ਬੁੱਲਾਂ ਉੱਤੇ ਰੰਗ ਨਈਂ ਸੱਕ ਦਾ?
ਸਿਰ ਤੋਂ ਲੈਕੇ ਪੈਰਾਂ ਤਿੱਕਰ,
ਇੱਕ ਮੁਕੱਮਲ ਤਸਵੀਰ,
ਸੋਹਣੀ ਸੱਸੀ ਲੱਗੇਂ ਹੀਰ।
ਹੁਲੀਆ ਮੈਨੂੰ ਦੱਸੇ ਤੇਰਾ,
ਬਾਲੀ ਵਾਰਸ ਕੋਈ ਨਈਂ ਤੇਰਾ
ਜਵਾਬ:
ਇੰਝ ਨਾ ਕਓ ਨੀ ਖ਼ੈਰੀ ਸੱਲਾ,
ਯੁੱਗ ਯੁੱਗ ਜੀਵੇ ਮੇਰਾ ਮੱਲਾ।
ਇਸ ਧਰਤੀ ਦਾ ਨੂਰ ਨੀ ਅੱੜੀਏ,
ਜਿਸ ਦਾ ਨਾਂਅ ਮਜ਼ਦੂਰ ਨੀ ਅੱੜੀਏ,
ਜਿਸ ਦੀ ਮੈਂ ਹਾਂ ਹੂਰ ਨੀ ਅੱੜੀਏ,
ਉਸਨੂੰ ਐਵੇਂ ਚੰਗੀ ਲੱਗਾਂ…
ਉਸਨੂੰ ਐਵੇਂ ਚੰਗੀ ਲੱਗਾਂ…
40. ਹਕੂਮਤ
ਏਹੋ ਜਹੀ ਕਮਜ਼ੋਰ ਹਕੂਮਤ ਬਾਬਾ ਜੀ ।
ਵੇਖੀ ਨਹੀਂ ਕੋਈ ਹੋਰ ਹਕੂਮਤ ਬਾਬਾ ਜੀ ।
ਪਿਛਲੀ ਨਾਲ ਵੀ ਸਾਡਾ ਏਹੋ ਰੌਲਾ ਸੀ,
ਇਹ ਵੀ ਪੱਕੀ ਚੋਰ ਹਕੂਮਤ ਬਾਬਾ ਜੀ ।