Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
    • ਲੌਗਿਨ
੧੯ ਜੇਠ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼
Back ArrowLogo
Info
Profile
ਗੱਲ ਕੀ, ਬ੍ਰਾਹਮਣ ਦੇ ਸਿਰਜੇ-ਸਮਾਜ ਵਿੱਚ ਇਸਤ੍ਰੀ ਦੀ, ਕੇਵਲ ਇੱਕ ਜਨਣੀ ਹੋਣ ਦੇ ਨਾਤੇ ਹੀ, ਲੋੜ ਸਮਝੀ ਗਈ । ਵੈਸੇ ਇਹ ਇਤਨੀ ਅਧਮ (ਨੀਵੀਂ) ਸੀ ਕਿ ਜੇ ਕਿਸੇ ਅਭਾਗੀ ਤੀਵੀਂ ਦਾ ਪਤੀ ਮਰ ਜਾਂਦਾ ਤਾਂ ਉਸ ਦੀ ਇਹ ਮਨਹੂਸ ਕਾਇਆਂ ਉਸ ਦੇ ਨਾਲ ਹੀ ਸਾੜ ਦਿੱਤੀ ਜਾਂਦੀ, ਤਾਂ ਜੋ ਅਜਿਹੀ ਕੁਲੱਖਣੀ ਮਾਇਆ (ਇਸਤ੍ਰੀ) ਕਿਸੇ ਹੋਰ ਨੂੰ ਨਾ ਚੰਬੜ ਜਾਵੇ । ਇਨਸਾਨੀਅਤ ਤੋਂ ਗਿਰੀ ਹੋਈ, ਹਿਰਦੇ-ਵੇਧਕ ਇਸ ਰਸਮ ਨੂੰ ‘ਸਤੀ' ਦੀ ਸੰਗਿਆ ਦੇ ਕੇ, ਢੋਲ-ਢਮਕੇ ਤੇ ਸ਼ੋਰ-ਸ਼ਰਾਬੇ ਵਿੱਚ ਐਸੀ ਅਭਾਗੀ ਵਿਧਵਾ ਨੂੰ ਪਰਚਾਇਆ ਤੇ ਪਤੀ ਦੇ ਨਾਲ ਹੀ ਜਿੰਦਾ ਸਾੜ ਦਿੱਤਾ ਜਾਂਦਾ ਸੀ ।

ਇਸ ਅਨਰਥ ਦੇ ਵਿਰੁੱਧ ਤੀਜੇ ਗੁਰਦੇਵ ਸ੍ਰੀ ਗੁਰੂ ਅਮਰਦਾਸ ਜੀ ਨੇ ਆਵਾਜ਼ ਬੁਲੰਦ ਕੀਤੀ ਤੇ ਫੁਰਮਾਇਆ-

ਸਤੀਆ ਏਹਿ ਨ ਆਖੀਅਨਿ, ਜੋ ਮੜਿਆ ਲਗਿ ਜਲੰਨ੍ਹਿ ।।

ਨਾਨਕ ਸਤੀਆ ਜਾਣੀਅਨ੍ਹਿ, ਜਿ ਬਿਰਹੇ ਚੋਣ ਮਰਨ੍ਹਿ ॥੧॥

ਮ: ੩ ।। ਭੀ ਸੋ ਸਤੀਆ ਜਾਣੀਅਨਿ, ਸੀਲ ਸੰਤੋਖਿ ਰਹੰਨ੍ਹਿ ।

ਸੇਵਨਿ ਸਾਈ ਆਪਣਾ, ਨਿਤ ਉਠਿ ਸੰਮਾਲੀਨ੍ਹਿ ॥੨॥

(ਮ. ੩. ਵਾਰ ਸੂਹੀ, ਪੰਨਾ ੭੮੭)

ਗੁਰਮਤਿ ਅਨੁਸਾਰ ਇਸਤ੍ਰੀ, ਪੁਰਸ਼ ਦਾ ਖਿਡੌਣਾ ਜਾਂ ਕੇਵਲ ਦਿਲ-ਪ੍ਰਚਾਵੇ ਦਾ ਇੱਕ ਵਸੀਲਾ ਨਹੀਂ, ਨਾ ਹੀ ਇਹ ਕਿਸੇ ਤਰ੍ਹਾਂ ਨੀਵੀਂ ਹੈ ਤੇ ਨਾ ਹੀ ਘਿਰਣਤ: ਉਹ ਪੁਰਸ਼ ਦਾ ਇਕ ਬਰਾਬਰ ਦਾ ਸਾਥੀ ਹੈ । ਕਿਸੇ ਦੇ ਨੀਵੇਂ ਉੱਚੇ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਇਸਤ੍ਰੀ ਨੂੰ ਅਬਲਾ ਕਹਿਣਾ ਜਾਂ ਗ੍ਰਹਿਸਥ ਨੂੰ ਇਕ ਮਜ਼ਬੂਰੀ ਜਾਂ ਨੀਵਾਂ ਮੰਨਣਾ, ਸਿੱਖ ਸਤਿਗੁਰਾਂ ਦੇ ਪਾਸ ਮੱਨੁਖਤਾ ਦੀ ਤੌਹੀਨ ਕਰਨ ਤੁਲ ਹੈ। ਇਸਤ੍ਰੀ ਜਾਤੀ ਦੀ ਮਹਾਨ ਪਦਵੀ ਤੇ ਪ੍ਰਧਾਨਤਾ ਦੇ ਵਿਪਰੀਤ ਚਲੀਆਂ ਆ ਰਹੀਆਂ ਅਨੁਚਿਤ ਮਨੌਤਾਂ ਦਾ ਖੰਡਨ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ-

ਭੰਡਿ ਜੰਮੀਐ ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ ॥

ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ ॥

ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ ॥

ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ ।।

ਭੰਡਹੁ ਹੀ ਭੰਡੁ ਊਪਜੇ, ਭੰਡੈ ਬਾਝੁ ਨ ਕੋਇ ।।

ਨਾਨਕ, ਭੰਡੇ ਬਾਹਰਾ, ਏਕੋ ਸਚਾ ਸੋਇ ॥੨॥ (੧੯)

(ਆਸਾ ਦੀ ਵਾਰ, ਮ.੧) (ਪੰਨਾ ੪੭੩)

ਇਸਤ੍ਰੀ ਦੀ ਸਮਾਜ ਵਿੱਚ ਅਤਿ ਅਹਿਮ ਤੇ ਉੱਚ ਪਦਵੀ ਨਿਰੂਪਣ ਕਰਨ ਉਪਰੰਤ ਆਓ ਹੁਣ ਅਨੰਦ-ਵਿਆਹ ਦਾ ਪ੍ਰਯੋਜਨ, ਆਦਰਸ਼ ਤੇ ਮਹੱਤਤਾ ਬਾਰੇ ਕੁਝ ਵੀਚਾਰ ਕਰੀਏ, ਗੁਰਮਤਿ ਅਨੁਸਾਰ ਤੀਂਵੀ ਤੇ ਮਰਦ ਦੇ ਕੇਵਲ ਸਰੀਰਕ ਇੱਕਠ ਦਾ ਨਾਮ ਵਿਵਾਹ ਨਹੀਂ, ਸਗੋਂ ਮਨਾਂ ਦੇ ਮਿਲਾਪ ਅਤੇ ਇਸ ਤੋਂ ਵੀ ਅੱਗੇ, ਦੋ ਜੋਤਾਂ ਦਾ ਇੱਕ ਜੋਤਿ ਹੋਣਾ ਹੈ । ਸਰੀਰਕ

5 / 31
Previous
Next