ਕਲਮ ਦੇ ਧਨੀ ਭਾਈ ਸਾਹਿਬ ਦਾ ਜੀਵਨ ਕਰਨੀ ਪ੍ਰਧਾਨ ਸੀ । ਉਹ ਸੁਹਿਰਦਤਾ, ਮਿਠਾਸ, ਨਿਰਮਾਨਤਾ ਤੇ ਸੰਵੇਦਨਾ ਦੀ ਮੂਰਤ ਸਨ। ਸਵੈ-ਪਰਦਰਸ਼ਨੀ ਤੋਂ ਉਕਾ ਹੀ ਦੂਰ, ਸੇਵਾ ਸਿਦਕ ਵਿਚ ਭਰਪੂਰ ਉਹ ਸਦਾ ਆਪਣੇ ਸਾਂਈ ਦੀ ਹਜੂਰੀ ਵਿਚ ਰਹਿੰਦੇ ਸਨ।
ਹਥਲੀ ਪੁਸਤਕ ਵਿਚ ਕਈ ਕਵਿਤਾਵਾਂ ਸਾਡੀ ਇਤਲਾਹ ਅਨੁਸਾਰ ਪਹਿਲਾਂ ਕਿਤਾਬੀ ਰੂਪ ਵਿਚ ਨਹੀਂ ਆਈਆਂ। ਇਹ ਕਵਿਤਾਵਾਂ ਜਜ਼ਬੇ ਦੀ ਬਹੁਲਤਾ, ਬਿਆਨ ਦੀ ਸਰਲਤਾ, ਸ਼ਬਦ ਚੋਣ ਦੀ ਸੁੰਦਰਤਾ ਤੇ ਭਾਸ਼ਾ ਦੀ ਸ਼ੁਧਤਾ ਲਈ ਆਪਣੀ ਮਿਸਾਲ ਆਪ ਹਨ।
ਮਹਾਤਮਾ ਗਾਂਧੀ 'ਤੇ ਜਦੋਂ ਗੋਲੀ ਚਲਾਈ ਗਈ ਤਾਂ ਭਾਈ ਸਾਹਿਬ ਦੇ ਧੁਰ ਅੰਦਰ ਵਸਦੀ ਮਨੁਖਤਾ ਤ੍ਰਾਹ ਤ੍ਰਾਹ ਕਰ ਉੱਠੀ । ਐਸਾ ਸ਼ਰਮਨਾਕ ਅਮਲ ਵਿਸ਼ਵ-ਵਿਆਪੀ ਮਾਨਵਤਾ ਲਈ ਇਕ ਅਤਿਅੰਤ ਦੁਖਦਾਈ ਹਾਦਸਾ ਸੀ । ਗੁਰੂ ਨਾਨਕ ਦੇ ਦੱਸੇ ਸਿਧਾਂਤਾਂ ਮੁਤਾਬਕ 'ਸਰਬਤ ਦਾ ਭਲਾ' ਮੰਗਣ ਵਾਲੇ ਭਾਈ ਸਾਹਿਬ ਇਸ ਗ਼ੈਰ-ਇਨਸਾਨੀ ਤੇ ਵਹਿਸ਼ਿਆਨਾ ਹਮਲੇ ਤੋਂ ਬਹੁਤ ਦੁਖੀ ਹੋਏ ਤਾਂ ਉਹਨਾਂ ਨੇ