ਦੇ ਡੇਰੇ ਸੰਨ । ਬੁਲ੍ਹਾ ਤੇ ਬਾਣੀ ਸੀ । ਮੈਂਡ ਦਾ ਤੇ ਕਿਸੇ ਨੂੰ ਚਿਰਾ ਚੇਤਾ ਵੀ ਨਹੀਂ ਸੀ । ਬਿਜਲੀ ਦੀ ਲੈਅ ਲਗੀ ਤੋਂ ਡੋਲਾ ਫਿਰ ਨਜ਼ਰ ਆਇਆ ।" ਇਕ ਨਵੇਂ ਤੇ ਸਾਹ ਚੜੇ, ਸਿੰਘ ਨੇ ਆਖਿਆ ।
ਸਤਿਗੁਰ ਮਲਕੜੇ ਜਿਹੇ ਬੋਲੇ ।
"ਇਕ ਰਾਤ ਉਹ ਪ੍ਰੀਖਬਾ ਦੀ ਸੀ ਤੋਂ ਇਕ ਰਾਤ ਇਹ ਪ੍ਰੀਖਸ਼ਾ ਦੀ ਏ। ਸਿਦਕ ਦਾ ਇਮਿਤਹਾਨ ਦੇ ਭਾਣਾ ਏ ਅਕਾਲ ਪੁਰਖ ਦਾ। ਵਿਛੜ ਗਏ ਮਿਲਾਂਗੇ । ਵਿਛੜਨਾ ਤੇ ਮਿਲਣਾ ਦੁਖ ਸੁਖ ਦੇ ਦੋ ਨਾਂ ਹਨ । ਇਹੋ ਜੀਵਨ ਏ। ਕਿਸੇ ਨੇ ਧਰਮ ਨਹੀਂ ਤਿਆਗਣਾ । ਅਧਰਮੀ ਨਹੀਂ ਬਣਨਾ । ਮੌਤ ਕੋਲੋਂ ਨਹੀਂ ਡਰਨਾ । ਮੌਤ ਵਿਚੋਂ ਜੀਵਨ ਪੁੰਗਰਦਾ ਏ । ਜਿਨ੍ਹਾਂ ਸਿੰਘਾਂ ਦਾ ਸਾਨੂੰ ਸਰਸਾ ਤੋਂ ਲੰਘ ਕੇ ਮੇਲ ਨਹੀਂ ਹੋਇਆ, ਸੱਚ ਖੰਡ ਵਿਚ ਮਿਲਾਂਗੇ । ਇਹ ਕੱਚੀ ਚਮਕੌਰ ਦੀ ਗੜ੍ਹੀ ਸਾਡੇ ਸਿਦਕ ਦੀ ਪਰਖ ਦੀ ਕਸਵੱਟੀ ਏ । ਨਾਮ ਜਪੋ ਤੇ ਤਲਵਾਰ ਦੇ ਕਬਜ਼ੇ ਤੇ ਹੱਥ ਰਖੋ ਤੇ ਈਮਾਨ ਪਰਖੋ ਈਮਾਨ ਵਾਲਿਆਂ ਦਾ । ਜਿੱਤ ਤੁਹਾਡੀ ਏ । ਦੁਸ਼ਮਣ ਵਾਹ ਵਾਹ ਖੱਟ ਕੇ ਨਹੀਂ ਜਾਣ ਲਗਾ ਤੇ ਨਾਂ ਹੀ ਸੁਰਖ਼ਾਬ ਦੇ ਪਰ ਹੀ ਲੱਗ ਚਲੇ ਨੇ ।" ਸਤਿਗੁਰਾਂ ਦੇ ਬੋਲ ਜ਼ਰਾ ਕੁ ਥੰਮ੍ਹ ।
ਜੈਕਾਰੇ ਗੂੰਜ ਉਠੇ "ਬੋਲੇ ਸੋ ਨਿਹਾਲ । ਸਤਿ ਸ੍ਰੀ ਅਕਾਲ ।"
ਭਾਵੇਂ ਸੂਰਮੇ ਮਗਨ ਸਨ ਸਿੰਘ ਦੀ ਗੱਲ ਵਿਚ, ਚੇਤੰਨ ਸਾਰੇ ਜਣੇ ਸਨ ।
“ਰਾਤ ਤੇ ਲੰਘ ਗਈ, ਦਿਨ ਚੜ੍ਹਿਆ ਤੇ ਸੂਰਜ ਦੀ ਟਿਕੀ ਪੁੰਗਰੀ । ਲਹਿਰਾਂ ਵੀ ਚਮਕੀਆਂ ਤੋਂ ਹੜ੍ਹ ਦੀ ਮਾਰ ਖਾਧੀ ਧਰਤੀ ਵੀ।"
“ਰੌਲਾ ਮੁੱਕ ਚੁਕਾ ਸੀ । ਫੌਜਾਂ ਲੰਘ ਚੁਕੀਆਂ ਸਨ ਕੁਝ ਮਰਦੇ ਕੁਝ ਸ਼ਹੀਦਾਂ ਦੇ ਹਥਿਆਰ ਰੋੜ ਵਿਚ ਖੁਭੇ ਹੋਏ ਸਨ । ਸਰਕੜਿਆਂ ਵਿਚ ਕੰਢੇ ਆਣ ਲਗੇ ਸਨ ਤੇ ਲੱਥਾਂ ਤੜਫ ਰਹੀਆਂ ਸਨ, ਪਾਣੀ ਹਥੋਂ ਤੇ ਜ਼ਖਮਾਂ ਦੀ ਦਰਦ ਦੀ ਪੀੜ ਨਾਲ ! ਪਾਣੀ ਨੇ ਜ਼ਖਮ ਭਰ ਦਿਤੇ ਸਨ । ਡਰਾਂਟਾਂ ਪੈ ਰਹੀਆਂ ਸਨ । ਇੱਲਾਂ ਤੇ ਗਿਰਣਾ ਦੀ ਈਦ ਬਣੀ ਹੋਈ ਸੀ । ਚੂਰਮੇ ਵੰਡ ਰਹੀ ਸੀ ਮੌਤ । ਕਈ ਦੁਆ ਕਰਨ ਵਾਲਾ ਨਹੀਂ ਸੀ ਤੇ ਨਾ ਕੋਈ ਪੱਟੀ ਬੰਨਣ ਵਾਲਾ ਸੀ ।
ਸਰਕੜਿਆਂ ਦੇ ਬੂਟਿਆਂ ਦੇ ਵਿਚਕਾਰ ਮੁਟਿਆਰ ਅਨੂਪ ਕੌਰ ਬੇਸੁਧ ਪਈ ਹੋਈ ਸੀ . ਲੱਥ ਦੀ ਤਰ੍ਹਾਂ ! ਢਾਲ ਦਾ ਸਿਰਹਾਣੇ ਢਾਸਣਾ ਸੀ । ਤਲਵਾਰ ਕੋਲ ਪਈ ਸੀ ਬੇਜ਼ਬਾਨ । ਉਂਗਲਾਂ ਖੁਦੀਆਂ ਹੋਈਆਂ ਸਨ ਤਲਵਾਰ ਦੇ ਕਬਜ਼ੇ ਵਿਚ। ਕਮਰਕੱਸੇ ਵਿਚ ਸਫਾ ਜੰਗ ਅੜਿਆ ਹੋਇਆ ਸੀ । ਦਸਤਾਰ ਸਿਰ ਤੋਂ ਢਹਿ ਪਈ.ਸੀ.। ਕੇਸ ਖੁਲ੍ਹੇ ਪਏ ਸਨ । ਚਵਾਂ ਗਲ ਵਿਚ ਪਈਆਂ ਹੋਈਆਂ ਸਨ । ਗੋਰੇ ਜਿਹੇ ਮੁਖੜੇ ਤੇ ਜ਼ੁਲਮਾਂ ਨੇ ਜਾਲ ਵਿਛਾਇਆ ਹੋਇਆ ਸੀ । ਪੈਰ ਵੀ ਜ਼ਖਮੀ ਸਨ ਤੇ ਸਰੀਰ ਵੀ ਵਿੰਨ੍ਹਿਆ ਹੋਇਆ ਸੀ । ਜ਼ਖਮਾਂ ਵਿਚੋਂ ਲਹੂ ਸਿੰਮ ਰਿਹਾ ਸੀ । ਪੱਥਰਾਂ ਨੇਂ ਪੈਰਾਂ ਦਾ ਨਹਾਉਣ ਕਰ ਦਿੱਤਾ ਸੀ।
ਪੰਜਾਂ ਵਿਚੋਂ ਉਹਦੇ ਨੇੜੇ ਦੋ ਸਿੰਘ ਸ਼ਹੀਦ ਪਏ ਸਨ ਤੇ ਦੋ ਬੋ-ਸੁਧ । ਡੁੱਬਦਿਆਂ ਨੂੰ ਬਚਾਉਂਦੀ ਆਪ ਪੱਛੀ ਗਈ । ਹਨੇਰੀ, ਬਰਸਾਤ ਨਾਲ ਘੁਲਦੀ ਆਪ ਸਿਲ ਪਥਰ ਹੋ ਗਈ । ਦੋ ਤਾਂ ਅਕਾਲ ਪੁਰਖ ਦਾ ਭਾਣਾ ਮੰਨ ਗਏ ਤੇ ਦੋ ਅਜੇ ਬੇਹੋਸ਼ ਪਏ ਸਨ ।
ਸੂਰਜ ਉੱਚਾ ਹੋਇਆ ਤੇ ਉਹਦੀਆਂ ਕਿਰਨਾਂ ਵਿਚ ਨਿਘ ਵਧਿਆ । ਗਰਮਾਦਿਸ਼ ਆਈ ਧੂਪ ਵਿਚ । ਪੰਛੀ, ਪਸ਼ੂ ਤੇ ਮਨੁੱਖਾਂ ਦੇ ਅੰਗ ਗਰਮ ਹੋਏ ।
“ਸਰਦੀ ਦੇ ਫਾਂਡੇ ਦੇ ਬੰਬਿਆਂ ਨੂੰ ਮੁੜ੍ਹਕੇ ਦੀ ਅਲੈਸ਼ ਆਈ ਤੇ ਉਨ੍ਹਾਂ ਅੱਖਾਂ ਪੁਟੀਆਂ ਜੁੱਸੇ ਵਿਚ ਭਾਵੇਂ ਹਿੰਮਤ ਨਹੀਂ ਸੀ । ਹਠ ਕਰਕੇ ਪਾਸਾ ਪਰਤਿਆ ਚਹੁੰ ਪਾਸੀਂ ਉਜਾਬ ਈ ਉਜਾੜ ਸੀ । ਬੂਬੇ ਸਨ ਜਾਂ ਕਾਹੀਆਂ ਸਨ ਜਾ ਸਰਕੜਾ । ਸਰਵਾੜ ਸਿਰ ਤੋਂ ਉੱਚਾ ਹੋ ਕੇ ਭੂਲ ਰਿਹਾ ਸੀ ਜਾਂ ਸ਼ੂਕਦੀ ਸਰਸਾ । ਮੌਤ ਵਰਗੀ ਖਾਮੋਸ਼ੀ ਸੀ ਆਸੇ ਪਾਸੇ ।" ਸਿੰਘ ਦਾ ਗਲ ਭਰ ਆਇਆ ।
"ਅਨੂਪ ਕੌਰ ਦੀ ਸੂਰਤ ਨੇ ਇਕ ਮਰੋੜਾ ਲਿਆ । ਉਠਣ ਦਾ ਹੀਆ ਕੀਤਾ ਪਰ ਉਠ ਨਾ ਸਕੀ । ਉਹਨੂੰ ਯਾਦ ਆਈ । ਚੇਤੰਨ ਹੋਈ, ਸੋਚੀ ਪਈ ਤੇ ਇਕ ਦਮ ਕੰਬਣੀ ਛਿੜੀ। ਤਰੇਲੀ ਜਿਹੀ ਆਈ ਤੇ ਮੁੜ੍ਹਕੇ ਦੀ ਮਾੜੀ ਜਿਹੀ ਬੰਦ ਮਥੇ ਤੋਂ ਤਿਲਕੀ ਤੇ ਮੂੰਹੋਂ ਬੋਲ ਪਈ, "ਸਤਿਨਾਮ ਵਾਹਿਗੁਰੂ ।"
ਬੈਠੀ ਸੰਗਤ ਦੇ ਆਪੇ ਮੂੰ ਹੋ ਨਿਕਲ ਗਿਆ "ਸਤਿਨਾਮ ਵਾਹਿਗੁਰੂ ।"
ਸਿੰਘ ਦੀ ਜੀਭ ਹਿੱਲੀ ।
"ਸਤਿਨਾਮ ਵਾਹਿਗੁਰੂ ਆਖ ਕੇ ਉਹ ਫਿਰ ਦਲੀਲੀ ਪੈ ਗਈ ।"
"ਅੱਖਾਂ ਵਿਚ ਜੋਤਨਾ ਚਮਕੀ "
"ਤਨ ਗਰਮ ਹੋਇਆ ।"
"ਜੁੱਸੇ ਚ ਜਾਨ ਪਈ । ਜ਼ਬਾਨ ਵਿਚ ਜੁੱਬਬ ਆਈ। ਤਲਵਾਰ ਵੇਖੀ। ਢਾਲ ਵਲ ਨਜ਼ਰ ਮਾਰੀ । "ਮੈਂ ਕਿਥੇ ਤੇ ਮੇਰੇ ਸਤਿਗੁਰੂ ਕਿਥੇ ? ਮਾਤਾ ਜੀ, ਸਿੰਘ ਤੇ ਸਾਹਿਬਜ਼ਾਦੇ ਉਹ ਸਾਰੇ ਕਿਥੇ ਚਲੇ ਗਏ ? ਮੈਂ ਤੇ ਬਚਨ ਦਿਤਾ ਸੀ ਕਿ ਮੈਂ ਉਨ੍ਹਾਂ ਦੀ ਰਾਖੀ ਕਰਾਂਗੀ । ਮੇਰੇ ਬਖਸ਼ਣਸਾਰ ਇਹ ਕੀ ਭਾਣਾ ਵਰਤ ਗਿਆ। ਮੈਂ ਜ਼ਖਮੀ ਹੋ ਗਈ ਤੇ ਪਾਣੀ ਨੇ ਮੈਨੂੰ ਰੋੜ, ਲਿਆ ।. ਮੈਂ ਸਿੰਘਾਂ ਨੂੰ ਛੱਡ ਆਈ ਜਾਂ ਸਿੰਘ ਮੈਨੂੰ ਛਡ ਗਏ। ਮੇਰੀ ਕਿਹੜੀ ਕੁਲ ਦੀ ਸਜ਼ਾ ਏ ਮੇਰੇ ਦਾਤਾ ।' ਚੱਕਰ ਆਇਆ ਤੇ ਬੇਹੋਸ਼ ਹੋ ਗਈ ਦੁਲਾਰੀ ਗੁਰੂ ਦੀ । ਸਰਕੜੇ ਦੇ ਬੂਝੇ ਨੇ ਫਿਰ ਸਿਰਹਾਣਾ ਦੇ ਦਿਤਾ ।
ਆਖਣ ਵਾਲਾ ਸਿੰਘ ਜ਼ਰਾ 'ਕ ਰੁਕਿਆ। ਜ਼ਬਾਨ ਥੰਮ੍ਹੀ ਤੇ ਹੌਲੀ ਜਿਹੀ ਬੋਲਿਆ। "ਮੈਂ ਤਾਂ ਵੇਖ ਕੇ ਹੈਰਾਨ ਪਰੇਸ਼ਾਨ ਜਿਹਾ ਹੋ ਗਿਆ । ਖੂਨ ਵਿਚ ਗੱਚ ਸੀ । ਗਾਰੇ ਨਾਲ ਲਿਬੜੀ ਹੋਈ ਸੀ । ਪੀੜ ਦੀਆਂ ਤਰਾਟਾਂ ਵਿਚ ਫਸੀ ਹੋਈ ਚੀਕ ਨਿਕਲੀ ਤੇ ਫਿਰ ਹੋਸ਼ ਜਿਹਾ ਆਇਆ। ਅੱਖ ਪੁਣੀ ਤੇ ਹੰਭਲਾ ਮਾਰ ਕੇ ਉਠ ਬੈਠੀ । ਲਾਗੇ ਦਾ ਇਕ ਸਿੰਘ ਹੋਸ਼ ਵਿਚ ਸੀ ਤੇ ਉਹ ਬਾਣੀ ਪੜ੍ਹ ਰਿਹਾ ਸੀ । ਜੋੜ ਜੰਡ ਵਿਚ ਦਰਦ ਸੀ । ਉਨ੍ਹਾਂ ਸਾਰਿਆਂ ਦੇ ਪੈਰ ਪਛੇ ਹੋਏ ਸਨ । ਜ਼ਖਮ ਵਿਚ ਡੂੰਘ ਸੀ । ਲਹੂ ਨੇ ਵਗ ਵਗ ਕੇ ਬਾਣੇ ਦਾ ਰੰਗ ਬਦਲ ਦਿਤਾ । ਘਬਰਾਈ ਤੇ ਫਿਰ ਸੰਭਲੀ । ਚੰਡੀ ਦੀ ਵਾਰ ਦਾ ਪਾਠ ਕਰਨ ਦਾ ਮਨ ਬਣਾਇਆ। ਸ਼ੇਰ ਵਾਂਗ ਨਿਠ ਕੇ ਬਹਿ ਗਈ।"
"ਘਬਰਾਇਆ ਨਹੀਂ ਕਰਦੇ ਜੁਆਨ ।" ਲਾਗੇ ਦੇ ਸਿੰਘਾਂ ਨੇ ਹੰਭਲਾ ਮਾਰ ਕੇ ਚੌਂਕੜਾ ਮਾਰਦਿਆਂ ਆਖਿਆ ।
ਸਰਕੜੇ ਬੂਝੇ ਤੇ ਕਾਹੀ ਵਿਚਕਾਰ । ਆਖਣ ਵਾਲੀ ਅਨੂਪ ਕੌਰ ਸੀ : "ਸਰਸਾ 'ਤਾਂ ਲਾਗੇ ਵਗ ਰਹੀ ਏ । ਮੈਨੂੰ ਜਾਪਦਾ ਕਿ ਸਰਸਾ ਸਾਨੂੰ ਰੋੜ ਕੇ ਲੈ ਗਈ ਤੇ ਆਪ ਪਰਤ ਗਈ ਏ ਪਿਛਲੇ ਪੈਰੀਂ ।"
“ਸਾਡਾ ਸਾਥ ।”
"ਸਾਥੋਂ ਵਿਛੜ ਗਏ ।"
"ਮਾਤਾ ਤੇ ਸਾਹਿਬਜ਼ਾਦੇ ।
"ਉਨ੍ਹਾਂ ਦਾ ਕੋਈ ਪਤਾ ਨਹੀਂ ?”
ਏਨੇ ਚਿਰ ਵਿਚ ਦੂਜਾ ਵੀ ਕੁਝ ਸੋਮਨ ਜਿਹਾ ਹੋਇਆ । ਤਿੰਨ ਸਾਥੀ ਤੇ ਗੁਰੂ ਨੂੰ ਪਿਆਰੋ ਹੋ ਗਏ । ਜ਼ਖਮਾਂ ਤੇ ਪੱਟੀਆਂ ਬੰਨ੍ਹੀਆਂ ਕਮਰ ਕੱਸੇ ਪਾੜ ਕੇ। ਜ਼ਖਮ ਖਾਧੇ ਸ਼ੇਰ ਵਾਂਗੂੰ ਕਰਵਟ ਬਦਲੀ । ਤਿੰਨੇ ਜਣੇ ਉਠੇ ਤੇ ਉਨ੍ਹਾਂ ਆਸਾ ਪਾਸਾ ਵੇਖਿਆ। ਬੰਦਾ ਨਾ ਬੰਦੇ ਦੀ ਜ਼ਾਤ । ਸੁੰਨ- ਸਾਨ ਸੀ ਸੁੰਨ-ਸਾਨ । ਬਸਤਰ ਸੰਭਾਲੇ ਤੇ ਸਰਸਾ ਦੀ ਸ਼ੂਕਰ ਨੇ ਕੰਨ ਵਿੰਨ੍ਹ ਦਿਤੇ ।
ਰੌਲਾ ਸਿੰਘਾਂ ਦੇ ਕੰਨਾਂ ਦੇ ਪਰਦਿਆਂ ਨੂੰ ਠੋਕਰ ਮਾਰ ਰਿਹਾ ਸੀ ।
"ਜਲ ਪ੍ਰਵਾਹ ਕਰ ਦਿਓ । ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ।" ਹੁਕਮ ਸੀ ਅਨੂਪ ਕੌਰ ਦਾ ।
ਤਿੰਨਾਂ ਜਣਿਆਂ ਹਿੰਮਤ ਕਰਕੇ ਦੋਵੇਂ ਜਣੇ ਜਲ ਪ੍ਰਵਾਹ ਕਰ ਦਿਤੇ ।
"ਮੁਰਦੇ ਰੋੜ੍ਹਦੀ ਲਈ ਜਾ ਰਹੀ ਸੀ ਸਰਸਾ ।"
"ਸਾਥ ਲਭੋ । ਚਲੋ ਉਠੇ ਸਾਥੀਓ" । ਉਨ੍ਹਾਂ ਨਾਲ ਦੀ ਅਨੂਪ ਕੌਰ ਗੁਰ ਪਈ ।
"ਜਖਮ ਡੂੰਘਾ ਸੀ । ਤੁਰਨ ਨਾਲ ਡੋਲ ਪਈ, ਕਸੀਸ ਵਟੀ, ਦੰਦਾਂ ਥਲੇ ਜ਼ਬਾਨ ਦਿਤੀ, ਜਿਗਰਾ ਕੀਤਾ, ਤੇ ਭਾਲ ਕਰਨ ਲਗੇ ਸ਼ਾਹੀ ਰਸਤੇ ਦੀ । ਪੱਤਣ ਕਿਹੜਾ ਦੇ ਰੋਪੜ ਨੂੰ ਜਾਣ ਲਈ ? ਰਾਹ ਕਿਹੜਾ ਏ । ਸਰਕੜਿਆਂ ਵਿਚੋਂ ਨਿਕਲੀਏ ਤੇ ਰਾਹ ਲੱਭੇ ।"
ਡਿਗਦੇ, ਢਹਿੰਦੇ ਠੇਡੇ ਖਾਂਦੇ ਕਾਹੀ ਤੋਂ ਪਾਰ ਹੋਏ ਤੇ ਨਿਸ਼ਾਨੀਆਂ ਨਜ਼ਰ ਆਈਆਂ । ਘੋੜਿਆਂ ਦੇ ਸੁੰਮਾਂ ਦੇ ਪੈਰ । ਬੰਦਿਆਂ ਦੇ ਪੱਬਾਂ ਦੇ ਨਿਸ਼ਾਨ, ਮਲ੍ਹਕ ਬੱਚਿਆਂ ਦੀਆਂ ਉਂਗਲੀਆਂ ਦੇ ਟੋਟੇ । ਕਿਤੇ ਸਿਮਰਨਾ ਡਿਗਾ ਹੋਇਆ ਤੇ ਕਿਤੇ ਖੰਡੇ ਦੀ ਅੱਧੀ ਚਿੱਪਰ, ਬਾਂਹ ਵੱਢੀ ਹੋਈ ਕੜੇ ਵਾਲੀ, ਗੜਵਾ ਤੇ ਕਿਤੇ ਛੰਨਾ ਲੋਹੇ ਦਾ ।
"ਇਹ ਨਿਸ਼ਾਨੀਆਂ ਦਸਦੀਆਂ ਹਨ ਕਿ ਸਿੰਘਾਂ ਦਾ ਜਥਾ ਏਧਰੋਂ ਈ ਲੰਘਿਆ ਏ ।" ਅਨੂਪ ਕੌਰ ਆਖਣ ਲੱਗੀ ।
“ਬੀਬੀ ਜੀ, ਨਿਸ਼ਾਨ ਤਾਂ ਇਹੋ ਈ ਆਖਦੇ ਹਨ ।"
'ਚਲੋਂ ਪੈੜਾਂ ਭਾਲੀਏ ।"
ਤਿੰਨ ਜਣੇ ਤੁਰ ਪਏ ਇਕ ਦੂਜੇ ਪਿਛੇ । ਜਦੋਂ ਰਾਹ ਨਾ ਜਾਣੀਏ ਤਾਂ ਪੈਂਡਾਂ ਕਿਥੋਂ ਮੁਕੇ । ਤੁਰੇ ਜਾ ਰਹੇ ਸਨ ਰੋਪੜ ਦੀ ਸੋਧ ਕਰਕੇ । ਕਦੇ ਤਾਂ ਆਉ ਨਾਂ ਰੋਪੜ । ਨਿਸ਼ਚਾ ਪੁਖ਼ਤਾ ਹੋਵੇ ਮੰਜ਼ਲਾਂ ਮੁਕਦੀਆਂ ਜਾਂਦੀਆਂ ਹਨ । "
ਬੋਟ ਦਾ ਪਿੰਡ ਆਇਆ। ਕੱਚੇ ਕੱਠਿਆਂ ਦਾ ਪਿੰਡ ਪੰਬੀ-ਤੀਹ ਕੁੱਲੇ, ਕੁਝ ਕੰਮੀਆ ਦੀਆਂ ਛੰਨਾਂ ਤੇ ਕੁਝ ਵਾਹੀ ਕਰਨ ਵਾਲਿਆਂ ਦੇ ਮਕਾਨ । ਹੋਣਗੇ ਦੋ ਚਾਰ ਘਰ ਮੁਸਲਮਾਨਾਂ ਦੇ। ਐਡੇ ਵੱਡੇ ਪਿੰਡ ਵਿਚ ਇਕ ਘਰ ਹੋਵੇ ਤੇ ਉਹ ਮਾਣ ਨਹੀਂ? ਇਹ ਚਾਰ ਸਨ । ਪਿੰਡ ਨੂੰ ਅੱਗੇ ਲਾਈ ਫਿਰਦਾ ਏ ਇਕ ਘਰ ਮੁਗਲ ਦਾ । ਇਹ ਸਭ ਕੁਝ, ਕੁਝ ਨਹੀਂ ਸੀ । ਉਹ ਲਿੱਸੇ ਬੰਦੇ ਵੀ ਨਹੀਂ ਸਨ । ਪਰ ਪਿੰਡ ਵਾਲਿਆਂ ਦੇ ਨਾਲ ਰਲਕੇ ਚਲਦੇ ਸਨ । ਰੱਬ ਦੇ ਲੋਕਾਂ ਤੇ ਬੰਦਿਆਂ ਨਾਲ ਪਿਆਰ ਕਰਦੇ ਸਨ । ਸੂਫੀਆਂ ਦਾ ਉਨ੍ਹਾਂ ਤੇ ਕਾਫ਼ੀ ਅਸਰ ਸੀ । ਸੀਲ ਬੰਦੇ ਪਿੰਡ ਦੀ ਪੱਤ ਲਥਣ ਵਿਚ ਕਦੇ ਸ਼ਾਮਲ ਨਹੀਂ ਸਨ ਹੁੰਦੇ । ਪਿੰਡ ਵਾਲਿਆਂ ਦੀ ਹਾਂ ਵਿਚ ਹਾਂ ਮਿਲਾਉਂਦੇ ਇਸੇ ਲਈ ਪਿੰਡ ਵਿਚ ਉਹਨਾਂ ਦੀ ਇੱਜ਼ਤ ਬਣੀ ਹੋਈ ਸੀ । ਵਾਹੀ ਕਰਨ ਵਾਲੇ ਲੋਕ ਓਦਾਂ ਵੀ ਤਕੜੇ ਸਨ ।
ਤਿੰਨ ਸਿੰਘ ਪਿੰਡ ਦੇ ਨੇੜੇ ਆਏ ।
ਇਕ ਜਣਾ ਬੋਲਿਆ, "ਬਾਬਾ ! ਇਹ ਰਾਹ ਕਿਧਰ ਨੂੰ ਜਾਂਦਾ ਏ ?"
"ਤੁਸਾਂ ਕਿਧਰ ਨੂੰ ਜਾਣਾ ਏ ?"
"ਆਪਣੇ ਗੁਰੂ ਦੇ ਮਗਰ
" ਤੁਸੀਂ ਸਿੰਘ ਓ?"
“ਹਾਂ”
"ਪਰ ਮੁਗਲਾਂ ਨੇ ਤਾਂ ਬੜਾ ਕਰੜਾ ਹੁਕਮ ਚਾੜ੍ਹ ਦਿੱਤਾ ਏ। ਕੋਈ ਬੰਦਾ ਸਿੰਘ ਨੂੰ ਘਰ ਨਾ ਰਖੇ। ਅੰਨ ਪਾਣੀ ਨਾ ਦੋਵੇਂ ਕਿਸੇ ਸਿੰਘ ਨੂੰ । ਢੋਈ ਦੇਣਾ ਆਪਣੇ ਘਰ ਵਿਚ, ਆਪਣਾ ਬੱਚਾ ਕੋਹਲੂ ਵਿਚ ਪਿੜਵਾਉਣ ਵਾਲੀ ਗੱਲ ਏ ।" ਆਖਣ ਲੱਗਾ ਪਿੰਡ ਦਾ ਪਠਾਣ ਚੌਧਰੀ ।
"ਅਸੀਂ ਤਾਂ ਕਿਸੇ ਦੇ ਘਰ ਨਹੀਂ ਰਹਿਣ ਆਏ । ਕਿਸੇ ਕੋਲੋਂ ਮੰਗਦੇ ਕੁਝ ਨਹੀਂ । ਰਾਹ ਦਸਣ ਵਿਚ ਵੀ ਹੁਕਮ ਲੈਣ ਦੀ ਲੋੜ ਏ, ਤਾਂ ਨਾ ਦਸੋ। ਹੋਰ ਕੋਈ ਦੱਸ ਦਉ ।" ਸਿੰਘ ਨੇ ਜਵਾਬ ਦਿਤਾ ।
ਨਾਰਾਜ਼ ਹੋ ਗਏ ਓ ਸਿੰਘ ਜੀ ? ਘਬਰਾਉਂਦੇ ਕਿਹੜੀ ਗੱਲ ਤੇ ੳ। ਮੈਂ ਆਪ ਛੱਡ ਕੇ ਆਵਾਂਗਾ, ਜਿੱਥੇ ਤੁਸੀਂ ਜਾਣਾ ਏ । ਮੈਂ ਤੇ ਪਛਾਣ ਰਿਹਾ ਸਾਂ ਕਿਤੇ ਕੋਈ ਬਹੁ-ਰੂਪੀਆ ਭੇਸ ਵਟਾ ਕੇ ਈ ਨਾ ਆ ਗਿਆ ਹੋਵੇ । ਅਨੰਦਪੁਰ ਦੇ ਗੁਰੂ ਨਾਲ ਕਿਲ੍ਹਾ ਪਿਆਰ ਨਹੀਂ। ਜ਼ੁਲਮ ਦੇ ਖਿਲਾਫ ਆਵਾਜ਼ ਚੁਕਣੀ, ਇਹ ਕੋਈ ਬਗਾਵਤ ਨਹੀਂ। ਮੁਗਲ ਘੱਟ ਨਹੀਂ ਕਰ ਰਹੇ। ਉਨ੍ਹਾਂ ਵੀ ਜ਼ੁਲਮ ਦੀ ਅੰਤ ਦੀ ਤੱਕੜੀ ਸਿਰ ਤੇ ਦੁਕੀ ਹੋਈ ਏ । ਤੁਹਾਡਾ ਗੁਰੂ ਏਧਰ ਈ ਗਿਆ । ਤੇ ਉਹਦੇ ਮਗਰ ਮੁਗਲ ਫੌਜ ਪਿਛਾ ਕਰ ਰਹੀ ਏ । ਤੁਸੀਂ ਮਗਰ ਨਾ ਜਾਓ । ਪਹਿਲਾਂ ਪਿੰਡ ਵਿਚ ਚਲੋ । ਅੰਨ ਪਾਣੀ ਛਕੋ। ਸਾਹ ਲਓ, ਸੁਰਤ ਸੰਭਾਲ ਡੇ ਫਿਰ ਜਾਣਾ । ਮੰਗ ਸਲਾਹ ਮੰਨੇ। ਮੈਂ ਕਿਸੇ ਬੰਦੇ ਦਾ ਦੋਖੀ ਨਹੀਂ। ਖੁਦਾ ਦੇ ਬੰਦੇ ਸਭ ਭਰਾ ਹਨ ।" ਪਠਾਣ ਨੇ ਮਜਬੂਰ ਕਰ ਦਿਤਾ ਉਨ੍ਹਾਂ ਨੂੰ ਪਿੰਡ ਵਿਚ ਜਾਣ ਲਈ ।
ਮੱਕੀ ਦੇ ਥੋਡੇ ਤੇ ਨਾਲ ਛੰਨੇ ਲੱਸੀ ਦੇ । ਪਿੰਡ ਦੇ ਹਿੰਦੂਆਂ ਤੋਂ ਲਿਆ ਕੇ ਅੱਗੇ ਲਿਆ ਰੱਖੇ ਖ਼ਾਨ ਨੇ । ਅਰਦਾਸਾ ਕਰਕੇ ਛੱਕ ਲਏ ਪਰਸ਼ਾਦੇ। ਅੰਨ ਅੰਦਰ ਗਿਆ। ਰੌਣਕ ਆਈ ਵੇਹਰੇ ਤੇ । ਰਵਾਨਗੀ ਨੇ ਰੰਗ ਫੇਰਿਆ । ਅੰਗ ਪੰਘਰੇ । ਹੱਡ ਖੁਲ੍ਹੀ ਤੇ ਅੱਖਾਂ ਖੁਲ੍ਹੀਆਂ । ਬਰਾਵਟ ਕੀ ਲਬਣੀ ਸੀ । ਪੱਟੀਆਂ ਬੰਨ੍ਹੀਆਂ । ਜ਼ਰਾ ਕੁ ਸਾਹ ਲਿਆ ਤੇ ਅਗੇ ਤੁਰਨ ਨੂੰ ਤਿਆਰੇ ਬੱਸਣ ਲਗੇ ।
ਪਠਾਣ ਨੇ ਹੱਥ ਜੋੜ ਕੇ ਅਰਚ ਕੀਤੀ, “ਗੁਰੂ ਦੇ ਪਿਆਰਿਓ, ਮੇਰੀ ਇਕ ਬੇਨਤੀ ਏ । ਮੁਗਲ ਹਲਕਾਰੇ ਆਦਮ-ਬੋ ਆਦਮ-ਬੋ ਕਰਦੇ ਫਿਰ ਰਹੇ ਹਨ। ਅੱਖ ਬਚਾ ਕੇ ਜਾਣਾ । ਮੁਵਤ ਵਿਚ ਜਾਨ ਗੁਆਉਣੀ ਕੋਈ ਬਹਾਦਰੀ ਨਹੀਂ । ਬਹਾਦਰਾਂ ਵਾਂਗ ਜੀਓ ਤੇ ਬਹਾਦਰਾਂ ਵਾਂਗ ਖ਼ੁਦਾ ਹਾਫ਼ਿਜ਼ । ਮੈਂ ਤੁਹਾਨੂੰ ਨੇਕ ਰਸਤਿਉਂ ਜਾਣ ਤੋਂ ਨਹੀਂ ਮੋੜਦਾ ।"
"ਸਤਿਗੁਰ ਰਾਖਾ" ਤਿੰਨੇ ਜਣੇ ਅਗੋ ਤੁਰੇ, ਬੂਝਿਆਂ ਸਰਕੜਿਆਂ ਤੇ ਕਾਹੀਆਂ ਦੇ ਓਹਲੇ ਹੈ। ਉਹਨਾਂ ਵੇਖਿਆ ਕਿ ਇਕ ਟਾਹਲੀਆ ਦਾ ਝੁੰਡ ਦੇ । ਉਹਦੇ ਥੱਲੇ ਚਾਰ ਘੋੜੇ ਹੋਏ ਹਨ ਤੇ ਕੁਝ ਬੰਦੇ ਸ਼ਰਾਬ ਪੀਣ 'ਚ ਮਗਨ ਸਨ । ਵਿਚ ਹੁੱਕਾ ਪਿਆ ਹੋਇਆ ਏ । ਟੁਟੇ ਜੇ ਘੁਟ ਪੀਣ ਵੀ ਨਾ ਤਾਂ ਥਕਾਵਟ ਕਿਵੇਂ ਲੱਥੇ ।
ਅਨੂਪ ਕੌਰ ਆਖਣ ਲੱਗੀ, "ਮੈਨੂੰ ਉਹ ਘੋੜਿਆਂ ਵਾਲੇ ਮੁਗਲ ਹਰਕਾਰੇ ਜਾਪਦੇ ਹਨ ।
"ਹੋਨ ਤੇ ਮੁਗਲ ਈ । ਤਲਵਾਰ ਸੰਭਾਲ ਲਓ ਤੇ ਖੋਹ ਲਓ ਘੋੜੇ। ਹੁਣ ਪੰਦਲ ਤੁਰਿਆ ਨਹੀਂ ਜਾਂਦਾ ।" ਇਕ ਸਾਥੀ ਬੋਲਿਆ।
“ਏਥੇ ਤਾਕਤ ਦਾ ਕੰਮ ਨਹੀਂ । ਤਦਬੀਰ ਨਾਲ ਕਾਬੂ ਕਰਨਾ ਪਊ।" ਸਲਾਹ ਸੀ ਅਨੂਪ ਕੌਰ ਦੀ ।
"ਬੂਝਿਆਂ ਦੇ ਉਹਲੇ ਉਹਲੇ ਹੋ ਕੇ ਘੇਰੇ 'ਚ ਲੈ ਲਓ ਮੁਗਲ ਹਰਕਾਰੇ । ਮਲਕੜੇ ਜਿਹੇ ਘੋੜਿਆਂ ਦੇ ਰੱਸੇ ਵੱਢੇ, ਪਲਾਕੀਆਂ ਮਾਰ ਤੇ ਅਗੇ ਹੋਵੇ । ਗੁਰੂ ਤੁਹਾਡੀ ਮਦਦ ਕਰੂ ।" ਬਹੁਤਿਆਂ ਵੱਟਾਂ ਵਾਲੇ ਦੇ ਬੋਲ ਸਨ।
"ਏਸੇ ਤਰ੍ਹਾਂ ਕੀਤਾ ਉਨ੍ਹਾਂ ਤਿੰਨਾਂ ਜਣਿਆਂ । ਪਰ ਜਦ ਉਨ੍ਹਾਂ ਲਾਗਿਉਂ ਹੋ ਕੇ ਵੇਖਿਆ ਤਾਂ ਤਿੰਨੇ ਜਣੇ ਧੁਤ ਹੋਏ ਪਏ ਸਨ । ਸ਼ਰਾਬ ਨੇ ਅੰਨ੍ਹਾ ਕੀਤਾ ਹੋਇਆ ਸੀ । ਕਈ ਸੁਧ ਨਹੀਂ ਸੀ ਦੀਨ ਦੁਨੀਆ ਦੀ । ਤਲਵਾਰ ਦੇ ਇਕ ਟੱਕ ਨੇ ਦੇਂਹ ਘੋੜਿਆਂ ਦੇ ਰੱਸੇ ਵੱਢ ਦਿਤੇ। ਤੀਜੇ ਨੇ ਵੀ ਤਲਵਾਰ ਦਾ ਹੱਥ ਮਾਰ ਕੱਢਿਆ। ਮੁਗਲ ਉਠ ਖੜੇ ਹੋਏ। ਨਸ਼ੇ ਵਿਚ ਗੁਟ ਸਨ । ਇਕ ਦੂਜੀ ਉੱਤੇ ਡਿਗ ਪਏ ਸ਼ਰਾਬੀ ।
ਛਾਲਾਂ ਮਰ ਕੇ ਚੜ੍ਹ ਗਏ ਤਿੰਨੇ ਜਣੇ ਤੇ ਚੌਥੇ ਖੁਲ੍ਹੇ ਘੋੜੇ ਦੀ ਪਿਠ ਤੇ ਤਲਵਰ ਦੀ ਹੁੱਜ ਮਾਰੀ । ਇਕ ਵਾਰ 'ਚ ਵਾਗਾਂ ਚੋਂ ਨਿਕਲ ਗਿਆ । ਬੇਤਹਾਸ਼ਾ ਨੱਸ ਉ ਠਿਆ । ਜਦ ਉਨ੍ਹਾਂ ਨੂੰ ਹੰਸ਼ ਆਈ, ਹੁੱਕਾ ਡਿਗ ਪਿਆ। ਮਗਰ ਨੱਸ ਕੇ ਤਾਂ ਫੜਨੋ ਰਹੇ । ਮਜਬੂਰ ਸ਼ਰਾਬ ਦੇ ਬੁੱਲੇ, ਲੁਟਦੇ ਰਹੇ ।