Back ArrowLogo
Info
Profile

ਮੁਰਦਾ ਅਨੂਪ ਕੌਰ ਨੂੰ ਦੇਖਕੇ ਸਾਰੀ ਸ਼ਰਾਬ ਉਤਰ ਗਈ ਸ਼ੇਰ ਮੁਹੰਮਦ ਖਾਨ ਦੀ । ਬੁਢਾਪੇ ਨੇ ਆਵਾਜ਼ ਮਾਰ ਕੇ ਜਗਾਇਆ, ਜਾਗ ਅੱਗਾ ਨੇੜ ਆ ਗਿਆ ਹੈ ।

ਹੱਠੀਆਂ ਵਾਂਗ ਆਈ ਅਨੂਪ ਕੌਰ ਤੇ ਬਹਾਦਰਾਂ ਵਾਂਗ ਚਲੀ ਗਈ ।

ਸ਼ੇਰ ਮੁਹੰਮਦ ਖ਼ਾਨ ਦੇ ਹਥ ਲਹੂ ਲੁਹਾਨ ਹੋ ਗਏ ਤੇ ਸ਼ਰਮ ਨਾਲ ਉਸ ਉਹਨੂੰ ਤੱਤੀ ਨੂੰ ਕਬਰ ਵਿਚ ਦਫਨਾ ਦਿੱਤਾ । ਪਰ ਉਹਨੂੰ ਚੰਨ ਕਿਥੋਂ। ਕਲਗੀ ਜੁਝਾਰ ਦੀ ਲਹੂ ਨਾਲ ਲਿਬੜੀ ਬਲੇ ਪਈ ਹੋਈ ਸੀ ਵਰਸ਼ ਤੇ । ਉਹਨੂੰ ਚੁੱਕ ਕੇ ਉਸਨੇ ਮੱਥੇ ਨਾਲ ਲਾਇਆ ਤੇ ਆਖਿਆ, ''ਧੰਨ ਤੋਂ ਅਨੰਦਪੁਰ ਦੇ ਵਾਲੀਆ ।''

ਰਾਤ ਗਹਿਰੀ ਹੋਈ ਵਾਲ ਕਢਾ ਕੇ ਆਈ ਮੁਟਿਆਰ ਮਾਲਣ ਦੀ ਧੀ ਪਰਦੇ ਪਿਛੇ ਲੁਕੀ ਬੈਠੀ ਸੀ ਆਖਣ ਲੱਗੀ । ''ਮੈਂ ਹਾਜ਼ਰ ਹਾਂ ਸਰਕਾਰ, ਅਜ ਮੈਨੂੰ ਖਿਦਮਤ ਕਰਨ ਦਾ ਮੌਕਾ ਦਿਓ ।" ''ਜਿਵੇਂ ਤੇਰੀ ਮਰਜ਼ੀ ।"

"ਮੈਂ ਹਜ਼ੂਰ ਦਾ ਦਿਲ ਰਾਜ਼ੀ ਕਰ ਦਿਆਂਗੀ, ਜਵਾਨੀ ਮੇਰੇ ਤੇ ਵੀ ਆਈ ਹੋਈ ਏ ।"

"ਤੂੰ ਜਾਣ ਮੈਂ ਤੇ ਅਜ ਕੁਝ ਨਹੀਂ ਜਾਣਦਾ ।"

ਨਵਾਬ ਦੀ ਬੁਕਲ ਵਿਚ ਗਰਮਾਇਸ਼ ਆਈ ਤੇ ਮਾਲਣ ਦੀ ਮੁਟਿਆਰ ਧੀ ਨੇ ਸਾਰੀ ਰਾਤ ਲੰਘਾ ਦਿਤੀ ਨਵਾਬ ਦੀ ।

ਦਿਲ ਅਜੇ ਵੀ ਪਿਆਸਾ ਸੀ । ਦਿਨੇ ਮਾਲਣ ਦਾ ਚੁਬਾਰਾ ਬਣਨ ਲਗ ਪਿਆ। ਕਲੀ ਮਧੋਲੀ ਗਈ ਖਰ੍ਹਵੇ ਹੱਥਾਂ ਵਿਚ । ਧੀ ਮਾਲਣ ਦੀ ਔਰਤ ਬਣ ਗਈ ਇਕ ਰਾਤ ਵਿਚ।

ਅਨੂਪ ਕੌਰ ਦੀ ਆਤਮਾ ਅੱਜ ਵੀ ਮਲੇਰਕੋਟਲੇ ਦੇ ਮਹਿਲਾਂ ਵਿਚ ਭਟਕ ਰਹੀ ਏ । ਅਬੜਵਾਹੇ ਅੱਜ ਵੀ ਉਠ ਪੈਂਦਾ ਏ ਨਵਾਬ ਤੇ ਫਿਰ ਸਾਰੀ ਰਾਤ ਨੀਂਦ ਨਹੀਂ ਆਉਂਦੀ।

ਅਨੂਪ ਕੌਰ ਦੀ ਚੁੰਨੀ ਨੂੰ ਦਾਗ ਨਾ ਲਗਾ, ਨਵਾਬ ਦਾਗੀ ਹੋ ਗਿਆ ।

ਕਬਰ ਨੇ ਅਨੂਪ ਕੌਰ ਨੂੰ ਝੱਲਣ ਤੋਂ ਨਾਂਹ ਕਰ ਦਿਤਾ। ਮਹਿਲ ਵਿਚ ਕਬਰ, ਮਹਿਲ ਵਾਲਿਆਂ ਨੂੰ ਨਿਚੱਲਿਆਂ ਨਹੀਂ ਬਹਿਣ ਦੇ ਰਹੀ।

ਕਬਰ ਕਿਸੇ ਦੀ ਇੰਤਜ਼ਾਰ ਵਿਚ ਸੀ, ਕਦ ਆਏ ਤੇ ਉਹਦੇ ਗੁਨਾਹ ਬਖਸ਼ੇ ਜਾਣ।

 

-ਸਮਾਪਤ-

121 / 121
Previous
Next