ਜਰਨੈਲੀ ਸੜਕ ਤੇ ਹੋਣ ਕਰਕੇ ਹਰ ਕੋਈ ਉਥੇ ਰਹਿਣ ਦਾ ਮਨ ਬਣਾ ਲੈਂਦਾ । ਮੀਟ ਸ਼ਾਹੂਕਾਰ ਤੇ ਧਨਾਢ, ਪੂੰਜੀਪਤੀ ਨਵਾਬ ਉਥੇ ਹੀ ਆਪਣੇ ਮਹਿਲ ਬਣਵਾਉਂਦੇ ਮੌਜ-ਮੇਲੇ ਲਈ । ਉਥੇ ਈ ਆਣਕੇ ਰਹਿੰਦੇ । ਪੰਜਾਬ 'ਚ ਹਰ ਵੇਲੇ ਹਫੜਾ ਦਫੜੀ ਪਈ ਰਹਿੰਦੀ ਸੀ ਤੇ ਕੋਈ ਨਾ ਕੋਈ ਧਾੜਵੀ ਖੰਬਰ ਦੇ ਦੱਰੇ ਵਿਚੋਂ ਮੂੰਹ ਕੱਢ ਲੈਂਦਾ । ਇਸ ਲਈ ਵੀ ਉਹਨੂੰ ਸਭ ਨਾਲੋਂ ਮਹਿਫੂਜ਼ ਸਮਝਿਆ ਜਾਂਦਾ ਸੀ । ਦਿੱਲੀ ਤੋਂ ਲਾਹੌਰ ਤੋ ਰਾਠ ਪਠਾਣ ਸਾਰੇ ਸਰਹਿੰਦ ਵਿਚ ਆਪਣਾ ਗੜ੍ਹ ਬਣਾਕੇ ਰੱਖਦੇ ਸਨ ।
ਫਿਰੋਜ਼ ਸ਼ਾਹ ਤੁਗਲਕ ਨੇ ਸਰਹੰਦ ਦਾ ਮੂੰਹ ਮੱਥਾ ਕਢਿਆ । ਮੁਗਲਾਂ ਨੇ ਲਿਬਕਾਇਆ ਤੇ ਨਵਾਬਾਂ ਨੇ ਉਹਨੂੰ ਸਰਕਾਰ ਬਣਾ ਦਿਤਾ ! ਉਹਦੇ ਮਾਤਹਿਤ ਕਈ ਪਰਗਣੇ ਸਨ । ਅਕਬਰ ਨੇ ਕਈ ਏਬੇ ਬਾਰਾਂਦਰੀਆਂ ਬਣਾਈਆਂ ਤੇ ਕਈ ਬਾਗ ਲਵਾਏ ਤੇ ਕਈ ਬਗੀਰੇ, ਬਾਗ ਚੰਗ ਹਸਮੁਖ ਫੁਲਾਂ ਨਾਲ ਸਜੇ ਹੋਏ ਸਨ । ਉਨ੍ਹੀਂ ਦਿਨੀਂ ਸਰਹਿੰਦ ਲਾਹੌਰ ਨੂੰ ਕਛੇ ਮਾਰ ਲੈਣਾ ਚਾਹੁੰਦਾ ਸੀ । ਸਰਾਫ, ਆਲਮ, ਫਾਜ਼ਲ ਕਵੀ, ਔਲੀਆ ਤੇ ਫਕੀਰਾਂ ਨੇ ਏਥੇ ਡੇਰੇ ਲਾ ਲਏ। ਅਕਬਰ ਤੋਂ ਲੈਕੇ ਬਹਾਦਰ ਸ਼ਾਹ ਤਕ ਏਸ ਸ਼ਹਿਰ ਨੂੰ ਕਦੀ ਤੱਤੀ ਵਾ ਨਹੀਂ ਸੀ ਲੱਗੀ ।
ਖ਼ਾਨਗਾਹ ਜਿਹੜੀ ਸਭ ਤੋਂ ਪੁਰਾਣੀ ਸੀ ਤੇ ਸਿਰ ਕਢਦੀ ਸੀ । ਮਕਬਰਿਆਂ ਵਿਚੋਂ ਉਹ ਸੀ - ਸ਼ੇਖ ਅਹਿਮਦ ਮੁਜੱਦਿਦ ਉਲਵ ਸਾਨੀ। ਉਹਨੂੰ ਬਨਾਉਣ ਵਾਲੀ ਸਾਹਿਬਜ਼ਾਦੀ ਏ । ਰੀਝ ਲਾ ਲਾ ਕੇ ਉਹਨੇ ਦੇ ਹਨੂੰ ਸਜਾਇਆ । ਦੂਰ ਦੂਰ ਤੋਂ ਕਾਰੀਗਰੀ ਦੇ ਨਮੂਨੇ ਬਣਵਾਏ । ਕੋਈ ਉਹਦੀ ਸਰਦਲ ਤੋਂ ਸੱਖਣਾ ਨਹੀਂ ਸੀ ਗਿਆ। ਮਨ ਦੀਆਂ ਮੁਰਾਦਾਂ ਮਿਲਦੀਆਂ । ਦਿਸੇ ਲਈ ਵਜ਼ੀਰ ਖਾਂ ਲੋਕਾਂ ਨੂੰ ਟਿੱਚ ਸਮਝਦਾ ਸੀ । ਵਜ਼ੀਰ ਖਾਂ ਵੀ ਇਸੇ ਖ਼ਾਨਗਾਹ ਦਾ ਮੁਰੀਦ ਸੀ । ਦਿਲ ਖੋਲਕੇ ਜਾਗੀਰਾਂ ਦੇ ਪਣੇ ਲਿਖ ਦਿਤੇ । ਮੁਰਸ਼ਦ ਦੀਆਂ ਰਹਿਮਤਾਂ ਸਨ ਸੂਬੇ ਤੇ । ਸੂਬਾ ਭਾਵੇਂ ਬੁੱਢਾ ਹੋਣ ਵਾਲਾ ਸੀ ਪਰ ਉਹ ਜਵਾਨਾਂ ਨੂੰ ਲਾਗੇ ਖਲੋਕੇ ਖੰਘਣ ਨਾ ਦਿੰਦਾ । ਨਵਾਬ ਦਾ ਚਿਹਰਾ ਦਗ ਦਗ ਕਰਦਾ ਸੀ । ਸੂਬਾ ਅਜੇ ਵੀ ਨਿਕਾਹ ਦਾ ਨਾਂ ਸੁਣ ਲੈ'ਦਾ ਤਾਂ ਉਹ ਦੇ ਮੂੰਹ ਵਿਚ ਪਾਣੀ ਆ ਜਾਂਦਾ । ਨਿਕਾਹ ਤਾਂ ਖੇਲ ਸਮਝਦੇ ਸਨ । ਸੂਬੇ ਦੇ ਹਰਮਾਂ ਵਿਚ ਨਿਕਾਹ ਵਾਲੀਆਂ ਵੀ ਸਨ ਤੇ ਬੇ-ਨਿਕਾਹੀਆਂ ਵੀ । ਜਦੋਂ ਕਿਸੇ ਨੇ ਪਟਿਆਂ ਨੂੰ ਮਹਿੰਦੀ ਲਾ ਲਈ, ਉਸੇ ਰਾਤ ਉਸ ਨਵਾਂ ਨਿਕਾਹ ਕਰ ਲਿਆ। ਤਲਾਕ ਦੇਣ ਦੀ ਕਿਸੇ ਨੂੰ ਲੋੜ ਹੀ ਨਹੀਂ ਸੀ ਪੈਂਦੀ। ਖਾਂਦੀਆਂ, ਪੀਂਦੀਆਂ ਤੇ ਮੌਜਾਂ ਉਡਾਉਂਦੀਆਂ। ਜਿਹੜੀ ਜਿਹਦੇ ਅੱਡੇ ਚੜ੍ਹ ਗਈ, ਉਹ ਖਸਮ ਬਣ ਗਿਆ। ਕਿਸੇ ਨੇ ਇਕ ਨੂੰ ਖਸਮ ਬਣਾ ਕੇ ਨਹੀਂ ਰਖਿਆ ਤੇ ਨਾ ਕੋਈ ਗਭਰੂ ਦਿਕ ਦਾ ਖਸਮ ਬਣਨ ਨੂੰ ਤਿਆਰ ਹੀ ਸੀ। ਕਿਉਂ ਕੋਈ ਆਪਣੇ ਗਲ ਬਲਾ ਬੰਨ੍ਹੇ ! ਰਾਤ ਪਈ ਤੇ ਨਵੀਂ ਔਰਤ । ਨਾ ਕਾਜ਼ੀ ਦੀ ਲੋੜ ਤੇ ਨਾ ਮੁਲਾਣੇ ਦੀ। ਸਰਹਿੰਦ ਵਿਚ ਹੁਸਨ ਵਾਲੀਆਂ ਨੂੰ ਸ਼ੌਕੀਨ ਘਿਉ ਦੀਆਂ ਕਰੂਲੀਆਂ ਕਰਾਉਂਦੇ। ਦਿੱਲੀ ਵਾਲੇ ਸਰਹਿੰਦ ਵੇਖਣ ਆਉਂਦੇ ਸਨ । ਸਰਹਿੰਦ ਵਾਲੀਆਂ ਹੱਥਾਂ ਤੇ ਨਚਾਉਂਦੀਆਂ ਸਨ । ਉਹਨਾਂ ਦਿਆਂ ਗੋਰਿਆਂ ਗੋਰਿਆਂ ਹੱਥਾਂ ਤੇ ਮਹਿੰਦੀ ਡੁਲ੍ਹ ਡੁਲ੍ਹ ਪੈਂਦੀ ਸੀ।
ਅਠਾਈ ਪਰਗਣਿਆਂ ਦਾ ਮਾਲਕ ਸੀ ਸਰਹਿੰਦ । ਸਰਹਿੰਦ ਦੇ ਆਸੇ ਪਾਸੇ ਜਿੰਨੇ ਵੀ ਲੋਕ ਵਸਦੇ ਸਨ, ਉਨ੍ਹਾਂ ਤੇ ਮੁਸਲਮਾਨ ਫਕੀਰਾਂ, ਵਲੀਆਂ ਤੇ ਮੁਰਬਦਾਂ ਦਾ ਕਾਫ਼ੀ ਅਸਰ ਸੀ । ਭਾਵੇਂ ਉਹ ਮੁਸਲਮਾਨ ਸਨ ਤੇ ਭਾਵੇਂ ਹਿੰਦੂ। ਮੁਸਲਮਾਨ ਤੇ ਮਕਬਰੇ ਪੂਜਦੇ ਹੀ ਸਨ ਪਰ ਹਿੰਦੂਆਂ ਨੇ ਵੀ ਖ਼ਾਨਗਾਹ ਤੇ ਜੁਮੇਰਾਤ ਦੀ ਰਾਤ ਦੀਵੇ ਬਾਲਣ ਸ਼ੁਰੂ ਕਰ ਦਿਤੇ ਤੇ ਨਿਆਜ਼ਾਂ ਚੜਾਉਣੀਆਂ,