ਰਸ ਤ੍ਰੇਲ ਦੀ ਮਾਨੋ ਸੀ ਛਹਿਬਰ ਸਾਰੇ ਹੀ ਬਰਸੇ,
ਇਕ ਸੁਆਦ ਦੀ ਕੁਈ ਝੂਮ ਕਿ ਲਟਕਨ ਸੀ ਛਾਈ।
ਓ ਹੁਸਨ ਕਿ ਜੁ ਲੁਕਦਾ ਸੀ ਹੁਸਨਾਂ ਦੇ ਉਹਲੇ,
ਲਾਹ ਘੁੰਡ ਉ ਪਿਆ ਕਰੇ ਹੈ ਦੀਦਾਰ-ਨੁਮਾਈ
ਉਹ ਪ੍ਯਾਰ ਜੁ ਕਦੇ ਨੈਣਾਂ ਤੋਂ ਸੀ ਝਾਤੀਆਂ ਪਾਂਦਾ
ਡੁਲ੍ਹ ਡੁਲ੍ਹ ਕੇ ਪਏ ਜਿਵੇਂ ਚਸ਼ਮੇਂ ਨੇ ਛਹਿਬਰ ਲਾਈ।
ਮਸਤੀ ਹੋਸ਼ ਤੇ ਖੇੜੇ ਨੇ ਇਕ ਰੰਗ ਜਮਾਯਾ,
ਜਿਵੇਂ ਨੂਰ ਨੇ ਸਤ ਰੰਗ ਤੋਂ ਇਕ ਰੰਗਤ ਪਾਈ।
ਮਿਰੇ ਮਰਦਾਂ ਦੇ ਮਰਦ, ਵਾਹ, ਓ ਜੁੱਲਫ਼ਾਂ ਵਾਲੇ !
'ਨੁਕਤਹਏ ਯਾਦ ਦੇ ਉਹਲੇ ਕਿਹੀ ਰਮਜ਼ ਛਪਾਈ। ੩੧