ਅਜੇ ਇਹ ਸਿੰਘ ਨੇ ਆਖਿਆ ਈ ਸੀ । ਦਮਕੌਰ ਦੀ ਗੜ੍ਹੀ ਵਿਚ ਬੈਠੇ ਸਿੰਘਾਂ ਤੇ ਮੁਗਲਾਂ ਨੇ ਹੱਲਾ ਬੋਲ ਦਿਤਾ।
"ਫੜ ਲਓ ਜਾਣੇ ਨਾ ਪਾਏ ।"
"ਯਾ ਅਲੀ ।" ਆਵਾਜ਼ ਸੀ "ਅੱਲਾ ਹੂ ਅਕਬਰ ।"
"ਜੇ ਦੇਵਾ।
"ਮੋਰਚੇ ਸੰਭਾਏਂ ਤੇ ਡਟ ਕੇ ਮੁਕਾਬਲਾ ਕਰੋ ।" ਸਤਿਗੁਰਾਂ ਨੇ ਹੁਕਮ ਦਿਤਾ । ਮੁਗਲ ਫੌਜ ਆ ਗਈ ਏ ।
ਅਨੂਪ ਕੌਰ ਤੇ ਉਨ੍ਹਾਂ ਦੇ ਸਾਥੀਆਂ ਨੇ ਘੋੜਿਆਂ ਨੂੰ ਅੱਡੀ ਲਾਈ ਤੇ ਉਹ ਹਵਾ ਨਾਲ ਗੱਲਾਂ ਕਰਨ ਲੱਗ ਪਏ ।
ਅਨੂਪ ਕੌਰ ਤੇ ਸਾਥੀ ਸਰਕੜੇ ਚੀਰਦੇ ਨੱਸ ਗਏ । ਜੰਗ ਬਾਜ਼ਾਂ ਨੇ ਰੌਲਾ ਪਾ ਦਿੱਤਾ ਤੇ ਗੱਲ ਕਰਦੇ ਸਿੰਘ ਦੀ ਗੱਲ ਵਿਚ ਈ ਰਹਿ ਗਈ।
ਹੁਣ ਚਮਕੌਰ ਦੀ ਗੜ੍ਹੀ ਦੇ ਚੌਗਿਰਦੇ ਵਿਚ ਅਵਾਜ਼ਾਂ ਸਨ । ਤੋਂ ਉਹ ਸਨ "ਯਾ ਅਲੀ ਯਾ ਹੁਸੈਨ, ਅੱਲਾ ਹੂ ਅਕਬਰ, ਜੈ ਦੇਵਾ।”
੧੪
ਨਿਸਚੈ ਕਰ ਅਪਨੀ ਜੀਤ ਕਰੋਂ ।
"ਇਹ ਚਮਕੌਰ ਕੱਚੇ ਕੋਠਿਆਂ ਦੀ ਹਵੇਲੀ । ਇਹਨੂੰ ਭਾਵੇਂ ਕਿਲ੍ਹਾ ਆਖ ਲਵੇ ਜਾਂ ਗੜ੍ਹੀ, ਥੇਹ ਆਖ ਲਓ। ਵਿਚੋਂ' ਪੋਲਾ । ਮੋਰਚਾ ਆਖ ਲਵੋ ਜਾਂ ਸਿਰ ਲੁਕਾਣ ਦੀ ਥਾਂ । ਬਹਾਦਰਾਂ ਦਾ ਹਠ ਮੰਨ ਲਓ ਜਾਂ ਜਾਨ ਬਚਾਉਣ ਦਾ ਟਿੱਬਾ । ਜੋ ਕਿਸੇ ਦੇ ਦਿਲ ਵਿਚ ਆਵੇ, ਆਖ ਲਵੇ। ਪਰ ਮੈਂ ਇਹਨੂੰ ਕਰਬਿਲਾ ਦਾ ਕੈਂਪ ਆਖਦਾ ਹਾਂ । ਕਰਬਿਲਾ ਵਿਚ ਸ਼ਮਰ ਨੇ ਘੇਰਾ ਘੱਤ ਕੇ ਸ਼ਹੀਦ ਕਰ ਦਿੱਤਾ ਸੀ ਹੁਸੈਨ ਤੇ ਉਹਦੇ ਬੱਚਿਆਂ ਨੂੰ ਪਰ ਮੈਂ ਇਸ ਕੱਚੀ ਗੜ੍ਹੀ ਵਿਚ ਨਵੀਂ ਕਰਚਿਲਾ ਨੂੰ ਜਨਮ ਦੇਵਾਂਗਾ । ਸਾਨੂੰ ਘੇਰ ਕੇ ਕੋਈ ਨਹੀਂ ਮਾਰ ਸਕਦਾ। ਚਮਕੌਰ ਦੀ ਗੜ੍ਹੀ ਦਾ ਜ਼ਿਕਰ ਕਰਨ ਵਾਲੇ ਇਹ ਕਦੇ ਨਹੀਂ ਆਖਣਗੇ ਕਿ ਮੁਗਲਾਂ ਨੇ ਗੁਰੂ ਤੇ ਉਹਦੇ ਚਾਲੀਆਂ ਸਾਥੀਆਂ ਨੂੰ ਘੇਰ ਕੇ, ਜਿੱਚ ਕਰਕੇ ਪਿੰਜ ਸੁਟਿਆ, ਮਾਰ ਦਿੱਤਾ ਜਾਂ ਜਿਉਂਦਿਆਂ ਦੀਆਂ ਮੁਬਕਾਂ ਬੰਨ੍ਹ ਲਈਆਂ । ਸ਼ਹਿਨਸ਼ਾਹ ਤੋਂ ਹਮਦਰਦੀ ਦੀ ਭਿਖਸ਼ਾ ਮੰਗੀ ਤੇ ਬਖਸ਼ ਦਿਤਾ ਅਨੰਦਪੁਰ ਦੇ ਗੁਰੂ ਨੂੰ । ਇਹ ਕੱਲੇ ਗੁਰੂ ਦੀ ਹੱਤਕ ਨਹੀਂ, ਸਾਰੀ ਕੌਮ ਦੀ ਬੇਇਜ਼ਤੀ ਏ । ਕਲੰਕ ਦੇ ਸਾਰੇ ਪੰਜਾਬ ਤੇ । ਮੈਂ ਹਾਰ ਮੰਨ ਲਈ । ਏਸੇ ਗੜ੍ਹੀ ਦਾ ਆਸਰਾ ਲੈ ਕੇ ਮੈਂ ਸਿਰ ਝੁਕਾ ਕੇ ਈਨ ਨਹੀਂ ਮੰਨੀ । ਝੱਲੀ ਅੱਡ ਕੇ ਜਾਨ ਪਿਆਰੀ ਨਹੀਂ ਕਰਨੀ । ਮੈਂ ਕੰਮ ਨੂੰ ਜੀਉਣਾ ਸਿਖਾਉਣਾ ਏ । ਮੈਂ ਇਹਨਾਂ ਦੀ ਖੱਲੜੀ ਵਿਚੋਂ ਭੈ ਕੱਢਣਾ ਏ। ਮੈਂ ਕੱਲੇ ਕੱਲੇ ਸਿੰਘ ਨੂੰ ਇਨ੍ਹਾਂ ਦੇ ਦਲਾਂ ਨਾਲ ਲੜਾਵਾਂਗਾ । ਮੈਂ ਗੋਬਿੰਦ ਸਿੰਘ ਹਾਂ । ਚਿੜੀਆਂ ਨੂੰ ਬਾਜਾਂ ਨਾਲ ਲੜਾ ਕੇ ਵਿਖਾਉਂ ਤਾਂ ਹਿੰਦੁਸਤਾਨ ਮੰਨੇਗਾ ਕਿ. ਸਿੰਘ ਵੀ ਕੋਈ ਮਰਦ ਹਨ । ਜ਼ਿੰਦਗੀ ਤਾਂ ਇਕ ਬੁਲਬੁਲਾ ਏ ਪਾਣੀ ਦਾ । ਸਾਹ ਦਾ ਇਕ ਵਾ-ਵਰੋਲਾ । ਵਾ-ਵਰੋਲੇ ਦੀ ਕਿੰਨੀ ਕੁ ਜਿੰਦਗੀ ਏ । ਮਨੁਖ ਦਿਸ ਜ਼ਿੰਦਗੀ ਨੂੰ ਹੀਰਿਆਂ ਨਾਲ ਵੀ ਤੋਲ ਸਕਦਾ ਏ ਤੇ ਠੀਕਰੀਆਂ ਨਾਲ ਵੀ । ਇਕ ਘੜੀ ਅਣਖ ਨਾਲ ਜੀਉਣਾ ਲੱਖ ਦਰਜੇ ਬੇਹਤਰ ਏ। ਹਜ਼ਾਰਾਂ ਸਾਲ ਸਲਾਮਾਂ ਕਰਕੇ ਕੱਟਣ ਨਾਲੋਂ । ਆਓ ਮੇਰੇ ਬਹਾਦਰ ! ਅਜ ਅੰਮ੍ਰਿਤ ਪਰਖਣ ਦੇ ਦਿਨ ਆਏ ਹਨ । ਦੁਨੀਆ ਨੂੰ ਦਸ ਦਿਓ ਕਿ ਅੰਮ੍ਰਿਤ ਵਿਚ ਕੀ ਗੁਣ
ਹਨ ? ਅੰਮਿਤ ਮਨੁਖ ਨੂੰ ਕੀ ਤੋਂ ਕੀ ਕਰ ਦੇਂਦਾ ਏ । ਮੈਂ ਵਾਅਦਾ ਕਰਦਾ ਹਾਂ ਬੇਮ ਨਾਲ, ਜਿੱਤ ਸਾਡੀ ਹੋਵੇਗੀ । ਮੈਂ ਨਿਸਚੈ ਕਰ ਅਪਨੀ ਜੀਤ ਕਰੋ" ਸਾਹਿਬ ਸੱਚੇ ਪਾਤਬਾਰ ਨੇ ਫੁਰਮਾਇਆਂ ਕੱਚੀ ਗੜ੍ਹੀ ਵਿਚ ਬੈਠਿਆਂ ।
"ਯਾ ਅੱਲੀ ! ਅੱਲਾ ਹੂ ਅਕਬਰ .!''
"ਜੇ ਦੇਵਾ !"
ਫੜ ਲਓ ਜਿਉਂਦਾ ਸਿੱਖਾਂ ਦਾ ਗੁਰੂ ।
ਇਹਨਾਂ ਅਵਾਜ਼ਾਂ ਨੇ ਸਿੰਘਾਂ ਦੇ ਹੋਸਲਿਆਂ ਵਿਚ ਹੋਰ ਮਜ਼ਬੂਤੀ ਭਰ ਦਿੱਤੀ । ਦਸ ਲੱਖ ਲਬਕਰ ਘੇਰੀ ਬੈਠਾ ਸੀ ਚਾਲ੍ਹੀਆਂ ਸਿੰਘਾਂ ਦੇ ਇਕ ਜਥੇ ਨੂੰ ਮਿੱਟੀ ਤੇ ਰੇਤ ਦੀਆਂ ਕੰਧਾਂ ਦੇ ਵਿਚਕਾਰ ।
ਅੱਜ ਖੁਸ਼ ਸਨ ਮੁਗਲ ਹਕੂਮਤ ਦੇ ਜਰਨੈਲ । ''ਅੱਜ ਅਸਾਂ ਸਿੱਖਾਂ ਦੇ ਗੁਰੂ ਨੂੰ ਜੀਉਂਦਾ ਫੜ ਲੈਣਾ ਏ ਅਰਾਮ ਨਾਲ, ਧੀਤਜ ਨਾਲ, ਘੇਰਾ ਘੱਤੀ ਰਖੋ। ਘਬਰਾਉਣ ਦੀ ਲੋੜ ਨਹੀਂ ਹੁਣ ਕਿਥੇ ਨੱਸ ਜਾਣਾ ਸੂ । ਜਿਉਂਦੇ ਨੂੰ ਦਿੱਲੀ ਦਰਬਾਰ 'ਚ ਪੇਸ਼ ਕੀਤਾ ਜਾਊ । ਸ਼ਹਿਨਸ਼ਾਹ ਦਾ ਲਬਕਰ ਖਾਲੀ ਹੱਥ ਨਹੀਂ ਜਾਣ ਲੱਗਾ । ਅਜ ਸਿੱਖ ਕੰਮ ਦਾ ਬੀ ਮੁਕਾ ਦੇਣਾ ਏ । ਕੁਖਮ ਪੁਟ ਸੁਟਣਾ ਏ ਉਹਦਾ ਹਰੀ ਭਰੀ ਪੰਜਾਬ ਵਿਚੋਂ। ਰਹਿਣਾ ਮੁਗਲ ਹਕੂਮਤ ਵਿਚ ਤੇ ਅਕੜਾ- ਉਣਾ ਸਿਰ ! ਮੁਗਲ ਸਿਰ ਕੁਚਲਦੇ ਆਏ ਨੇ। ਉਨ੍ਹਾਂ ਕਿਸੇ ਨੂੰ ਸਿਰ ਨਹੀਂ ਚੁਕਣ ਦਿੱਤਾ। ਜਿਸ ਹਿੰਦ ਵਿਚ ਰਹਿਣਾ ਏ, ਉਹਨੂੰ ਮੁਗਲਾਂ ਦੇ ਝੰਡੇ ਨੂੰ ਸਲਾਮ ਕਰਨੀ ਪਉ । ਭਾਵੇਂ ਉਹ ਮਰਹੱਟਾ ਹੋਵੇ, ਰਾਜਪੂਤ ਹੋਵੇ ਜਾਂ ਸਿੱਖ। ਆਲਮਗੀਰ ਦਾ ਫੁਰਮਾਨ ਸਭ ਦੀਆਂ ਨਜ਼ਰਾਂ ਨੀਵੀਆਂ, ਸਰ ਖ਼ਮ, ਸੱਜਦੇ, ਸਲਾਮਾਂ, ਤੋਹਫੇ ਨਜ਼ਰਾਨੇ । ਬੱਸ ਮੁਗ਼ਲ ਹੋਰ ਕੁਝ ਨਹੀਂ ਚਾਹੁੰਦੇ। ਇਕ ਅੱਧ ਡੋਲਾ ਮੰਗਦੇ ਹਨ। ਇਸ ਤੋਂ ਵਧ ਉਹਦੀ ਖੁਸ਼ੀ ਆਏ, ਵੀਹ ਦੇ ਦੇਵੇ । ਅਸੀਂ ਕਿਸੇ ਨੂੰ ਜਿੱਚ ਨਹੀਂ ਕਰਦੇ । ਮੁਠੀ ਭਰ ਸਿੰਘ ਤੇ ਉਹਨਾਂ ਦਾ ਏਨਾ ਰੌਲਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਠਹਿਰ ! ਡਹਿਤ ਨਾਲ ਈ ਸਾਹ ਘੁਟ ਜਾਉ । ਇਕ ਇਕ ਢੀਮ ਮਾਰੀਏ ਤੇ ਗੜ੍ਹੀ ਭਰ ਜਾਏ । ਵਿਚ ਈ ਨੱਪੇ ਜਾਣ ਗੁਰੂ ਤੇ ਉਹਦੇ ਚੇਲੇ। ਤੁਸੀਂ ਦਸ ਲੱਖ ਤੇ ਉਹ ਚਾਲ੍ਹੀ । ਆਓ! ਕਰਬਲਾ ਦੀ ਯਾਦ ਫਿਰ ਤਾਜ਼ਾ ਕਰ ਦੇਈਏ । ਜਿਉਂਦਿਆਂ ਫੜ ਕੇ ਜਾਂ ਧਿਰ ਨੇਜ਼ੇ ਤੇ ਰਖ ਕੇ ਅਜ ਦੀ ਨਮਾਜ਼ ਪੜ੍ਹਨੀ ਏ । ਸ਼ਾਹੀ ਫੌਜ ਨਾਲ ਵਾਸਤਾ ਈ ਨਹੀਂ ਪਿਆ, ਨਹੀਂ ਤੇ ਦੇਨਾ ਚਿਰ ਆਕੜ ਕਾਹਦੀ। ਜਾਓ, ਕਹੇ ਸੁ ਇਸਲਾਮ ਕਬੂਲ ਕਰ ਲਵੇ । ਜਾਨ ਬਖਸ਼ ਦਿਆਂਗੇ । ਬਾਹੀ ਹਵੇਲੀਆਂ ਮਿਲ ਸਕਦੀਆਂ ਹਨ। ਨਵੇਂ ਹਰਮ ਹਰਕਤ ਵਿਚ ਆ ਸਕਦੇ ਹਨ। ਦੋਲਤਾਂ, ਘੋੜੇ, ਪਾਲਕੀਆਂ, ਹਾਥੀ, ਮੋਹਰਾਂ ਅੱਗੇ ਪਿਛੇ ਫਿਰਨਗੀਆਂ । ਸਾਡਾ ਇਸਲਮ ਹਰ ਇਕ ਨੂੰ ਗਲੇ ਲਾ ਸਕਦਾ ਏ । ਅਜ ਦੀ ਦਾਅਵਤ ਇਕੱਠਿਆਂ ਬੈਠਕੇ ਖਾਧੀ ਜਾ ਸਕਦੀ ਏ । ਤੀਸ ਹਜ਼ਾਰੀ ਦੀ ਖ਼ਿਲਅਤ ਮਿਲ ਜਾਊ । ਹੋਰ ਕੀ ਲੈਣਾ ਏ । ਲੱਕ ਤੇ ਲਿਲ੍ਹੜੀਆਂ ਲੈਂਦੇ ਹਨ ਇਸ ਵੱਲੇ ਨੂੰ। ਮੁਗਲ ਹਕੂਮਤ ਦਾ ਇਕ ਮੋਹਰਾ ਮੰਨਿਆ ਜਾਏਗਾ। ਚਾਰ ਦਿਨ ਦੀ ਜ਼ਿੰਦਗੀ ਐਸ਼ ਨਾਲ ਗੁਜਾਰੀ ਜਾ ਸਕਦੀ ਏ । ਆਲਮਗੀਰ ਜੋ ਖੁਸ਼ ਹੋ ਗਿਆ ਤਾਂ ਸੂਬੇਦਾਰੀ ਵੀ ਮਿਲ ਸਕਦੀ ਏ । ਅਜੇ ਹੱਥ ਚੁਕਣ ਦੀ ਲੋੜ ਨਹੀਂ । ਏਨੇ ਬੰਦੇ ਤਾਂ ਸਹਿਮ ਨਾਲ ਦੀ ਮਰ ਜਾਣਗੇ । ਏਨਾ ਲਸ਼ਕਰ ਜੇ ਫੂਕ ਮਾਰ ਦੇਵੇ ਤਾਂ ਇਹ ਸਾਰੀ ਹਵੇਲੀ ਉੱਡ ਜਾਏ। ਜਾਓ! ਫਲ, ਖਾਣ ਪੀਣ ਦਾ ਸਮਾਨ, ਮੋਹਰਾਂ
ਨਾਲ ਲੈ ਕੇ ਜਾਓ। ਰੱਖਿਆਂ ਕੱਲੋਂ ਫੈਸਲਾ ਨਹੀਂ ਹੋ ਸਕਦਾ । ਢਿਡ ਭਰ ਕੇ, ਸੱਚ ਕੇ ਫੈਸਲਾ ਹੋਣ । ਸਾਨੂੰ ਕੋਈ ਕਾਹਲ ਨਹੀਂ । ਅਸੀਂ ਜ਼ੁਲਮ ਨਹੀਂ ਕਰਨਾ ਚਾਹੁੰਦੇ। ਸਿੰਘ ਸਾਡੇ ਕੁਆ ਹਨ। ਅਸੀਂ ਨੇਕ ਸਲਾਹ ਦਿੰਦੇ ਹਾਂ ।" ਆਖਣ ਵਾਲਾ ਸੀ ਸੂਬਾ ਸਰਹਿੰਦ ਦਾ ।
ਵਜ਼ੀਰ ਖਾਂ ਦਾ ਖਿਆਲ ਸੀ ਕਿ ਜਿਸ ਤਰ੍ਹਾਂ ਹੋ ਸਕੇ ਗੁਰੂ ਨੂੰ ਜ਼ਿੰਦਾ ਫੜ ਲੈਣਾ ਏ । ਉਸ ਉਡੋਚਰੀ ਨੂੰ ਹੁਕਮ ਦਿੱਤਾ ਤੇ ਢੰਡੋਚਰੀ ਨੇ ਹਵੇਲੀ ਦੇ ਬਾਹਰਵਾਰ ਦਰਵਾਜ਼ੇ ਦੇ ਮੋਹਰੇ ਹੋ ਕੇ ਨੌਬਤ ਖੜਕਾਈ ਤੇ ਢੰਡੋਰਾ ਦੇਣ ਲੱਗਾ :
"ਸ਼ਹਿਨਸ਼ਾਹ ਆਲਮਗੀਰ ਦਾ ਹੁਕਮ ਏ, ਜੋ ਸਿੰਘਾਂ ਦਾ ਗੁਰੂ ਹਥਿਆਰ ਸੁੱਟ ਕੇ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਵੇ, ਉਹਨੂੰ ਕੋਈ ਦੁਖ ਨਹੀਂ ਦਿਤਾ ਜਾਊ ਸਗੋਂ ਜਾਨ ਬਖਸ਼ਣ ਦੀ ਸਿਫਾਰਸ਼ ਕੀਤੀ ਜਾਊ । ਜੋ ਗੁਰੂ ਇਹ ਸਲਾਹ ਨਾ ਮੰਨੇ ਤੇ ਫਿਰ ਉਹ ! ਸਾਥੀਆਂ ਨੂੰ ਚਾਹੀਦਾ ਹੈ ਕਿ ਉਹ ਹਥਿਆਰ ਸੁੱਟ ਕ ਸਾਡੇ ਪਾਸ ਆ ਜਾਣ। ਉਨ੍ਹਾਂ ਸਾਹਮਣੇ ਇਕ ਦੀ ਰਸਤਾ ਏ ਜਾਨ ਬਚਾਉਣ ਦਾ । ਹਰ ਸਮਝਦਾਰ ਨੂੰ ਏਸ ਮੌਕੇ ਤੋਂ ਫ਼ਾਇਦਾ ਉਠਾਉਣਾ ਚਾਹੀਦਾ ਏ । ਹੱਠ ਕਰ ਕੇ ਅਨਿਆਈ ਮੌਤ ਮਰਨਾ ਕੋਈ ਅਕਲਮੰਦੀ ਨਹੀਂ । ਠੰਡੇ ਜਿਗਰੇ ਨਾਲ ਸੋਚੇ । ਅਸੀਂ ਤੁਹਾਡਾ ਇੰਤਜ਼ਾਰ ਕਰਦੇ ਹਾਂ ।
ਹਮਲਾ ਕਰਨ ਤਕ ਇਹ ਢੰਡੋਰਾ ਪਿਟੀ ਜਾ ਰਿਹਾ ਸੀ ।
ਜਦ ਕੁਝ ਜਵਾਬ ਨਾ ਮਿਲਿਆ ਤਾਂ ਪਹਿਲਾ ਹਮਲਾ ਕੀਤਾ ਜ਼ੰਸ਼ 'ਚ ਆਏ ਲਬਕਰ ਨੇ । ਤੀਰ, ਗੋਲੀਆਂ, ਨੇਜ਼ੇ ਖਾਧੇ । ਮੜ੍ਹ ਭੰਨਵਾਇਆ । ਪਿਛਾਹ ਨੱਸੇ ਤੇ ਫਿਰ ਉਧਰ ਮੂੰਹ ਨਾ ਕੀਤਾ। ਵਜ਼ੀਰ ਖਾਂ ਦੇ ਸਾਰੇ ਅੰਦਾਜ਼ੇ ਗਲਤ ਸਾਬਤ ਹੋਏ। ਕੱਚੀ ਗੜ੍ਹੀ ਮੌਤ ਦਾ ਫਰਿਬਤਾ ਬਣ ਗਈ। ਚੁਫੇਰਿਉਂ ਅਜਿਹੀ ਮਾਰ ਪਈ ਕਿ ਕਿਸੇ ਦਾ ਹੌਂਸਲਾ ਨਾ ਪਏ ਅਗੇ ਵਧਣ ਦਾ। ਵਜ਼ੀਰ ਖ਼ਾਂ ਸੋਚੀਂ ਪੈ ਗਿਆ । ਸਿਰ ਤੇ ਦੁਪਹਿਰਾਂ ਕੜਕੀਆਂ। ਜੋਬ ਭਰਿਆ ਜਵਾਨਾਂ ਵਿਚ ।
ਫੌਜ ਨੂੰ ਤਾਹਨੇ, ਮਿਹਣੇ ਗਾਲ੍ਹੀਆਂ ਤੋ ਧੱਕੇ ਦੇ ਕੇ ਫਿਰ ਅਗੋ ਕਰਨਾ ਚਾਹਿਆ, ਪਰ ਕੋਈ ਆਪਣੀ ਜਾਨ ਗੁਆਉਣ ਨੂੰ ਤਿਆਰ ਨਹੀਂ ਸੀ । ਏਨੇ ਚਿਰ ਨੂੰ ਮਲੇਰ ਕੋਟਲੇ ਦੀ ਸੱਜਰ ਸਾਹ ਫੌਜ ਆ ਗਈ। ਵਜ਼ੀਰ ਖ਼ਾਂ ਨੇ ਸ਼ਸ਼ਕਾਰਿਆ ਤੇ ਮੂਰਖ ਪਠਾਣ ਹਵੇਲੀ ਦੇ ਮੂਹਰੇ ਆ ਗਏ, ਸਲਾਹ ਕੀਤੀ ਕਿ ਪੌੜੀਆਂ ਲਾ ਕੇ ਹਵੇਲੀ ਤੇ ਚੜ੍ਹਿਆ ਜਾਵੇ । ਗੁਰੂ ਨੂੰ ਸਮੇਤ ਸਿੰਘਾਂ ਦੇ ਜਿਉਦਿਆਂ ਫੜ ਲਿਆ ਜਾਏ । ਨਾਹਰ ਖ਼ਾਂ ਚੰਗਾ ਬੀਰ ਗਭਰੂ ਸੀ ਉਸ ਪਹਿਲ ਕੀਤੀ ਤੇ ਪੌੜੀ ਲਾਈ ਤੇ ਸਿੰਘ ਖਾਮੋਸ਼ ਰਹੇ, ਖਟਾਖਟ ਪੌੜੀਆਂ ਚੜ੍ਹ ਗਿਆ । ਉਸ ਜ਼ਰਾ ਸਿਰ ਉਤਾਂਹ ਹੀ ਚੁਕਿਆ ਸੀ, ਝਾਤ ਮਾਰੀ ਅੰਦਰ ਹਵੇਲੀ ਵਿਚ । ਸਹਿਮੀਆਂ ਹੋਈਆਂ ਬੱਕਰੀਆਂ ਜਾਪੀਆਂ ਗੱਜਿਆਂ "ਯਾ ਅਲੀ !” ਬਸ ਦੂਜੀ ਵਾਰ ਆਵਾਜ਼ ਸੰਘ ਵਿਚੋਂ ਬਾਹਰ ਨਾ ਨਿਕਲੀ। ਗੁਰੂ ਦਾ ਤੀਰ ਛਾਤੀ ਵਿਚ ਲੱਗਾ ਤੇ ਪਿਛਾਂਹ ਈ ਡਿਗਾ ਤੇ ਪ੍ਰਾਣ ਤਿਆਗ ਦਿਤੇ । ਗਨੀ ਖਾਂ ਨੇ ਦੂਜੀ ਪੌੜੀ ਤੋਂ ਸਿਰ ਕਢਿਆ । ਗੁਰੂ ਦੇਵ ਦੇ ਦੂਜੇ ਤੀਰ ਨੇ ਉਹਦਾ ਵੀ ਖ਼ਾਤਮਾ ਕਰ ਦਿੱਤਾ । ਸ਼ੇਖੀ ਵਿਚ ਖੁਆਜਾ ਮਹਿਮੂਦ ਅਲੀ ਪੌੜੀ ਚੜ੍ਹ ਰਿਹਾ ਸੀ । ਦੋਵੇਂ ਜਣੇ ਡਿਗਦਿਆਂ ਵੇਖ ਕੇ ਉਹਦੀ ਤਾਂ ਖਾਨਿਉ ਈ ਗਈ । ਗੁਰੂ ਸਾਹਿਬ ਚਾਹੁੰਦੇ ਸਨ ਕਿ ਇਕ ਤੀਰ ਖੁਆਜੋ ਮਤਦੂਦ ਨੂੰ ਬਖਸ਼ ਦਿਤਾ ਜਾਏ ਪਰ ਉਹ ਪੌੜੀ ਤੋਂ ਡਾਲ ਮਾਰ ਕੇ ਨੱਸ ਗਿਆ। ਉਸ ਪਿਛਹ ਮੁੜ ਕੇ ਨਾ ਦੇਖਿਆ। ਬਾਕੀਆਂ ਦੀ ਦਲੇਰੀ ਪੱਲੇ ਈ ਬੱਝੀ ਰਹਿ ਗਈ । ਦੋ ਨਾਮੀ ਜਰਨੈਲ ਅੱਖ ਦੇ ਝਮਕਣ ਨਾਲ ਈ ਦੂਜੇ ਜਹਾਨ ਪੁਜ ਗਏ । ਫੌਜ ਵਿਚ ਡਹਿਬ ਪੈ ਗਈ।
ਦਿਨ ਢਲਣਾ ਸ਼ੁਰੂ ਹੋ ਗਿਆ । ਭਾਵੇਂ ਵਜ਼ੀਰ ਖਾਂ ਨੂੰ ਕੋਈ ਭੈ ਨਹੀਂ ਸੀ ਤੇ ਨਾ ਹੀ ਉਹ ਇਹ ਸਮਝਦਾ ਈ ਸੀ ਕਿ ਸਿੱਖ ਲੱਤਾਂ ਬਾਹਵਾਂ ਭਨਾਦਿਆਂ ਤੋਂ ਬਗੈਰ ਨਿਕਲ ਜਾਣਗੇ ਪਰ ਅੰਦਰਾ ਇਹ ਡਰ ਜ਼ਰੂਰ ਸੀ ਸ਼ਾਇਦ ਗੁਰੂ ਕਰਨੀ ਵਾਲਾ ਏ। ਰਾਤ ਨੂੰ ਕੋਈ ਦੇਵੇ । ਫੌਜ ਵਿਚ ਝਾਂਜ ਪੈ ਜਾਏ । ਦੇਂਚ ਜਰਨੈਲਾਂ ਦੀ ਮੌਤ ਸੀ । ਕੋਣ ਜਾਣ ਬੁੱਝ ਕੇ ਮੌਤ ਨੂੰ ਜੱਫੀ ਪਾ ਲਵੇ । ਏਥੇ ਤਾ ਕੋਈ ਕੱਫਨ ਪਾਉਣ ਵਾਲਾ ਵੀ ਨਹੀਂ ਸੀ ।
“ਸੂਰਜ ਡੁੱਬਣ ਤੋਂ ਪਹਿਲਾਂ ਹਵੇਲੀ ਤੇ ਕਬਜ਼ਾ ਕਰਨਾ ਬਹੁਤ ਜ਼ਰੂਰੀ ਏ । ਹਵੇਲੀ ਦਾ ਫਾਟਕ ਤੋੜ ਦਿਓ ਤੇ ਮਿੱਥ ਕੱਢ ਦਿਓ ਸਿੰਘਾਂ ਦੀ ।" ਹੁਕਮ ਸੀ ਵਜ਼ੀਰ ਖ਼ਾਂ ਦਾ ।
ਫੌਜ ਅਗੇ ਵਧੀ।
ਭਾਈ ਹਿੰਮਤ ਸਿੰਘ ਉਠਿਆ ਪੰਜਾਂ ਪਿਆਰਿਆਂ ਦਾ ਸਾਥੀ। ਉਹਦੇ ਨਾਲ ਚਾਰ ਸਿੰਘ ਹੋਰ ਖੜੇ ਹੋ ਗਏ । ਸਿਰ ਨਿਵਾਇਆ ਤੇ ਅਰਜ਼ ਕੀਤੀ :-
"ਸੱਚੇ ਪਾਤਸ਼ਾਹ ! ਆਪ ਫੁਰਮਾਇਆ ਕਰਦੇ ਸੋਂ ਕਿ ਦੁਸ਼ਮਣ ਨੂੰ ਜਿਉਂਦਿਆਂ ਕਦੀ ਆਪਣੇ ਘਰ ਵਿਚ ਪੈਰ ਰੱਖਣ ਨਹੀਂ ਦੇਣਾ ਚਾਹੀਦਾ । ਦੁਸ਼ਮਣ ਤੇ ਹੁਣ ਸਿਰ ਤੇ ਚੜ੍ਹ ਆਇਐ। ਕੱਚੀ ਹਵੇਲੀ ਹੁਣ ਪੰਥ ਦਾ ਘਰ ਏ । ਮੁਗਲ ਪਲੀਤ ਨਾ ਕਰ ਦੇਵੇ ਇਹ ਹਵੇਲੀ । ਆਗਿਆ ਬਖਸ਼ੋ ਤਾਂ ਅਸੀਂ ਹਵੇਲੀਓ ਬਾਹਰ ਜਾ ਕੇ ਦੁਸ਼ਮਣ ਦਾ ਮੁਕਾਬਲਾ ਕਰੀਏ ।
ਸਤਿਗੁਰ ਸਚੇ ਨੇ ਹੱਥ ਚੁਕਿਆ ਤੇ ਅਸੀਸ ਦਿੱਤੀ "ਤੁਸੀਂ ਪੰਜ ਨਹੀਂ, ਪੰਜ ਲੱਖ ਓ। ਮੈਂ ਖਲਕਤ ਨਾਲ ਵਾਅਦਾ ਕੀਤਾ ਸੀ ਕਿ ਸਵਾ ਸਵਾ ਲੱਖ ਨਾਲ ਲੜਨ ਵਾਲੇ ਕਲੇ ਕਲੇ ਸੂਰਮੇ ਪੈਦਾ ਕਰਾਂਗਾ । ਜਾਓ ! ਸਾਡਾ ਬਚਨ ਪੂਰਾ ਕਰੋ । ਅਜ ਤੋਂ ਸਾਡਾ ਹਰ ਇਕ ਤਿਆਰ ਬਰ-ਤਿਆਰ ਸਿੰਘ ਸਵਾ ਲੱਖ ਅਖਵਾਏਗਾ । ਆਪਣੇ ਧਰਮ, ਆਪਣੇ ਘਰ, ਆਪਣੇ ਵਤਨ ਦੀ ਰਾਖੀ ਕਰਨਾ ਹਰ ਜਿਉਂਦੀ ਕੰਮ ਦਾ ਫਰਜ਼ ਏ। ਜੋ ਇਹ ਫਰਜ਼ ਨਿਭਾਉਂਦਾ ਸ਼ਹੀਦ ਹੋ ਜਾਵੇ ਤਾਂ ਉਹ ਅਕਾਲ ਪੁਰਖ ਦੇ ਦਰ ਪ੍ਰਵਾਨ ਹੋਵੇਗਾ ।"
ਬਸ ਫਿਰ ਕੀ ਸੀ, ਅੱਗ ਦੀ ਚੰਗਿਆੜੀ ਭੰਬੂਕਾ ਬਣ ਗਈ । ਬੋਅਲੇ ਨੇ ਜੁਆਲਾ ਦਾ ਰੂਪ ਧਾਰ ਲਿਆ । ਛਾਲਾਂ ਮਾਰਦੇ ਨਿਕਲ ਗਏ ਹਵੇਲੀਉਂ। ਟਕਰ ਲੱਗੀ । ਤਲਵਾਰਾਂ ਭਿੜੀਆਂ । ਸਿਰ ਉਡੋ, ਬਾਹਵਾਂ ਲੱਥੀਆਂ, ਖੂਨ ਵਗਿਆ, ਫੁਆਰੇ ਛੁਟੇ। ਆਹੂ ਲਾਹ ਦਿਤੇ ਪੰਜਾਂ ਸਿੰਘਾਂ ਨੇ: ਬੇ ਸ਼ੁਮਾਰ ਫੌਜਾਂ ਦੇ । ਚੰਗੇ ਡਟ ਕੇ ਲੜੇ । ਆਖਰ ਸ਼ਹੀਦ ਹੋ ਗਏ ।
ਦੁਸ਼ਮਣ ਅਗੇ ਵਧਿਆ ।
ਛੇ ਸਿੰਘਾਂ ਦਾ ਇਕ ਹੋਰ ਜੱਥਾ ਚਰਨੀਂ ਹੱਥ ਲਾ ਕੇ ਨਿਕਲਿਆ ਮੌਤ ਦੀ ਨਗਰੀ ਵਿਚ। ਆਪਣੀ ਵਿਤ ਤੋਂ ਜ਼ਿਆਦਾ ਉਹਨਾਂ ਮੁਗਲ ਮਾਰੇ । ਜੀਅ-ਤਰ ਜੁੱਧ ਕੀਤਾ। ਚਾਅ ਲਾਹ ਲਏ ਸਾਰੀ ਜ਼ਿੰਦਗੀ ਦੇ । ਜੀਵਨ ਨੂੰ ਕੁੰਦਨ ਬਣਾਉਣ ਲਈ ਦੁਸ਼ਮਣ ਦੇ ਦਰਾਂ ਵਿਚ ਲੜਦੇ ਸ਼ਹੀਦ ਹੋ ਗਏ।
ਵਾਰੀ ਤੀਜੇ ਜਥੇ ਦੀ ਸੀ। ਉਹ ਅਗੇ ਹੀ ਤਿਆਰ-ਬਰ-ਤਿਆਰ ਖੜਾ ਸੀ। ਫੌਜਾਂ ਦੇ ਦਲਾਂ ਵਿਚ ਜੈਕਾਰੇ ਮਾਰਦਾ ਜਾ ਧਸਿਆ। ਤਲਵਾਰ ਦੀ ਪਾਣ ਪਰਖ ਕੇ ਵੇਖ ਲਈ