ਹਾਜ਼ਰ ਤੇ ਹਜ਼ੂਰੀ
ਸ਼ਾਮਾਂ ਤੇ ਹਨੇਰਾ ਅਤੇ ਤਾਰਿਆਂ ਦੀ ਲੋ,
ਕਿਨਾਰਿਆਂ ਤੇ ਦੀਵਿਆਂ ਦੀ ਟਿਮਟਿਮ ਪਈ ਹੋ :
ਕੂਲੇ ਕੂਲੇ ਪਾਣੀਆਂ ਤੇ ਤਿਲਕੇ ਮੇਰੀ ਨਾਉ,
ਕੁਲੇ ਨਾਉ ਗੁਦੇਲਿਆਂ ਤੇ ਲੱਗਾ ਮੇਰਾ ਢੋ।
ਕੁਲੀ ਇਕ ਪੁਕਾਰ ਮੇਰੀ ਜਿੰਦ ਤੋਂ ਉਠੀ:
"ਹਜ਼ੂਰੀ ਦਾਨ ਹੋ, ਮੈਂ ਹਜ਼ੂਰੀ ਦਾਨ ਹੋ" !
ਕੂਲੀ ਇਕ ਅਵਾਜ਼ ਮੇਰੇ ਕੰਨ ਆ ਪਈ:-
"ਹਾਜ਼ਰ ਰਹੋ, ਹਰਦਮ ਹਾਜ਼ਰ ਰਹੋ।
ਮਿਠੀ ਓਸ 'ਵਾਜ ਦਾ ਮੈ ਪੱਲਾ ਫੜ ਲਿਆ,
ਪੁੱਛਾਂ:- "ਗੁਣ ਹੀਨ ਕਿੰਝ ਹਾਜ਼ਰ ਰਹੋ ?
"ਮੈਂ ਤਾਂ ਅੱਜ ਤਾਂਈ ਸੰਗਾ ਏਹੋ ਦੇਖਿਆ:
"ਹਜ਼ੂਰੀ ਜਦੋਂ ਆਵੇ ਜਿੰਦ ਹਾਜ਼ਰ ਤਦੋਂ।
"ਹਾਜ਼ਰ ਰਹਾਵੇ ਓ ਹਜ਼ੂਰੀ ਜਦੋਂ ਆਵੇ,
"ਹੋਵਾਂ ਸੁੱਤਾ ਜਾਗਦਾ ਚਹਿ ਬੈਠਾ ਯਾ ਖਲੋ,
"ਕੁੱਛੜ ਹੋਵਾਂ ਗਾਫ਼ਲੀ ਦੀ ਗੋਦੀ ਭੁੱਲ ਵਿਚ
"ਹਜ਼ੂਰੀ ਕਰੇ ਹਾਜ਼ਰ ਫੜ ਮਾਨੋਂ ਗਰਦਨੋਂ।