ਸ਼ਹਿਕਦਾ ਵੀ ਨਾ ਫੜਿਆ ਗਿਆ। ਜਿਸ ਨੂੰ ਵੀ ਹੱਥ ਲਾਇਆ ਉਹਦੀ ਜ਼ਬਾਨ ਬੰਦ ਸੀ, ਰੂਹ ਉਕਿ ਚੁਕੀ ਸੀ, ਖਾਲੀ ਲਾਸ਼ ਸੀ ਜਾਂ ਤਲਵਾਰ ਲਹੂ ਵਿਚ ਨਾਤੀ ਹੋਈ । ਛੋਣੇ ਸਨ ਜਾਂ ਢੋਲਕੀਆਂ, ਖ਼ਤ ਸਨ ਜਾਂ ਤਖਤਪੱਸ਼, ਸੁਨਹਿਰੀ ਮਿਲ ਮਿਲ ਕਰਦੀਆਂ ਬਾਰਾਦਰੀਆਂ ਖਾਲੀ ਪਈਆਂ ਭਾਡਾਂ ਕਰਦੀਆਂ। ਅਨੰਦਪੁਰ ਵਿਚ ਅਜੇ ਵੀ ਗੁਰੂ ਗੋਬਿੰਦ ਸਿੰਘ ਦੇ ਬੋਲ ਗੂੰਜ ਰਹੇ ਸਨ। ਅਨੰਦਪੁਰ ਨੇ ਮੁਗਲਾਂ ਨੂੰ ਸਭ ਕੁਝ ਦੇ ਦਿੱਤਾ, ਉਨ੍ਹਾਂ ਜੋ ਕੁਝ ਮੰਗਿਆ, ਪਰ ਸ਼ਬਦ ਨਾ ਦਿੜੇ ਗੁਰੂ ਗੋਬਿੰਦ ਸਿੰਘ ਦੇ । ਸੀਨੇ ਵਿਚ ਲਕੋ ਕੇ ਅੰਤਰ ਧਿਆਨ ਹੋ ਗਈ ਧਰਤੀ ਅਨੰਦਪੁਰ ਦੀ । ਅਜੇ ਵੀ ਅਵਾਜ਼ ਆ ਰਹੀ ਸੀ, "ਸਵਾ ਲਾਖ ਸੇ ਏਕ ਲੜਾਊਂ ਤਬੇ ਗੋਬਿੰਦ ਕਹਾਉ !"
ਨੌਬਤਾਂ ਖੜਕੀਆਂ, ਨਗਾਰੇ ਵਜੇ, ਵਾਜਿਆਂ ਗਾਜਿਆਂ ਨੂੰ ਜੰਗ ਚੜ੍ਹ ਆਦਿਆ ਫਤਹਿ ਦੇ ਝੰਡੇ ਸਿਰਫ ਸਰਹੰਦ ਵਿਚ ਵਜੇ, ਲਾਹੌਰ ਵਿਚ ਜਾਂ ਮਲੇਰ ਕੋਟਲੇ ਵਿਚ ਨਹੀਂ । ਬਾਕੀ ਤਾਂ ਪੱਟੀਆਂ ਬੰਨ੍ਹਣ ਦੇ ਹੀ ਬਹਾਦਰ ਸਨ ।
ਦਿਲਾਵਰ ਖਾਂ ਨੂੰ ਉਹ ਮਜ਼ਾ ਨਾ ਆਇਆ ਜੋ ਬੀਜਾਪੁਰ ਜਾਂ ਦੱਖਣ ਜਿੱਤਣ ਵਿਚ ਆਇਆ ਸੀ । ਗੋਲ ਕੁੱਡੇ ਦੀ ਤਾਂ ਕਿਆ ਹੀ ਬਾਤ ਸੀ। ਕਈ ਖੂਬਸੂਰਤ ਸੁੰਦਰੀ ਹੱਥ ਨਾ ਲਗੀ ਤੇ ਨਾ ਹੀ ਸ਼ਰਾਬ ਦੇ ਡਰੰਮ ਲਭੇ । ਮਾਲਾ ਲੱਭੀਆਂ ਮਣਕਿਆਂ ਵਿਚ ਪਰੁਚੀਆਂ । ਸਿਮਰਨੇ ਲਭੇ ਚਿੱਟੀ ਦੁੱਧ ਧੋਤੀ ਉੱਨ ਦੇ। ਆਸਣ ਮਿਲੇ ਸੋਨੇ ਚਾਂਦੀ ਦੀਆਂ ਤਾਰਾਂ ਵਿਚ ਕੱਢੇ । ਦੇਗਬਰੇ ਮਿਲੇ ਜਾਂ ਵਲਟੋਹੀਆਂ, ਵਡੀਆਂ ਦੇਗਾਂ, ਕੜਾਹੇ ਜਾਂ ਲੋਹਾਂ । ਸੁਰਾਹੀਆਂ ਨਾ ਮਿਲੀਆਂ, ਪਿਆਲੇ ਨਾ ਲਭੇ, ਲਭਾ ਕੀ ? ਸੁੱਵੀਆਂ ਹਵੇਲੀਆਂ, ਖਾਲੀ ਚੁਬਾਰੇ ਜਾਂ ਲੱਗਾ ਦੇ ਬਾਟੇ । ਇਸ ਤੋਂ ਵੱਧ ਕੁਝ ਹੱਥ ਨਾ ਆਇਆ ਫਤਹ ਦੇ ਨਗਾਰੇ ਵਜਾਣ ਵਾਲਿਆਂ ਦੇ ਹੱਥ । ਸਿਆਣੇ ਮੁਗਲ ਇਹ ਆਖ ਕੇ ਸੋਚੀਂ ਪੈ ਜਾਂਦੇ । ਸਿੱਖਾਂ ਦੀ ਬਹਾਦਰੀ ਏਸੇ ਵਿਚ ਲੁਕੀ ਏ, ਦਰਿੜਤਾ, ਸ਼ਰਧਾ ਅਤੇ ਭਗਤੀ ਦੀ ਇਹੋ ਗੁੜ੍ਹਤੀ ਏ ਜਾਂ ਫਿਰ ਸਰੋਵਰ ਤੇ ਇਸ਼ਨਾਨ ਦੇ । ਜਦ ਤਕ ਸਿੱਖਾਂ ਕੋਲ ਇਹ ਨਿਆਮਤਾਂ ਨੇ, ਸਿੱਖਾਂ ਨੂੰ ਕਦੀ ਨਹੀਂ ਜਿਤ ਸਕਦਾ। ਤਲਵਾਰਾਂ ਅਤੇ ਰੋਪਾਂ ਨਾਲ ਸਿੱਖਾਂ ਨੂੰ ਜਿਤਣਾ ਬਹੁਤ ਮੁਸ਼ਕਲ ਏ । ਲੜਕਰ ਬਰਬਾਦ ਕਰ ਸਕਦਾ ਏ, ਜਿੱਤ ਨਹੀਂ ਸਕਦਾ । ਤਲੀਆਂ ਮਲ ਰਹੇ ਸਨ ਮੈਦਾਨ ਦੇ ਮਹਾਂਰਥੀ। ਐਵੇਂ ਫੌਜ ਦੌਰਾਨ ਕੀਤੀ ਹਥ ਕੁਝ ਨਾ ਆਇਆ । ਸਿੱਖਾਂ ਦਾ ਪਿਛਾ ਕਰਨਾ ਮੂਰਖਤਾ ਏ ਕੋਈ ਅਕਲਮੰਦੀ ਨਹੀਂ । ਬਣੀ ਬਣਾਈ ਇਜ਼ਤ ਖਾਕ ਵਿਚ ਮਿਲ ਜਾਊ। ਮਾਰਨ ਨਾਲੋਂ ਭਜਾਏ ਚੰਗੇ ।
ਮਲੋਰਕੋਟਲੇ ਦੇ ਪਠਾਣ ਤਾਂ ਤੋਬਾ ਤੋਬਾ ਬੋਲ ਉਠੇ ਸਨ । ਮੱਦਾਹ ਹੋ ਗਏ ਸਨ ਸਿੱਖਾਂ ਦੀਆਂ ਤਲਵਾਰਾਂ ਦੇ । ਸਾਹਿਬਜ਼ਾਦਿਆਂ ਦੀ ਬਹਾਦਰੀ ਦਾ ਸਿੱਕਾ ਬੈਠ ਗਿਆ ਸੀ । ਨਮਾਜ਼ ਪੜ੍ਹ ਪੜ੍ਹ, ਦੁਆਵਾਂ ਕਰ ਕਰ ਮਥੇ ਰਗੜ ਰਗੜ ਉਨ੍ਹਾਂ ਆਪਣੇ ਗੁਨਾਹਾਂ ਦਾ ਕੁਵਾਰਾ ਕੀਤਾ।
ਮਲੇਰ ਕੋਟਲੇ ਦੇ ਪਠਾਣ ਸਿੱਖਾਂ ਦੇ ਸ਼ਰਧਾਲ ਤੇ ਪਿਆਰੇ ਬਣਨ ਵਾਲੇ ਸਨ । ਸਾਰੇ ਮਲੇਰ ਕੋਟਲੇ ਵਿਚੋਂ ਇਕੋ ਅਵਾਜ ਆ ਰਹੀ ਸੀ, 'ਬੜੀ ਗਲਤੀ ਕੀਤੀ, ਖੁਦਾ ਬਖਰੇ, ਐਵੇਂ ਖ਼ੁਦਾ ਦੇ ਬੰਦਿਆਂ ਨੂੰ ਦੁੱਖ ਦਿਤਾ।" ਪਠਾਣ ਸ਼ਰਮ ਦੇ ਮਾਰੇ ਘਰੋਂ ਬਾਹਰ ਨਹੀਂ ਸਨ ਨਿਕਲਦੇ ਪਠਾਣਾਂ ਦੀ ਮੁੱਛ ਨੀਵੀਂ ਹੋ ਜਾਂਦੀ ਜਦ ਉਹ ਜੰਗ ਦੀ ਗੱਲ ਕਰਦੇ । ਸਭ ਤੋਂ ਜ਼ਿਆਦਾ ਨੁਕਸਾਨ ਮਲੇਰ ਕੋਟਲੇ ਦੀ ਫੌਜ ਦਾ ਹੋਇਆ । ਬੜੀ ਹਮਦਰਦੀ ਸੀ ਗੁਰੂ ਗੋਬਿੰਦ ਸਿੰਘ ਦੇ ਨਮਿਤ