ਝਾਂਵਲਾ
ਦੂਰੀ ਹੈ, ਹਨ੍ਹੇਰਾ, ਕੁਛ ਹੋਵਦਾ ਨ ਸਹੀ,
ਪੈਦਾ ਪਿਆ ਝਾਵਲਾ, ਸੋ ਝਾਂਵਲਾ ਹੀ ਸਹੀ।
ਝਾਂਵਲੇ ਨੇ ਅਪਣੇ ਵਲ ਧ੍ਯਾਨ ਖਿੱਚ ਲਿਆ.
ਝਾਂਵਲੇ ਦੇ ਆਸਰੇ ਹੈ ਸੇਧ ਬੱਝ ਰਹੀ !
ਵਾਜਾਂ ਪਈ ਮਾਰਦੀ ਹਾਂ ਸੇਧ ਆਸਰੇ,
ਕੰਠੀ ਤੁਸਾਂ ਪਹੁੰਚਦੀ ਏ, ਸੱਦ ਨਿੱਕੀ ਜਿਹੀ?
ਕੂੰਦੇ ਸਹਿੰਦੇ ਹੋ ਨਹੀਂ, ਨ ਬੋਲਦੇ ਦਿਸੋਅ,
ਐਪਰ ਕੰਨ ਆਖਦੇ: "ਅਬੋਲਦੇ ਬੀ ਨਹੀਂ"।
ਅਬੋਲ ਬੋਲ ਬੋਲਦੇ ਜਿਉਂ ਤਾਰਿਆਂ ਦੀ ਲੋਅ,
ਤਾਰਿਆਂ ਦੀ ਲੋਅ ਕਾਫ਼ੀ ਲੋਅ ਹੈ ਬੜੀ।
ਕਚੀ ਤਣੀ ਪ੍ਯਾਰ ਵਾਲੀ ਖਿਚੇ 'ਮਨ ਲਗੀਂ,
ਮੈਥੋਂ ਕਦ ਪੁਗੀਵੇਗੀ ਏ ਨਿੱਕੀ ਮਨ ਲਗੀਂ।
ਗੀਤ ਮੇਰਾ ਗੂੰਜ ਹੋਵੇ ਤੈਂ ਸੰਗੀਤ ਦੀ,
ਤੇਰੀ 'ਪ੍ਯਾਰ ਖਿੱਚ ਮੈਨੂੰ ਖਿੱਚ ਹੈ ਰਹੀ।
ਕੱਚੀ ਤੰਦ ਆਸ ਤੂੰ ਪੁਗਾ ਦੇ ਸਾਂਈਆਂ।
ਤੇਰੀ ਲਾਈ, ਤੇਰੀ ਖਿੱਚੀ, ਪੁੱਗੇ ਤੇ ਰਹੀ। ੩੮