Back ArrowLogo
Info
Profile

ਜਿਉਂ ਹਰਨਾਂ ਦੀਆਂ ਡਾਰਾਂ।

ਜ਼ੋਰ ਜਵਾਨੀ ਦਾ,

ਲੁੱਟ ਲੈ ਮੌਜ ਬਹਾਰਾਂ।

ਗਿੱਧੇ ਵਿਚ ਮੁਟਿਆਰਾਂ ਹਾਰ ਸ਼ਿੰਗਾਰ ਕਰਕੇ ਆਉਂਦੀਆਂ ਸਨ –

ਥੜ੍ਹਿਆਂ ਬਾਝ ਨਾ ਸੋਂਹਦੇ ਪਿੱਪਲ,

ਫੁਲਾਂ ਬਾਝ ਫੁਲਾਹੀਆਂ।

ਗਹਿਣਿਆਂ ਬਾਝ ਨ ਸੋਂਹਦੀਆਂ ਨਾਰਾਂ,

ਚੂੜੀਆਂ ਬਾਝ ਕਲਾਈਆਂ।

ਸੱਗੀ ਫੁੱਲ ਸਿਰਾਂ ਤੇ ਸੋਹਦੇ,

ਪੈਰੀਂ ਝਾਂਜਰਾਂ ਪਾਈਆਂ।

ਬਣਕੇ ਮੋਰਨੀਆਂ, ਨੱਚਣ ਗਿੱਧੇ ਵਿਚ ਆਈਆਂ।

ਪਹਿਲੇ ਸਮਿਆਂ ਵਿਚ ਮੁੰਡੇ ਵੀ ਗਿੱਧੇ ਪਾਉਂਦੇ ਹੁੰਦੇ ਸਨ। ਮੁੰਡੇ ਪਹਿਲੀ ਬੋਲੀ ਆਮ ਤੌਰ 'ਤੇ ਦੇਵਤਿਆਂ ਨੂੰ ਧਿਆਉਣ ਲਈ ਪਾਉਂਦੇ ਸਨ-

ਦੇਵੀ ਮਾਤਾ ਗੌਣ ਬਖ਼ਸ਼ਦੀ,

ਨਾਮ ਲਏ ਜਗ ਤਰਦਾ।

ਬੋਲੀਆਂ ਪਾਉਣ ਦੀ ਹੋ ਗਈ ਮਨਸਾ,

ਆ ਕੇ ਗਿੱਧੇ ਵਿਚ ਵੜਦਾ।

ਨਾਲ ਸ਼ੌਕ ਦੇ ਪਾਵਾਂ ਬੋਲੀਆਂ,

ਮੈਂ ਨੀ ਕਿਸੇ ਤੋਂ ਡਰਦਾ।

ਦੇਵੀ ਦੇ ਚਰਨਾਂ ਤੇ,

ਸੀਸ ਮੈਂ ਆਪਣਾ ਧਰਦਾ।

ਕਿਸੇ ਮੁਟਿਆਰ ਦੀ ਗਿੱਧਾ ਪਾਉਣ ਤੇ ਬੋਲੀਆਂ ਪਾਉਣ ਵਿਚ ਸਰਦਾਰੀ ਹੁੰਦੀ ਸੀ –

ਕਿਸ਼ਨੋ, ਬਿਸ਼ਨੋ ਦੋਵੇਂ ਭੈਣਾਂ,

ਬਿਸ਼ਨੋ ਹਾਲੇ ਕੁਆਰੀ।

ਕਿਸ਼ਨੋ ਚੰਦ ਵਰਗੀ,

ਉਹਦੀ ਗਿੱਧੇ ਵਿਚ ਸਰਦਾਰੀ।

ਏਸੇ ਤਰ੍ਹਾਂ ਕਈ ਪਿੰਡਾਂ ਦੇ ਮੁੰਡਿਆਂ ਦੀ ਵੀ ਗਿੱਧਾ ਪਾਉਣ ਤੇ ਬੋਲੀਆਂ ਪਾਉਣ ਵਿਚ ਝੰਡੀ ਹੁੰਦੀ ਹੈ –

ਸਾਡੇ ਪਿੰਡ ਦੇ ਮੁੰਡੇ ਵੇਖ ਲੋ,

203 / 361
Previous
Next