾ ਰਾਹ ਰੋਕ ਲਿਆ। ਬਾਬਾ ਸੋਚੀਂ ਪੈ ਗਿਆ, 'ਮੇਰਾ ਚੰਦਾ ਸਿੰਘ ਵੱਲ ਜਾਣਾ ਸ਼ਾਇਦ ਠੀਕ ਨਹੀਂ। ਮੈਂ ਕੋਈ ਕਸੂਰ ਨਹੀਂ ਕੀਤਾ। ਉਸ ਦੀ ਨਾਰਾਜ਼ਗੀ ਸਰਾਸਰ ਗਲਤ ਹੈ। ਆਪਣੀ ਭੁੱਲ ਮੰਨਣ ਦੀ ਥਾਂ ਉਸ ਨੇ ਮੇਰੇ ਵੱਲੋਂ ਮੂੰਹ ਮੋੜ ਲਿਆ। ਹੋ ਸਕਦਾ ਹੈ ਘਰ ਗਿਆਂ ਵੀ ਉਹ ਮੱਥੇ ਵੱਟ ਪਾਵੇ । ਸਿਆਣਾ ਬਿਆਣਾ ਹੋ ਕੇ ਏਦਾਂ ਦੀ ਬੇਵਕੂਫ਼ੀ ਓਹੋ ਕਰ ਸਕਦਾ ਹੈ, ਮੈਂ ਨਹੀਂ।
ਵਿਸਾਖੀ, ਛਿੰਝ, ਦੁਸਹਿਰਾ ਅਤੇ ਦੀਵਾਲੀ ਵਾਰੋ ਵਾਰੀ ਆ ਕੇ ਚਲੇ ਗਏ। ਬਾਬਾ ਚੁਬਾਰਾ ਸਿੰਘ ਘਰੇ ਬੈਠਾ ਰਿਹਾ। ਏਥੋਂ ਤਕ ਕਿ ਉਹ ਪੋਹ ਸੁਦੀ ਸਤਵੀਂ ਦੇ ਮੇਲੇ ਉੱਤੇ ਵੀ ਨਾ ਗਿਆ। ਪੁਰਾਣੇ ਬੇਲੀਆਂ ਨੂੰ ਕੁਝ ਚਿੰਤਾ ਹੋਈ। ਉਹ ਇਕ ਇਕ ਕਰ ਕੇ ਬਾਬੇ ਦੀ ਸੁੱਖ ਸਾਂਦ ਪੁੱਛਣ ਗਏ। ਹਰੇਕ ਨੂੰ ਬਾਬੇ ਨੇ ਇਕੋ ਉੱਤਰ ਦਿੱਤਾ, "ਐਵੇਂ ਜੀਅ ਨਹੀਂ ਕੀਤਾ। ਘਰ ਦੇ ਕੰਮਾਂ ਕਾਰਾਂ ਵਿਚੋਂ ਨਿਕਲਿਆ ਨਹੀਂ ਗਿਆ।"
ਇਸ ਉੱਤਰ ਨਾਲ ਮਿੱਤਰਾਂ ਦੀ ਤਸੱਲੀ ਹੋਈ ਕਿ ਨਾ, ਕੁਝ ਕਿਹਾ ਨਹੀਂ ਜਾ ਸਕਦਾ; ਪਰ ਬਾਬਾ ਦੁਬਾਰਾ ਸਿੰਘ ਜਾਣਦਾ ਸੀ ਕਿ ਮੇਲਿਆਂ ਉੱਤੇ ਜਾਣ ਨੂੰ ਉਸਦਾ ਜੀ ਕੀਤਾ ਸੀ ਅਤੇ ਘਰ ਦੇ ਕਿਸੇ ਕੰਮ ਨੇ ਉਸ ਦਾ ਰਾਹ ਨਹੀਂ ਸੀ ਰੋਕਿਆ। ਉਹ ਝੂਠ ਬੋਲ ਰਿਹਾ ਸੀ।
ਇਹ ਝੂਠ ਬਾਬੇ ਨੇ ਕਈ ਵਾਰ ਬੋਲਿਆ। ਹਰ ਵੇਰ ਉਸ ਦਾ ਮਨ ਪਹਿਲਾਂ ਨਾਲੋਂ ਬਹੁਤਾ ਭਾਰਾ ਹੋਇਆ। ਅਜੇਹਾ ਕਿਉਂ ਸੀ? ਇਹ ਜਾਣਨ ਦੀ ਲੋੜ ਬਾਬੇ ਨੂੰ ਮਹਿਸੂਸ ਨਾ ਹੋਈ। ਆਪਣੀ ਨਿਰਦੋਸ਼ਤਾ ਦਾ ਖ਼ਿਆਲ ਉਸ ਦੇ ਮਨ ਵਿਚ ਮੌਜੂਦ ਸੀ। ਚੰਦਾ ਸਿੰਘ ਵੱਲੋਂ ਕਿਸੇ ਪ੍ਰਕਾਰ ਦੇ ਪਛਤਾਵੇ ਦਾ ਪ੍ਰਗਟਾਵਾ ਨਾ ਕੀਤਾ ਜਾਣਾ, ਉਸ ਦੇ ਮਨ ਨੂੰ ਵਧੀਆ ਆਦਮੀ ਹੋਣ ਦਾ ਹੁਲਾਰਾ ਵੀ ਦੇ ਰਿਹਾ ਸੀ। ਨਿਰਦੋਸ਼ਤਾ ਦੇ ਅਹਿਸਾਸ ਵਿਚੋਂ ਉਪਜੀ ਹੋਈ ਸੂਖਮ ਹਉਮੈ ਸ੍ਰੇਸ਼ਟਤਾ ਦੇ ਖਿਆਲ ਨਾਲ ਸਥੂਲ ਹੁੰਦੀ ਜਾ ਰਹੀ ਸੀ।
ਬਾਬੇ ਬੰਦੇ ਦੇ ਥੇਹ ਵਾਲੇ ਮੇਲੇ ਵਿਚ ਜਦੋਂ ਚੰਦਾ ਸਿੰਘ ਨੇ ਦੁਬਾਰਾ ਸਿੰਘ ਵੱਲੋਂ ਮੂੰਹ ਮੋੜ ਲਿਆ, ਉਦੋਂ ਉਸ ਦਾ ਮਨ ਵੀ ਕੁਝ ਭਾਰਾ ਹੋ ਗਿਆ ਸੀ। ਉਹ ਬਹੁਤਾ ਚਿਰ ਉਥੇ ਨਾ ਠਹਿਰ ਸਕਿਆ। ਕਬੱਡੀ ਵੀ ਪੂਰੀ ਨਾ ਵੇਖੀ ਅਤੇ ਕਿਸੇ ਨੂੰ ਕੁਝ ਦੱਸੇ ਬਿਨਾਂ ਘਰ ਮੁੜ ਆਇਆ। ਪੱਠੇ ਦੱਥੇ ਦੇ ਕੰਮ ਵਿਚ ਰੁੱਝ ਕੇ ਉਸ ਦਾ ਦਿਲ ਟਿਕਾਣੇ ਹੋ ਗਿਆ, ਪਰ ਵਿਹਲ ਮਿਲਣ ਉੱਤੇ ਦੁਬਾਰਾ ਸਿੰਘ ਉਸ ਦੇ ਚੇਤੇ ਵਿਚ ਉਭਰ ਆਇਆ। ਉਸ ਦਾ ਜੀ ਕੀਤਾ ਕਿ ਉਹ ਮੁੜ ਮੇਲੇ ਵਿਚ ਜਾ ਕੇ ਬਾਬੇ ਨੂੰ ਲੱਭੋ ਅਤੇ ਲੱਭ ਕੇ ਉਸ ਕੋਲੋਂ ਆਪਣੀ ਭੁੱਲ ਬਖ਼ਸ਼ਾ ਲਵੇ। ਖੁਰਲੀ ਵਿਚ ਖਲੋ ਕੇ ਉਸ ਨੇ ਹਵੇਲੀ ਦੀ ਕੰਧ ਦੇ ਉੱਤੋਂ ਦੀ ਵੇਖਿਆ; ਲੋਕ ਮੇਲਿਓ ਮੁੜੇ ਆ ਰਹੇ ਸਨ। 'ਹੋ ਸਕਦਾ ਹੈ ਬਾਬਾ ਏਥੇ ਹੀ ਆ ਜਾਵੇ,' ਅਜੇਹੀ ਆਸ ਕੀਤੀ ਜਾਣੀ ਸੁਭਾਵਿਕ ਸੀ। ਚੰਦਾ ਸਿੰਘ ਬਾਬੇ ਦੀ ਉਡੀਕ ਕਰਨ ਲੱਗ ਪਿਆ। ਉਡੀਕ ਵਿਚ ਬੈਠੇ ਦਾ ਮਨ ਅਤੀਤ ਵਿਚ ਚਲੇ ਗਿਆ। ਗੁਰੂ ਕੇ ਬਾਗ਼ ਦਾ ਮੋਰਚਾ, ਸ਼ਾਂਤਮਈ ਜਲੂਸ ਉੱਤੇ ਪੁਲਸ ਦਾ ਲਾਚੀਚਾਰਜ, ਡਾਂਗ ਦਾ ਭਰਪੂਰ ਵਾਰ ਅਤੇ ਚੁਬਾਰਾ ਸਿੰਘ ਦੀ ਬਾਂਹ..। ਉਹ ਤ੍ਰਭਕ ਕੇ ਵਰਤਮਾਨ ਵਿਚ ਆ ਗਿਆ। ਉਸ ਦੀ ਕੂਆ ਦੇ ਪੁੱਤ ਭਰਾ ਨੇ ਉਸ ਨੂੰ ਹਲੂਣ ਕੇ ਉਸ ਦੇ ਅਤੀਤ ਨਾਲੋਂ ਤੋੜ ਦਿੱਤਾ ਸੀ। ਉਹ ਮੇਲਾ ਵੇਖ ਕੇ ਆਇਆ ਸੀ। ਅਗਲੇ ਦਿਨ ਉਸ ਨੇ ਚੰਦਾ ਸਿੰਘ ਨੂੰ ਨਾਲ ਲੈ ਕੇ ਜੈਲੇ ਦੀ ਮੁਲਾਕਾਤੇ ਜਾਣਾ ਸੀ।
ਦਿਨ ਬੀਤਦੇ ਗਏ ਅਤੇ ਚੰਦਾ ਸਿੰਘ ਦੇ ਰੁਝੇਵੇਂ ਵਧਦੇ ਗਏ। ਕਾਦੇ ਦੀ ਸੰਗਰਾਂਦੇ
ਬਾਬਾ ਚੁਬਾਰਾ ਸਿੰਘ ਦੇ ਜੀਵਨ ਵਿਚੋਂ ਉਤਸ਼ਾਹ, ਸ਼ੌਕ ਅਤੇ ਖ਼ੁਸ਼ੀ ਘਟਦੇ ਗਏ। ਹਰ ਕਿਸੇ ਨੇ ਬੁਢਾਪੇ ਨੂੰ ਇਸ ਦਾ ਕਾਰਨ ਸਮਝਿਆ। ਮਿਲਣ ਆਏ ਪੁਰਾਣੇ ਮਿੱਤਰਾਂ ਕੋਲੋਂ ਬਾਬੇ ਨੂੰ ਚੰਦਾ ਸਿੰਘ ਦੇ ਘਰ ਪੋਤਰਾ ਪੈਦਾ ਹੋਣ ਦੀ ਖ਼ਬਰ ਮਿਲੀ। ਇਹ ਵੀ ਪਤਾ ਲੱਗਾ ਕਿ ਚੰਦਾ ਸਿੰਘ ਨੂੰ ਪਿੰਡ ਦੀ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਉਪਰੋਂ ਉਪਰੋਂ ਤਾਂ ਬਾਬੇ ਨੇ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ, ਪਰ ਅੰਦਰਖ਼ਾਤੇ ਉਹ ਹੋਰ ਸੱਟ ਖਾ ਗਿਆ। 'ਹੱਛਾ ਬਈ ਚੰਦਾ ਸਿਆਂ, ਇਵੇਂ ਹੀ ਸਹੀ, ਉਹ ਮਨ ਹੀ ਮਨ ਕਿਸੇ ਫੈਸਲੇ ਉੱਤੇ ਪੁੱਜ ਗਿਆ।
ਹਾੜੀ ਸਾਂਭੀ ਗਈ। ਬਾਬੇ ਦੇ ਛੋਟੇ ਪੋਤੇ ਕਸ਼ਮੀਰਾ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ। ਭਾਜੀਆਂ ਘੱਲਣ ਬਾਰੇ ਸਲਾਹਾਂ ਹੋਈਆਂ। ਜਦੋਂ ਚੰਦਾ ਸਿੰਘ ਦਾ ਜ਼ਿਕਰ ਆਇਆ ਤਾਂ ਬਾਬੇ ਨੇ ਆਪਣੇ ਪੁੱਤਰ ਨੂੰ ਆਖਿਆ, "ਨਾ ਬਈ ਕਰਤਾਰ ਸਿਆਂ, ਚੰਦਾ ਸਿੰਘ ਨੂੰ ਭਾਜੀ ਨਾ ਘੱਲਿਓ। ਮੇਰੀ ਗਵਾਹੀ ਨਾਲ ਉਨ੍ਹਾਂ ਦਾ ਰਿਸ਼ਤੇਦਾਰ ਸੱਬਾ ਸੀ। ਉਨ੍ਹਾਂ ਨੇ ਨਹੀਂ ਆਉਣਾ। ਉਸ ਨੇ ਗੱਲ ਗਵਾਈ ਨਹੀਂ; ਜੇ ਗਵਾਈ ਹੁੰਦੀ ਤਾਂ ਪੋਤੇ ਦੇ ਜਨਮ ਦੀ ਖ਼ਬਰ ਨਾ ਦਿੰਦਾ।" ਸਾਰੇ ਪਰਿਵਾਰ ਨੂੰ ਬਾਬੇ ਦੀ ਗੱਲ ਸੁਹਣੀ ਨਾ ਹੁੰਦਿਆਂ ਵੀ ਸਿਆਣੀ ਲੱਗੀ। ਉਹ ਉਸ ਨਾਲ ਸਹਿਮਤ ਹੋ ਗਏ। ਬਾਬਾ ਲੱਸੀ ਦਾ ਛੰਨਾ ਪੀ ਕੇ ਹਵੇਲੀ ਚਲੇ ਗਿਆ ਅਤੇ ਪਰਿਵਾਰ ਦੇ ਜੀ ਇਹ ਸੋਚਣ ਲੱਗ ਪਏ ਕਿ ਕਿਹੜੇ ਲਾਗੀ ਨੂੰ, ਕਿਸ ਰਿਸ਼ਤੇਦਾਰ ਵੱਲ, ਕਦੋਂ ਘੱਲਿਆ ਜਾਵੇ।
ਹਵੇਲੀ ਵਿਚ ਮੰਜੇ ਉੱਤੇ ਪਏ ਬਾਬੇ ਦੀ ਅੱਖ ਲੱਗ ਗਈ... ਵਾਜਿਆਂ ਗਾਜਿਆਂ ਨਾਲ ਕਸ਼ਮੀਰਾ ਸਿੰਘ ਦੀ ਜੰਞ ਚੜ੍ਹੀ। ਪੰਙੀ ਘੋੜੀਆਂ ਅਤੇ ਤਿੰਨ ਟਾਂਗੇ, ਕੱਚੇ ਰਾਹਾਂ ਦੀ ਧੂੜ ਨੂੰ ਪਿੱਛੇ ਛੱਡਦੇ ਹੋਏ ਧੋਤਿਆਂ ਦੇ ਪਿੰਡ ਵੱਲ ਜਾ ਰਹੇ ਸਨ ਕਿ ਘੋੜੀ ਉੱਤੇ ਬੈਠਾ, ਬਾਬੇ ਦੇ ਪਿੰਡ ਨੂੰ ਆਉਂਦਾ, ਚੰਦਾ ਸਿੰਘ ਰਾਹ ਵਿਚ ਮਿਲ ਪਿਆ। ਉਸ ਨੂੰ ਵੇਖ ਕੇ ਬਾਬੇ ਦੇ ਪੁੱਤਰ ਕਰਤਾਰ ਸਿੰਘ ਨੇ ਆਪਣੀ ਘੋੜੀ ਰੋਕ ਲਈ। ਚੰਦਾ ਸਿੰਘ ਨੇ ਉਸ ਨੂੰ ਪੁੱਛਿਆ, "ਕਿੱਦਾਂ, ਬਈ ਕਰਤਾਰ ਸਿਆਂ, ਕਿਧਰ ਨੂੰ ਚੜ੍ਹਾਈ ਕੀਤੀ ਆ ?"
"ਕਸ਼ਮੀਰੇ ਨੂੰ ਵਿਆਹੁਣ ਚੱਲੇ ਆਂ, ਚਾਚਾ।"
ਉੱਤਰ ਸੁਣ ਕੇ ਚੰਦਾ ਸਿੰਘ ਨੇ ਨੀਵੀਂ ਪਾ ਲਈ। ਏਨੇ ਨੂੰ ਬਾਬਾ ਚੁਬਾਰਾ ਸਿੰਘ ਦਾ ਟਾਂਗਾ, ਉਨ੍ਹਾਂ ਦੇ ਲਾਗੇ ਪੁੱਜ ਗਿਆ। ਬਾਬੇ ਨੇ ਚੰਦਾ ਸਿੰਘ ਵੱਲ ਵੇਖ ਕੇ ਮੁੱਛਾ
-ਮੰਜੇ ਦੀ ਪੁਆਦੀ ਬੈਠਦਿਆਂ, ਬਾਬੇ ਦੇ ਪੈਰ ਨੂੰ ਹਲੂਣ ਕੇ ਨੂਰ ਦੀਨ ਨੇ ਆਖਿਆ, "ਚਾਚਾ, ਸਲਾਮ।"
ਬਾਬਾ ਅੱਖਾਂ ਮਲਦਾ ਉਠ ਕੇ ਬੈਠ ਗਿਆ। "ਸੁਣਾ ਨੂਰ ਦੀਨਾ ਕਿਵੇਂ ਆਇਆ ? ਚਰਾ ਅੱਖ ਲੱਗ ਗਈ ਸੀ।"
"ਤੇਰੇ ਕੋਲੋਂ ਮੁਆਫੀ ਮੰਗਣ ਆਇਆ, ਚਾਚਾ।"
“ਮਾਫ਼ੀ ? ਮਾਫ਼ੀ ਕਿਹੜੀ ਗੱਲ ਦੀ ਨੂਰ ਦੀਨਾ ?" ਬਾਬੇ ਨੇ ਹੈਰਾਨ ਹੋ ਕੇ ਪੁੱਛਿਆ।
"ਬੰਦਾ ਖ਼ਤਾਵਾਰ ਜੁ ਹੋਇਆ। ਕੀ ਪਤਾ ਕਿਸੇ ਵੇਲੇ ਕੁਝ ਆਖਿਆ ਗਿਆ ਹੋਵੇ ।"
"ਤਾਂ ਕੀ ਹੋਇਆ, ਬਰਖ਼ੁਰਦਾਰ। ਜਿਸ ਪਤਾ ਦਾ ਪਤਾ ਨਹੀਂ, ਉਸ ਦੀ ਮਾਫ਼ੀ ਕਾਹਦੀ ?"
"ਗੱਲ ਇਹ ਹੈ, ਚਾਚਾ, ਅੱਬਾ ਹੱਜ ਕਰਨਾ ਚਾਹੁੰਦਾ, ਉਹਦੀ ਸਿਹਤ ਠੀਕ ਨਹੀਂ। ਮੈਂ ਜਾਣਾ ਉਹਦੀ ਥਾਂ ਹੱਜ ਕਰਨ । ਤੈਨੂੰ ਪਤਾ ਹੱਜ ਉੱਤੇ ਜਾਣ ਤੋਂ ਪਹਿਲਾਂ ਸਾਰੇ ਗੁੱਸੇ ਗਿਲੇ ਛੱਡਣੇ ਪੈਂਦੇ ਆ: ਸਾਰੀਆਂ ਕੋਲੋਂ ਮੁਆਫ਼ੀ ਮੰਗ ਕੇ ਜਾਈਦਾ।"
ਨੂਰ ਦੀਨ ਰਸਮੀ ਮੁਆਫੀ ਮੰਗ ਕੇ ਪਿੰਡ ਦੇ ਬਾਕੀ ਲੋਕਾਂ ਕੋਲੋਂ ਮੁਆਫ਼ੀ ਮੰਗਣ ਚਲੇ ਗਿਆ। ਬਾਬਾ ਮੁੜ ਮੰਜੇ ਉੱਤੇ ਨਾ ਪੈ ਸਕਿਆ। ਸੋਚੀ ਪੈ ਗਿਆ, 'ਜਿਸ ਖ਼ਤਾ ਦਾ ਪਤਾ ਨਹੀਂ, ਉਸ ਦੀ ਮਾਫ਼ੀ ਕਾਹਦੀ। ਜਿਸ ਖਤਾ ਦਾ । ਪਰ ਮੇਰੀ ਖਤਾ ਦਾ ਮੈਨੂੰ ਪਤਾ ਹੈ। ਇਹ ਤਾਂ ਸੁਪਨੇ ਵਿਚ ਵੀ ਮੇਰਾ ਪਿੱਛਾ ਨਹੀਂ ਛੱਡਦੀ।'
ਬਾਬਾ ਉਠ ਕੇ ਘਰ ਗਿਆ। ਗੁੜ ਦੀਆਂ ਦੇ ਰੋੜੀਆਂ ਪਰਨੇ ਦੇ ਪੱਲੇ ਬੰਨ੍ਹ ਕੇ ਨਾਲ ਲਈਆਂ ਤੇ ਸਿਖਰ ਦੁਪਹਿਰੇ ਅੱਠ ਕੋਹ ਪੈਂਡਾ ਮਾਰ ਕੇ ਚੰਦਾ ਸਿੰਘ ਕੋਲ ਪੁੱਜ ਗਿਆ। ਪਿੱਪਲ ਦੀ ਛਾਵੇਂ ਮੰਜਿਆਂ ਉੱਤੇ ਪਏ ਲੋਕ ਬਾਬੇ ਨੂੰ ਆਇਆ ਵੇਖ ਹੈਰਾਨ ਹੋਏ। ਚੰਦਾ ਸਿੰਘ ਉਠ ਕੇ ਖਲੋ ਗਿਆ। ਉਸ ਦੇ ਮੋਢੇ ਉੱਤੇ ਹੱਥ ਰੱਖ ਕੇ ਬਾਬੇ ਨੇ ਆਖਿਆ,
"ਪੋਤੇ ਦੀ ਵਧਾਈ ਚੰਦਾ ਸਿਆ। ਮੈਂ ਕਸ਼ਮੀਰੇ ਦੇ ਵਿਆਹ ਦੀ ਭਾਜੀ ਦੇਣ ਆਇਆਂ।"
"ਏਡੀ ਧੁੱਪ ਵਿਚ....... ਕੋਈ ਲਾਗੀ......"
ਚੰਦਾ ਸਿੰਘ ਨੂੰ ਗਲ ਨਾਲ ਲਾ ਕੇ ਬਾਬੇ ਨੇ ਆਖਿਆ, "ਲਾਗੀ ਘੱਲਦਾ ਤਾਂ ਆਹ ਠੰਢ ਕਿਵੇਂ ਪੈਂਦੀ ?"
ਸ਼੍ਰਧਾਂਜਲੀ
ਆਪਣੇ ਬਿਰਧ ਮਾਤਾ ਪਿਤਾ ਦੀ ਸੇਵਾ-ਸੰਭਾਲ ਲਈ, ਉਨ੍ਹਾਂ ਦੀ ਇਕਲੌਤੀ ਬੇਟੀ, ਮਿਸਿਜ਼ ਕਲੇਅਰ, ਨੂੰ ਕੈਨੀਆ ਛੱਡ ਕੇ ਲੰਡਨ ਆਉਣਾ ਪਿਆ ਤਾਂ ਉਸ ਦੇ ਪਤੀ ਮਿਸਟਰ ਕਲੇਅਰ ਨੂੰ ਵੀ ਹੈੱਡ ਟੀਚਰ ਦੀ ਪੋਸਟ ਛੱਡਣੀ ਪਈ। ਨੌਕਰੀ ਛੱਡ ਕੇ ਜਾਣ ਦੀ ਉਨ੍ਹਾਂ ਨੂੰ ਚਿੰਤਾ ਨਹੀਂ ਸੀ। ਮਿਸਿਜ਼ ਕਲੇਅਰ ਦੇ ਪਿਤਾ ਜੀ 'ਹੋਮਜ਼ ਐਂਡ ਹਾਊਸਿਜ਼' ਨਾਂ ਦੀ ਇਕ ਐਸਟੇਟ ਏਜੰਸੀ ਦੇ ਮਾਲਕ ਸਨ। ਉਹ ਆਪਣਾ ਕਾਰੋਬਾਰ ਆਪਣੀ ਧੀ ਨੂੰ ਸੌਂਪ ਦੇਣਾ ਚਾਹੁੰਦੇ ਸਨ। ਮਿਸਿਜ਼ ਕਲੇਅਰ ਨੇ ਪ੍ਰਾਪਰਟੀ ਮੈਨੇਜਮੈਂਟ ਦੀ ਡਿਗਰੀ ਕੀਤੀ ਹੋਈ ਸੀ। ਉਹ ਇਸ ਕੰਮ ਨੂੰ ਬਖ਼ੂਬੀ ਚਲਾ ਸਕਦੀ ਸੀ।
ਪਰੰਤੂ ਮਿਸਟਰ ਕਲੇਅਰ ਦੇ ਸਕੂਲ ਵਿਚ ਕੰਮ ਕਰਦੇ ਸਾਇੰਸ ਟੀਚਰ, ਨਰਿੰਦਰ ਕਪੂਰ, ਦੇ ਪਰਵਾਰ ਤੋਂ ਦੂਰ ਹੋਣਾ ਉਨ੍ਹਾਂ ਲਈ ਸੌਖਾ ਨਹੀਂ ਸੀ। ਪਿਛਲੇ ਪੰਦਰਾਂ ਸਾਲਾਂ ਵਿਚ ਇਸ ਪਰਵਾਰ ਨਾਲ ਉਨ੍ਹਾਂ ਦੀ ਸਾਂਝ ਏਨੀ ਵਧ ਗਈ ਸੀ ਕਿ ਇਹ ਦੋ ਪਰਿਵਾਰ, 'ਦੋ ਤੋਂ ਇਕ' ਹੋ ਗਏ ਸਨ। ਮਿਸਟਰ ਐਂਡ ਮਿਸਿਜ਼ ਕਲੇਅਰ ਦੀ ਕੋਈ ਔਲਾਦ ਨਹੀਂ ਸੀ। ਮਿਸਟਰ ਕਪੂਰ ਅਤੇ ਸ੍ਰੀਮਤੀ ਕਪੂਰ ਦੇ ਦੋ ਪੁੱਤ੍ਰ ਸਨ, ਸੁਰਿੰਦਰ ਅਤੇ ਜਿਤਿੰਦਰ। ਇਹ ਦੋਵੇਂ ਦੋ ਮਾਪਿਆਂ ਦੀ ਗੋਦ ਵਿਚ ਖੇਡ ਕੇ ਪਲੇ ਸਨ। ਨਰਿੰਦਰ ਕਪੂਰ ਮਿਸਟਰ ਅਤੇ ਮਿਸਿਜ਼ ਕਲੇਅਰ ਨੂੰ ਮਾਤਾ ਪਿਤਾ ਵਾਲਾ ਸਤਿਕਾਰ ਦਿੰਦੇ ਸਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਕਲੇਅਰਾਂ ਵਿਚ ਤਾਇਆ-ਤਾਈ, ਦਾਦਾ-ਦਾਦੀ ਅਤੇ ਨਾਨਾ-ਨਾਨੀ ਦੇ ਅਨੇਕ ਰੂਪ ਨਜ਼ਰ ਆਉਂਦੇ ਸਨ।
'ਹੋਮਜ਼ ਐਂਡ ਹਾਊਸਿਜ਼' ਦਾ ਕਾਰੋਬਾਰ ਏਨਾ ਵਧਿਆ ਕਿ ਪੰਜਾਂ ਸਾਲਾਂ ਵਿਚ ਹੀ ਨਰਿੰਦਰ ਕਪੂਰ ਨੂੰ ਆਪਣਾ ਪਰਿਵਾਰ ਨਾਲ ਲੈ ਕੇ ਲੰਡਨ ਆਉਣਾ ਪੈ ਗਿਆ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਇਲਫਰਡ ਵਿਚ ਇਕ ਸੁਹਣੀ ਥਾਵੇਂ ਕੰਪਨੀ ਦਾ ਦੂਜਾ ਦਫ਼ਤਰ ਖੋਲ੍ਹ ਦਿੱਤਾ ਗਿਆ ਸੀ। ਮਿਸਟਰ ਕਲੋਅਰ ਨੇ ਨਰਿੰਦਰ ਕਪੂਰ ਨੂੰ ਆਪਣੀ ਇਹ ਇੱਛਾ ਵੀ ਜ਼ਾਹਰ ਕਰ ਦਿੱਤੀ ਕਿ ਉਹ ਸੁਰਿੰਦਰ ਅਤੇ ਜਿਤਿੰਦਰ ਨੂੰ ਵੀ ਏਸੇ ਕਾਰੋਬਾਰ ਵਿਚ ਪਾਉਣਾ ਚਾਹੁੰਦੇ ਸਨ। ਨਰਿੰਦਰ ਕਪੂਰ ਲਈ ਮਿਸਟਰ ਕਲੇਅਰ ਦੀ ਹਰ ਇੱਛਾ ਰੱਬੀ ਹੁਕਮ ਦਾ ਦਰਜਾ ਰੱਖਦੀ ਸੀ। ਦੋਹਾਂ ਬੱਚਿਆਂ ਨੂੰ ਲੋੜੀਂਦੀ ਵਿੱਦਿਆ ਦਿਵਾਉਣੀ ਆਰੰਭ ਕਰ ਦਿੱਤੀ ਗਈ। ਮਿਸਟਰ ਕਲੇਅਰ ਦੇ ਰਿਟਾਇਰ ਹੋਣ ਉੱਤੇ ਸੁਰਿੰਦਰ ਨੇ ਉਨ੍ਹਾਂ ਦਾ ਕੰਮ ਸੰਭਾਲ ਲਿਆ।
ਮਿਸਟਰ ਐਂਡ ਮਿਸਿਜ਼ ਕਲੇਅਰ ਨੂੰ ਦੁਨੀਆਂ ਦੀ ਸੈਰ ਕਰਨ ਅਤੇ ਇਤਿਹਾਸਕ ਥਾਵਾਂ ਵੇਖਣ ਦਾ ਬਹੁਤ ਸ਼ੌਕ ਸੀ। ਇਸ ਸ਼ੌਕ ਦੀ ਪੂਰਤੀ ਲਈ ਲੋੜੋਂ ਬਹੁਤਾ ਧਨ ਉਨ੍ਹਾਂ ਨੇ ਕਮਾ ਲਿਆ ਸੀ। ਉਹ ਧਰਤੀ ਉਤਲੇ ਜੀਵਨ ਦੀ ਅਨੇਕਤਾ ਅਨੁਭਵ ਕਰਨ ਲਈ
ਅੱਜ ਤੋਂ ਪੰਦਰਾਂ ਕੁ ਸਾਲ ਪਹਿਲਾਂ ਜਦੋਂ ਮੈਂ ਇਸ ਕੰਪਨੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ, ਉਦੋਂ ਕਪੂਰ ਸਾਹਿਬ ਆਪਣਾ ਕੰਮ ਆਪਣੇ ਛੋਟੇ ਪੁੱਤ੍ਰ ਜਿਤਿੰਦਰ ਨੂੰ ਸੌਂਪ ਕੇ ਆਪ ਆਪਣੀ ਰੂਹਾਨੀ ਲਗਨ ਵਿਚ ਲੀਨ ਹੋਣ ਦੀ ਤਿਆਰੀ ਕਰ ਰਹੇ ਸਨ। ਸੱਠ ਸਾਲ ਦੀ ਉਮਰ ਵਿਚ ਆਪਣੀ ਪਤਨੀ ਦੇ ਸਦੀਵੀ ਵਿਛੋੜੇ ਨੂੰ ਆਪਣੇ ਲਈ ਰੱਬੀ ਸੰਕੇਤ ਸਮਝਦਿਆਂ ਹੋਇਆਂ ਉਨ੍ਹਾਂ ਨੇ ਆਪਣੇ ਸੰਸਾਰਕ ਪਸਾਰੇ ਸਮੇਟਣੇ ਸ਼ੁਰੂ ਕਰ ਲਏ।
ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਨ੍ਹਾਂ ਦੇ ਪੁਤ੍ਰ ਉਨ੍ਹਾਂ ਦੇ ਪਾਏ ਪੂਰਨਿਆਂ ਉੱਤੇ ਤੁਰਦੇ ਹੋਏ ਉਨ੍ਹਾਂ ਦੇ ਕਾਰੋਬਾਰ ਨੂੰ ਸਿਆਣਪ, ਸੁਹਿਰਦਤਾ ਅਤੇ ਸੁੰਦਰਤਾ ਨਾਲ ਕਰਦੇ ਸਨ। ਦੋਵੇਂ ਭਰਾ ਉਮਰ ਭਾਵੇਂ ਛੋਟੇ ਵੱਡੇ ਸਨ ਪਰ ਗੁਣਾਂ ਵਿਚ ਕੋਈ ਵੀ ਇਕ ਦੂਜੇ ਨਾਲੋਂ ਘੱਟ ਨਹੀਂ ਸੀ । ਤਾਂ ਵੀ ਇਕ ਫ਼ਰਕ ਜਰੂਰ ਸੀ, ਵੱਡਾ ਸੁਰਿੰਦਰ, ਆਪਣੇ ਪਿਤਾ ਵਾਂਗ ਅਧਿਆਤਮਕ ਰੁੱਚੀ ਵਾਲਾ ਅੰਤਰਮੁਖੀ ਸੀ ਅਤੇ ਛੋਟਾ ਜਿਤਿੰਦਰ, ਸਮਾਜਕ ਜੀਵਨ ਵਿਚ ਭਰਪੂਰ ਭਾਗ ਲੈਣ ਵਾਲਾ ਬਾਹਰਮੁਖੀ ਸੀ । ਉਹ ਆਪਣੇ ਸਟਾਫ਼ ਦੇ ਹਰ ਆਦਮੀ ਦਾ ਮਿੱਤਰ ਸੀ। ਉਸ ਨੂੰ ਆਪਣੇ ਨਾਲ ਕੰਮ ਕਰਦੇ ਹਰ ਆਦਮੀ ਬਾਰੇ ਸਭ ਕੁਝ ਪਤਾ ਹੁੰਦਾ ਸੀ। ਕਿਸ ਨੂੰ ਕਿਹੜੀ ਚਿੰਤਾ ਜਾਂ ਲੋੜ ਹੈ, ਉਹ (ਪਤਾ ਨਹੀਂ ਕਿਵੇਂ) ਜਾਣ ਜਾਂਦਾ ਸੀ।
ਇਸ ਸੰਬੰਧ ਵਿਚ ਇਕ ਘਟਨਾ ਦਾ ਵਰਣਨ ਜ਼ਰੂਰੀ ਸਮਝਦਾ ਹਾਂ। ਮੈਨੂੰ ਉਸ ਨਾਲ ਕੰਮ ਕਰਦਿਆਂ ਦੋ ਕੁ ਮਹੀਨੇ ਹੋਏ ਸਨ ਕਿ ਮੇਰੀ ਨੇ ਕੁ ਮਹੀਨਿਆਂ ਦੀ ਬੱਚੀ, ਰਿਚਾ ਨੂੰ ਅਚਾਨਕ ਕੋਈ ਇਨਫੈਕਸ਼ਨ ਹੋ ਗਈ। ਮੈਂ ਅਤੇ ਮੇਰੀ ਪਤਨੀ ਰਾਤ ਭਰ ਪਰੇਮਾਨ ਰਹੇ। ਬੱਚੀ ਨੂੰ ਉਲਟੀਆਂ ਆਉਂਦੀਆਂ ਰਹੀਆਂ। ਦੁੱਧ ਜਾਂ ਪਾਣੀ ਕੁਝ ਵੀ ਉਸ ਨੂੰ ਪੱਚਦਾ ਨਹੀਂ ਸੀ। ਉਹ ਕਮਜ਼ੋਰ ਅਤੇ ਨਿਢਾਲ ਹੁੰਦੀ ਗਈ। ਅਸਾਂ ਸਾਰੀ ਰਾਤ ਅੱਖਾਂ ਵਿਚ ਕੱਢੀ।
ਅਗਲਾ ਦਿਨ ਚੜ੍ਹਿਆ। ਮੈਂ ਘਰਵਾਲੀ ਨੂੰ ਆਖਿਆ, "ਮੇਰਾ ਕੰਮ ਨਵਾਂ ਨਵਾਂ ਹੈ। ਗ਼ੈਰਹਾਜ਼ਰੀ ਕਰਨੀ ਠੀਕ ਨਹੀਂ। ਮੈਂ ਕੰਮ ਉੱਤੇ ਜਾਂਦਾ ਹਾਂ, ਤੂੰ ਰਿਚਾ ਨੂੰ ਡਾਕਟਰ ਕੋਲ ਲੈ ਜਾਵੀਂ।"
"ਤੁਸੀਂ ਚਿੰਤਾ ਨਾ ਕਰੋ, ਮੈਂ ਇਸ ਨੂੰ ਡਾਕਟਰ ਕੋਲ ਲੈ ਜਾਵਾਂਗੀ, ਪਰ ਦਿਨ ਵਿਚ ਇਕ ਦੋ ਵੇਰ ਟੈਲੀਫ਼ੋਨ ਕਰ ਕੇ ਹਾਲ ਜ਼ਰੂਰ ਪੁੱਛ ਲੈਣਾ, ਕੋਈ ਪਤਾ ਨਹੀਂ ਹੁੰਦਾ।"
ਮੇਰੇ ਘਰਵਾਲੀ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ।
ਸਾਢੇ ਅੱਠ ਵਜੇ ਘਰੋਂ ਚੱਲ ਕੇ ਜਦੋਂ ਨੌਂ ਵਜੇ ਮੈਂ ਦਫ਼ਤਰ ਪੁੱਜਾ ਤਾਂ ਜਿਤਿੰਦਰ
ਨੌਕਰੀ ਲਈ ਹੋਈ ਇੰਟਰਵਿਊ ਸਮੇਂ ਮੇਰੇ ਕੋਲੋਂ ਪਰਵਾਰ ਬਾਰੇ ਸਾਰੀ ਜਾਣਕਾਰੀ ਲਈ ਗਈ ਸੀ। ਇਸ ਲਈ ਜਿਤਿੰਦਰ ਨੂੰ ਮੇਰੀ ਪਤਨੀ ਅਤੇ ਮੇਰੀ ਬੱਚੀ ਦੇ ਨਾਵਾਂ ਦਾ ਪਤਾ ਸੀ ਪਰ ਇਹ ਪਤਾ ਉਸ ਨੇ ਕਿਵੇਂ ਲਾ ਲਿਆ ਕਿ ਰਿਚਾ ਬੀਮਾਰ ਹੈ ਅਤੇ ਸੁਧਾ ਸਾਰੀ ਰਾਤ ਸੁੱਤੀ ਨਹੀਂ ? ਮੈਂ ਹੌਸਲਾ ਕਰਕੇ ਪੁੱਛ ਹੀ ਲਿਆ। ਉਸ ਦਾ ਉੱਤਰ ਸੀ, “ਦੋ ਮਾਪਿਆਂ ਦੀ ਮਮਤਾ ਦਾ ਅਨੁਭਵ ਹੈ ਮੈਨੂੰ। ਤੇਰੇ ਮੂੰਹ ਉੱਤੇ ਲਿਖੀ ਹੋਈ ਮਮਤਾ ਨਾ ਪੜ੍ਹ ਸਕਾਂ ਤਾਂ ਮੇਰੇ ਮਾਪਿਆਂ ਦੀ ਮਮਤਾ ਨੂੰ ਮਿਹਣਾ ਹੈ।"
ਕਪੂਰ ਸਾਹਿਬ ਦੇ ਰੀਟਾਇਰ ਹੋ ਜਾਣ ਪਿੱਛੋਂ ਦਫ਼ਤਰ ਵਿਚ ਅਸੀਂ ਅੱਠ ਆਦਮੀ ਰਹਿ ਗਏ ਕੰਮ ਕਰਨ ਵਾਲੇ। ਇਹ ਦਫ਼ਤਰ ਨਹੀਂ ਸੀ ਇਕ ਘਰ ਸੀ ਅਤੇ ਅਸੀਂ ਸਾਰੇ ਇਕ ਪਰਵਾਰ; ਇਹ ਖੇਡ-ਘਰ ਸੀ ਅਤੇ ਅਸੀਂ ਸਾਰੇ ਬੱਚੇ; ਇਹ ਇਕ ਪ੍ਰਯੋਗਸ਼ਾਲਾ ਸੀ, ਅਤੇ ਅਸੀਂ ਸਾਰੇ ਕੰਮ ਨੂੰ ਸੋਹਣਾ, ਸੌਖਾ ਅਤੇ ਸਫਲ ਬਣਾਉਣ ਦੀ ਰੀਸਰਚ ਵਿਚ ਰੁੱਤੇ ਹੋਏ ਖੋਜੀ; ਹਰ ਇਕ ਦੀ ਖੁਸ਼ੀ ਵਿਚ ਸ਼ਰੀਕ ਹੁੰਦੇ ਸਾਂ: ਖੁਸ਼ੀ ਅੱਠ ਗੁਣਾ ਹੋ ਜਾਂਦੀ ਸੀ; ਹਰ ਇਕ ਦੀ ਉਦਾਸੀ ਵੰਡ ਲੈਂਦੇ ਸਾਂ: ਉਦਾਸੀ ਅੱਠਵਾਂ ਹਿੱਸਾ ਰਹਿ ਜਾਂਦੀ ਸੀ। ਕਪੂਰ ਸਾਹਿਬ ਕਦੇ ਕਦੇ ਦਫ਼ਤਰ ਆਉਂਦੇ ਸਨ; ਕਾਰੋਬਾਰ ਵੇਖਣ ਨਹੀਂ, ਸਗੋਂ ਆਪਣੇ ਪਰਵਾਰ ਦੀ ਰੂਹਾਨੀ ਸਿਹਤ ਬਾਰੇ ਪੁੱਛ-ਗਿੱਛ ਕਰਨ। ਉਹ ਸਦਾ ਉੱਚੀ ਮਾਨਸਿਕ ਅਵਸਥਾ ਵਿੱਚੋਂ ਗੱਲਾਂ ਕਰਦੇ ਸਨ। ਉਨ੍ਹਾਂ ਦੀ ਹਾਜ਼ਰੀ ਵਿਚ ਸਾਡੇ ਸਿਰ ਅਦਬ ਨਾਲ ਝੁਕੇ ਰਹਿੰਦੇ ਸਨ ਅਤੇ ਅਸੀਂ ਕੰਨ-ਰੂਪ ਹੋਏ ਉਨ੍ਹਾਂ ਦੀਆਂ ਉੱਚੀਆਂ ਗੱਲਾ ਸੁਣਦੇ ਸਾਂ: ਕਈ ਵੇਰ ਬਿਨਾਂ ਸਮਝੇ ਹੀ। ਉਹ ਦਸ ਮਿੰਟਾਂ ਤੋਂ ਵੱਧ ਕਦੇ ਨਹੀਂ ਸਨ ਰੁਕਦੇ।
ਬਹੁਤ ਖੁਸ਼ ਸੀ ਜ਼ਿੰਦਗੀ। ਕਦੇ ਕੋਈ ਸ਼ਿਕਵਾ ਸ਼ਿਕਾਇਤ ਕਿਸੇ ਦੇ ਮਨ, ਮੂੰਹ ਉੱਤੇ ਨਹੀਂ ਸੀ ਆਇਆ। ਨਿੱਕੀ ਜਿਹੀ ਸਫਲ ਵਰਮ ਵਿਚ ਕੰਮ ਕਰਨ ਵਾਲੇ ਸਾਰੇ ਕਰਮਚਾਰੀ ਆਪਣੇ ਆਪ ਨੂੰ ਆਪੋ ਆਪਣੇ ਜੋਗਾ ਸਫਲ ਅਤੇ ਸੁਖੀ ਮਹਿਸੂਸ ਕਰਦੇ ਸਨ। ਅਸੀਂ ਸਾਰੇ ਸੋਚਦੇ ਅਤੇ ਕਹਿੰਦੇ ਸਾਂ 'ਜੇ ਦੁਨੀਆਂ ਦੇ ਸਾਰੇ ਨਿੱਕੇ ਵੱਡੇ ਕਾਰੋਬਾਰ ਇਸੇ ਸਨੇਹ ਅਤੇ ਸੁਹਿਰਦਤਾ ਨਾਲ ਚਲਾਏ ਜਾਣ ਤਾਂ ਇਸ ਦੁਨੀਆਂ ਵਿਚ ਸਵਰਗੀ ਲਾਰਿਆਂ ਲਈ ਕੋਈ ਥਾਂ ਨਾ ਰਹਿ ਜਾਵੇ।'
ਮੇਰੇ ਜੀਵਨ ਨੂੰ ਸੁੱਖ-ਸੁੰਦਰਤਾ ਦੀ ਤੋਰੇ ਤੁਰਦਿਆਂ ਦਸ ਸਾਲ ਹੋਏ ਸਨ ਕਿ ਇਕ ਦਿਨ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਸਾਡੇ ਪਿਆਰੇ ਮਿੱਤਰ, ਮਿਹਰਬਾਨ ਮਾਲਿਕ, ਵੱਡੇ ਵੀਰ ਅਤੇ ਸੁਹਣੇ ਮਨੁੱਖ, ਜਿਤਿੰਦਰ ਦੀ ਮੌਤ ਹੋ ਗਈ। ਇਹ ਖ਼ਬਰ ਸਾਨੂੰ ਕਪੂਰ ਸਾਹਿਬ ਨੇ ਆਪ ਹਸਪਤਾਲੋਂ ਦਫਤਰ ਆ ਕੇ ਸੁਣਾਈ। ਜਿਸ ਠਰ੍ਹੰਮੇ ਨਾਲ ਉਨ੍ਹਾਂ ਨੇ ਆਖਿਆ, "ਮੇਰੇ ਬੱਚਿਓ, ਦਿਲ ਦੀ ਹਰਕਤ ਬੰਦ ਹੋ ਜਾਣ ਨਾਲ ਤੁਹਾਡੇ ਮਿੱਤਰ, ਜਿਤਿੰਦਰ ਦੀ ਮੌਤ ਹੋ ਗਈ ਹੈ,” ਉਹ ਠਰ੍ਹੰਮਾ ਉਨ੍ਹਾਂ ਦੀ ਅਧਿਆਤਮਕ ਪ੍ਰਾਪਤੀ ਦਾ ਲਖਾਇਕ ਸੀ। ਖ਼ਬਰ ਸੁਣ ਕੇ ਸਾਨੂੰ ਦੁੱਖ ਹੋਇਆ ਪਰ ਦੁੱਖ ਨਾਲੋਂ ਕਿਤੇ ਬਹੁਤਾ ਪ੍ਰਭਾਵ ਪਿਆ ਕਪੂਰ ਸਾਹਿਬ ਦੀ ਰੂਹਾਨੀ ਬੁਲੰਦੀ ਅਤੇ ਭਾਣਾ ਮੰਨਣ ਦੀ ਅਪਾਰ ਸ਼ਕਤੀ ਦਾ। ਅਸੀਂ ਇਕ ਦੂਜੇ ਵੱਲ ਵੇਖਿਆ। ਕਪੂਰ ਸਾਹਿਬ ਦੇ ਰੂਹਾਨੀ ਜਲਾਲ ਨੇ ਸਾਰਿਆਂ ਨੂੰ ਇੱਕੋ ਜਿਹਾ ਪ੍ਰਭਾਵਿਤ ਕੀਤਾ ਸੀ। ਮੋਹ, ਮਮਤਾ ਅਤੇ ਕਰੁਣਾ ਆਦਿਕ ਦੇ ਕਿਸੇ ਭਾਵ
ਜਿਤਿੰਦਰ ਦੀ ਮੌਤ ਕੇਵਲ ਕਪੂਰ ਸਾਹਿਬ ਦੇ ਪੁੱਤ ਦੀ ਮੌਤ ਨਹੀਂ ਸੀ। ਇਹ ਇਕ ਇਸਤ੍ਰੀ ਦੇ ਪਤੀ ਦੀ ਮੌਤ ਸੀ: ਦੋ ਮਾਸੂਮ ਬੱਚਿਆਂ ਦੇ ਪਿਤਾ ਦੀ ਮੌਤ ਸੀ; ਸਾਡੇ ਰਹਿਬਰ, ਸਾਡੇ ਮਿੱਤਰ ਦੀ ਮੌਤ ਸੀ। ਇਸ ਮੌਤ ਨਾਲ ਖ਼ੁਸ਼ੀ ਦੀਆਂ ਕਿੰਨੀਆਂ ਖੇਤੀਆਂ ਉੱਤੇ ਗੜ੍ਹੇਮਾਰ ਹੋਈ ਸੀ, ਇਸ ਗੱਲ ਦਾ ਗਿਆਨ ਮੈਨੂੰ ਜਿਤਿੰਦਰ ਦੇ ਜਨਾਜ਼ੇ ਵਾਲੇ ਦਿਨ ਹੋਇਆ। ਉਸ ਦਿਨ ਮੈਨੂੰ ਪਤਾ ਲੱਗਾ ਕਿ ਪੁੱਤ੍ਰ ਦੀ ਸਾਂਝ ਦੇ ਘੇਰੇ ਦੀ ਵਿਸ਼ਾਲਤਾ ਪਿਤਾ ਦੀ ਰੂਹਾਨੀ ਬੁਲੰਦੀ ਨਾਲੋਂ ਘੱਟ ਨਹੀਂ ਸੀ।
ਉਸ ਦਾ ਮਿਰਤਕ ਸਰੀਰ ਗੁਰਦੁਆਰੇ ਲਿਆਂਦਾ ਗਿਆ। ਕੋਈ ਭੀੜ ਸੀ ਉਸ ਨੂੰ ਅਲਵਿਦਾ ਕਹਿਣ ਵਾਲਿਆਂ ਦੀ । ਹਾਲ ਦੇ ਅੰਦਰ ਬਾਹਰ, ਸੜਕ ਉੱਤੇ, ਲੋਕ ਖੜੇ ਸਨ। ਕਪੂਰ ਸਾਹਿਬ ਸਾਰੀ ਭੀੜ ਵਿਚ ਏਧਰ ਓਧਰ ਘੁੰਮ ਰਹੇ ਸਨ। ਉਹ ਸ਼ਾਂਤ ਚਿੱਤ ਅਤੇ ਪ੍ਰਸੈਨ ਮੁਖ ਸਨ। ਜਿੱਥੇ ਨੌਜਵਾਨਾਂ ਦੀ ਟੋਲੀ ਵੇਖਦੇ ਉੱਥੇ ਕਹਿੰਦੇ, "ਬਰਖ਼ੁਰਦਾਰੋ, ਆਪਣੇ ਮਿਤ ਨੂੰ ਹੱਸਦੇ ਹੱਸਦੇ ਵਿਦਾ ਕਰਿਓ: ਸੋਗੀ ਮੂੰਹ ਨਾ ਬਣਾਇਓ।" ਜਿੱਥੇ ਕਿਤੇ ਬਿਰਧ ਆਦਮੀਆਂ ਨੂੰ ਖਲੋਤੇ ਵੇਖਦੇ ਓਸ਼ੇ ਖੜੇ ਹੋ ਕੇ, ਮੁਸਕਰਾ ਕੇ ਆਖਦੇ, "ਆਪਣੇ ਭਤੀਜੇ ਦੇ ਸਿਰ ਉੱਤੇ ਪਿਆਰ ਦਿੰਦਿਆਂ ਡੋਲਿਓ ਨਾ; ਤਕੜੇ ਹੋਵੋ।" ਸਾਰੀ ਭੀੜ ਉਨ੍ਹਾਂ ਦੀ ਉੱਚੀ ਮਾਨਸਿਕ ਅਵਸਥਾ ਅਤੇ ਭਾਣਾ ਮੰਨਣ ਦੀ ਅਨੋਖੀ, ਅਲੌਕਿਕ ਦ੍ਰਿੜ੍ਹਤਾ ਸਾਹਮਣੇ ਸਿਰ ਝੁਕਾਅ ਰਹੀ ਸੀ । ਸ਼ਮਸ਼ਾਨ ਘਾਟ ਉੱਤੇ ਵੱਖ ਵੱਖ ਧਾਰਮਿਕ ਅਤੇ ਸਮਾਜਕ ਰਸਮਾਂ ਅਦਾ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਉਸ ਸੰਗੀਤ ਵਿਦਿਆਲੇ ਦੇ ਵਿੱਦਿਆਰਥੀਆਂ ਨੇ ਸੰਗੀਤ ਰਾਹੀਂ ਉਸ ਨੂੰ ਅਲਵਿਦਾ ਆਖੀ, ਜਿਸ ਦਾ ਉਹ ਚੇਅਰਮੈਨ ਸੀ। ਉਸ ਤੋਂ ਪਿੱਛੋਂ ਯਹੂਦੀ ਪ੍ਰਾਰਥਨਾ ਹੋਈ; ਫਿਰ ਈਸਾਈ, ਮੁਸਲਮਾਨ, ਬੋਧੀ ਅਤੇ ਹਿੰਦੂ ਧਰਮ ਗ੍ਰੰਥਾਂ ਦੇ ਸ਼ਲੋਕ ਪੜ੍ਹੇ ਗਏ। ਅੰਤ ਵਿਚ ਕੀਰਤਨ ਸੋਹਿਲੇ ਦਾ ਪਾਠ ਕਰਕੇ ਅਰਦਾਸ ਕੀਤੀ ਗਈ। ਸਾਡੇ ਵਿਹਦਿਆਂ ਸਾਡੀ ਮਿੱਤ੍ਰਾ ਨੂੰ, ਸਾਡੇ ਜਿਤਿੰਦਰ ਕਪੂਰ ਨੂੰ ਵਿਦਾ ਕਰ ਦਿੱਤਾ ਗਿਆ। ਆਪੋ ਆਪਣੇ ਢੰਗ ਨਾਲ ਆਪੋ ਆਪਣੀ ਸ਼੍ਰਧਾਂਜਲੀ ਦੇ ਕੇ ਘਰੋ ਘਰੀ ਜਾ ਰਹੇ ਲੋਕਾਂ ਦੀ ਜ਼ਬਾਨ ਉੱਤੇ ਕਪੂਰ ਸਾਹਿਬ ਦੀ ਨਿਰਲੇਪਤਾ ਅਤੇ ਦ੍ਰਿੜ੍ਹਤਾ ਦੀਆਂ ਗੱਲਾਂ ਸਨ । ਵਾਹ ਵਾਹ ਅਤੇ ਧੰਨ ਧੰਨ ਦੀਆਂ ਮੱਧਮ ਆਵਾਜ਼ਾਂ ਦਾ ਸੰਗੀਤ ਸਾਰੇ ਵਾਤਾਵਰਣ ਵਿਚ ਘੁਲਿਆ ਘੁਲਿਆ ਮਹਿਸੂਸ ਹੋ ਰਿਹਾ ਸੀ।
ਅਗਲੀ ਸਵੇਰ ਜਦੋਂ ਅਸੀਂ ਦਫ਼ਤਰ ਗਏ। ਕਪੂਰ ਸਾਹਿਬ ਪਹਿਲਾਂ ਪੁੱਜੇ ਹੋਏ ਸਨ। ਉਨ੍ਹਾਂ ਨੇ ਸਾਰਿਆਂ ਦੀ ਸੁੱਖ-ਸਾਂਦ ਪੁੱਛੀ। ਸਾਰਿਆਂ ਨੂੰ ਲੋੜੀਂਦੀਆਂ ਹਦਾਇਤਾਂ ਦੇ ਕੇ ਉਹ ਜਿਤਿੰਦਰ ਦੇ ਕੈਬਿਨ ਵਿਚ ਇਉਂ ਜਾ ਬੈਠੇ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ; ਸਭ ਕੁਝ ਉਵੇਂ ਹੀ ਸਾਧਾਰਣ ਹੈ ਜਿਵੇਂ ਪਹਿਲਾਂ ਸੀ। ਉਹ ਆਪਣੇ ਆਲੇ-ਦੁਆਲੇ ਦੀ ਦੁਨੀਆਂ ਨਾਲੋਂ ਉੱਚੇ ਸਨ। ਆਲੇ-ਦੁਆਲੇ ਦੀ ਦੁਨੀਆਂ ਵਿਚ ਹੋਏ ਵਾਪਰੇ ਨੂੰ ਆਮ ਆਦਮੀ ਦੀ ਦ੍ਰਿਸ਼ਟੀ ਨਾਲ ਵੇਖਣ ਦੀ ਮਜਬੂਰੀ ਉਨ੍ਹਾਂ ਨੂੰ ਨਹੀਂ ਸੀ। ਦਫ਼ਤਰ ਵਿਚ ਕੰਮ ਕਰਨ ਵਾਲਿਆਂ ਦੀ ਦੁਨੀਆਂ ਵਿਚ ਇਕ ਵੱਡਾ ਹਾਦਸਾ ਹੋ ਚੁੱਕਾ ਸੀ। ਬਾਹਰਲੀ ਦੁਨੀਆਂ ਨਾਲ ਜਿਤਿੰਦਰ ਦਾ ਜਿਹੋ ਜਿਹਾ ਸੰਬੰਧ ਸੀ ਉਹੋ ਜਿਹੀ ਸ਼੍ਰਧਾਂਜਲੀ, ਉਸ ਦੁਨੀਆਂ ਵੱਲੋਂ ਦਿੱਤੀ ਜਾ ਚੁੱਕੀ ਸੀ। ਸਾਡੇ ਨਾਲ ਉਸ ਦੀ ਭਾਵੁਕ ਸਾਂਝ ਸੀ। ਸਾਡੇ ਨਾਲ ਉਹ
ਦੁਪਹਿਰੋਂ ਬਾਅਦ ਦਫਤਰ ਸਾਹਮਣੇ ਇਕ ਟੈਕਸੀ ਆ ਕੇ ਰੁਕੀ। ਮਿਸਟਰ ਅਤੇ ਮਿਸਿਜ਼ ਕਲੇਅਰ ਉਸ ਵਿੱਚ ਨਿਕਲੇ। ਉਹ ਏਅਰ ਪੋਰਟ ਤੋਂ ਸਿੱਧੇ ਏਥੇ ਆਏ ਸਨ। ਜਿਤਿੰਦਰ ਦੀ ਅਚਾਨਕ ਮੌਤ ਦੀ ਖ਼ਬਰ ਉਨ੍ਹਾਂ ਨੂੰ ਸਿਡਨੀ ਦੇ ਹੋਟਲ ਵਿਚ ਦੇਣ ਦੀ ਕੋਸ਼ਿਸ ਕੀਤੀ ਗਈ ਸੀ । ਪਰ ਉਹ ਉਸ ਟਿਕਾਣੇ ਤੋਂ ਕਿਧਰੇ ਹੋਰਥੇ ਚਲੇ ਗਏ ਸਨ ਅਤੇ ਹੋਟਲ ਦੇ ਕਰਮਚਾਰੀਆਂ ਕੋਲ ਉਨ੍ਹਾਂ ਦਾ ਕੋਈ ਪਤਾ ਜਾਂ ਟੈਲੀਫੋਨ ਨੰਬਰ ਨਹੀਂ ਸੀ। ਜਦੋਂ ਉਹ ਹੋਟਲ ਪਰਤੇ ਤਾਂ ਉਨ੍ਹਾਂ ਨੂੰ ਖ਼ਬਰ ਦਿੱਤੀ ਗਈ। ਉਹ ਪਹਿਲੀ ਫਲਾਈਟ ਉੱਤੇ ਲੰਡਨ ਮੁੜ ਆਏ ਅਤੇ ਏਅਰ ਪੋਰਟ ਤੋਂ ਸਿੱਧੇ ਦਫਤਰ ਪੁੱਜੇ। ਕੈਬਿਨ ਵਿਚ ਬੇਠੇ ਕਪੂਰ ਸਾਹਿਬ ਨੇ ਆਪਣੇ ਪਿਤਾ ਸਮਾਨ ਵੱਡੇ ਭਰਾ ਮਿਸਟਰ ਕਲੇਅਰ ਅਤੇ ਮਾਤਾ ਸਮਾਨ ਭਰਜਾਈ, ਮਿਸਿਜ਼ ਕਲੇਅਰ ਨੂੰ ਟੈਕਸੀ ਵਿੱਚੋਂ ਨਿਕਲਦੇ ਵੇਖਿਆ। ਉਹ ਛੇਤੀ ਛੇਤੀ ਉਨ੍ਹਾਂ ਨੂੰ ਮਿਲਣ ਲਈ ਕੈਬਿਨ ਵਿੱਚੋਂ ਨਿਕਲੇ। ਮਿਸਟਰ ਐਂਡ ਮਿਸਿਜ਼ ਕਲੇਅਰ ਛੇਤੀ ਛੇਤੀ ਟੈਕਸੀ ਵਿੱਚੋਂ ਨਿਕਲ ਕੇ ਕੈਬਿਨ ਵੱਲ ਵਧੋ। ਉਚਿਆਈਆਂ ਦੀ ਏਕਾਂਤ ਦਾ ਤਿਆਗ ਕਰਕੇ ਤੁਰੀ ਆਉਂਦੀ 'ਅਧਿਆਤਮਕਤਾ' ਅਤੇ ਸੰਸਾਰਕ ਸੰਬੰਧਾ ਦੀ ਸੁੰਦਰਤਾ ਦੇ ਰੂਪ ਵਿਚ ਮਹਿਕਦੀ ਮੌਲਦੀ 'ਮਮਤਾ' ਦਾ ਅੱਧਵਾਟੇ ਮੇਲ ਹੋਇਆ। ਮਾਂ ਇੱਛਰਾਂ ਅਤੇ ਪੂਰਨ ਦੇ ਮਿਲਾਪ ਵਰਗਾ ਮੇਲ: ਜਿਸ ਮੇਲ ਵਿਚ "ਪੂਰਨ ਜੋਗ ਭੁਲਾ ਸਾਰਾ।"
ਦਫ਼ਤਰ ਵਿਚ ਸਾਡੇ ਸਾਰਿਆ ਦੇ ਸਾਹਮਣੇ ਹੰਝੂਆਂ ਵਿਚ ਡੁੱਬੀ ਮਿਸਿਜ਼ ਕਲੇਅਰ ਨੇ ਧਾਹਾਂ ਮਾਰ ਮਾਰ ਰੋਂਦੇ ਕਪੂਰ ਸਾਹਿਬ ਨੂੰ ਆਪਣੀ ਗੋਦੀ ਵਿਚ ਲੈ ਲਿਆ। ਸੀਤਾ-ਲਛਮਣ ਦੇ ਇਸ ਕਰੁਣਾ ਭਰੇ ਮਿਲਾਪ ਨੂੰ ਵੇਖ ਕੇ ਸਾਡਾ (ਸਾਰੇ ਕਰਮਚਾਰੀਆਂ ਦਾ) ਕੜ ਬਾਟ ਗਿਆ। ਹੰਝੂਆਂ ਦਾ ਅਵਿਰਲ ਪਰਵਾਹ ਸਾਡੇ ਨੇਤ੍ਰਾਂ ਵਿੱਚੋਂ ਜਾਰੀ ਹੋ ਗਿਆ। ਮਿਸਟਰ ਕਲੇਅਰ ਆਪਣੇ ਹੰਝੂਆਂ ਨੂੰ ਰੋਕਣ ਦਾ ਕੋਈ ਜਤਨ ਨਾ ਕਰਦੇ ਹੋਏ ਆਪਣੀ ਪਤਨੀ ਨੂੰ, ਆਪਣੇ ਛੋਟੇ ਵੀਰ ਨੂੰ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਸੰਭਾਲਣ ਵਿਚ ਲੋੜੀਂਦੀ ਸਹਾਇਤਾ ਦੇਣ ਦਾ ਨਿਸਫਲ ਜਤਨ ਕਰ ਰਹੇ ਸਨ। ਦਫ਼ਤਰ ਵਿਚ ਕੁਹਰਾਮ ਮਚਿਆ ਹੋਇਆ ਸੀ । ਜਿਤਿੰਦਰ ਕਪੂਰ ਕਪੂਰ ਨੂੰ, ਅਧਿਆਤਮਕ ਸ਼੍ਰਧਾਂਜਲੀਆਂ ਪਿੱਛ, ਅੱਜ ਉਸ ਦੇ 'ਸਕਿਆ' ਅਤੇ 'ਸਨੇਹੀਆਂ' ਵੱਲੋਂ ਸੱਚੇ-ਸੁੱਚੇ ਹੰਝੂਆਂ ਦੀ ਮਨੁੱਖੀ ਅਤੇ ਸੰਸਾਰਕ ਧਾਂਜਲੀ ਭੇਟਾ ਕੀਤੀ ਜਾ ਰਹੀ ਸੀ।
ਸੁਆਂਤੀ ਬੂੰਦ
ਆਪਣੇ ਬੱਚਿਆਂ ਨਾਲ ਖੇਡਣ ਲਈ ਸਾਡੇ ਕੋਲ ਸਮਾਂ ਨਹੀਂ ਹੁੰਦਾ। ਆਰਥਿਕਤਾ ਦੀ ਜ਼ਰੂਰੀ ਦੌੜ ਦੌੜਦੇ ਹੋਏ ਅਸੀਂ ਥੱਕ ਜਾਂਦੇ ਹਾਂ। ਜਿੱਤਾਂ, ਪ੍ਰਾਪਤੀਆਂ ਅਤੇ ਤਰੱਕੀਆਂ ਦੀ ਸਥੂਲਤਾ ਸਾਨੂੰ ਬਾਲ-ਸੰਸਾਰ ਦੀ ਸੂਖਮਤਾ ਨਾਲ ਕੋਈ ਸੁੰਦਰ ਸਾਂਝ ਪਾਉਣ ਜੋਗਾ ਨਹੀਂ ਛੱਡਦੀ। ਅਸੀਂ ਜਦੋਂ ਵੀ ਉਨ੍ਹਾਂ ਦੀ ਕਲਪਨਾ ਦੀ ਦੁਨੀਆਂ ਵਿਚ ਦਾਖ਼ਿਲ ਹੁੰਦੇ ਹਾਂ ਆਪਣੇ ਨਾਲ ਕ੍ਰੋਧ, ਘਿਰਣਾ ਈਰਖਾ, ਉਪਦੇਸ਼, ਹਉਮੈ ਅਤੇ ਹੁਸ਼ਿਆਰੀ ਦੀ ਬਕਾਵਟ ਦਾ ਯਥਾਰਥ ਲੈ ਕੇ ਜਾਂਦੇ ਹਾਂ: ਜਿਵੇਂ ਕੋਈ ਅਣਜਾਣ ਜੁੱਤੀ ਸਮੇਤ ਮੰਦਰ ਵਿਚ ਜਾ ਵੜੇ।
ਜਦੋਂ ਸਾਡੇ ਬੱਚਿਆਂ ਦੇ ਬੱਚੇ ਹੁੰਦੇ ਹਨ ਉਦੋਂ ਤਕ ਅਸੀਂ ਦੁਨੀਆਂ ਦੀ ਆਰਥਿਕ ਦੌੜ ਵਿੱਚੋਂ ਲਗਭਗ ਖ਼ਾਰਜ ਹੋ ਗਏ ਹੁੰਦੇ ਹਾਂ। ਸਾਡੇ ਕੋਲ ਆਪਣੇ ਬੱਚਿਆਂ ਦੇ ਬੱਚਿਆਂ ਨਾਲ ਖੇਡਣ ਦਾ ਸਮਾਂ ਤਾਂ ਹੁੰਦਾ ਹੈ ਪਰ ਅਵਸਰ ਸਾਥੋਂ ਖੁੱਸ ਜਾਂਦਾ ਹੈ। ਆਰਥਿਕਤਾ ਦੀ ਦੌੜ ਦੌੜਦੇ ਹੋਏ ਸਾਡੇ ਬੱਚੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ, ਸਾਥੋਂ ਦੂਰ, ਦੂਜੇ ਸ਼ਹਿਰਾਂ ਵਿਚ, ਦੂਜੇ ਸੂਬਿਆਂ ਵਿਚ ਅਤੇ (ਕਦੇ ਕਦੋ) ਦੂਜੇ ਦੇਸ਼ਾਂ ਵਿਚ ਚਲੇ ਜਾਂਦੇ ਹਨ।
ਪਰ ਮੇਰੇ ਨਾਲ ਇਉਂ ਨਹੀਂ ਹੋਇਆ। ਮੇਰੇ ਬੱਚੇ ਮੇਰੇ ਕੋਲ ਹਨ ਅਤੇ ਮੈਨੂੰ ਆਪਣੀ ਪੋਤਰੀ, ਨੇਹਲ, ਨਾਲ ਖੇਡਣ ਦਾ ਪੂਰਾ ਪੂਰਾ ਮੌਕਾ ਮਿਲ ਰਿਹਾ ਹੈ। ਮੈਨੂੰ ਆਪਣੀ ਕਲਮ ਉੱਤੇ ਓਨਾ ਅਧਿਕਾਰ ਨਹੀਂ, ਜਿੰਨਾ ਨੇਹਲ ਨੂੰ ਮੇਰੇ ਉੱਤੇ ਹੈ। ਇਹ ਸੰਬੰਧ ਸਾਉਣ ਦੀ ਸੁਰਮਈ ਬੱਦਲੀ ਵਾਂਗ ਮੇਰੇ ਜੀਵਨ ਦੀ ਸੁਗੰਧਤ ਸੰਧਿਆ ਉੱਤੇ ਛਾਇਆ ਹੋਇਆ ਹੈ। ਅਤੇ ਇਸ ਵਿੱਚੋਂ ਲਗਾਤਾਰ ਹੁੰਦੀ ਰਹਿਣ ਵਾਲੀ ਸੁੱਖ ਵਰਸ਼ਾ ਮੈਨੂੰ ਅਨੇਕਾਂ ਸੁਨਹਿਰੀ ਸਵੇਰਾਂ ਦੇ ਆਗਮਨ ਦਾ ਸੁਰੀਲਾ ਸੁਨੇਹਾ ਦਿੰਦੀ ਰਹਿੰਦੀ ਹੈ।
ਨੇਹਲ ਦਾ ਜਦੋਂ ਜੀ ਕਰੋ, ਸਹਿਜੇ ਹੀ ਮੈਨੂੰ ਆਪਣੇ ਬਾਲਪਨ ਦੇ ਸੌਂਦਰਯ-ਲੋਕ ਵਿਚ ਲੈ ਜਾਂਦੀ ਹੈ। ਉਸ ਦੀਆਂ ਨਿੱਕੀਆਂ ਨਿੱਕੀਆਂ ਖੇਡਾਂ ਵਿੱਚੋਂ ਵੱਡੀਆਂ ਵੱਡੀਆਂ ਖ਼ੁਸ਼ੀਆਂ ਖਿੱਲਰ ਕੇ ਮੇਰੇ ਜੀਵਨ ਦੀ ਮੁਰਝਾਉਂਦੀ ਜਾਂਦੀ ਫੁਲਵਾੜੀ ਨੂੰ ਖੇੜਿਆਂ ਨਾਲ ਭਰੀ ਰੱਖਦੀਆਂ ਹਨ। ਕੁਝ ਦਿਨਾਂ ਦੀ ਗੱਲ ਹੈ ਉਸ ਨੇ ਮੈਨੂੰ ਗੋਡਿਆਂ ਭਾਰ ਬੈਠ ਕੇ ਬਾਹਾਂ ਖਿਲਾਰਨ ਨੂੰ ਆਖਿਆ। ਉਸ ਦੀ ਆਗਿਆ ਦਾ ਪਾਲਣ ਕਰਦਾ ਹੋਇਆ ਮੈਂ ਬਾਹਾਂ ਖਿਲਾਰ ਕੇ ਗੋਡਿਆਂ ਭਾਰ ਬੈਠ ਗਿਆ। ਉਸ ਨੇ ਮੇਰੇ ਤੋਂ ਪੰਜ ਛੇ ਗਜ਼ਾਂ ਦੇ ਵਾਸਲੇ ਉੱਤੇ ਖੜੀ ਹੋ ਕੇ ਬਾਹਾਂ ਖਿਲਾਰੀਆਂ, ਬਾਹਾਂ ਖਿਲਾਰੀ ਦੌੜਦੀ ਹੋਈ ਮੇਰੇ ਗਲ ਆ ਲੱਗੀ ਅਤੇ ਖਿੜ ਖਿੜਾ ਕੇ ਹੱਸ ਪਈ। ਆਪ-ਮੁਹਾਰੇ ਮੇਰੀਆਂ ਬਾਹਾਂ ਉਸ ਦੇ ਉਦਾਲੇ ਵਲੀਆਂ ਗਈਆਂ। ਉਹ ਮੁੜ ਉਸੇ ਦੂਰੀ ਉੱਤੇ ਜਾ ਖਲੋਤੀ ਅਤੇ ਮੁੜ ਬਾਹਾਂ ਫੈਲਾਈ ਮੇਰੇ ਵੱਲ ਆਈ। ਮੁੜ ਉਸੇ ਤਰ੍ਹਾਂ ਮੇਰੇ ਗਲ ਲੱਗ ਕੇ ਖੁਸ਼ ਹੋਈ ਅਤੇ ਮੈਂ ਉਸ ਨੂੰ ਆਪਣੀਆ ਬਾਹਾਂ ਵਿਚ ਘੁੱਟ ਲਿਆ।
ਰੋਂਦੀ ਹੋਈ ਸੁਮਨ ਨੇ ਮੇਰੇ ਵੱਲ ਵੇਖਿਆ। ਉਸ ਦੇ ਹੰਝੂਆਂ ਪਿੱਛੇ ਲੁਕੀ ਹੋਈ ਸੁਭਾਵਿਕ ਜਹੀ ਸਿੱਕ ਨੂੰ ਵੇਖ ਸਕਣਾ ਕੋਈ ਔਖਾ ਕੰਮ ਨਹੀਂ ਸੀ। ਨੇਹਲ ਨੂੰ ਉਸ ਦੇ ਦਾਦੀ ਜੀ ਨੂੰ ਦੇ ਕੇ ਮੈਂ ਸੁਮਨ ਕੋਲ ਗਿਆ ਅਤੇ ਉਸ ਨੂੰ ਕੁੱਛੜ ਚੁੱਕ ਲਿਆ। ਉਸ ਦਾ ਹੰਝੂਆਂ ਭਿੱਜਾ ਮੂੰਹ, ਮੁਸਕਾਹਟ ਨਾਲ, ਤ੍ਰੇਲ-ਭਿੱਜੇ ਗੁਲਾਬ ਵਰਗਾ ਹੋ ਗਿਆ। ਐਨ ਉਸੇ ਵੇਲੋ ਨੇਰਲ ਨੇ ਮੂੰਹ ਵੱਟ ਲਿਆ ਅਤੇ ਆਪਣੀ ਦਾਦੀ ਦੇ ਮੋਢੇ ਲੱਗ ਕੇ ਬੁਸਕਣ ਲੱਗ ਪਈ। ਸੁਗੰਧਾ ਨੇ ਸੁਮਨ ਨੂੰ ਮੇਰੇ ਕੋਲੋਂ ਲੈ ਲਿਆ। ਨੇਹਲ ਦਾ ਚਿਹਰਾ ਚਮਕ ਪਿਆ।
ਮੈਂ ਸਾਧਾਰਣ ਦੁਨੀਆਂਦਾਰ ਹਾਂ। ਮੋਹ ਮਾਇਆ ਦਾ ਤਿਆਗ ਨਾ ਮੇਰੇ ਲਈ ਸੰਭਵ ਹੈ, ਨਾ ਸੁਖਦਾਇਕ। ਗੁਜ਼ਾਰੇ ਜੋਗੀ ਪੈਨਸ਼ਨ ਮਿਲਦੀ ਹੈ ਇਸ ਲਈ ਆਪਣੇ ਬੱਚਿਆਂ ਉੱਤੇ ਬੋਝ ਨਹੀਂ ਹਾਂ। ਬੱਚਿਆਂ ਨੂੰ ਪੜ੍ਹਾਉਣ ਅਤੇ ਯੋਗਤਾ ਅਨੁਸਾਰ ਕੰਮ ਦੇਣ ਦੀ ਜ਼ਿੰਮੇਵਾਰੀ ਸਮਾਜ ਜਾਂ ਵੈਲਫੇਅਰ ਸਟੇਟ ਦੀ ਸੀ, ਇਸ ਲਈ ਉਹ ਮੇਰੇ ਲਈ ਕਿਸੇ ਚਿੰਤਾ ਦਾ ਕਾਰਨ ਨਹੀਂ ਬਣੇ, ਨਾ ਹੀ ਮੈਂ ਉੱਚੇ ਦਾਈਏ ਬੰਨ੍ਹੇ ਸਨ ਅਤੇ ਨਾ ਹੀ ਮੇਰੋ ਬੱਚੇ, ਅਹੁਦਿਆਂ ਅਤੇ ਤਰੱਕੀਆਂ ਲਈ ਮੇਰੇ ਬੁਢਾਪੇ ਨੂੰ ਉਦਾਸ ਕਰਕੇ ਮੈਥੋਂ ਦੂਰ ਗਏ ਹਨ। ਆਪਣੀ ਸਾਧਾਰਣ ਖ਼ੁਸ਼ੀ ਨੂੰ ਸੁਹਣੇ ਸਮਾਜਕ ਪ੍ਰਬੰਧ ਅਤੇ ਆਪਣੇ ਬੱਚਿਆਂ ਦੇ ਚੰਗੇ ਸੁਭਾਵਾਂ ਦੀ ਦੇਣ ਮੰਨਦਾ ਹੋਇਆ ਮੈਂ ਦੋਹਾਂ ਦਾ ਇੱਕੋ ਜਿਹਾ ਸ਼ੁਕਰਗੁਜ਼ਾਰ ਹਾਂ। ਆਪਣੇ ਬੱਚਿਆਂ ਦੇ ਬੱਚਿਆਂ ਨਾਲ ਖੇਡਣ ਦਾ ਅਵਸਰ ਮੇਰੀ ਖ਼ੁਸ਼ਕਿਸਮਤੀ ਵੀ ਹੈ। ਨੇਹਲ ਅਤੇ ਸੁਮਨ ਦੀ ਮਿੱਤ੍ਰਤਾ ਨਾਲ ਮੇਰੀ ਖ਼ੁਸ਼ੀ ਵਿਚ ਵਾਧਾ ਹੋਣ ਦੀ ਸੰਭਾਵਨਾ ਸੀ। ਇਸ ਲਈ ਮੈਂ ਚਾਹਿਆ ਕਿ ਹਰ ਸਨਿਚਰ ਐਤਵਾਰ ਸੁਮਨ ਸਾਡੇ ਘਰ ਆ ਜਾਇਆ ਕਰੋ। ਸੁਗੰਧਾ ਮੰਨ ਗਈ ਅਤੇ ਦੋ ਚਾਰ ਐਤਵਾਰਾਂ ਦੀ ਸਾਂਝ ਨੇ ਨੇਹਲ ਅਤੇ ਸੁਮਨ ਦੇ ਮਨਾਂ ਵਿੱਚੋਂ ਈਰਖਾ ਅਤੇ ਕਬਜ਼ੇ ਦੀ ਭਾਵਨਾ ਦਾ ਅੰਤ ਕਰ ਦਿੱਤਾ। ਉਹ ਦੋਵੇਂ ਰਲ ਕੇ ਮੇਰੇ ਨਾਲ ਖੇਡਣ ਲੱਗ ਪਈਆਂ। ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਸ ਆਦਮੀ ਦੇ ਸਾਬ ਅਤੇ ਸਨੇਹ ਨੂੰ ਆਪੋ ਵਿਚ ਵੰਡਣ ਨਾਲ ਸਾਨੂੰ ਘਾਟਾ ਨਹੀਂ ਪਵੇਗਾ। ਨੇਹਲ ਦੇ ਦਾਦੀ ਜੀ ਨੇ ਇਕ ਦਿਨ ਮੈਨੂੰ ਕਿਹਾ, "ਹੁਣ ਤਕ ਇਕੱਲੀ ਨੇਹਲ ਤੁਹਾਨੂੰ ਪਰੇਸ਼ਾਨ ਕਰੀ ਰੱਖਦੀ
ਪਰੰਤੂ ਨੇਹਲ ਅਤੇ ਸੁਮਨ ਦਾ ਸਾਥ ਸਿਰਫ਼ ਸਨਿਚਰ ਅਤੇ ਐਤਵਾਰ ਨੂੰ ਹੀ ਸੰਭਵ ਸੀ। ਹਫ਼ਤੇ ਦੇ ਬਾਕੀ ਪੰਜ ਦਿਨ ਨੇਹਲ ਘਰ ਰਹਿੰਦੀ ਸੀ ਅਤੇ ਸ਼ੁਮਨ ਨੂੰ ਕਿਸੇ ਬੋਬੀ ਮਾਇੰਡਰ ਕੋਲ ਛਡਿਆ ਜਾਂਦਾ ਸੀ। ਸੁਮਨ ਦੀ ਮਾਤਾ, ਸੁਗੰਧਾ ਨੂੰ ਸਵੇਰੇ ਸੁਵੱਖਤੇ ਘਰੋਂ ਨਿਕਲ ਕੇ ਕੰਮ ਉੱਤੇ ਜਾਣਾ ਪੈਂਦਾ ਸੀ। ਉਸ ਦਾ ਹਸਪਤਾਲ ਜ਼ਰਾ ਦੂਰ ਸੀ, ਇਸ ਲਈ ਉਹ ਕਾਰ ਲੈ ਜਾਂਦੀ ਸੀ। ਉਸ ਨੂੰ ਆਪਣੇ ਕੰਮ ਵਿਚ ਵੀ ਕਾਰ ਦੀ ਲੋੜ ਪੈਂਦੀ ਸੀ। ਉਹ ਐੱਮ.ਬੀ.ਬੀ.ਐੱਸ ਚਾਇਲਡ ਸਪੈਸ਼ਲਿਸਟ ਸੀ, ਜਿਸ ਕਰਕੇ ਉਸ ਨੂੰ ਬੱਚਿਆਂ ਨੂੰ ਵੇਖਣ ਲਈ ਘਰਾਂ ਵਿਚ ਵੀ ਜਾਣਾ ਪੈਂਦਾ ਸੀ। ਕਾਰ ਉਸ ਲਈ ਜ਼ਰੂਰੀ ਸੀ। ਸ਼ਾਮ ਨੂੰ ਉਹ ਰਵੀ ਨਾਲੋਂ ਪਹਿਲਾਂ ਘਰ ਮੁੜ ਆਉਂਦੀ ਸੀ ਅਤੇ ਸੁਮਨ ਨੂੰ ਚਾਇਲਡ ਮਾਇੰਡਰ ਕੋਲੋਂ ਵਾਪਸ ਲਿਆਉਣ ਦਾ ਕੰਮ ਉਹ ਕਰਦੀ ਸੀ।
ਸੁਮਨ ਜਿੰਨੇ ਚਾਈਂ ਚਾਈਂ ਸ਼ਾਮ ਨੂੰ ਸੁਗੰਧਾ ਨਾਲ ਘਰ ਆਉਂਦੀ ਸੀ, ਓਨੇ ਚਾਅ ਨਾਲ ਸਵੇਰੇ ਬੇਬੀ ਮਾਇੰਡਰ ਕੋਲ ਜਾਣ ਲਈ ਤਿਆਰ ਨਹੀਂ ਸੀ ਹੁੰਦੀ। ਨੇਹਲ ਨਾਲ ਮਿੱਤ੍ਰਾ ਹੋ ਜਾਣ ਤੋਂ ਪਿਛੋਂ ਉਸ ਲਈ ਇਹ ਕੰਮ ਹੋਰ ਵੀ ਔਖਾ ਹੋ ਗਿਆ। ਇਕ ਦਿਨ ਕਿਸੇ ਕੰਮ ਲਈ ਮੈਂ ਘਰੋਂ ਬਾਹਰ ਨਿਕਲਿਆ ਖਲੋਤਾ ਸਾਂ ਕਿ ਨਰਸਰੀ ਜਾਣ ਲਈ ਮਿੰਨੀ ਕੈਬ (ਟੈਕਸੀ) ਵਿਚ ਬੈਠਣ ਲੱਗੀ ਸੁਮਨ ਨੇ ਮੈਨੂੰ ਵੇਖ ਲਿਆ। ਰਵੀ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਰਿਹਾ ਸੀ। ਇਸ ਤੋਂ ਪਹਿਲਾਂ ਕਿ ਉਹ ਟੈਕਸੀ ਕੋਲ ਆ ਕੇ ਸੁਮਨ ਨੂੰ ਉਸ ਵਿਚ ਬਿਠਾਉਂਦਾ, ਉਹ ਦੌੜ ਕੇ ਮੇਰੇ ਕੋਲ ਆ ਗਈ ਅਤੇ ਮੇਰੀਆਂ ਲੱਤਾਂ ਨੂੰ ਚੰਬੜ ਗਈ। ਉਸ ਦੇ ਪਿਤਾ ਨੇ ਉਸ ਨੂੰ ਆਪਣੇ ਨਾਲ ਆਉਣ ਲਈ ਬੁਲਾਇਆ ਤਾਂ ਉਸ ਨੇ ਮੇਰੀ ਲੱਤ ਨੂੰ ਹੋਰ ਵੀ ਘੁੱਟ ਕੇ ਫੜ ਲਿਆ। ਰਵੀ ਨੇ ਛੁਡਾਉਣ ਦਾ ਜਤਨ ਕੀਤਾ ਤਾਂ ਉਸ ਨੇ ਰੋਣਾ ਸ਼ੁਰੂ ਕਰ ਦਿੱਤਾ। ਪਿਉ ਧੀ ਵਿਚ ਥੋੜੀ ਜਹੀ ਕਸ਼-ਮਕਸ਼ ਹੋਈ। ਸੁਮਨ ਦੀ ਕੋਈ ਪੇਸ਼ ਨਾ ਗਈ। ਪਿਤਾ ਦੀਆਂ ਬਲਵਾਨ ਬਾਹਵਾਂ ਦੀ ਪਕੜ ਵਿੱਚੋਂ ਨਿਕਲ ਕੇ ਮੁੜ ਮੇਰੀਆਂ ਲੱਤਾਂ ਨੂੰ ਆ ਫੜਨਾ ਉਸ ਲਈ ਸੰਭਵ ਨਹੀਂ ਸੀ। ਪਰੰਤੂ ਆਪਣੇ ਪਿਤਾ ਦੇ ਮੋਢੇ ਉਤੋਂ ਉੱਲਰ ਉੱਲਰ ਕੇ, ਆਪਣੀਆਂ ਬਾਹਾਂ ਮੇਰੇ ਵੱਲ ਪਸਾਰ ਕੇ ਅਤੇ ਉੱਚੀ ਉੱਚੀ ਹੋ ਕੇ ਆਪਣੀ ਇੱਛਾ ਆਪਣੇ ਪਿਤਾ ਨੂੰ ਦੱਸਣੋਂ ਉਹ ਰੋਕੀ ਨਹੀਂ ਸੀ ਜਾ ਸਕਦੀ। ਪਿਤਾ ਉਸ ਦੀ ਗੱਲ ਨਹੀਂ ਸੀ ਮੰਨ ਸਕਦਾ। ਉਸ ਨੇ ਰਾਇਲ ਕੈਂਸਰ ਰੀਸਰਚ ਇੰਸਟੀਚਿਊਟ ਵਿਚ ਵੇਲੇ ਸਿਰ ਹਾਜ਼ਰ ਹੋਣਾ ਸੀ। ਬੇਸ਼ਕ ਉਹ ਫਲੈਕਸੀ ਟਾਇਮ ਉੱਤੇ ਕੰਮ ਕਰਦਾ ਸੀ ਤਾਂ ਵੀ ਦਸ ਵਜੇ ਤਕ ਕੰਮ ਉੱਤੇ ਪੁੱਜਣਾ ਜਰੂਰੀ ਸੀ।
ਆਂਢੀ ਗੁਆਂਢੀ ਉੱਚੀ ਉੱਚੀ ਰੋਂਦੀ ਸੁਮਨ ਨੂੰ ਆਪਣੀਆਂ ਖਿੜਕੀਆਂ ਦੇ ਸ਼ੀਸ਼ਿਆਂ ਵਿੱਚੋਂ ਵੇਖ ਰਹੇ ਸਨ। ਰਵੀ ਲਈ ਇਹ ਸਭ ਕੁਝ ਉਦਾਸੀ ਅਤੇ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਸੀ। ਏਥੋਂ ਤਕ ਕਿ ਉਸ ਸ਼ਾਮ ਨੂੰ ਕੰਮ ਤੋਂ ਵਾਪਸ ਆ ਕੇ ਉਹ
ਸੁਮਨ ਦੇ ਦਾਦਾ ਦਾਦੀ, ਹਰੀ ਭਾਈ ਅਤੇ ਉਨ੍ਹਾਂ ਦੀ ਪਤਨੀ, ਸੁਮਨ ਦੇ ਜਨਮ ਤੋਂ ਤਿੰਨ ਕੁ ਮਹੀਨੇ ਪਹਿਲਾਂ, ਆਪਣੇ ਨੂੰਹ ਪੁਤ ਨਾਲ ਨਾਰਾਜ਼ ਹੋ ਕੇ, ਕੋਂਸਲ ਦੇ ਫਲੈਟ ਵਿਚ ਰਹਿਣ ਲਈ ਚਲੇ ਗਏ ਸਨ। ਉਨ੍ਹਾਂ ਦੇ ਦੋ ਸਾਲ (ਉਨ੍ਹਾਂ ਦੇ ਕਹਿਣ ਅਨੁਸਾਰ) ਬਹੁਤ ਹੀ ਕਲੇਸ਼ ਵਿਚ ਬੀਤੇ ਸਨ। ਹਰੀ ਭਾਈ ਦੀ ਪਤਨੀ, ਉਨ੍ਹੀਂ ਦਿਨੀਂ ਆਪਣਾ ਦੁਖ ਹੋਣ ਲਈ ਮੇਰੀ ਘਰਵਾਲੀ ਕੋਲ ਆ ਬੈਠਦੀ ਸੀ। ਸਾਡੇ ਪਰਵਾਰ ਨਾਲ ਸੁਗੰਧਾ ਦਾ ਮੇਲ ਜੋਲ ਅਜੇ ਨਹੀਂ ਸੀ ਹੋਇਆ। ਇਕ ਦਿਨ ਮੈਂ ਹਰੀ ਭਾਈ ਦੀ ਪਤਨੀ ਨੂੰ ਇਹ ਕਹਿੰਦਿਆਂ ਸੁਣਿਆ, "ਡਾਕਟਰ ਹੈ ਤੋ ਕਿਆ ? ਹਮ ਨੇ ਕਿਆ ਚਾਟਨਾ ਹੈ ਇਸ ਕੀ ਡਾਕਟਰੀ ਕੋ। ਹਮਾਰਾ ਬੇਟਾ ਭੀ ਤੋ ਕੈਂਸਰ ਕੇ ਹਸਪਤਾਲ ਮੇਂ ਕਾਮ ਕਰਤਾ ਹੈ। ਇਸ ਸੋ ਜ਼ਿਆਦਾ ਤਨਖ਼ਾਹ ਭੀ ਲੇਤਾ ਹੈ। ਉਸ ਕੇ ਤੋਂ ਕਾਰ ਭੀ ਮਿਲੀ ਹੂਈ ਹੈ। ਇਸ ਕੇ ਪਾਸ ਕਿਆ ਹੈ ? ਬੱਸ, ਬਾਪ ਕੇ ਪੈਸੇ ਕਾ ਘਮੰਡ ਹੈ। ਸ਼ਾਮ ਕੇ ਘਰ ਆ ਕਰ ਉਪਰ ਕਮਰੇ ਮੈਂ ਚਲੀ ਜਾਤੀ ਹੈ। ਕਹਿਤੀ ਹੈ ਮੈਂ ਥੱਕ ਗਈ ਹੂੰ। ਘਰ ਕੇ ਕਾਮ ਕੇ ਹਾਥ ਨਹੀਂ ਲਗਾ। ਬਹਿਨ ਜੀ, ਹਮ ਨੇ ਭੀ ਤੋ ਕਾਮ ਕੀਆ ਹੈ। ਖਾਨਾ ਪਕਾਨਾ: ਸਫ਼ਾਈ ਕਰਨਾ; ਕਪੜੇ ਧੋਨਾ: ਔਰ ਸਾਸ ਕੇ ਪਾਓਂ ਭੀ ਦਬਾਨਾ। ਹਮਾਰੇ ਜੈਸਾ ਕੋਈ ਬਣ ਕਰ ਤੇ ਦਿਖਾਏ। ਯਿਹ ਤੋ ਹਮਾਰੇ ਲੜਕੇ ਨੇ ਆਪਨੀ ਪਸੰਦ ਸੇ ਸ਼ਾਦੀ ਕੀ ਹੈ, ਵਰਨਾ ਹਮ ਤੋ ਛੋਟੀ ਜਾਤ ਵਾਲੋਂ ਕੀ ਲੜਕੀ ਕੋ ਬਹੂ ਬਨਾ ਕਰ ਘਰ ਮੇਂ ਕਭੀ ਨਾ ਲਾਤੇ।"
ਪੜੋਸੀ ਹੋਣ ਦੇ ਨਾਤੇ ਅਸੀਂ ਰਵੀ ਦੀ ਸ਼ਾਦੀ ਵਿਚ ਸ਼ਾਮਲ ਹੋਏ ਸਾਂ। ਸੁਗੰਧਾ ਦੇ ਪਿਤਾ ਦਾ ਜ਼ੈਂਬੀਆ ਵਿਚ ਚੰਗਾ ਕਾਰੋਬਾਰ ਹੈ। ਉਸ ਦੇ ਸੰਬੰਧੀ ਏਥੇ ਲੰਡਨ ਵਿਚ ਵੀ ਵੱਸਦੇ ਹਨ। ਲੜਕੀ ਦੀ ਸ਼ਾਦੀ ਉਸ ਨੇ ਲੰਡਨ ਆ ਕੇ ਕੀਤੀ ਸੀ। ਆਪਣੀ ਹੈਸੀਅਤ ਨਾਲੋਂ ਵਧ ਚੜ੍ਹ ਕੇ ਉਸ ਨੇ ਕੁਝ ਨਹੀਂ ਸੀ ਕੀਤਾ ਤਾਂ ਵੀ ਸਾਰਾ ਪ੍ਰਬੰਧ ਏਨੀ ਪਰਬੀਨਤਾ ਅਤੇ ਸੁੰਦਰਤਾ ਨਾਲ ਕੀਤਾ ਸੀ ਕਿ ਸ਼ਾਦੀ ਵਿਚ ਸ਼ਾਮਲ ਸਾਰੇ ਲੋਕਾਂ ਨੇ ਰੱਜ ਕੇ ਵਾਹ- ਵਾਰ ਕੀਤੀ। ਹਰੀ ਭਾਈ ਆਪਣੇ ਨਾਲ ਆਏ ਬਰਾਤੀਆਂ ਵਲੋਂ ਆਪਣੇ ਕੁੜਮਾਂ ਦੀ ਵਡਿਆਈ ਸੁਣ ਕੇ "ਹੂੰ" "ਹਾਂ" ਤੋਂ ਵੱਧ ਕੁਝ ਨਹੀਂ ਸੀ ਕਹਿੰਦਾ। ਮੈਂ ਵੀ ਉਸ ਨੂੰ ਵਧਾਈ ਦੇਂਦਿਆਂ ਉਸ ਦੇ ਕੁੜਮਾਂ ਵੱਲੋਂ ਕੀਤੀ ਗਈ ਸੇਵਾ ਦੀ ਸਿਫ਼ਤ ਕੀਤੀ ਤਾਂ ਉਸ ਨੇ, ਜ਼ਰਾ ਕੁ ਇਕ ਪਾਸੇ ਹੋ ਕੇ, ਹੌਲੀ ਜਿਹੀ ਮੇਰੇ ਕੰਨ ਵਿਚ ਆਖਿਆ, "ਸਰਦਾਰ ਜੀ, ਯਿਹ ਸਭ ਕਰਨੇ ਸੇ ਕੋਈ ਬੜਾ ਨਹੀਂ ਬਨ ਜਾਤਾ। ਬੜਾ ਵੁਹ ਹੋਤਾ ਹੈ ਜਿਸੇ ਭਗਵਾਨ ਬੜਾ ਬਨਾਏ। ਹਮੇਂ ਤੋ ਹਮਾਰੇ ਬੇਟੇ ਨੇ ਝੁਕਾਅ ਦੀਆ ਵਰਨਾ ਹਮ ਯਿਹ ਸ਼ਾਦੀ ਕਭੀ ਨਾ ਕਰਤੇ।"
ਮੈਨੂੰ ਹਰੀ ਭਾਈ ਦੀ ਇਹ ਗੱਲ ਚੰਗੀ ਨਾ ਲੱਗੀ। ਮੈਂ ਜਾਣਦਾ ਸਾਂ ਕਿ ਮੈਨੂੰ ਓਪਰਾ ਸਮਝ ਕੇ ਉਸ ਨੇ ਆਪਣੇ ਮਨ ਦਾ ਭਾਰ ਹੌਲਾ ਕਰਨ ਦੀ ਹੁਸ਼ਿਆਰੀ ਕੀਤੀ ਸੀ, ਜਿਵੇਂ ਮੁਹੱਲੇ ਦੀ ਕਿਸੇ ਬੇ-ਆਬਾਦ ਵਲਗਣ ਵਿਚ ਆਪਣੇ ਘਰਾਂ ਦਾ ਕੂੜਾ ਸੁੱਟਣ ਦੀ 'ਸਿਆਣਪ' ਅਸੀਂ ਸਾਰੇ ਕਰ ਲੈਂਦੇ ਹਾਂ।
ਰਵੀ ਨੇ ਆਪਣੇ ਮਾਤਾ ਪਿਤਾ ਦੀ ਮਰਜ਼ੀ ਦੇ ਖ਼ਿਲਾਫ਼ ਸ਼ਾਦੀ ਕੀਤੀ ਸੀ। ਉਸ ਨੇ ਆਪਣਾ ਸੁੱਖ ਸਾਹਮਣੇ ਰੱਖਿਆ ਸੀ; ਆਪਣੇ ਮਾਤਾ ਪਿਤਾ ਦੀ ਮਾਣ ਮਰਿਆਦਾ
ਹਰੀ ਭਾਈ ਪੈਂਠ ਸਾਲ ਦੀ ਉਮਰ ਦੇ ਹੋ ਜਾਣ ਉੱਤੇ ਆਪਣੇ ਪੁੱਤ ਉੱਤੇ ਨਿਰਭਰ ਹੋਣ ਦੀ ਹਾਲਤ ਵਿਚ ਇੰਗਲੈਂਡ ਆਏ ਸਨ। ਦੋ ਤਿੰਨ ਸਾਲ ਇਸ ਦੇਸ਼ ਵਿਚ ਰਹਿ ਕੇ ਉਨ੍ਹਾਂ ਨੂੰ ਸਾਰਾ ਪਤਾ ਲੱਗ ਗਿਆ ਸੀ ਕਿ ਉਹ ਸੋਸ਼ਲ ਸਿਕਿਉਰਿਟੀ ਕੋਲੋਂ ਕਿਨ੍ਹਾਂ ਸਹੂਲਤਾਂ ਦੀ ਮੰਗ ਕਿਵੇਂ ਕਰ ਸਕਦੇ ਸਨ। ਅਧਿਕਾਰ-ਪ੍ਰਾਪਤੀ ਦਾ ਗੌਰਵ ਉਨ੍ਹਾਂ ਦੇ ਸੁਭਾਅ ਦਾ ਪ੍ਰਮੁੱਖ ਅੰਗ ਹੈ। ਇਹ ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਕੌਂਸਲ ਕੋਲੋਂ ਵੱਖਰੀ ਰਿਹਾਇਸ਼ ਦੀ ਮੰਗ ਕਰਨ ਦਾ ਹੱਕ ਹੈ ਅਤੇ ਇਹ ਹੱਕ ਕਿਵੇਂ ਹਾਸਲ ਕਰਨਾ ਹੈ। ਅਗਲੇ ਹੀ ਦਿਨ ਉਹ ਆਪਣਾ ਜ਼ਰੂਰੀ ਸਾਮਾਨ ਚੁੱਕ ਕੇ ਆਪਣੀ ਪਤਨੀ ਸਮੇਤ, ਬੇ-ਘਰ ਲੋਕਾਂ ਦੀ ਸਹਾਇਤਾ ਵਾਲੇ ਦਫ਼ਤਰ ਚਲੇ ਗਏ। ਉਨ੍ਹਾਂ ਨੂੰ ਕੌਂਸਲ ਵੱਲੋਂ ਫਲੈਟ ਮਿਲ ਗਿਆ।
ਆਪਣੇ ਨੂੰਹ-ਪੁੱਤ ਨਾਲੋਂ ਵੱਖਰੇ ਰਹਿ ਕੇ ਉਹ ਦੁਖੀ ਹਨ ਜਾਂ ਸੁਖੀ, ਕੁਝ ਕਿਹਾ ਨਹੀਂ ਜਾ ਸਕਦਾ। ਜਦੋਂ ਕਦੀ ਕਿਸੇ ਸ਼ਾਪਿੰਗ ਸੈਂਟਰ ਵਿਚ ਮਿਲਦੇ ਹਨ ਆਪਣੇ ਗੋਡਿਆਂ ਦੀਆਂ ਪੀੜਾਂ ਦਾ ਜ਼ਿਕਰ ਕਰਦੇ ਹਨ, ਆਪਣੀ ਇਕੱਲ ਅਤੇ ਉਦਾਸੀ ਹੱਥੋਂ ਦੁਖੀ ਜਾਪਦੇ ਹਨ; ਆਪਣੀ ਨੂੰਹ ਦੇ ਕੁਸੰਸਕਾਰਾਂ ਅਤੇ ਖੋਖਲੇ ਅਭਿਮਾਨ ਦਾ ਰੋਣਾ ਰੋਂਦੇ ਹਨ; ਪੁੱਤ ਦੀ ਪਰਵਰਿਸ਼ ਅਤੇ ਪੜ੍ਹਾਈ ਲਈ ਜਾਲੇ ਜਫਰਾਂ ਦੇ ਬਦਲੇ ਵਿਚ ਪੁੱਤ੍ਰ ਵਲੋਂ ਕਪੁੱਤ੍ਰਤਾ ਦਾ ਵਤੀਰਾ ਅਪਣਾਇਆ ਜਾਣ ਲਈ ਆਪਣੀ ਕਿਸਮਤ ਨੂੰ ਕੋਸਦੇ ਹਨ; ਅਤੇ ਬਰਤਾਨਵੀ ਸਰਕਾਰ ਦੇ ਉਸ ਇੰਤਜ਼ਾਮ ਦੀ ਉਸਤਤ ਕਰਦੇ ਹਨ, ਜਿਸ ਨੇ ਉਨ੍ਹਾਂ ਦੇ ਬੁਢਾਪੇ ਨੂੰ ਨੂੰਹ-ਪੁੱਤ ਦੇ ਰਹਿਮ ਉੱਤੇ ਰੁਲਦੇ ਰਹਿਣ ਦੀ ਮਜਬੂਰੀ ਤੋਂ ਬਚਾਇਆ ਹੋਇਆ ਹੈ।
ਏਧਰ ਰਵੀ ਆਪਣੀ ਥਾਂ ਉਦਾਸ ਹੈ। ਆਸ ਪਾਸ ਵਿਚ ਵੱਸਦੇ ਤਿੰਨ ਗੁਜਰਾਤੀ ਪਰਵਾਰਾਂ ਦੀਆਂ ਤੀਵੀਆਂ ਘਰਾਂ ਸਾਹਮਣੇ ਖਲੋਅ ਕੇ ਕਿਸੇ ਤਰ੍ਹਾਂ ਦੀਆਂ ਕੋਈ ਵੀ ਗੱਲਾਂ ਕਰ ਰਹੀਆਂ ਹੋਣ, ਰਵੀ ਨੂੰ ਲੱਗਦਾ ਹੈ ਕਿ ਉਹ ਉਸ ਦੇ ਪਰਵਾਰਕ ਰਵੱਈਏ ਦੀ ਆਲੋਚਨਾ ਕਰ ਰਹੀਆਂ ਹਨ। ਕੋਈ ਗੁਜਰਾਤੀ ਔਰਤ ਸੁਗੰਧਾ ਨਾਲ ਸਹੋਲ ਪਾ ਕੇ ਪ੍ਰਸੰਨ ਨਹੀਂ। ਰਵੀ ਅਤੇ ਸੁਗੰਧਾ ਦੋਵੇਂ ਕੰਮ ਕਰਦੇ ਹਨ। ਸੁਮਨ ਦੀ ਸੰਭਾਲ ਕਰਨ ਵਾਲਾ ਘਰ ਵਿਚ ਕੋਈ ਨਹੀਂ। ਉਸ ਨੂੰ ਪੰਜ ਸੋ ਪਾਉਂਡ ਮਹੀਨਾ ਖ਼ਰਚ ਕਰ ਕੇ ਨਰਸਰੀ ਵਿਚ ਘਲਣਾ
ਹਰੀ ਭਾਈ ਨੇ ਮੇਰਾ ਆਖਾ ਮੰਨ ਲਿਆ। ਰਵੀ ਅਤੇ ਸੁਗੰਧਾ ਬਹੁਤ ਖੁਸ਼ ਹੋਏ। ਉਨ੍ਹਾਂ ਦੇ ਘਰ ਖੂਬ ਰੌਣਕ ਲੱਗੀ। ਆਂਢੀ-ਗੁਆਂਢੀ ਅਤੇ ਰਿਸ਼ਤੇਦਾਰ ਮਿਲ ਮਿਲਾ ਕੇ ਪੈਂਤੀ-ਚਾਲੀ ਮਹਿਮਾਨ ਆਏ। ਇਕ ਪਾਸੇ ਬੱਚਿਆਂ ਦਾ ਰੋਲਾ ਰੱਪਾ ਸੀ ਅਤੇ ਦੂਜੇ ਪਾਸੇ ਸਿਆਣੇ ਬਿਆਣੇ ਕਾਰੋਬਾਰੀ ਗੱਲਾਂ ਬਾਤਾਂ ਕਰ ਰਹੇ ਸਨ ਕਿ ਰਵੀ ਸੁਮਨ ਨੂੰ ਨਾਲ ਲਈ ਆਪਣੇ ਪਿਤਾ ਕੋਲ ਆਇਆ। ਮੇਰੇ ਲਾਗਲੀ ਕੁਰਸੀ ਉੱਤੇ ਬੈਠੇ ਹਰੀ ਭਾਈ ਨੇ ਓਪਰਿਆਂ ਵਾਂਗ, ਸੱਚਾ ਜਿਹਾ ਹੋਣ ਲਈ ਪੋਤੀ ਵੱਲ ਹੱਥ ਵਧਾਏ। ਸੁਮਨ ਨੇ ਉਸ ਵੱਲ ਵੇਖਿਆ ਹੀ ਨਾ। ਉਹ ਚਾਈਂ ਚਾਈਂ ਮੇਰੀ ਗੋਦ ਵਿਚ ਬੈਠ ਗਈ ਅਤੇ ਆਪਣੀ ਫ਼ਰਾਕ ਨੂੰ ਹੱਥ ਲਾ ਕੇ ਆਖਿਆ, "ਅਕਲ, ਲੁੱਕ: ਮਾਈ ਹੈਪੀ ਬਰਥ ਡੇਅ।" ਹਰੀ ਭਾਈ ਤੋਂ ਸਿਵਾ ਬਾਕੀ ਸਾਰੇ ਸੁਣ ਕੇ ਖ਼ੁਸ਼ ਹੋਏ। ਮੈਂ ਉਸ ਦੇ ਦਾਦੇ ਨਾਲ ਉਸ ਦੀ ਜਾਣ-ਪਛਾਣ ਕਰਵਾ ਰਿਹਾ ਸਾਂ ਕਿ ਇਸ ਗੱਲ ਵੱਲ ਧਿਆਨ ਦਿੱਤੇ ਬਿਨਾਂ ਉਹ ਮੇਰੀ ਗੋਦ ਵਿੱਚੋਂ ਉਤਰ ਕੇ ਬੱਚਿਆਂ ਵਿਚ ਜਾ ਰਲੀ। ਹਰੀ ਭਾਈ ਉੱਠੇ ਅਤੇ ਇਸਰੀਆਂ ਵਿਚ ਬੈਠੀ ਆਪਣੀ ਪਤਨੀ ਕੋਲ ਜਾ ਕੇ ਉਸ ਨੂੰ ਇਕ ਪਾਸੇ ਆਉਣ ਦਾ ਇਸ਼ਾਰਾ ਕੀਤਾ। ਉਹ ਉਨ੍ਹਾਂ ਕੋਲ ਗਈ। ਹਰੀ ਭਾਈ ਦੀ ਗੱਲ ਸੁਣ ਕੇ ਉਸ ਦੇ ਚਿਹਰੇ ਉੱਤੇ ਖਿੱਝ ਅਤੇ ਗੁੱਸੇ ਦੇ ਨਿਸ਼ਾਨ ਪ੍ਰਗਣ ਹੋਏ। ਹਰੀ ਭਾਈ ਨੂੰ ਫੈਸਲੇ ਦੇ ਰੂਪ ਵਿਚ ਕੁਝ ਕਹਿ ਕੇ ਉਹ ਮੁੜ ਇਸਤ੍ਰੀਆਂ ਵਿਚ ਜਾ ਬੈਠੀ। ਬਰਥ ਡੇਅ ਪਾਰਟੀ ਦਾ ਮਾਹੌਲ ਬਹੁਤਾ ਖੁਸ਼ਗਵਾਰ ਨਾ ਰਿਹਾ।
ਕੇਕ ਕੱਟਣ ਦੀ ਤਿਆਰੀ ਹੋਈ। ਰਵੀ ਚਾਹੁੰਦਾ ਸੀ ਕਿ ਸੁਮਨ ਆਪਣੇ ਦਾਦਾ-ਦਾਦੀ ਦੀ ਗੋਦੀ ਵਿਚ ਬੈਠ ਕੇ ਉਨ੍ਹਾਂ ਦੀ ਸਹਾਇਤਾ ਨਾਲ ਕੇਕ ਕੱਟੇ। ਸੁਹਣੇ ਵਸਤਰਾਂ ਵਿਚ ਸੱਜੀ ਸੁਮਨ ਨੂੰ ਇਹ ਸਕੀਮ ਪਸੰਦ ਨਹੀਂ ਸੀ। ਹਜ਼ਾਰ ਕੋਸ਼ਿਸ਼ ਕੀਤੀ ਜਾਣ ਉੱਤੇ ਵੀ ਉਸ ਨੇ ਆਪਣੇ ਦਾਦਾ-ਦਾਦੀ ਦੀ ਗੋਦੀ ਵਿਚ ਬੈਠਣਾ ਮਨਜ਼ੂਰ ਨਾ ਕੀਤਾ। ਪਿਤਾ ਦੀ ਜ਼ਿਦ ਦੇ ਵਿਰੋਧ ਵਿਚ ਉਸ ਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਅਤੇ ਏਨੇ ਜ਼ੋਰ ਨਾਲ ਉਸ ਦੇ ਗਲ ਨੂੰ ਚੰਬੜੀ ਕਿ ਰਵੀ ਲਈ ਸਾਹ ਲੈਣਾ ਔਖਾ ਹੋ ਗਿਆ। ਪਾਰਟੀ ਦਾ ਵਾਤਾਵਰਣ ਬੋਝਲ ਹੁੰਦਾ ਵੇਖ ਕੇ ਰਵੀ ਥੋੜਾ ਜਿਹਾ ਖਿੱਝ ਗਿਆ। ਉਸ ਨੇ ਬੱਚੀ ਕੋਲੋਂ ਆਪਣਾ ਗਲਾ ਛੁਡਾਉਣ ਲਈ ਸਰੀਰਕ ਬਲ ਦੀ ਕਾਹਲੀ ਅਤੇ ਬੇ-ਕਾਬੂ ਜਹੀ ਵਰਤੋਂ ਕੀਤੀ। ਸੁਮਨ ਦੇ ਹੱਥ ਵਿਚ ਫੜੀ ਹੋਈ ਛੁਰੀ ਹੱਥੋਂ ਛੁੱਟ ਕੇ ਹਰੀ ਭਾਈ ਦੇ ਗੁੱਟ ਉੱਤੇ ਜਾ ਵੱਜੀ। ਸੱਟ ਭਾਵੇਂ ਥੋੜੀ ਲੱਗੀ ਪਰ ਤ੍ਰਭਕ ਉਹ ਬਹੁਤੇ ਗਏ। ਤ੍ਰਿਭਕ ਕੀ ਗਏ ਬੱਸ ਭੜਕ ਹੀ ਪਏ, "ਬੱਸ, ਬੱਸ ਬਹੁਤ ਬਰਦਾਸਤ ਕਰ ਲੀਆ। ਇਸ ਮਾਸੂਮ ਕੇ ਦਿਲ ਮੇਂ ਭੀ ਜ਼ਹਿਰ ਭਰ ਦੀਆ ਹਮਾਰੇ ਖਿਲਾਫ਼। ਹਮ ਯਹਾਂ ਅਸ਼ੀਰਵਾਦ ਦੋਨੇ ਆਏ ਹੈਂ; ਹਾਥ ਕਟਵਾਨੇ ਨਹੀਂ।"
ਸੁਆਂਤੀ ਬੂੰਦ ਸਿੱਪ ਦੇ ਮੂੰਹ ਵਿਚ ਪੈ ਕੇ ਮੋਤੀ ਬਣ ਜਾਂਦੀ ਹੈ ਅਤੇ ਸੱਪ ਦੇ ਮੂੰਹ ਵਿਚ ਪੈ ਕੇ ਜ਼ਹਿਰ।
ਸਿਕੰਦਰ
ਤਾਜ ਮਹਲ ਦੇ ਲਾਗਲੀ ਬਸਤੀ ਦਾ ਨਾਂ ਤਾਜ ਗੰਜ ਹੈ। ਟੈਣੀ ਰਾਮ ਏਸੋ ਬਸਤੀ ਦਾ ਵਸਨੀਕ ਸੀ। ਕੰਮ ਕਰਨ ਲਈ ਉਸ ਨੂੰ ਆਗਰਾ ਛਾਉਣੀ ਆਉਣਾ ਪੈਂਦਾ ਸੀ। ਸੱਠ-ਪੈਂਹਠ ਸਾਲਾਂ ਦੇ ਟੈਣੀ ਰਾਮ ਲਈ ਦਸ-ਬਾਰਾਂ ਮੀਲ ਰੋਜ਼ਾਨਾ ਪੈਦਲ ਤੁਰਨਾ ਔਖਾ ਕੰਮ ਸੀ। ਇਹ 'ਔਖਾ' ਕੰਮ ਗਰਮੀਆਂ ਦੀ ਰੁੱਤੇ 'ਬਹੁਤ ਔਖਾ' ਹੋ ਗਿਆ। ਸਿਆਣਾ ਬਿਆਣਾ ਆਦਮੀ ਚੰਨ ਫੜਨ ਦੀ ਕੋਸ਼ਿਸ਼ ਕਰਦਾ ਚੰਗਾ ਤਾਂ ਨਹੀਂ ਲੱਗਦਾ ਪਰ ਉਸ ਨੇ ਆਗਰਾ ਛਾਉਣੀ ਵਿਚ ਕੁਆਟਰ ਲਈ ਦਰਖ਼ਾਸਤ ਦੇ ਹੀ ਦਿੱਤੀ। ਉਸ ਦੀ ਦਰਖ਼ਾਸਤ ਉੱਤੇ ਗੌਰ ਕੀਤਾ ਗਿਆ ਤੇ ਆਫੀਸਰਜ਼ ਮੈਂਸ ਦੀ ਪੂਰਬੀ ਬਾਹੀ ਉੱਤੇ ਬਣੇ ਕੁਆਟਰਾਂ ਵਿੱਚੋਂ ਅੰਤਲਾ, ਕੁਆਟਰ ਨੰਬਰ ਚੌਦਾਂ, ਉਸ ਨੂੰ ਅਲਾਟ ਕਰ ਦਿੱਤਾ ਗਿਆ। ਉਹ ਬਹੁਤ ਖੁਸ਼ ਸੀ।
ਇਸ ਮੈਂਸ ਵਿਚ ਰਹਿਣ ਵਾਲੇ ਜਾਂ 'ਰੱਖੇ ਹੋਏ' ਫ਼ੌਜੀ ਅਫ਼ਸਰਾਂ ਨੂੰ ਮੈਂਸ ਦੇ ਚੁਫੇਰੇ ਫੈਲੀ ਹੋਈ ਛੇ-ਸੱਤ ਏਕੜ ਜ਼ਮੀਨ ਉੱਤੇ ਵਿਛੇ ਹੋਏ ਘਾਹ ਅਤੇ ਘਾਹ ਉੱਤੇ ਪਲਸੋਟੋ ਮਾਰਦੀ ਨਿੰਮ ਦੇ ਰੁੱਖਾਂ ਦੀ ਛਾਂ ਵਿਚ ਕੋਈ ਦਿਲਚਸਪੀ ਨਹੀਂ ਸੀ । ਉਨ੍ਹਾਂ ਤੋਂ ਪਹਿਲਾਂ ਏਥੇ ਰਹਿਣ ਵਾਲੇ ਅੰਗ੍ਰੇਜ ਅਫ਼ਸਰਾਂ ਨੂੰ ਸ਼ਾਇਦ ਹੋਵੇ, ਪਰ ਉਹ ਸਮੇਂ ਬੀਤ ਚੁੱਕੇ ਸਨ। ਉਨ੍ਹੀਂ ਦਿਨੀਂ ਇਨ੍ਹਾਂ ਕੁਆਟਰਾ ਵਿਚ ਮਾਲੀ, ਮੋਚੀ, ਧੋਬੀ, ਰਸੋਈਏ ਅਤੇ ਸਦੀਸ ਆਦਿਕ ਕਈ ਪ੍ਰਕਾਰ ਦੇ ਨੌਕਰ ਚਾਕਰ ਰਹਿੰਦੇ ਸਨ। ਹੁਣ ਕੁਝ ਸਾਲਾਂ ਤੋਂ ਇਹ ਕੁਆਟਰ ਖਾਲੀ ਪਏ ਸਨ। ਫ਼ੌਜੀਆਂ ਵੱਲੋਂ ਫੈਮਿਲੀ ਕੁਆਟਰਾਂ ਦੀ ਵਧ ਰਹੀ ਮੰਗ ਨੂੰ ਮੁੱਖ ਰੱਖਦਿਆਂ ਇਨ੍ਹਾਂ ਨੂੰ ਸਰਵੈਂਟ ਕੁਆਟਰਜ਼ ਦੀ ਥਾਂ ਫੈਮਿਲੀ ਕੁਆਟਰਜ਼ ਦਾ ਦਰਜਾ ਦੇ ਕੇ ਵਰਤਣਾ ਸ਼ੁਰੂ ਕਰ ਦਿੱਤੇ ਜਾਣ ਨਾਲ ਆਗਰਾ ਛਾਉਣੀ ਵਿਚ ਫੈਮਿਲੀ ਕੁਆਟਰਾਂ ਦੀ ਕੁੱਲ ਗਿਣਤੀ ਇਕ ਸੌ ਸੱਤ ਹੋ ਗਈ।
ਕੁਆਟਰ ਨੰਬਰ ਚੌਦਾਂ ਟੈਣੀ ਰਾਮ ਨੂੰ ਅਲਾਟ ਕੀਤਾ ਜਾਣ ਉੱਤੇ ਬਾਕੀ ਕੁਆਟਰਾਂ ਵਿਚ ਵੱਸਦੇ ਫ਼ੌਜੀਆਂ ਨੂੰ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਬਹੁਤ ਨਾਰਾਜ਼ਗੀ ਹੋਈ। ਇਸ ਨਾਰਾਜ਼ਗੀ ਵਿਚ ਫ਼ੌਜੀ ਅਧਿਕਾਰੀਆਂ ਦੇ ਅਣਜਾਣਪੁਣੇ ਉੱਤੇ ਹੋਈ ਹੈਰਾਨੀ ਵੀ ਸ਼ਾਮਲ ਸੀ। 'ਵੇਖੋ ਜੀ, ਮੱਤ ਮਾਰੀ ਗਈ ਇਨ੍ਹਾਂ ਦੀ ਸਾਡੇ ਗੁਆਂਢ ਇਕ ਭੰਗੀ ਨੂੰ ਵਸਾ ਦਿੱਤਾ ਹੈ।' ਆਪੇ ਵਿਚ ਏਹੋ ਜਹੀਆਂ ਗੱਲਾਂ ਕਰਨ ਤੋਂ ਸਿਵਾ ਹੋਰ ਕੁਝ ਵੀ ਕਰਨ ਦੀ ਇਜਾਜ਼ਤ ਦੇਸ਼ ਦਾ ਕਾਨੂੰਨ ਨਹੀਂ ਸੀ ਦਿੰਦਾ। ਮੁਆਮਲਾ ਐਵੇਂ ਛੱਡਿਆ ਜਾਣ ਵਾਲਾ ਵੀ ਨਹੀਂ ਸੀ। ਸੋਚ ਵਿਚਾਰ ਕਰ ਕੇ ਸੀ.ਓ.ਡੀ. ਦੇ ਕਮਾਂਡੈਂਟ, ਕਰਨਲ ਐੱਚ.ਪੀ. ਰਾਏ ਨੂੰ ਇਕ ਦਰਖ਼ਾਸਤ ਦਿੱਤੀ ਜਾਣ ਦਾ ਫੈਸਲਾ ਹੋਇਆ। ਤੇਰਾਂ ਕੁਆਟਰਾਂ ਵਿਚ ਰਹਿਣ ਵਾਲੇ ਤੇਰਾਂ ਫ਼ੌਜੀਆਂ ਨੇ ਦਰਖ਼ਾਸਤ ਉੱਤੇ ਦਸਤਖ਼ਤ ਕੀਤੇ।
ਕਰਨਲ ਸਾਹਿਬ ਨੇ ਫੈਸਲਾ ਸੁਣਾਇਆ, "ਮੈਂ ਤੁਹਾਡੇ ਇਤਰਾਜ਼ ਨੂੰ ਬਹੁਤ ਹੱਦ ਤਕ ਜਾਇਜ਼ ਸਮਝਦਾ ਹਾਂ। ਟੈਣੀ ਰਾਮ ਦੀ ਮੁਸ਼ਕਲ ਵੀ ਮੇਰੇ ਸਾਹਮਣੇ ਹੈ। ਮੇਰਾ ਹੁਕਮ ਹੈ ਕਿ ਕੁਆਟਰ ਨੰਬਰ ਚੌਦਾਂ ਦੇ ਸਾਹਮਣੇ, ਪੰਦਰਾਂ ਛੁਟ ਦੀ ਦੂਰੀ ਤਕ ਦਾ ਵਿਹੜਾ, ਸੱਤ ਫੁਟ ਉੱਚੀ ਦੀਵਾਰ ਨਾਲ ਵਲ ਕੇ ਵੱਖਰਾ ਕਰ ਦਿੱਤਾ ਜਾਵੇ। ਕੁਆਟਰ ਨੰਬਰ ਤੇਰਾ ਵਿਚ ਵੱਸਣ ਵਾਲੇ ਪੁੱਤੂ ਸਿੰਘ ਨੂੰ ਕਿਸੇ ਦੂਜੀ ਥਾਂ ਕੁਆਟਰ ਦਿੱਤਾ ਜਾਵੇ ਅਤੇ ਕੁਆਟਰ ਨੰਬਰ ਤੇਰਾਂ ਕਿਸੇ ਨੂੰ ਅਲਾਟ ਨਾ ਕੀਤਾ ਜਾਵੇ ਤਾਂ ਜੁ ਕਿਸੇ ਫ਼ੌਜੀ ਪਰਵਾਰ ਨੂੰ ਟੈਣੀ ਰਾਮ ਦੇ ਗੁਆਂਢ ਵਿਚ ਵੱਸਣ ਦੀ ਮਜਬੂਰੀ ਨਾ ਹੋਵੇ।"
ਫੈਸਲਾ ਫ਼ੌਜੀ ਸੀ, ਇਸ ਲਈ ਮੰਨਣਾ ਪਿਆ; ਖਿੜੇ ਮੱਥੇ ਪਰਵਾਨ ਕਿਸੇ ਨੂੰ ਵੀ ਨਹੀਂ ਸੀ। ਬਾਰਾਂ ਨੰਬਰ ਵਿਚ ਰਹਿਣ ਵਾਲੇ ਨਾਇਕ ਭੰਵਰ ਸਿੰਘ ਲਈ ਤਾਂ ਇਹ ਫ਼ੈਸਲਾ ਇਕ ਤਰ੍ਹਾਂ ਦੀ ਸਜ਼ਾ ਸੀ। ਉਹ ਕੁਝ ਨਹੀਂ ਸੀ ਕਰ ਸਕਦਾ; ਮੂੰਹ ਫੁਲਾਈ ਬੈਠਾ ਰਿਹਾ।
ਟੈਣੀ ਰਾਮ ਦੇ ਕੁਆਟਰ ਸਾਹਮਣੇ ਵਲਗਣ ਵਲ ਕੇ ਦਰਵਾਜ਼ਾ ਲਾ ਦਿੱਤਾ ਗਿਆ। ਉਸ ਦੇ ਕੁਆਟਰ ਤੋਂ ਦਸ ਕੁ ਫੁਟ ਦੀ ਦੂਰੀ ਉੱਤੇ ਦਸ ਟੁੱਟੀਆਂ ਬਣੀਆਂ ਹੋਈਆਂ ਸਨ ਜੋ ਫਲੱਬ ਸਿਸਟਮ ਨਹੀਂ ਸਨ। ਉਦੋਂ ਇਹ ਸਿਸਟਮ ਅਜੇ ਆਮ ਨਹੀਂ ਸੀ। ਇਨ੍ਹਾਂ ਦੀ ਸਫ਼ਾਈ ਲਈ ਹੀ ਟੈਣੀ ਰਾਮ ਨੂੰ ਏਥੇ ਰੱਖਿਆ ਗਿਆ ਸੀ।
ਟੈਣੀ ਰਾਮ ਨੂੰ ਇਹ ਜਾਣਨ ਵਿਚ ਬਹੁਤਾ ਚਿਰ ਨਾ ਲੱਗਾ ਕਿ ਚਾਰ ਨੰਬਰ ਵਿਚ ਰਹਿਣ ਵਾਲੀ ਔਰਤ ਬਾਕੀਆਂ ਨਾਲੋਂ ਇਸ ਗੱਲ ਵਿਚ ਵੱਖਰੀ ਹੈ ਕਿ ਆਦਮੀ ਦੇ ਚਲੋ ਜਾਣ ਪਿੱਛੋਂ ਔਰਤਾਂ ਦੀ ਕਿਸੇ ਢਾਣੀ ਵਿਚ ਬੈਠ ਕੇ ਏਧਰ ਓਧਰ ਦੀਆਂ ਗੱਲਾਂ ਕਰਨ ਦੀ ਥਾਂ ਆਪਣੇ ਘਰ ਵਿਚ, ਆਪਣੇ ਕਿਸੇ ਕੰਮ ਲੱਗੀ ਰਹਿੰਦੀ ਹੈ। ਇਸ ਹਾਲਤ ਦਾ ਲਾਭ ਲੈਂਦਿਆਂ ਹੋਇਆਂ ਇਕ ਦਿਨ ਉਸ ਨੇ 'ਬੀਬੀ ਜੀ, ਰਾਮ ਰਾਮ', ਆਣ ਆਖਿਆ। ਕੁਝ ਹੀ ਦਿਨਾਂ ਵਿਚ ਇਹ 'ਬੀਬੀ ਜੀ, ਰਾਮ ਰਾਮ' ਲੰਮੇ ਚੌੜੇ ਵਾਰਤਾਲਾਪਾਂ ਦਾ ਰੂਪ ਧਾਰ ਗਈ ਅਤੇ ਸਾਨੂੰ ਇਹ ਪਤਾ ਹੀ ਨਾ ਲੱਗਾ ਕਿ ਇਹ ਵਾਰਤਾਲਾਪ ਕਦੋਂ ਅਤੇ ਕਿਵੇਂ ਆਪਸੀ ਸਾਂਝ ਅਤੇ ਸਹਾਇਤਾ ਵਿਚ ਬਦਲ ਗਏ। ਕੁਝ ਕੁ ਐਤਵਾਰਾਂ ਦੀ ਸਾਂਝੀ ਮਿਹਨਤ ਨਾਲ ਸਾਡੇ ਕੁਆਟਰ ਦੇ ਸਾਹਮਣੇ ਪੰਜਾਹ ਕੁ ਛੂਟ ਲੰਮੀ ਅਤੇ ਪੰਦਰਾਂ ਛੂਟ ਚੌੜੀ ਥਾਂ ਫੁੱਲ ਅਤੇ ਸਬਜ਼ੀਆਂ ਲਾਉਣ ਲਈ ਤਿਆਰ ਹੋ ਗਈ।
ਹੌਲੀ ਹੌਲੀ ਉਸ ਨੂੰ ਇਹ ਗਿਆਨ ਹੋ ਗਿਆ ਕਿ ਮੈਂ ਬਾਗਬਾਨੀ ਬਾਰੇ ਕੁਝ ਨਹੀਂ ਜਾਣਦਾ। ਉਹ ਇਸ ਕੰਮ ਵਿਚ ਮੇਰਾ ਉਸਤਾਦ ਬਣ ਗਿਆ। ਮੈਂ ਉਸ ਦੀ ਸ਼ਗਿਰਦੀ ਸਦਕਾ ਚੰਗਾ ਮਾਲੀ ਭਾਵੇਂ ਨਹੀਂ ਬਣ ਸਕਿਆ ਤਾਂ ਵੀ ਫੁੱਲਾਂ ਨੂੰ ਕੁਦਰਤ ਦੀ ਕਵਿਤਾ ਜਾਣਨ ਅਤੇ ਇਸ ਕਵਿਤਾ ਵਿਚ ਸ਼ਾਂਤ, ਸ਼ਿੰਗਾਰ ਅਤੇ ਅਦਭੁੱਤ ਦੇ ਅਨੋਖੇ ਮਿਸ਼ਰਣ ਦੇ ਆਧਾਰ ਉੱਤੇ ਬਾਗਬਾਨੀ ਨੂੰ ਸਰਵ ਸ੍ਰੇਸ਼ਟ ਕਲਾ ਕਹਿਣ ਦੀ ਪ੍ਰੇਰਣਾ ਮੈਨੂੰ ਓਸੇ ਕੋਲੋਂ ਮਿਲੀ ਹੈ। ਟੈਣੀ ਰਾਮ ਨੂੰ ਫੁੱਲਾਂ ਬਾਰੇ ਏਨੀ ਜਾਣਕਾਰੀ ਸੀ ਅਤੇ ਆਪਣੀ ਇਸ ਜਾਣਕਾਰੀ ਨੂੰ ਧਰਤੀ ਦਾ ਸਿੰਗਾਰ ਬਣਾਉਣ ਦੀ ਅਜੇਹੀ ਜਾਦੂਗਰੀ ਸੀ ਉਸ ਦੇ ਹੱਥਾਂ ਵਿਚ ਕਿ ਅੱਖੀਂ ਵੇਖ ਕੇ ਵੀ ਇਸ ਸੱਚ ਨੂੰ ਸਵੀਕਾਰ ਕਰਨਾ ਸੋਖਾ ਨਹੀਂ ਸੀ । ਉਸ ਨੂੰ ਚੌਰਸ, ਗੋਲ, ਤਿਕੋਨੀਆਂ ਅਤੇ ਚੰਦਾਕਾਰ ਆਦਿਕ ਏਨੇ ਨਮੂਨਿਆਂ ਦੀਆਂ ਕਿਆਰੀਆਂ ਬਣਾਉਣ ਅਤੇ ਅਜੇਹੀ ਤਰਤੀਬ ਨਾਲ ਇਕ ਦੂਜੀ ਦੇ ਲਾਗੇ ਸਜਾਉਣ ਦੀ ਜਾਚ ਸੀ ਕਿ ਫੁੱਲ ਬੂਟਿਆਂ ਤੋਂ ਬਿਨਾ ਹੀ ਇਹ ਕਿਆਰੀਆਂ ਮਨ ਨੂੰ ਮੋਹਣ ਅਤੇ ਆਉਣ ਵਾਲੀ ਸੁੰਦਰਤਾ ਦੇ ਸੁਆਗਤ ਸਤਿਕਾਰ ਲਈ ਤਿਆਰ ਕਰਨ ਲੱਗ ਪਈਆਂ ਸਨ।
ਜਦੋਂ ਫੁੱਲ ਲਾਉਣ ਦਾ ਸਮਾਂ ਆਇਆ ਤਾਂ ਮੈਂ ਉਸ ਦੀ ਸੁਮਨ-ਸੂਝ ਦੀ ਉਂਗਲੀ ਫੜ ਕੇ ਇਕ ਨਿੱਕੇ ਬੱਚੇ ਵਾਂਗ ਉਸਦੇ ਨਾਲ ਨਾਲ ਤੁਰ ਪਿਆ। ਮੇਰਾ ਪੁਸ਼ਪ-ਗਿਆਨ ਕੇਵਲ ਨਾਵਾਂ ਤਕ ਸੀਮਿਤ ਸੀ ਅਤੇ ਨਾਵਾਂ ਦੀ ਲੜੀ ਵੀ ਬਹੁਤੀ ਲੰਮੀ ਨਹੀਂ ਸੀ: ਗੁੱਟੇ, ਗੁਲਾਬ ਤੋਂ ਸ਼ੁਰੂ ਹੋ ਕੇ ਮੋਤੀਏ ਉੱਤੇ ਮੁੱਕ ਜਾਂਦੀ ਸੀ । ਜਦੋਂ ਟੈਣੀ ਰਾਮ ਨੇ ਮੈਨੂੰ, ਡੈਲੀਆ, ਪਟੂਨੀਆਂ, ਜੀਨੀਆਂ, ਨੈਸਟ੍ਰੇਸ਼ਿਅਮ, ਹਾਲੀ ਹੱਕ, ਕਾੱਜਮਾੱਜ, ਜਰੇਨੀਅਮ, ਦਾਊਦੀ, ਟੂਲਿਪ; ਕਾਰਨੇਸ਼ਨ ਅਤੇ ਪੈੱਨਜ਼ੀ ਵਰਗੇ ਛੇੜ ਦੋ ਦਰਜਨ ਨਾਂ ਦੱਸ ਕੇ ਇਨ੍ਹਾਂ ਦੀਆਂ ਰੁੱਤਾਂ, ਇਨ੍ਹਾਂ ਦੇ ਰੰਗਾਂ, ਇਨ੍ਹਾਂ ਦੇ ਰੋਗਾਂ ਅਤੇ ਇਨ੍ਹਾਂ ਦੀਆਂ ਖੁਰਾਕਾਂ ਬਾਰੇ ਦੱਸਿਆ ਤਾਂ ਮੇਰੀ ਹਾਲਤ ਕੁਝ ਇਸ ਤਰ੍ਹਾਂ ਸੀ ਕਿ 'ਕਭੀ ਹਮ ਉਨ ਕੋ ਕਭੀ ਅਪਨੇ ਸਰ ਕੋ ਦੇਖਤੇ ਥੇ।' ਮੇਰੀ ਹੈਰਾਨੀ ਵਿੱਚੋਂ ਇਕ ਪ੍ਰਸ਼ਨ ਉਪਜਿਆ, "ਬਾਬਾ, ਯਿਹ ਸਭ ਕਹਾ ਸੋ ਸੀਖ ਲੀਆ ਆਪ ਨੇ ?"
ਆਪਣੇ ਬਾਰੇ ਕੁਝ ਦੱਸਣ ਲੱਗਿਆਂ ਉਹ ਅਤੀਤ ਵਿਚ ਗੁਆਚ ਜਾਂਦਾ ਸੀ; ਆਪਣੇ ਆਪ ਵਿੱਚੋਂ ਸ਼ਾਹਰ ਚਲੇ ਜਾਂਦਾ ਸੀ; ਸ਼ਾਇਦ ਇਹ ਵੀ ਆਖ ਸਕਦੇ ਹਾਂ ਕਿ ਆਪਣੇ ਅਸਲੇ ਵਿਚ ਪਰਵੇਸ਼ ਕਰ ਜਾਂਦਾ ਸੀ। ਇਉਂ ਨਹੀਂ ਸੀ ਲੱਗਦਾ ਜਿਵੇਂ ਉਹ ਕੋਲ ਬੈਠੇ ਕਿਸੇ ਦੂਜੇ ਨੂੰ ਆਪਣੀ ਕਹਾਣੀ ਸੁਣਾ ਰਿਹਾ ਹੋਵੇ; ਉਹ ਆਪਣੇ ਆਪ ਨਾਲ ਗੱਲਾਂ ਕਰਦਾ ਪਰਤੀਤ ਹੋਣ ਲੱਗ ਪੈਂਦਾ ਸੀ । ਮੇਰੇ ਪ੍ਰਸ਼ਨ ਦੇ ਉੱਤਰ ਵਿਚ ਉਸ ਨੇ ਆਪਣੇ ਆਪ ਨਾਲ ਜੋ ਗੱਲਾਂ ਕੀਤੀਆਂ ਉਸ ਦਾ ਸਾਰ ਇਹ ਸੀ: "ਪਾਰੇ ਨੂੰ ਫੁੱਲਾਂ ਨਾਲ ਬਹੁਤ ਪਿਆਰ ਸੀ। ਉਹ ਹਮੇਸ਼ਾ ਗੁਣਗੁਣਾਉਂਦੀ ਰਹਿੰਦੀ ਸੀ-ਇਕ ਮਹਿਲ ਹੋ ਸਪਨੋਂ ਕਾ ਫੂਲੋਂ ਭਰਾ ਆਂਗਨ ਹੋ ਔਰ ਸਾਥ ਹੋ ਅਪਨੋਂ ਕਾ।" ਕੂੜੇ ਕਿਰਕਟ ਵਿੱਚੋਂ ਕੋਈ ਟੁੱਟਾ ਭੱਜਾ ਟੀਨ, ਡੱਬਾ ਜਾਂ ਗਮਲਾ ਉਸ ਨੂੰ ਮਿਲਦਾ ਤਾਂ ਉਹ ਘਰ ਲੈ ਆਉਂਦੀ ਅਤੇ ਉਸ ਵਿਚ ਫੁੱਲਾਂ ਦਾ ਬੂਟਾ ਲਾ ਦਿੰਦੀ। ਸਾਡਾ ਵਿਹੜਾ ਸਾਰਾ ਸਾਲ ਰੰਗ ਬਰੰਗੇ ਫੁੱਲਾਂ ਨਾਲ ਭਰਿਆ ਰਹਿੰਦਾ ਸੀ। ਇਕ ਦਿਨ ਹਾਸੇ ਮਜ਼ਾਕ ਵਿਚ ਮੈਂ ਆਖਿਆ, "ਪਾਰੋ, ਤੁਮ੍ਹਾਰਾ ਆਂਗਨ ਤੋਂ ਫੂਲੋਂ ਭਰਾ ਹੈ ਪਰ ਮਹਿਲ ਨਜ਼ਰ ਨਹੀਂ ਆਤਾ।" ਉਸ ਨੇ ਹੱਸ ਕੇ ਉੱਤਰ
"ਜਦੋਂ ਬਾਰਾਂ ਸਾਲ ਦੇ ਰਾਜੂ ਅਤੇ ਅੱਠ ਸਾਲ ਦੀ ਰੀਤੂ ਨੂੰ ਮੇਰੀ ਝੋਲੀ ਪਾ ਕੇ ਅਤੇ ਆਪਣੇ ਸੁਪਨੇ ਸਮੇਟ ਕੇ ਉਹ ਇਸ ਦੁਨੀਆਂ ਤੋਂ ਚਲੇ ਗਈ ਤਾਂ ਕੁਝ ਹੀ ਦਿਨਾਂ ਵਿਚ ਸਾਡੇ ਘਰ ਵਿਚਲੇ ਸਾਰੇ ਫੁੱਲ ਮੁਰਙਾਅ ਗਏ। ਰਾਜੂ, ਰੀਤੂ ਅਤੇ ਮੈਂ ਬਹੁਤ ਉਦਾਸ ਹੋ ਗਏ। ਇਕ ਰਾਤ ਮੈਂ ਪਾਰੋ ਨੂੰ ਸੁਪਨੇ ਵਿਚ ਵੇਖਿਆ। ਆਪਣੇ ਨਿੱਕੇ ਜਹੇ ਫੁੱਲਾਂ ਭਰੇ ਵਿਹੜੇ ਵਿਚ ਖਲੋਤੀ ਫੁੱਲਾਂ ਲੱਦੀ ਪਾਰੋ ਮੈਨੂੰ ਕਹਿ ਰਹੀ ਸੀ, 'ਮੇਰੇ ਬੱਚੋਂ ਕੋ ਗਾਲੀ ਝਿੜਕੀ ਮੱਤ ਦੇਣਾ; ਮੇਰੇ ਫੂਲੋਂ ਕੋ ਪਾਣੀ ਦੇਤੇ ਰਹਿਨਾ ਔਰ ਮੇਰੀ ਮਾਂ ਕੀ ਦੀ ਹੁਈ ਦੋ ਚੂੜੀਆਂ ਰੀਤੂ ਕੋ ਸ਼ਾਦੀ ਮੇਂ ਦੇ ਕਰ ਕਹਿਨਾ ਕਿ ਵਹ ਇਨ ਚੂੜੀਓਂ ਕੇ ਅਪਨੀ ਲੜਕੀ ਕੇ ਦੇ।'
"ਸਵੇਰੇ ਰਾਜੂ ਅਤੇ ਰੀਤੂ ਨੂੰ ਮੈਂ ਆਪਣਾ ਸੁਪਨਾ ਦੱਸਿਆ। ਉਹ ਸੁਣ ਕੇ ਰੋ ਪਏ। ਮੇਰਾ ਵੀ ਰੋਣ ਨਿਕਲ ਗਿਆ। ਉਸੇ ਦਿਨ ਮੈਂ ਤਾਜ ਵਿਚ ਗਿਆ ਅਤੇ ਓਥੋਂ ਦੇ ਮਾਲੀ ਦੀਨੇ ਨਾਲ ਮਿੱਤ੍ਰਤਾ ਗੰਢ ਲਈ। ਅਸੀਂ ਇਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਾਂ। ਉਹ ਦੱਸੀ ਗਿਆ ਅਤੇ ਮੈਂ ਕਰੀ ਗਿਆ। ਦੋ ਕੁ ਮਹੀਨਿਆਂ ਵਿਚ ਸਾਡਾ ਵਿਹੜਾ ਫੁੱਲਾਂ ਨਾਲ ਭਰ ਗਿਆ ਅਤੇ ਮੈਨੂੰ ਇਉਂ ਲੱਗਣ ਲੱਗ ਪਿਆ ਕਿ ਫੁੱਲਾਂ ਦੇ ਸਾਥ ਵਿਚ ਅਪਣੱਤ ਵੀ ਹੈ। ਬੱਸ ਦੋ ਸਾਲਾਂ ਦੇ ਵਿਚ ਮੈਂ ਪੂਰਾ ਮਾਲੀ ਬਣ ਗਿਆ। ਫੁੱਲ ਖਿੜਾਉਂਦਾ ਹਾਂ, ਸੁਪਨਿਆਂ ਦਾ ਮਹਿਲ ਉੱਸਰ ਜਾਂਦਾ ਹੈ, ਫੁੱਲਾਂ ਵਿਚ ਪਾਰੋ ਨੂੰ ਵੇਖਦਾ ਹਾਂ, ਆਪਣਿਆਂ ਦਾ ਸਾਥ ਮਿਲ ਜਾਂਦਾ ਹੈ।"
ਆਪਣੀ ਗੱਲ ਮੁਕਾਅ ਕੇ ਟੈਣੀ ਰਾਮ ਮੇਰੇ ਵੱਲ ਇਉਂ ਵੇਖ ਰਿਹਾ ਸੀ ਜਿਵੇਂ ਮੇਰੇ ਮੂੰਹੋਂ ਕੁਝ ਸੁਣਨਾ ਚਾਹੁੰਦਾ ਹੋਵੇ। ਮੇਰੇ ਕੋਲ ਉਸ ਦੇ ਸੁਪਨਿਆਂ ਦੇ ਮਹਿਲ ਵਿਚ ਜਾਣ ਵਾਲੀ ਸੂਖਮਤਾ ਨਹੀਂ ਸੀ । "ਇਸ ਕਿਆਰੀ ਮੇਂ ਕੌਨ ਸੋ ਫੂਲ ਲਗੇਂਗੇ, ਬਾਬਾ ?" ਮੇਰੇ ਪ੍ਰਸ਼ਨ ਨੇ ਉਸ ਨੂੰ ਵੀ ਮੇਰੇ ਸਥੂਲ ਸੰਸਾਰ ਵਿਚ ਲੈ ਆਂਦਾ। ਆਪਣੀ ਦੁਨੀਆਂ ਦੀ ਮਾਇਕ ਮਰਿਆਦਾ ਦਾ ਪਾਲਣ ਕਰਦਾ ਹੋਇਆ ਮੈਂ ਹਰ ਮਹੀਨੇ ਤਨਖ਼ਾਹ ਮਿਲਣ ਉੱਤੇ ਟੈਣੀ ਰਾਮ ਦੀ ਮਿਹਨਤ ਦੇ ਮੁੱਲ ਵਜੋਂ ਦੋ ਚਾਰ ਰੁਪਏ ਉਸ ਨੂੰ ਦੇ ਕੇ ਆਪਣੇ ਉੱਚੇ ਸੁੱਚੇ ਸਮਾਜਕ ਸਥਾਨ ਨੂੰ ਸੁਰੱਖਿਅਤ ਕਰ ਲੈਂਦਾ ਸਾਂ। ਪਰੰਤੂ ਸੁਪਨਿਆਂ ਦੇ ਸੂਖਮ ਸੰਸਾਰ ਦਾ ਵਾਸੀ ਟੈਣੀ ਰਾਮ ਆਪਣੇ ਸੂਖਮ ਢੰਗ ਨਾਲ ਉਹ ਰੁਪਏ ਮੈਨੂੰ ਵਾਪਸ ਕਰ ਦਿੰਦਾ ਸੀ। ਕਦੇ ਕੋਈ ਸਬਜ਼ੀ ਲਿਆ ਕੇ ਮੇਰੀ ਘਰਵਾਲੀ ਨੂੰ ਕਹਿੰਦਾ, "ਬੇਣੀ, ਆਜ ਬੈਂਗਨ ਕਾ ਭਰਥਾ ਖਾਨੇ ਕਾ ਮਨ ਹੈ," ਅਤੇ ਕਦੇ ਫੁੱਲਾਂ ਦੇ ਬੀਜ ਖਰੀਦ ਕੇ ਲਿਆਉਂਦਾ ਅਤੇ ਕਹਿੰਦਾ, "ਸਰਦਾਰ ਜੀ ਆਪ ਕੋ ਬੀਜੇਂ ਕੀ ਪਹਿਚਾਨ ਨਹੀਂ ਹੈ; ਇਸ ਲੀਏ ਮੈਂ ਖੁਦ ਹੀ ਲੈ ਆਇਆ," ਉਸ ਨੂੰ ਪੂਰਾ ਪਤਾ ਸੀ ਕਿ ਅਸੀਂ ਕੀ ਖਾਣਾ ਪਸੰਦ ਕਰਦੇ ਹਾਂ। ਸਾਨੂੰ ਇਹ ਪਤਾ ਨਹੀਂ ਸੀ ਕਿ ਉਹ ਆਪਣੀ ਮਿਹਨਤ ਦਾ ਮੁੱਲ ਕਿਨ੍ਹਾਂ ਸੂਖਮ ਸਿੱਕਿਆ ਵਿਚ ਮੋੜਿਆ ਜਾਣਾ ਲੋਚਦਾ ਸੀ।
ਟੈਣੀ ਰਾਮ ਜਦੋਂ ਤੋਂ ਕੁਆਟਰ ਨੰਬਰ ਚੌਦਾਂ ਵਿਚ ਆਇਆ ਸੀ ਉਦੋਂ ਤੋਂ ਮੁੜ ਤਾਜ ਗੰਜ ਕਦੇ ਨਹੀਂ ਸੀ ਗਿਆ। ਇਕ ਦਿਨ ਮੇਰੀ ਘਰਵਾਲੀ ਨੇ ਉਸ ਨੂੰ ਪੁੱਛ ਲਿਆ, "ਬਾਬਾ, ਤੁਮ ਅਪਣੇ ਬੱਚੋਂ ਕੇ ਮਿਲਨੇ ਤਾਜ ਗੰਜ ਕਿਉਂ ਨਹੀਂ ਗਏ ਕਭੀ ?" ਟੈਣੀ ਰਾਮ ਆਪਣੇ ਆਪੇ ਵਿਚ ਲੀਨ ਹੋ ਗਿਆ; ਆਪਣੇ ਅਤੀਤ ਦੀ ਫੋਲਾ ਫਾਲੀ ਕਰਨ ਲੱਗ ਪਿਆ। ਉਸ ਦੀ ਚੇਤਾ ਸ਼ਕਤੀ ਨੇ ਅਤੀਤ ਦੇ ਹਨੇਰਿਆਂ ਵਿੱਚੋਂ ਟੋਹ ਟਾਹ
ਉਸ ਨੇ ਕੁਝ ਚਿਰ ਚੁੱਪ ਰਹਿ ਕੇ ਪੁੱਛਿਆ, "ਮੈਂਨੇ ਕੁੱਛ ਗਲਤ ਕਹਿ ਦੀਆ ਥਾ, ਬੇਟੀ ?"
ਅਸੀਂ ਉਸ ਦੇ ਇਸ ਪ੍ਰਸ਼ਨ ਵੱਲੋਂ ਬਿਲਕੁਲ ਬੋ-ਧਿਆਨੇ ਆਪਣੇ ਕਹਾਣੀ ਰਸ ਵਿਚ ਮਗਨ ਸਾਂ । ਕੋਈ ਉੱਤਰ ਦੇਣ ਦੀ ਥਾਂ ਮੈਂ ਪੁੱਛਿਆ, "ਫਿਰ ਕਿਆ ਹੂਆ, ਬਾਬਾ ?" ਬਾਬੇ ਨੇ ਵਾਰੀ ਵਾਰੀ ਸਾਡੇ ਮੂੰਹਾਂ ਵੱਲ ਵੇਖਿਆ। ਉਸ ਨੂੰ ਆਪਣੇ ਪ੍ਰਸ਼ਨ ਦੇ ਉੱਤਰ ਦਾ ਨਿੱਕਾ ਮੋਟਾ ਨਿਸ਼ਾਨ ਵੀ ਨਜ਼ਰ ਨਾ ਆਇਆ। ਉਹ ਮੁੜ ਆਪੇ ਵਿਚ ਲੀਨ ਹੋ ਗਿਆ। ਉਸ ਦਾ ਉਦਾਸ ਆਪਾ ਕਹਿ ਰਿਹਾ ਸੀ, "ਰਾਜੂ ਦੇ ਚਲੇ ਜਾਣ ਪਿਛੋਂ ਮੈਂ ਅਤੇ ਰੀਤੂ ਬਹੁਤ ਉਦਾਸ ਹੋਏ। ਆਪਣੀ ਉਦਾਸੀ ਤਾਜ ਗੰਜ ਦੇ ਮਾਲੀ ਮਿੱਤ੍ਰ ਨਾਲ ਸਾਂਝੀ ਕੀਤੀ। ਉਸ ਕੋਲ ਸਾਰੀਆਂ ਉਦਾਸੀਆਂ ਦੀ ਰਾਮ ਬਾਣ ਦਵਾਈ ਸੀ 'ਅਫੀਮ'। ਮੈਂ ਆਪਣੀ ਉਦਾਸੀ ਦਾ ਇਲਾਜ ਕਰਨ ਲੱਗ ਪਿਆ। ਸਾਲ ਦੇ ਅੰਦਰ ਅੰਦਰ ਰੀਤੂ ਦੀਆਂ ਚੂੜੀਆਂ ਗਹਿਣੇ ਪੈ ਗਈਆਂ।"
ਇਕ ਵੇਰ ਫਿਰ ਚੁੱਪ ਕਰ ਕੇ ਉਹ ਸਾਡੇ ਵੱਲ ਵੇਖਣ ਲੱਗ ਪਿਆ। ਸ਼ਾਇਦ ਉਹ ਇਹ ਚਾਹੁੰਦਾ ਸੀ ਕਿ ਅਸੀਂ ਉਸ ਨੂੰ ਕਸੂਰਵਾਰ ਕਹਿ ਕੇ ਕੋਸੀਏ। ਉਸ ਦੀ ਇਹ ਆਸ ਵੀ ਪੂਰੀ ਨਾ ਹੋਈ। ਕਹਾਣੀ ਇਕ ਅਨੋਖੇ ਮੋੜ ਉੱਤੇ ਪੁੱਜ ਗਈ ਸੀ। ਅਸੀਂ ਉਸ ਨੂੰ ਕੁਝ ਕਹਿਣ ਦੱਸਣ ਦੀ ਥਾਂ ਇਹ ਜਾਣਨਾ ਚਾਹੁੰਦੇ ਸਾਂ ਕਿ ਘਟਨਾਵਾਂ ਨੇ ਕਿਹੜਾ ਰਾਹ ਅਖ਼ਤਿਆਰ ਕੀਤਾ। ਮੇਰੀ ਘਰਵਾਲੀ ਨੇ ਪੁੱਛਿਆ, “ਰੀਤੂ ਨੇ ਆਪ ਕੋ ਰੋਕਾ ਨਹੀਂ, ਬਾਬਾ ?"
"ਵੁਹ ਕਿਆ ਰੋਕਤੀ, ਬੇਟੀ, ਉਸ ਕੋ ਕੁਛ ਪਤਾ ਹੀ ਨਾ ਥਾ।"
"ਕਵੀ ਤੋਂ ਪਤਾ ਲੱਗ ਹੀ ਗਯਾ ਹੋਗਾ ?"
ਇਹ ਸੁਣ ਕੇ ਬਾਬੇ ਨੇ ਸਾਡੇ ਵੱਲ ਮੁੜ ਨੀਝ ਨਾਲ ਵੇਖਿਆ। ਸਾਡੇ ਕੰਨ-ਰਸ ਦੀ ਤ੍ਰਿਪਤੀ ਲਈ ਉਸ ਨੇ ਆਪਣੀ ਕਹਾਣੀ ਜਾਰੀ ਰੱਖੀ, "ਉਸ ਨੂੰ ਉਦੋਂ ਪਤਾ ਲੱਗਾ ਜਦੋਂ ਉਸ ਦਾ ਵਿਆਹ ਹੋਇਆ ਅਤੇ ਮੈਂ ਉਸ ਦੀ ਮਾਂ ਦੀਆਂ ਚੂੜੀਆਂ ਉਸ ਨੂੰ ਨਾ ਦਿੱਤੀਆਂ। ਕੁਝ ਕਹੇ ਸੁਣੇ ਬਗੈਰ ਉਹ ਸਹੁਰੇ ਚਲੀ ਗਈ। ਚੂੜੀਆਂ ਉਸ ਦੀ ਮਾਂ ਨੇ ਉਸ ਦੇ ਨੌਂਗੇ ਦੀਆਂ ਕੀਤੀਆਂ ਹੋਈਆਂ ਸਨ। ਇਹ ਉਸ ਦੇ ਸਹੁਰਿਆਂ ਨੂੰ ਪਤਾ ਸੀ। ਜ਼ਰੂਰ ਨਾਰਾਜ਼ ਹੋ ਗਏ ਹੋਣਗੇ। ਉਨ੍ਹਾਂ ਨੇ ਅੱਜ ਤਕ ਰੀਤੂ ਨੂੰ ਮੇਰੇ ਕੋਲ ਨਹੀਂ ਆਉਣਾ ਦਿੱਤਾ । ਹਾਂ, ਪਾਰੋ ਨੂੰ ਮੇਰੇ ਸੁਪਨੇ ਵਿਚ ਆਉਣੋਂ, ਉਹ ਨਾ ਰੋਕ ਸਕੇ । ਉਹ ਆਈ ਅਤੇ ਆ ਕੇ ਆਖਣ ਲੱਗੀ, 'ਯਿਹ ਕਿਆ ਕੀਆ ਤੁਮ ਨੇ ? ਅਫੀਮ ਕੇ ਨਸ਼ੇ ਕੇ ਲੀਏ ਮੇਰੀ ਬੇਟੀ ਕਾ ਦਿਲ ਤੋੜ ਦੀਆ ?' ਅਗਲੇ ਦਿਨ ਤੋਂ ਮੈਂ ਅਫੀਮ ਖਾਣੀ ਛੱਡ ਦਿੱਤੀ।
ਉਸ ਨੇ ਚੂੜੀਆਂ ਜੇਬ ਵਿੱਚੋਂ ਕੱਢ ਕੇ ਵਿਖਾਈਆਂ।
"ਰੀਤੂ ਕੀ ਸਸੁਰਾਲ ਵਾਲੇ ਆਜ ਕੱਲ ਲਖਨਊ ਰਹਿਤੇ ਹੈਂ। ਉਨ ਕਾ ਪਤਾ ਮੁਝੇ ਮਾਲੂਮ ਨਹੀਂ। ਅਬ ਅਗਰ ਉਨ ਕੇ ਢੂੰਡ ਭੀ ਨੂੰ ਤੋ ਕਿਆ ਫਾਇਦਾ, ਬੇਟੀ ? ਕਿਆ ਮਾਲੂਮ ਵੁਹ ਚੂੜੀਆਂ ਏਂ ਯਾ ਨਾ ਲੈਂ; ਅਗਰ ਲੈ ਤੋ ਕਿਆ ਸੋਚੋਂ, ਕਿਆ ਕਹੋਂ ਕੁੱਛ ਪਤਾ ਨਹੀਂ। ਯਿਹ ਚੂੜੀਆਂ ਤੁਮ ਲੋ ਲੋ, ਸੇਟੀ," ਕਹਿ ਕੇ ਉਸ ਨੇ ਚੂੜੀਆਂ ਮੇਰੇ ਘਰ ਵਾਲੀ ਵੱਲ ਵਧਾਈਆਂ। ਆਪਣੇ ਉੱਚੇ ਸਮਾਜਕ ਸਥਾਨ ਉੱਤੇ ਬੈਠੀ ਮੇਰੇ ਘਰ ਵਾਲੀ ਨੇ ਕਿਹਾ, "ਨਹੀਂ, ਨਹੀਂ, ਬਾਬਾ, ਮੈਂ ਇਨ ਕਾ ਕਿਆ ਕਰੂੰਗੀ ?"
ਟੈਣੀ ਰਾਮ ਮੂੰਹ ਖੋਲ੍ਹੀ, ਹੈਰਾਨ ਹੋਈ ਮੇਰੇ ਘਰ ਵਾਲੀ ਵੱਲ ਵੇਖਣ ਲੱਗ ਪਿਆ। ਉਸ ਦੀ ਤੱਕਣੀ ਕਹਿ ਰਹੀ ਸੀ ਕਿ ਉਸ ਨੂੰ ਅਜੇਹੇ ਉੱਤਰ ਦੀ ਆਸ ਨਹੀਂ ਸੀ। ਉਹ ਦੁਨੀਆਂ ਕੋਲੋਂ ਕਿਹੋ ਜਹੀ ਆਸ ਰੱਖਦਾ ਸੀ ਇਸ ਬਾਰੇ ਸੋਚਣ ਦੀ ਲੋੜ ਕੋਈ ਕਿਉਂ ਮਹਿਸੂਸ ਕਰਦਾ।
ਪੰਦਰਾਂ ਅਗਸਤ ਨੇੜੇ ਆ ਰਹੀ ਸੀ। ਹਰ ਸਾਲ ਵਾਂਗ ਸਾਰੇ ਫੈਮਿਲੀ ਕੁਆਟਰਾਂ ਦੀ ਇਨਸਪੈਕਸ਼ਨ ਹੋਣੀ ਸੀ ਅਤੇ ਸਭ ਤੋਂ ਵੱਧ ਸਾਫ਼ ਸੁਥਰੇ ਘਰ ਨੂੰ ਪੰਜ ਸੌ ਰੁਪਏ ਨਕਦ ਇਨਾਮ ਅਤੇ ਇਕ ਸ਼ੀਲਡ ਦਿੱਤੀ ਜਾਣੀ ਸੀ। ਜੁਲਾਈ ਤੋਂ ਹੀ ਸਾਰੇ ਪਰਵਾਰ ਆਪੇ ਆਪਣੇ ਕੁਆਟਰਾਂ ਨੂੰ ਸੁਆਰਨਾ ਸ਼ਿੰਗਾਰਨਾ ਸ਼ੁਰੂ ਕਰ ਦਿੰਦੇ ਸਨ। ਆਗਰਾ ਛਾਉਣੀ ਵਿਚ ਏਧਰ ਓਧਰ ਫੈਲੇ ਹੋਏ ਸਾਰੇ ਕੁਆਟਰਾਂ ਦੀ ਕਾਇਆ ਕਲਪ ਹੋ ਜਾਂਦੀ ਸੀ। ਇਸ ਸਾਲ ਜਦੋਂ ਇਹ ਕੰਮ ਸ਼ੁਰੂ ਹੋਇਆ ਤਾਂ ਟੈਣੀ ਰਾਮ ਇਹ ਸਾਰੀ ਹਫੜਾ ਦਫੜੀ ਵੇਖ ਕੇ ਹੈਰਾਨ ਹੋ ਰਿਹਾ ਸੀ। ਇਕ ਸੌ ਸੱਤ ਕੁਆਟਰਾਂ ਦੀ ਸਫ਼ਾਈ ਅਤੇ ਸਜਾਵਟ ਦਾ ਮੁਆਮਲਾ ਸੀ; ਕੋਈ ਨਿੱਕੀ ਜਹੀ ਗੱਲ ਨਹੀਂ ਸੀ। ਆਫ਼ੀਸਰਜ਼ ਮੈੱਸ ਲਾਗਲੇ ਘਰ ਪਹਿਲੀ ਵੇਰ ਇਸ ਮੁਕਾਬਲੇ ਵਿਚ ਸ਼ਾਮਲ ਹੋ ਰਹੇ ਸਨ। ਇਥੇ ਰਹਿਣ ਵਾਲੇ ਪਰਵਾਰ ਦੂਜੀਆਂ ਲਾਇਨਾਂ ਵਿਚ ਵੱਸਣ ਵਾਲਿਆਂ ਨੂੰ ਪੁੱਛ ਰਹੇ ਸਨ ਕਿ ਕੀ ਕੁਝ ਕੀਤਾ ਜਾਣ ਦੀ ਲੋੜ ਹੁੰਦੀ ਹੈ। ਨੌਂ ਅਤੇ ਦਸ ਅਗਸਤ ਇਨਸਪੈਕਸ਼ਨ ਲਈ ਥਾਪੇ ਗਏ। ਪੰਦਰਾਂ ਅਗਸਤ ਵਾਲੀ ਵੱਡੀ ਪਰੋਡ ਉੱਤੇ ਇਨਾਮ ਦਿੱਤਾ ਜਾਣਾ ਸੀ। ਕਰਨਲ ਸਾਹਿਬ ਆਪ ਪੰਜ ਮੈਂਬਰੀ ਇਨਸਪੈਕਸ਼ਨ ਟੀਮ ਦੇ ਹੈੱਡ ਸਨ। ਜਿਸ ਲਾਇਨ ਦੀ ਇਨਸਪੈਕਸ਼ਨ ਹੋਣੀ ਹੋਵੇ ਉਸ ਵਿਚ ਵੱਸਣ ਵਾਲਿਆਂ ਦੇ ਦੋ ਮੈਂਬਰ ਮੌਕੇ ਉੱਤੇ ਚੁਣ ਲਏ ਜਾਂਦੇ ਸਨ । ਸਾਡੇ ਘਰ ਸਾਹਮਣੇ ਬਣੇ ਬਗ਼ੀਚੇ ਦੀ ਕਿਰਪਾ ਨਾਲ ਮੈਨੂੰ ਉਨ੍ਹਾਂ ਵਿਚ ਚੁਣ ਲਿਆ ਗਿਆ।
ਬਾਰਾਂ ਕੁਆਟਰਾਂ ਦੀ ਇਨਸਪੈਕਸ਼ਨ ਹੋ ਗਈ। ਸਾਰੇ ਮੈਂਬਰਾਂ ਨੇ ਆਪੋ ਆਪਣੀ ਪਸੰਦ ਅਤੇ ਸੂਝ ਅਨੁਸਾਰ ਨੰਬਰ ਦੇ ਦਿੱਤੇ। ਤੇਰ੍ਹਵਾਂ ਕੁਆਟਰ ਖ਼ਾਲੀ ਸੀ। ਟੀਮ ਦੇ ਮੈਂਬਰ ਪਿੱਛੇ ਮੁੜਨਾ ਚਾਹੁੰਦੇ ਸਨ ਕਿ ਕਰਨਲ ਸਾਹਿਬ ਨੇ ਟੈਣੀ ਰਾਮ ਦੇ ਕੁਆਟਰ ਦਾ ਦਰਵਾਜ਼ਾ ਜਾ ਖੜਕਾਇਆ। ਜਦੋਂ ਤਕ ਟੈਣੀ ਰਾਮ ਨੇ ਦਰਵਾਜ਼ਾ ਖੋਲ੍ਹਿਆ ਅਸੀਂ ਸਾਰੇ ਕਰਨਲ ਸਾਹਿਬ ਦੇ ਪਿੱਛੇ ਪੁੱਜ ਚੁੱਕੇ ਸਾਂ। ਦਰਵਾਜ਼ਾ ਕੀ ਖੁਲਿਆ ਸੱਤ ਮਹਾਂਦੀਪਾਂ ਦੀ ਸਮੁੱਚੀ ਸੁੰਦਰਤਾ ਬੇ-ਨਕਾਬ ਹੋ ਗਈ। ਇਹ ਵਿਹੜਾ ਸੀ ਜਾਂ ਜੰਨਤ ਦਾ ਕੋਈ ਕੋਨਾ ਕੁਆਟਰ ਦੀ ਇਨਸਪੈਕਸ਼ਨ ਕਰਨ ਦੀ ਕਠੋਰਤਾ ਕਰ ਕੇ ਸੁੰਦਰਤਾ ਦੀ ਦੋਵੀ ਦਾ ਨਿਰਾਦਰ ਕਰਨ ਦੀ ਨਾਦਾਨੀ ਕਰਨਲ ਸਾਹਿਬ ਨੇ ਨਾ ਕੀਤੀ। ਦਰਵਾਜ਼ੇ ਵਿੱਚੋਂ ਹੀ ਪਿੱਛੇ ਮੁੜ ਗਏ।
ਰੂਪ ਲਾਲ
ਰੀਟਾਇਰ ਹੋ ਗਿਆ ਹਾਂ; ਜੀਵਨ ਵਿਚ ਵਿਹਲ ਵਧ ਗਈ ਹੈ; ਉਮਰ ਦਾ ਤਕਾਜ਼ਾ ਵੀ ਹੈ; ਬੀਤੇ ਜੀਵਨ ਦੀਆਂ ਯਾਦਾਂ ਦੀ ਆਵਾਜਾਈ ਆਮ ਹੋ ਗਈ ਹੈ। ਪਰ ਰੂਪ ਲਾਲ ਦੀ ਯਾਦ ਕੇਵਲ ਉਪਰੋਕਤ ਕਾਰਨਾਂ ਕਰ ਕੇ ਨਹੀਂ ਆਈ। ਅੱਜ ਟੈਲੀਵਿਯਨ ਸਾਹਮਣੇ ਬੈਠਾ ਮਹਾਂਭਾਰਤ ਵੇਖ ਰਿਹਾ ਸਾਂ । ਕੁਰੂਕਸ਼ੇਤ੍ਰੁ ਵਿਚ ਪਾਂਡਵਾਂ ਅਤੇ ਕਰਵਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਖਲੋਤੀਆਂ ਸਨ। ਦੋਹਾਂ ਪਾਸਿਆਂ ਦੇ ਸੈਨਿਕ ਯੋਧੇ ਆਪੋ-ਆਪਣੇ ਸੈਨਾਪਤੀ ਦੇ ਸ਼ੰਖ-ਨਾਦ ਦੀ ਉਡੀਕ ਵਿਚ ਸਨ ਕਿ ਅਰਜੁਣ ਨੇ ਆਪਣਾ ਤੀਰ ਕਮਾਨ ਭਗਵਾਨ ਕ੍ਰਿਸ਼ਨ ਦੇ ਪੈਰਾਂ ਵਿਚ ਰੱਖ ਕੇ ਲੜਨ ਤੋਂ ਇਨਕਾਰ ਕਰ ਦਿੱਤਾ । ਕਾਰਨ ਪੁੱਛਿਆ ਜਾਣ ਉੱਤੇ ਉਸ ਨੇ ਦੱਸਿਆ ਕਿ ਆਪਣੇ ਸਕੇ-ਸੰਬੰਧੀਆਂ, ਗੁਰੂਆਂ ਅਤੇ ਗੁਰੂ-ਜਨਾਂ, ਵਿਸ਼ੇਸ਼ ਕਰਕੇ ਗੁਰੂ ਦ੍ਰੋਣਾਚਾਰੀਆ ਅਤੇ ਪਿਤਾਮਾ ਭੀਸ਼ਮ ਵਰਗੇ ਪੂਜ ਵਿਅਕਤੀਆਂ ਦੀ ਹਾਰ ਅਤੇ ਹੱਤਿਆ ਦੇ ਮੁੱਲੋਂ, ਉਹ ਕੋਈ ਜਿੱਤ ਖ਼ਰੀਦਣ ਦੇ ਹੱਕ ਵਿਚ ਨਹੀਂ।
ਆਪਣੇ ਭਰਾਵਾਂ ਅਤੇ ਗੁਰੂ-ਜਨਾਂ ਲਈ ਅਰਜੁਣ ਦੇ ਮਨ ਵਿਚ ਉਪਜੇ ਪਿਆਰ ਅਤੇ ਸਤਿਕਾਰ ਨੂੰ ਭਗਵਾਨ ਕ੍ਰਿਸ਼ਨ ਨੇ ਉਸ ਦਾ ਮੋਹ ਅਤੇ ਅਗਿਆਨ ਆਖਿਆ। ਉਸ ਦੇ ਸੰਸਾਰਕ ਮਨ ਵਿਚ ਜਾਗੀ ਹੋਈ ਸਤੋਗੁਣੀ ਮਰਦਾਨਗੀ ਨੂੰ ਆਪਣੀ ਰਜੋਗੁਣੀ ਰੂਹਾਨੀਅਤ ਦੇ ਮੰਚ ਉੱਤੇ ਖੜੇ ਹੋ ਕੇ, ਉਸ ਦੀ ਨਾਮਰਦੀ ਅਤੇ ਨਿਪੁੰਸਕਤਾ ਦੱਸਦੇ ਹੋਏ ਭਗਵਾਨ ਕ੍ਰਿਸ਼ਨ ਅਰਜੁਣ ਨੂੰ ਕਹਿ ਰਹੇ ਸਨ ਕਿ ਉਸ ਨੂੰ ਨਤੀਜੇ ਜਾਂ ਫਲ ਬਾਰੇ ਸੋਚੇ ਬਿਨਾਂ ਕਰਮ ਕਰੀ ਜਾਣਾ ਚਾਹੀਦਾ ਹੈ। ਭਗਵਾਨ ਕ੍ਰਿਸ਼ਨ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਅਰਜੁਣ ਨੇ ਗਾਂਡੀਵ ਧਨੁਸ਼ ਚੁੱਕਿਆ ਅਤੇ ਸ਼ਿਖੰਡੀ ਦੇ ਰੂਪ ਵਿਚ ਸਾਹਮਣੇ ਪਲੋਤੀ ਨਾਰਾਇਣੀ ਨਿਪੁੰਸਕਤਾ ਦੀ ਆੜ ਲੈ ਕੇ ਆਪਣੇ ਪ੍ਰਿਯ ਪਿਤਾਮਾ ਭੀਸ਼ਮ ਦੀ ਵਿਸ਼ਾਲ ਕਾਇਆ ਵਿਚ ਅਨੇਕ ਤੀਰ ਗੱਡ ਦਿੱਤੇ।
ਇਹ ਦ੍ਰਿਸ਼ ਵੇਖ ਕੇ ਮੈਨੂੰ ਰੂਪ ਲਾਲ ਦੀ ਯਾਦ ਆਈ।
ਛੇਵੀਂ ਜਮਾਤ ਵਿਚ ਦੋ ਸਾਲ ਲਾ ਕੇ ਰੂਪ ਲਾਲ ਸਤਵੀਂ ਜਮਾਤੇ ਚੜ੍ਹਿਆ ਸੀ। ਸਤਵੀਂ ਜਮਾਤ ਵਿਚ ਉਸ ਦਾ ਦੂਜਾ ਸਾਲ ਸੀ ਜਦੋਂ ਮੈਂ ਉਸ ਦਾ ਜਮਾਤੀ ਬਣਿਆ। ਪਤਲਾ ਲੰਮਾ ਅਤੇ ਮਾੜਕੂ ਜਿਹਾ ਰੂਪ ਲਾਲ ਠਾਣੇਵਾਲੀਏ ਗੰਗਾ ਰਾਮ ਦਾ ਪੁੱਤ੍ਰ ਸੀ। ਛੇਵੀਂ ਅਤੇ ਸਤਵੀਂ ਵਿੱਚੋਂ ਦੇ ਵੇਰ ਫੇਲ੍ਹ ਹੋਣ ਕਰ ਕੇ ਉਸ ਨੂੰ ਕਈ ਨੁਕਸਾਨ ਹੋਏ ਸਨ। ਸ਼ਰਮਿੰਦਗੀ ਅਤੇ ਨਿਰਾਸ਼ਾ ਦੇ ਨਾਲ ਨਾਲ ਹਰ ਮਜ਼ਮੂਨ ਦੇ ਅਧਿਆਪਕ ਨੇ ਉਸ ਨੂੰ ਸਰੀਰਕ ਸਜ਼ਾ ਵੀ ਦਿੱਤੀ ਸੀ। ਉਸ ਦੇ ਪਿਤਾ ਵੱਲੋਂ ਵੀ ਉਸ ਦੀ ਚੋਖੀ ਝਾੜ-ਝੰਭ ਹੋਈ ਸੀ। ਚਹੁੰ ਜਮਾਤਾਂ ਵਾਲੇ ਐਂਗਲੋ ਵਰਨੈਕੁਲਰ ਖ਼ਾਲਸਾ ਮਿਡਲ ਸਕੂਲ ਵਿਚ ਉਹ
ਰੂਪ ਲਾਲ ਸਾਡੀ ਜਮਾਤ ਵਿਚ ਸਭ ਤੋਂ ਪਿਛਲੇ ਡੈਸਕ ਉੱਤੇ ਬੈਠਦਾ ਸੀ । ਸ਼ਾਇਦ ਇਹ ਕਹਿਣਾ ਠੀਕ ਹੈ ਕਿ "ਪਿਛਲੇ ਡੈਸਕ ਉੱਤੇ ਬਿਠਾਇਆ ਗਿਆ ਸੀ।” ਉਸ ਦੇ ਵਿਦਿਅਕ ਵਿਕਾਸ ਵਿਚ ਕਿਸੇ ਪ੍ਰਕਾਰ ਦੀ ਦਿਲਚਸਪੀ ਨਾ ਹੁੰਦਿਆਂ ਹੋਇਆਂ ਵੀ ਹਰ ਅਧਿਆਪਕ ਆਪਣੇ ਪੀਰੀਅਡ ਵਿਚ ਉਸ ਕੋਲੋਂ ਇਕ ਦੇ ਪ੍ਰਸ਼ਨ ਜ਼ਰੂਰ ਪੁੱਛਦਾ ਸੀ। ਪੁੱਛੇ ਗਏ ਸੋ ਪ੍ਰਸ਼ਨਾਂ ਵਿੱਚੋਂ ਵੱਧ ਤੋਂ ਵੱਧ ਦੋ ਪ੍ਰਸ਼ਨਾਂ ਦੇ ਉੱਤਰ ਰੂਪ ਲਾਲ ਦਿੰਦਾ ਸੀ। ਉਨ੍ਹਾਂ ਵਿੱਚੋਂ ਵੀ ਕਦੇ ਕਦੇ ਕੋਈ ਉੱਤਰ ਗਲਤ ਹੋ ਜਾਂਦਾ ਸੀ । ਅਠੱਨਵੇਂ ਪ੍ਰਸ਼ਨਾਂ ਦੇ ਉੱਤਰ ਵਿਚ ਉਹ ਸਿਰ ਝੁਕਾਅ ਕੇ ਖਲੋਤਾ ਰਹਿਣ ਤੋਂ ਸਿਵਾ ਕੁਝ ਨਹੀਂ ਸੀ ਕਰ ਸਕਦਾ।
ਉਸ ਤੋਂ ਪਿੱਛੋਂ ਅਧਿਆਪਕ ਕਿਸੇ ਦੂਜੇ ਵਿਦਿਆਰਥੀ ਨੂੰ ਉਹੋ ਪ੍ਰਸ਼ਨ ਪੁੱਛਦਾ ਸੀ ਜਿਸ ਦੇ ਉੱਤਰ ਵਿਚ ਰੂਪ ਲਾਲ ਸਿਰ ਝੁਕਾਈ ਖਲੋਤਾ ਰਿਹਾ ਸੀ । ਦੂਜੇ ਵਿਦਿਆਰਥੀ ਦੁਆਰਾ ਠੀਕ ਉੱਤਰ ਦਿੱਤਾ ਜਾਣ ਉੱਤੇ ਅਧਿਆਪਕ ਕਹਿੰਦਾ ਸੀ, "ਚੱਲ ਓਏ, ਲਾ ਉਸ ਨਾਲਾਇਕ ਦੇ ਮੂੰਹ ਉੱਤੇ ਦੋ ਚਪੇੜਾਂ।" ਰੂਪ ਲਾਲ ਦੀ ਖੱਬੀ ਗੱਲ੍ਹ ਉੱਤੇ ਉਂਗਲਾਂ ਦੋ ਨਿਸ਼ਾਨ ਉੱਭਰ ਆਉਂਦੇ ਸਨ।
ਜਮਾਤ ਦੇ ਸਾਰੇ ਹੁਸ਼ਿਆਰ ਮੁੰਡੇ ਰੂਪ ਲਾਲ ਨੂੰ ਚਪੇੜਨ ਦੇ ਚਾਅ ਨਾਲ ਚਾਂਬਲੇ ਰਹਿੰਦੇ ਸਨ। ਅਧਿਆਪਕ ਦੁਆਰਾ ਕੋਈ ਪ੍ਰਸ਼ਨ ਪੁੱਛਿਆ ਜਾਣ ਉੱਤੇ ਜਦੋਂ ਲਾ-ਜਵਾਬ ਰੂਪ ਲਾਲ ਸਿਰ ਝੁਕਾਈ ਖਲੋਤਾ ਹੁੰਦਾ, ਉਦੋਂ ਕਮਰੇ ਦੀ ਹਵਾ ਵਿਚ ਉੱਚੇ ਹੋ ਕੇ ਹਿੱਲ ਰਹੇ ਹੱਥ ਅਧਿਆਪਕ ਨੂੰ ਕਹਿ ਰਹੇ ਹੁੰਦੇ ਸਨ, "ਮਾਸਟਰ ਜੀ, ਇਸ ਵੇਰ ਮੇਰੀ ਵਾਰੀ ਹੇ, ਜੀ।"
ਪਹਿਲੇ ਡੈਸਕ ਉੱਤੇ ਬੈਠੇ ਰਾਜ ਪਾਲ ਦਾ ਹੱਥ ਬਹੁਤਾ ਉੱਚਾ ਨਹੀਂ ਸੀ ਹੁੰਦਾ ਪਰ ਹਿੱਲਦਾ ਸਭ ਤੋਂ ਵੱਧ ਸੀ। ਰਾਜ ਪਾਲ ਸਾਡੀ ਜਮਾਤ ਦਾ ਮਨੀਟਰ ਸੀ। ਜਿੰਨਾ ਪੜ੍ਹਨ ਨੂੰ ਹੁਸ਼ਿਆਰ ਸੀ ਓਨਾ ਹੀ ਕੱਦ ਵਿਚ ਛੋਟਾ ਸੀ । ਰੂਪ ਲਾਲ ਨੂੰ ਚਪੇੜਾਂ ਮਾਰਨ ਲਈ ਰਾਜ ਨੂੰ ਡੈਸਕ ਉੱਤੇ ਖਲੋਣਾ ਪੈਂਦਾ ਸੀ। ਚਪੇੜ ਮਾਰਨ ਵਿਚ ਉਹ ਮਾਹਰ ਸੀ। ਅਧਿਆਪਕ ਸਮਝਦੇ ਸਨ ਕਿ ਉਨ੍ਹਾਂ ਦੀ ਆਗਿਆ ਦਾ ਪਾਲਣ ਰਾਜ ਨਾਲੋਂ ਚੰਗੇਰਾ ਹੋਰ ਕੋਈ ਨਹੀਂ ਕਰਦਾ। ਇਸ ਲਈ ਸੌ ਵਿੱਚੋਂ ਸੱਠ ਮੌਕੇ ਉਸੇ ਨੂੰ ਦਿੱਤੇ ਜਾਂਦੇ ਸਨ। ਰਾਜ ਦਿਨ ਵਿਚ ਰੂਪ ਲਾਲ ਨੂੰ ਅੱਠ-ਦਸ ਚਪੇੜਾਂ ਜ਼ਰੂਰ ਮਾਰ ਲੈਂਦਾ ਸੀ।
ਗਿਆਨੀ ਰਾਮ ਸਿੰਘ ਜੀ ਅਤੇ ਮਾਸਟਰ ਸ਼ਿਵ ਸਿੰਘ ਜੀ ਸਿੱਧਵਾਂ ਵਾਲਿਆਂ ਦੇ ਦੇ ਪੀਰੀਅਡ ਅਜਿਹੇ ਹੁੰਦੇ ਸਨ, ਜਿਨ੍ਹਾਂ ਵਿਚ ਰੂਪ ਲਾਲ ਨੂੰ ਰਾਜ ਕੋਲੋਂ ਚਪੇੜਾਂ ਨਹੀਂ ਸਨ ਖਾਣੀਆਂ ਪੈਂਦੀਆਂ। ਉਨ੍ਹਾਂ ਦੇ ਮਜ਼ਮੂਨਾਂ ਵਿਚ ਉਹ ਪਾਸ ਵੀ ਹੋ ਜਾਂਦਾ ਸੀ।
ਅੱਧੀ ਛੁੱਟੀ ਵੇਲੇ ਮਿੱਤਰਹੀਣ ਉਦਾਸ ਰੂਪ ਲਾਲ ਸਾਰੇ ਮੁੰਡਿਆਂ ਦੀਆਂ ਅੱਖਾਂ ਤੋਂ ਉਹਲੇ ਕਿਸੇ ਨੁੱਕਰੇ ਬੈਠ ਕੇ, ਘਰੋਂ ਲਿਆਂਦੀ ਹੋਈ ਸੁੱਕੀ ਰੋਟੀ ਖਾ ਲੈਂਦਾ ਸੀ।
ਸਕੂਲ ਦੀ ਇਨਸਪੈਕਸ਼ਨ ਹੋਣੀ ਸੀ। ਸਾਰੇ ਵਿਦਿਆਰਥੀ ਉਚੇਚੇ ਤੌਰ ਉੱਤੇ ਸਾਫ਼ ਸੁਥਰੇ ਕੱਪੜੇ ਪਾ ਕੇ ਆਏ ਸਨ। ਸਕੂਲ ਦਾ ਚੌਗਿਰਦਾ ਵੀ ਉਚੇਚੇ ਤੌਰ ਉੱਤੇ ਸਾਫ਼ ਕੀਤਾ ਗਿਆ ਸੀ। ਜਦੋਂ ਇਨਸਪੈਕਟਰ ਸਾਡੀ ਕਲਾਸ ਵਿਚ ਆਇਆ ਉਦੋਂ ਉਰਦੂ ਦਾ ਪੀਰੀਅਡ ਸੀ। ਉਰਦੂ ਦੇ ਅਧਿਆਪਕ ਮਾਸਟਰ ਤੇਜਿੰਦਰ ਸਿੰਘ ਜੀ ਨੇ ਇਨਸਪੈਕਟਰ ਅਤੇ ਹੈਡਮਾਸਟਰ ਨੂੰ ਸਾਡੀ ਕਲਾਸ ਵੱਲ ਆਉਂਦੇ ਵੇਖ ਕੇ ਉਰਦੂ ਦੀ ਕਿਤਾਬ 'ਮੁਰੱਕਾ ਅਦਬ' ਖੋਲ੍ਹਣ ਲਈ ਆਖਿਆ। ਸਾਰੇ ਵਿਦਿਆਰਥੀਆਂ ਨੇ ਕਿਤਾਬਾਂ ਖੋਲ੍ਹ ਕੇ ਡੈਸਕਾਂ ਉੱਤੇ ਟਿਕਾ ਲਈਆਂ। ਸਾਰਿਆਂ ਨੂੰ ਪਤਾ ਸੀ ਕਿ ਕਿਤਾਬ ਕਿਹੜੇ ਸਫੇ ਉੱਤੋਂ ਖੋਲ੍ਹਣੀ ਹੈ। ਹੈਡਮਾਸਟਰ ਅਤੇ ਇਨਸਪੈਕਟਰ ਦੇ ਅੰਦਰ ਆ ਜਾਣ ਉੱਤੇ ਮਾਸਟਰ ਤੇਜਿੰਦਰ ਸਿੰਘ ਜੀ ਕਲਾਸ ਦੇ ਪਿਛਵਾੜੇ, ਰੂਪ ਲਾਲ ਦੇ ਲਾਗੇ ਜਾ ਖਲੋਤੇ। ਇਨਸਪੈਕਟਰ ਨੇ ਸਾਰਿਆਂ ਨੂੰ ਸਾਂਝਾ ਜਿਹਾ ਸਵਾਲ ਪੁੱਛਿਆ, "ਕੀ ਪੜ੍ਹ ਰਹੇ ਹੋ, ਬਰਖ਼ੁਰਦਾਰ ?"
ਰਾਜ ਨੇ ਫੁਰਤੀ ਨਾਲ ਖੜੇ ਹੋ ਕੇ ਉੱਤਰ ਦਿੱਤਾ, "ਉਰਦੂ, ਜੀ।"
ਰਾਜ ਦੇ ਸਾਹਮਣੇ ਡੈਸਕ ਉੱਤੇ ਪਈ ਕਿਤਾਸ ਚੁੱਕ ਕੇ ਖੋਲ੍ਹਦਿਆਂ ਇਨਸਪੈਕਟਰ ਨੇ ਦੂਜਾ ਸਵਾਲ ਕੀਤਾ, "ਹੱਛਾ ਬਈ, ਉਰਦੂ ਦੀ ਕਿਤਾਬ ਦਾ ਨਾਂ ਕੀ ਹੈ ?"
ਇਸ ਵੇਰ ਸਾਰੇ ਮੁੰਡਿਆਂ ਨੇ ਉੱਚੀ ਆਵਾਜ਼ ਵਿਚ ਉੱਤਰ ਦਿੱਤਾ, "ਮੁਰੱਕਾ ਅਦਬ ।"
ਸ਼ਾਬਾਸ਼ ਕਹਿ ਕੇ ਇਨਸਪੈਕਟਰ ਥੋੜ੍ਹਾ ਜਿਹਾ ਮੁਸਕਰਾਇਆ ਅਤੇ ਤੀਜਾ ਸਵਾਲ ਪੁੱਛਿਆ, "ਮੁਰੱਕਾ ਅਦਬ ਦੇ ਮਾਅਨੇ ਜਾਣਦੇ ਹੋ ?"
ਕਮਰੇ ਵਿਚ ਖ਼ਾਮੋਸ਼ੀ ਪੱਸਰ ਗਈ। ਇਨਸਪੈਕਟਰ ਨੇ ਰਾਜ ਨੂੰ ਸੰਬੋਧਨ ਕਰ ਕੇ ਆਖਿਆ, "ਕਿਉਂ ਬਈ, ਤੈਨੂੰ ਆਪਣੀ ਕਿਤਾਬ ਦੇ ਨਾਂ ਬਾਰੇ ਕਿਉਂ ਨਹੀਂ ਪਤਾ ?" ਰਾਜ ਨੇ ਸਿਰ ਝੁਕਾਈ ਖਲੋਤਿਆਂ ਉੱਤਰ ਦਿੱਤਾ, "ਮਾਸਟਰ ਜੀ ਨੇ ਦੱਸਿਆ ਨਹੀਂ ਜੀ ।"
ਜਦੋਂ ਇਨਸਪੈਕਟਰ ਰਾਜ ਨਾਲ ਗੱਲ ਕਰ ਰਿਹਾ ਸੀ, ਉਸ ਸਮੇਂ ਰੂਪ ਲਾਲ ਨੇ ਡਰਦਿਆਂ ਡਰਦਿਆਂ ਹੱਥ ਉੱਚਾ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਇਨਸਪੈਕਟਰ ਦੀ ਨਜ਼ਰ ਰੂਪ ਨਾਲ ਦੇ ਖੜੇ ਹੱਥ ਉੱਤੇ ਪੈਂਦੀ, ਮਾਸਟਰ ਤੇਜਿੰਦਰ ਸਿੰਘ ਜੀ ਨੇ ਉਸ ਦੇ ਹੱਥ ਨੂੰ ਜ਼ੋਰ ਲਾਲ ਦਬਾਅ ਕੇ ਡੈਸਕ ਨਾਲ ਲਾ ਦਿੱਤਾ। ਉਨ੍ਹਾਂ ਨੂੰ ਡਰ ਸੀ ਕਿ ਜੇ ਇਸ ਨੂੰ ਵੇਖ ਕੇ ਇਨਸਪੈਕਟਰ ਨੇ ਇਸ ਕੋਲੋਂ ਮਾਅਨੇ ਪੁੱਛ ਲਏ ਤਾਂ ਪਤਾ ਨਹੀਂ ਇਹ ਨਾਲਾਇਕ ਕੀ ਅੰਟ-ਸ਼ੰਟ ਬਕ ਦੇਵੇ ਅਤੇ ਉਨ੍ਹਾਂ ਲਈ ਏਥੇ ਖਲੋਤੇ ਰਹਿਣਾ ਮੁਸ਼ਕਲ ਹੋ ਜਾਵੇ। ਪਹਿਲਾਂ ਹੀ ਰਾਜ ਦੇ ਇਸ ਉੱਤਰ ਨੇ ਕਿ 'ਮਾਸਟਰ ਜੀ ਨੇ ਦੱਸਿਆ ਨਹੀਂ ਉਨ੍ਹਾਂ ਦੀ ਇੱਜ਼ਤ ਨੂੰ ਮਿੱਟੀ ਵਿਚ ਮਿਲਾ ਦਿੱਤਾ ਸੀ । ਉਹ ਮਨ ਹੀ ਮਨ ਰਾਜ ਦੀ ਮੂਰਖਤਾ ਉੱਤੇ ਬਹੁਤ ਨਾਰਾਜ਼ ਸਨ। ਰੂਪ ਲਾਲ ਨੂੰ ਇਕ ਹੋਰ ਮੂਰਖਤਾ ਦੀ ਇਜਾਜ਼ਤ ਦੇ ਕੇ ਉਹ ਸਕੂਲ ਵਿਚ ਆਪਣਾ ਜਲੂਸ ਨਹੀਂ ਸਨ ਕਢਵਾਉਣਾ ਚਾਹੁੰਦੇ।
ਪਰੰਤੂ ਉਨ੍ਹਾਂ ਦਾ ਅੰਦਾਜ਼ਾ ਗਲਤ ਸੀ। ਰੂਪ ਲਾਲ ਨੂੰ 'ਮੁਰੱਕਾ ਅਦਬ' ਦੇ ਮਾਅਨੇ ਆਉਂਦੇ ਸਨ। ਉਸ ਦਿਨ ਤੋਂ ਦੋ ਦਿਨ ਪਹਿਲਾਂ ਸਕੂਲੋਂ ਛੁੱਟੀ ਕਰ ਕੇ ਉਹ ਬੱਬੇਹਾਲੀ,
ਕੁਝ ਚਿਰ ਖੜਾ ਰਹਿ ਕੇ ਰੂਪ ਲਾਲ ਨੇ ਆਖਿਆ, "ਬਾਬਾ ਜੀ, ਨਮੱਸਰੇ।” "ਆ ਬਈ ਰੂਪ ਲਾਲ, ਕਿਵੇਂ ਆਇਆ ਏਂ ? ਅੰਦਰ ਲੰਘ ਆ।"
"ਭਾਪੇ ਦੀ ਦਵਾਈ ਲੈਣ ਆਇਆ, ਜੀ," ਜੁੱਤੀ ਲਾਹ ਕੇ ਅੰਦਰ ਵੜਦਿਆਂ ਰੂਪ ਲਾਲ ਨੇ ਉੱਤਰ ਦਿੱਤਾ।
"ਕੀ ਹਾਲ ਏ ਗੰਗਾ ਰਾਮ ਦਾ ? ਬਸਤਾ ਏਥੇ ਰੱਖ ਦੇ। ਸਿੱਧਾ ਸਕੂਲੋਂ ਆਇਆ ਤੂੰ। ਔਹ ਸੁਰਾਹੀ ਵਿੱਚੋਂ ਠੰਢਾ ਪਾਣੀ ਪੀ ਲੈ।"
"ਅੱਗੇ ਨਾਲੋਂ ਠੀਕ ਆ ਬਾਬਾ ਜੀ," ਸੁਰਾਹੀ ਵਿੱਚੋਂ ਪਾਣੀ ਪਾਉਂਦਿਆਂ ਰੂਪ ਲਾਲ ਨੇ ਆਪਣੇ ਪਿਤਾ ਦਾ ਹਾਲ ਦੱਸਿਆ।
ਜਦੋਂ ਰੂਪ ਲਾਲ ਸੁਰਾਹੀ ਵਿੱਚੋਂ ਪਾਣੀ ਪਾ ਰਿਹਾ ਸੀ, ਉਦੋਂ ਸਾਂਝੀ ਰਾਮ ਜੀ ਨੇ ਉਸ ਦੇ ਬਸਤੇ ਵਿੱਚੋਂ ਉਰਦੂ ਕਿਤਾਬ ਕੱਢਦਿਆਂ ਆਖਿਆ, "ਲਿਆ ਖਾਂ ਜ਼ਰਾ ਵੇਖੀਏ ਅੱਜ ਕੱਲ ਕਿਹੜੀਆ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਨੇ । ਸਾਡੇ ਵੇਲੇ ਗੁਲਿਸਤਾਂ ਬੋਸਤਾਂ ਪੜ੍ਹਾਈ ਜਾਂਦੀ ਸੀ। ਵਾਹ ਕੇਹਾ ਸੁਹਣਾ ਨਾਂ ਹੈ, ਮੁਰੱਕਾ ਅਦਬ। ਤੈਨੂੰ ਪਤਾ, ਰੂਪ ਲਾਲ, ਮੁਰੱਕਾ ਕਿਸ ਨੂੰ ਆਖਦੇ ਹਨ ? ਤਸਵੀਰਾਂ ਰੱਖਣ ਵਾਲੀ ਕਿਤਾਬ ਨੂੰ ਮੁਰੱਕਾ ਕਹਿੰਦੇ ਹਨ। ਅੰਗਰੇਜ਼ੀ ਵਿਚ ਉਸ ਨੂੰ ਐਲਬਮ ਆਖਿਆ ਜਾਂਦਾ। ਤੈਨੂੰ ਕਿਵੇਂ ਪਤਾ ਲੱਗ ਸਕਦਾ ਗੰਗਾ ਰਾਮ ਨੇ ਕਦੇ ਤਸਵੀਰ ਖਿਚਾਈ ਹੋਵੇ, ਤਾਂ ਨਾ ।"
ਉਹ ਕਿਤਾਬ ਫੋਲਦੇ ਹੋਏ ਗੱਲਾਂ ਕਰਦੇ ਗਏ, "ਵਾਹ ਇਸ ਕਿਤਾਬ ਵਿਚਲੇ ਮਜ਼ਮੂਨ ਅਤੇ ਕਹਾਣੀਆਂ ਵਾਕਈ ਅਦਬ ਦੀਆਂ ਤਸਵੀਰਾਂ ਹਨ। ਤੈਨੂੰ ਅਦਬ ਦਾ ਪਤਾ ਏ, ਰੂਪ ਲਾਲ ? ਉਹ ਅਦਬ ਹੋਰ ਏ ਜਿਹੜਾ ਤੂੰ ਆਪਣੇ ਪਿਤਾ ਦਾ ਅਤੇ ਆਪਣੇ ਉਸਤਾਦਾਂ ਦਾ ਕਰਨਾ ਏਂ। ਇਸ ਅਦਬ ਦੇ ਮਾਅਨੇ ਹਨ-ਇਲਮ, ਵਿਦਿਆ। ਇਹ ਕਿਤਾਬ ਵਾਕਈ ਇਲਮ ਦੀਆਂ ਤਸਵੀਰਾਂ ਦੀ ਐਲਬਮ ਹੈ; ਅਦਬ ਦੀ ਐਲਬਮ।" ਕਿਤਾਬ ਰੱਖ ਕੇ ਉਨ੍ਹਾਂ ਨੇ ਪੁੜੀਆਂ ਬੰਨ੍ਹ ਦਿੱਤੀਆਂ। ਰੂਪ ਲਾਲ ਦਵਾਈ ਲੈਣ ਗਿਆ 'ਮੁਰੱਕਾ ਅਦਬ' ਦੇ ਮਾਅਨਿਆਂ ਦਾ ਡੂੰਗਾ ਵੀ ਲੈ ਆਇਆ।
ਇਨਸਪੈਕਸ਼ਨ ਹੋ ਗਈ। ਅਗਲੇ ਦਿਨ ਮਾਸਟਰ ਤੇਜਿੰਦਰ ਸਿੰਘ ਜੀ, ਉਰਦੂ ਦੀ ਘੰਟੀ, ਗੁੱਸੇ ਨਾਲ ਭਰੇ ਪੀਤੇ ਸਾਡੀ ਜਮਾਤ ਦੇ ਕਮਰੇ ਵਿਚ ਦਾਖ਼ਲ ਹੋਏ। ਉਨ੍ਹਾਂ ਨੇ ਆਉਂਦਿਆਂ ਹੀ ਆਖਿਆ, "ਜਿਸ ਨੂੰ ਮੁਰੱਕਾ ਅਦਬ ਦੇ ਮਾਅਨੇ ਨਹੀਂ ਆਉਂਦੇ, ਉਹ ਬੈਂਚ ਉੱਤੇ ਖੜਾ ਹੋ ਜਾਵੇ ।" ਸਾਰੀ ਜਮਾਤ ਬੈਂਚਾਂ ਉੱਤੇ ਖੜੀ ਹੋ ਗਈ; ਰੂਪ ਲਾਲ ਵੀ
"ਮੈਨੂੰ ਮੈਅਨੇ ਆਉਂਦੇ ਹਨ, ਮਾਸਟਰ ਜੀ।"
"ਤੈਨੂੰ ਆਉਂਦੇ ਹਨ ? ਦੱਸ ਦੇ ਬਾਕੀਆਂ ਨੂੰ ਵੀ।"
"ਮੁਰੱਕਾ ਤਸਵੀਰਾਂ ਰੱਖਣ ਵਾਲੀ ਐਲਬਮ ਨੂੰ ਕਹਿੰਦੇ ਹਨ।"
"ਅਤੇ ਅਦਬ ?"
"ਇਸ ਕਿਤਾਬ ਵਿਚਲੇ ਮਜ਼ਮੂਨ ਤੇ ਕਹਾਣੀਆਂ।"
ਮਾਸਟਰ ਜੀ ਠਿਠੰਬਰ ਗਏ। ਉਨ੍ਹਾਂ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਰੂਪ ਲਾਲ ਹੀ ਬੋਲ ਰਿਹਾ ਸੀ। ਆਪਣੇ ਆਪ ਨੂੰ ਸੰਭਾਲ ਕੇ ਉਹ ਰਾਜ ਕੋਲ ਆਏ ਅਤੇ ਪੁੱਛਿਆ, "ਤੈਨੂੰ ਕਿਉਂ ਨਹੀਂ ਆਉਂਦੇ ਮੁਰੱਕਾ ਅਦਬ ਦੇ ਮਾਅਨੇ ?"
"ਤੁਸਾਂ ਦੱਸੇ ਨਹੀਂ, ਮਾਸਟਰ ਜੀ।"
"ਰੂਪ ਲਾਲ ਨੂੰ ਕਿੰਨ ਦੱਸੋ ਹਨ ?" ਮਾਸਟਰ ਜੀ ਗੁੱਸੇ ਨਾਲ ਕੰਬ ਰਹੇ ਸਨ।
“ਪਤਾ ਨਹੀਂ ਮਾਸਟਰ ਜੀ।".
"ਹੁਣੇ ਲੱਗ ਜਾਂਦਾ ਪਤਾ। ਚੱਲ ਓਏ ਰੂਪ ਲਾਲ, ਪਹਿਲਾਂ ਰਾਜ ਦੇ ਮੂੰਹ 'ਤੇ ਅੱਠ ਚਪੋੜਾਂ ਲਾ; ਉਸ ਤੋਂ ਪਿੱਛੋਂ ਸਾਰਿਆਂ ਨੂੰ ਚਾਰ ਚਾਰ ਚਪੇੜਾਂ ਮਾਰ। ਸਾਰੀ ਕਲਾਸ ਖੜੀ ਰਹੇਗੀ, ਜਿਸ ਜਿਸ ਨੂੰ ਚਪੇੜਾਂ ਵੱਜਦੀਆਂ ਜਾਣਗੀਆਂ, ਉਹ ਬੈਠਦਾ ਜਾਵੇਗਾ। ਹੋ ਜਾ ਸ਼ੁਰੂ।"
ਅਸੀਂ ਸਾਰੇ ਨੀਵੀਂ ਪਾਈ ਸੋਚ ਰਹੇ ਸਾਂ ਕਿ ਅੱਜ ਖ਼ੈਰ ਨਹੀਂ। ਰੂਪ ਲਾਲ ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਕੱਢੇਗਾ। ਬਾਰੀ ਸਾਲੀ ਰੁੜੀ ਦੀ ਸੁਣੀ ਗਈ ਸੀ। ਪਰ ਰੂਪ ਲਾਲ ਆਪਣੀ ਥਾਂ ਤੋਂ ਨਾ ਹਿੱਲਿਆ। ਮਾਸਟਰ ਜੀ ਨੇ ਉੱਚੀ ਆਵਾਜ਼ ਵਿਚ ਆਖਿਆ, "ਸੁਣਿਆ ਨਹੀਂ ਤੈਨੂੰ: ਚੱਲ ਆ ਏਧਰ।”
ਰੂਪ ਲਾਲ ਮਾਸਟਰ ਜੀ ਦੇ ਕੋਲ ਆ ਖਲੋਤਾ।
"ਰਾਜ ਦੇ ਅੱਠ ਚਪੇੜਾਂ ਲਾ।"
ਰੂਪ ਲਾਲ ਖਲੋਤਾ ਰਿਹਾ।
"ਮੈਂ ਕਹਿ ਰਹਾ ਹੂੰ ਆਠ ਚਪਤ ਲਗਾਓ ਇਸੇ।"
ਰੂਪ ਲਾਲ ਨੇ ਜਿਵੇਂ ਸੁਣਿਆ ਹੀ ਨਾ ਹੋਵੇ।
"ਲਗਾਤੇ ਹੋ ਯਾ ਦੂਸਰਾ ਤਰੀਕਾ ਕਰੂੰ ?"
ਰੂਪ ਲਾਲ ਚੁੱਪ ਸੀ।
"ਠੀਕ ਹੈ। ਚੱਲ ਓਏ ਰਾਜ ਤੂੰ ਇਸ ਦੇ ਦੋ ਚਪੇੜਾਂ ਲਾ।"
ਚਾਈਂ ਚਾਈਂ ਰੂਪ ਲਾਲ ਨੂੰ ਚਪੇੜਾਂ ਮਾਰਨ ਵਾਲਾ ਰਾਜ ਸੋਚੀਂ ਪੈ ਗਿਆ। ਮਾਸਟਰ ਜੀ ਦੀ ਕੜਕਵੀਂ ਆਵਾਜ਼ ਉਸ ਦੇ ਕੰਨੀ ਪਈ, "ਲਗਾਤੇ ਹੋ ਯਾ ਨਹੀਂ ?"
ਰਾਜ ਨੇ ਅੱਗੇ ਵਧ ਕੇ ਦੋ ਪੋਲੀਆਂ ਪੋਲੀਆਂ ਚਪੇੜਾਂ ਰੂਪ ਲਾਲ ਦੀ ਗੱਲ੍ਹ ਨੂੰ ਛੁਹਾ ਦਿੱਤੀਆਂ। ਮਾਸਟਰ ਜੀ ਦੇ ਗੁੱਸੇ ਦੀ ਹੱਦ ਨਾ ਰਹੀ। ਉਨ੍ਹਾਂ ਆਖਿਆ, "ਇਹ ਚਪੇੜਾਂ ਹਨ ? ਉਰੇ ਆ, ਮੈਂ ਤੈਨੂੰ ਦੱਸਾਂ ਚਪੇੜ ਕਿਵੇਂ ਮਾਰੀਦੀ ਹੈ।" ਮਾਸਟਰ ਜੀ ਦਾ ਵਾਕ ਮੁੱਕਣ ਦੇ ਨਾਲ ਹੀ ਸੇਰ ਪੱਕੇ ਹੱਥ ਦਾ ਕਰਾਰਾ ਥੱਪੜ ਰਾਜ ਦੀ ਗੱਲ੍ਹ ਉੱਤੇ ਜਾ
ਰਾਜ ਵਿਚ ਹੋਰ ਚਪੇੜਾਂ ਸਹਿਣ ਦੀ ਹਿੰਮਤ ਨਹੀਂ ਸੀ । ਉਸ ਨੇ ਰੂਪ ਲਾਲ ਨੂੰ ਦੋ ਕਰਾਰੀਆਂ ਚਪੇੜਾਂ ਮਾਰਨ ਵਿਚ ਹੀ ਭਲਾ ਸਮਝਿਆ।
ਮਾਸਟਰ ਜੀ ਦੀ ਤਸੱਲੀ ਹੋ ਗਈ। ਉਨ੍ਹਾਂ ਨੇ ਰੂਪ ਲਾਲ ਨੂੰ ਆਖਿਆ, "ਇਹ ਹਨ ਚਪੇੜਾਂ। ਹੁਣ ਏਸੇ ਤਰ੍ਹਾਂ ਦੀਆਂ ਅੱਠ ਚਪੇੜਾਂ ਇਸ ਦੇ ਮੂੰਹ ਉੱਤੇ ਲਾ।"
ਰੂਪ ਲਾਲ ਅਹਿੱਲ ਸੀ।
"ਚੱਲ ਓਏ ਰਾਜ, ਲਾ ਉਹੋ ਜਿਹੀਆਂ ਦੋ ਹੋਰ।" ਆਗਿਆ ਦਾ ਪਾਲਨ ਹੋਇਆ। ਦੋ ਚਪੇੜਾਂ ਲੱਗ ਗਈਆਂ। ਮਾਸਟਰ ਜੀ ਨੇ ਰੂਪ ਲਾਲ ਨੂੰ ਬਿਸ਼ਾਰੇ ਨਾਲ ਕਿਹਾ, "ਚਲੋ, ਅਬ ਕੁਮਾਰੀ ਬਾਰੀ ਹੈ।"
ਰੂਪ ਲਾਲ ਜਿਉਂ ਦਾ ਤਿਉਂ ਖਲੋਤਾ ਰਿਹਾ। ਮਾਸਟਰ ਜੀ ਨੇ ਰਾਜ ਨੂੰ ਦਫਤਰ ਵਿੱਚੋਂ ਬੈਂਤ ਲਿਆਉਣ ਲਈ ਆਖਿਆ। ਉਹ ਲੈ ਆਇਆ। ਰੂਪ ਲਾਲ ਨੇ ਉਨ੍ਹਾਂ ਦੇ ਹੁਕਮ ਤੋਂ ਪਹਿਲਾਂ ਹੀ ਹੱਥ ਅੱਗੇ ਕਰ ਦਿੱਤੇ। ਜਦੋਂ ਹੱਥਾਂ ਦੀ ਪੀੜ ਬਰਦਾਸ਼ਤ ਤੋਂ ਬਾਹਰ ਹੋ ਗਈ, ਉਸ ਨੇ ਹੱਥ ਪਿੱਛੇ ਕਰ ਲਏ। ਮਾਸਟਰ ਜੀ ਦਾ ਬੈਂਤ ਉਸ ਦੀਆਂ ਬਾਹਾਂ, ਲੱਤਾਂ ਅਤੇ ਪਿੱਠ ਉੱਤੇ ਪੈਣ ਲੱਗ ਪਿਆ। ਉਹ ਅਧਿਆਪਕ ਸਨ। ਇਕ ਅਧਿਆਪਕ ਦੀ ਆਗਿਆ ਦਾ ਪਾਲਨ ਨਾ ਕੀਤਾ ਜਾਵੇ, ਇਹ ਉਨ੍ਹਾਂ ਨੂੰ ਪ੍ਰਵਾਨ ਨਹੀਂ ਸੀ। ਇਕ ਨਾਲਾਇਕ ਦੀ ਬਗਾਵਤ ਉਹ ਕਿਵੇਂ ਬਰਦਾਸ਼ਤ ਕਰਦੇ ?
ਰੂਪ ਲਾਲ ਚੁੱਪ ਚਾਪ ਮਾਰ ਖਾ ਰਿਹਾ ਸੀ । ਹੁਣ ਉਸ ਨੂੰ ਲੱਗਣ ਵਾਲੀਆਂ ਸੱਟਾਂ ਦੀ ਪੀੜ ਜਮਾਤ ਦੇ ਬਾਕੀ ਮੁੰਡਿਆਂ ਨੂੰ ਹੋਣ ਲੱਗ ਪਈ। ਉਹ ਚੀਸਾਂ ਵੱਟਣ ਲੱਗ ਪਏ। ਕੁਝ ਇਕ ਦੀਆਂ ਅੱਖਾਂ ਵਿੱਚੋਂ ਹੰਝੂ ਵੀ ਵਹਿ ਤੁਰੇ। ਹੁੰਦਿਆਂ ਹੁੰਦਿਆਂ ਸਾਰੀ ਜਮਾਤ ਧਾਹਾਂ ਮਾਰ ਮਾਰ ਰੋਣ ਲੱਗ ਪਈ, ਏਨੀ ਉੱਚੀ ਉੱਚੀ ਕਿ ਨਾਲ ਦੀ ਜਮਾਤ ਵਿੱਚੋਂ ਮਾਸਟਰ ਸ਼ਿਵ ਸਿੰਘ ਜੀ ਘਬਰਾਏ ਹੋਏ ਬਾਹਰ ਆਏ। ਸਾਡੇ ਕਮਰੇ ਵਿਚ ਆ ਕੇ ਉਨ੍ਹਾਂ ਨੇ ਮਾਸਟਰ ਤੇਜਿੰਦਰ ਸਿੰਘ ਜੀ ਕੋਲੋਂ ਬੈਂਤ ਖੋਹ ਲਿਆ। ਉਨ੍ਹਾਂ ਨੂੰ ਕਮਰਿਓਂ ਬਾਹਰ ਦਫ਼ਤਰ ਵੱਲ ਲੈ ਗਏ ਅਤੇ ਅੰਦਰ ਜਾ ਬਿਠਾਇਆ। ਆਪ ਮੁੜ ਕੇ ਸਾਡੇ ਕਮਰੇ ਵਿਚ ਆ ਕੇ ਸਾਰੀ ਗੱਲ ਪੁੱਛੀ। ਰਾਜ ਨੇ ਸਾਰੀ ਕਹਾਣੀ ਸੁਣਾ ਦਿੱਤੀ। ਸੁਣ ਕੇ ਮਾਸਟਰ ਸ਼ਿਵ ਸਿੰਘ ਜੀ ਨੇ ਰੂਪ ਲਾਲ ਨੂੰ ਕਿਹਾ, "ਪੁੱਤ੍ਰ, ਏਨੀ ਜ਼ਿੱਦ ਨਹੀਂ ਕਰੀਦੀ । ਉਹ ਤੇਰੇ ਉਸਤਾਦ ਹਨ। ਉਨ੍ਹਾਂ ਦਾ ਹੁਕਮ ਮੰਨਣਾ ਤੇਰਾ ਫ਼ਰਜ਼ ਹੈ।" ਉਨ੍ਹਾਂ ਦੀਆਂ ਅੱਖਾਂ ਵਿਚ ਦੋ ਹੰਝੂ ਅਟਕੇ ਹੋਏ ਸਨ।
ਰੂਪ ਲਾਲ ਦੀਆਂ ਡਾਡਾਂ ਨਿਕਲ ਗਈਆਂ। ਮਾਸਟਰ ਸ਼ਿਵ ਸਿੰਘ ਜੀ ਦੇ ਮੋਢੇ ਉੱਤੇ ਸਿਰ ਰੱਖ ਕੇ ਉਹ ਰੱਜ ਕੇ ਰੋਇਆ। ਮਨ ਹੌਲਾ ਕਰ ਲੈਣ ਪਿੱਛੋਂ ਉਸ ਨੇ ਆਖਿਆ, "ਮੇਰੇ ਕੋਲੋਂ ਇਹੋ ਜਿਹਾ ਹੁਕਮ ਨਹੀਂ ਮੰਨਿਆ ਜਾਂਦਾ, ਮਾਸਟਰ ਜੀ। ਮੈਂ ਕਦੇ ਕਿਸੇ ਨੂੰ ਨਹੀਂ ਮਾਰਿਆ। ਰਾਜ ਨੂੰ ਮੈਂ ਕਿੱਦਾਂ ਮਾਰਾਂ ? ਇਹਨੂੰ ਕਦੇ ਮਾਰ ਨਹੀਂ ਪਈ। ਅੱਜ ਮੇਰੀ ਵਜ੍ਹਾ ਨਾਲ ਇਸ ਨੂੰ ।" ਉਹ ਫੇਰ ਕਿੱਸ ਪਿਆ।
ਕੁਰੂਕਸੇਤ੍ਰ ਵਿਚ ਭਗਵਾਨ ਕ੍ਰਿਸ਼ਨ ਦੀ ਆਗਿਆ ਦਾ ਪਾਲਨ ਕਰਦੇ ਹੋਏ ਅਰਜੁਣ ਨੂੰ ਵੇਖ ਕੇ ਮੈਨੂੰ ਆਪਣਾ ਜਮਾਤੀ ਰੂਪ ਲਾਲ ਚੇਤੇ ਆ ਗਿਆ।
ਦੇਬੋ
ਆਪਣੇ ਪਿਤਾ, ਠਾਕੁਰ ਸਿੰਘ, ਵਾਂਗ ਰਤਨ ਸਿੰਘ ਵੀ ਆਪਣੇ ਮਾਪਿਆਂ ਦੀ ਇਕੋ ਇਕ ਔਲਾਦ ਸੀ ਅਤੇ ਸੀ ਵੀ ਤਰਸ ਤਰਸ ਕੇ, ਸੁੱਖਣਾ ਸੁੱਖ ਸੁੱਖ ਕੇ, ਉਡੀਕਾਂ ਕਰ ਕਰ ਕੇ ਲੱਭੀ ਹੋਈ ਔਲਾਦ। ਜਿਸ ਦਿਨ ਉਸ ਦਾ ਜਨਮ ਹੋਇਆ ਸੀ, ਉਸ ਦੇ ਪਿਤਾ ਦੀ ਉਮਰ ਪੈਂਤੀ ਸਾਲ ਸੀ ਤੇ ਮਾਤਾ ਦੀ ਤੋਤੀ। ਉਨ੍ਹਾਂ ਦੇ ਵਿਆਹ ਨੂੰ ਉਦੋਂ ਸਤਾਰਾਂ ਸਾਲ ਹੋ ਚੁੱਕੇ ਸਨ, ਜਦੋਂ ਅੰਮ੍ਰਿਤਸਰ ਦੇ ਮੁਹੱਲੇ ਕਿੱਤਿਆਂ ਵਿਚ, ਦਸਾਂ ਮਰਲਿਆਂ ਦੇ ਖੁੱਲ੍ਹੇ ਵਿਹੜੇ ਵਾਲੇ ਘਰ ਵਿਚ ਰੱਬੀ ਰਹਿਮਤ ਦਾ ਰੂਪ ਧਾਰ ਕੇ ਇਸ ਵਡਮੁੱਲੀ ਰੌਣਕ ਨੇ ਪਰਵੇਸ਼ ਕੀਤਾ। ਰੌਣਕ ਲਈ ਤਰਸੋ ਹੋਏ ਠਾਕੁਰ ਸਿੰਘ ਨੇ ਨੌਵੀਂ ਜਮਾਤੇ ਪੜ੍ਹਦੇ ਰਤਨ ਸਿੰਘ ਦਾ ਵਿਆਹ ਕਰ ਦਿੱਤਾ। ਜਦੋਂ ਉਹ ਨੌਵੀਂ ਵਿਚੋਂ ਵੇਲ੍ਹ ਹੋਇਆ ਤਾਂ ਉਸ ਨੂੰ ਉਸ ਦੇ ਮਾਮੇ ਕੋਲ ਖਰਾਦ ਦੇ ਕੰਮ ਉੱਤੇ ਲਾ ਕੇ ਆਪ ਬਾਬੇ ਸ਼ਹੀਦ ਕੋਲੋਂ ਪੋਤੀ-ਪੋਤੇ ਦੀ ਦਾਤ ਮੰਗਣ ਲੱਗ ਪਿਆ।
ਛੇਤੀ ਹੀ ਉਸ ਦੀ ਸੁਣੀ ਗਈ। ਵਿਆਹ ਤੋਂ ਦੂਜੇ ਵਰ੍ਹੇ ਉਸ ਦੀ ਨੂੰਹ ਨੇ ਧੀ ਨੂੰ ਜਨਮ ਦਿੱਤਾ ਤਾਂ ਉਸ ਨੇ ਬਾਬੇ ਸ਼ਹੀਦ ਪੰਜ ਰੁਪਿਆਂ ਦਾ ਪ੍ਰਸ਼ਾਦ ਚੜ੍ਹਾਇਆ । ਚਾਈਂ ਚਾਈਂ ਠਾਕੁਰ ਸਿੰਘ ਨੇ ਆਪਣੀ ਪਤਨੀ ਧਰਮ ਕੌਰ ਨੂੰ ਪੁੱਛਿਆ, “ਕੀ ਨਾਂ ਰੱਖਣਾ ਈ ਪੋਤੀ ਦਾ ?" ਉਸ ਨੇ ਹੱਸ ਕੇ ਆਖਿਆ, "ਇਹ ਕੋਈ ਪੁੱਛਣ ਆਲ਼ੀ ਗੱਲ ਆ। ਬਾਬੇ ਸ਼ਹੀਦ ਜਾਵਾਂਗੇ, ਮਹਾਰਾਜ ਦਾ ਵਾਕ ਲਵਾਂਗੇ, ਆਪੇ ਬਾਬਾ ਰੱਖ ਦਊ ਨਾ ।" ਵਾਕ ਦਾ ਪਹਿਲਾ ਅੱਖਰ 'ਗ' ਸੀ, ਪੋਤੀ ਦਾ ਨਾਂ ਗੁਰਦੇਵ ਕੌਰ ਰੱਖਿਆ ਗਿਆ, ਘਰ ਵਿਚ ਉਸ ਨੂੰ ਦੇਖੋ ਆਖਿਆ ਜਾਣ ਲੱਗ ਪਿਆ। ਤਿੰਨ ਕੁ ਸਾਲ ਪਿੱਛੋਂ ਦੇਖੋ ਦੇ ਵੀਰ ਗੁਰਦੇਵ ਸਿੰਘ ਦਾ ਜਨਮ ਹੋਇਆ, ਉਸ ਨੂੰ ਦੇਬ ਆਖਣ ਲੱਗ ਪਏ । ਠਾਕੁਰ ਸਿੰਘ ਅਤੇ ਧਰਮ ਕੌਰ ਦਾ ਘਰ ਰੌਣਕਾਂ ਨਾਲ ਭਰ ਗਿਆ। ਉਹ ਬਹੁਤ ਖ਼ੁਸ਼ ਸਨ।
ਰਤਨ ਸਿੰਘ ਪੜ੍ਹਨ ਵਿਚ ਭਾਵੇਂ ਕਮਜ਼ੋਰ ਸੀ, ਪਰ ਹੱਥਾਂ ਦਾ ਬਹੁਤ ਸੁੱਚਾ ਸਾਬਤ ਹੋਇਆ। ਕੁਝ ਸਾਲਾਂ ਵਿਚ ਹੀ ਉਸ ਨੇ ਕਈ ਪ੍ਰਕਾਰ ਦੀਆਂ ਮਸ਼ੀਨਾਂ ਚਲਾਉਣੀਆਂ ਸਿੱਖ ਲਈਆਂ ਅਤੇ ਚੰਗੇ ਕਾਰੀਗਰਾਂ ਵਿਚ ਗਿਣਿਆ ਜਾਣ ਲੱਗ ਪਿਆ। ਉਸ ਦੀ ਘਰਵਾਲੀ ਨਿਰੰਜਣ ਕੌਰ, ਸਵੇਰ ਦੇ ਨਾਂ ਵਾਲੀ, ਆਗਿਆਕਾਰ ਅਤੇ ਠੰਢੇ ਸੁਭਾਅ ਵਾਲੀ ਔਰਤ ਸੀ। ਠਾਕੁਰ ਸਿੰਘ ਦੇ ਘਰ ਵਿਚ ਸੁਖ-ਸ਼ਾਂਤੀ ਦਾ ਨਿਵਾਸ ਸੀ।
ਦੇਬੂ ਦੀ ਪਹਿਲੀ ਵਰ੍ਹੇ-ਗੰਢ ਉੱਤੇ ਉਸ ਦਾ ਮਾਮਾ ਕਰਤਾਰ ਸਿੰਘ ਨੇਰੋਬੀ ਤੋਂ ਉਚੇਚਾ ਆਇਆ। ਉਸ ਨੇ ਰਤਨ ਸਿੰਘ ਦਾ ਕੰਮਕਾਰ ਵੇਖ ਕੇ ਉਸ ਨੂੰ ਨੈਰੋਬੀ ਲੈ ਜਾਣ ਦਾ ਮਨ ਬਣਾ ਲਿਆ ਅਤੇ ਨੈਰੋਬੀ ਜਾ ਕੇ ਮਹੀਨੇ ਦੇ ਵਿਚ ਵਿਚ ਰਤਨ ਸਿੰਘ ਨੂੰ ਪਰਮਿਟ ਭਿਜਵਾ ਦਿੱਤਾ। ਦੇ ਪਿਆਰੇ ਬੱਚੇ, ਆਗਿਆਕਾਰ ਪਤਨੀ ਅਤੇ ਰੱਬ ਵਰਗੇ ਮਾਪੇ ਛੱਡ
ਠਾਕੁਰ ਸਿੰਘ ਦਾ ਉੱਤਰ ਸੀ, "ਨਾ ਬਈ ਰਤਨ ਸਿੰਹਾਂ, ਏਦਾਂ ਨਾ ਆਖ। ਮੈਂ ਬੜੀ ਬੇ-ਰੌਣਕੀ ਵੇਖੀ ਹੋਈ ਆ। ਅੱਜ ਮੇਰੇ ਚਾਰ ਰਤਨ ਸਿੰਘ ਨੇ। ਜੇ ਤੂੰ ਅਫ਼ਰੀਕਾ ਚਲਾ ਜਾਵੇਂਗਾ ਤਾਂ ਵੀ ਤਿੰਨ ਮੇਰੇ ਕੋਲ ਨੇ। ਤੂੰ ਸਾਡੀ ਚਿੰਤਾ ਨਾ ਕਰ। ਆਪਣੀ ਤਰੱਕੀ ਬਾਰੇ ਸੋਚ। ਪਾਂਧਾ ਨਾ ਪੁੱਛ, ਬੱਸ ਜਾਣ ਦੀ ਗੱਲ ਕਰ।"
ਜਦੋਂ ਪੰਜੀ ਸਾਲੀ ਰਤਨ ਸਿੰਘ ਆਪਣੇ ਪਰਿਵਾਰ ਨੂੰ ਨਾਲ ਲੈ ਜਾਣ ਲਈ ਭਾਰਤ ਆਇਆ ਤਾਂ ਠਾਕੁਰ ਸਿੰਘ ਅਤੇ ਧਰਮ ਕੌਰ ਨੂੰ ਆਪਣਾ ਸੰਸਾਰ ਸੁੰਞਾ ਹੁੰਦਾ ਜਾਪਣ ਲੱਗਾ। ਨੈਰੋਬੀ ਬੈਠਿਆਂ ਆਪਣੇ ਪਰਿਵਾਰ ਨੂੰ ਉਥੇ ਲਿਆਉਣ ਦਾ ਖ਼ਿਆਲ ਰਤਨ ਸਿੰਘ ਨੂੰ ਵੀ ਕਦੇ ਓਪਰਾ ਨਹੀਂ ਸੀ ਲੱਗਾ, ਪਰ ਹੁਣ ਆਪਣੇ ਘਰ ਆ ਕੇ ਮਾਤਾ-ਪਿਤਾ ਨਾਲ ਗੱਲ ਕੀਤੀ ਤਾਂ ਉਸ ਨੂੰ ਪਰਿਸਥਿਤੀ ਦੀ ਗੰਭੀਰਤਾ ਦਾ ਗਿਆਨ ਹੋਇਆ। ਮਾਤਾ-ਪਿਤਾ ਦੀ ਢਲਦੀ ਉਮਰ ਦਾ ਖ਼ਿਆਲ ਕਰ ਕੇ ਉਨ੍ਹਾਂ ਨੂੰ ਇਕੱਲੇ ਛੱਡਣ ਬਾਰੇ ਸੋਚਣਾ ਉਸ ਲਈ ਔਖਾ ਸੀ। ਉਸ ਦੇ ਨਾਲ ਜਾਣ ਨੂੰ ਉਹ ਤਿਆਰ ਨਹੀਂ ਸਨ। ਇਸ ਉਮਰੇ ਆਪਣਾ ਦੇਸ਼, ਆਪਣਾ ਸ਼ਹਿਰ, ਆਪਣਾ ਘਰ, ਆਪਣੇ ਸਕੇ-ਸੰਬੰਧੀ ਅਤੇ ਆਪਣੇ ਹਮ-ਉਮਰ ਹਮਜੋਲੀ ਛੱਡ ਕੇ ਉਹ ਕਾਹਦੇ ਵਾਸਤੇ ਜਾਣ। ਉਹ ਚੁੱਪ ਹੋ ਗਏ। ਅੱਜ ਤੋਂ ਪੰਝੀ-ਤੀਹ ਸਾਲ ਪਹਿਲਾਂ ਵਾਲੀ ਬੇ-ਰੌਣਕੀ ਉਨ੍ਹਾਂ ਦੀ ਚੇਤਨਾ ਵਿਚ ਉੱਭਰ ਆਈ। ਉਹ ਆਪਣੀ ਤਕਦੀਰ ਨਾਲ ਸਮਝੌਤਾ ਕਰਨ ਦੀ ਤਿਆਰੀ ਕਰਨ ਲੱਗ ਪਏ।
ਮਾਤਾ-ਪਿਤਾ ਨੂੰ ਉਦਾਸ ਵੇਖ ਕੇ ਰਤਨ ਸਿੰਘ ਵੀ ਉਦਾਸ ਹੋ ਗਿਆ। ਉਨ੍ਹਾਂ ਨਾਲ ਕਿਸੇ ਪ੍ਰਕਾਰ ਦੀ ਸਲਾਹ ਕਰਨ ਦੀ ਹਿੰਮਤ ਉਸ ਕੋਲ ਨਹੀਂ ਸੀ। ਇਕ ਦਿਨ ਮੌਕਾ ਪਾ ਕੇ ਉਸ ਨੇ ਆਪਣੀ ਪਤਨੀ ਨਿਰੰਜਣ ਕੌਰ ਨਾਲ ਸਲਾਹ ਕਰਨੀ ਚਾਹੀ। ਉਸ ਦਾ ਪਹਿਲਾ ਵਾਕ ਇਹ ਸੀ, "ਵੇਖੋ ਜੀ। ਇਕ ਵਾਰਾਂ ਸੁਣ ਲਵੋ, ਭਾਵੇਂ ਦਸ ਵਾਰਾਂ, ਮੈਂ ਭਾਪਾ ਜੀ ਅਤੇ ਬੇ-ਜੀ ਨੂੰ ਇਕੱਲੇ ਛੱਡ ਕੇ ਨਹੀਂ ਜਾਣਾ। ਉਹ ਸਾਡੇ ਸਾਹੀਂ ਜਿਉਂਦੇ ਨੇ। ਸਾਡੇ ਬਿਨਾਂ।" ਅਤੇ ਇਸ ਤੋਂ ਅੱਗੇ ਉਹ ਬੋਲ ਨਾ ਸਕੀ। ਉਸ ਦੀਆਂ ਅੱਖਾਂ ਵਿਚੋਂ ਡਿੱਗੇ ਕੋਸੇ ਪਾਣੀ ਦੇ ਦੋ ਕਤਰਿਆਂ ਨੇ ਉਸ ਦਾ ਵਾਕ ਪੂਰਾ ਕਰ ਦਿੱਤਾ।
ਉਸੇ ਦਿਨ ਰਤਨ ਸਿੰਘ ਨੇ ਆਪਣੇ ਪਿਤਾ ਨੂੰ ਆਪਣਾ ਫੈਸਲਾ ਸੁਣਾ ਦਿੱਤਾ ਕਿ ਉਹ ਵਾਪਸ ਅਫਰੀਕਾ ਨਹੀਂ ਜਾਵੇਗਾ। ਠਾਕੁਰ ਸਿੰਘ ਨੂੰ ਇਹ ਗੱਲ ਵੀ ਚੰਗੀ ਨਾ ਲੱਗੀ। ਰਤਨ ਸਿੰਘ ਨੂੰ ਅਫ਼ਰੀਕਾ ਵਿਚ ਰੇਲਵੇ ਵਿਚ ਨੌਕਰੀ ਮਿਲੀ ਹੋਈ ਸੀ। ਉਸ ਦੀਆਂ ਲਿਖੀਆਂ ਚਿੱਠੀਆਂ, ਉਸ ਦੁਆਰਾ ਘਰ ਘੱਲੋ ਜਾਣ ਵਾਲੇ ਪੈਸਿਆਂ ਅਤੇ ਹੁਣ ਦੇਸ਼ ਆਉਣ ਲੱਗਿਆਂ ਉਸ ਦੇ ਨਾਲ ਲਿਆਂਦੇ ਸਾਮਾਨ ਤੋਂ ਪਤਾ ਲੱਗਦਾ ਸੀ ਕਿ ਉਸ ਦੀ ਹਾਲਤ ਉਥੇ ਚੰਗੀ ਹੈ। ਠਾਕੁਰ ਸਿੰਘ ਆਪਣੇ ਇਕਲੋਤੇ ਪੁੱਤਰ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਵਿਚ ਰੁਕਾਵਟ ਬਣ ਕੇ ਬਹਿਣ ਨੂੰ ਤਿਆਰ ਨਹੀਂ ਸੀ । ਪਰੰਤੂ ਉਸ ਨੂੰ ਕੋਈ ਰਾਹ ਵੀ ਨਜ਼ਰ ਨਹੀਂ ਸੀ ਆ ਰਿਹਾ।
ਦੇਖੋ ਅਤੇ ਦੇਬੂ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੀ ਉਦਾਸੀ ਤੋਂ ਉਕੇ ਅਣਜਾਣ ਸਨ। ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡਾ ਭਾਪਾ ਸਾਨੂੰ ਅਫ਼ਰੀਕਾ ਲੈ ਜਾਣ ਲਈ ਆਇਆ ਹੈ। ਉਨ੍ਹਾਂ ਦੇ ਚਾਅ ਦਾ ਕੋਈ ਮੇਚ-ਬੰਨਾ ਨਹੀਂ ਸੀ। ਉਮਰੋਂ
ਉਸਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਕਿਸ ਦੁਚਿੱਤੀ ਵਿਚ ਸਨ, ਇਹ ਦੇਬੋ ਨੂੰ ਨਹੀਂ ਸੀ ਪਤਾ। ਦੇਬੇ ਦੀ ਦਾਦੀ ਧਰਮ ਕੌਰ ਨੇ ਆਪਣੀ ਪਰਿਵਾਰਕ ਸਮੱਸਿਆ ਦਾ ਇਕ ਹੱਲ ਸੋਚ ਤਾਂ ਲਿਆ, ਪਰ ਕਹਿਣ ਉਹ ਝਕਦੀ ਸੀ। ਇਕ ਰਾਤ ਹੌਸਲਾ ਕਰ ਕੇ ਉਸ ਨੇ ਆਖ ਹੀ ਦਿੱਤਾ, "ਦੇਬੋ ਦੇ ਬਾਪੂ, ਜੇ ਇਹ ਦੇਖੋ ਨੂੰ ਸਾਡੇ ਕੋਲ ਛੱਡ ਜਾਣ ਤਾਂ ਗੱਲ ਬਣ ਸਕਦੀ ਆ। ਤੁਸੀਂ ਰਤਨ ਸਿੱਧੂ ਨੂੰ ਆਖ ਵੇਖੋ।" ਅਗਲੇ ਦਿਨ ਸਵੇਰੇ ਠਾਕੁਰ ਸਿੰਘ ਨੇ ਆਪਣੇ ਪੁੱਤਰ ਨੂੰ ਕਿਹਾ, "ਲੈ ਬਈ ਰਤਨ ਸਿੰਹਾਂ। ਤੇਰੀ ਮਾਂ ਨੇ ਰਾਹ ਦੱਸਿਆ। ਉਹਦੀ ਸਲਾਹ ਮੈਨੂੰ ਚੰਗੀ ਲੱਗੀ ਆ। ਪੁੱਤਰਾ, ਮੁਸਾਫਰੀਆਂ ਸਾਡੇ ਮੱਥੇ ਲਿਖੀਆਂ ਹੋਈਆਂ ਨੇ। ਜੇ ਜ਼ਿੰਦਗੀ ਵਿਚ ਕੁਝ ਬਣਨਾ ਹੈ ਤਾਂ ਕੋਈ ਔਖ-ਸੋਖ ਵੀ ਝਲਣੀ ਪੈਂਦੀ ਆ। ਤੁਸੀਂ ਦਿਲ ਵੱਡਾ ਕਰ ਕੇ ਦੇਬੋ ਨੂੰ ਸਾਡੇ ਕੋਲ ਛੱਡ ਜਾਓ। ਅਸੀਂ ਉਹਦੇ ਵਿਚੋਂ ਤੁਹਾਨੂੰ ਵੇਖਦੇ ਰਹਾਂਗੇ। ਹੁਣ ਸਾਡੀ ਫ਼ਿਕਰ ਛੱਡ ਕੇ ਤੁਸੀਂ ਜਾਣ ਦੀ ਤਿਆਰੀ ਕਰੋ।"
ਤਿਆਰੀ ਹੋਣ ਲੱਗ ਪਈ। ਰਤਨ ਸਿੰਘ ਅਤੇ ਨਿਰੰਜਣ ਕੌਰ ਨੂੰ ਆਪਣੀ ਲੋੜ ਦੇ ਸਾਮਾਨ ਵਿਚ ਹਉਕੇ, ਹੰਝੂ ਅਤੇ ਉਦਾਸੀਆਂ ਬੰਨ੍ਹਦੇ ਵੇਖ ਕੇ ਠਾਕੁਰ ਸਿੰਘ ਅਤੇ ਧਰਮ ਕੌਰ ਨੂੰ ਹੌਲ ਪੈਂਦੇ ਸਨ। ਦੇਬੋ ਅਤੇ ਦੇਬੂ ਆਪਣੇ ਕਪੜੇ ਅਤੇ ਕਿਤਾਬਾਂ ਇਕ ਸੂਟਕੇਸ ਵਿਚ ਰੱਖਣਾ ਚਾਹੁੰਦੇ ਸਨ। ਰਤਨ ਸਿੰਘ ਨੇ ਦੇਬੋ ਨੂੰ ਕਿਹਾ, "ਬੇਟਾ, ਤੂੰ ਆਪਣੇ ਕਪੜੇ ਵੱਖਰੇ ਬਕਸੇ ਵਿਚ ਰੱਖ। ਦੇਬੂ ਦਾ ਸਾਮਾਨ ਅਸੀਂ ਆਪਣੇ ਨਾਲ ਰੱਖ ਲੈਂਦੇ ਹਾਂ। ਤੂੰ ਵੱਡੀ ਹੈਂ, ਇਸ ਲਈ ਤੈਨੂੰ ਆਪਣਾ ਵੱਖਰਾ ਸੂਟਕੇਸ ਲੈਣਾ ਚਾਹੀਦਾ।" ਆਪਣੇ ਵਡੱਪਣ ਦੀ ਗੱਲ ਸੁਣ ਕੇ ਦੇਖੋ ਥੋੜ੍ਹਾ ਜਿਹਾ ਖੁਸ਼ ਹੋਈ ਅਤੇ ਬਹੁਤ ਸਾਰਾ ਸ਼ਰਮਾਈ। ਰਤਨ ਸਿੰਘ ਨੂੰ ਪਤਾ ਸੀ ਕਿ ਉਹ ਬੱਚੀ ਦੀ ਮਾਸੂਮੀਅਤ ਨੂੰ ਧੋਖਾ ਦੇ ਰਿਹਾ ਸੀ । ਸ਼ਰਮ ਨਾਲ ਉਸ ਦਾ ਸਿਰ ਝੁਕ ਗਿਆ ਅਤੇ ਦੋ ਵੱਡੇ ਵੱਡੇ ਅੱਥਰੂ ਉਸ ਦੀਆਂ ਅੱਖਾਂ ਵਿਚੋਂ ਡਿੱਗ ਪਏ। ਉਸ ਨੇ ਦੇਬੋ ਵਲੋਂ ਮੂੰਹ ਫੇਰ ਕੇ ਆਪਣੇ ਹੰਝੂ ਲੁਕਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਦੇਖੋ ਹੈਰਾਨ ਸੀ ਕਿ ਉਸ ਦੇ ਵੱਡੀ ਹੋ ਜਾਣ ਕਾਰਨ ਉਸ ਦਾ ਭਾਪਾ ਬੱਚਾ ਕਿਉਂ ਬਣ ਗਿਆ ਸੀ। ਹੋਵੇਗਾ ਕੋਈ ਕਾਰਨ ਜਿਸ ਬਾਰੇ ਬਹੁਤਾ ਸੋਚਣ ਲਈ ਉਸ ਕੋਲ ਵੇਹਲ ਨਹੀਂ ਸੀ।
ਨਾ ਹੀ ਦੇਖੋ ਨੂੰ ਬਹੁਤਾ ਸੋਚਣਾ ਪਿਆ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉੱਤੇ ਪੁੱਜ ਕੇ ਸਾਰੇ ਛੇਤ ਖੁੱਲ੍ਹ ਗਏ, ਜਦੋਂ ਨਿਰੰਜਣ ਕੌਰ ਨੇ ਉਸ ਨੂੰ ਦੱਸਿਆ ਕਿ ਉਹ ਉਨ੍ਹਾਂ ਨਾਲ ਨਹੀਂ ਸੀ ਜਾ ਰਹੀ। "ਦੇਬੋ, ਜੇ ਤੂੰ ਚਲੀ ਜਾਵੇਂਗੀ ਤਾਂ ਤੇਰੇ ਬਾਪੂ ਜੀ ਅਤੇ ਮਾਂ ਜੀ ਇਕੱਲੇ ਰਹਿ ਜਾਣਗੇ। ਉਹ ਕਹਿੰਦੇ ਹਨ ਤੂੰ ਉਨ੍ਹਾਂ ਕੋਲ ਰਹਿ।" ਅਵਾਕ ਦੇਬੋ ਨੇ ਹੌਲੀ ਹੌਲੀ ਦਾਦੇ, ਦਾਦੀ, ਪਿਤਾ, ਭਰਾ ਅਤੇ ਮਾਂ ਵੱਲ ਵੇਖਿਆ। ਸਾਰਿਆਂ ਦੇ ਚਿਹਰਿਆਂ ਉੱਤੇ ਇਕੋ ਅਟੱਲ ਫ਼ੈਸਲਾ ਉੱਕਰਿਆ ਹੋਇਆ ਸੀ। ਉਸ ਨੇ ਜਾਣ ਲਿਆ ਕਿ ਉਸ
ਫਰੰਟੀਅਰ ਮੇਲ ਦੇਬੋ ਦੇ ਮਾਤਾ-ਪਿਤਾ ਅਤੇ ਵੀਰ ਨੂੰ ਬੰਬਈ ਵੱਲ ਲੈ ਤੁਰੀ। ਪਿਤਾ ਦਾ ਪਿਆਰ ਉਸ ਕੋਲੋਂ ਪਹਿਲਾਂ ਹੀ ਖੁੱਸ ਚੁੱਕਾ ਸੀ । ਅੱਜ ਉਹ ਮਾਂ-ਮਹਿੱਟਰ ਵੀ ਹੋ ਗਈ। ਆਪਣਾ ਸੂਟਕੇਸ ਚੁੱਕੀ ਉਹ ਆਪਣੇ ਦਾਦੇ ਦਾਦੀ ਨਾਲ ਕਿੱਤਿਆਂ ਵਿਚ ਆਪਣੇ ਪਿਤਾ ਪੁਰਖੀ ਘਰ ਵਿਚ ਆ ਗਈ ਅਤੇ ਆਪਣੇ ਜੀਵਨ ਵਿਚਲੀ ਬੇ-ਰੌਣਕੀ ਨੂੰ ਆਪਣਾ ਮੁਕੱਦਰ ਮੰਨਦੀ ਹੋਈ ਆਪਣੇ ਦਾਦਾ-ਦਾਦੀ ਦੇ ਜੀਵਨ ਵਿਚ ਰੌਣਕਾਂ ਬੀਜਣ ਲੱਗ ਪਈ।
ਅਫ਼ਰੀਕਾ ਵਿਚ ਰਹਿੰਦਿਆਂ ਰਤਨ ਸਿੰਘ ਦੇ ਘਰ ਦੋ ਪੁੱਤਰ ਹੋਰ ਜਨਮੇ। ਉਸ ਦੀ ਮਿਹਨਤ ਅਤੇ ਕਾਰੀਗਰੀ ਸਦਕਾ ਰੇਲਵੇ ਵਿਚੋਂ ਤਰੱਕੀ ਵੀ ਮਿਲਦੀ ਗਈ। ਰਹਿਣ ਲਈ ਵਧੀਆ ਮਕਾਨ ਵੀ ਰੇਲਵੇ ਵਲੋਂ ਮਿਲ ਗਿਆ। ਆਪਣੇ ਵੱਡੇ ਪੁੱਤਰ ਗੁਰਦੇਵ ਨੂੰ ਸੀਨੀਅਰ ਕੈਂਬ੍ਰਿਜ਼ ਕਰਵਾ ਕੇ ਉਸ ਨੇ ਵਲਾਇਤ ਭੇਜ ਦਿੱਤਾ। ਵਲਾਇਤ ਵਿਚ ਉਸ ਨੇ ਇੰਜੀਨੀਅਰਿੰਗ ਕਰ ਲਈ। ਉਥੇ ਹੀ ਚੰਗੀ ਨੌਕਰੀ ਵੀ ਮਿਲ ਗਈ ਅਤੇ ਰਤਨ ਸਿੰਘ ਦੇ ਇਕ ਮਿੱਤਰ ਨੇ ਆਪਣੀ ਲੜਕੀ ਦਾ ਰਿਸ਼ਤਾ ਵੀ ਕਰ ਦਿੱਤਾ। ਵੱਡੇ ਪੁੱਤ੍ਰ ਦਾ ਵਲਾਇਤ ਵਿਚ ਸੈਟਲ ਹੋ ਜਾਣਾ ਰਤਨ ਸਿੰਘ ਦੀ ਇਕ ਹੋਰ ਪ੍ਰਾਪਤੀ ਸੀ। ਗੁਰਦੇਵ ਸਿੰਘ ਦੀ ਸਹਾਇਤਾ ਨਾਲ ਉਸ ਦੇ ਛੋਟੇ ਦੋ ਪੁੱਤਰ ਵੀ ਵਾਰੀ ਵਾਰੀ ਵਲੈਤ ਪੁੱਜ ਗਏ ਅਤੇ ਤਾਲੀਮ ਪੂਰੀ ਕਰ ਲੈਣ ਪਿੱਛੋਂ ਵੱਡੇ ਭਰਾ ਦੇ ਅਸਰ ਰਸੂਖ਼ ਨਾਲ ਉਥੇ ਹੀ ਸੈਟਲ ਹੋ ਗਏ। ਇਸ ਸਾਰੇ ਸਮੇਂ ਵਿਚ ਰਤਨ ਸਿੰਘ ਆਪਣੀ ਦੇਬੋ ਵਲੋਂ ਅਵੇਸਲਾ ਨਹੀਂ ਸੀ ਹੋਇਆ। ਉਹ ਹਰ ਦੂਜੇ ਸਾਲ ਦੇਸ ਜਾਂਦਾ ਸੀ ਅਤੇ ਆਪਣੀ ਧੀ ਲਈ ਵੰਨ-ਸੁਵੰਨੇ ਕੱਪੜੇ, ਜ਼ੇਵਰ ਅਤੇ ਹੋਰ ਕਈ ਪ੍ਰਕਾਰ ਦੀਆ ਸੁਗਾਤਾਂ ਲੈ ਜਾਂਦਾ ਸੀ । ਨਿਰੰਜਣ ਕੌਰ ਨੇ ਪਿੱਛੇ ਨੈਰੋਬੀ ਵਿਚ ਆਪਣੇ ਪੁੱਤਾਂ ਦਾ ਖ਼ਿਆਲ ਰੱਖਣਾ ਹੁੰਦਾ ਸੀ, ਇਸ ਲਈ ਉਹ ਕੇਵਲ ਇਕ ਵੇਰ ਹੀ ਦੇਖੋ ਨੂੰ ਮਿਲਣ ਜਾ ਸਕੀ ਸੀ । ਹਰ ਵੇਰ ਪਿਤਾ ਵਲੋਂ ਦਾਤਾਂ ਪ੍ਰਾਪਤ ਕਰ ਕੇ ਦੇਬੋ ਧੰਨ ਧੰਨ ਹੋ ਜਾਂਦੀ ਸੀ। ਪਿਤਾ ਸਮਝਦਾ ਸੀ ਕਿ ਧੀ ਨੂੰ ਕੁਝ ਦੇ ਕੇ, ਉਸ ਦੇ ਤਿਆਗ ਦਾ ਮੁੱਲ ਤਾਰ ਕੇ, ਉਹ ਦੇਬੋ ਦੇ ਅਹਿਸਾਨਾਂ ਦੇ ਰਿਣ ਤੋਂ ਮੁਕਤ ਹੋਣ ਵਿਚ ਸਫਲ ਹੋ ਰਿਹਾ ਹੈ, ਪਰ ਹਰ ਵੇਰ ਉਸ ਦੇ ਬਿਰਧ ਮਾਤਾ-ਪਿਤਾ ਜਦੋਂ ਦੇਬੋ ਦੁਆਰਾ ਕੀਤੀ ਜਾਣ ਵਾਲੀ ਸੇਵਾ-ਸੰਭਾਲ ਦੇ ਸੋਹਲੇ ਗਾਉਂਦੇ ਤਾਂ ਰਤਨ ਸਿੰਘ ਨੂੰ ਆਪਣੇ ਸਿਰ ਚੜ੍ਹੇ ਕਰਜ਼ੇ ਦਾ ਭਾਰ ਵਧ ਗਿਆ ਪ੍ਰਤੀਤ ਹੁੰਦਾ। ਉਸ ਦੇ ਮਾਤਾ-ਪਿਤਾ ਦਾ ਦੇਖੋ ਦੇ ਸੰਬੰਧ ਵਿਚ ਉਚਾਰਿਆ ਹੋਇਆ ਹਰ ਵਾਕ ਅਤੇ ਉਸ ਪ੍ਰਤੀ ਅਪਣਾਇਆ ਹੋਇਆ ਹਰ
ਦੇਖੋ ਹਰ ਸਾਲ ਭਰਾਵਾਂ ਨੂੰ ਰੱਖੜੀਆਂ ਘਲਦੀ ਅਤੇ ਹਰ ਸਾਲ ਰਤਨ ਸਿੰਘ ਆਪਣੇ ਪੁੱਤਰਾਂ ਵਲੋਂ ਢੇਰ ਸਾਰੇ ਪੈਸੇ ਰੱਖੜੀ ਦੀ ਬੰਨ੍ਹਵਾਈ ਵਜੋਂ ਭੇਜ ਦਿੰਦਾ। ਦੇਸ਼ੋਂ ਉਨ੍ਹਾਂ ਪੈਸਿਆਂ ਵਿਚੋਂ ਖ਼ਰਚਾ ਕਰ ਕੇ ਭਰਾਵਾਂ ਲਈ ਸੁਗਾਤਾਂ ਖ਼ਰੀਦਦੀ, ਸਵੈਟਰਾਂ ਉਣਦੀ, ਚਾਦਰਾਂ-ਸਰ੍ਹਾਣੇ ਕੱਢਦੀ, ਦਿਗਜਾਮ ਅਤੇ ਲਾਲ ਇਮਲੀ ਦੇ ਗਰਮ ਕਪੜੇ ਸੂਟਾਂ ਲਈ ਖ਼ਰੀਦਦੀ ਰਹਿੰਦੀ ਅਤੇ ਮਿਲਣ ਆਏ ਪਿਤਾ ਹੱਥ ਨੈਰੋਬੀ ਭੇਜ ਦਿੰਦੀ।
ਜਦੋਂ ਰਤਨ ਸਿੰਘ ਦੇ ਤਿੰਨੇ ਪੁੱਤਰ ਵਲੈਤ ਵਿਚ ਵੱਸ ਗਏ ਤਾਂ ਪਤੀ-ਪਤਨੀ ਓਸੇ ਇਕੱਲ ਦੇ ਸ਼ਿਕਾਰ ਹੋ ਗਏ, ਜਿਸ ਤੋਂ ਆਪਣੇ ਮਾਤਾ-ਪਿਤਾ ਨੂੰ ਬਚਾਉਣ ਲਈ ਉਹ ਦੇਬੋ ਦਾਨ ਕਰ ਆਏ ਸਨ। ਸੰਸਾਰਕ ਝਮੇਲਿਆਂ ਤੋਂ ਥੋੜ੍ਹੀ ਜਿਹੀ ਵਿਹਲ ਮਿਲੀ ਤਾਂ ਰਤਨ ਸਿੰਘ ਨੂੰ ਯਾਦ ਆਇਆ ਕਿ ਉਹ ਆਪਣਾ ਇਕ ਬਹੁਤ ਜ਼ਰੂਰੀ ਫਰਜ਼ ਨਿਭਾਉਣ ਵਿਚ ਕੋਤਾਹੀ ਕਰ ਗਿਆ ਸੀ। ਉਹ ਪੁੱਤਰਾਂ ਨੂੰ ਪੜਾਉਣ, ਵਲੈਤ ਭੇਜਣ ਅਤੇ ਵਿਆਹੁਣ ਦੇ ਕੰਮਾਂ ਵਿਚ ਰੁੱਝਾ ਹੋਣ ਕਰ ਕੇ ਇਹ ਭੁੱਲ ਗਿਆ ਸੀ ਕਿ ਉਸ ਦੀ ਧੀ ਦੇਬੇ, ਭਰਾਵਾਂ ਨਾਲੋਂ ਵੱਡੀ ਹੈ ਅਤੇ ਅਜੇ ਤਕ ਕੁਆਰੀ ਬੈਠੀ ਹੈ। ਉਸ ਨੇ ਆਪਣੀ ਇਹ ਚਿੰਤਾ, ਚਿੱਠੀ ਰਾਹੀਂ, ਆਪਣੇ ਪਿਤਾ ਨਾਲ ਸਾਂਝੀ ਕੀਤੀ। ਪਿਤਾ ਨੇ ਉੱਤਰ ਵਿਚ ਲਿਖਿਆ, "ਇਕ ਰਿਸ਼ਤਾ ਸਾਡੀ ਨਜ਼ਰ ਵਿਚ ਹੈ। ਭਲੇ ਲੋਕਾਂ ਦਾ ਪਰਿਵਾਰ ਹੈ। ਸਾਡੇ ਲਾਗੇ ਹੀ ਕਿੱਤਿਆਂ ਵਿਚ ਘਰ ਹੈ। ਇਹ ਰਿਸ਼ਤਾ ਹੋ ਜਾਣ ਨਾਲ ਦੇਬੇ ਸਾਡੇ ਲਾਗੇ ਰਹਿ ਸਕੇਗੀ।"
ਰਿਸ਼ਤਾ ਹੋ ਗਿਆ, ਵਿਆਹ ਦੀ ਤਾਰੀਮ ਵੀ ਪੱਕੀ ਕਰ ਲਈ ਗਈ। ਰਤਨ ਸਿੰਘ ਨੇ ਪੁੱਤਰਾਂ ਨੂੰ ਵਿਆਹ ਉੱਤੇ ਪੁੱਜਣ ਲਈ ਲਿਖਿਆ। ਤਿੰਨਾਂ ਵਲੋਂ ਦੂਰੀ, ਰੁਝੇਵੇਂ ਅਤੇ ਖਰਚੇ ਨੂੰ ਮੁਖ ਰੱਖਦਿਆਂ ਹੋਇਆਂ ਭੈਣ ਦੇ ਵਿਆਹ ਵਿਚ ਨਾ ਆ ਸਕਣ ਦੀ ਸਿਆਣੀ ਮਜਬੂਰੀ ਅਤੇ ਮਜਬੂਰ ਸਿਆਣਪ ਤੋਂ ਕੰਮ ਲੈਣ ਦਾ ਫੈਸਲਾ ਲੈ ਲਿਆ ਗਿਆ। ਪੁੱਤਰਾਂ ਵਲੋਂ ਕਿਸੇ ਸਹਾਇਤਾ ਦਾ ਹੁੰਗਾਰਾ ਨਾ ਮਿਲਣ ਉੱਤੇ ਉਸ ਨੇ ਨੈਰੋਬੀ ਵਾਲਾ ਨਿੱਕਾ ਜਿਹਾ ਘਰ ਵੇਚ ਕੇ ਕੁੜੀ ਦੇ ਵਿਆਹ ਜੋਗਾ ਪੈਸਾ ਪੱਲੇ ਬੰਨ੍ਹ ਲਿਆ ਅਤੇ ਦੇਸ ਪੁੱਜ ਗਿਆ। ਵਿਆਹ ਤਾਂ ਵਾਹਵਾ ਸੁਹਣਾ ਹੋ ਗਿਆ, ਪਰ ਤਿੰਨਾਂ ਭਰਾਵਾਂ ਦੀ ਇਕੋ ਇਕ ਭੈਣ ਦੀ ਡੋਲੀ ਭਰਾਵਾਂ ਦੇ ਮੋਢਿਆਂ ਨੂੰ ਤਰਸਦੀ ਰਹੀ। ਉਸ ਨੇ ਭਰਾਵਾਂ ਦੀਆਂ ਘੋੜੀਆਂ ਵੀ ਨਹੀਂ ਸੀ ਗਾਵੀਆਂ ਅਤੇ ਵਾਗਾਂ ਵੀ ਨਹੀਂ ਸਨ ਗੁੰਦੀਆਂ। ਵਿਦਾਇਗੀ ਸਮੇਂ ਮਾਂ ਦੇ ਗਲ ਲੱਗ ਕੇ ਰੋਂਦਿਆਂ, ਉਹਨੂੰ ਇਹ ਸਭ ਕੁਝ ਯਾਦ ਆਇਆ। ਉਸ ਦਾ ਜੀ ਕੀਤਾ ਕਿ ਮਾਂ ਨੂੰ ਪੁੱਛੇ, "ਤੂੰ ਮੇਰੇ ਵੰਡੇ ਦੀ ਮਮਤਾ ਮੈਨੂੰ ਕਿਉਂ ਨਾ ਦਿੱਤੀ ?" ਝੱਟ ਹੀ ਉਸ ਨੂੰ ਚੇਤਾ ਆ ਗਿਆ ਕਿ "ਮੇਰੀ ਮਾਂ ਕੋਲ ਮੇਰੇ ਪ੍ਰਸ਼ਨ ਦਾ ਕੋਈ ਉੱਤਰ ਨਹੀਂ। ਮਾਂ ਨੂੰ ਨਿਰੁੱਤਰ ਕਰ ਕੇ ਮੈਂ ਕੀ ਲੈਣਾ ਹੈ।"
ਰਤਨ ਸਿੰਘ ਨੇ ਅਫ਼ਰੀਕਾ ਵਿਚੋਂ ਆਪਣਾ ਡੇਰਾ-ਡੰਡਾ ਪੁੱਟ ਲਿਆ ਸੀ। ਆਪਣੇ ਪੁੱਤਰਾਂ ਕੋਲ ਵਲੈਤ ਜਾਣ ਤੋਂ ਪਹਿਲਾਂ ਕੁੱਝ ਚਿਰ ਆਪਣੀ ਧੀ ਅਤੇ ਆਪਣੇ ਮਾਪਿਆਂ
ਦੇਖੋ ਨੂੰ ਚੰਗਾ ਵਰ ਅਤੇ ਸੁਹਣਾ ਘਰ ਮਿਲਿਆ ਸੀ। ਦੇਬੇ ਇਸ ਦੀ ਹੱਕਦਾਰ ਹੁੰਦਿਆਂ ਹੋਇਆਂ ਵੀ ਸ਼ੁਕਰਗੁਜ਼ਾਰ ਸੀ। ਉਸ ਵਿਚ ਹੱਕ ਦੀ ਚੇਤਨਾ ਹੈ ਹੀ ਨਹੀਂ ਸੀ। ਸਾਲ ਖੰਡ ਪਿੱਛੋਂ ਉਸ ਦੇ ਘਰ ਪੁੱਤਰ ਜਨਮਿਆ। ਰਤਨ ਸਿੰਘ ਨੇ ਆਪਣੇ ਪੁੱਤਰਾਂ ਨੂੰ ਇਹ ਖ਼ੁਸ਼ਖ਼ਬਰੀ ਸੁਣਾਈ। ਉਨ੍ਹਾਂ ਵਲੋਂ ਆਏ ਵਧਾਈ ਦੇ ਪੱਤਰ ਉਸ ਨੇ ਬੈਠਕ ਦੀ ਅੰਗੀਠੀ ਉੱਤੇ ਸਜਾਅ ਕੇ ਰੱਖੀ ਰਖੇ ਪੂਰਾ ਸਾਲ ਭਰ।
ਦੇਖੋ ਆਪਣੇ ਪਰਵਾਰ ਵਿਚ ਰੁੱਝ ਗਈ। ਉਸ ਕੋਲ ਆਪਣੇ ਮਾਤਾ-ਪਿਤਾ ਲਈ ਬਹੁਤਾ ਸਮਾਂ ਨਹੀਂ ਸੀ ਹੁੰਦਾ। ਉਹ ਚਾਹੁੰਦੀ ਸੀ ਕਿ ਉਹਦੇ ਮਾਤਾ-ਪਿਤਾ ਦੀ ਉਵੇਂ ਹੀ ਸੇਵਾ ਹੁੰਦੀ ਰਹੇ, ਜਿਵੇਂ ਉਸ ਦੇ ਦਾਦੇ ਦਾਦੀ ਦੀ ਹੁੰਦੀ ਰਹੀ ਸੀ। ਪਰੰਤੂ, ਉਹ ਮਜਬੂਰ ਸੀ। ਉਸ ਦੇ ਸੱਸ-ਸਹੁਰਾ ਵੀ ਬਿਰਧ ਸਨ। ਉਨ੍ਹਾਂ ਨੂੰ ਵੀ ਦੇਸ਼ ਦੀ ਉਨੀ ਹੀ ਲੋੜ ਸੀ, ਜਿੰਨੀ ਮਾਤਾ-ਪਿਤਾ ਨੂੰ। ਮਾਨਸਿਕ ਤੌਰ ਉੱਤੇ ਦੇਖੋ ਦੋ ਹਿੱਸਿਆਂ ਵਿਚ ਵੰਡੀ ਗਈ। ਜੇ ਉਹ ਇਕ ਕਰਾਮਾਤੀ ਦੇਵੀ ਹੁੰਦੀ ਤਾਂ ਜ਼ਰੂਰ ਹੀ ਦੋ ਰੂਪ ਧਾਰ ਕੇ ਸਹੁਰੇ ਘਰ ਦੇ ਸਾਰੇ ਫ਼ਰਜ਼ ਨਿਭਾਉਂਦੀ ਹੋਈ ਮਾਤਾ-ਪਿਤਾ ਦਾ ਪੂਰਾ ਪੂਰਾ ਧਿਆਨ ਰੱਖਦੀ।
ਖੈਰ, ਰਤਨ ਸਿੰਘ ਏਨਾ ਮਜਬੂਰ ਵੀ ਨਹੀਂ ਸੀ। ਉਸ ਦੇ ਤਿੰਨ ਪੁੱਤ ਵਿਲਾਇਤ ਵਿਚ ਵੱਸਦੇ ਸਨ। ਉਹ ਆਪਣੀ ਧੀ ਉੱਤੇ ਕਿਸੇ ਪ੍ਰਕਾਰ ਦਾ ਬੋਝ ਕਿਉਂ ਬਣੇ। ਜਿਸ ਧੀ ਦੀ ਸਹਾਇਤਾ ਨਾਲ ਉਹ ਆਪਣੇ ਪੁੱਤਰਾਂ ਨੂੰ ਇਸ ਯੋਗ ਬਣਾ ਸਕਣ ਵਿਚ ਸਫਲ ਹੋਇਆ ਸੀ, ਉਸ ਧੀ ਲਈ ਕਿਸੇ ਪ੍ਰਕਾਰ ਦੀ ਮਾਨਸਿਕ ਚਿੰਤਾ ਦਾ ਕਾਰਣ ਬਣਨ ਦੀ ਥਾਂ ਉਸ ਦੇ ਘਰ-ਸੰਸਾਰ ਵਿਚ ਸੁਖ ਸੀਤਲਤਾ ਦੇ ਸੰਚਾਰ ਦਾ ਸਾਧਨ ਬਣਨਾ ਹੀ, ਉਸ ਨੂੰ ਸੋਭਾ ਦਿੰਦਾ ਸੀ। ਨਿਰੰਜਣ ਕੌਰ ਨਾਲ ਸਾਰੀ ਸਲਾਹ ਕਰ ਕੇ ਉਸ ਨੇ ਆਪਣਾ ਪਿਤਾ-ਪੁਰਖੀ ਘਰ ਦੇਖੋ ਦੇ ਨਾਂ ਕਰ ਦੇਣ ਦਾ ਇਰਾਦਾ ਕਰ ਲਿਆ। ਦੇਬੋ ਨੇ ਸੁਣਿਆ ਤਾਂ ਪਿਤਾ ਦੇ ਗਲ ਲੱਗ ਰੋਈ, "ਭਾਪਾ ਜੀ, ਇਹ ਘਰ ਨਿਰਾ ਘਰ ਨਹੀਂ, ਵੀਰਾਂ ਦੇ ਮਿਲਾਪ ਦੀ ਆਸ ਹੈ। ਮੈਂ ਇਸ ਨੂੰ ਸਾਂਭਦੀ-ਸੁਆਰਦੀ ਰਹਾਂਗੀ। ਕਦੇ ਆਪਣਾ ਘਰ ਵੇਖਣ ਦੇ ਬਹਾਨੇ ਵੀਰ ਆਉਣਗੇ ਤਾਂ ਭੈਣ ਦੇ ਕਲੇਜੇ ਠੰਢ ਪਵੇਗੀ । ਜੁਗ ਜੁਗ ਜੀਣ ਮੇਰੇ ਵੀਰ, ਪਰਲੋ ਤੀਕ ਵੱਸੇ ਮੇਰੇ ਬਾਬਲ ਦਾ ਵਿਹੜਾ। ਮੁੜਕੇ ਨਾ ਏਦਾਂ ਦੀ ਗੱਲ ਮੂੰਹੋਂ ਕਢਿਉ।"
ਰਤਨ ਸਿੰਘ ਨੇ ਦੇਖੋ ਦੀ ਗੱਲ ਸੁਣ ਲਈ, ਪਰ ਮੰਨੀ ਨਾ ਅਤੇ ਆਪਣੇ ਪੁੱਤਰ ਨੂੰ ਲਿਖਿਆ, "ਬੱਚਿਓ, ਮੈਂ ਅਤੇ ਤੁਹਾਡੀ ਮਾਤਾ ਨੇ ਸਲਾਹ ਬਣਾਈ ਹੈ ਕਿ ਆਪਣਾ ਜੱਦੀ ਘਰ ਤੁਹਾਡੀ ਵੱਡੀ ਭੈਣ ਨੂੰ ਦੇ ਕੇ ਅਸੀਂ ਤੁਹਾਡੇ ਕੋਲ ਆ ਜਾਈਏ। ਜਿੰਨੀ ਛੇਤੀ ਹੋ ਸਕੇ ਸਾਡੀਆਂ ਟਿਕਟਾਂ ਘੱਲ ਦਿਓ।"
ਪੰਦਰਾਂ ਦਿਨਾਂ ਦੇ ਅੰਦਰ ਅੰਦਰ ਗੁਰਦੇਵ ਸਿੰਘ ਅੰਮ੍ਰਿਤਸਰ ਦੇ ਮੁਹੱਲੇ ਕਿੱਤਿਆਂ ਵਿਚ ਪੁੱਜ ਗਿਆ। ਇਕੱਲੀ ਦੇਬ ਨੂੰ ਏਨੀ ਖੁਸ਼ੀ ਹੋਈ, ਜਿੰਨੀ ਰਾਮ ਦੇ ਬਨਵਾਸੋਂ ਪਰਤਣ ਉੱਤੇ ਅਯੁੱਧਿਆ ਦੇ ਸਾਰੇ ਲੋਕਾਂ ਨੂੰ ਵੀ ਸ਼ਾਇਦ ਨਾ ਹੋਈ ਹੋਵੇ। ਉਸ ਨੂੰ ਯਕੀਨ ਨਹੀਂ
ਮਾਤਾ-ਪਿਤਾ ਅਤੇ ਭਰਾ ਨੂੰ ਲੱਢੇ ਵੇਲੇ ਦੀ ਚਾਹ ਦੇ ਕੇ ਦੇਬੋ ਆਪਣੇ ਸਹੁਰੇ ਘਰ ਆ ਗਈ ਅਤੇ ਵੀਰ ਲਈ ਰਾਤ ਦੀ ਰੋਟੀ ਦੇ ਆਹਰ ਵਿਚ ਲੱਗ ਗਈ। ਉਸ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ 'ਦੇਬੂ ਨੂੰ ਗੁੜ ਵਾਲੇ ਮਿੱਠੇ ਚੋਲ ਬਹੁਤ ਚੰਗੇ ਲੱਗਦੇ ਸਨ। ਬਚਪਨ ਵਿਚ ਉਹ ਕਈ ਵੇਰ, ਮਿੱਠੇ ਚੌਲਾਂ ਤੋਂ ਦੇਬੇ ਨਾਲ ਲੜਿਆ ਅਤੇ ਰੁੱਸਿਆ ਸੀ। ਗੁੜ ਦੇ ਮਿੱਠੇ ਚੌਲ ਬਣਾਉਂਦੀ ਦੋਬੋ ਦਾ ਚਾਅ ਵਿਦੁਰ ਦੀ ਘਰਵਾਲੀ ਨਾਲੋਂ ਘੱਟ ਨਹੀਂ ਸੀ, ਫ਼ਰਕ ਸਿਰਫ਼ ਏਨਾ ਸੀ ਕਿ ਉਹ ਚੌਲਾਂ ਵਿਚ ਗੁੜ ਪਾਉਣਾ ਨਹੀਂ ਸੀ ਭੁੱਲੀ। 'ਦੇਬੂ' ਸਭ ਕੁਝ ਛੱਡ ਕੇ ਮਿੱਠੇ ਚੋਲ ਪਹਿਲਾਂ ਖਾਂਦਾ ਹੁੰਦਾ ਸੀ। 'ਗੁਰਦੇਵ ਸਿੰਘ' ਨੇ ਖਾਣਾ ਸ਼ੁਰੂ ਕਰਨ ਤੋਂ ਪਹਿਲਾਂ ਚੌਲਾਂ ਵਾਲੀ ਪਲੇਟ ਆਪਣੇ ਸਾਹਮਣਿਓਂ ਚੁੱਕ ਕੇ ਇਕ ਪਾਸੇ ਰੱਖ ਦਿੱਤੀ। ਦੇਬੋ ਨੇ ਧਿਆਨ ਨਾਲ ਵੀਰ ਵੱਲ ਵੇਖਿਆ। ਪੱਛਮੀ ਸਭਿਅਤਾ ਦੇ ਭਾਰ ਹੇਠ ਦੱਬੇ ਗੁਰਦੇਵ ਸਿੰਘ ਵਿਚੋਂ 'ਦੇਬੂ' ਅਲੋਪ ਹੋ ਚੁੱਕਾ ਸੀ। ਦੇਬੇ ਯਥਾਰਥ ਦਾ ਟਾਕਰਾ ਕਰਨ ਲਈ ਤਿਆਰ ਹੋਣ ਲੱਗ ਪਈ
ਗਾੱਡ ਬਲੈੱਸ ਯੂ
ਦੋ ਜਨਵਰੀ ਦਾ ਵਲੈਤੀ ਦਿਨ ਭਾਵੇਂ ਕਿੰਨਾ ਵੀ ਠੰਢਾ, ਸਿੱਲ੍ਹਾ ਅਤੇ ਘਸਮੈਲਾ ਕਿਉਂ ਨਾ ਹੋਵੇ, ਨਵੇਂ ਸਾਲ ਦੀ ਸੇਲ ਦਾ ਚਾਅ ਕਦੇ ਸਲ੍ਹਾਬਿਆ ਨਹੀਂ ਗਿਆ। ਉਹ ਦਿਨ ਤਾਂ ਕੇਵਲ ਠੰਢਾ ਸੀ: ਸਿੱਲ੍ਹਾ ਅਤੇ ਘਸਮੈਲਾ ਨਹੀਂ ਸੀ। ਮੁਲਾਇਮ ਸਿਆਲੀ ਧੁੱਪ ਮਹਿਸੂਸੀ ਭਾਵੇਂ ਨਹੀਂ ਸੀ ਜਾ ਸਕਦੀ, ਵੇਖੀ ਤਾਂ ਜਾ ਹੀ ਸਕਦੀ ਸੀ। ਚਲੋਂ ਠੰਢੀ ਹੀ ਸਹੀ, ਧੁੱਪ ਤਾਂ ਧੁੱਪ ਹੀ ਹੈ; ਉਹ ਵੇਖਣ ਨੂੰ ਵੀ ਨਿੱਘੀ ਹੁੰਦੀ ਹੈ। ਨਿੱਘੀ ਦਿਸਦੀ ਧੁੱਪ ਨੇ ਆਕਸਫੋਰਡ ਸਟ੍ਰੀਟ ਦੀ ਭੀੜ ਨੂੰ ਸਵਾਈ ਕੀਤਾ ਹੋਇਆ ਸੀ। ਧੁੱਪ-ਧੋਤੇ ਲੰਡਨ ਦਾ ਬਾਜ਼ਾਰ ਉੱਨ ਵਲ੍ਹੇਟੇ ਲੋਕਾਂ ਦੀ ਭੀੜ ਨਾਲ ਖਚਾ ਖਚ ਭਰਿਆ ਹੋਇਆ ਸੀ ਜਦੋਂ ਮੈਂ ਅਤੇ ਮੇਰੇ ਘਰ ਵਾਲੀ ਮਾਰਬਲ ਆਰਚ ਸਟੇਸ਼ਨ ਵਿੱਚੋਂ ਬਾਹਰ ਨਿਕਲ ਕੇ ਸੀ.ਐਂਡ.ਏ. ਸਟੋਰ ਵਿਚ ਪੁੱਜੇ।
"ਕਿੰਨੀ ਭੀੜ ਹੈ।" ਮੇਰੇ ਕੋਲੋਂ ਸੁਭਾਵਕ ਹੀ ਆਖਿਆ ਗਿਆ।
“ਭੀੜ ਹੈ ? ਪੂਰਾ ਸਾਲ ਉਡੀਕਦੇ ਹਨ ਲੋਕ ਇਨ੍ਹਾਂ ਰੋਣਕਾਂ ਨੂੰ।" ਮੈਨੂੰ ਇਉਂ ਲੱਗਾ ਜਿਵੇਂ ਮੇਰੇ ਘਰ ਵਾਲੀ ਨੇ ਆਖਿਆ ਹੋਵੇ, 'ਮੂੰਹ ਸੰਭਾਲ ਕੇ ਗੱਲ ਕਰੋ।' ਮੈਂ ਗੱਲ ਕਰਨੋਂ ਹਟ ਕੇ ਮੂੰਹ ਦੀ ਸੰਭਾਲ ਕਰਨ ਲੱਗ ਪਿਆ।
ਸਾਰੇ ਲੋਕ ਆਪਣੀ ਪਸੰਦ ਅਤੇ ਆਪਣੇ ਮੇਚ ਦੇ ਕਪੜਿਆਂ ਦੀ ਚੋਣ ਦਾ ਇੱਕ ਕੰਮ ਕਰ ਰਹੇ ਸਨ; ਪਰ ਇੱਕ ਜਿਹਾ ਕੰਮ ਕਰਦੇ ਹੋਏ ਵੀ ਸਾਰੇ ਇਕ ਦੂਜੇ ਨਾਲੋਂ ਵੱਖਰੀ ਪ੍ਰਕਾਰ ਦੇ ਕੰਮ ਵਿਚ ਰੁੱਝੇ ਹੋਏ ਜਾਪਦੇ ਸਨ। ਹਰ ਕੋਈ ਆਪਣੇ ਲਾਗਲੇ ਆਦਮੀ ਦੀ ਹੋਂਦ ਤੋਂ ਬੇ-ਖ਼ਬਰ, ਆਪਣੇ ਆਪ ਵਿਚ ਮਗਨ ਜਿਹਾ ਲੱਗ ਰਿਹਾ ਸੀ। ਆਲਾ ਦੁਆਲਾ ਭੁੱਲ ਕੇ ਆਪਣੇ ਆਪ ਵਿਚ ਮਗਨ ਲੋਕ ਕਿੰਨੇ ਸੁਹਣੇ ਲੱਗਦੇ ਹਨ। 'ਬਹੁ ਮਾਹਿ ਇਕੋਲਾ' ਹੋਣ ਵਿਚ ਕਿੰਨੀ ਸੁੰਦਰਤਾ ਹੈ॥
ਪੰਜ-ਛੇ ਅਰਬਾਂ ਨਾਲ ਅੱਠ-ਦਸ ਔਰਤਾਂ ਤੁਰੀਆਂ ਫਿਰਦੀਆਂ ਸਨ। ਹਰ ਆਦਮੀ ਦੇ ਹੱਥ ਵਿਚ ਇਕ ਸਾਪਿੰਗ ਬਾਸਕਿਟ ਅਤੇ ਹਰ ਇਸਤ੍ਰੀ ਕੋਲ ਇਕ ਟ੍ਰਾਲੀ ਸੀ। ਸਾਰੇ ਦੇ ਸਾਰੇ ਅਰਬੀ ਲਿਬਾਸ ਵਿਚ ਸਨ। ਜਦੋਂ ਕਿਸੇ ਸਟਾਲ ਉੱਤੇ ਖੜੇ ਹੋ ਕੇ ਕਪੜੇ ਪਸੰਦ ਕਰਨੇ ਹੁੰਦੇ ਸਨ ਉਦੋਂ ਔਰਤਾਂ ਆਪਣੇ ਮੂੰਹਾਂ ਉੱਤੋਂ ਬੁਰਕੇ ਦਾ ਪਰਦਾ ਚੁੱਕ ਕੇ ਸਿਰ ਉੱਤੋਂ ਦੀ ਪਿੱਛੇ ਸੁੱਟ ਲੈਂਦੀਆਂ ਸਨ ਅਤੇ ਜਦੋਂ ਸਟੋਰ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਵੱਲ ਜਾਣਾ ਹੁੰਦਾ ਸੀ ਉਦੋਂ ਉਸੇ ਪੱਲੇ ਨੂੰ ਹੇਠਾਂ ਸੁੱਟ ਕੇ ਮੂੰਹ ਢੱਕ ਲੈਂਦੀਆਂ ਸਨ। ਮੂੰਹ ਢੱਕ ਕੇ ਤੁਰੀ ਆਉਂਦੀ ਇਕ ਇਸਤ੍ਰੀ ਦੀ ਟ੍ਰਾਲੀ ਦਾ ਪਹੀਆ ਇਕ ਅੰਗ੍ਰੇਜ਼ ਕੁੜੀ ਦੀ ਅੱਡੀ ਵਿਚ ਜਾ ਵੱਜਾ। ਉਸ ਕੁੜੀ ਨੇ ਪਿਨੀਆਂ ਤੱਕ ਉੱਚੇ ਬੂਟ ਨਾ ਪਾਏ ਹੁੰਦੇ ਤਾਂ ਚੋਖੀ ਸੱਟ ਲੱਗ ਜਾਣੀ ਸੀ। ਖ਼ੈਰ! ਗੋਰੀ ਕੁੜੀ ਨੂੰ ਆਪਣੇ ਪੈਰ ਦੀ ਸੱਟ ਨਾਲੋਂ ਆਪਣੇ ਬੂਟਾਂ ਦੀ ਚਿੰਤਾ
ਇਸ ਤਮਾਸ਼ੇ ਨੂੰ ਵੇਖ ਕੇ ਮੇਰੇ ਘਰ ਵਾਲੀ ਦੇ ਮੂੰਹੋਂ ਬੇ-ਵਸੇ ਹੀ ਨਿਕਲ ਗਿਆ, "ਬੇ-ਵਕੂਛ! ਪਤਾ ਨਹੀਂ ਤੁਰਨ ਲੱਗਿਆ ਖੋਪੇ ਕਿਉਂ ਲਾ ਲੈਂਦੀਆਂ ਹਨ ?"
"ਇਸ ਗੱਲ ਦਾ ਪਤਾ ਕਰਕੇ ਅਸਾਂ ਕੀ ਲੈਣਾ ਹੈ ? ਪਰ ਇਹ ਜ਼ਰੂਰ ਯਾਦ ਰੱਖੋ ਕਿ 'ਬੇ-ਵਕੂਫ਼' ਦੇ ਅਰਥ ਇਨ੍ਹਾਂ ਨੂੰ ਪਤਾ ਹਨ," ਮੈਂ ਹੌਲੀ ਨਾਲ ਘਰ ਵਾਲੀ ਦੇ ਕੰਨ ਵਿਚ ਆਖਿਆ।
"ਇਨ੍ਹਾਂ ਨੂੰ ਕੀ ਪਤਾ ਪੰਜਾਬੀ ਦਾ।"
"ਚੇ-ਵਕੂਫ਼ ਪੰਜਾਬੀ ਨਹੀਂ; ਪੰਜਾਬ ਦੇ ਲੋਕ ਬੇਵਕੂਫ ਨਹੀਂ ਹੁੰਦੇ ਮੂਰਖ ਹੁੰਦੇ ਹਨ।"
"ਲੋਕ ਨਹੀਂ ਸਿਰਫ਼ ਆਦਮੀ ਆਖੋ; ਲੋਕਾਂ ਵਿਚ ਔਰਤਾਂ ਵੀ ਸ਼ਾਮਲ ਹਨ।" ਮੈਨੂੰ ਲੱਗਾ ਜਿਵੇਂ ਮੇਰੇ ਘਰ ਵਾਲੀ ਕਹਿ ਰਹੀ ਸੀ, 'ਸੋਚ ਕੇ ਗੱਲ ਕਰਿਆ ਕਰੋ।'
ਮੈਂ ਸੋਚਣ ਦੀ ਕੋਸ਼ਿਸ਼ ਕਰਨ ਹੀ ਵਾਲਾ ਸਾਂ ਕਿ ਇਕ ਸੁੰਦਰ ਦ੍ਰਿਸ਼ ਨੇ ਮੇਰਾ ਧਿਆਨ ਖਿੱਚ ਲਿਆ। ਸੁੰਦਰਤਾ ਸਾਹਮਣੇ ਸੋਚ ਆਪਣਾ ਸਿਰ ਝੁਕਾਵੇ ਇਹ ਮੈਨੂੰ ਚੰਗਾ ਲੱਗਦਾ ਹੈ; ਪਰ ਹੁਣ ਤਕ ਮਨੁੱਖੀ ਸੋਚ ਸ਼ਕਤੀ ਸਾਹਮਣੇ ਝੁਕਦੀ ਆਈ ਹੈ। ਮੈਂ ਘਰ ਵਾਲੀ ਵੱਲ ਵੇਖਿਆ। ਉਨ੍ਹਾਂ ਦੀਆਂ ਅੱਖਾਂ ਵੀ ਉਸੇ ਸੁੰਦਰਤਾ ਨਾਲ ਸਾਂਝ ਪਾਈ ਬੈਠੀਆ ਸਨ। ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਮੈਨੂੰ ਆਖਿਆ, "ਉਸ ਜੋੜੇ ਵੱਲ ਵੇਖੋ; ਪਰ ਉਨ੍ਹਾਂ ਨੂੰ ਸਿਰ ਨਾ ਹੋਣ ਦਿਓ।"
ਰੇਲਾਂ ਉੱਤੇ ਟੰਗੇ ਹੋਏ ਜ਼ਨਾਨੇ ਓਵਰ ਕੋਟਾਂ ਵਿੱਚੋਂ ਆਪਣੀ ਪਸੰਦ ਦਾ ਕੋਟ ਲੱਭਣ ਦੇ ਬਹਾਨੇ ਅਸੀ ਉਸ ਜੋੜੇ ਦੇ ਲਾਗਲੀ ਭੀੜ ਦਾ ਹਿੱਸਾ ਬਣੇ, ਉਨ੍ਹਾਂ ਦੀ ਜਾਸੂਸੀ ਕਰਨ ਲੱਗ ਪਏ। ਪੰਝੀ ਕੁ ਸਾਲ ਦਾ ਗੱਭਰੂ ਆਪਣੀ ਬਾਈ ਕੁ ਸਾਲ ਦੀ ਪਤਨੀ ਨੂੰ ਓਵਰ ਕੋਟ ਪੁਆ ਕੇ ਵੇਖ ਰਿਹਾ ਸੀ। ਇਹ ਸਾਫ਼ ਜ਼ਾਹਿਰ ਸੀ ਕਿ ਇਹ ਸਭ ਕੁੱਝ ਪਤਨੀ ਦੀ ਮਰਜ਼ੀ ਦੇ ਉਲਟ ਹੋ ਰਿਹਾ ਸੀ ਪਰ ਪਤੀ ਦੇ ਚਾਅ ਸਾਹਮਣੇ ਪਤਨੀ ਦੀ ਮਰਜ਼ੀ ਇਉਂ ਝੁਕੀ ਹੋਈ ਸੀ ਜਿਵੇਂ ਫੁੱਲਾਂ ਨਾਲ ਲੱਦੀ ਹੋਈ ਪੁਸ਼ਪ ਲਤਾ ਜਾਂ ਆਪਣੇ ਇਸ਼ਟ ਦੀ ਹਜ਼ੂਰੀ ਵਿਚ ਖਲੋਤਾ ਸ਼ਰਧਾਲੂ।
ਪਤੀ ਨੇ ਪਤਨੀ ਨੂੰ ਕਈ ਕੋਟ ਪੁਆਏ ਅਤੇ ਲੁਹਾਏ। ਹਰ ਕੋਟ ਪਤੀ ਦੇ ਚਾਅ ਅਤੇ ਪਤਨੀ ਦੀ ਸੁੰਦਰਤਾ ਦੀ ਉਪਾਸ਼ਨਾ ਕਰ ਕੇ ਧੰਨ ਧੰਨ ਹੋ ਜਾਂਦਾ ਸੀ। ਇਕ ਦੇ ਹੱਕ ਵਿਚ ਪਤੀ ਦਾ ਫ਼ੈਸਲਾ ਹੋ ਜਾਣ ਉੱਤੇ ਮੇਰੀ ਘਰ ਵਾਲੀ ਨੇ ਆਖਿਆ, "ਵਾਹ, ਕਿਆ ਚੋਣ ਹੈ।"
ਗੱਲ ਚੋਣ ਤੋਂ ਅੱਗੇ ਨਾ ਵਧੀ। ਪਤੀ ਪਤਨੀ ਵਿਚਾਲੇ ਘਰੇਲੂ ਸਲਾਹ ਮਸ਼ਵਰੇ ਵਰਗੀਆਂ ਕੁਝ ਗੱਲਾਂ ਹੋਈਆਂ ਅਤੇ ਸੀ.ਐਂਡ.ਏ. ਵਿੱਚੋਂ ਕੁਝ ਖ਼ਰੀਦੇ ਬਿਨਾ ਹੀ ਉਹ ਸਟੋਰ ਵਿੱਚੋਂ ਬਾਹਰ ਨਿਕਲ ਗਏ। ਉਨ੍ਹਾਂ ਦੇ ਪਿੱਛੇ ਪਿੱਛੇ ਅਸੀਂ ਵੀ ਸਟੋਰ ਦੀ ਮਸਨੂਈ ਜਗਮਗਾਹਟ ਵਿੱਚੋਂ ਬਾਹਰ ਆਏ ਤਾਂ ਆਕਸਫੋਰਡ ਸਟ੍ਰੀਟ ਨੂਰ-ਨਹਾਤੇ ਮਹਾਂਨਗਰ ਦੇ ਨਾਗਰਿਕਾਂ ਨਾਲ ਨੱਕੋ ਨੱਕ ਭਰੀ ਹੋਈ ਨਦੀ ਵਰਗੀ ਲੱਗੀ।
ਸੜਕ ਪਾਰ ਕਰ ਕੇ ਉਹ ਦੋਵੇਂ ਮਾਰਕਸ ਐਂਡ ਸਪੈਂਸਰ ਨਾਂ ਦੇ ਸਟੋਰ ਵੱਲ ਹੋ ਤੁਰੇ। ਸਾਡੀ ਵਿਉਂਤ ਵੀ ਇਸੇ ਪ੍ਰਕਾਰ ਦੀ ਸੀ; ਜੋ ਨਾ ਵੀ ਹੁੰਦੀ ਤਾਂ ਵੀ ਅਸੀਂ, ਸ਼ਾਇਦ
ਪਤਨੀ ਬੇ-ਓੜਕੇ ਚਾਅ ਨਾਲ ਸੂਟਾਂ ਦੀ ਫੌਲਾ ਵਾਲੀ ਅਤੇ ਚੋਣ ਦੇ ਕੰਮ ਵਿਚ ਰੁਝੀ ਹੋਈ ਸੀ, ਠੀਕ ਓਸੇ ਤਰ੍ਹਾਂ ਜਿਸ ਤਰ੍ਹਾਂ ਸੀ.ਐਂਡ.ਏ. ਵਿਚ ਪਤੀ ਰੁੱਝਾ ਹੋਇਆ ਸੀ। ਪਤੀ ਭਾਵੇਂ ਬੇ-ਦਿਲੀ ਜਹੀ ਨਾਲ ਕੋਟ ਪਾ ਪਾ ਕੇ ਪਤਨੀ ਨੂੰ ਵਿਖਾ ਰਿਹਾ ਸੀ ਪਰ ਉਸ ਨੂੰ ਇਸ ਗੱਲ ਦਾ ਪੂਰਾ ਧਿਆਨ ਸੀ ਕਿ ਪਤਨੀ ਦੇ ਚਾਅ ਦਾ ਨਿਰਾਦਰ ਨਾ ਹੋਵੇ। ਜਦੋਂ ਪਤੀ ਜੈਕਟ (ਕੋਟ) ਪਾ ਲੈਂਦਾ ਸੀ ਤਾਂ ਪਤਨੀ ਜ਼ਰਾ ਕੁ ਪਰੇ, ਭੀੜ ਵਿਚ ਖਲੋ ਕੇ ਉਸ ਨੂੰ ਚੰਗੀ ਤਰ੍ਹਾਂ ਵੇਖਦੀ ਸੀ ਅਤੇ ਵੇਖ ਲੈਣ ਪਿੱਛੋਂ ਉਹ ਜੈਕਟ ਉਤਾਰ ਕੇ ਦੂਜੀ ਪਾਉਣ ਲਈ ਕਹਿੰਦੀ ਸੀ। ਇਕ ਵੇਰ ਵੀ ਉਸ ਨੇ ਪਤੀ ਨੂੰ ਗਲ ਪਈ ਜੈਕਟ ਸ਼ੀਸ਼ੇ ਸਾਹਮਣੇ ਖਲੋ ਕੇ ਵੇਖਣ ਲਈ ਨਾ ਆਖਿਆ। ਉਸ ਨੂੰ ਭਰੋਸਾ ਸੀ ਕਿ ਆਪਣੇ ਪਤੀ ਦੇ ਤਨ ਉੱਤੇ ਪਏ ਕਪੜੇ ਸਾਰੇ ਸੰਸਾਰ ਦੀਆਂ ਅੱਖਾਂ ਨਾਲ ਵੀ ਉਸ ਨੇ ਹੀ ਵੇਖਣੇ ਹਨ। ਇਸ ਲਈ ਕਿਸੇ ਹੋਰ ਨੂੰ ਵੇਖਣ ਅਤੇ ਪਸੰਦ ਕਰਨ ਦੀ ਕੋਈ ਲੋੜ ਨਹੀਂ। ਪਤੀ ਇਸ ਸੱਚ ਨਾਲ ਸਹਿਮਤ ਜਾਪਦਾ ਸੀ।
ਪਤਨੀ ਨੇ ਪਸੰਦ ਕੀਤੇ ਸੂਟ ਨੂੰ ਹੈਂਗਰ ਉੱਤੇ ਪਾ ਕੇ ਪਤੀ ਨੂੰ ਪਕੜਾਇਆ। ਭਾਵ ਇਹ ਸੀ ਕਿ 'ਜਾਓ ਜਾ ਕੇ ਪੈਸੇ ਦੇ ਆਓ।' ਪਤੀ ਨੇ ਕੀਮਤ ਵਾਲੇ ਲੇਬਲ ਵੱਲ ਵੇਖ ਕੇ ਆਖਿਆ, "ਦੋ ਸੌ ਤੀਹ ਪੌਡ।"
ਪਤਨੀ ਨੇ ਆਪਣੇ ਸਿਰ ਨੂੰ ਸੱਜੇ ਮੋਢੇ ਵੱਲ ਝੁਕਾ ਕੇ ਉੱਤਰ ਦਿੱਤਾ, "ਜੀ ਹਾਂ, ਦੋ ਸੌ ਤੀਹ ਪਿੰਡ।"
'ਇਸ ਅਦਾ ਪੇ ਕੌਨ ਨਾ ਮਰ ਜਾਏ ਅਸਦ' ਪਤੀ ਚੁਪ ਚਾਪ ਪੇਮੈਂਟ ਕਾਊਂਟਰ ਵੱਲ ਚਲੇ ਗਿਆ।
ਇਸ ਤੋਂ ਪਿੱਛੋਂ ਵੱਡੇ ਵੱਡੇ ਸਟੋਰਾਂ ਵਿਚ ਫਿਰਦਿਆਂ ਪਤਾ ਨਹੀਂ ਕਿਸ ਵੇਲੇ ਉਹ ਸਾਡੀਆਂ ਨਜ਼ਰਾਂ ਤੋਂ ਓਝਲ ਹੋ ਗਏ। ਇਕ ਤਰ੍ਹਾਂ ਨਾਲ ਚੰਗਾ ਹੀ ਹੋਇਆ। ਸਾਡਾ ਸਾਰਾ ਧਿਆਨ ਉਨ੍ਹਾਂ ਵੱਲ ਹੋਣ ਕਰਕੇ ਅਸੀਂ ਸੇਲ-ਸਮਾਰੋਹ ਦਾ ਪੂਰਾ ਅਨੰਦ ਨਹੀਂ ਸਾਂ ਮਾਣ ਰਹੇ। ਹੁਣ ਇਸ ਕੰਮ ਲਈ ਮੌਕਾ ਮਿਲ ਗਿਆ।
ਤਿੰਨ ਕੁ ਵਜੇ ਜਦੋਂ ਅਸੀਂ ਆਕਸਫੋਰਡ ਸਰਕਸ ਸਟੇਸ਼ਨ ਉੱਤੇ ਪੁੱਜੇ ਤਾਂ ਉਹ ਦੋਵੇਂ ਵੀ ਪਲੇਟਫਾਰਮ ਉੱਤੇ ਖੜੇ ਸਨ। ਉਨ੍ਹਾਂ ਦੇ ਹੱਥਾਂ ਵਿਚ ਫੜੇ ਹੋਏ ਥੈਲਿਆਂ ਤੋਂ ਪਤਾ ਲੱਗਦਾ ਸੀ ਕਿ ਉਨ੍ਹਾਂ ਨੇ ਚੌਖੀ ਸ਼ਾਪਿੰਗ ਕੀਤੀ ਹੈ। ਪਤੀ ਨਾਲੋਂ ਪਤਨੀ ਬਹੁਤੀ ਖ਼ੁਸ਼ ਸੀ। ਪਤੀ ਦੀ ਖ਼ੁਸ਼ੀ ਵਿਚ ਇਹ ਘਾਟਾ ਰਹਿ ਗਿਆ ਸੀ ਕਿ ਉਹ ਪਤਨੀ ਲਈ ਕੋਟ ਨਹੀਂ ਸੀ ਖ਼ਰੀਦ ਸਕਿਆ। ਉਸ ਨੇ ਹੱਥਾਂ ਵਿਚ ਫੜੇ ਥੈਲਿਆਂ ਵੱਲ ਇਸ਼ਾਰਾ ਕਰ ਕੇ ਪਤਨੀ ਨੂੰ ਕੁਝ ਆਖਿਆ ਜੋ ਅਸੀਂ, ਜ਼ਰਾ ਦੂਰ ਹੋਣ ਕਰ ਕੇ, ਚੰਗੀ ਤਰ੍ਹਾਂ ਸੁਣ ਨਹੀਂ ਸਾਂ ਸਕੇ। ਆਪਣੇ ਸਿਰ ਨੂੰ ਸੱਜੇ ਮੋਢੇ ਵੱਲ ਝੁਕਾ ਕੇ ਪਤਨੀ ਨੇ ਆਖਿਆ, "ਅਗਲੇ ਸਾਲ ਲੈ ਲਵਾਂਗੇ।"
ਅਸੀਂ ਉਨ੍ਹਾਂ ਦੇ ਲਾਗੇ ਪੁੱਜ ਗਏ ਇਸ ਲਈ ਇਹ ਉੱਤਰ ਸਾਡੇ ਕੰਨੀਂ ਪੈ ਗਿਆ।
ਅਜੇ ਦੁਕਾਨਾਂ ਬੰਦ ਨਹੀਂ ਸਨ ਹੋਈਆਂ, ਇਸ ਲਈ ਪਲੇਟਫਾਰਮ ਉੱਤੇ ਬਹੁਤੀ ਭੀੜ ਨਹੀਂ ਸੀ। ਗੱਡੀ ਆਈ। ਉਨ੍ਹਾਂ ਦੇ ਪਿੱਛੇ ਪਿੱਛੇ ਅਸੀਂ ਵੀ ਡੱਬੇ ਵਿਚ ਜਾ ਵੜੇ ਅਤੇ ਸੀਟਾਂ ਉੱਤੇ ਜਾ ਬੈਠੇ। ਡੱਬੇ ਵਿਚ ਇਕੱਲੀਆਂ ਇਕੱਲੀਆਂ ਕਈ ਸੀਟਾਂ ਖਾਲੀ ਸਨ ਪਰ ਇਕੱਠੀਆਂ ਦੋ ਸੀਟਾਂ ਕੇਵਲ ਇਕ ਥਾਂ ਉੱਤੇ ਹੀ ਸਨ। ਪਤੀ ਪਤਨੀ ਝਕਦੇ ਝਕਦੇ ਉਨ੍ਹਾਂ ਸੀਟਾਂ ਵੱਲ ਵਧੋ। ਉਨ੍ਹਾਂ ਸੀਟਾਂ ਦੇ ਸਾਹਮਣੇ ਵਾਲੀਆਂ ਦੋ ਸੀਟਾਂ ਉੱਤੇ ਇਕ ਮੁਟਿਆਰ ਅਤੇ ਉਸ ਦਾ ਮਿੱਤਰ ਮੁੰਡਾ ਬੈਠੇ ਸਨ। ਉਨ੍ਹਾਂ ਨੇ ਆਪਣੇ ਸ਼ਾਪਿੰਗ ਬੈਗ ਦੋਹਾਂ ਖ਼ਾਲੀ ਸੀਟਾਂ ਉੱਤੇ ਰੱਖੇ ਹੋਏ ਸਨ ਅਤੇ ਆਪ ਆਪਣੇ ਆਲੇ ਦੁਆਲੇ ਤੋਂ ਅਭਿੱਜ, ਗੱਡੀ ਵਿਚ ਬੈਠੇ ਹੋਰ ਲੋਕਾਂ ਦੀਆਂ ਸਮਾਜਕ ਮਾਨਤਾਵਾਂ ਅਤੇ ਵਿਅਕਤੀਗਤ ਭਾਵਨਾਵਾਂ ਦੇ ਆਦਰ ਮਾਣ ਤੋਂ ਸਮੁੱਚੇ ਸੱਖਣੇ, ਸ੍ਵੈ-ਸਤਿਕਾਰ ਨਾਂ ਦੀ ਕਿਸੇ ਚੀਜ਼ ਤੋਂ ਉੱਥੇ ਅਣਜਾਣ ਹੋ ਕੇ ਕਾਮ ਦੇਵ ਦੀ ਉਂਗਲੀ ਫੜੀ, ਸਭਿਅਤਾ ਦੀ ਹੱਦ ਪਾਰ ਕਰ ਕੇ ਪਸ਼ੂਪੁਣੇ ਦੇ ਓਨਾ ਨੇੜੇ ਪੁੱਜੇ ਹੋਏ ਸਨ ਜਿੰਨਾ ਕੁ ਨੇੜੇ ਜਾਣ ਦੀ ਇਜਾਜ਼ਤ ਕਾਨੂੰਨ ਦੇ ਸਕਦਾ ਸੀ। ਡੱਬੇ ਵਿਚ ਬੈਠੇ ਲੋਕਾਂ ਦੇ ਚਿਹਰਿਆਂ ਉੱਤੇ ਗੁੱਸੇ, ਗਿਲਾਨੀ, ਬੇ-ਬਸੀ, ਸ਼ਰਮ ਅਤੇ ਤ੍ਰਿਸਕਾਰ ਦੇ ਰਲੇ ਮਿਲੇ ਭਾਵਾਂ ਦਾ ਪ੍ਰਭਾਵ ਪ੍ਰਤੱਖ ਵੇਖਿਆ ਜਾ ਸਕਦਾ ਸੀ। ਕੋਈ ਆਮ ਦਿਨ ਹੁੰਦਾ ਤਾਂ ਲੋਕ ਨੀਵੀਆਂ ਪਾ ਕੇ ਪੁਸਤਕਾ ਅਖਬਾਰਾਂ ਪੜ੍ਹਦੇ ਹੋਣ ਦੇ ਬਹਾਨੇ, ਇਸ ਕੋਝ ਨੂੰ ਨਾ ਵੇਖਦੇ ਹੋਣ ਦਾ ਨਾਟਕ ਕਰ ਲੈਂਦੇ। ਉਸ ਦਿਨ ਇਉਂ ਨਹੀਂ ਸੀ ਹੋ ਸਕਦਾ। ਕਿਸੇ ਕੋਲ ਕੋਈ ਕਿਤਾਬ ਜਾਂ ਅਖ਼ਬਾਰ ਨਹੀਂ ਸੀ । ਉਹ ਸ਼ਾਪਿੰਗ ਕਰਨ ਆਏ ਸਨ। ਉਸ ਕਤੇ ਦ੍ਰਿਸ਼ ਤੋਂ ਬੇ-ਧਿਆਨ ਹੋਣ ਦਾ ਹਰ ਅਸਫਲ ਯਤਨ ਇਹ ਸਿੱਧ ਕਰਦਾ ਸੀ ਕਿ ਉਹ ਉਸ ਨੂੰ ਵੇਖ ਰਹੇ ਸਨ।
ਮਿੱਤਰ ਮੁੰਡੇ ਨੇ ਪਤੀ ਪਤਨੀ ਨੂੰ ਆਪਣੇ ਵੱਲ ਆਉਂਦੇ ਵੇਖ ਕੇ, ਆਪਣੇ ਨਾਲ ਲਿਪਟੀ ਮੁਟਿਆਰ ਨੂੰ ਜ਼ਰਾ ਪਰੇ ਕਰਨ ਦਾ ਜਤਨ ਕਰਦਿਆਂ ਹੋਇਆਂ ਖ਼ਾਲੀ ਸੀਟਾਂ ਉੱਤੇ ਆਪਣਾ ਸਾਮਾਨ ਚੁੱਕਣ ਦੀ ਇੱਛਾ ਪ੍ਰਗਟ ਕੀਤੀ। ਮੁਟਿਆਰ ਨੇ ਅਨਾਦਰ ਭਰੀ ਨਜ਼ਰ ਨਾਲ ਪਤੀ ਪਤਨੀ ਵੱਲ ਵੇਖਦਿਆਂ ਹੋਇਆ ਆਪਣੇ ਮਿੱਤਰ ਮੁੰਡੇ ਦਾ ਹੱਥ ਫੜ ਕੇ ਆਪਣੇ ਮੋਢੇ ਉੱਤੇ ਰੱਖ ਲਿਆ ਅਤੇ ਪਸ਼ੂ-ਜਗਤ ਵਿਚ ਪਰਵੇਸ਼ ਕਰਨ ਦੇ ਜਤਨ ਵਿਚ ਜੁੱਟ ਗਈ।
ਪਤੀ ਪਤਨੀ ਪਿੱਛੇ ਮੁੜ ਕੇ ਡੱਬੇ ਦੇ ਦਰਵਾਜ਼ੇ ਕੋਲ ਆ ਖਲੋਤੇ ਅਤੇ ਆਪਣੇ ਸ਼ੈਲੇ, ਉਨ੍ਹਾਂ ਨੇ ਫ਼ਰਸ਼ ਉੱਤੇ ਰੱਖ ਲਏ। ਡੱਬੇ ਵਿਚ ਬੈਠੇ ਲੋਕਾਂ ਨੂੰ 'ਇਨ੍ਹਾਂ' ਵੱਲ ਵੇਖਣ ਦੇ ਬਹਾਨੇ 'ਉਨ੍ਹਾਂ' ਵੱਲ ਵੇਖਦੇ ਹੋਣ ਦੀ ਸ਼ਰਮਿੰਦਗੀ ਤੋਂ ਪਿੱਛਾ ਛੁਡਾਉਣ ਦਾ ਮੌਕਾ ਮਿਲ ਗਿਆ।
ਪਤੀ ਪਤਨੀ ਨੇ ਸੁਭਾਵਕ ਹੀ ਉਸ ਮੁਟਿਆਰ ਵੱਲ ਵੇਖਿਆ। ਠੀਕ ਉਸੇ ਸਮੇਂ ਉਸ ਕੁੜੀ ਦੀਆਂ ਨਜ਼ਰਾਂ ਵੀ ਉਨ੍ਹਾਂ ਉੱਤੇ ਪਈਆਂ। ਪਤੀ ਪਤਨੀ ਨੇ ਧਿਆਨ ਪਰੇ ਕਰ ਲਿਆ। ਕੁਝ ਪਲਾਂ ਪਿੱਛੋਂ ਪਤਨੀ ਨੇ ਪਤੀ ਵੱਲ ਵੇਖਿਆ; ਉਹ ਇਉਂ ਨੀਵੀਂ ਪਾਈ ਖਲੋਤਾ ਸੀ ਜਿਵੇਂ ਪੁਰਸ਼ ਅਤੇ ਪ੍ਰਕਿਰਤੀ ਦੇ ਸੰਬੰਧ ਉਸ ਲਈ ਸ਼ਰਮਿੰਦਗੀ ਦਾ ਕਾਰਨ ਬਣ ਗਏ ਹੋਣ। ਸ਼ਿਵ ਦਾ ਭੁਕਿਆ ਸਿਰ ਪਾਰਬਤੀ ਕੋਲੋਂ ਵੇਖਿਆ ਨਾ ਗਿਆ। ਉਮਾ ਦਾ ਰੂਪ ਧਾਰ ਕੇ ਉਸ ਨੇ ਉਸ ਕੁੜੀ ਵੱਲ ਵੇਖਿਆ। ਦੋਹਾਂ ਦੀਆਂ ਨਜ਼ਰਾਂ ਮਿਲੀਆਂ।
ਗੱਡੀ ਦੇ ਡੱਬੇ ਵਿਚ ਬੈਠੇ ਲੋਕਾਂ ਦੀਆਂ ਨਜ਼ਰਾਂ ਉਸ ਨੂੰ ਵੇਖ ਰਹੀਆਂ ਸਨ, ਇਹ ਪਤਨੀ ਨੂੰ ਪਤਾ ਸੀ। ਉਸ ਨੇ ਪਿਆਰ ਨਾਲ ਮਿੰਨ੍ਹਾ ਜਿਹਾ ਮੁਸਕਰਾ ਕੇ ਪਤੀ ਦੇ ਕੋਟ ਦੇ ਬਟਨ ਖੋਲ੍ਹ; ਉਸ ਦੀ ਟਾਈ ਨੂੰ ਸੁਆਰ ਕੇ ਕੋਟ ਦੇ ਅੰਦਰਵਾਰ ਕੀਤਾ ਅਤੇ ਬਟਨ ਫਿਰ ਬੰਦ ਕਰ ਦਿੱਤੇ; ਅਤੇ ਅੱਖਾਂ ਮੁੰਦ ਕੇ ਆਪਣਾ ਸਿਰ ਸੱਜੇ ਪਾਸੇ ਵੱਲ ਝੁਕਾ ਕੇ ਪਤੀ ਦੇ ਖੱਬੇ ਮੋਢੇ ਉੱਤੇ ਟਿਕਾਅ ਦਿੱਤਾ।
ਗੱਡੀ ਦੇ ਡੱਬੇ ਵਿਚ ਬੈਠੇ ਲੋਕਾਂ ਦੀਆਂ ਅੱਖਾਂ ਨੇ ਜਿਵੇਂ ਸੀਤਾ ਸੁਅੰਬਰ ਵੇਖ ਲਿਆ ਹੋਵੇ।
ਗੱਡੀ ਚਾਂਸਰੀਲੇਨ ਸਟੇਸ਼ਨ ਉੱਤੇ ਰੁਕੀ। ਕੁਝ ਮੁਸਾਵਰ ਉਤਰੇ, ਇਕ ਬਿਰਧ ਅੰਗ੍ਰੇਜ਼ ਜਾਂਦਾ ਜਾਂਦਾ, ਪਤੀ ਦੇ ਮੋਢੇ ਲੱਗੀ ਮਰਿਆਦਾ-ਮਈ ਦੇ ਸਿਰ ਉੱਤੇ ਹੱਥ ਰੱਖ ਕੇ ਅਸੀਸ ਦੇ ਗਿਆ, "ਗਾੱਡ ਬਲੈੱਸ ਯੂ, ਮਾਇ ਚਾਇਲਡ ।"
ਐਨਕ
ਇਹ ਜਾਣ ਕੇ ਕਿ ਮੇਰਾ ਬਚਪਨ ਦਾ ਦੋਸਤ, ਮੇਰਾ ਹਮ-ਜਮਾਤ, ਮੁਲਕ ਰਾਜ ਕੋਮਲ, ਸੰਸਾਰ-ਯਾਤਰਾ ਉੱਤੇ ਨਿਕਲਿਆ ਹੈ, ਅਤੇ ਲੰਡਨ ਆ ਕੇ ਮੇਰੇ ਕੋਲ ਕੁਝ ਦਿਨ ਠਹਿਰੇਗਾ, ਮੇਰੇ ਚਾਵਾਂ ਨੂੰ ਸੀਮਾਂ-ਸਤਿਕਾਰ ਦੀ ਜਾਚ ਭੁੱਲ ਗਈ। ਬਾਈ ਮਈ ਨੂੰ ਉਨ੍ਹਾਂ ਦੀ ਟੋਲੀ ਲੰਡਨ ਪੁੱਜ ਗਈ ਅਤੇ ਕੰਥਰਲੈਂਡ ਹੋਟਲ ਵਿਚ ਆਉਂਦਿਆਂ ਹੀ ਕੋਮਲ ਨੇ ਪਹਿਲਾ ਕੰਮ ਮੈਨੂੰ ਆਪਣਾ ਪਤਾ ਟਿਕਾਣਾ ਦੱਸਣ ਦਾ ਕੀਤਾ। ਸੁਣਦਿਆਂ ਸਾਹ ਮੈਂ ਘਰ ਚੱਲ ਪਿਆ। ਕੰਥਰਲੈਂਡ ਹੋਟਲ ਪੁੱਜ ਕੇ ਕੀ ਵੇਖਦਾ ਹਾਂ ਕਿ ਕੋਮਲ ਅਤੇ ਸ੍ਰੀਮਤੀ ਕੋਮਲ, ਹੋਟਲ ਦੀ ਵਿਸ਼ਾਲ ਲਾਂਜ ਵਿਚ ਬੈਠੇ ਮੇਰੀ ਉਡੀਕ ਕਰ ਰਹੇ ਸਨ। ਗੋਡਿਆਂ ਦੀ ਪੀੜ ਨਾਲ ਆਤੁਰ ਅਤੇ ਤੁਰਨ ਲਈ ਸੋਟੀ ਦਾ ਸਹਾਰਾ ਲੈਣ ਲਈ ਮਜਬੂਰ, ਸ੍ਰੀਮਤੀ ਕੋਮਲ ਨੂੰ ਨਾਲ ਆਈ ਵੇਖ ਕੇ ਮੈਂ ਉਨ੍ਹਾਂ ਦੇ ਸ਼ੌਕ ਦੀ ਤਾਰੀਫ਼ ਕਰਨ ਰਹਿ ਨਾ ਸਕਿਆ। ਮੇਰੇ ਮੂੰਹੋਂ ਬੇ-ਵਸਾ ਨਿਕਲਿਆ, "ਇਸ ਸ਼ੌਕ ਪੇ ਕੌਨ ਨਾ ਮਰ ਜਾਏ ਅਸਦ ।"
ਕੋਮਲ ਨੇ ਹੱਸ ਕੇ ਆਖਿਆ, "ਨਿਰਾ ਸ਼ੌਕ ਹੀ ਨਹੀਂ ਇਕ ਮਕਸਦ ਵੀ ਹੈ।"
"ਬਈ, ਉਹ ਕਿਹੜਾ ?"
"ਸਾਰੀ ਉਮਰ ਸ਼ਾਇਰੀ ਪੜ੍ਹਦਾ ਅਤੇ ਸ਼ਾਇਰੀ ਕਰਦਾ ਰਿਹਾ ਹਾਂ। ਹੁਣ ਜਦੋਂ ਕਾਰੋਬਾਰ ਮੁੰਡਿਆਂ ਨੇ ਸਾਂਭ ਲਿਆ ਹੈ ਤਾਂ ਮਨ ਵਿਚ ਖ਼ਿਆਲ ਆਇਆ ਬੁੱਢੇ ਵਾਰੇ ਮਿਰਜ਼ਾ ਗ਼ਾਲਬ ਦੇ ਇਕ ਸ਼ਿਅਰ ਉੱਤੇ ਅਮਲ ਕਰ ਕੇ ਵੀ ਵੇਖ ਲਈਏ।"
"ਉਹ ਕਿਹੜਾ ਸ਼ਿਅਰ ਹੈ, ਕੋਮਲ, ਜਿਸ ਨੇ ਏਨਾ ਵੱਡਾ ਦੇਸ਼ ਨਿਕਾਲਾ ਦੇ ਦਿੱਤਾ ਹੈ ? ਮੈਂ ਵੀ ਸੁਣਾਂ।"
"ਮਿਰਜ਼ਾ ਜੀ ਕਹਿੰਦੇ ਹਨ:
ਹਸਦ ਸੇ ਦਿਲ ਅਗਰ ਅਫਸਰਦਾ ਹੈ ਗਰਮ-ਏ-ਤਮਾਸ਼ਾ ਹੋ।
ਕਿ ਚਸ਼ਮੇ ਤੰਗ ਸ਼ਾਇਦ ਕਸਰਤੇ ਨਜ਼ਾਰਾ ਸੋ ਵਾਹ ਹੈ।"
ਅਸਾਂ ਹਿਰਦੇ ਦੀ ਵਿਸ਼ਾਲਤਾ ਲਈ ਜਗਤ ਦਾ ਤਮਾਸ਼ਾ ਵੇਖਣ ਦਾ ਉੱਦਮ ਕਰ ਲਿਆ, ਸੋਚਿਆ ਕਿ ਸਭ ਤੋਂ ਪਹਿਲਾਂ ਵਲੈਤ ਦੀ ਕੰਟਰੀਸਾਈਡ ਵੇਖੀਏ।"
"ਭਲਾ ਇਹ ਕਿਉਂ ?"
"ਭੁੱਲ ਗਿਆ ਏਂ। ਆਹ ਲੈ ਆਪਣੀ ਵੀਹ ਸਾਲ ਪੁਰਾਣੀ ਚਿੱਠੀ ਪੜ੍ਹ: ਨਾਲ ਲੈ ਕੇ ਆਇਆ ਵਾਂ। ਸਾਰੀ ਮੁਸੀਬਤ ਦਾ ਮੂਲ ਬੱਸ ਇਹੋ ਚਿੱਠੀ ਹੈ ਜਿਸ ਨੂੰ ਪੜ੍ਹ ਕੇ
–––––––––––––
1. ਜੇ ਤੂੰ ਤੰਗ-ਦਿਲੀ ਦਾ ਰੋਗੀ ਹੈ ਤਾਂ ਇਸ ਜਗਤ। ਦੀ ਲੀਲ੍ਹਾ ਨੂੰ : ਵੇਖਣ ਦਾ ਜਤਨ ਕਰ। ਹੋ ਸਕਦਾ ਹੈ ਇਸ ਦੁਨੀਆ ਦੀ ਵਚਿੱਤ੍ਰਤਾ ਅਤੇ ਵਿਸ਼ਾਲਤਾ ਨੂੰ ਵੇਖ ਕੇ ਤੇਰੀ ਅੱਖ ਖੁੱਲ੍ਹ ਜਾਵੇ।
ਇੰਗਲਿਸ਼ ਕੰਟਰੀਸਾਈਡ ਵੇਖਣ ਦਾ ਇਰਾਦਾ ਕਰ ਲਿਆ ਸੀ," ਕਹਿ ਕੇ ਕੋਮਲ ਨੇ ਮੇਰੀ ਲਿਖੀ ਚਿੱਠੀ ਮੈਨੂੰ ਪੜ੍ਹਨ ਲਈ ਪਕੜਾਈ। ਲਿਖਿਆ ਸੀ:
"ਕੋਮਲ, ਹੁਣ ਤਾਂ ਇਸ ਦੇਸ਼ ਵਿਚ ਕਈ ਸਾਂਝਾਂ, ਦੋਸਤੀਆਂ ਅਤੇ ਅਪਣੱਤਾਂ ਬਣ ਗਈਆਂ ਹਨ ਪਰ ਪੰਦਰਾਂ ਕੁ ਸਾਲ ਪਹਿਲਾਂ, ਜਦੋਂ ਵਲੈਤ ਆਇਆ ਸਾਂ ਉਦੋਂ ਇਸ ਦੇਸ਼ ਦੀ ਧਰਤੀ ਵਿਚ ਸਮਾਈ ਹੋਈ ਸੁੰਦਰਤਾ ਦੀ ਉਪਾਸਨਾ ਹੀ ਮੇਰੀਆਂ ਉਦਾਸੀਆਂ ਅਤੇ ਮੇਰੇ ਉਦਰੇਵਿਆਂ ਦੀ ਦਵਾਈ ਹੁੰਦੀ ਸੀ। ਐਤਵਾਰਾਂ ਦੀ ਵਿਹਲ ਮੇਰੇ ਮਨ ਨੂੰ ਉਂਗਲੀ ਲਾ ਕੇ ਉਨ੍ਹਾਂ ਪੰਜਾਬੀ ਪਗਡੰਡੀਆਂ ਵੱਲ ਲੈ ਤੁਰਦੀ ਸੀ, ਜਿਨ੍ਹਾਂ ਉੱਤੇ ਤੁਰਦੇ ਹੋਏ ਮੇਰੇ ਨਿੱਕੇ ਨਿੱਕੇ ਪੈਰ, ਸਕੂਲੇ, ਮੈਲੇ ਅਤੇ ਨਾਨਕੇ ਜਾਣ ਲਈ ਹਜ਼ਾਰਾਂ ਮੀਲਾਂ ਦਾ ਪੈਂਡਾ ਕਰ ਚੁੱਕੇ ਸਨ। ਪੈਰ ਥਕੇਵਿਆਂ ਤੋਂ ਜਿੰਨੇ ਅਣਜਾਣ ਸਨ, ਮਨ, ਏਥੇ ਆ ਕੇ, ਉਦਰੇਵਿਆਂ ਦਾ ਓਨਾ ਹੀ ਜਾਣੂ ਹੋ ਗਿਆ। ਇਕ ਮਿੱਤਰ ਦੀ ਮਿਹਰਬਾਨੀ ਨਾਲ ਵਿੱਪਸਨੇਡ ਜਾਣ ਦਾ ਮੌਕਾ ਮਿਲਿਆ। ਪਹਿਲੀ ਵੇਰ ਲੰਡਨੋਂ ਬਾਹਰ ਨਿਕਲਿਆ। ਜੂਨ ਦਾ ਮਹੀਨਾ, ਖ਼ੁਸ਼ਗਵਾਰ ਮੌਸਮ, ਸੁਹਣਾ ਧੁਪੈਲਾ ਦਿਨ ਅਤੇ ਹਰਿਆਵਲਾ ਹੰਢਾਉਂਦੀ ਵਲੈਤ ਦੀ ਧਰਤੀ ਵੇਖੀ। ਇਕ ਸਾਂਝ ਪੈ ਗਈ ਜਿਸ ਨੇ ਉਦਾਸੀਆਂ ਨੂੰ ਰੌਣਕਾਂ ਅਤੇ ਰੁਝੇਵਿਆਂ ਦਾ ਰੂਪ ਦੇ ਦਿੱਤਾ।
"ਪੰਜਾਬ ਦੀ ਜਿਸ ਧਰਤ-ਸੁੰਦਰਤਾ ਦੀ ਸਾਂਝ ਵਿਚ ਮੇਰਾ ਬਚਪਨ ਬੀਤਿਆ ਸੀ ਉਹ ਚੱਕਬੰਦੀ ਦੇ ਚੱਕ ਉੱਤੇ ਚਾੜ੍ਹੀ ਜਾ ਚੁੱਕੀ ਹੈ। ਗ੍ਰੀਨ ਰੈਵੋਲੂਸ਼ਨ ਦੇ ਪ੍ਰੋਹਤਾਂ ਨੇ ਆਰਥਕਤਾ ਦੀ ਮਹਾਂਕਾਲੀ ਨੂੰ ਰੀਡਾਉਣ ਲਈ ਕਪਾਹਾਂ-ਕਮਾਦਾਂ, ਸਰਵਾਂ ਸਣਾਂ, ਮਾਹਾਂ-ਮੱਕੀਆਂ, ਚਰੀਆਂ-ਝੋਨਿਆਂ ਅਤੇ ਮੂੰਗੀਆਂ-ਮਸਰਾਂ ਦੀ ਵੰਨ ਸੁਵੰਨਤਾ ਨੂੰ ਵਪਾਰਕ ਫਸਲਾਂ ਦੀ ਇਕ-ਸੁਰਤਾ ਵਿਚ ਬਦਲ ਦਿੱਤਾ ਹੈ। ਹੋਲਾਂ ਭੁੰਨਦੇ ਪਾਲੀ ਅਜੋਕੇ ਪੰਜਾਬੀ ਜੀਵਨ ਦੀ ਵਾਸਤਵਿਕਤਾ ਨਹੀਂ ਹਨ। ਹਾੜੀ ਸਾਉਣੀ ਦੀਆਂ ਫਸਲਾਂ ਵਿੱਚੋਂ ਵਲ ਪਾ ਕੇ ਲੰਘਦੀਆਂ ਪਗਡੰਡੀਆਂ ਕੁਝ ਇਕ ਪੁਰਾਣੇ ਆਦਮੀਆਂ ਦੀ ਯਾਦ ਵਿਚ ਲੁਕੀਆਂ ਬੈਠੀਆਂ ਹੋਣ, ਸ਼ਾਇਦ । ਸਰਵਾਹਤਾਂ, ਬੂਟੀਆਂ ਅਤੇ ਬੋਹਰਾਂ ਨਾਲ ਘਿਰੇ ਪਹੇ ਇਤਿਹਾਸ ਬਣ ਚੁੱਕੇ ਹਨ। ਪੰਜਾਬ ਵਿਚ ਆ ਕੇ ਵੀ ਮੇਰਾ ਜਾਣਿਆ ਮਾਣਿਆ ਪੰਜਾਬ ਮੈਨੂੰ ਨਹੀਂ ਲੱਭਦਾ। ਉਸ ਨੂੰ ਆਪਣੀ ਯਾਦ ਵਿਚ ਮੁੜ ਜੀਵਿਤ ਕਰਨ ਲਈ ਇੰਗਲਿਸ਼ ਕੰਟਰੀਸਾਇਡ ਦੇ ਨੇੜ ਦਾ ਤਰੀਕਾ ਅਪਣਾਉਣ ਨਾਲ ਮੈਨੂੰ ਕਦੇ ਨਿਰਾਸ਼ਾ ਨਹੀਂ ਹੁੰਦੀ। ਏਥੋਂ ਦੀ ਉੱਚੀ ਨੀਵੀਂ, ਢਲਵਾਨਾਂ ਵਾਲੀ, ਲਹਿਰਦਾਰ ਧਰਤੀ ਵੇਖ ਕੇ ਅਤੇ ਏਥੋਂ ਦੀਆਂ ਪਹਿਆ-ਨੁਮਾ ਦਿਹਾਤੀ ਸੜਕਾਂ ਉੱਤੇ ਤੁਰ ਕੇ ਮੇਰੇ ਮਨ ਦੀਆਂ ਅੱਖਾਂ ਸਾਹਮਣੇ, ਪੁਰਾਣੇ ਪੰਜਾਬ ਦੀ ਨੁਹਾਰ ਉੱਘੜ ਆਉਂਦੀ ਹੈ। ਦੋਹਾਂ ਦੇਸ਼ਾਂ ਦੇ ਦ੍ਰਿਸ਼ਾਂ ਵਿਚ ਕੋਈ ਸਥੂਲ ਸਾਂਝ ਨਾ ਹੁੰਦਿਆਂ ਹੋਇਆਂ ਵੀ ਸੁੰਦਰਤਾ ਦੀ ਸੂਖਮ, ਆਤਮਕ ਸਾਂਝ ਹੈ। ਸੁੰਦਰਤਾ ਦੀ ਆਤਮਕ ਏਕਤਾ, ਦ੍ਰਿਸ਼ਾਂ ਦੀ ਅਨੇਕਤਾ ਨੂੰ ਅਨੁਭਵ ਦੀ ਅਮੀਰੀ ਬਣਾਉਣ ਦਾ ਜਾਦੂ ਕਰ ਜਾਂਦੀ ਹੈ। ਆਪਣੀ ਕੰਟਰੀਸਾਈਡ ਦੀ ਸਨਾਤਨਤਾ ਦੀ ਸੰਭਾਲ ਕਰ ਕੇ ਇਨ੍ਹਾਂ ਲੋਕਾਂ ਨੇ ਉਸ ਵਿਚਲੀ ਆਤਮਾ, ਉਸ ਦੀ ਸੁੰਦਰਤਾ ਦੀ ਸੰਭਾਲ ਕੀਤੀ ਹੋਈ ਹੈ। ਕੋਮਲ, ਤੇਰੀ ਸ਼ਾਇਰਾਨਾ ਅੱਖ ਨੂੰ ਸੁੰਦਰਤਾ ਦੀ ਪਛਾਣ ਹੈ। ਕਦੇ ਏਥੇ ਆ ਅਤੇ ਦ੍ਰਿਸ਼ਾਂ ਦੀ ਅਨੇਕਤਾ ਵਿਚ ਸਮਾਈ ਹੋਈ ਸੁੰਦਰਤਾ ਦੀ ਏਕਤਾ ਨੂੰ ਵੇਖ। ਮੇਰੇ ਵਾਂਗ ਤੂੰ ਵੀ ਆਖੇਂਗਾ ਕਿ ਰਵਾਇਤ ਨੂੰ ਸਾਂਭਣਾ ਕੋਈ ਪੱਛਮੀ (ਵਿਸ਼ੇਸ਼ ਕਰਕੇ ਅੰਗ੍ਰੇਜ਼) ਲੋਕਾਂ ਕੋਲੋਂ ਸਿੱਖੇ।"
ਮੈਂ ਚਿੱਠੀ ਪੜ੍ਹ ਕੇ ਕੌਮਲ ਨੂੰ ਦੇ ਦਿੱਤੀ। ਉਸ ਨੇ ਚਿੱਠੀ ਨੂੰ ਜੇਬ ਵਿਚ ਪਾਉਂਦਿਆਂ
"ਇਕ ਵੇਰਾਂ ਫਿਰ ਕਹਿੰਦਾ ਹਾਂ—ਇਸ ਸ਼ੌਕ ਪੇ ਕੌਨ ਨਾ ਮਰ ਜਾਏ ਅਸਦ। ਉੱਠੇ ਹੁਣ ਘਰ ਚੱਲੀਏ," ਕਹਿ ਕੇ ਮੈਂ ਸੁੱਚੀ-ਮੁੱਚੀ ਉੱਠ ਖਲੋਤਾ।
ਕੋਮਲ ਨੇ ਮੇਰਾ ਹੱਥ ਫੜ ਕੇ ਮੈਨੂੰ ਮੁੜ ਸੇਵੇ ਉੱਤੇ ਬਿਠਾਦਿਆਂ ਕਿਹਾ, "ਸਾਡੇ ਕੋਲ ਵਕਤ ਬਹੁਤ ਥੋੜਾ ਹੈ। ਇਸ ਲਈ ਸਾਰੇ ਕੰਮ ਛੇਤੀ ਛੇਤੀ ਕਰਨੇ ਹਨ। ਮੇਰੇ ਇਕ ਮਿੱਤ੍ਰ ਪ੍ਰਤਾਪ ਰਾਣਾ ਦਾ ਪੁੱਤ੍ਰ ਰਣਜੀਤ ਰਾਣਾ ਸਾਊਥਹਾਲ ਰਹਿੰਦਾ ਹੈ। ਉਸ ਦੀ ਮਾਤਾ ਨੇ ਆਪਣੇ ਪੋਤਰੇ ਲਈ ਕੁਝ ਕੱਪੜੇ ਆਦਿਕ ਭੇਜੇ ਹਨ। ਮੈਂ ਚਾਹੁੰਦਾ ਹਾਂ ਇਹ ਕੰਮ ਏਥੇ ਹੀ ਮੁੱਕ ਜਾਵੇ। ਉਸ ਨੂੰ ਫੋਨ ਕਰ ਦਿੱਤਾ ਹੈ। ਬੱਸ ਆਉਂਦਾ ਹੀ ਹੋਵੇਗਾ। ਉਸ ਤੋਂ ਵਿਹਲੇ ਹੋ ਕੇ ਕੋਈ ਵੇਖਣ ਵਾਲੀ ਥਾਂ ਵੇਖਾਂਗੇ । ਸ਼ਾਮ ਨੂੰ ਘਰ ਚਲੇ ਜਾਵਾਂਗੇ । ਸੁਣਿਆ ਹੈ ਏਥੇ ਮੈਡਮ ਟੂਸਾ ਨਾਂ ਦੀ ਕੋਈ ਥਾਂ ਹੈ। ਏਥੋਂ ਦੂਰ ਨਹੀਂ। ਅੱਜ ਉਹ ਹੀ ਕਿਉਂ ਨਾ ਵੇਖ ਲਈਏ। ਕੱਲ੍ਹ ਚੱਲਾਂਗੇ ਵਰਡਜ਼ਵਰਥ, ਕਾਲਰਿਜ਼ ਅਤੇ ਰਸਕਿਨ ਦੀ ਧਰਤੀ, ਲੋਕ ਡਿਸਟ੍ਰਿਕਟ ਅਤੇ ਵੇਖਾਂਗੇ ਰੁਮਾਂਟਿਕ ਰਵਾਇਤ ਨੂੰ ਸਾਂਭਣ ਦਾ ਅੰਗ੍ਰੇਜ਼ੀ ਸ਼ੌਕ ।"
"ਚੱਲ ਇਉਂ ਹੀ ਸਹੀ, ਪਰ ਇਸ ਰਣਜੀਤ ਰਾਣਾ ਬਾਰੇ ਤੂੰ ਪਹਿਲਾਂ ਕਦੇ ਕੁਝ ਨਹੀਂ ਦੱਸਿਆ।"
"ਇਹ ਇਕ ਪੜ੍ਹਿਆ ਲਿਖਿਆ ਨੌਜਵਾਨ ਹੈ; ਹਿਸਟਰੀ ਦੀ ਐੱਮ.ਏ. ਹੈ ਅਤੇ ਐੱਲ.ਐੱਲ.ਬੀ. ਵੀ ਹੈ। ਸਿਆਸੀ ਢੰਗ ਦਾ ਬੰਦਾ ਹੈ; ਸਾਊਥਹਾਲ ਦੀ ਲੋਕਲ ਪਾਲੇਟਿਕਸ ਵਿਚ ਸਰਗਰਮ ਹੈ; ਕੌਂਸਲਰ ਹੈ। ਤੇਰੇ ਢੰਗ ਦਾ ਆਦਮੀ ਨਹੀਂ, ਇਸ ਲਈ ਤੇਰੇ ਨਾਲ ਕਦੇ ਜ਼ਿਕਰ ਨਹੀਂ ਕੀਤਾ। ਐਹ, ਆ ਈ ਗਿਆ।"
ਚਾਲੀ-ਪੰਜਤਾਲੀ ਸਾਲਾਂ ਦੇ ਇਕ ਰੋਅਬਦਾਰ ਆਦਮੀ ਨੇ ਸ਼੍ਰੀਮਤੀ ਕੌਮਲ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ। ਜਵਾਬ ਵਿਚ ਉਨ੍ਹਾਂ ਦਾ ਪਿਆਰ ਲੈਣ ਲਈ ਉਸ ਨੂੰ ਬਹੁਤ ਝੁਕਣਾ ਪਿਆ ਕਿਉਂਜੁ ਗੋਡਿਆ ਦੀ ਪੀੜ ਨੇ ਸ੍ਰੀਮਤੀ ਕੋਮਲ ਨੂੰ ਛੇਤੀ ਨਾਲ ਉੱਠ ਕੇ ਉਸ ਦੇ ਸਿਰ ਉੱਤੇ ਪਿਆਰ ਭਰਿਆ ਹੱਥ ਫੋਰਨ ਦੀ ਇਜਾਜ਼ਤ ਨਾ ਦਿੱਤੀ। ਉਨ੍ਹਾਂ ਕੋਲੋਂ ਆਪਣੀ ਮਾਤਾ ਦਾ ਭੇਜਿਆ ਹੋਇਆ ਸੁਨੇਹਾ ਲੈ ਕੇ ਉਸ ਨੇ ਕੋਮਲ ਕੋਲੋਂ ਅਗਲੇ ਪ੍ਰੋਗ੍ਰਾਮ ਬਾਰੇ ਪੁੱਛਿਆ।
ਕੋਮਲ ਨੇ ਉੱਤਰ ਵਿਚ ਆਖਿਆ, "ਬਰਖ਼ੁਰਦਾਰ, ਅਸੀਂ ਸ਼ਿਅਰੋ ਸ਼ਾਇਰੀ ਨਾਲ ਸਾਂਝ ਰੱਖਣ ਵਾਲੇ ਲੋਕ ਹਾਂ। ਵਰਡਜ਼ਵਰਥ ਕੀਟਸ, ਸ਼ੈਲੀ ਅਤੇ ਸ਼ੇਕਸਪੀਅਰ ਨੂੰ ਪੜ੍ਹਦੇ ਆਏ ਹਾਂ। ਇਹ ਵੀ ਸੁਣਿਆ ਸੀ ਕਿ ਅੰਗ੍ਰੇਜ਼ੀ ਕੰਟਰੀਸਾਇਡ ਬਹੁਤ ਸੁੰਦਰ ਹੈ। ਸੋਚਿਆ ਸੱਜਣਾਂ ਨੂੰ ਮਿਲਣ ਦੇ ਬਹਾਨੇ ਉਹ ਦੇਸ਼ ਵੀ ਵੇਖ ਆਈਏ ਜਿਸ ਦੀ ਸੁੰਦਰਤਾ ਨਾਲ ਸਾਡੀ ਪੁਰਾਣੀ ਸਾਂਝ ਹੈ। ਅੱਜ ਮੈਡਮ ਟੂਸਾ ਵੇਖਣ ਦਾ ਇਰਾਦਾ ਹੈ; ਕੱਲ੍ਹ ਲੋਕ ਡਿਸਟ੍ਰਿਕਟ ਜਾਵਾਂਗੇ।"
ਇਕ ਅਨੋਖੀ ਜਹੀ ਮੁਸਕ੍ਰਾਹਟ ਰਾਣਾ ਸਾਹਿਬ ਦੇ ਚਿਹਰੇ ਉੱਤੇ ਪ੍ਰਗਟ ਹੋਈ। ਆਪਣੀ ਮੁਸਕਾਹਟ ਨਾਲ ਰਲਦੇ ਮਿਲਦੇ ਵਿਚਾਰ ਉਨ੍ਹਾਂ ਨੇ ਇਉਂ ਪਰਗਟ ਕੀਤਾ, 'ਅੰਕਲ ਤੁਹਾਡੀ ਗੱਲ ਠੀਕ ਹੈ; ਪਰ ਏਨੇ ਤਰੱਦਦ ਦੀ ਕੀ ਲੋੜ ਸੀ। ਦੋ ਸੌ ਸਾਲ ਤਕ ਸਾਡਾ ਵਾਹ ਰਿਹਾ ਹੈ ਇਨ੍ਹਾਂ ਲੋਕਾਂ ਨਾਲ। ਅਸੀਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਪਛਾਣਦੇ ਹਾਂ। ਆਪਣੀ
ਕੋਮਲ ਨੇ ਮੇਰੀ ਜਾਣ ਪਛਾਣ ਕਰਵਾਈ। ਅਸੀਂ ਚਾਰੇ ਅੰਡਰ ਗ੍ਰਾਊਂਡ ਸਟੇਸ਼ਨ ਮਾਰਥਲ ਆਰਚ ਵਿਚ ਉਤਰ ਗਏ। ਲੰਡਨ ਦੀ ਅੰਡਰ ਗ੍ਰਾਊਂਡ ਵਿਚ ਸਫ਼ਰ ਕਰਨਾ ਵੀ ਕੋਮਲ ਦੇ ਇਸ ਟੂਰ ਦਾ ਹਿੱਸਾ ਸੀ। ਸ੍ਰੀਮਤੀ ਕੋਮਲ ਨੂੰ ਐਸਕੋਲੇਟਰ ਉੱਤੇ ਚੜ੍ਹਨ-ਉਤਰਨ ਸਮੇਂ ਚੌਖੀ ਘਬਰਾਹਟ ਹੋਈ ਪਰ ਉਨ੍ਹਾਂ ਨੇ ਹੌਸਲਾ ਨਾ ਹਾਰਿਆ। ਮੈਡਮ ਟੂਸਾ ਪੁੱਜ ਕੇ ਅਸੀ ਟਿਕਟਾਂ ਲੈਣ ਲਈ ਲਾਈਨ ਵਿਚ ਲੱਗ ਗਏ। ਲਾਈਨ ਬਹੁਤ ਲੰਮੀ ਸੀ ਅਤੇ ਸ੍ਰੀਮਤੀ ਕੋਮਲ ਲਈ ਖਲੋਣਾ ਮੁਸ਼ਕਲ ਹੁੰਦਾ ਜਾ ਰਿਹਾ ਸੀ। ਅਸੀਂ ਉਨ੍ਹਾਂ ਦੇ ਬੈਠਣ ਦਾ ਪ੍ਰਬੰਧ ਕਰਨ ਬਾਰੇ ਸੋਚ ਹੀ ਰਹੇ ਸਾਂ ਕਿ ਇਕ ਕਰਮਚਾਰੀ ਨੇ ਸਾਡੇ ਕੋਲ ਆ ਕੇ ਸਾਨੂੰ ਆਪਣੇ ਨਾਲ ਆਉਣ ਲਈ ਆਖਿਆ। ਇਕ ਪਾਸੇ ਦੇ ਪ੍ਰਾਈਵੇਟ ਦਰਵਾਜ਼ੇ ਰਾਹੀਂ ਉਹ ਸਾਨੂੰ ਅੰਦਰ ਲੈ ਗਿਆ ਅਤੇ ਟਿਕਟਾਂ ਵਾਲੀ ਖਿੜਕੀ ਦੇ ਸਾਹਮਣੇ ਲਿਆ। ਖਲ੍ਹਾਰਿਆ। ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਸਾਡੇ ਨਾਲ ਇਹ ਵੱਖਰਾ ਸਲੂਕ ਕਿਉਂ ਕੀਤਾ ਗਿਆ ਹੈ। ਅਸਾਂ ਕਈ ਕਿਆਫੇ ਲਾਏ; ਜਿਨ੍ਹਾਂ ਵਿੱਚੋਂ ਇਕ ਇਹ ਵੀ ਸੀ ਕਿ ਕਰਮਚਾਰੀਆ ਵਿੱਚੋਂ ਕਿਸੇ ਇਕ ਨੇ, ਸ਼ਾਇਦ, ਕੌਂਸਲਰ ਰਾਣਾ ਸਾਹਿਬ ਨੂੰ ਪਛਾਣ ਲਿਆ। ਹੋਵੇ। ਰਾਣਾ ਸਾਹਿਬ ਸਾਡੇ ਅਨੁਮਾਨ ਨਾਲ ਸਹਿਮਤ ਨਾ ਹੁੰਦਿਆਂ ਹੋਇਆਂ ਵੀ ਸਾਡੀ ਅਨੁਮਾਨ-ਯੋਗਤਾ ਉੱਤੇ ਖ਼ੁਸ਼ ਸਨ।
ਅਸਾਂ ਖੂਬ ਜੀ ਲਾ ਕੇ ਮੈਡਮ ਟੂਸਾ ਦਾ ਮੋਮੀ ਅਜਾਇਬ ਘਰ ਵੇਖਿਆ। ਇਸ ਅਜਾਇਬ ਘਰ ਵਿਚ ਸੰਸਾਰ-ਪ੍ਰਸਿੱਧ ਲੇਖਕਾਂ, ਸੁਧਾਰਕਾਂ, ਸਿਆਸਤਦਾਨਾਂ, ਖਿਡਾਰੀਆਂ, ਐਕਟਰਾਂ, ਸੰਗੀਤਕਾਰਾਂ, ਨਿਤਕਾਰਾਂ ਅਤੇ ਆਧੁਨਿਕ ਅੰਗ੍ਰੇਜ਼ੀ ਰਾਜਘਰਾਣੇ ਦੇ ਮੈਂਬਰਾਂ ਦੇ ਮੋਮੀ ਬੁੱਤ ਹਨ। ਤਹਿਖ਼ਾਨੇ ਵਿਚਲੇ ਹਿੱਸੇ ਨੂੰ ਹਾਰਰ ਚੈਂਬਰ (Horror Chamber ਦਹਿਸ਼ਤਖਾਨਾ) ਦਾ ਨਾਂ ਦੇ ਕੇ ਇਸ ਦੇ ਦਰਵਾਜ਼ੇ ਉੱਤੇ ਹਿਟਲਰ ਦਾ ਬੁੱਤ ਬਣਾਇਆ ਗਿਆ ਹੈ। ਹਿਟਲਰ, ਮਾਨੋ, ਇਸ ਦਹਿਸ਼ਤਖ਼ਾਨੇ ਦੀ ਦਰਬਾਰੀ ਕਰ ਰਿਹਾ ਹੈ। ਇਸ ਹਿੱਸੇ ਵਿਚ ਇਤਿਹਾਸ ਦੀਆਂ ਅੱਤ ਭਿਆਨਕ ਘਟਨਾਵਾਂ ਨੂੰ ਰੂਪਾਂਤਰਿਤ ਕੀਤਾ ਗਿਆ ਹੈ। ਫ਼੍ਰਾਂਸੀਸੀ ਕ੍ਰਾਂਤੀ ਸਮੇਂ ਹੋਏ ਅੱਤਿਆਚਾਰਾਂ ਦੇ ਦ੍ਰਿਸ਼ ਹੂ ਬ ਹੂ ਸਾਕਾਰ ਕੀਤੇ ਗਏ ਹਨ। ਪੁਰਾਣੇ ਵਕਤਾਂ ਵਿਚ ਵਿਰੋਧੀਆਂ ਨੂੰ ਜਾਂ ਧਰਮ ਵਿਰੁੱਧ ਕੁਝ ਕਹਿਣ ਵਾਲਿਆਂ ਨੂੰ ਅਤੇ ਅਪਰਾਧੀਆਂ ਨੂੰ ਸਜਾਵਾਂ ਦੇਣ ਦੇ ਢੰਗ ਵਿਖਾਏ ਗਏ ਹਨ। ਆਧੁਨਿਕ ਯੁਗ ਵਿਚ ਫਾਂਸੀ, ਗੋਲੀ ਅਤੇ ਬਿਜਲੀ ਦੀ ਕੁਰਸੀ ਆਦਿਕ ਨਾਲ ਮੌਤ ਦੀ ਸਜ਼ਾ ਦੇਣ ਦੇ ਦ੍ਰਿਆਂ ਨੂੰ ਵੇਖ ਕੇ ਮਨੁੱਖ ਨੂੰ ਤਹਿਜ਼ੀਬਯਾਫ਼ਤਾ ਕਹਿਣੋਂ ਇਨਕਾਰ ਕਰਨ ਨੂੰ ਜੀ ਕਰਦਾ ਹੈ। ਮੈਡਮ ਟੂਸਾ ਦੇ ਆਪਣੇ ਜੀਵਨ ਦੇ ਦਰਦਨਾਕ ਦ੍ਰਿਸ਼ ਵੀ ਮੋਮਿਤ ਕੀਤੇ ਗਏ ਹਨ। ਮਨੁੱਖ ਦੇ ਪਸ਼ੂਪੁਣੇ ਉਤੋਂ ਪਰਦਾ ਚੁੱਕਣ ਦਾ ਸਫਲ ਯਤਨ ਹੈ ਇਹ ਦਹਿਸ਼ਤਖ਼ਾਨਾ।
ਦਹਿਸ਼ਤਖ਼ਾਨਾ ਵੇਖ ਕੇ ਸ੍ਰੀਮਤੀ ਕੋਮਲ ਸੱਚੀਂ ਡਰ ਗਏ। ਉਨ੍ਹਾਂ ਦਾ ਕਹਿਣਾ ਸੀ, "ਇਸ ਭਿਆਨਕਤਾ ਨੂੰ ਸਾਕਾਰ ਕਰਨ ਲਈ ਏਨੀ ਮਿਹਨਤ ਕੀਤੀ ਜਾਣ ਦਾ ਕੋਈ ਮਤਲਬ ਨਹੀਂ।" ਕੋਮਲ ਨੇ ਉੱਤਰ ਵਿਚ ਆਖਿਆ, "ਵਿਚਾਰੀ ਕੀ ਕਰਦੀ, ਫਾਂਸੀਸੀ ਕਾਂਤੀ ਸਮੇਂ ਭਿਆਨਕਤਾ ਹੀ ਉਸ ਦੇ ਜੀਵਨ ਦਾ ਵੱਡਾ ਸੱਚ ਬਣ ਗਈ ਸੀ। ਹੁਣ ਉਸ ਦੇ ਕੰਮ ਵਿਚ ਜੋ ਵਾਧਾ ਕੀਤਾ ਗਿਆ ਹੈ, ਉਸ ਵਿਚ ਬਹੁਤ ਸੁੰਦਰਤਾ ਹੈ। ਮਹਾਨ
"ਇਸ ਦੇ ਨਾਲ ਨਾਲ ਇਹ ਵੀ ਵੇਖ ਸਕਦੇ ਹੋ ਕਿ ਇਹ ਲੋਕ ਮਹਾਨ ਕਿਸ ਨੂੰ ਮੰਨਦੇ ਹਨ। ਇਨ੍ਹਾਂ ਨੇ ਲੇਖਕਾਂ ਵਿਚ ਟੈਗੋਰ ਦਾ ਬੁੱਤ ਨਹੀਂ ਬਣਾਇਆ, ਸਾਡੇ ਲੀਡਰਾਂ ਵਿਚ ਸੁਭਾਸ਼ ਦਾ ਬੁੱਤ ਨਹੀਂ ਬਣਾਇਆ। ਜਰੂਰ ਕੋਈ ਕਾਰਨ ਹੋਵੇਗਾ।" ਆਪਣੀ ਗੱਲ ਖਤਮ ਕਰ ਕੇ ਰਾਣਾ ਸਾਹਿਬ ਨੇ ਸਾਡੇ ਵੱਲ ਵੇਖਿਆ। ਉਹ ਸਾਡੇ ਵੱਲੋਂ ਆਪਣੀ ਗੱਲ ਦੇ ਹੁੰਗਾਰੇ ਦੀ ਆਸ ਕਰ ਰਹੇ ਸਨ। ਕੋਮਲ ਨੇ 'ਤੂੰ, ਹਾਂ' ਕਰ ਛੱਡੀ। ਲੱਗਦਾ ਸੀ ਰਾਣਾ ਸਾਹਿਬ ਦੀ ਆਸ ਪੂਰੀ ਨਹੀਂ ਸੀ ਹੋਈ। ਮੈਡਮ ਟੂਸਾ ਦੇ ਬੁੱਤ ਕੋਲ ਜ਼ਰਾ ਰੁਕ ਕੇ ਆਪਣੀ ਥਕਾਵਟ ਦੂਰ ਕਰਨ ਦੇ ਖਿਆਲ ਨਾਲ ਸ੍ਰੀਮਤੀ ਕੋਮਲ ਨੇ ਪੁੱਛਿਆ, "ਇਸ ਔਰਤ ਬਾਰੇ ਏਥੇ ਕੋਈ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ?" ਰਾਣਾ ਸਾਹਿਬ ਕੋਲੋਂ ਰਿਹਾ ਨਾ ਗਿਆ, ਬੋਲੇ, "ਕੀ ਕਰਾਂਗੇ ਇਨ੍ਹਾਂ ਲੋਕਾਂ ਬਾਰੇ ਜਾਣ ਕੇ।"
ਸ੍ਰੀਮਤੀ ਕੋਮਲ ਦੀ ਉਤਸੁਕਤਾ ਸੁਭਾਵਕ ਸੀ ਜਿਸਦੇ ਸਤਿਕਾਰ ਵਜੋਂ ਮੈਂ ਕਿਹਾ, "ਮੈਡਮ ਟੂਸਾ (Marie Tussaud) ਇਕ ਵਾਂਸੀਸੀ ਔਰਤ ਸੀ। ਇਸ ਨੇ ਪੈਰਿਸ ਵਿਚ ਆਪਣੇ ਚਾਚੇ ਕੋਲੋਂ ਮੋਮ ਦੀ ਮਾਡਲਿੰਗ ਦਾ ਕੰਮ ਸਿਖਿਆ। ਆਪਣੇ ਚਾਚੇ ਦੀ ਮੌਤ ਪਿੱਛੋਂ ਉਹ ਉਸ ਦੇ ਦੋ ਮੋਮ-ਘਰਾਂ ਦੀ ਮਾਲਕ ਮੰਨੀ ਗਈ। ਉਹ ਫ੍ਰਾਂਸ ਦੇ ਸ਼ਾਹੀ ਘਰਾਣੇ ਦੀ ਸੁਆਣੀ ਮੈਡਮ ਅਲਿਜ਼ਬਥ ਨੂੰ ਮੋਮ-ਮਾਡਲਿੰਗ ਸਿਖਾਉਣ ਦਾ ਵੀ ਕੰਮ ਕਰਦੀ ਰਹੀ। ਇਸ ਸੰਬੰਧ ਕਰਕੇ ਇਨਕਲਾਬੀਆਂ ਨੇ ਉਸ ਨੂੰ ਇਨਕਲਾਬ-ਵਿਰੋਧੀ ਅਤੇ ਰਾਜ-ਹਿਤੈਸ਼ੀ ਕਹਿ ਕੇ ਕੈਦ ਕਰ ਲਿਆ। ਜਦੋਂ ਇਨਕਲਾਬੀਆਂ ਨੇ ਆਪਣੇ ਵਿਰੋਧੀਆਂ ਨੂੰ ਮੌਤ ਦੀਆਂ ਸਜ਼ਾਵਾਂ ਦੇਣੀਆਂ ਸ਼ੁਰੂ ਕੀਤੀਆਂ, ਉਦੋਂ ਟੂਸਾ ਨੂੰ ਉੱਚ ਅਧਿਕਾਰੀਆਂ ਦੇ ਸਿਰ ਵੱਢ ਕੇ ਦੇ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਦੇ ਮਾਡਲ ਬਣਾਉਣ ਦਾ ਦੁਖਦਾਈ ਅਤੇ ਘਿਰਣਿਤ ਕੰਮ ਕਰਨ ਲਈ ਆਖਿਆ ਜਾਂਦਾ ਸੀ। ਉਨ੍ਹਾਂ ਸਿਰਾਂ ਵਿਚ ਬਹੁਤੇ ਟੂਸਾ ਦੇ ਸਕਿਆਂ, ਸੰਬੰਧੀਆਂ ਅਤੇ ਸਨੇਹੀਆਂ ਦੇ ਹੁੰਦੇ ਸਨ। 1802 ਵਿਚ ਉਹ ਇੰਗਲੈਂਡ ਆ ਗਈ। ਆਪਣੀਆਂ ਕਲਾ-ਕ੍ਰਿਤੀਆਂ ਨਾਲ ਤੇਤੀ ਸਾਲ ਤਕ ਇਸ ਦੇਸ਼ ਦਾ ਰਟਣ ਕਰਨ ਪਿੱਛੋਂ ਲੰਡਨ ਦੀ ਬੇਕਰ ਸਟ੍ਰੀਟ ਵਿਚ ਆਪਣਾ ਮੋਮ ਘਰ ਬਣਾਇਆ। ਅਜ ਕਲ੍ਹ ਇਹ ਮੋਮ-ਘਰ ਮੈਰਿਲਬੋਨ ਰੋਡ ਉੱਤੇ ਹੈ। 1850 ਵਿਚ ਟੂਸਾ ਦੀ ਮੌਤ ਹੋ ਗਈ। ਉਹ 1761 ਵਿਚ ਜਨਮੀ ਸੀ। ਉਸ ਦਾ ਬਣਾਇਆ ਮੋਮ-ਘਰ ਲੰਡਨ ਵਿਚਲਾ ਸਭ ਤੋਂ ਵੱਡਾ ਆਕਰਸ਼ਣ ਹੈ; ਉਵੇਂ ਹੀ ਜਿਵੇਂ ਇੰਗਲਿਸ਼ ਕੰਟਰੀਸਾਇਡ ਮੈਡਮ ਟੂਸਾ ਲਈ ਸੀ।
ਲਗਭਗ ਸਾਰਾ ਮੋਮ-ਘਰ ਵੇਖਿਆ ਗਿਆ। ਸ੍ਰੀਮਤੀ ਕੋਮਲ ਨੇ ਬੜੀ ਹਿੰਮਤ ਦਾ ਸਬੂਤ ਦਿੱਤਾ। ਉਹ ਲੰਗੜਾਉਂਦੇ ਅਤੇ ਸੋਟੀ ਦੇ ਸਹਾਰੇ ਤੁਰਦੇ ਹੋਏ ਹਰ ਚੀਜ਼ ਵਿਚ ਦਿਲਚਸਪੀ ਲੈਂਦੇ ਰਹੇ। ਇਸ ਅਜਾਇਬਘਰ ਦੀ ਅੰਤਲੀ ਆਈਟਮ ਵੇਖਣ ਵਾਲੀ ਸੀ। ਮੈਂ ਆਪਣੇ ਸਾਥੀਆਂ ਨੂੰ ਉਸ ਬਾਰੇ ਕੁਝ ਦੱਸ ਹੀ ਰਿਹਾ ਸਾਂ ਕਿ ਅਜਾਇਬਘਰ ਦਾ ਇਕ ਕਰਮਚਾਰੀ ਸਾਡੇ ਕੋਲ ਆ ਗਿਆ। ਬਹੁਤ ਨਿੰਮ੍ਰਤਾ ਨਾਲ ਮੇਰੀ ਗੱਲ ਟੋਕਣ ਦੀ ਖਿਮਾ ਮੰਗਦਿਆਂ ਹੋਇਆਂ ਉਸ ਨੇ ਆਖਿਆ, "ਹੁਣ ਤੁਸੀ ਇਸ ਅਜਾਇਬਘਰ ਦਾ ਅੰਤਲਾ ਭਾਗ ਵੇਖਣ ਵਾਲੇ ਹੋ। ਇਹ ਭਾਗ ਤੁਹਾਨੂੰ ਇਕ ਟੈਕਸੀਨੁਮਾ ਗੱਡੀ ਵਿਚ ਬਿਠਾ ਕੇ ਵਿਖਾਇਆ ਜਾਣਾ ਹੈ। ਅੱਗੇ ਪਿੱਛੇ ਕਈ ਟੈਕਸੀਆਂ ਦੀ ਇਕ ਲੰਮੀ ਲਾਇਨ ਹੈ। ਇਕ ਟੈਕਸੀ ਵਿਚ ਦੋ ਆਦਮੀ ਬੈਠਦੇ ਹਨ। ਇਹ ਟੈਕਸੀਆਂ ਚੱਲਦੀਆਂ ਹੀ ਰਹਿੰਦੀਆਂ ਹਨ।
ਹੁਣ ਸਾਨੂੰ ਪਤਾ ਲੱਗਾ ਕਿ ਟਿਕਟਾਂ ਦੀ ਲੰਮੀ ਲਾਇਨ ਵਿੱਚੋਂ ਕੱਢ ਕੇ ਸਾਨੂੰ ਇਕ ਪਾਸਿਓਂ ਦੀ ਅੰਦਰ ਕਿਉਂ ਬੁਲਾ ਲਿਆ ਗਿਆ ਸੀ। ਕੋਮਲ ਪੱਛਮੀ ਲੋਕਾਂ ਦੀ ਪ੍ਰਬੰਧਕੀ ਸੂਝ-ਬੂਝ ਅਤੇ ਕੰਮ ਕਰਨ ਦੇ ਸ਼ੌਕ ਤੋਂ ਪ੍ਰਭਾਵਿਤ ਹੋਇਆ। ਮੋਮ-ਘਰ ਦੇ ਅੰਦਰ ਹੀ ਉਹ ਮੇਰੇ ਨਾਲ ਇਸ ਬਾਰੇ ਚਰਚਾ ਕਰਨ ਲੱਗ ਪਿਆ। ਸ੍ਰੀਮਤੀ ਕੋਮਲ ਵੀ ਕਹਿ ਰਹੇ ਸਨ ਕਿ ਜਿਸ ਸਾਵਧਾਨੀ ਨਾਲ ਉਸ ਕਰਮਚਾਰੀ ਨੇ ਉਨ੍ਹਾਂ ਨੂੰ ਉਸ ਗੱਡੀ ਜਹੀ ਵਿਚ ਚੜ੍ਹਾਇਆ ਅਤੇ ਉਤਾਰਿਆ ਉਹੋ ਜਹੀ ਸਾਵਧਾਨੀ ਤਾਂ ਆਪਣਾ ਧੀ-ਪੁੱਤ ਵੀ ਨਹੀਂ ਵਰਤਦਾ। ਰਣਜੀਤ ਰਾਣਾ ਨੇ ਸਿਰ ਹਿਲਾ ਕੇ ਆਖਿਆ, "ਆਪਣੀ ਰਵਾਇਤ ਨੂੰ ਕਾਇਮ ਰੱਖਣ ਵਿਚ ਇਹ ਲੋਕ ਸਭ ਤੋਂ ਅੱਗੇ ਹਨ। ਵਪਾਰੀ ਬਣ ਕੇ ਗਏ, ਦੇਸ਼ ਦੇ ਮਾਲਕ ਬਣ ਬੈਠੇ। ਹੁਣ ਧੀਆਂ-ਪੁੱਤਾਂ ਵਾਲੀ ਸਾਵਧਾਨੀ ਦਾ ਵਖਾਲਾ ਪਾ ਕੇ ਤੁਹਾਡੇ ਖੀਸੇ ਖ਼ਾਲੀ ਕਰਦੇ ਹਨ। ਆਪਣੀ ਰਵਾਇਤ ਨੂੰ ਕਾਇਮ ਰੱਖਣਾ ਕੋਈ ਗੋਰਿਆਂ ਕੋਲੋਂ ਸਿੱਖੇ।"
ਡਾਇਰੀ ਦਾ ਇਕ ਪੰਨਾ
ਪਿਤਾ ਜੀ ਨੂੰ ਇਸ ਸੰਸਾਰ ਤੋਂ ਗਿਆ ਛੇ ਸਾਲ ਹੀ ਹੋਏ ਹਨ ਕਿ ਉਨ੍ਹਾਂ ਨਾਲ ਸੰਬੰਧ ਰੱਖਣ ਵਾਲੀਆਂ, ਉਨ੍ਹਾਂ ਦੀ ਯਾਦ ਦਿਵਾਉਣ ਵਾਲੀਆਂ ਚੀਜ਼ਾਂ ਇਕ ਇਕ ਕਰਕੇ ਅਲੋਪ ਹੋ ਚੁੱਕੀਆਂ ਹਨ। ਉਨ੍ਹਾਂ ਦੇ ਵਸਤਰ, ਉਨ੍ਹਾਂ ਦੀਆਂ ਕਿਤਾਬਾਂ, ਵਰਤੋਂ ਦਾ ਕਿੰਨਾ ਸਾਰਾ ਨਿਕ-ਸੁਕ ਕਿਧਰੇ ਛਾਈ-ਮਾਈ ਹੋ ਗਿਆ ਹੈ। ਡ੍ਰਾਇੰਗ ਰੂਮ ਦੀ ਕੰਧ ਉੱਤੇ ਲੱਗੀ ਉਨ੍ਹਾਂ ਦੀ ਤਸਵੀਰ ਵੱਲ ਵੀ ਧਿਆਨ ਘੱਟ ਜਾਂਦਾ ਹੈ। ਜਦੋਂ ਦਾ ਕੰਧਾਂ ਉਤਲਾ ਕਾਗਜ਼ ਬਦਲਿਆ ਹੈ ਉਦੋਂ ਤੋਂ ਇਹ ਤਸਵੀਰ ਕੁਥਾਵੀ ਜਹੀ ਲੱਗਣ ਲੱਗ ਪਈ ਹੈ। ਮਾਤਾ ਜੀ ਨੇ ਉਚੇਚੇ ਤੌਰ ਉਤੇ ਇਹ ਤਸਵੀਰ ਏਥੇ ਲਗਵਾਈ ਸੀ। ਉਹ ਰੋਜ਼ ਸਵੇਰੇ ਨਾ ਧੋ ਕੇ, ਇਸ ਤਸਵੀਰ ਨੂੰ ਪ੍ਰਣਾਮ ਕਰ ਕੇ, ਆਪਣੀਆਂ ਅੱਖਾਂ ਵਿਚ ਆਏ ਦੋ ਹੰਝੂਆਂ ਨੂੰ ਆਪਣੀ ਚੁੰਨੀ ਦੇ ਪੱਲੇ ਨਾਲ ਪੁੱਝਣ ਪਿੱਛੇ, ਓਸੇ ਪੱਲੇ ਨਾਲ ਤਸਵੀਰ ਦਾ ਸ਼ੀਸ਼ਾ ਸਾਫ਼ ਕਰਦੇ ਸਨ। ਇਸ ਤੋਂ 'ਵੱਖਰੇ ਕਿਸੇ ਪੂਜਾ-ਪਾਠ ਜਾਂ 'ਨਿੱਤਨੇਮ ਨਾਲ ਉਨ੍ਹਾਂ ਦੀ ਕੋਈ ਸਾਂਝ ਨਹੀਂ ਸੀ। ਆਪਣੇ ਜੀਵਨ ਦੀ ਸੱਤਰ ਸਾਲ ਲੰਮੀ ਸਾਂਝ ਨੂੰ ਆਪਣੇ ਦੇ ਹੰਝੂਆਂ ਦਾ ਢੋਆ ਦੇ ਲੈਣ ਪਿੱਛੋਂ ਉਹ ਘਰ ਦੇ ਵਾਤਾਵਰਣ ਵਿਚ ਖ਼ੁਸ਼ੀਆਂ ਅਤੇ ਖ਼ੂਬਸੂਰਤੀਆਂ ਖਿਲਾਰਨ ਦਾ ਆਹਰ ਕਰਨ ਲੱਗ ਪੈਂਦੇ ਸਨ।
ਆਲਸ ਅਤੇ ਉਦਾਸੀ ਉਨ੍ਹਾਂ ਦੇ ਨੇੜੇ ਕਦੇ ਨਹੀਂ ਸਨ ਆਏ। ਉਨ੍ਹਾਂ ਕੋਲ ਇਨ੍ਹਾਂ ਦੋਹਾਂ ਲਈ ਵੇਹਲ ਹੀ ਨਹੀਂ ਸੀ। ਰਸੋਈ ਦੇ ਕੰਮ ਵਿਹਲੇ ਹੁੰਦੇ ਤਾਂ ਘਰ ਨੂੰ ਸਵਾਰਨ ਲੱਗ ਪੈਂਦੇ। ਇਹ ਕੰਮ ਮੁੱਕਦਾ ਤਾਂ ਬਗੀਚੇ ਵਿਚ ਫੁੱਲਾਂ ਨਾਲ ਸਲਾਹੀ ਜਾ ਪੈਂਦੇ। ਸ਼ਾਮ ਨੂੰ ਥੱਕ ਕੇ ਆਪਣੇ ਪੜ੍ਹੇ-ਪੋਤੀ ਨੂੰ ਉਨ੍ਹਾਂ ਦੇ ਦਾਦਾ ਜੀ ਦੀਆ ਗੱਲਾ ਸੁਣਾ ਕੇ ਖੁਸ਼ ਹੁੰਦੇ। ਉਨ੍ਹਾਂ ਦੀਆਂ ਗੱਲਾਂ ਵਿੱਚੋਂ ਸਾਥੀ ਦੋ ਵਿਛੜ ਜਾਣ ਦਾ ਝੋਰਾ ਕਦੇ ਨਹੀਂ ਸੀ ਪ੍ਰਗਟ ਹੋਇਆ। ਗੱਲਾਂ ਕਰਦਿਆਂ ਉਹ ਇਸ ਤਸਵੀਰ ਵੱਲ ਇਉਂ ਇਸ਼ਾਰਾ ਕਰਦੇ ਸਨ, ਇਸ ਢੰਗ ਨਾਲ ਪਿਤਾ ਜੀ ਦਾ ਜਿਕਰ ਕਰਦੇ ਸਨ, ਜਿਵੇਂ ਉਹ ਇਸ ਤਸਵੀਰ ਦੇ ਰੂਪ ਵਿਚ ਉਨ੍ਹਾਂ ਦੇ ਸਾਹਮਣੇ ਬੈਠੇ ਹੋਣ।
ਮਾਤਾ ਜੀ ਦੇ ਹੁੰਦਿਆਂ ਸਾਡੇ ਲਈ ਵੀ ਇਹ ਤਸਵੀਰ ਨਿਰੀ ਤਸਵੀਰ ਨਾਲੋਂ ਕੁਝ ਵੱਧ ਸੀ। ਹੁਣ ਜਦੋਂ ਮਾਤਾ ਜੀ ਨਹੀਂ ਰਹੇ, ਸਾਨੂੰ ਵੀ ਇਸ ਤਸਵੀਰ ਵਿਚ ਕਿਸੇ ਵਿਸ਼ੇਸ਼ਤਾ ਨੂੰ ਵੇਖਣ ਦੀ ਜਾਚ ਨਹੀਂ ਰਹੀ। ਹੁਣ ਇਸ ਤਸਵੀਰ ਨਾਲ ਉਦਾਸੀਆਂ ਦੀ ਸਾਂਝ ਪੈ ਗਈ ਹੈ। ਅੱਜ ਸਵੇਰੇ ਏਸੇ ਸਾਂਝ ਦੇ ਸਨਮੁਖ ਖਲੋਤਿਆਂ ਖ਼ਿਆਲ ਆਇਆ ਕਿ ਇਸ ਨੂੰ ਡ੍ਰਾਇੰਗ ਰੂਮ ਵਿੱਚੋਂ ਲਾਹ ਕੇ ਕਿਧਰੇ ਹੋਰਥੇ ਰੱਖ ਦਿੱਤਾ ਜਾਵੇ। 'ਮੇਰੀ ਸੋਚ ਦੀ ਸੋਧ ਸਾਊ ਹੈ ਕਿ ਨਹੀਂ" ਇਹ ਜਾਣਨ ਲਈ ਮੈਂ ਆਪਣਾ ਪ੍ਰਸਤਾਵ ਆਪਣੀ ਪਤਨੀ ਅੱਗੇ ਰੱਖਿਆ। ਉਨ੍ਹਾਂ ਨੇ ਆਖਿਆ, "ਸੱਚ ਪੁੱਛਦੇ ਹੋ ਤਾਂ ਮੈਂ ਤੁਹਾਨੂੰ ਏਹੋ ਕਹਿਣਾ ਚਾਹੁੰਦੀ ਸਾਂ; ਸੋਚਦੀ ਸਾਂ ਤੁਸੀਂ ਬੁਰਾ ਨਾ ਮਨਾ ਲਵੋ।"
ਕੱਲ੍ਹ ਛੇ ਮਈ ਦਾ ਦਿਨ ਬਹੁਤ ਹੀ ਚੰਗਾ ਸੀ। ਇਕ ਨੇਕ ਆਦਮੀ ਦੀ ਸੁਹਬਤ ਵਿਚ ਸਮਾਂ ਬਿਤਾਉਣ ਦਾ ਸੁਭਾਗ ਪ੍ਰਾਪਤ ਹੋਇਆ। ਉਸ ਦੀ ਯਾਦ ਮੇਰੇ ਰਾਹਾਂ ਨੂੰ ਰੌਸ਼ਨ ਅਤੇ ਮੇਰੇ ਸਫ਼ਰ ਨੂੰ ਸੁਗੰਧਿਤ ਬਣਾਈ ਰੱਖੇਗੀ। ਤਰਕਾਲਾਂ ਵੇਲੇ ਗਰਮੀ ਕੁਝ ਘੱਟ ਹੋਈ ਤਾਂ ਘਰ ਵਾਲੀ ਨੇ ਆਖਿਆ, "ਉਠੋ, ਬਾਜ਼ਾਰੋਂ ਜਾ ਕੇ ਸਬਜ਼ੀ ਭਾਜੀ ਲਿਆ ਦਿਓ। ਮਾਡਲ ਟਾਊਨ ਦੀ ਮਾਰਕੀਟ ਵਿੱਚੋਂ ਨਾ ਲਿਆਇਓ। ਏਥੇ ਸਭ ਕੁਝ ਮਹਿੰਗਾ ਹੈ। ਜੋਤੀ ਦੋਕ ਚਲੇ ਜਾਇਓ। ਕੁੜੀਆਂ ਨੂੰ ਵੀ ਨਾਲ ਲੈ ਜਾਓ; ਫਿਰ ਤੁਰ ਆਉਣਗੀਆਂ ਚੀਜ਼ਾਂ ਭਾਅ ਕਰ ਕੇ ਖ਼ਰੀਦਿਓ।"
ਅਸੀਂ ਚਾਰੇ (ਘਰ ਵਾਲੀ ਦੀ ਸਿੱਖਿਆ, ਦੋਵੇਂ ਬੱਚੀਆਂ ਅਤੇ ਮੈਂ) ਹੋਲੀ ਹੋਲੀ ਤੁਰਦੇ ਜੋਤੀ ਚੌਕ ਪੁੱਜ ਗਏ। ਡੁੱਬ ਗਏ ਸੂਰਜ ਦੀ ਮੱਧਮ ਹੁੰਦੀ ਜਾ ਰਹੀ ਸੁਖਾਵੀਂ ਰੋਸ਼ਨੀ ਵਿਚ ਤੁਰਨਾ ਬਹੁਤ ਚੰਗਾ ਲੱਗਾ। ਸੱਦਾ-ਸੂਤ ਲੈਂਦਿਆਂ ਨੂੰ ਹਨੇਰਾ ਜਿਹਾ ਹੋ ਗਿਆ। ਦੇ ਥੈਲੇ ਚੁੱਕੀ ਮਾਡਲ ਟਾਊਨ ਤਕ ਤੁਰਨਾ ਓਨਾ ਸੁਖਾਵਾਂ ਨਹੀਂ ਸੀ ਹੋ ਸਕਦਾ। ਇਕ ਰਿਕਸ਼ੇ ਵਾਲੇ ਨੂੰ ਆਖਿਆ, "ਮਾਡਲ ਟਾਊਨ, 253 L !" ਉਸ ਨੇ ਅੱਠ ਅਤੇ ਛੇ ਸਾਲਾਂ ਦੀ ਉਮਰ ਦੀਆਂ ਦੋ ਬੱਚੀਆਂ ਅਤੇ ਮੇਰੇ ਹੱਥਾਂ ਵਿਚ ਫੜੇ ਹੋਏ ਦੋ ਥੈਲਿਆਂ ਵੱਲ ਚੰਗੀ ਤਰ੍ਹਾਂ ਵੇਖਿਆ; ਥੋੜਾ ਜਿਹਾ ਸੋਚਿਆ ਅਤੇ ਬੱਝੇ ਰੇਟ ਨਾਲੋਂ ਇਕ ਆਨਾ ਵਧਾਅ ਕੇ ਦੱਸਦਿਆ ਹੋਇਆ ਆਖਿਆ, "ਪੰਜ ਆਨੇ ਲੱਗਣਗੇ, ਸਰਦਾਰ ਜੀ।" ਥੈਲਿਆਂ ਨੂੰ ਰਿਕਸ਼ੇ ਵਿਚ ਰੱਖ ਕੇ, ਕੁਝ ਕਹੋ ਬਗ਼ੈਰ, ਬੱਚੀਆਂ ਦੇ ਵਿਚਕਾਰ ਮੈਂ ਰਿਕਸ਼ੇ ਦੀ ਸੀਟ ਉੱਤੇ ਬੈਠ ਗਿਆ। ਪੈਂਤੀ ਕੁ ਸਾਲ ਦੇ ਕਮਜ਼ੋਰ ਜਹੇ ਆਦਮੀ ਨੇ ਰਿਕਸ਼ੇ ਨੂੰ ਮਾਡਲ ਟਾਉਨ ਵੱਲ ਤੋਰ ਲਿਆ। ਗਰਮੀਆਂ ਦੇ ਲੰਮੇ ਦਿਨ ਦੀ ਕਰੜੀ ਮਿਹਨਤ ਦੇ ਮਾਰੇ ਕੋਲੋਂ ਬਹੁਤਾ ਤੇਜ਼ ਨਹੀਂ ਸੀ ਚਲਾਇਆ ਜਾ ਰਿਹਾ। ਸਾਨੂੰ ਵੀ ਕੋਈ ਕਾਹਲ ਨਹੀਂ ਸੀ। ਇਸ ਲਈ ਰਿਕਸ਼ੇ ਦੀ ਮੱਧਮ ਚਾਲ ਸੁਰਮਈ ਸ਼ਾਮ ਦੇ ਸਹਿਜ ਨੂੰ ਸਹਿਯੋਗ ਦਿੰਦੀ ਜਾਪੀ।
ਆਪਣੀ ਆਦਤ ਅਨੁਸਾਰ ਛੋਟੀ ਬੱਚੀ ਨੇ ਪ੍ਰਸ਼ਨਾਵਲੀ ਖੋਲ੍ਹ ਲਈ, "ਪਿੱਤੀ, ਮਾਮਾ ਨੇ ਆਖਿਆ ਸੀ ਭਾਅ ਕਰਕੇ ਚੀਜਾ ਖ਼ਰੀਦਿਓ। ਭਾਅ ਕਿੱਦਾਂ ਕਰੀਦਾ? ਤੁਸਾਂ ਭਾਅ ਕੀਤਾ ਸੀ ?"
ਉਸ ਨੂੰ ਆਪਣੀ ਖੱਬੀ ਵੱਖੀ ਨਾਲ ਘੁਟਦਿਆਂ ਮੈਂ ਆਖਿਆ, "ਨਹੀਂ, ਬੇਟਾ ਜੀ, ਮੈਂ ਭਾਅ ਨਹੀਂ ਕੀਤਾ; ਮੈਨੂੰ ਭਾਅ ਕਰਨਾ ਚੰਗਾ ਨਹੀਂ ਲੱਗਦਾ।"
"ਛਾਅ ਕਰੀਦਾ ਕਿੱਦਾਂ, ਪਿੱਤੀ ?"
"ਬੇਟਾ, ਜੇ ਤੁਸਾਂ ਆਲੂ ਲੈਣੇ ਹੋਣ ਤਾਂ ਦੋ ਤਿੰਨ ਚਾਰ ਸਬਜ਼ੀ ਵਾਲਿਆਂ ਨੂੰ ਆਲੂਆਂ ਦਾ ਮੁੱਲ ਪੁੱਛੇ। ਜਿਹੜਾ ਸਭ ਤੋਂ ਘੱਟ ਮੁੱਲ ਦੱਸੇ ਉਸ ਨੂੰ ਆਖੋ ਵੇਖ ਬਈ, ਕੁਝ ਘੱਟ
ਰਿਕਸੇ ਦੀ ਚਾਲ ਹੋਰ ਵੀ ਸੁਸਤ ਹੋ ਗਈ; ਸ਼ਾਇਦ ਉਹ ਸਾਡੀਆਂ ਗੱਲਾਂ ਧਿਆਨ ਨਾਲ ਸੁਣਦਾ ਹੋਣ ਕਰਕੇ ਰਿਕਸ਼ਾ ਚਲਾਉਣ ਵੱਲੋਂ ਬੇ-ਧਿਆਨ ਹੋ ਗਿਆ ਸੀ। ਵੱਡੀ ਬੇਟੀ ਦੇ ਪ੍ਰਸ਼ਨ ਦੇ ਉੱਤਰ ਵਿਚ ਮੈਂ ਆਖਿਆ, "ਠੀਕ ਹੈ, ਬੇਟਾ ਜੀ, ਪਰ ਭਾਅ ਏਦਾਂ ਹੀ ਕਰੀਦਾ ਹੈ। ਸਸਤੀ ਚੀਜ਼ ਨੂੰ ਹੋਰ ਸਸਤਾ ਕਰਨ ਲਈ ਇਹ ਵੀ ਆਪਣਾ ਪੈ ਜਾਂਦਾ ਹੈ ਕਿ ਦੂਜੇ ਦੁਕਾਨਦਾਰ ਤੇਰੇ ਨਾਲੋਂ ਸਸਤਾ ਵੇਚ ਰਹੇ ਹਨ।"
"ਇਹ ਤਾਂ ਝੂਠ ਹੈ, ਦਿੱਤੀ। ਭਾਅ ਨਹੀਂ ਕਰਨਾ ਚਾਹੀਦਾ।"
ਵੱਡੀ ਭੈਣ ਦੀ ਗੱਲ ਸੁਣ ਕੇ ਛੋਟੀ ਉਤੇਜਿਤ ਹੋ ਗਈ ਅਤੇ ਬੋਲੀ, "ਕਿਉਂ ਨਹੀ ਕਰਨਾ ਚਾਹੀਦਾ ? ਲੋਕ ਬਹੁਤੇ ਪੈਸੇ ਲੈ ਲੈਂਦੇ ਨੇ। ਪਿੱਤੀ ਨੇ ਭਾਅ ਨਹੀਂ ਕੀਤਾ ਇਸ ਲਈ ਰਿਕਸ਼ੇ ਵਾਲੇ ਅੰਕਲ ਨੂੰ ਇਕ ਆਨਾ ਵੱਧ ਦੇਣਾ ਪੈਣਾ। ਭਾਅ ਜ਼ਰੂਰ ਕਰਨਾ ਚਾਹੀਦਾ।"
ਰਿਕਸ਼ੋ ਵਾਲੇ ਨੇ ਪੈਡਲ ਮਾਰਨੇ ਬੰਦ ਕਰ ਲਏ ਅਤੇ ਬੱਚੀ ਵੱਲ ਮੁੜ ਕੇ ਵੇਖਿਆ। ਰਿਕਸ਼ੇ ਦੀ ਚਾਲ ਹੋਰ ਮੱਠੀ ਹੋ ਗਈ। ਬੱਚੀ ਨੇ ਰਿਕਸ਼ੇ ਵਾਲੇ ਦੇ ਖਿਲਾਫ਼ ਇਕ ਪਾਸਾ ਫੈਸਲਾ ਸੁਣਾ ਦਿੱਤਾ ਸੀ। ਉਸ ਦੀ ਵਕਾਲਤ ਕਰਨ ਦੇ ਖ਼ਿਆਲ ਨਾਲ ਮੈਂ ਆਖਿਆ, "ਨਹੀ, ਬੇਟਾ ਜੀ, ਅੰਕਲ ਨੇ ਬਹੁਤੇ ਪੈਸੇ ਨਹੀਂ ਦੱਸੇ। ਕਿਸੇ ਚੀਜ਼ ਦਾ ਕਿੰਨਾ ਮੁੱਲ ਹੋਣਾ ਚਾਹੀਦਾ ਹੈ, ਇਹ ਦੱਸਣਾ ਬਹੁਤ ਔਖੀ ਗੱਲ ਹੈ। ਤੁਸੀਂ ਛੋਟੇ ਹੋ ਤੁਹਾਨੂੰ ਅਜੇ ਇਨ੍ਹਾਂ ਗੱਲਾਂ ਦਾ ਪਤਾ ਨਹੀਂ।"
"ਕਿਉਂ ਨਹੀਂ ਪਤਾ ? ਇਕ ਕਿੱਲੋ ਦਾ ਮੁੱਲ ਚਾਰ ਆਨੇ ਹੋਵੇ ਤਾਂ ਦੋ ਕਿੱਲੋ ਦਾ ਅੱਠ ਆਨੇ ਹੋਵੇਗਾ।" ਵੱਡੀ ਭੈਣ ਨੇ ਛੋਟੀ ਦੀ ਵਕਾਲਤ ਸ਼ੁਰੂ ਕਰ ਦਿੱਤੀ । ਮੈਨੂੰ ਬੱਚੀਆ ਦਾ ਭੋਲਾਪਨ ਬਹੁਤ ਪਿਆਰਾ ਲੱਗਾ। ਦੋਹਾਂ ਨੂੰ ਦੋਹਾਂ ਪਾਸਿਆਂ ਨਾਲ ਘੁੱਟ ਕੇ ਮੈਂ ਵਾਰੀ ਵਾਰੀ ਉਨ੍ਹਾਂ ਦੇ ਨਿਰਛਲ, ਨਿਰਮਲ ਚੇਹਰਿਆਂ ਵੱਲ ਵੇਖਿਆ। ਉਹਨਾਂ ਦੀ ਨਿਰਛਲਤਾ ਮੈਨੂੰ ਆਪੇ ਤੋਂ ਬਾਹਰ ਲੈ ਗਈ ਜਿੱਥੇ ਜਾ ਕੇ ਮੈਂ ਉਨ੍ਹਾਂ ਦੀ ਸੂਝ-ਬੂਝ ਦੀ ਸੀਮਾ ਵੱਲੋਂ ਉੱਕਾ ਬੇ-ਖ਼ਬਰ ਹੋ ਕੇ ਕਹਿ ਰਿਹਾ ਸਾਂ, "ਮੇਰੇ ਬੱਚਿਓ, ਸਾਰੀਆਂ ਚੀਜ਼ਾਂ ਕਿੱਲਆਂ ਵਿਚ ਨਹੀਂ ਤੋਲੀਆਂ ਜਾ ਸਕਦੀਆਂ। ਕੁਝ ਇਕ ਚੀਜ਼ਾਂ ਦਾ ਮੁੱਲ ਦੱਸਣਾ ਔਖਾ ਹੈ। ਵੇਖੋ, ਬੇਟਾ ਜੀ, ਤੁਸੀਂ ਆਪਣੇ ਪਿੱਤੀ ਕੋਲ ਬੈਠੇ ਉਸ ਨਾਲ ਗੱਲਾਂ ਕਰ ਰਹੇ ਹੋ। ਤੁਹਾਡੀਆਂ ਨਿੱਕੀਆਂ ਨਿੱਕੀਆਂ ਗੱਲਾਂ ਮੈਨੂੰ ਖੁਸ਼ੀ ਦੇ ਰਹੀਆਂ ਹਨ। ਮੇਰੀਆਂ ਗੱਲਾਂ ਸੁਣ ਕੇ ਤੁਸੀਂ ਖ਼ੁਸ਼ ਹੋ ਰਹੇ ਹੋ। ਕੀ ਤੁਸੀਂ ਦੱਸ ਸਕਦੇ ਹੋ ਤੁਹਾਡੀ ਅਤੇ ਮੇਰੀ ਇਸ ਖੁਸ਼ੀ ਦਾ ਕੀ ਮੁੱਲ ਹੈ ?"
ਮੇਰੇ ਪ੍ਰਸ਼ਨ ਦੇ ਉੱਤਰ ਵਿਚ ਦੋਹਾਂ ਵਿੱਚੋਂ ਕਿਸੇ ਨੇ ਵੀ ਕੁਝ ਨਾ ਆਖਿਆ। ਕੁਝ ਚਿਰ ਰੁਕ ਕੇ ਮੈਂ ਕਹਿਣਾ ਸ਼ੁਰੂ ਕੀਤਾ, "ਬਿਲਕੁਲ ਠੀਕ; ਇਸ ਖ਼ੁਸ਼ੀ ਦਾ ਕੋਈ ਮੁੱਲ ਨਹੀਂ ਦੱਸਿਆ ਜਾ ਸਕਦਾ। ਹੁਣ ਦੂਜੀ ਗੱਲ ਸੋਚੋ। ਰਿਕਸ਼ੇ ਵਾਲੇ ਅੰਕਲ ਦੇ ਵੀ ਬੱਚੇ ਹਨ। ਉਹ ਘਰ ਬੈਠੇ ਹਨ। ਸਾਨੂੰ ਸਾਡੇ ਘਰ ਛੱਡ ਕੇ ਅੰਕਲ ਜੀ ਕਿਸੇ ਦੂਜੀ ਸਵਾਰੀ ਨੂੰ ਉਸ ਦੇ ਘਰ ਛੱਡਣ ਜਾਣਗੇ ਫਿਰ ਕਿਸੇ ਤੀਜੀ ਨੂੰ। ਆਪਣਾ ਕੰਮ ਮੁਕਾਅ ਕੇ ਜਦੋਂ ਅੰਕਲ ਜੀ ਘਰ ਜਾਣਗੇ, ਉਦੋਂ ਇਨ੍ਹਾਂ ਦੇ ਬੱਚੇ ਸੋ ਗਏ ਹੋਣਗੇ, ਸੁੱਤੇ ਸੁੱਤੇ ਕੋਈ ਸੁਪਨਾ ਵੇਖ ਰਹੇ ਹੋਣਗੇ; ਆਪਣੇ ਸੁਪਨੇ ਵਿਚ ਆਪਣੇ ਪਿੱਤੀ ਦੇ ਆਉਣ ਦੀ ਉਡੀਕ ਕਰ ਰਹੇ ਹੋਣਗੇ। ਅਗਲੀ ਸਵੇਰ ਨੂੰ ਉਨ੍ਹਾਂ ਦੇ ਜਾਗਣ ਤੋਂ ਪਹਿਲਾਂ ਤੁਹਾਡੇ ਅੰਕਲ ਜੀ ਰਿਕਸ਼ਾ
ਮੇਰੀਆਂ ਦੋਹਾਂ ਵੱਖੀਆਂ ਨਾਲ ਲੱਗੀਆਂ ਦੋਵੇਂ ਭੈਣਾਂ ਮੂੰਹ ਚੁੱਕੀ ਮੇਰੇ ਮੁੰਹ ਵੱਲ ਵੇਖ ਰਹੀਆਂ ਸਨ। ਮੇਰੇ ਵਾਂਗ ਉਹ ਵੀ ਆਪੋ ਆਪਣੇ ਆਪੇ ਵਿੱਚੋਂ ਬਾਹਰ, ਕਿਸੇ ਅਜਿਹੇ ਟਿਕਾਣੇ ਪੁੱਜ ਗਈਆਂ ਸਨ ਜਿਥੇ ਮੇਰੀਆਂ ਗੱਲਾਂ, ਅਕਲ ਦੀ ਥਾਂ, ਅਹਿਸਾਸ ਦੇ ਮਾਧਿਅਮ ਰਾਹੀਂ ਉਨ੍ਹਾਂ ਤਕ ਪੁੱਜ ਰਹੀਆਂ ਸਨ। ਅਹਿਸਾਸ ਦੀ ਦੁਨੀਆਂ ਵਿਚ ਟਿਕਿਆਂ ਨੂੰ ਪਤਾ ਨਾ ਲੱਗਾ ਕਿ ਰਿਕਸ਼ਾ 253 L ਦੇ ਸਾਹਮਣੇ ਜਾ ਖਲੋਤਾ ਹੈ। 'ਸਰਦਾਰ ਜੀ', ਸੰਬੋਧਨ ਨੇ ਸਾਨੂੰ ਸੁਚੇਤ ਕਰ ਦਿੱਤਾ। ਉਸ ਨੇ ਦੋਵੇਂ ਥੈਲੇ ਰਿਕਸ਼ੇ ਵਿੱਚੋਂ ਚੁੱਕ ਕੇ ਗੇਟ ਦੇ ਸਾਹਮਣੇ ਰੱਖ ਦਿੱਤੇ ਅਤੇ ਛੋਟੀ ਬੱਚੀ ਨੂੰ ਚੁੱਕ ਕੇ ਰਿਕਸ਼ੇ ਵਿੱਚੋਂ ਉਤਾਰਿਆ। ਮੈਂ ਜੇਬ ਵਿੱਚੋਂ ਕੱਢ ਕੇ ਪੰਜ ਆਨੇ ਉਸ ਵੱਲ ਵਧਾਏ। ਨਿਮਰਤਾ ਨਾਲ, ਹੱਥ ਜੋੜ ਕੇ ਆਪਣਾ ਦ੍ਰਿੜ੍ਹ ਫ਼ੈਸਲਾ ਉਸ ਨੇ ਸੁਣਾਇਆ, "ਨਹੀਂ, ਜੀ, ਮੈਂ ਕੋਈ ਪੈਸਾ ਨਹੀਂ ਲੈਣਾ: ਮੈਨੂੰ ਬਹੁਤ ਕੁਝ ਮਿਲ ਗਿਆ ਹੈ।"
ਮੈਂ ਹੈਰਾਨੀ ਨਾਲ ਪੁੱਛਿਆ, "ਕੀ ਮਿਲ ਗਿਆ ਬਈ ਤੈਨੂੰ ?"
"ਤੁਹਾਡੀਆਂ ਗੱਲਾਂ ਸੁਣ ਲਈਆਂ; ਇਹ ਕੋਈ ਥੋੜੀ ਜਹੀ ਗੱਲ ਹੈ ? ਆਪਣੇ ਬੱਚਿਆਂ ਨਾਲ ਏਹੋ ਜਹੀਆਂ ਗੱਲਾਂ ਕਰਨ ਵਾਲਾ ਪਿਉ ਮੈਂ ਕਦੇ ਨਹੀਂ ਵੇਖਿਆ, ਸਰਦਾਰ ਜੀ।"
ਉਹ ਆਪਣੇ ਮੋਢੇ ਉੱਤੇ ਪਏ ਪਰਨੇ ਨਾਲ ਅੱਖਾਂ ਪੂੰਝ ਰਿਹਾ ਸੀ। ਮੈਂ ਨਿਉਂ ਕੇ ਉਸ ਦੇ ਪੈਰੀਂ ਹੱਥ ਲਾਉਣਾ ਚਾਹਿਆ। ਇਕ ਦਮ ਪਰੇ ਹੁੰਦਿਆਂ ਉਸ ਨੇ ਆਖਿਆ, "ਇਹ ਕੀ ਕਰਦੇ ਓ, ਸਰਦਾਰ ਜੀ ? ਮੇਰੇ ਸਿਰ ਏਨਾ ਭਾਰ ਨਾ ਚਾੜ੍ਹੋ।"
"ਦੋਸਤਾ, ਮੈਂ ਤਾਂ ਸਿਰਫ਼ ਗੱਲਾਂ ਕੀਤੀਆਂ ਹਨ। ਗੱਲਾਂ ਦਾ ਕੀ ਹੈ; ਕੋਈ ਵੀ ਕਰ ਸਕਦਾ ਹੈ। ਤੂੰ ਧੰਨ ਹੈਂ ਜਿਸ ਨੇ ਗੱਲਾਂ ਦਾ ਏਨਾ ਵੱਡਾ ਮੁੱਲ ਪਾਇਆ ਹੈ।"
ਮੇਰੀ ਮਾਨਸਿਕ ਅਮੀਰੀ ਵਿਚ ਵਾਧਾ ਕਰਨ ਵਾਲਾ ਰਾਤ ਦੇ ਹਨੇਰੇ ਵਿਚ ਅਲੋਪ ਹੋ ਗਿਆ। ਉਸ ਦੀ ਯਾਦ ਨਾਲ ਮੇਰੇ ਰਾਹ ਰੋਸ਼ਨ ਅਤੇ ਉਸ ਦੇ ਜ਼ਿਕਰ ਨਾਲ ਮੇਰੇ ਸਾਹ ਸੁਗੰਧਤ ਹੁੰਦੇ ਰਹਿਣਗੇ।
ਡਾਇਰੀ ਦਾ ਇਕ ਪੰਨਾ ਪੜ੍ਹ ਲੈਣ ਪਿੱਛੋਂ ਸਾਰੀ ਡਾਇਰੀ ਪੜ੍ਹਨ ਦੀ ਇੱਛਾ ਹੋਈ। ਤਸਵੀਰ ਅਤੇ ਡਾਇਰੀ ਹੱਥ ਵਿਚ ਫੜੀ ਜਦੋਂ ਮੈਂ ਡ੍ਰਾਇੰਗਰੂਮ ਵਿਚ ਦਾਖ਼ਿਲ ਹੋਇਆ ਤਾਂ ਘਰ ਵਾਲੀ ਨੇ ਆਖਿਆ, "ਤਸਵੀਰ ਵਾਪਸ ਲੈ ਆਏ ਹੋ ਨਾ; ਚੰਗਾ ਕੀਤਾ, ਕਮਰਾ ਖ਼ਾਲੀ ਖਾਲੀ ਲੱਗਣ ਲੱਗ ਪਿਆ ਸੀ।"
ਮੌਤੋਂ ਭੁੱਖ ਬੁਰੀ
ਤਬਾਦਲਾ ਕਰਵਾ ਲੈਣ ਉੱਤੇ ਵੀ ਪ੍ਰੋਫੈਸਰ ਗੌਤਮ ਦੇ ਮਨ ਦੀ ਮੁਰਾਦ ਪੂਰੀ ਨਾ ਹੋਈ। ਉਸ ਦਾ ਖ਼ਿਆਲ ਸੀ ਕਿ ਨਵੀਂ ਥਾਂ ਉੱਤੇ ਆ ਜਾਣ ਨਾਲ ਉਸ ਦੀ ਪਤਨੀ ਆਪਣਾ ਦੁੱਖ ਭੁੱਲ ਜਾਵੇਗੀ । ਲੁਧਿਆਣੇ, ਸਰਾਭਾ ਨਗਰ ਅਤੇ ਉਸ ਨਗਰ ਵਿਚਲੀ ਕੋਠੀ ਨੰ: ਨੌਂ ਨਾਲ ਜੁੜੀਆ ਹੋਈਆਂ ਯਾਦਾਂ ਤੋਂ ਪਿੱਛਾ ਛੁਡਾਉਣ ਦਾ ਸੌਖਾ ਅਤੇ ਤੁਰੰਤ ਤਰੀਕਾ ਹੋਰ ਕਿਹੜਾ ਹੋ ਸਕਦਾ ਸੀ ? ਪਰ ਇਹ ਤਰੀਕਾ ਕਾਰਗਰ ਸਾਬਤ ਨਾ ਹੋਇਆ। ਕੁਝ ਦਿਨਾਂ ਵਿਚ ਹੀ ਤ੍ਰਿਪਤਾ ਨੂੰ ਅਹਿਸਾਸ ਹੋਣ ਲੱਗ ਪਿਆ ਕਿ ਉਨ੍ਹਾਂ ਦਾ ਫੈਸਲਾ ਗ਼ਲਤ ਸੀ। 'ਕੋਠੀ ਨੰ: ਨੌਂ ਵਿਚ ਗੇਨਾ ਦੀ ਛੋਹ ਮੌਜੂਦ ਸੀ। ਉਸ ਕੋਠੀ ਦੀਆਂ ਕੰਧਾਂ ਨਾਲ ਕੰਨ ਲਾਇਆ ਰੀਨਾ ਦੇ ਬੋਲਾਂ ਦੀ ਮੱਧਮ ਮਿੱਠੀ ਗੂੰਜ ਸੁਣੀ ਜਾ ਸਕਦੀ ਸੀ। ਉਸ ਦੇ ਬਗੀਚੇ ਵਿਚ ਖਿੜੇ ਫੁੱਲ ਰੀਨਾ ਦੇ ਹਾਸਿਆਂ ਦੀ ਰੀਸ ਕਰਦੇ ਜਾਪਦੇ ਸਨ। ਉਸ ਦੀ ਹਵਾ ਵਿਚ ਰੀਨਾ ਦੀ ਸੁਗੰਧ ਸਮਾਈ ਹੋਈ ਸੀ। ਇਹ ਸਭ ਕੁਝ ਉਹ ਕਿਉਂ ਛੱਡ ਗਏ।'
ਕੋਠੀ ਦੇ ਬਰਾਂਡੇ ਵਿਚ ਕੁਰਸੀ ਉੱਤੇ ਬੈਠੀ ਤ੍ਰਿਪਤਾ ਆਪਣੇ ਫ਼ੈਸਲੇ ਬਾਰੇ ਸੋਚ ਰਹੀ ਸੀ। ਗੌਤਮ ਨੇ ਨਾਸ਼ਤੇ ਵਾਲੀ ਟ੍ਰੇ ਮੇਜ਼ ਉੱਤੇ ਰੱਖੀ ਅਤੇ ਪਤਨੀ ਦੇ ਸਾਹਮਣੇ ਕੁਰਸੀ ਉੱਤੇ ਬੈਠਦਿਆਂ ਪੁੱਛਿਆ, "ਕੀ ਸੋਚ ਰਹੇ ਹੋ, ਤ੍ਰਿਪਤਾ ?"
"ਕੋਠੀ ਨੰ: ਨੌਂ ਵਿਚ ਰਹਿੰਦਿਆਂ ਕਦੇ ਕਦੇ ਇੰਜ ਲੱਗਦਾ ਸੀ ਕਿ ਗੋਨਾ ਮੇਰੇ ਆਸ ਪਾਸ ਹੈ; ਮੇਰੇ ਲਾਗੇ, ਮੇਰੇ ਕੋਲ ਹੈ," ਕਹਿ ਕੇ ਤ੍ਰਿਪਤਾ ਨੇ ਇਕ ਠੰਢਾ ਸਾਹ ਲਿਆ ਅਤੇ ਘਰ ਦੇ ਬਗੀਚੇ ਵਿਚ ਖਿੜੇ ਫੁੱਲਾਂ ਵੱਲ ਵੇਖਣ ਲੱਗ ਪਈ।
"ਇਸੇ ਭਰਮ ਵਿੱਚੋਂ ਨਿਕਲਣ ਦਾ ਯਤਨ ਕਰ ਰਹੇ ਹਾਂ, ਤ੍ਰਿਪਤਾ।"
"ਇਸ ਨੂੰ ਭਰਮ ਨਾ ਆਖੋ, ਗੌਤਮ। ਇਹ ਮਾਂ ਦੀ ਮਮਤਾ ਹੈ। ਇਸ ਤੋਂ ਪਰ੍ਹੇ ਜਾ ਕੇ ਮਾਂ ਦੀ ਮੌਤ ਹੋ ਜਾਵੇਗੀ।"
"ਹੁਣ ਛੱਡੋ ਇਨ੍ਹਾਂ ਗੱਲਾਂ ਨੂੰ ਅਤੇ ਚਾਹ ਪੀਓ। ਜੇ ਇਹ ਸੱਚ ਹੈ ਤਾਂ ਇਸ ਨੂੰ ਸਵੀਕਾਰ ਕਰਨਾ ਹੋਰ ਵੀ ਜ਼ਰੂਰੀ ਹੈ," ਪ੍ਰੋਫੈਸਰ ਗੌਤਮ ਨੇ ਆਪਣੇ ਅਤੇ ਆਪਣੀ ਪਤਨੀ ਦੇ ਦੁੱਖ ਉੱਤੇ ਦਾਰਸ਼ਨਿਕਤਾ ਦੀ ਦਵਾਈ ਲਾਉਣ ਦਾ ਨਿਸਫਲ ਯਤਨ ਕਰਦਿਆਂ ਆਖਿਆ।
"ਗੌਤਮ, ਨਾ ਮੈਂ ਬੁੱਧ ਹਾਂ ਨਾ ਸ਼ੰਕਰਾਚਾਰੀਆ। ਮੇਰੇ ਲਈ ਇਹ ਸੰਸਾਰ ਨਾ ਸੱਚ ਹੈ ਨਾ ਭਰਮ: ਕੇਵਲ ਸੰਸਾਰ ਹੈ। ਇਸ ਸੰਸਾਰ ਵਿਚ ਸੰਸਾਰੀਆਂ ਵਾਂਗ ਜੀਣ ਦੀ ਇੱਛਾ ਹੈ ਮੇਰੀ। ਮੇਰੀ ਮਮਤਾ ਦਾ ਅਧਿਕਾਰ ਖੋਹ ਲਿਆ ਗਿਆ ਹੈ, ਗੌਤਮ। ਮੈਂ..... ।" ਆਪਣੀ ਗੱਲ ਵਿਚੇ ਛੱਡ ਕੇ ਤ੍ਰਿਪਤਾ ਕੁਰਸੀ ਉੱਤੋਂ ਉੱਠੀ ਅਤੇ ਰੀਨਾ.....ਰੀਨਾ ਪੁਕਾਰਦੀ ਕੋਠੀ
ਗੌਤਮ ਕੁਝ ਸੰਭਲ ਗਿਆ। ਉਸ ਨੇ ਪਤਨੀ ਨੂੰ ਚੇਤਨ ਕਰਨ ਲਈ ਉਸਦੇ ਮੋਢੇ ਨੂੰ ਹਿਲੂਣਦਿਆਂ ਹੋਇਆਂ ਆਖਿਆ, "ਤ੍ਰਿਪਤਾ।" ਉਹ ਕੁਝ ਨਾ ਬੋਲੀ ਅਤੇ ਲਗਾਤਾਰ ਉਸ ਕੁੜੀ ਵੱਲ ਵੇਖਦੀ ਰਹੀ। ਜਦੋਂ ਉਸ ਨੂੰ ਮੋਢਿਆਂ ਤੋਂ ਪਕੜੀ ਗੌਤਮ ਡ੍ਰਾਇੰਗਰੂਮ ਵੱਲ ਲਿਜਾ ਰਿਹਾ ਸੀ, ਉਹ ਇਉਂ ਤੁਰ ਰਹੀ ਸੀ, ਜਿਵੇਂ ਉਸ ਨੂੰ ਕਿਸੇ ਨੇ ਹਿਪਨੋਟਾਈਜ਼ ਕਰ ਦਿੱਤਾ ਹੋਵੇ। ਉਸ ਨੇ ਕਈ ਵੇਰ ਮੁੜ ਕੇ ਉਸ ਕੁੜੀ ਵੱਲ ਵੇਖਿਆ। ਉਨ੍ਹਾਂ ਦੇ ਘਰ ਦਾ ਕੰਮ ਨਿਪਟਾ ਕੇ ਰਾਮੀਂ ਆਪਣੀ ਪੋਤੀ ਨੂੰ ਨਾਲ ਲਈ ਦੂਜੇ ਘਰ ਚਲੇ ਗਈ। ਪਤੀ-ਪਤਨੀ ਹੈਰਾਨੀ ਵਿੱਚੋਂ ਨਿਕਲ ਕੇ ਮੁੜ ਗਮਾਂ ਵਿਚ ਗੁਆਚ ਗਏ।
ਫ਼ਿਲਾਸਫ਼ੀ ਦੀ ਐੱਮ.ਏ. ਵਿਚ ਫਸਟ ਕਲਾਸ ਫਸਟ ਆਉਣ ਕਾਰਨ ਗੌਤਮ ਨੂੰ ਉਸੇ ਕਾਲਜ ਵਿਚ ਅਧਿਆਪਕ ਦੀ ਨੌਕਰੀ ਮਿਲ ਗਈ ਸੀ, ਜਿਸ ਦਾ ਉਹ ਵਿਦਿਆਰਥੀ ਸੀ। ਛੇਤੀ ਹੀ ਗੌਰਮਿੰਟ ਸਕੂਲ ਦੀ ਇਕ ਅਧਿਆਪਕਾ ਨਾਲ ਉਸਦੀ ਸ਼ਾਦੀ ਹੋ ਗਈ ਅਤੇ ਸ਼ਾਦੀ ਤੋਂ ਬਾਰਾਂ ਸਾਲ ਬਾਅਦ ਸੌ ਸੁੱਖਣਾ ਦੀ ਧੀ, ਰੀਨਾ, ਨੇ ਜਨਮ ਲਿਆ। ਮੈਟਰਨਿਟੀ ਲੀਵ ਪੂਰੀ ਹੋ ਜਾਣ ਪਿੱਛੋਂ ਤ੍ਰਿਪਤਾ ਨਾ ਕੰਮ ਉੱਤੇ ਵਾਪਸ ਗਈ ਅਤੇ ਨਾ ਹੀ ਉਸ ਨੇ ਹੋਰ ਛੁੱਟੀ ਦੀ ਮੰਗ ਕੀਤੀ। ਉਹ ਨੌਕਰੀ ਤੋਂ ਅਸਤੀਫਾ ਦੇ ਕੇ ਘਰ ਬੈਠ ਗਈ। ਉਹ ਆਪਣਾ ਸਾਰਾ ਸਮਾਂ ਅਤੇ ਸਾਰਾ ਧਿਆਨ ਆਪਣੀ ਬੱਚੀ ਗੋਨਾ ਨੂੰ ਦੇਣਾ ਚਾਹੁੰਦੀ ਸੀ ਅਤੇ ਗੌਤਮ ਉਸ ਨਾਲ ਸਹਿਮਤ ਸੀ; ਕਿਉਂਜੁ ਧਨ ਪਿੱਛੇ ਭੱਜਣਾ ਉਸ ਦੋ ਸੁਭਾਅ ਦਾ ਹਿੱਸਾ ਨਹੀਂ ਸੀ; ਅਤੇ ਤ੍ਰਿਪਤਾ ਦੇ ਮਨ ਵਿਚਲੀ ਮਮਤਾ ਅਤੇ ਰੀਨਾ ਦੇ ਬਚਪਨ ਦੀ ਨਿਰਭਰਤਾ ਦੇ ਆਪਸੀ ਰਿਸ਼ਤੇ ਨੂੰ ਉਹ ਪਰਮ ਸਤਿਕਾਰਯੋਗ ਸਮਝਦਾ ਸੀ। ਆਪਣੇ ਨਿੱਕੇ ਜਿਹੇ ਪਰਿਵਾਰ ਦੇ ਸੁਹਣੇ ਗੁਜ਼ਾਰੇ ਨਾਲੋਂ ਕੁਝ ਜ਼ਿਆਦਾ ਉਸ ਨੂੰ ਪ੍ਰਾਪਤ ਹੋ ਰਿਹਾ ਸੀ। ਪਿਛਲੇ ਪੰਦਰਾਂ ਸਾਲਾਂ ਤੋਂ ਤ੍ਰਿਪਤਾ ਦੀ ਸਾਰੀ ਤਨਖ਼ਾਹ ਬਚਦੀ ਆਈ ਹੋਣ ਕਰਕੇ ਕਿਸੇ ਆਰਥਿਕ ਔਕੜ ਦੀ ਸੰਭਾਵਨਾ, ਉਨ੍ਹਾਂ ਦੇ ਫ਼ੈਸਲੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਦੀ ਵਿਵਹਾਰਕ ਸਲਾਹ ਦੇਣ ਲਈ, ਮੌਜੂਦ ਨਹੀਂ ਸੀ। ਇਹ ਨਿੱਕਾ ਜਿਹਾ ਪਰਿਵਾਰ ਆਦਰਸ਼ ਦੇ ਆਕਾਸ਼ੀ ਉੱਡ ਰਿਹਾ ਸੀ।
ਕਿੰਨੀਆਂ ਸੁਖਦਾਇਕ ਅਤੇ ਸੁਪਨਮਈ ਸਨ ਇਹ ਉਡਾਰੀਆਂ। ਆਦਰਸ਼ ਦੀ ਉਚਾਈ ਤੋਂ ਵੇਖਿਆਂ ਕਿੰਨਾ ਸੁਹਣਾ ਲੱਗਦਾ ਸੀ ਤ੍ਰਿਪਤਾ ਨੂੰ ਆਪਣੇ ਨਿੱਕੇ ਜਿਹੇ ਪਰਿਵਾਰ ਦਾ ਭਵਿੱਖ ਹੋਣਹਾਰ ਗੰਨਾ ਦੀਆਂ ਵਿਦਿਅਕ ਪ੍ਰਾਪਤੀਆਂ ਬੜੇ ਸਹਿਜ ਨਾਲ
ਇਕ ਦੂਜੇ ਨੂੰ ਧੀਰਜ ਅਤੇ ਉਤਸ਼ਾਹ ਦੇਣ ਲਈ ਦੋਹਾਂ ਨੂੰ ਆਪੋ ਆਪਣੇ ਮਨ ਵਿਚ ਧੀਰਜ ਅਤੇ ਉਤਸ਼ਾਹ ਦੀ ਦੌਲਤ ਇਕੱਠੀ ਕਰਨ ਦੀ ਲੋੜ ਸੀ। ਉਹ ਜਤਨ ਵੀ ਕਰਦੇ ਸਨ, ਪਰ ਕੋਠੀ ਨੰ: ਨੌਂ ਵਿਚ ਖਿੱਲਰੀਆਂ ਯਾਦਾਂ ਦਾ ਹਰ ਨਿੱਕਾ ਵੱਡਾ ਠੇਡਾ ਉਨ੍ਹਾਂ ਦੇ ਸੰਤੁਲਨ ਨੂੰ ਖ਼ਰਾਬ ਕਰ ਦਿੰਦਾ ਅਤੇ ਮਨ ਦਾ ਭਰਿਆ ਪਿਆਲਾ ਛਲਕ ਜਾਂਦਾ। ਹਾਰ ਕੇ ਉਨ੍ਹਾਂ ਨੇ ਤਬਾਦਲੇ ਦਾ ਤਰੀਕਾ ਵਰਤਿਆ ਅਤੇ ਮਾਡਲ ਟਾਊਨ, ਜਲੰਧਰ ਆ ਗਏ। ਉਹ ਪਿਛਲੇ ਐਤਵਾਰ ਏਥੇ ਆਏ ਸਨ। ਗੌਤਮ ਪਿਛਲਾ ਸਾਰਾ ਹਫ਼ਤਾ ਛੁੱਟੀ ਉੱਤੇ ਸੀ। ਘਰ ਦਾ ਸਾਮਾਨ ਸੈੱਟ ਕਰਦਿਆਂ ਅਤੇ ਲੋੜ ਦੀਆਂ ਚੀਜ਼ਾਂ ਖ਼ਰੀਦ ਕਰਦਿਆਂ ਸਾਰਾ ਹਫ਼ਤਾ ਰੁਝੇਵੇਂ ਵਿਚ ਬੀਤਿਆ। ਅੱਜ ਐਤਵਾਰ ਜ਼ਰਾ ਵਿਹਲੇ ਹੋ ਕੇ ਗ਼ਮ ਦੀ ਦੁਨੀਆਂ ਵਿਚ ਪੁਨਰ ਪ੍ਰਵੇਸ਼ ਕਰਨ ਹੀ ਲੱਗੇ ਸਨ ਕਿ ਰਾਮੀਂ ਜਮਾਦਾਰਨੀ ਨਾਲ, ਆਪਣੀ ਰੀਨਾ ਦੀ ਹਮ-ਸ਼ਕਲ ਅਤੇ ਹਮ-ਉਮਰ ਕੁੜੀ ਨੂੰ ਆਈ ਵੇਖ ਕੇ ਦੋਵੇਂ ਅਚੰਭਿਤ ਹੋ ਗਏ।
ਇਹ ਅਚੰਡਾ ਏਨਾ ਅਚਾਨਕ ਅਤੇ ਬਲਵਾਨ ਸੀ ਕਿ ਇਸ ਨੇ ਦੋਹਾਂ ਨੂੰ ਗ਼ਮ ਦੀ ਦੁਨੀਆਂ ਵਿੱਚੋਂ ਚੁੱਕ ਕੇ ਸੋਚਾਂ ਦੇ ਸਾਗਰੀ ਸੁੱਟ ਦਿੱਤਾ। ਆਪਣੀਆਂ ਅੱਖਾਂ ਉੱਤੇ ਭਰੋਸਾ ਕਰਨਾ ਉਨ੍ਹਾਂ ਨੂੰ ਔਖਾ ਲੱਗ ਰਿਹਾ ਸੀ: ਭਰੋਸਾ ਨਾ ਕਰਨਾ ਵੀ ਸੌਖਾ ਨਹੀਂ ਸੀ। ਉਹ ਆਪਣੀ ਰੀਨਾ ਦੇ ਵਿਛੋੜੇ ਨੂੰ ਭੁੱਲ ਕੇ ਉਸ ਦੇ ਰੂਪਾਂਤਰ ਦੇ ਰਹੱਸ ਬਾਰੇ ਸੋਚ ਰਹੇ ਸਨ, ਜਦੋਂ ਆਪਣਾ ਕੰਮ ਮੁਕਾ ਕੇ ਰਾਮੀਂ ਜਮਾਦਾਰਨੀ, ਉਸ ਕੁੜੀ ਨੂੰ ਨਾਲ ਲਈ, ਮੁੜ ਉਨ੍ਹਾਂ ਦੀ ਕੋਠੀ ਵਿਚ ਆਈ ਅਤੇ ਬਰਾਂਡੇ ਵਿਚ ਬੈਠ ਗਈ। ਕੁੜੀ ਉਸ ਦੇ ਲਾਗੇ ਖਲੋਤੀ ਰਹੀ। ਪਤੀ ਪਤਨੀ ਨੇ ਕੁੜੀ ਨੂੰ ਧਿਆਨ ਨਾਲ ਵੇਖਿਆ। ਸਵੇਰ ਵਾਲਾ ਅਚੰਭਾ ਇਸ ਵੇਲੇ ਹਾਜ਼ਰ ਨਹੀਂ ਸੀ, ਇਸ ਲਈ ਦੋਵੇਂ ਆਪਣੇ ਆਪੇ ਵਿਚ ਸਨ। ਆਪਣੇ ਆਪੇ ਵਿਚ ਸਨ, ਇਸ ਲਈ ਸਵੇਰ ਨਾਲੋਂ ਬਹੁਤੇ ਹੈਰਾਨ ਲੱਗਦੇ ਸਨ। ਹੈਰਾਨ ਸਨ ਇਸ ਲਈ ਇਕ ਟੱਕ ਉਸ ਕੁੜੀ ਵੱਲ ਵੇਖ ਰਹੇ ਸਨ।
"ਬੀਬੀ ਜੀ ,ਕੀ ਗੱਲ ਹੈ ? ਸਵੇਰੇ ਵੀ ਤੁਸੀਂ....."
ਤ੍ਰਿਪਤਾ ਨੇ ਰਾਮੀ ਦਾ ਪ੍ਰਸ਼ਨ ਪੂਹਾ ਨਾ ਹੋਣ ਦਿੱਤਾ, ਪੁੱਛਿਆ, "ਇਹ ਕੁੜੀ ਕੌਣ ਹੈ ?"
"ਮੇਰੀ ਪੋਤੀ, ਬੀਬੀ ਜੀ।"
"ਕੀ ਨਾਂ ਹੈ ਇਸ ਦਾ ?"
"ਮੀਨਾ , ਬੀਬੀ ਜੀ ।"
"ਮੀ.....ਨਾ.... ਬਹੁਤ ਪਿਆਰਾ ਨਾਂ ਹੈ ।"
"ਏਨਾ ਕੁ ਈ ਪਿਆਰਾ; ਪੂਰਾ ਨਾਂ ਬਹੁਤ ਔਖਾ; ਮੇਰੇ ਤਾਂ ਮੂੰਹ ਨਹੀਂ ਚੜ੍ਹਦਾ।"
"ਪੂਰਾ ਨਾਂ ਕੀ ਹੈ ?"
“ਮੀ.........ਨਾ........ਛ..........!”
ਰਾਮੀਂ ਕੋਲੋਂ ਠੀਕ ਉਚਾਰਿਆ ਨਹੀਂ ਸੀ ਜਾ ਰਿਹਾ। ਨੀਵੀਂ ਪਾਈ ਖਲੋਤੀ ਮੀਨਾ ਨੇ, ਆਪਣੇ ਪੈਰਾਂ ਵੱਲ ਵੇਖਦਿਆਂ ਹੋਇਆਂ, ਦਾਦੀ ਦੀ ਮੁਸ਼ਕਲ ਹੱਲ ਕਰਨ ਲਈ ਆਖਿਆ, "ਮੀਨਾਕਛੀ।"
ਕੁੜੀ ਦੀ ਆਵਾਜ਼ ਸੁਣ ਕੇ ਤ੍ਰਿਪਤਾ ਅਤੇ ਗੌਤਮ ਤ੍ਰਭਕ ਗਏ। ਦੋਹਾਂ ਨੇ ਇਕ ਦੂਜੇ ਵੱਲ ਵੇਖਿਆ। ਦੋਹਾਂ ਦੇ ਅੱਧਖੁਲ੍ਹੇ ਮੂੰਹ ਇਕ ਦੂਜੇ ਨੂੰ ਆਪਣੀ ਹੈਰਾਨੀ ਤੋਂ ਜਾਣੂ ਕਰਵਾ ਰਹੇ ਸਨ। "ਬਿਲਕੁਲ ਗੋਨਾ ਦੀ ਆਵਾਜ਼।" ਇਕ ਦੂਜੇ ਦਾ ਅਣਕਿਹਾ ਵਾਕ ਦੋਹਾਂ ਨੇ ਸੁਣ ਲਿਆ। ਉਸ ਆਵਾਜ਼ ਨੂੰ ਦੁਬਾਰਾ ਸੁਣਨ ਦੇ ਮਨੋਰਥ ਨਾਲ ਗੌਤਮ ਨੇ ਕੁੜੀ ਨੂੰ ਪੁੱਛਿਆ,
"ਕਿਸ ਨੇ ਰੱਖਿਆ ਤੁਹਾਡਾ ਨਾਂ, ਬੇਟਾ ਜੀ ?"
"ਮੇਰੇ ਭਾਪੇ ਨੇ।"
"ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਹਨ, ਬੇਟਾ ?" ਪੁੱਛ ਕੇ ਗੌਤਮ ਆਪਣੇ ਬੇਲੋੜੇ ਜਿਹੇ ਪ੍ਰਸ਼ਨ ਉੱਤੇ ਆਪ ਹੀ ਸ਼ਰਮਿੰਦਾ ਹੋ ਗਿਆ। ਮੀਨਾ ਸਿਰ ਝੁਕਾਈ ਖਲੋਤੀ ਰਹੀ। ਉੱਤਰ ਵਿਚ ਰਾਮੀਂ ਨੇ ਆਖਿਆ, "ਏਹੋ; ਘਰਾਂ ਕੋਠਿਆਂ ਦੀ ਸਫਾਈ ਕਰਦਾ ਸੀ। ਹੁਣ ਕਿੰਨੇ ਚਿਰ ਦਾ ਬਮਾਰ ਪਿਆ। ਨਿਘਰਦਾ ਜਾਂਦਾ ਅਲਾਜ ਖੁਣੋ ਮਰਜ਼ੀ ਰੱਬ ਦੀ ਉਹਦੇ ਅੱਗੇ ਕੋਈ ਜੋਰ ਨੀਂ।"
ਰਸੋਈ ਵਿੱਚੋਂ ਲਿਆਂਦੀਆਂ ਦੋ ਰੋਟੀਆਂ ਰਾਮੀਂ ਵੱਲ ਵਧਾਉਂਦਿਆਂ ਤ੍ਰਿਪਤਾ ਨੇ ਪੁੱਛਿਆ, "ਮੀਨਾ ਸਕੂਲ ਜਾਂਦੀ ਹੈ ਕਿ ਨਹੀਂ ?"
ਰੋਟੀਆਂ ਨੂੰ ਆਪਣੇ ਦੁਪੱਟੇ ਵਿਚ ਲਪੇਟਦਿਆਂ ਰਾਮੀਂ ਨੇ ਉੱਤਰ ਦਿੱਤਾ, "ਜਾਂਦੀ ਆ, ਬੀਬੀ ਜੀ: ਚਾਰ ਪਾਸ ਕਰ ਲਈਆਂ ਨੇ; ਪੜ੍ਹਨ ਨੂੰ ਬੜੀ ਚੁਸਤ ਆ... ਰਾਮ ਰਾਮ, ਬੀਬੀ ਜੀ।" ਕਹਿ ਕੇ ਦਾਦੀ-ਪੋਤੀ ਚਲੇ ਗਈਆਂ। ਤ੍ਰਿਪਤਾ ਨੇ ਆਪਣੇ ਆਪ ਕੋਲੋਂ ਇਕ ਪ੍ਰਸ਼ਨ ਪੁੱਛਿਆ, "ਰੀਨਾ ਅਤੇ ਮੀਨਾ ਵਿਚ ਏਨੀ ਸਮਾਨਤਾ ਕਿਉਂ?" ਗੌਤਮ ਨੇ ਤਾਂ ਆਪਣੀ ਸੋਚ ਨੂੰ ਸ਼ਬਦਾਂ ਦਾ ਰੂਪ ਦੇ ਹੀ ਦਿੱਤਾ, "ਕਿੰਨੀ ਅਦਭੁੱਤ ਹੈ ਇਹ ਰਚਨਾ ! ਇਸ ਦੀ ਅਨੇਕਤਾ ਵਿਚ ਨਿਸਚੇ ਹੀ ਕੋਈ ਏਕਤਾ ਸਮਾਈ ਹੋਈ ਹੈ।"
"ਰੀਨਾ ਅਤੇ ਮੀਨਾ ਵਿਚਲੀ ਏਕਤਾ ਦਾ ਰਹੱਸ ਕੀ ਹੋ ਸਕਦਾ ਹੈ ?"
"ਮੈਂ ਤਾਂ ਪ੍ਰਤੱਖ ਨੂੰ ਵੇਖ ਕੇ ਏਨਾ ਹੈਰਾਨ ਹਾਂ ਕਿ ਪ੍ਰੋਖ ਬਾਰੇ ਕਿਸੇ ਪ੍ਰਕਾਰ ਦਾ ਅਨੁਮਾਨ ਲਾਉਣ ਦੀ ਲੋੜ ਹੀ ਨਹੀਂ ਮਹਿਸੂਸ ਕਰ ਰਿਹਾ।"
“ਦੋਹਾਂ ਵਿਚ ਜਿੰਨੀ ਵੱਡੀ ਸਾਂਝ ਹੈ ਓਨੀ ਵੱਡੀ ਸਮਾਜਿਕ ਵਿੱਚ ਵੀ ਹੈ।"
ਇਹ ਵਾਕ ਤ੍ਰਿਪਤਾ ਨੇ ਕੁਝ ਇਸ ਤਰ੍ਹਾਂ ਉਚਾਰਿਆ ਕਿ ਪ੍ਰੋਫੈਸਰ ਗੌਤਮ ਉਸ ਦੇ ਚਿਹਰੇ ਵੱਲ ਇਉਂ ਨੀਝ ਲਾ ਕੇ ਵੇਖਣ ਲੱਗ ਪਿਆ, ਜਿਵੇਂ ਇਨ੍ਹਾਂ ਸ਼ਬਦਾਂ ਦੇ ਪਿੱਛੇ ਲੁਕੀ ਹੋਈ ਜਾਂ ਇਨ੍ਹਾਂ ਰਾਹੀਂ ਵਿਅਕਤ ਹੋ ਰਹੀ ਭਾਵਨਾ ਨੂੰ ਪਛਾਣਨ ਦਾ ਜਤਨ ਕਰ ਰਿਹਾ ਹੋਵੇ। ਕੁਝ ਸੋਚ ਕੇ, ਤ੍ਰਿਪਤਾ ਵੱਲ ਗੌਰ ਨਾਲ ਵੇਖਦਾ ਹੋਇਆ ਬੋਲਿਆ, "ਵਿੱਥ ਸਮਾਜਿਕ ਹੈ; ਸੰਸਾਰਕ ਹੈ। ਏਕਤਾ ਅਲੌਕਿਕ ਹੈ; ਰੱਥੀ ਹੈ। ਗਿਆਨਵਾਨ ਦੀ ਅੱਖ ਪ੍ਰਤੱਖ ਤੋਂ ਪਰਲੇ ਪਾਰ ਵੇਖਦੀ ਹੈ; ਸਥੂਲ ਵਿਚ ਸਮਾਏ ਹੋਏ ਸੂਖਮ ਦਾ ਅਨੁਭਵ ਕਰਦੀ ਹੈ। ਤੁਸੀਂ ਗਿਆਨਵਾਨ ਹੋ, ਤ੍ਰਿਪਤੀ: ਤੁਹਾਨੂੰ ਸਥੂਲ ਨਾਲ ਕੀ ?"
"ਸਥੂਲ ਸਮਾਜਿਕ ਸੱਚ ਦੀ ਪਕੜ ਬਹੁਤ ਪੀਡੀ ਹੈ, ਗੌਤਮ।"
"ਮੰਨਦਾ ਹਾਂ, ਜ਼ਰੂਰ ਪੀਡੀ ਹੈ, ਕਿਉਂਕਿ ਸਮਾਜ ਉਪਜੇ ਹਨ ਅਨੇਕਤਾ ਵਿੱਚੋਂ,
ਅਤੇ ਅਨੇਕਤਾ ਨੂੰ ਸਤਿਕਾਰਦੇ, ਪਿਆਰਦੇ ਅਤੇ ਆਦਰਸ਼ਿਆਉਂਦੇ ਆਏ ਹਨ। ਦੇਸ਼ਾਂ, ਕੌਮਾਂ, ਸਭਿਆਤਾਵਾਂ, ਸੰਸਕ੍ਰਿਤੀਆਂ ਦਰਸ਼ਨਾਂ ਅਤੇ ਧਰਮਾਂ ਦੀ ਸਹਾਇਤਾ ਨਾਲ ਭਾਵਨਾਵਾਂ ਦੀ ਏਕਤਾ ਦਾ ਨਿਰਾਦਰ ਕਰ ਕੇ ਵਿੱਥਾਂ ਦੀ ਉਮਰ ਲੰਮੇਰੀ ਕਰਦੇ ਆਏ ਹਨ। ਪਰ ਤੁਹਾਡੇ ਵਿਚਲੀ ਮਮਤਾ ਤਾਂ ਸਭਿਅਤਾਵਾਂ-ਸੰਸਕ੍ਰਿਤੀਆਂ ਨਾਲੋਂ ਬਹੁਤ ਪੁਰਾਣੀ ਹੈ। ਸਮਾਜਿਕ ਵਿੱਥਾਂ ਉਸ ਦਾ ਰਾਹ ਕਿਵੇਂ ਰੋਕ ਸਕਦੀਆਂ ਹਨ ?" ਕਹਿ ਕੇ ਗੌਤਮ ਚੁੱਪ ਕਰ ਗਿਆ। ਤ੍ਰਿਪਤਾ ਉਸ ਦੇ ਮੂੰਹ ਵੱਲ ਧਿਆਨ ਨਾਲ ਵੇਖਦੀ ਹੋਈ ਬੋਲੀ, "ਉੱਠ, ਅੰਦਰ ਚੱਲੀਏ; ਰੋਟੀ ਦਾ ਵੇਲਾ ਹੋ ਗਿਆ ਹੈ।"
ਤ੍ਰਿਪਤਾ ਦੀ ਇਸ ਖ਼ੁਸ਼ੀ ਨਾਲ ਗੌਤਮ ਦੇ ਆਦਰਸ਼ਾਂ ਦੀ ਸਾਂਝ ਸੀ, ਇਸ ਲਈ ਉਹ, ਉਸ ਦੀ ਇਸ ਖ਼ੁਸ਼ੀ ਦੇ ਰਾਹ ਦੀ ਹਰ ਰੁਕਾਵਟ ਹੂੰਝ ਦੇਣੀ ਚਾਹੁੰਦਾ ਸੀ। ਉਹ ਹਰ ਪ੍ਰਕਾਰ ਦਾ ਉਤਸ਼ਾਹ ਦੇ ਕੇ ਤ੍ਰਿਪਤਾ ਦੇ ਮਨ ਨੂੰ ਇਸ ਕੰਮ ਲਈ ਤਿਆਰ ਕਰਨਾ ਚਾਹੁੰਦਾ ਸੀ ਕਿ ਉਹ ਮੀਨਾ ਨੂੰ ਆਪਣੀ ਮਮਤਾ ਦਾ ਆਧਾਰ ਮੰਨ ਲਵੋ ਅਤੇ ਇਸ ਦੁਨੀਆਂ ਨੂੰ ਮੁੜ ਓਸੇ ਦ੍ਰਿਸ਼ਟੀ ਨਾਲ ਵੇਖਣ ਲੱਗ ਪਵੇ, ਜਿਸ ਨਾਲ ਉਹ ਸਦਾ ਤੋਂ ਵੇਖਦੀ ਆਈ ਸੀ। ਇਸ ਅਚੰਭੇ ਨੇ ਉਸ ਦੇ ਸਮੁੱਚੇ ਆਪੇ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ ਸੀ। ਉਹ ਨਹੀਂ ਸੀ ਚਾਹੁੰਦਾ ਕਿ ਤ੍ਰਿਪੜਾ ਇਸ ਦੇ ਸੁਖਾਵੇਂ ਪ੍ਰਭਾਵ ਵਿੱਚੋਂ ਨਿਕਲ ਕੇ ਮੁੜ ਗ਼ਮ ਨੂੰ ਗਲ ਲਾ ਲਵੇ। ਉਸ ਨੇ ਗੰਨਾ ਅਤੇ ਮੀਨਾ ਵਿਚਲੀ ਸਮਾਜਿਕ ਵਿੱਥ ਨੂੰ ਘਟਾਉਣ ਦੇ ਨਾਲ ਨਾਲ ਮੀਨਾ ਅਤੇ ਤ੍ਰਿਪਤਾ ਵਿਚਲੀਆਂ ਸਰੀਰਕ ਅਤੇ ਸਮਾਜਿਕ ਵਿੱਥਾਂ ਨੂੰ ਘੱਟ ਕਰਨ ਦੇ ਸਾਧਨ ਵੀ ਲੱਭਣੇ ਸ਼ੁਰੂ ਕਰ ਦਿੱਤੇ।
ਗੰਨਾ ਦੇ ਸਾਰੇ ਕਪੜੇ ਕਿਤਾਬਾਂ ਆਦਿਕ ਮੀਨਾ ਦੇ ਹੋ ਗਏ। ਤ੍ਰਿਪਤਾ ਨੂੰ ਮੀਨਾ ਦੇ ਸਕੂਲ ਵਿਚ ਆਨਰੇਰੀ ਅਧਿਆਪਕਾ ਦੀ ਨੌਕਰੀ ਲੈ ਦਿੱਤੀ ਗਈ। ਐਤਵਾਰ ਦਾ ਸਾਰਾ ਦਿਨ ਮੀਨਾ ਤ੍ਰਿਪਤਾ ਕੋਲ ਰਹਿਣ ਲੱਗ ਪਈ । ਕੁਝ ਕੁ ਹਫ਼ਤਿਆਂ ਵਿਚ ਹੀ ਮੀਨਾ ਸੰਪੂਰਣ ਰੂਪ ਰੀਨਾ ਹੋ ਗਈ। ਉਸ ਦਾ ਉਠਣ-ਬੈਠਣ, ਖਾਣ-ਪੀਣ, ਤੁਰਨ-ਫਿਰਨ ਅਤੇ ਕੂਣ-ਬੋਲਣ ਸਭ ਰੀਨਾ ਵਰਗਾ ਹੋ ਗਿਆ। ਹੁਣ ਉਸ ਦਾ ਨਾਂ ਪੁੱਛਿਆ ਜਾਣ ਉੱਤੇ ਉਹ ਮੀਨਾਕਛੀ ਦੀ ਥਾਂ ਮੀਨਾਕਸ਼ੀ ਆਖਣ ਲੱਗ ਪਈ। ਤ੍ਰਿਪਤਾ ਨੇ ਸੰਗਮਰਮਰ ਦੇ ਟੁਕੜੇ ਵਿਚ ਸ੍ਰਿਸ਼ਟਾਚਾਰ ਅਤੇ ਸੁੰਦਰਤਾ ਦੇ ਨਕਸ਼ ਤ੍ਰਾਸ਼ ਦਿੱਤੇ ਸਨ। ਉਹ ਆਪਣੀ ਕਲਾ-ਕ੍ਰਿਤੀ, ਆਪਣੇ ਸ਼ਾਹਕਾਰ ਨੂੰ ਵੇਖ ਕੇ ਕਿਸੇ ਮਾਈਕਲ ਐਂਜਿਲੋ ਨਾਲੋਂ ਘੱਟ ਖ਼ੁਸ਼ ਨਹੀਂ ਸੀ। ਇਕ ਦਿਨ ਜਦੋਂ ਉਸ ਨੇ ਮੀਨਾ ਦੇ ਵਿਸਮਾਦਜਨਕ ਵਿਕਾਸ ਬਾਰੇ ਗੋਤਮ ਨਾਲ ਗੱਲ ਕੀਤੀ ਤਾਂ ਉਸ ਨੇ ਆਖਿਆ,
"ਆਪਣੇ ਅਸਲੇ ਵੱਲ ਜਾਣਾ ਸਰਲ ਅਤੇ ਸੁਖਦਾਇਕ ਹੁੰਦਾ ਹੈ, ਤ੍ਰਿਪਤਾ। ਨਦੀਆਂ ਨੂੰ ਸਮੁੰਦਰ ਦਾ ਰਾਹ ਨਹੀਂ ਪੁੱਛਣਾ ਪੈਂਦਾ। ਬੀਜ ਨੂੰ ਬਿਰਖ ਬਣਨ ਦੀ ਜਾਚ ਨਹੀਂ ਸਿਖਾਉਣੀ ਪੈਂਦੀ।"
"ਸਭ ਕੁਝ ਏਨਾ ਸੌਖਾ ਨਹੀਂ, ਗੌਤਮ ਆਦਮੀ ਕੋ (ਭੀ) ਮੁਯੱਸਿਰ ਨਹੀਂ ਇਨਸਾਂ ਹੋਨਾ।" ਕਹਿ ਕੇ ਤ੍ਰਿਪਤਾ ਨੇ ਵਿਅੰਗ ਭਰੀ ਮੁਸਕਰਾਹਟ ਨਾਲ ਗੌਤਮ ਵੱਲ ਵੇਖਿਆ। ਗੌਤਮ ਦੀ ਖੁਸ਼ੀ ਦਾ ਕੋਈ ਮੇਚ ਬੰਨਾ ਨਾ ਰਿਹਾ। 'ਤ੍ਰਿਪਤਾ ਮੁੜ ਪਹਿਲਾਂ ਵਰਗੀ ਤ੍ਰਿਪਤਾ ਬਣਦੀ ਜਾ ਰਹੀ ਹੈ' ਇਹ ਸੋਚ ਕੇ ਉਹ ਧੰਨ ਧੰਨ ਹੋ ਗਿਆ। ਮਨ ਹੀ ਮਨ ਉਹ ਮੀਨਾ ਅਤੇ ਉਸ ਦੇ ਪਰਿਵਾਰ ਵਾਲਿਆਂ ਪ੍ਰਤੀ ਸ਼ਰਧਾ ਨਾਲ ਭਰ ਗਿਆ। ਕੁਰਸੀ ਉਤੋਂ ਉੱਠ ਕੇ ਉਹ ਤ੍ਰਿਪਤਾ ਕੋਲ ਗਿਆ। ਉਸ ਦੇ ਸਿਰ ਨੂੰ ਆਪਣੇ ਦੋਹਾਂ ਹੱਥਾਂ ਵਿਚ ਲੈ ਕੇ ਉਸ
ਤ੍ਰਿਪਤਾ ਦੀ ਉਦਾਸ ਮੂਰਤੀ ਮੁਸਕਰਾ ਪਈ ਸੀ: ਗੌਤਮ ਆਪਣੇ ਸ਼ਾਹਕਾਰ ਨੂੰ ਵੇਖ ਕੇ ਖੁਸ਼ ਸੀ। ਹੁਣ ਉਹ ਮੀਨਾ ਨੂੰ ਉਸ ਦੇ ਮਾਪਿਆਂ ਕੋਲੋਂ ਮੰਗ ਲੈਣਾ ਚਾਹੁੰਦਾ ਸੀ।
ਮੀਨਾ ਦੀ ਮਾਂ ਵੀ ਮਾਡਲ ਟਾਉਨ ਵਿਚ ਹੀ ਘਰਾਂ ਕੋਠਿਆਂ ਦੀ ਸਫ਼ਾਈ ਦਾ ਕੰਮ ਕਰਦੀ ਸੀ। ਕਦੇ ਕਦੇ ਉਹ ਵੀ ਤ੍ਰਿਪਤਾ ਨੂੰ ਨਮਸਤੇ ਕਰਨ ਆ ਜਾਂਦੀ ਸੀ। ਪਰ ਕੁਝ ਚਿਰ ਬੈਠ ਕੇ ਗੱਲਾਂ ਕਰਨ ਦਾ ਸਮਾਂ ਉਸ ਕੋਲ ਨਹੀਂ ਸੀ ਹੁੰਦਾ। ਕਈ ਮਹੀਨਿਆਂ ਤੋਂ ਦੋ ਆਦਮੀਆਂ ਦਾ ਕੰਮ ਇਕੱਲੀ ਨੂੰ ਕਰਨਾ ਪੈ ਰਿਹਾ ਸੀ। ਉਸ ਨੂੰ ਆਸ ਸੀ ਕਿ ਉਸ ਦਾ ਬੀਮਾਰ ਪਤੀ ਤੰਦਰੁਸਤ ਹੋ ਕੇ ਮੁੜ ਕੰਮ ਉੱਤੇ ਆ ਜਾਵੇਗਾ। ਇਸ ਲਈ ਉਹ ਕਿਵੇਂ ਨਾ ਕਿਵੇਂ ਸਾਰੇ ਘਰਾਂ ਦਾ ਕੰਮ ਸੰਭਾਲਣ ਦਾ ਜਤਨ ਕਰਦੀ ਆਈ ਸੀ। ਉਹ ਸਵੇਰ ਤੋਂ ਸ਼ਾਮ ਤਕ ਲੋਕਾਂ ਦੇ ਘਰਾਂ ਦੀ ਸਫ਼ਾਈ ਵਿਚ ਲੱਗੀ ਰਹਿੰਦੀ ਸੀ । ਸਾਊ ਲੋਕਾਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਨ੍ਹਾਂ ਦੇ ਘਰੀਂ ਸ਼ਾਮ ਤਕ ਗੇਂਦ ਪਿਆ ਰਹੇ ਅਤੇ ਧਰਮੇਂ ਲਈ ਇਹ ਸੰਭਵ ਨਹੀਂ ਸੀ ਕਿ ਉਹ ਕਿਸੇ ਚਮਤਕਾਰੀ ਸ਼ਕਤੀ ਨਾਲ ਕਈ ਸਰੀਰ ਧਾਰਣ ਕਰ ਕੇ ਇਕ ਤੋਂ ਬਹੁਤਿਆਂ ਘਰਾਂ ਵਿਚ ਜਾ ਸਕੇ। ਉਸ ਨੂੰ ਇਹ ਵੀ ਮਨਜ਼ੂਰ ਨਹੀਂ ਸੀ ਕਿ ਉਹ ਆਪਣਾ ਕੰਮ ਘਟ ਕਰ ਦੇਵੇ। ਅਜਿਹਾ ਹੋਣ ਨਾਲ ਉਸ ਦੀ ਆਮਦਨ ਘਟ ਜਾਣੀ ਸੀ ਅਤੇ ਆਮਦਨ ਘਟਣ ਨਾਲ ਚਾਰ ਬੱਚਿਆਂ ਦੀ ਰੋਟੀ ਅਤੇ ਬੀਮਾਰ ਪਤੀ ਦੀ ਦਵਾਈ ਦਾ ਪ੍ਰਬੰਧ ਮੁਸ਼ਕਲ ਹੋ ਜਾਣਾ ਸੀ । ਸਾਉ ਲੋਕਾਂ ਦੇ ਘਰਾਂ ਵਿੱਚੋਂ ਮਿਲਣ ਵਾਲਾ ਬੇਹਾ ਬਚਿਆ ਭੋਜਨ ਅਤੇ ਪਾਟਾ ਪੁਰਾਣਾ ਕੱਪੜਾ ਲੱਤਾ ਉਸ ਦੀ ਪਰਿਵਾਰਕ ਆਰਥਕਤਾ ਦਾ ਮਹੱਤਵਪੂਰਨ ਅੰਗ ਸੀ। ਉਹ ਇਸ ਤੋਂ ਵੰਚਿਤ ਨਹੀਂ ਸੀ ਹੋਣਾ ਚਾਹੁੰਦੀ। ਅੱਜ ਜਦੋਂ ਤਿੰਨ ਵਜੇ ਸਤਾਰਾਂ ਨੰਬਰ ਵਿਚ ਕੰਮ ਕਰਨ ਗਈ ਤਾਂ ਘਰ ਦੇ ਮਾਲਕ ਨੇ ਆਖਿਆ,
"ਵੇਖ ਧਰਮੋਂ, ਇਸ ਤਰ੍ਹਾਂ ਕੰਮ ਨਹੀਓਂ ਚੱਲਣਾ। ਦਿਨ ਮੁੱਕਣ ਲੱਗਾ: ਹੁਣ ਤੂੰ ਆਈ ਐਂ। ਆਪੇ ਦੱਸ ਭਈ ਤਰਕਾਲਾਂ ਤਕ ਘਰ 'ਚ ਗੰਦ ਪਿਆ ਚੰਗਾ ਲੱਗਦੈ।"
ਧਰਮੇਂ ਕੋਲ ਕੋਈ ਉੱਤਰ ਨਹੀਂ ਸੀ। ਉਹ ਚੁੱਪ ਖਲੋਤੀ ਰਹੀ। ਸਰਦਾਰ ਜੀ ਨੇ ਗੱਲ ਜਾਰੀ ਰੱਪੀ, 'ਜੇ ਤੇਰੇ ਕੋਲੋਂ ਕੰਮ ਨਹੀਂ ਹੁੰਦਾ ਤਾਂ ਦੱਸ ਦੇਹ; ਅਸੀਂ ਕੋਈ ਹੋਰ ਬੇਦੋਬਸਤ ਕਰ ਲਈਏ। ਕਈ ਮਹੀਨੇ ਹੋ ਗਏ ਆ ਏਦਾਂ ਹੁੰਦੀਆਂ। ਇਕ ਦੋ ਦਿਨਾਂ ਦੀ ਗੱਲ ਹੁੰਦੀ ਤਾਂ....."
"ਮੀਨਾ ਦਾ ਭਾਪਾ ਬਮਾਰ ਆ, ਸਰਦਾਰ ਜੀ, ਕੰਮ ਤੋਂ ਸਾਨੂੰ ਕੋਈ ਅਨਕਾਰ ਨਹੀਂ। ਅੱਗੇ ਨੂੰ ਨੀਂ ਹੁੰਦਾ ਏਦਾਂ; ਤੁਸੀਂ ਫ਼ਿਕਰ ਨਾ ਕਰੋ।"
ਕਹਿਣ ਨੂੰ ਧਰਮੋਂ ਨੇ ਇਉਂ ਕਹਿ ਦਿੱਤਾ, ਪਰ ਉਸ ਨੂੰ ਪਤਾ ਸੀ ਕਿ ਹੋਣਾ ਏਦਾਂ ਹੀ ਹੈ। ਜੇ ਉਹ ਸਤਾਰਾਂ ਨੰਬਰ ਵਿਚ ਪਹਿਲਾਂ ਚਲੀ ਜਾਵੇਗੀ ਤਾਂ ਸਤਾਈ ਵਾਲੇ ਏਹੋ ਕੁਝ ਕਹਿਣਗੇ। ਇਸ ਗੱਲ ਦਾ ਧਰਮੋਂ ਨਾਲੋਂ ਬਹੁਤਾ ਪਤਾ ਸਤਾਰਾਂ ਨੰਬਰ ਵਿਚ ਰਹਿਣ ਵਾਲੇ
ਰਾਮੀਂ ਨੂੰ ਉੱਚੀ ਉੱਚੀ ਗੁੱਸੇ ਵਿਚ ਬੋਲਦਿਆਂ ਸੁਣ ਕੇ ਉਸ ਦੀ ਬਰਾਦਰੀ ਦੇ ਕੁਝ ਇਸਤਰੀ ਪੁਰਸ਼ ਆਪਣੇ ਕੰਮ ਛੱਡ ਕੇ ਕੋਲ ਆ ਗਏ। ਕੁਝ ਰਾਹ ਜਾਂਦੇ ਤਮਾਸ਼ਬੀਨ ਵੀ ਜ਼ਰਾ ਪਰ੍ਹੇ ਹੋ ਕੇ ਖਲੋ ਗਏ। ਆਪੋ ਆਪਣੀ ਕੋਠੀ ਦੇ ਗੇਟ ਵਿਚ ਖਲੋਤੇ ਕੁਝ ਸਾਊ ਲੋਕ ਵੀ ਵੇਖ ਰਹੇ ਸਨ। ਡ੍ਰਾਇੰਗਰੂਮ ਦੀ ਖਿੜਕੀ ਦਾ ਪਰਦਾ ਪਰ੍ਹੇ ਕਰ ਕੇ ਤ੍ਰਿਪਤਾ ਵੀ ਵੇਖ ਰਹੀ ਸੀ। ਗੌਤਮ ਗੁਸਲਖ਼ਾਨੇ ਵਿਚ ਸੀ। ਏਨੀਆਂ ਅੱਖਾਂ ਦੇ ਵੇਖਦਿਆਂ ਇਕ ਇਸਤਰੀ ਸਾਹਮਣੇ ਲਾਜਵਾਬ ਹੋਣ ਦੀ ਸ਼ਰਮਿੰਦਗੀ ਮੇਲਾ ਰਾਮ ਸਹਾਰ ਨਾ ਸਕਿਆ। ਉਹ ਵੀ ਉਸੇ ਲਹਿਜੇ ਵਿਚ ਬੋਲਿਆ, "ਸਾਨੂੰ ਨਹੀਂ ਲੋੜ ਕਿਸੇ ਦਾ ਰਿਜ਼ਕ ਖੋਹਣ ਦੀ। ਰੱਬ ਦਾ ਦਿੱਤਾ ਬਹੁਤ ਆ ਸਾਡੇ ਕੋਲ। ਸਰਦਾਰ ਹੁਣਾਂ ਆਖਿਆ ਤਾਂ ਮੈਂ ਆ ਗਿਆ ਏਥੇ। ਚਲੋ, ਧਰਮੇਂ ਕੋਲੋਂ ਨਹੀਂ ਹੁੰਦਾ, ਅਸੀਂ ਕਰ ਲੈਨੇ ਆਂ। ਹਰ ਕਿਸੇ ਨੇ ਕਰ ਕੇ ਖਾਣਾ। ਏਥੇ ਨਹੀਂ, ਹੋਰਥੇ ਕਰ ਲਾਂ'ਗੇ। ਸਾਨੂੰ ਨੀਂ ਲੋੜ ਤੇਰੇ ਮੂੰਹ ਲੱਗਣ ਦੀ।"
"ਜ਼ੁਬਾਨ ਬੋਲ ਵੇ, ਮੇਲਿਆ। ਤੇਰੇ ਮੂੰਹ ਕੌਣ ਲੱਗਦਾ ? ਨਾਲੇ ਚੋਰ ਨਾਲੇ ਚਾਤਰ। ਅਸੀਂ ਵੀ ਕਰ ਕੇ ਖਾਨੇ ਆ, ਤੇਰਾ ਦਿੱਤਾ ਨੀਂ ਖਾਂਦੇ ਅਸੀਂ । ਆਇਆ ਸ਼ਾਹੂਕਾਰ ਕਿਤੋਂ ਦਾ।"
ਮੌਕੇ ਦੀ ਨਜ਼ਾਕਤ ਵੇਖ ਕੇ ਮੇਲਾ ਰਾਮ ਓਥੋਂ ਤੁਰ ਗਿਆ ਤੇ ਜਾਂਦਾ ਜਾਂਦਾ ਕਹਿੰਦਾ ਗਿਆ, "ਵੇਖੋ ਜੀ, ਭਲੇ ਦਾ ਸਮਾਂ ਨੀਂ। ਮੱਤ ਮਾਰੀ ਗਈ ਜਨਾਨੀ ਦੀ। ਕੰਮ ਆਪ ਤੋਂ ਨਹੀਂ ਹੁੰਦਾ ਗੁੱਸਾ ਸਾਡੇ ਉੱਤੇ ਕੱਢਦੀ ਆ।"
"ਨਹੀਂ ਹੁੰਦਾ ਤੇ ਤੇਰੇ ਕੋਲ ਫਰਮੈਸ਼ ਵੀ ਨੀ ਪਾਈ ਕਿਨੇ । ਤੂੰ ਆਪੇ ਆ ਵਡਿਆਂ ਮੂੰਹ ਚੁੱਕੀ," ਕਹਿ ਕੇ ਰਾਮੀਂ ਸਤਾਰਾਂ ਨੰਬਰ ਵਿਚ ਗਈ ਅਤੇ ਬਰਾਂਡੇ ਵਿਚ ਖਲੋਤੇ ਮਾਲਕ ਨੂੰ ਹੱਥ ਜੋੜ ਕੇ ਆਖਿਆ, "ਸਰਦਾਰ ਜੀ, ਮਾਫ਼ ਕਰਿਓ; ਧਰਮ ਕੱਲੀ ਸੀ; ਕੰਮ ਨੂੰ ਅਵੇਰ-ਸਵੇਰ ਹੁੰਦੀ ਸੀ; ਅੱਗੇ ਨੂੰ ਨੀਂ ਹੁੰਦੀ ਤੁਸੀਂ ਖਾਤਰ ਜਮਾਂ ਰੱਖੋ।"
ਤ੍ਰਿਪਤਾ ਕੋਲੋਂ ਇਸ ਝਗੜੇ ਨੂੰ ਆਦਿ ਤੋਂ ਅੰਤ ਤਕ ਵੇਖਣ ਦੀ ਭੁੱਲ ਹੋ ਗਈ ਸੀ। ਜੇ ਪ੍ਰੋਫੈਸਰ ਗੌਤਮ ਗੁਸਲਖਾਨੇ ਵਿਚ ਨਾ ਹੁੰਦਾ ਤਾਂ ਉਸ ਨੇ ਇਉਂ ਨਹੀਂ ਸੀ ਹੋਣ ਦੇਣਾ। ਜਿਵੇਂ ਤਿਲ੍ਹਕਵੀਂ ਚੜਾਈ ਚੜ੍ਹਦੇ ਕਿਸੇ ਵਿਅਕਤੀ ਦਾ ਪੈਰ ਤਿਲ੍ਹਕ ਜਾਣ ਕਰਕੇ ਉਹ ਹੇਠਾਂ ਨੂੰ ਸਰਕ ਜਾਵੇ, ਉਸੇ ਤਰ੍ਹਾਂ ਤ੍ਰਿਪਤਾ ਦਾ ਮਨ ਉਦਾਸੀ ਵੱਲ ਸਰਕਣ ਲੱਗ ਪਿਆ। ਗੁਸਲਖ਼ਾਨੇ ਤੋਂ ਬਾਹਰ ਆ ਕੇ ਗੌਤਮ ਨੇ ਪਤਨੀ ਦੇ ਚਿਹਰੇ ਉੱਤੇ ਉਦਾਸੀ ਵੇਖ ਕੇ ਪੁੱਛਿਆ,
“ਕੀ ਗੱਲ ਹੈ, ਤ੍ਰਿਪਤਾ ? ਬਾਹਰ ਰੌਲਾ ਜਿਹਾ ਕਿਉਂ ਸੀ ?"
"ਰਾਮੀਂ ਕਿਸੇ ਜਮਾਂਦਾਰ ਨਾਲ ਝਗੜਾ ਕਰ ਰਹੀ ਸੀ।"
"ਕੋਈ ਕਾਰਣ ?"
"ਉਸ ਜਮਾਂਦਾਰ ਨੇ ਰਾਮੀਂ ਕੋਲੋਂ ਕੁਝ ਘਰਾਂ ਦਾ ਕੰਮ ਹਥਿਆ ਲਿਆ ਸੀ।"
"ਫੈਸਲਾ ਹੋ ਗਿਆ ?
"ਪਤਾ ਨਹੀਂ, ਉਹ ਜਮਾਂਦਾਰ ਚਲਾ ਗਿਆ ਹੈ।"
"ਤੁਸਾਂ ਰਾਮੀਂ ਨੂੰ ਪੁੱਛਣਾ ਸੀ।"
"ਉਹ ਏਧਰ ਆਈ ਹੀ ਨਹੀਂ। ਬਹੁਤ ਗੁੱਸੇ ਵਿਚ ਸੀ । ਮੈਂ ਵੀ ਬੁਲਾਉਣਾ ਠੀਕ ਨਾ ਸਮਝਿਆ। ਸਾਰਾ ਮੁਹੱਲਾ ਵੇਖ ਰਿਹਾ ਸੀ। ਬਹੁਤ ਘਿਨਾਉਣਾ ਦ੍ਰਿਸ਼ ਸੀ, ਗੌਤਮ। ਦੋ ਵਿਅਕਤੀਆਂ ਦਾ ਨਿਗੂਣੀ ਗੱਲ ਲੜਨਾ ਕਿੰਨੇ ਦੁੱਖ ਦੀ ਗੱਲ ਹੈ।"
"ਸਾਗਰ ਮੰਥਨ ਤੋਂ ਮਗਰੋਂ ਦਾ ਮਨੁੱਖ ਇਸੇ ਰਾਹੇ ਤੁਰਿਆ ਆ ਰਿਹਾ ਹੈ, ਤ੍ਰਿਪਤਾ।"
"ਆਪਣੇ ਵਰਗੇ ਮਨੁੱਖਾਂ ਦਾ ਗੰਦ ਢੋਣ ਤੋਂ ਲੜਦਾ ਆ ਰਿਹਾ ਹੈ ?"
"ਨਹੀਂ ਤ੍ਰਿਪਤਾ, ਆਪਣੀ ਰੋਟੀ ਤੋਂ, ਅੰਨ ਤੋਂ ਲੜਦਾ ਆ ਰਿਹਾ ਹੈ।"
"ਅੰਨ ਨੂੰ ਭਗਵਾਨ ਵੀ ਆਖਦਾ ਹੈ।"
"ਭਗਵਾਨ ਉੱਤੋਂ ਵੀ ਲੜਦਾ ਆਇਆ ਹੈ, ਲੜ ਰਿਹਾ ਹੈ।"
"ਲੜਦਾ ਹੀ ਰਹੇਗਾ ?"
"ਕੁਝ ਕਿਹਾ ਨਹੀਂ ਜਾ ਸਕਦਾ, ਤ੍ਰਿਪਤਾ। ਮੇਰਾ ਖਿਆਲ ਹੈ, 'ਨਹੀਂ'। ਇਹ ਮੇਰੀ ਖ਼ੁਸ਼ ਖ਼ਿਆਲੀ ਵੀ ਹੋ ਸਕਦੀ ਹੈ। ਜੇ ਮਨ ਨੂੰ ਧਰਵਾਸ ਦੇ ਸਕਦੀ ਹੈ ਤਾਂ ਖ਼ੁਸ਼ ਖ਼ਿਆਲੀ ਵੀ ਬੁਰੀ ਨਹੀਂ। ਤੁਸੀਂ ਵੀ ਏਸੇ ਖ਼ੁਸ਼ ਮਿਆਲੀ ਦੀ ਸਹਾਇਤਾ ਨਾਲ ਆਪਣੇ ਆਪ ਨੂੰ ਧੀਰਜ ਦਿਓ।"
ਤ੍ਰਿਪਤਾ ਆਪਣੇ ਆਪ ਨੂੰ ਧੀਰਜ ਦੇਣ ਦਾ ਜਤਨ ਕਰਦੀ ਰਹੀ ਅਤੇ ਮਨ ਹੀ ਮਨ ਇਹ ਵਿਉਂਤ ਬਣਾਉਂਦੀ ਰਹੀ ਕਿ ਉਹ ਗੌਤਮ ਨੂੰ ਨਾਲ ਲੈ ਕੇ ਕਲ੍ਹ ਐਤਵਾਰ ਕਿਸੇ ਵੇਲੇ ਮੀਨਾ ਦੇ ਘਰ ਉਸ ਦੇ ਪਿਤਾ ਕੋਲ ਜਾਵੇਗੀ ਅਤੇ ਉਸ ਕੋਲੋਂ ਮੀਨਾ ਨੂੰ ਮੰਗ ਲਵੇਗੀ ਤਾਂ ਜੁ ਇਸ 'ਪੰਕਜ' ਨੂੰ ਛੇਤੀ ਹੀ ਚਿੱਕੜ ਵਿੱਚੋਂ ਕੱਢ ਕੇ ਆਪਣੇ ਸਰੋਵਰ ਦਾ 'ਸਰੋਜ' ਬਣਾ ਲਵੇ। ਉਹ ਤੀਬਰਤਾ ਨਾਲ ਐਤਵਾਰ ਦੀ ਉਡੀਕ ਕਰ ਰਹੀ ਸੀ। ਐਤਵਾਰ ਦੀ ਸਵੇਰ ਹੋਈ। ਪਤੀ-ਪਤਨੀ ਇਸ਼ਨਾਨ ਪਾਨ ਕਰ ਕੇ ਤਿਆਰ ਹੋ ਗਏ ਅਤੇ ਕੋਠੀ ਦੇ ਬਗੀਚੇ ਵਿਚ ਟਹਿਲਦੇ ਹੋਏ ਸਲਾਹਾਂ ਕਰਨ ਲੱਗ ਪਏ ਕਿ ਉਨ੍ਹਾਂ ਨੇ ਮੀਨਾ ਨੂੰ ਉਸ ਦੇ ਮਾਪਿਆਂ ਕੋਲੋਂ ਕਿਵੇਂ ਮੰਗਣਾ ਹੈ ਅਤੇ ਉਸ ਤੋਂ ਪਿੱਛੋਂ ਕਾਨੂੰਨੀ ਕਾਰਵਾਈ ਕਿਵੇਂ ਨੇਪਰੇ ਚਾੜ੍ਹਨੀ ਹੈ। ਤ੍ਰਿਪਤਾ ਨੇ ਆਪਣੀ ਵਿਉਂਤ ਦੱਸਣੀ ਆਰੰਭ ਕੀਤੀ, "ਹੁਣ ਜਦੋਂ ਮੀਨਾ ਆਵੇਗੀ ਤਾਂ ਮੈਂ ਉਸ ਨਾਲ ਸਾਰੀ ਗੱਲ ਕਰ ਲਵਾਂਗੀ। ਦੁਪਹਿਰ ਤਕ ਉਹ ਸਾਰਾ ਪਰਿਵਾਰ ਇਕੱਠਾ ਹੋ ਜਾਵੇਗਾ। ਉਨ੍ਹਾਂ ਦੇ ਘਰ ਜਾ ਕੇ...।"
ਤ੍ਰਿਪਤਾ ਨੇ ਬਾਹਰ ਸੜਕ ਵੱਲ ਵੇਖਿਆ। ਉਸ ਦਾ ਸੁਪਨਾ ਟੁੱਟ ਗਿਆ। ਉਹ ਸੋਚ ਰਹੀ ਸੀ ਕਿ ਸਦਾ ਵਾਂਗ ਅੱਜ ਵੀ ਰੀਨਾ ਦੇ ਕਪੜੇ ਪਾਈ ਮੀਨਾ ਉਸ ਕੋਲ ਆਵੇਗੀ। ਪਰ ਇਉਂ ਨਾ ਹੋਇਆ। ਉਸ ਨੇ ਵੇਖਿਆ ਕਿ ਮੀਨਾ ਆਪਣੇ ਕਪੜੇ ਪਾਈ ਆਪਣੀ ਦਾਦੀ ਨਾਲ ਤੁਰੀ ਜਾ ਰਹੀ ਸੀ। ਉਸ ਦੇ ਸਿਰ ਉੱਤੇ ਉਸੇ ਤਰ੍ਹਾਂ ਟੋਕਰੀ ਟਿਕੀ ਹੋਈ ਸੀ, ਜਿਸ ਤਰ੍ਹਾਂ ਉਸ ਦੀ ਦਾਦੀ ਦੇ ਸਿਰ ਉੱਤੇ ਅਤੇ ਟੋਕਰੀ ਵਿਚ ਇਕ ਝਾੜੂ ਰੱਖਿਆ ਹੋਇਆ ਸੀ। ਦੋਵੇਂ ਸਤਾਰਾਂ ਨੰਬਰ ਦਾ ਗੇਟ ਖੋਲ੍ਹ ਕੇ ਅੰਦਰ ਚਲੋ ਗਈਆਂ।
ਇਹ ਕੀ ਹੋ ਗਿਆ ?
ਸਿਖ ਲਾਈਟ ਇਨਵੈਂਟੀ ਵਿਚੋਂ ਹੇਲਦਾਰੀ ਦੀ ਪੈਨਸ਼ਨ ਉੱਤੇ ਆਇਆ ਹੋਇਆ ਸੰਤਾ ਸਿੰਘ, ਛਾਹ ਵੇਲਾ ਖਾ ਕੇ ਘਰੋਂ ਤੁਰ ਪਿਆ। ਜਦੋਂ ਉਹ ਆਪਣੇ ਪਿੰਡ, ਬੁੱਚੇ ਨੰਗਲ, ਦੇ ਪ੍ਰਾਇਮਰੀ ਸਕੂਲ ਦੇ ਸਾਹਮਣਿਉਂ ਲੰਘ ਰਿਹਾ ਸੀ, ਉਦੋਂ ਅਧਿਆਪਕ ਹਾਜ਼ਰੀ ਲਾ ਰਹੇ ਸਨ। ਆਪੋ ਆਪਣਾ ਨਾਂ ਸੁਣ ਕੇ ਬੱਚੇ 'ਜੋ ਹਿੰਦ' ਬੋਲ ਰਹੇ ਸਨ। ਅੱਜ ਤੋਂ ਤੀਹ ਪੈਂਤੀ ਸਾਲ ਪਹਿਲਾਂ ਜਦੋਂ ਉਹ ਪੜ੍ਹਨੇ ਪਿਆ ਸੀ ਉਦੋਂ 'ਜੈ ਹਿੰਦ' ਦੀ ਥਾਂ 'ਹਾਜ਼ਰ ਜਨਾਬ' ਆਖ ਕੇ ਹਾਜ਼ਰੀ ਲੁਆਈ ਜਾਂਦੀ ਸੀ। ਬੁਰਾਈ ਤਾਂ ਇਸ ਵਿਚ ਵੀ ਕੋਈ ਨਹੀਂ ਸੀ, ਪਰ 'ਜੈ ਹਿੰਦ' ਦੇਸ਼ ਦੀ ਆਜ਼ਾਦੀ ਦਾ ਲਖਾਇਕ ਹੋਣ ਕਰ ਕੇ ਉਚੇਚੇ ਗੋਰਵ ਦੀ ਗੱਲ ਸੀ। ਗੌਰਵ ਦੇ ਅਹਿਸਾਸ ਨਾਲ ਮੁੱਛਾਂ ਉੱਤੇ ਫਿਰਨ ਲਈ ਉਸ ਦਾ ਹੱਥ ਉੱਠਿਆ ਹੀ ਸੀ ਕਿ ਆਪਣੀ ਪੜ੍ਹਾਈ 'ਤੇ ਮੁੱਢਲੇ ਦਿਨਾਂ ਦੀ ਯਾਦ ਨੇ ਗੌਰਵ ਨੂੰ ਗਿਲਾਨੀ ਵਿਚ ਬਦਲ ਦਿੱਤਾ। ਮਨ ਉੱਤੇ ਅਤੀਤ ਦਾ ਭਾਰ ਪੈ ਜਾਣ ਨਾਲ ਉਸ ਦੀ ਤੋਰ ਮੱਠੀ ਹੋ ਗਈ। ਕੁਝ ਇਸ ਤਰ੍ਹਾਂ ਦਾ ਸੀ ਉਸ ਦਾ ਅਤੀਤ:
ਉਸ ਦਾ ਪਿਤਾ ਕਰਮ ਸਿੰਘ ਮਜ਼ਹਬੀ ਸਿਖ ਸੀ। ਆਪਣੇ ਪਿੰਡ ਦਾ ਚੌਕੀਦਾਰ ਹੋਣ ਕਰਕੇ ਉਹ ਆਪਣੇ ਆਪ ਨੂੰ ਅੰਗ੍ਰੇਜ਼ੀ ਰਾਜ-ਪ੍ਰਬੰਧ ਦਾ ਹਿੱਸਾ ਸਮਝਦਾ ਸੀ । ਅਜਿਹਾ ਹੋਣ ਅਤੇ ਸਮਝਣ ਨਾਲ ਉਸ ਦੇ ਸਮਾਜਕ ਸਥਾਨ ਵਿਚ ਭਾਵੇਂ ਕੋਈ ਡਰਕ ਨਹੀਂ ਸੀ ਪਿਆ ਤਾਂ ਵੀ ਆਪਣੀ ਬਰਾਦਰੀ ਦੇ ਆਦਮੀਆਂ ਨਾਲੋਂ ਉਹ ਕੁਝ ਵੱਖਰਾ ਸੀ। ਲੱਕ ਤੋੜਵੀਂ ਮਿਹਨਤ ਤੋਂ ਉਸ ਦਾ ਪਿੱਛਾ ਛੁੱਟ ਗਿਆ ਸੀ। ਉਸ ਦੇ ਰਹਿਣ ਸਹਿਣ ਵਿਚ ਕੁਝ ਸਫ਼ਾਈ ਅਤੇ ਸੰਜੀਦਗੀ ਆ ਗਈ ਸੀ। ਚੌਕੀਦਾਰ ਬਣ ਜਾਣ ਉੱਤੇ ਉਸ ਨੇ ਆਪਣੇ ਘਰ ਵਾਲੀ ਕੋਲੋਂ ਗੋਹੇ ਕੂੜੇ ਦਾ ਕੰਮ ਛੁਡਵਾ ਦਿੱਤਾ ਸੀ। ਚੂਹੜੇ ਤੋਂ ਮਜ਼ਹਬੀ ਸਿਖ ਬਣਿਆ ਕਰਮ ਸਿੰਘ, ਖਵਰੇ, ਮਨੁੱਖ ਹੋਣਾ ਲੋਚਦਾ ਸੀ। ਇਸ ਲਈ ਉਹ ਚਾਹੁੰਦਾ ਸੀ ਕਿ ਚੌਕੀਦਾਰਾ ਉਸ ਦੇ ਘਰੋਂ ਬਾਹਰ ਨਾ ਜਾਵੇ ਅਤੇ ਚੌਕੀਦਾਰਾ ਕਰਦਿਆਂ ਹੋਇਆਂ ਉਸ ਦੇ ਪੁੱਤ੍ਰ, ਸੰਤੂ, ਨੂੰ ਉਹ ਔਕੜਾਂ ਨਾ ਆਉਣ ਜੋ ਅਣਪੜ੍ਹ ਹੋਣ ਕਰਕੇ ਉਸ ਨੂੰ ਆਉਂਦੀਆਂ ਸਨ।
ਉਸ ਦੀ ਸਭ ਤੋਂ ਵੱਡੀ ਮੁਸ਼ਕਲ ਸੀ ਪੈਦਾਇਸ਼ ਅਤੇ ਮਰਗ ਦੇ ਰਜਿਸਟਰਾਂ ਦੀ ਖ਼ਾਨਾਪੁਰੀ। ਇਸ ਕੰਮ ਲਈ ਉਸ ਨੂੰ ਕਿਸੇ ਪੜ੍ਹੇ ਹੋਏ ਦੀ ਭਾਲ ਕਰਨੀ ਪੈਂਦੀ ਸੀ । ਜੋ ਇਹ ਭਾਲ ਕੁਝ ਲਮੇਰੀ ਹੋ ਜਾਂਦੀ ਤਾਂ ਉਸ ਨੂੰ ਨਵੇਂ ਜੰਮੇਂ ਬੱਚੇ ਦਾ ਨਾਂ ਅਤੇ ਜਨਮ ਦੀ ਤਾਰੀਖ਼ ਦੋਵੇਂ ਭੁੱਲ ਜਾਂਦੇ। ਇਨ੍ਹਾਂ ਦਾ ਪਤਾ ਕਰਨ ਲਈ ਉਸ ਨੂੰ ਬੱਚੇ ਦੇ ਮਾਤਾ-ਪਿਤਾ ਕੋਲ ਜਾਣਾ ਪੈਂਦਾ। ਮਾਪਿਆਂ ਨੂੰ ਬੱਚੇ ਦਾ ਨਾਂ ਤਾਂ ਯਾਦ ਹੁੰਦਾ ਸੀ ਪਰ ਜਨਮ ਦੀ ਤਾਰੀਖ਼ ਸਾਰੇ ਉਹ ਵੀ ਕਰਮ ਸਿੰਘ ਜਿੰਨੇ ਹੀ ਕੋਰੇ ਹੁੰਦੇ ਸਨ। ਨਤੀਜੇ ਵਜੋਂ ਪਿੰਡ ਦੇ ਰਜਿਸਟਰ
ਪੈਦਾਇਸ਼ ਵਿਚ ਸਾਰੀਆਂ ਜਨਮ-ਤਿੱਥੀਆਂ ਅੱਟੇ ਸੱਟੇ ਲਿਖੀਆਂ ਜਾਂਦੀਆਂ ਸਨ। ਏਹੋ ਹਾਲ ਮਰਗ ਦੇ ਰਜਿਸਟਰ ਦਾ ਸੀ। ਕਾਸ਼ ਉਹ ਥੋੜਾ ਜਿਹਾ ਪੜ੍ਹਿਆ ਹੋਇਆ ਹੁੰਦਾ।
ਉਸ ਨੇ ਆਪਣੇ ਪੁੱਤ੍ਰ, ਸੰਤੂ, ਨੂੰ ਪੜ੍ਹਨੇ ਪਾ ਦਿੱਤਾ। ਬੱਚੇ ਨੰਗਲ ਦੇ ਪ੍ਰਾਇਮਰੀ ਸਕੂਲ ਵਿਚ ਬਖ਼ਤਪੁਰ ਅਤੇ ਆਵਾਣਾਂ ਤੋਂ ਵੀ ਬੱਚੇ ਪੜ੍ਹਨ ਆਉਂਦੇ ਸਨ। ਮਜ਼ਹਬੀਆਂ ਦਾ ਕੋਈ ਬੱਚਾ ਕਦੇ ਪੜ੍ਹਨੇ ਨਹੀਂ ਸੀ ਪਿਆ: ਸੰਤੂ ਪਹਿਲਾ ਸੀ, ਇਸ ਲਈ ਇਕ ਸੌ ਤੇਤੀ ਬੱਚਿਆਂ ਵਿਚ ਇਕੱਲਾ ਸੀ। ਅੱਠ ਸਾਲ ਦੀ ਉਮਰ ਵਿਚ ਸਕੂਲ ਦਾਖ਼ਲ ਹੋਇਆ ਹੋਣ ਕਰਕੇ ਉਹ ਆਪਣੀ ਜਮਾਤ ਦੇ ਬਾਕੀ ਬੱਚਿਆਂ ਨਾਲੋਂ ਵੱਡਾ ਸੀ; ਇਸ ਲਈ ਇਕੱਲਾ ਹੋਣ ਦੇ ਨਾਲ ਨਾਲ ਓਪਰਾ ਵੀ ਸੀ।
ਦਾਖ਼ਲਿਆਂ ਦਾ ਕੰਮ ਪੂਰਾ ਹੋ ਜਾਣ ਉੱਤੇ ਪਹਿਲੀ ਜਮਾਤ ਦੇ ਅਧਿਆਪਕ ਨੇ ਪਹਿਲੀ ਵੇਰ ਜਮਾਤ ਦੀ ਹਾਜ਼ਰੀ ਲਾਈ। ਪਹਿਲਾ ਨਾਂ ਬੋਲਿਆਂ 'ਅਵਤਾਰ ਸਿੰਘ'। ਕਿਸੇ ਬੱਚੇ ਵਲੋਂ ਕੋਈ ਜੁਆਬ ਨਾ ਆਇਆ। ਅਧਿਆਪਕ ਨੇ ਦੂਜੀ ਵੇਰ ਨਾਂ ਬੋਲਿਆ, ਕੋਈ ਉੱਤਰ ਨਾ ਆਇਆ। ਅਧਿਆਪਕ ਨੇ ਪੁੱਛਿਆ, "ਕਿਸੇ ਨੂੰ ਪਤਾ ਹੈ ਅਵਤਾਰ ਸਕੂਲੋ ਕਿਉਂ ਨਹੀਂ ਆਇਆ ?" ਬਹੁਤ ਸਾਰੀਆਂ ਆਵਾਜ਼ਾਂ ਆਈਆਂ, "ਨਈਂ ਜੀ ।" ਇਨ੍ਹਾਂ ਆਵਾਜ਼ਾਂ ਵਿਚ ਇਕ ਉੱਚੀ ਆਵਾਜ਼ ਸੀ, "ਓ ਤਾਰੀ, ਤੇਰਾ ਨਾਂ ਈ ਓਏ, ਹਾਜ਼ਰੀ ਬੋਲ।" ਤਾਰੀ ਨੇ ਉੱਚੀ ਸੁਰ ਵਿਚ 'ਹਾਜ਼ਰ ਜਨਾਬ' ਆਖ ਦਿੱਤਾ।
ਕਿੰਦੇ ਨੂੰ ਪਹਿਲੀ ਵੇਰ ਪਤਾ ਲੱਗਾ ਕਿ ਉਸ ਦਾ ਪੂਰਾ ਨਾਂ ਕੁਲਵਿੰਦਰ ਸਿੰਘ ਹੈ ਅਤੇ ਬਿੱਲੂ ਨੂੰ ਇਹ, ਕਿ ਉਸ ਦਾ ਨਾਂ ਬਲਵਿੰਦਰ ਸਿੰਘ ਹੈ। 'ਸੰਤਾ ਸਿੰਘ' ਪੁਕਾਰਿਆ ਜਾਣ ਉੱਤੇ ਕਿਸੇ ਬੱਚੇ ਵਲੋਂ 'ਹਾਜ਼ਰ ਜਨਾਬ' ਦੀ ਆਵਾਜ਼ ਨਾ ਆਈ। ਦੋ ਤਿੰਨ ਵੇਰ ਨਾਂ ਬੋਲ ਕੇ ਅਧਿਆਪਕ ਨੇ ਉਸ ਨੂੰ 'ਗੈਰ ਹਾਜ਼ਰ' ਜਾਣ ਲਿਆ। ਬਾਕੀ ਸਾਰੇ ਬੱਚਿਆਂ ਦੇ ਪਿੱਛੇ, ਆਪਣੇ ਘਰੋਂ ਲਿਆਂਦੀ ਹੋਈ ਬੋਰੀ ਉੱਤੇ ਬੈਠਾ ਸੰਤੂ ਹੈਰਾਨ ਸੀ ਕਿ ਅਧਿਆਪਕ ਨੇ ਉਸ ਦਾ ਨਾਂ ਕਿਉਂ ਨਹੀਂ ਸੀ ਬੋਲਿਆ।
ਕਿਸੇ ਆਸ ਦਾ ਆਸਿਆ ਅਤੇ ਕਿਸੇ ਸ਼ੌਕ ਦਾ ਪ੍ਰੇਰਿਆ, ਕਰਮ ਸਿੰਘ ਚੌਥੇ ਕੁ ਦਿਨ ਸਕੂਲੇ ਚਲੇ ਗਿਆ; ਇਹ ਉਸ ਨੂੰ ਵੀ ਪਤਾ ਨਹੀਂ ਸੀ ਕਿ ਉਹ ਕੀ ਕਰਨ ਆਇਆ ਹੈ। ਕੁਰਸੀ ਉੱਤੇ ਬੈਠੇ ਅਧਿਆਪਕ ਨੇ, ਆਪਣੇ ਤੋਂ ਜ਼ਰਾ ਕੁ ਪਰੇ, ਹੱਥ ਜੋੜੀ ਖਲੋੜੇ ਕਰਮ ਸਿੰਘ ਨੂੰ ਪੁੱਛਿਆ, "ਕਿੱਦਾਂ ਆਇਆ ਚੌਕੀਦਾਰਾ ?"
"ਮਾਸਟਰ ਜੀ, ਬਸ...ਐਵੇਂ ਮੁੰਡੇ ਨੂੰ ਵੇਖਣ ਆ ਗਿਆ।"
"ਤੇਰਾ ਮੁੰਡਾ ਕਦੇ ਆਇਆ ਈ ਨਹੀਂ ਸਕੂਲੇ।"
"ਇਹ ਤਾਂ ਰੋਜ਼ ਆਉਂਦਾ, ਮਾਸਟਰ ਜੀ; ਔਹ ਵੇਖੋ ਬੈਠਾ।"
"ਅੱਛਾ; ਇਹ ਆ ਤੇਰਾ ਮੁੰਡਾ ? ਇਹ ਤਾਂ ਰੋਜ਼ ਆਉਂਦਾ ਪਰ ਹਾਜ਼ਰੀ ਕਿਉਂ ਨਹੀਂ ਬੋਲਦਾ। ਜੇ ਦੋ ਚਾਰ ਦਿਨ ਹੋਰ ਤੂੰ ਵੀ ਨਾ ਆਉਂਦੇ ਤਾਂ ਇਸ ਦਾ ਨਾਂ ਕੱਟਿਆ ਜਾਣਾ ਸੀ।"
"ਕਿਉਂ ਉਏ, ਤੂੰ ਹਾਜ਼ਰੀ ਕਿਉਂ ਨਹੀਂ ਬੋਲਦਾ ?" ਕਰਮ ਸਿੰਘ ਨੇ ਸੰਤੂ ਨੂੰ ਪੁੱਛਿਆ।
"ਮੇਰਾ ਨਾਵਾਂ ਨਹੀਂ ਬੋਲਿਆ ਕਦੇ।"
"ਮੈਂ ਤਾਂ ਰੋਜ਼ ਬੋਲਦਾ, ਨਲੈਕਾ। ਸੰਤਾ ਸਿੰਘ ਤੇਰਾ ਈ ਨਾਂ ਹੈ ਕਿ ਕਿਸੇ ਹੋਰ ਦਾ ?'' ਕੋਈ ਉੱਤਰ ਦੇਣ ਦੀ ਥਾਂ, ਸ਼ਰਮਿੰਦਾ ਸੰਤੂ ਸੱਜੇ-ਖੱਬੇ ਵੇਖਣ ਲੱਗ ਪਿਆ।
ਸੰਤੂ ਦਾ ਖੁੱਲ੍ਹਾ ਸਰੀਰ ਅਤੇ ਸਵਾ ਪੰਜ ਫੁੱਟ ਉੱਚਾ ਕੱਦ ਉਸ ਨੂੰ ਪੰਜਵੀਂ ਜਮਾਤ ਦੇ ਬੱਚਿਆਂ ਵਿਚ ਜਿੰਨਾ ਓਪਰਾ ਬਣਾਉਂਦਾ ਸੀ ਓਨਾ ਓਪਰਾ ਉਹ ਉਦੋਂ ਨਹੀਂ ਸੀ ਜਦੋਂ ਪਿੰਡ ਦੇ ਸਕੂਲ ਦੇ ਰਜਿਸਟਰ ਵਿਚ ਉਸ ਨੂੰ ਸਤੂ ਤੋਂ ਸੰਰਾ ਸਿੰਘ ਲਿਖ ਕੇ ਆਪਣੇ ਨਾਂ ਤੋਂ ਅਣਜਾਣ ਕਰ ਦਿੱਤਾ ਗਿਆ ਸੀ । ਹੌਲੀ ਹੌਲੀ ਉਹ ਆਪਣੇ ਨਵੇਂ ਨਾਂ ਤੋਂ ਜਾਣੂ ਹੋ ਗਿਆ। ਇਹ ਨਾਂ ਕੇਵਲ ਹਾਜ਼ਰੀ ਬੋਲਣ ਲਈ ਸੀ। ਇਸ ਤੋਂ ਛੁੱਟ ਹੋਰ ਹਰ ਮੌਕੇ ਉੱਤੇ ਉਸ ਨੂੰ 'ਚੌਕੀਦਾਰ ਦਾ ਮੁੰਡਾ' ਆਖਿਆ ਅਤੇ ਦੱਸਿਆ ਜਾਂਦਾ ਸੀ । ਜਦੋਂ ਉਹ ਮਿਡਲ ਸਕੂਲ ਵਿਚ ਦਾਖਲ ਹੋਇਆ ਉਦੋਂ ਇਹ ਖ਼ਬਰ ਵੀ ਸਕੂਲ ਵਿਚ ਪੁੱਜ ਗਈ ਕਿ ਉਹ ਚੌਕੀਦਾਰ ਬਣਨ ਲਈ ਪੜ੍ਹ ਰਿਹਾ ਸੀ। ਉਸ ਦੇ ਕੱਦ ਬੁੱਤ ਵੱਲ ਵੇਖ ਕੇ ਸਕੂਲ ਦੇ ਅਧਿਆਪਕਾਂ ਨੇ ਉਸ ਨੂੰ ਚੌਕੀਦਾਰੇ ਦੇ ਯੋਗ ਹੋ ਗਿਆ ਸਮਝ ਕੇ 'ਚੌਕੀਦਾਰ ਦਾ ਮੁੰਡਾ' ਦੀ ਥਾਂ 'ਚੌਕੀਦਾਰ' ਕਹਿਣਾ ਸ਼ੁਰੂ ਕਰ ਦਿੱਤਾ। ਮਿਡਲ ਸਕੂਲ ਵਿਚ ਉਸ ਦਾ ਨਾਂ ਚੌਕੀਦਾਰ ਹੋ ਗਿਆ। ਸੰਤੂ ਨੂੰ ਇਹ ਸਭ ਕੁਝ ਚੰਗਾ ਨਹੀਂ ਸੀ ਲੱਗਦਾ। ਉਸ ਨੂੰ ਆਪਣੇ ਵਿਹੜੇ ਦੇ ਉਹ ਸਾਥੀ ਚੰਗੇ ਲੱਗਦੇ ਸਨ ਜਿਹੜੇ ਉਸ ਨੂੰ ਸੰਤੂ ਕਹਿ ਕੇ ਬੁਲਾਉਂਦੇ ਸਨ। ਉਸ ਨੂੰ ਉਸ ਦੁਨੀਆਂ ਵਿਚ ਵੱਸਣਾ ਚੰਗਾ ਲੱਗਦਾ ਸੀ ਜਿਸ ਦੁਨੀਆਂ ਵਿਚ ਉਸ ਨੂੰ ਸੰਤੂ ਕਰ ਕੇ ਜਾਣਿਆ ਜਾਂਦਾ ਸੀ । ਉਹ ਸਦਾ ਸੰਤੁ ਬਣਿਆ ਰਹਿਣਾ ਚਾਹੁੰਦਾ ਸੀ।
ਪਹਿਲੇ ਸਾਲ ਉਹ ਪੰਜਵੀਂ ਵਿਚੋਂ ਫੇਲ੍ਹ ਹੋਇਆ ਅਤੇ ਦੂਜੇ ਸਾਲ ਰਿਆਇਤੀ ਪਾਸ। ਓਪਰੇ, ਉਤਸ਼ਾਹਹੀਣ ਅਤੇ ਉਦਾਸ ਸੰਤੂ ਨੂੰ ਸਕੂਲ ਦੇ ਵਾਤਾਵਰਣ ਵਿਚੋਂ ਘਿਰਣਾ ਅਤੇ ਨਿਰਾਦਰ ਤੋਂ ਸਿਵਾ ਜੇ ਕਦੇ ਕੁਝ ਮਿਲਦਾ ਸੀ ਤਾਂ ਸਜ਼ਾ ਅਤੇ ਸ਼ਰਮਿੰਦਗੀ । ਛੇਵੀਂ ਵਿੱਚੋਂ ਖੰਭ ਤਪਦੇ ਸਿਖਰ ਦੁਪਹਿਰਾਂ ਦੇ। ਵੇਲ੍ਹ ਹੋਣ ਉੱਤੇ ਉਸ ਦਾ ਧੀਰਜ ਜੁਆਬ ਦੇ ਗਿਆ। ਕਿਸੇ ਨੂੰ ਕੁਝ ਦੱਸੇ ਪੁੱਛੇ ਬਿਨਾ ਉਹ ਸਿੱਖ ਲਾਈਟ ਇਨਫੈਂਟ੍ਰੀ ਵਿਚ ਭਰਤੀ ਹੋ ਗਿਆ।
ਸੈਨਾ ਦੇ ਨੇਮਬੱਧ ਜੀਵਨ ਨੇ ਹੱਥਾਂ ਪੈਰਾਂ ਦੇ ਖੁੱਲ੍ਹੇ, ਮਿਹਨਤੀ ਅਤੇ ਨਿਰਛਲ ਸੰਤੁ ਨੂੰ 'ਸੰਤਾ ਸਿੰਘ' ਬਣਾ ਦਿੱਤਾ। ਪੰਜ ਕੱਕਾਰ ਦੀ ਰਹਿਤ ਵਾਲਾ ਨਿੱਤ-ਨੇਮੀ ਸੰਤਾ ਸਿੰਘ
ਜੀਵਨ ਨੂੰ ਸੁਹਣਾ ਸੁਖਾਵਾਂ ਬਣਾਉਣ ਦੀ ਇੱਛਾ, ਸੰਤਾ ਸਿੰਘ ਦੇ ਮਨ ਵਿਚ ਜਮਾਂਦਰੂ ਸੀ। ਇਸ ਦੇ ਜਤਨ ਦੀ ਪ੍ਰੇਰਣਾ ਉਸ ਨੂੰ ਬਖਤਪੁਰੀਏ ਨਿਹੰਗ, ਸ਼ਾਮ ਸਿੰਘ ਕੋਲੋਂ ਮਿਲੀ ਸੀ। ਨਿਹੰਗ ਦੇ ਪੁਰਖੇ ਜੁੱਤੀਆਂ ਸਿਊਣ ਦਾ ਕੰਮ ਕਰਦੇ ਸਨ। ਉਸ ਦੀ ਮਿਹਨਤ, ਲਗਨ ਅਤੇ ਉਸ ਦੇ ਭਰਾਵਾਂ ਦੇ ਸਹਿਯੋਗ ਦਾ ਸਦਕਾ ਹੁਣ ਸਤਾਰਾਂ ਕਿੱਲੇ ਤੋਂ ਉਸ ਦੇ ਹਲਾਂ ਹੇਠਾਂ ਸੀ । ਫ਼ੌਜੀ ਨੌਕਰੀ ਨੇ ਸੰਤਾ ਸਿੰਘ ਵਿਚ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ ਸਮਰੱਥਾ ਵੀ ਪੈਦਾ ਕਰ ਦਿੱਤੀ ਸੀ। ਉਸ ਨੇ ਦ੍ਰਿੜ ਇਰਾਦਾ ਬਣਾ ਲਿਆ ਸੀ ਕਿ ਭੇਜ ਦੀ ਨੌਕਰੀ ਪਿੱਛੋਂ ਉਹ ਵਾਹੀ ਕਰੇਗਾ।
ਵੱਡੀ ਜੰਗ ਦੇ ਖ਼ਾਤਮੇ ਸਮੇਂ ਸੰਤਾ ਸਿੰਘ ਯੌਰਪ ਵਿਚ ਸੀ। ਉਹ 1946 ਵਿਚ ਦੇਸ਼ ਵਾਪਸ ਗਿਆ। ਅਗਲੇ ਸਾਲ ਦੇਸ਼ ਆਜ਼ਾਦ ਹੋ ਗਿਆ। ਸੰਤਾ ਸਿੰਘ ਦੀ ਰਜਮੈਂਟ ਨੂੰ ਆਬਾਦੀ ਦੇ ਤਬਾਦਲੇ ਦੇ ਕੰਮ ਉੱਤੇ ਲਾਇਆ ਗਿਆ। ਇਸ ਸਮੇਂ ਮਨੁੱਖਤਾ ਦੀ ਜੋ ਦੁਰਦਸ਼ਾ ਹੋਈ ਉਹ ਸੰਤਾ ਸਿੰਘ ਦੇ ਖ਼ਾਬੋ-ਖ਼ਿਆਲ ਵਿਚ ਨਹੀਂ ਸੀ: ਹਾਂ, ਇਹ ਗੱਲ ਉਸ ਦੇ ਮੰਨਣ ਵਿਚ ਆਉਂਦੀ ਸੀ ਕਿ 'ਇਸ ਸਾਰੀ ਬਰਬਾਦੀ ਦੇ ਜ਼ਿੰਮੇਦਾਰ ਅੰਗ੍ਰੇਜ਼ ਹਨ।' ਇਹ ਸੋਚਣ ਦੀ ਉਸ ਨੂੰ ਲੋੜ ਨਹੀਂ ਸੀ ਕਿ ਅੰਗ੍ਰੇਜ਼ਾਂ ਨੂੰ ਇਸ ਬਰਬਾਦੀ ਨਾਲ ਕੀ ਲਾਭ ਹੋਵੇਗਾ। ਉਸ ਸਹਿਮ ਦੇ ਸਾਹਮਣੇ ਸੋਚ ਸਕਣਾ ਸੰਭਵ ਹੀ ਨਹੀਂ ਸੀ।
ਆਬਾਦੀ ਦੇ ਤਬਾਦਲੇ ਦਾ ਕੰਮ ਖ਼ਤਮ ਹੋਇਆ ਤਾਂ ਸੰਤਾ ਸਿੰਘ ਦੀ ਰਜਮੈਂਟ ਨੂੰ ਕਾਗੋ ਭੇਜ ਦਿੱਤਾ ਗਿਆ। ਇਨ੍ਹਾਂ ਉਥਲ ਪੁਥਲਾਂ ਵਿਚ ਉਹ ਛੁੱਟੀ ਨਾ ਆ ਸਕਿਆ। ਛੁੱਟੀ ਦੀ ਉਸ ਨੂੰ ਕਾਹਲ ਵੀ ਨਹੀਂ ਸੀ। ਉਸ ਦੀ ਨੌਕਰੀ ਪੂਰੀ ਹੋਣ ਵਾਲੀ ਸੀ। ਉਹ ਪੈਨਸ਼ਨ ਲੈ ਕੇ ਹੀ ਘਰ ਜਾਣਾ ਚਾਹੁੰਦਾ ਸੀ ਤਾਂ ਜੁ ਟਿਕ ਕੇ ਵਾਹੀ ਦੇ ਕੰਮ ਵੱਲ ਧਿਆਨ ਦੇ ਸਕੇ। ਕਾਂਗੋ ਵਿਚ ਹੀ ਉਸ ਨੇ ਆਪਣੀ ਪੈਨਸ਼ਨ ਦੇ ਕਾਗਜ਼ਾਂ ਉੱਤੇ ਦਸਤਖ਼ਤ ਕੀਤੇ। ਪੈਨਸ਼ਨ ਆ ਕੇ ਉਸ ਨੇ ਆਪਣੇ ਪਿਤਾ ਦੇ ਮਿੱਤਰ, ਸ਼ਾਮ ਸਿੰਘ ਨਿਹੰਗ ਦੀ ਸਹਾਇਤਾ ਨਾਲ ਤਿੰਨ ਘੁਮਾਂ ਜ਼ਮੀਨ ਠੇਕੇ ਉੱਤੇ ਲੈ ਲਈ। ਘਰ ਦਾ ਇਕ ਝੋਟਾ ਉਸ ਕੋਲ ਹੈ ਸੀ; ਜੋਗ ਲਈ ਦੂਜੇ ਪਸ਼ੂ ਦੀ ਉਸ ਨੂੰ ਲੋੜ ਸੀ। ਉਸ ਦੀ ਮਾਤਾ ਨੇ ਸਲਾਹ ਦਿੱਤੀ, “ਸੰਤਾ ਸਿੰਹਾਂ, ਬਹੁਤੀਆਂ ਸਲਾਹਾਂ ਛੱਡ ਤੇ ਚੁੱਪ ਕਰ ਕੇ ਆਪਣੀ ਮਾਸੀ ਕੋਲ ਚਲੇ ਜਾ। ਪੁੰਨਿਆ ਦੀ ਪੁੰਨਿਆ ਉਨ੍ਹਾਂ ਦੇ ਲਾਗੇ ਮੰਡੀ ਲਗਦੀ ਆ। ਆਪਣੇ ਭਰਾ ਨੂੰ ਨਾਲ ਲੈ ਲਵੀਂ।
ਪੂਰਨਮਾਸ਼ੀ ਵਾਲੇ ਦਿਨ ਸਵੇਰੇ ਤਿਆਰ ਹੋ ਕੇ ਸੰਤਾ ਸਿੰਘ ਘਰੋਂ ਤੁਰਨ ਲੱਗਾ ਤਾਂ ਪਿਤਾ ਨੇ ਆਖਿਆ, "ਮੈਂ ਤੇਰੇ ਨਾਲ ਜਾਣ ਜੋਗਾ ਹੁੰਦਾ ਤਾਂ ਚੰਗਾ ਸੀ । ਤੈਨੂੰ ਮਾਲ ਢਾਂਡੇ ਦੀ ਕੋਈ ਪਰਖ ਨਹੀਂ। ਮੰਡੀਆਂ ਵਿਚ ਧੋਖੇ ਹੋ ਜਾਂਦੇ ਨੇ।"
ਸੰਤਾ ਸਿੰਘ ਤੋਂ ਪਹਿਲਾਂ ਹੀ ਉਸ ਦੀ ਮਾਤਾ ਨੇ ਕਹਿਣਾ ਸ਼ੁਰੂ ਕਰ ਦਿੱਤਾ, "ਨਾ ਪੁੱਤ, ਕੋਈ ਡਰ ਨਹੀਂ। ਤੇਰਾ ਭਰਾ ਤੇਰੇ ਨਾਲ ਹੋਊ; ਵੀਹਾਂ ਦੇ ਕੰਨ ਕੁਤਰਦਾ ਉਹ। ਤੂੰ ਸਿੱਧਾ ਮਾਸੀ ਕੋਲ ਚਲਾ ਜਾਵੀ। ਓਥੋਂ ਭਰਾ ਨੂੰ ਨਾਲ ਲੈ ਕੇ ਅਗਾਂਹ ਜਾਵੀਂ । ਜੋ ਕੋਈ ਸੌਦਾ ਬਣ ਗਿਆ ਤਾਂ ਰਾਤ ਮਾਸੀ ਕੋਲ ਰਹਿ ਕੇ ਅਗਲੇ ਦਿਨ ਆਵੀਂ। ਐਵੇਂ ਕਾਹਲ ਨਾ ਕਰੀਂ; ਦੂਰ ਦਾ ਪੈਂਡਾ, ਵਾਗਰੂ ਆਖ ਕੇ ਜਾਹ, ਮੇਰਾ ਪੁੱਤ।"
ਮਾਤਾ ਪਿਤਾ ਦੀ ਅਸ਼ੀਰਵਾਦ ਲੈ ਕੇ ਸੰਤਾ ਸਿੰਘ ਘਰੋਂ ਤੁਰ ਪਿਆ। ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਬੱਚਿਆਂ ਦੀ ਹਾਜ਼ਰੀ ਲਾ ਰਹੇ ਸਨ । ਆਪਣੇ ਬੀਤੇ ਜੀਵਨ ਬਾਰੇ ਸੋਚਦਾ ਸੰਤਾ ਸਿੰਘ ਗੋਸਲੀ ਪੁੱਜ ਗਿਆ। ਏਥੋਂ ਅੱਗੇ ਸੜਕ ਦਾ ਪੈਂਡਾ ਸੀ ਅਤੇ ਗੁਰਦਾਸਪੁਰ ਨੂੰ ਟਾਂਗ ਰਿਕਸ਼ੇ ਮਿਲ ਜਾਂਦੇ ਸਨ। ਉਸ ਦੀ ਮਾਸੀ ਦਾ ਪਿੰਡ, ਖੋਖਰ, ਰਾਹ ਵਿਚ ਹੀ ਸੀ। ਟਾਂਗੇ ਵਿਚ ਬੈਠਾ ਸੰਤਾ ਸਿੰਘ ਹੁਣ ਮਾਲ-ਮੰਡੀ ਬਲਦ ਅਤੇ ਆਪਣੀ ਵਾਹੀ ਬਾਰੇ ਸੋਚਣ ਲੱਗ ਪਿਆ। ਭਵਿੱਖ ਬਾਰੇ ਸੋਚਣਾ ਉਸ ਨੂੰ ਬੀਤੇ ਹੋਏ ਸਮੇਂ ਬਾਰੇ ਸੋਚਣ ਨਾਲੋਂ ਵਧੇਰੇ ਚੰਗਾ ਲੱਗਾ।
2
ਸਰਦਾਰਾਂ ਦਾ ਕਾਰ-ਮੁਖਤਾਰ ਅਤੇ ਲਾਗੇ ਬਾਹਰੇ ਵਿਚ ਹੁਸ਼ਿਆਰ ਮੰਨਿਆ ਜਾਣ ਵਾਲਾ ਬਚਨਾ ਕੁਝ ਮਹੀਨਿਆਂ ਤੋਂ ਸ਼ਰਮਿੰਦਾ ਅਤੇ ਉਦਾਸ ਦਿੱਸਦਾ ਸੀ। ਜੇ ਕੋਈ ਵੱਡੀ ਗੱਲ ਹੁੰਦੀ ਤਾਂ ਸ਼ਾਇਦ ਉਹ ਉਦਾਸ ਨਾ ਹੁੰਦਾ। ਇਕ ਨਿੱਕਾ ਜਿਹਾ ਕੰਮ ਉਸ ਅੱਗੇ ਅੜ ਗਿਆ ਸੀ। ਸਰਦਾਰਾਂ ਦੇ ਦਰਸ਼ਣੀ ਵਹਿੜਕੇ ਨੂੰ ਵੇਚਣ ਵਿਚ ਉਹ ਛੇ ਵਾਰ ਨਾਕਾਮਯਾਬ ਹੋ ਚੁੱਕਾ ਸੀ। ਪਿੰਡ ਦੇ ਮੁੰਡੇ ਉਸ ਨੂੰ ਮਸ਼ਕਰੀਆਂ ਕਰਨ ਲੱਗ ਪਏ ਸਨ ਅਤੇ ਸਰਦਾਰ ਨੇ ਉਸ ਦੀ ਅਕਲ ਨੂੰ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਸਨ।
ਬੜੀ ਰੀਝ ਨਾਲ ਪਾਲਿਆ ਸੀ ਸਰਦਾਰ ਨੇ ਇਹ ਵਹਿੜਕਾ। ਇਸ ਦੀ ਸੇਵਾ ਦੀਆਂ ਬਾਹਰੇ ਵਿਚ ਧੁੰਮਾਂ ਪੈ ਗਈਆਂ ਸਨ। ਦਸ ਦਸ ਕੋਹ ਤੋਂ ਲੋਕ ਇਸ ਨੂੰ ਵੇਖਣ ਆਉਂਦੇ ਸਨ ਅਤੇ ਸਿਫਤਾਂ ਕਰਦੇ ਵਾਪਸ ਜਾਂਦੇ ਸਨ । ਉਨ੍ਹੀਂ ਦਿਨੀਂ ਟ੍ਰੈਕਟਰ ਅਜੇ ਨਹੀਂ ਸਨ ਆਏ ਅਤੇ ਹਾਲੀਆਂ ਦੀ ਕਦਰ ਸੀ। ਲੋਕ ਘਰ ਦੇ ਪਾਲੇ ਬਲਦਾਂ ਨੂੰ ਸੱਤ ਸੱਤ ਮੱਸਿਆ ਨਹਾਉਣ ਦੀਆਂ ਸਖਣਾ ਸੁੱਖਦੇ ਸਨ। ਹਾਰ ਹਮੇਲਾਂ ਅਤੇ ਮੁਖੇਰਨੇ ਪਾ ਕੇ ਵਹਿੜਕਿਆਂ ਨੂੰ ਸ਼ਿੰਗਾਰ ਕੇ ਮੱਸਿਆ ਦੇ ਮੇਲੇ ਲੈ ਜਾਂਦੇ ਸਨ। ਮੇਲਿਆਂ ਵਿਚ ਪਸ਼ੂਆਂ ਦੇ ਇਨ੍ਹਾਂ ਗਹਿਣਿਆਂ ਦੀ ਚੰਗੀ ਵਿੱਕਰੀ ਹੁੰਦੀ ਸੀ। ਸਰਦਾਰਾਂ ਦਾ ਵਹਿੜਕਾ ਜਦੋਂ ਮੇਲੇ ਵਿਚ ਆਉਂਦਾ ਸੀ ਤਾਂ ਉਸ ਨੂੰ ਵੇਖਣ ਲਈ ਲੋਕ ਪਿੜ ਬੰਨ੍ਹ ਕੇ ਖਲੋ ਜਾਂਦੇ ਸਨ।
"ਏਹਨੂੰ ਹਾਲੀ ਕਦੋਂ ਕਰਨਾ, ਬਚਨ ਸਿੰਹਾ ?"
“ਤਾਇਆ, ਆਉਂਦੀ ਮਾਘੀ ਵਾਲੇ ਦਿਨ।" ਮੇਲੇ ਵਿਚ ਆਖੀ ਹੋਈ ਇਹ ਗੱਲ ਦੂਰ ਦੂਰ ਤਕ ਫੈਲ ਗਈ ਅਤੇ ਮਾਘੀ ਵਾਲੇ ਦਿਨ ਵੇਖਣ ਵਾਲਿਆਂ ਦੀ ਗਿਣਤੀ
ਪੂਰਨਮਾਸ਼ੀ ਵਾਲੇ ਦਿਨ ਸਵੇਰੇ ਘਰੋਂ ਤੁਰ ਕੇ ਬਾਰਾਂ ਕੁ ਵਜੇ ਤਕ ਸੰਤਾ ਸਿੰਘ ਮਾਸੀ ਕੋਲ ਪੁੱਜ ਗਿਆ। ਮਾਸੀ ਨੂੰ ਚਾਅ ਚੜ੍ਹ ਗਿਆ। ਉਸ ਨੇ ਰੋਟੀ ਪਾਣੀ ਪੁੱਛਿਆ। ਸੰਡਾ ਸਿੰਘ ਨੇ ਆਖਿਆ, "ਸਵੇਰੇ ਪਾ ਕੇ ਤੁਰਿਆ ਸਾਂ। ਰਾਤ ਰਹਿ ਕੇ ਜਾਣਾ ਹੈ। ਉਦੋਂ ਖਾਊ ਰੋਟੀ। ਇਸ ਵੇਲੇ ਤਾਂ ਲੱਸੀ ਦਾ ਘੁੱਟ ਮਿਲ ਜੇ: ਤੇਹ ਬਹੁਤ ਲੱਗੀ ਆ।"
ਲੱਸੀ ਪੀ ਕੇ ਸੰਤਾ ਸਿੰਘ ਸ਼ਹਿਰ ਨੂੰ ਤੁਰ ਗਿਆ ਅਤੇ ਉਸ ਦੀ ਮਾਸੀ ਰਾਤ ਦੀ ਰੋਟੀ ਦਾ ਆਹਰ ਕਰਨ ਲੱਗ ਪਈ। ਉਸ ਦੇ ਚਾਅ ਦਾ ਕੋਈ ਮੇਚ-ਬੰਨਾ ਨਹੀਂ ਸੀ। ਅੱਠਾਂ ਸਾਲਾਂ ਪਿੱਛੋਂ ਮਿਲਿਆ ਸੀ ਉਸ ਦਾ ਭਣੇਵਾਂ। ਛੱਤੀ ਪ੍ਰਕਾਰ ਦੇ ਪਕਵਾਨਾਂ ਤਕ ਉਸ ਦੀ ਪਹੁੰਚ ਨਹੀਂ ਸੀ। ਸਰਦਾ ਪੁਜਦਾ ਪਕਾ ਕੇ ਬਾਕੀ ਦੀ ਘਾਟ ਚਾਵਾਂ ਨਾਲ ਪੂਰੀ ਕਰਨੀ ਸੀ।
ਮਾਲ ਮੰਡੀ ਦੀ ਭੀੜ ਤੋਂ ਉਰੇ ਹੀ ਇਕ ਚਿੱਟ ਕੱਪੜੀਆ ਗੱਭਰ ਬੜੇ ਅਦਬ ਨਾਲ ਸੋਭਾ ਸਿੰਘ ਨੂੰ ਆ ਮਿਲਿਆ ਅਤੇ ਆਖਿਆ, "ਸਾਸਰੀ ਕਾਲ, ਸਰਦਾਰ ਜੀ।” ਉਸ ਦੀ ਬੋਲੀ ਵਿਚ ਅਦਬ ਅਤੇ ਅਪਣੱਤ ਦਾ ਅਜਿਹਾ ਸੁਮੇਲ ਸੀ ਕਿ ਸੰਤਾ ਸਿੰਘ ਖੁਸ਼ ਹੋ ਗਿਆ।
ਉਸ ਨੇ ਪਿਆਰ ਨਾਲ ਸਤਿ ਸ੍ਰੀ ਅਕਾਲ ਦਾ ਉੱਤਰ ਦਿੱਤਾ। ਗੱਭਰੂ ਨੇ ਪੁੱਛਿਆ,
"ਮੇਲਾ ਗੇਲਾ ਵੇਖਣ ਆਏ ਹੋ ਜਾਂ ਕੋਈ ਗਾਂ-ਮੱਝ ਲੈਣੀ ਆਂ?"
"ਇਕ ਹਾਲੀ ਖ਼ਰੀਦਣਾ ਮੇਲਾ ਵੀ ਨਾਲ ਈ ਵੇਖਿਆ ਜਾਣਾ।"
"ਹਾਂ ਜੀ, ਜ਼ਰੂਰ ਵੇਖ ਲਵੋ। ਤੁਸੀਂ ਨਵੇਂ ਹੋ; ਮੈਂ ਚਲਨਾ ਤੁਹਾਡੇ ਨਾਲ।"
ਅੱਧਾ ਕੁ ਘੰਟਾ ਮੰਡੀ ਵਿਚ ਏਧਰ ਓਧਰ ਫਿਰਨ ਤੁਰਨ ਪਿੱਛੋਂ ਸੰਤਾ ਸਿੰਘ ਨੂੰ ਉਹ ਨੌਜੁਆਨ ਪਹਿਲਾਂ ਨਾਲੋਂ ਵੱਧ ਚੰਗਾ, ਸਿਆਣਾ ਅਤੇ ਤਜਰਬਾਕਾਰ ਜਾਪਣ ਲੱਗ ਪਿਆ। ਉਸ ਨੇ ਉਸ ਕੋਲੋਂ ਸਹਾਇਤਾ ਲੈਣ ਦੀ ਆਸ ਨਾਲ ਆਖਿਆ, "ਸਰਦਾਰ ਜੀ, ਹੈ ਤਾਂ ਖੇਚਲ ਪਰ ਮੈਨੂੰ ਕੋਈ ਚੰਗਾ ਮਾਲ ਦੁਆਓ।"
ਸੰਤਾ ਸਿੰਘ ਨੂੰ ਉਸ ਆਦਮੀ ਦੀਆਂ ਗੱਲਾਂ ਵਿਚ ਸੱਚ ਸੁਣਾਈ ਦਿੱਤਾ। ਉਹ ਆਖੀ ਗਿਆ, "ਸਰਦਾਰ ਜੀ, ਏਥੇ ਤਾਂ ਵੱਡੇ ਵੱਡੇ ਲੋਕ ਧੋਖਾ ਦਿੰਦੇ ਆ। ਸਰਦਾਰਾਂ ਦਾ ਵਹਿੜਕਾ ਛੇ ਵਾਰ ਮੁੜਿਆ ਮੰਡੀਓ। ਮੈਂ ਨਹੀਂ ਵਿਕਣ ਦਿੱਤਾ: ਨਾ ਮੈਂ ਵਿਕਣ ਦੇਣਾ। ਉਨ੍ਹਾਂ ਨੂੰ ਲੱਗ ਗਿਆ ਪਤਾ: ਅੱਜ ਮੰਡੀ ਨਹੀਂ ਆਏ। ਤੁਸੀਂ ਇਹ ਦੱਸੋ ਕਿ ਕਿੰਨੇ ਕੁ ਤਾਈਂ ਖ਼ਰਚੋਗੇ ?"
ਸੰਤਾ ਸਿੰਘ ਨੇ ਉਸ ਦੇ ਮੋਢੇ ਉੱਤੇ ਹੱਥ ਰੱਖ ਕੇ ਪਿਆਰ ਨਾਲ ਉਸ ਵੱਲ ਵੇਖਦਿਆਂ ਆਖਿਆ, "ਚਾਰ ਪੰਜ ਸੋ।"
"ਏਨੇ ਨਾਲ ਤਾਂ ਮੰਡੀ ਦੀ ਜਾਨ ਕੱਢ ਲਈਏ ਭਾਵੇਂ। ਆ ਜਾਓ। ਮਾਲ ਵੇਖ ਕੇ ਦਿਲ ਖੁਸ਼ ਨਾ ਹੋਵੇ ਤਾਂ ਮੈਨੂੰ ਆਖਿਓ।"
ਬਲਦ ਵੇਖ ਕੇ ਸੰਤਾ ਸਿੰਘ ਦਾ ਦਿਲ ਖੁਸ਼ ਹੋ ਗਿਆ। ਉਸ ਨੇ ਮੁੱਲ ਤਾਰ ਕੇ ਰਾਹਦਾਰੀ ਅਤੇ ਰਸੀਦ ਲਈ ਅਤੇ ਬਲਦ ਦਾ ਰੱਸਾ ਫੜੀ ਮੰਡੀਓ ਬਾਹਰ ਹੋ, ਆਪਣੀ ਮਾਸੀ ਦੇ ਪਿੰਡ ਨੂੰ ਤੁਰ ਪਿਆ।
ਸਦਾ ਵਾਂਗ ਅੱਜ ਵੀ ਦੇਸੀ ਸ਼ਰਾਬ ਦੇ ਠੇਕੇ ਲਾਗਲੀ ਪਕੌੜਿਆਂ ਦੀ ਦੁਕਾਨ ਵਿਚ ਕੁਰਸੀ ਉੱਤੇ ਬੈਠਾ ਸਰਦਾਰ ਜਵਾਲਾ ਸਿੰਘ ਬਚਨੋ ਦੀ ਨਾਕਾਮੀ ਅਤੇ ਆਪਣੀ ਨਾਉਮੀਦੀ ਦੇ ਸੁਨੇਹੇ ਦੀ ਉਡੀਕ ਕਰ ਰਿਹਾ ਸੀ। ਇਸ ਵਾਰ ਸ਼ਾਮ ਨੂੰ ਸਚਨੇ ਨੇ ਸਵਾ ਚਾਰ ਸੋ ਰੁਪਏ ਦੇ ਨੋਟਾਂ ਦੀ ਸ਼ਕਲ ਵਿਚ ਕਾਮਯਾਥੀ ਸਰਦਾਰ ਦੀ ਹਥੇਲੀ ਉੱਤੇ ਰੱਖ ਦਿੱਤੀ। ਹੈਰਾਨ ਹੋਏ ਸਰਦਾਰ ਨੇ ਆਖਿਆ, "ਹੱਛਾ; ਹੋ ਗਿਆ ਕੰਮ। ਵਾਹ ਓਏ ਬਚਨਿਆਂ ਧੋਣੇ ਧੋ ਦਿੱਤੇ ਈ। ਆ ਲੈ ਪੰਝੀ ਰੁਪਏ; ਖਾ, ਪੀ ਮੋਜ ਕਰ । ਪਰ ਇਹ ਹੋ ਕਿਵੇਂ ਗਿਆ ?"
"ਸਾਡੇ ਕੰਮ ਰੱਬ ਕਰਦਾ, ਸਰਦਾਰ ਜੀ। ਮੰਡੀਓ ਬਾਹਰ ਹੀ ਮਿਲ ਗਿਆ ਸੀ ਗਾਹਕ ਅੱਜ।"
ਬਚਨੇ ਨੇ ਖੂਬ ਖਾਧਾ ਪੀਤਾ; ਆਪਣੇ ਸਾਥੀਆਂ ਨੂੰ ਮੌਜ ਕਰਵਾਈ। ਕਾਮਯਾਬੀ ਦੇ ਨਸ਼ੇ ਉੱਤੇ ਠੇਕੇ ਦੀ ਸ਼ਰਾਬ। ਬਲਦੀ ਉੱਤੇ ਤੇਲ ਵਾਲੀ ਗੱਲ ਹੋ ਗਈ। ਅੱਜ ਉਹ ਬਹੁਤ ਖੁਸ਼ ਸੀ; ਏਨਾ ਖੁਸ਼ ਜਿੰਨਾ ਜਮਰੌਦ ਜਿੱਤ ਕੇ ਸ਼ਾਇਦ ਨਲੂਆ ਵੀ ਨਹੀਂ ਹੋਇਆ ਹੋਣਾ। ਸਰਦਾਰ ਦੇ ਸਾਰੇ ਮਿਹਣੇ ਮੁੱਕ ਗਏ। ਬਚਨੇ ਦੀਆਂ ਸਾਰੀਆਂ ਨਮੋਸ਼ੀਆਂ ਹੈਂਕੜ ਵਿਚ ਬਦਲ ਗਈਆਂ। ਪੂਰਨਮਾਸ਼ੀ ਦੀ ਰਾਤ ਵਿਚ ਚਹਿਕਦਾ ਬਚਨਾ ਆਪਣੇ ਘਰ ਪੁੱਜਾ। ਵਿਹੜੇ ਵਿਚ ਆਪਣੀ ਖੁਰਲੀ ਉੱਤੇ ਸਰਦਾਰਾਂ ਦਾ ਬਹਿਕਲ ਵਹਿੜਕਾ ਬੱਚਾ ਵੇਖ ਕੇ ਉਸ ਦਾ ਸਾਰਾ ਨਸ਼ਾ ਉਤਰ ਗਿਆ। "ਹੈ, ਇਹ ਕੀ ਹੋ ਗਿਆ? ਇਸ ਨੂੰ ਤਾਂ ਅੱਜ ਹੀ ਵੇਚ ਕੇ ਆਇਆਂ। ਇਹ ਏਥੇ ਕਿਵੇਂ ਆ ਗਿਆ ?" ਇਨ੍ਹਾਂ ਸੋਚਾਂ ਵਿਚ ਪਏ ਬਚਨੇ ਨੂੰ ਉਸ ਦੀ ਮਾਂ ਨੇ ਉੱਚੀ ਆਵਾਜ਼ ਮਾਰ ਕੇ ਆਖਿਆ, "ਵੇ ਬਚਨਿਆਂ, ਬਾਹਰ ਖਲੋਤਾ ਕੀ ਕਰਨਾ ? ਅੰਦਰ ਆ, ਤੇਰਾ ਵੱਡਾ ਵੀਰ, ਸੰਤਾ ਸਿੰਘ, ਆਇਆ ਈ। ਆ ਕੇ ਪੈਰੀਂ ਹੱਥ ਲਾ।"
ਰੱਬ ਦੀ ਗ਼ਲਤੀ
ਸਰਬਜੀਤ ਸਿੰਘ ਸੰਧੂ ਅਤੇ ਉਸ ਦੀ ਪਤਨੀ, ਸੂਰਚਨਾ, ਕ੍ਰੇਨਬੁਕ ਰੋਡ ਅਤੇ ਕ੍ਰੇਨਬੁਕ ਰਾਇਜ਼ ਦੀ ਦੱਖਣੀ ਸੰਨ੍ਹ ਵਿਚ ਬਣੇ ਵੱਡੇ ਘਰ ਵਿੱਚੋਂ ਬਾਹਰ ਨਿਕਲ ਕੇ, ਘਰ ਦੇ ਫ੍ਰੰਟ ਗਾਰਡਨ ਵਿਚ ਖਲੋਤੀ ਸਲੋਟੀ ਮਰਸੀਡੀਜ਼ ਕੋਲ ਰੁਕ ਗਏ। ਅੱਜ ਤੋਂ ਦੋ ਕੁ ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਨਿਪਰਾਜ ਅਤੇ ਉਸ ਦੀ ਜਰਮਨ ਬੀਵੀ, ਆਪਣੀ ਛੇ ਮਹੀਨਿਆਂ ਦੀ ਧੀ ਨੂੰ ਮਿਲਾਉਣ ਨਿਊਯਾਰਕ ਤੋਂ ਆਏ ਸਨ ਤਾਂ ਜਾਣ ਲੱਗਿਆਂ ਵਧਾਈ ਵਜੋਂ ਅਠਤਾਲੀ ਹਜ਼ਾਰ ਪੌਂਡ ਦੀ ਇਹ ਗੱਡੀ ਖ਼ਰੀਦ ਕੇ ਦੇ ਗਏ ਸਨ। ਉਨ੍ਹਾਂ ਦੇ ਨਿਊਯਾਰਕ ਪਰਤ ਜਾਣ ਤੋਂ ਛੇ ਕੁ ਮਹੀਨੇ ਪਿੱਛੋਂ ਸੂਰਚਨਾ ਨੂੰ ਮਾਇਲਡ ਜਿਹਾ ਸਟ੍ਰੋਕ ਹੋ ਗਿਆ ਤਾਂ ਸਪੇਨ ਵਿਚ ਵੱਸਦੀ ਉਨ੍ਹਾਂ ਦੀ ਧੀ, ਸੁਕ੍ਰਿਤੀ, ਉਨ੍ਹਾਂ ਕੋਲ ਆ ਗਈ ਅਤੇ ਉਦੋਂ ਤਕ ਆਪਣੇ ਮਾਪਿਆ ਨੂੰ ਛੱਡ ਕੇ ਨਾ ਗਈ, ਜਦੋਂ ਤਕ ਉਸ ਦੀ ਮਾਤਾ ਦਾ ਇਲਾਜ ਮੁਕੰਮਲ ਨਾ ਹੋ ਗਿਆ। ਸੁਰਚਨਾ ਦੀ ਖੱਬੀ ਲੱਤ ਨਾਕਾਰਾ ਹੋ ਗਈ ਸੀ, ਜਿਸ ਕਰਕੇ ਹੁਣ ਉਹ ਬੇਟਰੀ ਨਾਲ ਚੱਲਣ ਵਾਲੀ ਨਿੱਕੀ ਜਿਹੀ ਕਾਰ ਵਿਚ ਬੈਠ ਕੇ ਹੀ ਏਧਰ ਓਧਰ ਜਾ ਸਕਦੀ ਸੀ। ਘਰ ਵਿਚ ਥੋੜ੍ਹਾ ਬਹੁਤਾ ਤੁਰਨ ਲਈ ਉਹ ਸੋਟੀ ਦੇ ਸਹਾਰੇ ਤੋਂ ਕੰਮ ਲੈ ਲੈਂਦੀ ਸੀ। ਉਨ੍ਹਾਂ ਨੇ ਆਪਣੇ ਪੁੱਤ ਨੂੰ ਨਾ ਆਉਣ ਦੀ ਤਾਕੀਦ ਕੀਤੀ ਸੀ, ਕਿਉਂਕਿ ਉਨ੍ਹਾਂ ਦੀ ਨੂੰਹ ਗਰਭਵਤੀ ਸੀ ਅਤੇ ਸੂਰਚਨਾ ਦੀ ਬੀਮਾਰੀ ਬਹੁਤੀ ਗੰਭੀਰ ਨਹੀਂ ਸੀ। ਇਕ ਡਾਕਟਰ ਹੋਣ ਦੇ ਨਾਤੇ ਸੁਕ੍ਰਿਤੀ ਆਪਣੀ ਮਾਤਾ ਦਾ ਪੂਰਾ ਪੂਰਾ ਖਿਆਲ ਰੱਖ ਸਕਦੀ ਸੀ ਅਤੇ ਪੈਸੇ ਧੇਲੇ ਦੀ ਘਾਟ ਨਾ ਸਰਬਜੀਤ ਨੂੰ ਸੀ, ਨਾ ਉਸ ਦੇ ਧੀ-ਪੁੱਤ੍ਰ ਨੂੰ। ਆਪਣੀ ਬੈਟਰੀ-ਕਾਰ ਨੂੰ ਸਲੇਟੀ ਮਰਸੀਡੀਜ਼ ਕੋਲ ਰੋਕ ਕੇ ਸੁਰਚਨਾ ਨੇ ਸਰਬਜੀਤ ਵੱਲ ਵੇਖਿਆ ਅਤੇ ਨਿੰਮ੍ਹਾ ਜਿਹਾ ਮੁਸਕਰਾ ਕੇ ਆਖਿਆ, "ਮੇਰੀ ਬੀਮਾਰੀ ਤੁਹਾਨੂੰ ਪੈਦਲ ਤੁਰਨ ਉੱਤੇ ਮਜਬੂਰ ਕਰਦੀ ਹੈ।"
ਉਸ ਦੇ ਦੋਹਾਂ ਮੋਢਿਆਂ ਨੂੰ ਘੁੱਟ ਕੇ ਪਕੜਦਿਆਂ ਹੋਇਆਂ ਸਰਬਜੀਤ ਸਿੰਘ ਨੇ ਉੱਤਰ ਦਿੱਤਾ, "ਅਤੇ ਮੈਨੂੰ ਤੰਦਰੁਸਤ ਰੱਖਣ ਦੇ ਵਸੀਲੇ ਵੀ ਪੈਦਾ ਕਰਦੀ ਹੈ।"
ਪਿਆਰ ਅਤੇ ਸਤਿਕਾਰ ਨਾਲ ਇਕ ਦੂਜੇ ਵੱਲ ਵੇਖ ਕੇ ਦੋਵੇਂ ਥੋੜਾ ਜਿਹਾ ਮੁਸਕਰਾਏ ਅਤੇ ਘਰ ਦੇ ਗੋਟੇ ਬਾਹਰ ਹੋ ਗਏ ਸੁਰਚਨਾ ਆਪਣੀ ਬੈਟਰੀ-ਕਾਰ ਵਿਚ ਅਤੇ ਸਰਬਜੀਤ ਸਿੰਘ ਉਸ ਦੇ ਨਾਲ ਨਾਲ ਪੈਦਲ । ਪੈਡਸਟ੍ਰੀਅਨ ਕ੍ਰਾਸਿੰਗ ਉੱਤੋਂ ਕ੍ਰੇਨਬੁਕ ਰੋਡ ਪਾਰ ਕਰ ਕੇ ਦੋਵੇਂ ਵੈਲਨਟਾਇਨ ਪਾਰਕ ਵਿਚ ਦਾਖ਼ਲ ਹੋ ਗਏ। ਅੱਧ ਅਕਤੂਬਰ ਦੇ ਸੁਹਣੇ ਧੁਪੈਲੇ ਦਿਨ ਦੀ ਧੁੱਪ ਵਿੱਚੋਂ ਨਰਮ ਨਰਮ ਨਿੱਘ ਵਿਚ ਨਾਉਂਦੀਆਂ ਅਤੇ ਨੱਚਦੀਆਂ ਸਿਆਲੀ ਪੈਨਜ਼ੀਆਂ ਦੀ ਕਿਆਰੀ ਕੋਲ ਪੁੱਜ ਕੇ ਸੁਰਚਨਾ ਨੇ ਆਪਣੀ ਗੱਡੀ ਖੜੀ ਕਰ ਲਈ ਅਤੇ ਆਖਿਆ, "ਇਹ ਪੈਨਜ਼ੀਆਂ ਵੀ ਸਾਡੇ ਵਾਂਗ ਧੁੱਪ ਦਾ ਲਾਹ ਲੈ ਰਹੀਆਂ ਹਨ।"
"ਥੈਂਕਯੂ: ਪਰ ਜ਼ਰਾ ਪਿੱਛੇ ਪਰਤ ਕੇ ਵੀ ਦੇਖੋ।"
ਦੂਰ, ਬੈਂਚਾਂ ਉੱਤੇ ਬੈਠੇ ਕੁਝ ਇਸਤ੍ਰੀ-ਪੁਰਸ਼ ਉਨ੍ਹਾਂ ਨੂੰ ਵੇਖ ਰਹੇ ਸਨ। ਸਰਬਜੀਤ ਸਾਵਧਾਨ ਹੋ ਗਿਆ; ਦਿਲ ਦੀ ਦੁਨੀਆਂ ਵਿੱਚੋਂ ਨਿਕਲ ਕੇ ਦਿਮਾਗ਼ ਦੇ ਦੇਸ ਵਿਚ ਆ ਗਿਆ। ਇਕ ਕਿਯੂ.ਸੀ. (ਸਰਕਾਰੀ ਵਕੀਲ) ਲਈ ਦਿਲ ਦੀ ਦੁਨੀਆਂ ਕੁਝ ਓਪਰੀ ਵੀ ਹੁੰਦੀ ਹੈ, ਖ਼ਾਸ ਤੌਰ ਉੱਤੇ ਇਸ ਉਮਰ ਵਿਚ।
ਪਿਛਲੇ ਪੰਦਰਾਂ-ਵੀਹ ਸਾਲਾਂ ਵਿਚ ਲੰਡਨ ਦੇ ਇਸ ਹਿੱਸੇ ਵਿਚ ਪੰਜਾਬੀਆਂ ਦੀ ਗਿਣਤੀ ਵਧ ਗਈ ਸੀ; ਕਿੰਨੀ ਕੁ ਵਧ ਗਈ ਸੀ ? ਇਸ ਗੱਲ ਦਾ ਕੁੱਝ ਆਭਾਸ ਸਰਬਜੀਤ ਸਿੰਘ ਨੂੰ ਬੈਂਚਾਂ ਉੱਤੇ ਬੈਠੇ ਅੱਠ-ਦਸ ਬਿਰਧ ਇਸਤ੍ਰੀ-ਪੁਰਸ਼ਾਂ ਨੂੰ ਵੇਖ ਕੇ ਹੋਇਆ। ਉਹ ਅੱਜ ਪਹਿਲੀ ਵੇਰ ਇਸ ਪਾਰਕ ਵਿਚ ਆਇਆ ਸੀ। ਉਸ ਨੂੰ ਕਦੇ ਲੋੜ ਹੀ ਨਹੀਂ ਸੀ ਪਈ। ਉਸ ਦੇ ਵੱਡੇ ਸਾਰੇ ਘਰ ਦੇ ਪਿਛਵਾੜੇ ਸਵਾ ਸੌ ਫੁੱਟ ਲੰਮਾ, ਪੰਜਤਾਲੀ ਫੁੱਟ ਚੌੜਾ ਅਤੇ ਇਕ ਸੁਸਿੱਖਿਅਤ ਮਾਲੀ ਦੁਆਰਾ ਸਾਂਭਿਆ-ਸੁਵਾਰਿਆ ਹੋਇਆ ਬੈਂਕ ਗਾਰਡਨ ਹੈ। ਬੈਡਮਿਨਟਨ ਦੀ ਗ੍ਰਾਉਂਡ ਹੈ; ਗ੍ਰਾਸੀ ਲਾਨ ਹੈ; ਸੁਹਣਾ ਸੁਖਾਵਾਂ ਗਾਰਡਨ ਕਰਨੀਚਰ ਹੈ। ਆਪਣੀ ਜਵਾਨੀ ਦੇ ਦਿਨਾਂ ਵਿਚ ਆਪਣੇ ਮਿਤਾਂ ਨਾਲ ਅਤੇ ਫਿਰ ਆਪਣੇ ਅਤੇ ਆਪਣੇ ਮਿੱਤ੍ਰਾਂ ਦੇ ਬੱਚਿਆਂ ਨਾਲ ਉਹ ਇਸ ਗਾਰਡਨ ਵਿਚ ਖੇਡਦਾ ਰਿਹਾ ਸੀ। ਉਸ ਦੇ ਮਿੱਤ੍ਰਾਂ ਦੀ ਗਿਣਤੀ ਬਹੁਤੀ ਨਹੀਂ ਸੀ, ਦੋ-ਤਿੰਨ ਹੀ ਸਨ ਅਤੇ ਉਹ ਵੀ ਅੰਗ੍ਰੇਜ਼ ਜੋ ਇਸ ਇਲਾਕੇ ਵਿਚ ਪੰਜਾਬੀਆਂ ਦੀ ਗਿਣਤੀ ਵਧਦੀ ਵੇਖ ਕੇ ਹੁਣ ਲੰਡਨ ਤੋਂ ਜ਼ਰਾ ਬਾਹਰਵਾਰ ਜਾ ਵੱਸੇ ਸਨ । ਸਰਬਜੀਤ ਸਿੰਘ ਦੇ ਕਾਨੂੰਨੀ ਪੇਸੇ, ਉਸ ਦੇ ਰੁਤਬੇ ਅਤੇ ਉਸ ਦੀ ਉਮਰ ਨੇ, ਉਸ ਨੂੰ ਨਵੀਆਂ ਦੋਸਤੀਆਂ ਪਾਉਣ ਦੀ ਆਗਿਆ ਨਹੀਂ ਸੀ ਦਿੱਤੀ। ਕਿੰਨੇ ਪਰਬਲ ਹਨ ਇਹ ਸੂਖਮ ਬੰਧਨ॥
ਬੈਂਚਾਂ ਉੱਤੇ ਬੈਠੇ ਸਾਰੇ ਵਿਅਕਤੀ ਬਿਰਧ ਸਨ। ਹਫ਼ਤੇ ਦੇ ਦਿਨਾਂ ਵਿਚ ਕੇਵਲ ਬਿਰਧ ਹੀ ਪਾਰਕਾਂ ਵਿਚ ਜਾ ਸਕਦੇ ਸਨ। ਨੌਜਵਾਨਾਂ ਨੇ ਕੰਮੀ ਕਾਰੀ ਜਾਣਾ ਹੁੰਦਾ ਹੈ। ਸਨਿਚਰ-ਐਤ ਨੂੰ ਨੌਜਵਾਨ ਲੋਕ ਪਾਰਕਾਂ ਵਿਚ ਆਉਂਦੇ ਹਨ, ਪਰ ਓਨੇ ਨਹੀਂ। ਹਾਂ, ਗਰਮੀਆਂ ਦੀ ਰੁੱਤੇ ਲੰਡਨ ਦੀਆਂ ਵੱਡੀਆਂ ਵੱਡੀਆਂ ਪਾਰਕਾਂ ਅੰਗ੍ਰੇਜ਼ ਯੁਵਕ-ਯੁਵਤੀਆਂ ਨਾਲ ਭਰ ਜਾਂਦੀਆਂ ਹਨ। ਧੁੱਪ ਦੇ ਲੋਭੀ ਹਨ ਇਹ ਲੋਕ; ਪੂਰਾ ਲਾਹ ਲੈਂਦੇ ਹਨ ਧੁੱਪ ਦਾ; ਇੱਛਾ ਇਹ ਹੁੰਦੀ ਹੈ ਕਿ ਸਮੁੱਚਾ ਸਰੀਰ ਸੂਰਜ ਨਾਲ ਸਿੱਧੀ ਸਾਂਝ ਪਾ ਸਕੇ।
ਵੈਲਨਟਾਇਨ ਪਾਰਕ ਵਿਚ ਬੈਠੇ ਪੰਜਾਬੀ ਇਸਤ੍ਰੀ-ਪੁਰਸ਼ਾਂ ਨਾਲ ਅੱਠ-ਦਸ ਬੱਚੇ ਵੀ ਸਨ। ਸਕੂਲਾਂ ਵਿਚ ਛੁੱਟੀਆਂ ਹੋਣ ਕਰ ਕੇ ਇਹ ਬੱਚੇ ਪਾਰਕ ਵਿਚ ਆਏ ਸਨ, ਵਰਨਾ ਇਸ ਸਮੇਂ ਸਕੂਲਾਂ ਵਿਚ ਹੁੰਦੇ। ਏਧਰ ਓਧਰ ਦੌੜਦੇ-ਭੱਜਦੇ, ਪੀਂਘਾਂ ਝੂਟਦੇ ਅਤੇ ਸਲਾਇਡਾਂ ਉਤੋਂ ਤਿਲਕ ਕੇ ਹੇਠਾਂ ਆਉਂਦੇ ਬੱਚਿਆਂ ਦੀ ਭਲੀ ਭਾਂਤ ਨਿਗਰਾਨੀ ਕਰਦੇ ਹੋਏ ਸਾਰੇ ਬਿਰਧ ਵਿਅਕਤੀ ਆਪਣੀ ਵਾਰਤਾਲਾਪ ਵਿਚ ਵੀ ਚੇਤਨ ਹਿੱਸਾ ਪਾ ਰਹੇ ਸਨ। ਅਦਾਲਤ ਤੋਂ ਬਾਹਰ, ਆਮ ਜੀਵਨ ਵਿਚ ਵੀ ਏਨੀ ਦਿਲਚਸਪੀ ਅਤੇ ਗਰਮਜੋਸ਼ੀ ਨਾਲ ਗੱਲ-ਬਾਤ ਕੀਤੀ ਜਾਂਦੀ ਹੈ, ਇਸ ਸੱਚ ਦਾ ਸਰਬਜੀਤ ਅਤੇ ਸੁਰਚਨਾ ਨੂੰ ਪਹਿਲੀ ਵੇਰ ਅਨੁਭਵ ਹੋਇਆ। ਸਰਬਜੀਤ ਸਿੰਘ ਦਾ ਇਹ ਜਾਣਨ ਨੂੰ ਜੀਅ ਕੀਤਾ ਕਿ ਉਹ
"ਨਹੀਂ; ਆਓ ਘਰ ਚੱਲੀਏ," ਕਹਿ ਕੇ ਸੁਰਚਨਾ ਨੇ ਆਪਣੀ ਬੈਟਰੀ-ਗੱਡੀ ਘਰ ਵਲ ਤੋਰ ਲਈ। ਸਾਰਾ ਰਸਤਾ ਦੋਵੇਂ ਚੁੱਪ ਰਹੇ। ਰਸਤਾ ਬਹੁਤਾ ਲੰਮਾ ਵੀ ਨਹੀਂ ਸੀ। ਘਰ ਪੁੱਜ ਕੇ ਸੁਰਚਨਾ ਨੂੰ ਸੋਫ਼ੇ ਉੱਤੇ ਬਿਠਾਉਂਦਿਆਂ ਸਰਬਜੀਤ ਸਿੰਘ ਨੇ ਪੁੱਛਿਆ, "ਉਦਾਸ ਹੋ ਗਏ ਹੋ ?"
"ਹਾਂ,ਸਰਬੀ ।"
"ਅਕਤੂਬਰ ਦੀਆਂ ਧੁੱਪਾਂ ਵਰਗੀ ਹੈ ਸਾਡੇ ਜੀਵਨ ਦੀ ਖ਼ੁਸ਼ੀ: ਜੇ ਇਸ ਨੇ ਵੀ ਉਦਾਸੀਆਂ ਓੜ੍ਹ ਲਈਆਂ ਤਾਂ.... ।"
"ਇਹ ਸਾਡੇ ਵੱਸ ਵਿਚ ਨਹੀਂ, ਸਰਬੀ।" ਸੁਰਚਨਾ ਨੇ ਸਰਬਜੀਤ ਵੱਲ ਇਕ ਟੱਕ ਵੇਖਦਿਆਂ ਆਖਿਆ। ਸਰਬਜੀਤ ਉਸ ਦੀਆਂ ਅੱਖਾਂ ਸਾਹਮਣਿਉਂ ਪਰ੍ਹੇ ਹੋ ਜਾਣਾ ਚਾਹੁੰਦਾ ਸੀ। ਟੈਲੀਫੂਨ ਦੀ ਘੰਟੀ ਨੇ ਉਸ ਦੀ ਸਹਾਇਤਾ ਕੀਤੀ। ਨਿਊਯਾਰਕ ਤੋਂ ਉਨ੍ਹਾਂ ਦੇ ਪੁੱਤ ਨਿਪਰਾਜ ਸਿੰਘ ਦਾ ਫੋਨ ਸੀ ਕੋਈ ਖ਼ੁਸ਼ਖ਼ਬਰੀ ਸੀ। ਸੁਣ ਕੇ ਸਰਬਜੀਤ ਸਿੰਘ ਦੇ ਚਿਹਰੇ ਉੱਤੇ ਚਮਕ ਜਿਹੀ ਆ ਗਈ। "ਕਾਨਗ੍ਰੈਚੂਲੇਸ਼ਨਜ, ਬੇਟਾ, ਲਉ ਆਪਣੀ ਮਾਮਾ ਨੂੰ ਆਪ ਖ਼ਬਰ ਸੁਣਾਓ," ਸੁਰਚਨਾ ਨੂੰ ਟੈਲੀਫੂਨ ਦਿੰਦਿਆਂ ਉਸ ਨੇ ਆਖਿਆ। ਸੁਰਚਨਾ ਨੇ ਆਪਣੇ ਪੁੱਤ੍ਰ ਦੀ ਖ਼ੁਸ਼ੀ ਵਿਚ ਭਰਪੂਰ ਹਿੱਸਾ ਲਿਆ: ਆਪਣੀ ਨੂੰਹ ਦੀ ਰਾਜ਼ੀ ਖ਼ੁਸ਼ੀ ਪੁੱਛੀ ਅਤੇ ਨਵਜਨਮੇ ਪੋਤ੍ਰ ਬਾਰੇ ਗੱਲਾਂ ਕੀਤੀਆਂ। ਗੱਲ ਬਾਤ ਦੇ ਖ਼ਤਮ ਹੁੰਦਿਆਂ ਹੀ ਸੁਰਚਨਾ ਮੁੜ ਉਦਾਸ ਹੋ ਗਈ। ਸਰਬਜੀਤ ਸਿੰਘ ਨੇ ਪੁੱਛਿਆ, "ਸਭ ਠੀਕ ਠਾਕ ਹੈ ਨਾ ?"
"ਹਾਂ, ਸਭ ਠੀਕ ਠਾਕ ਹੈ।"
"ਪਰ ਤੁਸੀਂ ਠੀਕ ਠਾਕ ਨਹੀਂ ਲੱਗਦੇ।"
"ਸਰਬੀ, ਨਿਪਰਾਜ ਦੇ ਜਨਮ ਉੱਤੇ ਅਸੀਂ ਵੀ ਉਵੇਂ ਹੀ ਖ਼ੁਸ਼ ਹੋਏ ਸਾਂ, ਜਿਵੇਂ ਅੱਜ ਉਹ ਹੈ।"
"ਹਾਂ, ਇਸ ਵਿਚ ਓਪਰੀ ਕਿਹੜੀ ਗੱਲ ਹੈ ?"
"ਸਰਬੀ, ਤੁਹਾਡੇ ਜਨਮ ਉੱਤੇ ਬਾਪੂ ਜੀ ਵੀ ਓਨੇ ਹੀ ਖੁਸ਼ ਹੋਏ ਹੋਣਗੇ, ਜਿੰਨੇ ਖ਼ੁਸ਼ ਅਸੀਂ ਨਿਪਰਾਜ ਦੇ ਜਨਮ ਉੱਤੇ ਹੋਏ ਸਾਂ।"
“ਉਸ ਸਮੇਂ ਬਾਪੂ ਜੀ ਦੀ ਖ਼ੁਸ਼ੀ ਦਾ ਅੰਦਾਜ਼ਾ ਲਾਉਣ ਜੋਗਾ ਮੈਂ ਨਹੀਂ ਸਾਂ: ਹਾਂ ਨਿਪਰਾਜ ਦੇ ਜਨਮ ਉੱਤੇ ਖੁਸ਼ੀ ਤੋਂ ਅਨੁਮਾਨ ਲਾ ਕੇ ਕਹਿ ਸਕਦਾ ਹਾਂ ਕਿ ਉਹ ਵੀ ਮੇਰੇ ਜਿੰਨੇ ਹੀ ਖ਼ੁਸ਼ ਹੋਏ ਹੋਣਗੇ।"
"ਨਹੀਂ, ਸਰਬੀ, ਤੁਹਾਡੇ ਜਿੰਨੇ ਨਹੀਂ ਤੁਹਾਡੇ ਤੋਂ ਕਈ ਗੁਣਾ ਵੱਧ। ਨਿਪਰਾਜ ਦੇ ਜਨਮ ਸਮੇਂ ਤੁਹਾਡਾ ਜੀਵਨ ਖੁਸ਼ੀਆਂ ਨਾਲ ਭਰਪੂਰ ਸੀ; ਤੁਹਾਡੇ ਜਨਮ ਦੀ ਖ਼ੁਸ਼ੀ ਤਾਂ ਬਾਪੂ ਜੀ ਲਈ ਮੌਨਸੂਨ ਦੀ ਪਹਿਲੀ ਬਰਸਾਤ ਵਰਗੀ ਸੀ। ਜਿਵੇਂ ਧਰਤੀ ਦੀ ਐੜ ਬਰਸਾਤ ਦੀਆਂ ਪਹਿਲੀਆਂ ਬੂੰਦਾਂ ਦੀ ਸੀਤਲਤਾ ਨੂੰ ਪਰਗਟ ਨਹੀਂ ਹੋਣ ਦਿੰਦੀ, ਉਦੋਂ ਹੀ ਬਾਪੂ ਜੀ ਦੇ ਜੀਵਨ ਦੇ ਹਾਲਾਤ ਨੇ ਤੁਹਾਡੇ ਜਨਮ ਦੀ ਖ਼ੁਸ਼ੀ ਨੂੰ ਪੂਰੀ ਤਰ੍ਹਾਂ ਪਰਗਟ ਨਹੀਂ ਹੋਣ ਦਿੱਤਾ ਹੋਵੇਗਾ; ਪਰ ਖ਼ੁਸ਼ ਉਹ ਬਹੁਤ ਹੋਏ ਹੋਣਗੇ।"
ਸੁਰਚਨਾ ਠੀਕ ਕਹਿ ਰਹੀ ਸੀ । ਸਰਬਜੀਤ ਦੇ ਜਨਮ ਉੱਤੇ ਉਸ ਦਾ ਪਿਤਾ, ਭਗਤ ਸਿੰਘ ਬਹੁਤ ਖੁਸ਼ ਹੋਇਆ ਸੀ, ਪਰ ਉਸ ਦੀ ਇਹ ਖ਼ੁਸ਼ੀ ਵੀ, ਹੋਰ ਸਾਰੀਆਂ ਵਾਂਗ
ਭਗਤ ਸਿੰਘ ਦੇ ਪਰਵਾਰ ਦੇ ਆਉਣ ਤੋਂ ਪਹਿਲਾਂ ਸੁਰੇਸ਼ ਨਾਂ ਦਾ ਇਕ ਨੌਜਵਾਨ ਉਸ ਦਾ ਕਿਰਾਏਦਾਰ ਬਣ ਗਿਆ ਸੀ। ਪਰਵਾਰ ਦੇ ਆ ਜਾਣ ਉੱਤੇ ਵੀ ਭਗਤ ਸਿੰਘ ਨੇ ਉਸ ਨੂੰ ਘਰੋਂ ਨਾ ਜਾਣ ਦਿੱਤਾ। ਸੁਰੇਸ਼ ਅਧਿਆਪਕ ਸੀ ਅਤੇ ਉਸ ਨੂੰ ਘਰ ਦੇ ਲਾਗਲੇ ਸਕੂਲ ਵਿਚ ਨੌਕਰੀ ਮਿਲੀ ਹੋਈ ਸੀ । ਉਸ ਨੂੰ ਪੜ੍ਹਾਉਣ ਦਾ ਸ਼ੌਕ ਸੀ, ਪਰ ਸਕੂਲ ਵਿਚ ਉਸਦਾ ਇਹ ਸ਼ੌਕ ਪੂਰਾ ਨਹੀਂ ਸੀ ਹੁੰਦਾ, ਕੋਈ ਵਿੱਦਿਆਰਥੀ ਪੜ੍ਹਨਾ ਹੀ ਨਹੀਂ ਸੀ ਚਾਹੁੰਦਾ। ਸਰਬਜੀਤ ਦੇ ਆਉਣ ਉੱਤੇ ਜਿਵੇਂ ਸੁਰੇਸ਼ ਦੀ ਸੱਧਰ ਪੂਰੀ ਹੋ ਗਈ। ਸਰਬਜੀਤ ਬਹੁਤ ਹੀ ਹੁਸ਼ਿਆਰ ਮੁੰਡਾ ਸੀ ਅਤੇ ਪੜ੍ਹਨ ਦਾ ਉਸ ਨੂੰ ਸ਼ੌਕ ਸੀ।
ਸੁਰੇਸ਼ ਦੀ ਦੋ ਸਾਲਾਂ ਦੀ ਮਿਹਨਤ ਨੇ ਸਰਬਜੀਤ ਨੂੰ ਗ੍ਰਾਮਰ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ। ਭਗਤ ਸਿੰਘ ਨਾਲੋਂ ਸੁਰੇਸ਼ ਬਹੁਤਾ ਖੁਸ਼ ਸੀ। ਨਾ ਤਾਂ ਸੁਰੇਸ਼ ਸਰਬਜੀਤ ਨੂੰ ਛੱਡ ਕੇ ਜਾਣਾ ਚਾਹੁੰਦਾ ਸੀ ਅਤੇ ਨਾ ਹੀ ਭਗਤ ਸਿੰਘ ਉਸ ਨੂੰ ਜਾਣ ਦੇਣਾ ਚਾਹੁੰਦਾ ਸੀ। ਭਗਤ ਸਿੰਘ ਦਾ ਗੁਆਂਢੀ ਗੋਰਾ ਆਪਣਾ ਮਕਾਨ ਵੇਚਣ ਵਾਲਾ ਸੀ। ਉਸ ਨੂੰ ਭਗਤ ਸਿੰਘ ਅਤੇ ਸੁਰੇਸ਼ ਦੀ ਲੋੜ ਦਾ ਪਤਾ ਸੀ। ਇਸ ਲਈ ਉਹ ਢਾਈ ਹਜ਼ਾਰ ਦੀ ਥਾਂ ਪੌਣੇ ਤਿੰਨ ਹਜ਼ਾਰ ਉੱਤੇ ਅੜ ਗਿਆ। ਸੁਰੇਸ਼ ਸੌਦਾ ਛੱਡ ਸੀ। ਉਸ ਨੇ ਭਗਤ ਸਿੰਘ ਨੂੰ ਕਹਿ ਦਿੱਤਾ, "ਮੈਂ ਇਕ ਸ਼ਲਿੰਗ ਵੱਧ ਨਹੀਂ ਦੇਣਾ ਏਸ ਬੇਈਮਾਨ ਨੂੰ। ਇਹ ਢਾਈ ਸੌ ਪਾਊਂਡ ਦੇ ਸੁਪਨੇ ਵੇਖਦਾ।" ਭਗਤ ਸਿੰਘ ਇਕ ਦਿਨ ਉਸ ਗੋਰੇ ਨੂੰ ਵਕੀਲ ਕੋਲ ਲੈ ਗਿਆ ਅਤੇ ਢਾਈ ਸੋ ਪਾਊਂਡ ਮੇਜ਼ ਉੱਤੇ ਰੱਖ ਕੇ ਆਖਿਆ, “ਆਹ ਲੈ ਉਤਲੇ ਢਾਈ ਸੌ; ਪਰ ਸੌਦਾ ਢਾਈ ਹਜ਼ਾਰ ਦਾ ਲਿਖਿਆ ਜਾਊ। ਸੁਹੇਸ਼ ਨੂੰ ਪਤਾ ਨਾ ਲੱਗੇ।" ਸਰਬਜੀਤ ਲਾਅ ਪੜ੍ਹਨ ਲਈ ਕੈਂਬ੍ਰਿਜ ਗਿਆ। ਓਥੇ ਹੀ ਲੰਡਨ ਦੇ ਲੱਖਪਤੀ ਵਪਾਰੀ ਦੀ ਲੜਕੀ ਸੁਰਚਨਾ ਨਾਲ ਉਸ ਦੀ ਦੋਸਤੀ ਹੋ ਗਈ, ਜਿਹੜੀ ਪਿਆਰ ਵਿੱਚੋਂ ਹੁੰਦੀ ਹੋਈ ਵਿਆਹ ਵਿਚ ਵਿਲੀਨ ਹੋ ਗਈ। ਵਿਆਹ ਤੋਂ ਪਹਿਲਾਂ ਹੀ ਸੁਰਚਨਾ ਦੇ ਪਿਤਾ ਦੀ ਸਹਾਇਤਾ ਨਾਲ ਸਰਬਜੀਤ ਨੇ ਲੰਡਨ ਵਿਚ ਕਾਨੂੰਨੀ ਕਾਰੋਬਾਰ ਸ਼ੁਰੂ ਕਰ ਲਿਆ। ਸਰਬਜੀਤ ਦੀ ਸਫਲਤਾ ਨਾਲ ਸੁਰੇਸ਼ ਬਹੁਤਾ ਖੁਸ਼ ਸੀ ਜਾਂ ਸਰਬਜੀਤ ਦੇ ਮਾਤਾ-ਪਿਤਾ ਇਸ ਗੱਲ ਦਾ ਨਿਰਣਾ ਔਖਾ ਸੀ। ਇਕ ਵੇਰ ਭਗਤ ਸਿੰਘ ਅਤੇ ਸੁਰੇਸ਼ ਸਰਬਜੀਤ ਨੂੰ ਮਿਲਣ ਲੰਡਨ ਆਏ ਸਨ ਅਤੇ ਉਸ ਦੇ ਆਲੀਸ਼ਾਨ ਦਫਤਰ ਨੂੰ ਵੇਖ ਕੇ ਭਾਵਾਂ ਦੇ ਆਥਾਹ ਪਾਣੀਆਂ ਵਿਚ ਲਹਿ ਗਏ ਸਨ। ਉਨ੍ਹਾਂ ਦੀਆਂ ਅੱਖਾਂ ਦਾ ਗਰਮ ਪਾਣੀ ਉਨ੍ਹਾਂ ਦੇ ਸ਼ੁਕਰਾਨੇ ਦਾ ਲਖਾਇਕ ਸੀ। ਭਗਤ ਸਿੰਘ ਨੇ ਪੁੱਤ੍ਰ ਨੂੰ ਗਲ ਲਾ ਕੇ
ਸਰਬਜੀਤ ਅਤੇ ਸੁਰਚਨਾ ਦਾ ਵਿਆਹ ਧੂਮ ਧਾਮ ਨਾਲ ਲੰਡਨ ਵਿਚ ਹੋਇਆ। ਸੁਰਚਨਾ ਦੇ ਪਿਤਾ ਨੇ ਭਗਤ ਸਿੰਘ ਦੇ ਸਨੇਹੀਆਂ ਸੰਬੰਧੀਆਂ ਦੇ ਆਦਰ ਮਾਣ ਵਿਚ ਕੋਈ ਕਸਰ ਨਾ ਰਹਿਣ ਦਿੱਤੀ। ਆਪਣੀ ਹੈਸੀਅਤ ਅਨੁਸਾਰ ਜੰਞ ਦੀ ਰੋਟੀ ਦਾ ਪ੍ਰਬੰਧ ਉਸ ਨੇ ਪ੍ਰਸਿੱਧ ਹਿੰਦੁਸਤਾਨੀ ਹੋਟਲ ਅੰਬੈਸਡਰ ਵਿਚ ਕੀਤਾ। ਹੋਟਲ ਦੇ ਤੌਰ ਤਰੀਕਿਆਂ ਤੋਂ ਵਾਕਿਫ਼ ਨਾ ਹੋਣ ਕਰਕੇ ਭਗਤ ਸਿੰਘ ਨੂੰ ਪਹਿਲੀ ਵੇਰ ਇਹ ਮਹਿਸੂਸ ਹੋਇਆ ਕਿ ਉਸ ਨੂੰ ਮਿਲਣ ਵਾਲੀਆਂ ਇਨ੍ਹਾਂ ਖ਼ੁਸ਼ੀਆਂ ਵਿਚ ਉਦਾਸੀ ਦੀ ਬੇ-ਮਲੂਮੀ ਜਹੀ ਮਿਲਾਵਟ ਵੀ ਹੈ ।
ਸਰਬਜੀਤ ਸਿੰਘ ਨੇ ਵਿਆਹ ਤੋਂ ਕੁਝ ਮਹੀਨੇ ਪਹਿਲਾਂ ਇਲਫਰਡ ਵਿਚ ਮਕਾਨ ਖ਼ਰੀਦ ਲਿਆ ਹੋਇਆ ਸੀ। ਇਸ ਲਈ ਭਗਤ ਸਿੰਘ ਦੀ ਨੂੰਹ ਦਾ ਝੋਲਾ ਬਰਮਿੰਘਮ ਨਾ ਗਿਆ। ਵਿਆਹ ਤੋਂ ਤੀਜੇ ਦਿਨ ਨੂੰਹ-ਪੁੱਤ ਹਨੀਮੂਨ ਲਈ ਸਵਿਟਜ਼ਰਲੈਂਡ ਚਲੇ ਗਏ ਅਤੇ ਭਗਤ ਸਿੰਘ, ਉਸ ਦੀ ਪਤਨੀ ਕਰਮ ਕੌਰ, ਸੁਰੇਸ਼ ਅਤੇ ਉਸ ਦੀ ਪਤਨੀ ਰੰਜਨਾ ਮੁੜ ਆਪਣੇ ਘਰ ਬਰਮਿੰਘਮ ਆ ਗਏ। ਉਹ ਹੈਰਾਨ ਸਨ; ਇਹ ਕਿਸ ਢੰਗ ਦਾ ਵਿਆਹ ਹੋਇਆ।
ਸਰਬਜੀਤ ਅਤੇ ਸੁਰਚਨਾ ਹਨੀਮੂਨ ਤੋਂ ਸਿੱਧੇ ਬਰਮਿੰਘਮ ਆਏ। ਭਗਤ ਸਿੰਘ, ਕਰਮ ਕੌਰ, ਸੁਰੇਸ਼ ਅਤੇ ਰੰਜਨਾ ਨੂੰ ਚਾਅ ਚੜ੍ਹ ਗਏ। ਸੁਰਚਨਾ ਕੇਵਲ ਨਾਂ ਦੀ ਸੁਰਚਨਾ ਨਹੀਂ ਸੀ, ਸਗੋਂ ਰਚਣਹਾਰ ਦੀ ਰੀਝ ਸੀ ਉਹ। ਕੋਈ ਕੋਮਲਤਾ ਸੀ ਉਸ ਦੇ ਸੁਭਾਅ ਵਿਚ: ਕੋਈ ਮਿਠਾਸ ਸੀ ਉਸ ਦੀ ਬੋਲੀ ਵਿਚ ਕੋਈ ਸੁੰਦਰਤਾ ਸੀ ਉਸਦੇ ਵਤੀਰੇ ਵਿਚ ਕਰਮ ਕੌਰ ਅਤੇ ਭਗਤ ਸਿੰਘ ਧੰਨ ਹੋ ਗਏ। ਦੋ ਹਫਤਿਆ ਪਿੱਛੋਂ ਸਰਬਜੀਤ ਲੰਡਨ ਮੁੜ ਆਇਆ, ਪਰੰਤੂ ਸੁਰਚਨਾ ਆਪਣੇ ਘਰ ਰਹਿ ਕੇ ਖ਼ੁਸ਼ ਸੀ। ਜਦੋਂ ਹਫਤੇ ਕੁ ਪਿੱਛੋਂ ਉਹ ਲੰਡਨ ਆਈ ਤਾਂ ਭਗਤ ਸਿੰਘ ਅਤੇ ਕਰਮ ਕੌਰ ਨੂੰ ਵੀ ਨਾਲ ਲੈ ਆਈ। ਭਗਤ ਸਿੰਘ ਕਹਿੰਦਾ ਰਿਹਾ ਕਿ ਉਸ ਨੇ ਕੰਮ ਉੱਤੇ ਜਾਣਾ ਹੈ, ਇਸ ਲਈ ਉਹ ਨਾਲ ਨਹੀਂ ਜਾ ਸਕਦਾ। ਪਰ ਸੁਰਚਨਾ ਨੇ ਇਕ ਨਾ ਸੁਣੀ; ਨਾਲ ਨਾਲ ਇਹ ਤਾਕੀਦ ਵੀ ਕੀਤੀ ਕਿ ਅੱਗੇ ਤੋਂ ਉਹ ਕੰਮ ਨਹੀਂ ਕਰੇਗਾ।
ਲੰਡਨ ਆਉਣ ਉੱਤੇ ਨਿਓਦਿਆਂ ਦਾ ਦੌਰ ਚੱਲ ਪਿਆ। ਹਰ ਸਨਿਚਰ ਅਤੇ ਐਤਵਾਰ ਨਵੇਂ ਵਿਆਹੇ ਜੋੜੇ ਨੂੰ ਕਿਸੇ ਨਾ ਕਿਸੇ ਸੰਬੰਧੀ ਜਾਂ ਮਿੱਤ੍ਰ ਪਰਵਾਰ ਵਲੋਂ ਨਿਓਂਦਾ ਦਿੱਤਾ ਜਾਂਦਾ। ਸੁਰਚਨਾ ਦੇ ਪਿਤਾ ਦੇ ਮਿਲਣ ਵਾਲੇ ਸਾਰੇ ਦੇ ਸਾਰੇ ਵਾਪਾਰੀ ਲੋਕ ਸਨ। ਉਨ੍ਹਾਂ ਦੇ ਰਹਿਣ-ਸਹਿਣ ਅਤੇ ਗੱਲ ਬਾਤ ਦਾ ਢੰਗ ਬਿਲਕੁਲ ਵੱਖਰਾ ਸੀ। ਜੇ ਸੁਰਚਨਾ, ਭਗਤ ਸਿੰਘ ਅਤੇ ਕਰਮ ਕੌਰ ਦੇ ਮਾਨ ਸਨਮਾਨ ਦੀ ਰੱਬ ਵਰਗੀ ਰੱਖਵਾਲੀ, ਨਾਲ ਨਾ ਹੁੰਦੀ ਤਾਂ ਉਨ੍ਹਾਂ ਨੇ ਇਕ ਤੋਂ ਪਿੱਛੋਂ ਦੂਜੇ ਨਿਓਂਦੇ ਉੱਤੇ ਨਹੀਂ ਸੀ ਜਾਣਾ। ਭਾਰਤੀਆਂ ਦੇ ਨਿਓਂਦਿਆਂ ਦਾ ਸਿਲਸਿਲਾ ਮੁੱਕਣ ਉੱਤੇ ਸਰਬਜੀਤ ਦੇ ਹਮ ਪੇਸ਼ਾ ਗੋਰਿਆਂ ਵਲੋਂ ਸੱਦੇ ਆਏ ਤਾਂ ਸੁਰਚਨਾ ਨੇ ਆਪਣੇ ਸੱਸ-ਸਹੁਰੇ ਨੂੰ ਨਾਲ ਨਾ ਲੈ ਜਾਣਾ ਹੀ ਠੀਕ ਜਾਤਾ।
ਫੈਂਡਰੀ ਵਿਚ ਕੰਮ ਕਰਨ ਵਾਲੇ ਭਗਤ ਸਿੰਘ ਲਈ ਇਹ ਜੀਵਨ-ਜਾਲ ਓਪਰੀ ਸੀ। ਅਜੀਬ ਕਿਸਮ ਦੇ ਲੋਕ ਆਉਂਦੇ ਸਨ, ਉਸ ਦੇ ਪੁੱਤ ਨੂੰ ਮਿਲਨ: ਉਸ ਤੋਂ ਸਲਾਹਾਂ ਲੈਣ; ਉਸ ਨੂੰ ਆਪਣੇ ਦੁੱਖ ਦੱਸਣ। ਬਹੁਤੇ ਗੋਰੇ ਹੁੰਦੇ ਸਨ। ਉਹ ਅਨੋਖੇ ਜਹੇ ਢੰਗ ਨਾਲ
ਸੁਰਚਨਾ ਗਰਭਵਤੀ ਹੋਈ ਤਾਂ ਉਸ ਨੇ ਸਰਬਜੀਤ ਨੂੰ ਕਿਹਾ, "ਸਾਡਾ ਪਹਿਲਾ ਬੱਚਾ ਬਰਮਿੰਘਮ ਵਿਚ ਪੈਦਾ ਹੋਵੇਗਾ ਤਾਂ ਜੋ ਸਭ ਤੋਂ ਪਹਿਲਾਂ ਦਾਦਾ-ਦਾਦੀ ਦੀ ਗੋਦੀ ਦੀ ਗੁਹ ਉਸ ਨੂੰ ਪ੍ਰਾਪਤ ਹੋਵੇ। ਬਰਮਿੰਘਮ ਦੇ ਵਧੀਆ ਹਸਪਤਾਲ ਵਿਚ ਪ੍ਰਾਈਵੇਟ ਪ੍ਰਬੰਧ ਕਰ ਦਿੱਤਾ ਗਿਆ। ਨਿਪਰਾਜ ਦੇ ਜਨਮ ਉੱਤੇ ਭਗਤ ਸਿੰਘ ਅਤੇ ਕਰਮ ਕੌਰ ਦੇ ਜੀਵਨ ਦੀ ਲੰਮੀਂ ਪਤਝੜ ਨੇ ਛੋਟੀ ਜਹੀ ਬਹਾਰ ਦਾ ਰੂਪ ਧਾਰਿਆ। ਪੋਤ੍ਰੀ ਦਾ ਮੂੰਹ ਵੇਖਣਾ ਕਰਮ ਕੌਰ ਦੇ ਭਾਗਾਂ ਵਿਚ ਨਹੀਂ ਸੀ। ਸਰਬਜੀਤ ਨੇ ਆਪਣੀ ਮਾਂ ਦੇ ਇਲਾਜ ਦਾ ਪੂਰਾ ਪ੍ਰਬੰਧ ਕੀਤਾ ਸੀ। ਪ੍ਰਾਈਵੇਟ ਹਸਪਤਾਲ ਦੇ ਕਮਰੇ ਵਿਚ ਪਈ ਉਹ ਭਗਤ ਸਿੰਘ ਦੀ ਚਿੰਤਾ ਵਿਚ ਬੁੱਧੀ ਰਹਿੰਦੀ ਸੀ। ਉਸ ਨੂੰ ਆਪਣੀ ਕੋਈ ਚਿੰਤਾ ਨਹੀਂ ਸੀ। ਜਦੋਂ ਵੀ ਭਗਤ ਸਿੰਘ ਉਸ ਕੋਲ ਇਕੱਲਾ ਹੁੰਦਾ, ਉਹ ਇੱਕ ਸਵਾਲ ਕਰਦੀ, "ਨਿੱਪੂ ਦੇ ਬਾਪੂ, ਤੂੰ ਇਕੱਲਾ ਕਿਵੇਂ ਜੀਵੇਂਗਾ ?" ਭਗਤ ਸਿੰਘ ਤਸੱਲੀ ਦੇਣ ਲਈ ਕਹਿੰਦਾ, "ਕੋਈ ਨਾ, ਕਰਮ ਕੋਰੇ, ਕਿਤੇ ਨਹੀਂ ਜਾਂਦੀ ਤੂੰ ਮੈਨੂੰ ਛੱਡ ਕੇ।" ਪਰ ਉਹ ਚਲੇ ਗਈ। ਭਗਤ ਸਿੰਘ ਇਕੱਲਾ ਹੋ ਗਿਆ ਅਤੇ ਜਿਊਂਦਾ ਵੀ ਰਿਹਾ, ਸਾਇਦ ਸੁਰੇਸ ਦੇ ਸਹਾਰੇ। ਇਹ ਸਹਾਰਾ ਵੀ ਬਹੁਤੀ ਦੇਰ ਤਕ ਨਾ ਤਗਿਆ। ਸੁਰੇਸ਼ ਦੇ ਪੁੱਤ੍ਰ ਜਿਤੇਂਦ੍ਰ ਨੂੰ ਕੈਨੇਡਾ ਵਿਚ ਚੰਗੀ ਨੌਕਰੀ ਮਿਲ ਗਈ। ਵਿਆਹ ਵੀ ਓਧਰੇ ਹੀ ਹੋ ਗਿਆ। ਉਹ ਆਪਣੇ ਮਾਤਾ ਪਿਤਾ ਨੂੰ ਵੈਨਕੂਵਰ ਲੈ ਗਿਆ। ਭਗਤ ਸਿੰਘ, ਸੁਰੇਸ਼ ਨੂੰ ਆਪਣੇ ਕੋਲ ਨਾ ਰੱਖ ਸਕਿਆ। ਇਹ ਸਭ ਕੁਝ ਉਸ ਦੇ ਵਸੋਂ ਬਾਹਰ ਸੀ; ਮਕਾਨ ਦਾ ਸੌਦਾ ਥੋੜਾ ਸੀ, ਇਹ ਕਿ ਕੁਝ ਪੈਸਿਆ ਨਾਲ ਆਪਣੇ ਹੱਕ ਵਿਚ ਫ਼ੈਸਲਾ ਕਰਵਾ ਲਿਆ ਜਾਂਦਾ।
ਸੁਰਚਨਾ ਨੇ ਇਕਨਾਮਿਕਸ ਅਤੇ ਅਕਾਊਂਟੈਂਸੀ ਵਿਚ ਡਿਗਰੀਆਂ ਕੀਤੀਆਂ ਹੋਈਆਂ ਸਨ। ਨਿਪਰਾਜ ਅਤੇ ਸੁਕ੍ਰਿਤੀ ਦੀ ਪਰਵਰਿਸ਼ ਵੱਲੋਂ ਕੁਝ ਵਿਹਲੀ ਹੋ ਕੇ ਉਸ ਨੇ ਐੱਮ.ਬੀ.ਏ. ਕਰ ਲਈ ਅਤੇ ਐਵੇਂ ਖੇਡ ਖੇਡ ਵਿਚ ਬਾਰਕਲੇ ਬੈਂਕ ਦੀ ਕਿਸੇ ਐਡ ਦੇ ਉੱਤਰ ਵਿਚ ਨੌਕਰੀ ਲਈ ਅਰਜ਼ੀ ਘੱਲ ਦਿੱਤੀ। ਉਸ ਨੂੰ ਨੌਕਰੀ ਮਿਲ ਗਈ। ਥੋੜੀ ਜਹੀ ਟ੍ਰੇਨਿੰਗ ਅਤੇ ਸਾਲ ਕੁ ਦੇ ਤਜਰਬੇ ਪਿੱਛੋਂ ਉਸ ਨੂੰ ਮੈਨੇਜਰ ਦੀ ਪਦਵੀ ਪ੍ਰਾਪਤ ਹੋ ਗਈ। ਆਪਣੇ ਪਰਵਾਰਕ ਅਤੇ ਸੰਸਾਰਕ ਰੁਝੇਵਿਆਂ ਦੇ ਬਾਵਜੂਦ ਸਰਚਨਾ ਅਤੇ ਸਰਬਜੀਤ ਨੂੰ ਆਪਣੇ ਪਿਤਾ ਦਾ ਚੇਤਾ ਕਦੇ ਨਹੀਂ ਸੀ ਭੁੱਲਦਾ। ਉਹ ਮਹੀਨੇ ਵਿਚ ਘੱਟੋ ਘੱਟ ਇਕ ਵੇਰ ਬਰਮਿੰਘਮ ਆ ਜਾਂਦੇ ਸਨ। ਨਿਪਰਾਜ ਅਤੇ ਸੁਕ੍ਰਿਤੀ ਨੂੰ ਜ਼ਰੂਰ ਹੀ ਨਾਲ ਲਿਆਉਂਦੇ। ਉਨ੍ਹਾਂ ਨੂੰ ਆਪਣੇ ਬਾਬੇ ਦਾ ਸਤਿਕਾਰ ਸਿਖਾਉਣ ਲਈ ਆਪਣੇ ਪਿਆਰ ਸਤਿਕਾਰ ਨੂੰ ਦ੍ਰਿਸ਼ਟਾਂਤਰੂਪ ਬਣਾਉਂਦੇ। ਵੇਖਣ ਨੂੰ ਇਉਂ ਨਹੀਂ ਸੀ ਲੱਗਦਾ ਕਿ ਨਿਪਰਾਜ ਅਤੇ ਸੁਕ੍ਰਿਤੀ ਭਗਤ ਸਿੰਘ ਦੇ ਪੋਤਾ-ਪੋਤੀ ਹਨ, ਪਰ ਜਿਸ ਅਪਣੱਤ ਨਾਲ ਉਹ ਬਾਬੇ ਦੇ ਗਲ ਨੂੰ ਚੰਬੜਦੇ ਅਤੇ ਮੋਢਿਆਂ ਉੱਤੇ ਚੜ੍ਹਦੇ ਸਨ, ਉਹ ਕਿਸੇ ਸ਼ੱਕ ਦੀ
ਕਰਮ ਕੌਰ ਠੀਕ ਹੀ ਕਹਿੰਦੀ ਸੀ 'ਨਿਪੂ ਦੇ ਬਾਪੂ, ਤੂੰ ਇਕੱਲਾ ਕਿਵੇਂ ਜੀਵੇਗਾ।" ਇਸਤ੍ਰੀ ਅੰਤਰ ਦ੍ਰਿਸ਼ਟੀ ਨਾਲ ਇਹ ਜਾਣਦੀ ਹੈ ਕਿ ਮਰਦ ਲਈ ਆਪਣੀ ਸਾਥਣ ਤੋਂ ਬਿਨਾ ਜੀਣਾ ਮੁਸ਼ਕਿਲ ਹੈ। ਹੈ ਤਾਂ ਉਸ ਲਈ ਵੀ ਮੁਸ਼ਕਿਲ, ਪਰ ਉਹ ਜੀ ਲੈਂਦੀ ਹੈ: ਆਪਣੀ ਸਹਿਨਸ਼ੀਲਤਾ ਦੇ ਸਹਾਰੇ, ਆਪਣੇ ਹਨ ਦੇ ਸਹਾਰੇ ਆਪਣੇ ਪਤੀ ਦੇ ਪਰਵਾਰ ਪ੍ਰਤੀ ਆਪਣਾ ਫਰਜ਼ ਨਿਭਾਉਣ ਲਈ। ਜਦੋਂ ਕਰਮ ਕੌਰ ਨੇ ਭਗਤ ਸਿੰਘ ਨੂੰ ਕਿਹਾ ਸੀ 'ਇਕੱਲਾ ਕਿਵੇਂ ਜੀਵੇਗਾ' ਉਦੋਂ ਉਸ ਵਿਚ ਇਕ ਪਤਨੀ ਨਹੀਂ ਸੀ ਬੋਲ ਰਹੀ ਸਗੋਂ ਉਸ ਦਾ ਅਸਲਾ, ਉਸ ਵਿਚਲੀ 'ਮਾਂ' ਬੋਲ ਰਹੀ ਸੀ।
ਜਦੋਂ ਭਗਤ ਸਿੰਘ ਜ਼ਰਾ ਜ਼ਿਆਦਾ ਕਮਜ਼ੋਰ ਹੋ ਗਿਆ ਤਾਂ ਉਸ ਦੇ ਨੂੰਹ-ਪੁੱਤ੍ਰ ਨੇ ਉਸ ਨੂੰ ਲੰਡਨ ਲੈ ਜਾਣ ਦੀ ਜ਼ਿਦ ਕੀਤੀ। ਉਹ ਚਲੇ ਗਿਆ, ਪਰ ਇਹ ਸੌਦਾ ਉਸ ਨੂੰ ਪੁੱਗਿਆ ਨਾ। ਸਰਬਜੀਤ ਦੇ ਅੰਗ੍ਰੇਜ਼ ਮਿੱਤ੍ਰ ਸ਼ਾਮ ਨੂੰ ਉਸ ਦੇ ਗਾਰਡਨ ਵਿਚ ਟੈਨਿਸ ਬੈਡਮਿੰਟਨ ਆਦਿਕ ਖੇਡਣ ਆਉਂਦੇ ਤਾਂ ਉਹ ਅੰਦਰ ਬੈਠਾ ਖਿੜਕੀ ਦੇ ਸ਼ੀਸ਼ਿਆਂ ਰਾਹੀਂ ਬਾਹਰ ਵੇਖਦਾ ਰਹਿੰਦਾ। ਵੈਂਡਰੀ ਦੇ ਨਿੱਘ ਅਤੇ ਸੱਜਣਾਂ ਦੇ ਸਾਥ ਦੀ ਯਾਦ ਆਉਣ ਉਤੇ ਉਸ ਨੂੰ ਪੰਝੀ ਡਿਗਰੀ ਸੈਂਟੀ ਗ੍ਰੇਡ ਦੇ ਤਾਪਮਾਨ ਵਾਲਾ ਕਮਰਾ ਠੰਢਾ ਲੱਗਣ ਲੱਗ ਪੈਂਦਾ। ਮਿੱਤ੍ਰਾਂ ਨਾਲ ਗੁਰਦਵਾਰੇ ਵਿਚ ਗੁਜ਼ਾਰੀਆਂ ਸਵੇਰਾਂ ਅਤੇ ਪੱਬ ਵਿਚ ਬਿਤਾਈਆਂ ਸ਼ਾਮਾਂ ਦੀਆਂ ਯਾਦਾਂ ਉਸ ਨੂੰ ਇੱਕੋ ਜਿਹਾ ਉਦਾਸ ਕਰਦੀਆਂ। ਉਸ ਨੂੰ ਕਰਮ ਕੌਰ ਉੱਤੇ ਗੁੱਸਾ ਆਉਂਦਾ ਸੀ, ਜੋ ਮਰ ਕੇ ਉਸ ਨੂੰ ਓਪਰੀ ਦੁਨੀਆਂ ਵਿਚ ਵੱਸਣ ਲਈ ਛੱਡ ਗਈ ਸੀ। ਉਹ ਛੇਤੀ ਹੀ ਬਰਮਿੰਘਮ ਚਲੇ ਗਿਆ। ਉਸ ਨੂੰ ਪਰਤਿਆ ਵੇਖ ਕੇ ਬੂਟਾ ਸਿੰਘ ਨੇ ਆਖਿਆ ਸੀ, "ਭਗਤ ਸਿੰਹਾਂ, ਤੇਰਾ ਕੋਈ ਕਸੂਰ ਨਹੀਂ; ਰੱਬ ਨੇ ਤੇਰਾ ਹਾਜ਼ਮਾ ਕਮਜ਼ੋਰ ਬਣਾਇਆ; ਤੈਨੂੰ ਸੁੱਖ ਹਜ਼ਮ ਨਹੀਂ ਹੋਇਆ।" ਅੱਗੋਂ ਭਗਤ ਸਿੰਘ ਨੇ ਉੱਤਰ ਵਿਚ ਆਖਿਆ ਸੀ, "ਮੇਰਾ ਹਾਜ਼ਮਾ ਤਾਂ ਕਮਜ਼ੋਰ ਆ, ਪਰ ਤੇਰਾ ਡਮਾਕ ਬਹੁਤ ਤੇਜ਼ ਬਣਾਇਆ ਰੱਬ ਨੇ; ਓਸੇ ਦੀਆਂ ਗ਼ਲਤੀਆਂ ਕੱਢੀ ਜਾਂਦਾ ।"
ਮਿਤ੍ਰਾਂ ਦੀ ਨੋਕ-ਝੋਕ ਸੁਰਚਨਾ ਨੂੰ ਚੰਗੀ ਲੱਗੀ ਸੀ।
ਬੱਚੇ ਦੀ ਅਵਸਥਾ ਨੂੰ ਪਹੁੰਚਿਆ ਹੋਇਆ ਭਗਤ ਸਿੰਘ ਬਹੁਤਾ ਚਿਰ ਜੀ ਨਾ ਸਕਿਆ। ਉਸਦੀ ਇਕੱਲ ਅਤੇ ਉਦਾਸੀ ਦਾ ਅੰਤ ਨੇੜੇ ਆ ਗਿਆ। ਉਸ ਨੇ ਲੰਡਨ ਜਾਣ ਤੋਂ ਇਨਕਾਰ ਕਰਦਿਆਂ ਹੋਇਆਂ, ਓਸੇ ਹਸਪਤਾਲ ਵਿਚ ਭਰਤੀ ਹੋਣਾ ਚਾਹਿਆ ਜਿਸ ਵਿਚ ਕਰਮ ਕੌਰ ਪੂਰੀ ਹੋਈ ਸੀ। ਬੱਚਿਆਂ ਨੂੰ ਨਾਨਕਿਆਂ ਵੱਲ ਛੱਡ ਕੇ ਸਰਬਜੀਤ
ਸੁਰਚਨਾ ਦੀ ਗੱਲ ਠੀਕ ਸੀ । ਸਰਬਜੀਤ ਦੇ ਜਨਮ ਉੱਤੇ ਭਗਤ ਸਿੰਘ ਮੁਸ਼ ਬਹੁਤ ਹੋਇਆ ਸੀ, ਪਰ ਉਸ ਦੀ ਖੁਸ਼ੀ ਆਰਥਕ ਮੰਦਵਾੜੇ ਦੇ ਭਾਰ ਹੇਠਾਂ ਦੱਬੀ ਗਈ ਸੀ। ਉਸ ਦੇ ਜੀਵਨ ਵਿਚ ਖ਼ੁਸ਼ੀਆਂ ਦੇ ਹੋਰ ਕਈ ਮੌਕੇ ਆਏ ਅਤੇ ਕਿਸੇ ਨਾ ਕਿਸੇ ਭਾਰ ਹੇਠ ਦੱਬੇ ਜਾਂਦੇ ਰਹੇ। ਸੁਰਚਨਾ ਸੋਚ ਰਹੀ ਸੀ, "ਅੱਜ ਸਾਡੇ ਪੋਰੇ ਦੇ ਜਨਮ ਦੀ ਖੁਸ਼ੀ ਕਿਹੜੇ ਭਾਰ ਹੇਠਾਂ ਦੱਬ ਗਈ ਹੈ ?"
"ਕੀ ਕਿਹਾ ਜੇ ?" ਸਰਬਜੀਤ ਨੇ ਪੁੱਛਿਆ।
"ਕੁੱਝ ਨਹੀਂ, ਸਰਬੀ। ਜਰਾ ਉੱਚੀ ਸੱਚਿਆ ਗਿਆ ਹੈ।"
"ਸਾਡਾ ਸਭ ਕੁੱਝ ਸਾਂਝਾ ਹੈ।"
"ਹਾਂ, ਸਰਬੀ; ਸੋਚ ਰਹੀ ਹਾਂ ਸੁੱਖਾਂ ਦੇ ਵੱਡੇ ਵੱਡੇ ਅੰਬਾਰ ਹਨ ਸਾਡੇ ਜੀਵਨ ਵਿਚ।
ਸਾਡੀਆਂ ਕਈ ਸੂਖਮ ਖ਼ੁਸ਼ੀਆਂ ਇਨ੍ਹਾਂ ਅੰਬਾਰਾਂ ਦੀ ਸਥੂਲਤਾ ਹੇਠ ਦੱਬੀਆਂ ਗਈਆਂ ਹਨ। ਪਤਾ ਨਹੀਂ ਕਿਸ ਕੋਲੋਂ ਕੀ ਭੁੱਲ ਹੋਈ ਹੈ; ਸ਼ਾਇਦ ਰੱਬ ਕੋਲੋਂ ।"
"ਰੱਬ ਕੋਲੋਂ?"
"ਸਾਡੇ ਮਨਾਂ ਵਿਚ ਪੋਤੇ-ਪੋਤੀਆਂ ਨਾਲ ਖੇਡਣ ਦੀ ਰੀਬ ਰੱਬ ਨੇ ਹੀ ਪਾਈ ਹੋਵੇਗੀ ।"
"ਨਿਊਯਾਰਕ ਕੋਈ ਦੂਰ ਥੋੜਾ ਹੈ ?"
"ਬਰਮਿੰਘਮ ਤੋਂ ਲੰਡਨ ਕਿੰਨੀ ਕੁ ਦੂਰ ਹੈ, ਸਰਬੀ ?"
ਸੰਧਿਆ ਦੀ ਲਾਲੀ
ਕ੍ਰਿਸਟੋਫਰ ਨੂੰ ਰੀਟਾਇਰ ਹੋਇਆ ਛੇ-ਸੱਤ ਸਾਲ ਹੋ ਗਏ ਸਨ। ਰੀਟਾਇਰਮੈਂਟ ਤੋਂ ਪਿਛਲੇ ਇਨ੍ਹਾਂ ਸਾਲਾਂ ਨੇ ਉਸ ਨੂੰ ਅਤੀਤ ਦਾ ਅਨੁਰਾਗੀ ਬਣਾ ਦਿੱਤਾ ਸੀ। ਸਦਾ ਅੱਗੇ ਵੱਲ ਵੇਖਣ ਵਾਲਾ ਹਰ ਨਵੀਂ ਸਵੇਰ ਨੂੰ ਉਦੇ ਹੋਣ ਵਾਲੇ ਸਨਾਤਨ ਸੂਰਜ ਨੂੰ ਸੁਨਹਿਰੀ ਸੁਪਨਿਆਂ ਦਾ ਸਿਰਜਣਹਾਰ ਸਮਝਣ ਵਾਲਾ, ਕ੍ਰਿਸਟੋਫਰ, ਬਹੱਤਰਾਂ ਦੀ ਥਾਂ ਬਿਆਸੀਆਂ ਨੂੰ ਪੁੱਜ ਗਿਆ ਜਾਪਦਾ ਸੀ। ਰੌਣਕਾਂ, ਰੰਗਾਂ, ਮਿੱਤ੍ਰਤਾਵਾਂ ਅਤੇ ਮਿਹਰਬਾਨੀਆਂ ਭਰਿਆ ਉਸ ਦਾ ਜੀਵਨ ਹੁਣ ਇਕੱਲ ਅਤੇ ਉਦਾਸੀ ਦਾ ਜੀਵਨ ਬਣ ਗਿਆ ਸੀ। ਆਪਣੇ ਜੀਵਨ ਵਿਚਲੇ ਖੇੜੇ ਉਹ ਆਪ ਉਪਜਾਉਂਦਾ ਰਿਹਾ ਸੀ, ਪਰ ਇਸ ਦੀ ਪੱਤਝੜ ਦਾ ਭੇਤ ਉਹ ਨਹੀਂ ਸੀ ਪਾ ਸਕਿਆ।
ਪਹਿਲੀ ਵੱਡੀ ਜੰਗ ਵਿਚ ਉਸ ਦਾ ਪਿਤਾ ਮਾਰਿਆ ਗਿਆ ਸੀ। ਉਦੋਂ ਕ੍ਰਿਸਟੋਫਰ ਬਹੁਤ ਛੋਟਾ ਹੋਣ ਕਰ ਕੇ ਏਹੋ ਜਹੀਆਂ ਪੀੜਾਂ ਦੇ ਅਹਿਸਾਸ ਤੋਂ ਅਭਿੱਜ ਸੀ। ਜੰਗ ਦੀ ਭਿਆਨਕਤਾ ਅਤੇ ਜੀਵਨ ਦੀਆਂ ਦੁਸ਼ਵਾਰੀਆਂ ਨੇ ਉਸ ਦੀ ਮਾਤਾ ਨੂੰ ਵੀ ਇਸ ਅਹਿਸਾਸ ਦੀ ਅਭਿਵਿਅਕਤੀ ਦੀ ਵਿਹਲ ਨਹੀਂ ਸੀ ਦਿੱਤੀ।
ਦੂਜਾ ਸੰਸਾਰ ਯੁੱਧ ਪਹਿਲੇ ਨਾਲੋਂ ਵੱਧ ਭਿਆਨਕ ਸੀ। ਕ੍ਰਿਸਟੋਫਰ ਅਤੇ ਉਸ ਦੀ ਮਾਤਾ, ਦੋਹਾਂ ਨੂੰ ਫ਼ੌਜ ਵਿਚ ਭਰਤੀ ਹੋਣਾ ਪਿਆ। ਉਸ ਸੰਸਾਰ-ਸੰਕਟ ਦੇ ਸਮੇਂ ਕ੍ਰਿਸਟੋਫਰ ਸੱਭਿਅਤਾ ਦੇ ਰਖਵਾਲਿਆਂ ਵਿਚ ਸ਼ਾਮਲ ਹੋ ਗਿਆ ਅਤੇ ਉਸ ਦੀ ਮਾਤਾ, ਜੋ ਇਕ ਨਰਸ ਸੀ, ਇਨ੍ਹਾਂ ਰਖਵਾਲਿਆਂ ਦੀ ਸੇਵਾ-ਸੰਭਾਲ ਦੇ ਕੰਮ ਵਿਚ ਜੁੱਟ ਗਈ। ਅੱਠਵੀਂ ਭਾਰਤੀ ਸੈਨਾ ਵਿਚ ਕੰਮ ਕਰਦਾ ਹੋਇਆ ਕ੍ਰਿਸਟੋਫਰ ਆਪਣੇ ਦੇਸ਼ ਬਾਹਰ ਸੀ, ਜਦੋਂ ਉਸ ਨੂੰ ਖ਼ਬਰ ਮਿਲੀ ਕਿ 'ਜਰਮਨ ਹਵਾਈ ਹਮਲੇ ਨਾਲ ਬਰਬਾਦ ਹੋਣ ਵਾਲੇ ਇਕ ਹਸਪਤਾਲ, ਦੇ ਮਲਬੇ ਹੇਠਾਂ ਦੱਬ ਕੇ ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ,' ਇਹ ਖ਼ਬਰ ਉਸ ਨੂੰ ਘਟਨਾ ਤੋਂ ਮਹੀਨਾ ਭਰ ਮਗਰੋਂ ਮਿਲੀ। ਉਹ ਬਹੁਤ ਉਦਾਸ ਹੋਇਆ। ਜੀਵਨ ਵਿਚ ਪਹਿਲੀ ਵੇਰ ਉਸ ਨੇ ਉਦਾਸੀ ਅਤੇ ਇਕੱਲ ਦੇ ਅਰਥ ਸਮਝੇ। ਉਹ ਦੁਨੀਆਂ ਦੇ ਭਰੇ ਮੇਲੇ ਵਿਚ ਇਕੱਲਾ ਅਤੇ ਉਦਾਸ ਹੋ ਗਿਆ।
ਉਸ ਨੂੰ ਮਾਂ ਕੋਲੋਂ ਸੇਵਾ ਅਤੇ ਪਿਤਾ ਕੋਲੋਂ ਦੋਸਤੀ ਦਾ ਸੁਭਾਅ ਮਿਲਿਆ ਹੋਇਆ ਸੀ। ਏਥ ਇੰਡੀਅਨ ਆਰਮੀ ਵਿਚ ਕੰਮ ਕਰਨ ਵਾਲੇ ਭਾਰਤੀ ਸੈਨਿਕਾ ਨਾਲ ਮਿੱਤ੍ਰਤਾ ਅਤੇ ਸੇਵਾ ਦਾ ਸੰਬੰਧ ਸਥਾਪਤ ਕਰ ਕੇ ਉਸ ਨੇ ਆਪਣੀ ਇਕੱਲ ਅਤੇ ਉਦਾਸੀ ਨੂੰ ਰੌਣਕ ਅਤੇ ਖ਼ੁਸ਼ੀ ਵਿਚ ਉਲਥਾਅ ਲਿਆ। ਆਪਣੇ ਨਵੇਂ ਬਣੇ ਸੰਬੰਧਾਂ ਨੂੰ ਉਹ ਬੱਚਿਆਂ ਦੇ ਭੋਲੇਪਨ ਨਾਲ ਮਾਣਦਾ ਸੀ। ਡਿਊਟੀ ਤੋਂ ਵਿਹਲਾ ਹੋ ਕੇ ਉਹ ਆਪਣੇ ਸਾਥੀਆਂ ਨਾਲ
ਨਵੇਂ ਸੰਬੰਧਾਂ ਅਤੇ ਨਵੀਆਂ ਯੋਗਤਾਵਾਂ ਨੇ ਜੀਵਨ ਪ੍ਰਤੀ ਉਸ ਦਾ ਦ੍ਰਿਸ਼ਟੀਕੋਣ ਹੀ ਬਦਲ ਦਿੱਤਾ। ਉਸ ਨੂੰ ਯਕੀਨ ਹੋ ਗਿਆ ਕਿ 'ਆਪਣਿਆਂ ਦਾ ਮੋਹ ਉਦਾਸੀ ਦਾ ਕਾਰਣ ਬਣਦਾ ਹੈ ਅਤੇ ਪਰਾਇਆਂ ਨਾਲ ਪਾਈ ਹੋਈ ਮਿੱਤ੍ਰਤਾ ਉਦਾਸੀ ਦੇ ਰੇਗਿਸਤਾਨ ਵਿਚ ਵੱਡਾ ਨਖ਼ਲਿਸਤਾਨ ਹੋ ਨਿਬੜਦੀ ਹੈ।"
ਜੰਗ ਦੀ ਸਮਾਪਤੀ ਉੱਤੇ ਕ੍ਰਿਸਟੋਫਰ ਆਪਣੇ ਸ਼ਹਿਰ ਲੰਡਨ ਆ ਗਿਆ। ਉਸ ਦਾ ਪਿਤਾ ਪੁਰਖੀ ਘਰ ਹਵਾਈ ਹਮਲਿਆਂ ਦੀ ਭੇਟਾ ਹੋ ਚੁੱਕਾ ਸੀ। ਬੇ-ਘਰ ਹੋਏ ਲੋਕਾਂ ਲਈ, ਹਜ਼ਾਰਾਂ ਦੀ ਗਿਣਤੀ ਵਿਚ, ਕੰਮ-ਚਲਾਊ ਘਰ ਬਣਾਏ ਜਾ ਰਹੇ ਸਨ। ਉਸ ਦੀ ਸੇਵਾ-ਭਾਵਨਾ ਨੇ ਉਸ ਨੂੰ ਇਸ ਕਾਰੇ ਲਾ ਦਿੱਤਾ ਅਤੇ ਇਸ ਕੰਮ ਦੇ ਬਦਲੇ ਵਿਚ, ਕੌਂਸਲ ਨੇ, ਉਸਨੂੰ ਈਸਟ ਹੈਮ ਦੀ ਇਕ ਸੜਕ, ਬਰਜਿਸ ਰੋਡ ਉੱਤੇ ਇਕ ਘਰ ਦੇ ਦਿੱਤਾ।
ਓਨ੍ਹੀਂ ਦਿਨੀਂ ਕੰਮਾਂ ਕਾਰਾਂ ਦੀ ਭਰਮਾਰ ਸੀ। ਛੇਤੀ ਹੀ ਬਿਲਡਰ ਮਰਚੈਂਟਸ ਦੀ ਇਕ ਕੰਪਨੀ, ਬਲੈਂਚਰਡਜ, ਨੇ ਉਸ ਨੂੰ ਈਸਟ ਹੇਮ ਦੀ ਹਾਈ ਸਟ੍ਰੀਟ ਵਿਚਲੀ ਆਪਣੀ ਦੁਕਾਨ ਉੱਤੇ ਸੇਲਜ਼ਮੈਨ ਦੀ ਨੌਕਰੀ ਦੇ ਦਿੱਤੀ। ਇਮਾਰਤੀ ਕੰਮ ਅਤੇ ਸਾਮਾਨ ਦੀ ਜਾਣਕਾਰੀ, ਆਪਣੀ ਮਿਹਨਤ, ਲਗਨ, ਈਮਾਨਦਾਰੀ ਅਤੇ ਮਿੱਠੇ ਸੁਭਾਅ ਕਾਰਨ ਉਹ ਪਹਿਲਾਂ ਹਰਮਨ ਪਿਆਰਾ ਅਤੇ ਪਿੱਛੋਂ ਦੁਕਾਨ ਦਾ ਇੰਚਾਰਜ ਬਣ ਗਿਆ।
ਜੰਗ ਨਾਲ ਢੱਠੇ ਲੰਡਨ ਦੀ ਮੁੜ ਉਸਾਰੀ ਲਈ ਬਾਹਰਲੇ ਦੇਸ਼ਾਂ ਵਿੱਚੋਂ ਲਿਆਂਦੇ ਜਾਣ ਵਾਲੇ ਕਾਮਿਆਂ ਵਿਚ ਭਾਰਤੀਆਂ, ਵਿਸ਼ੇਸ਼ ਕਰਕੇ ਪੰਜਾਬੀਆਂ ਦੀ ਚੋਖੀ ਗਿਣਤੀ ਸੀ, ਜਿਸ ਵਿੱਚੋਂ ਬਹੁਤ ਸਾਰੇ ਲੋਕ ਈਸਟ ਹੈਮ ਵਿਚ ਵੱਸਣੇ ਆਰੰਭ ਹੋ ਗਏ ਸਨ। ਕ੍ਰਿਸਟੋਫਰ, ਜਿਹੜਾ ਆਪਣੇ ਪਿਤਾ-ਪੁਰਖੀ ਸ਼ਹਿਰ ਵਿਚ ਆਪਣੇ ਛੋਟੇ ਨਾਂ 'ਕ੍ਰਿਸ' ਨਾਲ ਪੁਕਾਰਿਆ ਜਾਣ ਲੱਗ ਪਿਆ ਸੀ, ਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਸੀ। ਉਸ ਨੂੰ ਖੁਸ਼ੀ ਸੀ ਕਿ ਇਹ ਲੋਕ ਆਪਣੇ ਮਕਾਨ ਖਰੀਦਣ ਦੀ ਕਾਹਲ ਵਿਚ ਹਨ; ਉਸ ਨੂੰ ਖ਼ੁਸ਼ੀ ਸੀ ਕਿ ਆਪਣੇ ਮਕਾਨਾਂ ਦੀ ਮੁਰੰਮਤ ਦੀ ਲੋੜ ਕਾਰਨ ਉਹ ਉਸ ਦੀ ਦੁਕਾਨ ਵਿਚ ਆਉਂਦੇ ਸਨ; ਉਸ ਨੂੰ ਖ਼ੁਸ਼ੀ ਸੀ ਕਿ ਉਸ ਦੀ ਮਿੱਤ੍ਰਤਾ ਦਾ ਘੇਰਾ ਵਿਸ਼ਾਲ ਹੋ ਰਿਹਾ ਸੀ; ਉਸ ਨੂੰ ਖ਼ੁਸ਼ੀ ਸੀ ਕਿ ਉਹ ਨਵੇਂ ਆਏ ਲੋਕਾਂ ਨਾਲ ਉਨ੍ਹਾਂ ਦੀ ਬੋਲੀ ਵਿਚ ਗੱਲ ਕਰ ਕੇ ਉਨ੍ਹਾਂ ਨੂੰ ਅਚੰਭਿਤ ਕਰ ਸਕਦਾ ਸੀ । ਉਹ ਆਪਣੇ ਨਵੇਂ ਮਿੱਤ੍ਰਾਂ ਵਿਚ ਏਸ਼ ਇੰਡੀਅਨ ਆਰਮੀ ਦੇ ਆਪਣੇ ਪੁਰਾਣੇ ਮਿੱਤ੍ਰਾਂ ਦੀ ਨੁਹਾਰ ਵੇਖ ਕੇ ਖੁਸ਼ ਸੀ। ਉਸ ਦੀ ਖ਼ੁਸ਼ੀ ਵਿਚ ਹੋਰ ਵੀ ਵਾਧਾ ਹੁੰਦਾ ਸੀ, ਜਦੋਂ ਇਹ ਨਵੇਂ ਮਿੱਤ੍ਰ ਉਸ ਨੂੰ ਕ੍ਰਿਸਟੋਫਰ, ਮਿਸਟਰ ਡੀਨ ਜਾਂ ਸਰ ਦੀ ਥਾਂ ਕੇਵਲ 'ਕ੍ਰਿਸ' ਕਹਿ ਕੇ ਬੁਲਾਉਂਦੇ ਸਨ।
ਉਹ ਪੰਜਾਬੀ ਬੋਲ ਅਤੇ ਸਮਝ ਲੈਂਦਾ ਸੀ, ਇਸ ਲਈ ਉਸ ਦੇ ਪੰਜਾਬੀ ਗਾਹਕ ਆਪਣੀਆਂ ਲੋੜਾਂ ਅਤੇ ਔਕੜਾਂ ਦੱਸਣ ਵਿਚ ਉਚੇਚੀ ਸਹੂਲਤ ਮਹਿਸੂਸ ਕਰਦੇ ਸਨ। ਜਦੋਂ ਉਸ ਨੂੰ ਪਤਾ ਲੱਗਦਾ ਸੀ ਕਿ ਉਸ ਦਾ ਕੋਈ ਗਾਹਕ ਪਲਮਿੰਗ ਜਾਂ ਬਿਜਲੀ ਦੇ ਕੰਮ ਵਿਚ ਉੱਕਾ ਅਣਜਾਣ ਹੈ ਤਾਂ ਉਹ ਉਸ ਦੇ ਘਰ ਜਾ ਕੇ ਉਸ ਦੀ ਸਹਾਇਤਾ ਕਰਨ
ਕਿਸ ਖ਼ੁਸ਼ ਸੀ। ਉਸ ਨੇ ਕਿਸੇ ਇਕ ਨੂੰ ਆਪਣਾ ਗੂਹੜਾ ਮਿੱਤ੍ਰ ਨਹੀਂ ਸੀ ਬਣਾਇਆ: ਉਹ ਸਾਰਿਆਂ ਦਾ ਗੂਹੜਾ ਮਿੱਤ੍ਰ ਸੀ।
ਸੈਂਤੀ ਸਾਲ ਬਲੈਂਚਰਡਜ਼ ਦੀ ਦੁਕਾਨ ਉੱਤੇ ਕੰਮ ਕਰਨ ਪਿੱਛੋਂ ਕਿਸ ਰਿਟਾਇਰ ਹੋ ਗਿਆ। ਉਸ ਸਮੇਂ ਉਸ ਦੇ ਜਾਣੇ-ਪਛਾਣੇ ਪੰਜਾਬੀ ਚਿਹਰੇ ਅਲੋਪ ਹੋਣੇ ਸ਼ੁਰੂ ਹੋ ਗਏ ਸਨ। ਕੁੱਝ ਇਕ ਆਪਣੀ ਜੀਵਨ ਯਾਤਾ ਪੂਰੀ ਕਰ ਗਏ ਸਨ ਅਤੇ ਕੁੱਝ ਇਕ ਦੇ ਬੱਚਿਆਂ ਨੇ ਰਿਹਾਇਸ਼ ਬਦਲ ਲਈ ਸੀ। ਉਹ ਆਪਣੇ ਮਾਪਿਆਂ ਨੂੰ ਨਾਲ ਲੈ ਕੇ ਇੱਲਫਰਡ, ਗੈਟਸਹਿੱਲ ਅਤੇ ਕਲੇਹਾਲ ਆਦਿਕ ਚੰਗੇਰੇ ਇਲਾਕਿਆਂ ਵਿਚ ਚਲੇ ਗਏ ਸਨ। ਈਸਟ ਹੋਮ ਵਿਚ ਮਦਰਾਸੀਆਂ, ਸਿਲੋਨੀਆਂ, ਗੁਜਰਾਤੀਆਂ ਅਤੇ ਪੂਰਬੀ ਯੌਰਪ ਤੋਂ ਆਏ ਰਿਫ਼ਿਊਜੀਆਂ ਦੀ ਗਿਣਤੀ ਵੱਧ ਗਈ ਸੀ। ਕੁੱਝ ਇਕ ਪੰਜਾਬੀ ਚਿਹਰੇ ਵੀ ਵੇਖਣ ਨੂੰ ਮਿਲਦੇ ਸਨ ਅਤੇ ਉਹ ਉਨ੍ਹਾਂ ਨੂੰ ਪਛਾਣਦਾ ਵੀ ਸੀ । ਉਹ ਆਪਣੇ ਭਾਪਿਆਂ-ਬਾਬਿਆਂ ਦੀ ਉਂਗਲੀ ਵੜੀ ਕਈ ਵੇਰ ਉਸ ਦੀ ਦੁਕਾਨ ਵਿਚ ਗਏ ਸਨ। ਲਗਪਗ ਹਰ ਕਿਸੇ ਨੇ ਉਸ ਕੋਲੋਂ ਟਾਫੀ ਲੈ ਕੇ ਉਸ ਨੂੰ (ਪਿਤਾ ਦੇ ਕਹਿਣ ਉੱਤੇ) 'ਥੈਂਕ ਯੂ' ਆਖਿਆ ਹੋਇਆ ਸੀ। ਪਰ ਹੁਣ ਉਹ ਉਸ ਵੱਲ ਧਿਆਨ ਨਾਲ ਨਹੀਂ ਸਨ ਵੇਖਦੇ। ਟਾਫੀ ਦੀ ਮਿਠਾਸ ਬਹੁਤਾ ਚਿਰ ਮੂੰਹ ਦਾ ਸਾਥ ਨਹੀਂ ਦਿੰਦੀ । ਹੁਣ ਉਹ ਆਪ ਬੱਚਿਆਂ ਦੇ ਪਿਤਾ ਬਣ ਗਏ ਸਨ ਅਤੇ ਆਪਣੇ ਬੱਚਿਆਂ ਨੂੰ ਟਾਫੀਆਂ ਨਾ ਖਾਣ ਦਾ ਉਪਦੇਸ਼ ਦੇਣ ਲੱਗ ਪਏ ਸਨ। ਟਾਫੀਆਂ ਉੱਤੇ ਆਧਾਰਿਤ ਰਿਸ਼ਤਾ ਹੁਣ ਉਨ੍ਹਾਂ ਲਈ ਬਹੁਤਾ ਮਹੱਤਵ ਨਹੀਂ ਸੀ ਰੱਖਦਾ।
ਕ੍ਰਿਸ ਹਰ ਰੋਜ਼ ਹਾਈ ਸਟ੍ਰੀਟ ਦਾ ਇਕ ਚੱਕਰ ਜ਼ਰੂਰ ਲਾਉਂਦਾ ਸੀ। ਬਰਜਿਸ ਰੋਡ ਦੇ ਫੁੱਟਪਾਸ ਉੱਤੇ ਸੋਟੀ ਫੜੀ ਹੌਲੀ ਹੌਲੀ ਤੁਰਿਆ ਜਾਂਦਾ, ਉਹ ਜਦੋਂ ਵੀ ਸਾਹਮਣਿਉਂ ਤੁਰੇ ਆਉਂਦੇ ਆਦਮੀ ਨੂੰ ਵੇਖਦਾ ਤਾਂ ਉਸ ਦੀ ਤੋਰ ਹੋਰ ਮੱਧਮ ਹੋ ਜਾਂਦੀ। ਜਦੋਂ ਉਹ ਆਦਮੀ ਪੰਜ-ਸੱਤ ਕਦਮਾਂ ਦੀ ਵਿੱਥ ਉੱਤੇ ਪੁੱਜ ਜਾਂਦਾ ਤਾਂ ਕ੍ਰਿਸ ਖੜਾ ਹੋ ਕੇ ਗਹੁ ਨਾਲ ਉਸ ਦੇ ਚਿਹਰੇ ਵੱਲ ਵੇਖਣ ਲੱਗ ਪੈਂਦਾ। ਜਦੋਂ ਉਹ ਆਦਮੀ ਉਸ ਵੱਲ ਦੇਖੇ ਬਿਨਾਂ ਅੱਗੇ ਲੰਘ ਜਾਂਦਾ ਤਾਂ ਕਿਸ ਨੀਵੀਂ ਪਾਈ, ਹੌਲੀ ਹੌਲੀ ਅੱਗੇ ਤੁਰ ਪੈਂਦਾ। ਹਾਈ ਸਟ੍ਰੀਟ ਤਕ ਪੁੱਜਦਿਆਂ ਪੁੱਜਦਿਆਂ ਉਹ ਚਾਰ-ਪੰਜ ਵੇਰ । ਜ਼ਰੂਰ ਰੁਕਦਾ; ਆਉਣ ਵਾਲੇ ਦੇ ਚਿਹਰੇ ਵਿਚ ਕਿਸੇ ਗੁਆਚੇ ਮਿੱਤ੍ਰ ਦੀ ਨੁਹਾਰ ਪਛਾਣਨ ਦਾ ਜਤਨ ਕਰਦਾ ਆਪਣੀ ਤੱਕਣੀ ਰਾਹੀਂ ਆਪਣੀ ਤਸਵੀਰ ਨੂੰ ਆਪਣੇ ਵੱਲ ਆ ਰਹੇ ਆਦਮੀ ਦੀ ਚੇਤਾ-ਸ਼ਕਤੀ ਵਿਚ ਉਜਾਗਰ ਕਰਨ ਦਾ ਜਤਨ ਕਰਦਾ ਅਤੇ ਨਿਰਾਸ਼ਾ ਦਾ ਭਾਰ ਚੁੱਕੀ ਅਗੇਰੇ ਤੁਰ ਪੈਂਦਾ।
ਹਾਈ ਸਟ੍ਰੀਟ ਉੱਤੇ ਜਾ ਕੇ ਉਸ ਦਾ ਇਹ ਰਵੱਈਆ ਬਦਲ ਜਾਂਦਾ ਸੀ। ਉਹ ਸੋਚੀਂ ਪੈ ਜਾਂਦਾ ਸੀ। ਸ਼ਾਇਦ ਇਹ ਸੋਚਣ ਲੱਗ ਪੈਂਦਾ ਹੋਵੇ ਕਿ "ਉਹ ਕਿੰਨਾ ਬੇ-ਲੋੜਾ ਹੋ ਗਿਆ ਹੈ; ਜਾਂ ਇਹ ਕਿ ਆਪਣਿਆਂ ਅਤੇ ਓਪਰਿਆਂ ਵਿਚ ਕਿੰਨਾ ਫ਼ਰਕ ਹੈ! ਕਿੰਨਾ ਗਲਤ ਸੀ ਉਸ ਦਾ ਇਹ ਵਿਚਾਰ ਕਿ ਆਪਣਿਆਂ ਦਾ ਮੋਹ ਉਦਾਸੀ ਦਾ ਕਾਰਨ ਬਣਦਾ
ਅੱਜ ਉਹ ਬਹੁਤ ਉਦਾਸ ਸੀ। ਅੱਜ ਉਸ ਦਾ ਜਨਮ ਦਿਨ ਸੀ। ਪਤਾ ਨਹੀਂ ਅੱਠੀ-ਦੱਸੀਂ ਸਾਲੀ ਉਸ ਨੂੰ ਆਪਣੇ ਜਨਮ ਦਿਨ ਦਾ ਚੇਤਾ ਕਿਵੇਂ ਆ ਗਿਆ। ਅੱਜ ਉਹ ਬਹੁਤ ਉਦਾਸ ਸੀ-ਆਪਣੇ ਜਨਮ ਦਿਨ ਨੂੰ ਚੋੜੇ ਕਰ ਕੇ-ਆਪਣੀ ਜਨਮਦਾਤਾ ਨੂੰ ਚੇਤੇ ਕਰ ਕੇ। ਉਦਾਸ ਕ੍ਰਿਸ ਹਾਈ ਸਟ੍ਰੀਟ ਤੋਂ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ। ਉਹ ਸੋਚ ਰਿਹਾ ਸੀ, 'ਜੇ ਮੇਰਾ ਆਪਣਾ ਪਰਵਾਰ..... ।'
ਘਰੇਲੂ ਨਿਕਸਕ ਨਾਲ ਭਰੇ ਦੋ ਥੈਲੇ ਪੈਰਾਂ ਵਿਚ ਰੱਖੀ, ਇਕ ਘਰ ਦੇ ਫੁੱਟ ਗਾਰਡਨ ਦੀ ਵਟੀਰੀ ਉੱਤੇ ਬੈਠੀ ਇਕ ਬਿਰਧ ਮਾਤਾ ਨੇ ਉਸ ਦਾ ਧਿਆਨ ਖਿੱਚ ਲਿਆ। ਉਸ ਲਈ ਇਹ ਜਾਣਨਾ ਔਖਾ ਨਹੀਂ ਸੀ ਕਿ ਸਾਮਾਨ ਨਾਲ ਭਰੋ ਦੋ ਥੈਲੇ ਚੁੱਕਣੇ ਮਾਤਾ ਲਈ ਮੁਸ਼ਕਲ ਕੰਮ ਹੈ। ਕੰਮ ਆਉਣ ਦਾ ਪੁਰਾਣਾ ਚਾਅ ਉਸ ਦੇ ਮਨ ਵਿਚ ਜਾਗ੍ਰਿਤ ਹੋ ਉੱਠਿਆ। ਉਸ ਨੇ ਕੋਲ ਖਲੋਅ ਕੇ ਆਖਿਆ, "ਹੈਲੋ ਮੰਮ।"
ਬਿਰਧ ਮਾਤਾ ਨੇ ਹੌਲੀ ਨਾਲ ਸਿਰ ਚੁੱਕ ਕੇ ਉਸ ਦੇ ਚਿਹਰੇ ਵੱਲ ਵੇਖਿਆ। ਕੁੱਝ ਚਿਰ ਵੇਖ ਕੇ ਆਪਣੀ ਚੇਤਾ-ਸ਼ਕਤੀ ਅਤੇ ਪਛਾਣ ਦੇ ਠੀਕ ਹੋਣ ਦਾ ਭਰੋਸਾ ਕਰਨ ਲਈ ਉਸ ਨੇ ਆਖਿਆ, "ਵੇ, ਤੂੰ ਕਿਸ ਤੇ ਨਹੀਂ ?" "ਹਾਂ ਮਾਂ, ਮੈਂ ਕਿਸ ਹਾਂ। ਤੋਰੀ ਯਾਦਾਸ਼ਤ ਬਹੁਤ ਤੇਜ਼ ਹੈ; ਕਿੰਨੇ ਸਾਲਾਂ ਪਿੱਛੋਂ ਤੂੰ ਮੈਨੂੰ ਪਛਾਣ ਲਿਆ। ਮੈਂ ਕਈ ਵੇਰ ਤੇਰੇ ਘਰ ਗਿਆ ਹਾਂ।"
"ਪਛਾਣਾਂਗੀ ਕਿਉਂ ਨਾ, ਕਿਸ: ਨੌਂ ਬੱਚੇ ਜਨਮੇ ਅਤੇ ਪਾਲੇ ਹਨ ਮੈਂ। ਸਭਨਾਂ ਦੀਆਂ ਆਦਤਾਂ ਦਾ ਪਤਾ ਹੈ ਮੈਨੂੰ। ਕਿਸ ਨੂੰ ਕੀ ਚੰਗਾ ਲੱਗਦਾ ਸੀ; ਕਿਹੜਾ ਕਿਸ ਗੱਲੋਂ ਰੁੱਸਦਾ ਸੀ: ਕੌਣ ਕੀ ਪਾ ਕੇ ਬੀਮਾਰ ਹੁੰਦਾ ਸੀ; ਸਭ ਯਾਦ ਹੈ।... ਲੈ ਫੜ, ਇਕ ਝੋਲਾ ਤੂੰ ਚੁੱਕ ਲੈ; ਘਰ ਤਕ ਪੁਚਾ ਦੇ ਭਲਾ ਹੋਵੇ। ਸਾਮਾਨ ਕੁੱਝ ਬਹੁਤਾ ਖ਼ਰੀਦਿਆ ਗਿਆ ਅੱਜ। ਸੋਚਿਆ, ਬਹੁਤੇ ਫੇਰੇ ਨਾ ਮਾਰਨੇ ਪੈਣ; ਇਹ ਨਾ ਸੋਚਿਆ ਕਿ ਚੁੱਕਣਾ ਵੀ ਪੈਣਾ ਹੈ। ਮੈਨੂੰ ਚੇਤਾ ਨਹੀਂ ਰਹਿੰਦਾ ਕਿ ਮੈਂ ਪਚਾਸੀ ਸਾਲਾਂ ਦੀ ਹੋ ਗਈ ਹਾਂ; ਤੂੰ ਬੜੀ ਛੇਤੀ ਬੁੱਢਾ ਹੋ ਗਿਆ, ਕਿਸ: ਢਿੱਲਾ ਮੱਠਾ ਤਾਂ ਨਹੀਂ ?"
"ਨਹੀਂ ਮੰਮ, ਮੈਂ ਚੰਗਾ ਕਲਾ ਹਾਂ। ਲਿਆ ਦੂਜਾ ਥੈਲਾ ਵੀ ਮੈਨੂੰ ਦੇ ਦੋ।" ਨਾ, ਨਾ ਕਰਦੀ ਮਾਤਾ ਕੋਲੋਂ ਉਸ ਨੇ ਦੂਜਾ ਥੈਲਾ ਵੀ ਫੜ ਲਿਆ। ਆਪਣੇ ਹੱਥੋਂ ਥੈਲਾ ਖੋਹਦੇ ਇਸ ਨੂੰ ਮਾਤਾ ਆਖਦੀ ਰਹੀ, "ਵੇ ਕਿਸ, ਤੂੰ ਵੀ ਕਿਹੜਾ ਜਵਾਨ ਜਹਾਨ ਏਂ। ਆਪਣਾ ਖਿਆਲ ਰੱਖਿਆ ਕਰ । ਤੂੰ ਚੰਗਾ ਕੀਤਾ ਜਿਹੜਾ ਗ੍ਰਿਹਸਤ ਦਾ ਜੰਜਾਲ ਨਹੀਂ ਗਲ ਪਾਇਆ। ਕਿਸੇ ਦੀ ਕੋਈ ਚਿੰਤਾ ਫ਼ਿਕਰ ਤਾਂ ਨਹੀਂ ਕਰਨੀ ਪੈਂਦੀ।"
ਮਾਤਾ ਦੇ ਥੋੜੇ ਜਹੇ ਪਰ ਸੁਖਾਵੇਂ ਸਾਥ ਨੇ ਕਿਸ ਨੂੰ ਸਾਰੀਆਂ ਸੰਭਾਵਨਾਵਾਂ ਅਤੇ ਵਾਸਤਵਿਕਤਾਵਾਂ ਦੇ ਉਲਟ ਸੋਚਣ ਲਈ ਪ੍ਰੇਰ ਲਿਆ। 'ਨੇਂ ਪੁੱਤ-ਧੀਆਂ, ਫਿਰ ਪੋਤੇ- ਪੋਤੀਆਂ ਅਤੇ ਦੋਹਤੇ-ਦੋਹਤੀਆਂ। ਕਿੰਨੀਆਂ ਰੌਣਕਾਂ ਵਿਚ ਵੱਸਦੀ ਹੋਵੇਗੀ ਮਾਤਾ। ਜੋ ਕੋਲ ਨਾ ਵੀ ਰਹਿੰਦੇ ਹੋਣਗੇ ਤਾਂ ਸਨਿਚਰ ਐਤਵਾਰ ਨੂੰ ਆ ਕੇ ਦਾਦੀ ਦਾ ਸਿਰ ਖਾਂਦੇ
ਮਾਤਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ। ਦੋ ਥੈਲੇ ਚੁੱਕੀ ਮਾਤਾ ਦੇ ਪਿੱਛੇ ਖਲੋਤੇ ਕਿਸ ਦਾ ਸੁਪਨਾ ਟੁੱਟ ਗਿਆ। ਘਰ ਵਿਚ ਕਿਸੇ ਰੌਣਕ ਦਾ ਕੋਈ ਚਿੰਨ੍ਹ ਨਹੀਂ ਸੀ। ਮਾਤਾ ਦੀ ਲੋੜ ਦੀਆਂ ਕੁੱਝ ਚੀਜ਼ਾਂ ਤੋਂ ਸਿਵਾ ਸਾਰਾ ਘਰ ਬੇ-ਹੋਣਕੀ, ਉਦਾਸੀ ਅਤੇ ਸੁੰਨ ਨਾਲ ਭਰਿਆ ਪਿਆ ਸੀ। ਅੰਗੀਠੀ ਦੇ ਵਾਧੇ ਉੱਤੇ ਰੱਖੀ ਹੋਈ ਮਾਤਾ ਦੇ ਸੁਰਗਵਾਸੀ ਪਤੀ ਦੀ ਤਸਵੀਰ ਮਾਤਾ ਲਈ ਕੋਈ ਧਰਵਾਸ ਸੀ ਜਾਂ ਨਹੀਂ, ਪਰ ਘਰ ਦੀ ਉਦਾਸੀ ਵਿਚ ਵਾਧਾ ਜ਼ਰੂਰ ਕਰ ਰਹੀ ਸੀ। ਏਨਾ ਸੱਖਣਾ ਘਰ ਕਿਸ ਨੇ ਪਹਿਲੀ ਵੇਰ ਵੇਖਿਆ। ਉਸ ਦੇ ਆਪਣੇ ਘਰ ਵਿਚ ਏਥ ਇੰਡੀਅਨ ਆਰਮੀ ਦੇ ਜਵਾਨਾਂ ਦੀਆਂ ਤਸਵੀਰਾਂ ਸਨ। ਉਸ ਦੇ ਘਰ ਦੇ ਪਿਛਵਾੜਲੇ ਬਗੀਚੇ ਵਿਚ ਫੁੱਲ ਸਨ। ਮਾਤਾ ਦਾ ਬਗੀਚਾ.... ਬੱਸ ਕੰਡਿਆਲਾ ਜੰਗਲ, ਉਸ ਕੋਲੋਂ ਆਪਣੀ ਹੈਰਾਨੀ ਲੁਕਾਈ ਨਾ ਗਈ। ਉਸ ਨੇ ਆਖਿਆ, "ਮਾਂ, ਮੈਂ ਤਾਂ ਸਮਙਦਾ ਸਾਂ....."
".... ਸੁੱਢੜੀ ਬਹੁਤ ਰੌਣਕਾਂ ਵਿਚ ਵੱਸਦੀ ਹੈ," ਮਾਤਾ ਨੇ ਉਸ ਦਾ ਵਾਕ ਪੂਰਾ ਕਰ ਦਿੱਤਾ। "ਦੋ ਧੀਆਂ ਕਨੇਡਾ ਹਨ, ਸੱਤ ਪੁੱਤ ਏਥੇ ਵਲੈਤ ਵਿਚ ਵੱਸਦੇ ਹਨ। ਸੁਖੀ ਹਨ, ਪਰ ਮਾਂ ਨੂੰ ਵਾਧੂ ਭਾਰ ਸਮਝਦੇ ਹਨ। ਕਿਸੇ ਦਾ ਕੁੱਝ ਸੰਵਾਰ ਜੁ ਨਹੀਂ ਸਕਦੀ। ਸੱਤਾਂ ਨੇ ਵਾਰੀਆਂ ਬੰਨ੍ਹੀਆਂ ਹੋਈਆਂ ਨੇ; ਹਫ਼ਤੇ ਵਿਚ ਸੱਤ ਫੂਨ ਆ ਜਾਂਦੇ ਹਨ। ਕ੍ਰਿਸਮਸ ਉੱਤੇ ਨੇ ਕਾਰਡ। ਬੱਸ ਫੂਨਾਂ ਅਤੇ ਕਾਰਡਾਂ ਜੋਗੀ ਹੋ ਗਈ ਮਾਂ। ਇਨ੍ਹਾਂ ਦੀ ਉਡੀਕ ਕਰਦੀ ਰਹਿੰਦੀ ਹਾਂ। ਪਿਛਲੇ ਛੇ ਸਾਲਾਂ ਵਿਚ ਕਦੇ ਬੀਮਾਰ ਵੀ ਨਹੀਂ ਹੋਈ ਕਿ ਪੁੱਤ ਖਬਰ ਨੂੰ ਹੀ ਆ ਜਾਂਦੇ। ਤੇਰੇ ਅੰਕਲ ਦਾ ਵਰੀਣਾ ਕਰਨ ਪਿੱਛੋਂ ਕਿਸੇ ਨੇ ਵੱਟੀ ਨਹੀਂ ਵਾਹੀ।"
ਮਾਂ ਕੁਰਸੀ ਉੱਤੇ ਬੈਠੀ ਗੱਲਾਂ ਕਰਦੀ ਰਹੀ ਅਤੇ ਇਸ ਬੋਲਿਆਂ ਵਿੱਚੋਂ ਸਾਮਾਨ ਕੱਢਣ ਲੱਗ ਪਿਆ। ਕਿੰਨੀਆਂ ਸਾਰੀਆਂ ਸਬਜ਼ੀਆਂ ਵੇਖ ਕੇ ਉਸ ਆਖਿਆ, "ਮਾਂ, ਏਨੀਆਂ ਸਬਜ਼ੀਆਂ ਕਿਉਂ ਲੈ ਆਈ ਹੈ ?"
"ਪੁੱਤ, ਦੁਕਾਨ ਵਿਚ ਵਡੀ, ਤਾਜ਼ੀਆਂ ਸਬਜ਼ੀਆਂ ਵੇਖ ਕੇ ਰਿਹਾ ਨਾ ਗਿਆ। ਮੱਤ ਮਾਰੀ ਗਈ। ਗੁਰਦੇਵ ਨੂੰ ਬੜਾਉਂ ਚੰਗੇ ਲਗਦੇ ਹਨ ਅਤੇ ਸੁਖਦੇਵ ਨੂੰ ਗੋਭੀ: ਕਿਰਪਾਲ ਨੂੰ ਭਿੰਡੀਆਂ ਪਸੰਦ ਹਨ ਅਤੇ ਸਤਪਾਲ ਨੂੰ ਕਰੇਲੇ। ਸਭ ਕੁੱਝ ਲੈ ਆਈ। ਇਹ ਨਾ ਸੋਚਿਆ ਕਿ ਪਕਾਉ ਕੌਣ ਤੇ ਖਾਊ ਕੌਣ ਮੱਤ ਜੁ ਮਾਰੀ ਗਈ। ਚੱਲ ਹੋਊ, ਆਪੇ ਪਈਆਂ ਸੜ ਜਾਣਗੀਆਂ।"
"ਸਾੜਨੀਆਂ ਕਿਉਂ ਹਨ, ਮੰਮ। ਜਿੰਨੇ ਦਿਨ ਸਬਜ਼ੀਆਂ ਨਹੀਂ ਮੁਕਦੀਆਂ ਮੈਂ ਤੇਰੋ ਕੋਲ ਰਹਾਗਾ। ਦੋਵੇਂ ਮਿਲ ਕੇ ਪਕਾਵਾਂਗ ਅਤੇ ਮਿਲ ਕੇ ਖਾਵਾਂਗੇ।"
ਕਿਸ ਦੀ ਗੱਲ ਸੁਣ ਕੇ ਮਾਂ ਦਾ ਚਿਹਰਾ ਸੰਧਿਆ ਦੀ ਲਾਲੀ ਵਿਚ ਨਾਤੇ ਪੱਛਮੀ ਦਿਸਹੱਦੇ ਵਾਂਗ ਰੁਸ਼ਨਾਇਆ ਗਿਆ। ਆਲਸ ਅਤੇ ਉਦਾਸੀ ਨੂੰ ਪਰ੍ਹਾਂ ਸੁੱਟ ਕੇ ਮਾਤਾ ਰਸੋਈ ਵਿਚ ਆ ਗਈ। ਸਬਜ਼ੀਆਂ ਚੁੱਕੀ ਕਿਸ ਵੀ ਪਿੱਛੇ ਪਿੱਛੇ ਆ ਗਿਆ। ਪੂਰੇ ਚਾਅ ਨਾਲ ਮਾਤਾ ਨੇ ਆਖਿਆ, "ਦੱਸ ਪੁੱਤ, ਕੀ ਖਾਵੇਗਾ। ਤੂੰ ਮੇਰੇ ਕੋਲ ਰਹਿ, ਮੈਂ ਸਾਰੀ ਉਮਰ ਸਬਜ਼ੀਆਂ ਨਹੀਂ ਮੁੱਕਣ ਦਿਆਂਗੀ।"