ਉਹ ਅਪਟਨ ਪਾਰਕ ਸਟੇਸ਼ਨ ਸਾਹਮਣੇ ਪੁੱਜਾ ਹੀ ਸੀ ਕਿ ਅੱਠ-ਦਸ ਗੋਰੇ ਮੁੰਡਿਆ ਦੀ ਢਾਣੀ ਨੇ ਉਸ ਨੂੰ ਘੇਰ ਲਿਆ। ਇਨ੍ਹਾਂ ਵਿੱਚੋਂ ਬਹੁਤੇ ਮੁੰਡੇ ਉਸ ਦੇ ਪੁਰਾਣੇ ਵਿਦਿਆਰਥੀ ਸਨ। ਇਹ ਵੈਸਟ ਹੈਮ ਸਟੇਡਿਅਮ ਵਿੱਚੋਂ ਆਏ ਸਨ, ਜਿਥੇ ਇਨ੍ਹਾਂ ਦੀ ਟੀਮ, ਵੈਸਟ ਹੋਮ ਯੂਨਾਇਟਿਡ, ਆਪਣੀ ਗਰਾਊਂਡ ਵਿਚ, ਲਿਵਰਪੂਲ ਕੋਲੋਂ ਹਾਰ ਗਈ ਸੀ। ਹਾਰੀ ਹੋਈ ਟੀਮ ਦੇ ਹਮਾਇਤੀ ਆਪਣੀ ਨਮੋਸ਼ੀ ਅਤੇ ਨਿਰਾਸ਼ਾ ਦਾ ਨਿਸ਼ਾਨਾ ਲੱਭ ਰਹੇ ਸਨ। ਪਰਵਾਸੀਆਂ ਦਾ ਪ੍ਰਸਿੱਧ ਨੇਤਾ ਅਯੋਗ ਟਾਰਗਿਟ ਨਹੀਂ ਸੀ। "ਡਾਊਨ ਵਿੱਚ ਗਿੱਲ" ਦਾ ਰੋਲਾ ਪਾਉਂਦੇ ਹੋਏ ਉਹ ਉਸ ਵੱਲ ਵਧੋ। ਇਕ ਤਕੜੇ ਮੁੰਡੇ ਨੇ ਜ਼ੋਰਦਾਰ ਗਲ੍ਹਥਾ ਮਾਰਿਆ। ਉਸ ਦੇ ਪੈਰ ਨਿਕਲ ਗਏ। ਉਹ ਸੰਭਲਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਸੀ ਕਿ ਦੋ ਬਲਵਾਨ ਬਾਹਵਾਂ ਦੇ ਕਲਾਵੇ ਨੇ ਉਸ ਨੂੰ ਮੂਧੇ-ਮੂੰਹ ਡਿਗਣੇ ਬਚਾਅ ਲਿਆ। ਉਸ ਦੇ ਰੱਖਿਅਕ ਨੇ ਉਸ ਨੂੰ ਆਪਣੀ ਖੱਬੀ ਵੱਖੀ ਨਾਲ ਘੁੱਟ ਲਿਆ ਅਤੇ ਆਪਣੇ ਸੱਜੇ ਹੱਥ ਨੂੰ ਭੀੜ ਦੇ ਸਾਹਮਣੇ ਉੱਚਾ ਕਰਦਿਆਂ ਹੋਇਆਂ ਆਖਿਆ, "ਕੇਅਰਫੁੱਲ; ਬਲੈਕ ਬੈਲਟ ਬਾਜਵਾ ਹੀਅਰ।" ਆਪਣੇ ਸਕੂਲ ਦੇ ਪੁਰਾਣੇ ਕ੍ਰਾਟੀ ਚੈਂਪੀਅਨ ਨੂੰ ਪਛਾਣ ਕੇ ਅਤੇ ਦੋ ਪੁਲਸੀਆਂ ਨੂੰ ਹੋਲੀ ਹੋਲੀ ਤੁਰੇ ਆਉਂਦੇ ਵੇਖ ਕੇ ਗੋਰੇ ਮੁੰਡੇ ਸਟੇਸ਼ਨ ਵਿਚ ਜਾ ਵੜੇ।
ਇਸ ਘਟਨਾ ਦਾ ਚੇਤਾ ਆਉਣ ਉੱਤੇ ਉਸ ਨੂੰ ਆਪਣੇ ਕੁਝ ਅਭਾਵਾਂ, ਆਪਣੀਆਂ ਘਰੇਲੂ ਜ਼ਿੰਮੇਦਾਰੀਆਂ, ਆਪਣੇ ਕੁਝ ਇਕ ਅਣਕੀਤੇ ਕੰਮਾਂ ਦਾ ਖਿਆਲ ਆ ਗਿਆ। ਉਸ ਦੀ ਬੱਚੀ, ਨਵੀਨਾ, ਵਿਆਹੁਣ ਯੋਗ ਹੈ। ਅਜੇ ਕੱਲ੍ਹ ਹੀ ਉਸ ਦੀ ਪਤਨੀ ਨੇ ਆਖਿਆ ਸੀ, "ਸਦਾ ਬਾਹਰਲੇ ਕੰਮਾਂ ਵੱਲ ਹੀ ਵੇਖਦੇ ਹੋ; ਘਰ ਬਾਰੇ ਵੀ ਸੋਚੋ।" ਘਰ ਵਿਚ ਨਵੀਨਾ ਦੇ ਰਿਸ਼ਤੇ ਤੋਂ ਸਿਵਾ ਹੋਰ ਸੋਚਣ ਵਾਲੀ ਕੋਈ ਗੱਲ ਹੈ ਹੀ ਨਹੀਂ ਸੀ। ਉਹ ਇਸੇ ਬਾਰੇ ਸੋਚਣ ਲੱਗ ਪਿਆ। ਆਪਣੀ ਸੁੰਦਰ ਸੁਸ਼ੀਲ ਬੱਚੀ ਲਈ ਕੋਈ ਯੋਗ ਵਰ ਅਤੇ ਕੋਈ ਸੁਯੋਗ ਘਰ ਉਸ ਦੀ ਚੇਤਨਾ ਵਿਚ ਨਾ ਉੱਭਰਿਆ।
ਨਵੀਨਾ ਜਾਗ ਚੁੱਕੀ ਸੀ। ਮਾਂ-ਧੀ ਦੋਵੇਂ ਕਿਚਨ ਵਿਚ ਆ ਗਈਆਂ ਸਨ। ਦਰਵਾਜ਼ੇ ਦੀ ਘੰਟੀ ਵੱਜੀ। ਨਵੀਨਾ ਨੇ ਦਰਵਾਜ਼ਾ ਖੋਲ੍ਹਿਆ। ਭੋਗਲ ਨੇ ਪਰਵੇਸ਼ ਕੀਤਾ। ਹੈਲੋ ਅੰਕਲ ਕਹਿ ਕੇ ਨਵੀਨਾ ਉਸ ਦੇ ਮੋਢੇ ਨਾਲ ਲਮਕ ਗਈ।
"ਕਿਉਂ ਮੇਰੇ ਸੂਟ ਦਾ ਸੱਤਿਆਨਾਸ ਕਰ ਰਹੀ ਹੈ ? ਮੈਂ ਮੀਟਿੰਗ ਉੱਤੇ ਜਾ ਰਿਹਾ ਹਾਂ। ਵੱਡੇ ਵੱਡੇ ਆਦਮੀਆਂ ਨੇ ਆਉਣਾ ਹੈ। ਸਾਰਾ ਰੋਅਬ ਮਾਰਿਆ ਗਿਆ।"
“ਅੰਕਲ, ਜੇ ਮੀਟਿੰਗ ਵਿਚ ਆਪਣੀ ਸ਼ਾਨ ਬਣਾਉਣੀ ਚਾਹੁੰਦੇ ਹੋ ਤਾਂ ਮੈਨੂੰ ਨਾਲ ਲੈ ਚੱਲੋ।"
"ਯੈਸ ਵੀਨੂੰ, ਨਜ਼ਰ ਬੱਟੂ ਨਾਲ ਹੋਵੇਗਾ ਤਾਂ ਮੈਨੂੰ ਨਜ਼ਰ ਨਹੀਂ ਲੱਗੇਗੀ," ਕਹਿ ਕੇ ਉਹ ਗਾਰਡਨ ਵੱਲ ਜਾਣ ਲੱਗਾ ਤਾਂ "ਯੂ, ਚੀਕੀ ਅਕਲ," ਕਹਿੰਦੀ ਹੋਈ ਨਵੀਨਾ ਮੁੱਕੇ ਵੱਟ ਕੇ ਉਸ ਦੇ ਪਿੱਛੇ ਦੌੜੀ। ਉਸ ਵੱਲ ਵੇਖ ਕੇ ਭੇਤ ਭਰੇ ਢੰਗ ਨਾਲ ਆਪਣੀ ਖੱਬੀ ਅੱਖ ਨੂੰ ਦੱਬ ਕੇ ਭੋਗਲ ਨੇ ਆਖਿਆ, "ਤਿਆਰ ਹੋ ਜਾ ਵੀਨੂੰ ਸੁਕੀਰਤ ਵੀ ਆ ਰਿਹਾ ਹੈ।" ਆਪਣੇ ਖੱਬੇ ਹੱਥ ਦੀ ਉਂਗਲੀ ਆਪਣੇ ਬੁੱਲ੍ਹਾਂ ਉੱਤੇ ਰੱਖ ਨਵੀਨਾ ਨੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ।
"ਜਾਣਾ ਹੈ, ਯਾਰ; ਪਰ ਅੱਜ।"
"ਹਾਂ, ਹਾਂ, ਅੱਜ ਐਤਵਾਰ ਹੈ ਅਤੇ ਬਾਰਕਿੰਗ ਗੁਰਦੁਆਰੇ ਦੀ ਲਾਇਬ੍ਰੇਰੀ ਵਿਚ ਮੀਟਿੰਗ ਹੈ... ਬਸ।"
"ਮੈਨੂੰ ਪਤਾ ਹੈ; ਪਰ ਅੱਜ ਮੈਂ ਨਵੀਨਾ ਬਾਰੇ ਸੋਚ ਰਿਹਾ ਹਾਂ।"
"ਉਸ ਵਿਚਾਰੀ ਨੇ ਕਿਹੜੀ ਚਿੰਤਾ ਖੜੀ ਕਰ ਦਿੱਤੀ ਤੇਰੇ ਲਈ ?"
"ਉਸ ਨੇ ਨਹੀਂ; ਤੇਰੀ ਭਰਜਾਈ ਨੇ। ਉਸ ਦਾ ਖਿਆਲ ਹੈ ਕਿ ਸਾਨੂੰ ਨਵੀਨਾ ਦੇ ਵਿਆਹ ਦੀ ਚਿੰਤਾ ਕਰਨੀ ਚਾਹੀਦੀ ਹੈ।"
“ਚਿੰਤਾ ਕਰਨੀ ਚਾਹੀਦੀ ਹੈ ਕਿ ਵਿਆਹ ਕਰ ਦੇਣਾ ਚਾਹੀਦਾ ਹੈ ?"
"ਕੋਈ ਯੋਗ ਵਰ ਵੀ ਤਾਂ ਲੱਭੋ, ਭੋਗਲ ।"
"ਅੱਖਾਂ ਮੀਟ ਕੇ ਲੱਖਾਂਗਾ ਤਾਂ ਲੱਭ ਪਿਆ ਵਰ।"
"ਤੇਰੀ ਨਜ਼ਰ ਵਿਚ ਹੈ ਕੋਈ ਲੜਕਾ ?"
"ਮੇਰੀ ਨਜ਼ਰ ਵਿਚ ਕਿਉਂ, ਤੇਰੀਆਂ ਅੱਖਾਂ ਸਾਹਮਣੇ ਹੈ। ਤੇਰਾ ਪੁਰਾਣਾ ਵਿਦਿਆਰਥੀ ਹੈ; ਤੇਰੀ ਇੱਜ਼ਤ ਕਰਦਾ ਹੈ; ਤੇਰਾ ਸ਼ਰਧਾਲੂ ਹੈ। ਇਲੈਕਟ੍ਰਾਨਿਕਸ ਦੀ ਇੰਜਿਨੀਅਰਿੰਗ ਕੀਤੀ ਹੋਈ ਹੈ; ਚਵ੍ਹੀ ਹਜ਼ਾਰ ਪਾਊਂਡ ਸਾਲਾਨਾ ਤਨਖ਼ਾਹ ਲੈਂਦਾ ਹੈ; ਤੇਰੀਆਂ ਇਲੈਕਸ਼ਨਾਂ ਦਾ ਸਾਰਾ ਪ੍ਰਬੰਧ ਕਰਦਾ ਆ ਰਿਹਾ ਹੈ, ਅਤੇ...।"
“ਨਾਂ ਵੀ ਲਵੇਗਾ ਕਿ ਰੋਲਾ ਪਾਈ ਜਾਵੇਂਗਾ ?"
"ਸੁਕੀਰਤ।"
"ਸੁਕੀਰਤ ਕੌਣ ?"
"ਕ੍ਰਾਟੀ ਚੈਂਪੀਅਨ ਸੁਕੀਰਤ ਬਾਜਵਾ।" ਇਹ ਨਾਂ ਲੈਂਦਿਆਂ ਭੋਗਲ ਦੇ ਚਿਹਰੇ ਉੱਤੇ ਵਿਸਮਾਦ ਦੇ ਚਿੰਨ੍ਹ ਉੱਭਰ ਆਏ। ਭਵਿੱਖ ਵਿਚ ਇਕ ਪ੍ਰਸੰਨ ਪਰਵਾਰ ਦੀ ਉਤਪਤੀ ਦੀ ਕਲਪਨਾ ਕਰ ਰਿਹਾ ਸੀ ਭੋਗਲ ਕਿ ਗਿੱਲ ਦੀ ਘਿਰਣਾ ਦੇ ਇੱਕੋ ਝਟਕੇ ਨੇ ਉਸ ਨੂੰ ਯਥਾਰਥ ਵਿਚ ਲੈ ਆਂਦਾ। ਗਿੱਲ ਕਹਿ ਰਿਹਾ ਸੀ, "ਪਾਗਲ ਹੋ ਗਿਆ ਹੈ; ਦਿਸਣੇ ਬੰਦ ਹੋ ਗਿਆ ਤੈਨੂੰ। ਨਵੀਨਾ ਲਈ ਤੈਨੂੰ ਸੁਕੀਰਤ ਬਾਜਵਾ ਹੀ ਲੱਭਾ ?"
ਹੈਰਾਨ ਹੋਏ ਭੋਗਲ ਨੇ ਪੁੱਛਿਆ, "ਉਸ ਵਿਚ ਕੀ ਬੁਰਾਈ ਹੈ, ਬਈ ?"
"ਤੈਨੂੰ ਉਸ ਦੀ ਤਨਖ਼ਾਹ ਦਿੱਸਦੀ ਹੈ; ਉਸ ਦੀ ਇੰਜਿਨੀਅਰਿੰਗ ਦਿੱਸਦੀ ਹੈ, ਉਸ ਦੀ ਕਾਟੀ ਦਿੱਸਦੀ ਹੈ; ਉਸ ਦਾ ਕਾਲਾ ਰੰਗ ਕਿਉਂ ਨਹੀਂ ਦਿੱਸਦਾ ?''
"ਬਸ ਏਨੀ ਗੱਲ ?"
"ਤੇਰੇ ਲਈ ਇਹ ਗੱਲ ਮਾਮੂਲੀ ਹੋਵੇਗੀ: ਮੇਰੇ ਲਈ ਨਹੀਂ।"
"ਪਰ ਗਿੱਲ, ਤੂੰ ਸਾਰੀ ਉਮਰ ਰੰਗ-ਭੇਦ ਵਿਰੁੱਧ.।"
"ਭੋਗਲ, ਇਹ ਮੇਰਾ ਘਰੇਲੂ ਮੁਆਮਲਾ ਹੈ। ਇਸ ਸਿਲਸਿਲੇ ਵਿਚ ਸਾਡੀ ਰਾਏ ਸਾਂਝੀ ਨਹੀਂ ਹੋ ਸਕਦੀ। ਤੈਨੂੰ ਤਾਂ ਉਸ ਦਾ ਰੰਗ ਕਾਲਾ ਨਹੀਂ, ਪੱਕਾ ਦਿਸੇਗਾ ਕਿਉਂਕਿ ਤੂੰ ਅਫ਼ਰੀਕਾ ਦੇ ਹਬਸ਼ੀਆਂ ਵਿਚ ਰਹਿੰਦਾ ਆਇਆ ਹੈ," ਕਹਿ ਕੇ ਗਿੱਲ ਘਰ ਵੱਲ ਤੁਰ ਪਿਆ। ਭੋਗਲ ਨੂੰ ਜਾਪਿਆ ਜਿਵੇਂ ਗਿੱਲ ਨਹੀਂ, ਗਿੱਲ ਦੇ ਰੂਪ ਵਿਚ ਦੁਨੀਆਂ ਦਾ ਅੱਠਵਾਂ ਅਜੂਬਾ ਤੁਰਿਆ ਜਾ ਰਿਹਾ ਸੀ।
ਬਾਬਾ ਚੁਬਾਰਾ ਸਿੰਘ
ਤੁੰਗਾਂ ਵਾਲੇ ਬਾਬਾ ਚੁਬਾਰਾ ਸਿੰਘ ਦੇ ਅਸਲੀ ਨਾਂ ਦਾ ਮੈਨੂੰ ਪਤਾ ਨਹੀਂ। ਏਨਾ ਪਤਾ ਹੈ ਕਿ ਵਡੇਰੀ ਉਮਰ ਕਾਰਣ ਉਸ ਨੂੰ ਬਾਬਾ ਆਖਿਆ ਜਾਂਦਾ ਸੀ, ਅਤੇ ਉੱਚਾ ਸੁਣਦਾ ਹੋਣ ਕਰਕੇ ਚੁਬਾਰਾ ਸਿੰਘ। ਉਸ ਦਾ ਮਨ ਯਾਦਾਂ ਦੀ ਦੌਲਤ ਨਾਲ ਮਾਲਾਮਾਲ ਸੀ। ਉਸ ਦੇ ਜੀਵਨ ਦੇ ਆਖ਼ਰੀ ਦੋ-ਤਿੰਨ ਦਹਾਕੇ ਸੁਪਨਿਆਂ, ਸੰਘਰਸ਼ਾਂ ਅਤੇ ਦੋਸਤੀਆਂ ਦੀ ਲੰਮੀ ਦਾਸਤਾਨ ਸਨ।
ਜੀਵਨ ਦੀ ਢਲਦੀ ਦੁਪਹਿਰੋ, ਅਲੂਣਿਆਂ ਵਾਲੇ ਤੇਜਾ ਸਿੰਘ ਸੁਤੰਤਰ ਜੀ ਦੀ ਸੁਹਬਤ ਨਾਲ ਉਨ੍ਹਾਂ ਦੇ ਬਿਬੇਕੀ ਜਥੇ ਵਿਚ ਸ਼ਾਮਲ ਹੋ ਕੇ ਉਹ ਗੁਰਦੁਆਰਾ ਸੁਧਾਰ ਲਹਿਰ ਅਤੇ ਸੁਤੰਤਰਤਾ ਸੰਗਰਾਮ ਦਾ ਹਿੱਸਾ ਬਣਿਆ ਸੀ । ਸੰਗਰਾਮੀਆਂ ਦਾ ਜੀਵਨ ਮੋਰਚਿਆਂ, ਮਾਰਾਂ, ਮੌਤਾਂ, ਜੇਲ੍ਹਾ, ਗੋਲੀਆਂ, ਰੂ-ਪੇਸ਼ੀਆਂ ਅਤੇ ਗ੍ਰਿਫ਼ਤਾਰੀਆਂ ਨਾਲ ਓਤ ਪੇਡ ਸੀ, ਪਰ ਆਜ਼ਾਦੀ ਦੀ ਕਾਲਪਨਿਕ ਸੁੰਦਰਤਾ ਅਤੇ ਸੰਗਰਾਮੀਆਂ ਵਿਚਲੀ ਵਾਸਤਵਿਕ ਮਿੱਤਰਤਾ ਨੇ ਉਸ ਜੀਵਨ ਨੂੰ ਮਾਣਨ ਅਤੇ ਸਿਮਰਣਯੋਗ ਬਣਾ ਦਿੱਤਾ ਸੀ। ਦੁਧਾਰਾ ਸਿੰਘ ਨੇ ਉਸ ਜੀਵਨ ਨੂੰ ਰੱਜ ਕੇ ਮਾਣਿਆ ਸੀ।
ਸੁਤੰਤਰ ਜੀ ਦੀ ਫ਼ਰਾਰੀ, ਗ੍ਰਿਫਤਾਰੀ ਅਤੇ ਨਜ਼ਰਬੰਦੀ ਨਾਲ ਬਾਬਾ ਚੁਬਾਰਾ ਸਿੰਘ ਅਤੇ ਉਸ ਦੇ ਸਿੱਧੇ ਸਾਦੇ ਪੇਂਡੂ ਸਾਥੀਆਂ ਦੇ ਸਾਹਸੀ ਅਤੇ ਸੰਗਰਾਮੀ ਜੀਵਨ ਦਾ ਅੰਤ ਹੋ ਗਿਆ।
ਸਾਹਸੀ ਜੀਵਨ ਦੀਆਂ ਉੱਤੇਜਨਾਵਾਂ ਉਨ੍ਹਾਂ ਨੂੰ ਖਿੱਚ ਪਾਉਂਦੀਆਂ ਸਨ, ਪਰ ਮੁੜ ਮੈਦਾਨੀ ਆਉਣਾ ਸੰਭਵ ਨਹੀਂ ਸੀ। ਉਨ੍ਹਾਂ ਕੋਲੋਂ ਉਨ੍ਹਾਂ ਦਾ ਆਗੂ ਖੋਹ ਲਿਆ ਗਿਆ ਸੀ ਅਤੇ ਅਗਵਾਈ ਬਿਨਾਂ ਉਹ ਇਸ ਰਸਤੇ ਉੱਤੇ ਤੁਰ ਨਹੀਂ ਸਨ ਸਕਦੇ। ਜਿਨ੍ਹਾਂ ਦੀ ਉਮਰ ਆਗਿਆ ਦਿੰਦੀ ਸੀ, ਉਹ ਮੁੜ ਆਪੋ ਆਪਣੇ ਘਰੇਲੂ ਕੰਮਾਂ ਵਿਚ ਰੁੱਝ ਗਏ। ਬਾਬਾ ਦੁਬਾਰਾ ਸਿੰਘ ਨੇ ਬੁਢੇਪੇ ਵਿਚ ਪੈਰ ਪਾ ਲਿਆ ਸੀ, ਇਸ ਕਰਕੇ ਉਹ ਇਕ ਪਾਸੇ ਹੋ ਕੇ ਜਗਤ ਦਾ ਤਮਾਸ਼ਾ ਵੇਖਣ ਲੱਗ ਪਿਆ। ਕਠਿਨਾਈਆਂ ਦੀ ਕਸਵੱਟੀ ਉੱਤੇ ਪਰਖੇ ਹੋਏ ਮਿੱਤਰਾਂ ਦੀ ਮਿੱਤਰਤਾ ਉਸ ਦੇ ਜੀਵਨ ਦਾ ਵਡਮੁੱਲਾ ਸਰਮਾਇਆ ਬਣ ਗਈ, ਬੀਤੇ ਦਿਨਾਂ ਦੀਆਂ ਯਾਦਾਂ ਉਸ ਦੇ ਮਨ-ਮੰਦਰ ਦੀ ਸਜਾਵਟ ਬਣ ਗਈਆਂ; ਅਤੇ ਮਿੱਤਰਾਂ ਨੂੰ ਮਿਲ ਕੇ ਉਨ੍ਹਾਂ ਯਾਦਾਂ ਵਿਚ ਗੁਆਚ ਜਾਣਾ ਉਸ ਨੂੰ ਜੀਵਨ ਦੀ ਸਾਰਥਕਤਾ ਜਾਪਣ ਲੱਗ ਪਿਆ।
ਮਿੱਤਰ-ਮਿਲਣੀ ਦਾ ਕੋਈ ਮੌਕਾ ਉਹ ਹੱਥੋਂ ਜਾਣ ਨਹੀਂ ਸੀ ਦਿੰਦਾ। ਛਿੰਝਾਂ, ਵਿਸਾਖੀਆਂ, ਮੱਸਿਆ, ਘੋਲਾ, ਕਬੱਡੀਆਂ ਅਤੇ ਮੇਲਿਆਂ ਉੱਤੇ ਉਹ ਉਚੇਚੇ ਉੱਦਮ ਅਤੇ ਚਾਅ ਨਾਲ ਜਾਂਦਾ ਸੀ। ਹਰ ਮੇਲੇ ਵਿਚ ਦੇਂਹ ਚਹੁੰ ਮਿੱਤਰਾਂ ਦਾ ਮਿਲਾਪ ਹੋ ਜਾਣ ਉੱਤੇ ਸਾਰਾ ਮੇਲਾ ਮਿੱਤਰਤਾ ਦੀ ਮਹਿਕ ਨਾਲ ਭਰ ਜਾਂਦਾ ਸੀ।
ਇਕ ਵੇਰ ਦੀ ਗੱਲ ਹੈ, ਪੰਡਾਲ ਲਈ ਚਾਨਣੀਆਂ ਲਾਈਆਂ ਜਾ ਰਹੀਆਂ ਸਨ। ਚਾਨਣੀਆਂ ਹੇਠਲੀਆਂ ਚੋਥਾਂ ਨੂੰ ਸਿੱਧੀਆਂ ਕੀਤਾ ਹੀ ਸੀ ਕਿ ਹਵਾ ਦੇ ਇਕ ਤੇਜ਼ ਬੁੱਲ੍ਹੇ ਨੇ ਚਾਨਣੀਆਂ ਨੂੰ ਉਪਰ ਚੁੱਕ ਦਿੱਤਾ। ਇਕ ਚੋਬ ਚਾਨਣੀ ਵਿਚੋਂ ਨਿਕਲ ਗਈ ਅਤੇ ਬਾਬਾ ਚੁਬਾਰਾ ਸਿੰਘ ਵੱਲ ਉਲਰ ਗਈ। "ਵੇਖਿਓ, ਵੇਖਿਓ, ਬਾਬਾ ਜੀ ਬਚਿਓ," ਦੀਆਂ ਆਵਾਜ਼ਾਂ ਉਚੀਆਂ ਹੋਈਆਂ, ਪਰ ਏਨੀਆਂ ਨਾ ਕਿ ਬਾਬਾ ਸੁਣ ਸਕਦਾ। ਚੋਬ ਬਾਬੇ ਦੇ ਸਿਰ ਵਿਚ ਵੱਜੀ। ਸਿਰ ਉੱਤੇ ਬੱਝੀ ਪੱਗ ਨੇ ਬਚਾ ਲਿਆ, ਨਹੀਂ ਤਾਂ ਚੰਗੀ ਸੱਟ ਲੱਗ ਜਾਣੀ ਸੀ। ਬਾਬੇ ਨੂੰ ਚੱਕਰ ਜਿਹਾ ਆ ਗਿਆ। ਮੱਘਰ ਸਿੰਘ ਪ੍ਰਧਾਨ ਨੇ ਡਿਗਦੇ ਡਿਗਦੇ ਨੂੰ ਕਲਾਵੇ ਵਿਚ ਲੈ ਲਿਆ। ਜ਼ਰਾ ਕੁ ਸੰਭਲਣ ਪਿੱਛੋਂ ਸਾਰੀ ਗੱਲ ਦਾ ਪਤਾ ਲੱਗਾ ਤਾਂ ਬਾਬੇ ਨੇ ਨਿੰਮ੍ਹਾ ਜਿਹਾ ਮੁਸਕਰਾ ਕੇ ਆਖਿਆ, "ਮੈਂ ਵੀ ਸੋਚਾਂ, ਭਈ ਗੁਰੂ ਕੇ ਬਾਗ਼ ਵਾਲਾ ਲਾਠੀਚਾਰਜ ਕਿਵੇਂ ਸ਼ੁਰੂ ਹੋ ਗਿਆ।"
ਸੁਣ ਕੇ ਸਾਰੇ ਹੱਸ ਪਏ।
ਹੱਸ ਪਏ; ਪਰ ਇਸ ਨਿੱਕੀ ਜਹੀ ਘਟਨਾ ਨੇ ਬੀਤੇ ਦਿਨਾਂ ਦੀ ਇਕ ਗੰਭੀਰ ਘਟਨਾ ਦਾ ਚੇਤਾ ਕਰਵਾ ਦਿੱਤਾ। ਗੁਰੂ ਕੇ ਬਾਗ ਦੇ ਮੋਰਚੇ ਦੇ ਦਿਨੀਂ ਜਦੋਂ ਇਕ ਵੇਰ ਪੁਲੀਸ ਨੇ ਲਾਠੀਚਾਰਜ ਕੀਤਾ ਤਾਂ ਚੁਬਾਰਾ ਸਿੰਘ ਨੇ ਵੇਖਿਆ ਕਿ ਇਕ ਪੁਲਸੀਏ ਦੀ ਡਾਂਗ ਸਿੱਧੀ ਚੰਦਾ ਸਿੰਘ ਦੇ ਸਿਰ ਉੱਤੇ ਪੈਣ ਵਾਲੀ ਸੀ। ਅੱਖ ਦੇ ਫੋਰ ਵਿਚ ਉਸ ਨੇ ਆਪਣਾ ਖੱਬਾ ਹੱਥ ਚੰਦਾ ਸਿੰਘ ਦੇ ਮੋਢੇ ਉੱਤੇ ਰੱਖ ਕੇ, ਉਸ ਨੂੰ ਹੇਠਾਂ ਨੂੰ ਦੱਬਦਿਆਂ ਹੋਇਆ, ਆਪਣੀ ਸੱਜੀ ਬਾਂਹ ਉਸ ਦੇ ਸਿਰੋਂ ਉੱਚੀ ਕਰ ਕੇ ਪੁਲਸੀਏ ਦੀ ਡਾਂਗ ਅੱਗੇ ਡਾਹ ਦਿੱਤੀ। ਸੁੰਮਾਂ ਵਾਲੀ ਭਾਰੀ ਡਾਂਗ ਬਾਬੇ ਦੀ ਅਰਕ (ਕੂਹਣੀ) ਉੱਤੇ ਵੱਜੀ। ਬਾਂਹ ਦੀ ਹੱਡੀ ਚਿੱਥੀ ਗਈ, ਪਰ ਚੰਦਾ ਸਿੰਘ ਦੀ ਜਾਨ ਬਚ ਗਈ। ਇਸ ਮੁੱਲੋਂ ਇਹ ਸੌਦਾ ਮਹਿੰਗਾ ਨਹੀਂ ਸੀ। ਬਾਬੇ ਦੀ ਨਕਾਰਾ ਹੋਈ ਹੋਈ ਸੱਜੀ ਬਾਂਹ, ਇਸ ਸੱਚੇ ਸੌਦੇ ਦੀ ਸਾਖੀ ਸੁਣਾ ਕੇ ਉਸ ਦੇ ਮਨ ਨੂੰ ਮਹਾਂ ਆਨੰਦ ਦਾ ਅਨੁਭਵ ਕਰਵਾਉਂਦੀ ਰਹਿੰਦੀ ਸੀ। ਚੋਬ ਵੱਜਣ ਵਾਲੀ ਘਟਨਾ ਉੱਤੇ ਲਾਠੀਚਾਰਜ ਵਾਲੀ ਗੰਭੀਰ ਘਟਨਾ ਦਾ ਚੇਤਾ ਆ ਜਾਣ ਕਰਕੇ, ਬਾਬੇ ਤੋਂ ਸਿਵਾ ਬਾਕੀ ਸਾਰਿਆਂ ਦੇ ਹਾਸੇ ਉਦਾਸੀ ਵਿਚ ਬਦਲ ਗਏ।
ਚੋਬ ਵੱਜਣ ਨਾਲ ਬਾਬੇ ਦੀ ਦਸਤਾਰ ਇਕ ਪਾਸੇ ਵੱਲ ਢਿਲਕ ਗਈ ਸੀ।
"ਕੀ ਗੱਲ ਹੈ, ਬਾਬਾ, ਸਾਰੀਆਂ ਸੱਟਾਂ ਤੇਰੇ ਸਿਰ ਕਿਉਂ ਪੈਂਦੀਆਂ ਨੇ ?"
"ਸਿਰ ਦੀਆਂ ਸੱਟਾਂ ਕੁਝ ਨਹੀਂ ਕਹਿੰਦੀਆਂ, ਚੰਦਾ ਸਿਆਂ, ਬੱਸ ਦਿਲ 'ਤੇ ਵਾਰ ਨਾ ਹੋਵੇ," ਕਹਿ ਕੇ ਬਾਬੇ ਨੇ ਚੰਦਾ ਸਿੰਘ ਨੂੰ ਗਲ ਲਾ ਲਿਆ। ਬਾਬਾ ਖ਼ੁਸ਼ ਸੀ ਅਤੇ ਚੰਦਾ ਸਿੰਘ ਉਦਾਸ, ਪਰ ਉਸ ਦੀ ਉਦਾਸੀ ਵੀ ਓਨੀ ਹੀ ਆਨੰਦਦਾਇਕ ਸੀ, ਜਿੰਨੀ ਬਾਬੇ ਦੀ ਖੁਸ਼ੀ। ਉਦਾਸੀ ਅਤੇ ਖੁਸ਼ੀ ਦਾ ਇਹ ਸੰਗਮ ਉਵੇਂ ਹੀ ਆਨੰਦ ਦੀ ਉਤਪਤੀ ਕਰ ਰਿਹਾ ਸੀ, ਜਿਵੇਂ ਸੰਧਿਆ ਸਮੇਂ ਡੁੱਬਦੇ ਸੂਰਜ ਦੀ ਰੌਸ਼ਨੀ, ਆਉਣ ਵਾਲੀ ਰਾਤ ਦੇ ਸੁਖਦਾਇਕ ਹਨੇਰੇ ਦੇ ਗਲ ਲੱਗ ਕੇ, ਧਰਤੀ ਦੇ ਪੱਛਮੀ ਦਿਸਹੱਦਿਆਂ ਉੱਤੇ ਸੁਨਹਿਰੀ ਸੁੰਦਰਤਾ ਦੀ ਕਰਾਮਾਤ ਕਰ ਦਿੰਦੀ ਹੈ।
ਹਰ ਮਿੱਤਰ-ਮਿਲਣੀ ਬਾਬੇ ਦੀ ਸਮ੍ਰਿਤੀ-ਸੰਪਤੀ ਵਿਚ ਵਾਧਾ ਕਰ ਦਿੰਦੀ ਸੀ; ਇਸ ਲਈ ਬਾਬਾ ਚੁਬਾਰਾ ਸਿੰਘ ਮਿੱਤਰ-ਮਿਲਣੀ ਦਾ ਕੋਈ ਅਵਸਰ ਹੱਥ ਜਾਣ ਨਹੀਂ ਸੀ ਦਿੰਦਾ।
ਨਿਸ਼ਕਾਮ ਪਿਆਰਾਂ ਅਤੇ ਦੁਰਲੱਭ ਦੋਸਤੀਆਂ ਦੀ ਅਗਵਾਈ ਵਿਚ ਤੁਰਦਿਆਂ ਹੋਇਆ ਪੀੜਾਂ ਵਿਚੋਂ ਪ੍ਰਸੰਨਤਾ ਪ੍ਰਾਪਤ ਕਰਨ ਦੀ ਜਾਚ ਵਾਲੇ ਬਾਬੇ ਦੇ ਜੀਵਨ ਦੀ ਸੰਧਿਆ ਸਮੇਂ ਇਸ ਦੇ ਦਿਸਹੱਦੇ ਸੁਨਹਿਰੀਓਂ ਸੁਰਮਈ ਹੋ ਗਏ।
ਚੰਦਾ ਸਿੰਘ ਦੀ ਭੂਆ ਦੇ ਪੁੱਤਰ ਦਾ ਮੁੰਡਾ ਬਾਬੇ ਦੇ ਪਿੰਡ ਵਿਆਹਿਆ ਗਿਆ। ਦੁਬਾਰਾ ਸਿੰਘ ਨੂੰ ਇਸ ਰਿਸ਼ਤੇਦਾਰੀ ਦੀ ਉਚੇਚੀ ਖੁਸ਼ੀ ਹੋਈ। ਉਸ ਦਾ ਖ਼ਿਆਲ ਸੀ ਕਿ ਇਸ ਰਿਸ਼ਤੇਦਾਰੀ ਨੇ ਚੰਦਾ ਸਿੰਘ ਨੂੰ ਉਸ ਦੇ ਪਿੰਡ ਦੇ ਵਧੇਰੇ ਨੇੜੇ ਲੈ ਆਂਦਾ ਹੈ। ਇਹ ਉਸ ਨੂੰ ਪਤਾ ਨਹੀਂ ਸੀ ਕਿ ਸਮੇਂ ਦੀ ਬੁੱਕਲ ਵਿਚ ਕੋਹੋ ਜਹੀਆਂ ਘਟਨਾਵਾਂ ਲੁਕੀਆਂ ਬੈਠੀਆਂ ਸਨ। ਚੰਦਾ ਸਿੰਘ ਦੀ ਭੂਆ ਦੇ ਪੁੱਤ ਦੇ ਇਨ੍ਹਾਂ ਨਵੇਂ ਰਿਸ਼ਤੇਦਾਰਾਂ ਦੀ ਆਪਣੇ ਪਿੰਡ ਦੇ ਇਕ ਪਰਿਵਾਰ ਨਾਲ ਪਾਣੀ ਉੱਤੋਂ ਲੜਾਈ ਹੋ ਪਈ। ਗੱਲਾਂ ਤੋਂ ਗਾਲ੍ਹਾਂ ਅਤੇ ਗਾਲ੍ਹਾ ਤੋਂ ਡਾਂਗਾਂ ਤਕ ਪੁੱਜਦਿਆਂ ਚਿਰ ਨਾ ਲੱਗਾ। ਚੰਦਾ ਸਿੰਘ ਦੇ ਰਿਸ਼ਤੇਦਾਰਾਂ ਦੇ ਇਕ ਮੁੰਡੇ, ਜਰਨੈਲੇ, ਨੇ ਸੋਟਾ ਮਾਰ ਕੇ ਵਿਰੋਧੀ ਧੜੇ ਦੇ ਇਕ ਆਦਮੀ ਦੇ ਸਿਰ ਵਿਚ ਡੂੰਘਾ ਜ਼ਖ਼ਮ ਕਰ ਦਿੱਤਾ। ਇਸ ਵਾਰਦਾਤ ਦੀ ਥਾਣੇ ਵਿਚ ਰਪਟ ਦਰਜ ਕਰਵਾ ਦਿੱਤੀ ਗਈ। ਅਗਲੇ ਦਿਨ ਪੁਲਸ ਪਿੰਡ ਆਈ ਤਾਂ ਜਰਨੈਲਾ ਉਥੇ ਨਹੀਂ ਸੀ । ਘਰ ਵਾਲਿਆਂ ਦਾ ਕਹਿਣਾ ਸੀ ਕਿ 'ਉਹ ਪਰਸੋਂ ਦਾ ਵਾਂਢੇ ਗਿਆ ਹੋਇਆ ਹੈ। ਬਾਬਾ ਦੁਬਾਰਾ ਸਿੰਘ ਵੀ ਲੋਕਾਂ ਵਿਚ ਬੈਠਾ ਸੀ। ਥਾਣੇਦਾਰ ਨੇ ਸਭ ਤੋਂ ਪਹਿਲਾਂ ਉਸੇ ਨੂੰ ਪੁੱਛ ਲਿਆ-
"ਬਾਬਾ ਜੀ, ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸੋ ਕਿ ਜੈਲਾ ਕੱਲ੍ਹ ਪਿੰਡ ਸੀ ਜਾਂ ਨਹੀਂ ?"
ਚੁਬਾਰਾ ਸਿੰਘ ਸੋਚੀ ਪੈ ਗਿਆ। ਲੜਾਈ ਉਸ ਨੇ ਅੱਖੀਂ ਵੇਖੀ ਸੀ; ਹੋਰ ਕਈਆਂ ਨੇ ਵੀ ਵੇਖੀ ਸੀ। ਸਾਰਿਆਂ ਨੂੰ ਪਤਾ ਸੀ ਕਿ ਸੱਚ ਕੀ ਹੈ। ਲੋਕ ਇਹ ਵੀ ਸਮਝਦੇ ਸਨ ਕਿ ਵਿਰੋਧੀ ਧੜੇ ਵਾਲੇ ਬੇ-ਕਸੂਰ ਸਨ; ਜੈਲੇ ਕਿਆ ਵੱਲੋਂ ਵਾਧਾ ਹੋਇਆ ਸੀ। ਸੋਚ ਸਾਚ ਕੇ ਚੁਬਾਰਾ ਸਿੰਘ ਨੇ 'ਹਾਂ' ਵਿਚ ਸਿਰ ਹਿਲਾ ਦਿੱਤਾ। ਪੁਲਸ ਨੇ ਜੈਲੇ ਵਿਰੁੱਧ ਕੇਸ ਤਿਆਰ ਕਰ ਲਿਆ ਅਤੇ ਦੋ ਤਿੰਨ ਹੋਰ ਬੰਦਿਆਂ ਦੇ ਨਾਲ ਚੁਬਾਰਾ ਸਿੰਘ ਦੀ ਗਵਾਹੀ ਪਾ ਲਈ।
ਮੁਕੱਦਮੇ ਵਿਚ ਜੈਲੇ ਕਿਆਂ ਵੱਲੋਂ ਗਵਾਹੀ ਦੇਣ ਲਈ ਕੋਈ ਤਿਆਰ ਨਾ ਹੋਇਆ।page_ breakਉਨ੍ਹਾਂ ਕੋਲ ਕੇਵਲ ਘਰ ਦੇ ਬੰਦਿਆਂ ਦੀ ਗਵਾਹੀ ਸੀ, ਜੋ ਨਾ ਹੋਣ ਦੇ ਬਰਾਬਰ ਸੀ। ਵਿਰੋਧੀ ਧੜੇ ਦੇ ਗਵਾਹਾਂ ਨੂੰ ਤੋੜਨ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਉਨ੍ਹਾਂ ਗਵਾਹਾਂ ਵਿਚ ਬਾਬੇ ਦੀ ਗਵਾਹੀ ਸਭ ਤੋਂ ਵੱਧ ਮੁਅਤਬਰ ਸੀ ਅਤੇ ਉਸ ਨੂੰ ਤੋੜਨ ਦਾ ਵਸੀਲਾ ਵੀ ਉਨ੍ਹਾਂ ਕੋਲ ਸੀ। ਉਹ ਆਪਣੇ ਕੁੜਮ ਨੂੰ ਨਾਲ ਲੈ ਕੇ ਚੰਦਾ ਸਿੰਘ ਕੋਲ ਆ ਗਏ ਅਤੇ ਚੰਦਾ ਸਿੰਘ ਬਾਬਾ ਚੁਬਾਰਾ ਸਿੰਘ ਨੂੰ ਆ ਮਿਲਿਆ।
"ਚੰਦਾ ਸਿਆਂ, ਹੋਰ ਜੋ ਮਰਜ਼ੀ ਮੰਗ ਲੈ, ਪਰ ਝੂਠ ਬੋਲਣ ਨੂੰ ਨਾ ਕਹਿ," ਚੁਬਾਰਾ ਸਿੰਘ ਨੇ ਹੱਥ ਜੋੜੇ।
"ਮੈਂ ਝੂਠ ਬੋਲਣ ਨੂੰ ਨਹੀਂ ਕਹਿੰਦਾ, ਮੈਂ ਕਹਿਨਾਂ ਕੁਝ ਨਾ ਬੋਲ, ਚੁੱਪ ਕਰ ਜਾ।"
"ਮੈਨੂੰ ਮੇਰਾ ਪਿੰਡ ਕੀ ਆਖੂ, ਚੰਦਾ ਸਿਆ ?"
"ਮੈਨੂੰ ਮੇਰੀ ਭੂਆ ਦਾ ਪੁੱਤ ਕੀ ਆਖੂ? ਇਹ ਵੀ ਸੋਚ।"
"ਨਹੀਂ, ਚੰਦਾ ਸਿਆਂ, ਮੈਂ ਹੁਣ ਕੁਝ ਨਹੀਓਂ ਸੋਚਣਾ। ਬੱਸ, ਇਹ ਸੋਚਣਾ ਪਈ ਮੈਨੂੰ ਮੇਰਾ ਆਪਣਾ ਆਪ ਕੀ ਆਖੂ। ਮੈਂ ਆਪਣੇ ਅੰਦਰਲੇ ਦੀ 'ਵਾਜ ਸੁਣੂੰ।"
"ਜਿਵੇਂ ਤੇਰੀ ਮਰਜ਼ੀ," ਕਹਿ ਕੇ ਚੰਦਾ ਸਿੰਘ ਚਲਾ ਗਿਆ।
ਜੈਲੇ ਨੂੰ ਛੇ ਮਹੀਨੇ ਕੈਦ ਹੋ ਗਈ।
ਗੁਰਦਾਸ ਨੰਗਲ ਬੰਦੇ ਦੇ ਥੇਹ ਦੇ ਮੇਲੇ ਉੱਤੇ ਘਰਾਲੇ ਵਾਲੇ ਬੱਸੇ ਅਤੇ ਸੋਹਲਾਂ ਵਾਲੇ ਸੂਰਤੀ ਦੀਆਂ ਟੀਮਾਂ ਦੀ ਕਬੱਡੀ ਹੋਣੀ ਸੀ। ਬੜੀਆਂ ਧੁੰਮਾਂ ਸਨ ਇਨ੍ਹਾਂ ਟੀਮਾਂ ਦੀਆਂ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਨ੍ਹਾਂ ਦਾ ਮੁਕਾਬਲਾ ਦੇਖਣ ਆਉਂਦੇ ਸਨ। ਚੰਦਾ ਸਿੰਘ ਵੀ ਗਿਆ ਅਤੇ ਨਿੱਤ ਵਾਂਗ ਉਸੇ ਟਿਕਾਣੇ ਜਾ ਖਲੋਤਾ, ਜਿਥੇ ਪੁਰਾਣੇ ਬੋਲੀਆਂ ਦਾ ਇਕੱਠ ਹੁੰਦਾ ਸੀ। ਹੋਰ ਕਿਸੇ ਦੇ ਆਉਣ ਤੋਂ ਪਹਿਲਾਂ ਚੁਬਾਰਾ ਸਿੰਘ ਪੁੱਜ ਗਿਆ। ਉਹ ਬੜੇ ਚਾਅ ਨਾਲ ਚੰਦਾ ਸਿੰਘ ਵੱਲ ਅਹੁਲਿਆ। ਚੰਦਾ ਸਿੰਘ ਨੇ ਉਸ ਵੱਲੋਂ ਮੂੰਹ ਫੇਰ ਲਿਆ ਅਤੇ ਕੁਝ ਕਹਿਣ ਸੁਣਨ ਤੋਂ ਪਹਿਲਾਂ ਉਥੋਂ ਚਲੇ ਗਿਆ। ਚੁਬਾਰਾ ਸਿੰਘ ਦਾ ਮਨ ਮਸੋਸਿਆ ਗਿਆ। ਕਈ ਪੁਰਾਣੇ ਸਾਥੀ ਉਸ ਨੂੰ ਉਸੇ ਮਿਲੇ, ਪਰ ਉਸ ਦੇ ਮਨ ਨੇ ਪਹਿਲਾਂ ਵਾਲਾ ਖੇੜਾ ਨਾ ਮਹਿਸੂਸਿਆ। ਏਥੋਂ ਤਕ ਕਿ ਜਦੋਂ ਕਬੱਡੀ ਗਿਆ ਘਰਾਲੇ ਵਾਲਾ ਬੰਸਾ ਛਾਲ ਮਾਰ ਕੇ ਸੂਰਤੀ ਦੇ ਉੱਤੋਂ ਦੀ ਟੱਪ ਗਿਆ, ਉਦੋਂ ਵੀ ਉਹ ਆਪਣੇ ਸਾਥੀਆਂ ਦੀ 'ਵਾਹ ਬਈ ਵਾਹ, ਬੱਲੇ ਓਏ ਬੇਰਾ, ਨਹੀਂ ਰੀਸਾਂ ਬੱਸਿਆ' ਆਦਿਕ ਵੱਲੋਂ ਬੋ-ਧਿਆਨ ਹੀ ਰਿਹਾ।
ਜਦੋਂ ਤਰਕਾਲਾਂ ਵੇਲੇ ਢੋਲਚੀ ਨੇ ਮਾਰੂ ਦਾ ਡੱਗਾ ਲਾਇਆ ਤਾਂ ਚੁਬਾਰਾ ਸਿੰਘ ਦੇ ਪੈਰ ਆਪ-ਮੁਹਾਰੇ ਹੀ ਚੰਦਾ ਸਿੰਘ ਦੇ ਪਿੰਡ ਵੱਲ ਹੋ ਤੁਰੇ। ਮੇਲਿਆਂ ਦੇ ਮੋਕਿਆਂ ਉੱਤੇ ਲਾਗਲੇ ਮਿੱਤਰਾਂ ਦੇ ਘਰ ਇਕ ਦੋ ਰਾਤਾਂ ਕੱਟ ਲੈਣੀਆਂ, ਬਾਬੇ ਲਈ ਕੋਈ ਓਪਰੀ ਗੱਲ ਨਹੀਂ ਸੀ। ਮੇਲੇ ਤਾਂ ਏਹੋ ਜਿਹੀਆਂ ਮਿਲਣੀਆਂ ਦੇ ਬਹਾਨੇ ਹੁੰਦੇ ਸਨ। ਬਾਬੇ ਨੇ ਕੁਝ ਕੁ ਪੈਰ ਹੀ ਪੁੱਟੇ ਸਨ ਕਿ ਇਕ ਸੂਖਮ ਜਿਹੀ ਹਉਮੈ ਨੇ ਨਿਰਦੋਸ਼ਤਾ ਦਾ ਮੋਹਣੀ ਰੂਪ ਧਾਰ ਕੇ ਮਿੱਤਰਤਾ ਦੀ ਸਾਤਵਿਕ ਭਾਵਨਾ ਦਾ ਰਾਹ ਰੋਕ ਲਿਆ। ਬਾਬਾ ਸੋਚੀਂ ਪੈ ਗਿਆ, 'ਮੇਰਾ ਚੰਦਾ ਸਿੰਘ ਵੱਲ ਜਾਣਾ ਸ਼ਾਇਦ ਠੀਕ ਨਹੀਂ। ਮੈਂ ਕੋਈ ਕਸੂਰ ਨਹੀਂ ਕੀਤਾ। ਉਸ ਦੀ ਨਾਰਾਜ਼ਗੀ ਸਰਾਸਰ ਗਲਤ ਹੈ। ਆਪਣੀ ਭੁੱਲ ਮੰਨਣ ਦੀ ਥਾਂ ਉਸ ਨੇ ਮੇਰੇ ਵੱਲੋਂ ਮੂੰਹ ਮੋੜ ਲਿਆ। ਹੋ ਸਕਦਾ ਹੈ ਘਰ ਗਿਆਂ ਵੀ ਉਹ ਮੱਥੇ ਵੱਟ ਪਾਵੇ । ਸਿਆਣਾ ਬਿਆਣਾ ਹੋ ਕੇ ਏਦਾਂ ਦੀ ਬੇਵਕੂਫ਼ੀ ਓਹੋ ਕਰ ਸਕਦਾ ਹੈ, ਮੈਂ ਨਹੀਂ।