ਹੇ ਭਾਈ ! ਜੇਹੜੀ ਜੀਵ-ਇਸਤ੍ਰੀ ਹਉਮੈ ਦੂਰ ਕਰਕੇ ਪਰਮਾਤਮਾਂ ਦੇ ਗੁਣ ਗਾਂਦੀ ਹੈ, ਉਸਦੇ ਅੰਦਰ (ਪ੍ਰਭੂ-ਪਤੀ ਵਾਸਤੇ) ਆਦਰ-ਸਤਕਾਰ ਪੈਦਾ ਹੋ ਜਾਂਦਾ ਹੈ, ਉਹ ਪਰਮਾਤਮਾਂ ਨੂੰ ਆਪਣੇ ਅੰਗ-ਸੰਗ ਵਸਦਾ ਵੇਖਦੀ ਹੈ । ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ ਇਹ ਜਗਤ-ਖਿਲਾਰਾ ਪ੍ਰਭੂ ਆਪਣੇ ਆਪੇ ਦਾ ਪਸਾਰਾ ਪਸਾਰ ਰਿਹਾ ਹੈ, ਅਤੇ ਉਹ ਮਾਲਕ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੋ ਰਿਹਾ ਹੈ। ਉਸ ਜੀਵ-ਇਸਤ੍ਰੀ ਨੂੰ ਆਪਣੇ ਅੰਦਰ ਅਤੇ ਬਾਹਰ ਸਾਰੇ ਜਗਤ ਵਿੱਚ ਸਿਰਫ ਪਰਮਾਤਮਾਂ ਹੀ ਵਸਦਾ ਦਿਸਦਾ ਹੈ, ਸਾਧ ਸੰਗਤਿ ਵਿਚ ਮਿਲ ਕੇ ਉਹ ਪ੍ਰਭੂ ਦੀ ਸਿਫਤਿ-ਸਲਾਹ ਦੇ ਗੀਤ ਗਾਂਦੀ ਰਹਿੰਦੀ ਹੈ ।
ਹੇ ਦਾਸ ਨਾਨਕ ! ਆਖ-ਗੁਰੂ ਦੀ ਸ਼ਰਨ ਪੈ ਕੇ, ਹਉਮੈ ਦੂਰ ਕਰਕੇ ਪ੍ਰਭੂ ਦੀ ਸਿਫਤਿ ਸਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣਾ, ਪ੍ਰਭੂ ਨੇ ਇਹ ਦੂਜੀ ਲਾਵ ਜੀਵ-ਇਸਤ੍ਰੀ ਦੇ ਵਿਆਹ ਦੀ ਤੋਰ ਦਿੱਤੀ ਹੈ, ਇਸ ਆਤਮਕ ਅਵਸਥਾ ਤੇ ਪਹੁੰਚੀ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ-ਸਿਫਤਿ ਸਲਾਹ ਦੀ ਬਾਣੀ ਦੇ, ਮਾਨੋ, ਇਕ-ਰਸ ਵਾਜੇ ਵਜਾ ਦੇਂਦਾ ਹੈ ।੨।
ਹਰਿ ਤੀਜੜੀ ਲਾਵ, ਮਨਿ ਚਾਉ ਭਇਆ ਬੈਰਾਗੀਆ,
ਬਲਿਰਾਮ ਜੀਉ ॥
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ, ਬਲਿਰਾਮ ਜੀਉ।।
ਨਿਰਮਲੁ ਹਰਿ ਪਾਇਆ, ਹਰਿ ਗੁਣ ਗਾਇਆ,
ਮੁਖਿ ਬੋਲੀ ਹਰਿ ਬਾਣੀ ।।
ਸੰਤ ਜਨਾ ਵਡਭਾਗੀ ਪਾਇਆ, ਹਰਿ ਕਥੀਐ ਅਕਥ ਕਹਾਣੀ ॥
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ,
ਹਰਿ ਜਪੀਐ ਮਸਤਕਿ ਭਾਗੁ ਜੀਉ ॥
ਜਨੁ ਨਾਨਕੁ ਬੋਲੇ ਤੀਜੀ ਲਾਵੈ, ਹਰਿ ਉਪਜੇ ਮਨਿ ਬੈਰਾਗੁ ਜੀਉ ॥੩॥
ਪਦ ਅਰਥ: ਤੀਜੜੀ ਲਾਵ-ਤੀਜੀ ਸੋਹਣੀ ਲਾਂਵ । ਹਰ ਤੀਜੜੀ ਲਾਵ-ਪ੍ਰਭੂ ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਤੀਜੀ ਸੋਹਣੀ ਲਾਂਵ । ਮਨਿ-ਮਨ ਵਿਚ । ਬੈਰਾਗੀਆ ਮਨਿ-ਵੈਰਾਗਵਾਨਾਂ ਮਨ ਵਿਚ । ਚਾਉ-ਪ੍ਰਭੂ-ਮਿਲਾਪ ਲਈ ਉਤਸ਼ਾਹ । ਮੇਲ-ਮਿਲਾਪ । ਵਡਭਾਗੀਆ-ਵੱਡੇ ਭਾਗਾਂ ਵਾਲੇ ਮਨੁੱਖ । ਮੁਖਿ-ਮੂੰਹ ਤੋਂ। ਬੋਲੀ-ਉਚਾਰੀ। ਹਰਿ ਬਾਣੀ-ਪਰਮਾਤਮਾਂ ਦੀ ਸਿਫਤਿ ਸਲਾਹ ਦੀ ਬਾਣੀ। ਕਬੀਐ-ਕਥਨ ਕਰਨੀ ਚਾਹੀਦੀ ਹੈ । ਅਕਬ-ਅ-ਕਥ, ਜਿਸ ਦਾ ਸਹੀ ਰੂਪ ਬਿਆਨ ਨਹੀਂ ਕੀਤਾ ਜਾ ਸਕੇ । ਅਕਥ ਕਹਾਣੀ-ਅਕੱਥ ਪ੍ਰਭੂ ਦੀ ਸਿਫਤ ਸਲਾਹ। ਹਿਰਦੈ-ਹਿਰਦੇ ਵਿਚ । ਧੁਨਿ-ਰੇ, ਲਗਨ । ਜਪੀਐ-ਜਪਿਆ ਜਾ ਸਕਦਾ ਹੈ । ਮਸਤਕਿ-ਮੱਥੇ ਉੱਤੇ । ਭਾਗ-ਚੰਗੀ ਕਿਸਮਤ । ਨਾਨਕ ਬੋਲੈ-ਨਾਨਕ ਬੋਲਦਾ ਹੈ। ਤੀਜੀ ਲਾਵੈ-ਤੀਜੀ ਲਾਵ