ਮਾਤਾ ਦਾ ਸਿਰ ਆਪਣੀ ਵੱਖੀ ਨਾਲ ਘੁੱਟਦਿਆਂ ਹੋਇਆਂ ਕ੍ਰਿਸ ਨੇ ਆਖਿਆ, "ਅੱਜ ਮੇਰਾ ਜਨਮ ਦਿਨ ਹੈ, ਮਾਤਾ। ਮੈਨੂੰ ਗੋਭੀ ਅਤੇ ਕੜਾਹ ਬਹੁਤ ਪਸੰਦ ਹੈ।" ਸੁੰਞੇ ਘਰ ਵਿਚ ਪਕਵਾਨਾਂ ਦੀ ਖ਼ੁਸ਼ਬੋ ਅਤੇ ਮਮਤਾ ਦੀ ਮਿਠਾਸ ਫੈਲ ਗਈ। ਕਿਸ ਨੇ ਮੋਮਬੱਤੀ ਜਗਾ ਕੇ ਮੇਜ਼ ਉੱਤੇ ਰੱਖ ਦਿੱਤੀ। ਦੋਵੇਂ ਖਾਣ ਬੈਠ ਗਏ। ਟੈਲੀਫੋਨ ਦੀ ਘੰਟੀ ਵੱਜੀ। ਕ੍ਰਿਸ ਨੇ ਉੱਠ ਕੇ ਉੱਤਰ ਦੇਣਾ ਚਾਹਿਆ। ਉਸ ਤੋਂ ਪਹਿਲਾਂ ਮਾਤਾ ਟੈਲੀਫੂਨ ਕੋਲ ਗਈ ਅਤੇ ਰਸੀਵਰ ਚੁੱਕ ਕੇ, ਬਿਨਾ ਕੁੱਝ ਕਹੇ, ਕਨੈਕਸ਼ਨ ਕੱਟ ਕੇ, ਰਸੀਵਰ ਟੈਲੀਫੂਨ ਤੋਂ ਪਰ੍ਹੇ ਰੱਖਦੀ ਹੋਈ ਨੇ ਕਿਸ ਨੂੰ ਆਖਿਆ, "ਆਰਾਮ ਨਾਲ ਖਾਹ, ਪੁੱਤ। ਅੱਜ ਸ਼ੁੱਕਰਵਾਰ ਹੈ; ਬਲਦੇਵ ਦੇ ਟੈਲੀਫੂਨ ਦੀ ਵਾਰੀ ਹੈ; ਉਸ ਨੇ ਕੀ ਕਹਿਣਾ ਹੈ ਮੈਨੂੰ ਪਤਾ ਹੈ। ਤੂੰ ਇਨ੍ਹਾਂ ਟੈਲੀਫੂਨਾਂ ਤੇ ਮੇਰਾ ਖਹਿੜਾ ਛੁਡਾ ਦਿੱਤਾ, ਮੇਰਿਆ ਬੱਚਿਆ।" 87 / 87