Back ArrowLogo
Info
Profile
ਹਜ਼ਾਰਾਂ ਕ੍ਰਾਈਸਟਾਂ ਨਾਲ ਭਰਿਆ ਪਿਆ ਏ । ਕਿਹੜਾ ਹੋਰ ਧਰਮ ਏ ਜਿਸ ਦੇ ਆਗੂ ਉਬਲਦੀਆਂ ਦੇਗਾਂ ਵਿੱਚ ਬੈਠੇ ਹੋਣ ਤੇ ਤੱਤੀਆਂ ਤਵੀਆਂ ਉੱਤੇ ਭੁੱਜੇ ਹੋਣ ? ਕਿਹੜਾ ਹੋਰ ਧਰਮ ਏ ਜਿਸ ਦੇ ਆਗੂ ਨੇ ਆਪਣਾ ਸਿਰ ਚੌਰਾਹੇ ਵਿਚ ਕਟਵਾ ਦਿੱਤਾ ਹੋਵੇ ? ਕਿਹੜੇ ਧਰਮ ਦੇ ਆਸ਼ਕ ਨੇ ਬੰਦ ਬੰਦ ਕਟਵਾਏ ਨੇ, ਜ਼ਾਲਮ ਦੇ ਖਿਲਾਫ ਆਵਾਜ਼ ਉਠਾਉਣ ਲਈ ਸਿਰਾਂ 'ਤੇ ਕੱਫਣ ਬੰਨ ਕੇ ਫੌਜੀ ਟੁਕੜੀ ਬਣਾਈ ਏ, ਜਿਹੜੀ ਪੂਰੀ ਸਲਤਨਤ ਤੇ ਸਲਤਨਤ ਦੀ ਹਕੂਮਤ ਨਾਲ ਟਕਰਾ ਗਈ ਹੋਵੇ? ਕਿਹੜੇ ਧਰਮ ਦੇ ਰਾਹਨੁਮਾ ਨੇ ਆਪਣੇ ਬੱਚੇ ਨੀਹਾਂ ਵਿੱਚ ਚਿਣਵਾਏ ਨੇ ? ਗਜ਼ਬ ਖੁਦਾ ਦਾ, ਸਿਰਫ ਪੰਜ ਸੌ ਸਾਲਾਂ ਦਾ ਇਤਿਹਾਸ, ਤੇ ਉਹ ਵੀ ਲਹੂ ਨਾਲ ਲਿਖਿਆ ਹੋਇਆ ਤੇ ਉਂਜ ਤੁਹਾਡੀ ਗੁਰਬਾਣੀ ਵਿੱਚ ਮੁਹੱਬਤ ਏ, ਮਨੁੱਖਾਂ ਦੀ ਸੇਵਾ ਕਰਨ ਦਾ ਆਦੇਸ਼ ਏ । ਮੁਹੱਬਤ ਦੇ ਸ਼ਬਦ ਗੌਂਦੇ ਗੌਂਦੇ ਤੁਸੀਂ ਜੁਲਮ ਦੇ ਖਿਲਾਫ ਤਲਵਾਰ ਚੁੱਕ ਲੈਂਦੇ ਹੋ ਤੇ ਮਰਨ ਲਈ ਤੁਰ ਪੈਂਦੇ ਹੈ। ਅਜੀਬ ਮਜ਼ਹਬ ਏ ਤੁਹਾਡਾ । ਤੁਸਾਂ ਏਨੇ ਨਾਯਾਬ ਇਤਿਹਾਸ ਨੂੰ ਸਿਰਫ ਦੋ ਕਰੋੜ ਛਾਤੀਆਂ ਵਿੱਚ ਕੈਦ ਕਰ ਕੇ ਰੱਖਿਆ ਹੋਇਆ ਹੈ ਤੇ ਦੇ ਕਰੋੜ ਵੀ ਕਾਹਨੂੰ, ਮੈਨੂੰ ਤਾਂ ਇਹ ਵੀ ਡਰ ਏ ਕਿ ਅੱਜ ਦੇ ਪੜ੍ਹੇ ਲਿਖੇ ਲੋਕ ਤਾਂ ਆਪਣੇ ਬੱਚਿਆਂ ਨੂੰ ਇਹ ਦਾਸਤਾਨਾਂ ਸੁਣਾਉਂਦੇ ਹੀ ਨਹੀਂ ਹੋਣੇ, ਤੇ ਜਿਹੜੇ ਨਹੀਂ ਬਹੁਤੇ ਪੜ੍ਹੇ ਲਿਖੇ, ਤੁਹਾਡੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ, ਉਹ ਉਂਜ ਹੀ ਇਹਨਾਂ ਵਿੱਚ ਹੌਲੀ ਹੌਲੀ ਮੁਅਜਜਿਆਂ ਦਾ ਪਾਣੀ ਮਿਲਾਉਂਦੇ ਤੁਰੀ ਜਾਣਗੇ । ਵਿਸ਼ਵਾਸ਼ ਤੇ ਅੰਧ ਵਿਸ਼ਵਾਸ਼ ਵਿਚ ਬਹੁਤ ਫਰਕ ਹੁੰਦਾ ਹੈ, ਦੋਸਤ। ਵਿਸ਼ਵਾਸ਼ ਲਈ ਗਿਆਨ ਦੀ ਕਿਰਨ ਦਾ ਹੋਣਾ ਵੀ ਜ਼ਰੂਰੀ ਏ । ਗਿਆਨ ਤੋਂ ਬਿਨਾਂ ਜੋ ਫੋਕ ਬਾਕੀ ਬਣਦਾ ਏ ਉਸ ਵਿੱਚ ਅੰਧ-ਵਿਸ਼ਵਾਸ਼ ਯਾਨੀ ' ਸੁਪਰਸਟੀਸ਼ਨ' ਦੀ ਐਡਲਟਰੇਸ਼ਨ' ਮਿਲਾਵਟ ਹੁੰਦੀ ਚਲੀ ਜਾਂਦੀ ਏ । ਕੀ ਕੀਤਾ ਏ ਤੁਸਾਂ ਇਸ ਨੂੰ ਰੋਕਣ ਲਈ ?

* ਬਾਈਬਲ ਨੂੰ ਅਸੀਂ ਕਰੋੜਾਂ ਦੀ ਤਾਇਦਾਦ ਵਿਚ ਮੁਫਤ ਵੰਡਦੇ ਹਾਂ, ਜਾਂ ਦੋ ਚਾਰ ਰੁਪਏ ਉਹਦੀ ਕੀਮਤ ਰੱਖਦੇ ਹਾਂ । ਮੈਂ ਸੁਣਿਆ ਏ ਤੁਹਾਡੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਆਮਦਨੀ ਕਰੋੜਾਂ ਰੁਪਏ ਹੈ । ਉਸ ਪੈਸੇ ਨਾਲ ਤੁਹਾਨੂੰ ਗੁਰਬਾਣੀ ਦੇ ਤਰਜਮੇ ਲੱਖਾਂ ਦੀ ਤਾਇਦਾਦ ਵਿੱਚ ਛਾਪਣੇ ਚਾਹੀਦੇ ਨੇ, ਸਿੱਖ ਹਿਸਟਰੀ ਦੇ ਤਰਜਮੇ ਛਾਪ ਕੇ ਸਾਰੀ ਦੁਨੀਆਂ ਵਿਚ ਪੁਚਾਉਣੇ ਚਾਹੀਦੇ ਹਨ । ਦੁਨੀਆਂ ਵਿੱਚ ਸਾਰੀਆਂ ਜਬਾਨਾਂ ਵਿੱਚ । ਅਸਾਂ ਨਹੀਂ ਬਾਈਬਲ ਛਾਪੀ ਹੋਈ, ਹਿੰਦੁਸਤਾਨ ਦੀਆਂ ਸਾਰੀਆਂ ਜਬਾਨਾਂ ਵਿੱਚ, ਪੰਜਾਬੀ ਵਿੱਚ ਵੀ । ਮੈਂ ਤੇ ਸੁਣਿਆ ਏ ਕਿ ਤੁਸਾਂ ਸਿੱਖ ਹਿਸਟਰੀ ਵੀ ਪੰਜਾਬੀ ਵਿਚ ਛਾਪ ਕੇ ਹਰ ਪਿੰਡ ਦੇ ਹਰ ਘਰ ਵਿੱਚ ਨਹੀਂ ਪੁਚਾਈ । ਕਿੰਨੇ ਅਕ੍ਰਿਤਘਣ ਹੋ ਤੁਸੀਂ, ਆਪਣੇ ਗੁਰੂਆਂ ਪ੍ਰਤੀ ਤੇ ਆਪਣੇ ਸ਼ਹੀਦਾਂ ਪ੍ਰਤੀ। ਅਕ੍ਰਿਤਘਣਾਂ ਲਈ ਗੁਰੂ ਚਰਨਾਂ ਦੇ ਵਿੱਚ ਥਾਂ ਕਿਵੇਂ ਹੋ ਸਕਦੀ ਹੈ । ਨਹੀਂ ਹੋ ਸਕਦੀ-------ਕਦੇ ਨਹੀਂ ਹੋ ਸਕਦੀ--------- ਕਦੇ ਨਹੀਂ ਹੋ ਸਕਦੀ------------।

ਇਹ ਹਨ ਉਹ ਸ਼ਬਦ ਜੋ ਲੰਡਨ ਦੇ ਇਕ ਪਾਦਰੀ ਨੇ ਇਕ ਉੱਘੇ ਸਿੱਖ ਸਿਆਸਤਦਾਨ ਤੇ ਵਿਦਵਾਨ ਸੱਜਣ ਨੂੰ ਲੰਡਨ ਵਿਖੇ ਕਹੇ ਤੇ ਉਸ ਦੇ ਕਹਿਣ ਵਿੱਚ ਰਤਾ ਭਰ ਵੀ ਝੂਠ ਨਹੀਂ। ਲਿਟਰੇਚਰ ਰਾਹੀਂ ਕੰਮ ਵਿੱਚ ਜਾਗ੍ਰਿਤੀ ਪੈਦਾ ਕਰਨ ਵੱਲੋਂ ਸਾਡੀ ਲੀਡਰਸ਼ਿਪ ਸਿੰਘ ਸਭਾਵਾਂ ਤੇ ਪੰਥਕ ਜਥੇਬੰਦੀਆਂ ਪੂਰੀ ਤਰ੍ਹਾਂ ਸੁਤੀਆਂ ਪਈਆਂ ਹਨ। ਨਾ ਕੋਈ ਸਿੱਖਾਂ ਦਾ ਆਪਣਾ ਅਖਬਾਰ

27 / 31
Previous
Next