ਮੈਨੂੰ ਸ਼ਾਇਦ ਏਸੋ ਨਾਵਲ ਦੇ ਸਦਕੇ ਪੰਜਾਬ ਸਰਕਾਰ ਨੇ ਸ਼ਰੋਮਣੀ ਸਾਹਿਤਕਾਰ ਦੀ ਪਦਵੀ ਬਖਸ਼ੀ ਏ । ਗਿਆਨੀ ਦੇ ਵਿਦਿਆਰਥੀਆਂ ਨੇ ਇਹਨੂੰ ਪੜਿਆ ਤੇ ਇਹਦੀ ਪਰਖ ਕੀਤੀ । ਤਿੰਨ ਸਾਲ ਗਿਆਨੀ ਵਿਚ ਖੂਬ ਜੁਗਨੀ ਗਾਉਂਦੀ ਰਹੀ।
ਆਨੰਦਪੁਰ ਵਿਚ ਜਿਥੇ ਦੱਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਅਸਥਾਨ ਸੀ, ਉਥੇ ਜੰਮੀ, ਪਲੀ, ਗੁਡੀਆਂ ਪਟੋਲਿਆਂ ਨਾਲ ਖੇਡੀ ਤੇ ਸਰੂ ਜਿੰਨਾਂ ਕੱਦ ਕੱਢ ਲਿਆ । ਤੇ ਫੇਰ ਇਹਦੀਆਂ ਧਾਕਾਂ ਸਾਰੇ ਪੰਜਾਬ ਵਿਚ ਪਈਆਂ ।
ਪੰਜਾਬ ਵਿਚ ਪੰਜਾਂ ਵਿਚ ਪਰਮੇਸ਼ਰ ਏ, ਗੁਰੂ ਪੰਜਾ ਵਿਚ ਮਿਲਦਾ ਏ । ਮੈਂ ਜਦੋਂ ਤੋਂ ਗੁਰੂ ਘਰ ਤੇ ਨਾਵਲ ਲਿਖਣ ਲਗਿਆਂ, ਮੇਰੀ ਕਾਇਆ ਪਲਟ ਗਈ ਏ, ਮੇਰਾ ਹੁਣ ਲਿਖਣ ਨੂੰ ਜੀਅ ਨਹੀਂ ਕਰਦਾ ।
ਮੈਂ ਬਾਕੀ ਜਿੰਨੇ ਦਿਨ ਹੋਰ ਜਿਉਣਾ ਏ' ਮੇਰੀ ਕਲਮ ਸਿਰਫ ਗੁਰੂ ਘਰ ਦੀ ਮਹਿਮਾ ਗਾਏਗੀ ਮੈਂ ਆਪਣਾ ਜੀਵਨ ਗੁਰੂ ਦੇ ਲੇਖੇ ਲਾ ਦਿਤਾ ਏ । ਜਦ ਤਕ ਮੈਂ ਦਸਾਂ ਗੁਰੂਆਂ ਦੀ ਜੀਵਨ ਕੱਥਾ ਨਹੀਂ ਲਿਖ ਲੈਂਦਾ ਮੈਂ ਮਰਨ ਨਹੀਂ ਲਗਾ, ਜੇ ਕਦੀ ਭੁਲ ਭੁਲੇਖੇ ਮੌਤ ਦੇ ਫਰਿਸ਼ਤੇ ਨੇ ਬੂਹਾ ਖੜਕਾ ਹੀ ਲਿਆ ਤੇ ਮੈਨੂੰ ਨਿਸਚਾ ਏ ਕਿ ਮੈਂ ਓਸ ਦੇਵਤ ਨੂੰ ਆਖਾਂਗਾ, 'ਠਹਿਰ ਭਾਈ ਅਜੇ ਮੇਰਾ ਕੰਮ ਪੂਰਾ ਨਹੀਂ ਹੋਇਆ, ਕਿਸੇ ਹੋਰ ਦਾ ਬੂਹਾ ਜਾ ਖੜਕਾ' ।
ਮੇਰੀ ਪ੍ਰਤਿਗਿਆ ਵਾਹਿਗੁਰੂ ਆਪ ਪੂਰੀ ਕਰੇਗਾ । ਲਓ ਹੁਣ ਮੇਰੇ ਪ੍ਰਸਿਧ ਨਾਵਲ ਅਨੂਪ ਕੌਰ ਨੂੰ ਪੜ੍ਹ । ਇਹ ਮੇਰੇ ਓਸ ਨਾਵਲ ਦਾ ਇਕ ਹਿੱਸਾ ਏ ਜਿਹੜਾ ਮੈਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਲਿਖ ਰਿਹਾ ਹਾਂ । ਉਹਦਾ ਨਾਂ ਏ …
'ਦੇਗ਼ ਤੇਗ਼ ਫ਼ਤਿਹ'
ਹਰਨਾਮ ਦਾਸ ਸਹਿਰਾਈ,
26 ਜਨਵਰੀ, 1984
੧
ਵਾਲ ਇਕ ਮੁੱਛ ਦਾ
ਮਲੇਰ ਕੋਟਲੇ ਦੇ ਨਵਾਬਾਂ ਦੀ ਉਨ੍ਹੀਂ ਦਿਨੀਂ ਸਾਰੇ ਪੰਜਾਬ ਵਿਚ ਤਤੀ ਬੋਲਦੀ ਸੀ । ਬੜੇ ਲੰਮੇ ਹੱਥ ਸਨ ਨਵਾਬਾਂ ਦੇ । ਸਰਹੰਦ ਦਾ ਸੂਬਾ ਵੀ ਖ਼ਮ ਖਾਂਦਾ ਸੀ, ਮਾਣ ਜੁ ਸੀ ਤਿੱਖੀਆਂ ਤਲਵਾਰਾਂ ਦਾ ।
ਖ਼ੈਬਰ ਤੋਂ ਲੈ ਕੇ ਦਿੱਲੀ ਦੱਖਣ ਤਕ ਪਠਾਣਾਂ ਦੀਆਂ ਤਲਵਾਰਾਂ ਦੀ ਧਾਂਕ ਸੀ । ਦਿੱਲੀ ਆਏ ਪਠਾਣ ਨਵਾਬ ਨੂੰ ਕੁਰਸੀ ਮਿਲਦੀ ਭਰੇ ਦਰਬਾਰ ਵਿਚ । ਬੜਾ ਤੇਜ-ਤਪ ਸੀ ਮਲੇਰ ਕੋਟਲੇ ਦੇ ਨਵਾਬ ਦਾ, ਜਾਗੀਰ ਛੋਟੀ ਸੀ ਪਰ ਨਾਂ ਬੜਾ ਵੱਡਾ ਸੀ ।
ਮਲੇਰ ਕੋਟਲੇ ਵਾਲਿਆਂ ਬਰਾਦਰੀ ਵਿਚ ਆਪਣੇ ਨਾਂ ਦਾ ਸਿੱਕਾ ਜਮਾਇਆ ਹੋਇਆ ਸੀ। ਮੌਜਾਂ ਸਰਹੰਦ ਤੇ ਲਾਹੌਰ ਲੁਟਦੇ ਤੇ ਕੁਰਬਾਨੀ ਦੇ ਬੱਕਰੇ ਦੀ ਜਦ ਲੋੜ ਪੈਂਦੀ ਤਾਂ ਮਲੇਰ ਕੋਟਲੇ ਸੱਦਾ ਭੇਜਿਆ ਜਾਂਦਾ । ਬੇਖੀ ’ਚ ਆਏ ਕੁੱਲਿਆਂ ਤੋਂ ਗਿੱਠ ਗਿੱਠ ਲੰਮੇ ਬਮਲੇ ਕੱਢੀ ਬਹਾਦਰ ਪਠਾਣ ਤਲਵਾਰਾਂ ਨੂੰ ਚੁੰਮਕੇ ਨਿਕਲਦੇ ਮਲੇਰਕੋਟਲਿਓਂ ।
ਭਾਵੇਂ ਪਠਾਣ ਤੇ ਮੁਗਲ ਦਾ ਇੱਟ ਘੜੇ ਦਾ ਵੈਰ ਸੀ—ਕੁੱਤਾ ਕੁੱਤੇ ਦਾ ਵੈਰੀ ਹੁੰਦਾ ਏ, ਪਰ ਇਸਲਾਮ ਦੇ ਨਾਂ ਤੇ ਝੱਟ ਹੀ ਇਕ ਝੰਡੇ ਥੱਲੇ ਇਕੱਠੇ ਹੋ ਜਾਂਦੇ । ਸਾਰੇ ਵੈਰ, ਵਿਰੁੱਧ, ਈਰਖਾ, ਖ਼ਾਰ, ਗੁਸ ਇਕੋ ਪਿਆਲੇ ਵਿਚ ਪਾਕੇ ਦੋਵੇਂ ਜਣੇ ਪੀ ਜਾਂਦੇ-ਪਿਆਲੇ ਵਟ ਭਰਾ । ਮਹਿਫ਼ਲ ਦਾ ਮੋਹਰੀ ਹੁੰਦਾ ਪਠਾਣ ਤੇ ਮੁਗਲੇ ।
ਵਜ਼ੀਰ ਖ਼ਾਂ ਸਰਹੰਦ ਦਾ ਸੂਬਾ ਸੀ ਤੇ ਮਹਾਬਤ ਖ਼ਾਂ ਨੂੰ ਲਾਹੌਰ ਦੀ ਸੂਬੇਦਾਰੀ ਨਵੀਂ ਨਵੀਂ ਮਿਲੀ ਸੀ । ਮਲੇਰ ਕੋਟਲੇ ਦੇ ਨਵਾਬ ਨੂੰ ਸ਼ੇਰ ਮੁਹੰਮਦ ਖ਼ਾਂ ਆਖਦੇ ਸਨ ।
ਇਕ ਤੋਂ ਇਕ ਵਧ ਸੀ । ਤਿੰਨ ਜਾਣਿਆਂ ਦੀ ਆਪਣੀ ਆਪਣੀ ਸ਼ਾਨ ਸੀ ਤੇ ਆਪਣਾ ਆਪਣਾ ਜਲਾਲ । ਮੁਗ਼ਲ ਹਕੂਮਤ ਦੀਆਂ ਇਹ ਤਿੰਨੇ ਜਣੇ ਪੰਜਾਬ ਵਿਚ ਥੰਮੀਆਂ ਮੰ.ਨੋ ਜਾਂਦੇ । ਔਰੰਗਜ਼ੇਬ ਤੇ ਵਿਚਾਰਾ ਦੱਖਣ. ਵਿਚ ਲੜਦਾ ਲੜਦਾ ਹੰਭ ਚੁਕਾ ਸੀ । ਉਸ ਨੂੰ ਪੰਜਾਬ ਦੀ ਕੋਈ ਦਸ ਧੁਖ ਨਹੀਂ ਸੀ ਪੁਜਦੀ। ਜਿਦਾਂ ਕਿਸੇ ਨੇ ਕੰਨ ਭਰ ਦਿਤੇ, ਉਦਾਂ ਹੀ.ਉਸ ਮੰਨ ਲਿਆ । ਸ਼ੱਕੀ ਜ਼ਰੂਰ ਸੀ ਪਰ ਦੂਰ ਬੈਠਾ ਸੀ । ਕੁਝ ਕਰ ਨਹੀਂ ਸੀ ਸਕਦਾ । ਇਸੇ
ਲਈ ਹਾਂ ਵਿਚ ਹਾਂ ਮਿਲਾ ਕੇ ਦੜ ਵੱਟ ਲੈਂਦਾ ਪਰ ਵਿਚੋਂ ਉਹ ਸਭ ਕੁਝ ਜਾਣਦਾ ਸੀ ਤੇ ਦਿਲੋਂ ਏਸ ਲਈ ਖੁਸ਼ ਸੀ ਕਿ ਸਾਰੇ ਪੰਜਾਬ ਤੇ ਝੰਡੇ ਝੂਲਦੇ ਹਨ ਮੁਗ਼ਲ ਦੇ ਰਾਜ ਦੇ ।
ਸਰਹੰਦ ਦੇ ਸੂਬੇ ਦੇ ਭਰਾ, ਭਾਈ, ਜਵਾਈ, ਮੁੰਡੇ, ਸਾਕ-ਸਬੰਧੀ, ਯਾਰ-ਦੋਸਤ, ਮਨਮਰਜ਼ੀਆਂ ਕਰ ਲੈਂਦੇ ਸੂਬੇ ਦੀ ਸ਼ਹਿ ਤੇ । ਮਨ-ਪਸੰਦ ਖਾਂਦੇ ਤੇ ਮਨ ਭਾਉਂਦਾ ਪਾਉਂਦੇ, ਰਾਤ ਬਰਾਤੇ ਜੇ ਕੋਈ ਮੂੰਹੋਂ ਗੱਲ ਨਿਕਲ ਜਾਂਦੀ ਤਾਂ ਸਵੇਰੇ ਕਾਨੂੰਨ ਬਣ ਜਾਂਦੀ । ਅਠ ਪਹਿਰ ਤਾਂ ਆਪਣੇ ਨਾਂ ਦਾ ਸਿੱਕਾ ਚਲਾ ਲੈਂਦੇ ਦੂਲੇ ਸਰਹੰਦ ਦੇ, ਫੇਰ ਭਾਵੇਂ ਕੋਈ ਕਾਜ਼ੀ ਆਪਣੀ ਲੱਤ ਅੜਾ ਕੇ ਸਿੱਧੇ ਰਸਤੇ ਤੇ ਲੈ ਆਵੇ। ਹੰਨੇ ਹੰਨੇ ਰਾਜ ਸੀ । ਮੁਗਲਾਂ ਦੀਆਂ ਜੜ੍ਹਾਂ ਪਤਾਲ ਵਿਚ ਲੱਗੀਆਂ ਹੋਈਆਂ ਸਨ ਕੋਈ ਸਿਰ ਚੁਕਣ ਦਾ ਨਾਂ ਨਹੀਂ ਸੀ ਲੈਂਦਾ। ਆਲਮ- ਗੀਰ ਨੇ ਆਪਣੀ ਸਾਰੀ ਜਵਾਨੀ ਦਾ ਬਲ ਦੱਖਣ ਜਿਤਣ ਵੱਲ ਲਾ ਦਿੱਤਾ । ਭਾਵੇਂ ਧੌਲੇ ਆ ਗਏ ਸਨ, ਲੱਕ ਕੁੱਥਾ ਹੋ ਗਿਆ ਸੀ ਪਰ ਅਜੇ ਵੀ ਮੁੰਡਿਆਂ ਦੀ ਮੁੰਡਲੀ 'ਚ ਬਹਿੰਦਿਆਂ ਨਾ ਸੰਗਦਾ । ਮੁੰਡਿਆਂ ਨਾਲੋਂ ਤਗੜਾ ਸੀ । ਦਿਲ ਤੇ ਬੁਢਾਪੇ ਦੀ ਅਜੇ ਤਕ 'ਕੋਈ ਝਰੀਟ ਤਕ ਨਹੀਂ ਆਈ ਸੀ । ਆਲਮਗੀਰ ਨੇ ਪੰਜਾਂ ਦਰਿਆਵਾਂ ਦੀ ਧਰਤੀ ਵਿਚ ਆਪਣੀ ਤਾਕਤ ਦੇ ਥਾਂ ਥਾਂ ਕਿਲੇ ਗੱਡੇ ਹੋਏ ਸਨ । ਜਬਾ ਸੀ ਪੰਜਾਬੀਆਂ ਤੇ ਆਲਮਗੀਰ ਦੇ ਨਾਂ ਦਾ + ਤਲਵਾਰ ਨੂੰ ਉਸ ਇਸਲਾਮ ਦੀ ਪੁਠ ਦੇ ਕੇ ਆਪਣੇ ਨਾਂ ਦਾ ਹਰ ਥਾਂ ਖ਼ੁਤਬਾ ਪੜ੍ਹਾ ਲਿਆ। ਐਡੇ ਵੱਡੇ ਰਾਜ ਸਾਹਮਣੇ ਕੋਈ ਸਿਰ ਚੁਕਣ ਦੀ ਖ਼ਾਬ ਵਿਚ ਵੀ ਜੁਰਅਤ ਨਹੀਂ ਸੀ ਕਰਦਾ । ਦਿੱਲੀ ਦੇ ਤਖ਼ਤ ਨੂੰ ਝੁਕ ਝੁਕ ਕੇ ਸਲਾਮਾਂ ਹੁੰਦੀਆਂ ਸਨ, ਖ਼ਿਲਅਤਾਂ ਬਖਸ਼ਦਾ ਸੀ ਤਖਤ ਦਿੱਲੀ ਦਾ
'ਸਿਰ ਤੇ ਨਹੀਂ ਕੁੰਡਾ ਹਾਥੀ ਫਿਰੇ ਲੁੰਡਾ ।` ਬਾਦਸ਼ਾਹ ਦੱਖਣ ਵਿਚ ਸੈਂਕੜੇ ਕੋਹਾਂ ਦੀ ਵਿੱਥ, ਐਡਾ ਵੱਡਾ ਫ਼ਾਸਲਾ । ਹਾਕਮ ਜੇ ਮੌਜਾਂ ਨਾ ਲੈਣ ਤਾਂ ਕੀ ਕਰਨ । ਕੌਣ ਜਾਂਦਾ ਏ ਏਡੀ ਦੂਰ ਸ਼ਕਾਇਤਾਂ ਲੈ ਕੇ, ਜੇ ਕੋਈ ਜਾਏਗਾ ਵੀ ਤੇ ਫਿਰ ਕਿਹੜਾ ਜਿਉਂਦਿਆਂ ਮੁੜ ਆਉਣਾ ਸੂ। 'ਰਹਿਣਾ ਤਲਾ ਵਿਚ ਤੋ ਵੈਰ ਮਗਰਮਛ ਨਾਲ'। ਹਾਕਮਾਂ ਦੀਆਂ ਸ਼ਕਾਇਤਾਂ ਕਰਨੀਆਂ ਕਿਸੇ ਜਿਗਰੇ ਵਾਲੇ ਦਾ ਕੰਮ ਹੈ । ਮਾੜੇ ਮੋਟੇ ਦੀ ਰੂਹ ਕਬਜ਼ ਹੋ ਜਾਂਦੀ ਹੈ। ਵਕਤ ਦੇ ਹਾਕਮਾਂ ਨੂੰ ਸਲਾਮ ਕਰਨੀ ਤੇ ਮੌਜ ਨਾਲ ਦਿਨ ਕਟਣੇ ਮੁਗਲ ਹਕੂਮਤ ਦਾ ਇਕੋ ਹੀ ਅਸੂਲ ਸੀ । ਹਿੰਦੂ ਏ ਤਾਂ ਵੀ ਸਲਾਮ ਕਰੋ, ਮੁਸਲਮਾਨ ਏ ਤਾਂ ਵੀ ਸਲਾਮ, ਸਿੱਖ ਏ ਸਲਾਮ ਆਖੇ ਤੇ ਅਗੇ ਵਧ ਜਾਵੇ ---ਖਹਿਣ ਦੀ ਲੋੜ ਨਹੀਂ।
ਕਚੀਚ ਹਿੰਦੂ ਵੀ ਵੱਟਦਾ ਤੇ ਸਿੱਖ ਵੀ। ਕਚੀਚੀਆਂ ਵੱਟਦੇ ਤੇ ਦੰਦਾਂ ਥਲੇ ਜ਼ਬਾਨ ਦੇ ਕੇ ਅੱਗੇ ਲੰਘ ਜਾਂਦੇ । ਵਕਤ ਨੂੰ ਟਾਲ ਲੈਂਦੇ ਤੇ ਧੱਕਾ ਮਾਰ ਦਿੰਦੇ, ਸਿਰ ਸੁਟ ਕੇ ਵੇਲਾ ਪਾਸ ਲੈਂਦੇ ਪਰ ਮੁਕਲ ਅਤਿ ਚੁਕਣੀ ਜਾਣਦਾ ਸੀ । ਢਿਡ ਅੜੀਆਂ ਲੈਣਾ ਮੁਗਲ ਲਈ ਮਾਮੂਲੀ ਗੱਲ ਸੀ । ਕਿਤੇ ਕਿਤੇ ਮਾਰ ਵੀ ਖਾਂਦੇ, ਖੁੰਬ ਵੀ ਠਪੀ ਜਾਂਦੀ, ਬੇਇਜ਼ਤੀ ਵੀ ਹੁੰਦੀ ਪਰ ਹਕੂਮਤ ਸਾਹਮਣੇ ਕੁਝ ਬੋਲਣਾ ਕਿਹਦੀ ਜੁਰਅਤ ਸੀ । ਹੁਕਮ ਟਾਲੇ ਕਿਵੇਂ ਸੂਬੇ ਦਾ ਭਾਵੇਂ ਉਹ ਉਹਦੀ ਰੰਨ ਹੀ ਕਿਉਂ ਨਾ ਮੰਗ ਲਏ -ਬੱਧੇ ਰੁੱਧ ਮਾਰ ਖਾਂਦੇ ਕੱਲੇ ਕੱਲੇ। ਲੋਕ ਦਿਲੈ ਵਿਚ ਇਉਂ ਆਖਦੇ-ਰੱਬ ਚੁਕੇ ਇਨ੍ਹਾਂ ਜ਼ਾਲਮਾਂ ਨੂੰ ਤੇ ਊਂਧੀ ਪਾ ਲੈਂਦੇ ।
ਮਾਲਾ ਦੇ ਮਣਕੇ, ਮੰਦਰਾਂ ਦੇ ਘੜਿਆਲ, ਅਰਦਾਸ, ਸੂਫ਼ੀਆਂ ਦੀਆਂ ਨਮਾਜ਼ਾਂ ਸਭ ਗੂੰਗੀਆਂ ਬੇ ਬਹਿਰੀਆਂ ਹੋ ਗਈਆਂ। ਕਿਸੇ ਦਾ ਕੋਈ ਰੱਬ ਨਹੀਂ ਸੀ ਬਹੁੜਦਾ ਤੇ ਨਾ ਹੀ ਵੇਲੇ ਸਿਰ
ਕਿਸੇ ਦਾ ਖ਼ੁਦਾ ਉਸ ਦੀ ਮਦਦ ਲਈ ਅਪੜਦਾ । 'ਰੱਬ ਨਾਲੋਂ ਘਸੁੰਨ ਨੇੜੇ ਹੁੰਦਾ ਏ' । ਹਾਲਤ ਪਤਲੀ ਸੀ ਪੰਜਾਬ ਵਿਚ ਚੰਗਿਆਂ ਬੰਦਿਆਂ ਦੀ । 'ਚੋਰ ਉਚੱਕਾ ਚੌਧਰੀ ਤੇ ਗੁੰਡੀ ਰੰਨ ਪਰਧਾਨ। ਹਕੂਮਤ ਵਾਲੇ ਆਪਣੇ ਨਸ਼ੇ ਵਿਚ ਚੂਰ ਸਨ। ਕੋਈ ਨਹੀਂ ਸੀ ਵੇਖਦਾ, ਕੋਈ ਨਹੀਂ ਸੀ ਪੁਛਦਾ- ਗਰੀਬ, ਧਰਮੀ ਤੇ ਨੇਕ ਪਾਰਸਾ ਬੰਦੇ ਨੂੰ । ਜਿਨ੍ਹਾਂ ਉਨ੍ਹਾਂ ਦੀ ਸਰਦਲ ਤੇ ਸਿਰ ਨਿਵਾ ਦਿੱਤਾ, ਉਨ੍ਹਾਂ ਲਈ ਰਹਿਮਤਾਂ ਦੇ ਭੰਡਾਰ ਖੋਲ੍ਹ ਦਿੱਤੇ । ਬਖਸ਼ਿਸ਼ਾਂ ਦੇ ਭੰਡਾਰ ਸਾਵੇਂ ਆ ਗਏ। ਖ਼ੁ ਦਾ ਦੇ ਹਥੋਂ ਚਾਬੀ ਲੈ ਕੇ ਬਹਿਸ਼ਤ ਦੇ ਦਰਵਾਜ਼ੇ ਖੋਲ੍ਹ ਦਿੱਤੇ । ਮੁਗ਼ਲਾਂ ਕੋਲ ਸਾਰਿਆਂ ਜੰਦਰਿਆਂ ਦੀਆਂ ਚਾਬੀਆਂ ਦੇ ਗੁੱਛੇ ਸਨ । ਜਿਸ ਨੂੰ ਕੁਝ ਚਾਹੀਦਾ ਏ, ਲੈ ਲਏ -ਜਸ ਗਾਏ ਆਲਮ- ਗੀਰ ਦੇ ।
ਮਹਾਬਤ ਖਾਂ ਆਪਣੀ ਮਲ-ਗੁਜ਼ਾਰ ਦਾ ਬਾਦਸ਼ਾਹ ਸੀ । ਵਜ਼ੀਰ ਖ਼ਾਂ ਦੀ ਆਪਣੀ ਚੌਧਰ ਸੀ ਸਰਹੰਦ ਦੇ ਸੂਬੇ ਵਿਚ । ਸ਼ੇਰ ਮੁਹੰਮਦ ਖ਼ਾਂ ਬੁਕਦਾ ਸ਼ੇਰ ਸੀ.ਆਪਣੀ ਜਗੀਰ ਵਿਚ । ਭਾਵੇਂ ਤਿੰਨੇ ਜਣੇ ਇਕੇ ਤਖ਼ਤ ਨੂੰ ਸਲਾਮ ਕਰਦੇ ਸਨ, ਪਰ ਇਨ੍ਹਾਂ ਤਿੰਨਾਂ ਦੀਆਂ ਨੀਤਾਂ, ਰਾਵਾਂ ਤੇ ਖਿਆਲਾਂ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਸੀ । ਵਖਰੇ ਵਖਰੇ ਵਿਚਾਰ ਤੇ ਅੱਡ ਅੱਡ ਦਲੀਲਾਂ । ਲੜਨ ਵੇਲੇ ਵਿਗੜੇ ਹੋਏ ਵੀ ਤਿੰਨੇ ਸ਼ੇਰ ਇਕ ਜਗ੍ਹਾ ਇਕਠੇ ਹੋ ਜਾਂਦੇ ਭਬਕ ਮਾਰ ਕੇ 'ਅਲਾ-ਹੂ-ਅਕਬਰ' ਦੀ, ਪਰ ਜਦ ਐਸ਼ ਇਸ਼ਰਤ ਦਾ ਵਕਤ ਆਉਂਦਾ ਤੇ ਫਿਰ ਇਕ ਸ਼ੋਰ ਇਕ ਹੀ ਜੰਗਲ ਵਿਚ ਝੁਕਦਾ ਤੇ ਦੂਜੇ ਕੰਨ ਕਤਰਾ ਕੇ ਜਾਂਦੇ ।
ਮੁਗਲ ਤੇ ਪਠਾਣ ਸੋਹਣੀਆਂ ਰੰਨਾਂ ਦੇ ਬਹੁਤ ਦਿਲਦਾਦਾ ਸਨ । ਦੌਲਤ ਦੇ ਬੜੇ ਭੁਖੇ ਭਾਵੇਂ ਸਾਰੀ ਦੁਨੀਆ ਇਨ੍ਹਾਂ ਦੋਹਾਂ ਤੇ ਮਰਦੀ ਏ ਪਰ ਇਹ ਆਮ ਦੁਨੀਆ ਨਾਲੋਂ ਬਹੁਤੇ ਲਾਚੀ ਸਨ । ਹਿਰਸੀ, ਤਮਾਸ਼ਬੀਨ, ਵਿਸ਼ਈ ਤੇ ਅਯਾਸ਼ ਸਨ । ਮਾਸੀ ਫੁੱਫ਼ੀ ਦੇ ਭਰਾ ਹੀ ਤੇ ਸਨ ਇਹ ਸਾਰੇ ਜਣੇ । ਨਾਂ ਵਿਚ ਈ ਤੇ ਫਰਕ ਸੀ । ਉਦਾਂ ਤਾਂ ਮੁਢ ਇਕੋ ਈ ਸੀ ! ਲਗਰਾਂ ਵੱਖਰੀਆਂ ਹੋਈਆਂ ਤਾਂ ਕੀ । ਪਠਾਣਾਂ ਵਿਚ ਵੀ ਅਜੇ ਤਕ ਹਕੂਮਤ ਦਾ ਨਸ਼ਾ ਸੀ। ਮੁਗਲ ਤੇ ਅਗੇ ਹੀ ਹੁਕਮਰਾਨ ਹਨ ਉਨ੍ਹਾਂ ਦੀ ਭਲੀ ਪੁਛੀ ਜੇ । ਉਹ ਜੋ ਕਰਨ ਉਨ੍ਹਾਂ ਨੂੰ ਮੁਆਫ਼ ਸੀ।
ਹਰਮ ਕਿਸੇ ਨੇ ਵੇਖਣਾ ਹੋਵੇ ਤੇ ਲਾਹੌਰ, ਸਰਹਿੰਦ ਤੇ ਮਲੇਰ ਕੋਟਲੇ ਦਾ ਦੇਖ ਲਓ ਤੇ ਦਿੱਲੀ ' ਪੁਜ ਜਾਓ । ਜੇ ਲਾਹੌਰ ਵਾਲਿਆਂ ਆਪਣੇ ਹਰਮ ਵਿਚ ਸੁਹਣੀਆਂ ਰੰਨਾ ਦੀ ਗਿਣਤੀ ਪੰਜਾਹ ਕੀਤੀ ਤਾਂ ਸਰਹੰਦ ਵਾਲੇ ਸੂਬੇ ਨੇ ਸੱਠਾਂ ਨੂੰ ਆਣ ਹਥ ਮਾਰਿਆ ਪਰ ਸ਼ੇਰ ਮੁਹੰਮਦ ਖ਼ਾਂ ਵਿਚ ਇਕ ਸਿਫ਼ਤ ਸੀ, ਕਮਾਲ ਸਮਝ ਲਓ । ਉਹ ਵਾਧੂ ਔਰਤਾਂ ਦੇ ਇੱਜੜ ਪਾਲਣ ਦੇ ਹੱਕ ਵਿਚ ਨਹੀਂ ਸੀ । ਠੱਗ ਇਕੱਠੇ ਕਰਨ ਦਾ ਸ਼ੌਕੀਨ ਸੀ । ਪੰਜਾਬ ਦੀਆਂ ਅੱਧ-ਖਿੜੀਆਂ ਤੇ ਭਰ ਜੋਬਨ ਤੇ ਆਈਆਂ ਮੁਟਿਆਰਾਂ, ਚੋਣਵੀਆਂ ਰੰਨਾਂ ਮਲੇਰਕੋਟਲੇ ਦੇ ਹਰਮ ਦਾ ਸ਼ਿੰਗਾਰ ਸਨ । ਪਰ ਮਲੇਰਕੋਟਲੇ ਨਵਾਬ ਦਾ ਅਜੇ ਤਕ ਢਿੱਡ ਨਹੀਂ ਸੀ ਭਰਿਆ, ਨਿਗਾਹਾਂ ਨਹੀਂ ਸੀ ਰੱਜੀਆਂ, ਤੇਹ ਨਹੀਂ ਸੀ ਲਥੀ, ਬੁਲ੍ਹਾਂ ਦਾ ਸੁਆਦ ਨਹੀਂ ਸੀ ਬਦਲਿਆ। ਅਜੇ ਵੀ ਕੱਚੇ ਲਹੂ ਦੀ ਹਵਾੜ ਦਾ ਮਜ਼ਾ ਲੈਣ ਦਾ ਚਾਹਵਾਨ ਸੀ । ਸ਼ੇਰ ਮੁਹੰਮਦ ਖ਼ਾਂ ਬੜਾ ਸ਼ੌਕੀਨ ਬੰਦਾ ਸੀ, ਨਾਜ਼ਕ ਮਿਜ਼ਾਜ ਰੰਨਾਂ ਪਰਖਣੀਆਂ ਕੋਈ ਇਹਦੇ ਤੋਂ ਸਿਖੇ । ਖਰਾਂਟ, ਗਾਖਿਆ, ਪਾਰਖੂ, ਕਦਰਦਾਨ ਜੌਹਰੀ ਸੀ । ਹੰਢਿਆ ਵਰਤਿਆ ਸਰਾਫ਼ ਕਸ ਲਾਇਆਂ ਤੋਂ ਬਗੈਰ ਸੋਨੇ ਦੇ ਗੁਣ ਦਸ ਦਿੰਦਾ । ਇਹ ਕਮਾਲ ਕਿਸੇ ਕਿਸੇ ਵਿਚ ਹੁੰਦਾ ਏ । ਬਾਕੀ ਤੇ ਲਕੀਰ ਦੇ ਫ਼ਕੀਰ ਸਨ। ਭਾਵੇਂ ਉਹ
ਲਾਹੌਰ ਦਾ ਨਵਾਬ ਸੀ ਤੇ ਭਾਵੇਂ ਸਰਹਿੰਦ ਦਾ ਸੂਬਾ, ਜਿਸ ਤਰ੍ਹਾਂ ਕਿਸੇ ਨੇ ਕਹਿ ਦਿਤਾ ਉਸ ਦੇ ਮਗਰ ਲਗ ਗਏ । ਲਾਈ ਲੱਗ ਸਨ ਬੁੱਢੇ ਕੁਕੜ ਪਰ ਸ਼ੇਖ ਮੁਹੰਮਦ ਖ਼ਾਂ ਆਪਣੀ ਕਿਸਮ ਦਾ ਇਕੋ ਇਕ ਬੰਦਾ ਸੀ ।
ਇਕ ਦਿਨ ਦੀ ਗੱਲ ਏ । ਸਿੱਖਾਂ ਦੇ ਇਕ ਝੁਰਮਟ ਵਿਚ ਇਕ ਪਠਾਣ ਘੇਰੇ ਵਿਚ ਆ ਗਿਆ । ਉਹਦੇ ਕੋਲ ਬੜੀ ਲਿਸ਼ਕਵੀ ਤੇ ਤਿਖੀ ਤਲਵਾਰ ਸੀ. । ਛੇ ਫੁਟਾ ਜਵਾਨ, ਦਿਓ ਵਰਗੀ ਡਰਾਉਣੀ ਸ਼ਕਲ । ਲੰਮੀਆਂ ਲੰਮੀਆਂ ਕੁੰਢੀਆਂ ਮੁਛਾਂ । ਮਹਿੰਦੀ ਰੰਗੀ ਦਾੜ੍ਹੀ, ਘੁੰਗਰੇ ਛੱਤੇ । ਬੜੀ ਹੈਂਕੜ ਵਿਚ ਸੀ, ਕਿਸੇ ਨੂੰ ਪੱਲੇ ਨਹੀਂ ਸੀ ਬੰਨ੍ਹਦਾ । ਹਕੂਮਤ ਦੇ ਨਸ਼ੇ ਵਿਚ ਮਾਣ-ਮਤਾ ਸੀ । ਖਹਿ ਪਿਆ ਇਕ ਸਿੱਖ ਨਾਲ । ਉਹ ਵਿਚਾਰਾ ਅਨੰਦਪੁਰ ਜਾ ਰਿਹਾ ਸੀ ਗੁਰੂ ਦੇ ਦਰਸ਼ਨਾਂ ਨੂੰ । ਪੱਲੇ ਰਸਦ ਬੱਝੀ ਹੋਈ ਸੀ । ਦਸਵੰਧ ਦੀ ਪੋਟਲੀ ਸਿਰ ਤੇ ਰੱਖੀ ਹੋਈ ਸੀ। ਭੀੜ ਵਿਚ ਤਮਾਸ਼ਾ ਵੇਖਣ ਖਲੋ ਗਿਆ । ਬੁਰੀਆਂ ਸ਼ਾਮਤਾਂ ਨੂੰ ਖਾਲਸੇ ਨਾਲ ਚਿੜ ਪਿਆ । ਸਾਨ੍ਹਾਂ ਵਾਂਗ ਟੱਕਰਾਂ ਵਜੀਆਂ । ਭੇੜੂਆਂ ਵਾਂਗ ਭਿੜੇ । ਤਲਵਾਰਾਂ ਖੜਕੀਆਂ! ਸੱਟ ਪਈ ਤੇ ਕਈ ਵਾਰ ਇਕ ਦੂਜੇ ਦੀ ਤਲਵਾਰ ਵਿਚੋਂ ਬਿਜਲੀ ਚਮਕੀ । ਅੱਡੀਆਂ ਤੀਕ -ਮੁੜ੍ਹਕਾ ਚੋਂ ਪਿਆ । ਸ਼ਿੰਗਰਫ ਵਰਗਾ ਰੰਗ ਹੋ ਗਿਆ ਦੋਵੇ ਲੜਾਕੇ ਜਵਾਨਾਂ ਦਾ । ਪਠਾਣ ਦੀ ਤੇ ਭਾਂ ਬੋਲ ਗਈ। ਖਾਲਸੇ ਨੇ ਵੀ ਆਪਣੀ ਮਾਂ ਦੇ ਖਵਾਏ ਦੀ ਲਾਜ ਰਖ ਵਖਾਈ। ਹੱਡ ਤੇ ਖਾਲਸੇ ਦੇ ਵੀ ਕੜਕ ਗਏ ਸਨ ਪਰ ਲੋਕਾਂ ਨੇ ਵਿਚ ਪੈ ਕੇ ਦੋਵਾਂ ਨੂੰ ਵੱਖ ਵੱਖ ਕਰ ਦਿੱਤਾ । ਖਾਲਸਾ ਛੱਹਲਾ ਸੀ ਤੇ ਉਸ ਅੱਖ ਨਾ ਝਮਕਣ ਦਿੱਤੀ ਤੇ ਪਠਾਣ ਦੀ ਤਲਵਾਰ ਖੋਹ ਲਈ ਤੇ ਬਲੇ ਸੁਟ ਲਿਆ, ਛਾਤੀ ਤੇ ਚੜ੍ਹ ਬੈਠਾ ਗੁਰੂ ਦਾ ਸਿੰਘ । ਪਠਾਣ ਨੂੰ ਤਰੇਲੀਆਂ ਛੁਟ ਪਈਆਂ । ਮੁੜ੍ਹਕੇ ਦਾ ਕੜ ਟੁੱਟਾ ਹੋਇਆ ਸੀ । ਸਿੱਖ ਨੇ ਜਦ ਉਹਦੀ ਸ਼ਾਹ ਰੱਗ ਤੇ ਤਲਵਾਰ ਰੱਖੀ ਤੇ . ਰਹਿਮ ਰਹਿਮ ਪੁਕਾਰ ਉਠਿਆ । ਰਹਿਮ ਆਇਆ ਕੁਝ ਸਿੰਘ ਨੂੰ । ਉਸ ਤਲਵਾਰ ਧੌਣ ਡੱ ਚੁਕੀ ਤੇ ਆਖਣ ਲੱਗਾ-'ਜਾਨ ਬਖਸ਼ ਦੇਵਾਂ ।
"ਹਾਂ, ਸਰਦਾਰ ਜੀ'
'ਤੇ ਫਿਰ ਮੁੱਛ ਦਾ ਇਕ ਵਾਲ ਤੋੜ ਦੇ ਅਤੇ, ਭੱਜ ਜਾ ਮੈਦਾਨ ਛਡ ਕੇ । ਖਾਲਸੇ ਨੇ ਦਸਵੰਧ ਦੀ ਪੋਟਲੀ ਨੂੰ ਸਿਰ ਤੇ ਠੀਕ ਕਰਦਿਆਂ ਆਖਿਆ ।
ਪਠਾਣ ਦਲੀਲੀਂ ਪੈ ਗਿਆ ।
ਉਸ ਨੇ ਕਿਹਾ 'ਜੇ ਇਹ ਨਾ ਕਰਾਂ ਤੇ ਫੇਰ ।
'ਫੇਰ ਕੀ ਤਲਵਾਰ ਤੇਰੀ ਧੌਣ ਦਾ ਲਹੂ ਪੀ ਲਏਗੀ ।'
ਪਠਾਣ ਨੇ ਆਖਿਆ 'ਇਹ ਨਹੀਂ ਹੋ ਸਕਦਾ । ਜਾਨ ਨਾਲੋਂ ਮੈਨੂੰ ਮੁਛ ਪਿਆਰੀ ਏ । ਡੇਰੇ ਅੱਗੇ ਪਿਆ ਹਾਂ, ਜਿੱਦਾਂ ਜੀ ਆਏ-ਕਰ ਲੈ ।
ਅੱਗੇ ਪਏ ਕਿੱਦਾਂ ਖਾਵੇ ਸ਼ੇਰ, ਸਿੱਖ ਨੂੰ ਰਹਿਮ ਆਇਆ ਤੇ ਉਸ ਨੂੰ ਬਾਹੋਂ ਫੜ ਕੇ ਖੜਾ, ਕੀਤਾ ਤੇ ਆਖਿਆ, “ਜਾਹ ਵਾਲ ਤੇਰੀ ਮੁੱਛ ਦਾ ਮੈਂ ਖਿੱਚ ਲੈਂਦਾ ਹਾਂ ਤੇ ਡੇਰੀ ਹੱਤਕ ਬਚਾਉਣ ਲਈ ਮੈਂ ਡੰਨੂੰ ਨਿਸ਼ਾਨੀ ਵੀ ਦੇ ਕੇ ਭੇਜਦਾ ਹਾਂ । ਕਦੀ ਬੜ੍ਹਕ ਮਾਰਨ ਲਗਿਆਂ ਚੋਰਾ ਕਰ ਲਿਆ ਕਰੀਂ ਕਿ ਕਿਸੇ ਗੁਰੂ ਦੇ ਸਿੱਖ ਨਾਲ ਤਲਵਾਰ ਪਰਖ ਕੇ ਵੇਖੀ ਸੀ।
ਜਾਂਦੇ ਪਠਾਣ ਦੀ ਬਾਂਹ ਵਢ ਦਿੱਤੀ ਹੱਥ ਮਾਰ ਕੇ ਰਲਵਾਰ ਦਾ । ਭਰੇ ਅਖਾੜੇ ਵਿਚੋਂ ਭੱਜ ਨਿਕਲਿਆ ਬਹਾਦਰ ਮਲੇਰ ਕੋਟਲੇ ਦਾ ।
ਇਹਦੇ ਨਾਲੋਂ ਜਾਨ ਦੇ ਦੇਣੀ ਚੰਗੀ ਸੀ । ਬੇਇਜ਼ਤੀ ਦੀ ਜ਼ਿੰਦਗੀ ਗੁਜ਼ਾਰਨਾ ਪਠਾਣ ਵਾਸਤੇ ਜਾਇਜ਼ ਨਹੀਂ ।
ਦਲੀਲਾਂ ਦੀ ਮਿੱਟੀ ਗੋਂਦਾ ਪੂਜਾ ਮਲੇਰ ਕੋਟਲੇ ਤੇ ਸਾਰੀ ਕਹਾਣੀ ਉਸ ਸ਼ੇਰ ਮੁਹੰਮਦ ਖ਼ਾਂ ਨੂੰ ਸੁਣਾ ਦਿਤੀ ਜਿਹੜੀ ਉਸ ਨਾਲ ਵਾਪਰੀ ਸੀ । ਕਿਤੇ ਸਾਹ ਵੀ ਨਾ ਲਿਆ ਪਰ ਜਦ ਕਹਾਣੀ ਮੁਕੀ ਤਾਂ ਉਸ ਨੇ ਆਪਣੇ ਆਪ ਨੂੰ ਖੰਜਰ ਮਾਰਕੇ ਆਪਣੀ ਜਾਨ ਦੇ ਦਿੱਤੀ । ਤੜਫਦਾ ਪਠਾਣ ਨਵਾਬ ਕੋਲੋਂ ਵੇਖਿਆ ਨਾ ਗਿਆ ।
'ਅਨੰਦਪੁਰ ਵਾਲੇ ਏਨੇ ਬਹਾਦਰ ਹੋ ਗਏ ਹਨ ।
ਹਾਂ
'ਤਾਂ ਇਹ ਕਿਸੇ ਦਿਨ ਸਾਨੂੰ ਵੀ ਹੱਥ ਪਾ ਸਕਦੇ ਹਨ ।"
'ਜ਼ਰੂਰ ਪਾਉਣਗੇ ।" ਸ਼ੇਰ ਮੁਹੰਮਦ ਖ਼ਾਂ ਦੇ ਸਾਥੀਆਂ ਵਿਚੋਂ ਇਕ ਦੀ ਅਵਾਜ਼ ਸੀ ।
'ਖ਼ੈਰ ਮੈਂ ਉਸ ਬਹਾਦਰ ਦੀ ਕਦਰ ਕਰਦਾ ਹਾਂ ਜਿਸ ਪਠਾਣ' ਤੋਂ ਉਸ ਦੀ ਜਾਨ ਨਹੀਂ ਮੰਗੀ, ਮੁੱਛ ਦਾ ਵਾਲ ਮੰਗਿਆ ਸੀ । ਇਜ਼ਤ ਮੰਗੀ ਸੀ ਪਰ ਉਸ ਦੇਣ ਤੋਂ ਨਾਂਹ ਕਰ ਦਿਤੀ । ਗ਼ੈਰਤ ਬਹਾਦਰ ਨਹੀਂ ਦੇਂਦੇ। ਉਸ ਜਵਾਨ ਦੀ ਬਹਾਦਰੀ ਦੇ ਸਦਕੇ । ਅਨੰਦਪੁਰ ਵੇਖਣਾ ਚਾਹੀਦਾ ਹੈ । ਹੁਣ ਅਨੰਦਪੁਰ ਵੇਖਣ ਦੀ ਲੋੜ ਏ ।' ਸ਼ੇਰ ਮੁਹੰਮਦ ਖ਼ਾਂ ਦੇ ਬੋਲਾਂ ਨੇ ਉਹਦਿਆਂ ਲਬਾਂ ਨੂੰ ਛੋਹ ਲਿਆ ।
'ਇਹ ਸਿੱਖ ਹਕੂਮਤ ਦੇ ਵਾਰਸ ਬਣਨ ਵਾਲੇ ਹਨ ।" ਅਵਾਜ਼ ਸੀ ਇਕ ਸਿਆਣੇ ਦੀ 1 ‘ਵਕਤ ਦਸੇਗਾ । ਮੈਦਾਨ ਦਾ ਟਾਕਰਾ ਫੈਸਲਾ ਕਰਦਾ ਹੈ ਕਿ ਕੌਣ ਕੋਈ ਕਿੰਨੇ ਕੁ ਪਾਣੀ ਵਿਚ ਏ । ਕਿਸੇ ਇਕ ਦੀ ਸੰਘੀ ਘੁਟ ਲੈਣੀ ਕੋਈ ਬਹਾਦਰੀ ਨਹੀਂ।' ਸ਼ੇਰ ਮੁਹੰਮਦ ਖ਼ਾਂ ਦੇ ਵਿਚਾਰ ਸਨ ।
'ਸਖਣਾ ਆਨੰਦਪੁਰ ਵੇਖਣਾ ਤੇ ਉਥੋਂ ਕੁਝ ਨਾ ਲਿਆਉਣਾ ਇਹ ਵੀ ਬੁਜ਼ਦਿਲੀ ਏ । ਬਹਾਦਰਾਂ ਦਾ ਕੰਮ ਹੈ ਬਹਾਦਰਾਂ ਦੇ ਨਗਰ ਜਾਣਾ ਤੇ ਉਥੋਂ ਕੁਝ ਲਿਆਉਣਾ ।' ਵੰਗਾਰਿਆ ਪਠਾਣ ਨੇ ਪਠਾਣ ਨੂੰ ।
‘ਗਏ ਤੇ ਖ਼ਾਲੀ ਹੱਥ ਨਹੀਂ ਆਉਣ ਲੱਗੇ' । ਸ਼ੇਰ ਮੁਹੰਮਦ ਖ਼ਾਂ ਆਖਣ ਲੱਗਾਂ ।
'ਵਕਤ ਦਾ ਇੰਤਜ਼ਾਰ ਕਰੋ ਖ਼ਾਂ ਸਾਹਿਬ ! ਸਿੱਖ ਸਾਰੇ ਪੰਜਾਬ ਦੇ ਮਾਲਕ ਬਣਨ ਵਾਲੇ ਹਨ । ਉਨ੍ਹਾਂ ਦੀ ਖਲੜੀ 'ਚ ਭੇਅ ਨਹੀਂ । ਡਰ ਨਹੀਂ ਉਹਨਾਂ ਦੇ ਦਿਲ ਵਿਚ । ਅਨੰਦਪੁਰ: ਗੁਰੂਆਂ ਦੀ ਨਗਰੀ ਏ । ਹੁਸਨ ਦੇ ਸੋਮੇ ਫੁਟਦੇ ਹਨ ਇਸ ਨਗਰ ਵਿਚ। ਤੁਹਾਨੂੰ ਦਿਲ ਦੀਆਂ.. ਮੁਰਾਦਾਂ ਮਿਲਣਗੀਆਂ । ਅਨੰਦਪੁਰ ਬਹਾਦਰਾਂ ਦੀ ਘਾਟੀ ਏ । ਅਨੰਦਪੁਰ ਵੇਖਣ ਵਾਲੀ ਜਗ੍ਹਾ ਏ। ਖ਼ਾਂ ਸਾਹਿਬ ਜ਼ਰੂਰ ਵੇਖੋ, ਦਿਲ ਖੁਸ਼ ਹੋਵੇਗਾ । ਇਕ ਪਠਾਣ ਆਖ ਰਿਹਾ ਸੀ ।
ਸ਼ੇਰ ਮੁਹੰਮਦ ਖਾਂ ਸੋਚਾਂ ਵਿਚ ਈ ਪਿਆ ਆਖਣ ਲੱਗਾ 'ਇਸ ਤੱਤੀ-ਤੱਤੀ ਲਾਸ਼ ਨੂੰ.. ਕਬਰ ਵਿਚ ਦਫਨਾ ਦਿਓ । ਮੈਂ ਵੇਖ ਨਹੀਂ ਸਕਦਾ, ਮੈਂ ਬਰਦਾਸ਼ਤ ਨਹੀਂ ਕਰ ਸਕਦਾ । ਮੁੱਛ ਦਾ ਵਾਲ ਨਹੀਂ ਦੇਂਦੇ ਪਠਾਣ, ਬਦਲਾ ਲੈਂਦੇ ਹਨ ।
ਸੋਚਾਂ ਦੀ ਚੁਰਾਸੀ ਵਿਚ ਪੈ ਗਿਆ ਸ਼ੇਰ ਮੁਹੰਮਦ ਖ਼ਾਂ ।