ਬਾਬਾ ਰੂੜਾ
"ਮੈਨੂੰ ਛੇਤੀ ਹੈ; ਮੈਂ ਚੱਲਨਾਂ," ਕਹਿ ਕੇ ਸੁਰਿੰਦਰ ਬਾਬੇ ਦੇ ਘਰੋਂ ਨਿਕਲ ਕੇ ਆਪਣੇ ਰਾਹੇ ਪੈ ਗਿਆ । ਬਾਬਾ ਰੂੜਾ ਇਹ ਉੱਤਰ ਸੁਣ ਕੇ ਬਹੁਤ ਉਦਾਸ ਹੋ ਗਿਆ। ਵਰਤਮਾਨ ਦਾ ਇਹ ਧੱਕਾ ਉਸਨੂੰ ਉਸਦੇ ਅਤੀਤ ਵਿਚ ਲੈ ਗਿਆ।
ਬੂਟਾ ਅਤੇ ਰੂੜਾ ਦੋ ਭਰਾ ਸਨ। ਬੂਟਾ ਵੱਡਾ ਸੀ ਅਤੇ ਰੂੜਾ ਉਸ ਤੋਂ ਚੌਦਾਂ ਕੁ ਸਾਲ ਛੋਟਾ। ਸਿੱਖਾਂ ਦੇ ਪਿੰਡ ਵਿਚ ਇਹ ਇਕੋ ਇਕ ਮੁਸਲਮਾਨ ਪਰਿਵਾਰ ਸੀ। ਬੂਟੇ ਦਾ ਪੂਰਾ ਨਾਂ ਮੁਹੰਮਦ ਬੂਟਾ ਸੀ। ਰੁੜੇ ਦੇ ਨਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਅਗੋਤਰ ਪਿਛੇਤਰ ਨਹੀਂ ਸੀ। ਜਿਹੜਾ ਕੰਮ ਧਰਮ ਨਹੀਂ ਸੀ ਕਰ ਸਕਿਆ, ਉਹ ਸਮੇਂ ਨੇ ਕਰ ਦਿੱਤਾ। ਬੁੱਢੇ ਵਾਰੇ ਉਸਦੇ ਨਾਂ ਨਾਲ 'ਬਾਬਾ' ਅਗੇਤਰ ਲਾ ਕੇ ਇਲਾਕੇ ਦੇ ਲੋਕਾਂ ਨੇ ਉਸਨੂੰ 'ਬਾਬਾ ਰੂੜਾ' ਕਹਿਣਾ ਸ਼ੁਰੂ ਕਰ ਦਿੱਤਾ।
ਰੂੜਾ ਦਸ ਕੁ ਸਾਲ ਦਾ ਸੀ, ਜਦੋਂ ਉਸਦੇ ਮਾਤਾ-ਪਿਤਾ ਅੱਗੜ-ਪਿੱਛੜ ਇਕ ਸਾਲ ਦੇ ਅੰਦਰ ਅੰਦਰ, ਇਸ ਸੰਸਾਰ ਤੋਂ ਵਿਦਾ ਹੋ ਗਏ। ਉਹ ਸਮੇਂ ਚੰਗੇ ਸਨ, ਲੋਕ ਚੰਗੇ ਸਨ, ਬੂਟੇ ਅਤੇ ਉਸਦੀ ਘਰ ਵਾਲੀ ਹੱਸੋ (ਹਸਨ ਬੀਬੀ) ਨੇ ਰੂੜੇ ਨੂੰ ਮਾਤਾ ਪਿਤਾ ਦੀ ਘਾਟ ਮਹਿਸੂਸ ਨਾ ਹੋਣ ਦਿੱਤੀ । ਬੂਟੇ ਦਾ ਪਿਉ ਪੈਂਤੀ ਬੱਕਰੀਆਂ ਛੱਡ ਕੇ ਮਰਿਆ ਸੀ। ਉਹਨੀਂ ਦਿਨੀਂ ਇਹ ਕੋਈ ਨਿੱਕੀ ਜਿਹੀ ਗੱਲ ਨਹੀਂ ਸੀ । ਰੁੱਖਾਂ-ਬਿਰਖਾਂ ਅਤੇ ਮਲ੍ਹਿਆ ਝਾੜੀਆਂ ਦੇ ਪੱਤੇ ਖਾ ਕੇ ਦੁੱਧ ਦੇਣ ਦੀ ਜਾਦੂਗਰੀ ਜਾਂ ਕਲਾਕਾਰੀ ਕਰਨ ਵਾਲੀਆਂ ਬੂਟੇ ਦੀਆਂ ਬੱਕਰੀਆਂ ਤੋਂ ਪ੍ਰੇਰਣਾ ਲੈ ਕੇ ਹੀ ਸੋਹਲਾਂ ਦੇ ਇਕ ਜੱਟ, ਦਲੀਪ ਸਿੰਘ ਨੇ, ਵਾਹੀ ਛੱਡ ਕੇ ਅਯਾਲੀ ਦਾ ਕਿੱਤਾ ਅਪਣਾ ਲਿਆ ਸੀ। ਭਰਾ ਭਰਜਾਈ ਦੇ ਮਨਾਂ ਵਿਚ ਪਿਆਰ ਅਤੇ ਘਰ ਵਿਚ ਦੁੱਧ ਦੀ ਬਹੁਰਾਤ ਕਾਰਨ ਰੂੜਾ ਚੰਗਾ ਜੁਆਨ ਹੋ ਗਿਆ। ਜਦੋਂ ਬੂਟੇ ਦੇ ਘਰ ਗਾਮੇ (ਗੁਲਾਮ ਮੁਹੰਮਦ) ਦਾ ਜਨਮ ਹੋਇਆ, ਉਦੋਂ ਤਕ ਰੂੜਾ ਆਪਣੇ ਇਲਾਕੇ ਦਾ ਮੰਨਿਆ ਦੰਨਿਆ ਭਲਵਾਨ ਬਣ ਚੁੱਕਾ ਸੀ।
ਸਾਰੇ ਪਿੰਡ ਨੂੰ ਰੂੜੇ ਉੱਤੇ ਮਾਣ ਸੀ। ਹੋਲੀਆਂ, ਤੀਆਂ ਅਤੇ ਛਿੰਝਾਂ ਦੇ ਮੌਕੇ ਕੁਸ਼ਤੀਆਂ ਹੁੰਦੀਆਂ ਸਨ। ਰੂੜਾ ਮਾਲੀ ਲੈ ਕੇ ਆਉਂਦਾ ਸੀ। ਪਿੰਡ ਦੇ ਦਾਨੇ ਆਖਦੇ ਸਨ, “ਕਰਮੇ ਦੇ ਮੁੰਡੇ ਨੇ ਪਿੰਡ ਦਾ ਨਾਂ ਕੱਢ ਦਿੱਤਾ।" ਕਰਮ ਇਲਾਹੀ ਗਰੀਬੜਾ ਜਿਹਾ ਆਦਮੀ ਸੀ। ਭਲਮਣਸਊ, ਹਲੀਮੀ ਅਤੇ ਮਿਠਾਸ ਵਿਚ ਉਸ ਦੇ ਪੁੱਤਰ ਉਸ ਨਾਲੋਂ ਦੇ ਕਦਮ ਅਗੇਰੇ ਸਨ।
ਪਤਾ ਨਹੀਂ ਭਲਵਾਨੀ ਦੇ ਲੋਰ ਵਿਚ ਜਾਂ ਕਿਸੇ ਹੋਰ ਕਾਰਨ ਰੂੜੇ ਨੇ ਵਿਆਹ ਨਹੀਂ
ਇਕ ਵੇਰ ਰੇਲਵੇ ਲਾਈਨ ਦੇ ਨਾਲ ਲਗਦੀ ਥਾਂ ਵਿਚ ਬੱਕਰੀਆਂ ਚਾਰਦਿਆਂ ਬੂਟਾ ਟਾਹਲੀ ਦੀ ਛਾਵੇਂ ਸੌ ਗਿਆ । ਉਸਦੀਆਂ ਚਾਰ ਬੱਕਰੀਆਂ ਔਜਲਿਆਂ ਵਾਲੇ ਜਗੀਰੇ ਦੀ ਫ਼ਸਲੇ ਜਾ ਪਈਆਂ। ਜਗੀਰੇ ਨੇ ਚਹੁੰਆਂ ਦੇ ਗਲ ਰੱਸਾ ਪਾ ਲਿਆ ਅਤੇ ਆਪਣੇ ਪਿੰਡ ਨੂੰ ਲੈ ਤੁਰਿਆ। ਜਦੋਂ ਬਾਕੀ ਬੱਕਰੀਆਂ ਨੇ ਵੇਖਿਆ ਕਿ ਉਨ੍ਹਾਂ ਦੀਆਂ ਸਾਥਣਾਂ ਨੂੰ ਕੋਈ ਓਪਰਾ ਆਦਮੀ ਲਈ ਜਾ ਰਿਹਾ ਹੈ ਤਾਂ ਉਹ ਵੀ ਜਗੀਰੇ ਦੇ ਪਿੱਛੇ ਹੋ ਤੁਰੀਆਂ। ਉਸਨੇ ਉਨ੍ਹਾਂ ਨੂੰ ਪਿੱਛੇ ਮੋੜਨ ਦਾ ਬਥੇਰਾ ਜਤਨ ਕੀਤਾ ਪਰ ਉਹ ਨਾ ਮੁੜੀਆਂ। ਉਹ ਜਿਧਰ ਨੂੰ ਜਾਵੇ, ਸਾਰਾ ਇੱਜੜ ਉਸਦੇ ਪਿੱਛੇ ਹੋ ਤੁਰੇ। ਜੇ ਉਹ ਪਿੰਡ ਵੱਲ ਨੂੰ ਮੁੜੇ ਤਾਂ ਸਾਰੀਆਂ ਬੱਕਰੀਆਂ, ਫ਼ਸਲਾਂ ਦੇ ਵਿਚਦੀ, ਉਸਦੇ ਪਿੱਛੇ ਹੋ ਤੁਰਨ। ਏਨੀਆਂ ਬੱਕਰੀਆਂ ਨੂੰ ਕਾਬੂ ਕਰਨਾ ਉਸ ਲਈ ਔਖਾ ਹੋ ਗਿਆ। ਉਸਨੂੰ ਫ਼ਿਕਰ ਪੈ ਗਿਆ ਕਿ ਲੋਕਾਂ ਦੀਆਂ ਫ਼ਸਲਾਂ ਉਜਾੜਨ ਦੀ ਸਾਰੀ ਜ਼ਿੰਮੇਦਾਰੀ ਉਸ ਉੱਤੇ ਆ ਪੈਣੀ ਹੈ। ਉਹ ਬੂਟੇ ਦੀਆਂ ਬੱਕਰੀਆਂ ਨੂੰ ਲੈ ਕੇ ਮੁੜ ਬੂਟੇ ਕੋਲ ਆ ਗਿਆ ਅਤੇ ਆਖਿਆ, “ਉੱਠ ਭਰਾਵਾ, ਇਨ੍ਹਾਂ ਬੱਕਰੀਆਂ ਤੋਂ ਮੇਰਾ ਪਿੱਛਾ ਛੜਾ।"
ਇਕ ਸਾਲ ਦੀ ਮਿਹਨਤ ਨਾਲ ਰੂੜੇ ਨੇ ਆਪਣੇ ਭਰਾ ਦੀਆਂ ਬੱਕਰੀਆਂ ਨਾਲ ਵਾਪਰੀ ਇਸ ਘਟਨਾ ਨੂੰ ਭੰਗੜੇ ਵਿਚ ਢਾਲ ਲਿਆ। ਮਿਹਨਤ ਦੇ ਨਾਲ ਨਾਲ ਉਸਨੂੰ ਖ਼ਰਚ ਵੀ ਕਰਨਾ ਪਿਆ, ਜਿਸ ਵਿਚ ਉਸਦੇ ਸ਼ਾਗਿਰਦਾਂ ਨੇ ਉਸਦੀ ਬਹੁਤ ਸਹਾਇਤਾ ਕੀਤੀ। ਨਤੀਜਾ ਇਹ ਹੋਇਆ ਕਿ ਤਾਲਬਪੁਰ ਪੰਡੋਰੀ ਦੀ ਵਿਸਾਖੀ ਉੱਤੇ ਰੁੜੇ ਦੇ ਭੰਗੜੇ ਦੀਆਂ ਧੁੰਮਾਂ ਪੈ ਗਈਆਂ। ਸਾਰਾ ਮੇਲਾ ਰੂੜੇ ਦੇ ਭੰਗੜੇ ਵੱਲ ਟੁੱਟ ਕੇ ਪੈ ਗਿਆ। ਮਿਸਤਰੀਆਂ ਦੇ ਜੀਤੇ ਨੇ ਬੱਕਰੀਆਂ ਦੀ ਇਸ ਕਹਾਣੀ ਨੂੰ ਹਾਸ-ਰਸੀ ਕਵਿਤਾ ਦਾ ਰੂਪ ਦੇ ਲਿਆ ਸੀ। ਜਦੋਂ ਭੰਗੜੇ ਦੀ ਸਾਰੀ ਟੋਲੀ ਜਗੀਰੇ ਅਤੇ ਬੱਕਰੀਆਂ ਦੀ ਨਕਲ ਕਰਦੀ ਸੀ, ਜੀਤਾ ਆਪਣੀ ਕਵਿਤਾ ਪੜ੍ਹ ਕੇ ਇਸ ਖੇਡ ਨੂੰ, ਅਨਜਾਣੇ ਹੀ, ਪੰਜਾਬੀ ਕੱਥਕ ਦਾ ਰੂਪ ਦੇਈ ਜਾਂਦਾ ਸੀ।
ਡਿਪਟੀ ਕਮਿਸ਼ਨਰ ਨੇ ਥਾਪੀ ਵੀ ਦਿੱਤੀ, ਰੁੜੇ ਵਿਚਲਾ ਕਲਾਕਾਰ ਸੁੰਦਰਤਾ ਦੀ ਸੇਧ ਵਿਚ ਸਰਪੱਟ ਦੌੜ ਪਿਆ। ਉਸਨੇ ਵਾਹੀ, ਬਿਜਾਈ, ਗੋਝੀ ਅਤੇ ਗਹਾਈ-ਉਡਾਈ ਦੀਆਂ ਕਿਰਿਆਵਾਂ ਨੂੰ ਭੰਗੜੇ ਦੀ ਬੋਲੀ ਪੜ੍ਹਾ ਦਿੱਤੀ। ਵਾਗਾਂ, ਜੰਵਾਂ ਅਤੇ ਲਾਵਾਂ ਨੂੰ ਨੱਚਣਾ ਸਿਖਾ ਦਿੱਤਾ। ਰੁੜੇ ਕੋਲੋਂ ਪ੍ਰੇਰਣਾ ਪਾ ਕੇ ਜੀਤਾ ਕਵੀ ਬਣ ਗਿਆ। ਕਲਾਕਾਰ ਹੋਣ ਦੇ ਨਾਲ ਨਾਲ ਰੂੜਾ ਸਦਾਚਾਰੀ ਵੀ ਸੀ । ਉਸਦਾ ਮਜ਼ਹਬ ਉਸਨੂੰ ਸ਼ਰਾਬ ਪੀਣ ਰੋਕਦਾ ਸੀ ਅਤੇ ਸਿੱਖਾਂ ਦੇ ਪਿੰਡ ਵਿਚ ਹਲਾਲ ਗੋਸ਼ਤ ਉਪਲਬਧ ਨਹੀਂ ਸੀ । ਜੁਆਨੀ ਵਿਚ ਸਰੀਰਕ ਸ਼ਕਤੀ ਵਧਾਉਣ ਦੀ ਲਗਨ ਨੇ ਅਤੇ ਅੱਧਖੜ ਉਮਰ ਵਿਚ ਕਲਾਤਮਕ ਸੁੰਦਰਤਾ ਦੀ ਉਪਾਸਨਾ ਨੇ ਉਸਦੇ ਮਨ ਨੂੰ ਹਰ ਬੁਰਾਈ ਵੱਲੋਂ ਹੋੜੀ ਰੱਖਿਆ। ਉਹ ਪਿੰਡ ਦੇ ਮੁੰਡਿਆਂ ਨੂੰ ਸ਼ਰਾਬ ਨਹੀਂ ਸੀ ਪੀਣ ਦਿੰਦਾ; ਪੂਰਾ ਪਹਿਰਾ ਦਿੰਦਾ ਸੀ ਉਨ੍ਹਾਂ ਦੇ ਮਨਾਂ ਉੱਤੇ। ਪਿੰਡ ਦੇ ਲੋਕ ਰੂੜੇ ਦੇ ਰਿਣੀ ਸਨ। ਰੂੜੇ ਨੂੰ ਪਿਆਰ ਅਤੇ ਸਤਿਕਾਰ ਦੇ ਕੇ ਉਹ ਆਪਣਾ ਰਿਣ ਚੁਕਤਾ ਕਰਨ ਦੀ ਚਿੰਤਾ ਕਰਦੇ ਰਹਿੰਦੇ ਸਨ। ਵਿਸਾਖੀ ਦੇ ਮੇਲੇ ਤੋਂ ਮਹੀਨਾ ਕੁ ਮਗਰੋਂ ਡਿਪਟੀ ਕਮਿਸ਼ਨਰ ਨੇ ਪਿੰਡ ਦੇ ਨੰਬਰਦਾਰ ਨੂੰ ਕਚਹਿਰੀ ਸੱਦ ਕੇ ਆਖਿਆ ਕਿ ਉਹ ਇਸ ਸਾਲ ਦੁਸਹਿਰੇ ਉੱਤੇ ਰੂੜੇ ਦੀ ਟੀਮ ਦਾ ਭੰਗੜਾ ਪੁਆਉਣਾ ਚਾਹੁੰਦਾ ਹੈ। ਨਿਰਾ ਨੰਬਰਦਾਰ ਹੀ ਨਹੀਂ, ਸਾਰਾ ਪਿੰਡ ਧਰਤੀਓਂ ਗਿੱਠ ਉੱਚਾ ਹੋ ਗਿਆ। ਰੂੜੇ ਦੀ ਟੀਮ ਨੇ ਰਾਮ ਦੀ ਅਯੁੱਧਿਆ ਤੋਂ ਬਨਬਾਸ ਲਈ ਵਿਦਾ ਹੋਣ ਦੀ ਘਟਨਾ ਨੂੰ ਭੰਗੜੇ ਦੇ ਰੂਪ ਵਿਚ ਨੱਚ ਕੇ ਵਿਖਾਇਆ। ਜੀਤੇ ਦੀ ਕਵਿਤਾ ਨੇ ਅਯੁੱਧਿਆ ਦੇ ਲੋਕਾਂ ਦੇ ਦੁਖ ਨੂੰ ਕਵਿਤਾ ਵਿਚ ਗਾ ਕੇ ਕਰੁਣਾ ਦਾ ਰਸ ਬੰਨ੍ਹ ਦਿੱਤਾ। ਲੋਕਾਂ ਨੇ ਡਿਪਟੀ ਕਮਿਸ਼ਨਰ ਨੂੰ ਰੁਮਾਲ ਨਾਲ ਅੱਖਾਂ ਪੂੰਝਦਿਆਂ ਵੇਖਿਆ। ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕੰਮ ਕਰਨ ਵਾਲੀ ਦੁਸਹਿਰਾ ਕਮੇਟੀ ਵੱਲੋਂ ਰੂੜੇ ਨੂੰ, ਇਲਾਕੇ ਦੇ ਪਤਵੰਤੇ ਸਰਦਾਰ ਸੂਰਤ ਸਿੰਘ ਹੱਥੀਂ ਇਕ ਪੱਗ ਅਤੇ ਇਕ ਸੋ ਇਕ ਰੁਪਿਆ ਭੇਟਾ ਕੀਰਾ ਗਿਆ।
ਉਹ ਡਿਪਟੀ ਕਮਿਸ਼ਨਰ ਸਾਧਾਰਣ ਅੰਗਰੇਜ਼ ਨਹੀਂ ਸੀ। ਉਹ ਉਨ੍ਹਾਂ ਅੰਗਰੇਜ਼ਾਂ ਵਿਚੋਂ ਸੀ, ਜਿਨ੍ਹਾਂ ਨੂੰ ਭਾਰਤੀ ਕਲਾ ਅਤੇ ਕਲਚਰ ਨਾਲ ਉਚੇਚਾ ਲਗਾਉ ਸੀ। ਰੂੜੇ ਨੂੰ ਸਰੋਪਾ ਦਿੱਤੇ ਜਾਣ ਸਮੇਂ ਉਸਨੇ ਪੰਜਾਬੀ ਬੋਲੀ ਵਿਚ ਨਿੱਕਾ ਜਿਹਾ ਭਾਸ਼ਣ ਦਿੰਦਿਆਂ
ਰੂੜੇ ਦੀ ਪ੍ਰਸੰਨਤਾ ਦੀ ਹੱਦ ਨਾ ਰਹੀ। ਜੀਵਨ ਵਿਚ ਪਹਿਲੀ ਵੇਰ ਉਹ ਆਪੇ ਤੋਂ ਬਾਹਰ ਹੋਇਆ। ਸ਼ਹਿਰੋਂ ਪਿੰਡ ਨੂੰ ਆਉਂਦਿਆਂ ਜਦੋਂ ਠੇਕੇ ਦੇ ਸਾਹਮਣਿਉਂ ਲੰਘਣ ਲੱਗੇ ਤਾਂ ਰੂੜੇ ਨੇ ਆਪਣੀ ਜੇਬ ਵਿਚੋਂ ਵੀਹ ਰੁਪਏ ਕੱਢ ਕੇ ਜੀਤੇ ਨੂੰ ਦਿੰਦਿਆਂ ਆਖਿਆ, "ਜਾਹ ਫੜ ਲਿਆ ਚਾਰ ਬੋਤਲਾਂ। ਅੱਜ ਤੁਹਾਨੂੰ ਖੁੱਲ੍ਹੀ ਛੁਟੀ ਆ ਮੌਜ ਕਰੋ; ਪਰ ਖਰੂਦ ਨਾ ਕਰਿਓ।"
ਠੇਕੇ ਵੱਲ ਜਾਣ ਦੀ ਥਾਂ ਜੀਤਾ ਲੱਭੂ ਰਾਮ ਹਲਵਾਈ ਦੀ ਹੱਟੀ ਵੱਲ ਚਲਾ ਗਿਆ ਅਤੇ ਦਸ ਸੇਰ ਲੱਡੂ ਲਿਆ ਕੇ ਰੁੜੇ ਦੇ ਸਾਹਮਣੇ ਰੱਖ ਦਿੱਤੇ। ਰੂੜੇ ਨੇ ਪੁੱਛਿਆ, "ਇਹ ਕੀ ?" ਟੀਮ ਦੇ ਮੁੰਡਿਆਂ ਨੇ ਆਖਿਆ, "ਭਲਵਾਨ ਜੀ, ਸਾਡੇ ਲਈ ਤੁਹਾਡੀ ਖੁਸ਼ੀ ਦਾ ਨਸ਼ਾ ਈ ਬਹੁਤ ਆ। ਅਸਾਂ ਸ਼ਰਾਬ ਨਹੀਂ ਪੀਣੀ।" ਰੂੜੇ ਨੇ ਇਕ ਇਕ ਨੂੰ ਗਲ ਲਾਇਆ ਅਤੇ ਆਖਿਆ, "ਬਾਬੇ, ਰੱਬ ਦਿਉ ਬੰਦਿਓ; ਅੱਜ ਤੁਸਾਂ ਰੂੜੇ ਦੀ ਪੱਤ ਰੱਖ ਲਈ। ਆਹ ਲਓ ਪੈਸੇ; ਹੋਰ ਲੱਡੂ ਲਿਆਉ: ਸਾਰੇ ਪਿੰਡ ਵਿਚ ਵੰਡਾਂਗੇ, ਮਜ਼ਾ ਆ ਜੁ ਦੁਸਹਿਰੇ ਦਾ ”
ਘਰ ਆ ਕੇ ਰੁੜੇ ਨੇ ਪੱਗ ਅਤੇ ਇਕ ਸੌ ਇਕ ਰੁਪਏ ਆਪਣੇ ਭਰਾ ਅਤੇ ਕਰਜਾਈ ਦੇ ਪੈਰਾਂ ਉੱਤੇ ਰੱਖ ਕੇ ਸਿਰ ਝੁਕਾਇਆ ਤਾਂ ਹਸਨ ਬੀਬੀ ਨੇ ਉਸਨੂੰ ਗਲਵਕੜੀ ਵਿਚ ਲੈ ਕੇ ਆਖਿਆ, "ਵੇ ਰੁੜਿਆ, ਕੀ ਪਿਆ ਕਰਨਾਂ ਕਰਮਾਂ ਵਾਲਿਆ ? ਤੂੰ ਤੇ ਕੋਈ ਅੱਲਾ ਲੋਕ ਏਂ। ਸਾਨੂੰ ਸਿਜਦਾ ਕਰ ਕੇ ਗੁਨਾਹਗਾਰ ਨਾ ਬਣਾ।"
ਅਗਲੇ ਦਿਨ ਬੂਟਾ ਅਤੇ ਹਸਨ ਬੀਬੀ ਰੂੜੇ ਨੂੰ ਨਾਲ ਲੈ ਕੇ ਨੰਬਰਦਾਰ ਦੇ ਘਰ ਗਏ। ਇਕ ਸੋ ਇਕ ਰੁਪਏ ਅਤੇ ਪੱਗ ਉਸਨੂੰ ਦੇ ਕੇ ਉਨ੍ਹਾਂ ਆਖਿਆ, "ਨੰਬਰਦਾਰ ਜੀ, ਇਹ ਪਿੰਡ ਦੇ ਮੁੰਡਿਆਂ ਦਾ ਅਨਾਮ ਆ; ਸਾਰੇ ਪਿੰਡ ਦਾ ਸਾਂਝਾ। ਇਹਦਾ ਜੋ ਕਰਨਾ ਤੁਸੀਂ ਕਰੋ। ਰੂੜਾ ਕਹਿੰਦਾ ਮੈਂ ਨਹੀਂ ਰੱਖਣਾ।"
ਰੂੜਾ ਸਿਰ ਝੁਕਾਈ ਖਲੋਤਾ ਧਰਤੀ ਵੱਲ ਵੇਖਦਾ ਰਿਹਾ। ਪਿੰਡ ਦੇ ਜੁਆਨ ਮੁੰਡਿਆਂ ਨੂੰ ਮੱਤਾਂ ਦੇਣ ਵਾਲਾ ਰੂੜਾ ਆਪਣੇ ਭਰਾ-ਭਰਜਾਈ ਸਾਹਮਣੇ ਨਿੱਕਾ ਜਿਹਾ ਬਾਲ ਬਣਿਆ ਖਲੋਤਾ ਸੀ। ਨੰਬਰਦਾਰ ਨੇ ਚੰਗੀ ਵਿਉਂਤ ਸੋਚ ਲਈ। ਉਸੇ ਦਿਨ ਪਿੰਡ ਦੇ ਲੋਕਾਂ ਨੂੰ ਇਕੱਠੇ ਕਰ ਕੇ ਬੂਟੇ ਦੇ ਵਾੜੇ ਦੇ ਨਾਲ ਲੱਗਦੀ ਸ਼ਾਮਲਾਟ ਰੁੜੇ ਦੇ ਨਾਂ ਕਰਨ ਦਾ ਫ਼ੈਸਲਾ ਕਰ ਲਿਆ। ਪਿੰਡ ਵਿਚ ਉਗਰਾਹੀ ਲਾ ਦਿੱਤੀ। ਦੋ ਮਹੀਨਿਆਂ ਦੇ ਵਿਚ ਵਿਚ ਰੂੜੇ ਲਈ ਪੱਕਾ ਕਮਰਾ ਪੁਆ ਕੇ ਚਾਰ ਦੀਵਾਰੀ ਵੀ ਕਰਵਾ ਦਿੱਤੀ ਅਤੇ ਵਿਹੜੇ ਵਿਚ ਨਲਕਾ ਵੀ ਲਵਾ ਦਿੱਤਾ।
ਦੀ ਦੇਗ ਤਿਆਰ ਕੀਤੀ ਗਈ ਅਤੇ ਅਰਦਾਸ ਕਰ ਕੇ ਪ੍ਰਸ਼ਾਦਿ ਵੰਡ ਕੇ ਨਵਾਂ ਘਰ ਰੂੜੇ ਨੂੰ ਸੌਂਪਿਆ ਗਿਆ। ਰੂੜਾ ਹੌਲੀ ਨਾਲ ਉੱਠਿਆ ਅਤੇ ਇਸਰੀਆਂ ਵਿਚ ਬੈਠੀ ਆਪਣੀ ਭਰਜਾਈ ਦੇ ਪੈਰ ਫੜ ਕੇ ਬੁਸਕਣ ਲੱਗ ਪਿਆ। ਕਰਜਾਈ ਨੇ ਸਿਰ 'ਤੇ ਪਿਆਰ ਦੇ ਕੇ ਕਿਹਾ, "ਰੋ ਨਾ, ਰੂੜਿਆ: ਖ਼ੁਸ਼ ਹੋ; ਵੇਖ ਰੱਬ ਨੇ ਤੈਨੂੰ ਕਿੰਨਾ ਭਾਗ ਲਾਇਆ। ਮੇਰੇ ਜੀਂਦੇ ਜੀ ਤੇਰਾ ਘਰ ਬਣ ਗਿਆ: ਸ਼ੁਕਰ ਅੱਲਾ ਦਾ! ਅਸੀਂ ਸੁਰਖ਼ਰੂ ਹੋ ਗਏ।" ਰੂੜੇ ਦੀਆਂ ਧਾਹੀਂ ਨਿਕਲ ਗਈਆਂ, "ਬੌਬੋ, ਮੈਨੂੰ ਨਹੀਂ ਲੋੜ ਘਰ ਦੀ। ਤੇਰੇ ਪੈਰਾਂ ਵਿਚ ਮੇਰੀ ਜੰਨਰ ਆ। ਮੈਂ ਭਾਅ ਨਾਲੋਂ ਵੱਖ ਨਹੀਂ ਹੋਣਾ। ਤੁਸੀਂ ਏਨੀਆਂ ਬੱਕਰੀਆਂ ਸਾਂਭਦੇ ਓ; ਮੈਂ ਕਿਤੇ ਭਾਰਾ ਆ? ਇਹ ਘਰ ਗਾਮੇ ਨੂੰ ਦੇ ਦਿਉ।"
ਪਰ ਗਾਮਾ ਉਥੇ ਕਿੱਥੇ ਸੀ। ਉਹ ਆਪਣੇ ਵੱਡੇ ਸਾਲੇ ਦੇ ਕਹਿਣ ਉੱਤੇ ਵਿਆਹ ਤੋਂ ਸਾਲ ਕੁ ਮਗਰੋਂ ਹੀ ਲਾਹੌਰ ਚਲਾ ਗਿਆ ਸੀ। ਉਸਦਾ ਸਾਲਾ ਲਾਹੌਰ ਦੇ ਰੇਲਵੇ ਸਟੇਸ਼ਨ ਉੱਤੇ ਕੁਲੀ ਦਾ ਕੰਮ ਕਰਦਾ ਸੀ। ਉਸਦੀ ਨੌਕਰੀ ਪੱਕੀ ਸੀ। ਉਸਦੀ ਸਹਾਇਤਾ ਨਾਲ ਗਾਮੇ ਨੇ ਇਕ ਖੋਖਾ ਜਿਹਾ ਲੈ ਕੇ ਮੁਨਿਆਰੀ ਦੀ ਦੁਕਾਨ ਪਾ ਲਈ ਸੀ। ਇਥੇ ਵੀ ਉਹ ਪਿੰਡਾਂ ਵਿਚ ਫੇਰੀ ਲਾ ਕੇ ਮੁਨਿਆਰੀ ਵੇਚਦਾ ਹੁੰਦਾ ਸੀ। ਉਸਨੂੰ ਲਾਹੌਰ ਗਿਆ ਚਾਰ ਸਾਲ ਹੋ ਗਏ ਸਨ। ਇਕ ਹੋਰ ਪਿੰਡ ਜਾ ਕੇ ਉਸਨੇ ਵੱਟੀ ਨਹੀਂ ਸੀ ਵਾਹੀ।
ਰੂੜਾ ਆਪਣੀ ਬੇਬੇ ਕੋਲ ਹੀ ਰਿਹਾ। ਉਸਨੂੰ ਨਵੇਂ ਘਰ ਦੀ ਨਵੀਂ ਵਰਤੋਂ ਸੁੱਝ ਪਈ। ਭੰਗੜੇ ਦੀ ਟੀਮ ਦਾ ਸਾਰਾ ਸਾਮਾਨ (ਢੋਲ, ਘੁੰਗਰੂ ਅਤੇ ਕੱਪੜੇ ਆਦਿਕ) ਪਿੰਡ ਦੇ ਘਰਾਂ ਵਿਚ ਰੱਖਿਆ ਹੋਇਆ ਸੀ। ਹੁਣ ਉਹ ਇਸ ਨਵੇਂ ਬਣੇ ਘਰ ਵਿਚ ਆ ਗਿਆ। ਮੁੰਡਿਆਂ ਦੀ ਕਸਰਤ ਦਾ ਪ੍ਰਬੰਧ ਵੀ ਏਸੇ ਘਰ ਵਿਚ ਕਰ ਲਿਆ ਗਿਆ। ਮੁੰਡਿਆਂ ਨੂੰ ਕਹਿ ਕੇ ਰੂੜੇ ਨੇ ਚਾਰ ਦੀਵਾਰੀ ਦੇ ਨਾਲ ਨਾਲ ਧਰੇਕਾਂ ਲੁਆ ਲਈਆਂ। ਇਹ ਘਰ ਸਾਰੇ ਇਲਾਕੇ ਦਾ ਕੇਂਦਰ-ਬਿੰਦੂ ਬਣ ਗਿਆ। ਆਉਂਦੇ ਜਾਂਦੇ ਰਾਹੀਂ ਮੁਸਾਫ਼ਰਾਂ ਲਈ ਸਰਾਂ। ਦੋ ਤਿੰਨ ਤਖ਼ਤਪੋਸ਼ ਬਣਵਾ ਲਏ ਗਏ: ਵਿਹਲੇ ਸਮੇਂ ਧਰੇਕਾਂ ਦੀ ਛਾਵੇਂ ਬੈਠ ਕੇ ਗੱਲਾਂ-ਬਾਤਾਂ ਲਈ। ਰੂੜਾ ਫਿਰ ਤੁਰ ਕੇ ਪਤਾ ਕਰ ਲੈਂਦਾ ਸੀ ਕਿ ਕਿਸੇ ਪਿੰਡ ਵਿਚ ਕਿਸੇ ਘਰ ਨੂੰ, ਕਿਸੇ ਔਖੇ ਭਾਰੇ ਕੰਮ ਲਈ ਮਦਦ ਦੀ ਲੋੜ ਤਾਂ ਨਹੀਂ। ਜੇ ਕਿਸੇ ਨੂੰ ਵਾਢੀ ਲਈ ਮੰਗ ਚਾਹੀਦੀ ਹੋਵੇ ਕਿਸੇ ਨੇ ਆਪਣੇ ਨਵੇਂ ਬਣੇ ਕੋਠੇ-ਮਠਲੇ ਦੀ ਛੱਤ ਉੱਤੇ ਮਿੱਟੀ ਪੁਆਉਣੀ ਹੋਵੇ ਜਾਂ ਪਿੰਡਾਂ ਦੀਆਂ ਗਲੀਆਂ ਅਤੇ ਪਹਿਆਂ ਵਿਚੋਂ ਚਿੱਕੜ-ਚੋਭਾ ਹਟਾਉਣਾ ਹੋਵੇ ਤਾਂ ਰੂੜਾ ਬਿਨ ਬੁਲਾਇਆਂ ਹੀ ਆਪਣੀ ਟੋਲੀ ਲੈ ਕੇ ਉਥੇ ਪੁੱਜ ਜਾਂਦਾ ਸੀ। ਲੋਕ ਵੀ ਉਸਦੀ ਟੋਲੀ ਦੀ ਮਿਹਨਤ ਦਾ ਮੁੱਲ ਪਾਉਂਦੇ ਸਨ। ਕੋਈ ਦੋ ਸੇਰ ਘਿਉ ਦੇ ਦਿੰਦਾ ਸੀ, ਕੋਈ ਚਾਰ ਸੇਰ ਸ਼ੱਕਰ: ਕੋਈ ਤੇਲ ਦੀ ਘਾਣੀ ਕਢਵਾ ਦਿੰਦਾ ਸੀ, ਕੋਈ ਨਕਦ ਪੈਸੇ ਦੇ ਦਿੰਦਾ ਸੀ। ਸਾਰੇ ਬਾਹਰੇ ਵਿਚ ਰੂੜੇ ਦੀ ਸੋਭਾ ਸੀ।
ਰੂੜੇ ਦੀ ਨਿੱਕੀ ਜਿਹੀ ਦੁਨੀਆਂ ਪ੍ਰਸਿੱਧੀ, ਪ੍ਰਸੰਨਤਾ ਅਤੇ ਸੁੰਦਰਤਾ ਦੀ ਸਿਖਰ
ਹੌਲੀ ਹੌਲੀ ਬੂਟਾ ਅੰਦਰੋਂ ਟੁੱਟਣ ਲੱਗ ਪਿਆ। ਉਸਨੂੰ ਜਦੋਂ ਵੀ ਮੌਕਾ ਮਿਲਦਾ, ਉਹ ਰੂੜੇ ਨੂੰ ਘਰ ਬਾਰੇ ਅਤੇ ਹਸਨ ਬੀਬੀ ਦੇ ਪੈਕਿਆਂ ਬਾਰੇ ਗੱਲਾਂ ਦੱਸਦਾ ਰਹਿੰਦਾ। ਬਹੁਤੀ ਚਿੰਤਾ ਉਸਨੂੰ ਆਪਣੀਆਂ ਬੱਕਰੀਆਂ ਦੀ ਸੀ। ਉਸਦੀਆਂ ਬਹੁਤੀਆਂ ਗੱਲਾਂ ਆਪਣੀਆਂ ਬੱਕਰੀਆਂ ਬਾਰੇ ਹੁੰਦੀਆਂ ਸਨ। ਉਸਨੇ ਪਚਵੰਜਾ ਬੱਕਰੀਆਂ ਦੇ ਪਚਵੰਜਾ ਨਾਂ ਰੱਖੇ ਹੋਏ ਸਨ। ਹਰ ਇਕ ਦੇ ਸੁਭਾਅ ਤੋਂ ਉਹ ਜਾਣੂ ਸੀ ਅਤੇ ਰੂੜੇ ਨੂੰ ਹਰ ਇਕ ਦੇ ਸੁਭਾਅ ਤੋਂ ਜਾਣੂ ਕਰਵਾ ਕੇ ਇਸ ਦੁਨੀਆਂ ਤੋਂ ਜਾਣਾ ਚਾਹੁੰਦਾ ਸੀ। ਉਸ ਨੇ ਆਪਣੇ ਪੁੱਤਰ ਗਾਮੇ ਦੀ ਗੱਲ ਕਦੇ ਨਹੀਂ ਸੀ ਕੀਤੀ। ਰੂੜਾ ਉਸਦੀਆਂ ਗੱਲਾਂ ਬੜੇ ਠਰੰਮੇ ਨਾਲ ਸੁਣਦਾ ਸੀ। ਭਰਾ ਨੂੰ ਪੂਰਾ ਭਰੋਸਾ ਦਿਵਾਉਂਦਾ ਸੀ ਕਿ ਉਹ ਸਭ ਕੁਝ ਕਰਨ ਲਈ ਤਿਆਰ ਅਤੇ ਸਮਰੱਥ ਹੈ, ਪਰ ਅੰਦਰੋਂ ਉਹ ਡੇਲਿਆ ਹੋਇਆ ਸੀ। ਕਰਾ ਤੋਂ ਪਰੇ ਹੋ ਕੇ, ਨਵੇਂ ਕਮਰੇ ਵਿਚ ਬੈਠ ਕੇ ਕਿੰਨਾ ਕਿੰਨਾ ਚਿਰ ਰੋਂਦਾ ਰਹਿੰਦਾ ਸੀ। ਭਰਾ ਦੇ ਮਗਰੋਂ ਇਕੱਲਾ ਹੋ ਜਾਣ ਦਾ ਡਰ...।
ਬੂਟੇ ਦਾ ਅੰਤ ਸਮਾਂ ਆ ਗਿਆ। ਆਪਣੀ ਪਤਨੀ ਦੀ ਮੌਤ ਦੇ ਡੇਢ ਕੁ ਸਾਲ ਪਿੱਛੋਂ ਉਹ ਵੀ ਜਹਾਨ ਵਾਨੀ ਤੋਂ ਕੂਚ ਕਰ ਗਿਆ। ਰੂੜੇ ਦਾ ਦੁਖ ਅਸਹਿ ਸੀ; ਉਸਦਾ ਉਦਾਸ ਹੋਣਾ ਕੁਦਰਤੀ ਸੀ। ਪਿੰਡ ਦੇ ਲੋਕਾਂ ਦੀ ਵੱਡੀ ਕੋਸ਼ਿਸ਼ ਇਹ ਸੀ ਕਿ ਰੂੜੇ ਨੂੰ ਇਕੱਲ ਮਹਿਸੂਸ ਨਾ ਹੋਵੇ। ਉਨ੍ਹਾਂ ਨੇ ਦੋਹਾਂ ਮੌਤਾਂ ਦੇ ਮੌਕਿਆਂ ਉੱਤੇ ਪਹਿਲਾਂ ਵਾਂਗ ਲਾਗਲੇ ਪਿੰਡ, ਰੱਤੋ ਵਾਲੋਂ ਮੁਸਲਮਾਨ ਬਰਾਦਰੀ ਦੇ ਲੋਕਾਂ ਨੂੰ ਬੁਲਾ ਕੇ ਲਿਆਂਦਾ ਸੀ । ਉਹ ਆਪਣੀ ਮਸੀਤ ਦੇ ਮੁਲਾਣੇ ਨੂੰ ਨਾਲ ਲਿਆਏ ਸਨ ਅਤੇ ਪੂਰੀ ਇਸਲਾਮੀ ਸ਼ਰ੍ਹਾ ਅਨੁਸਾਰ ਰੁੜੇ ਦੀ ਭਰਜਾਈ ਅਤੇ ਉਸਦੇ ਭਰਾ ਦੇ ਅੰਤਮ ਸੰਸਕਾਰ ਸਿਰੇ ਚਾੜ੍ਹੇ ਗਏ ਸਨ। ਕਰਮ ਇਲਾਹੀ ਅਤੇ ਉਸਦੀ ਪਤਨੀ (ਰੂੜੇ ਦੇ ਮਾਤਾ ਪਿਤਾ) ਦੀਆਂ ਕਬਰਾਂ ਦੇ ਲਾਗੇ ਬੂਟੇ ਅਤੇ ਹੱਸੋ ਦੀਆਂ ਕਬਰਾਂ ਬਣ ਗਈਆਂ। ਦੋਵੇਂ ਵੇਰ ਕੁਰਾਨ ਪੜ੍ਹਿਆ ਗਿਆ: ਖ਼ਤਮ ਕਰਵਾਇਆ ਗਿਆ। ਦੋਵੇਂ ਵੇਰ ਪਿੰਡ ਵੱਲੋਂ ਇਲਾਕੇ ਵਿਚ ਨਿਆਜ਼ਾਂ ਵੰਡੀਆਂ ਗਈਆਂ। ਰੂੜੇ ਦੇ ਮਾਪੇ ਦੇ ਵੇਰ ਮਰੇ ਸਨ; ਪਹਿਲੀ ਵੇਰ ਉਸਨੇ ਦੁਖ ਨਹੀਂ ਸੀ ਮਨਾਇਆ: ਦੂਜੀ ਵੇਰ ਹੋਈਆਂ ਮੌਤਾਂ ਦਾ ਦੁਖ ਅਸਹਿ ਸੀ; ਪਰ ਰੂੜਾ ਸਹਿ ਗਿਆ, ਪਿੰਡ ਦੇ ਲੋਕਾਂ ਦੀ ਹਮਦਰਦੀ ਦੇ ਸਹਾਰੇ।
ਸਾਰੇ ਉਦਾਸ ਬੈਠੇ ਸਨ। ਰੁੜਾ ਹੌਲੀ ਹੌਲੀ ਤੁਰਦਾ ਮੁੜ ਬੜ੍ਹੇ ਉੱਤੇ ਆ ਗਿਆ ਅਤੇ ਯਾਰਾਂ ਸੋ ਰੁਪਏ ਦੀ ਪੋਟਲੀ ਨੰਬਰਦਾਰ ਦੇ ਸਾਹਮਣੇ ਰੱਖ ਕੇ ਆਖਿਆ, "ਚਾਚਾ, ਆਹ ਲਉ ਮੇਰੇ ਭਾਅ ਦੀਆਂ ਬੱਕਰੀਆਂ। ਮੈਥੋਂ ਨਹੀਂ ਸਾਂਜੀਆਂ ਜਾਣੀਆਂ। ਜੇ ਉਨ੍ਹਾਂ ਨੂੰ ਨਹੀਂ ਸਾਂਭ ਸਕਿਆ ਤਾਂ ਇਨ੍ਹਾਂ ਪੈਸਿਆਂ ਦਾ ਮੈਂ ਕੀ ਲੱਗਨਾਂ। ਉਹ ਬੱਕਰੀਆਂ ਪਿੰਡ ਦੀਆਂ ਸਨ: ਇਹ ਪੈਸੇ ਪਿੰਡ ਦੇ ਨੇ। ਮੈਂ ਯਰੀਮ ਹੋ ਗਿਆ ਚਾਚਾ ਮੇਰਾ ਕੋਈ ਨਹੀਂ।" ਰੂੜੇ ਦੇ ਹੰਝੂ ਬੇਕਾਬੂ ਹੋ ਗਏ। ਨੰਬਰਦਾਰ ਨੇ ਉਸਨੂੰ ਗਲ ਨਾਲ ਲਾ ਕੇ ਦਿਲਾਸਾ ਦਿੱਤਾ, "ਹੇ ਕਮਲਾ ਹੋਇਆ। ਅੰਞਾਣਿਆਂ ਵਾਂਗ ਰੋਈ ਜਾਂਦਾ। ਅਸੀਂ ਤੇਰੇ ਆਂ ਰੂੜਿਆ... ਅਸੀਂ ਸਾਰੇ।" ਅਤੇ ਨੰਬਰਦਾਰ ਦੀ ਡਿੱਗੀ ਬੱਝ ਗਈ। ਪਿੱਪਲ ਦੁਆਲੇ ਬਣੇ ਸੜ੍ਹੇ ਉੱਤੇ ਬੈਠੇ ਸਾਰੇ ਆਦਮੀਆਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ।
ਬੱਕਰੀਆਂ ਸਮੇਤ ਅਠਵੰਜਾ ਜੀਆਂ ਨੂੰ ਆਪਣੀ ਬੁੱਕਲ ਵਿਚ ਸੰਭਾਲੀ ਰੱਖਣ ਵਾਲਾ ਖੁੱਲ੍ਹਾ ਵਾੜਾ, ਇਕੱਲੇ ਰੂੜੇ ਨੂੰ ਖਾਣ ਨੂੰ ਆਉਂਦਾ ਸੀ। ਪਿੰਡ ਦੇ ਪ੍ਰਾਇਮਰੀ ਸਕੂਲ ਕੋਲ ਆਪਣੀ ਇਮਾਰਤ ਨਹੀਂ ਸੀ। ਪਿੰਡ ਦੇ ਗੁਰਦੁਆਰੇ ਕੋਲੋਂ ਸਕੂਲ ਦਾ ਕੰਮ ਲਿਆ ਜਾਦਾ ਸੀ। ਰੂੜੇ ਨੇ ਆਪਣੇ ਭਰਾ ਦਾ ਘਰ ਬੱਚਿਆਂ ਦੇ ਸਕੂਲ ਲਈ ਦੇ ਦਿੱਤਾ ਅਤੇ ਆਪ ਨਵੇਂ ਕੋਠੇ ਵਿਚ ਫ਼ਕੀਰਾਂ ਵਰਗਾ ਜੀਵਨ ਜੀਣ ਲੱਗ ਪਿਆ।
ਦੇਸ਼ ਦੀ ਹਵਾ ਕੁਝ ਹੋਰ ਹੁੰਦੀ ਜਾ ਰਹੀ ਸੀ। ਦੇਸ਼ ਦੀ ਆਜ਼ਾਦੀ ਅਤੇ ਪੰਜਾਬ ਦੀ ਵੰਡ ਦੀਆਂ ਗੱਲਾਂ ਆਮ ਸਨ। ਸਾਰਾ ਦੇਸ਼ ਆਜ਼ਾਦੀ ਦੇ ਰੰਗ ਵਿਚ ਰੰਗਿਆ ਜਾ ਰਿਹਾ ਸੀ। ਰੂੜੇ ਨੂੰ ਇਸ ਹਫੜਾ-ਦਫੜੀ ਨਾਲ ਕੋਈ ਦਿਲਚਸਪੀ ਨਹੀਂ ਸੀ। ਉਸਨੂੰ ਉਦਾਸੀ ਸੀ ਕਿ ਇਸ ਰੌਲੇ-ਰੱਪੇ ਅਤੇ ਭੀੜ-ਭੜੱਕੇ ਦੁਆਰਾ ਰੌਣਕਾਂ ਅਤੇ ਸਾਂਝਾਂ ਦਾ ਨਿਰਾਦਰ ਕੀਤਾ ਜਾ ਰਿਹਾ ਸੀ।
ਸਮਾਂ ਬੀਤਦਾ ਗਿਆ। ਪਾਕਿਸਤਾਨ ਤੋਂ ਬੇ-ਘਰ ਹੋ ਕੇ ਆਏ ਲੋਕ ਹੌਲੀ ਹੌਲੀ ਘਰਾਂ ਵਾਲੇ ਹੋ ਗਏ। ਜੀਵਨ ਮੁੜ ਆਪਣੀ ਚਾਲੇ ਤੁਰਨ ਲੱਗ ਪਿਆ। ਪਰ ਇਸ ਚਾਲ ਵਿਚ ਪਹਿਲਾਂ ਵਾਲੀ ਸਾਦਗੀ ਅਤੇ ਸੁਹਿਰਦਤਾ ਨਹੀਂ ਸੀ। ਹਰ ਆਦਮੀ ਪ੍ਰਾਪਤੀਆਂ ਦੀ ਦੌੜ ਦੌੜਦਾ ਜਾਪਦਾ ਸੀ। ਸਮਾਜਕ ਜੀਵਨ ਦੀ ਹਰ ਸੁੰਦਰਤਾ ਨੂੰ ਪਦਾਰਥਕ ਪ੍ਰਾਪਤੀ ਦਾ ਸਾਧਨ ਬਣਾਇਆ ਜਾਣਾ ਯੋਗ ਸਮਝਿਆ ਜਾਣ ਲੱਗ ਪਿਆ ਸੀ।
ਰੂੜੇ ਨੂੰ ਧੀਆ-ਪੁੱਤਾ ਕਹਿ ਕੇ ਪਿਆਰਨ ਵਾਲੇ ਬੁੱਢੇ ਇਕ ਇਕ ਕਰ ਕੇ ਤੁਰ ਗਏ ਸਨ। ਉਸਦੀ ਉਮਰ ਦੇ ਲੋਕ ਉਸ ਵਾਂਗ ਬੁੱਢੇ ਹੁੰਦੇ ਜਾ ਰਹੇ ਸਨ। ਜਿਨ੍ਹਾਂ ਮੁੰਡਿਆਂ ਨੂੰ ਉਹ ਕਸਰਤਾਂ ਕਰਵਾਉਂਦਾ, ਦੁੱਧ ਪਿਆਉਂਦਾ ਅਤੇ ਭੰਗੜੇ ਪੁਆਉਂਦਾ ਰਿਹਾ ਸੀ, ਉਹ ਆਪੋ ਆਪਣੇ ਕਾਰਾਂ-ਵਿਹਾਰਾਂ ਅਤੇ ਪਰਿਵਾਰਾਂ ਵਿਚ ਰੁੱਝ ਗਏ ਸਨ। ਉਨ੍ਹਾਂ ਦੇ ਮਨਾਂ ਵਿਚ ਰੂੜੇ ਲਈ ਪਿਆਰ ਅਤੇ ਸਤਿਕਾਰ ਜਿਉਂ ਦਾ ਤਿਉਂ ਕਾਇਮ ਸੀ। ਰੂੜੇ ਦਾ ਘਰ ਉਨ੍ਹਾਂ ਲਈ ਧਰਮ-ਅਸਥਾਨ ਦਾ ਦਰਜਾ ਰੱਖਦਾ ਸੀ। ਆਪਣੇ ਵਿਹਲੇ ਸਮੇਂ ਨੂੰ ਰੂੜੇ ਦੇ ਨੇੜ ਵਿਚ ਬਿਤਾਉਣ ਨੂੰ ਉਹ ਸਤਸੰਗ ਦਾ ਦਰਜਾ ਦਿੰਦੇ ਸਨ। ਨਵੇਂ ਪੰਚ ਦੇ ਮੁੰਡੇ ਰੂੜੇ ਨੂੰ 'ਬਾਬਾ ਰੂੜਾ' ਕਹਿ ਕੇ ਬੁਲਾਉਂਦੇ ਸਨ ਪਰ ਉਨ੍ਹਾਂ ਲਈ 'ਬਾਬੇ ਰੂੜੇ' ਦਾ ਉਹ ਮਹੱਤਵ ਨਹੀਂ ਸੀ ਜੋ ਉਨ੍ਹਾਂ ਦੇ ਮਾਪਿਆਂ ਲਈ ਸੀ।
ਦੇਸ਼ ਕਈ ਪੱਖਾਂ ਤੋਂ ਉੱਨਤ ਹੋ ਰਿਹਾ ਸੀ। ਸਾਡੇ ਨਿੱਕੇ ਜਿਹੇ ਸ਼ਹਿਰ ਵਿਚ ਕਾਲਜ ਬਣ ਗਿਆ ਸੀ; ਪਿੰਡਾਂ ਨੂੰ ਸੜਕਾਂ ਬਣਾ ਦਿੱਤੀਆਂ ਗਈਆਂ ਸਨ; ਪਿੰਡ ਪਿੰਡ ਸਕੂਲ ਬਣ ਗਏ ਸਨ; ਸਕੂਲਾਂ ਵਿਚ ਕਲਚਰ ਦੇ ਨਾਂ ਉੱਤੇ ਖੇਡਾਂ, ਨਾਟਕਾਂ ਅਤੇ ਭੰਗੜਿਆਂ ਦਾ ਰਿਵਾਜ ਪਾਇਆ ਜਾ ਰਿਹਾ ਸੀ। ਦੇਸ਼ ਦਾ ਨਵਾਂ ਪੇਚ ਇਸ ਨਵੇਂ ਵਾਤਾਵਰਣ ਦੀ ਉਪਜ ਸੀ।
ਬਾਬੇ ਰੂੜੇ ਦੇ ਘਰ ਵਿਚ ਬਣੇ ਸਕੂਲ ਵਿਚ ਪੰਜ ਜਮਾਤਾਂ ਪੜ੍ਹ ਕੇ ਸੁਰਿੰਦਰ ਹੁਣ ਗੌਰਮਿੰਟ ਕਾਲਜ ਵਿਚ ਦਾਖ਼ਲ ਹੋ ਚੁੱਕਾ ਸੀ। ਭੰਗੜੇ ਦਾ ਉਸਨੂੰ ਸ਼ੌਕ ਸੀ ਅਤੇ ਇਸ ਸੋਕ ਨੂੰ ਪਾਲਣ ਦੀ ਯੋਗਤਾ ਉਸਨੂੰ ਰੱਬ ਮਿਲੀ ਹੋਈ ਸੀ। ਉਹ ਜ਼ਿਲ੍ਹੇ ਦੀ ਭੰਗੜਾ ਟੀਮ ਦਾ ਕੈਪਟਨ ਜਾਂ ਲੀਡਰ ਸੀ। ਕਾਲਜ ਦੀ ਡਰਾਮਾ ਕਲੱਬ ਵਿਚ ਵੀ ਉਸਦੀ ਵਿਸ਼ੇਸ਼ ਥਾਂ ਸੀ। ਜ਼ਿਲ੍ਹੇ ਦੀ ਭੰਗੜਾ ਟੀਮ ਦੇ ਚੌਦਾਂ ਮੈਂਬਰਾਂ ਵਿਚੋਂ ਛੇ ਉਸਦੇ ਆਪਣੇ ਕਾਲਜ
ਜਗਤ ਰਾਮ ਜੀ ਦੀ ਦੂਜੀ ਗੱਲ ਨੂੰ ਸਮਝਣ ਜੋਗੀ ਸਿਆਣਪ ਸੁਰਿੰਦਰ ਕੋਲ ਨਹੀਂ ਸੀ ਅਤੇ ਪਹਿਲੀ ਗੱਲ ਨੂੰ ਉਨ੍ਹਾਂ ਦਾ ਮਾਨਸਿਕ ਉਲਾਰ ਸਮਝ ਕੇ ਉਹ ਬਾਬੇ ਰੁੜੇ ਅਤੇ ਉਸਦੇ ਸ਼ਰਧਾਲੂਆਂ ਨੂੰ, ਮਨ ਹੀ ਮਨ, ਭੁਲੇਖੇ ਦਾ ਸ਼ਿਕਾਰ ਸਮਝਣ ਲੱਗ ਪਿਆ ਸੀ । ਜਗਤ ਰਾਮ ਜੀ ਬਾਬੇ ਚੂੜੇ ਨਾਲ ਸੁਰਿੰਦਰ ਬਾਰੇ ਗੱਲ ਬਾਤ ਕਰਦੇ ਰਹਿੰਦੇ ਸਨ।
ਬਾਬੇ ਦਾ ਬਹੁਤ ਜੀ ਕਰਦਾ ਸੀ ਸੁਰਿੰਦਰ ਨੂੰ ਮਿਲਣ ਲਈ ਪਰ ਸੁਰਿੰਦਰ ਨੇ ਅਜਿਹੀ ਲੋੜ ਕਦੇ ਨਹੀਂ ਸੀ ਮਹਿਸੂਸੀ। ਉਹ ਮਨ ਹੀ ਮਨ ਬਾਬੇ ਨਾਲ ਈਰਖਾ ਕਰਦਾ ਸੀ। ਬਾਬੇ ਦੀ ਨਜ਼ਰ ਬਹੁਤ ਕਮਜ਼ੋਰ ਹੋ ਚੁੱਕੀ ਸੀ। ਹੁਣ ਉਹ ਆਪਣੇ ਭਰਾ ਭਰਜਾਈ ਅਤੇ ਮਾਤਾ ਪਿਤਾ ਦੀਆਂ ਕਬਰਾਂ ਤਕ ਵੀ ਸਹਾਇਤਾ ਬਿਨਾਂ ਨਹੀਂ ਸੀ ਜਾ ਸਕਦਾ। ਪਿੰਡ ਦੇ ਲੋਕਾਂ ਨੇ ਬਾਬੇ ਦੀਆਂ ਅੱਖਾਂ ਦਾ ਇਲਾਜ ਕਰਵਾਉਣ ਦੀ ਇੱਛਾ ਪਰਗਟ ਕੀਤੀ ਤਾਂ ਉਸ ਨੇ ਆਖ ਦਿੱਤਾ ਸੀ, "ਮੇਰੇ ਜਿੰਨੀਆਂ ਅੱਖਾਂ ਕਿਸ ਕੋਲ ਨੇ ? ਹੁਣ ਬਾਕੀ ਕਿੰਨੀ ਕੁ ਰਹਿ ਗਈ ਹੈ ? ਏਦਾਂ ਹੀ ਲੰਘ ਜਾਏਗੀ।" ਪਰ ਜਗਤ ਰਾਮ ਜੀ ਕੋਲੋਂ ਸੁਰਿੰਦਰ ਦੀਆਂ ਸਿਫ਼ਤਾਂ ਸੁਣ ਕੇ ਬਾਬੇ ਦੀ ਇੱਛਾ ਹੁੰਦੀ ਸੀ ਕਿ ਉਸਦੀ ਨਜ਼ਰ ਇਕ ਵੇਰ ਥੋੜ੍ਹੇ ਚਿਰ ਲਈ ਹੀ ਪਰਤ ਆਵੇ।
ਮੁੱਖ ਮੰਤਰੀ ਦੇ ਦੌਰੇ ਦੀ ਖ਼ਬਰ ਸੁਣ ਕੇ ਸ਼ਹਿਰ ਦੇ ਪਤਵੰਤਿਆਂ ਨੇ ਉਨ੍ਹਾਂ ਦੇ ਮਾਣ
ਸੁਣ ਕੇ ਬਾਬਾ ਬੀਤੇ ਦਿਨਾਂ ਦੇ ਸੁਨਹਿਰੀ ਸੁਪਨਿਆਂ ਵਿਚ ਗੁਆਰ ਗਿਆ। ਕਦੇ ਉਹ ਵੀ ਭੰਗੜੇ ਦਾ ਬਾਦਸ਼ਾਹ ਸੀ। ਕਦੇ ਉਸਦੇ ਭੰਗੜੇ ਬਾਰੇ ਉਹ ਗੱਲਾਂ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਦੀ ਉਸਨੂੰ ਸਮਝ ਨਹੀਂ ਸੀ ਆਉਂਦੀ। ਅੰਗਰੇਜ਼ ਡਿਪਟੀ ਕਮਿਸ਼ਨਰ ਉਸਨੂੰ ਕਾਪੀ ਦੇਣ ਲਈ ਕੁਰਸੀ ਉੱਤੋਂ ਉੱਠ ਕੇ ਆਇਆ ਸੀ। ਉਸਨੂੰ ਆਪਣੇ ਅਤੇ ਸੁਰਿੰਦਰ ਵਿਚ ਕਿਸੇ ਸਮਾਨਤਾ ਦਾ ਅਹਿਸਾਸ ਹੋਇਆ। ਉਸਨੂੰ ਇਉਂ ਜਾਪਿਆ ਜਿਵੇਂ ਸੁਰਿੰਦਰ ਵਿਚ ਉਹ ਦੁਬਾਰਾ ਜੀ ਰਿਹਾ ਸੀ ਅਤੇ ਏਨਾ ਵੱਡਾ ਹੋ ਗਿਆ ਸੀ ਕਿ ਮੁੱਖ ਮੰਤਰੀ ਵੀ ਉਸਨੂੰ ਵੇਖਣ ਆਉਣ ਲੱਗ ਪਏ ਸਨ। ਉਸਨੇ ਜਗਤ ਰਾਮ ਜੀ ਨੂੰ ਕਿਹਾ, "ਮਾਸਟਰ ਜੀ, ਮੇਰਾ ਬੜਾ ਦਿਲ ਕਰਦਾ ਹੈ ਇਸ ਮੁੰਡੇ ਨੂੰ ਮਿਲਣ ਨੂੰ।" ਇਕ ਹਉਕਾ ਜਿਹਾ ਭਰ ਕੇ ਜਗਤ ਰਾਮ ਜੀ ਸਕੂਲ ਵਿਚ ਜਾ ਵੜੇ।
ਅੱਜ ਸਵੇਰੇ ਜਦੋਂ ਸੁਰਿੰਦਰ ਬਾਬੇ ਦੇ ਘਰ ਦੇ ਦਰਵਾਜ਼ੇ ਅੱਗ ਲੰਘਣ ਲੱਗਾ ਤਾਂ ਬਾਬੇ ਨੇ ਆਵਾਜ਼ ਦੇ ਕੇ ਉਸਨੂੰ ਕੋਲ ਬੁਲਾ ਲਿਆ। ਸੁਰਿੰਦਰ ਕਾਹਲ ਵਿਚ ਸੀ। ਅੱਜ ਮੁੱਖ ਮੰਤਰੀ ਨੇ ਆਉਣਾ ਸੀ । ਉਸਨੇ ਕਾਲਜ ਪੁੱਜ ਕੇ ਸਾਰੀ ਤਿਆਰੀ ਨੂੰ ਅੰਤਲਾ ਰੂਪ ਦੇਣਾ ਸੀ। ਅੱਜ ਉਸਦੇ ਜੀਵਨ ਦਾ ਮਹੱਤਵਪੂਰਣ ਦਿਨ ਸੀ। ਕੁਝ ਸੋਚ ਕੇ, ਕਾਹਲ ਵਿਚ ਹੁੰਦਿਆਂ ਹੋਇਆ ਵੀ ਉਹ ਬਾਬੇ ਰੁੜੇ ਕੋਲ ਚਲਾ ਗਿਆ। ਬਾਬੇ ਨੇ ਆਖਿਆ, "ਬਾਬਾਸ਼ੇ ਮੁੰਡਿਆ, ਰੱਬ ਰਹਿਮ ਕਰੋ ਨਜ਼ਰ ਸੁਵੱਲੀ ਰੱਖੋ। ਮੇਰੀਆਂ ਅੱਖਾਂ ਨੇ ਜੁਆਬ ਦੇ ਦਿੱਤਾ, ਨਹੀਂ ਤਾਂ ਤੇਰਾ ਭੰਗੜਾ ਜ਼ਰੂਰ ਵੇਖਦਾ। ਸੁਣਿਆ, ਚੰਗਾ ਭੰਗੜਾ ਪਾਉਨਾ ਤੂੰ ...ਤੇਰੇ ਮਨ ਵਿਚ ਵੀ ਜ਼ਰੂਰ ਰੀਝ ਆਉਂਦੀ ਹੋਊ ਕਿ ਸਾਸੇ ਦੀਆਂ ਅੱਖਾਂ ਹੁੰਦੀਆਂ ਤਾਂ ਭੰਗੜਾ ਵਿਖਾਉਂਦੇ। ਅਸੀਂ...।"
ਸ਼ਾਇਦ ਏਸੇ ਮੌਕੇ ਦੀ ਉਡੀਕ ਸੀ ਸੁਰਿੰਦਰ ਨੂੰ। ਬਾਬੇ ਰੂੜੋ ਦੀ ਗੱਲ ਟੈਕ ਕੇ ਉਸ ਆਖਿਆ, "ਮੈਨੂੰ ਛੇਤੀ ਹੈ, ਮੈਂ ਚੱਲਨਾਂ।"
ਬਾਬੇ ਰੁੜੇ ਨੇ ਕਦੇ ਕਿਸੇ ਨੂੰ ਫਿੱਕਾ ਬੋਲ ਨਹੀਂ ਸੀ ਬੋਲਿਆ; ਅਤੇ ਨਾ ਹੀ ਬਾਸ਼ੇ ਰੂੜੇ ਨੂੰ ਕਦੇ ਕਿਸੇ ਨੇ ਵਿੱਕਾ ਬੋਲ ਬੋਲਿਆ। ਸੁਰਿੰਦਰ ਨੇ ਅਣਹੋਣੀ ਨੂੰ ਹੋਣਹਾਰ ਕਰ ਦਿੱਤਾ ਪਰ ਅਜਿਹਾ ਕਰਨ ਵਿਚ ਉਸਦੇ ਮਨ ਦਾ ਸਾਰਾ ਜ਼ੋਰ ਲੱਗ ਗਿਆ। ਉਸਦਾ ਮਨ ਭਾਰਾ ਹੋ ਗਿਆ। ਭਾਰੇ ਮਨ ਨਾਲ ਜਦੋਂ ਉਹ ਬਾਬੇ ਦੇ ਘਰੋਂ ਨਿਕਲ ਰਿਹਾ ਸੀ, ਉਸੇ ਵੇਲੇ ਚੜ੍ਹਦੀ ਪੱਤੀ ਦੇ ਭਜਨ ਅਤੇ ਜਰਨੈਲ ਆਪਣੇ ਸਾਈਕਲ ਕੰਧ ਨਾਲ ਲਾ
ਆਪਣੇ ਸਾਥੀਆਂ ਨੂੰ ਉਡੀਕੇ ਬਿਨਾਂ ਹੀ ਸੁਰਿੰਦਰ ਅੱਗੇ ਤੁਰ ਪਿਆ। ਮਸਾਂ ਫਰਲਾਂਗ ਭਰ ਗਿਆ ਸੀ ਕਿ ਸਾਈਕਲ ਉੱਤੋਂ ਉਤਰ ਕੇ ਕੁਝ ਸੋਚਿਆ ਅਤੇ ਸੋਚ ਕੇ ਸਾਈਕਲ ਪਿੰਡ ਵੱਲ ਮੋੜ ਲਿਆ। ਕਜ਼ਨ ਅਤੇ ਜਰਨੈਲ ਲਾਗੇ ਆ ਚੁੱਕੇ ਸਨ। ਭਜਨ ਨੇ ਪੁੱਛਿਆ, "ਕੁਝ ਭੁੱਲ ਗਿਆ, ਸੁਰਿੰਦਰਾ ? ਛੇਤੀ ਹੈ: ਅਸੀਂ ਏਥੇ ਉਡੀਕਨੇ ਆਂ।" ਕੁਝ ਕਹੇ ਬਿਨਾ ਸੁਰਿੰਦਰ ਨੇ ਸਾਈਕਲ ਫਿਰ ਮੋੜ ਲਿਆ ਅਤੇ ਉਨ੍ਹਾਂ ਨਾਲ ਕਾਲਜ ਵੱਲ ਨੂੰ ਹੋ ਤੁਰਿਆ। ਸਾਰਾ ਰਸਤਾ ਤਿੰਨਾਂ ਵਿਚ ਕੋਈ ਗੱਲ-ਬਾਤ ਨਾ ਹੋਈ।
ਸੁਰਿੰਦਰ ਦੀ ਗੱਲ ਸੁਣ ਕੇ ਬਾਬਾ ਬਹੁਤ ਉਦਾਸ ਹੋ ਗਿਆ। ਜ਼ਿੰਦਗੀ ਭਰ ਬਾਬਾ ਲੋਕਾਂ ਨੂੰ ਵਧਦੇ ਵਿਕਸਦੇ ਵੇਖ ਕੇ ਖ਼ੁਸ਼ ਹੁੰਦਾ ਆਇਆ ਸੀ। ਪਿੰਡ ਦੇ ਕਿਸੇ ਘਰ ਵਿਚ ਗਾਂ-ਮੱਥ ਸੁੰਦੀ ਸੀ ਤਾਂ ਪਹਿਲਾ ਦੁੱਧ ਅਤੇ ਉਸ ਤੋਂ ਪਿੱਛੋਂ ਪਹਿਲਾ ਮੱਖਣ ਬਾਬੇ ਦੀ ਭੇਟਾ ਕੀਤਾ ਜਾਂਦਾ ਸੀ, ਜਿਹੜਾ ਪਿੰਡ ਦੇ ਲੋਕਾਂ ਦੇ ਹੀ ਮੂੰਹ ਪੈਂਦਾ ਸੀ । ਬਾਬੇ ਨੂੰ ਦੋਹਰੀ ਖ਼ੁਸ਼ੀ ਹੁੰਦੀ ਸੀ। ਜਦੋਂ ਲੋਕ ਬਾਬੇ ਨੂੰ ਦੁੱਧ ਘਿਉ ਦਿੰਦੇ ਸਨ, ਉਦੋਂ ਉਨ੍ਹਾਂ ਦੇ ਚਿਹਰਿਆਂ ਉੱਤੇ ਲਵੇਰੀਆਂ ਦੇ ਦੁੱਧ ਘਿਉ ਵਿਚ ਬਰਕਤ ਪੈਣ ਦਾ ਭਰੋਸਾ ਪੱਸਰ ਜਾਂਦਾ ਸੀ ਅਤੇ ਜਦੋਂ ਉਹੋ ਦੁੱਧ ਘਿਉ ਪਿੰਡ ਦੇ ਨੌਜੁਆਨਾਂ ਦੇ ਮੂੰਹ ਪੈਂਦਾ ਸੀ, ਬਾਬਾ ਉਨ੍ਹਾਂ ਦੀ ਸੁਹਣੀ ਸਿਹਤ ਦੀ ਕਲਪਨਾ ਕਰਦਾ ਸੀ। ਦੋਵੇਂ ਗੱਲਾਂ ਬਾਬੇ ਲਈ ਅਨੰਦ ਦਾ ਸੋਮਾ ਸਨ । ਕਿਸੇ ਨੇ ਕੋਈ ਵਹਿੜਕਾ ਹਾਲੀ ਕਰਨਾ ਹੋਵੇ ਤਾਂ ਬਾਬੇ ਕੋਲੋਂ ਥਾਪੀ ਦਿਵਾਉਣੀ ਜ਼ਰੂਰੀ ਹੁੰਦੀ ਸੀ। ਹਾੜ੍ਹੀ-ਸਾਉਣੀ ਬੀ ਦੇਣ ਲੱਗਿਆ ਲੋਕ ਬਾਬੇ ਦਾ ਹੱਥ ਲਵਾਉਂਦੇ ਸਨ। ਪਿੰਡ ਦੀ ਧੀ ਡੋਲੀ ਪੈਣ ਲੱਗਿਆ ਬਾਬੇ ਕੋਲੋਂ ਅਸੀਸ ਲੈਂਦੀ ਸੀ, ਪਿੰਡ ਦੀ ਨਵੀਂ ਨੂੰਹ ਬਾਬੇ ਦੇ ਪੈਰੀਂ ਹੱਥ ਲਾ ਕੇ ਆਪਣੇ ਘਰ ਪਰਵੇਸ਼ ਕਰਦੀ ਸੀ। ਪਿੰਡ ਦੇ ਹਰ ਲਾੜੇ ਨੂੰ ਸਿਹਰਾ ਬੰਨ੍ਹਣ ਤੋਂ ਪਹਿਲਾਂ ਸਿਹਰੇ ਨੂੰ ਬਾਬੇ ਦਾ ਹੱਥ ਲੁਆਇਆ ਜਾਂਦਾ ਸੀ। ਪਿੰਡ ਦਾ ਹਰ ਬੱਚਾ ਬਾਬੇ ਦੀ ਅਸੀਸ ਨਾਲ ਸਕੂਲੇ ਦਾਖ਼ਲ ਹੋਇਆ ਸੀ ਅਤੇ ਹਰਬੱਚੇ ਨੇ ਇਮਤਿਹਾਨ ਵਿਚ ਸਫਲਤਾ ਦੇ ਭਰੋਸੇ ਲਈ ਬਾਬੇ ਕੋਲੋਂ ਇਹ ਸ਼ਬਦ ਸੁਣੇ ਸਨ, "ਬਾਬਾਸ਼ੇ ਪੁੱਤਰਾ, ਰੱਬ ਰਾਖਾ, ਸੱਭੇ ਪੈਰਾਂ।"
ਬਾਬਾ ਰੂੜਾ ਸਭ ਦੀ ਖ਼ੈਰ ਮੰਗਦਾ ਸੀ । ਦੂਜਿਆਂ ਦੀ ਖ਼ੁਸ਼ੀ ਲਈ ਉਹ ਕੁਝ ਵੀ ਕਰ ਜਾਂਦਾ ਸੀ। ਘੁਰਾਲੇ ਵਾਲੇ ਬਚਨੇ ਦਾ ਪੁੱਤਰ ਤੇਜੂ ਚੜ੍ਹਦੀ ਮਾਲੀ ਸੀ, ਜਦੋਂ ਰੂੜੇ ਨੇ ਘੁਲਨਾ ਸ਼ੁਰੂ ਕੀਤਾ ਸੀ। ਬੱਬੇਹਾਲੀ ਦੀ ਹਰ ਦੂਜੀ ਤੀਜੀ ਛਿੰਝੇ ਰੁੜੇ ਅਤੇ ਭੇਜੂ ਦਾ ਮੁਕਾਬਲਾ ਹੋ ਜਾਂਦਾ ਸੀ । ਰੂੜਾ ਹਰ ਵਾਰ ਜਿੱਤ ਜਾਂਦਾ ਸੀ। ਬੱਬੇਹਾਲੀ ਦਾ ਪਿੜ ਇਲਾਕੇ ਵਿਚ ਸਭ ਤੋਂ ਵੱਡਾ ਪਿੜ ਸੀ। ਬਚਨੇ ਦੀ ਇੱਛਾ ਸੀ ਕਿ ਉਸਦਾ ਪੁੱਤਰ ਇਕ ਫੇਰ ਬੱਬੇਹਾਲੀ ਦੇ ਅਖਾੜੇ ਵਿਚ ਪਟਕਾ ਬੰਨ੍ਹ ਕੇ ਫੇਰੀ ਦੋਵੇ । ਰੂੜਾ ਇਸ ਇੱਛਾ ਦੀ ਪੂਰਤੀ ਦੇ ਰਾਹ ਵਿਚ ਸਭ ਤੋਂ ਵੱਡੀ ਰੁਕਾਵਟ ਸੀ। ਜਦੋਂ ਖੁਰਾਕਾਂ ਅਤੇ ਕਸਰਤਾਂ ਇਸ ਰੁਕਾਵਟ ਨੂੰ ਦੂਰ ਕਰਨ ਵਿਚ ਸਫਲ ਨਾ ਹੋਈਆਂ ਤਾਂ ਬਚਨਾ ਇਕ ਦਿਨ ਰੂੜੇ ਦੇ ਵੱਡੇ
ਕੋਲ ਬੈਠੇ ਰੂੜੇ ਨੇ ਬਚਨੇ ਦੀਆਂ ਅੱਖਾਂ ਵੱਲ ਵੇਖਿਆ; ਉਨ੍ਹਾਂ ਵਿਚ ਵੱਸੀ ਹੋਈ ਵੇਦਨਾ ਲਈ ਆਪਣੇ ਆਪ ਨੂੰ ਦੋਸ਼ੀ ਜਾਣ ਕੇ ਉਸਨੇ ਸਿਰ ਝੁਕਾ ਲਿਆ ਅਤੇ ਆਖਿਆ, “ਚਾਚਾ, ਮੈਨੂੰ ਮਾਫ਼ੀ ਦੇ; ਮੈਂ ਤੇਰਾ ਗੁਨਾਹਗਾਰ ਆ। ਹੋ ਗਿਆ, ਸੋ ਹੋ ਗਿਆ ਪਰ ਅੱਜ ਤੂੰ ਰੂੜੇ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਚਾਚਾ।"
ਅਤੇ ਰੂੜੇ ਨੇ ਘੁਲਣਾ ਛੱਡ ਦਿੱਤਾ।
ਆਪਣੇ ਸਾਰੇ ਜੀਵਨ ਵਿਚ, ਦੂਜਿਆਂ ਦੀ ਖ਼ੁਸ਼ੀ ਲਈ ਬਾਬਾ ਰੂੜਾ ਬਹੁਤ ਕੁਝ ਕਰਦਾ ਆਇਆ ਸੀ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਇਹ ਸਭ ਕੁਝ ਕਿਉਂ ਕਰਦਾ ਸੀ। ਉਸਦੇ ਸੁਭਾਅ ਦੇ ਸਾਰੇ ਗੁਣ ਉਸਦੇ ਜੀਵਨ ਦੀਆਂ ਪ੍ਰਸਥਿਤੀਆਂ ਵਿਚੋਂ ਉਪਜੀਆਂ ਹੋਈਆਂ ਲੋੜਾਂ ਦੇ ਪੈਦਾ ਕੀਤੇ ਹੋਏ ਸਨ। ਪਿਛਲਾ ਪੇਚ ਇਨ੍ਹਾਂ ਵਿਚ ਕਰਾਮਾਤੀ ਸ਼ਕਤੀ ਵੇਖਣ ਦਾ ਸੁਆਰਥ ਜਾਂ ਰੂਹਾਨੀ ਸੁੰਦਰਤਾ ਵੇਖਣ ਦਾ ਭੋਲਾਪਨ ਕਰਦਾ ਆਇਆ ਸੀ: ਨਵੇਂ ਹਾਲਾਤ ਦੀ ਉਪਜ, ਨਵਾਂ ਪੋਚ ਇਨ੍ਹਾਂ ਨੂੰ ਬਾਬੇ ਦੀਆਂ ਕਮਜ਼ੋਰੀਆਂ ਜਾਣ ਕੇ ਇਨ੍ਹਾਂ ਦਾ ਨਿਰਾਦਰ ਕਰਨ ਦੀ ਰੁਚੀ ਰੱਖਦਾ ਸੀ। ਇਸੇ ਰੁਚੀ ਵਿਚੋਂ ਉਪਜੇ ਸਨ ਸੁਰਿੰਦਰ ਦੇ ਬੋਲ, ਜਿਨ੍ਹਾਂ ਨੇ ਬਾਬੇ ਰੂੜੇ ਨੂੰ ਬਹੁਤ ਉਦਾਸ ਕਰ ਦਿੱਤਾ।
ਸੁਰਿੰਦਰ ਦੀ ਟੀਮ ਪੂਰੀ ਤਿਆਰੀ ਨਾਲ ਕਾਲਜ ਦੇ ਹਾਲ ਵਿਚ ਬੈਠੀ ਸੀ। ਇਸੇ ਹਾਲ ਵਿਚ ਹੀ ਉਸਦੀ ਟੀਮ ਨੇ ਭੰਗੜੇ ਦਾ ਸਾਰਾ ਮੇਕ-ਅੱਪ ਕੀਤਾ ਸੀ। ਹਾਲ ਦੇ ਦਰਵਾਜ਼ੇ ਬੰਦ ਰੱਖੇ ਗਏ ਸਨ ਤਾਂ ਚ ਉਨ੍ਹਾਂ ਦੇ ਕੱਪੜਿਆਂ ਅਤੇ ਮੇਕ-ਅੱਪ ਦੀ ਚਮਕ ਸਮੇਂ ਤੋਂ ਪਹਿਲਾਂ ਕੋਈ ਨਾ ਵੇਖ ਸਕੇ। ਬਹੁਤ ਜ਼ੋਰ ਲੱਗਾ ਸੀ ਪ੍ਰੋਫੈਸਰ ਖੁਰਾਣਾ ਦਾ, ਇਸ ਸ਼ੇਅ ਦੀ ਤਿਆਰੀ ਵਿਚ ਅਤੇ ਕਾਲਜ ਵੱਲੋਂ ਖ਼ਰਚ ਵੀ ਬਹੁਤਕੀਤਾ ਗਿਆ ਸੀ। ਹਾਲ ਵਿਚ ਪੱਖੇ ਚੱਲ ਰਹੇ ਸਨ ਤਾਂ ਵੀ ਗਰਮੀ ਨਾਲ ਸਾਰੀ ਟੀਮ ਮੁੜਕੇ ਮੁੜ੍ਹਕੀ ਹੋ ਰਹੀ ਸੀ ਅਤੇ ਸਾਰੀ ਤਿਆਰੀ ਫਿੱਕੀ ਪੈਂਦੀ ਜਾ ਰਹੀ ਸੀ। ਤਿੰਨ ਘੰਟਿਆਂ ਦੀ ਲੰਮੀ ਉਡੀਕ ਪਿੱਛੋਂ ਹਾਲ ਦੇ ਦਰਵਾਜ਼ੇ ਉੱਤੇ ਦਸਤਕ ਹੋਈ। ਪ੍ਰੋਫੈਸਰ ਖੁਰਾਣਾ ਨੇ ਦਰਵਾਜ਼ਾ ਖੋਲ੍ਹਿਆ। ਕਾਲਜ ਦੇ ਵਾਈਸ-ਪ੍ਰਿੰਸੀਪਲ ਸ. ਜੋਗਿੰਦਰ ਸਿੰਘ ਜੀ ਨੇ ਅੰਦਰ ਆ ਕੇ ਦੱਸਿਆ, "ਸ਼ਹਿਰ ਦੇ ਪਤਵੰਤਿਆਂ ਨਾਲ ਜ਼ਰੂਰੀ ਮੀਟਿੰਗ ਕਰ ਕੇ ਮੁੱਖ-ਮੰਤਰੀ ਜੀ ਪਠਾਨਕੋਟ ਨੂੰ ਚਲੇ ਗਏ
ਟੀਮ ਦੇ ਚਾਵਾਂ-ਭਾਵਾਂ ਦੀ ਖੇਤੀ ਉੱਤੇ ਗੜੇ-ਮਾਰ ਹੋ ਗਈ। ਸੁਰਿੰਦਰ ਦੇ ਸਿਰ ਵਿਚ ਜਿਵੇਂ ਕਿਸੇ ਨੇ ਸੱਟ ਮਾਰ ਦਿੱਤੀ ਹੋਵੇ। ਉਸਨੇ ਕਾਲਜ ਦੇ ਮੁੰਡਿਆਂ ਸਾਹਮਣੇ ਡੀਗਾਂ ਮਾਰੀਆਂ ਸਨ; ਉਸਨੂੰ ਲੱਗਾ ਕਿ ਹੁਣ ਉਹ ਉਨ੍ਹਾਂ ਸਾਹਮਣੇ ਅੱਖ ਨਹੀਂ ਚੁੱਕ ਸਕੇਗਾ। ਉਹ ਬਹੁਤ ਉੱਚੀ ਥਾਂ ਤੋਂ ਹੇਠਾਂ ਡਿੱਗ ਪਿਆ ਸੀ। ਉਸਨੇ ਭੰਗੜੇ ਵਾਲੇ ਕੱਪੜੇ ਲਾਹ ਕੇ ਆਪਣੇ ਸਾਧਾਰਨ ਕੱਪੜੇ ਪਾਏ, ਸਾਈਕਲ ਫੜਿਆ ਅਤੇ ਪਿੰਡ ਨੂੰ ਚੱਲ ਪਿਆ। ਪਿੰਡ ਪਹੁੰਚ ਕੇ ਵੇਖਿਆ, ਬਾਬੇ ਰੂੜੇ ਦੇ ਘਰ ਲੋਕਾਂ ਦੀ ਭੀੜ ਲੱਗੀ ਹੋਈ ਸੀ। ਮੰਜੀ ਉੱਤੇ ਲੰਮੇ ਪਏ ਬਾਬੇ ਰੁੜੇ ਉੱਤੇ ਚਿੱਟੀ ਚਾਦਰ ਦਿੱਤੀ ਹੋਈ ਸੀ। ਹਾਜ਼ਰ ਲੋਕਾਂ ਦੀਆਂ ਅੱਖਾਂ ਗਿੱਲੀਆਂ ਸਨ। ਸਾਰੀ ਗੱਲ ਨੂੰ ਸਮਝ ਕੇ ਸੁਰਿੰਦਰ ਨੇ ਸਾਈਕਲ ਵਿਹੜੇ ਵਿਚ ਸੁਟਿਆ ਅਤੇ ਧੜੱਮ ਕਰ ਕੇ ਬਾਬੇ ਉੱਤੇ ਜਾ ਡਿੱਗਾ। ਬਾਬੇ ਦੇ ਸਿਰ ਨੂੰ ਦੋਹਾਂ ਹੱਥਾਂ ਵਿਚ ਫੜ ਕੇ ਉਸਦੇ ਚਿਹਰੇ ਵੱਲ ਵੇਖਦਾ ਹੋਇਆ ਵਿਲਕਿਆ, "ਬਾਬਾ, ਅੱਖਾਂ ਖੋਲ੍ਹ: ਮੇਰੀ ਦੁਨੀਆਂ ਵਿਚ ਪਏ ਹਨੇਰੇ ਨੂੰ ਵੇਖਣ ਵਾਲੀਆਂ ਅੱਖਾਂ ਖੋਲ੍ਹ ਮੈਨੂੰ ਮਾਫ਼ ਕਰ ਦੇ, ਬਾਬਾ।" ਜਗਤ ਰਾਮ ਜੀ ਨੇ ਉਸਨੂੰ ਗਲ ਨਾਲ ਲਾ ਕੇ ਦਿਲਾਸਾ ਦਿੱਤਾ। ਆਪਣੇ ਆਪ ਨੂੰ ਜ਼ਰਾ ਸੰਭਾਲ ਕੇ ਸੁਰਿੰਦਰ ਨੇ ਆਖਿਆ, "ਮਾਸਟਰ ਜੀ, ਕੀ ਹੋ ਗਿਆ ? ਬਾਬੇ ਨੇ ਅਚਾਨਕ ਅੱਖਾਂ ਕਿਉਂ ਮੀਟ ਲਈਆਂ ?"
"ਸ਼ਾਇਦ ਤੇਰੀਆਂ ਅੱਖਾਂ ਖੋਲ੍ਹਣ ਲਈ, ਬਰਖ਼ੁਰਦਾਰ।"
ਕੀਰਤਨ ਸੋਹਿਲੇ ਦਾ ਪਾਠ ਕਰ ਕੇ ਬਾਬੇ ਰੂੜੇ ਨੂੰ ਉਸਦੇ ਮਾਤਾ ਪਿਤਾ ਅਤੇ ਭਰਾ ਕਰਜਾਈ ਲਾਗੇ ਦਫ਼ਨਾ ਦਿੱਤਾ ਗਿਆ। ਵੱਡੀਆਂ ਵੱਡੀਆਂ ਯੁਗ-ਗਰਦੀਆਂ ਤੋਂ ਨਿਰਲੇਪ ਰਹਿਣ ਵਾਲਾ ਬਾਬਾ ਰੂੜਾ, ਸਸਕਾਰਾਂ, ਕਥਰਾਂ, ਕਲਮਿਆਂ ਅਤੇ ਕੀਰਤਨ ਸੋਹਲਿਆਂ ਤੋਂ ਉੱਚਾ ਹੋ ਜਾਣ ਵਾਲਾ ਬਾਬਾ ਰੂੜਾ, ਇਕ ਫਿੱਕਾ ਬੋਲ ਨਾ ਸਹਾਰ ਸਕਿਆ। ਮਰ ਗਯਾ ਸਦਮਾ ਏ ਯੱਕ ਚੁੰਬਜ਼ੇ ਲਬ ਸੇ.....
ਸੋਚ-ਸੰਸਕਾਰ
ਮਾਰਚ 1997 ਦਾ ਮਹੀਨਾ ਮੁੱਕਣ ਵਾਲਾ ਸੀ ਜਦੋਂ ਮੇਰਾ ਮਿੱਤਰ, ਭਾਰਤ ਵਿਚੋਂ, ਮੇਰੇ ਸੱਦੇ ਉੱਤੇ ਵਲੈਤ ਆਇਆ। ਜੀਵਨ ਦੇ ਪੈਂਤੀ ਲੰਮੇ ਸਾਲ, ਵੱਖ ਵੱਖ ਸਰਕਾਰੀ ਕਾਲਜਾਂ ਵਿਚ ਅੰਗਰੇਜ਼ੀ ਸਾਹਿੱਤ ਦਾ ਅਧਿਆਪਕ ਰਹਿ ਕੇ ਰੀਟਾਇਰ ਹੋਏ ਨੂੰ ਚਾਰ ਕੁ ਸਾਲ ਹੋ ਚੁੱਕੇ ਸਨ। ਉਸਦੇ ਬੱਚੇ, ਦੋ ਧੀਆਂ ਅਤੇ ਇਕ ਪੁੱਤਰ, ਵਿਆਹੋ ਵਰ੍ਹੇ, ਕੰਮੀਂ ਕਾਰੀ ਲੱਗੇ, ਵੈੱਲ ਸੈਟਲਡ ਸਨ। ਚੇਤ ਮਹੀਨੇ ਦੀਆਂ ਨਿੱਘੀਆਂ ਪੰਜਾਬੀ ਧੁੱਪਾਂ, ਉੱਚੇ ਸਫ਼ੈਦਿਆਂ ਦੀਆਂ ਤੇਤ੍ਰ-ਮੇਰੀਆਂ ਛਾਵਾਂ ਅਤੇ ਕੁਲੀਆਂ ਬਸੰਤੀ ਪੌਣਾਂ ਵਿਚੋਂ ਆਏ ਦਾ ਸੁਆਗਤ ਕੀਤਾ ਠੰਢੇ, ਝੱਖੜੀਲੇ ਅਤੇ ਹੋਂਦੂ ਜਿਹੇ ਵਲੈਤੀ ਮੌਸਮ ਨੇ। ਨਾਨ-ਸਟਾਪ ਫਲਾਈਟ ਵਿਚ ਦਸ-ਯਾਰਾਂ ਘੱਟੇ ਬੈਠਾ ਰਹਿਣ ਨਾਲ ਥੱਕਿਆ ਅਤੇ ਕਸਟਮ ਇਮੀਗ੍ਰੇਸ਼ਨ ਦੀਆਂ ਲੰਮੀਆਂ ਲਾਈਨਾਂ ਵਿਚ ਖਲੋਣ ਕਾਰਨ ਅੱਕਿਆ ਜਦੋਂ ਉਹ ਹੀਥਰੋ ਏਅਰਪੋਰਟ ਉੱਤੇ ਮੈਨੂੰ ਮਿਲਿਆ ਤਾਂ ਵਲੈਤੀ ਠੰਢ ਨੂੰ ਕੁਝ ਵਧੇਰੇ ਮਹਿਸੂਸ ਕਰਦਿਆਂ ਹੋਇਆਂ ਉਸਨੇ ਆਖਿਆ, "ਯਾਰਾ, ਕਿਥੇ ਲੈ ਆਇਆ ਹੈ, ਪਾਲੇ ਮਾਰਨ ਲਈ ?" ਉਸਨੂੰ ਆਪਣੀ ਗਲਵਕੜੀ ਵਿਚ ਲੈਂਦਿਆਂ ਮੈਂ ਕਿਹਾ, "ਕਿਤੇ ਨਹੀਂ ਮਰ ਚੱਲਿਆ ਪਾਲੇ। ਇਕ ਨਵੀਂ ਜੀਵਨ-ਜਾਚ ਨੂੰ ਵੇਖਣ ਲਈ ਏਨਾ ਕੁ ਪਾਲਾ ਭੋਗਣ ਵਿਚ ਕੋਈ ਹਰਜ ਨਹੀਂ।"
"ਸਾਰੀ ਜ਼ਿੰਦਗੀ ਇਨ੍ਹਾਂ ਦੀ ਜੀਵਨ-ਜਾਚ ਦੇ ਰੋਣੇ ਰੋਂਦਾ ਰਿਹਾ ਹਾਂ ਕੁਝ ਕੁੱਲਾ ਨਹੀਂ ਮੈਨੂੰ ਇਨ੍ਹਾਂ ਦਾ। ਹੁਣ ਤਾਂ ਤੇਰੇ ਲਾਗੇ ਰਹਿ ਕੇ, ਕੁਝ ਚਿਰ ਲਈ ਆਪਣੇ ਅਤੀਤ ਵਿਚ ਗੁਆਚਣ ਲਈ ਆਇਆ ਹਾਂ," ਕਹਿ ਕੇ ਖੁਸ਼ੀ ਨਾਲ ਛਲਕਦਿਆਂ ਉਸਨੇ ਇਕ ਵੇਰ ਫਿਰ ਮੈਨੂੰ ਗਲ ਲਾ ਲਿਆ।
ਏਅਰਪੋਰਟ ਦੀ ਰੰਗੀਨੀ, ਰੋਸ਼ਨੀ ਅਤੇ ਗਹਿਮਾ-ਗਹਿਮ ਵਿਚੋਂ ਬਾਹਰ ਆਏ ਤਾਂ ਮੋਟਰ-ਵੇ ਦੀ ਹਫੜਾ-ਦਫੜੀ ਨਾਲ ਸਾਡਾ ਵਾਹ ਪੈ ਗਿਆ। ਨੀਵੇਂ ਬੱਦਲਾਂ, ਲਗਾਤਾਰ ਵਰ੍ਹਦੇ ਨਿੱਕੇ ਨਿੱਕੇ ਮੀਂਹ, ਘਸਮੈਲੇ ਜਿਹੇ ਦਿਨ, ਤੇਜ਼ ਦੌੜਦੀਆਂ ਕਾਰਾਂ ਦੇ ਟਾਇਰਾਂ ਨਾਲ ਸੜਕ ਉੱਤੋਂ ਉੱਡਦੇ ਪਾਣੀ ਦੀ ਬਣੀ ਧੁੰਦ ਆਦਿਕ ਦੇ ਕਾਰਣ ਮਿੱਤਰ-ਮਿਲਾਪ ਦਾ ਚਾਅ ਸੜਕ ਦੀ ਸਾਵਧਾਨੀ ਨਾਲ ਸਲ੍ਹਾਬਿਆ ਰਿਹਾ। ਜੇ ਚੰਗਾ ਧੁਪਾਲਾ ਦਿਨ ਹੁੰਦਾ ਤਾਂ ਮੈਂ ਉਸਨੂੰ ਪਹਿਲੇ ਦਿਨ ਹੀ ਟ੍ਰਾਫਾਲਗਰ ਸੁਕੇਅਰ, ਬਕਿੰਘਮ ਪੈਲਸ, ਅਤੇ ਪਿੱਕਾਡਿਲੀ ਸਰਕਸ ਆਦਿਕ ਦੇ ਲਾਗੋਂ ਦੀ ਲੰਘਾ ਕੇ ਲਿਆਉਣਾ ਸੀ। ਮੌਸਮ ਦੀ ਖ਼ਰਾਬੀ ਕਾਰਨ ਵਧੀ ਹੋਈ ਸੜਕ ਦੀ ਸਾਵਧਾਨੀ ਨੇ ਸਾਧਾਰਣ ਸੁਖ-ਸਾਂਦ ਤੋਂ ਅਗੋਰੇ, ਇਕਰਾਰਾਂ ਤਕਰਾਰਾਂ ਭਰੀ ਵਾਰਤਾਲਾਪ ਦਾ ਮੌਕਾ ਨਾ ਬਣਨ ਦਿੱਤਾ। ਟ੍ਰੈਫ਼ਿਕ ਵੱਲ ਏਨਾ ਧਿਆਨ ਦੇਣ ਦੀ
ਮੈਂ ਕਹਿ ਬੈਠਾ, "ਇਹ ਗਿਆਰਵੀਂ ਸਦੀ ਵਿਚ ਬਣਿਆ ਸੀ। ਨਾ ਅੰਗਰੇਜ਼ ਉਦੋਂ ਲੁਟੇਰੇ ਸਨ, ਨਾ ਇਹ ਲੁੱਟ ਦੀ ਯਾਦਗਾਰ ਹੈ। ਇਸਨੂੰ ਜਮਹੂਰੀਅਤ ਦਾ ਜਨਮ ਅਸਥਾਨ
ਮੰਨਿਆ ਜਾਂਦਾ ਹੈ।"
"ਤੂੰ ਮੰਨਦਾ ਹੋਵੇਗਾ; ਮੈਨੂੰ ਪਤਾ ਹੈ ਕਿ ਗਿਆਰਵੀਂ ਸਦੀ ਵਿਚ ਬਾਦਸ਼ਾਹ ਕੈਨੂਟ ਨੇ ਇਸ ਥਾਂ ਉੱਤੇ ਜਿਹੜਾ ਮਹੱਲ ਬਣਵਾਇਆ ਸੀ, ਉਹ 1512 ਵਿਚ ਅੱਗ ਲੱਗ ਜਾਣ ਕਰਕੇ ਸ਼ਾਹੀ ਰਿਹਾਇਸ਼ ਲਈ ਵਰਤਿਆ ਜਾਣਾ ਬੰਦ ਕਰ ਦਿੱਤਾ ਗਿਆ ਸੀ। ਮੁਰੰਮਤ ਹੋ ਜਾਣ ਪਿੱਛੋਂ 1547 ਵਿਚ ਪਾਰਲੀਮੈਂਟ ਹਾਊਸ ਬਣਾ ਦਿੱਤਾ ਗਿਆ। ਉਹ....।"
"ਅਤੇ ਉਦੋਂ ਅਜੇ ਇਨ੍ਹਾਂ ਦੀ ਲੁੱਟ ਸ਼ੁਰੂ ਨਹੀਂ ਸੀ ਹੋਈ।"
"ਜਿਸ ਦਾ ਦਿੱਤਾ ਖਾਈਏ, ਉਸਦੇ ਗੁਣ ਗਾਉਣੇ ਚਾਹੀਦੇ ਹਨ; ਪਰ ਸਾਰੀ ਗੱਲ ਸੁਣ ਲੈ ਪਹਿਲਾਂ ਫਿਰ ਵਧੇਰੇ ਬੇਸੁਰਾ ਗਾ ਸਕੇਂਗਾ। ਉਹ ਪਾਰਲੀਮੈਂਟ ਹਾਊਸ 1834 ਦੀ ਅੱਗ ਵਿਚ ਪੂਰਾ ਸੜ ਗਿਆ ਸੀ। ਇਹ, ਹੁਣ ਵਾਲਾ, 1839 ਵਿਚ ਆਰੰਭ ਕਰ ਕੇ 1867 ਵਿਚ ਮੁਕੰਮਲ ਕੀਤਾ ਗਿਆ ਸੀ। ਇਸ ਲਈ ਇਸ ਉੱਤੇ ਲੁੱਟ ਦਾ ਪੈਸਾ ਲੱਗਾ ਹੈ। ਜੇ ਇਕ ਅੱਧੀ ਹਿਸਟਰੀ ਦੀ ਕਿਤਾਬ ਪੜ੍ਹ ਛੱਡੇ ਤਾਂ ਕੀ ਹਰਜ ਹੈ। ਤੈਨੂੰ ਏਨਾ ਪਤਾ ਤਾਂ ਲੱਗ ਜਾਵੇ ਕਿ ਯੌਰਪ ਦੇ ਦੇਸ਼ਾਂ ਦੀ ਕੋਈ ਇਮਾਰਤ ਅਜਿਹੀ ਨਹੀਂ ਜਿਸ ਉੱਤੇ ਗੁਲਾਮਾਂ ਦੀ ਤਿਜਾਰਤ ਵਿਚੋਂ ਕਮਾਇਆ ਹੋਇਆ ਧਨ ਨਾ ਲੱਗਾ ਹੋਵੇ। ਉਹ ਵੀ ਤਾਂ ਲੁੱਟ ਹੀ ਸੀ; ਸ਼ਰਮਨਾਕ, ਜ਼ਾਲਮਾਨਾ, ਮੁਜਰਮਾਨਾ ਲੁੱਟ।"
ਏਨਾ ਕਹਿ ਕੇ ਮੇਰਾ ਮਿੱਤਰ ਚੁੱਪ ਹੋ ਗਿਆ। ਉਸ ਦੇ ਮਨ ਵਿਚ ਦੇਸ਼-ਪਿਆਰ ਦਾ ਖ਼ਾਨਦਾਨੀ ਜਜ਼ਬਾ ਜਾਗ ਪਿਆ ਸੀ। ਉਸਦੇ ਪਿਤਾ ਜੀ ਸੁਤੰਤਰਤਾ ਸੰਗਰਾਮੀਆਂ ਵਿਚੋਂ ਸਨ। ਨਾ-ਮਿਲਵਰਤਣ ਦੇ ਸ਼ਾਂਤਮਈ ਅੰਦੋਲਨ ਸਮੇਂ ਜਦੋਂ ਉਨ੍ਹਾਂ ਦਾ ਜਥਾ ਸੜਕ ਵਿਚ ਲੇਟਿਆ ਹੋਇਆ ਸੀ, ਉਦੋਂ ਅੰਗਰੇਜ਼ੀ ਹਾਕਮਾਂ ਦੇ ਹੁਕਮ ਨਾਲ ਉਨ੍ਹਾਂ ਉੱਤੇ ਘੋੜੇ ਦੌੜਾ ਦਿੱਤੇ ਗਏ ਸਨ। ਘੋੜੇ ਦਾ ਪੌੜ ਵੱਜ ਕੇ ਉਸਦੇ ਪਿਤਾ ਜੀ ਦੇ ਮੱਥੇ ਉੱਤੇ ਵੱਡਾ ਜ਼ਖ਼ਮ ਹੋ ਗਿਆ ਸੀ, ਜਿਸ ਦਾ ਨਿਸ਼ਾਨ ਚਿਤਾ ਦੀਆਂ ਲੱਕੜਾਂ ਤਕ ਉਨ੍ਹਾਂ ਦੇ ਨਾਲ ਗਿਆ ਸੀ। ਮੈਂ ਤਰਕ ਅਤੇ ਭਾਵਨਾ ਦੇ ਦੋਹਾਂ ਮੈਦਾਨਾਂ ਵਿਚ ਮਾਤ ਖਾ ਜਾਣ ਕਾਰਣ ਬੋਲਣ ਜੋਗਾ ਨਹੀਂ ਸਾਂ ਰਿਹਾ। ਇਸ ਲਈ ਟਾਵਰ ਆਫ਼ ਲੰਡਨ ਅਤੇ ਟਾਵਰ ਬ੍ਰਿਜ ਦੇ ਲਾਗੋਂ ਦੀ ਲੰਘਣ ਲੱਗਿਆ ਮੇਰੀਆਂ ਅੱਖਾਂ ਨੇ ਉਨ੍ਹਾਂ ਇਮਾਰਤਾਂ ਵੱਲ ਮੁੜਨ ਦੀ ਲੋੜ ਨਾ ਮਹਿਸੂਸੀ। ਉਂਵ ਇਨ੍ਹਾਂ ਦੀਆਂ ਮੂਰਤਾਂ ਵਾਲੇ ਕਾਰਡ ਮੈਂ ਉਸਨੂੰ ਭੇਜਦਾ ਰਿਹਾ ਸਾਂ। ਆਪਣੇ ਮਿੱਤਰ ਦੀ ਬੌਧਿਕ ਤੀਖਣਤਾ ਅਤੇ ਵਿਸ਼ਾਲ ਜਾਣਕਾਰੀ ਸਾਹਮਣੇ ਨਿਰੁੱਤਰ ਹੋਣ ਵਿਚ ਵੀ ਉਚੇਚਾ ਅਨੰਦ ਸੀ।
ਇਕ ਦਿਨ ਗੱਲਾਂ ਗੱਲਾਂ ਵਿਚ ਮੇਰੋ ਮੂੰਹੋਂ ਨਿਕਲ ਗਿਆ ਕਿ "ਵੈਸਟ (ਪੱਛਮੀ
ਮੇਰਾ ਮਿੱਤਰ ਹੌਲੀ ਨਾਲ ਉੱਠ ਕੇ ਕਿਚਨ ਵਿਚ ਗਿਆ ਅਤੇ ਪਾਣੀ ਦਾ ਗਲਾਸ ਹੱਥ ਵਿਚ ਫੜੀ ਵਾਪਸ ਆ ਗਿਆ। ਪਾਣੀ ਦਾ ਗਲਾਸ ਮੇਰੇ ਸਾਹਮਣੇ ਰੱਖ ਕੇ ਬੋਲਿਆ, "ਠੰਢਾ ਪਾਣੀ ਪੀ ਲੈ; ਤੇਰੀ ਤਬੀਅਤ ਠੀਕ ਹੋ ਜਾਵੇਗੀ। ਅਕਲ ਆਵੇਗੀ ਕਿ ਨਹੀਂ, ਮੈਂ ਕਹਿ ਨਹੀਂ ਸਕਦਾ। ਜੰਗ ਨਾਲ ਦੱਠੇ ਯੌਰਪ ਦੀ ਉਸਾਰੀ ਲਈ ਮਿਹਨਤ ਮਜ਼ਦੂਰੀ ਕਰਨ ਬੁਲਾਇਆ ਸੀ ਤੁਹਾਨੂੰ ਇਥੇ ਇਨ੍ਹਾਂ ਪੱਛਮੀ 'ਹਾਤਮਤਾਈਆਂ' ਨੇ। ਪਹਿਲਾਂ ਵੀ ਬਹੁਤ 'ਦਇਆ' ਕੀਤੀ ਹੈ ਇਨ੍ਹਾਂ ਨੇ ਆਸਟ੍ਰੇਲੀਆ ਅਤੇ ਅਮਰੀਕਾ ਦੇ ਆਦਿ ਵਾਸੀਆਂ ਉੱਤੇ। ਧਰਤੀ ਦਾ ਕਣ ਕਣ ਇਨ੍ਹਾਂ ਦੀ 'ਦਇਆ' ਦੇ ਭਾਰ ਹੇਠਾਂ ਦੱਬਿਆ ਪਿਆ ਹੈ। 1857 ਤੋਂ ਆਰੰਭ ਹੋ ਕੇ ਜਲ੍ਹਿਆਂ ਵਾਲੇ ਬਾਗ ਅਤੇ ਬੰਗਾਲ ਦੇ ਕਾਲ ਦੇ ਕਾਰਨਾਮੇ ਕਰਦੀ ਹੋਈ ਇਨ੍ਹਾਂ ਦੀ 'ਦਇਆ' ਹੀ ਤਾਂ 1942 ਦੇ ਕੁਇਟ ਇੰਡੀਆ ਦਾ ਕਾਰਣ ਬਣੀ ਸੀ। 1947 ਵਿਚ ਤੁਹਾਡੀ ਆਜ਼ਾਦੀ ਦੀ ਯੱਗਵੇਦੀ ਉੱਤੇ ਡੁੱਲ੍ਹਿਆ ਸਾਰਾ ਇਨਸਾਨੀ ਖੂਨ ਇਨ੍ਹਾਂ ਦੀ 'ਦਇਆ' ਦੇ ਮੱਥੇ ਉੱਤੇ ਲੱਗਾ ਹੋਇਆ ਤਿਲਕ ਹੈ; ਜਿੰਨਾ ਵੱਡਾ ਮੱਥਾ ਓਨਾ ਵੱਡਾ ਟਿੱਕਾ। ਹੁਣ ਇਨ੍ਹਾਂ ਸਾਰਿਆਂ ਨੇ ਰਲ ਮਿਲ ਕੇ ਨਵਾਂ ਢੰਗ ਕੱਢ ਲਿਆ ਹੈ। ਹੁਣ ਇਹ ਗਲੋਬਲ ਇਕਾਨੋਮੀ ਦੇ ਨਾਂ ਉੱਤੇ ਸਾਡੇ ਮੂੰਹ ਦੀ ਰੋਟੀ ਖੋਹਣ ਸਾਡੇ ਘਰੀਂ ਜਾਣਗੇ । ਅੱਠ ਅੱਠ ਸਾਲ ਦੇ ਬੱਚਿਆਂ ਕੋਲੋਂ, ਸੋਲ੍ਹਾ ਸੋਲ਼ਾਂ ਘੱਟੋ ਫੈਕਟਰੀਆਂ ਵਿਚ ਕੰਮ ਕਰਵਾਉਣ ਵਾਲਿਆਂ ਦੇ ਮਨ ਵਿਚ ਦਇਆ-ਧਰਮ ਦਾ ਨਿਵਾਸ ਹੋਣਾ ਸੰਭਵ ਨਹੀਂ; ਹਾਂ, ਖਾਣ ਵਾਲੇ ਮੂੰਹ ਉੱਤੇ ਲੱਗੀਆਂ ਹੋਈਆਂ ਅੱਖਾਂ ਨੂੰ ਸਦਾ ਸ਼ਰਮਾਉਣਾ ਪਿਆ ।"
ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਮੇਰੇ ਘਰ ਵਾਲੀ ਨੇ ਕਹਿ ਦਿੱਤਾ, "ਸੰਸਾਰ ਦੇ ਇਤਿਹਾਸ ਨੇ ਤੁਹਾਡੇ ਆਖੇ ਨਹੀਂ ਤੁਰਨਾ ਉਸਨੂੰ ਜਾਣ ਦਿਉ ਜਿਧਰ ਜਾਂਦਾ ਹੈ। ਤੁਸੀਂ ਦੇਸ਼ ਦੀ ਕੰਟਰੀਸਾਈਡ ਵੇਖੋ ਇਸਦੀ ਸੁੰਦਰਤਾ ਬਾਰੇ ਦੋ ਵਿਰੋਧੀ ਰਾਵਾਂ ਨਹੀਂ ਹੋ ਸਕਦੀਆਂ। ਉਂਞ ਮੈਂ ਬਾਲੀ ਨਾਲ ਸਹਿਮਤ ਹਾਂ ਕਿ ਪੱਛਮੀ ਕੰਮਾਂ ਦਾ ਸਾਰਾ ਇਤਿਹਾਸ ਅੱਤਿਆਚਾਰ ਨਾਲ ਭਰਿਆ ਪਿਆ ਹੈ। ਇਸਨੂੰ ਘੜੀ ਮੁੜੀ ਦੁਹਰਾਉਣਾ ਵੀ ਠੀਕ ਨਹੀਂ, ਪਰ ਭਵਿੱਖ ਵਿਚ ਇਸ ਦੇ ਐਨ ਉਲਟ ਕੁਝ ਹੋਣ ਵਾਪਰਨ ਦੀਆਂ ਆਸਾਂ ਲਾਉਣੀਆਂ ਵੀ ਸਿਆਣਪ ਵਾਲੀ ਗੱਲ ਨਹੀਂ।"
ਮੈਂ ਚੁੱਪ ਰਹਿਣ ਵਿਚ ਭਲਾ ਮਨਾਇਆ। ਕਹਿਣ ਨੂੰ ਬਹੁਤਾ ਕੁਝ ਮੇਰੇ ਕੋਲ ਨਹੀਂ ਸੀ, ਤਾਂ ਵੀ ਅੰਦਰੇ ਅੰਦਰ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਮਨੁੱਖੀ ਮਨ ਲਈ ਇਹ ਵਿਸ਼ਵਾਸ ਗੌਰਵ ਵਾਲੀ ਗੱਲ ਨਹੀਂ ਕਿ ਜੋ ਕੁਝ ਪਿੱਛੇ ਹੁੰਦਾ ਆਇਆ ਹੈ, ਉਹੋ ਕੁਝ ਅੱਗੇ ਲਈ ਹੋਈ ਜਾਣਾ ਹੈ।
ਲੋਕ ਡਿਸਟ੍ਰਿਕਟ ਤੋਂ ਵਾਪਸ ਆਉਂਦਿਆਂ ਮੈਂ ਮੋਟਰ-ਵੇ ਲਾਗੇ ਬਣੇ ਇਕ ਵਿਸ਼ਾਲ ਢਾਬੇ (ਸਰਵਿਸਿਜ਼-ਰੈਸਟੂਰਾਂ) ਉੱਤੇ ਚਾਹ ਪੀਣ ਅਤੇ ਪਟਰੋਲ ਲੈਣ ਲਈ ਰੁਕਿਆ। ਮੇਰੇ ਮਿੱਤਰ ਨੇ ਉਸ ਢਾਬੇ ਦੀ ਵਿਸ਼ਾਲਤਾ ਅਤੇ ਸੁੰਦਰਤਾ ਨੂੰ ਮਨ ਹੀ ਮਨ ਆਪਣੇ ਦੇਸ਼ ਦਿਆਂ ਢਾਬਿਆਂ ਦੇ ਟਾਕਰੇ ਵਿਚ ਰੱਖਦਿਆਂ ਆਖਿਆ, "ਇਨ੍ਹਾਂ ਚੋਰਾਂ ਨੇ ਚੋਰੀ ਦੇ ਮਾਲ ਨੂੰ ਚੰਗੀ ਥਾਂ ਵੀ ਵਰਤਿਆ ਹੈ।" ਪਤਾ ਨਹੀਂ ਕਿਵੇਂ, ਪਰ ਮੈਂ ਇਹ ਕਹਿਣ ਦੀ ਹਿੰਮਤ ਕਰ ਗਿਆ, "ਇਹ ਢਾਬੇ ਐਂਪਾਇਰ ਵੇਲੇ ਦੇ ਬਣੇ ਹੋਏ ਨਹੀਂ। ਇਹ ਇੰਡਸਟਰੀ ਨੇ ਬਣਾਏ ਹਨ। ਇਨ੍ਹਾਂ ਉੱਤੇ ਇਨ੍ਹਾਂ ਲੋਕਾਂ ਦੀ ਆਪਣੀ ਮਿਹਨਤ ਦੀ ਕਮਾਈ ਲੱਗੀ ਹੈ।"
"ਇਨ੍ਹਾਂ ਨੇ ਵਾਪਾਰ ਰਾਹੀਂ ਵੀ ਲੋਕਾਂ ਨੂੰ ਲੁੱਟਿਆ ਹੈ ਪਰ ਇਹ ਮੰਨਣਾ ਪਵੇਗਾ ਕਿ ਇਨ੍ਹਾਂ ਨੂੰ ਪੈਸਾ ਵਰਤਣ ਦੀ ਜਾਚ ਹੈ।" ਕਹਿ ਕੇ ਮੇਰਾ ਮਿੱਤਰ ਚਾਹ ਦਾ ਆਨੰਦ ਲੈਣ ਲੱਗ ਪਿਆ। ਮੈਂ ਖ਼ੁਸ਼ ਸਾਂ ਕਿ ਗੱਲ ਇਸ ਤੋਂ ਅਗੇਰੇ ਨਹੀਂ ਸੀ ਵਧੀ।
ਪਹਿਲੀ ਮਈ ਨੂੰ ਚੋਣਾਂ ਹੋਈਆਂ ਸਨ। ਉਸੇ ਰਾਤ ਨਤੀਜੇ ਆਉਣੇ ਸ਼ੁਰੂ ਹੋ ਗਏ ਸਨ। ਸਾਰਾ ਟੱਬਰ ਟੈਲੀ ਸਾਹਮਣੇ ਬੈਠਾ ਤਮਾਸ਼ਾ ਵੇਖਦਾ ਰਿਹਾ ਸੀ। ਮੇਰਾ ਮਿੱਤਰ ਵੀ। ਅੰਤ ਵਿਚ ਕੁਝ ਹੈਰਾਨ ਜਿਹਾ ਹੋ ਕੇ ਉਸਨੇ ਆਖਿਆ ਸੀ, “ਚੋਣਾਂ ਦਾ ਬਹੁਤਾ ਰੋਲਾ-ਰੱਪਾ ਵੇਖਣ ਸੁਣਨ ਵਿਚ ਨਹੀਂ ਆਇਆ। ਏਥੇ ਜਲੂਸ ਵਗ਼ੈਰਾ ਨਹੀਂ ਕੱਢੇ ਲੋਕਾਂ।"
"ਰੌਲਾ ਪੈਂਦਾ ਹੈ; ਪਰ ਰੇਡੀਓ, ਅਖ਼ਬਾਰ ਅਤੇ ਟੈਲੀ ਆਦਿਕ ਰਾਹੀਂ। ਜਿੱਥੇ ਲੋਕ ਆਪਣੇ ਕਿਸੇ ਕੰਮ ਲਈ ਇਕੱਠੇ ਹੋਏ ਹੋਣ, ਉਥੇ ਲੀਡਰ ਵੀ ਪੁੱਜ ਜਾਂਦੇ ਹਨ, ਮੌਕੇ ਦਾ ਲਾਭ ਲੈਣ ਲਈ। 'ਚੋਣ ਲੀਡਰਾਂ ਦੀ ਲੋੜ ਹੈ; ਲੋਕਾਂ ਦੀ ਨਹੀਂ", ਏਥੇ ਇਸ ਗੱਲ ਦੀ ਪੂਰੀ ਚੇਤਨਾ ਹੈ।" ਮੇਰਾ ਉੱਤਰ ਸੁਣ ਕੇ ਮੇਰੇ ਮਿੱਤਰ ਨੇ ਹੌਲੀ ਜਿਹੀ ਆਖਿਆ, "ਹੱਛਾ", ਅਤੇ ਸੋਚੀਂ ਪਿਆ ਆਪਣੇ ਕਮਰੇ ਵਿਚ ਚਲਾ ਗਿਆ। ਪੱਛਮੀ ਲੋਕਾਂ ਦੇ ਜੀਵਨ
ਆਪਣੇ ਸੈਰ ਸਪਾਟਿਆਂ ਦੇ ਨਾਲ ਨਾਲ ਅਸੀਂ ਆਕਸਫੋਰਡ ਸਟ੍ਰੀਟ, ਸੈਂਟ ਅਤੇ ਲੋਕ ਸਾਈਡ ਵਰਗੇ ਵੱਡੇ ਵੱਡੇ ਸ਼ਾਪਿੰਗ ਸੈਂਟਰਾਂ ਵਿਚ ਵੀ ਜਾਂਦੇ ਰਹੇ। ਇਨ੍ਹਾਂ ਥਾਵਾਂ ਦੀ ਰੌਣਕ ਅਤੇ ਸੁੰਦਰਤਾ ਨੂੰ ਵੇਖ ਕੇ ਮੇਰਾ ਮਿੱਤਰ ਪ੍ਰਸੰਨ ਹੁੰਦਾ ਸੀ। ਉਸ ਨੇ 'ਲੁੱਟ' ਅਤੇ 'ਹੇਰਾਫੇਰੀ' ਵਰਗੇ ਸ਼ਬਦਾਂ ਦੀ ਵਰਤੋਂ ਨਾ ਕਰਦਿਆਂ ਹੋਇਆਂ ਆਪਣੀ ਖ਼ੁਸ਼ੀ ਨੂੰ ਪ੍ਰਗਟ ਕਰਨ ਲਈ ਆਖਿਆ ਸੀ, "ਮੁਨਾਰੇ ਦੇ ਮੋਹ ਵਿਚੋਂ ਸਹੂਲਤ ਅਤੇ ਸੁੰਦਰਤਾ ਨੇ ਵੀ ਜਨਮ ਲਿਆ ਹੈ।" ਮੇਰਾ ਜੀਅ ਕੀਤਾ ਆਖਾਂ 'ਮੁਨਾਫ਼ੇ ਦੇ ਮੋਹ ਬਿਨਾ ਪੱਛਮੀ ਯੌਰਪ ਦੀ ਹਾਲਤ ਵੀ ਪੂਰਬੀ ਬਲਾਕ ਵਾਲੀ ਹੋ ਜਾਣੀ ਸੀ; ਪਰ ਮੈਂ ਚੁੱਪ ਰਹਿਣਾ ਹੀ ਚੰਗਾ ਸਮਙਿਆ ।
ਇਕ ਦਿਨ ਵਿੰਡਜ਼ਰ ਸਫ਼ਾਰੀ ਪਾਰਕ ਵੱਲ ਜਾ ਰਹੇ ਸਾਂ ਕਿ ਰਾਹ ਵਿਚ ਪੁਲੀਸ ਦੁਆਰਾ ਰੁਟੀਨ ਚੈਕਿੰਗ ਕੀਤੀ ਜਾ ਰਹੀ ਸੀ। ਬਹੁਤ ਸਾਰੇ ਪੁਲੀਸ ਕਰਮਚਾਰੀ ਵੇਖ ਕੇ ਮੇਰੇ ਮਿੱਤਰ ਨੇ ਪੁੱਛਿਆ, "ਏਨੀ ਪੁਲੀਸ ਕਿਉਂ ?”
"ਤਾਂ ਜੁ ਕੰਮ ਛੇਤੀ ਨਿਬੜੇ ਅਤੇ ਲੋਕਾਂ ਦਾ ਵਕਤ ਜਾਇਆ ਨਾ ਹੋਵੇ।"
"ਤੇਰੇ ਕੋਲ ਸਾਰੇ ਕਾਗ਼ਜ਼ ਹੈਨ ?" ਮਿੱਤਰ ਦਾ ਦੋਸੀ ਅਨੁਭਵ ਮੈਥੋਂ ਪੁੱਛ ਰਿਹਾ ਸੀ।
"ਨਹੀਂ।" ਮੇਰੇ ਉੱਤਰ ਨੇ ਮੇਰੇ ਮਿੱਤਰ ਨੂੰ ਥੋੜਾ ਜਿਹਾ ਪ੍ਰੇਸ਼ਾਨ ਕਰ ਦਿੱਤਾ।
"ਕੀ ਬਣੇਗਾ ਹੁਣ ?" ਉਸਦੀ ਪ੍ਰੇਸ਼ਾਨੀ ਅਗਿਆਤ ਵਿਚੋਂ ਉਪਜੀ ਸੀ।
"ਕਾਗਜ਼ ਪੱਤਰ ਬਹੁਤਿਆਂ ਕੋਲ ਨਹੀਂ ਇਸ ਸਮੇਂ। ਅਜਿਹੇ ਸਾਰਿਆਂ ਨੂੰ ਇਕ ਇਕ ਪਰਚੀ ਦੇ ਦਿੱਤੀ ਜਾਵੇਗੀ, ਜਿਸਦੀ ਮਾਰਫ਼ਤ ਉਹ ਆਪਣੇ ਲਾਗਲੇ ਥਾਣੇ ਵਿਚ ਆਪਣੇ ਡਾਕੂਮੈਂਟਸ ਵਿਖਾ ਦੇਣਗੇ।"
"ਏਥੇ ਰੁਕਣਾ ਨਹੀਂ ਪਵੇਗਾ ?"
ਆਪਣੇ ਮਿੱਤਰ ਦੇ ਪ੍ਰਸ਼ਨ ਦਾ ਉੱਤਰ ਦੇਣ ਦਾ ਸਮਾਂ ਨਹੀਂ ਸੀ। ਪੁਲੀਸ ਕਰਮਚਾਰੀ ਨੇ ਮੇਰੇ ਕੋਲ ਆ ਕੇ ਆਖਿਆ, “ਰੁਟੀਨ ਚੈਕਿੰਗ, ਸਰ।"
"ਮੈਨੂੰ ਈਸਟ ਹੈਮ ਪੁਲੀਸ ਸਟੇਸ਼ਨ ਲਈ ਪ੍ਰੋਡਿਊਸਰ ਦੇ ਦਿਉ," ਆਖਿਆ ਜਾਣ ਉੱਤੇ ਪੁਲਿਸ ਕਰਮਚਾਰੀ ਨੇ ਅੱਧੇ ਕੁ ਮਿੰਟ ਵਿਚ ਪਰਚੀ ਮੈਨੂੰ ਫੜਾ ਦਿੱਤੀ ਅਤੇ ਅਸੀਂ ਆਪਣੇ ਰਾਹੇ ਪੈ ਗਏ। ਇਸ ਤਜਰਬੇ ਨੇ ਮੇਰੇ ਮਿੱਤਰ ਨੂੰ ਕੁਝ ਵਧੇਰੇ ਹੀ ਗੰਭੀਰ ਕਰ ਦਿੱਤਾ। ਨਿੱਕੀਆਂ ਨਿੱਕੀਆਂ ਗੱਲਾਂ ਉਸਨੂੰ ਸੋਚੀਂ ਪਾਉਣ ਲੱਗ ਪਈਆਂ। ਇਕ ਦਿਨ ਇਕ ਸੜਕ ਉੱਤੇ ਨਵੀਂ ਲੁੱਕ ਪਾਈ ਜਾ ਰਹੀ ਸੀ। ਦੂਰੋਂ ਹੀ 'ਰੋਡ ਵਰਕਸ ਅਟੈਂਡ', 'ਰੋਡ ਨੈਰੋਜ਼', 'ਨੇ ਰੋਡ ਮਾਰਕਿੰਗਜ਼', 'ਲੂਜ਼ ਚਿਪਿੰਗ', 'ਰਖ਼ ਸਰਵਿਸ' ਅਤੇ 'ਰੈਂਪ' ਆਦਿਕ ਦੇ ਬੋਰਡ ਦਿੱਸਣੇ ਸ਼ੁਰੂ ਹੋ ਗਏ। ਸੜਕ ਵਿਚ ਪੁੱਟੀ ਹੋਈ ਥਾਂ ਦੁਆਲੇ ਵਧੀਆ ਜੰਗਲਾ ਬਣਾਉਣ ਦੇ ਨਾਲ ਨਾਲ ਲੋੜੋਂ ਬਹੁਤੀਆਂ ਬੱਤੀਆਂ ਜਗਾ ਕੇ ਸੜਕ ਵਰਤਣ ਵਾਲਿਆਂ ਨੂੰ ਸਾਵਧਾਨ ਕਰਨ ਦੇ ਯਤਨਾਂ ਦੀ ਭਰਮਾਰ ਦਿਸ ਪਈ। ਸਭ ਕੁਝ ਵੇਖ ਕੇ ਮੇਰੇ ਮਿੱਤਰ
ਮੀਂਹ ਕਣੀ ਦੇ ਦਿਨਾਂ ਵਿਚ ਅਸੀਂ ਘੁੰਮਣ ਫਿਰਨ ਨਹੀਂ ਸਾਂ ਜਾਂਦੇ। ਉਂਝ ਵੀ ਦੇ ਢਾਈ ਮਹੀਨੇ ਬਥੇਰਾ ਫਿਰ ਤੁਰ ਲਿਆ ਸੀ । ਹੁਣ ਅਸੀਂ ਸਾਰਾ ਸਾਰਾ ਹਫ਼ਤਾ ਘਰ ਰਹਿਣ ਲੱਗ ਪਏ ਸਾਂ; ਕਦੇ ਕਦਾਈਂ ਹੀ ਮਿੱਤਰ ਨਾਲ ਮਿਲ ਕੇ ਕਿਧਰੇ ਜਾਣ ਦਾ ਪ੍ਰੋਗਰਾਮ ਬਣਾਉਂਦੇ ਸਾਂ, ਉਹ ਵੀ ਲੰਡਨ ਦੇ ਵਿਚ ਵਿਚ। ਮੇਰੀ ਪੌਣੇ ਕੁ ਤਿੰਨ ਸਾਲ ਦੀ ਪੋਤ੍ਰੀ, ਨੇਹਲ, ਹਰ ਵੇਲੇ ਵਾਲਟ ਡਿਜ਼ਨੀ ਦੀ ਕੋਈ ਨਾ ਕੋਈ ਕਾਰਟੂਨ ਫ਼ਿਲਮ ਲਾ ਛੱਡਦੀ ਸੀ। ਪਹਿਲਾਂ ਪਹਿਲ ਮੇਰੇ ਮਿੱਤਰ ਨੂੰ ਇਹ ਗੱਲ ਓਪਰੀ ਅਤੇ ਕਿਸੇ ਹੱਦ ਤਕ ਮਾੜੀ ਵੀ ਲੱਗੀ ਸੀ। ਹੌਲੀ ਹੌਲੀ ਉਹ ਵੀ ਨੇਹਲ ਨਾਲ ਰਲ ਕੇ ਇਹ ਫਿਲਮਾਂ ਵੇਖਣ ਲੱਗ ਪਿਆ। ਉਨ੍ਹਾਂ ਵਿਚੋਂ ਪੋਕਾਹਾਂਟਾਜ਼, ਛੱਕਸ ਐਂਡ ਦੀ ਹਾਊਂਡ ਅਤੇ ਟਾਏ ਸਟੋਰੀ ਉਸਨੂੰ ਬਹੁਤ ਪਸੰਦ ਸਨ। ਇਹ ਤਿੰਨ ਫਿਲਮਾਂ ਉਸਨੇ ਕਈ ਵੇਰ ਵੇਖ ਲੈਣ ਪਿੱਛੋਂ ਇਕ ਦਿਨ ਮੈਨੂੰ ਆਖਿਆ, “ਪੁੰਨੂ, ਇਹ ਲੋਕ ਆਪਣੇ ਬੱਚਿਆਂ ਨੂੰ ਬਹੁਤ ਚੰਗੀ ਸਿੱਖਿਆ ਦਿੰਦੇ ਹਨ। ਬੱਚਿਆਂ ਨੂੰ ਮਨੁੱਖਤਾ ਦਾ ਭਵਿੱਖ ਮੰਨਦੇ ਹੋਏ ਉਨ੍ਹਾਂ ਨੂੰ ਦੇਸ਼, ਕੌਮ, ਰੰਗ ਅਤੇ ਧਰਮ ਤੋਂ ਉੱਚਾ ਹੋਣ ਦੀ ਜਾਚ ਦੱਸਦੇ ਹਨ। ਨਸਲੀ ਉੱਤਮਤਾ ਦਾ ਕੋਈ ਪਾਠ ਨਹੀਂ ਪੜ੍ਹਾਉਂਦੇ; ਘੱਟੋ ਘੱਟ ਇਨ੍ਹਾਂ ਫਿਲਮਾਂ ਵਿਚ ਨਹੀਂ ਪੜ੍ਹਾਇਆ ਗਿਆ। ਇਨ੍ਹਾਂ ਵਿਚ ਬੱਚੇ ਨੂੰ ਨਿਰੋਲ ਬੱਚਾ ਸਮਝਿਆ ਗਿਆ ਹੈ; ਮਨੁੱਖ ਦਾ ਬੱਚਾ; ਕਿਸੇ ਦੇਸ਼ ਧਰਮ ਦਾ ਮੈਂਬਰ
ਨਹੀਂ: ਸਾਰੀ ਧਰਤੀ ਦਾ ਵਸਨੀਕ: ਵਿਸ਼ਵ ਦਾ ਵਾਸੀ।"
ਐਵੇਂ ਹੀ ਇਕ ਦਿਨ ਮੇਰਾ ਜੀ ਕੀਤਾ ਆਪਣੇ ਮਿੱਤਰ ਨੂੰ ਲੰਡਨ ਦੀਆਂ ਬੱਸਾਂ ਦੀ ਸਵਾਰੀ ਕਰਵਾਉਣ ਦਾ। ਅੰਡਰਗਰਾਊਂਡ ਵਿਚ ਉਹ ਸਫ਼ਰ ਕਰ ਚੁੱਕਾ ਸੀ । ਨਾਰਥ ਫੂਲਿਚ ਵੱਲ ਨੂੰ ਜਾਣ ਲਈ ਅਸੀਂ 101 ਨੰਬਰ ਦੀ ਬੱਸ ਵਿਚ ਬੈਠ ਗਏ। ਬੈਠਦਿਆਂ ਹੀ ਉਹ ਬੱਸ ਦੀ ਬਣਤਰ, ਸਫ਼ਾਈ ਅਤੇ ਡਰਾਈਵਰ ਦੇ ਸ਼ਿਸ਼ਟਾਚਾਰ ਦਾ ਟਾਕਰਾ ਆਪਣੇ ਦੇਸ਼ ਦੀਆਂ ਬੱਸਾਂ ਅਤੇ ਉਨ੍ਹਾਂ ਵਿਚਲੇ ਕਰਮਚਾਰੀਆਂ ਨਾਲ ਕਰਨ ਲੱਗ ਪਿਆ। ਜਦੋਂ ਉਹ ਆਇਆ ਸੀ, ਉਦੋਂ ਏਥੋਂ ਦੇ ਦਫ਼ਤਰਾਂ ਦੇ ਕਰਮਚਾਰੀਆਂ ਦੀ ਕਾਰਜ ਪ੍ਰਬੀਨਤਾ ਨੂੰ ਉਹਨਾਂ ਦੇ ਆਚਰਣ ਦੀ ਇਕ ਸੁੰਦਰਤਾ ਮੰਨਣ ਦੀ ਥਾਂ ਮਸ਼ੀਨੀ ਜੀਵਨ ਦੀ ਭੇਜੀ ਵਿਚੋਂ ਉਪਜੀ ਹੋਈ ਇਕ ਮਜਬੂਰੀ ਮੰਨਦਾ ਸੀ। ਕਰਮਚਾਰੀਆਂ ਦੇ ਚੰਗੇ ਵਿਵਹਾਰ ਨੂੰ ਉਨ੍ਹਾਂ ਦਾ ਸ਼ਿਸ਼ਟਾਚਾਰ ਆਖਣ ਦੀ ਥਾਂ ਉਨ੍ਹਾਂ ਦੀ ਕਾਰੋਬਾਰੀ ਸਿਖਲਾਈ ਕਹਿੰਦਾ ਸੀ। ਆਪਣੇ ਕਥਨ ਦੀ ਪੁਸ਼ਟੀ ਕਰਨ ਲਈ ਉਸਨੇ ਮੈਨੂੰ ਆਖਿਆ ਸੀ, “ਇਨ੍ਹਾਂ ਨੂੰ ਇਨ੍ਹਾਂ ਦੀ ਕੰਮ ਵਾਲੀ ਖਿੜਕੀ ਵਿਚੋਂ ਹੀ ਵੇਖਿਆ ਹੈ ਤੂੰ। ਇਸ ਖਿੜਕੀ ਵਿਚੋਂ ਬਾਹਰ ਆਉਂਦਿਆਂ ਹੀ ਇਨ੍ਹਾਂ ਦਾ ਰੰਗ ਬਦਲ ਜਾਵੇਗਾ।"
ਅੱਜ ਉਸਦੀ ਆਪਣੀ ਦ੍ਰਿਸ਼ਟੀ ਬਦਲ ਗਈ ਸੀ । ਜਦੋਂ ਅਗਲੇ ਸਟਾਪ ਉੱਤੇ ਬੱਸ ਰੁਕੀ ਤਾਂ ਉਸਨੇ ਮੈਨੂੰ ਪੁੱਛਿਆ:
"ਪੁਨੂੰ, ਬੱਸ ਸਟਾਪ ਵਾਲੀ ਥਾਂ ਤੋਂ ਸੜਕ ਜ਼ਰਾ ਨੀਵੀਂ ਹੁੰਦੀ ਹੈ ?"
"ਹੋਣੀ ਤਾਂ ਨਹੀਂ ਚਾਹੀਦੀ।"
"ਭੁਲੇਖਾ ਨਹੀਂ, ਤੂੰ ਠੀਕ ਵੇਖਿਆ ਹੈ। ਇਹ ਨਵੀਆਂ ਬੱਸਾਂ ਇਵੇਂ ਹੀ ਬਣਾਈਆਂ ਗਈਆਂ ਹਨ। ਇਨ੍ਹਾਂ ਵਿਚ ਲੱਗੇ ਹੋਏ ਹਾਈਡ੍ਰਾਲਿਕਸ ਇਨ੍ਹਾਂ ਨੂੰ ਖਲੋਣ ਉੱਤੇ ਇਕ ਪਾਸੇ ਵੱਲ ਨੀਵਾਂ ਕਰ ਦਿੰਦੇ ਹਨ।"
"ਉਹ ਕਿਉਂ ?"
"ਬੱਚਿਆਂ, ਬੁੱਢਿਆਂ ਅਤੇ ਬੀਮਾਰਾਂ ਆਦਿਕ ਦੀ ਸਹੂਲਤ ਲਈ। ਵੀਲ ਚੇਅਰ ਵਿਚ ਵੀ ਹੋ ਸਕਦੀ ਹੈ ਕੋਈ ਸਵਾਰੀ। ਉਸ ਹਾਲਤ ਵਿਚ ਬੱਸ ਵਿਚੋਂ ਇਕ ਰੈਂਪ (ਵੱਟਾ) ਬਾਹਰ ਨਿਕਲ ਕੇ ਛੂਟ-ਪਾਥ ਉੱਤੇ ਜਾ ਟਿਕਦਾ ਹੈ ਅਤੇ ਵੀਲ ਚੇਅਰ ਲਈ ਇਕ ਪੁਨ ਜਿਹਾ ਬਣ ਜਾਂਦਾ ਹੈ। ਐਹ ਸਾਹਮਣੇ ਵਾਲੀਆਂ ਸਾਰੀਆਂ ਸੀਟਾਂ ਉਪਰ ਨੂੰ ਫੋਲਡ ਹੋ ਜਾਂਦੀਆਂ ਹਨ ਅਤੇ ਬੱਸ ਵਿਚ ਵੀਲ ਚੇਅਰ ਦੇ ਖਲੋਣ ਲਈ ਥਾਂ ਬਣ ਜਾਂਦੀ ਹੈ।"
"ਅਪਾਹਜਾਂ, ਬੱਚਿਆਂ ਅਤੇ ਬੁੱਢਿਆਂ ਕੋਲੋਂ ਕਿਰਾਇਆ ਨਹੀਂ ਲਿਆ ਜਾਂਦਾ। ਉਹ ਮੁਫ਼ਤ ਸਫਰ ਕਰਦੇ ਹਨ। ਫਿਰ ਵੀ ਉਨ੍ਹਾਂ ਲਈ ਸਹੂਲਤਾਂ ਪੈਦਾ ਕੀਤੀਆਂ ਜਾਂਦੀਆਂ ਹਨ; ਜੀਵਨ ਨੂੰ ਸੁਹਣਾ ਅਤੇ ਸੁਖੀ ਬਣਾਉਣ ਦੀ ਇੱਛਾ ਵੀ ਹੈ ਇਨ੍ਹਾਂ ਵਿਚ ਅਤੇ ਸਮਰੱਥਾ ਵੀ। ਸਾਡੇ ਦੇਸ਼ ਵਿਚ ਸਾਈਕਲ ਰਿਕਸ਼ੇ ਚੱਲਦਿਆਂ ਅੱਧੀ ਸਦੀ ਹੋ ਗਈ ਹੈ। ਰਿਕਸ਼ਿਆ ਦੀ ਗਿਣਤੀ ਲੱਖਾਂ ਨੂੰ ਪਾਰ ਕਰ ਗਈ ਹੋਵੇਗੀ ਪਰ ਅੱਜ ਤਕ ਰਿਕਸ਼ੇ ਵਿਚ ਕਿਸੇ ਕਿਸਮ ਦੀ ਕੋਈ ਇੰਪਰੂਵਮੈਂਟ ਕਦੇ ਸੋਚੀ ਹੀ ਨਹੀਂ ਗਈ। ਕਿਸ ਤਰ੍ਹਾਂ ਦਾ ਜੀਵਨ ਜੀਉਂਦੇ ਹਾਂ ਅਸੀਂ ? ਇੰਪਰੂਵਮੈਂਟ ? ਸਮਾਜਕ ਜੀਵਨ ਵਿਚ ਕਿਸੇ ਸੁੰਦਰਤਾ ਦੇ ਵਾਧੇ ਦੀ ਰੀਚ.....? ਇਹ ਸਾਡਾ ਕੰਮ ਨਹੀਂ।"
ਮੈਂ ਚੁੱਪ ਚਾਪ ਉਸਦੇ ਮੂੰਹ ਵੱਲ ਵੇਖਦਾ ਰਿਹਾ। ਉਹ ਡੂੰਘੀ ਸੋਚ ਵਿਚ ਲੱਬਾ ਹੋਇਆ ਸੀ। ਮੈਂ ਹੈਰਾਨ ਸਾਂ ਕਿ ਸੰਸਾਰ ਦੇ ਇਤਿਹਾਸ ਵਿਚ ਵਾਪਰੀਆਂ ਹੋਈਆਂ ਵੱਡੀਆਂ ਵੱਡੀਆਂ ਘਟਨਾਵਾਂ ਨੂੰ ਆਪਣੇ 'ਮਨ ਦੇ ਮੈਚ' ਕਰ ਕੇ ਵੇਖਣ ਵਾਲਾ ਆਦਮੀ ਇਤਿਹਾਸ ਤੋਂ ਉਚੇਰਾ ਹੋ ਕੇ ਸੋਚਣ ਲੱਗ ਪਿਆ ਸੀ; ਅਤੇ ਇਉਂ ਸੋਚਣ ਕਰਕੇ ਵਰਤਮਾਨ ਜੀਵਨ ਦੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਵਿਚ ਵੱਡੀਆਂ ਵੱਡੀਆਂ ਸੰਭਾਵਨਾਵਾਂ ਦੇ ਸੁਪਨੇ ਉਲੀਕਣ ਲੱਗ ਪਿਆ ਸੀ । ਉਹ ਇਤਿਹਾਸ ਦੀ ਜੜ੍ਹਤਾ ਵਿਚੋਂ ਨਿਕਲ ਕੇ ਭਵਿੱਖ ਦੇ ਸੁਪਨਿਆਂ ਦੀ ਸਜੀਵਤਾ ਵਿਚ ਪ੍ਰਵੇਸ਼ ਕਰਦਾ ਜਾ ਰਿਹਾ ਸੀ। ਇਕ ਦੁਸ਼ਵਾਰ ਕੰਮ ਉਸ ਲਈ ਆਸਾਨ ਹੁੰਦਾ ਜਾ ਰਿਹਾ ਸੀ; ਉਹ ਆਦਮੀ ਤੋਂ ਇਨਸਾਨ ਬਣਦਾ ਜਾ ਰਿਹਾ ਸੀ।
ਜਦੋਂ ਉਹ ਏਥੇ ਆਇਆ ਸੀ ਉਦੋਂ ਉਸਦਾ ਖ਼ਿਆਲ ਸੀ ਕਿ ਉਹ ਅਗਸਤ ਦੇ ਮਹੀਨੇ ਵਾਪਸ ਜਾ ਕੇ ਆਜ਼ਾਦੀ ਦੀ ਗੋਲਡਨ ਜੁਬਲੀ ਆਪਣੇ ਦੇਸ਼ ਵਿਚ ਮਨਾਵੇਗਾ। ਹੁਣ ਉਸਨੂੰ ਅਜਿਹੀ ਕੋਈ ਕਾਹਲ ਨਹੀਂ ਸੀ । ਅਗਸਤ ਦੇ ਮਹੀਨੇ ਵਿਚ, ਏਥੇ ਟੈਲੀਵਿਯਨ
ਅਗਲੇ ਦਿਨ ਜਦੋਂ 'ਭੁੱਲੀ ਵਿੱਸਰੀ ਭੁੱਖਮਰੀ' ਨਾਂ ਦੇ ਪ੍ਰੋਗਰਾਮ ਵਿਚ ਬੰਗਾਲ ਦੇ ਅਕਾਲ ਬਾਰੇ ਦੱਸਦਿਆਂ ਹੋਇਆ ਅੰਗਰੇਜ਼ੀ ਮੀਡੀਆ ਨੇ ਭਾਰਤ ਦੇ (ਉਸ ਸਮੇਂ ਦੇ) ਵਾਇਸਰਾਏ ਲਾਰਡ ਲਿਨਲਿਖ ਗੋ, ਸੈਕਟਰੀ ਆਫ ਸਟੇਟਸ ਵਾਰ ਇੰਡੀਆ, ਐਮਰੀ: ਪ੍ਰਧਾਨ ਮੰਤਰੀ ਚਰਚਿਲ; ਅਤੇ ਸਮੁੱਚੀ ਅੰਗਰੇਜ਼ੀ ਸਰਕਾਰ ਨੂੰ ਤੀਹ ਲੱਖ ਬੰਗਾਲੀਆਂ ਦੀ ਮੌਤ ਦੇ ਜ਼ਿੰਮੇਦਾਰ ਸਿੱਧ ਕੀਤਾ ਤਾਂ ਮੇਰੇ ਮਿੱਤਰ ਨੇ ਇਕ ਲੰਮਾ ਹੋਕਾ ਭਰ ਕੇ ਆਖਿਆ, "ਇਨ੍ਹਾਂ ਨੂੰ ਆਪਣੇ ਅਤੀਤ ਸਾਹਮਣੇ ਖਲੋਣਾ ਵੀ ਆਉਂਦਾ ਹੈ; ਆਪਣੀਆਂ ਭੁੱਲਾਂ ਦਾ ਇਕਬਾਲ ਕਰਨ ਦੀ ਹਿੰਮਤ ਹੈ ਇਨ੍ਹਾਂ ਵਿਚ। ਇਹ ਲੋਕ ਸਾਡੇ ਵਾਂਗ ਆਪਣੇ ਅਤੀਤ ਨਾਲ ਜੁੜੇ ਜਕੜੇ ਹੋਏ ਨਹੀਂ। ਇਹ ਜਾਣਦੇ ਹਨ ਕਿ ਸਾਮਰਾਜ ਦੀ ਸਿਰਜਣਾ ਅਤੇ ਸਥਾਪਤੀ ਨੂੰ ਆਦਰਸ਼ ਮੰਨਣ ਵਾਲੇ ਲੋਕ ਕਿਸੇ ਵੱਖਰੇ ਯੁਗ ਦੇ ਵਾਸੀ ਸਨ: ਵੱਖਰੀਆਂ ਪ੍ਰਸਥਿਤੀਆਂ ਦੀ ਉਪਜ ਸਨ: ਉਨ੍ਹਾਂ ਦੀਆਂ ਭੁੱਲਾਂ ਸਾਡੀਆਂ ਭੁੱਲਾਂ ਨਹੀਂ ਹਨ; ਸਾਡੇ ਲਈ ਸਬਕ ਹਨ। ਅਸੀਂ ਆਪਣੇ ਪੂਰਵਜਾਂ ਦੀਆਂ ਕੁੱਲਾਂ ਉੱਤੇ ਪਰਦੇ ਪਾਉਂਦੇ ਹਾਂ। ਆਪਣੇ ਪੂਰਵਜਾਂ ਨੂੰ ਅਤੇ ਆਪਣੇ ਆਪ ਨੂੰ ਅਭੁੱਲ ਮੰਨਦੇ ਹਾਂ। ਵਰਤਮਾਨ ਜੀਵਨ ਵਿਚਲੀਆਂ ਆਪਣੀਆਂ ਕਮਜ਼ੋਰੀਆਂ ਨੂੰ ਆਪਣੀਆਂ ਨਹੀਂ ਮੰਨਦੇ, ਸਗੋਂ ਅਤੀਤ ਵਿਚ ਦੂਜਿਆ ਵੱਲੋਂ ਆਪਣੇ ਨਾਲ ਹੋਏ ਅਨਿਆਂ ਦਾ ਅਸਰ ਆਖਦੇ ਹਾਂ। ਅਸੀਂ ਵਿਕਾਸ ਦੇ ਵਿਸ਼ਵਾਸੀ ਨਹੀਂ ਹਾਂ; ਅਸੀਂ ਅਤੀਤਵਾਸੀ ਹਾਂ। ਆਏ ਸਾਲ ਕਿਸੇ ਨਾ ਕਿਸੇ ਜਹਾਲਤ ਦੀ ਜੁਬਲੀ ਮਨਾ ਕੇ ਆਪਣੇ ਹਰ ਝੂਠ ਨੂੰ ਪਰਮ ਸੱਚ ਦੀ ਪਦਵੀ ਦੇਣ ਵਿਚ ਸਫਲ ਹੋ ਜਾਂਦੇ ਹਾਂ। ਅਸੀਂ ਰਿਸ਼ੀ, ਮੁਨੀ, ਦੇਵਤੇ ਹਾਂ: ਜਲ ਵਿਚ ਕਮਲ ਵਾਂਗ ਅਭਿੱਜ ਹਾਂ: ਅਸੀਂ ਆਤਮਾ ਹਾਂ ਜਿਸ ਨੂੰ ਜਲ ਡੁੱਬਦਾ ਨਹੀਂ, ਅੱਗ ਸਾੜਦੀ ਨਹੀਂ, ਸ਼ਸਤਰ ਕੱਟਦਾ ਨਹੀਂ। ਅਸੀਂ ਭ੍ਰਿਸ਼ਟਾਚਾਰੀ ਹਾਂ, ਇਹ ਸਾਡੀ ਨਿਰਲੇਪ ਆਤਮਾ ਉੱਤੇ ਗੁਲਾਮੀ ਦਾ ਲੋਪ ਹੈ। ਕਿੰਨਾ ਧਾਰਮਿਕ ਝੂਠ ਬੋਲਦੇ ਹਾਂ ਅਸੀਂ।"
ਮੈਂ ਆਖਿਆ, "ਬਾਲੀ, ਆ ਯਾਰ, ਤੇਰੀ ਭਰਜਾਈ ਵੱਲੋਂ ਸ਼ਾਪਿੰਗ ਦਾ ਹੁਕਮ ਹੋਇਆ ਹੈ।"
ਉਹ ਚੁੱਪ ਚੁਪੀਤਾ ਮੇਰੇ ਨਾਲ ਤੁਰ ਪਿਆ। ਸੁਪਰ ਸਟੋਰ ਦੀ ਵਿਸ਼ਾਲ ਕਾਰ ਪਾਰਕ ਵਿਚ ਗੱਡੀ ਖੜੀ ਕਰ ਕੇ ਅਸੀਂ ਸਟੋਰ ਵਿਚ ਚਲੇ ਗਏ। ਲੋੜ ਨਾਲੋਂ ਬਹੁਤਾ ਸਮਾਂ ਅਸਾਂ
ਪੈਸੇ ਦੇ ਕੇ ਅਸੀਂ ਕਾਰ ਵੱਲ ਆ ਗਏ। ਮੈਨੂੰ ਇਉਂ ਲੱਗ ਰਿਹਾ ਸੀ ਕਿ ਮੇਰੇ ਕੋਲੋਂ ਗ਼ਲਤੀ ਨਾਲ ਕੁਝ ਪੈਸੇ ਵੱਧ ਲੈ ਲਏ ਗਏ ਹਨ। ਬਾਪਿੰਗ ਦੀ ਲਿਸਟ ਬਹੁਤੀ ਲੰਮੀ ਨਹੀਂ ਸੀ। ਵੇਖਣ ਉੱਤੇ ਪਤਾ ਲੱਗਾ ਕਿ ਸਾਗ ਲਈ ਖ਼ਰੀਦੀ ਹੋਈ ਗਰੀਨ ਦੀਆਂ ਪੰਜ ਗੁੱਛੀਆਂ ਦੀ ਥਾਂ ਛੇ ਦੇ ਪੈਸੇ ਲੈ ਲਏ ਗਏ ਸਨ। ਇਕ ਗੁੱਛੀ ਦੀ ਕੀਮਤ 58 ਪੈਂਸ ਵਾਧੂ ਵਸੂਲ ਕਰ ਲਈ ਗਈ ਸੀ। ਮੇਰੇ ਮਿੱਤਰ ਨੂੰ ਇਕ ਵੇਰ ਫਿਰ ਸਟੋਰ ਵਿਚ ਜਾਣ ਦਾ ਮੌਕਾ ਮਿਲ ਜਾਣ ਦੀ ਖੁਸ਼ੀ ਹੋਈ। ਅਸੀਂ ਕਸਟਮਰ ਸਰਵਿਸ ਕਾਊਂਟਰ ਉੱਤੇ ਖਲੋਤੀ ਗੋਰੀ ਸੁਆਣੀ ਨੂੰ ਆਪਣੀ ਸ਼ਿਕਾਇਤ ਦੱਸੀ। ਉਸਨੇ ਇਕ ਆਦਮੀ ਮੇਰੇ ਨਾਲ ਭੇਜ ਕੇ ਗਰੀਨ ਦੀਆਂ ਗੁੱਛੀਆਂ ਦੀ ਗਿਣਤੀ ਚੈੱਕ ਕਰਨੀ ਚਾਹੀ। ਹੋ ਗਈ। ਜਦੋਂ ਉਹ ਇਸਤ੍ਰੀ ਟਿੱਲ ਵਿਚੋਂ ਇਕ ਪਾਊਂਡ ਸੋਲ੍ਹਾਂ ਪੈਂਸ ਕੱਢ ਕੇ ਮੈਨੂੰ ਦੇਣ ਲੱਗੀ ਤਾਂ ਮੈਂ ਆਖਿਆ, "ਹੁਣ ਦੂਜੀ ਗਲਤੀ ਹੈ ਰਹੀ ਹੈ।"
"ਉਹ ਕਿਹੜੀ ?"
"ਮੈਨੂੰ 58 ਪੌਂਸ ਦੀ ਥਾਂ ਇਕ ਪਾਊਂਡ ਸੋਲ੍ਹਾਂ ਪੈਂਸ ਦਿੱਤੇ ਜਾ ਰਹੇ ਹਨ।"
"ਇਹ ਗਲਤੀ ਨਹੀਂ; ਕੰਪਨੀ ਦਾ ਨੇਮ ਹੈ ਕਿ ਜੇ ਕਿਸੇ ਗਾਹਕ ਕੋਲੋਂ ਗਲਤੀ ਨਾਲ ਕਿਸੇ ਚੀਜ਼ ਦੇ ਪੈਸੇ ਵੱਧ ਲੱਗ ਜਾਣ ਤਾਂ ਪੈਸੇ ਵਾਪਸ ਦੇਣ ਦੇ ਨਾਲ ਨਾਲ ਉਹ ਚੀਜ਼ ਵੀ ਗਾਹਕ ਨੂੰ (ਜੇ ਚਾਹੁੰਦਾ ਹੋਵੇ ਤਾਂ) ਮੁਫ਼ਤ ਦਿੱਤੀ ਜਾਵੇ; ਜੇ ਨਾ ਚਾਹੁੰਦਾ ਹੋਵੇ ਤਾਂ ਪੈਸੇ ਦੂਣੇ ਦਿੱਤੇ ਜਾਣ। ਤੁਹਾਨੂੰ ਗਰੀਨ ਦੀ ਲੋੜ ਨਹੀਂ; ਇਸ ਲਈ ਪੈਸੇ ਲੈਣੇ ਪੈਣਗੇ।"
"ਜੇ ਮੈਂ ਵੱਧ ਪੈਸੇ ਨਾ ਲੈਣਾ ਚਾਹਾਂ ਤਾਂ ?"
"ਇਹ ਨਹੀਂ ਹੋ ਸਕਦਾ; ਨੇਮਾਂ ਦਾ ਉਲੰਘਣ ਮੇਰੇ ਲਈ ਸੰਭਵ ਨਹੀਂ।"
"ਇਸ ਦਾ ਇਹ ਮਤਲਬ ਹੋਇਆ ਕਿ ਜੇ ਇਸ ਪ੍ਰਕਾਰ ਦੀ ਭੁੱਲ ਫਿਰ ਕਦੇ ਹੋਵੇ ਅਤੇ ਮੈਂ ਵੱਧ ਪੈਸੇ ਨਾ ਲੈਣੇ ਚਾਹਾਂ ਤਾਂ ਮੈਨੂੰ ਸ਼ਿਕਾਇਤ ਕਰਨ ਦੀ ਥਾਂ ਚੁੱਪ ਕੀਤੇ ਰਹਿਣਾ ਚਾਹੀਦਾ ਹੈ।"
"ਨਾ ਜੀ, ਅਜਿਹਾ ਕਦੇ ਨਾ ਕਰਨਾ। ਇਨ੍ਹਾਂ ਭੁੱਲਾਂ ਅਤੇ ਕੁੱਲਾਂ ਦੀ ਸੋਧ ਦੇ ਸਿਰ 'ਤੇ ਮੇਰੀ ਇਹ ਨੌਕਰੀ ਕਾਇਮ ਹੈ। ਜੇ ਤੁਸੀਂ ਸ਼ਿਕਾਇਤ ਨਹੀਂ ਕਰੋਗੇ ਤਾਂ ਮੇਰੀ ਨੌਕਰੀ
ਸਟੋਰ ਵਿਚੋਂ ਬਾਹਰ ਨਿਕਲਦਿਆਂ ਮੇਰਾ ਮਿੱਤਰ ਕਹਿ ਰਿਹਾ ਸੀ, "ਪੁਨੂੰ, ਤੁਰਦੇ ਰਹਿਣਾ ਬਹੁਤ ਚੰਗਾ ਹੈ। ਇਹ ਤੁਰੇ ਰਹੇ ਹਨ, ਇਸੇ ਕਰਕੇ ਸਲੇਵ-ਟ੍ਰੇਡ, ਚਾਈਲਡ ਲੇਬਰ ਅਤੇ ਸਾਮਰਾਜੀ ਲੁੱਟ ਵਿਚੋਂ ਹੁੰਦਿਆਂ ਹੋਇਆ ਸੱਭਿਅ-ਸਮਾਜਕ ਸੰਬੰਧਾਂ ਦੀ ਸੁੰਦਰਤਾ ਵਿਚ ਪੁੱਜ ਗਏ ਹਨ। ਅਸੀਂ ਅਤੀਤ ਵੱਲ ਮੂੰਹ ਕਰ ਕੇ ਖਲੋਤੇ ਹਾਂ: ਪੁੱਠੇ ਤੁਰਾਂਗੇ ਜਾਂ ਪਿੱਛੇ ਨੂੰ: ਜਾਂ ਫਿਰ ਅਤੀਤ ਦੀ ਧਰਤੀ ਉੱਤੇ ਖਲੋਤੇ 'ਮਾਰਕ ਟਾਈਮ' ਕਰਦੇ ਰਹਾਂਗੇ।
ਵੱਡਾ ਭਰਾ
ਸੀ ਤਾਂ ਆਸੂ ਜਨਮ ਤੋਂ ਹੀ ਹੋਣਹਾਰ ਪਰ ਇਨਫੋਟ ਸਕੂਲ ਵਿਚ ਬਿਤਾਏ ਹੋਏ ਦੋ ਸਾਲਾਂ ਨੇ ਉਸਦੇ ਪ੍ਰਤਿਭਾਵਾਨ ਹੋਣ ਦਾ ਯਕੀਨ ਕਰਵਾ ਦਿੱਤਾ। ਸਕੂਲ ਜਾਣ ਤੋਂ ਪਹਿਲਾਂ ਹੀ ਉਸਨੇ ਨਿੱਕੀਆਂ ਨਿੱਕੀਆਂ ਪੁਸਤਕਾਂ ਪੜ੍ਹਨੀਆਂ ਸਿੱਖ ਲਈਆਂ ਸਨ । ਸਕੂਲ ਜਾ ਕੇ ਉਸਦੇ ਗਿਆਨ ਵਿਚ ਬਹੁਤ ਵਾਧਾ ਹੋਇਆ। ਉਸਨੂੰ ਸੂਰਜ, ਚੰਨ, ਤਾਰਿਆਂ ਬਾਰੇ ਪਤਾ ਲੱਗਾ, ਬਿਰਖਾਂ, ਬੂਟਿਆਂ ਅਤੇ ਪਸ਼ੂਆਂ, ਪੰਛੀਆਂ ਬਾਰੇ ਜਾਣਕਾਰੀ ਮਿਲੀ। ਉਸਦੀ ਟੀਚਰ ਨੇ ਦੱਸਿਆ ਕਿ ਇਸ ਧਰਤੀ ਉੱਤੇ ਬਹੁਤ ਵੱਡੇ ਵੱਡੇ ਜਾਨਵਰ ਰਹਿੰਦੇ ਸਨ ਜਿਨ੍ਹਾਂ ਨੂੰ ਡਾਇਨਾਸੋਰ ਆਖਿਆ ਜਾਂਦਾ ਹੈ; ਮਨੁੱਖ ਚੰਨ ਉੱਤੋਂ ਹੋ ਆਇਆ ਹੈ ਅਤੇ ਹੁਣ ਮੰਗਲ ਉੱਤੇ ਜਾਣ ਦੀ ਤਿਆਰੀ ਕਰ ਰਿਹਾ ਹੈ; ਪੇੜ-ਪੌਦੇ ਸਾਡਾ ਆਧਾਰ ਹਨ; ਪਸ਼ੂ-ਪੰਛੀ ਸਾਡੇ ਮਿੱਤਰ ਹਨ; ਇਤਿਆਦਿਕ।
ਹਰ ਨਵੀਂ ਜਾਣੀ ਗੱਲ ਨੂੰ ਉਹ ਆਪਣੇ ਮਾਤਾ ਪਿਤਾ ਕੋਲ ਦੁਹਰਾਉਂਦਾ ਸੀ। ਮਾਤਾ ਪਿਤਾ ਦੀ ਪ੍ਰਸੰਨਤਾ ਉਸਨੂੰ ਹੋਰ ਜਾਣਨ ਦਾ ਉਤਸ਼ਾਹ ਦਿੰਦੀ ਸੀ। ਇਸ ਉਤਸ਼ਾਹ ਦੀ ਪਛਾਣ ਕਰ ਕੇ ਉਸਦੀ ਟੀਚਰ ਉਸ ਵੱਲ ਉਚੇਚਾ ਧਿਆਨ ਦਿੰਦੀ ਸੀ। ਆਪਣੀ ਟੀਚਰ ਦਾ ਧਿਆਨ ਪਾ ਕੇ ਆਸ਼ੂ ਘਰ ਅਤੇ ਸਕੂਲ ਨੂੰ ਇਕੋ ਜਿਹਾ ਸੁਰੱਖਿਅਤ ਅਤੇ ਸਨੇਹਲਾ ਸਮਝਦਾ ਸੀ। ਸਕੂਲ ਵਿਚ ਬਹੁਤ ਸਾਰੇ ਬੱਚਿਆਂ ਨਾਲ ਰਲ ਕੇ ਦੌੜਨ-ਭੱਜਣ ਅਤੇ ਖੇਡਣ ਦੀ ਖੁੱਲ੍ਹ ਸੀ; ਘਰ ਵਿਚ ਆਪਣੇ ਛੋਟੇ ਵੀਰ, ਟੀਨੂੰ ਦੀ ਸੰਭਾਲ ਕਰ ਕੇ ਆਪਣੀ ਮਾਤਾ ਦੀ ਪ੍ਰਸ਼ੰਸਾ ਅਤੇ ਸ਼ੁਕਰਗੁਜ਼ਾਰੀ ਪ੍ਰਾਪਤ ਕਰਨ ਦੀ ਖ਼ੁਸ਼ੀ ਸੀ; ਸਕੂਲ ਵਿਚ ਬਾਕੀ ਬੱਚਿਆਂ ਨਾਲੋਂ ਬਹੁਤਾ ਹੁਸ਼ਿਆਰ ਹੋਣ ਦਾ ਮਾਣ ਮਿਲਦਾ ਸੀ; ਘਰ ਵਿਚ ਟੀਨੂੰ ਦਾ ਵੱਡਾ ਭਰਾ ਹੋਣ ਦਾ ਗੋਰਵ ਸੀ; ਆਸੂ ਨੂੰ ਘਰ ਅਤੇ ਸਕੂਲ ਦੋਵੇਂ ਚੰਗੇ ਲੱਗਦੇ ਸਨ। ਬੱਸ ਏਨਾਂ ਹੀ ਸੀ ਆਸੂ ਦਾ ਬਾਲ-ਸੰਸਾਰ। ਆਸ਼ੂ ਨੂੰ ਸਾਰਾ ਸੰਸਾਰ ਚੰਗਾ ਲੱਗਦਾ ਸੀ।
ਸੱਤ ਸਾਲ ਦਾ ਹੋ ਕੇ ਜਦੋਂ ਆਸੂ ਜੂਨੀਅਰ ਸਕੂਲ ਵਿਚ ਗਿਆ ਤਾਂ ਉਸਦੀ ਦੁਨੀਆਂ ਵਡੇਰੀ ਹੋ ਗਈ। ਇਹ ਸਕੂਲ ਵੱਸ ਤੋਂ ਜ਼ਰਾ ਕੁ ਪਰੇ ਖੁੱਲ੍ਹੇ ਕੁਦਰਤੀ ਵਾਤਾਵਰਣ ਵਿਚ ਸਥਿਤ ਸੀ। ਹਰੇ ਮਖ਼ਮਲੀ ਘਾਹ ਨਾਲ ਬੱਜੀਆਂ ਗਰਾਉਂਡਾਂ ਨੂੰ ਵੇਖ ਕੇ ਉਸਨੂੰ ਆਪਣਾ ਆਕਾਰ ਵਡੇਰਾ ਅਤੇ ਹਿਰਦਾ ਵਿਸ਼ਾਲ ਹੁੰਦਾ ਜਾਪਣ ਲੱਗ ਪਿਆ। ਸਕੂਲ ਅਤੇ ਗਰਾਉਂਡਾਂ ਦੇ ਚਾਰ-ਚੁਫੇਰੇ ਬਣੀ, ਉੱਚੇ ਦਾਂਤੇ ਦੀ ਸੰਘਣੀ ਵਾੜ ਤੋਂ ਪਰੇ ਨਿੱਕੀਆਂ ਨਿੱਕੀਆਂ ਬਾੜੀਆਂ ਵਿਚ ਉੱਗੇ ਹੋਏ ਜੰਗਲੀ ਫੁੱਲ ਉਸ ਨੂੰ ਨਿਮੰੜਣ ਦੇਣ ਲੱਗ ਪਏ। ਕੁਝ ਹੀ ਦਿਨਾਂ ਵਿਚ ਉਸਨੇ ਦਾਂਤੇ ਦੀ ਵਲਗਣ ਤੋਂ ਪਰੇ ਝਾੜੀਆਂ ਦੇ ਉਹਲੇ,
ਉਸਦੀ ਦੁਨੀਆ ਵਿਚ ਸੁੰਦਰਤਾ ਦਾ ਸੰਚਾਰ ਕਰਦਾ ਹੋਣ ਕਰਕੇ ਇਹ ਸਕੂਲ ਆਸੂ ਨੂੰ ਇਨਫੋਟ ਨਾਲੋਂ ਕਿਤੇ ਵੱਧ ਪਿਆਰਾ ਲੱਗਾ। ਪਹਿਲੇ ਸਾਲ ਦੇ ਪਹਿਲੇ ਛਿਆ ਮਹੀਨਿਆਂ ਵਿਚ ਉਸਨੇ ਸਕੂਲ ਦੀ ਲਾਇਬ੍ਰੇਰੀ ਦੀਆਂ ਸਾਰੀਆਂ ਪੁਸਤਕਾਂ ਪੜ੍ਹ ਮਾਰੀਆਂ। ਉਸਦੀ ਮਾਤਾ ਟਾਊਨ ਹਾਲ ਦੀ ਲਾਇਬ੍ਰੇਰੀ ਤੋਂ ਵੀ ਕਿਤਾਬਾਂ ਲਿਆ ਦੇਂਦੀ ਸੀ। ਉਸਦੀ ਕੋਸ਼ਿਬ ਹੁੰਦੀ ਸੀ ਕਿਤਾਬਾਂ ਨੂੰ ਛੇਤੀ ਤੋਂ ਛੇਤੀ ਪੜ੍ਹ ਕੇ ਵਾਪਸ ਦੇਣ ਦੀ ਅਤੇ ਹੋਰ ਕਿਤਾਬਾਂ ਲੈਣ ਦੀ। ਉਸਦਾ ਦਾਅ ਲੱਗਦਾ ਤਾਂ ਉਹ ਸਕੂਲ ਨੂੰ ਆਉਂਦਿਆਂ ਜਾਂਦਿਆਂ ਵੀ ਕਿਤਾਬ ਪੜ੍ਹਦਾ। ਕਿਤਾਬਾਂ ਉਸਨੂੰ ਕੀਲ ਲੈਂਦੀਆਂ ਸਨ। ਉਸਨੂੰ ਕਿਤਾਬਾਂ ਦੀ ਦੁਨੀਆਂ ਵਿਚ ਵੱਸਣਾ ਚੰਗਾ ਲੱਗਦਾ ਸੀ। ਕਿਤਾਬਾਂ ਦੀ ਮਿੱਤਰਤਾ ਨੇ ਉਸਨੂੰ ਬੱਚਿਆਂ ਦੀ ਦੁਨੀਆਂ ਤੋਂ ਥੋੜਾ ਜਿਹਾ ਦੂਰ ਕਰ ਦਿੱਤਾ। ਪਰ ਉਸਦੀ ਟੀਚਰ ਉਸ ਨਾਲ ਖੁਸ਼ ਸੀ। ਇਕ ਦਿਨ ਉਸਦੀ ਟੀਚਰ ਨੇ ਉਸਦੀ ਮਾਤਾ ਨੂੰ ਉਚੇਚੇ ਤੌਰ ਉੱਤੇ ਬੁਲਾ ਕੇ ' ਕੇ ਆਖਿਆ ਕਿ ਉਨ੍ਹਾਂ ਦਾ ਬੱਚਾ ਬਹੁਤ ਹੋਣਹਾਰ ਆਖਿਆ ਕਿ ਆਸੂ ਦੇ ਛੋਟੇ ਭਰਾ, ਟੀਨੂੰ ਦੇ ਜਨਮ ਦਿਨ ਉੱਤੇ ਰੈਡੀਮੇਡ ਕੱਪੜਿਆਂ ਦੀ ਫ਼ੈਕਟਰੀ ਦਾ ਗੁਜਰਾਤੀ ਮਾਲਕ, ਭੁੱਖੂ ਭਾਈ ਪਟੇਲ ਵੀ ਆਇਆ। ਗੱਲਾਂ ਗੱਲਾਂ ਵਿਚ ਉਸਨੇ ਆਸ਼ੂ ਦੀ ਮਾਤਾ ਨੂੰ ਆਖਿਆ, "ਤੁਹਾਨੂੰ ਸਿਲਾਈ ਦਾ ਕੰਮ ਮੁੜ ਕੇ ਸ਼ੁਰੂ ਕਰ ਦੇਣਾ ਚਾਹੀਦਾ ਹੈ।" ਜਦੋਂ ਆਬੂ ਦੀ ਮਾਤਾ ਨੇ ਟੀਨੂੰ ਦੀ ਸੰਭਾਲ ਅਤੇ ਆਬੂ ਨੂੰ ਸਕੂਲ ਲੈ ਜਾਣ, ਲੈ ਆਉਣ ਦੀ ਜ਼ਿੰਮੇਦਾਰੀ ਦਾ ਜ਼ਿਕਰ ਕੀਤਾ ਤਾਂ ਉਸਨੇ ਆਖਿਆ, "ਟੀਨੂੰ ਹੁਣ ਚਾਰ ਸਾਲ ਦਾ ਹੋ ਗਿਆ ਹੈ। ਉਸਦੀ ਸੰਭਾਲ ਓਨੀ ਔਖੀ ਨਹੀਂ। ਆਬੂ ਦੀ ਸੰਭਾਲ ਵੀ ਕਰਦੇ ਰਹੇ ਹੋ। ਉਦੋਂ ਕੰਮ ਨਹੀਂ ਸੀ ਛੱਡਿਆ: ਹੁਣ ਕਿਉਂ ਨਹੀਂ ਕਰ ਸਕੇਰੀ ? ਆਸੂ ਸਿਆਣਾ ਹੋ ਗਿਆ ਹੈ। ਉਹ ਤੁਹਾਡੀ ਸਹਾਇਤਾ ਬਿਨਾਂ ਸਕੂਲ ਜਾ ਸਕਦਾ ਹੈ।"
ਇਲਵਰਡ ਵਿਚ ਰਹਿਣ ਵਾਲੀ ਇਕ ਸਹੇਲੀ ਨੇ ਪਟੇਲ ਦੀ ਪ੍ਰੋੜਤਾ ਕਰਦਿਆਂ ਹੋਇਆ ਆਖਿਆ, "ਸਾਡਾ ਟੋਨੀ ਪਹਿਲੇ ਦਿਨੋਂ ਇਕੱਲਾ ਸਕੂਲੇ ਜਾਂਦਾ ਹੈ। ਬੱਸ ਇਕੋ ਵੇਰ ਗਈ ਸਾਂ ਮੈਂ ਦਾਖ਼ਲ ਕਰਵਾਉਣ। ਅਗਲੇ ਦਿਨ ਇਕੱਲਾ ਗਿਆ ਅਤੇ ਇਕ ਗੋਰੇ ਮੁੰਡੇ ਨੂੰ ਕੁੱਟ ਕੇ ਘਰ ਆਇਆ।" ਇਕ ਦੀ ਗੱਲ ਮੁੱਕਦਿਆਂ ਦੂਜੀ ਬੋਲੀ, "ਆਸੂ ਦਾ ਸਕੂਲ ਹੈ ਈ ਕਿੰਨੀ ਕੁ ਦੂਰ। ਇਸੇ ਸਿੱਧੀ ਸੜਕੇ ਤੁਰੇ ਜਾਣਾ ਹੈ। ਸਿਰਫ਼ ਇਕ ਸੜਕ ਪਾਰ ਕਰਨੀ ਪੈਣੀ ਹੈ; ਓਥੇ ਵੀ ਲਾਲੀਪਾਪ ਲੰਡੀ ਖਲੋਤੀ ਹੁੰਦੀ ਹੈ।"
"ਬੱਚਿਆਂ ਨੂੰ ਆਪਣੀ ਦੇਖ-ਭਾਲ ਆਪ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ;
"ਏਥੇ ਤਾਂ ਟੀਚਰ ਵੀ ਬਹੁਤ ਧਿਆਨ ਰੱਖਦੇ ਹਨ। ਸੱਚਾ ਇਕ ਦਿਨ ਸਕੂਲੋ ਨਾ ਜਾਵੇ ਤਾਂ ਝੱਟ ਚਿੱਠੀ ਆ ਜਾਂਦੀ ਆ।" ਇਸ ਸੱਚ ਨੂੰ ਝੁਠਲਾਉਣਾ ਔਖਾ ਸੀ।
"ਆਸ਼ੂ ਤਾਂ ਹੈ ਵੀ ਸਮਝਦਾਰ; ਨਾ ਕਿਸੇ ਨਾਲ ਲੜਾਈ ਨਾ ਝਗੜਾ। ਏਨ੍ਹੇ ਸਿੱਧੇ ਜਾਣਾ; ਸਿੱਧੇ ਆਉਣਾ। ਡਰ ਫਿਕਰ ਤਾਂ ਉਨ੍ਹਾਂ ਬੱਚਿਆਂ ਦੀ ਹੁੰਦੀ ਆ ਜਿਹੜੇ ਸ਼ਰਾਰਤੀ ਹੋਣ।"
ਇਸ ਪ੍ਰਕਾਰ ਦੀਆਂ ਗੱਲਾਂ ਓਨਾ ਚਿਰ ਹੁੰਦੀਆਂ ਰਹੀਆਂ, ਜਿੰਨਾ ਚਿਰ ਗੱਲਾਂ ਕਰਨ ਵਾਲਿਆਂ ਨੂੰ ਵੱਡੇ ਗੁਰਦੁਆਰੇ ਦੇ ਪ੍ਰਧਾਨ ਦੀ ਧੀ ਦੇ ਤਲਾਕ ਦਾ ਮਸਲਾ ਦਾਜ ਦੀ ਸਮੱਸਿਆ ਦੇ ਵਿਚੋਂ ਦੀ ਹੁੰਦਾ ਹੋਇਆ ਸੋਨੇ ਦੇ ਭਾਅ ਅਤੇ ਮਹਿੰਗਾਈ ਨੂੰ ਛੋਂਹਦਾ ਹੋਇਆ ਭਾਰਤੀ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਨਾ ਲੈ ਵੜਿਆ।
ਜਨਮ ਦਿਨ ਦੀ ਪਾਰਟੀ ਉੱਤੇ ਹੋਈਆਂ ਗੱਲਾਂ ਨਾਲ ਕੋਈ ਮਸਲਾ ਹੱਲ ਨਹੀਂ ਸੀ ਹੋਣਾ, ਨਾ ਹੀ ਹੋਇਆ, ਪਰ ਭੁੱਖੂ ਭਾਈ ਪਟੇਲ ਸਿਲਾਈ ਵਾਲੇ ਕੱਪੜਿਆਂ ਦਾ ਵੱਡਾ ਸਾਰਾ ਬੰਡਲ ਅਗਲੇ ਸੋਮਵਾਰ, ਆਸ਼ੂ ਦੇ ਘਰ ਸੁੱਟ ਗਿਆ। ਆਸ਼ੂ ਦੀ ਮਾਤਾ ਨੇ ਬਹੁਤ ਸੋਚਿਆ। ਆਸੂ ਦੇ ਪਿਤਾ ਨਾਲ ਵੀ ਸਲਾਹ ਕੀਤੀ। ਉਸਨੇ ਫ਼ੈਸਲਾ ਆਸੂ ਦੀ ਮਾਤਾ ਉੱਤੇ ਛੱਡਿਆ। ਮਾਤਾ ਨੇ ਆਸ਼ੂ ਨੂੰ ਪੁੱਛਿਆ। ਉਸਨੇ ਮਾਂ ਨੂੰ ਪੂਰਾ ਭਰੋਸਾ ਦਿਵਾਇਆ ਕਿ ਉਹ ਇਕੱਲਾ ਸਕੂਲ ਜਾ ਅਤੇ ਘਰ ਆ ਸਕਦਾ ਹੈ। ਮੰਗਲਵਾਰ ਸਵੇਰੇ ਤਜਰਬੇ ਦੇ ਤੌਰ ਉੱਤੇ ਆਸੂ ਇਕੱਲਾ ਸਕੂਲ ਗਿਆ ਅਤੇ ਇਕੱਲਾ ਹੀ ਵਾਪਸ ਆਇਆ। ਉਸਦੇ ਚਿਹਰੇ ਉੱਤੇ ਨਵੇਂ ਤਜਰਬੇ ਦੇ ਚਾਅ ਦੀ ਚਮਕ ਸੀ। ਬੁੱਧਵਾਰ ਨੂੰ ਮਾਤਾ ਨੇ ਸਿਲਾਈ ਵਾਲਾ ਬੰਡਲ ਖੋਲ੍ਹ ਲਿਆ।
ਆਸ਼ੂ ਬਹੁਤ ਖੁਸ਼ ਸੀ। ਉਹ ਆਪਣਾ ਲੰਚ ਨਾਲ ਲੈ ਜਾਂਦਾ ਸੀ। ਗਰਮੀਆਂ ਦੇ ਸੁਖਾਵੇਂ-ਸੁਹਾਵਣੇ ਦਿਨ ਸਨ। ਅੱਧੀ ਛੁੱਟੀ ਵੇਲੇ ਆਸੂ ਆਪਣਾ ਲੰਚ ਬਾਕਸ ਅਤੇ ਆਪਣੀ ਪੁਸਤਕ ਲੈ ਕੇ ਸਕੂਲ ਦੀ ਗਰਾਉਂਡ ਤੋਂ ਜ਼ਰਾ ਕੁ ਪਰੇ, ਭਾੜੀਆਂ ਦੇ ਉਹਲੇ, ਧੁੱਪੇ ਬੈਠ ਕੇ, ਲੰਚ ਖਾ ਕੇ, ਕਿਤਾਬ ਪੜ੍ਹਨ ਲੱਗ ਪੈਂਦਾ ਸੀ। ਇਸ ਪਾਸੇ ਵੱਲ ਸਕੂਲ ਦੇ ਬੱਚਿਆਂ ਦੀ ਆਵਾਜਾਈ ਘੱਟ ਸੀ। ਜੰਗਲੀ ਫੁੱਲਾਂ ਨਾਲ ਸ਼ਿੰਗਾਰੇ ਚੌਗਿਰਦੇ ਵਿਚ ਇਕੱਲਾ ਬੈਠ ਕੇ ਕੋਈ ਕਿਤਾਬ ਪੜ੍ਹਨੀ ਉਸਨੂੰ ਚੰਗੀ ਲੱਗਦੀ ਸੀ।
ਉਹ ਮੈਟਿਲਡਾ ਨਾਂ ਦੀ ਪੁਸਤਕ ਪੜ੍ਹਦਾ ਹੋਇਆ ਉਸ ਚੈਪਟਰ ਉੱਤੇ ਪੁੱਜ ਚੁੱਕਾ ਸੀ, ਜਿਥੇ ਮੈਟਿਲਡਾ ਦੇ ਸਕੂਲ ਦੀ ਹੈੱਡ-ਟੀਚਰ, ਚਬੁੱਲ, ਗਿਆਰਾਂ ਸਾਲ ਦੇ ਮੁੰਡੇ, ਬਰੂਸ ਨੂੰ, ਅਸੈਂਬਲੀ ਹਾਲ ਵਿਚ, ਸਾਰੇ ਸਕੂਲ ਦੇ ਸਾਹਮਣੇ, ਇਕ ਵੱਡਾ ਚਾਕਲੇਟ ਕੇਕ ਖਾਣ ਦੀ ਸਜ਼ਾ ਦਿੰਦੀ ਹੈ। ਉਹ ਕਹਾਣੀ ਵਿਚ ਗੁਆਚਾ ਹੋਇਆ ਸੀ। ਕਹਾਣੀ ਦੇ ਭੈ-ਭੀਤ ਪਾਤਰ, ਬਰੂਸ ਨਾਲ ਉਸਦਾ ਹਦਾਤਮ ਹੋ ਚੁੱਕਾ ਸੀ। ਗਿਆਰਾਂ ਸਾਲ ਦੇ ਬਰੂਸ ਨੂੰ ਡੇਢ ਕਿਲੋ ਵਜ਼ਨ ਦਾ ਕੇਕ ਖਾਣ ਦੀ ਮਜਬੂਰੀ ਸੀ। ਜੇ ਉਹ ਨਾ ਖਾ ਸਕੇ ਤਾਂ ਹੱਡ-ਟੀਚਰ ਦਾ ਹੰਟਰ ਉਸਦੇ ਸਰੀਰ ਨੂੰ ਲਾਸੋ-ਲਾਸ ਕਰਨ ਲਈ ਤਿਆਰ ਸੀ। ਹਾਲ
ਉਹ ਲੱਤਾਂ ਪਸਾਰ ਕੇ ਘਾਹ ਉੱਤੇ ਬੈਠਾ ਹੋਇਆ ਸੀ। ਅਚਾਨਕ ਉਸ ਦੇ ਪੱਟਾਂ ਉੱਤੇ ਪਈ ਕਿਤਾਬ ਉੱਤੇ ਇਕ ਵੱਡਾ ਸਾਰਾ ਬਿੱਛੂ ਆ ਪਿਆ। ਉਸ ਦਾ ਧੜਾਕਾ ਨਿਕਲ ਗਿਆ। ਉਸਨੇ ਕਿਤਾਬ ਸਮੇਤ ਬਿੱਛੂ ਨੂੰ ਪਰ੍ਹਾਂ ਵਗਾਹ ਮਾਰਿਆ ਅਤੇ ਉੱਠ ਕੇ ਖਲੋ ਗਿਆ । ਉਸਦੇ ਸਾਹਮਣੇ ਤਿੰਨ ਮੁੰਡੇ ਖਲੋਤੇ ਸਨ । ਤਿੰਨਾਂ ਦੇ ਮੂੰਹਾਂ ਉੱਤੇ ਚੁੜੇਲਾਂ-ਭੂਤਾਂ ਦੀਆਂ ਸ਼ਕਲਾਂ ਵਾਲੇ ਡਰਾਉਣੇ ਨਕਾਬ ਪਏ ਹੋਏ ਸਨ। ਵੇਖ ਕੇ ਆਗੂ ਦੀ ਚੀਕ ਨਿਕਲ ਗਈ। ਦੋ ਮੁੰਡਿਆ ਨੇ ਆਸ਼ੂ ਦੇ ਦੋਵੇਂ ਹੱਥ ਫੜ ਲਏ ਅਤੇ ਰੀਜੇ ਨੇ ਇਕ ਥੈਲੇ ਦੀ ਜਿੱਪ ਪੋਹਲੀ । ਉਸ ਵਿਚ ਪੰਜ ਛੇ ਬਿੱਛੂ ਸਨ। ਥੈਲਾ ਆਸ਼ੂ ਦੇ ਸਾਹਮਣੇ ਕਰ ਕੇ ਉਸਨੇ ਆਖਿਆ, "ਚੱਲ, ਇਸ ਵਿਚ ਹੱਥ ਪਾ ।"
ਜੇ ਆਸੂ ਨੂੰ ਪਤਾ ਵੀ ਹੁੰਦਾ ਕਿ ਉਹ ਸਾਰੇ ਬਿੱਛੂ ਰਬੜ ਦੇ ਬਣੇ ਹੋਏ ਹਨ ਤਾਂ ਵੀ ਉਸ ਥੈਲੇ ਵਿਚ ਹੱਥ ਪਾਉਣ ਦੀ ਹਿੰਮਤ ਉਸ ਨਹੀਂ ਸੀ ਕਰ ਸਕਣੀ। ਥੈਲੇ ਵਿਚ ਪਏ ਬਿੱਟੂਆਂ ਦੇ ਸਪ੍ਰਿੰਗਦਾਰ ਹੱਥਾਂ-ਪੈਰਾਂ ਦੀ ਹਰਕਤ ਉਨ੍ਹਾਂ ਦੇ ਅਸਲੀ ਹੋਣ ਦਾ ਭੁਲੇਖਾ ਪਾਉਂਦੀ ਸੀ। ਆਸੂ ਨੇ ਆਪਣੀਆਂ ਬਾਹਾਂ ਫਡਾ ਕੇ ਦੌੜ ਜਾਣ ਲਈ ਹੰਭਲਾ ਮਾਰਿਆ। ਪਰ ਉਹ ਤਿੰਨ ਸਨ ਅਤੇ ਤਿੰਨੇ ਉਮਰੋਂ ਦੋ-ਦੋ, ਢਾਈ-ਢਾਈ ਸਾਲ ਵੱਡੇ। ਉਸਦੀ ਪੇਸ਼ ਨਾ ਗਈ। ਇਸ ਹੱਥੋ-ਪਾਈ ਸਮੇਂ ਉਨ੍ਹਾਂ ਤਿੰਨਾਂ ਵਿਚੋਂ ਇਕ, ਆਪਣੀ ਬਾਂਹ ਫੜ ਕੇ, ਹਾਏ ਹਾਏ ਕਰਦਾ ਧਰਤੀ ਉੱਤੇ ਵਿਲਕਣ ਲੱਗ ਪਿਆ। ਉਸਦੀ ਖੱਬੀ ਬਾਂਹ ਲਹੂ-ਲੁਹਾਨ ਹੋ ਗਈ ਸੀ ਅਤੇ ਉਹ ਹਾਲ ਪਾਹਰਿਆ ਕਰ ਰਿਹਾ ਸੀ। ਦੂਜਿਆਂ ਨੇ ਪੁੱਛਿਆ, "ਕੀ ਹੋਇਆ ?"
"ਇਸ ਨੇ ਮੈਨੂੰ ਚਾਕੂ ਮਾਰਿਆ। ਮੇਰੀ ਬਾਂਹ ਵੱਢ ਦਿੱਤੀ ਹੈ।"
"ਮੈਂ ਨਹੀਂ ਮਾਰਿਆ: ਮੇ. ਰੇ ਕੋਲ ਨਹੀਂ ਕੋਈ ਚਾਕੂ," ਆਸ਼ੂ ਦਾ ਸੰਘ ਸੁੱਕਦਾ ਜਾ ਰਿਹਾ ਸੀ।
"ਤੇਰੇ ਕੋਲ ਨਹੀਂ ਤਾਂ ਇਹ ਕਿੱਥੋਂ ਆਇਆ ?" ਉਨ੍ਹਾਂ ਵਿਚੋਂ ਇਕ ਦੇ ਹੱਥ ਵਿਚ ਫੜੇ ਹੋਏ ਚਾਕੂ ਦੇ ਬਲੇਡ ਨੂੰ ਲਹੂ ਲੱਗਾ ਹੋਇਆ ਸੀ।
"ਲੈ ਚੱਲੋ ਇਸ ਨੂੰ ਹੈੱਡ-ਟੀਚਰ ਕੋਲ," ਕਹਿ ਕੇ ਉਹ ਆਸ਼ੂ ਨੂੰ ਸਕੂਲ ਵੱਲ ਖਿੱਚਣ ਲੱਗ ਪਏ। ਉਸਨੂੰ ਮਨ ਹੀ ਮਨ ਆਪਣੇ ਸਕੂਲ ਦੀ ਹੈੱਡ-ਟੀਚਰ ਮਿਸਿਜ਼ ਚਬੁੱਲ ਦਿੱਸਣ ਲੱਗ ਪਈ। ਉਸਨੂੰ ਜਾਪਿਆ ਕਿ ਬੱਚਿਆਂ ਨੂੰ ਤਸੀਹੇ ਦੇਣ ਦੇ ਉਹ ਸਾਰੇ ਤਰੀਕੇ, ਜੋ ਮਿਸਿਜ਼ ਚਬੁੱਲ ਵਰਤਦੀ ਸੀ, ਹੁਣ ਉਸ ਉੱਤੇ ਵਰਤੇ ਜਾਣੇ ਹਨ। ਉਸਨੇ ਤਰਲਾ ਕੀਤਾ, "ਮੈਂ ਚਾਕੂ ਨਹੀਂ ਮਾਰਿਆ, ਮੈਨੂੰ ਕੁਝ ਪਤਾ ਨਹੀਂ: ਮੈਨੂੰ ਹੈੱਡ-ਟੀਚਰ ਕੋਲ ਨਾ ਲੈ ਕੇ ਜਾਓ।"
"ਹੱਛਾ, ਨਹੀਂ ਲਿਜਾਦੇ। ਪਰ ਇਕ ਗੱਲ ਯਾਦ ਰੱਖੀ, ਜੇ ਤੂੰ ਕਿਸੇ ਨੂੰ ਇਹ ਗੱਲ ਦੱਸੀ ਤਾਂ ਅਸੀਂ ਤੈਨੂੰ ਨਹੀਂ ਛੱਡਣਾ। ਘਰ ਜਾ ਕੇ ਆਪਣੀ ਮਾਂ ਨੂੰ ਵੀ ਨਾ ਦੱਸੀ।"
"ਨਹੀਂ ਦੱਸਦਾ," ਕਹਿ ਕੇ ਆਸੂ ਨੇ ਜਾਨ ਛੁਡਾਈ। ਉਹ ਤਿੰਨੇ ਸਕੂਲ ਵੱਲ
ਸਕੂਲੋਂ ਛੁੱਟੀ ਹੋਣ ਉੱਤੇ ਜਦੋਂ ਉਹ ਘਰ ਨੂੰ ਜਾ ਰਿਹਾ ਸੀ ਤਾਂ ਤਿੰਨ ਮੁੰਡੇ ਉਸਦੇ ਨਾਲ ਨਾਲ ਤੁਰ ਰਹੇ ਸਨ। ਉਨ੍ਹਾਂ ਵਿਚੋਂ ਇਕ ਦੇ ਹੱਥ ਵਿਚ ਫੜੇ ਹੋਏ ਥੈਲੇ ਨੂੰ ਆ ਪਛਾਣਦਾ ਸੀ। ਇਹ ਉਹ ਬਿੱਛੂਆਂ ਵਾਲਾ ਥੈਲਾ ਸੀ । ਆਸੂ ਦੀਆਂ ਲੱਤਾਂ ਕੰਬਣ ਲੱਗ ਪਈਆਂ। ਉਸ ਦੀ ਤੋਰ ਮੰਨੀ ਪੈ ਗਈ। ਉਹ ਵੀ ਹੌਲੀ ਹੋ ਗਏ। ਬਹੁਤ ਸਾਰੇ ਬੱਚਿਆਂ ਦੀਆਂ ਮਾਤਾਵਾਂ ਬੱਚਿਆਂ ਨੂੰ ਲੈਣ ਆਈਆਂ ਹੋਈਆਂ ਸਨ । ਆਸੂ ਨੇ ਸੋਚਿਆ ਕਾਸ਼ । ਉਸਦੀ ਮਾਤਾ ਵੀ ਉਸਨੂੰ ਲੈਣ ਆਈ ਹੁੰਦੀ। ਅੱਧਾ ਰਾਹ ਨਾਲ ਤੁਰ ਕੇ ਉਹ ਮੁੰਡੇ ਸੱਜੇ ਮੁੜ ਗਏ ਅਤੇ ਜਾਣ ਲੱਗਿਆ ਹੌਲੀ ਨਾਲ ਕਹਿ ਗਏ, "ਜੇ ਘਰ ਜਾ ਕੇ ਕੁਝ ਦੱਸਿਆ ਤਾਂ ਯਾਦ ਰੱਖੀ ।" ਆਸ਼ੂ ਉਨ੍ਹਾਂ ਵੱਲ ਵੇਖੋ ਬਿਨਾਂ ਚੁੱਪ-ਚਾਪ ਆਪਣੇ ਰਾਹੇ ਤੁਰਿਆ ਗਿਆ।
ਘਰ ਪੁੱਜ ਕੇ ਵੇਖਿਆ, ਇਲਫਰਡ ਵਾਲੇ ਟੋਨੀ ਦੀ ਮਾਂ ਆਈ ਹੋਈ ਸੀ ਅਤੇ ਉਸਦੀ ਮਾਤਾ ਨਾਲ ਗੱਲਾਂ ਕਰ ਰਹੀ ਸੀ। ਕਹਿ ਰਹੀ ਸੀ, "ਵੇਖਿਆ, ਮੇਰੀ ਗੱਲ ਠੀਕ ਹੋਈ ਨਾ। ਬੜਾ ਸੁਹਣਾ ਸਕੂਲੇ ਜਾਂਦਾ ਹੈ। ਤੂੰ ਵੀ ਥੋੜਾ ਬਹੁਤਾ ਕੰਮ ਕਰ ਲੈਂਦੀ ਹੈ।" ਉੱਤਰ ਵਿਚ ਆਸੂ ਦੀ ਮਾਤਾ ਨੇ ਆਖਿਆ, "ਪਹਿਲਾਂ ਪਹਿਲ ਤਾਂ ਮੈਨੂੰ ਬਹੁਤ ਫ਼ਿਕਰ ਰਹਿੰਦਾ ਸੀ। ਜਦੋਂ ਇਹਦੇ ਆਉਣ ਦਾ ਵੇਲਾ ਹੁੰਦਾ ਸੀ, ਉਦੋਂ ਮੇਰਾ ਦਿਲ ਕਾਹਲਾ ਪੈ ਜਾਂਦਾ ਸੀ। ਜੀ ਕਰਦਾ ਸੀ ਅਗਲਵਾਂਢੀ ਜਾ ਕੇ ਲੈ ਆਵਾਂ। ਹੌਲੀ ਹੌਲੀ ਧੀਰਜ ਆ ਗਿਆ ਹੈ। ਇਹਨੂੰ ਪੁੱਛਦੀ ਰਹਿੰਨੀ ਆ ਅਤੇ ਇਹ ਇਹੋ ਕਹਿੰਦਾ ਹੈ, 'ਮਾਮਾ, ਮੈਂ ਬਿਲਕੁਲ ਠੀਕ ਆਂ। ਬੱਸ ਏਸੇ ਨੇ ਮੈਨੂੰ ਹੌਸਲਾ ਦਿੱਤਾ।" ਕਹਿ ਕੇ ਉਸਨੇ ਆਸੂ ਨੂੰ ਆਪਣੀ ਵੱਖੀ ਨਾਲ ਘੁੱਟ ਲਿਆ।
"ਤੇਰਾ ਆਸ਼ੂ ਬੜਾ ਸਾਊ ਆ; ਨਾ ਏਨ ਕਿਸੇ ਨਾਲ ਲੜਨਾ, ਨਾ ਕਿਸੇ ਨੇ ਏਹਨੂੰ ਕੁਝ ਕਹਿਣਾ। ਮੇਰਾ ਟੋਨੀ ਰੋਜ਼ ਦਾ ਇਕ ਉਲ੍ਹਾਮਾ ਲਿਆਉਂਦਾ ਏ। ਮੈਂ ਤਾਂ ਦੁਖੀ ਪਈ ਆ।"
"ਏਸ ਗੱਲੋਂ ਮੈਂ ਬੜੀ ਸੁਖੀ ਆਂ," ਕਹਿ ਕੇ ਆਸੂ ਦੀ ਮਾਤਾ ਆਪਣੀ ਸਹੇਲੀ ਨੂੰ ਵਿਦਾ ਕਰਨ ਲਈ ਉੱਠ ਖਲੋਤੀ ਅਤੇ ਆਸੂ ਉੱਪਰ ਆਪਣੇ ਕਮਰੇ ਵਿਚ ਚਲਾ ਗਿਆ। ਉਸਨੇ ਡਰਦੇ ਡਰਦੇ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ। 'ਕਿਤੇ ਏਥੇ ਨਾ ਆ ਗਏ ਹੋਣ', ਉਸ ਦਾ ਮਨ ਕਹਿ ਰਿਹਾ ਸੀ। ਉਹ ਏਥੇ ਨਹੀਂ ਸਨ ਆਏ ਪਰ ਆਸ਼ੂ ਦਾ ਮਨ ਉਨ੍ਹਾਂ ਦਾ ਡਰ ਆਪਣੇ ਨਾਲ ਲੈ ਆਇਆ ਸੀ। ਮਾਮਾ ਨੂੰ ਦੱਸਣ ਦਾ ਖਿਆਲ ਆਇਆ ਪਰ ਇਸ ਖਿਆਲ ਦੇ ਆਉਂਦਿਆਂ ਹੀ ਉਸਦੇ ਮਨ ਵਿਚ ਬੈਠਾ ਹੋਇਆ ਡਰ ਉਨ੍ਹਾਂ
ਅਗਲੇ ਦਿਨ ਅੱਧੀ ਛੁੱਟੀ ਵੇਲੇ ਸਾਰੇ ਬੱਚੇ ਏਧਰ ਓਧਰ ਚਲੇ ਗਏ। ਉਹ ਕਲਾਸ- ਰੂਮ ਵਿਚ ਬੈਠਾ ਰਿਹਾ। ਉਸਨੂੰ ਭੁੱਖ ਲੱਗ ਰਹੀ ਸੀ । ਅਜੇ ਆਪਣੇ ਲੰਚ ਬਾਕਸ ਨੂੰ ਖੋਲ੍ਹਣ ਹੀ ਲੱਗਾ ਸੀ ਕਿ ਉਹ ਤਿੰਨੇ ਉਸਦੇ ਕੋਲ ਆ ਬੈਠੇ। ਇਕ ਨੇ ਆਖਿਆ, "ਹੈਲੇ।" ਆਸੂ ਚੁੱਪ ਰਿਹਾ। ਦੂਜੇ ਨੇ ਮਿੱਤਰਤਾ ਦੀ ਸੁਰ ਵਿਚ ਬਾਹਰ ਜਾਣ ਨੂੰ ਆਖਿਆ। ਆਸ਼ੂ ਇਨਕਾਰ ਨਾ ਕਰ ਸਕਿਆ; ਆਪਣਾ ਲੋਚ ਬਾਕਸ ਲੈ ਕੇ ਉਨ੍ਹਾਂ ਦੇ ਨਾਲ ਤੁਰ ਪਿਆ। ਚਾਰੇ ਕੱਲ ਵਾਲੀ ਥਾਂ ਉੱਤੇ ਪੁੱਜ ਗਏ। ਇਕ ਨੇ ਉਸਦਾ ਲੰਚ ਬਾਕਸ ਲੈ ਲਿਆ ਅਤੇ ਦੂਜੇ ਨੇ ਧੱਕਾ ਦੇ ਕੇ ਉਸਨੂੰ ਪਰੋ ਡੇਗ ਦਿੱਤਾ। ਉਹ ਉੱਠ ਕੇ ਬੈਠ ਗਿਆ। ਤਿੰਨਾਂ ਨੇ ਉਸਦੇ ਸਾਹਮਣੇ ਬੈਠ ਕੇ ਉਸਦਾ ਲੋਚ ਖਾਧਾ। ਖਾਂਦੇ ਖਾਂਦੇ ਹੱਸਦੇ ਵੀ ਰਹੇ। ਜਦੋਂ ਸਾਰਾ ਖਾ ਚੁੱਕੇ ਤਾਂ ਉਸ ਕੋਲ ਆ ਕੇ ਪੁੱਛਣ ਲੱਗੇ, "ਕਿੰਨੇ ਪੈਸੇ ਹਨ ਤੇਰੇ ਕੋਲ ? ਕੱਢ ਖੀਸੇ 'ਚ।" ਆਸੂ ਨੇ ਜੇਬ ਵਿਚੋਂ ਵੀਹ ਪੈਸ ਕੱਢ ਕੇ ਉਨ੍ਹਾਂ ਨੂੰ ਦੇ ਦਿੱਤੇ । ਪੈਸੇ ਲੈ ਕੇ ਉਨ੍ਹਾਂ ਆਖਿਆ, "ਗੱਲ ਨੂੰ ਬਹੁਤਾ ਲਿਆਵੀ ਖਾਣ ਲਈ: ਪੈਸੇ ਵੀ ਵੱਧ ਲਿਆਵਾਂ। ਕਿਸੇ ਨੂੰ ਦੱਸੀ ਨਾ: ਅਸੀਂ ਤੈਨੂੰ ਕੁਝ ਨਹੀਂ ਕਹਿੰਦੇ। ਜੋ ਦੱਸਿਆ ਤਾਂ ਆਹ ਵੇਖ ਲੈ ਚਾਕੂ।" ਇਹ ਉਹ ਚਾਕੂ ਸੀ, ਜਿਸਦੇ ਬਲੇਡ ਨੂੰ ਲਹੂ ਲੱਗਾ ਹੋਇਆ ਸੀ।
ਸ਼ਾਮ ਨੂੰ ਆਸ਼ੂ ਘਰ ਪੁੱਜਾ ਤਾਂ ਉਸਨੂੰ ਬਹੁਤ ਭੁੱਖ ਲੱਗੀ ਹੋਈ ਸੀ । ਉਸਨੇ ਪਹਿਲਾਂ ਨਾਲੋਂ ਦੂਣਾ ਖਾਧਾ। ਸਾਧਾਰਣ ਗੱਲ ਸੀ: ਮਾਂ ਨੇ ਬਹੁਤਾ ਧਿਆਨ ਨਾ ਦਿੱਤਾ। ਅਗਲੀ ਸਵੇਰ ਸਕੂਲ ਨੂੰ ਜਾਣ ਲੱਗਿਆ ਉਸਨੇ ਫਿਰ ਰੱਜ ਕੇ ਖਾਧਾ ਅਤੇ ਮਾਂ ਨੂੰ ਲੰਚ ਬਾਕਸ ਵਿਚ ਪਹਿਲਾਂ ਨਾਲੋਂ ਬਹੁਤਾ ਕੁਝ ਪਾਉਣ ਲਈ ਆਖਿਆ। ਮਾਂ ਹੈਰਾਨ ਹੋਈ ਪਰ ਬਹੁਤੀ ਪੁੱਛ-ਗਿੱਛ ਉਸਨੇ ਨਾ ਕੀਤੀ। ਸੋਚਿਆ ਸਕੂਲ ਵਿਚ ਬੱਚਿਆਂ ਨਾਲ ਦੌੜਦਾ ਭੱਜਦਾ ਹੈ; ਭੁੱਖ ਵੀ ਲੱਗਣੀ ਹੋਈ। ਮਾਂ ਕੋਲੋਂ ਵੱਧ ਪੈਸੇ ਉਸਨੇ ਨਾ ਮੰਗੇ: ਜੇਸ ਮਰਚ ਲਈ ਪੈਸੇ ਉਸ ਕੋਲ ਪਏ ਸਨ। ਉਨ੍ਹਾਂ ਵਿਚੋਂ ਚਾਲੀ ਪੈਂਸ ਉਹ ਲੈ ਗਿਆ।
ਆਸ਼ੂ ਦਾ ਜੀਵਨ ਭੈ ਦੇ ਭਾਰ ਹੇਠ ਦੱਬ ਗਿਆ। ਉਹ ਹਰ ਰੋਜ ਅੱਧੀ ਛੁੱਟੀ ਵੇਲੇ ਆਪਣਾ ਲੰਚ ਬਾਕਸ ਲੈ ਕੇ ਉਸੇ ਟਿਕਾਣੇ ਪੁੱਜ ਜਾਂਦਾ ਸੀ, ਜਿੱਥੇ ਬੈਠ ਕੇ ਕਿਤਾਬ ਪੜ੍ਹਦਿਆਂ ਉਹ ਇਸ ਦੁਨੀਆਂ ਨੂੰ ਭੁੱਲ ਕੇ, ਰਸ ਮਗਨ ਹੋ ਕੇ, ਅਨੰਦ ਲੋਕ ਵਿਚ ਪੁੱਜ ਜਾਂਦਾ ਸੀ। ਉਹ ਤਿੰਨੇ ਵੀ ਉਥੇ ਆ ਜਾਂਦੇ ਸਨ। ਆਪਣਾ ਲੰਚ ਬਾਕਸ ਉਨ੍ਹਾਂ ਨੂੰ ਦੇ ਕੇ ਉਹ ਇਕ ਪਾਸੇ ਖੜਾ ਹੋ ਜਾਂਦਾ ਸੀ। ਖਾਣ ਤੋਂ ਵਿਹਲੇ ਹੋ ਕੇ ਉਹ ਉਸ ਕੋਲ ਆ ਜਾਂਦੇ ਸਨ। ਮੰਗੇ ਜਾਣ ਤੋਂ ਬਿਨਾਂ ਹੀ ਉਹ ਆਪਣੀ ਜੇਬ ਵਿਚੋਂ ਕੱਢ ਕੇ ਹੱਥ ਵਿਚ ਫੜੇ ਹੋਏ ਪੈਸੇ ਉਨ੍ਹਾਂ ਨੂੰ ਦੇ ਦਿੰਦਾ ਸੀ। ਉਹ ਪੈਸੇ ਲੈ ਕੇ ਆਪਣੇ ਰਾਹ ਪੈ ਜਾਂਦੇ ਸਨ ਅਤੇ ਆਸੂ ਆਪਣੇ ਕਮਰੇ ਵਿਚ ਆ ਜਾਂਦਾ ਸੀ। ਕੁਝ ਦਿਨਾਂ ਪਿੱਛੋਂ ਉਨ੍ਹਾਂ ਨੇ ਉਸਨੂੰ ਲੰਚ ਲਿਆਉਣ ਤੋਂ ਰੋਕ ਦਿੱਤਾ। ਉਸਦੇ ਬਦਲੇ ਵਿਚ ਬਹੁਤੇ ਪੈਸੇ ਲਿਆਉਣ ਲਈ
ਹੁਣ ਉਹ ਸਕੂਲ ਵਿਚ ਹੀ ਉਸ ਕੋਲੋਂ ਪੈਸੇ ਲੈ ਲੈਂਦੇ ਸਨ, ਕਦੀ ਕਦੀ ਦੂਜੇ ਬੱਚਿਆਂ ਦੇ ਸਾਹਮਣੇ ਹੈ। ਉਸਨੂੰ ਡਰਾਉਣ ਲਈ, ਹਰ ਦੂਜੇ ਤੀਜੇ ਹਫ਼ਤੇ, ਉਸਨੂੰ ਗਰਾਉਂਡਾਂ ਤੋਂ ਪਰੇ ਲਿਜਾ ਕੇ ਦੋਸ਼ੀ ਦੇ ਰੂਪ ਵਿਚ ਸਾਹਮਣੇ ਖੜਾ ਕਰ ਕੇ ਆਖਦੇ ਸਨ, "ਸਾਨੂੰ ਪਤਾ ਲੱਗਾ ਹੈ ਕਿ ਤੂੰ ਆਪਣੀ ਮਾਂ ਨੂੰ ਦੱਸਣਾ ਚਾਹੁੰਦਾ ਹੈ। ਸੈੱਲ ਠੀਕ ਹੈ ਕਿ ਨਹੀਂ।" ਪਹਿਲੀ ਵੇਰ ਅਜਿਹਾ ਪੁੱਛਿਆ ਜਾਣ ਉੱਤੇ ਉਸ ਨੇ 'ਨਾਂਹ' ਵਿਚ ਉੱਤਰ ਦਿੱਤਾ ਸੀ। ਉਸਦੇ ਮੂੰਹ 'ਨਾਂਹ' ਨਿਕਲਣ ਦੀ ਦੇਰ ਸੀ ਕਿ ਤਿੰਨਾਂ ਵਿਚੋਂ ਇਕ ਨੇ ਇਕ ਚਾਕੂ ਕੱਢ ਕੇ ਉਸਦੇ ਢਿੱਡ ਵਿਚ ਖੋਭ ਦਿੱਤਾ। ਉਹ ਦੋਹਾਂ ਹੱਥਾਂ ਨਾਲ ਆਪਣਾ ਢਿੱਡ ਫੜ ਕੇ ਬੈਠ ਗਿਆ। ਉਸ ਦਾ ਸਿਰ ਚਕਰਾਉਣ ਲੱਗ ਪਿਆ। ਏਕਾ ਏਕ ਤਿੰਨਾਂ ਨੇ ਉੱਚੀ ਉੱਚੀ ਹੱਸਣਾ ਸ਼ੁਰੂ ਕਰ ਦਿੱਤਾ। ਉਸਨੇ ਆਪਣੇ ਹੱਥਾਂ ਵੱਲ ਵੇਖਿਆ। ਉਨ੍ਹਾਂ ਉੱਤੇ ਲਹੂ ਦੇ ਨਿਸ਼ਾਨ ਨਹੀਂ ਸਨ। ਉਸਦੇ ਪੇਟ ਵਿਚ ਪੀੜ ਵੀ ਨਹੀਂ ਸੀ ਹੋ ਰਹੀ ਅਤੇ ਕਿਸੇ ਜ਼ਖ਼ਮ ਦਾ ਵੀ ਕੋਈ ਨਿਸ਼ਾਨ ਨਹੀਂ ਸੀ । ਬਿੱਛੂਆਂ ਵਾਂਗ ਉਹ ਚਾਕੂ ਵੀ ਅਸਲੀ ਨਹੀਂ ਸੀ।
ਆਸ਼ੂ ਲਈ ਇਹ ਅੱਤ ਭਿਆਨਕ ਕਿਸਮ ਦਾ ਕ੍ਰਿਸ਼ਮਾ ਸੀ। ਇਸ ਵਿਚ ਕੋਈ ਝੂਠ ਨਹੀਂ ਸੀ ਕਿ ਉਹ ਆਪਣਾ ਦੁੱਖ ਆਪਣੀ ਮਾਤਾ ਨੂੰ ਦੱਸਣਾ ਚਾਹੁੰਦਾ ਸੀ; ਪਰ ਉਸਦੇ ਮਨ ਦੀ ਗੱਲ ਇਨ੍ਹਾਂ ਨੂੰ ਕਿਵੇਂ ਪਤਾ ਲੱਗ ਗਈ, ਇਹ ਸੱਚ ਉਸ ਲਈ ਬਹੁਤ ਡਰਾਵਣਾ ਸੀ। ਅੱਗੇ ਲਈ ਉਸਨੇ ਆਪਣਾ ਅਪਰਾਧ ਕਬੂਲ ਕਰ ਲੈਣਾ ਹੀ ਉਚਿਤ ਸਮਝਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਇਉਂ ਜਾਪਣ ਲੱਗ ਪਿਆ ਕਿ ਉਸਨੇ ਨਿਰਾਦਰ ਅਤੇ ਸਹਿਮ ਦੇ ਜੀਵਨ ਨਾਲ ਸਦੀਵੀ ਸਮਝੌਤਾ ਕਰ ਲਿਆ ਹੈ। ਜਾਪਦਾ ਇਉਂ ਹੀ ਸੀ; ਪਰ ਧੁਰ ਅੰਦਰ ਆਸ਼ੂ ਦੀ ਆਤਮਾ ਨੇ ਇਸਨੂੰ ਮਨਜ਼ੂਰ ਨਹੀਂ ਸੀ ਕੀਤਾ।
ਹੁਣ ਉਹ ਆਨੰਦ-ਲੋਕ ਦੀ ਥਾਂ ਭੈ-ਸਾਗਰ ਦਾ ਵਾਸੀ ਹੋ ਗਿਆ। ਕੋਈ ਕਿਤਾਬ ਪੜ੍ਹਨ ਨੂੰ ਉਸਦਾ ਜੀਅ ਨਹੀਂ ਸੀ ਕਰਦਾ। ਆਪਣੀ ਉਮਰ ਦੇ ਬੱਚਿਆਂ ਨਾਲੋਂ ਬਹੁਤ ਅੱਗੇ ਸੀ ਉਹ। ਹੁਣ ਹੌਲੀ ਹੌਲੀ ਪਿੱਛੇ ਨੂੰ ਆਉਣ ਲੱਗ ਪਿਆ ਅਤੇ ਉਨ੍ਹਾਂ ਦੇ ਨਾਲ ਰਲਣਾ ਸ਼ੁਰੂ ਹੋ ਗਿਆ। ਘਰ ਵਿਚ ਉਹ ਪਿਛਣ ਅਤੇ ਰੁੱਸਣ ਲੱਗ ਪਿਆ। ਬਹੁਤੀ ਖਿੱਝ ਉਸਨੂੰ ਆਪਣੀ ਮਾਤਾ ਉੱਤੇ ਆਉਂਦੀ ਸੀ। ਕੁਝ ਚਿਰ ਪਹਿਲਾਂ ਉਹ ਉਸਦੇ ਸਾਰੇ ਦੁੱਖਾਂ ਨੂੰ ਆਪੇ ਜਾਣ ਲੈਂਦੀ ਸੀ: ਹੁਣ ਕਿਉਂ ਨਹੀਂ ? ਹੁਣ ਵੀ ਉਹ ਟੀਨੂੰ ਦੇ ਦੁਖ, ਸੁਖ, ਭੁੱਖ, ਤੇਹ, ਨੀਂਦ, ਖੇਡ, ਥਕਾਵਟ ਅਤੇ ਹੋਰ ਸਾਰੀਆਂ ਲੋੜਾਂ ਬਾਰੇ ਜਾਣਦੀ ਹੈ; ਮੇਰੇ ਬਾਰੇ ਕਿਉਂ ਨਹੀਂ ? ਉਸਦਾ ਜੀ ਕਰਦਾ ਸੀ ਕਿ ਜਿਸ ਤਰ੍ਹਾਂ ਉਹ ਮੁੰਡੇ ਉਸਦੇ ਦਿਲ ਦੀ ਗੱਲ ਜਾਣ ਲੈਂਦੇ ਹਨ, ਓਸੇ ਤਰ੍ਹਾਂ ਉਸਦੀ ਮਾਤਾ ਜਾਂ ਉਸਦਾ ਪਿਤਾ ਜਾਣ ਲਵੇ । ਪਰ ਉਸਦੀ ਆਸ ਪੂਰੀ ਨਹੀਂ ਸੀ ਹੁੰਦੀ।
"ਮਾਮਾ, ਸੁਪਰਮੈਨ ਲੋਕਾਂ ਦੀ ਮਦਦ ਕਰਦਾ ਹੈ। ਉਸਨੂੰ ਇਹ ਪਤਾ ਕਿਵੇਂ ਲੱਗ ਜਾਂਦਾ ਹੈ ਕਿ ਕਿਸੇ ਨੂੰ ਉਸਦੀ ਲੋੜ ਹੈ ?"
"ਬੇਟਾ ਜੀ, ਇਹ ਐਵੇਂ ਕਹਾਣੀਆਂ ਹਨ। ਸੁਪਰਮੈਨ ਕੋਈ ਨਹੀਂ ਹੁੰਦਾ।"
ਮਾਂ ਦਾ ਉੱਤਰ ਸੁਣ ਕੇ ਆਸੂ ਨਿਰਾਸ਼ ਹੋ ਗਿਆ। ਉਸਦਾ ਅਨੁਭਵ ਉਸਨੂੰ ਇਹ ਦੱਸਦਾ ਸੀ ਕਿ ਜਿਸ ਜੀਵਨ ਵਿਚ ਤਕੜੇ ਮਾੜੇ ਅਤੇ ਚੰਗੇ ਬੁਰੇ ਮੌਜੂਦ ਹਨ, ਉਸ ਵਿਚ ਸੁਪਰਮੈਨ ਹੋਣਾ ਬਹੁਤ ਜ਼ਰੂਰੀ ਹੈ। ਮਨੁੱਖਾਂ ਦੀ ਆਪਸੀ ਮਿੱਤਰਤਾ ਹੀ ਸੁਪਰਮੈਨ ਦੀ ਲੋੜ ਤੋਂ ਪਿੱਛਾ ਛੁਡਾ ਸਕਦੀ ਹੈ। ਪਰੰਤੂ ਆਪਣੇ ਅਨੁਭਵ ਨੂੰ ਸ਼ਬਦਾਂ ਦਾ ਰੂਪ ਦੇਣ ਦੀ ਸੂਬਾ ਉਸ ਵਿਚ ਨਹੀਂ ਸੀ।
ਉਸਨੂੰ ਡਰਾਉਣੇ ਸੁਪਨੇ ਆਉਣੇ ਸ਼ੁਰੂ ਹੋ ਗਏ। ਕਦੇ ਉਹ ਉੱਚੀ ਥਾਂ ਤੋਂ ਡਿੱਗ ਰਿਹਾ ਹੁੰਦਾ, ਕਦੇ ਵਾਦੂ ਕੁੱਤਿਆਂ ਤੋਂ ਬਚਣ ਲਈ ਦੌੜਦੇ ਨੂੰ ਠੰਡਾ ਲੱਗ ਜਾਣ ਕਾਰਨ ਮੂਧੇ ਮੂੰਹ ਡਿੱਗ ਪੈਂਦਾ। ਕਦੇ ਕਦੇ ਉਹ ਤਿੰਨ ਮੁੰਡੇ ਸਪੱਸ਼ਟ ਰੂਪ ਵਿਚ ਵੀ ਉਸਦੇ ਸੁਪਨੇ ਵਿਚ ਆ ਜਾਂਦੇ। ਸਵੇਰੇ ਉੱਠ ਕੇ ਉਹ ਸੋਚਦਾ, ਜਿਵੇਂ ਮੈਨੂੰ ਇਨ੍ਹਾਂ ਮੁੰਡਿਆਂ ਦਾ ਸੁਪਨਾ ਆ ਜਾਂਦਾ ਹੈ, ਇਵੇਂ ਹੀ ਮੇਰੀ ਮਾਂ ਨੂੰ ਮੇਰੀ ਮੁਸੀਬਤ ਦਾ ਸੁਪਨਾ ਕਿਉਂ ਨਹੀਂ ਆਉਂਦਾ। ਸੁਪਨੇ ਵਿਚ ਹੀ ਉਸਨੂੰ ਪਤਾ ਲੱਗ ਜਾਵੇ। ਇਹ ਖ਼ਿਆਲ ਆਉਂਦਿਆਂ ਹੀ ਉਹ ਕੰਬ ਜਾਂਦਾ। "ਨਹੀਂ, ਨਹੀਂ; ਇਉਂ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਸੋਚਣਾ ਹੈ ਕਿ ਮੈਂ ਹੀ ਆਪਣੀ ਮਾਂ ਨੂੰ ਦੱਸਿਆ ਹੈ। ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ।"
ਪਤਾ ਲੱਗੇ ਤਾਂ ਮੁਸੀਬਤ ਪਤਾ ਨਾ ਲੱਗੇ ਤਾਂ ਮੁਸੀਬਤ। ਭੈ ਦਾ ਅਥਾਹ ਸਾਗਰ ਤਰਿਆ ਕਿਵੇਂ ਜਾਵੇ ? ਆਸ਼ੂ ਨੂੰ ਕੇਵਲ ਇਕੋ ਰਾਹ ਨਜ਼ਰ ਆਉਂਦਾ ਸੀ; ਸਕੂਲੇ ਜਾਇਆ ਹੀ ਨਾ ਜਾਵੇ। ਇਹ ਸੋਚ ਕੇ ਉਸਨੇ ਇਕ ਦਿਨ ਮਾਤਾ ਨੂੰ ਆਖਿਆ, "ਮਾਮਾ, ਬੱਚੇ ਸਕੂਲ ਕਿਉਂ ਜਾਂਦੇ ਹਨ ?
"ਪੜ੍ਹਨ ਜਾਂਦੇ ਹਨ, ਬੇਟਾ।"
"ਪੜ੍ਹ ਕੇ ਕੀ ਹੁੰਦਾ ਹੈ, ਮਾਮਾ ?"
"ਪੜ੍ਹ ਕੇ ਅਸੀਂ ਚੰਗੇ ਆਦਮੀ ਬਣ ਜਾਂਦੇ ਹਾਂ; ਚੰਗੀਆਂ ਗੱਲਾਂ ਸਿੱਖਦੇ ਹਾਂ । ਤੁਸਾਂ ਆਪਣੇ ਮਾਮਾ ਜੀ ਦੀ ਫੋਟੋ ਵੇਖੀ ਹੈ ਨਾ ਬੇਟਾ? ਉਹ ਫ਼ੌਜ ਵਿਚ ਕੈਪਟਨ ਹਨ। ਜੇ ਉਹ ਸਕੂਲ ਨਾ ਜਾਂਦੇ, ਪੜ੍ਹਦੇ ਨਾ, ਤਾਂ ਉਹ ਕੈਪਟਨ ਨਹੀਂ ਸੀ ਬਣ ਸਕਦੇ। ਤੁਸੀਂ ਵੀ ਪੜ੍ਹ ਕੇ ਵੱਡੇ ਆਦਮੀ ਬਣੇਗੇ, ਬੇਟਾ। ਤੁਹਾਡੇ ਪਾਪਾ ਨੂੰ ਬਹੁਤ ਖ਼ੁਸ਼ੀ ਹੋਵੇਗੀ।"
ਆਸ਼ੂ ਨੂੰ ਸਕੂਲ, ਪੜ੍ਹਾਈ ਅਤੇ ਖੁਸ਼ੀ ਵਿਚ ਹੁਣ ਕੋਈ ਸੰਬੰਧ ਨਹੀਂ ਸੀ ਦਿੱਸਦਾ ਤਾਂ ਵੀ ਇਹ ਸਭ ਕਹਿੰਦਿਆਂ ਉਸਦੀ ਮਾਤਾ ਦੇ ਮੂੰਹ ਉੱਤੇ ਫੈਲੀ ਹੋਈ ਆਸ਼ਾ ਅਤੇ ਪ੍ਰਸੰਨਤਾ ਵੀ ਉਸਨੂੰ ਨਕਲੀ ਨਹੀਂ ਸੀ ਜਾਪੀ। ਅਜੀਬ ਉਲਝਣ ਸੀ ਇਹ, ਜਿਸ ਵਿਚੋਂ ਨਿਕਲਣ ਦਾ ਕੋਈ ਰਾਹ ਉਸਨੂੰ ਲੱਭ ਨਹੀਂ ਸੀ ਰਿਹਾ। ਉਹ ਉਦਾਸ ਰਹਿਣ ਲੱਗ ਪਿਆ, ਹੌਲੀ ਹੌਲੀ ਸਰੀਰ ਵੀ ਕਮਜ਼ੋਰ ਹੋਣ ਲੱਗ ਪਿਆ। ਪਿਤਾ ਨੇ ਆਖਿਆ ਕਿ ਇਹ ਘਰ ਦੀ ਰੋਟੀ ਛੱਡ ਕੇ ਬਾਹਰੋਂ ਉਲ ਜਲੂਲ ਖਾਣ ਦਾ ਨਤੀਜਾ ਸੀ।
ਘਰ ਵਿਚ ਇਕ ਟੀਨੂੰ ਹੀ ਸੀ ਜਿਸ ਨਾਲ ਉਸਨੂੰ ਕੋਈ ਗਿਲਾ ਸ਼ਿਕਵਾ ਨਹੀਂ ਸੀ। ਉਸਨੂੰ ਆਸ ਸੀ ਕਿ ਕੁਝ ਚਿਰ ਪਿੱਛੋਂ ਟੀਨੂੰ ਵੀ ਉਸਦੇ ਸਕੂਲ ਜਾਣ ਲੱਗ ਪਵੇਗਾ ਤਾਂ ਉਹ ਇਕ ਤੋਂ ਦੋ ਹੋ ਜਾਣਗੇ। ਟੀਨੂੰ ਦੀ ਹਾਜ਼ਰੀ ਵਿਚ ਉਹ ਉਸਨੂੰ ਕੁਝ ਕਹਿਣੇਂ ਡਰਨਗੇ। ਕੁਝ ਚਿਰ ਪਹਿਲਾਂ ਉਸਨੂੰ ਵੱਡਾ ਹੋਣ ਦੀ ਕਾਹਲ ਸੀ: ਹੁਣ ਉਹ ਚਾਹੁੰਦਾ ਸੀ ਕਿ ਟੀਨੂੰ ਛੇਤੀ ਛੇਤੀ ਵੱਡਾ ਹੋ ਕੇ ਉਸਦਾ ਸਹਾਰਾ ਬਣੇ। ਨਿਰਾਸ਼ਾ ਦੇ ਘੁੱਪ ਹਨੇਰੇ ਵਿਚ ਟੀਨੂੰ ਉਸ ਲਈ ਆਸ ਦੀ ਮੱਧਮ ਜਿਹੀ ਕਿਰਨ ਸੀ।
ਪਰੰਤੂ ਉਸਦੇ ਚਾਹੁਣ ਨਾਲ ਸਮੇਂ ਦੀ ਤੋਰ ਤੇਜ਼ ਨਹੀਂ ਸੀ ਹੋ ਸਕਦੀ। ਉਸਨੂੰ ਵੱਡਾ ਹੋ ਰਿਹਾ ਹੈ। ਕਦੀ ਕਦੀ ਲੱਗਦਾ ਸੀ ਕਿ ਟੀਨੂੰ ਹੋਰ ਵੀ ਹੋਲੀ ਹੌਲੀ ਵੱਡਾ ਹੋ ਰਿਹਾ ਹੈ। ਕਦੀ ਕਦੀ ਉਹ ਸੋਚਦਾ, ਮੈਂ ਏਨੀ ਛੇਤੀ ਵੱਡਾ ਕਿਉਂ ਹੋ ਗਿਆ।
ਇਕ ਰਾਤ ਆਪਣੇ ਕਮਰੇ ਵਿਚ ਸੁੱਤਾ ਉਹ ਚਾਂਗਰ ਮਾਰ ਕੇ ਜਾਗ ਪਿਆ। ਮਾਂ ਨੇ ਉਸਦੀ ਆਵਾਜ਼ ਸੁਣੀ; ਦੌੜ ਕੇ ਉਸਦੇ ਕਮਰੇ ਵਿਚ ਗਈ ਅਤੇ ਉਸਨੂੰ ਕਲਾਵੇ ਵਿਚ ਘੁੱਟ ਲਿਆ। ਉਹ ਪਸੀਨੇ ਵਿਚ ਭਿੱਜਾ ਹੋਇਆ ਸੀ। ਮਾਂ ਸਹਿਮ ਗਈ। ਉਸਨੂੰ ਚੁੱਕ ਕੇ ਆਪਣੇ ਕਮਰੇ ਵਿਚ ਲੈ ਗਈ। ਆਸੂ ਦਾ ਪਿਤਾ ਵੀ ਜਾਗ ਪਿਆ ਸੀ। ਉਸਨੇ ਪੁੱਛਿਆ, "ਕੀ ਹੋਇਆ ?"
"ਡਰ ਗਿਆ ਲੱਗਦਾ ਹੈ।"
"ਕਿਉਂ ਬੇਟਾ, ਕੋਈ ਸੁਪਨਾ ਵੇਖਿਆ?"
"ਹਾਂ ਪਾਪਾ।"
ਮਾਤਾ ਪਿਤਾ ਦੇ ਵਿਚਕਾਰ ਲੇਟੇ ਆਗੂ ਨੇ ਦੱਸਿਆ, "ਪਾਪਾ, ਮੈਂ ਸਕੂਲ ਜਾ ਰਿਹਾ ਸਾਂ। ਗੇਟ ਵਿਚ ਵੜਦੇ ਨੂੰ ਇਕ ਮੁੰਡੇ ਨੇ ਧੱਕਾ ਦੇ ਕੇ ਮੂਧੇ ਮੂੰਹ ਸੁੱਟ ਦਿੱਤਾ। ਮੇਰਾ ਗੋਡਾ ਛਿੱਲਿਆ ਗਿਆ। ਮੈਂ ਰੋਣ ਲੱਗ ਪਿਆ। ਸਕੂਲ ਦਾ ਹੈੱਡ-ਮਾਸਟਰ ਵੇਖ ਰਿਹਾ ਸੀ। ਉਹ ਮੈਨੂੰ ਆਪਣੇ ਦਫ਼ਤਰ ਵਿਚ ਲੈ ਗਿਆ। ਮੇਰੇ ਗੋਡੇ ਉੱਤੇ ਪੱਟੀ ਕੀਤੀ। ਉਸਨੇ ਮੈਨੂੰ ਉਸ ਮੁੰਡੇ ਦਾ ਨਾਂ ਪੁੱਛਿਆ। ਮੈਂ ਦੱਸ ਦਿੱਤਾ, ਗੈਰੀ । ਅਸੈਂਬਲੀ ਤੋਂ ਪਿੱਛੋਂ ਹੈੱਡ-ਮਾਸਟਰ ਨੇ ਸਾਨੂੰ ਦੋਹਾਂ ਨੂੰ ਬੁਲਾਇਆ। ਸਾਰੇ ਸਕੂਲ ਦੇ ਸਾਹਮਣੇ ਦੱਸਿਆ ਕਿ ਉਸ ਮੁੰਡੇ, ਗੈਰੀ ਨੇ ਧੱਕਾ ਦੇ ਕੇ ਮੈਨੂੰ ਸੱਟ ਲਾਈ ਸੀ, ਇਸ ਲਈ ਉਸਨੂੰ ਦਸ ਬੈਂਡ ਮਾਰੇ ਜਾਣਗੇ। ਬੈਂਡ
ਸੁਪਨਾ ਸੁਣਾ ਕੇ ਆਗੂ ਮੁੜ ਆਪਣੀ ਮਾਤਾ ਨਾਲ ਲਿਪਟ ਗਿਆ। ਸਾਰਾ ਕਮਰਾ ਖ਼ਾਮੋਸ਼ੀ ਨਾਲ ਭਰ ਗਿਆ। ਤਿੰਨਾਂ ਦੀ ਖ਼ਾਮੋਸ਼ੀ ਕਦੋਂ ਨੀਂਦ ਦਾ ਰੂਪ ਧਾਰ ਗਈ ਕੁਝ ਪਤਾ ਨਾ ਲੱਗਾ। ਅੱਜ ਕਈ ਸਾਲਾਂ ਪਿੱਛੋਂ ਆਗੂ ਨੂੰ ਮਾਂ ਦੇ ਗਲ ਲੱਗ ਕੇ ਗੂਹੜੀ ਨੀਂਦ ਸੌਣ ਦਾ ਮੌਕਾ ਮਿਲਿਆ।
ਸਮਾਂ ਆਪਣੀ ਚਾਲੇ ਤੁਰਿਆ ਰਿਹਾ। ਟੀਨੂੰ ਸੱਤ ਸਾਲ ਦਾ ਹੋ ਗਿਆ। ਇਨਫੈਟ ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਜੂਨੀਅਰ ਵਿਚ ਜਾਣ ਲਈ ਤਿਆਰ ਹੋ ਗਿਆ। ਆਰ ਪਿਛਲੇ ਡੇਢ-ਦੋ ਸਾਲਾਂ ਤੋਂ ਇਸ ਦਿਨ ਦੀ ਉਡੀਕ ਕਰ ਰਿਹਾ ਸੀ। ਉਹ ਬਹੁਤਾ ਖ਼ੁਸ਼ ਭਾਵੇਂ ਨਹੀਂ ਸੀ, ਤਾਂ ਵੀ ਟੀਨੂੰ ਦੇ ਸਾਥ ਨੂੰ ਆਪਣੇ ਲਈ ਸਹਾਰਾ ਜਰੂਰ ਸਮਝਦਾ ਸੀ। ਖ਼ੁਸ਼ ਹੋਣ ਲਈ ਉਸਨੂੰ ਟੀਨੂੰ ਦੇ ਸਹਾਰੇ ਨਾਲੋਂ ਕਿਸੇ ਵਡੇਰੀ ਚੀਜ਼ ਦੀ ਲੋੜ ਸੀ: ਟੀਨੂੰ ਸਹੁਤ ਛੋਟਾ ਸੀ।
ਪਹਿਲੇ ਦਿਨ ਮਾਤਾ ਦੋਹਾਂ ਦੇ ਨਾਲ ਗਈ। ਸਾਰਾ ਰਸਤਾ ਉਹ ਆਬੂ ਵਿਚਲੇ ਵੱਡੇ ਭਰਾ ਨੂੰ ਸਮਝਾਉਂਦੀ ਅਤੇ ਤਾਕੀਦ ਕਰਦੀ ਰਹੀ, "ਬੇਟਾ ਆਸੂ, ਟੀਨੂੰ ਦਾ ਖ਼ਿਆਲ ਰੱਖੀ। ਤੇਰਾ ਛੋਟਾ ਵੀਰ ਹੈ; ਇਸਨੂੰ ਧਿਆਨ ਨਾਲ ਸੜਕ ਪਾਰ ਕਰਾਵੀ। ਅੱਧੀ ਛੁੱਟੀ ਵੇਲੇ ਆਪਣੇ ਕੋਲ ਬਿਠਾ ਕੇ ਇਸਨੂੰ ਖੁਆਈ। ਜੇ ਕਿਸੇ ਚੀਜ਼ ਦੀ ਲੋੜ ਪਵੇ ਤਾਂ ਦੁਕਾਨੇਂ ਲੈ ਦੇਵੀਂ। ਮੈਨੂੰ ਹੁਣੇ ਦੱਸ ਕਿ ਸ਼ਾਮ ਨੂੰ ਤੁਸੀਂ ਦੋਵੇਂ ਆ ਜਾਓਗੇ ਜਾਂ ਮੈਂ ਤੁਹਾਨੂੰ ਲੈਣ ਆਵਾਂ ? ਸੜਕ ਪਾਰ ਕਰਨ ਲੱਗਿਆਂ ਕਾਹਲੀ ਨਹੀਂ ਕਰਨੀ, ਬੇਟਾ। ਲਾਲੀਪਾਪ ਲੇਡੀ ਦੀ ਸਹਾਇਤਾ ਨਾਲ ਸੜਕ ਪਾਰ ਕਰਨੀ।"
ਆਸੂ ਚੁੱਪ ਚਾਪ ਸੁਣਦਾ ਰਿਹਾ ਅਤੇ ਟੀਨੂੰ ਵੱਡੇ ਭਰਾ ਦੀ ਸੁਰੱਖਿਆ ਵਿਚ ਹੋਣ ਦੇ ਭਰੋਸੇ ਨਾਲ ਭਰਪੂਰ, ਉਛਲਦਾ-ਕੁੱਦਦਾ, ਮਾਂ ਦੀਆਂ ਗੱਲਾਂ ਵੱਲੋਂ ਬੇ-ਧਿਆਨ, ਨਵੇਂ ਮਾਹੌਲ ਦੀ ਨਵੀਨਤਾ ਵੱਲ ਪਿਚੀਂਦਾ ਤੁਰਿਆ ਗਿਆ। ਮਾਂ ਘਰ ਨੂੰ ਮੁੜ ਆਈ ਅਤੇ ਬੱਚੇ ਆਪੋ-ਆਪਣੀ ਕਲਾਸ ਵਿਚ ਚਲੇ ਗਏ।
ਅੱਧੀ ਛੁੱਟੀ ਹੋਈ। ਟੀਨੂੰ ਆਸ਼ੂ ਕੋਲ ਆ ਗਿਆ। ਇਸ ਤੋਂ ਪਹਿਲਾਂ ਕਿ ਦੋਵੇਂ ਭਰਾ ਆਪਣੇ ਬੈਠਣ ਲਈ ਥਾਂ ਚੁਣਦੇ, ਉਹ ਤਿੰਨੇ ਉਨ੍ਹਾਂ ਕੋਲ ਆ ਗਏ ਅਤੇ ਮਿੱਤਰਾ ਵਾਂਗ ਉਨ੍ਹਾਂ ਦੇ ਮੋਢਿਆਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਇਕ ਪਾਸੇ ਵੱਲ ਲੈ ਤੁਰੇ। ਨੀਵੀਂ ਪਾਈ ਆਸੂ ਅਤੇ ਹੈਰਾਨੀ ਨਾਲ ਕਦੇ ਉਨ੍ਹਾਂ ਤਿੰਨਾਂ ਵੱਲ ਅਤੇ ਆਪਣੇ ਵੱਡੇ ਭਰਾ ਵੱਲ ਵੇਖਦਾ ਟੀਨੂੰ, ਉਨ੍ਹਾਂ ਦੀ ਅਗਵਾਈ ਵਿਚ ਤੁਰੇ ਗਏ। ਉਸੇ ਨਿਵੇਕਲੀ ਥਾਂਵੇਂ ਪੁੱਜ ਕੇ ਉਨ੍ਹਾਂ ਨੇ ਟੀਨੂੰ ਦੀਆਂ ਜੇਬਾਂ ਫੋਲਣੀਆਂ ਸ਼ੁਰੂ ਕਰ ਦਿੱਤੀਆਂ। ਪੈਸੇ ਲੈ ਕੇ ਉਹ ਦੋਹਾਂ ਦਾ ਲੰਚ ਖਾਣ ਲੱਗ ਪਏ। ਇਹ ਸਭ ਕੁਝ ਵੇਖ ਕੇ ਟੀਨੂੰ ਹੋਣ ਲੱਗ ਪਿਆ ਅਤੇ ਰੋਂਦਾ
ਆਸ਼ੂ ਆਪਣਾ ਨਿਰਾਦਰ ਬਰਦਾਸ਼ਤ ਕਰਦਾ ਆਇਆ ਸੀ। ਅੱਜ ਉਸ ਵਿਚਲੇ ਵੱਡੇ ਭਰਾ ਦਾ ਨਿਰਾਦਰ ਹੋਇਆ ਸੀ। ਉਹ ਬਰਦਾਸ਼ਤ ਨਾ ਕਰ ਸਕਿਆ। ਟੀਨੂੰ ਨੂੰ ਵੱਜੀਆਂ ਚਪੇੜਾਂ ਨੇ ਉਸਦਾ ਹਿਰਦਾ ਵਲੂੰਧਰ ਦਿੱਤਾ। ਉਸਦਾ ਮਨ ਪੀੜ ਅਤੇ ਗਿਲਾਨੀ ਨਾਲ ਭਰ ਗਿਆ। ਉਸਨੇ ਟੀਨੂੰ ਵੱਲ ਵੇਖਿਆ ਅਤੇ ਕਿਸੇ ਅਸਹਿ ਪੀੜ ਦੇ ਅਹਿਸਾਸ ਨਾਲ ਭੁੱਬੀ ਰੋ ਪਿਆ। ਉਸਨੂੰ ਲੱਗਾ ਕਿ ਉਹ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਿਹਾ। ਉਸਨੇ ਟੀਨੂੰ ਨੂੰ ਬਾਹੋਂ ਫੜਿਆ ਅਤੇ ਆਪਣੇ ਘਰ ਨੂੰ ਚਲੇ ਗਿਆ। ਘਰ ਤਕ ਪੁੱਜਦਿਆਂ ਪੁੱਜਦਿਆਂ ਉਸਦਾ ਸਰੀਰ ਬੁਖ਼ਾਰ ਨਾਲ ਭਖਣ ਲੱਗ ਪਿਆ।
ਬੱਚਿਆਂ ਨੂੰ ਘਰ ਆਏ ਵੇਖ ਕੇ ਮਾਂ ਘਬਰਾ ਗਈ। ਉਸਨੇ ਜਾਤਾ ਕਿ ਅਚਾਨਕ ਬੁਖ਼ਾਰ ਹੋ ਜਾਣ ਕਰਕੇ ਆਸ਼ੂ ਘਰ ਆ ਗਿਆ ਹੈ। ਬੁਖ਼ਾਰ ਬਹੁਤ ਤੇਜ਼ ਸੀ, ਇਸ ਲਈ ਆਪਣੇ ਪਤੀ ਵਾਸਤੇ ਇਕ ਨਿੱਕਾ ਜਿਹਾ ਨੋਟ ਛੱਡ ਕੇ ਉਹ ਬੱਚਿਆਂ ਨੂੰ ਹਸਪਤਾਲ ਲੈ ਗਈ। ਹਸਪਤਾਲ ਤਕ ਪੁੱਜਦਿਆਂ ਆਸ਼ੂ ਦਾ ਬੁਮਾਰ ਬਹੁਤ ਵਧ ਗਿਆ ਅਤੇ ਉਸਦੀ ਹਾਲਤ ਬੇਹੋਸ਼ੀ ਵਰਗੀ ਹੋ ਗਈ। ਉਸਨੂੰ ਹਸਪਤਾਲ ਵਿਚ ਦਾਖ਼ਲ ਕਰ ਲਿਆ ਗਿਆ। ਦੋ ਤਿੰਨ ਡਾਕਟਰ ਉਸਦੀ ਸੰਭਾਲ ਵਿਚ ਲੱਗ ਗਏ। ਹਸਪਤਾਲ ਦੇ ਕਰਮਚਾਰੀਆਂ ਦੀ ਕਾਹਲ ਵੱਲ ਵੇਖ ਕੇ ਮਾਂ ਦਾ ਦਿਲ ਡੁੱਬਣ ਲੱਗ ਪਿਆ। ਟੀਨੂੰ ਨੂੰ ਇਕ ਪਾਸੇ ਬੈਠਣ ਨੂੰ ਆਖ ਕੇ ਉਹ ਨਰਸਾਂ ਅਤੇ ਡਾਕਟਰਾਂ ਦੇ ਅੱਗੇ ਪਿੱਛੇ ਫਿਰਨ ਲੱਗ ਪਈ। ਉਹ ਕਈ ਪ੍ਰਸ਼ਨ ਪੁੱਛਣਾ ਚਾਹੁੰਦੀ ਸੀ; ਪਰ ਕੋਈ ਉਸ ਵੱਲ ਧਿਆਨ ਨਹੀਂ ਸੀ ਦੇ ਰਿਹਾ। ਸਾਰੇ ਆਸ਼ੂ ਵੱਲ ਲੱਗੇ ਹੋਏ ਸਨ । ਸੱਸ ਏਨਾ ਹੀ ਕਹਿੰਦੇ ਸਨ, “ਪਲੀਜ਼, ਸਾਨੂੰ ਆਪਣਾ ਕੰਮ ਕਰਨ ਦਿਉ। ਬੁਖ਼ਾਰ ਵਧਦਾ ਜਾ ਰਿਹਾ ਹੈ। ਇਸਨੂੰ ਕੰਟਰੋਲ ਕੀਤੇ ਬਿਨਾਂ ਅਸੀਂ ਕੁਝ ਨਹੀਂ ਦੱਸ ਸਕਦੇ। ਤੁਸੀਂ ਸਬਰ ਕਰੋ। ਅਸੀਂ ਪੂਰੀ ਵਾਹ ਲਾ ਰਹੇ ਹਾਂ।"
ਡਾਕਟਰਾਂ ਨੇ ਪੂਰੀ ਵਾਹ ਲਾਈ। ਬਿਸਤਰੇ ਉੱਤੇ ਪਏ ਆਸ਼ੂ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ ਅਤੇ ਗੈਸਾਂ ਦੀਆਂ ਨਾਲੀਆਂ ਲਗਾਦਿੱਤੀਆਂ ਗਈਆਂ। ਡਾਕਟਰ ਮਿੰਟ ਮਿੰਟ ਪਿੱਛੋਂ ਉਸਦੀ ਹਾਲਤ ਵੇਖਦੇ; ਇਕ ਨਰਸ ਲਗਾਤਾਰ ਉਸਦੀ ਨਬਜ਼ ਉੱਤੇ ਹੱਥ ਰੱਖੀ ਬੈਠੀ ਰਹੀ।
ਲੰਮੀ ਉਡੀਕ ਪਿੱਛੋਂ ਆਸ਼ੂ ਦਾ ਪਿਤਾ ਹਸਪਤਾਲ ਪੁੱਜਾ ਤਾਂ ਆਸੂ ਦੀ ਮਾਤਾ ਦੌੜ ਕੇ ਉਸਦੇ ਗਲ ਜਾ ਲੱਗੀ। ਉਸਦੀਆਂ ਅੱਖਾਂ ਭਰ ਭਰ ਫੁੱਲੀਆਂ। ਪਿਤਾ ਤੋਂ ਵੀ ਆਪਣੇ ਹੰਝੂ ਰੋਕੇ ਨਾ ਗਏ। ਟੀਨੂੰ ਮਾਂ ਦੀਆਂ ਲੱਤਾਂ ਨਾਲ ਚੰਬੜਿਆ ਇਹ ਸਭ ਕੁਝ ਵੇਖ ਕੇ ਹੈਰਾਨ ਹੋ ਰਿਹਾ ਸੀ।
"ਮਾਮਾ...।"
"ਹਾਂ....ਹਾਂ....ਆਸ਼ੂ।"
"ਨਹੀ ਬੇਟਾ, ਨਹੀਂ ਜਾਣਾ ਤੂੰ ਕਿਤੇ ਨਹੀਂ ਜਾਣਾ, ਆਸ਼ੂ।"
“ਮਾਮਾ, ਟੀਨੂੰ ਨੂੰ ਵੀ ਸਕੂਲ ਨਾ ਘੱਲੋ।"
"ਨਹੀਂ ਘੱਲਦੇ, ਆਸੂ: ਬਿਲਕੁਲ ਨਹੀਂ ਘੱਲਾਂਗੇ।"
ਮਾਂ ਦੇ ਇਨ੍ਹਾਂ ਸ਼ਬਦਾਂ ਵਿਚੋਂ ਪਤਾ ਨਹੀਂ ਕਿੰਨੀ ਖ਼ੁਸ਼ੀ ਆਸ਼ੂ ਨੂੰ ਮਿਲੀ। ਸੁਣ ਕੇ ਆਪ ਦਾ ਚਿਹਰਾ ਖਿੜ ਗਿਆ। ਉਸਦੇ ਪ੍ਰਸੰਨ ਨੇਤਰ ਮਾਂ ਦੇ ਹੰਝੂਆਂ-ਹੰਘਾਲੇ ਨੇਤਰਾਂ ਨਾਲ ਜਾ ਮਿਲੇ। ਉਹ ਮਾਤਾ ਦੇ ਪਿਆਰ-ਭਿੱਜੇ ਮੂੰਹ ਨੂੰ ਇਕ-ਟੱਕ ਵੇਖੀ ਗਿਆ..ਵੇਖੀ ਗਿਆ। ....ਨਰਸ ਨੇ ਉਸਦੀ ਨਬਜ਼ ਛੱਲ ਦਿੱਤੀ ਡਾਕਟਰ ਨੇ ਉਸਦੀਆਂ ਅੱਖਾਂ ਬੰਦ ਕਰ ਦਿੱਤੀਆਂ।
ਇਕ ਅਨੂਠਾ ਆਗਮਨ
ਸਾਡੇ ਵੱਡੇ ਬੇਟੇ ਤੇਜਿੰਦਰ ਨੇ ਇਕ ਵੱਡਾ ਸਾਰਾ ਬਿਜ਼ਨਸ ਖ਼ਰੀਦਿਆ। ਉਹ ਆਪਣੀ ਅਤੇ ਆਪਣੇ ਬਿਜਨਸ ਦੀ ਰਖਵਾਲੀ ਲਈ ਕੁੱਤਾ ਪਾਲਣਾ ਚਾਹੁੰਦਾ ਸੀ। ਰਖਵਾਲੀ ਦੇ ਹੋਰ ਵੀ ਕਈ ਤਰੀਕੇ ਅਪਣਾਏ ਜਾ ਸਕਦੇ ਹਨ। ਫਿਰ ਉਹ ਕੁੱਤਾ ਹੀ ਕਿਉਂ ਪਾਲਣਾ ਚਾਹੁੰਦਾ ਸੀ ? ਇਸ ਪ੍ਰਸ਼ਨ ਦੇ ਉੱਤਰ ਵਿਚ ਇਹ ਆਖਿਆ ਜਾਣਾ ਉੱਚਿਤ ਹੈ ਕਿ ਉਸਨੂੰ ਕੁੱਤਾ ਪਾਲਣ ਦਾ ਸ਼ੌਕ ਵੀ ਸੀ । ਉਸਦੇ ਮਾਤਾ ਜੀ, ਕੁੱਤਾ ਰੱਖਣ ਦੇ ਹੱਕ ਵਿਚ ਨਹੀਂ ਸਨ। ਉਨ੍ਹਾਂ ਨੇ ਇਸਦੇ ਖਿਲਾਫ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ, "ਇਹ ਪਿੰਡ ਦਾ ਘਰ ਨਹੀਂ, ਜਿਸ ਨਾਲ ਖੁੱਲ੍ਹੇ ਵਿਹੜੇ ਅਤੇ ਹਵੇਲੀ ਦੀ ਸਹੂਲਤ ਹੋਵੇ। ਲੰਡਨ ਦੇ ਤੰਗ ਘਰਾਂ ਵਿਚ ਆਪਣੇ ਫਿਰਨ ਤੁਰਨ ਜੋਗੀ ਥਾਂ ਨਹੀਂ। ਆਪੋ ਵਿਚ ਟੱਕਰਾ ਲੱਗਦੀਆਂ ਹਨ। ਏਥੇ ਕੁੱਤੇ ਰੱਖਣੇ ਜੋ ਪਾਗਲਪਨ ਨਹੀਂ ਤਾਂ ਮੂਰਖਤਾ ਜ਼ਰੂਰ ਹੈ। ਘਰ ਵਿਚ ਕੁੱਤਾ ਲਿਆ ਕੇ ਤੂੰ ਮੇਰੇ ਲਈ ਮੁਸੀਬਤ ਖੜੀ ਕਰ ਦੇਵੇਗਾ। ਮੈਂ ਪਿੰਡ ਕੁੱਤੇ ਪਾਲਦੀ ਰਹੀ ਹਾਂ। ਬੱਚਿਆਂ ਨਾਲੋਂ ਬਹੁਤੀ ਸਾਂਤ ਕਰਨੀ ਪੈਂਦੀ ਹੈ। ਉਦੋਂ ਰਾਖੀ ਲਈ ਲੋੜ ਵੀ ਸੀ ਅਤੇ ਮੇਰੇ ਕੋਲ ਇਨ੍ਹਾਂ ਕੰਮਾਂ ਲਈ ਵਕਤ ਵੀ ਸੀ। ਹੁਣ ਨਾ ਲੋੜ ਹੈ, ਨਾ ਮੇਰੇ ਵਿਚ ਪਸ਼ੂਆਂ ਦੀ ਸੇਵਾ ਕਰਨ ਦੀ ਹਿੰਮਤ ਹੈ ਅਤੇ ਨਾ ਹੀ ਸਮਾਂ ਹੈ। ਸਭ ਤੋਂ ਵੱਡੀ ਗੱਲ ਇਹ ਕਿ ਮੈਂ ਉਸ ਅਲਸੇਸ਼ਨ 'ਪ੍ਰਿਟੀ' ਦੀ ਮੌਤ ਦਾ ਸਦਮਾ ਅਜੇ ਤਕ ਨਹੀਂ ਭੁਲਾ ਸਕੀ। ਜਿਸ ਤਰ੍ਹਾਂ ਆਖਰੀ ਚੋਰ ਉਸਨੇ ਘਰੋਂ ਜਾਣ ਲੱਗਿਆਂ ਮੁੜ ਕੇ ਮੇਰੇ ਵੱਲ ਵੇਖਿਆ ਸੀ, ਅੱਜ ਤਕ ਉਸੇ ਤਰ੍ਹਾਂ ਉਹ ਮੇਰੀ ਯਾਦ ਵਿਚ ਉੱਕਰੀ ਹੋਈ ਹੈ। ਰੇਲ ਗੱਡੀ ਦੇ ਪਹੀਆਂ ਨੇ ਨਿੱਕੇ ਨਿੱਕੇ ਟੁਕੜੇ ਕਰ ਦਿੱਤੇ ਸਨ ਉਸਦੇ। ਮੈਨੂੰ ਇਕ ਇਕ ਕਰ ਕੇ ਚੁਗਣੇ ਪਏ ਸਨ। ਨਾਨਾ, ਮੈਂ ਮੁੜ ਇਸ ਇਮਤਿਹਾਨ ਵਿਚ ਨਹੀਂ ਪੈਣਾ ਚਾਹੁੰਦੀ।"
ਪਰ ਉਨ੍ਹਾਂ ਨੂੰ ਇਸ ਇਮਤਿਹਾਨ ਵਿਚ ਪੈਣਾ ਪੈ ਗਿਆ। ਆਪਣੀ ਮਾਤਾ ਦੇ ਵਿਰੋਧ ਦੀ ਪਰਵਾਹ ਨਾ ਕਰਦਿਆਂ ਹੋਇਆ, ਤੇਜਿੰਦਰ, ਜਾਰਾ ਨਾਂ ਦੀ ਅਲਸੇਸ਼ਨ ਨੂੰ ਘਰ ਲੈ ਆਇਆ। ਉਸ ਸਮੇਂ ਜ਼ਾਰਾ ਦੀ ਉਮਰ ਸੱਤ ਮਹੀਨੇ ਸੀ।
ਤੇਜਿੰਦਰ ਨੇ ਜ਼ਾਰਾ ਨੂੰ ਸਿਲਾ ਨਾਂ ਦੀ ਇਕ ਅੰਗਰੇਜ਼ ਔਰਤ ਕੋਲੋਂ ਮਰੀਦਿਆ ਸੀ। ਸੱਤ ਮਹੀਨਿਆਂ ਦੀ ਜਾਰਾ ਸਿਲਾ ਲਈ ਖ਼ਤਰਾ ਅਤੇ ਚਿੰਤਾ ਬਣ ਗਈ ਸੀ। ਸਿਲਾ ਗਰਭਵਤੀ ਸੀ ਅਤੇ ਜ਼ਾਰਾ ਤਕੜੀ ਹੋਣ ਦੇ ਨਾਲ ਨਾਲ ਚੰਚਲ ਵੀ ਸੀ। ਸਿਲਾ ਲਈ ਜ਼ਾਰਾ ਨੂੰ ਕਾਬੂ ਰੱਖਣਾ ਔਖਾ ਹੋ ਗਿਆ। ਉਹ ਕਿਸੇ ਵੇਲੇ ਵੀ ਆਪਣੇ ਗਲ ਪਈ ਰੱਸੀ ਨੂੰ ਅਚਾਨਕ ਝਟਕਾ ਦੇ ਕੇ ਸਿਲਾ ਨੂੰ ਡੇਗ ਸਕਦੀ ਸੀ। ਉਸ ਨੂੰ ਸਿਲਾ ਦੀ ਹਾਲਤ ਦਾ ਗਿਆਨ ਨਹੀਂ ਸੀ। ਸਿਲਾ ਜ਼ਾਰਾ ਨੂੰ ਏਨਾ ਪਿਆਰ ਕਰਦੀ ਸੀ ਕਿ ਕਿਸੇ ਵੀ ਨਵੇਂ
ਆਪਣੀ ਉਮਰ ਅਨੁਸਾਰ ਚਾਰਾ ਦੀਆਂ ਆਦਤਾਂ ਵਿਚ ਤਬਦੀਲੀ ਆ ਗਈ ਸੀ। ਬਚਪਨ ਵਿਚ ਉਹ ਸਿਲਾ ਨਾਲ ਬਾਹਰ ਜਾਣ ਦੀ ਜ਼ਿਦ ਨਹੀਂ ਸੀ ਕਰਦੀ। ਸਿਲਾ ਉਸਨੂੰ ਘਰ ਛੱਡ ਕੇ ਸ਼ਾਪਿੰਗ ਆਦਿਕ ਲਈ ਚਲੇ ਜਾਂਦੀ ਸੀ। ਦੋ ਕੁ ਮਹੀਨਿਆਂ ਤੋਂ ਜ਼ਾਰਾ ਨੂੰ ਘਰੋਂ ਬਾਹਰਲੀ ਦੁਨੀਆਂ ਨਾਲ ਦਿਲਚਸਪੀ ਹੋ ਗਈ ਸੀ। ਘਰ ਵਿਚ ਇਕੱਲੀ ਛੱਡੀ ਜਾਣ ਉੱਤੇ ਉਹ ਤਹਿਸ-ਨਹਿਸ ਮਚਾ ਦਿੰਦੀ ਸੀ; ਭੌਂਕ ਭੌਂਕ ਕੇ ਆਲਾ-ਦੁਆਲਾ ਸਿਰ ਚੁੱਕ ਲੈਂਦੀ ਸੀ: ਗੁਆਂਢੀ ਪ੍ਰੇਸ਼ਾਨ ਹੁੰਦੇ ਸਨ। ਸਿਲਾ ਦੇ ਪਤੀ ਨੇ ਆਖਿਆ, "ਇਹ ਵੱਡੀ ਹੋ ਕੇ ਹੋਰ ਵੀ ਤੰਗ ਕਰੇਗੀ ਖਾਸ ਕਰਕੇ ਉਦੋਂ ਜਦੋਂ ਘਰ ਵਿਚ ਬੱਚਾ ਆ ਗਿਆ। ਜੇ ਇਸਨੂੰ ਰੱਖਣਾ ਹੀ ਹੈ ਤਾਂ ਇਸਦਾ ਸਿਖਾਇਆ ਜਾਣਾ ਜ਼ਰੂਰੀ ਹੈ; ਵਰਨਾ ਇਹ ਆਪਣੀਆਂ ਆਦਤਾਂ ਨਹੀਂ ਬਦਲੇਗੀ। ਮੈਂ ਪਹਿਲਾਂ ਹੀ ਅਲਸੇਸ਼ਨ ਦੇ ਹੱਕ ਵਿਚ ਨਹੀਂ ਸਾਂ। ਇਹ ਜਮਾਂਦਰੂ ਪੈਂਟ ਨਹੀਂ ਹੁੰਦੇ; ਆਪਣੀ ਮਰਜ਼ੀ ਦੇ ਮਾਲਕ ਹੁੰਦੇ ਹਨ।" ਜੈਕ ਫ਼ਿਕਰਮੰਦ ਸੀ।
"ਸੱਚੇ ਤੋਂ ਪਹਿਲਾਂ ਹੀ ਇਹ ਮੇਰੇ ਲਈ ਮੁਸ਼ਕਲ ਬਣਦੀ ਜਾ ਰਹੀ ਹੈ। ਬੱਚਾ ਹੋਣ ਉੱਤੇ ਮੁਸ਼ਕਲਾਂ ਇਕ ਤੋਂ ਦੋ ਹੋ ਜਾਣਗੀਆਂ। ਪਰ ਮੈਂ ਇਸਨੂੰ ਟ੍ਰੇਨਿੰਗ ਨਹੀਂ ਦਿਵਾਉਣੀ ਚਾਹੁੰਦੀ। ਇਹ ਨਿਰਦੈਤਾ ਮੈਂ ਨਹੀਂ ਕਰ ਸਕਦੀ। ਆਰ.ਐਸ.ਪੀ.ਸੀ.ਏ. (ਰਾਇਲ ਸੁਸਾਇਟੀ ਆਫ਼ ਵੈਨਸ਼ਨ ਆਫ਼ ਕਰੂਐਲਟੀ ਟੂ 'ਐਨੀਮਲਜ਼) ਦੇ ਕਰਮਚਾਰੀ ਹੋ ਕੇ ਤੁਸੀਂ ਮੈਨੂੰ ਇਹ ਸਲਾਹ ਕਿਵੇਂ ਦੇ ਸਕਦੇ ਹੋ ?"
"ਫਿਰ ਇਸ ਸਮੱਸਿਆ ਦਾ ਹੱਲ ਕੀ ਹੋਵੇਗਾ ?"
"ਇਕੋ ਹੱਲ ਹੈ ਕਿ ਕਿਸੇ ਦਿਆਲੂ ਵਿਅਕਤੀ ਨੂੰ ਇਸਦੀ ਹੱਸੀ ਫੜਾ ਦਿਆਂ। ਉਸ ਤੋਂ ਪਹਿਲੀ ਚਿੰਤਾ ਇਹ ਹੈ ਕਿ ਇਸ ਹਫ਼ਤੇ ਇਸਨੂੰ ਨਾਲ ਲੈ ਜਾ ਕੇ ਸਾਪਿੰਗ ਕਿਵੇਂ ਕਰਾਂਗੀ। ਕਬੂਤਰਾਂ, ਬਿੱਲੀਆਂ ਅਤੇ ਕੁੱਤਿਆਂ ਆਦਿਕ ਨੂੰ ਵੇਖ ਕੇ ਇਹ ਬੇਕਾਬੂ ਹੋ ਜਾਂਦੀ ਹੈ; ਲਾਲ ਮਾਰ ਕੇ ਜਾ ਪੈਂਦੀ ਹੈ; ਬੱਚਿਆਂ ਵੱਲ ਦੌੜ ਪੈਂਦੀ ਹੈ; ਮੈਨੂੰ ਘਸੀਟ ਲੈਂਦੀ ਹੈ। ਅਜਿਹਾ ਨਾ ਹੋਵੇ ਮੈਂ ਛੁਟ-ਪਾਥ ਉੱਤੇ ਪਈ ਹੋਵਾਂ, ਟਰਾਲੀ ਅਤੇ ਉਸ ਵਿਚਲੀ ਸ਼ਾਪਿੰਗ ਸੜਕ ਵਿਚ ਰੁਲ ਰਹੀ ਹੋਵੇ ਅਤੇ ਜ਼ਾਰਾ ਕਿਸੇ ਬਿੱਲੀ ਜਾਂ ਕਬੂਤਰ ਦਾ ਪਿੱਛਾ ਕਰ ਰਹੀ ਹੋਵੇ।"
"ਸ਼ਾਪਿੰਗ ਮੈਂ ਕਰ ਲਿਆਵਾਂਗਾ ਸਨਿਚਰਵਾਰ ਨੂੰ।"
"ਪਰ ਬੱਚੇ ਨੂੰ ਜਨਮ ਤਾਂ ਮੈਂ ਹੀ ਦਿਆਂਗੀ; ਉਸਦੀ ਪਰਵਰਿਸ਼ ਮੈਂ ਕਰਾਂਗੀ: ਉਸਨੂੰ ਕਲੀਨਿਕ ਮੈਂ ਲੈ ਜਾਵਾਂਗੀ। ਲਾਇਬ੍ਰੇਰੀਆਂ, ਨਰਸਰੀਆਂ ਅਤੇ ਹੋਰ ਕਈ ਥਾਵਾਂ ਉੱਤੇ ਜ਼ਾਰਾ ਨੂੰ ਨਾਲ ਲੈ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਤੁਸੀਂ ਕੀ ਸਮਝਦੇ ਹੋ, ਸਨਿਚਰਵਾਰ ਦੀ ਸ਼ਾਪਿੰਗ ਕਰ ਲਈ ਅਤੇ ਹੋ ਗਿਆ ਮਸਲਾ ਹੱਲ ? ਰਹਿਣ ਦਿਉ, ਮੈਂ ਆਪ ਹੀ ਇਸ ਬਾਰੇ ਕੁਝ ਸੋਚਾਂਗੀ।”
"ਜਾਰਾ। ਪਰ ਤੁਸੀਂ "
"ਕੋਸ਼ਿਸ਼ ਕਰਦਾ ਹਾਂ। ਵੱਢੇਗੀ ਤਾਂ ਨਹੀਂ ?"
"ਮੈਂ ਤੁਹਾਡੀ ਵਾਕਫ਼ੀਅਤ ਕਰਵਾ ਦਿੰਦੀ
ਵਾਕਫ਼ੀਅਤ ਕਰਵਾ ਕੇ ਸਿਲਾ ਅੰਦਰ ਚਲੇ ਗਈ। ਤਰਕੀਬ ਕਾਮਯਾਬ ਹੋ ਗਈ। ਜ਼ਾਰਾ ਨੇ ਭੌਂਕਣਾ ਬੰਦ ਕਰ ਦਿੱਤਾ। ਤੇਜਿੰਦਰ ਨਾਲ ਇਉਂ ਵਰਤਣ ਲੱਗ ਪਈ, ਜਿਵੇਂ ਜਨਮ ਤੋਂ ਉਸੇ ਕੋਲ ਰਹਿ ਰਹੀ ਹੋਵੇ। ਹੋਰ ਸਭ ਕੁਝ ਠੀਕ ਹੋ ਗਿਆ ਪਰ ਚੂੰ ਚੂੰ ਕਰ ਕੇ ਅਤੇ ਖੰਚੇ ਨਾਲ ਬੱਝੀ, ਗਲ ਪਈ ਰੱਸੀ ਨੂੰ ਖਿੱਚ ਖਿੱਚ ਕੇ ਸਟੋਰ ਦੇ ਅੰਦਰ ਜਾਣ ਦੀ ਇੱਛਾ ਪਰਗਟ ਕਰਨੇਂ ਉਹ ਨਾ ਹਟੀ। ਤੇਜਿੰਦਰ ਉਸਦੀ ਗੱਲ ਮੰਨਣ ਲਈ ਮਜਬੂਰ ਹੋ ਗਿਆ। ਖੰਡੇ ਨਾਲੋਂ ਖੋਲ੍ਹ ਕੇ ਉਸਨੂੰ ਆਪਣੀ ਦੁਕਾਨ ਵਿਚ ਲੈ ਗਿਆ। ਪਰ ਉਹ ਉਥੇ ਰੁਕਣਾ ਨਹੀਂ ਸੀ ਚਾਹੁੰਦੀ। ਤੇਜਿੰਦਰ ਨੂੰ ਉਸਦੀ ਦੂਜੀ ਗੱਲ ਵੀ ਮੰਨਣੀ ਪਈ। ਉਹ ਹੋਰ ਸਾਰੇ ਲੋਕਾਂ ਵਾਂਗ ਸਟੋਰ ਵਿਚ ਸ਼ੈਲਫ਼ਾਂ ਸਾਹਮਣੇ ਘੁੰਮਣ ਲੱਗ ਪਈ। ਹੁਣ ਉਹ ਕਿਸੇ ਪ੍ਰਕਾਰ ਦੀ ਕੋਈ ਗੜਬੜ ਨਹੀਂ ਸੀ ਕਰ ਰਹੀ ਹਾਂ, ਕਦੇ ਕਦੇ ਮੂੰਹ ਚੁੱਕ ਕੇ ਖੜੀ ਹੋ ਜਾਂਦੀ ਸੀ ਅਤੇ ਸ਼ੈਲਫਾਂ ਉੱਤੋਂ ਚੀਜ਼ਾਂ ਚੁੱਕ ਕੇ ਆਪੋ-ਆਪਣੀਆਂ ਟਰਾਲੀਆਂ ਅਤੇ ਟੇਕਰੀਆਂ ਵਿਚ ਪਾਉਂਦੇ ਲੋਕਾਂ ਨੂੰ ਧਿਆਨ ਨਾਲ ਵੇਖਣ ਲੱਗ ਪੈਂਦੀ ਸੀ।
ਸਟੋਰ ਵਿਚ ਤਰਦੇ ਫਿਰਦੇ ਇਹ ਦੋਵੇਂ ਸਿਲਾ ਕੋਲ ਚਲੇ ਗਏ। ਜਾਰਾ ਨੇ ਸਿਲਾ ਦੇ ਪੈਰਾਂ ਉੱਤੇ ਆਪਣਾ ਅਗਲਾ ਪੰਜਾ ਰੱਖ ਕੇ ਆਪਣਾ ਮੂੰਹ ਤੇਜਿੰਦਰ ਵੱਲ ਕਰ ਲਿਆ ਅਤੇ ਹੌਲੀ ਹੌਲੀ ਚੂੰ ਚੂੰ ਕਰਨ ਲੱਗ ਪਈ। ਤੇਜਿੰਦਰ ਵੱਲ ਵੇਖ ਕੇ ਸਿਲਾ ਨੇ ਆਪਣੇ ਮੋਢੇ ਉਪਰ ਨੂੰ ਚੁੱਕੇ, ਜਿਸ ਦਾ ਭਾਵ ਸੀ, "ਪਤਾ ਨਹੀਂ ਕੀ ਕਹਿ ਰਹੀ ਹੈ।"
"ਹਾਂ ਵੇਖਿਆ ਸੀ। ਕੀ ਹੋਇਆ ?"
"ਜੇ ਤੁਸੀਂ ਅੱਜ ਓਥੇ ਹੁੰਦੇ, ਪਾਪਾ। ਆਉ ਬਾਹਰ ਗੱਡੀ ਵਿਚ ਬੈਠ ਕੇ ਦੱਸਦਾ ਹਾਂ। ਮਾਮਾ ਨੇ ਸੁਣ ਲਿਆ ਤਾਂ...।
ਅਸੀਂ ਗੱਡੀ ਵਿਚ ਜਾ ਬੈਠੇ। ਤੇਜਿੰਦਰ ਨੇ ਦੱਸਿਆ, "ਅੱਜ ਜ਼ਾਰਾ ਨੇ ਸਿਲਾ ਦੀ ਇਕ ਨਹੀਂ ਮੰਨੀ। ਉਸ ਨੂੰ ਧੂਹ ਕੇ ਸਟੋਰ ਵਿਚ ਲੈ ਆਈ। ਵਿਚਾਰੀ ਸਿਲਾ ਡਿੱਗਦੀ हिंगरी घची। ट्रर मिपी...."
"ਬੇਟਾ, ਇਸ ਵਿਚ ਏਨੀ ਅਚੰਭੇ ਵਾਲੀ ਕਿਹੜੀ ਗੱਲ ਹੈ ?"
"ਤੁਸੀਂ ਸੁਣੇ ਤਾਂ ਸਹੀ। ਜ਼ਾਰਾ ਸਿੱਧੀ ਮੇਰੇ ਕੋਲ ਆ ਗਈ। ਸਿਲਾ ਕੁਝ ਪ੍ਰੇਸ਼ਾਨ ਲੱਗਦੀ ਸੀ। ਮੈਂ ਉਸਨੂੰ ਆਖਿਆ ਕਿ ਉਹ ਚਿੰਤਾ ਨਾ ਕਰੇ ਅਤੇ ਆਰਾਮ ਨਾਲ ਆਪਣੀ ਸ਼ਾਪਿੰਗ ਕਰ ਲਵੇ । ਮੈਂ ਜ਼ਾਰਾ ਦਾ ਖ਼ਿਆਲ ਰੱਖਾਂਗਾ। ਜਾਰਾ ਨੇ ਮੁੜ ਉਹੋ ਕੰਮ ਫੜ ਲਿਆ। ਹੋਰ ਲੋਕਾਂ ਦੇ ਨਾਲ ਨਾਲ ਤੁਰੀ ਵਿਰੇ ਹੱਥ ਵਿਚ ਉਸਦੀ ਰੱਸੀ ਫੜੀ ਮੈਂ ਵੀ ਨਾਲ ਨਾਲ ਤੁਰਿਆ ਫਿਰਾਂ। ਇਉਂ ਲੱਗਦਾ ਸੀ ਕਿ ਉਹ ਸਾਪਿੰਗ ਕਰ ਰਹੀ ਹੈ ਅਤੇ ਮੈਂ ਉਸਦੀ ਸਹਾਇਤਾ ਕਰ ਰਿਹਾ ਹਾਂ। ਮੈਨੂੰ ਮੰਟੇਨ ਦੀ ਇਸ ਗੱਲ ਵਿਚ ਕਾਫ਼ੀ ਵਜ਼ਨ ਮਹਿਸੂਸ ਹੋਇਆ ਕਿ ਜਦੋਂ ਅਸੀਂ ਆਪਣੇ ਪੈਂਟ ਨਾਲ ਖੇਡ ਰਹੇ ਹੁੰਦੇ ਹਾਂ ਉਦੋਂ ਇਹ ਵੀ ਹੋ ਸਕਦਾ ਹੈ ਕਿ ਸਾਡਾ ਪੈਂਟ ਸਾਨੂੰ ਆਪਣਾ ਪੈਂਟ ਅਤੇ ਆਪਣੇ ਆਪ ਨੂੰ ਸਾਡਾ ਮਾਲਕ ਸਮਝ ਰਿਹਾ ਹੋਵੇ। ਤੁਰਿਆਂ ਜਾਂਦਿਆਂ ਸਵੀਟਸ ਦੇ ਕਾਊਂਟਰ ਤੋਂ ਇਕ ਟਾਫ਼ੀ ਚੁੱਕ ਕੇ ਮੈਂ ਜ਼ਾਰਾ ਨੂੰ ਦੇਣੀ ਚਾਹੀ। ਉਸਨੇ ਟਾਫੀ ਨੂੰ ਸੁੰਘਿਆ ਮੇਰੇ ਵੱਲ ਵੇਖਿਆ ਅਤੇ ਮੇਰੇ ਅੱਗੇ ਅੱਗੇ ਹੋ ਤੁਰੀ। ਸਿਲਾ ਦੇ ਸਾਹਮਣੇ ਜਾ ਖੜੋਤੀ ਅਤੇ ਉਸਦੇ ਮੂੰਹ ਵੱਲ ਵੇਖਣ ਲੱਗ ਪਈ। ਉਸਨੇ ਪੁੱਛਿਆ, "ਕੀ ਗੱਲ ਹੈ, ਜ਼ਾਰਾ ?" ਤਾਂ ਉਸ (ਜਾਰਾ) ਨੇ ਮੇਰੇ ਟਾਫ਼ੀ ਵਾਲੇ ਹੱਥ ਨੂੰ ਮੂੰਹ ਲਾਇਆ। ਸਿਲਾ ਨੇ ਆਖਿਆ, "ਕੋਈ ਹਰਜ ਨਹੀਂ।" ਚਾਰਾ ਨੇ ਮੇਰੇ ਕੋਲੋਂ ਟਾਫੀ ਲੈ ਕੇ ਖਾ ਲਈ। ਪਾਪਾ, ਮੈਂ ਹੈਰਾਨ ਰਹਿ ਗਿਆ। ਕੁਝ ਹੋਰ ਲੋਕਾਂ ਨੇ ਵੀ ਇਹ ਸਭ ਵੇਖਿਆ ਅਤੇ ਆਖਿਆ, 'ਕਮਾਲ ਹੈ'। ਅੱਜ ਸਿਲਾ ਨੇ ਸਾਡੇ ਸਟੋਰ ਦੀ ਵਿੰਡੋ ਵਿਚ ਜ਼ਾਰਾ ਦੀ ਵਿਕਰੀ ਦੀ ਸੂਚਨਾ ਦਾ ਨਿੱਕਾ ਜਿਹਾ ਇਸ਼ਤਿਹਾਰ ਵੀ ਲਗਾਇਆ ਹੈ, ਪਾਪਾ। ਉਹ ਜ਼ਾਰਾ ਨੂੰ ਵੇਚਣ ਲਈ ਮਜਬੂਰ ਹੈ। ਮੈਨੂੰ ਲੋੜ ਵੀ ਹੈ ਅਤੇ ਜ਼ਾਰਾ ਮੈਨੂੰ ਪਸੰਦ ਵੀ ਹੈ; ਪਰ ਮਾਮਾ ਨੂੰ ਕੋਣ ਸਮਝਾਵੇ ਤੁਸੀਂ ਆਖੋ ਉਨ੍ਹਾਂ ਨੂੰ।"
"ਕੀ ਆਖਾ?"
"ਕਿ ਉਹ ਇਸ ਨਿੱਕੀ ਜਿਹੀ ਗੱਲ ਲਈ ਜ਼ਿਦ ਨਾ ਕਰਨ।"
"ਉਹ ਤੈਨੂੰ ਨਿੱਕੀ ਜਿਹੀ ਗੱਲ ਲਈ ਜਿਦ ਨਾ ਕਰਨ ਨੂੰ ਕਹਿਣਗੇ।"
"ਮੇਰੇ ਲਈ ਇਹ ਗੱਲ ਨਿੱਕੀ ਨਹੀਂ, ਪਾਪਾ।"
"ਉਨ੍ਹਾਂ ਲਈ ਨਿੱਕੀ ਕਿਉਂ ਹੈ ?"
ਮੇਰੇ ਕੋਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਸੀ। ਜਦੋਂ ਅਸੀਂ ਦੋਵੇਂ ਗੱਡੀ ਵਿਚੋਂ ਨਿਕਲ ਕੇ ਘਰ ਆਏ ਤਾਂ ਮੇਰੀ ਪਤਨੀ ਨੇ ਆਖਿਆ, "ਬਹੁਤ ਗੂਹੜੀਆਂ ਗੱਲਾਂ ਹੋ ਰਹੀਆਂ ਹਨ ਪਿਉ ਪੁੱਤ ਵਿਚ; ਜੇ ਕੋਈ ਕੁੱਤਾ ਲਿਆਉਣ ਬਾਰੇ ਸੋਚ ਰਹੇ ਹੋ ਤਾਂ ਮੇਰੇ ਰਹਿਣ ਦਾ ਪ੍ਰਬੰਧ ਪਹਿਲਾਂ ਕਰ ਲੈਣਾ।"
ਸਾਡੇ ਵਿਚੋਂ ਕੋਈ ਨਾ ਬੋਲਿਆ।
ਅਗਲੇ ਸਨਿਚਰਵਾਰ ਦੀ ਸ਼ਾਮ ਨੂੰ ਦੁਕਾਨ ਤੋਂ ਵਾਪਸ ਆਉਂਦਾ ਹੋਇਆ ਤੇਜਿੰਦਰ ਜ਼ਾਰਾ ਨੂੰ ਘਰ ਲੈ ਆਇਆ। ਉਸਦੀ ਕਾਰ ਘਰ ਦੇ ਸਾਹਮਣੇ ਆ ਕੇ ਰੁਕੀ: ਕਾਰ ਵਿਚੋਂ ਨਿਕਲ ਕੇ ਉਸਨੇ ਦਰਵਾਜ਼ੇ ਦੀ ਘੰਟੀ ਵਜਾਈ। ਸੁਣਦੇ ਸਾਰ ਪੁੱਤਰ-ਆਗਮਨ ਦੇ ਚਾਅ ਨਾਲ ਭਰੀ ਮਾਤਾ ਨੇ ਦਰਵਾਜ਼ਾ ਖੋਲ੍ਹਿਆ। ਤੇਜਿੰਦਰ ਘਰ ਦੇ ਸਾਹਮਣੇ ਖਲੋਤਾ ਹੋਣ ਦੀ ਥਾਂ, ਆਪਣੀ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਕਾਰ ਦੀ ਪਿਛਲੀ ਸੀਟ ਉੱਤੇ ਤੁਕ ਕੇ ਕਿਸੇ ਭਾਰੀ ਚੀਜ ਨੂੰ ਆਪਣੀਆਂ ਬਾਹਾਂ ਵਿਚ ਚੁੱਕ ਕੇ, ਕਾਰ ਵਿਚੋਂ ਬਾਹਰ ਕੱਢ ਰਿਹਾ ਸੀ। ਪੈਰ ਨਾਲ ਕਾਰ ਦਾ ਦਰਵਾਜ਼ਾ ਬੰਦ ਕਰ ਕੇ ਉਸਨੇ ਘਰ ਵੱਲ ਮੂੰਹ ਕੀਤਾ ਤਾਂ ਉਸਦੀ ਮਾਤਾ ਨੇ ਵੇਖਿਆ ਕਿ ਉਹ ਇਕ ਅਲਸੇਸ਼ਨ ਨੂੰ ਗੋਦੀ ਵਿਚ ਚੁੱਕੀ ਘਰ ਵੱਲ ਆ ਰਿਹਾ ਹੈ। ਅਗਾਂਹ ਹੋ ਕੇ ਘਰ ਦਾ ਛਾਟਕ ਖੋਲ੍ਹਣ ਦੀ ਥਾਂ ਇਕ ਕਦਮ ਪਿੱਛੇ ਹਟ ਕੇ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਗੁੱਸੇ ਵਿਚ ਭਰੇ-ਪੀਤੇ ਪੌੜੀਆਂ ਚੜ੍ਹ ਕੇ ਬੈਂਡ-ਰੂਮ ਵਿਚ ਚਲੇ ਗਏ। ਮੈਂ ਘਰ ਦਾ ਦਰਵਾਜ਼ਾ ਖੋਲ੍ਹਿਆ: ਤੇਜਿੰਦਰ ਜ਼ਾਰਾ ਨੂੰ ਗੋਦੀ ਵਿਚ ਚੁੱਕੀ ਅੰਦਰ ਆਇਆ।
ਸਾਡੇ ਘਰ ਵਿਚ ਅਣਹੋਣੀ ਹੋ ਗਈ ਸੀ। ਘਰ ਦੇ ਕੰਮ ਵਿਚ ਕੁਸ਼ਲ ਅਤੇ ਪ੍ਰਬੰਧ ਵਿਚ ਪ੍ਰਪੱਕ ਹੋਣ ਕਰਕੇ ਮੇਰੀ ਪਤਨੀ, ਕੁਦਰਤੀ ਤੌਰ ਉੱਤੇ ਘਰ ਦੀ ਮੁਖੀਆ ਸੀ। ਮੇਰੇ ਪਿਤਾ ਜੀ ਤੇ ਪਿੱਛੋਂ ਮੇਰੀ ਪਤਨੀ ਦਾ ਇਹ ਅਧਿਕਾਰ ਇਕ ਤਰ੍ਹਾਂ ਨਾਲ ਪ੍ਰਮਾਣਿਤ ਹੋ ਚੁੱਕਾ ਸੀ। ਆਪਣੀ ਇੱਛਾ ਅਤੇ ਆਗਿਆ ਦਾ ਅਣਜਾਣੇ ਹੋਇਆ ਉਲੰਘਣ ਵੀ ਉਨ੍ਹਾਂ ਨੂੰ ਬਰਦਾਸਤ ਨਹੀਂ ਸੀ। ਤੇਜਿੰਦਰ ਜਾਣਦਿਆਂ ਹੋਇਆ, ਉਨ੍ਹਾਂ ਦੀ ਭਲੀਭਾਂਤ ਪ੍ਰਗਟ ਕੀਤੀ ਹੋਈ ਇੱਛਾ ਅਤੇ ਆਗਿਆ ਵਿਰੁੱਧ ਚਾਰਾ ਨੂੰ ਘਰ ਲੈ ਆਇਆ ਸੀ। ਉਹ ਆਪਣੀ ਭੁੱਲ ਦੀ ਗੰਭੀਰਤਾ ਤੋਂ ਜਾਣੂ ਸੀ । ਆਪਣੀ ਮਾਤਾ ਦੇ ਰਵੱਈਏ ਕਾਰਨ ਉਦਾਸ ਅਤੇ ਚਿੰਤਾਤੁਰ ਹੋ ਗਿਆ। ਉਸਦੀ ਚਿੰਤਾ ਵਿਚ ਹਿੱਸੇਦਾਰ ਹੁੰਦਿਆਂ ਹੋਇਆ ਮੈਂ ਆਖਿਆ, "ਬਹੁਤ ਕਾਹਲੀ ਕੀਤੀ, ਬੇਟਾ।"
"ਕਾਹਲੀ ਕਰਨੀ ਪੈ ਗਈ, ਪਾਪਾ। ਅਜੀਬ ਉਲਝਣ ਬਣ...।"
"ਉਨ੍ਹਾਂ ਨੂੰ ਜਾ ਕੇ ਦੱਸ ਇਹ ਸਭ।"
"ਤੁਸੀਂ ਮੇਰੇ ਨਾਲ ਚੱਲੋ।"
"ਤੂੰ ਜਾ; ਮੈਂ ਵੀ ਆਉਂਦਾ ਹਾਂ।"
ਨੀਵੀਂ ਪਾਈ ਖਲੋਤੇ ਉਦਾਸ ਪੁੱਤਰ ਵੱਲ ਗੁੱਸੇ ਨਾਲ ਵੇਖਦੀ ਹੋਈ ਮਾਤਾ ਨੇ ਆਖਿਆ, "ਪੁੱਛਦੇ ਉਹ ਹਨ ਜੋ ਜਾਣਦੇ ਨਹੀਂ।"
"ਕੁਝ ਗੱਲਾਂ ਜਾਣਕਾਰੀ ਦੇ ਘੇਰੇ ਤੋਂ ਬਾਹਰ ਵੀ ਹੁੰਦੀਆਂ ਹਨ ਮਾਮਾ।"
ਉਵੇਂ ਹੀ ਗੁੱਸੇ ਨਾਲ ਮੇਰੇ ਵੱਲ ਵੇਖ ਕੇ ਉਹ ਬੋਲੇ, "ਫਿਲਾਸਫਰ ਪਿਉ ਦਾ ਪੁੱਤਰ ਹੈਂ ਨਾ।"
"ਮੈਂ ਇਕ ਚੰਗੀ ਮਾਂ ਦਾ ਪੁੱਤਰ ਹਾਂ, ਮਾਮਾ।"
"ਵਾਹਵਾ ਮੁੱਲ ਪਾਇਆ ਤੂੰ ਮਾਂ ਦੀ ਚੰਗਿਆਈ ਦਾ।"
"ਜੇ ਸਾਰੀ ਗੱਲ ਸੁਣ ਲਵੋ ਤਾਂ ਤੁਸੀਂ ਨਿਸਚੇ ਹੀ ਇਹ ਆਖੋਗੇ ਕਿ ਮੈਂ ਤੁਹਾਡੀ ਚੰਗਿਆਈ ਅਤੇ ਵਡਿਆਈ ਦਾ ਮਾਣ ਰੱਖਿਆ ਹੈ।"
"ਇਸਨੂੰ ਘਰ ਲਿਆ ਕੇ ?"
"ਹਾਂ, ਮਾਮਾ।"
ਮੈਨੂੰ ਸੰਬੋਧਨ ਹੋ ਕੇ ਉਨ੍ਹਾਂ ਨੇ ਆਖਿਆ, "ਇਸਨੇ ਸਾਡਾ ਬਹੁਤ ਮਾਣ ਕਰ ਲਿਆ ਹੈ। ਹੁਣ ਤੁਸੀਂ ਆਪਣਾ ਵੱਖਰਾ ਪ੍ਰਬੰਧ ਕਰੋ। ਮੈਂ ਏਥੇ ਨਹੀਂ ਰਹਿ ਸਕਦੀ।"
"ਜਿਵੇਂ ਆਖੋਗੇ, ਉਵੇਂ ਹੀ ਹੋਵੇਗਾ; ਪਰ ਇਕ ਵੇਰ ਜ਼ਰਾ ਠੰਢੇ ਦਿਲ ਨਾਲ ਪੁੱਤਰ ਦੀ ਗੱਲ ਤਾਂ ਸੁਣ ਲਵੋ।"
"ਮੈਂ ਨਹੀਂ ਸੁਣਨਾ ਚਾਹੁੰਦੀ ਤੁਹਾਡੀਆਂ ਛਿਲਾਸਵੀਆਂ । ਜੇ ਜੀ ਆਏ ਕਰੋ। ਤੁਸੀਂ ਸਾਰੇ ਇਕ ਪਾਸੇ ਹੈ। ਮੇਰੀ ਇਕੱਲੀ ਦੀ।"
"ਕੰਤ ਜੀ, ਅਸੀਂ ਸਾਰੇ ਇਕ ਪਾਸੇ ਨਹੀਂ ਹਾਂ: ਮੈਂ ਤੁਹਾਡੇ ਨਾਲ ਹਾਂ। ਜੇ ਦੇਖੋ ਭਰਾ ਇਕ ਪਾਸੇ ਹੋ ਜਾਣ ਤਾਂ ਵੀ ਅਸੀਂ ਦੂਜੇ ਪੱਖ ਵਿਚ ਇਨ੍ਹਾਂ ਦੇ ਬਰਾਬਰ ਹਾਂ: ਅਸੀਂ ਮਾਪੇ ਹਾਂ; ਸਾਡਾ ਪੱਲਾ ਭਾਰਾ ਹੈ। ਇਸ ਲਈ ਗੱਲ ਸੁਣਨ ਵਿਚ ਕੋਈ ਹਰਜ ਨਹੀਂ।"
"ਦੱਸ ਲਵੇ ਗੱਲ ਜਿਹੜੀ ਇਸਨੇ ਦੱਸਣੀ ਹੈ। ਮੈਂ ਪਹਿਲਾਂ ਦੱਸ ਦਿੰਦੀ ਹਾਂ ਕਿ ਮੈਂ ਇਸ ਮੁਸੀਬਤ ਨੂੰ ਘਰ ਨਹੀਂ ਰੱਖਣਾ।"
ਤੇਜਿੰਦਰ ਆਪਣੀ ਮਾਤਾ ਦੇ ਸਾਹਮਣੇ, ਉਨ੍ਹਾਂ ਦੇ ਪੈਰਾਂ ਵਿਚ, ਉਨ੍ਹਾਂ ਦਾ ਗੱਡਾ ਫੜ ਕੇ ਬੈਠ ਗਿਆ। ਉਸਦੇ ਬੈਠ ਜਾਣ ਉੱਤੇ ਜ਼ਾਰਾ ਵੀ ਆਪਣੀਆਂ ਅਗਲੀਆਂ ਲੱਤਾ ਨੂੰ ਸਿੱਧੀਆਂ ਖੜੀਆਂ ਰੱਖਦੀ ਹੋਈ ਪਿਛਲੀਆਂ ਲੱਤਾਂ ਉੱਤੇ ਬੈਠ ਗਈ ਜਿਵੇਂ ਮਾਂ ਪੁੱਤ ਦੀ ਗੱਲ ਬਾਤ ਵਿਚੋਂ ਉਪਜਣ ਵਾਲੇ, ਆਪਣੀ ਕਿਸਮਤ ਦੇ ਫੈਸਲੇ ਨੂੰ ਸੁਣਨ ਲਈ ਤਿਆਰ ਹੋ ਗਈ ਹੋਵੇ। ਮੈਂ ਅਤੇ ਵਿੱਕਰ ਖਲੋਤੇ ਹੀ ਸੁਣਦੇ ਰਹੇ। ਤੇਜਿੰਦਰ ਨੇ ਦੱਸਣਾ ਸ਼ੁਰੂ ਕੀਤਾ:
"ਇਹ ਅਸਮਾਨ ਡਿੱਗੀ ਹੋ ਤੇਰੇ ਲਈ।" ਤੇਜਿੰਦਰ ਦੀ ਗੱਲ ਟੋਕ ਕੇ ਮੇਰੀ ਪਤਨੀ ਨੇ ਆਖਿਆ।
“ਮਾਮਾ, ਤੁਸੀਂ ਗੱਲ ਤਾਂ ਸੁਣ ਲਵੋ ਸਾਰੀ," ਵਿੱਬਰ, ਜੋ ਹੁਣ ਤਕ ਚੁੱਪ ਸੀ, ਬੋਲਿਆ।
"ਤੂੰ ਵੀ ਲੈ ਆ ਇਕ ਹੋਰ, ਫੇਰ ਸੁਣਾਵੀਂ ਗੱਲਾਂ।"
ਮੈਂ ਵਿੱਕਰ ਦੇ ਮੋਢੇ ਉੱਤੇ ਹੱਥ ਰੱਖਿਆ। ਮੇਰਾ ਇਸ਼ਾਰਾ ਸਮਝ ਕੇ ਉਹ ਚੁੱਪ ਕੀਤਾ ਰਿਹਾ। ਤੇਜਿੰਦਰ ਨੇ ਆਪਣੀ ਗੱਲ ਅੱਗੇ ਤੋਰੀ।
"ਮਾਮਾ, ਮੇਰੇ ਲਈ ਇਹ ਅਸਮਾਨੋਂ ਹੀ ਡਿੱਗੀ ਹੈ। ਇਸਦੀ ਵਿਕਰੀ ਦੀ ਸੂਚਨਾ ਦਾ ਨੋਟ ਮੇਰੀ ਦੁਕਾਨ ਦੇ ਸ਼ੀਸ਼ੇ ਉੱਤੇ ਕਈ ਦਿਨ ਲੱਗਾ ਰਿਹਾ ਹੈ। ਜੇ ਇਸਨੂੰ ਖਰੀਦਣ ਦਾ ਖ਼ਿਆਲ ਹੁੰਦਾ ਤਾਂ ਮੈਂ ਇਸਦੀ ਮਾਲਕਣ ਨਾਲ ਗੱਲ ਕਰ ਸਕਦਾ ਸਾਂ।"
"ਇਹ ਕਿਸੇ ਕੁੜੀ ਕੋਲੋਂ ਖ਼ਰੀਦੀ ਹੈ ਤੂੰ ?"
"ਹਾਂ, ਸਿਲਾ ਕੋਲੋਂ। ਉਹ ਇਸਨੂੰ ਵੇਚਣ ਲਈ ਮਜਬੂਰ ਹੋ ਗਈ ਸੀ। ਉਸ ਲਈ ਇਸਦੀ ਸਾਂਭ ਬਹੁਤ ਮੁਸ਼ਕਲ ਹੋ ਗਈ ਸੀ।"
"ਅਤੇ ਤੇਰੇ ਲਈ ਇਸਦੀ ਸੰਭਾਲ ਸੌਖੀ ਹੈ। ਘਰ ਵਿਚ ਮੈਂ ਜੁ ਬੈਠੀ ਹਾਂ ਤੇਰੇ ਰੱਖੇ ਹੋਏ ਕੁੱਤੇ ਪਾਲਣ ਨੂੰ । ਪਰੇ ਹਨ; ਮੈਨੂੰ ਹੋਰ ਵੀ ਕੰਮ ਹਨ, ਆਪਣੀ ਕਹਾਣੀ ਆਪਣੇ ਕੋਲ ਰੱਖੋ।"
ਉਹ ਮੰਜੇ ਉੱਤੋਂ ਉੱਠ ਪਲੋਤੇ। ਉਨ੍ਹਾਂ ਦੇ ਪੈਰਾਂ ਵਿਚ ਬੈਠਾ ਤੇਜਿੰਦਰ ਵੀ ਉੱਠ ਕੇ ਖੜਾ ਹੋ ਗਿਆ ਅਤੇ ਉਸਦੀ ਲਾਗ ਬੇਠੀ ਜ਼ਾਰਾ ਵੀ ਉੱਠ ਖਲੋਤੀ। ਤੇਜਿੰਦਰ ਨੇ ਆਪਣੀ ਮਾਤਾ ਨੂੰ ਮੋਢਿਆਂ ਤੋਂ ਪਕੜ ਕੇ ਮੁੜ ਪਹਿਲਾਂ ਵਾਂਗ ਹੀ ਮੰਜੇ ਉੱਤੇ ਬਿਠਾ ਲਿਆ ਅਤੇ ਉਨ੍ਹਾਂ ਦੇ ਸਾਹਮਣੇ ਖਲੋਤਾ ਆਪਣੀ ਗੱਲ ਦੱਸਣ ਲੱਗ ਪਿਆ; ਜਾਰਾ ਲਾਗ ਖਲੋਤੀ ਸੁਣਦੀ ਰਹੀ, ਮੈਂ ਅਤੇ ਵਿੱਕਰ ਵੀ। "ਅੱਜ ਇਕ ਬਿਰਧ ਮਾਤਾ ਇਸਨੂੰ ਵੇਖਣ ਵੀ ਆਈ ਸੀ। ਉਸਨੂੰ ਇਹ ਚੰਗੀ ਲੱਗੀ ਪਰ ਉਹ ਬਹੁਤ ਬਿਰਧ ਹੋਣ ਕਰਕੇ ਵਡੇਰੀ ਨਸਲ ਦਾ ਕੁੱਤਾ ਨਹੀਂ ਪਾਲ ਸਕਦੀ। ਇਹ ਸਿੱਧੀ ਮੇਰੇ ਕੋਲ ਆ ਗਈ। ਮੈਂ ਇਸਦੀ ਰੱਸੀ ਫੜ ਲਈ; ਇਹ ਮੈਨੂੰ ਖਿੱਚ ਕੇ ਸਵੀਟਾਂ ਵਾਲੇ ਕਾਊਂਟਰ ਕੋਲ ਲੈ ਗਈ ਅਤੇ ਚੂਕਣਾ ਸ਼ੁਰੂ ਕਰ ਦਿੱਤਾ। ਇਕ ਟਾਫ਼ੀ ਚੁੱਕ ਕੇ ਮੈਂ ਇਸਨੂੰ ਦਿੱਤੀ । ਪਾਪਾ, ਅੱਜ ਇਸਨੇ ਸਿਲਾ ਦੀ ਇਜਾਜ਼ਤ ਲੈਣ ਦੀ ਲੋੜ ਨਾ ਸਮਝੀ। ਮੈਨੂੰ ਇਉਂ ਲੱਗਾ ਜਿਵੇਂ ਹਰ ਮਿਲਣੀ ਉੱਤੇ ਇਹ ਪਹਿਲਾਂ ਨਾਲੋਂ ਮੇਰੇ ਵੱਧ ਨੇੜੇ ਹੁੰਦੀ ਆਈ ਹੈ।"
"ਤੂੰ ਨਹੀਂ ਬੁਲਾਇਆ ਇਸਨੂੰ "
"ਨਹੀਂ ਮਾਮਾ, ਬਿਲਕੁਲ ਨਹੀਂ; ਅਤੇ ਇਹ ਗੱਲ ਓਨੀ ਹੀ ਸੱਚੀ ਹੈ ਜਿੰਨੀ ਇਹ
ਮਾਤਾ ਨੇ ਇਕ ਪੜਚੋਲਵੀਂ ਨਜ਼ਰ ਪੁੱਤਰ ਉੱਤੇ ਪਾਈ। ਉਹ ਜ਼ਾਰਾ ਵੱਲ ਵੇਖਦਾ ਹੋਇਆ ਕਹਿ ਰਿਹਾ ਸੀ :
"ਇਸਦੀ ਰੱਸੀ ਮੇਰੇ ਹੱਥ ਵਿਚ ਸੀ। ਸਿਲਾ ਆਪਣਾ ਸਾਮਾਨ ਕਾਰ ਵਿਚ ਰੱਖ ਰਹੀ ਸੀ। ਇਸਨੂੰ ਕਾਰ ਵਿਚ ਵੜਨ ਦੀ ਕੋਈ ਕਾਹਲ ਨਹੀਂ ਸੀ। ਜਦੋਂ ਸਿਲਾ ਨੇ ਸਾਰਾ ਸਾਮਾਨ ਆਪਣੀ ਕਾਰ ਦੇ ਬੂਟ ਵਿਚ ਰੱਖ ਲਿਆ ਤਾਂ ਮੈਂ' ਪੁੱਛਿਆ, "ਬਿਰਧ ਮਾਤਾ ਨੇ ਕੀ ਆਖਿਆ ਹੈ ?"
"ਉਹ ਇਸਨੂੰ ਨਹੀਂ ਖਰੀਦ ਸਕਦੀ। ਉਹ ਕੋਈ ਛੋਟਾ ਕੁੱਤਾ ਚਾਹੁੰਦੀ ਹੈ, ਚਿਵਾਵਾ ਜਾਂ ਕਾਰਗੀ। ਉਹ ਬਹੁਤ ਬਿਰਧ ਹੈ, ਇਸਨੂੰ ਸਾਂਭ ਨਹੀਂ ਸਕੇਗੀ। ਤੁਹਾਡੀ ਨਜ਼ਰ ਵਿਚ ਹੈ ਕੋਈ ਗਾਹਕ ?"
ਮੈਂ ਕਿਹਾ, "ਹੈ ਤਾਂ ਨਹੀਂ, ਪਰ ਮੈਂ ਖਿਆਲ ਰੱਖਾਂਗਾ।"
"ਇਟਸ ਟੂ ਲੈਟ; ਮੇਰੀ ਕਨਫ਼ਾਈਨਮੈਂਟ ਡੇਟ ਆ ਰਹੀ ਹੈ। ਪਰਸੋਂ ਮੈਂ ਹਸਪਤਾਲ ਚਲੀ ਜਾਵਾਂਗੀ। ਜੈਕ ਨੂੰ ਛੁੱਟੀ ਲੈਣੀ ਪਵੇਗੀ। ਖ਼ੈਰ, ਕੋਈ ਨਾ ਕੋਈ..।"
ਅਸੀਂ ਗੱਲਾਂ ਕਰ ਰਹੇ ਸਾਂ ਅਤੇ ਜਾਰਾ ਇਉਂ ਵਾਰੀ ਵਾਰੀ ਸਾਡੇ ਮੂੰਹਾਂ ਵੱਲ ਵੇਖ ਰਹੀ ਸੀ, ਜਿਵੇਂ ਸਾਡੀ ਗੱਲ ਬਾਤ ਨੂੰ ਪੂਰੀ ਤਰ੍ਹਾਂ ਸਮਝ ਰਹੀ ਹੋਵੇ।
ਮੈਂ ਆਪਣੀ ਦੁਕਾਨ ਵੱਲ ਮੁੜਿਆ। ਅਜੇ ਵੀਹ ਕੁ ਕਦਮ ਹੀ ਆਇਆ ਸਾਂ ਕਿ ਇਹ ਆਪਣੀ ਰੱਸੀ ਛੁਛਾ ਕੇ ਦੌੜੀ ਅਤੇ ਮੇਰੇ ਕੋਲ ਆ ਗਈ। ਮੇਰੇ ਸਾਹਮਣੇ ਖਲੋ ਕੇ ਮੇਰੇ ਮੂੰਹ ਵੱਲ ਵੇਖਣ ਲੱਗ ਪਈ। ਇਹ ਇਕ ਟੱਕ ਮੇਰੇ ਵੱਲ ਵੇਖੀ ਜਾ ਰਹੀ ਸੀ। ਹੌਲੀ ਹੌਲੀ ਮੈਨੂੰ ਇਸ ਦੀਆਂ ਅੱਖਾਂ ਵਿਚ ਉਹੋ ਜਿਹਾ ਕੁਝ ਦਿੱਸਣ ਲੱਗ ਪਿਆ, ਜਿਹੜਾ, ਤੁਸੀਂ ਦੱਸਦੇ ਹੋ ਕਿ ਪ੍ਰਿਟੀ ਦੀਆਂ ਅੱਖਾਂ ਵਿਚ ਤੁਹਾਨੂੰ ਦਿਸਿਆ ਸੀ। ਮੈਂ ਇਸਦੇ ਸਿਰ ਉੱਤੇ ਪਿਆਰ ਦੇਣ ਲਈ ਝੁਕਣ ਹੀ ਵਾਲਾ ਸਾਂ ਕਿ ਮੇਰੇ ਇਰਾਦੇ ਨੂੰ ਜਾਣ ਕੇ ਇਸਨੇ ਪੋਲੀ ਜਿਹੀ ਛਾਲ ਮਾਰੀ, ਆਪਣੇ ਅਗਲੇ ਪੰਜੇ ਮੇਰੀ ਛਾਤੀ ਉੱਤੇ ਰੱਖ ਦਿੱਤੇ ਅਤੇ ਕਿਸੇ ਅਧਿਕਾਰ ਨਾਲ ਮੇਰੇ ਕੋਲੋਂ ਸਾਥ ਦੀ ਮੰਗ ਕਰਨ ਲੱਗੀ।
ਸਿਲਾ ਇਹ ਸਭ ਵੇਖ ਰਹੀ ਸੀ। ਉਸ ਨੇ ਮੇਰੇ ਕੋਲ ਆ ਕੇ ਆਖਿਆ, "ਜ਼ਾਰਾ
ਪੁੱਤਰ ਕੋਲੋਂ ਸਾਰੀ ਗੱਲ ਸੁਣ ਕੇ ਮਾਂ ਨੇ ਕੁਝ ਇਸ ਤਰ੍ਹਾਂ ਉਸ ਵੱਲ ਵੇਖਿਆ ਜਿਵੇਂ ਕਹਿ ਰਹੇ ਹੋਣ, 'ਹੁਣ ਖ਼ਤਮ ਕਰ ਇਹ ਲੰਮੀ ਕਹਾਣੀ, ਅਤੇ ਉੱਠ ਕੇ ਕਿਚਨ ਵਿਚ ਚਲੇ ਗਏ। ਤੇਜਿੰਦਰ ਨੇ ਅਤਿਅੰਤ ਨਿਰਾਸ਼ਾ ਨਾਲ ਮੇਰੇ ਵੱਲ ਵੇਖਿਆ ਉਸ ਤੋਂ ਵੀ ਵੱਧ ਨਿਰਾਸ਼ ਮੈਂ ਸਾਂ। ਅਸੀਂ ਸਾਰੇ ਡ੍ਰਾਇੰਗ ਰੂਮ ਵਿਚ ਆ ਗਏ। ਸਾਡੇ ਪਿੱਛੇ ਪਿੱਛੇ ਜਾਰਾ ਵੀ। ਉਸਦੇ ਗਲ ਵਿਚ ਪਈ ਰੱਸੀ ਫੜ ਕੇ ਭੇਜਿੰਦਰ ਨੇ ਆਖਿਆ, "ਚੱਲ ਜਾਰਾ, ਤੈਨੂੰ ਸਿਲਾ ਕੋਲ ਛੱਡ ਆਵਾਂ।" ਰੱਸੀ ਫੜੀ ਉਹ ਦਰਵਾਜ਼ੇ ਵੱਲ ਤੁਰ ਪਿਆ। ਜ਼ਾਰਾ ਨੇ ਉਸਦੇ ਪਿੱਛੇ ਜਾਣੋਂ ਇਨਕਾਰ ਕਰ ਦਿੱਤਾ। ਉਹ ਬਾਹਰ ਨੂੰ ਖਿੱਚ ਰਿਹਾ ਸੀ ਅਤੇ ਜਾਰਾ ਦਰਵਾਜ਼ੇ ਦੇ ਅੰਦਰਵਾਰ ਅੜੀ ਖਲੋਤੀ ਸੀ। ਇਸ ਖਿੱਚਾ ਖਿੱਚੀ ਵਿਚ ਪਤਾ ਨਹੀਂ ਕਿਸ ਵੇਲੇ ਤੇਜਿੰਦਰ ਆਪੇ ਤੋਂ ਬਾਹਰ ਹੋ ਗਿਆ ਅਤੇ ਜ਼ਾਰਾ ਦੇ ਗਲੋਂ ਰੱਸੀ ਲਾਹ ਕੇ ਉਸਨੂੰ ਉਸੇ ਰੱਸੀ ਨਾਲ ਮਾਰਨ ਲੱਗ ਪਿਆ। ਜ਼ਾਰਾ ਉਸਦੇ ਸਾਹਮਣੇ ਪਿੱਠ-ਵਾਰ ਪਈ ਮਾਰ ਖਾਂਦੀ ਅਤੇ ਚਚਲਾਉਂਦੀ ਰਹੀ। ਤੇਜਿੰਦਰ ਦੇ ਮਾਤਾ ਜੀ ਰਸੋਈ ਵਿਚ ਖਲੋਰੇ ਇਹ ਤਮਾਸ਼ਾ ਵੇਖ ਰਹੇ ਸਨ। ਮੈਂ ਤੇਜਿੰਦਰ ਨੂੰ ਇਸ ਨਿਰਦੈਤਾ ਤੋਂ ਮਨ੍ਹਾ ਕਰਨ ਦਾ ਜਤਨ ਕਰ ਰਿਹਾ ਸਾਂ ਕਿ ਜੈਕ ਦੀ ਕਾਰ ਸਾਡੇ ਘਰ ਸਾਹਮਣੇ ਰੁਕੀ। ਪਤੀ ਦੀ ਕਾਰ ਵਿਚੋਂ ਨਿਕਲ ਕੇ ਸਿਲਾ ਛੇਤੀ ਛੇਤੀ ਘਰ ਦੇ ਦਰਵਾਜ਼ੇ ਸਾਹਮਣੇ ਆ ਕੇ ਕਹਿਣ ਲੱਗੀ, "ਤੇਜ, ਇਹ ਕੀ ਮੂਰਖਤਾ ਹੈ ? ਸਟਾਪ ਇਟ। ਮੈਂ ਤਾਂ ਆਈ ਸਾਂ ਕਿ ਤੁਹਾਨੂੰ ਇਸਦਾ ਬਰਥ ਸਰਟੀਫਿਕੇਟ ਅਤੇ ਫੈਮਿਲੀ ਹਿਸਟਰੀ ਦੇ ਕਾਗਜ਼ ਦੇ ਜਾਵਾਂ: ਮੈਨੂੰ ਨਹੀਂ ਸੀ ਪਤਾ ਕਿ ਇਹ ਸਭ ਵੇਖਣ ਨੂੰ ਮਿਲੇਗਾ। ਮੈਂ ਮਜਬੂਰ ਹਾਂ, ਮਰੀ ਨਹੀਂ। ਅਹਿ ਲਉ ਆਪਣੇ ਪੈਸੇ ਅਤੇ ਜ਼ਾਰਾ ਮੇਰੇ ਹਵਾਲੇ ਕਰੋ।"
ਤੇਜਿੰਦਰ ਨੇ ਪੈਸੇ ਲਏ ਬਿਨਾਂ ਚਾਰਾ ਦੀ ਰੱਸੀ ਉਸਨੂੰ ਫੜਾ ਦਿੱਤੀ। ਜਦੋਂ ਉਹ ਰੱਸੀ ਜ਼ਾਰਾ ਦੇ ਗਲ ਪਾਉਣ ਲੱਗੀ ਤਾਂ ਜਾਰਾ ਛਾਲ ਮਾਰ ਕੇ ਉੱਠੀ; ਦੌੜ ਕੇ ਰਸੋਈ ਵਿਚ ਗਈ ਅਤੇ ਤੇਜਿੰਦਰ ਦੇ ਮਾਤਾ ਜੀ ਦੇ ਪਿੱਛੇ ਇਉਂ ਜਾ ਬੈਠੀ ਜਿਵੇਂ ਕਿਸੇ ਤਰੇ ਤੋਂ ਦੌੜ ਕੇ ਬੱਚਾ ਆਪਣੀ ਮਾਂ ਕੋਲ ਆ ਜਾਂਦਾ ਹੈ। ਉਨ੍ਹਾਂ ਨੇ ਮੁੜ ਕੇ ਜਾਰਾ ਵੱਲ ਮੂੰਹ ਕੀਤਾ, ਜ਼ਾਰਾ ਨੇ ਉਨ੍ਹਾਂ ਵੱਲ ਵੇਖਿਆ; ਉਨ੍ਹਾਂ ਨੇ ਜ਼ਾਰਾ ਵੱਲ ਵੇਖਿਆ ਅਤੇ ਆਖਿਆ, "ਹਾਂ ਚਾਰਾ, ਮੈਨੂੰ ਤੇਰਾ ਫ਼ੈਸਲਾ ਮਨਜ਼ੂਰ ਹੈ।"
ਸਿਲਾ ਨੇ ਉਸਦੇ ਸਿਰ ਨੂੰ ਆਪਣੇ ਹੱਥਾਂ ਵਿਚ ਲੈ ਕੇ ਭਿੱਜੀਆਂ ਅੱਖਾਂ ਨਾਲ ਉਸਦੇ ਪ੍ਰਸੰਨ ਮੁਖ ਵੱਲ ਵੇਖਦਿਆਂ ਆਖਿਆ, "ਜ਼ਾਰਾ ਤੋਰਾ ਫੈਸਲਾ ਮੈਨੂੰ ਵੀ ਮਨਜੂਰ ਹੈ; ਬੱਸ ਏਨਾ ਹੀ ਸਾਥ ਸੀ ਸਾਡਾ।"
ਬਿੱਲ ਉਦਾਸ ਹੋ ਗਿਆ
ਉਸਦਾ ਪੂਰਾ ਨਾਂ ਵਿਲੀਅਮ ਫਿਸ਼ਰ ਹੈ। ਉਸਦੇ ਜਾਣੂ ਉਸਨੂੰ ਬਿੱਲ ਕਹਿ ਕੇ ਬੁਲਾਉਂਦੇ ਹਨ। ਜਿਸ ਤਰ੍ਹਾਂ ਅਸੀਂ ਕੁਲਵਿੰਦਰ ਦਾ 'ਕਿੰਦਾ' ਅਤੇ ਜਸਵੰਤ ਦਾ 'ਜੱਸੂ' ਧਣਾ ਲੈਂਦੇ ਹਾਂ, ਉਸੇ ਤਰ੍ਹਾਂ ਵਲੈਤ ਦੇ ਲੋਕ ਰਾਬਰਟ ਤੋਂ 'ਬਾਬ' ਅਤੇ ਵਿਲੀਅਮ ਤੋਂ 'ਬਿੱਲ' ਬਣਾ ਲੈਂਦੇ ਹਨ। ਅੱਜ ਕੱਲ ਬਿੱਲ ਬਾਰਬੀਕਨ ਵਿਚ ਕੌਂਸਲ ਦੇ ਫਲੈਟ ਵਿਚ ਰਹਿੰਦਾ ਹੈ। ਜਦੋਂ ਦੀ ਮੈਂ ਗੱਲ ਕਰਦਾ ਹਾਂ, ਉਦੋਂ ਉਹ ਮੇਰਾ ਗੁਆਂਢੀ ਸੀ। ਸੜਕੋਂ ਪਾਰ ਸਾਡੇ ਘਰ ਦੇ ਸਾਹਮਣੇ ਉਸਦਾ ਘਰ ਸੀ। ਪੰਜਤਾਲੀ-ਛਿਆਲੀ ਵਰ੍ਹਿਆਂ ਦਾ ਭਰਪੂਰ ਆਦਮੀ, ਬਿੱਲ, ਆਪਣੀ ਬਿਰਧ ਮਾਤਾ ਦਾ ਬਹੁਤ ਧਿਆਨ ਰੱਖਦਾ ਸੀ। ਕੋਈ ਪੰਦਰਾਂ ਸਾਲ ਪਹਿਲਾਂ ਜਦੋਂ ਉਸਦਾ ਪਿਤਾ ਕੈਂਸਰ ਦਾ ਰੋਗੀ ਹੋ ਗਿਆ ਸੀ, ਬਿੱਲ ਨੇ ਉਸਦੀ ਵੀ ਬਹੁਤ ਸੇਵਾ ਕੀਤੀ ਸੀ। ਇਹ ਪਤਾ ਲੱਗ ਜਾਣ ਉੱਤੇ ਕਿ ਰੋਗ ਲਾ-ਇਲਾਜ ਹੈ, ਉਹ ਆਪਣੇ ਪਿਤਾ ਨੂੰ ਘਰ ਲੈ ਆਇਆ ਸੀ। ਦੋਵੇਂ ਮਾਂ-ਪੁੱਤ ਉਸਦੀ ਸੇਵਾ ਵਿਚ ਹਾਜ਼ਰ ਰਹਿੰਦੇ ਸਨ; ਆਪਣੇ ਗਮ ਨੂੰ ਆਪਣੇ ਅੰਦਰੇ ਅੰਦਰ ਲੁਕਾ ਕੇ ਆਪਣੇ ਮੂੰਹਾਂ ਉੱਤੇ ਮੁਸਕਰਾਹਟਾਂ ਸਜਾਈ ਰੱਖਦੇ ਸਨ। ਜੇਮਜ਼ ਫਿਸ਼ਰ ਨੇ ਆਪਣੇ ਪੁੱਤਰ ਦੀ ਨਿੱਘੀ ਗੋਦ ਵਿਚ ਸਿਰ ਰੱਖੀ, ਆਪਣੀ ਪਤਨੀ ਦੀਆਂ ਸਿੱਲ੍ਹੀਆਂ ਨੀਲੀਆਂ ਅੱਖਾਂ ਵੱਲ ਵੇਖਦਿਆਂ ਹੋਇਆ ਅੰਤਲਾ ਸਾਹ ਲਿਆ ਸੀ । ਪੁੱਤਰ ਦੀਆਂ ਅੱਖਾਂ ਵਿਚੋਂ ਨਿਕਲੇ ਹੋਏ ਹੰਝੂ ਪਿਤਾ ਦੇ ਚੌੜੇ ਮੱਥੇ ਉੱਤੇ ਆ ਡਿੱਗੇ ਸਨ ਅਤੇ ਪਤਨੀ ਦਾ ਮੁਰਝਾਇਆ ਮੂੰਹ ਆਪਣੇ ਹੱਥਾਂ ਵਿਚ ਫੜੇ ਹੋਏ ਪਤੀ ਦੇ ਅਹਿੱਲ ਹੱਥ ਉੱਤੇ ਜਾ ਟਿਕਿਆ ਸੀ।
ਉਦੋਂ ਬਿੱਲ ਨਾਲ ਮੇਰੀ ਮਾਮੂਲੀ ਜਾਣ-ਪਛਾਣ ਸੀ: ਤਾਂ ਵੀ ਮਹਾਂਨਗਰ ਵਿਚ ਵੱਸਣ ਵਾਲੇ ਪੜੋਸੀਆਂ ਨਾਲੋਂ ਕੁਝ ਜ਼ਿਆਦਾ ਸੀ। ਇਕ ਤਾਂ ਉਹ ਰਾਹ ਜਾਂਦਿਆਂ ਨਾਲ ਦੋਸਤੀਆਂ ਲਾਉਣ ਦਾ ਸ਼ੌਕੀਨ ਸੀ, ਦੂਜੇ ਹਮ-ਪੇਸ਼ਾ ਹੋਣ ਕਰਕੇ ਅਸੀਂ ਕੰਮ ਉੱਤੇ ਆਉਂਦੇ ਜਾਂਦੇ ਹਰ ਦੂਜੇ ਚੌਥੇ, ਗੱਡੀਆਂ ਬੱਸਾਂ ਵਿਚ ਮਿਲਦੇ ਰਹਿੰਦੇ ਸਾਂ। ਅਚਾਨਕ ਇਹ ਜਾਣ-ਪਛਾਣ ਮਿੱਤਰਤਾ ਵਿਚ ਬਦਲ ਗਈ।
ਮੈਂ ਇਕ ਐਮਪਲਾਇਮੈਂਟ ਏਜੰਸੀ ਕੋਲ ਕੰਮ ਕਰਦਾ ਸਾਂ। ਇਕ ਵੇਰ ਏਜੰਸੀ ਨੇ ਮੈਨੂੰ ਵਾਲਟਰ ਲਾਰੈਂਸ ਨਾਂ ਦੀ ਜਰਮ ਨਾਲ ਕੰਮ ਕਰਨ ਲਈ ਬਾਰਥੈਲੈਮਿਉਜ਼ ਹਾਸਪੀਟਲ, ਸੈਂਟਲ ਲੰਡਨ ਭੇਜਿਆ। ਇਸ ਫਰਮ ਕੋਲ ਹਾਸਪੀਟਲ (ਇਮਾਰਤ ਅਤੇ ਫਰਨੀਚਰ) ਦੀ ਮੁਰੰਮਤ ਅਤੇ ਦੇਖ-ਭਾਲ ਦਾ ਪੱਕਾ ਠੇਕਾ ਸੀ। ਮੈਂ ਫਰਮ ਦੀ ਵਰਕਸ਼ਾਪ ਵਿਚ ਜਾ ਕੇ
"ਸੈਂਟ੍ਰਲ ਲੰਡਨ ਵਿਚ ਇਕ ਮੁਹੱਲਾ।
ਫੋਰਮੈਨ ਦੇ ਦਫ਼ਤਰ ਦਾ ਦਰਵਾਜਾ ਖੜਕਾਇਆ।
"ਕਮ ਇਨ।"
ਆਵਾਜ਼ ਜਾਣੀ-ਪਛਾਣੀ ਲੱਗੀ। ਮੈਂ ਅੰਦਰ ਗਿਆ: ਵੇਖਿਆ, ਬਿੱਲ ਕੁਰਸੀ ਉੱਤੇ ਬੈਠਾ ਸੀ। ਮੈਨੂੰ ਵੇਖ ਕੇ ਖ਼ੁਸ਼ ਹੋ ਬੋਲਿਆ:
"ਹੈਲੇ ਸਿੰਘ, ਮੈਨੂੰ ਨਹੀਂ ਸੀ ਪਤਾ ਕਿ ਤੂੰ ਆ ਰਿਹਾ ਹੈ। ਪਟੇਲ ਦੋ ਤਿੰਨ ਮਹੀਨੇ ਲਈ ਇੰਡੀਆ ਗਿਆ ਹੈ। ਉਸਦੀ ਥਾਂ ਉੱਤੇ ਇਕ ਆਦਮੀ ਚਾਹੀਦਾ ਸੀ। ਵੈਲਕਮ।"
ਮੈਂ ਸਾਢੇ ਤਿੰਨ ਮਹੀਨੇ ਉਥੇ ਰਿਹਾ। ਇਹੋ ਜਿਹੀਆਂ ਬਾਵਾਂ ਉੱਤੇ ਕੰਮ ਬਹੁਤ ਘੱਟ ਹੁੰਦਾ ਹੈ; ਕਾਮੇ ਆਮ ਕਰਕੇ ਆਪਣੇ ਘਰ ਲਈ ਸਾਮਾਨ ਬਣਾਉਂਦੇ ਰਹਿੰਦੇ ਹਨ, ਫਿਰ ਬਿੱਲ ਦੇ ਰਾਜ ਵਿਚ।। ਉਨ੍ਹਾਂ ਸਾਢੇ ਤਿੰਨ ਮਹੀਨਿਆਂ ਵਿਚ ਮੈਨੂੰ ਬਿੱਲ ਦੀ ਮਾਨਸਿਕ ਸੁੰਦਰਤਾ ਨੂੰ ਵੇਖਣ ਦਾ ਪੂਰਾ ਪੂਰਾ ਮੌਕਾ ਮਿਲਿਆ। ਵਰਕਸ਼ਾਪ ਅੰਦਰੋਂ ਵਰਕਸ਼ਾਪ ਘੱਟ ਅਤੇ ਗਰੀਨ ਹਾਊਸ ਵੱਧ ਲੱਗਦੀ ਸੀ। ਇਹ ਚਾਰ ਗੁਜਰਾਤੀ ਮਿਸੜੀਆਂ ਦਾ ਕਮਾਲ ਸੀ। ਉਨ੍ਹਾਂ ਨੇ ਵਰਕਸ਼ਾਪ ਵਿਚਲੀ ਸਾਰੀ ਖ਼ਾਲੀ ਥਾਂ ਨੂੰ ਅਤੇ ਚਾਰ-ਚੁਫੇਰੇ ਦੀਆਂ ਖਿੜਕੀਆਂ ਨੂੰ ਆਪੋ ਵਿਚ ਵੰਡ ਕੇ ਟਮਾਟਰ, ਮੂਲੀਆਂ, ਪਾਲਕ, ਪੂਤਨਾ, ਧਨੀਆਂ ਅਤੇ ਵੱਖ ਵੱਖ ਪ੍ਰਕਾਰ ਦੀਆਂ ਫਲੀਆਂ ਉਗਾਉਣ ਲਈ ਵਰਤਿਆ ਹੋਇਆ ਸੀ। ਖਿੜਕੀਆਂ ਦੇ ਬਾਹਰਵਾਰ ਸਿਲਾਂ ਉੱਤੇ ਰੱਖੇ ਗਮਲਿਆਂ ਵਿਚ ਕਈ ਪ੍ਰਕਾਰ ਦੇ ਫੁੱਲ ਲੱਗੇ ਹੋਏ ਸਨ। ਇਨ੍ਹਾਂ ਦੀ ਦੇਖ-ਭਾਲ ਬਿੱਲ ਆਪ ਕਰਦਾ ਸੀ। ਵਰਕਸ਼ਾਪ ਵਿਚ ਕੁਝ ਵੀ ਏਧਰ ਓਧਰ ਖਿੱਲਰਿਆ ਹੋਇਆ ਨਹੀਂ ਸੀ: ਸਭ ਕੁਝ ਸਾਂਭ-ਸੂਤ ਕੇ ਥਾਂ ਸਿਰ। ਇਸ ਵਰਕਸ਼ਾਪ ਦਾ ਪ੍ਰਭਾਵ ਹਸਪਤਾਲ ਦੇ ਦਫ਼ਤਰ ਦੇ ਪ੍ਰਭਾਵ ਨਾਲੋਂ ਜੋ ਵੱਖਰਾ ਸੀ ਤਾਂ ਸਿਰਫ਼ ਇਸ ਪੱਖੋਂ ਕਿ ਦਫਤਰ ਵਿਚ ਕੰਮ ਕਰਨ ਵਾਲਿਆਂ ਵਿਚ ਇਸਤ੍ਰੀਆਂ ਦੀ ਗਿਣਤੀ ਜਿਆਦਾ ਸੀ ਅਤੇ ਏਥੇ ਸਾਰੇ ਮਰਦ ਕਾਮੇ ਸਨ; ਓਥੇ ਫ਼ਾਈਲ ਸਨ ਅਤੇ ਏਥੇ ਲੱਕੜਾਂ ਅਤੇ ਮਸ਼ੀਨਾਂ।
ਅੰਬਾ ਪ੍ਰਸਾਦ ਪਟੇਲ ਨੇ ਮੈਨੂੰ ਦੱਸਿਆ ਕਿ "ਉਨ੍ਹਾਂ ਨੂੰ ਸਬਜ਼ੀਆਂ ਉਗਾਉਣ ਦੀ ਸਲਾਹ ਬਿੱਲ ਨੇ ਦਿੱਤੀ ਸੀ। ਉਹ ਆਪਣੇ ਲਈ ਸਿਰਫ਼ ਸਪਰਿੰਗ ਓਨੀਅਨਜ਼ (Spring Onions) ਬੀਜਦਾ ਸੀ। ਪਿਛਲੇ ਸਤਾਈ ਸਾਲਾਂ ਤੋਂ ਹਸਪਤਾਲ ਦੀ ਮੁਰੰਮਤ ਦਾ ਠੇਕਾ ਵਾਲਟਰ ਲਾਰੈਂਸ ਕੋਲ ਸੀ; ਪਿਛਲੇ ਸਤਾਰਾਂ ਸਾਲਾਂ ਤੋਂ ਬਿੱਲ ਏਥੇ ਕੰਮ ਕਰ ਰਿਹਾ ਸੀ; ਪਿਛਲੇ ਪੰਦਰਾਂ ਸਾਲਾਂ ਤੋਂ ਉਹ ਇਥੇ ਇਨਚਾਰਜ ਸੀ ਅਤੇ ਪਿਛਲੇ ਤੇਰਾਂ ਸਾਲਾਂ ਤੋਂ ਚਾਰੇ ਗੁਜਰਾਤੀ ਮਿਸਤ੍ਰੀ ਅਤੇ ਦੇ ਆਇਰਿਸ਼ ਮਜ਼ਦੂਰ ਏਥੇ ਕੰਮ ਕਰ ਰਹੇ ਸਨ। ਉਹ ਸਾਰੇ ਇਕ ਪਰਿਵਾਰ ਵਾਂਗ ਰਹਿੰਦੇ ਸਨ ਕਿਸੇ ਨੂੰ ਕਿਸੇ ਦੂਜੇ ਕੋਲੋਂ ਕਦੇ ਕੋਈ ਸ਼ਿਕਾਇਤ, ਅੱਵਲ ਤਾਂ ਹੋਈ ਨਹੀਂ, ਜੇ ਹੋਈ ਸੀ ਤਾਂ ਬਿੱਲ ਨੇ ਹਰ ਵੇਰ ਵਧੀਕੀ ਕਰਨ ਵਾਲੇ ਵੱਲੋਂ ਆਪ ਮੁਆਫ਼ੀ ਮੰਗ ਕੇ ਦੁਖਿੜ ਹਿਰਦੇ ਦਾ ਦਿਲ ਬਹਿਲਾਇਆ ਅਤੇ ਗਿਲਾ ਮਿਟਾਇਆ ਸੀ।"
ਆਪਣੇ ਵਿਹਲੇ ਵਕਤ ਵਿਚ ਬਿੱਲ ਦਫਤਰ ਵਿਚ ਬੈਠਾ ਪੜ੍ਹਦਾ ਰਹਿੰਦਾ ਸੀ। ਆਮ ਕਰਕੇ ਬਰਟੁੰਡ ਰਸਲ ਦੀ ਕਿਤਾਬ ਅਤੇ ਕਦੇ ਕਦੇ ਕੋਈ ਹੋਰ; ਪਰ ਅਖ਼ਬਾਰ ਕਦੇ ਨਹੀਂ। ਰਸਲ ਦਾ ਉਹ ਭਗਤ ਸੀ। ਮੇਰੇ ਪੁੱਛਣ ਉੱਤੇ ਉਸ ਨੇ ਦੱਸਿਆ ਕਿ "ਮੇਰੇ ਪਿਤਾ
ਬਿੱਲ ਹਰ ਰੋਜ਼ ਸਵਾ ਚਾਰ ਕੁ ਵਜੇ ਵਰਕਸ਼ਾਪੋਂ ਚਲੇ ਜਾਂਦਾ ਸੀ। ਵਰਕਸ਼ਾਪ ਨੂੰ ਸਵੇਰੇ ਖੋਲ੍ਹਣ ਅਤੇ ਸ਼ਾਮ ਨੂੰ ਸਾਢੇ ਪੰਜ ਵਜੇ ਬੰਦ ਕਰਨ ਦਾ ਕੰਮ ਅੰਬਾ ਪ੍ਰਸਾਦ ਕਰਦਾ ਸੀ। ਇਸ ਬਾਰੇ ਮੈਂ ਪੁੱਛਿਆ ਤਾਂ ਅੰਬਾ ਪ੍ਰਸਾਦ ਨੇ ਦੱਸਿਆ:
"ਉਹ ਪਿਛਲੇ ਛੇ ਸਾਲਾਂ ਤੋਂ ਇਉਂ ਕਰ ਰਿਹਾ ਹੈ। ਹਸਪਤਾਲ ਦੇ ਦਫ਼ਤਰ ਵਿਚ ਜੇਨ ਨਾਂ ਦੀ ਇਕ ਔਰਤ ਕੰਮ ਕਰਦੀ ਹੈ। ਉਹ ਅਪਾਹਜ ਹੈ। ਉਸ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ। ਵੀਲ ਚੇਅਰ ਵਿਚ ਬੈਠ ਕੇ ਦਫ਼ਤਰ ਆਉਂਦੀ ਜਾਂਦੀ ਹੈ। ਹਸਪਤਾਲ ਦੇ ਲਾਗੇ ਹੀ, ਏਥੇ, ਬਾਰਸੀਕਨ ਵਿਚ ਉਸਨੂੰ ਫਲੈਟ ਮਿਲਿਆ ਹੋਇਆ ਹੈ। ਚਾਲੀ ਬਤਾਲੀ ਸਾਲਾਂ ਦੀ ਹੋਵੇਗੀ। ਪੋਲੀਓ ਨਾਲ ਲੱਤਾਂ ਮਾਰੀਆਂ ਗਈਆਂ ਹਨ। ਪਹਿਲਾਂ ਜੇਨ ਦੀ ਮਾਤਾ ਉਸਨੂੰ ਸਵੇਰੇ ਦਫ਼ਤਰ ਛੱਡ ਜਾਂਦੀ ਸੀ ਅਤੇ ਸ਼ਾਮ ਨੂੰ ਘਰ ਲੈ ਜਾਂਦੀ ਸੀ । ਇਕ ਕਰਨਾ, ਦਿਨ ਬਿੱਲ ਨੇ ਉਸਨੂੰ ਵੇਖ ਕੇ ਪਛਾਣ ਲਿਆ ਖਾ ਅਤੇ ਅਤੇ ਆਖਿਆ, ਆਖਿਆ, 'ਖਿਮਾ ‘ਖਿਮਾ ਕਰਨਾ, ਕੀ ਤੁਸੀਂ ਸ੍ਰੀਮਤੀ ਵਿਲਸਨ ਹੋ ?
" 'ਹਾਂ।"
“'ਤੁਸਾਂ ਮੈਨੂੰ ਪਛਾਤਾ ਨਹੀਂ। ਮੈਂ ਬਿੱਲ ਇਸ਼ਰ ਹਾਂ: ਜੇਮਜ਼ ਫ਼ਿਸ਼ਰ ਦਾ ਪੁੱਤਰ। ਅਸੀਂ ਹੈਕਨੀ ਰਹਿੰਦੇ ਸਾਂ: ਨਾਲ ਵਾਲੀ ਸੜਕ ਉੱਤੇ ਤੁਹਾਡਾ ਘਰ ਸੀ। ਠੀਕ ਹੈ ਨਾ ?
" 'ਹਾਂ, ਹਾਂ; ਆ ਗਿਆ ਚੇਤਾ। ਜਿੰਮ ਦਾ ਕੀ ਹਾਲ ਹੈ ?'
"ਉਹ ਤਾਂ.......
" 'ਹੈਂ! ਪੂਰਾ ਹੋ ਗਿਆ ? ਬਹੁਤ ਦੁਖ ਦੀ ਗੱਲ ਹੈ।
" 'ਮੈਂ ਜੈਨ ਨੂੰ ਪਛਾਨਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ ਪਰ ਇਹ ਮੰਨਣ ਵਿਚ ਨਹੀਂ ਸੀ ਆਉਂਦਾ ਕਿ ਇਹ ਉਹੋ ਜੋਨ ਹੋ ਸਕਦੀ ਹੈ ਜਿਹੜੀ ਦੌੜਨ ਵਿਚ ਸਭ ਨੂੰ ਪਿੱਛੇ ਛੱਡ ਜਾਂਦੀ ਸੀ।"
"ਗੱਲਾਂ ਗੱਲਾਂ ਵਿਚ, ਵੀਲ ਚੇਅਰ ਧੱਕੀ ਜਾਂਦਾ ਉਹ ਜੈਨ ਦੇ ਘਰ ਪੁੱਜ ਗਿਆ। ਉਸ ਦਿਨ ਤੋਂ ਪਿੱਛੋਂ ਅੱਜ ਤਕ ਉਹ ਰੋਜ਼ ਸਵੇਰੇ ਪਹਿਲਾਂ ਉਸਦੇ ਘਰ ਜਾਂਦਾ ਹੈ; ਉਸਨੂੰ ਨੌਂ ਵਜੇ ਦਫ਼ਤਰ ਪੁਚਾ ਕੇ ਵਰਕਸ਼ਾਪ ਆਉਂਦਾ ਹੈ ਅਤੇ ਸ਼ਾਮ ਨੂੰ ਉਸਨੂੰ ਉਸਦੇ ਘਰ ਛੱਡ ਕੇ ਘਰ ਜਾਂਦਾ ਹੈ। ਕਹਿੰਦਾ ਹੈ : 'ਸ੍ਰੀਮਰੀ ਵਿਲਸਨ ਮੇਰੀ ਮਾਤਾ ਵਰਗੀ ਹੈ। ਅਸੀਂ ਗੁਆਂਢੀ ਰਹੇ ਹਾਂ। ਉਸਦੀ ਮਦਦ ਕਰਨਾ ਮੇਰਾ ਫ਼ਰਜ਼ ਹੈ। ਇਸ ਉਮਰ ਵਿਚ ਆਪਣੀ ਧੀ ਦੀ ਵੀਲ ਚੇਅਰ ਧੱਕਦੀ ਉਹ ਚੰਗੀ ਨਹੀਂ ਲੱਗਦੀ।''
"ਕਿੰਨਾ ਸੋਹਣਾ ? ਪਿਛਲੇ ਸਾਲ ਜਦੋਂ ਇਸਦੀ ਮਾਤਾ ਦਿਲ ਦੇ ਦੌਰੇ ਨਾਲ ਮਰ ਗਈ ਸੀ ਤਾਂ ਇਸਨੇ ਦੋ ਹਫ਼ਤੇ ਦੀ ਛੁੱਟੀ ਲਈ ਸੀ। ਉਨ੍ਹਾਂ ਸੋਗ ਦੇ ਦਿਨਾਂ ਵਿਚ ਵੀ ਆਪਣੀ ਇਹ ਡਿਊਟੀ ਨਿਭਾਉਂਦਾ ਰਿਹਾ ਸੀ, ਬਿਲਾਨਾਗਾ।"
ਕਿੰਨੀ ਕੋਮਲਤਾ, ਕਿੰਨੀ ਸੁਹਿਰਦਤਾ, ਕਿੰਨੀ ਸੁੰਦਰਤਾ ਦੇ ਨੇੜ ਵਿਚ ਵੱਸਦਾ ਰਿਹਾ ਹਾਂ, ਮੈਂ! ਕਿੰਨਾ ਅਭਿੱਜ ਅਤੇ ਅਣਜਾਣ ਰਿਹਾ ਹਾਂ ਮੈਂ ਇਸ ਸਭ ਕਾਸੇ ਤੋਂ। ਆਪਣੀ ਦ੍ਰਿਸ਼ਟੀ ਦੇ ਦੋਸ਼ ਅਤੇ ਸੂਝ ਦੇ ਪੋਤਲੇਪਣ ਉੱਤੇ ਮੈਨੂੰ ਬਹੁਤ ਸ਼ਰਮ ਆਈ। ਹੁਣ ਬਿੱਲ ਮੇਰੇ ਲਈ ਵੱਖਰੀ ਪ੍ਰਕਾਰ ਦਾ ਮਨੁੱਖ ਬਣ ਗਿਆ ਸੀ।
ਉਨ੍ਹਾਂ ਦਿਨਾਂ ਵਿਚ ਹੀ ਮੈਨੂੰ ਮੇਰੀ ਭਣੇਵੀ, ਪਰਮਿੰਦਰ ਦੀ ਚਿੱਠੀ ਮਿਲੀ: ਲਿਖਿਆ ਸੀ :
ਦਿੱਲੀ
ਪਿਆਰੇ ਮਾਮਾ ਜੀ,
ਸਤਿ ਸ੍ਰੀ ਅਕਾਲ! ਅਸੀਂ ਰਾਜ਼ੀ ਖ਼ੁਸ਼ੀ ਹਾਂ; ਆਸ ਹੈ ਤੁਸੀਂ ਵੀ ਰਾਜ਼ੀ ਖ਼ੁਸ਼ੀ ਹੋਵੇਗੇ। ਤੁਹਾਨੂੰ ਇਕ ਕੰਮ ਸੌਂਪਣ ਲੱਗੀ ਹਾਂ। ਮੈਨੂੰ ਭਰੋਸਾ ਹੋ ਤੁਸੀਂ ਜ਼ਰੂਰ ਕਰੋਗੇ। ਆਖ਼ਰ ਮਾਮੂ ਕਿਸ ਕੇ ਹੈ।
ਮੇਰੀ ਇਕ ਸਹੇਲੀ ਹੈ ਕੁਸੁਮ। 'ਇਹ ਸਿਰਫ਼ ਨਾਂ ਦੀ ਹੀ ਕੁਸੁਮ ਨਹੀਂ", ਇਸ ਸੱਚ ਨੂੰ ਤੁਸੀਂ, ਉਸਨੂੰ ਵੇਖਦਿਆਂ ਸਾਰ, ਪਰਵਾਨਣ ਲਈ ਮਜਬੂਰ ਹੋ ਜਾਉਗੇ। ਤਾਂ ਵੀ ਉਸ ਨਾਲ ਕੋਈ ਸ਼ਰਤ-ਵਰਤ ਨਾ ਲਗਾ ਬੈਠਣਾ। ਤੁਹਾਨੂੰ ਆਦਤ ਹੈ ਨਾ, ਇਸ ਲਈ ਚੇਤਾਵਨੀ ਦੇ ਰਹੀ ਹਾਂ। ਉਹ ਦਿੱਲੀ ਯੂਨੀਵਰਸਿਟੀ ਦੀ ਨੰਬਰ ਵਨ ਐਥਲੀਟ ਰਹਿ ਚੁੱਕੀ ਹੈ। ਮੇਰੀ ਸਹੇਲੀ ਹੈ, ਇਸ ਲਈ ਸੁਘੜ, ਸੁਸ਼ੀਲ ਤਾਂ ਹੋਵੇਗੀ ਹੀ। ਪਰ ਮੇਰੇ ਨਾਲੋਂ ਵੱਧ ਖ਼ੁਸ਼ਕਿਸਮਤ ਹੈ ਕਿ ਉਸਨੂੰ ਆਪਣੇ ਜੀਵਨ ਦੇ ਬਹੁਤ ਸਾਰੇ ਦਿਨ ਤੁਹਾਡੇ ਨੇੜ ਵਿਚ ਗੁਜ਼ਾਰਨ ਦਾ ਸੁ-ਅਵਸਰ ਮਿਲ ਰਿਹਾ ਹੈ।
ਕੁਸੁਮ ਦੇ ਪਿਤਾ ਦਾ ਇਕ ਦੋਸਤ ਤੁਹਾਡੇ ਲਾਗੈ ਹੀ, ਈਸਟ ਹੈਮ ਵਿਚ ਰਹਿੰਦਾ ਹੈ। ਇਹ ਦੋਵੇਂ ਮਿੱਤਰ ਦੇ ਲਾਗਲੇ ਪਿੰਡਾਂ ਦੇ ਵਸਨੀਕ ਸਨ ਅਤੇ ਦਸਵੀਂ ਜਮਾਤ ਤਕ ਹਮ-ਜਮਾਤੀ ਰਹੇ ਹਨ। ਉਹ ਮਿੱਤਰ ਭਾਰਤ ਆਇਆ ਸੀ ਅਤੇ ਦੋਹਾਂ ਮਿੱਤਰਾਂ ਨੇ ਸਲਾਹ ਕਰ ਕੇ ਕੁਸੁਮ ਦਾ ਵਿਆਹ ਵਲੈਤ ਵੱਸਦੇ ਮਿੱਤਰ ਦੇ ਮੁੰਡੇ ਨਾਲ ਕਰਨ ਦਾ ਫ਼ੈਸਲਾ ਕਰ ਲਿਆ ਸੀ। ਸਾਰਾ ਕੰਮ ਹੋ ਚੁੱਕਾ ਹੈ। ਕੁਸੁਮ ਨੂੰ ਐਂਟਰੀ ਵੀ ਮਿਲ ਗਈ ਹੈ। ਇਕ ਅੜਚਣ ਹੈ। ਉਹ ਇਹ ਕਿ ਕੁਸਮ ਦਾ ਕੋਈ ਵੀ ਸੰਬੰਧੀ ਵਲੈਤ ਵਿਚ ਨਹੀਂ ਵੱਸਦਾ। ਕੁਸੁਮ ਦੇ ਪਿਤਾ ਜੀ ਇਹ ਨਹੀਂ ਚਾਹੁੰਦੇ ਕਿ ਵਿਆਹ ਤੋਂ ਪਹਿਲਾਂ ਹੀ ਉਹ ਸਹੁਰੇ ਘਰ ਜਾ ਕੇ ਰਹੇ। ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਸੀਂ ਕੁਸੂਮ ਨੂੰ ਏਅਰਪੋਰਟ ਤੋਂ ਆਪਣੇ ਕੋਲ ਲੈ ਜਾਉ ਅਤੇ ਵਿਆਹ ਹੋਣ ਤਕ ਆਪਣੇ ਕੋਲ ਰੱਖੋ। ਕੁਸੂਮ ਦਾ ਕੰਨਿਆਦਾਨ ਤੁਸੀਂ ਕਰੋ ਅਤੇ ਡੋਲੀ ਤੁਹਾਡੇ ਘਰੋ, ਨਹੀਂ ਨਹੀਂ, ਮੇਰੇ ਮਾਮਾ ਜੀ ਦੇ ਘਰ ਵਿਦਾ ਹੋਵੇ।
ਬੋਲੋ ਮਨਜ਼ੂਰ ?
ਤੁਹਾਡੀ ਬੇਟੀ
ਪਰਮਿੰਦਰ
ਮੇਰੇ ਵੱਲੋਂ ਪੂਰਾ ਭਰੋਸਾ ਪ੍ਰਾਪਤ ਕਰਕੇ ਕਸ਼ਮ ਦੇ ਮਾਪਿਆਂ ਨੇ ਉਸਨੂੰ ਮੇਰੇ ਕੋਲ ਭੇਜ ਦਿੱਤਾ। ਉਸਦੀ ਸੱਸ ਅਤੇ ਸਹੁਰਾ ਵੀ, ਉਸਨੂੰ ਲੈਣ ਏਅਰਪੋਰਟ ਗਏ। ਸਾਡੇ ਵਿਚੋਂ ਮੁੰਡੇ ਦਾ ਪਿਤਾ ਹੀ ਕੁਸੁਮ ਨੂੰ ਪਛਾਣ ਸਕਦਾ ਸੀ। ਇਸ ਲਈ ਜਦੋਂ ਵੀ ਕੋਈ ਮੁਟਿਆਰ ਕਸਟਮ ਦੇ ਗੋਟੋ ਬਾਹਰ ਆਉਂਦੀ ਸੀ, ਸਾਡੀਆਂ ਅੱਖਾਂ ਮੁੰਡੇ ਦੇ ਪਿਤਾ ਦੇ ਮੂੰਹ ਉੱਤੇ ਗੱਡੀਆਂ ਜਾਂਦੀਆਂ ਸਨ। ਇਕ ਸਰੂ-ਕੱਦ ਸੁੰਦਰ ਕੁੜੀ ਵੱਲ ਵੇਖ ਕੇ ਮੁੰਡੇ ਦੇ ਪਿਤਾ ਦੇ ਮੂੰਹ ਉੱਤੇ ਖਿੱਲਰੀ ਮੁਸਕਰਾਹਟ ਨੇ ਜਿਵੇਂ ਉੱਚੀ ਪੁਕਾਰ ਕੇ ਆਖਿਆ, "ਔਹ ਆ ਗਈ ਕੁਸੂਮ।" ਅਸੀਂ ਸਾਰੇ ਉਸ ਵੱਲ ਵਧੇ। ਉਸਨੇ ਆਪਣੇ ਸਹੁਰੇ ਦੇ ਪੈਰੀਂ ਹੱਥ ਲਾਇਆ, ਫਿਰ ਆਪਣੀ ਸੱਸ ਦੇ। ਮੈਂ ਅੱਗੇ ਹੋ ਕੇ ਆਖਿਆ, "ਬੇਟਾ ਜੀ, ਮੈਂ ਪਰਮਿੰਦਰ ਦਾ ਮਾਮਾ ਹਾਂ ਅਤੇ ਇਹ....।" ਉਸਨੇ ਮੇਰੀ ਗੱਲ ਅਧਵਾਟਿਉਂ ਫੜ ਕੇ ਆਖਿਆ, "ਇਹ ਮਾਮੀ ਜੀ। ਮੈਂ ਤੁਹਾਡੀਆਂ ਤਸਵੀਰਾਂ ਵੇਖੀਆਂ ਹੋਈਆਂ ਹਨ, ਮਾਮਾ ਜੀ। ਮੇਰਾ ਖਿਆਲ ਹੈ ਮੈਂ ਤੁਹਾਨੂੰ ਓਨਾ ਹੀ ਜਾਣਦੀ ਹਾਂ, ਜਿੰਨਾ ਪਰਮਿੰਦਰ।"
ਕੁਸੁਮ ਨੂੰ ਵੇਖਣ ਤੋਂ ਬਾਅਦ ਉਸਦੇ ਮੂੰਹੋਂ ਠਰੰਮੇ ਨਾਲ ਬੋਲੇ ਹੋਏ ਇਹ ਵਾਕ ਸੁਣ ਕੇ ਮੈਨੂੰ ਪਰਮਿੰਦਰ ਦੇ ਲਿਖੇ ਉੱਤੇ ਪੂਰਾ ਯਕੀਨ ਹੋ ਗਿਆ। ਏਅਰਪੋਰਟ ਤੋਂ ਈਸਟ ਹੈਮ ਨੂੰ ਆਉਂਦਿਆਂ ਹੋਇਆਂ ਮੇਰੇ ਘਰ ਵਾਲੀ ਨੇ ਕੁਸੂਮ ਦੇ ਮਾਤਾ ਪਿਤਾ ਅਤੇ ਆਪਣੀ ਨਣਾਨ ਦੇ ਪਰਿਵਾਰ ਦੀ ਰਾਜ਼ੀ ਖ਼ੁਸ਼ੀ ਪੁੱਛੀ। ਉਨ੍ਹਾਂ ਦੀਆਂ ਗੱਲਾਂ ਸਮਾਪਤ ਹੋ ਜਾਣ ਪਿੱਛੋਂ ਮੈਂ ਉਸਨੂੰ ਉਸਦੀ ਵਿਦਿਆ ਸੰਬੰਧੀ ਪੁੱਛਿਆ ਅਤੇ ਛੇਤੀ ਹੀ ਗੱਲ ਉਸਦੇ ਐਥਲੀਟ ਹੋਣ ਬਾਰੇ ਚੱਲ ਪਈ। ਉਸਦਾ ਚਿਹਰਾ ਖਿੜ ਉੱਠਿਆ। ਪੂਰੇ ਭਰੋਸੇ ਨਾਲ ਉਸਨੇ ਆਖਿਆ, "ਮਾਮਾ ਜੀ, ਇਸ ਸਾਲ ਤਾਂ ਜ਼ਰਾ ਲੇਟ ਆਈ ਹਾਂ ਮੈਂ। ਲੰਡਨ ਮੈਰਾਥਨ ਹੋ ਚੁੱਕੀ ਹੈ। ਅਗਲੇ ਸਾਲ ਦੀ ਮੈਰਾਥਨ ਵਿਚ ਫਸਟ ਆ ਕੇ ਮੈਂ ਇੰਡੀਆ ਅਤੇ ਈਸਟ ਹੈਮ ਦੋਹਾਂ ਦਾ ਨਾਂ ਉੱਚਾ ਕਰ ਦਿਆਂਗੀ।"
ਬੇਟਾ ਜੀ, ਤੁਹਾਨੂੰ ਜਿੱਤਣ ਦਾ ਪੂਰਾ ਭਰੋਸਾ ਕਿਵੇਂ ਹੋ ਗਿਆ ?"
" "ਮਾਮਾ ਜੀ, ਮੈਂ ਐਥਲੀਟ ਹਾਂ: ਪ੍ਰੈਕਟਿਸ ਕਰਦੀ ਹਾਂ; ਜਾਣਦੀ ਹਾਂ ਕਿ ਜਿਹੜੀ ਕੁੜੀ ਇਸ ਵੇਰ ਜਿੱਤੀ ਹੈ ਉਸ ਨਾਲੋਂ ਮੇਰਾ ਟਾਈਮ ਸਾਢੇ ਸੱਤ ਸੈਕਿੰਡ ਘੱਟ ਹੈ। ਮੇਰਾ ਰਿਸ਼ਤਾ ਪੱਕਾ ਹੋ ਜਾਣ ਮਗਰੋਂ ਮੰਮੀ-ਪਾਪਾ ਨੂੰ ਵਿਆਹ ਦੀ ਫ਼ਿਕਰ ਸੀ ਪਰ ਮੈਨੂੰ ਮੈਰਾਥਨ ਜਿੱਤਣ ਦਾ ਚਾਅ ਸੀ। ਅਗਲੇ ਸਾਲ ਵੇਖਿਓ। ਮੈਂ ਪੂਰੇ ਛੱਥੀ ਮੀਲ ਬਿਨਾਂ ਥੱਕਿਆ ਦੌੜ ਸਕਦੀ ਹਾਂ।"
ਕੁਸੁਮ ਦੇ ਸੱਸ ਸਹੁਰਾ ਆਪਣੀ ਵੱਖਰੀ ਕਾਰ ਵਿਚ ਸਨ। ਈਸਟ ਹੇਮ ਪੁੱਜ ਕੇ ਉਨ੍ਹਾਂ ਨਾਲ ਅਗਲਾ ਪ੍ਰੋਗਰਾਮ ਮਿੱਥ ਮਿਥਾਅ ਕੇ ਅਸੀਂ ਆਪਣੇ ਘਰ ਆ ਗਏ ਅਤੇ ਉਹ ਆਪਣੇ ਘਰ ਚਲੇ ਗਏ।
ਵੱਜ ਚੁੱਕੇ ਸਨ। ਡਰਾਇੰਗ ਰੂਮ ਦੀ ਕੰਧ ਉੱਤੇ ਲੱਗੀ ਵੱਡੀ ਸਾਰੀ ਘੜੀ ਨੂੰ ਸਾਢੇ ਨੌਂ ਵਜਾਉਂਦੀ ਵੇਖ ਕੇ ਕੁਸੁਮ ਨੇ ਪੁੱਛਿਆ, "ਮਾਮਾ ਜੀ, ਇਹ ਟਾਈਮ ਠੀਕ ਹੋ ?"
"ਹਾਂ, ਬੇਟਾ ਜੀ, 'ਬਾਮ ਦੇ' ਜਾਂ ਭਾਰਤ ਅਨੁਸਾਰ 'ਰਾਤ ਦੇ' ਸਾਢੇ ਨੌਂ ਵੱਜ ਚੁੱਕੇ ਹਨ।"
"ਅਰੇ ਹਾਂ, ਭੂ-ਮੱਧ ਰੇਖਾ ਤੋਂ ਦੂਰ ਹਾਂ ਨਾ ਅਸੀਂ, ਏਥੇ ਦਿਨ ਅਤੇ ਰਾਤ ਦਾ ਫ਼ਰਕ ਵਡੇਰਾ ਹੈ।"
ਬਾਹਰਲੇ ਦਰਵਾਜ਼ੇ ਉੱਤੇ ਦਸਤਕ ਹੋਈ: ਦਰਵਾਜ਼ਾ ਖੁੱਲ੍ਹਣ ਉੱਤੇ ਬਿੱਲ ਅੰਦਰ ਆਇਆ ਅਤੇ ਆਉਂਦਿਆਂ ਹੀ ਮੈਨੂੰ ਪੁੱਛਿਆ, “ਸਿੰਘ, ਤੁਹਾਡੇ ਦੇਸ਼ ਵਿਚ ਵੱਡਾ ਭਰਾ ਆਪਣੀ ਭੈਣ ਨੂੰ ਕਿਸ ਤਰ੍ਹਾਂ 'ਜੀ ਆਇਆਂ' ਆਖਦਾ ਹੈ ?"
"ਭੈਣ ਹੱਥ ਜੋੜ ਕੇ 'ਨਮਸਤੇ' ਜਾਂ 'ਸਤਿ ਸ੍ਰੀ ਅਕਾਲ' ਆਖਦੀ ਹੈ ਅਤੇ ਭਰਾ ਉਸਦੇ ਸਿਰ ਉੱਤੇ ਹੱਥ ਰੱਖ ਕੇ ਉਸਨੂੰ ਪ੍ਰਸੰਨ ਲੰਮੀ ਉਮਰ ਦੇ ਨਾਲ ਨਾਲ ਸਦਾ ਸੁਹਾਗਵਤੀ ਹੋਣ ਦੀ ਅਸੀਸ ਦਿੰਦਾ ਹੈ।"
ਬਿੱਲ ਕੁਸੁਮ ਦੇ ਲਾਰੀ ਚਲੇ ਗਿਆ। ਕੁਸੁਮ ਨੇ ਕੁਰਸੀ ਉੱਤੇ ਉੱਠ ਕੇ ਹੱਥ ਜੋੜੇ ਅਤੇ ਸਿਰ ਝੁਕਾਇਆ। ਬਿੱਲ ਨੇ ਉਸਦਾ ਸਿਰ ਆਪਣੇ ਦੋਹਾਂ ਹੱਥਾਂ ਵਿਚ ਲੈਂਦਿਆਂ ਉਸਨੂੰ ਅਸੀਸ ਦਿੱਤੀ ਅਤੇ ਖਿੜਖਿੜਾ ਕੇ ਹੱਸਦਾ ਹੋਇਆ ਆਖਣ ਲੱਗਾ, "ਮੈਂ ਛੇਤੀ ਹੀ ਸਿਖ ਜਾਵਾਂਗਾ ਹੈ ਨਾ ਸਿੰਘ ?"
ਕੁਸੂਮ ਦੇ ਵਿਆਹ ਦੀ ਖ਼ੁਸ਼ੀ ਸਾਨੂੰ ਸਾਰਿਆਂ ਨੂੰ ਸੀ ਪਰ ਬਿੱਲ ਨੂੰ ਸਭ ਤੋਂ ਜ਼ਿਆਦਾ ਸੀ। ਅਗਲੇ ਦਿਨ ਮੈਨੂੰ ਦਫ਼ਤਰ ਵਿਚ ਬੁਲਾ ਕੇ ਉਸਨੇ ਆਖਿਆ, "ਸਿੰਘ, ਵਿਆਹ ਦੇ ਕੰਮ ਲਈ ਦੋ, ਤਿੰਨ, ਚਾਰ, ਪੰਜ...ਜਿੰਨੇ ਦਿਨਾਂ ਦੀ ਛੁੱਟੀ ਚਾਹੀਦੀ ਹੋਵੇ, ਨਿੲੱਕ ਕਰ ਲਵੀਂ। ਸਭ ਕੰਮ ਚੱਲਦੇ ਰਹਿਣੇ ਹਨ, ਕੰਮ ਹੈ ਹੀ ਕਿੰਨਾ ? ਕਿਸੇ ਗੱਲ ਦੀ ਰਿਕਰ ਨਾ ਕਰੀਂ, ਤੇਰੀ ਹਾਜ਼ਰੀ ਲੱਗਦੀ ਰਹੇਗੀ। ਮੇਰੀ ਭੈਣ ਦਾ ਵਿਆਹ ਹੈ; ਬਹੁਤਾ ਨਹੀਂ ਤਾਂ ਏਨਾ ਤਾਂ ਮੈਂ ਕਰ ਹੀ ਸਕਦਾ ਹਾਂ।"
"ਨਹੀਂ ਬਿੱਲ, ਮੈਨੂੰ ਕੁਝ ਨਹੀਂ ਕਰਨਾ ਪੈਣਾ। ਸਾਰਾ ਕੰਮ ਲੜਕੀ ਦੇ ਸਹੁਰਿਆਂ ਨੇ ਆਪੇ ਕਰ ਲੈਣਾ ਹੈ। ਸਾਨੂੰ ਤਾਂ ਮੁਫ਼ਤ ਦੀ ਵਡਿਆਈ ਮਿਲ ਰਹੀ ਹੈ।"
"ਭਾਰਤੀ ਵਿਆਹ ਬਹੁਤ ਰੰਗੀਨ ਹੁੰਦਾ ਹੈ ਨਾ ਸਿੰਘ ? ਬੜਾ ਮਜਾ ਆਵੇਗਾ। ਮੈਂ ਭਾਰਤੀ ਵਿਆਹ ਨੂੰ ਏਨਾ ਨੇੜੇ ਹੋ ਕੇ, ਆਦਿ ਤੋਂ ਅੰਤ ਤਕ ਕਦੇ ਨਹੀਂ ਵੇਖਿਆ। ਹੁਣ ਵੇਖਾਂਗਾ। ਤੂੰ ਇਸ ਵਿਆਹ ਵਿਚ ਲੜਕੀ ਦਾ ਪਿਤਾ ਹੈ, ਮੈਂ ਭਰਾ ਦਾ ਰੋਲ ਕਰਾਂਗਾ। ਤੂੰ ਮੈਨੂੰ ਦੱਸ ਦੇਵੀ ਸਭ ਕੁਝ।"
ਮੈਂ ਉਸਨੂੰ ਦੱਸਿਆ ਕਿ "ਅਨੰਦ ਕਾਰਜ ਸਮੇਂ ਡਰਾ ਲਾਵਾਂ ਵਿਚ ਲੜਕੀ ਦੇ ਸਹਾਇਕ ਰਾਹਨੁਮਾ ਹੁੰਦੇ ਹਨ: ਵਿਦਾਇਗੀ ਸਮੇਂ ਭੈਣ ਦੀ ਡੋਲੀ ਮੋਢਿਆਂ ਉੱਤੇ ਚੁੱਕ ਕੇ ਪਿੰਡ ਦੀ ਜੂਹੋਂ ਪਾਰ ਕਰਦੇ ਹਨ।"
"ਏਥੇ ਤਾਂ ਡੋਲੀ ਨਹੀਂ ਹੋਏਗੀ।"
"ਵੰਡਰਫੁੱਲ, ਸਿੰਘ, ਵੰਡਰਫੁੱਲ। ਵਟ ਐਨ ਇਕਸਪੀਰੀਐਂਸ । ਕਾਰ ਮੈਨੂੰ ਇਕੱਲੇ ਨੂੰ ਧੱਕਣੀ ਪਵੇਗੀ। ਪਰ ਜੇ ਭਰਾ ਛੋਟਾ ਹੋਵੇ ਤਾਂ ?"
"ਵਿਆਹ ਸਮੇਂ ਤਰਾ ਕੇਵਲ ਭਰਾ ਹੁੰਦਾ ਹੈ, ਵੱਡਾ ਜਾਂ ਛੋਟਾ ਨਹੀਂ। ਉਂਞ ਵੀ ਜੀਵਨ ਵਿਚ ਉਹ ਭੈਣ ਲਈ ਉਸਦੇ ਪਿਤਾ ਦਾ ਪ੍ਰਤੀਨਿਧੀ ਹੈ।"
"ਕਿੰਨੀ ਸੁੰਦਰਤਾ ਹੈ ਮਨੁੱਖ ਦੇ ਪਰਵਾਰਕ ਸੰਬੰਧਾਂ ਵਿਚ! ਸਿੰਘ, ਮੇਰਾ ਜੀ ਕਰਦਾ ਹੈ, ਮੈਂ ਵੀ ਵਿਆਹ ਕਰ ਲਵਾਂ। ਮਾਤਾ ਦੇ ਗੁਜ਼ਰ ਜਾਣ ਪਿੱਛੋਂ ਮੈਂ ਬਿਲਕੁਲ ਇਕੱਲਾ ਹੋ ਗਿਆ ਹਾਂ। ਇਕੱਲਾ ਹੀ ਨਹੀਂ, ਸਗੋਂ ਬੇ-ਲੋੜਾ ਵੀ। ਮੈਨੂੰ ਇਉਂ ਲੱਗਣ ਲੱਗ ਪਿਆ ਹੈ, ਜਿਵੇਂ ਮੇਰੀ ਹੋਂਦ ਦੀ ਸਾਰਥਕਤਾ ਸਮਾਪਤ ਹੋ ਗਈ ਹੋਵੇ। ਮੈਂ ਕਿਸੇ ਲਈ ਕੁਝ ਨਹੀਂ ਕਰ ਰਿਹਾ; ਖਾ ਪੀ ਕੇ ਸਮਾਂ ਲੰਘਾ ਰਿਹਾ ਹਾਂ, ਬੱਸ। ਕਿਉਂ ਨਾ ਕੋਈ ਸਾਥੀ ਲੱਭ ਕੇ ਵਿਆਹ ਕਰ ਲਵਾਂ ਮੈਂ ਵੀ।"
ਮੈਂ ਉਸਦੇ ਮੂੰਹ ਵੱਲ ਵੇਖਿਆ, ਉਹ ਸੱਚਮੁੱਚ ਗੰਭੀਰ ਸੀ । ਤਾਂ ਵੀ ਮੈਂ ਆਖਿਆ, "ਬਿੱਲ, ਹੁਣ ? ਇਸ ਉਮਰ ਵਿਚ ?"
ਉਸੇ ਗੰਭੀਰਤਾ ਵਿਚੋਂ ਉਹ ਬੋਲਿਆ, "ਉਹ ਕਿਹੜੀ ਉਮਰ ਹੈ ਜਿਸ ਵਿਚ ਸਾਥ ਅਤੇ ਸਾਰਥਕਤਾ ਬੇ-ਲੋੜੇ ਹੋ ਜਾਂਦੇ ਹਨ, ਸਿੰਘ ?"
ਬਣੇ ਹੋਏ ਪ੍ਰੋਗਰਾਮ ਅਨੁਸਾਰ, ਸ਼ਾਮ ਨੂੰ ਮੁੰਡਾ ਅਤੇ ਉਸਦੇ ਮਾਤਾ ਪਿਤਾ ਸਾਡੇ ਘਰ ਆਏ। ਥੋੜੀ ਬਹੁਤੀ ਜਾਣ-ਪਛਾਣ ਤਾਂ ਪਹਿਲਾਂ ਵੀ ਸੀ ਪਰ ਸਾਡੇ ਘਰ ਆਉਣ ਦਾ ਇਹ ਪਹਿਲਾ ਮੌਕਾ ਸੀ ਉਨ੍ਹਾਂ ਲਈ। ਕੁਸੁਮ ਦਾ ਪੇਕਾ ਘਰ ਬਣ ਗਿਆ ਹੋਣ ਕਰਕੇ ਸਾਡੇ ਘਰ ਦੇ ਜੀਆਂ ਨੇ ਉਨ੍ਹਾਂ ਦੇ ਆਉਣ ਉੱਤੇ ਕੁਝ ਉਚੇਚ ਵੀ ਕੀਤਾ। ਤੇਲ ਚੋਇਆ, ਸਾਰਾ ਟੱਬਰ ਸੁਆਗਤ ਲਈ ਖਲੋਤਾ: ਚਾਹ ਨਾਲ ਸਮੋਸਿਆਂ, ਪਕੌੜਿਆਂ ਅਤੇ ਮਿਠਾਈ ਦਾ ਪ੍ਰਬੰਧ ਕੀਤਾ ਅਤੇ ਆਏ ਗਏ ਲਈ ਸਾਂਭ ਕੇ ਰੱਖਿਆ ਹੋਇਆ ਟੀ-ਸੈੱਟ ਵੀ ਵਰਤਿਆ। ਮੋਰਾ ਜੀ ਕਰਦਾ ਸੀ ਕਿ ਇਸ ਮੌਕੇ ਉੱਤੇ ਬਿੱਲ ਨੂੰ ਵੀ ਬੁਲਾ ਲਿਆ ਜਾਵੇ ਪਰ ਘਰ ਵਾਲੀ ਦੀ ਸਲਾਹ ਇਸਦੇ ਹੱਕ ਵਿਚ ਨਹੀਂ ਸੀ। ਮੁੰਡਾ ਉੱਚਾ ਲੰਮਾ, ਸੁਹਣਾ ਜੁਆਨ ਅਤੇ ਕੁਸੁਮ ਲਈ ਹਰ ਤਰ੍ਹਾਂ ਯੋਗ ਵਰ ਸੀ ਅਸੀਂ ਸਾਰੇ ਬਹੁਤ ਖ਼ੁਸ਼ ਸਾਂ । ਕੁਸੁਮ ਦੇ ਸੁਭਾਅ ਵਿਚਲਾ ਸਹਿਜ ਜਿਉਂ ਦਾ ਤਿਉਂ ਕਾਇਮ ਸੀ। ਚਾਹ ਪੀਂਦਿਆਂ ਮੁੰਡੇ ਨੇ ਇਕ ਦੋ ਫੇਰ ਕੁਸੂਮ ਵੱਲ ਵੇਖਿਆ ਸੀ ਅਤੇ ਉਸਦੀ ਨਜ਼ਰ ਆਪਣੇ ਵੱਲ ਆਉਂਦੀ ਵੇਖ ਕੇ ਅੱਖਾਂ ਏਧਰ ਓਧਰ ਕਰ ਲਈਆਂ ਸਨ। ਇਸ ਉੱਤੇ ਕੁਸੁਮ ਮਿੱਠਾ ਜਿਹਾ ਮੁਸਕਰਾਈ ਸੀ। ਮੁੰਡੇ ਦੇ ਮਾਤਾ ਪਿਤਾ ਓਨੇ ਹੀ ਖੁਸ਼ ਵਿਦਾ ਹੋਏ, ਜਿੰਨੇ ਖੁਸ਼ ਉਹ ਆਏ ਸਨ। ਮੁੰਡੇ ਦੇ ਮੂੰਹ ਉੱਤੇ ਆਉਣ ਸਮੇਂ ਕੁਝ ਘਬਰਾਹਟ ਸੀ ਅਤੇ ਜਾਣ ਸਮੇਂ ਉਦਾਸੀ।
ਤੀਜੇ ਦਿਨ ਸ਼ਾਮ ਨੂੰ ਮੁੰਡੇ ਦੇ ਮਾਤਾ ਪਿਤਾ ਦੁਬਾਰਾ ਸਾਡੇ ਵੱਲ ਆਏ। ਦੋਹਾਂ ਦੇ ਚਿਹਰੇ ਖ਼ੁਸ਼ੀ-ਵਿਹੂਣੇ ਸਨ ਪਰ ਉਦਾਸ ਨਹੀਂ ਸਨ। ਮੇਰੇ ਘਰ ਵਾਲੀ ਨੇ ਹੱਸ ਕੇ ਆਖਿਆ,
ਪਤੀ ਪਤਨੀ ਨੇ ਇਕ ਦੂਜੇ ਵੱਲ ਵੇਖਿਆ ਅਤੇ ਵੇਖ ਕੇ ਇਕ ਦੂਜੇ ਵੱਲੋਂ ਅੱਖਾਂ ਫੇਰ ਲਈਆਂ। ਦੋਵੇਂ ਇਕ ਦੂਜੇ ਨੂੰ ਕਹਿੰਦੇ ਜਾਪੋ: "ਤੂੰ ਗੱਲ ਕਰ।"
"ਮੈਂ ਕਿਉਂ ਕਰਾਂ ? ਤੂੰ ਕਰ।"
ਉਨ੍ਹਾਂ ਦੀ ਖ਼ਾਮੋਸ਼ੀ ਨੂੰ 'ਸੁਣ ਕੇ ਮੈਂ ਆਖਿਆ, "ਸਰਦਾਰ ਜੀ, ਕੀ ਗੱਲ ਹੈ ?"
ਉਸਨੇ ਕੁਰਸੀ ਤੋਂ ਉੱਠਦਿਆਂ ਹੋਇਆ ਆਖਿਆ, "ਜ਼ਰਾ ਬਾਹਰ ਆਓ।" ਮੈਂ ਉਸਨੂੰ ਘਰ ਦੇ ਪਿਛਵਾੜੇ ਬਗੀਚੇ ਵਿਚ ਲੈ ਗਿਆ। ਕੁਝ ਚਿਰ ਚੁੱਪ ਰਹਿ ਕੇ ਨੀਵੀਂ ਪਾਈ ਉਹ ਬੋਲਿਆ, "ਸਰਦਾਰ ਜੀ, ਗੁੱਸਾ ਨਾ ਕਰਿਓ। ਨਾ ਕੁਝ ਮੇਰੇ ਵੱਸ ਹੈ ਨਾ ਤੁਹਾਡੇ। ਸਾਡਾ ਮੁੰਡਾ ਇਸ ਵਿਆਹ ਲਈ ਰਾਜੀ ਨਹੀਂ।"
"ਪਰ.... ।"
"ਉਹ ਸਭ ਠੀਕ ਹੈ। ਸਭ ਕੁਝ ਉਸਨੂੰ ਪੁੱਛ-ਪੁਛਾ ਕੇ ਕੀਤਾ ਸੀ। ਕੁੜੀ ਦੀ ਫੋਟੋ ਵੀ ਉਸਨੇ ਵੇਖੀ ਸੀ ਅਤੇ ਪਸੰਦ ਕੀਤੀ ਸੀ। ਪਰ ਹੁਣ ਜਦੋਂ ਦਾ ਕੁੜੀ ਨੂੰ ਵੇਖ ਕੇ ਗਿਆ ਹੈ, ਉਦੋਂ ਦਾ ਸਾਡੇ ਨਾਲ ਲੜੀ ਜਾਂਦਾ ਹੈ। ਕਹਿੰਦਾ ਹੈ, ਤੁਸੀਂ ਮੇਰੇ ਨਾਲ ਧੋਖਾ ਕੀਤਾ ਹੈ।"
"ਕੋਈ ਗੱਲ ਵੀ ਦੱਸੋ, ਕੀ ਧੋਖਾ ਹੋਇਆ ਹੈ ਉਸ ਨਾਲ ?"
"ਸਰਦਾਰ ਜੀ, ਮੈਨੂੰ ਤਾਂ ਪਤਾ ਨਹੀਂ ਪਰ ਉਸਨੇ ਪਰਸੋਂ ਵੇਖ ਲਿਆ ਕਿ ਕੁੜੀ ਦੇ ਖੱਬੇ ਪਾਸੇ ਧੌਣ ਉੱਤੇ ਫੁਲਬਹਿਰੀ ਹੈ।"
"ਫੇਰ? "
"ਉਹ ਕਹਿੰਦਾ ਹੈ ਮੈਂ ਇਹ ਵਿਆਹ ਨਹੀਂ ਕਰਨਾ।"
"ਤੁਸੀਂ ਕੀ ਕਹਿੰਦੇ ਹੋ ?"
"ਇਕ ਵੇਰ ਪੁੱਛੇ ਜਾਂ ਸੋ ਵੇਰ ਸਾਡੇ ਵੱਲੋਂ ਨਾਂਹ ਜੇ। ਅਸੀਂ ਮੁੰਡੇ ਦੀ ਮਰਜ਼ੀ ਦੇ ਮਗਰ ਆਂ। ਤੁਹਾਨੂੰ ਪਤਾ ਹੈ ਇਸ ਦੇਸ ਵਿਚ ।”
ਮੈਂ ਚੁੱਪ ਚਾਪ ਸਿਰ ਝੁਕਾਈ ਅੰਦਰ ਆ ਗਿਆ; ਮੇਰੇ ਪਿੱਛੇ ਪਿੱਛੇ ਉਹ ਵੀ । ਸਾਡੇ ਦੋਹਾਂ ਦੇ ਜਾਣ ਪਿੱਛੋਂ ਕਲਮ ਨੂੰ ਦੂਜੇ ਬੱਚਿਆਂ ਨਾਲ ਉਪਰ ਵਾਲੇ ਕਮਰੇ ਵਿਚ ਭੇਜ ਕੇ ਮੁੰਡੇ ਦੀ ਮਾਂ ਮੇਰੇ ਘਰ ਵਾਲੀ ਨੂੰ ਵੀ ਇਹੋ ਕੁਝ ਆਖ ਰਹੀ ਸੀ। ਉਸਦੇ ਆਖ਼ਰੀ ਸ਼ਬਦ ਜੋ ਮੈਂ ਸੁਣੇ, ਉਹ ਸਨ, " ਵੱਲੋਂ ਨਾਂਹ ਜੇ।" "ਅਸੀਂ ਮੁੰਡੇ ਦੀ ਮਰਜ਼ੀ ਦੇ ਮਗਰ ਆਂ," ਆਪਣੀ ਮੁਹਾਰਨੀ ਦਾ ਇਹ ਅੰਤਲਾ ਹਿੱਸਾ ਬੋਲਣ ਦਾ ਵਕਤ ਉਸਨੂੰ ਨਾ ਮਿਲ ਸਕਿਆ। ਉਹ ਉੱਠੀ ਅਤੇ ਬਿਨਾਂ 'ਸਤਿ ਸ੍ਰੀ ਅਕਾਲ' ਬੁਲਾਇਆ ਪਤੀ-ਪਤਨੀ ਘਰੋਂ ਬਾਹਰ ਹੋ ਗਏ।
ਅਗਲੇ ਦਿਨ ਮੈਂ ਅਤੇ ਮੇਰੇ ਘਰ ਵਾਲੀ ਉਨ੍ਹਾਂ ਵੱਲ ਗਏ। ਸਾਡੇ ਘੰਟੀ ਵਜਾਉਣ ਉੱਤੇ ਦੋਵੇਂ (ਪਤੀ ਪਤਨੀ) ਦਰਵਾਜ਼ੇ ਵੱਲ ਆਏ; ਦਰਵਾਜ਼ਾ ਖੋਲ੍ਹਿਆ ਅਤੇ ਪਤਨੀ ਨੇ ਆਖਿਆ, "ਆਓ ਜੀ; ਘਰ ਆਇਆ, ਅੰਮਾ ਜਾਇਆ; ਪਰ ਵਿਆਹ ਦੀ ਗੱਲ ਸਾਡੇ
ਅਸੀਂ ਦਰਵਾਜ਼ੇ ਉੱਤੋਂ ਹੀ ਪਰਤ ਆਏ।
ਭਾਰੇ ਦਿਲ ਨਾਲ ਮੈਂ ਕੁਸਮ ਦੇ ਮਾਤਾ ਪਿਤਾ ਨਾਲ ਟੈਲੀਫੋਨ ਉੱਤੇ ਗੱਲ ਕੀਤੀ ਅਤੇ ਭਰੀ ਆਵਾਜ਼ ਵਿਚ ਉਨ੍ਹਾਂ ਆਖਿਆ, "ਬੇਟੀ ਨੂੰ ਵਾਪਸ ਭੇਜ ਦਿਉ। ਸਨਿਚਰਵਾਰ ਸਵੇਰੇ ਦਸ ਵਜੇ ਏਅਰ ਇੰਡੀਆ ਰਾਹੀਂ ਕੁਸੁਮ ਨੇ ਵਾਪਸ ਜਾਣਾ ਸੀ । ਉਸ ਦਾ ਸਾਮਾਨ ਬੰਨ੍ਹ ਕੇ ਤਿਆਰੀ ਕਰ ਲਈ ਗਈ ਸੀ। ਉਪਰ ਵਾਲੇ ਕਮਰੇ ਵਿਚ ਬੈਠੀ ਉਹ ਨਿੱਕੀਆਂ ਮੋਟੀਆਂ ਚੀਜ਼ਾਂ ਸਾਂਭ ਰਹੀ ਸੀ। ਮੈਂ ਡ੍ਰਾਇੰਗ ਰੂਮ ਵਿਚ ਬੈਠਾ ਸਾਂ। ਸ਼ਾਮ ਦਾ ਵੇਲਾ ਸੀ: ਬਿੱਲ ਆਇਆ। ਉਹ ਸਾਧਾਰਣ ਨਾਲੋਂ ਬਹੁਤਾ ਖ਼ੁਸ਼ ਸੀ। ਆਉਂਦਿਆਂ ਹੀ ਬੋਲਿਆ, "ਸਿੰਘ, ਤਿਆਰ ਹੋ ਜਾ; ਤੇਰਾ ਧੜਾਕਾ ਕੱਢਣ ਲੱਗਾ ਹਾਂ ਮੈਂ। ਇਹ ਗੱਲ ਅਜੀਬ ਜਿਹੀ ਨਹੀਂ ਲੱਗਦੀ ਕਿ ਛੋਟੀ ਭੈਣ ਦਾ ਵਿਆਹ ਹੋ ਰਿਹਾ ਹੋਵੇ ਅਤੇ ਵੱਡਾ ਭਰਾ ਕੰਵਾਰਾ ਬੈਠਾ ਹੋਵੇ। ਜਦੋਂ ਮੈਂ ਜੇਨ ਨੂੰ ਕੁਸੁਮ ਦੇ ਵਿਆਹ ਬਾਰੇ ਦੱਸਿਆ ਤਾਂ ਉਸਨੇ ਆਖਿਆ ਕਿ ਭਾਰਤੀ ਵਿਆਹਾਂ ਵਿਚ ਭਰਜਾਈਆਂ ਦਾ ਵੀ ਮਹੱਤਵਪੂਰਨ ਰੋਲ ਹੁੰਦਾ ਹੋਵੇਗਾ। ਇਸ ਲਈ ਅਸਾਂ ਕੁਸੁਮ ਤੋਂ ਪਹਿਲਾਂ ਵਿਆਹ ਕਰਨ ਦਾ ਇਰਾਦਾ ਕਰ ਲਿਆ ਹੈ। ਕੱਲ ਸਨਿਚਰਵਾਰ ਸਵੇਰੇ ਸਾਢੇ ਦਸ ਵਜੇ ਨਿਊ ਹੈਮ ਰਜਿਸਟਰੀ ਆਫ਼ਿਸ ਵਿਚ ਮੇਰਾ ਅਤੇ ਜੋਨ ਦਾ ਵਿਆਹ ਹੋ ਰਿਹਾ ਹੈ। ਜੇਨ ਇਹ ਵੀ ਚਾਹੁੰਦੀ ਹੈ ਕਿ ਅਸੀਂ ਚਾਰੇ ਹਨੀਮੂਨ ਲਈ ਭਾਰਤ ਜਾਈਏ: ਨਾਲੇ ਅਗਲੇ ਸਾਲ ਜਦੋਂ ਕੁਸੂਮ ਮੈਰਾਥਨ ਦੌੜੇਗੀ, ਜੇਨ ਵੀ ਵੀਲ ਚੇਅਰ ਮੈਰਾਥਨ ਵਿਚ ਹਿੱਸਾ ਲੈਣ ਬਾਰੇ ਸੋਚ ਰਹੀ ਹੈ। ਕੱਲ ਰਜਿਸਟਰੀ ਆਫ਼ਿਸ ਜਾਣ ਲਈ ਤਿਆਰ ਰਵੀਂ।"
ਘਰ ਦੇ ਕਿਸੇ ਜੀਅ ਵੱਲੋਂ ਕਿਸੇ ਚਾਅ ਦਾ ਵਿਖਾਲਾ ਨਾ ਪਾਇਆ ਜਾਣ ਕਾਰਟ ਬਿੱਲ ਕੁਝ ਹੈਰਾਨ ਜਿਹਾ ਹੋ ਕੇ ਇਧਰ ਉਧਰ ਵੇਖਣ ਲੱਗ ਪਿਆ। ਉਸਦੀ ਨਜ਼ਰ ਕੁਸੁਮ ਉੱਤੇ ਪਈ। ਉਹ ਪੌੜੀਆਂ ਉਤਰਦੀ ਆਉਂਦੀ ਅਧਵਾਟੇ ਖਲੋ ਕੇ ਬਿੱਲ ਦੀ ਗੱਲ ਸੁਣ ਰਹੀ ਸੀ। ਮੈਂਬਿੱਲ ਨੂੰ ਦੱਸਿਆ, “ਬਿੱਲ, ਕੁਸੂਮ ਦੇ ਮੰਗੇਤਰ ਨੇ ਕਸੂਮ ਨਾਲ ਵਿਆਹ ਕਰਨ ਇਨਕਾਰ ਕਰ ਦਿੱਤਾ ਹੈ। ਕੁਸੁਮ ਕੱਲ ਦਸ ਵਜੇ ਦੀ ਫਲਾਈਟ ਉੱਤੇ ਵਾਪਸ ਦਿੱਲੀ ਜਾ ਰਹੀ ਹੈ।"
ਬਿੱਲ ਉਦਾਸ ਹੋ ਗਿਆ। ਉਸਦੇ ਚਾਵਾਂ ਦਾ ਰੇਤਲਾ ਘਰ ਢਹਿ ਗਿਆ। ਦਮ ਰੋੜਦਾ ਹੋਇਆ ਭ੍ਰਾਤਰੀ-ਭਾਵ ਅਤੇ ਦੌੜਨ ਤੋਂ ਪਹਿਲਾਂ ਹੀ ਜੀਵਨ ਦੀ ਮੈਰਾਥਨ ਵਿਚੋਂ ਹਾਰੀ ਹੋਈ ਭੈਣ ਇਕ ਦੂਜੇ ਦੇ ਸਨਮੁਖ ਖੜੇ ਸਨ। ਮੈਨੂੰ ਇਹ ਦੱਸਣ ਦੀ ਲੋੜ ਨਾ ਪਈ ਕਿ ਬਿੱਲ ਨੂੰ ਉਸ ਮੌਕੇ ਉੱਤੇ ਕੀ ਕਰਨਾ ਚਾਹੀਦਾ ਸੀ। ਉਸਨੇ ਆਪਣਾ ਸੱਜਾ ਹੱਥ ਕੁਸੂਮ ਦੇ ਸਿਰ ਉੱਤੇ ਰੱਖਿਆ ਅਤੇ ਖੱਬੇ ਹੱਥ ਨਾਲ ਆਪਣੀਆਂਅੱਖਾਂ ਦੇ ਬੂਹੇ ਬੰਦ ਕਰਨ ਦਾ ਜਤਨ ਕੀਤਾ, ਪਰ ਦੋ ਹੰਝੂ ਪਹਿਲਾਂ ਹੀ ਬਾਹਰ ਆ ਚੁੱਕੇ ਸਨ।
ਸਾਰੇ ਦੇਸ਼ ਦੀ ਸੁੰਦਰਤਾ
ਆਪਣੇ ਦਫ਼ਤਰ ਵਿਚ ਕੰਮ ਕਰਨ ਵਾਲੀ ਇਕੋ ਇਕ ਭਾਰਤੀ ਇਸਤ੍ਰੀ ਹਾਂ ਮੈਂ; ਅਤੇ ਇਸ ਗੱਲ ਦੇ ਕੁਝ ਇਕ ਲਾਭ ਵੀ ਹਨ। ਪਹਿਲਾ ਇਹ ਕਿ ਇਕੱਲੀ ਅਤੇ ਵੱਖਰੀ ਹੋਣ ਕਰਕੇ ਮੈਂ ਦਫਤਰ ਦੀ ਸਿਆਸਤ ਤੋਂ ਪਰ ਹਾਂ ਅਤੇ ਇਹ ਮੰਨਿਆ ਵੀ ਜਾਂਦਾ ਹੈ ਕਿ ਮੈਂ ਪਰੇ ਹਾਂ। ਦੂਜਾ ਇਹ ਕਿ ਵਿਸ਼ੇਸ਼ ਮੌਕਿਆ ਉੱਤੇ ਮੈਂ, ਸਾੜ੍ਹੀ ਜਾਂ ਸੂਟ ਪਹਿਨ ਕੇ ਜਾਂਦੀ ਹੋਣ ਕਰਕੇ ਬਾਕੀ ਸਟਾਫ਼ ਮੈਂਬਰਾਂ ਨਾਲੋਂ ਨਿਵੇਕਲੀ ਦਿੱਸਦੀ ਹਾਂ ਅਤੇ ਹਰ ਪਾਰਟੀ ਵਿਚ ਮੈਨੂੰ ਨਿਵੇਕਲੀ ਥਾਰੇ ਬਿਠਾਇਆ ਜਾਂਦਾ ਹੈ। ਪਿਛਲੇਰੇ ਸਾਲ ਜਦੋਂ ਵਲੈਤ ਦਾ ਐਗ੍ਰੀਕਲਚਰ ਮਨਿਸਟਰ ਸਾਡੀ ਲਿਬਾਰਟਰੀ ਨੂੰ ਵਿਜ਼ਿਟ ਕਰਨ ਆਇਆ ਸੀ, ਉਦੋਂ ਉਸਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਸਦਾ ਸੁਆਗਤ ਕਰਨ ਦਾ ਕੰਮ ਮੈਨੂੰ ਸੌਂਪਿਆ ਗਿਆ ਸੀ ਅਤੇ ਵਧੀਆ ਸਾਡੀ ਪਹਿਨ ਕੇ ਆਉਣ ਦੀ ਸਲਾਹ ਵੀ ਦਿੱਤੀ ਗਈ ਸੀ। ਨਿਰੀ ਸਲਾਹ ਹੀ ਨਹੀਂ, ਸਗੋਂ ਦਫ਼ਤਰ ਦੇ ਮੈਨੇਜਰ ਨੇ ਮੇਰੀਆਂ ਸਾਡੀਆਂ ਮੰਗਵਾ ਕੇ ਵੇਖੀਆਂ ਸਨ ਅਤੇ ਵੇਖਣ ਪਿੱਛੋਂ ਉਨ੍ਹਾਂ ਵਿਚੋਂ ਇਕ ਸਾੜ੍ਹੀ ਉਸ ਮੌਕੇ ਲਈ ਚੁਣੀ ਸੀ।
ਮੈਨੂੰ ਮਿਲਣ ਵਾਲਾ ਉਚੇਚਾ ਧਿਆਨ ਮੇਰੇ ਲਈ ਉਤਸ਼ਾਹ ਦਾ ਸਰੋਤ ਬਣਿਆ ਰਹਿੰਦਾ ਸੀ ਅਤੇ ਮੈਂ ਆਪਣੇ ਕੰਮ ਵਿਚ ਲੋੜ ਨਾਲੋਂ ਵੱਧ ਦਿਲਚਸਪੀ ਲੈਂਦੀ ਸਾਂ। ਮੇਰੇ ਦਫ਼ਤਰ ਵਿਚ ਰੱਖਿਆ ਹੋਇਆ ਤਾਜ ਦਾ ਮਾਡਲ, ਕਮਰੇ ਦੀ ਕੰਧ ਉੱਤੇ ਲਟਕਦੀ ਸ੍ਵਰਣ ਮੰਦਿਰ ਅੰਮ੍ਰਿਤਸਰ ਦੀ ਤਸਵੀਰ, ਮੋਚ ਉੱਤੇ ਪਿਆ ਹੋਇਆ ਮਹਾਤਮਾ ਬੁੱਧ ਦਾ ਬਸਟ, ਮੈਟਲ ਪੀਸ ਉੱਤੇ ਪਏ ਸੰਗਮਰਮਰ ਦੇ ਦੇ ਨਿੱਕੇ ਨਿੱਕੇ ਹਾਥੀਆਂ ਦੇ ਵਿਚਕਾਰ ਰੱਖੀ ਹੋਈ ਮਹਾਤਮਾ ਗਾਂਧੀ ਦੀ ਨਿੱਕੀ ਜਿਹੀ ਮੂਰਤੀ ਮੇਰੇ ਸੁਆਦਾਂ ਦੀ ਸੂਖਮਤਾ ਅਤੇ ਮੇਰੇ ਵਿਚਾਰਾਂ ਦੀ ਵਿਸ਼ਾਲਤਾ ਦੇ ਪ੍ਰਤੀਕ ਮੰਨੇ ਜਾਂਦੇ ਸਨ। ਸਟਾਫ਼ ਦੇ ਸਾਰੇ ਮੈਂਬਰ ਮੈਨੂੰ ਸੂਝ-ਬੂਝ ਅਤੇ ਵਾਕਫ਼ੀਅਤ ਵਾਲੀ ਭਾਰਤੀ ਮਹਿਲਾ ਮੰਨਦੇ ਸਨ।
ਇਕ ਦਿਨ ਅਚਾਨਕ ਮੈਨੂੰ ਜਾਪਿਆ ਜਿਵੇਂ ਮੇਰਾ ਇਹ ਸਰੂਪ ਮੇਰੇ ਸਹਿਕਾਰੀਆਂ ਦੀ ਨਜ਼ਰ ਵਿਚ ਤਿੜਕਣ ਲੱਗ ਪਿਆ ਹੈ।
ਹੋਇਆ ਇਹ ਕਿ ਸਾਡਾ ਮੈਨੇਜਰ ਅਤੇ ਉਸਦੀ ਪਤਨੀ ਗਰਮੀਆਂ ਦੀਆਂ ਛੁੱਟੀਆਂ ਵਿਚ, ਆਪਣੀ ਲੜਕੀ ਸਮੇਤ ਛੇ ਹਫ਼ਤਿਆਂ ਲਈ ਦੱਖਣੀ ਭਾਰਤ ਗਏ। ਇਹ ਨਿੱਕਾ ਜਿਹਾ ਵਲੈਤੀ ਪਰਿਵਾਰ ਦੱਖਣੀ ਭਾਰਤ ਦਾ ਲੰਮਾ ਟੂਰ ਲਾ ਕੇ ਆਇਆ। ਕਈ ਪੁਰਾਤਨ ਮੰਦਿਰਾਂ ਦੀਆਂ ਤਸਵੀਰਾਂ ਦੇ ਨਾਲ ਨਾਲ ਉਨ੍ਹਾਂ ਦੇ ਸੰਖੇਪ ਇਤਿਹਾਸਕ ਵਿਵਰਣ ਵੀ ਲਿਖ ਲਿਆਇਆ। ਜਿਸ ਜਿਸ ਮੰਦਿਰ ਨੂੰ ਵੇਖਣ ਉਹ ਗਏ, ਉਥੋਂ ਦੀਆਂ ਉਚੇਚੀਆਂ ਸੁਗਾਤਾਂ ਵੀ ਖਰੀਦਦੇ ਰਹੇ। ਸਟਾਫ਼ ਦੇ ਹਰ ਮੈਂਬਰ ਲਈ ਕੁਝ ਨਾ ਕੁਝ ਲਿਆਂਦਾ ਉਨ੍ਹਾਂ
ਸਟਾਫ਼ ਲਈ ਲਿਆਂਦੀਆਂ ਹੋਈਆਂ ਸੁਗਾਤਾਂ ਨੂੰ ਦੇਣ ਦਾ ਕੰਮ ਉਚੇਚ ਨਾਲ ਕੀਤਾ ਗਿਆ। ਛੁੱਟੀ ਤੋਂ ਮਗਰੋਂ ਸਟਾਫ ਦੇ ਸਤਾਰਾਂ ਮੈਂਬਰ ਇਕ ਕਮਰੇ ਵਿਚ ਇਕੱਠੇ ਹੋਏ; ਚਾਹ ਪੀਤੀ ਅਤੇ ਦੱਖਣੀ ਭਾਰਤ ਦੇ ਮੰਦਰਾਂ ਦੀਆਂ ਸਲਾਈਡਾਂ ਵੇਖੀਆਂ। ਉਨ੍ਹਾਂ ਸਲਾਈਡਾਂ ਨੂੰ ਵਿਖਾਉਂਦਿਆਂ ਹੋਇਆਂ ਸਾਡਾ ਮੈਨੇਜਰ ਉਨ੍ਹਾਂ ਮੰਦਿਰਾਂ ਬਾਰੇ ਇਕੱਠੀ ਕੀਤੀ ਹੋਈ ਆਪਣੀ ਜਾਣਕਾਰੀ ਨੂੰ ਵੀ ਪੜ੍ਹ ਕੇ ਸੁਣਾਈ ਜਾਂਦਾ ਸੀ। ਉਹ ਜਾਣਕਾਰੀ ਸੰਖੇਪ ਵੀ ਸੀ ਅਤੇ ਟੁੱਟਵੀਂ ਵੀ । ਜਿਥੋਂ ਵੀ ਉਹ ਅਟਕ ਜਾਂਦਾ ਸੀ, ਉਥੋਂ ਇਹ ਕਹਿ ਕੇ ਅੱਗੇ ਤੁਰ ਪੈਂਦਾ ਸੀ, "ਮੈਂ ਜਲਦੀ ਜਲਦੀ ਵਿਚ ਕਈ ਗੱਲਾਂ ਲਿਖਣੇ ਉੱਕ ਗਿਆ ਹਾਂ। ਕੋਈ ਗੱਲ ਨਹੀਂ, ਅਸੀਂ ਅਨੀਤਾ ਕੋਲੋਂ ਵਿਸਥਾਰ ਨਾਲ ਜਾਣ ਸਕਦੇ ਹਾਂ।"
ਜਦੋਂ ਵੀ ਉਹ ਇਉਂ ਕਹਿੰਦਾ ਸੀ, ਮੇਰਾ ਸਾਰਾ ਆਪਾ ਹਲੂਣਿਆ ਜਾਂਦਾ ਸੀ। ਮੈਨੂੰ ਉਨ੍ਹਾਂ ਮੰਦਿਰਾਂ ਬਾਰੇ ਕੁਝ ਵੀ ਪਤਾ ਨਹੀਂ ਸੀ। ਜਿਹੜੀ ਸਾਡੀ ਮੈਨੂੰ ਤੋਹਫ਼ੇ ਵਜੋਂ ਦਿੱਤੀ ਗਈ ਸੀ, ਉਸ ਦਾ ਜਨਮ-ਸਥਾਨ ਕਾਂਜੀਵਰਮ ਜਾਂ ਕਾਂਚੀਪੁਰਮ, ਭਾਰਤ ਦੇ ਨਕਸ਼ੇ ਉੱਤੇ ਕਿਥੇ ਹੈ, ਮੈਨੂੰ ਇਹ ਵੀ ਪਤਾ ਨਹੀਂ ਸੀ। ਸਲਾਈਡਾਂ ਵਿਖਾਉਂਦਿਆਂ ਹੋਇਆਂ ਉਸਨੇ ਚਾਰ ਪੰਜ ਵੇਰ ਮੇਰਾ ਨਾਂ ਲਿਆ ਅਤੇ ਚਾਰ ਪੰਜ ਵੇਰ ਮੇਰੇ ਸਹਿਕਾਰੀਆਂ ਦੀਆਂ ਤੀਹ ਅੱਖਾਂ ਨੇ ਮੇਰੀ ਜਾਣਕਾਰੀ ਦੇ ਖੋਖਲੇਪਨ ਵਿਚ ਝਾਤੀ ਪਾ ਕੇ ਮੈਨੂੰ ਬਰਮਿੰਦੀ ਜਿਹੀ ਮੁਸਕਰਾਹਟ ਦੇ ਉਹਲੇ ਹੋਣ ਲਈ ਮਜਬੂਰ ਕੀਤਾ। ਜਦੋਂ ਉਹ ਕਾਂਜੀਵਰਮ ਦੇ ਕੈਲਾਸ਼ਨਾਥ ਮੰਦਿਰ ਦੀ ਸਲਾਈਡ ਵਿਖਾਉਂਦਿਆਂ ਹੋਇਆ ਕਹਿ ਰਿਹਾ ਸੀ, "ਇਹ ਸ਼ਿਵ ਮੰਦਿਰ ਸਤਵੀਂ ਸਦੀ ਵਿਚ ਬਣਾਇਆ ਗਿਆ ਸੀ ਅਤੇ ਇਸਦੀ ਮਜ਼ਬੂਤੀ ਸ਼ਿਵਜੀ ਦੇ ਨਿਵਾਸ ਅਸਥਾਨ, ਕੈਲਾਸ਼ ਪਰਬਤ ਦੀ ਮਜ਼ਬੂਤੀ ਦਾ ਮਨੁੱਖੀ ਉਤਾਰਾ ਹੈ," ਉਦੋਂ ਜਾਣਕਾਰੀ ਵਿਚ ਵਾਧਾ ਹੋਣ ਦੀ ਖ਼ੁਸ਼ੀ ਨਾਲ ਭਰੇ ਹੋਏ ਮੇਰੇ ਸਹਿਕਾਰੀ, ਵਿਸਮਾਦ ਅਤੇ ਸ਼ਰਧਾ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਵੇਖ ਕੇ ਮੈਨੂੰ ਅਭਾਰਤੀ ਹੋਣ ਦਾ ਅਹਿਸਾਸ ਕਰਵਾ ਰਹੇ ਸਨ।
ਮੈਨੂੰ ਸੂਹਣ ਮੰਦਿਰ ਅਤੇ ਰਾਜ ਤੋਂ ਸਿਵਾ ਹਿੰਦੁਸਤਾਨ ਦੀ ਹੋਰ ਕਿਸੇ ਵੀ ਸੁੰਦਰਤਾ ਨੂੰ ਵੇਖਣ ਦਾ ਸੁਭਾਗ ਪ੍ਰਾਪਤ ਨਹੀਂ ਸੀ ਹੋਇਆ। ਤੇਰ੍ਹਾਂ ਸਾਲ ਦੀ ਉਮਰ ਵਿਚ ਮੈਂ ਲੰਡਨ ਆ ਗਈ ਸੀ। ਸੈਰ-ਸਪਾਟੇ ਸਾਡੇ ਦੇਸ਼ ਦੀ ਵਿਦਿਆ ਦਾ ਮਹੱਤਵਪੂਰਣ ਹਿੱਸਾ ਨਾ ਉਦੋਂ ਸਨ ਨਾ ਅੱਜ ਹਨ। ਆਪਣੀ ਵਿਦਿਆ ਪੂਰੀ ਕਰ ਕੇ ਦੋ ਵੇਰ ਭਾਰਤ ਗਈ। ਵਿਆਹ ਆਦਿਕ ਦੇ ਚੱਕਰ ਵਿਚ ਸਾਰਾ ਸਮਾਂ ਬੀਤ ਜਾਂਦਾ ਰਿਹਾ। ਭਾਰਤ ਦੇ ਪੁਰਾਤਨ ਗੌਰਵ ਨੂੰ ਵੇਖਣ ਜਾਣਨ ਦਾ ਖ਼ਿਆਲ ਹੀ ਨਾ ਆਇਆ।
ਸਲਾਈਡਾਂ ਵੇਖ ਕੇ ਅਤੇ ਆਪੋ-ਆਪਣੀ ਸੁਗਾਤ ਲੈ ਕੇ ਸਟਾਫ਼ ਮੈਂਬਰ ਚਲੇ ਗਏ। ਉਸ ਦਿਨ ਤੋਂ ਪਿੱਛੋਂ ਮੈਨੇਜਰ ਦੇ ਟੂਰ ਅਤੇ ਉਸ ਦੁਆਰਾ ਵਿਖਾਈਆਂ ਸਲਾਈਡਾਂ ਦਾ ਜ਼ਿਕਰ ਕਿਸੇ ਨੇ ਕਦੇ ਨਾ ਕੀਤਾ। ਬੱਸ ਏਨਾ ਕੁ ਹੋਇਆ ਕਿ ਦੋ ਚਾਰ ਦਿਨ ਮੇਰੇ ਸਹਿਕਾਰੀ ਮੈਨੂੰ ਦਿਨ ਵਿਚ ਪਹਿਲੀ ਵੇਰ ਮਿਲਣ ਉੱਤੇ ਗੁੱਡ ਮਾਰਨਿੰਗ ਕਹਿਣ ਦੀ ਥਾਂ ਮੁਸਕਰਾ
ਅਤੇ ਮੈਂ ਫ਼ੈਸਲਾ ਕਰ ਲਿਆ ਕਿ ਇਸ ਵੇਰ ਛੁੱਟੀ ਜਾ ਕੇ ਮੈਂ ਭਾਰਤ ਨੂੰ ਵੇਖਣਾ ਸ਼ੁਰੂ ਕਰਾਂਗੀ। ਪਹਿਲਾਂ ਰਾਜਸਥਾਨ ਵੇਖਾਂਗੀ; ਅਗਲੇ ਸਾਲ ਪੂਰਬੀ ਭਾਰਤ, ਅਗਲੇਰੇ ਸਾਲ ਦੱਖਣੀ ਭਾਰਤ ਅਤੇ ਇਵੇਂ ਹੀ ਹੌਲੀ ਹੌਲੀ ਸਾਰਾ ਦੇਸ਼ ਵੇਖ ਲਵਾਂਗੀ।
ਆਪਣੇ ਸੋਚੇ ਹੋਏ ਪ੍ਰੋਗਰਾਮ ਅਨੁਸਾਰ ਮੈਂ ਰਾਜਸਥਾਨ ਬਾਰੇ ਜਾਣਕਾਰੀ ਇਕੱਠੀ ਕਰਦੀ ਰਹੀ। ਦਿੱਲੀ ਵਿਚ ਵੱਸਦੀ ਆਪਣੀ ਭੂਆ ਦੀ ਧੀ ਨਾਲ ਸਾਰੀ ਵਿਉਂਤ ਬਣਾ ਲਈ। ਛੁੱਟੀ ਲਈ ਅਤੇ ਅਸੀਂ ਦੋਵੇਂ (ਪਤੀ-ਪਤਨੀ) ਭਾਰਤ ਪਹੁੰਚ ਗਏ। ਵਿਆਹ ਤੋਂ ਪਿੱਛੋਂ ਅਸੀਂ ਛੇਤੀ ਹੀ ਇੰਗਲੈਂਡ ਵਾਪਸ ਆ ਗਏ ਸਾਂ। ਹੁਣ ਜਦੋਂ ਦੇ ਸਾਲ ਪਿੱਛੋਂ ਘਰ ਗਏ ਤਾਂ ਅਜੇ ਵੀ ਆਪਣੇ ਸੰਬੰਧੀਆਂ ਲਈ ਅਸੀ ਨਵ-ਵਿਵਾਹੜਾ ਦੰਪਤੀ ਹੀ ਸਾਂ। ਨਵੇਂ ਵਿਆਹੇ ਜੋੜੇ ਲਈ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਜ਼ਰੂਰੀ ਸੀ: ਖ਼ਾਸ ਕਰਕੇ ਇਸ ਲਈ ਕਿ ਵਿਆਹ ਸਮੇਂ ਸਾਡੇ ਕੋਲ ਵਕਤ ਨਾ ਹੋਣ ਕਰਕੇ ਅਸੀਂ ਰਿਸ਼ਤੇਦਾਰਾਂ ਵੱਲ ਜਾਣ ਦੀ ਰਸਮ ਨਹੀਂ ਸਾਂ ਕਰ ਸਕੇ। ਜਿੰਨੇ ਰਿਸ਼ਤੇਦਾਰ ਸਹੁਰਿਆਂ ਵੱਲ ਦੇ,ਓਨੇ ਹੀ ਪੇਕਿਆ ਵੱਲ ਦੇ।
ਘਰ ਪੁੱਜਦਿਆਂ ਹੀ ਬੀ ਜੀ (ਮੇਰੀ ਸੱਸ) ਨੇ ਜ਼ਰੂਰੀ ਸੰਬੰਧੀਆਂ ਦੇ ਨਾਂ ਥਾਂ ਮੇਰੇ ਸਾਹਮਣੇ ਰੱਖ ਕੇ ਮਮਤਾ ਅਧਿਕਾਰ ਅਤੇ ਤੋਲੇਪਨ ਦੀ ਭਾਸ਼ਾ ਵਿਚ ਆਖਿਆ, "ਲੈ ਬੀਬਾ, ਦੋ ਚਾਰ ਦਿਨ ਆਰਾਮ ਕਰ ਲਵੋ ਫੇਰ ਇਨ੍ਹਾਂ ਸਾਕਾਂ ਵੱਲ ਢੇਰਾ ਮਾਰ ਆਇਓ। ਸੁਖ ਨਾਲ ਛੁੱਟੀ ਦੇ ਗਿਣੇ ਮਿਥੇ ਦਿਨ ਲੰਘਦਿਆਂ ਪਤਾ ਨਹੀਂ ਲੱਗਦਾ। ਪੇਕੇ ਜਾਣਾ ਵੀ ਜ਼ਰੂਰੀ ਆ। ਉਹ ਵੀ ਵੇਖਦੇ ਹੋਣਗੇ ਅੱਖਾਂ ਚੁੱਕੀ। ਰਿਸ਼ਤੇ ਵੀ ਮਿਲਦਿਆਂ ਦੇ ਦੀ ਹੁੰਦੇ ਨੇ। ਗਰਮੀ ਤਾਂ ਹੈ, ਪਰ ਇਹ ਕੰਮ ਵੀ ਜ਼ਰੂਰੀ ਆ। ਮਹੀਨਾ ਕਰ ਘਰ ਬੈਠੇ ਵੀ ਅੱਕ ਜਾਣਾ ਤੁਸਾਂ।"
ਬੀ ਜੀ ਲਈ ਇਹ ਸੋਚਣਾ ਸੁਭਾਵਕ ਸੀ ਕਿ ਕੇਵਲ ਛੁੱਟੀਆਂ ਕੱਟਣ ਲਈ ਦੇਸ਼ ਆਏ ਸਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਵੱਧ ਜ਼ਰੂਰੀ ਕੰਮ ਸਾਨੂੰ ਨਹੀਂ ਸੀ। ਸਾਡੀ ਕਰਮ-ਭੂਮੀ ਤਾਂ ਵਲੈਤ ਸੀ। ਤੁਰਨ ਤੋਂ ਪਹਿਲਾਂ ਆਪਣੇ ਰਾਜਸਥਾਨੀ ਦੌਰੇ ਦੀ ਗੱਲ ਅਸਾਂ ਆਪਣੇ ਘਰ ਵਾਲਿਆਂ ਨੂੰ ਨਹੀਂ ਸੀ ਲਿਖੀ, ਲਿਖਣ ਦੀ ਲੋੜ ਹੀ ਨਹੀਂ ਸੀ ਸਮਝੀ। ਹੁਣ ਇਹ ਕਹਿਣ ਦੀ ਹਿੰਮਤ ਨਹੀਂ ਸੀ ਹੋ ਰਹੀ ਕਿ ਰਸਮਾਂ, ਰਿਵਾਜਾਂ ਅਤੇ ਰਿਸ਼ਤਿਆਂ ਵਿਚ ਸਮਾਈ ਹੋਈ ਸਾਂਝ, ਸੰਸਕ੍ਰਿਤੀ ਅਤੇ ਪਿਆਰ-ਭਾਵਨਾ ਨਾਲੋਂ ਰਾਜਸਥਾਨ ਦੇ ਕਿਲ੍ਹਿਆਂ, ਮੰਦਿਰਾਂ ਅਤੇ ਮਹੱਲਾਂ ਦੀਆਂ ਦੀਵਾਰਾਂ ਵਿਚ ਲੱਗੇ ਹੋਏ ਪੱਥਰ ਸਾਡੇ ਲਈ ਵੱਧ ਮਹੱਤਵ ਰੱਖਦੇ ਸਨ। ਮੇਰੇ ਪਤੀ-ਦੇਵ (ਭੁਪਿੰਦਰ) ਦੀ ਮਨੋ-ਸਥਿਤੀ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ; ਮਨ ਹੀ ਮਨ ਮੈਂ ਬਹੁਤ ਖਿਝੀ: ਜੀ ਕੀਤਾ ਬੋਰੀਆ ਬਿਸਤਰਾ ਚੁੱਕ ਕੇ ਦਿੱਲੀ ਜਾ ਬੈਠਾਂ ਅਤੇ ਜਿਸ ਵੀ ਫਲਾਈਟ ਵਿਚ ਸੀਟ ਮਿਲੇ, ਲੈ ਕੇ ਇੰਗਲੈਂਡ ਵਾਪਸ
ਅਤੇ ਇਸ ਢੋਲ ਦਾ ਪਹਿਲਾ ਡੱਗਾ ਭੂਪੀ ਦੇ ਨਾਨਕੇ ਘਰ ਲੱਗਾ । ਭੂਪੀ (ਭੁਪਿੰਦਰ) ਦੇ ਮਾਮਾ ਜੀ ਫਗਵਾੜੇ ਮਿੱਲ ਵਿਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਨੂੰਹ-ਪੁੱਤ ਦੋਵੇ ਇਕੋ ਸਕੂਲ ਵਿਚ ਪੜ੍ਹਾਉਂਦੇ ਸਨ। ਉਨ੍ਹਾਂ ਨੂੰ ਆਪਣੇ ਆਉਣ ਦੀ ਸੂਚਨਾ ਅਸੀਂ ਨਹੀਂ ਸਾਂ ਦੇ ਸਕੇ; ਟੈਲੀਫੋਨ ਦੀ ਸੁਵਿਧਾ ਨਹੀਂ ਸੀ ਅਤੇ ਡਾਕ ਰਾਹੀਂ ਸੂਚਨਾ ਦੇਣ ਜੰਗਾ ਸਮਾਂ ਸਾਡੇ ਕੋਲ ਨਹੀਂ ਸੀ। ਦਿਨੇ ਗਿਆਰਾਂ ਕੁ ਵਜੇ ਜਦੋਂ ਅਸੀਂ ਓਥੇ ਪੁੱਜੇ, ਭੂਪੀ ਦੇ ਮਾਮਾ ਜੀ, ਭਰਾ ਅਤੇ ਭਰਜਾਈ ਘਰੋਂ' ਜਾ ਚੁੱਕੇ ਸਨ। ਕੂਪੀ ਦੀ ਮਾਮੀ ਜੀ ਆਪਣੇ ਤਿੰਨ ਕੁ ਸਾਲ ਦੇ ਪੋਤੇ ਨੂੰ ਪੱਖੀ ਝੱਲ ਕੇ ਸੁਆ ਰਹੇ ਸਨ। ਪਤਾ ਨਹੀਂ ਸਾਡੇ ਮੋਟਰ-ਸਾਈਕਲ ਦੀ ਆਵਾਜ਼ ਨਾਲ ਜਾਂ ਸਾਡੇ ਲਈ ਦਰਵਾਜ਼ਾ ਖੋਲ੍ਹਣ ਆ ਜਾਣ ਉੱਤੇ ਮਾਮੀ ਜੀ ਦੁਆਰਾ ਝੱਲੀ ਜਾ ਰਹੀ ਪੱਖੀ ਬੰਦ ਹੋ ਜਾਣ ਨਾਲ, ਮੱਖੀਆਂ ਦੇ ਭਰਪੂਰ ਹਮਲੇ ਕਾਰਨ ਬੱਚਾ ਅੱਖਾਂ, ਨੱਕ, ਮੂੰਹ ਮਲਦਾ ਅਤੇ ਉੱਚੀ ਉੱਚੀ ਰੋਂਦਾ ਹੋਇਆ ਜਾਗ ਪਿਆ। ਮੋਟਰ-ਸਾਈਕਲ ਵਿਹੜੇ ਵਿਚ ਖਲ੍ਹਾਰ ਕੇ ਅਸੀਂ ਮਾਮੀ ਜੀ ਦੇ ਪਿੱਛੇ ਪਿੱਛੇ ਕਮਰੇ ਵਿਚ ਦਾਖ਼ਲ ਹੋਏ। ਬੱਚੇ ਨੂੰ ਮੱਖੀਆਂ ਦੇ ਕਬਜ਼ੇ ਵਿਚੋਂ ਛੁਡਾ ਕੇ ਚੁੱਪ ਕਰਾਉਣ ਦਾ ਜਤਨ ਕਰਦਿਆਂ ਹੋਇਆਂ ਮਾਮੀ ਜੀ ਨੇਸਾਡੀ ਸੁਖ-ਸਾਂਦ ਪੁੱਛਣੀ ਚਾਹੀ। ਅਸੀਂ ਵੀ ਦੱਸਣ ਵਿਚ ਕੋਈ ਹਰਜ ਨਹੀਂ ਸਾਂ ਸਮਝਦੇ ਪਰ ਬੱਚਾ ਆਪਣਾ ਦੁਖ ਦੱਸਣ ਲਈ ਕਾਹਲਾ ਸੀ। ਉਸਨੇ ਕਿਸੇ ਦੀ ਕੋਈ ਪੇਸ਼ ਨਾ ਜਾਣ ਦਿੱਤੀ । ਉਹ ਆਪਣੇ ਮਾਮਾ-ਪਾਪਾ ਨੂੰ ਆਵਾਜ਼ਾਂ ਮਾਰਦਾ ਹੋਇਆ ਉੱਚੀ ਉੱਚੀ ਰੋਈ ਗਿਆ ਅਤੇ ਮਾਮੀ ਜੀ ਉਸਨੂੰ ਚੁੱਪ ਕਰਾਉਣ ਦਾ ਜਤਨ ਕਰਦੇ ਹੋਏ ਸਾਡੀ ਰਾਜ਼ੀ ਖ਼ੁਸ਼ੀ ਪੁੱਛਦੇ ਰਹੇ। ਬੱਚੇ ਦੇ ਰੋਣ-ਰੌਲੇ ਕਾਰਣ ਇਕ ਦੂਜੇ ਦੀਆਂ ਗੱਲਾਂ ਅੱਧ-ਪਚੱਧੀਆਂ ਸੁਣਦੀਆਂ ਸਨ। 'ਕਦੇ ਆਏ ਸੀ ?' ਵਿਚੋਂ ਕੇਵਲ 'ਕਦੋਂ' ਸੁਣ ਕੇ ਭੂਪੀ ਨੂੰ ਪੂਰਾ ਸੁਆਲ ਸਮਝੇ ਪੈ ਗਿਆ ਸੀ। ਇਸੇ ਤਰ੍ਹਾਂ 'ਬੀਬੀ' ਅਤੇ 'ਭਾਈਆ' ਦੋ ਸ਼ਬਦ ਸੁਣਨ ਵਿਚ ਆ ਜਾਣ ਉੱਤੇ ਪਤਾ ਲੱਗ ਗਿਆ ਕਿ ਉਹ ਸਾਡੇ ਮਾਤਾ-ਪਿਤਾ ਦੀ ਸੁਖ-ਸਾਂਦ ਪੁੱਛ ਰਹੇ ਹਨ।
ਸੁਖ-ਸਾਂਦ ਪੁੱਛੀ ਜਾਣ ਤਕ ਮਾਮੀ ਜੀ ਨੇ ਬੋਤਲ ਵਿਚ ਦੁੱਧ ਪਾ ਕੇ ਬੱਚੇ ਨੂੰ ਦੇ ਦਿੱਤਾ। ਇਸ ਲਈ ਉਹ ਚੁੱਪ ਕਰ ਗਿਆ। ਬੱਚੇ ਦੇ ਚੁੱਪ ਕਰ ਜਾਣ ਉੱਤੇ, ਕਦੋਂ ਆਏ ਸੀ ? ਕੀ ਹਾਲ ਹੈ ? ਬੀਬੀ-ਭਾਈਏ ਨੂੰ ਨਾਲ ਕਿਉਂ ਨਹੀਂ ਲਿਆਏ ? ਕਿੰਨੇ ਚਿਰ ਲਈ ਆਏ ਹੋ ? ਕਦੋਂ ਜਾਣਾ ਹੈ ?' ਦੀ ਸਾਰੀ ਮੁਹਾਰਨੀ ਇਕ ਵੇਰ ਫਿਰ ਦੁਹਰਾਈ ਗਈ। ਚਾਹ ਜਾਂ ਰੋਟੀ ਦੀ ਅਜੇ ਸਾਨੂੰ ਲੋੜ ਨਹੀਂ ਸੀ। ਠੰਢਾ ਪਾਣੀ ਪੀ ਕੇ ਅਸੀਂ ਸੰਤੁਸ਼ਟ ਹੈ ਗਏ ਪਰ ਮਾਮੀ ਜੀ ਦੀ ਤਸੱਲੀ ਨਾ ਹੋਈ। ਉਨ੍ਹਾਂ ਨੇ ਦੋ ਤਿੰਨ ਵੇਰ ਚਾਹ ਜਾਂ ਰੋਟੀ ਲਈ
ਕਮਰੇ ਵਿਚ ਗਰਮੀ ਸੀ, ਬਿਜਲੀ ਬੰਦ ਸੀ; ਮਾਮੀ ਜੀ ਕੋਲ ਕਰਨ ਲਈ ਬਹੁਤੀਆਂ ਗੱਲਾਂ ਨਹੀਂ ਸਨ, ਜੇ ਹੁੰਦੀਆਂ ਤਾਂ ਕੀਤੀਆਂ ਨਹੀਂ ਸਨ ਜਾ ਸਕਣੀਆਂ। ਕਿਉਂਜ ਬੱਚੇ ਦੇ ਮੁੜ ਜਾਗ ਪੈਣ ਅਤੇ ਰੋਣ ਦਾ ਡਰ ਸੀ। ਅਸੀਂ ਦੋਵੇਂ ਸੋਫੇ ਉੱਤੇ ਬੈਠੇ, ਆਪਣੇ ਮੂੰਹਾਂ ਤੋਂ ਮੱਖੀਆਂ ਉਡਾਉਣ ਵਿਚ ਰੁੱਝੇ, ਕਦੀ ਕੰਧਾਂ ਵੱਲ ਵੇਖਣ ਲੱਗ ਪੈਂਦੇ ਸਾਂ, ਕਦੀ ਛੱਤ ਵੱਲ ਅਤੇ ਕਦੀ ਇਕ ਦੂਜੇ ਵੱਲ। ਮੈਂ ਅੰਦਰੇ ਅੰਦਰ ਕੁੜ੍ਹ ਰਹੀ ਸਾਂ: ਕੀ ਸੋਚ ਕੇ ਆਏ ਸਾਂ, ਕੀ ਹੋ ਗਿਆ।
ਤਿੰਨ ਕੁ ਵਜੇ ਮਾਮੀ ਜੀ ਰਾਤ ਦੀ ਰੋਟੀ ਦਾ ਆਹਰ ਕਰਨ ਲੱਗ ਪਏ। ਉਸ ਵੇਲੇ ਬੱਚਾ ਵੀ ਜਾਗ ਪਿਆ; ਪਤਾ ਨਹੀਂ ਉਸਦੀ ਨੀਂਦ ਪੂਰੀ ਹੋ ਗਈ ਸੀ ਜਾਂ ਭੂਪੀ ਦੇ ਪੱਖੀ ਝੱਲਣ ਵਿਚ ਅਵੇਸਲਾ ਹੋ ਜਾਣ ਕਰ ਕੇ ਮੱਖੀਆਂ ਦਾ ਜ਼ੋਰ ਪੈ ਗਿਆ ਸੀ। ਕੁਝ ਵੀ ਹੋਵੇ ਮਾਮੀ ਜੀ ਕਿਚਨ ਵਿਚ ਰੁੱਤੇ ਹੋਏ ਸਨ ਅਤੇ ਬੱਚੇ ਦੀ ਸੰਭਾਲ ਕਰਨੀ ਸਾਡਾ ਇਖ਼ਲਾਕੀ ਫਰਜ਼ ਬਣ ਗਿਆ ਸੀ। ਬੱਚੇ ਦੇ ਮਾਤਾ-ਪਿਤਾ ਦੇ ਆਉਣ ਤਕ ਅਸੀਂ ਇਹ ਵਰਜ਼ ਨਿਭਾਉਂਦੇ ਰਹੇ। ਪੰਜ ਕੁ ਵਜੇ ਸਕੂਟਰ ਦੀ ਆਵਾਜ਼ ਸੁਣ ਕੇ ਬੱਚਾ 'ਮੰਮੀ ਮੰਮੀ' ਕਰਦਾ ਵਿਹੜੇ ਵਿਚ ਚਲਾ ਗਿਆ। ਭੂਪੀ ਦਾ ਭਰਾ ਅਤੇ ਭਰਜਾਈ ਆ ਗਏ। ਮੁੜ ਉਹੋ ਮੁਹਾਰਨੀ-ਕੀ ਹਾਲ ? ਕਦੋਂ ਆਏ ? ਕਿੰਨੀ ਛੁੱਟੀ ? ਕਦੋਂ ਜਾਣਾ ? ਦੱਸਿਆ ਕਿਉਂ ਨਾ ? ਅਸੀਂ ਛੁੱਟੀ ਲੈ ਲੈਂਦੇ। ਸਕੂਲ ਦੇ ਵਜੇ ਬੰਦ ਹੋ ਗਿਆ ਸੀ। ਅਸੀਂ ਐਵੇਂ ਧੁੱਪ ਤੋਂ ਬਚਣ ਲਈ ਦਫ਼ਤਰ ਵਿਚ ਬੈਠੇ ਰਹੇ। ਜੇ ਪਤਾ ਹੁੰਦਾ ਤੁਸੀਂ ਆਏ ਹੋ ਤਾਂ ਛੇਤੀ ਆ ਜਾਂਦੇ।
ਡੇਢ ਕੁ ਘੰਟੇ ਪਿੱਛੋਂ ਮਾਮਾ ਜੀ ਆ ਗਏ। ਮੁੜ ਉਹੋ ਸੁਆਲ ਅਤੇ ਉਹੋ ਜੁਆਸ਼। ਰੋਣੀ ਖਾਧੀ, ਸੋ ਗਏ। ਅਗਲੀ ਸਵੇਰ ਮਾਮਾ ਜੀ, ਭਾਅ ਜੀ ਅਤੇ ਭਾਬੀ ਜੀ ਸਾਡੇ ਸੁੱਤਿਆ ਸੁੱਤਿਆਂ ਹੀ ਆਪੋ ਆਪਣੇ ਕੰਮੀਂ ਜਾਣ ਲਈ ਤਿਆਰ ਹੋ ਗਏ। ਅੱਖਾਂ ਮਲਦਿਆਂ ਬਿਸਤਰੇ ਵਿਚੋਂ ਨਿਕਲ ਕੇ ਭੂਪੀ ਨੇ ਆਖਿਆ, "ਮਾਮਾ ਜੀ, ਅੱਜ ਅਸਾਂ ਚਲੇ ਜਾਣਾ ਹੈ। ਉਨ੍ਹਾਂ ਨੇ ਬੜੇ ਦਾਅਵੇ ਨਾਲ ਘੁਰ ਕੇ ਕਿਹਾ, "ਚੁੱਪ ਕਰ ਕੇ ਬੈਠਾ ਰਹਿ, ਕੱਲ ਆਇਆ, ਅੱਜ ਚਲੇ ਜਾਣਾ ਹੈ। ਬੱਸ ਏਨਾ ਹੀ ਮੇਲ ਸੀ ਸਾਡੇ ਨਾਲ ?"
"ਮਾਮਾ ਜੀ, ਮਜਬੂਰੀ ਹੈ, ਕੁਆ ਜੀ ਵੱਲ, ਫੇਰ ਮਾਸੀਆਂ ਵੱਲ ਵੀ ਜਾਣਾ ਹੈ; ਅਨੀਤਾ ਦੇ ਪਿੰਡ ਵੀ ਨਹੀਂ ਗਏ ਅਜੇ।"
“ਹੱਛਾ, ਕੱਲ ਕਰਾਂਗੇ ਸਾਰੀ ਗੱਲ," ਕਹਿ ਕੇ ਉਹ ਘਰੋਂ ਨਿਕਲ ਗਏ। ਉਨ੍ਹਾਂ ਦੇ ਜਾਣ ਮਗਰੋਂ ਅਸੀਂ ਨ੍ਹਾ ਧੋ ਕੇ ਨਾਸ਼ਤਾ ਕਰ ਕੇ ਸੋਚੀਂ ਪੈ ਗਏ ਕਿ ਪੰਜ ਪਹਾੜ ਦਿਨ ਕਿੰਜ ਬਿਤਾਇਆ ਜਾਵੇਗਾ। ਸੋਚ ਹੀ ਰਹੇ ਸਾਂ ਕਿ ਦੋ ਗੁਆਂਢਣਾਂ ਨੇ ਵਿਹੜੇ ਵਿਚ ਆ ਕੇ ਮਾਮੀ ਜੀ ਨੂੰ ਵਧਾਈ ਦਿੱਤੀ, "ਭੈਣੇ ਵਧਾਇਓਂ, ਸੁਖ ਨਾਲ ਦੋਹਤਵਾਨ ਆਇਆ ਹੈ।" ਵਧਾਈ ਦੇਣ ਪਿੱਛੋਂ ਉਨ੍ਹਾਂ ਨੇ ਵੀ ਸਾਡੀ ਅਤੇ ਸਾਡੇ ਮਾਤਾ ਪਿਤਾ ਦੀ ਸੁਖ-ਸਾਂਦ ਪੁੱਛੀ ਅਤੇ ਨਾਲ ਇਹ ਵੀ ਕਿ ਕਦੇ ਆਏ ਸਾਂ ਅਤੇ ਕਦੋਂ ਜਾਣਾ ਸੀ। ਇਹ ਪੁੱਛਦਿਆਂ
ਮਾਮੀ ਜੀ ਰਾਤ ਦੀ ਰੋਟੀ ਦੇ ਆਹਰ ਵਿਚ ਲੱਗੇ ਹੋਏ ਸਨ, ਭੂਪੀ ਬੱਚੇ ਨਾਲ ਖੇਡੇ ਪਿਆ ਹੋਇਆ ਸੀ ਅਤੇ ਮੈਂ ਜੈਪੁਰ, ਜੋਧਪੁਰ ਅਤੇ ਜੈਸਲਮੇਰ ਦੀਆਂ ਇਮਾਰਤਾਂ ਦੀ ਯਾਦ ਭੁਲਾਉਣ ਦਾ ਜਤਨ ਕਰ ਰਹੀ ਸਾਂ। ਜਦੋਂ ਮਾਮਾ ਜੀ, ਭਾਅ ਜੀ ਅਤੇ ਭਰਜਾਈ ਜੀ ਘਰ ਆਏ, ਮਾਮਾ ਜੀ ਕੋਲ ਪਲਾਸਟਿਕ ਦਾ ਥੈਲਾ ਸੀ, ਜਿਹੜਾ ਉਨ੍ਹਾਂ ਨੇ ਬਹੁਤ ਸਾਵਧਾਨੀ ਨਾਲ ਮਾਮੀ ਜੀ ਦੇ ਹਵਾਲੇ ਕੀਤਾ। ਅਸੀਂ ਦੋਵੇਂ ਸਾਰਾ ਦਿਨ ਇਹੋ ਪੱਕੀਆਂ ਪਕਾਉਂਦੇ ਰਹੇ ਸਾਂ ਕਿ ਕੱਲ ਜ਼ਰੂਰ ਹੀ ਇਥੋਂ ਚਲੇ ਜਾਣਾ ਹੈ। ਸਾਰਾ ਦਿਨ ਇਕ ਕਮਰੇ ਵਿਚ ਹੱਥ ਉੱਤੇ ਹੱਥ ਰੱਖ ਕੇ ਬੈਠਣ ਅਤੇ ਹਰ ਮਿੰਟ ਵਿਚ ਦੋ ਤਿੰਨ ਵਾਰ ਮੁੱਖੀਆਂ ਨੂੰ ਦੁਰਕਾਰਨ ਫਿਟਕਾਰਨ ਦੇ ਨਿਕੰਮੇਪਨ ਤੋਂ ਮੈਂ ਰੰਗ ਆ ਗਈ ਸਾਂ ।ਅਗਲਾ ਦਿਨ ਹੋਇਆ। ਉਹ ਤਿੰਨੇ ਸਦਾ ਵਾਂਗ ਆਪਣੇ ਕੰਮੀ ਕਾਰੀ ਜਾਣ ਲਈ ਤਿਆਰ ਹੋ ਗਏ। चुभी हे ਕਿਹਾ, “ਮਾਮਾ ਜੀ, ਅੱਜ ਅਸਾਂ ਜ਼ਰੂਰ ਚਲੇ ਜਾਣਾ ਹੋ।"
ਉਨ੍ਹਾਂ ਨੇ ਬਹੁਤੀ ਹੀਲ-ਹੁੱਜਤ ਕੀਤੇ ਬਿਨਾਂ ਆਖਿਆ, "ਹੱਛਾ, ਜਿਵੇਂ ਤੇਰੀ ਮਰਜ਼ੀ। ਅਸੀਂ ਤਾਂ ਚਾਹੁੰਦੇ ਹਾਂ ਚਾਰ ਦਿਨ ਰਹੇ; ਪਰ ਤੁਸੀਂ ਹੋਏ ਵਲੈਤੀ ਆਦਮੀ। ਬਹੁਤੀ ਕਾਹਲੀ ਪਾਈ ਹੈ ਤਸਾਂ: ਬਹਿ ਕੇ ਗੱਲ ਬਾਤ ਕਰਨ ਦਾ ਮੌਕਾ ਵੀ ਨਹੀਂ ਦਿੱਤਾ ।" ਭਾਅ ਜੀ ਅਤੇ ਭਰਜਾਈ ਜੀ ਦਰਵਾਜ਼ਿਉਂ ਬਾਹਰ ਜਾ ਚੁੱਕੇ ਸਨ ਅਤੇ ਸਕੂਟਰ ਸਟਾਰਟ ਕਰਕੇ ਮਾਮਾ ਜੀ ਦੀ ਉਡੀਕ ਕਰ ਰਹੇ ਸਨ।
ਉਨ੍ਹਾਂ ਦੇ ਚਲੇ ਜਾਣ ਪਿੱਛੋਂ ਅਸਾਂ ਚਾਹ ਪੀ ਕੇ ਜਾਣ ਦੀ ਤਿਆਰੀ ਕਰ ਲਈ। ਮਾਮੀ ਜੀ ਨੇ ਕੱਲ ਵਾਲੇ ਪਲਾਸਟਿਕ ਦੇ ਥੈਲੇ ਵਿਚੋਂ ਕੁਝ ਕੱਪੜੇ ਕੱਢ ਕੇ ਸਾਨੂੰ ਦਿੰਦਿਆਂ ਹੋਇਆ ਆਖਿਆ, "ਲਉ ਪੁੱਤਰ..।" ਉਨ੍ਹਾਂ ਦੀ ਗੱਲ ਵਿਚੋਂ ਟੋਕ ਕੇ ਰੂਪੀ ਨੇ ਆਖਿਆ, "ਨਹੀਂ ਮਾਮੀ ਜੀ, ਇਸਦੀ ਕੋਈ ਲੋੜ ਨਹੀਂ। ਇਹ ਪੁਰਾਣੇ...।"
"ਕਿਉਂ, ਲੋੜ ਕਿਉਂ ਨਹੀਂ ? ਵਿਆਹ ਤੋਂ ਪਿੱਛੋਂ ਸੁਖ ਨਾਲ ਪਹਿਲੀ ਵੇਰ ਆਏ ਹੋ; ਸ਼ਗਨ ਤੋਂ ਬਿਨਾਂ ਕਿਵੇਂ ਚਲੇ ਜਾਉਗੇ ?"
ਮਾਮੀ ਜੀ ਜ਼ਰਾ ਏਧਰ ਓਧਰ ਹੋਏ ਤਾਂ ਮੈਂ ਰੂਪੀ ਨੂੰ ਕਿਹਾ, "ਚਲੋ ਸ਼ਗਨ ਹੀ ਸਹੀ: ਪਰ ਤੁਰਨ ਦੀ ਕਰੋ।" ਉਂਞ ਮੈਨੂੰ ਪਤਾ ਸੀ ਕਿ ਸਾਡੇ ਜਾਣ ਵਿਚ ਹੁਣ ਕੋਈ ਰੋਕ ਨਹੀਂ ਪਾਈ ਜਾਣੀ। ਜੇ ਸ਼ਗਨ ਵਜੋਂ ਦਿੱਤਾ ਜਾਣ ਲਈ ਕੱਪੜਾ ਘਰ ਵਿਚ ਹੁੰਦਾ ਤਾਂ ਅਸੀਂ ਕੱਲ ਹੀ ਚਲੇ ਗਏ ਹੋਣਾ ਸੀ।
ਇਕ ਹਫ਼ਤਾ ਬੀਤ ਗਿਆ। ਇਕ ਭੂਆ ਅਤੇ ਦੋ ਮਾਸੀਆਂ ਨੂੰ ਮਿਲਣ ਵਿਚ
ਮੈਂ ਚਾਹੁੰਦੀ ਸਾਂ ਕਿ ਛੁੱਟੀ ਦੇ ਬਾਕੀ ਬਚੇ ਚਾਰ ਦਿਨ ਇਥੇ ਰਹਿ ਕੇ ਆਪਣੀ ਬਚਪਨ ਦੀਆਂ ਸਹੇਲੀਆਂ ਨਾਲ ਆਪਣੀ ਜਾਣੀ-ਪਛਾਣੀ ਧਰਤੀ ਦਾ ਸਪਰਸ਼ ਮਾਣਦੀ ਰਹਾਂ: ਪਰ ਭੂਪੀ ਨੇ ਇਕ ਹੋਰ ਹੀ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ, "ਮੇਰਾ ਇਕ ਦੋਸਤ ਹੈ ਦਲੀਪ । ਅਸੀਂ ਕਾਲਜ ਤਕ ਜਮਾਤੀ ਰਹੇ ਹਾਂ। ਮੈਂ ਉਸਦੇ ਘਰ ਦੋ ਦੋ, ਚਾਰ ਚਾਰ ਰਾਤਾਂ ਰਹਿੰਦਾ ਹੁੰਦਾ ਸਾਂ। ਉਸਦੀ ਮਾਤਾ ਬਹੁਤ ਪਿਆਰ ਕਰਦੀ ਸੀ ਮੈਨੂੰ। ਉਹ ਮੇਰੇ ਅਤੇ ਦਲੀਪ ਵਿਚ ਕੋਈ ਫਰਕ ਨਹੀਂ ਸੀ ਸਮਝਦੀ। ਪੜ੍ਹੀ ਲਿਖੀ ਹੈ: ਗਿਆਨੀ ਪਾਸ ਹੈ। ਅੰਕਲ ਅਤੇ ਉਹ ਮਿਲ ਕੇ ਆਪਣਾ ਗਿਆਨੀ ਕਾਲਜ ਚਲਾਉਂਦੇ ਹੁੰਦੇ ਸਨ। ਅੰਕਲ ਦੀ ਮੌਤ ਪਿੱਛੋਂ ਉਸਨੇ ਖ਼ਾਲਸਾ ਹਾਇਰ ਸਕੈਂਡਰੀ ਸਕੂਲ ਵਿਚ ਪੰਜਾਬੀ ਟੀਚਰ ਦੀ ਨੌਕਰੀ ਕਰ ਲਈ ਸੀ। ਹੁਣ ਰੀਟਾਇਰ ਹੋ ਚੁੱਕੀ ਹੈ। ਦਲੀਪ ਨੂੰ ਅਮਰੀਕਾ ਗਏ ਨੂੰ ਪੰਜ ਸਾਲ ਹੋ ਗਏ ਹਨ। ਸੁਣਿਆ ਹੈ, ਉਸਨੇ ਓਧਰ ਹੀ ਵਿਆਹ ਕਰਵਾ ਲਿਆ ਹੈ ਅਤੇ ਪੱਕਾ ਵੀ ਹੋ ਗਿਆ ਹੈ, ਪਰ ਆਪਣੀ ਮਾਂ ਦੀ ਖ਼ਬਰ ਸਾਰ ਨਹੀਂ ਲੈਂਦਾ। ਮੇਰਾ ਜੀਅ ਕਰਦਾ ਹੈ ਆਂਟੀ ਨੂੰ ਮਿਲਣ ਨੂੰ।"
ਛੁੱਟੀ ਤਾਂ ਬਰਬਾਦ ਹੋ ਹੀ ਚੁੱਕੀ ਸੀ; ਜਿਥੇ ਸੋ ਓਥੇ ਸਵਾ ਸੋ। ਚਲ ਇਵੇਂ ਹੀ ਸਹੀ; ਅਤੇ ਅਸੀਂ ਮੁੜ ਆਪਣੇ ਘਰ ਆ ਗਏ। ਦਲੀਪ ਦਾ ਪਿੰਡ ਰੂਪੀ ਦੇ ਪਿੰਡ ਤੋਂ ਦੋ ਕੁ ਮੀਲ ਦੀ ਵਿੱਥ ਉੱਤੇ ਹੈ। ਅਸੀਂ ਸਵੇਰੇ ਖਾਧੇ ਪੀਤੇ ਬਿਨਾਂ ਹੀ ਤਿਆਰ ਹੋ ਕੇ ਪੈਦਲ ਤੁਰਦੇ ਉਸਦੇ ਘਰ ਸਾਹਮਣੇ ਜਾ ਖਲੇਤੇ ਅਤੇ ਦਰਵਾਜਾ ਖੜਕਾਇਆ। ਕੁਝ ਚਿਰ ਪਿੱਛੋਂ ਜ਼ਰਾ ਕੁ ਧੱਕਿਆ; ਕੁੰਡਾ ਨਹੀਂ ਸੀ ਲੱਗਾ ਹੋਇਆ; ਦਰਵਾਜ਼ਾ ਖੁੱਲ੍ਹ ਗਿਆ: ਅਸੀਂ ਦੇਵੇ ਵਿਹੜੇ ਵਿਚ ਜਾ ਖਲੋਤੇ। ਸਵੱਛ ਵਸਤਰ ਧਾਰੀ, ਇਕ ਬਿਰਧ ਮਾਤਾ, ਹੌਲੀ ਹੌਲੀ ਤੁਰਦੀ ਸਾਡੇ ਕੋਲ ਆਈ। ਆਪਣੇ ਸੱਜੇ ਹੱਥ ਨੂੰ, ਸੂਰਜ ਦੀ ਰੋਸ਼ਨੀ ਰੋਕਣ ਲਈ, ਛੱਤਣ ਦੇ ਰੂਪ ਵਿਚ ਮੱਥੇ ਉੱਤੇ ਰੱਖੀ ਉਸਨੇ ਭੂਪੀ ਨੂੰ ਗਹੁ ਨਾਲ ਵੇਖਿਆ, ਬਾਹਾਂ ਫੈਲਾਈਆਂ ਅਤੇ ਰੂਪੀ ਨੂੰ ਆਪਣੀ ਗਲਵੱਕੜੀ ਵਿਚ ਲੈ ਕੇ, ਝੱਲਿਆਂ ਹਾਰ ਆਖਣ ਲੱਗੀ, "ਵੇ ਦੀਪਿਆ, ਵੇ ਮੇਰੇ ਚਾਨਣਾ, ਅੱਜ ਰਾਹ ਕਿਵੇਂ ਭੁੱਲ ਗਿਆ ਵੇ! ਮੇਰੀ ਸੁਣ ਲਈ ਸੱਚੇ ਰੱਬ ਨੰ: ਤੂੰ ਮੇਰੀ ਮਮਤਾ ਦੀ ਲਾਜ ਰੱਖ ਲਈ ਦੀਪਿਆ। ਜੁਗ ਜੁਗ ਜੀ ਵੇ ਜੀਣ ਜੋਗਿਆ, ਮਾ ਸਦਕੇ, ਮਾਂ ਵਾਰੀ। ਇੱਛਰਾਂ ਦਾ ਸੁੱਕਾ ਬਾਗ਼ ਹਰਾ ਹੋ ਗਿਆ, ਵੇ ਮੇਰੇ ਪੂਰਨਾ।"
ਅਸਾਂ ਦੋਹਾਂ ਇਹ ਸੋਚਿਆ ਕਿ ਜਾਂ ਤਾਂ ਨਜ਼ਰ ਦੀ ਕਮਜ਼ੋਰੀ ਕਾਰਣ ਉਹ ਸਾਨੂੰ ਪਛਾਣ ਨਹੀਂ ਸਕੀ ਜਾਂ ਪੁੱਤਰ-ਵਿਯੋਗ ਵਿਚ ਆਪਣਾ ਬੌਧਿਕ ਸੰਤੁਲਨ ਗਵਾ ਬੈਠੀ ਹੈ। ਅੰਦਰ ਜਾ ਕੇ ਜਦੋਂ ਅਸਾਂ ਉਸਨੂੰ ਆਪਣੇ ਸਾਰੇ ਕੰਮ ਠੀਕ ਠੀਕ ਤਰੀਕੇ ਨਾਲ ਕਰਦੀ ਵੇਖਿਆ ਤਾਂ ਸਾਨੂੰ ਇਹ ਵਿਸ਼ਵਾਸ ਹੋ ਗਿਆ ਕਿ ਉਸ ਦੀ ਨਜ਼ਰ ਕਮਜ਼ੋਰ ਨਹੀਂ, ਦਿਮਾਗੀ ਸੰਤੁਲਨ....... ਸ਼ਾਇਦ।
ਉਸਨੇ ਇਕ ਸੂਟਕੇਸ ਖੋਲ੍ਹਿਆ: ਉਸ ਵਿਚੋਂ ਇਕ ਬਨਾਰਸੀ ਸਾੜ੍ਹੀ ਕੱਢੀ। ਫਿਰ ਇਕ ਅਲਮਾਰੀ ਵਿਚੋਂ ਸਾਫ਼ ਤੌਲੀਆ ਕੱਢ ਕੇ ਮੈਨੂੰ ਪਕੜਾਉਂਦਿਆਂ ਆਖਿਆ, "ਲੋ ਬੀਬੀ ਰਾਣੀ, ਨਾ ਧੋ ਕੇ ਇਹ ਸਾੜ੍ਹੀ ਬੰਨ੍ਹ। ਕਿੰਨੇ ਸਾਲਾਂ ਤੋਂ ਤੇਰੇ ਲਈ ਖ਼ਰੀਦ ਕੇ ਰੱਖੀ ਸੀ। ਤੈਨੂੰ ਇਸ ਸਾੜ੍ਹੀ ਵਿਚ ਵੇਖਣ ਦੀ ਰੀਝ ਪੂਰੀ ਹੋਈ.... ਕਿਸੇ ਜਨਮ ਵਿਚ ਮੋਤੀ ਦਾਨ ਕੀਤੇ ਹੋਣਗੇ ਮੈਂ।"
ਹੁਣ ਉਹ ਬਿਲਕੁਲ ਨਾਰਮਲ ਹਾਲਤ ਵਿਚ ਸੀ। ਮੈਨੂੰ ਨ੍ਹਾਉਣ ਧੋਣ ਦੇ ਆਹਰ ਵਿਚ ਲਾ ਕੇ ਉਹ ਰਸੋਈ ਵਿਚ ਚਲੇ ਗਈ। ਮੇਰੇ ਨਾਉਂਦਿਆਂ ਅਤੇ ਕੱਪੜੇ ਬਦਲਦਿਆਂ ਉਸਨੇ ਆਲੂਆਂ ਵਾਲੇ ਪਰਾਉਂਠੇ ਅਤੇ ਚਾਹ ਬਣਾਉਣ ਦਾ ਪ੍ਰਬੰਧ ਕਰ ਲਿਆ। ਅਸੀਂ ਖਾਣ ਬੈਠੇ; ਉਹ ਗਰਮ ਗਰਮ ਪਕਾ ਕੇ ਲਿਆਉਂਦੀ ਗਈ। ਹੈਰਾਨ ਸਾਂ ਕਿ ਮੈਂ ਦੇ ਪਰਾਉਂਠੇ ਕਿਵੇਂ ਖਾ ਗਈ। ਰੂਪੀ ਦੀ ਪਲੇਟ ਵਿਚ ਉਹ ਉਦੋਂ ਤਕ ਪਰਾਉਂਠੇ ਰੱਖਣੋਂ ਨਾ ਹਟੀ, ਜਿੰਨਾ ਚਿਰ ਗਿਣਤੀ ਚਾਰ ਨੂੰ ਨਾ ਪੁੱਜ ਗਈ ਅਤੇ ਚਾਰ ਪਰਾਉਂਠੇ ਦੇ ਲੈਣ ਤੋਂ ਪਿੱਛ ਉਸਨੇ ਰੂਪੀ ਨੂੰ ਹੋਰ ਖਾਣ ਲਈ ਨਾ ਆਖਿਆ ਨਾ ਪੁੱਛਿਆ। ਰੂਪੀ ਨੂੰ ਸਵੇਰੇ ਰੱਜ ਕੇ ਖਾਣ ਦੀ ਆਦਤ ਹੈ, ਇਹ ਮੈਂ ਜਾਣਦੀ ਹਾਂ। ਆਲੂਆਂ ਵਾਲੇ ਪਰਾਉਂਠੇ ਵੀ ਉਸਨੂੰ ਪਸੰਦ ਹਨ ਅਤੇ ਚਾਰ ਤੋਂ ਘੱਟ ਉਸਨੇ ਕਦੇ ਖਾਧੇ ਵੀ ਨਹੀਂ। ਭੂਪੀ ਦੀਆਂ ਜਿਨ੍ਹਾਂ ਆਦਤਾਂ ਬਾਰੇ ਮੈਂ ਦੋ ਸਾਲਾਂ ਵਿਚ ਜਾਣ ਗਈ ਸਾਂ, ਉਨ੍ਹਾਂ ਆਦਤਾਂ ਦੀ ਜਾਣਕਾਰੀ ਬਿਰਧ ਮਾਤਾ ਲਈ ਅਸੰਭਵ ਨਹੀਂ ਸੀ ਕਿਉਂਜੁ ਦਲੀਪ ਨਾਲ ਲੰਮੀ ਦੋਸਤੀ ਰਹਿ ਚੁੱਕੀ ਸੀ ਭੂਪੀ ਦੀ। ਪਰ ਇਸ ਸਮੇਂ ਤਾਂ ਮਾਤਾ ਰੂਪੀ ਨੂੰ ਦਲੀਪ ਸਮਝ ਰਹੀ ਸੀ। ਕੀ ਉਸਦੀ ਦਿਮਾਗੀ ਖ਼ਰਾਬੀ ਨੇ ਛੁਪੀ ਅਤੇ ਦਲੀਪ ਨੂੰ ਦੋ ਤੋਂ ਇਕ ਕਰ ਦਿੱਤਾ ਸੀ ? ਉਸਦੀ ਨਿਰਛਲ, ਨਿਰਮਲ ਪ੍ਰਸੰਨਤਾ ਇਹ ਕਹਿੰਦੀ ਸੀ ਕਿ ਉਸਦੀ ਦਿਮਾਗੀ ਸਿਹਤ ਬਿਲਕੁਲ ਠੀਕ ਹੈ।
ਖਾਣ-ਖੁਆਉਣ ਤੋਂ ਵਿਹਲੀ ਹੋ ਕੇ ਮਾਤਾ ਨੇ ਸਾਨੂੰ ਮੰਜੇ ਉੱਤੇ ਬਿਠਾ ਲਿਆ ਅਤੇ ਇਕ ਨਿੱਕਾ ਜਿਹਾ ਸੂਟਕੇਸ ਸਾਡੇ ਕੋਲ ਲਿਆ ਰੱਖਿਆ ਅਤੇ ਮੈਨੂੰ ਖੋਲ੍ਹਣ ਲਈ ਆਖਿਆ। ਮੈਂ ਖੋਲ੍ਹਿਆ। ਉਸ ਵਿਚ ਨਿੱਕੇ ਬੱਚੇ ਦੇ ਕੱਪੜੇ ਸਨ । ਕੁਝ ਸੀਤੇ ਹੋਏ ਅਤੇ ਕੁਝ ਸਲਾਈਆਂ ਨਾਲ, ਕੁਝ ਕਰੋਸ਼ੀਏ ਨਾਲ ਉਣੇ ਹੋਏ। ਕੱਪੜੇ ਵਿਖਾਉਂਦਿਆਂ ਹੋਇਆ ਉਸਨੇ ਦੱਸਿਆ,
ਫਿਰ ਅਲਮਾਰੀ ਵਿਚੋਂ ਇਕ ਮਦਰਾਸੀ ਸਾਰੀ ਕੱਢ ਕੇ ਮੈਨੂੰ ਦਿੰਦਿਆਂ ਹੋਇਆ ਆਖਿਆ, "ਬੀਬੀ ਰਾਣੀ, ਸ਼ਾਮ ਨੂੰ ਇਹ ਸਾੜ੍ਹੀ ਲਾਵਾਂ। ਮੇਰਾ ਜੀ ਕਰਦਾ ਹੈ ਤੈਨੂੰ ਵੱਖ ਵੱਖ ਰੂਪਾਂ ਵਿਚ ਵੇਖਣ ਨੂੰ, ਧੀ ਦੇ ਰੂਪ ਵਿਚ, ਨੂੰਹ ਦੇ ਰੂਪ ਵਿਚ, ਮਾਂ ਦੇ ਰੂਪ ਵਿਚ, ਅੰਨਪੂਰਣਾ ਦੇ ਰੂਪ ਵਿਚ, ਗ੍ਰਹਿਲਕਸ਼ਮੀ ਦੇ ਰੂਪ ਵਿਚ। ਕਿੰਨੇ ਰੂਪ ਹਨ ਤੇਰੇ, ਧੀਏ! ਕਿੰਨੀ ਭੁੱਖ ਹੈ ਮੈਨੂੰ ਤੇਰੇ ਅਨੇਕ ਰੂਪਾਂ ਨੂੰ ਵੇਖਣ ਦੀ।" ਮਾਂ ਦੀਆਂ ਅੱਖਾਂ ਭਰ ਆਈਆਂ।
ਸ਼ਾਮ ਨੂੰ ਮਾਤਾ ਨੇ ਮਾਂਹ ਦੀ ਖਿਚੜੀ ਬਣਾਈ। ਮੈਂ ਫਿਰ ਹੈਰਾਨ ਹੋਈ ਕਿ ਮਾਂਹ ਦੀ ਖਿਚੜੀ ਤਾਂ ਛਪੀ ਦੀ ਪਸੰਦ ਹੈ। ਜਦੋਂ ਖਿਚੜੀ ਬਣ ਗਈ, ਉਸਨੇ ਰੂਪੀ ਨੂੰ ਆਖਿਆ, "ਦੀਪੂ ਪੁੱਤਰ, ਖਿਚੜੀ ਬਣ ਗਈ ਹੈ। ਆਪਣੇ ਘਰ ਲਵੇਰਾ ਨਹੀਂ। ਮੈਂ ਸੂਬੇਦਾਰਨੀ ਕੋਲੋਂ ਮੱਖਣ ਲੈ ਆਵਾ। ਤੁਸੀਂ ਰੋਟੀ ਖਾਣ ਲਈ ਤਿਆਰ ਹੋਵੇ।"
ਉਸਦੇ ਜਾਣ ਪਿੱਛੋਂ ਰੂਪੀ ਨੇ ਦੱਸਿਆ ਕਿ ਖਿਚੜੀ ਵਿਚ ਮੱਖਣ ਪਾ ਕੇ ਖਾਣਾ ਕੇਵਲ ਮੈਨੂੰ ਹੀ ਪਸੰਦ ਹੈ, ਦਲੀਪ ਨੂੰ ਮੱਖਣ ਨਾਲ ਨਫ਼ਰਤ ਸੀ। ਉਹ ਕਹਿੰਦਾ ਹੁੰਦਾ ਸੀ, 'ਮੱਖਣ ਦੀ ਚਿਕਨਾਹਟ ਦਾ ਚੇਤਾ ਕਰਕੇ ਮੇਰਾ ਜੀਅ ਕੱਚਾ ਹੋਣ ਲੱਗ ਪੈਂਦਾ ਹੈ, ਉਸਨੇ ਸਾਗ ਵਿਚ ਵੀ ਕਦੇ ਮੱਖਣ ਨਹੀਂ ਸੀ ਪਾਇਆ: ਤੜਕੇ ਵਿਚ ਜਿਹੜਾ ਘਿਉ ਪੈ ਗਿਆ, ਸੋ ਪੈ ਗਿਆ।
ਮਾਤਾ ਨੇ ਘਰ ਆ ਕੇ ਦੱਸਿਆ ਕਿ ਉਹ ਸੂਬੇਦਾਰਨੀ ਨੂੰ ਸਵੇਰੇ ਤਾਜ਼ਾ ਮੱਖਣ ਰੱਖਣ ਲਈ ਕਹਿ ਆਈ ਹੈ। ਸਵੇਰੇ ਉੱਠ ਕੇ ਉਸਨੇ ਫਿਰ ਆਲੂਆਂ ਵਾਲੇ ਪਰਾਉਂਠੇ ਪਕਾਏ। ਭੂਪੀ ਦੇ ਚਾਰ ਪਰਾਉਂਠੇ ਅਤੇ ਲੱਪ ਸਾਰਾ ਮੱਖਣ ਖਾਣ ਉੱਤੇ ਮਾਂ ਨੂੰ ਜੋ ਤ੍ਰਿਪਤੀ ਹੋਈ, ਉਹ ਉਸਦੇ ਚਿਹਰੇ ਉੱਤੇ ਪ੍ਰਤੱਖ ਵੇਖੀ ਜਾ ਸਕਦੀ ਸੀ। ਉਸ ਦਿਨ ਮਾਤਾ ਨੇ ਮੈਨੂੰ ਨਵੀਆਂ ਵਹੁਟੀਆਂ ਵਾਲੇ ਕੱਪੜੇ ਪਹਿਨਣ ਨੂੰ ਆਖਿਆ। ਉਹਦੀ ਆਗਿਆ ਮੰਨਣ ਵਿਚ ਕੋਈ ਵਿਸਮਾਦੀ ਆਨੰਦ ਸੀ । ਅਸਾਂ ਉਸਨੂੰ ਦੱਸਿਆ ਸੀ ਕਿ ਅੱਜ ਸ਼ਾਮ ਨੂੰ ਅਸਾਂ ਚਲੇ ਜਾਣਾ ਹੈ। ਸਾਡੇ ਕੋਲ ਹੋਰ ਵਕਤ ਨਹੀਂ ਸੀ।
ਸਾਡੀ ਵਿਦਾਇਗੀ ਦਾ ਸਮਾਂ ਨੇੜੇ ਆ ਗਿਆ। ਮਾਤਾ ਨੇ ਦੋਹਾਂ ਸਾੜ੍ਹੀਆਂ ਨੂੰ, ਜੋ ਮੈਂ ਪਹਿਨੀਆਂ ਸਨ ਅਤੇ ਉਸ ਸੂਟ ਨੂੰ, ਜਿਸ ਨੂੰ ਪਹਿਨ ਕੇ ਅੱਜ ਮੈਂ ਨਵੀਂ ਵਹੁਟੀ ਬਣ ਰਹੀ ਸਾਂ, ਉਸੇ ਨਿੱਕੇ ਜਿਹੇ ਸੁਟਕੇਸ ਵਿਚ ਰੱਖ ਦਿੱਤਾ, ਜਿਸ ਵਿਚ ਬੱਚੇ ਦੇ ਕੱਪੜੇ ਪਏ ਸਨ। ਅਸੀਂ ਜਿਸ ਤਰ੍ਹਾਂ ਦੇ ਆਏ ਸਾਂ ਉਸੇ ਤਰ੍ਹਾਂ ਦੇ ਵਿਦਾ ਹੋਣ ਲੱਗੇ। ਮਾਤਾ ਨੇ ਸੂਟਕੇਸ ਭੂਪੀ ਦੇ ਹੱਥ ਵਿਚ ਦੇ ਕੇ ਆਖਿਆ, "ਰੂਪੀ, ਜਦੋਂ ਤੂੰ ਦਰਵਾਜ਼ਾ ਖਟਖਟਾਇਆ ਸੀ, ਉਸ ਸਮੇਂ ਮੈਂ ਦੀਪੂ ਦੇ ਧਿਆਨ ਵਿਚ ਬੈਠੀ ਸਾਂ। ਆਪਣੇ ਆਪ ਤੋਂ ਉੱਕੀ ਬੇਖ਼ਬਰ ਸਾਂ ਕਿ ਦਰਵਾਜਾ ਖੜਕਿਆ। ਮੈਂ ਜਾਤਾ ਮੇਰਾ ਦੀਪੂ ਆਇਆ ਹੈ। ਜਿਵੇਂ ਕੋਈ ਨੀਂਦ
ਆਪਣੇ ਪਿੰਡ ਨੂੰ ਤੁਰੀ ਆਉਂਦੀ ਮੈਂ ਸੋਚ ਰਹੀ ਸਾਂ, "ਮੇਰੀ ਛੁੱਟੀ ਸਫਲ ਹੋਈ ਹੈ। ਇਸ ਮਾਂ ਦੀ ਮਮਤਾ ਵਿਚ ਰਾਜਸਥਾਨ ਦੀ ਹੀ ਨਹੀਂ, ਸਗੋਂ ਸਾਰੇ ਦੇਸ਼ ਦੀ ਸੁੰਦਰਤਾ ਮੈਂ ਵੇਖ ਲਈ ਹੈ।"
ਸੰਵੇਦਨਾ
ਮੈਂ ਅਜਿਹੀ ਮੀਟਿੰਗ ਵਿਚ ਪਹਿਲੀ ਵੇਰ ਹੀ ਗਿਆ ਸਾਂ । ਮੇਰਾ ਇਕ ਮਿੱਤਰ ਬਦੋਬਦੀ ਮੈਨੂੰ ਨਾਲ ਲੈ ਗਿਆ ਸੀ। ਉਹ ਕਿਸੇ ਸਾਹਿਤ ਸਭਾ ਦਾ ਮੈਂਬਰ ਸੀ। ਉਹ ਆਪਣੀ ਸਭਾ ਦੀਆਂ ਸਾਹਿਤਕ ਸਰਗਰਮੀਆਂ ਦਾ ਜ਼ਿਕਰ ਕਰਦਾ ਰਹਿੰਦਾ ਸੀ। ਸਾਝੀ ਸਭਾ ਉੱਚੇ ਪੱਧਰ ਦੀ ਸਾਹਿਤ ਸਿਰਜਣਾ ਦਾ ਜਿਉਂਦਾ ਜਾਗਦਾ ਸਰੋਤ ਹੈ: ਇਹ ਸਾਡੀ ਸੰਸਕ੍ਰਿਤੀ ਦੀ ਰੱਖਿਅਕ ਹੈ; ਇਹ ਦੇਸ਼-ਵਿਦੇਸ਼ ਦੇ ਸਾਹਿਤਕਾਰਾਂ ਨੂੰ ਸਨਮਾਨਤ ਕਰ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਵਰਗੇ ਹੋਰ ਕਈ ਸਾਹਿਤਕਾਰਾਂ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੀ ਹੈ, ਇਸ ਦੀਆਂ ਮਾਹਵਾਰੀ ਮੀਟਿੰਗਾਂ ਵਿਚ ਜ਼ਰੂਰੀ ਵਿਸ਼ਿਆਂ ਉੱਤੇ ਗੰਭੀਰ ਚਰਚਾ ਹੁੰਦੀ ਹੈ; ਮਿਆਰੀ ਸਾਹਿਤ ਨਾਲ ਜਾਣ-ਪਛਾਣ ਹੁੰਦੀ ਹੈ। ਇਸ ਰਾਹੀਂ ਪ੍ਰਤਿਭਾਵਾਨ ਵਿਅਕਤੀਆਂ ਦੀ ਸੁਹਬਤ ਵਿਚ ਸਮਾਂ ਗੁਜ਼ਾਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ, " ਅਤੇ ਇਹੋ ਜਿਹੇ ਕਈ ਹੋਰ ਬਾਗਾਂ ਦੀ ਹਰਿਆਵਲ ਨੇ ਮੈਨੂੰ ਆਪਣੇ ਮਿੱਤਰ ਦੀ ਸਿਆਣਪ ਉੱਤੇ ਭਰਪੂਰ ਭਰੋਸਾ ਕਰਨ ਲਈ ਤਿਆਰ ਕਰ ਲਿਆ। ਜੀਵਨ ਵਿਚ ਪਹਿਲੀ ਵੇਰ ਮੈਂ ਇਕ ਸਾਹਿਤਿਕ ਮੀਟਿੰਗ ਵਿਚ ਚਲਾ ਗਿਆ।
ਮੇਰੇ ਮਿੱਤਰ ਦੇ ਦੱਸਣ ਅਨੁਸਾਰ ਉਹ ਮੀਟਿੰਗ ਵਿਸ਼ੇਸ਼ ਤੌਰ ਉੱਤੇ ਮਹੱਤਵਪੂਰਣ ਸੀ। ਉਸ ਦਿਨ ਸਭਾ ਦੇ ਸ੍ਰੇਸ਼ਟ ਕਹਾਣੀਕਾਰ ਨੇ ਆਪਣੀ ਲਿਖੀ ਕਹਾਣੀ ਪੜ੍ਹ ਕੇ ਸੁਣਾਉਣੀ ਸੀ। ਸਭਾ ਦੇ ਮੈਂਬਰ ਉਸ ਲੇਖਕ ਨੂੰ ਕਹਾਣੀ ਜਗਤ ਦਾ ਬੇ-ਰਾਜ ਬਾਦਸ਼ਾਹ ਮੰਨਦੇ ਸਨ। ਜਿਹੜੀ ਕਹਾਣੀ ਉਸ ਮੀਟਿੰਗ ਵਿਚ ਸੁਣਾਈ ਜਾਣ ਵਾਲੀ ਸੀ, ਉਹ ਸਾਹਿਤ ਸੰਸਾਰ ਵਿਚ ਆਪਣੀ ਉਚੇਚੀ ਥਾਂ ਬਣਾ ਚੁੱਕੀ ਸੀ। ਪਿਛਲੇ ਇਕ ਮਹੀਨੇ ਤੋਂ ਅਖ਼ਬਾਰਾਂ-ਇਸ਼ਤਿਹਾਰਾਂ ਰਾਹੀਂ ਮੀਟਿੰਗ ਵਿਚ ਪੜ੍ਹੀ ਜਾਣ ਵਾਲੀ ਇਸ ਕਹਾਣੀ ਬਾਰੇ ਲੋਕਾਂ ਨੂੰ ਦੱਸਿਆ ਜਾ ਰਿਹਾ ਸੀ-ਕੇਵਲ ਮੀਟਿੰਗ ਦਾ ਸਮਾਂ-ਸਥਾਨ ਹੀ ਨਹੀਂ, ਸਗੋਂ ਕਹਾਣੀ ਦੇ ਵਿਸ਼ੇ-ਵਸਤੂ ਬਾਰੇ ਵੀ।
ਪਰੰਤੂ ਇਸ ਸੂਚਨਾ-ਸੰਚਾਰ ਦਾ ਆਮ ਲੋਕਾਂ ਉੱਤੇ ਬਹੁਤਾ ਅਸਰ ਨਹੀਂ ਸੀ ਹੋਇਆ। ਮੀਟਿੰਗ ਦੀ ਹਾਜ਼ਰੀ ਦੇ ਕੁ ਦਰਜਨ ਵਿਅਕਤੀਆਂ ਤੋਂ ਘੱਟ ਹੀ ਸੀ। ਹਾਜ਼ਰ ਲੋਕਾਂ ਵਿਚ ਨਿਰੋਲ ਸਰੋਤਾ, ਸ਼ਾਇਦ ਮੈਂ ਇਕੱਲਾ ਹੀ ਸਾਂ। ਬਾਕੀ ਸਾਰੇ ਲੇਖਕ ਸਨ: ਕਵੀ, ਕਹਾਣੀਕਾਰ, ਨਾਵਲਕਾਰ, ਗਜ਼ਲ ਗੋ ਅਤੇ ਆਲੋਚਕ। ਉਨ੍ਹਾਂ ਵਿਚ ਅੱਧਿਉਂ ਬਹੁਤੇ ਪੀ-ਐਚ.ਡੀ. ਸਨ। ਇਸ ਸੱਚ ਤੋਂ ਜਾਣੂ ਹੋਣ ਦਾ ਸੁਭਾਗ ਮੈਨੂੰ ਇਸ ਕਰਕੇ ਪ੍ਰਾਪਤ ਹੋ ਗਿਆ ਕਿ ਮੀਟਿੰਗ ਦੇ ਆਰੰਡ ਵਿਚ ਸਭਾ ਦੇ ਸੈਕਟਰੀ ਨੇ ਹਾਜ਼ਰ ਲੋਕਾਂ ਦੀ ਜਾਣ-ਪਛਾਣ ਕਰਾਈ ਸੀ। ਇਹ ਜਾਣ-ਪਛਾਣ ਨਿਰੋਲ ਰਸਮੀ ਸੀ। ਉਥੇ ਆਉਣ ਉੱਤੇ
ਜਾਣ-ਪਛਾਣ ਤੋਂ ਪਿੱਛੋਂ ਸੈਕਟਰੀ ਸਾਹਿਬ ਨੇ ਸਮੇਂ ਸਿਰ ਪੁੱਜਣ ਲਈ ਸਭ ਦਾ ਧੰਨਵਾਦ ਕਰਦਿਆਂ ਹੋਇਆ ਇਹ ਵੀ ਆਖਿਆ, "ਅੱਜ ਦੀ ਹਾਜ਼ਰੀ ਸਾਡੀ ਆਸ ਉਮੀਦ ਤੋਂ ਕਿਤੇ ਵੱਧ ਹੈ। ਸਾਹਿਤਿਕ ਸਮਾਰੋਹਾਂ ਉੱਤੇ ਹਾਜ਼ਰੀ ਦਾ ਵੱਧ ਹੋਣਾ ਗ਼ੈਰ-ਕੁਦਰਤੀ ਹੈ, ਕਿਉਂਕਿ ਮਿਆਰੀ ਕਲਾ ਦੀ ਸੂਝ ਆਮ ਲੋਕਾਂ ਨੂੰ ਨਹੀਂ ਹੁੰਦੀ। ਅੱਜ ਦੀ ਹਾਜ਼ਰੀ ਦਾ ਸਿਹਰਾ ਸਾਡੇ ਮਿੱਤਰ ਦੀ ਕਹਾਣੀ-ਕਲਾ ਦੇ ਸਿਰ ਹੈ। ਇਹ ਮਾਂ-ਬੋਲੀ ਦੇ ਅਣਥੱਕ ਸੇਵਕ ਹਨ। ਗਰੋਸਰੀ ਦੀ ਦੁਕਾਨ ਕਰਦਿਆਂ ਹੋਇਆਂ ਪੀ-ਐਚ.ਡੀ. ਦੀ ਤਿਆਰੀ ਕਰਨੀ ਅਤੇ ਪੀ-ਐਚ.ਬੀ. ਦੀ ਤਿਆਰੀ ਕਰਦਿਆਂ ਹੋਇਆ ਸਾਹਿਤ-ਰਚਨਾ ਜਾਰੀ ਰੱਖਣੀ ਹਾਰੀ-ਸਾਰੀ ਦਾ ਕੰਮ ਨਹੀਂ। ਮੈਂ ਉਨ੍ਹਾਂ ਦੀ ਸੇਵਾ ਵਿਚ ਬੇਨਤੀ ਕਰਦਾ ਹਾਂ ਕਿ ਉਹ ਆਪਣੀ ਕਹਾਣੀ ਪੜ੍ਹ ਕੇ ਸੁਣਾਉਣ।"
ਕਹਾਣੀਕਾਰ ਜੀ ਆਪਣੀ ਕਹਾਣੀ ਪੜ੍ਹਨ ਲਈ ਮੰਚ ਉੱਤੇ ਆ ਗਏ। ਅਜੇ ਉਹ ਸਭਾ ਦੇ 'ਸੰਚਾਲਕਾਂ' ਅਤੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਆਏ 'ਸਾਹਿਤਕਾਰਾਂ ਅਤੇ ਕਲਾ-ਪਾਰਖੂਆਂ' ਦਾ ਧੰਨਵਾਦ ਹੀ ਕਰ ਰਹੇ ਸਨ ਕਿ ਪੈਂਤੀ ਕੁ ਸਾਲਾਂ ਦਾ ਇਕ ਆਦਮੀ ਹਾਲ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦਾਖ਼ਲ ਹੋਇਆ। ਸਾਰਿਆਂ ਵਾਂਗ ਮੈਂ ਵੀ ਮੁੜ ਕੇ ਉਸ ਆਦਮੀ ਵੱਲ ਵੇਖਿਆ। ਉਹ ਆਦਮੀ ਸਾਹਿਤਕਾਰ ਜਾਂ ਸਮਾਲੋਚਕ ਨਾ ਹੋਣ ਕਰਕੇ ਉਨ੍ਹਾਂ ਸਾਰਿਆਂ ਲਈ ਓਪਰਾ ਸੀ, ਮੇਰੇ ਮਿੱਤਰ ਲਈ ਵੀ। ਸਾਰੇ ਸਾਹਿਤਕਾਰਾਂ ਨੇ ਉਸ ਵੱਲੋਂ ਇਉਂ ਮੂੰਹ ਮੋੜ ਲਿਆ, ਜਿਵੇਂ ਸਾਹਿਤਿਕ ਮੀਟਿੰਗ ਵਿਚ ਓਪਰਿਆਂ ਦਾ ਆਗਮਨ ਉਨ੍ਹਾਂ ਨੂੰ ਸੁਖਾਇਆ ਨਾ ਹੋਵੇ। ਮੈਂ 'ਉਸ ਨੂੰ' ਜਾਣਦਾ ਸਾਂ ਪਰ ਓਨਾ ਨਹੀਂ, ਜਿੰਨਾ 'ਉਸ ਬਾਰੇ'। ਮੈਂ ਆਪਣੀ ਥਾਂ ਤੋਂ ਉੱਠ ਕੇ ਉਸ ਕੋਲ ਗਿਆ ਅਤੇ ਬਾਹੋਂ ਪਕੜ ਕੇ, ਸਤਿਕਾਰ ਨਾਲ, ਉਸ ਨੂੰ ਆਪਣੇ ਲਾਗਲੀ ਕੁਰਸੀ ਉੱਤੇ ਲਿਆ ਬਿਠਾਇਆ। ਬੈਠਣ ਤੋਂ ਪਹਿਲਾਂ ਉਸਨੇ ਆਪਣੇ ਹੱਥ ਵਿਚਲਾ ਕਾਗਜ਼ ਤਹਿ ਕਰ ਕੇ ਆਪਣੇ ਕੋਟ ਦੀ ਅੰਦਰਲੀ ਜੇਬ ਵਿਚ ਪਾਇਆ। ਇਹ, ਇਸ ਮੀਟਿੰਗ ਦੀ ਸੂਚਨਾ ਦੇਣ ਲਈ, ਸਜ਼ਾ ਵੱਲੋਂ ਛਾਪਿਆ ਹੋਇਆ ਇਸ਼ਤਿਹਾਰ ਸੀ। ਉਸ ਆਦਮੀ ਪ੍ਰਤੀ ਮੇਰਾ ਸਾਦਰ ਵਤੀਰਾ ਇਕ ਪ੍ਰਕਾਰ ਦੀ ਜ਼ਮਾਨਤ ਸੀ, ਜਿਹੜੀ ਮਨਜ਼ੂਰ ਕਰ ਲਈ ਗਈ ਅਤੇ ਕਹਾਣੀਕਾਰ ਨੇ ਕਹਿਣਾ ਸ਼ੁਰੂ ਕੀਤਾ, "ਜਿਹਾ ਕਿ ਸਭਾ ਦੁਆਰਾ ਛਾਪੇ ਗਏ ਇਸ਼ਤਿਹਾਰ ਵਿਚ ਵੀ ਦੱਸਿਆ ਗਿਆ ਹੈ, ਇਹ ਕਹਾਣੀ ਕੋਰੀਆ ਦੇ ਉਸ ਹਵਾਈ ਜਹਾਜ਼ ਨਾਲ ਸੰਬੰਧਤ ਹੈ, ਜਿਸ ਨੂੰ ਅਮਰੀਕਾ ਦੁਆਰਾ ਜਸੂਸੀ ਲਈ ਵਰਤਿਆ ਜਾ ਰਿਹਾ ਹੋਣ ਕਰਕੇ ਰੂਸੀਆਂ ਨੇ ਰਾਕਟ ਮਾਰ ਕੇ ਤਬਾਹ ਕਰ ਦਿੱਤਾ ਸੀ।"
ਜੀਵਨ ਵਾਂਗ ਉਸਦੀ ਪਤਨੀ ਜੋਤੀ ਵੀ ਉਚੇਰੀ ਵਿਦਿਆ ਲਈ ਵਲੈਤ ਆਈ ਸੀ। ਇਥੇ ਹੀ ਜੀਵਨ ਨਾਲ ਉਸਦੀ ਜਾਣ-ਪਛਾਣ, ਮਿੱਤਰਤਾ ਅਤੇ ਬਾਦੀ ਹੋਈ ਸੀ। ਜੀਵਨ ਅਤੇ ਜੋਤੀ ਦਾ ਇਹ ਸੰਬੰਧ ਉਨ੍ਹਾਂ ਦੇ ਮਾਪਿਆਂ ਨੂੰ ਪਸੰਦ ਨਹੀਂ ਸੀ। ਜੀਵਨ ਦੇ ਮਾਤਾ-ਪਿਤਾ ਨੇ ਉਸ ਨਾਲੋਂ ਕਾਨੂੰਨੀ ਤੌਰ ਉੱਤੇ ਨਾਤਾ ਤੋੜਨ ਦੀ ਹਿੰਮਤ ਜਾਂ ਹਿਮਾਕਤ ਕਰ ਲਈ ਸੀ। ਉਨ੍ਹਾਂ ਦੇ ਤਿੰਨ ਪੁੱਤਰ ਹੋਰ ਸਨ। ਆਪਣਾ ਸਭ ਕੁਝ ਉਨ੍ਹਾਂ ਨੂੰ ਦੇ ਕੇ ਉਹ ਆਸਾਰ ਸੰਸਾਰ ਤੋਂ ਵਿਦਾ ਹੋ ਚੁੱਕੇ ਸਨ। ਜੋਤੀ ਆਪਣੇ ਮਾਪਿਆਂ ਦੀ ਇਕੋ ਇਕ ਔਲਾਦ ਹੋਣ ਕਰਕੇ, ਮਾਪਿਆ ਅਤੇ ਜੋਤੀ ਵਿਚਲਾ ਸੰਬੰਧ-ਸੂਤ ਏਨਾ ਸੌਖਾ ਟੁੱਟਣ ਵਾਲਾ ਨਹੀਂ ਸੀ। ਏਸੇ ਕਰੋਸੇ ਦੇ ਸਹਾਰੇ, ਜੋਤੀ ਆਪਣੇ ਜੀਵਨ ਦੀਆਂ ਦੋ 'ਕਿਰਨਾਂ' ਨੂੰ ਨਾਲ ਲੈ ਕੇ ਆਪਣੇ ਮਾਪਿਆਂ ਨੂੰ ਜਾ ਮਿਲੀ। ਇਸ ਮਿਲਾਪ ਦੀ ਰੋਸ਼ਨੀ ਨੇ ਸ਼ੱਕਾਂ ਅਤੇ ਗਿਲਿਆਂ ਦੇ ਸਾਰੇ ਹਨੇਰੇ ਹਟਾ ਕੇ ਮਾਪਿਆਂ ਦੇ ਮਨਾਂ ਨੂੰ ਪ੍ਰਸੰਨਤਾ ਦੇ ਪ੍ਰਕਾਸ਼ ਨਾਲ ਭਰ ਦਿੱਤਾ। ਆਪਣੀ ਪ੍ਰਸੰਨਤਾ ਨੂੰ ਆਪਣੇ ਸਨੇਹੀਆਂ ਨਾਲ ਸਾਂਝੀ ਕਰਨ ਲਈ ਜੋਤੀ ਆਪਣੇ ਮਾਤਾ-ਪਿਤਾ ਅਤੇ ਦੋ ਬੱਚਿਆਂ ਸਮੇਤ ਓਸੇ ਕੋਰੀਅਨ ਹਵਾਈ ਜਹਾਜ਼ ਵਿਚ ਸਕਰ ਕਰ ਰਹੀ ਸੀ, ਜਿਸ ਨਾਲ ਸੰਬੰਧਤ ਕਹਾਣੀ ਸਾਡੇ ਸ੍ਰੇਸ਼ਟ ਕਹਾਣੀਕਾਰ ਦੁਆਰਾ ਲਿਖੀ ਗਈ ਸੀ ਅਤੇ ਇਸ ਸਮੇਂ ਸੁਣਾਈ ਜਾਣ ਵਾਲੀ ਸੀ।
ਕਹਾਣੀਕਾਰ ਜੀ ਕਹਿ ਰਹੇ ਸਨ, "ਆਪਣੀ ਕਹਾਣੀ ਰਾਹੀਂ ਰੂਸ ਦ ਪੱਖ ਨੂੰ, ਲੋਕਾਂ ਦੇ ਪੱਖ ਨੂੰ, ਮਾਨਵਤਾ ਦੇ ਪੱਖ ਨੂੰ, ਨਿਆਏ ਅਤੇ ਸੱਚ ਦੇ ਪੱਖ ਨੂੰ, ਮੈਂ, ਕਿੰਨਾ ਕੁ ਉਭਾਰ ਸਕਿਆ ਹਾਂ, ਇਸਦਾ ਨਿਰਣਾ ਵਿਦਵਾਨ, ਸਾਹਿਤਕਾਰਾਂ ਅਤੇ ਸਮਾਲੋਚਕਾਂ ਨੇ ਕਰਨਾ ਹੈ।"
ਮੈਂ ਸੋਚ ਰਿਹਾ ਸਾਂ ਕਿ ਜੇ ਕਿਸੇ ਹਵਾਈ ਜਹਾਜ਼ ਦਾ ਦਿਸ ਪੈਟਾ ਇਸ ਆਦਮੀ ਦੇ ਮਨ ਦੀ ਦੁਨੀਆਂ ਵਿਚ ਏਨੀ ਹਲਚਲ ਮਚਾ ਸਕਦਾ ਹੈ ਤਾਂ ਉਸ ਹਵਾਈ ਜਹਾਜ਼ ਸੰਬੰਧੀ ਲਿਖੀ ਗਈ ਕਹਾਣੀ ਕੀ ਨਹੀਂ ਕਰ ਸਕਦੀ, ਜਿਸ ਦੀ ਤਸ਼ਾਹੀ ਨੇ ਇਸਨੂੰ ਜੀਉਂਦੇ-ਜੀ ਮਾਰ ਦਿੱਤਾ ਹੈ। ਇਸ ਕੋਲ ਸਜਾ ਦਾ ਇਸ਼ਤਿਹਾਰ ਹੈ। ਇਹ ਸਭ ਕੁਝ ਜਾਣਦਾ ਹੋਇਆ ਏਥੇ ਆਇਆ ਹੈ। ਇਹ ਇਥੇ ਕਿਉਂ ਆਇਆ ਹੈ ?
ਸਾਡੇ ਲੇਖਕ ਨੇ ਕਹਾਣੀ ਸੁਣਾਈ, ਜਿਸ ਦਾ ਸਾਰਸ਼ ਸੀ-"ਮੈਂ ਫਰਾਂਸ ਦੀ ਯਾਤਰਾ ਲਈ ਜਾ ਰਿਹਾ ਸਾਂ। ਰਸਤੇ ਵਿਚ ਇਕ ਗੋਰੀ ਮੁਟਿਆਰ ਨੇ ਮੇਰੇ ਕੋਲੋਂ ਲਿਫ਼ਟ ਮੰਗੀ। ਮੈਂ ਕਾਰ ਰੋਕੀ ਅਤੇ ਉਹ ਮੇਰੇ ਲਾਗਲੀ ਸੀਟ ਉੱਤੇ ਆ ਬੈਠੀ । ਕਾਰ ਦਾ ਸਫਰ ਮੁਕਾ ਕੇ ਅਸੀ ਫੈਰੀ ਵਿਚ ਸਵਾਰ ਹੋ ਗਏ। ਸਮੁੰਦਰ ਕੁਝ ਅਸ਼ਾਂਤ ਸੀ । ਜਹਾਜ਼ ਦੇ ਮੁਸਾਫ਼ਰਾਂ ਨੂੰ ਆਪਣੇ ਸਫ਼ਰ ਦੇ ਅਸੁਖਾਵੇਂ ਹੋ ਜਾਣ ਦਾ ਦੁੱਖ ਸੀ। ਮੈਂ ਅਤੇ ਮੁਟਿਆਰ ਗੱਲੀ ਪੈ ਗਏ। ਉਸਨੇ ਦੱਸਿਆ ਕਿ ਉਹ ਆਸਟ੍ਰੇਲੀਆ ਦੀ ਵਸਨੀਕ ਸੀ ਅਤੇ ਵਿਦੇਸ਼ਾਂ ਦੀ ਯਾਤਰਾ ਉੱਤੇ ਨਿਕਲੀ ਸੀ। ਸਾਡੀ ਗੱਲ ਬਾਤ ਸਾਗਰ ਦੀਆਂ ਤੂਫਾਨੀ ਲਹਿਰਾਂ ਤੋਂ ਆਰੰਭ ਹੋ ਕੇ ਸੰਸਾਰ ਦੀਆਂ ਸਿਆਸੀ ਲਹਿਰਾਂ ਉੱਤੇ ਆ ਟਿਕੀ ਅਤੇ ਦੁਨੀਆਂ ਦੇ ਦੇਸ਼ਾਂ ਵਾਂਗ ਪੂੰਜੀਵਾਦੀ ਅਤੇ ਸਮਾਜਵਾਦੀ ਵੰਡਾਂ ਵਿਚ ਵੰਡੀ ਗਈ। ਪੂੰਜੀਵਾਦੀ ਧੜੇ ਨਾਲ ਸੰਬੰਧਤ ਹੋਣ ਕਰਕੇ ਉਹ ਇਹ ਮੰਨਦੀ ਸੀ ਕਿ ਕੋਰੀਆ ਦੇ ਜਿਸ ਜਹਾਜ਼ ਨੂੰ, ਢਾਈ ਸੌ ਮੁਸਾਫਰਾਂ ਸਮੇਤ, ਰੂਸੀ ਸੈਨਿਕਾ ਨੇ ਆਕਾਸ਼ੋਂ ਲਾਹ ਕੇ ਸਾਗਰੀ ਡੂੰਘਾਈਆਂ ਦੇ ਹਵਾਲੇ ਕਰ ਦਿੱਤਾ ਸੀ, ਉਹ ਜਾਸੂਸੀ ਨਹੀਂ ਸੀ ਕਰ ਰਿਹਾ। ਜੇ ਕਰ ਵੀ ਰਿਹਾ ਹੁੰਦਾ ਤਾਂ ਕਿਸੇ ਦੇਸ਼ ਦੀ ਸਿਆਸੀ ਭੁੱਲ ਦੀ ਸਜ਼ਾ ਨਿਰਦੋਸ਼ਾਂ ਨੂੰ ਦਿੱਤੀ ਜਾਣੀ ਉਚਿਤ ਨਹੀਂ। ਮੈਂ ਸਾਰੀ ਵਾਹ ਲਾ ਕੇ ਵੀ ਉਸਨੂੰ ਇਹ ਗੱਲ ਨਾ ਮਨਾ ਸਕਿਆ ਕਿ ਰੂਸ ਨੇ ਉਸ ਜਹਾਜ਼ ਨੂੰ ਤਬਾਹ ਕਰ ਕੇ ਅਤੇ ਉਸ ਵਿਚਲੇ ਢਾਈ ਸੋ ਮੁਸਾਫ਼ਰਾਂ ਨੂੰ ਮਾਰਨ ਦੀ ਦਲੇਰੀ ਕਰ ਕੇ ਦੁਨੀਆਂ ਦੇ ਕਰੋੜਾਂ ਕਿਰਤੀਆਂ ਅਤੇ ਕਾਮਿਆਂ ਨਾਲ ਆਪਣੀ ਮਿੱਤਰਤਾ ਅਤੇ ਸਹਾਨੁਭੂਤੀ ਦਾ ਸਬੂਤ ਦਿੱਤਾ ਸੀ। ਉਹ ਢਾਈ ਸੌ ਜਾਨਾਂ ਅਜਾਈਂ ਨਹੀਂ
ਕਹਾਣੀ ਬਹੁਤੀ ਲੰਮੀ ਨਹੀਂ ਸੀ; ਵੀਹਾਂ ਕੁ ਮਿੰਟਾਂ ਵਿਚ ਪੜ੍ਹੀ ਗਈ। ਆਪਣੇ ਲਾਗੇ ਬੈਠੇ ਆਦਮੀ ਬਾਰੇ ਚਿੰਤਾਤਰ ਹੋਣ ਕਰਕੇ ਮੈਂ ਕਹਾਣੀ ਦਾ ਆਨੰਦ ਨਹੀਂ ਸਾਂ ਮਾਣ ਸਕਿਆ। ਮੇਰੀ ਚਿੰਤਾ ਇਹ ਸੀ ਕਿ ਜੇ ਅਤੇ ਜਦੋਂ ਇਸ ਕਹਾਣੀ ਵਿਚ ਮੌਤ ਦੇ ਹਨੇਰਿਆਂ ਵਿਚ ਗੁਆਚਦੀਆਂ ਢਾਈ ਸੌ ਨਿਰਦੇਸ਼, ਨਿਮਾਣੀਆਂ ਅਤੇ ਮਾਸੂਮ ਜਾਨਾਂ ਦਾ ਜ਼ਿਕਰ ਆਇਆ; ਜਦੋਂ ਢਾਈ ਸੋ ਮਨੁੱਖੀ ਮੂੰਹਾਂ ਉੱਤੇ ਮਲੀ ਗਈ ਮੌਤ ਦੀ ਭਿਆਨਕਤਾ ਦਾ ਵਰਣਨ ਹੋਇਆ: ਜਦੋਂ ਮਹਾਂਬਲੀ ਮਹਾਂਕਾਲ ਤੋਂ ਰੱਖਿਆ ਕਰਨ ਦੇ ਨਿਸਫਲ ਜਤਨ ਕਰਦੀਆਂ ਅਬਲਾਵਾਂ ਦੁਆਰਾ ਆਪਣੇ ਮਾਸੂਮ ਬੱਚਿਆਂ ਨੂੰ ਆਪਣੀ ਗੋਦ ਵਿਚ ਲੁਕਾਉਣ ਦੀ ਗੱਲ ਕੀਤੀ ਗਈ, ਜਦੋਂ ਜੀਵਨ ਦੇ ਮੋਹ ਵਿਚੋਂ ਉਪਜੀਆਂ ਹੋਈਆਂ ਅਫਲ ਅਰਦਾਸਾਂ ਨੇ ਅਖੌਤੀ ਸਰਵ-ਸ਼ਕਤੀਮਾਨ ਨੂੰ ਮਨੁੱਖੀ ਪਾਗਲਪਨ ਸਾਹਮਣੇ ਸ਼ਕਤੀਹੀਣ ਸਿੱਧ ਕਰ ਦਿੱਤਾ ਅਤੇ ਜਦੋਂ ਕਹਾਣੀਕਾਰ ਨੇ ਢਾਈ ਸੌ ਮਨੁੱਖੀ ਹਿਰਦਿਆਂ ਨੂੰ ਆਪਣੇ ਸਨੇਹੀਆਂ ਨੂੰ ਅੰਤਲੀ ਅਲਵਿਦਾ ਆਖਦਿਆਂ ਉਲੀਕਿਆ; ਤਾਂ ਅਤੇ ਤਦੋਂ ਮੇਰੇ ਲਾਗੇ ਬੈਠਾ ਇਹ ਆਦਮੀ ਕਿਵੇਂ ਜੀ ਸਕੇਗਾ। ਪਰੰਤੂ ਕਹਾਣੀ ਵਿਚ ਅਜਿਹੀ ਕੋਈ ਗੱਲ ਨਹੀਂ ਸੀ ਕੀਤੀ ਗਈ। ਸਿਆਸੀ ਸਿਧਾਂਤਾਂ ਦੀ ਦਾਰਸ਼ਨਿਕ ਪੁਣ-ਛਾਣ ਹੀ ਕਹਾਣੀ ਦਾ ਮਨੋਰਥ ਸੀ: ਮਨੁੱਖੀ ਹਿਰਦੇ ਦੇ ਮਰਮ ਦੀ ਗੱਲ ਨਹੀਂ ਸੀ ਹੋਈ। ਮੈਂ ਆਪਣੇ ਲਾਈ ਬੈਠੇ ਆਦਮੀ ਵੱਲ ਵੇਖਿਆ: ਉਹ ਮੂੰਹ ਚੁੱਕੀ ਹਾਲ ਦੀ ਛੱਤ ਵੱਲ ਵੇਖ ਰਿਹਾ ਸੀ।
ਪੜ੍ਹੀ ਜਾਣ ਪਿੱਛੋਂ ਕਹਾਣੀ ਦੀ ਪ੍ਰਸੰਸਾਤਮਕ ਆਲੋਚਨਾ ਆਰੰਭ ਹੋਈ। ਕਿਸੇ ਨੇ ਕਹਾਣੀ ਦੀ ਦਾਰਸ਼ਨਿਕਤਾ ਨੂੰ ਸਲਾਹਿਆ ਅਤੇ ਕਿਸੇ ਨੇ ਇਸਦੀ ਅੰਤਰ-ਰਾਸ਼ਟੀਅਤਾ ਨੂੰ। ਕਿਸੇ ਨੇ ਲੇਖਕ ਦੀ ਲੋਕ-ਹਿਤਾਂ ਪ੍ਰਤੀ ਬਚਨ-ਬੱਧਤਾ ਦਾ ਜ਼ਿਕਰ ਕੀਤਾ ਅਤੇ ਕਿਸੇ ਨੇ ਇਸ ਕਹਾਣੀ ਦੁਆਰਾ ਕਹਾਣੀ ਕਲਾ ਵਿਚ ਆਏ ਤਕਨੀਕੀ ਮੋੜ ਦੀ ਮਹਾਨਤਾ ਵੱਲ ਇਸ਼ਾਰਾ ਕੀਤਾ। ਕਿਸੇ ਨੂੰ ਕਹਾਣੀ ਦੇ ਵਿਸ਼ੇ ਵਸਤੂ ਦੀ ਆਧੁਨਿਕਤਾ ਪਸੰਦ ਆਈ ਅਤੇ ਕਿਸੇ ਨੂੰ ਇਸਦੀ ਵਿਗਿਆਨਿਕਤਾ ਨੇ ਅਚੰਭਿਤ ਕੀਤਾ। ਕਿਸੇ ਨੇ ਇਸਦੀ ਭਾਸ਼ਾਈ ਪ੍ਰਬੀਨਤਾ ਦੀ ਉਸਤਤ ਕੀਤੀ ਅਤੇ ਕਿਸੇ ਨੇ ਵਾਰਤਾਲਾਪੀ ਵਿਚਿੱਤਤਾ ਦੀ। ਮੇਰੇ ਲਾਗੇ ਬੈਠੇ ਆਦਮੀ ਦਾ ਸਿਰ ਹੌਲੀ ਹੌਲੀ ਝੁਕਦਾ ਗਿਆ ਅਤੇ ਆਲੋਚਕਾਂ ਦੀਆਂ ਮੁਬਾਰਕਾਂ ਦੇ ਮੁੱਕਣ ਤਕ ਸਾਹਮਣੇ ਪਏ ਡੈਸਕ ਉੱਤੇ ਆ ਟਿਕਿਆ।
ਮੀਟਿੰਗ ਸਮਾਪਤ ਹੋ ਗਈ। ਹਾਲ ਦੇ ਨਾਲ ਲੱਗਦੇ ਕਮਰੇ ਵਿਚ 'ਖਾਣ-ਪੀਣ' ਦਾ ਪ੍ਰਬੰਧ ਕੀਤਾ ਗਿਆ ਸੀ ਸਾਰੇ ਸਾਹਿਤਕਾਰ ਉੱਠ ਕੇ ਉਧਰ ਚਲੇ ਗਏ; ਮੇਰਾ ਮਿੱਤਰ ਵੀ। 'ਖਾਣ ਪੀਣ' ਤੋਂ ਪ੍ਰਹੇਜ਼ ਕਰਦਾ ਹੋਣ ਕਰਕੇ ਮੈਂ ਹਾਲ ਵਿਚ ਹੀ ਇਧਰ ਉਧਰ ਟਹਿਲਣ ਲੱਗ ਪਿਆ। ਕੁਝ ਮਿੰਟਾਂ ਵਿਚ ਹੀ ਸਾਰੇ ਸਾਹਿਤਕਾਰ ਉਚੇਰੇ ਸਾਹਿਤਕ ਮੰਡਲਾਂ ਵਿਚੋਂ ਹੇਠਾਂ ਆਉਂਦੇ ਆਉਂਦੇ ਨਸ਼ੇ ਦੀ ਤਾਮਸਿਕਤਾ ਦੀਆਂ ਨਿਵਾਣਾਂ ਵੱਲ ਨਿਘਰਦੇ ਗਏ।
ਪਤਾ ਨਹੀਂ ਕਿਵੇਂ ਅਤੇ ਕਿਉਂ ਮੇਰੇ ਮਿੱਤਰ ਨੂੰ ਮੇਰਾ ਚੇਤਾ ਆ ਗਿਆ ਅਤੇ ਉਸਨੇ
ਮਿੱਤਰ ਦਾ ਇਸ਼ਾਰਾ ਸਮਝ ਕੇ ਮੈਂ ਉਸ ਆਦਮੀ ਨੂੰ ਆਵਾਜ਼ ਦੇ ਕੇ ਉਠਾਉਣ ਦਾ ਜਤਨ ਕੀਤਾ। ਉਹ ਹਿੱਲਿਆ-ਜੁੱਲਿਆ ਨਾ । ਮੈਂ ਉਸਦਾ ਮੋਢਾ ਫੜ ਕੇ ਹਲੂਣਿਆ। ਉਸਦੀ ਨਿਰਜਿੰਦ ਬਾਂਹ ਡੈਸਕ ਉੱਤੋਂ ਡਿੱਗ ਕੇ ਕੁਰਸੀ ਦੇ ਪਾਵੇ ਨਾਲ ਪਲਮਣ ਲੱਗ ਪਈ। ਮੈਂ ਦੌੜਕੇ ਉਸਦੇ ਸਾਥੀ ਵੱਲ ਗਿਆ। ਆਪਣੀ ਜੇਬ ਵਿਚ ਪਏ ਮੋਬਾਇਲ ਫੋਨ ਰਾਹੀਂ ਉਸਨੇ ਹਸਪਤਾਲ ਨੂੰ ਉਸ ਬਾਰੇ ਦੱਸਿਆ। ਪੰਦਰਾਂ ਕੁ ਮਿੰਟਾਂ ਵਿਚ ਐਂਬੁਲੈਂਸ ਆ ਗਈ। ਉਸ ਐਂਬੁਲੈਂਸ ਵਿਚ ਉਹ ਡਾਕਟਰ ਵੀ ਆਇਆ, ਜਿਸ ਕੋਲ ਉਸਦਾ ਕੇਸ ਸੀ।
"ਇਹ ਮਰ ਚੁੱਕਾ ਹੈ," ਡਾਕਟਰ ਨੇ ਪੁੱਛਿਆ ਜਾਣ ਉੱਤੇ ਦੱਸਿਆ, "ਜਦੋਂ ਇਸਨੂੰ ਇਸਦੇ ਪਰਿਵਾਰ ਦੇ ਮਰਨ ਦੀ ਖ਼ਬਰ ਮਿਲੀ ਸੀ, ਉਦੋਂ ਇਸਦੇ ਲਾਗੇ ਕੋਈ ਅਜਿਹਾ ਹਮਦਰਦ, ਮਿੱਤਰ ਜਾਂ ਰਿਸ਼ਤੇਦਾਰ ਨਹੀਂ ਸੀ, ਜਿਸ ਦੇ ਗਲ ਲੱਗ ਕੇ ਇਹ ਆਪਣਾ ਦੁੱਖ ਰੋ ਸਕਦਾ। ਹਮਦਰਦੀ ਦੀ ਅਣਹੋਂਦ ਨੇ ਹੀ ਸਾਡੀ ਕਿਸੇ ਦਵਾਈ ਨੂੰ ਵੀ ਕਾਰਗਰ ਨਹੀਂ ਹੋਣ ਦਿੱਤਾ।"
ਐਂਬੁਲੈਂਸ ਦੇ ਜਾਣ ਪਿੱਛੋਂ ਮੇਰਾ ਮਿੱਤਰ ਮੁੜ ਆਪਣੇ ਸਾਹਿਤਕਾਰ ਸਾਥੀਆਂ ਵਿਚ ਜਾ ਰਲਿਆ।
ਹਮਸਾਏ ਮਾਂ ਪਿਉ ਜਾਏ
ਸਨਿਚਰਵਾਰ ਦਾ ਦਿਨ ਪੱਛਮੀ ਦੁਨੀਆਂ ਵਿਚ ਛੁੱਟੀ ਦਾ ਦਿਨ ਹੋਣ ਉੱਤੇ ਵੀ ਰੁਝੇਵੇਂ ਦਾ ਦਿਨ ਹੁੰਦਾ ਹੈ। ਇਸ ਦਿਨ ਹਰ ਕਿਸੇ ਨੇ, ਪੂਰੇ ਹਫ਼ਤੇ ਲਈ ਰਸੋਈ ਦਾ ਸਾਮਾਨ ਖਰੀਦਣ ਦੇ ਨਾਲ ਨਾਲ ਹੋਰ ਹਰ ਪ੍ਰਕਾਰ ਦੇ ਅਜਿਹੇ ਕੰਮ ਕਰਨੇ ਹੁੰਦੇ ਹਨ, ਜਿਨ੍ਹਾਂ ਲਈ ਬਾਕੀ ਦਿਨਾਂ ਦੇ ਰੁਝੇਵੇਂ ਵਿਚੋਂ ਸਮਾਂ ਕੱਢਣਾ ਔਖਾ ਹੁੰਦਾ ਹੈ। ਸ਼ਾਪਿੰਗ ਦੀ ਪੂਰੀ ਵਿਉਂਤ ਬਣਾ ਕੇ ਮੈਂ ਅਤੇ ਮੇਰੇ ਘਰ ਵਾਲੀ, ਦੋਵੇਂ, ਰਸੋਈ ਵੱਲ ਗਏ ਕਿਉਂਜੁ ਕੁਝ ਖਾਧੇ ਬਿਨਾਂ, ਭੁੱਖੇ ਢਿੱਡ, ਕਿਚਨ ਦੀ ਸਾਪਿੰਗ ਕਰਨ ਜਾਣ ਨਾਲ ਆਦਮੀ ਕਈ ਪ੍ਰਕਾਰ ਦੀਆਂ ਚੀਜ਼ਾਂ ਖ਼ਰੀਦਣ ਲਈ ਪ੍ਰੇਰਿਤ ਹੋ ਜਾਂਦਾ ਹੈ ਅਤੇ ਫਜ਼ੂਲ-ਖਰਚੀ ਕਰ ਬੈਠਦਾ ਹੈ, ਅਜਿਹਾ ਮੇਰਾ ਵਿਸ਼ਵਾਸ ਹੈ।
ਚਾਹ ਲਈ ਪਾਣੀ ਦਾ ਪਤੀਲਾ ਚੁੱਲ੍ਹੇ ਉੱਤੇ ਰੱਖ ਕੇ, ਘਰ ਵਾਲੀ, ਦੁੱਧ ਦੀਆਂ ਬੋਤਲਾਂ ਲਿਆਉਣ ਲਈ ਬਾਹਰ ਗਈ। ਦੁੱਧ ਦੀਆਂ ਤਿੰਨ ਬੋਤਲਾਂ ਚੁੱਕੀ ਆਉਂਦੀ ਨੇ ਮੈਨੂੰ ਪੁੱਛਿਆ, "ਕਿਉਂ ਜੀ, ਰਸੀ ਅੱਜ ਪਹਿਲਾਂ ਵੀ ਹੇਠਾਂ ਆਏ ਸੀ ?"
"ਨਹੀਂ, ਹੁਣੇ ਤੁਹਾਡੇ ਨਾਲ ਹੀ ਆਇਆ ਹਾਂ। ਕੀ ਗੱਲ ਹੈ ?"
"ਬੱਸ, ਹੋ ਗਿਆ ਸ਼ੁਰੂ ਏਥੇ ਵੀ ਉਹੋ ਕੁਝ।"
"ਕੀ ਹੋ ਗਿਆ ? ਕੁਝ ਦੱਸ ਵੀ।"
"ਦੱਸਾਂ ਕੀ ? ਅਸੀਂ ਸਮਝਦੇ ਸਾਂ ਕਿ ਸਾਡੀ ਸੜਕ ਉੱਤੇ ਅਮਨ ਅਮਾਨ ਹੈ; ਪਰ ਹੁਣ ਨਹੀਂ ਰਹਿਣਾ ਇਹ ਅਮਨ ਅਮਾਨ। ਅਠਵੰਜਾ ਨੰਬਰ ਵਿਚ ਜਦੋਂ ਦੇ ਕਾਲੇ (ਜਮਾਇਕਾ ਦੇ ਵਸਨੀਕ) ਆਏ ਹਨ, ਏਥੇ ਵੀ ਉਹੋ ਕੁਝ ਹੋਣ ਲੱਗ ਪਿਆ ਹੈ। ਪੰਦਰਾਂ ਵੀਹ ਦਿਨ ਪਹਿਲਾਂ ਪੈਂਤੀ ਨੰਬਰ ਵਾਲਿਆਂ ਦੀ ਖਿੜਕੀ ਦਾ ਸ਼ੀਸ਼ਾ ਟੁੱਟਾ ਸੀ। ਪਿਛਲੇ ਹਫ਼ਤੇ ਗੁਜਰਾਤੀਆਂ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਟੱਪ ਚੋਰੀ ਕੀਤੀ ਗਈ ਸੀ। ਅੱਜ ਸਾਡੇ ਦਰਵਾਜ਼ੇ ਸਾਹਮਣਿਉਂ ਦੁੱਧ ਦੀ ਬੇਤਲ ਚੋਰੀ ਹੋਈ ਹੈ। ਅਜੇ ਮਹੀਨਾ ਹੀ ਹੋਇਆ ਹੈ, ਸੁਖ ਨਾਲ, ਏਥੇ ਆਇਆਂ ਨੂੰ: ਹੈ ਵੀ ਅਜੇ ਇਕੋ ਟੱਬਰ, ਜੇ ਦੋ ਚਾਰ ਹੋਰ ਆ ਗਏ ਤਾਂ ਰੱਬ ਹੀ ਰਾਖਾ: ਕੋਈ ਹੱਜ ਨਹੀਂ ਰਹਿਣਾ ਏਥੇ ਵੱਸਣ ਦਾ।"
ਘਰ ਵਾਲੀ ਦੀਆਂ ਗੱਲਾਂ ਨੇ ਮੈਨੂੰ ਸੋਚੀਂ ਪਾ ਦਿੱਤਾ-"ਇਸ ਦੇਸ਼ ਦੇ ਹਾਲਾਤ ਕਿੰਨੇ ਬਦਲ ਗਏ ਹਨ। ਕੋਈ ਸਮਾਂ ਸੀ ਜਦੋਂ ਦੁੱਧ ਦੀਆਂ ਖ਼ਾਲੀ ਬੋਤਲਾਂ ਲਾਗੇ ਰੱਖੋ ਹੋਏ, ਦੁੱਧ ਦੇ ਪੈਸੇ ਵੀ ਕੋਈ ਨਹੀਂ ਸੀ ਛੇੜਦਾ: ਹੁਣ ਦੁੱਧ ਹੀ ਗਾਇਬ ਹੋਣ ਲੱਗ ਪਿਆ ਹੈ। ਏਸੇ ਤਰ੍ਹਾਂ ਧੋਣ ਵਾਲੇ ਕੱਪੜੇ ਅਤੇ ਧੁਆਈ ਦੇ ਪੈਸੇ ਵੀ ਦਰਵਾਜ਼ੇ ਅੱਗੇ ਰੱਖ ਦਿੱਤੇ ਜਾਂਦੇ ਸਨ। ਸ਼ੁਕਰ ਹੈ ਹੁਣ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਘਰੋ ਘਰੀ ਲੱਗਦੀਆਂ ਜਾ
ਘਰ ਵਾਲੀ ਦੀਆਂ ਗੱਲਾਂ ਨੇ ਮੇਰਾ ਧਿਆਨ ਮੋੜ ਲਿਆ। ਉਹ ਕਹਿ ਰਹੇ ਸਨ, "ਇਨ੍ਹਾਂ ਦੇ ਏਥੇ ਆਉਣ ਤੋਂ ਪਹਿਲੇ ਕਦੇ ਇਹੋ ਜਿਹਾ ਕੁਝ ਨਹੀਂ ਸੀ ਹੋਇਆ। ਏਸੇ ਘਰ ਵਿਚ ਰਹਿਣ ਵਾਲੇ ਬੁੱਢਾ-ਬੁੱਢੜੀ ਕਿੰਨੇ ਚੰਗੇ ਸਨ। ਸਦਾ ਹੱਸ ਕੇ ਮਿਲਦੇ ਸਨ, ਖਿੜੇ ਮੱਥੇ। ਇਨ੍ਹਾਂ ਦੀਆਂ ਸ਼ਕਲਾਂ ਵੇਖਣ ਨੂੰ ਜੀ ਨਹੀਂ ਕਰਦਾ। ਖ਼ਬਰੇ ਉਨ੍ਹਾਂ ਨੂੰ ਘਰ ਵੇਚਣ ਦੀ ਕੀ ......?"
ਉਨ੍ਹਾਂ ਦੀ ਗੱਲ ਟੋਕ ਕੇ ਮੈਂ ਪੁੱਛਿਆ, "ਤੁਸਾਂ ਚੰਗੀ ਤਰ੍ਹਾਂ ਵੇਖਿਆ ਸੀ ਕਿ ਬੋਤਲਾਂ ਤਿੰਨ ਹੀ ਸਨ ?" ਅਤੇ ਉਨ੍ਹਾਂ ਦਾ ਉੱਤਰ ਉਡੀਕਣ ਦੀ ਥਾਂ ਆਪ ਦਰਵਾਜ਼ੇ ਵੱਲ ਤੁਰ ਪਿਆ ਇਹ ਵੇਖਣ ਕਿ ਕਿਧਰੇ ਅਜਿਹਾ ਨਾ ਹੋਇਆ ਹੋਵੇ ਕਿ ਇਕ ਬੋਤਲ ਬਾਕੀਆਂ ਨਾਲੋਂ ਜ਼ਰਾ ਪਰੇ ਰੱਖੀ ਗਈ ਹੋਣ ਕਰਕੇ ਘਰ ਵਾਲੀ ਦੀ ਨਜ਼ਰੇ ਨਾ ਪਈ ਹੋਵੇ। ਮੇਰਾ ਇਹ ਮੰਨਣ ਨੂੰ ਜੀ ਨਹੀਂ ਸੀ ਕਰਦਾ ਕਿ ਕੋਈ ਦੁੱਧ ਦੀ ਬੇਤਲ ਵੀ ਚੁਰਾ ਸਕਦਾ ਹੈ। ਮੈਂ ਤਸੱਲੀ ਕਰ ਕੇ ਕਿਚਨ ਵਿਚ ਪਰਤਿਆ ਤਾਂ ਘਰ ਵਾਲੀ ਕਹਿ ਰਹੀ ਸੀ, "ਮੇਰੀ ਨਜ਼ਰ ਅਜੇ ਏਨੀ ਕਮਜ਼ੋਰ ਨਹੀਂ ਹੋਈ ਕਿ ਮੈਨੂੰ ਦੁੱਧ ਦੀ ਬੋਤਲ ਨਾ ਦਿਸੇ; ਅਤੇ ਦਸ ਤਕ ਗਿਣਤੀ ਵੀ ਮੈਨੂੰ ਆਉਂਦੀ ਹੈ।"
"ਤੁਹਾਡੀ ਨਜ਼ਰ ਦੀ ਗੱਲ ਨਹੀਂ। ਮੇਰਾ ਇਹ ਮੰਨਣ ਨੂੰ ਜੀ ਨਹੀਂ ਕਰਦਾ ਕਿ ਕੋਈ ਆਪਣੇ ਗੁਆਂਢੀ ਦੇ ਬੂਹੇ ਅੱਗੋਂ ਦੁੱਧ ਦੀ ਬੋਤਲ ਚੋਰੀ ਕਰ ਸਕਦਾ ਹੈ। ਹੋ ਸਕਦਾ ਹੈ ਦੁੱਧ ਦੇਣ ਵਾਲੇ ਅੱਜ ਤਿੰਨ ਹੀ ਬੋਤਲਾਂ ਦੇ ਕੇ ਗਏ ਹੋਣ।"
"ਭਲਾ ਕਿਉਂ?"
"ਉਨ੍ਹਾਂ ਕੋਲ ਦੁੱਧ ਘੱਟ ਹੋਵੇ; ਕਿਸੇ ਘਰ ਬਹੁਤਾ ਦੇਣਾ ਪੈ ਗਿਆ ਹੋਵੇ।"
"ਦੁੱਧ ਘੱਟ ਹੋਵੇ ? ਇਸ ਮੁਲਕ ਵਿਚ ? ਆਹ ਲਉ, ਚਾਹ ਪੀਉ। ਪਿਛਲੇ ਸੱਤਾਂ ਸਾਲਾਂ ਵਿਚ ਦੁੱਧ ਨਾ ਘਟਿਆ ਅੱਜ ਉਨ੍ਹਾਂ ਦੀ ਗਾਂ ਚੁੰਘਾ ਗਈ ?"
"ਚਲੋ ਛੱਡੋ, ਦੁੱਧ ਦੀ ਇਕ ਬੋਤਲ ਹੀ ਤਾਂ ਹੈ।”
"ਦੁੱਧ ਦੀ ਇਕ ਬੋਤਲ ? ਪਹਿਆ ਪੈ ਗਿਆ ਹੈ; ਵੇਖੋ ਕੀ ਕੁਝ ਹੁੰਦਾ ਹੈ। ਲੰਡਨ ਦੇ ਪੁਲੀਸ ਕਮਿਸ਼ਨਰ ਨੇ ਤਾਂ ਵਾਰਨਿੰਗ ਦੇ ਦਿੱਤੀ ਹੋਈ ਹੈ।"
ਨਾਸ਼ਤਾ ਕਰ ਕੇ ਅਸੀਂ ਬਾਜ਼ਾਰ ਜਾਣ ਲਈ ਤਰ ਪਏ। ਸਾਡੀ ਗੱਡੀ ਅਠਵੰਜਾ ਨੰਬਰ ਦੇ ਐਨ ਸਾਹਮਣੇ ਪਾਰਕ ਕੀਤੀ ਹੋਈ ਸੀ। ਗੱਡੀ ਤਕ ਪਹੁੰਚਦਿਆਂ ਪਹੁੰਚਦਿਆਂ ਘਰ ਵਾਲੀ ਨੇ ਮੇਰੇ ਕੋਲੋਂ ਇਹ ਇਕਰਾਰ ਲੈ ਲਿਆ ਕਿ ਅੱਗੇ ਨੂੰ ਕਦੇ ਵੀ ਆਪਣੀ ਕਾਰ ਇਨ੍ਹਾਂ ਦੇ ਘਰ ਸਾਹਮਣੇ ਪਾਰਕ ਨਹੀਂ ਕੀਤੀ ਜਾਵੇਗੀ। ਕਾਰ ਵਿਚ ਬੈਠੇ ਅਸੀਂ ਕ੍ਰੋਧ ਅਤੇ ਘਿਰਣਾ ਦੇ ਰਲੇ ਮਿਲੇ ਭਾਵਾਂ ਨਾਲ ਅਠਵੰਜਾ ਨੰਬਰ ਵੱਲ ਵੇਖਦੇ ਰਹੇ। ਸਾਡੀ ਗੱਡੀ ਤੁਰਨ ਹੀ ਵਾਲੀ ਸੀ ਕਿ ਅਠਵੰਜਾ ਨੰਬਰ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਇਕ ਆਦਮੀ ਦੇ ਕੁ ਕਦਮ ਬਾਹਰ ਆ ਕੇ ਮੁੜ ਅੰਦਰ ਚਲਾ ਗਿਆ। ਅਸਾਂ ਉਸਨੂੰ ਬਾਹਰ ਆਉਂਦਿਆਂ ਅਤੇ ਅੰਦਰ ਜਾਦਿਆਂ ਵੇਖਿਆ ਅਤੇ ਉਸਦੀ ਇਸ ਹਰਕਤ ਦਾ ਭਾਵ,
ਬਾਜ਼ਾਰ ਦੇ ਕੰਮਾਂ ਵਿਚ ਤਿੰਨ ਚਾਰ ਘੰਟੇ ਲੱਗ ਗਏ। ਖਰੀਦਾ ਖਰਾਦੀ ਦੇ ਝਮੇਲੇ ਵਿਚੋਂ ਜਦੋਂ ਵੀ ਕੁਝ ਸਮਾਂ ਮਿਲਦਾ ਸੀ, ਘਰ ਵਾਲੀ ਦੁੱਧ ਦੀ ਬੋਤਲ ਦੀ ਚੋਰੀ ਦਾ ਚੇਤਾ ਕਰਵਾ ਦਿੰਦੀ ਸੀ। ਹੌਲੀ ਹੌਲੀ ਇਹ ਖ਼ਿਆਲ ਮੇਰੇ ਮਨ ਵਿਚ ਘਰ ਕਰਦਾ ਜਾ ਰਿਹਾ ਸੀ। ਥੋੜਾ ਜਿਹਾ ਸ਼ੱਕ ਮੈਨੂੰ ਅਜ ਵੀ ਸੀ ਕਿ ਕਿਧਰੇ ਦੁੱਧ ਦੇਣ ਵਾਲਿਆਂ ਨੇ ਹੀ ਅੱਜ ਤਿੰਨ ਬੋਤਲਾਂ ਨਾ ਰੱਖੀਆਂ ਹੋਣ। ਘਰ ਮੁੜਨ ਉੱਤੇ ਮੈਂ ਪਹਿਲਾ ਕੰਮ ਦੋਬੀਆਂ ਨੂੰ ਟੈਲੀਫੂਨ ਕਰ ਕੇ ਇਹ ਪਤਾ ਕਰਨ ਦਾ ਕੀਤਾ ਕਿ ਉਹ ਅੱਜ ਸਵੇਰੇ ਸਾਨੂੰ ਕਿੰਨੀਆਂ ਬੋਤਲਾਂ ਦੇ ਕੇ ਗਏ ਸਨ। ਉਨ੍ਹਾਂ ਦਾ ਉੱਤਰ ਸੀ, "ਚਾਰ"। ਕਿੰਨਾ ਚੰਗਾ ਹੁੰਦਾ ਜੇ ਚਾਰ ਦੀ ਥਾਂ ਤਿੰਨ ਆਖਿਆ ਗਿਆ ਹੁੰਦਾ।
"ਹੁਣ ਹੋ ਗਿਆ ਯਕੀਨ ?" ਕਹਿ ਕੇ ਘਰ ਵਾਲੀ ਨੇ ਸ਼ਾਪਿੰਗ ਸਾਂਭਣ ਤੋਂ ਪਹਿਲਾਂ ਆਪਣੀ ਇਕ ਸਹੇਲੀ ਨੂੰ ਟੈਲੀਫੂਨ ਕਰ ਕੇ ਇਸ ਚੋਰੀ ਦਾ ਅਤੇ ਇਸ ਤੋਂ ਪਹਿਲਾਂ ਹੋ ਚੁੱਕੀਆਂ ਚੋਰੀਆਂ ਦਾ ਪੂਰਾ ਪੂਰਾ ਵਿਸਥਾਰ ਸੁਣਾਇਆ। ਇਹ ਸਭ ਕੁਝ ਸੁਣ ਕੇ ਮੇਰਾ ਮਨ ਭਾਰਾ ਹੋ ਗਿਆ। ਮੈਂ ਡ੍ਰਾਇੰਗ ਰੂਮ ਵਿਚ ਬੈਠ ਗਿਆ। ਘਰ ਵਾਲੀ ਰਸੋਈ ਦੇ ਆਹਰ ਵਿਚ ਲੱਗ ਗਈ। ਮੈਂ ਸੋਚ ਰਿਹਾ ਸਾਂ, "ਅੱਜ ਦਾ ਇਹ ਨਿੱਕਾ ਜਿਹਾ ਸਿਆਲੀ ਦਿਨ ਕਿੰਨਾ ਉਦਾਸ ਬੀਤਿਆ ਹੈ । ਕਿੰਝ ਹੌਲੀ ਹੌਲੀ ਤੁਰਿਆ ਹੈ ਅੱਜ ਸਮਾਂ। ਜਿਵੇਂ ਇਸ ਨਿੱਕੀ ਜਿਹੀ ਘਟਨਾ ਦੇ ਭਾਰ ਹੇਠ ਦੱਬਿਆ ਗਿਆ ਹੋਵੇ। ਉਂਝ ਇਹ ਘਟਨਾ ਏਨੀ ਨਿੱਕੀ ਵੀ ਨਹੀਂ। ਜਦੋਂ ਇਸ ਨਾਲ ਦੇ ਹੋਰ ਘਟਨਾਵਾਂ ਆ ਜੁੜਦੀਆਂ ਹਨ, ਉਦੋਂ ਇਸਦਾ ਆਕਾਰ ਵੱਡਾ ਹੋ ਜਾਣਾ ਕੁਦਰਤੀ ਹੈ। ਅਠਵੰਜਾ ਘਰਾਂ ਦੀ ਨਿੱਕੀ ਜਿਹੀ ਸੜਕ ਉੱਤੇ ਤਿੰਨ ਕੁ ਹਫ਼ਤਿਆਂ ਦੇ ਥੋੜੇ ਜਿਹੇ ਸਮੇਂ ਵਿਚ ਇਨ੍ਹਾਂ ਘਟਨਾਵਾਂ ਦਾ ਵਾਪਰਨਾ ਇਨ੍ਹਾਂ ਨੂੰ ਆਪੋ ਵਿਚ ਜੋੜਨ ਦੀ ਸਲਾਹ ਵੀ ਦੇਂਦਾ ਹੈ। ਇਸ ਤੋਂ ਪਹਿਲਾਂ ਸੱਤ ਅੱਠ ਸਾਲ ਦੇ ਸਮੇਂ ਵਿਚ ਏਥੇ ਰਹਿੰਦਿਆਂ ਹੋਇਆਂ ਮੈਂ ਅਜਿਹਾ ਕੁਝ ਹੋਇਆ ਵਾਪਰਿਆ ਨਹੀਂ ਵੇਖਿਆ। ਏਥੇ ਇਸ ਸੜਕ ਉੱਤੇ ਅੰਗਰੇਜ਼, ਭਾਰਤੀ, ਪਾਕਿਸਤਾਨੀ, ਟਰਕਿਸ਼, ਸ੍ਰੀ ਲੰਕਨ, ਆਇਰਿਸ਼ ਅਤੇ ਇਟੈਲੀਅਨ ਰਲੇ ਮਿਲੇ ਵੱਸਦੇ ਹਨ। ਇਨ੍ਹਾਂ ਪਰਿਵਾਰਾਂ ਵਿਚ ਉਚੇਚੀ ਮਿੱਤਰਤਾ ਭਾਵੇਂ ਨਹੀਂ ਤਾਂ ਵੀ ਇਕ ਦੂਜੇ ਪ੍ਰਤੀ ਕਿਸੇ ਪ੍ਰਕਾਰ ਦੀ ਨਫ਼ਰਤ ਜਾਂ ਕੁਵਰਤੋਂ ਵੀ ਕਦੇ ਵੇਖਣ ਵਿਚ ਨਹੀਂ ਆਈ। ਇਕ ਦੂਜੇ ਨੂੰ ਮਿਲਣ ਉੱਤੇ, ਹੈਲ, ਗੁੱਡ ਮਾਰਨਿੰਗ, ਹਉ ਆਰ ਯੂ ਤੋਂ ਇਲਾਵਾ ਕਦੇ ਕਦੇ ਮੌਸਮ ਬਾਰੇ ਵੀ ਗੱਲ-ਬਾਤ ਕਰਦੇ ਆਏ ਹਾਂ। ਇਹ ਮੰਨਿਆ ਕਿ ਮਹਾਂਨਗਰ ਦੇ ਗੁਆਂਢੀਆਂ ਵਿਚ ਗੁਆਂਢ ਦਾ ਗੂੜ੍ਹ ਹੁਣ ਨਹੀਂ ਰਿਹਾ ਤਾਂ ਵੀ ਇਕ ਦੂਜੇ ਦੇ ਘਰ ਚੋਰੀ ਕਰਨ ਤਕ ਨੌਬਤ ਆ ਜਾਣੀ ਤਾਂ ਇਕ ਪ੍ਰਕਾਰ ਦਾ ਹਨੇਰ ਹੈ। ਕਿਉਂ ਵਧਦਾ ਜਾ ਰਿਹਾ ਹੈ ਹਨੇਰ। ਖੁੱਲ੍ਹਾ ਖਾਣ ਨੂੰ ਹੈ: ਪ੍ਰਾਪਤੀ ਦਾ ਭਰੋਸਾ ਹੈ। ਸ਼ਾਇਦ ਇਸੇ ਕਰਕੇ ਹੀ ਅਮਿੱਤਰਤਾ ਦਾ ਹਨੇਰਾ ਵਧਦਾ ਜਾ ਰਿਹਾ ਹੈ। ਲੋੜਾਂ ਅਤੇ ਥੁੜਾਂ ਸਾਡੇ ਰਿਸ਼ਤਿਆਂ ਦਾ ਆਧਾਰ ਹੁੰਦੀਆਂ ਹਨ; ਇਹ ਜਨਮ ਭੂਮੀ ਹਨ
ਇਥੇ ਪੁੱਜ ਕੇ ਮੇਰੀ ਸੋਚ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਉਹ ਬੰਦ ਗਲੀ ਵਿਚ ਪੁੱਜ ਗਈ ਹੈ ਅਤੇ ਅੱਗੇ ਜਾਣ ਨੂੰ ਕੋਈ ਰਾਹ ਨਹੀਂ। ਮੇਰੀ ਸੋਚ ਪਿੱਛੇ ਮੁੜੀ, "ਨਹੀਂ, ਨਹੀਂ; ਵਸਤੂਆਂ ਦੀ ਹੋਂਦ ਅਤੇ ਪ੍ਰਾਪਤੀ ਦਾ ਭਰੋਸਾ ਆਪਣੇ ਆਪ ਵਿਚ ਮਾੜੀਆਂ ਚੀਜ਼ਾਂ ਨਹੀਂ ਹਨ। ਇਹ ਮਨੁੱਖ ਨੂੰ ਰਿਸ਼ਤਿਆਂ ਦੇ ਨਿਰਾਦਰ ਦੀ ਪ੍ਰੇਰਣਾ ਨਹੀਂ ਦੇ ਸਕਦੇ: ਨਾ ਹੀ ਮਨੁੱਖੀ ਰਿਸ਼ਤਿਆ ਦੇ ਆਦਰ ਲਈ ਮਜਬੂਰੀਆਂ ਅਤੇ ਮੁਥਾਜੀਆਂ ਦਾ ਸਹਾਰਾ ਲਿਆ ਜਾਣਾ ਚਾਹੀਦਾ ਹੈ। ਕਿਹੋ ਜਿਹਾ ਉਦਾਸ ਦਿਨ ਹੈ ਅੱਜ: ਠੀਕ ਠੀਕ ਸੋਚਿਆ ਵੀ ਨਹੀਂ ਜਾ ਰਿਹਾ; ਦਾਮਨੇ ਖਿਆਲੇ ਯਾਰ ਭੀ ਛੂਟਾ ਜਾਏ।"
ਦਰਵਾਜ਼ੇ ਦੀ ਘੰਟੀ ਵੱਜੀ। ਘਰ ਵਾਲੀ ਨੇ ਰਸੋਈ ਵਿਚੋਂ ਹੀ ਆਖਿਆ, "ਵੇਖਿਓ ਜੀ, ਬਾਹਰ ਕੌਣ ਹੈ ?"
ਮੈਂ ਦਰਵਾਜ਼ਾ ਖੋਲ੍ਹਿਆ। ਅਠਵੰਜਾ ਨੰਬਰ ਵਾਲਾ ਮੇਰੇ ਸਾਹਮਣੇ ਖੜਾ ਸੀ। ਮੇਰੇ ਤੋਂ ਪਹਿਲਾਂ ਉਹ ਬੋਲਿਆ, "ਤੁਹਾਡੇ ਨਾਲ ਇਕ ਗੱਲ ਕਰਨੀ ਹੈ; ਕੀ ਮੈਂ ਅੰਦਰ ਆ ਸਕਦਾ ਹਾਂ ?"
ਘਰ ਵਾਲੀ ਰਸੋਈ ਵਿਚੋਂ ਡ੍ਰਾਇੰਗ ਰੂਮ ਵਿਚ ਆ ਚੁੱਕੀ ਸੀ। ਮੈਂ ਉਸ ਵੱਲ ਵੇਖਿਆ, ਪਰ ਉਸਦੀ ਆਗਿਆ ਲਏ ਬਗੈਰ ਹੀ ਆਖਿਆ, "ਹਾਂ, ਹਾਂ, ਕਿਉਂ ਨਹੀਂ, ਆਓ ।"
ਉਹ ਅੰਦਰ ਆ ' ਗਿਆ। ਮੈਂ ਬੈਠਣ ਲਈ ਕਿਹਾ, ਉਹ ਧੰਨਵਾਦ ਕਰ ਕੇ ਬੈਠ ਗਿਆ। ਘਰ ਵਾਲੀ ਮੁੜ ਬਿਚਨ ਵਿਚ ਚਲੇ ਗਈ। ਮੈਂ ਪੁੱਛਿਆ, "ਦੱਸ ਕੀ ਕਹਿਣਾ ਚਾਹੁੰਦੇ ਹੋ ?"
"ਮੈਂ ਤੁਹਾਡੇ ਕੋਲੋਂ ਮੁਆਫ਼ੀ ਮੰਗਣੀ ਚਾਹੁੰਦਾ ਹਾਂ।"
"ਮੁਆਫ਼ੀ ਕਾਹਦੇ ਲਈ ?"
"ਸਵੇਰੇ ਤੁਸੀਂ ਛੇਤੀ ਨਾਲ ਕਾਰ ਚਲਾ ਕੇ ਚਲੇ ਗਏ ਸੀ । ਮੈਂ ਬਾਹਰ ਨਿਕਲਿਆ ਸਾਂ, ਪਰ ਜ਼ਰਾ ਲੇਟ ਹੋ ਗਿਆ। ਸੋਚਿਆ, ਸ਼ਾਮ ਨੂੰ ਘਰ ਜਾ ਕੇ ਗੱਲ ਕਰਾਂਗਾ। ਅਸੀਂ ਕੁਆਪ੍ਰੇਟਿਵ ਡੇਰੀ ਵਾਲੇ ਕੋਲੋਂ ਦੁੱਧ ਲੈਂਦੇ ਹਾਂ। ਉਹ ਇਸ ਸੜਕ ਉੱਤੇ ਲੇਟ ਆਉਂਦਾ ਹੈ। ਤੁਹਾਡਾ ਦੇਝੀ ਸਵਖਤੇ ਦੁੱਧ ਦੇ ਜਾਂਦਾ ਹੈ। ਸਾਡੇ ਦੁੱਧ ਖ਼ਤਮ ਸੀ ਅਤੇ ਸਵੇਰੇ ਸਵੇਰੇ ਬੱਚੇ ਲਈ ਦੁੱਧ ਦੀ ਲੋੜ ਪੈ ਗਈ ਸੀ। ਮੈਂ ਤੁਹਾਡੀ ਇਕ ਬੋਤਲ ਲੈ ਗਿਆ ਸਾਂ। ਛੁੱਟੀ ਦਾ ਦਿਨ ਹੋਣ ਕਰਕੇ ਸਵੇਰੇ ਸਵੇਰੇ ਤੁਹਾਨੂੰ ਜਗਾਉਣਾ ਮੁਨਾਸਿਬ ਨਹੀਂ ਸੀ ਸਮਝਿਆ। ਤੁਸੀਂ ਜਰੂਰ ਪ੍ਰੇਸ਼ਾਨ ਹੋਏ ਹੋਵੋਗੇ। ਇਸ ਲਈ ਮੈਂ ਖਿਮਾਂ ਦਾ ਜਾਚਕ ਹਾਂ। ਇਹ ਮੈਨੂੰ ਪਤਾ ਹੈ ਕਿ ਦੁੱਧ ਦੀ ਬੋਤਲ ਦੀ ਕੀਮਤ ਉੱਤੇ ਤੁਹਾਡਾ ਪੂਰਾ ਪੂਰਾ ਹੱਕ ਹੈ। ਪਰ ਮੈਂ ਇਹ ਕੀਮਤ ਤੁਹਾਡੇ ਸਾਹਮਣੇ ਰੱਖ ਕੇ 'ਗੁਆਢ' ਦੇ ਰਿਸ਼ਤੇ ਦਾ ਨਿਰਾਦਰ ਨਹੀਂ ਕਰ ਸਕਦਾ। ਕੇਵਲ ਧੰਨਵਾਦ ਹੀ ਕਰਨਾ ਚਾਹੁੰਦਾ ਹਾਂ।
ਮੇਰੇ ਮਨ ਤੋਂ ਜਿਵੇਂ ਇਕ ਭਾਰ ਲਹਿ ਕੇ ਦੂਜਾ ਚੜ੍ਹ ਗਿਆ। ਮੇਰਾ ਜੀ ਕੀਤਾ,
"ਨਹੀਂ ਜੀ, ਅੱਜ ਨਹੀਂ। ਫਿਰ ਕਿਸੇ ਦਿਨ ਆਵਾਂਗਾ, ਟੱਬਰ ਸਮੇਤ: ਪੜੋਸੀ ਬਣ ਕੇ। ਅੱਜ ਤਾਂ ਇਕ ਦੋਸ਼ੀ ਦੇ ਰੂਪ ਵਿਚ ਆਇਆ ਹਾਂ। ਤੁਸਾਂ ਮੁਆਫ਼ ਕਰ ਦਿੱਤਾ; ਮੇਰੇ ਧੰਨ ਭਾਗ।"
ਉਹ ਉੱਠ ਕੇ ਚਲਾ ਗਿਆ। ਮੈਂ ਆਪਣੇ ਦਰਵਾਜ਼ੇ ਵਿਚ ਖਲੋਤਾ ਓਨਾ ਚਿਰ ਉਸਨੂੰ ਵੇਖਦਾ ਰਿਹਾ, ਜਿੰਨਾ ਚਿਰ ਉਹ ਹੱਥ ਹਿਲਾ ਕੇ ਮੈਨੂੰ ਅਲਵਿਦਾ ਕਹਿ ਕੇ ਆਪਣੇ ਘਰ ਵਿਚ ਦਾਖ਼ਲ ਨਾ ਹੋ ਗਿਆ।
ਲੱਭੂ ਰਾਮ
ਬਚਪਨ ਤੋਂ ਲੈ ਕੇ ਹੁਣ ਤਕ ਜਿਸ ਜੀਵਨ ਦੀ ਗੋਦ ਵਿਚ ਮੈਂ ਲੇਟਿਆ ਹਾਂ: ਜਿਸ ਜੀਵਨ ਦੇ ਕੰਧਾੜੇ ਮੈਂ ਚੜ੍ਹਿਆ ਹਾਂ; ਜਿਸ ਜੀਵਨ ਨਾਲ ਮੈਂ ਖੇਡਿਆ ਹਾ: ਜਿਸ ਜੀਵਨ ਦੀਆਂ ਸਾਂਝਾਂ ਅਤੇ ਸੁੰਦਰਤਾਵਾਂ ਨੂੰ ਮੈਂ ਮਾਣਿਆ ਹੈ; ਅਤੇ ਜਿਸ ਜੀਵਨ ਦੀਆਂ ਕਠਨਾਈਆਂ ਨੂੰ ਮੈਂ ਬਾਗਿਆ ਹੈ: ਉਹ ਜੀਵਨ ਨਾ ਅਸਾਧਾਰਣ ਸੀ ਨਾ ਮਹਾਨ। ਮਹਾਨਤਾ ਅਤੇ ਅਸਾਧਾਰਣਤਾ ਨਾਲ ਜਦੋਂ ਵੀ ਮੇਰਾ ਵਾਹ ਪਿਆ ਹੈ, ਮੈਂ ਇਨ੍ਹਾਂ ਨੂੰ ਸਾਧਾਰਣਤਾ ਦੇ ਦ੍ਰਿਸ਼ਟੀਕੋਣ ਤੋਂ ਹੀ ਵੇਖਿਆ ਹੈ। ਤਾਜ ਮਹੱਲ ਦੀ ਆਲੀਸ਼ਾਨ ਇਮਾਰਡ ਦੀ ਅਸਾਧਾਰਣ ਸੁੰਦਰਤਾ ਜਿਨ੍ਹਾਂ ਲੀਹਾਂ ਉੱਤੇ ਉੱਸਰੀ ਹੋਈ ਹੈ, ਉਨ੍ਹਾਂ ਦਾ ਚੇਤਾ ਰੱਖਣਾ ਮੈਂ ਸਦਾ ਜ਼ਰੂਰੀ ਸਮਝਿਆ ਹੈ। ਅਸਾਧਾਰਣ ਪ੍ਰਾਪਤੀਆਂ ਵਾਲੇ ਲੋਕ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹਨ; ਮੇਰਾ ਜੀ ਕਰਦਾ ਹੈ ਉਨ੍ਹਾਂ ਬੁਨਿਆਦਾਂ ਦੀ ਗੱਲ ਅਰਣੇ ਨੂੰ ਜਿਨ੍ਹਾਂ ਦੇ ਅਣਦਿੱਸਦੇ ਸਹਾਰੇ ਉੱਤੇ ਪ੍ਰਾਪਤੀਆਂ ਦੇ ਮਹਾਂ-ਮੰਦਰ ' ਉਸਰਦੇ ਆਏ ਹਨ।
ਗੁਰਦਾਸਪੁਰ ਨਿੱਕਾ ਜਿਹਾ ਸ਼ਹਿਰ ਹੈ। ਇਸ ਦੇ ਇਕ ਬਾਜ਼ਾਰ ਦਾ ਨਾਂ ਹੈ ਅੰਦਰੂਨੀ ਬਾਜ਼ਾਰ। ਬਾਜ਼ਾਰ ਨਹੀਂ ਸਗੋਂ ਅੱਧ ਕੁ ਮੀਲ ਲੰਮੀ ਤੰਗ ਜਿਹੀ ਗਲੀ ਹੈ ਇਹ। ਇਸ ਬਾਜ਼ਾਰ ਵਿਚ ਦਾਖ਼ਲ ਹੋਣ ਲਈ ਇਸ ਦੇ ਦੱਖਣੀ ਸਿਰੇ ਉੱਤੇ ਇਕ ਦਰਵਾਜ਼ਾ ਹੈ, ਜਿਸਨੂੰ ਕਬੂਤਰੀ ਦਰਵਾਜ਼ਾ ਆਖਦੇ ਹਨ। ਇਸ ਦਰਵਾਜ਼ੇ ਦੀ ਛੱਤ ਵਿਚ ਵੱਸਦੇ ਕਬੂਤਰਾਂ ਨੇ ਇਸਨੂੰ ਇਹ ਨਾਂ ਦਿੱਤਾ ਹੋਵੇਗਾ। ਜੇ ਇਹ ਦਰਵਾਜ਼ਾ ਕਿਸੇ ਵੱਡੇ ਸ਼ਹਿਰ ਦੇ ਕਿਸੇ ਵੱਡੇ ਬਾਜ਼ਾਰ ਦੇ ਸਾਹਮਣੇ ਬਣਿਆ ਹੋਇਆ ਆਲੀਸ਼ਾਨ ਦਰਵਾਜ਼ਾ ਹੁੰਦਾ ਤਾਂ ਦੇਸ਼ ਨੂੰ ਆਜ਼ਾਦੀ ਮਿਲ ਜਾਣ ਤੋਂ ਪਿੱਛੋਂ ਇਸਦਾ ਨਾਂ ਕਿਸੇ ਦੇਸ਼-ਭਗਤ ਦੇ ਨਾਂ ਨਾਲ ਜੋੜਿਆ ਜਾਣ ਕਰਕੇ ਕਬੂਤਰਾਂ ਦੀ ਹੱਕ-ਤਲਫ਼ੀ ਹੋ ਜਾਣੀ ਸੀ। ਇਸ ਦਰਵਾਜ਼ੇ ਦੀ ਸਾਧਾਰਣਤਾ ਨੇ ਕਬੂਤਰਾਂ ਨਾਲ ਬੇ-ਇਨਸਾਫ਼ੀ ਨਹੀਂ ਹੋਣ ਦਿੱਤੀ।
ਅੱਜ ਕੱਲ ਇਸ ਦਰਵਾਜ਼ੇ ਸਾਹਮਣੇ ਬਹੁਤ ਗਹਿਮਾ-ਗਹਿਮ ਹੋ ਗਈ ਹੈ; ਜਦੋ ਮੈਂ ਖ਼ਾਲਸਾ ਹਾਈ ਸਕੂਲ, ਗੁਰਦਾਸਪੁਰ, ਪੰਜਵੀਂ ਜਮਾਤੇ ਦਾਮਲ ਹੋਇਆ ਸਾਂ, ਉਦੋਂ ਇਉਂ ਨਹੀਂ ਸੀ। ਇਸ ਦਰਵਾਜ਼ੇ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਸੱਜੇ ਪਾਸੇ ਪੰਜ ਸੱਤ ਦੁਕਾਨਾਂ ਵੇਖਣ ਵਿਚ ਆਉਂਦੀਆਂ ਸਨ। ਇਨ੍ਹਾਂ ਵਿਚੋਂ ਦੋ ਦੁਕਾਨਾਂ ਨਾਲ ਮੇਰਾ ਉਚੇਚਾ ਸੰਬੰਧ ਸੀ। ਇਕ ਸੀ ਬਾਬਾ ਲਛਮਣ ਸਿੰਘ ਛੋਲਿਆਂ ਵਾਲੇ ਦੀ ਦੁਕਾਨ ਅਤੇ ਦੂਜੀ ਉਸਦੇ ਨਾਲ ਲੱਗਦੀ ਲੱਭੂ ਰਾਮ ਹਲਵਾਈ ਦੀ ਦੁਕਾਨ।
ਲੰਮੇ ਦਾਹੜੇ ਅਤੇ ਭਰਵੇਂ ਸਰੀਰ ਵਾਲੇ ਬਾਬਾ ਲਛਮਣ ਸਿੰਘ ਜੀ ਵਰਣ ਵਜੋਂ
ਬਾਬਾ ਲਛਮਣ ਸਿੰਘ ਜੀ ਨੂੰ ਉਨ੍ਹਾਂ ਦੀ ਉਮਰ ਕਰਕੇ 'ਬਾਬਾ' ਨਹੀਂ ਸੀ ਆਖਿਆ ਜਾਂਦਾ। ਉਨ੍ਹਾਂ ਦਾ ਲੰਮਾ ਖੁੱਲ੍ਹਾ ਦਾਹੜਾ, ਉਨ੍ਹਾਂ ਦਾ ਨਿਰਮਲ, ਨਿਰਛਲ ਮਨ ਅਤੇ ਉਨ੍ਹਾਂ ਦਾ ਸਿਆਣਪਾ ਸਜਿਆ ਸਿਰ, ਉਨ੍ਹਾਂ ਨੂੰ ਬਾਬਾ ਬਣਾ ਗਿਆ ਸੀ। ਸ਼ਹਿਰੋਂ ਬਾਹਰ ਸਾਡੇ ਪਾਸੇ ਵੱਲ ਦੇ ਪਿੰਡਾਂ ਵਿਚ ਉਨ੍ਹਾਂ ਦਾ ਚੋਖਾ ਆਦਰ ਮਾਣ ਸੀ। ਸਾਡੇ ਪਿੰਡ 'ਚੋਰ' ਨਾਲ ਉਨ੍ਹਾਂ ਦਾ ਉਚੇਚਾ ਸੰਬੰਧ ਸੀ। ਉਨ੍ਹਾਂ ਦਾ, ਉਨ੍ਹਾਂ ਵਰਗਾ ਨਿਰਛਲ, ਇਕਲੌਤਾ ਪੁੱਤਰ, ਸਾਡੇ ਪਿੰਡ ਦੇ ਇਕਲੌਤੇ ਬ੍ਰਾਹਮਣ ਪਰਿਵਾਰ ਦੀ ਇਕਲੌਤੀ ਧੀ ਨਾਲ ਵਿਆਹਿਆ ਗਿਆ ਸੀ। ਸਾਡੇ ਪਿੰਡ ਦੇ ਲੋਕਾਂ ਲਈ ਉਹ ਉਚੇਚੇ ਆਦਰਯੋਗ ਸਨ। ਇਸ ਰਿਸ਼ਤੇ ਤੋਂ ਪਹਿਲਾਂ ਵੀ ਉਨ੍ਹਾਂ ਦਾ ਸਾਡੇ ਪਿੰਡ ਦੇ ਲੋਕਾਂ ਨਾਲ ਇਕ ਸੰਬੰਧ ਸੀ; ਉਹ ਸੀ ਸੁਤੰਤਰਤਾ ਸੰਗ੍ਰਾਮੀ ਹੋਣ ਦਾ ਸੰਬੰਧ। ਉਹ ਕਈ ਅੰਦੋਲਨਾਂ ਵਿਚ ਹਿੱਸਾ ਲੈ ਚੁੱਕੇ ਸਨ।
ਬਾਬਾ ਜੀ ਜਿੰਨੇ ਮਿਹਨਤੀ ਸਨ ਓਨੇ ਹੀ ਹੱਸਮੁਖ ਅਤੇ ਸੰਤੁਸ਼ਟ ਵੀ ਸਨ। ਉਹ ਕੁੱਬੇ ਨਹੀਂ ਸਨ ਪਰ ਆਪਣੀ ਕਮਰ ਪੂਰੀ ਤਰ੍ਹਾਂ ਸਿੱਧੀ ਨਹੀਂ ਸਨ ਕਰ ਸਕਦੇ। ਉਨ੍ਹਾਂ ਦੇ ਦੋਵੇਂ ਮੋਢੇ ਪੀੜ ਕਰਦੇ ਸਨ ਅਤੇ ਇਸ ਪੀੜ ਦਾ ਕੋਈ ਇਲਾਜ ਨਹੀਂ ਸੀ। ਉਹ ਆਪਣੀਆਂ ਬਾਹਾਂ, ਅੱਗੇ, ਉਪਰ ਜਾਂ ਪਾਸਿਆਂ ਵੱਲ ਨੂੰ ਸਿੱਧੀਆਂ ਨਹੀਂ ਸਨ ਕਰ ਸਕਦੇ। ਉਨ੍ਹਾਂ ਨਾਲ ਕੁਝ ਸਾਲਾਂ ਦੀ ਲੰਮੀ ਸਾਂਝ ਨੇ ਮੈਨੂੰ ਇਸਦਾ ਕਾਰਨ ਪੁੱਛਣ ਦਾ ਹੌਸਲਾ ਦੇ ਦਿੱਤਾ। ਉੱਤਰ ਵਿਚ ਉਨ੍ਹਾਂ ਨੇ ਆਖਿਆ, "ਕਾਕਾ, ਅਸੀਂ ਦੇਸ਼ ਦੇ ਸਿਪਾਹੀ ਹਾਂ। ਮੋਢਿਆਂ ਦੀ ਪੀੜ, ਕਮਰ ਦਾ ਕੁੱਬ ਸਾਡੀ ਪੈਨਸ਼ਨ ਹੈ।" ਉਨ੍ਹਾਂ ਦੇ ਚਿਹਰੇ ਉੱਤੇ ਨਿਰਫਲ ਮੁਸਕਾਨ ਸੀ; ਓਨੀ ਹੀ ਸੱਚੀ, ਜਿੰਨੀ ਮੇਰੀ ਹੈਰਾਨੀ ।
ਮੇਰੀ ਹੈਰਾਨੀ ਦੂਰ ਕਰਨ ਲਈ ਉਨ੍ਹਾਂ ਨੇ ਆਖਿਆ, "ਦੇਸ਼ ਦੀ ਆਜ਼ਾਦੀ ਲਈ ਲੜਦੇ ਅਸੀਂ ਕੈਦ ਹੋ ਗਏ। ਸਰਕਾਰ ਦੀ ਇਹ ਕੋਸ਼ਿਸ਼ ਸੀ ਕਿ ਇਨ੍ਹਾਂ ਦੇਸ਼-ਭਗਤਾਂ ਕੋਲੋਂ ਮੁਆਫ਼ੀ ਮੰਗਵਾ ਕੇ ਇਨ੍ਹਾਂ ਨੂੰ ਛੱਡ ਦਿੱਤਾ ਜਾਵੇ । ਉਹ ਸਾਨੂੰ ਸ਼ਰਮਸਾਰ ਕਰਨਾ ਚਾਹੁੰਦੇ ਸਨ ਤਾਂ ਜੂ ਅਸੀਂ ਜੇਹਲੋਂ ਬਾਹਰ ਜਾ ਕੇ ਕਿਸੇ ਨੂੰ ਮੂੰਹ ਵਿਖਾਉਣ ਜੋਰੀ ਨਾ ਰਹੀਏ, ਮੁੜ ਆਜ਼ਾਦੀ ਦਾ ਨਾਂ ਨਾ ਲਈਏ ਅਤੇ ਹੋਰ ਲੋਕਾਂ ਨੂੰ ਵੀ ਕੰਨ ਹੋ ਜਾਣ। ਸਾਨੂੰ ਈਨ ਮਨਾਉਣ ਲਈ ਉਹ ਤਸੀਹੇ ਦਿੰਦੇ ਸਨ। ਸਾਡੇ ਹੱਥਾਂ ਨੂੰ ਪਿਛਲੇ ਪਾਸੇ ਕਰ ਕੇ ਹੱਥਕੜੀ ਲਾਈ ਜਾਂਦੀ ਸੀ। ਕਾਲ-ਕੋਠੜੀ ਦੀ ਛੱਤ ਨਾਲੋਂ ਇਕ ਰੱਸਾ ਹੇਠਾਂ ਨੂੰ ਲਮਕਾ ਕੇ ਉਸ ਨਾਲ ਇਕ ਕੁੰਡੀ (ਹੱਕ) ਬੰਨ੍ਹੀ ਹੋਈ ਹੁੰਦੀ ਸੀ। ਸਾਨੂੰ ਮੇਚ ਉੱਤੇ ਖਲ੍ਹਾਰ ਕੇ ਹੱਥਕੜੀ ਨੂੰ ਉਸ ਕੁੰਡੀ ਵਿਚ ਫਸਾ ਦਿੰਦੇ ਸਨ ਅਤੇ ਮੇਜ਼ ਸਾਡੇ ਹੇਠੋਂ ਖਿੱਚ ਲੈਂਦੇ ਸਨ। ਇਉਂ
ਆਪਣੀ ਗੱਲ ਸੁਣਾ ਕੇ ਬਾਬਾ ਜੀ ਮਿੱਠਾ ਮਿੱਠਾ ਮੁਸਕਰਾਉਣ ਲੱਗ ਪਏ। ਮੇਰਾ ਖੱਬਾ ਹੱਥ ਮੇਰੇ ਸੱਜੇ ਮੋਢੇ ਉੱਤੇ ਜਾ ਟਿਕਿਆ। ਮੇਰੇ ਮਨ ਦੀ ਹਾਲਤ ਨੂੰ ਜਾਣ ਕੇ ਬਾਬਾ ਜੀ ਨੇ ਆਖਿਆ, "ਪੀੜ ਤਾਂ ਮੇਰੇ ਮੋਢਿਆਂ ਨੂੰ ਹੁੰਦੀ ਹੈ; ਤੂੰ ਕਿਉਂ ਚਿੰਤਾ ਵਿਚ ਪੈ ਗਿਆ ?" ਮੈਂ ਸੋਚ ਹੀ ਰਿਹਾ ਸਾਂ ਕਿ ਬਾਬਾ ਜੀ ਦਾ ਪੁੱਤਰ ਆਪਣੀ ਦੁਕਾਨ ਉੱਤੋਂ ਉੱਠ ਕੇ ਕਿਸੇ ਕੰਮ ਲਈ ਉਨ੍ਹਾਂ ਕੋਲ ਆਇਆ। ਹੱਸਮੁਖ ਪਿਤਾ ਦਾ ਹੱਸਮੁਖ ਪੁੱਤਰ ਥੋੜਾ ਜਿਹਾ ਬਥਲਾਉਂਦਾ ਸੀ ਅਤੇ ਥਥਲਾਉਣ ਨਾਲੋਂ ਬਹੁਤਾ ਮੁਸਕਰਾਉਂਦਾ ਸੀ। ਉਸਨੇ ਬਾਬਾ ਜੀ ਦੇ ਸਾਹਮਣੇ ਆ ਕੇ ਉਨ੍ਹਾਂ ਨੂੰ ਨਮਸਕਾਰਨ ਲਈ ਜਾਂ ਪਤਾ ਨਹੀਂ ਕਿਉਂ, ਜ਼ਰਾ ਕੁ ਬਬਲਾ ਕੇ ਆਖਿਆ, "ਰਾਧੇ ਕ੍ਰਿਸ਼ਨਾ।"
ਅੱਗੋਂ ਬਾਬਾ ਜੀ ਨੇ ਮਿੱਤਰਤਾ ਦੇ ਸੁਰ ਵਿਚ ਆਖਿਆ, "ਕਿੰਨ ਰਾਹ ਰੋਕ ਲਿਆ ਤੇਰਾ ?"
ਪਿਤਾ-ਪੁੱਤਰ ਵਿਚ ਕੋਈ ਗੱਲ ਹੋਈ ਅਤੇ ਪੁੱਤਰ ਆਪਣੀ ਦੁਕਾਨ ਵੱਲ ਚਲਾ ਗਿਆ। ਕਿੰਨਾ ਸੁਹਣਾ ਸੰਬੰਧ ਸੀ ਪਿਤਾ ਪੁੱਤਰ ਵਿਚ; ਆਪਣੀ ਨਿੱਕੀ ਜਿਹੀ ਦੁਨੀਆਂ ਵਿਚ ਕਿਨੇ ਖ਼ੁਸ਼ ਸਨ ਉਹ। ਉਨ੍ਹਾਂ ਦੇ ਕਾਰੋਬਾਰ ਬਹੁਤ ਵੱਡੇ ਨਹੀਂ ਸਨ। ਪੁੱਤਰ ਦਰਜ਼ੀ ਦਾ ਕੰਮ ਕਰਦਾ ਸੀ। ਨਿੱਕੀ ਜਿਹੀ ਦੁਕਾਨ ਵਿਚ ਛੋਟੇ ਜਿਹੇ ਸ਼ਾਗਿਰਦ ਮੁੰਡੇ ਨਾਲ ਬੈਠ ਕੇ ਕੱਪੜੇ ਸਿਊਣ ਅਤੇ ਆਏ ਗਾਹਕ ਨਾਲ ਮਿੱਠਾ ਬੋਲਣ ਤੋਂ ਇਲਾਵਾ ਉਸਨੂੰ ਜੇ ਕੋਈ ਕੰਮ ਸੀ ਤਾਂ ਸਿਰਫ਼ ਮਿੰਨਾ ਮਿੰਨ੍ਹਾ ਮੁਸਕਰਾਉਣ ਦਾ।
ਇਉਂ ਲੱਗਦਾ ਸੀ ਕਿ ਬਾਬਾ ਜੀ ਨੂੰ ਜੀਵਨ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਸੀ; ਦੁਨੀਆਂ ਨਾਲ ਕਿਸੇ ਅਪਣੱਤ ਦੇ ਅਹਿਸਾਸ ਨਾਲ ਭਰਪੂਰ ਸਨ ਉਹ; ਅਤੇ ਉਸ ਅਹਿਸਾਸ ਨੇ ਉਨ੍ਹਾਂ ਦੇ ਜੀਵਨ ਵਿਚਲੀ ਸਾਰੀ ਕੁੜੱਤਣ ਚੂਸ ਲਈ ਸੀ; ਬਾਕੀ ਬਚੀ ਸੀ ਮਿਠਾਸ ਅਤੇ ਮੁਸਕਰਾਹਟ।
ਬਾਬਾ ਜੀ ਦੀ ਦੁਕਾਨ ਦੇ ਨਾਲ ਲੱਗਦੀ ਦੁਕਾਨ ਲੱਭੂ ਰਾਮ ਹਲਵਾਈ ਦੀ ਸੀ; ਚੰਗੀ ਤਰ੍ਹਾਂ ਸਜਾਈ ਹੋਈ, ਸਾਫ਼ ਸੁਥਰੀ ਅਤੇ ਬਹੁਤ ਵੱਡੀ। ਚਾਂਦੀ ਦੇ ਵਰਕਾਂ ਨਾਲ ਸਜਾਈਆਂ ਹੋਈਆਂ ਮਠਿਆਈਆਂ ਨਾਲ ਭਰੇ ਹੋਏ ਥਾਲਾਂ ਦੀਆਂ ਉੱਚੀਆਂ ਹੁੰਦੀਆਂ ਜਾਂਦੀਆਂ ਟੀਂਡਾਂ ਵਿਚ ਬੈਠੇ ਲੱਭ ਰਾਮ ਨੂੰ ਲੱਭਣਾ ਔਖਾ ਹੁੰਦਾ ਸੀ। ਗਾਹਕੀ ਵੀ ਬਹੁਤ ਹੁੰਦੀ ਸੀ ਅਤੇ ਕਮਾਈ ਵੀ, ਪਰ ਇਸਦਾ ਉਦੋਂ ਉਸਨੂੰ ਪਤਾ ਨਹੀਂ ਸੀ। ਉਸਨੇ ਦੁਕਾਨ ਵਿਚ ਕੰਮ ਕਰਨ ਲਈ ਦੋ ਤਿੰਨ ਨੌਕਰ ਰੱਖੋ ਹੋਏ ਸਨ।
ਖ਼ਾਲਸਾ ਸਕੂਲ ਵਿਚ ਦਾਖ਼ਲ ਹੋਣ ਦੇ ਦੋ ਤਿੰਨ ਮਹੀਨਿਆਂ ਪਿੱਛੋਂ ਅਸੀਂ, ਸਾਰੇ ਪੇਂਡੂ ਮੁੰਡੇ ਸ਼ਹਿਰ ਦੇ ਤੌਰ ਤਰੀਕਿਆਂ ਤੋਂ ਜਾਣੂੰ ਹੋ ਗਏ। ਖ਼ੁਦਮੁਖ਼ਤਾਰੀ ਨਾਲ ਪੈਸੇ ਪਰਚਣ
ਲੱਭੂ ਰਾਮ ਦੀ ਦੁਕਾਨ ਉੱਤੇ ਉਸ ਸਮੇਂ ਬਹੁਤੀ ਗਾਹਕੀ ਨਹੀਂ ਸੀ। ਨੌਕਰ ਕੰਮ ਚਲਾ ਰਹੇ ਸਨ ਅਤੇ ਉਹ ਆਪਣੀ ਗੱਦੀ ਉੱਤੇ ਬੈਠਾ, ਨਿੱਕੇ ਨਿੱਕੇ ਪੇਂਡੂ ਮੁੰਡਿਆਂ ਦੀਆਂ ਗੱਲਾਂ ਵਿਚ ਗੁਆਚਾ ਹੋਇਆ ਸੀ। ਮੇਰੀ ਗੱਲ ਸੁਣ ਕੇ ਉਸਨੇ ਆਖਿਆ, "ਇਹ ਮੁੰਡਾ ਬੜੇ ਅਦਬ ਨਾਲ ਬੋਲਦਾ ਹੈ।"
ਮੈਂ ਸੁਣ ਕੇ ਸਿਰ ਝੁਕਾ ਲਿਆ ਅਤੇ ਬਾਬਾ ਜੀ ਨੇ ਉਸਨੂੰ ਕਿਹਾ, "ਗਿਆਨੀ ਦਾ ਮੁੰਡਾ ਜੁ ਹੋਇਆ।"
ਲੱਭੂ ਰਾਮ ਜਿਵੇਂ ਮੈਨੂੰ ਚੰਗੀ ਤਰ੍ਹਾਂ ਪਛਾਣਨ ਲੱਗ ਪਿਆ ਹੋਵੇ। ਪੱਤਿਆਂ ਦੇ ਇਕ ਡੂਨੇ ਵਿਚ ਬਰਫ਼ੀ ਦੀਆਂ ਪੰਜ-ਸੱਤ ਟੁਕੜੀਆਂ ਰੱਖ ਕੇ ਉਹ ਆਪਣੀ ਦੁਕਾਨੋਂ ਉੱਠ ਕੇ ਮੇਰੇ ਕੋਲ ਆ ਗਿਆ ਅਤੇ ਆਖਿਆ, "ਲੈ ਬੇਟਾ, ਥੋੜੀ ਜਿਹੀ ਬਰਵੀ ਖਾ ਲੈ।"
ਮੈਂ ਬਾਬਾ ਜੀ ਵੱਲ ਵੇਖਿਆ। ਉਨ੍ਹਾਂ ਦੇ'ਖਾ ਲੈ, ਖਾ ਲੈ: ਕੋਈ ਗੱਲ ਨਹੀਂ" ਕਹਿਣ ਉੱਤੇ ਮੈਂ ਝੂਨਾ ਫੜ ਲਿਆ। ਪਿੰਡ ਨੂੰ ਆਉਂਦਿਆਂ ਰਾਹ ਵਿਚ ਉਹ ਬਰਫ਼ੀ ਅਸਾਂ ਸਾਰਿਆਂ ਨੇ ਵੰਡ ਕੇ ਖਾਧੀ। ਮੈਂ ਬਰਛੀ ਦੇ ਸੁਆਦ ਤੋਂ ਜਾਣੂੰ ਸਾਂ; ਸ਼ਾਇਦ ਮੇਰੇ ਸਾਥੀ ਵੀ, ਪਰੰਤੂ ਮੈਨੂੰ ਵੱਖ ਵੱਖ ਦੁਕਾਨਾਂ ਉੱਤੇ ਵੱਖ ਵੱਖ ਹਲਵਾਈਆਂ ਦੁਆਰਾ ਬਣਾਈਆਂ ਗਈਆਂ ਬਰਫ਼ੀਆਂ ਦੇ ਸੁਆਦਾਂ ਵਿਚਲੇ ਫਰਕ ਦਾ ਪਤਾ ਨਹੀਂ ਸੀ । ਦਸਵੀਂ ਜਮਾਤ ਤਕ ਪੁੱਜਦਿਆਂ ਪੁੱਜਦਿਆਂ ਮੈਂ ਪੂਰੇ ਭਰੋਸੇ ਨਾਲ ਇਹ ਕਹਿਣ ਦੇ ਯੋਗ ਹੋ ਗਿਆ ਸਾਂ ਕਿ ਲੱਡੂ ਰਾਮ, ਗੁਰਦਾਸਪੁਰ ਦੇ ਸਾਰੇ ਹਲਵਾਈਆਂ ਨਾਲੋਂ ਵੱਧ ਸੁਆਦੀ ਬਰਫੀ ਬਣਾਉਂਦਾ ਸੀ । ਹੁਣ ਤਾਂ ਮੈਂ ਇਹ ਵੀ ਕਹਿੰਦਾ ਹਾਂ ਕਿ ਲੱਕੂ ਰਾਮ ਦੀ ਬਰਫ਼ੀ ਨਾਲੋਂ ਵੱਧ ਸੁਆਦੀ ਬਰਫੀ ਜੇ ਕਿਧਰੇ ਬਣਦੀ ਹੈ ਤਾਂ ਸਿਰਫ਼ ਆਰੀਆਂ ਦੀ ਹੱਟੀ, ਜਲੰਧਰ ਵਿਚ।
ਪਤਲੇ ਮਾੜਕੂ ਸਰੀਰ, ਲੰਮੇ ਕੱਦ ਅਤੇ ਤਿੱਖੇ ਨਕਸ਼ਾਂ ਵਾਲੇ ਲੱਭ ਰਾਮ ਦੀਆਂ ਅੱਖਾਂ ਵਿਚ ਅਜੀਬ ਜਿਹੀ ਉਦਾਸੀ ਵੇਖ ਸਕਣਾ ਹਰ ਕਿਸੇ ਲਈ ਸੰਭਵ ਸੀ। ਉਹ ਬੋਲਦਾ ਬਹੁਤ ਘੱਟ ਸੀ ਅਤੇ ਮੁਸਕਰਾਉਂਦਾ ਉਸ ਤੋਂ ਵੀ ਘੱਟ। ਉਸਨੂੰ ਹੱਸਦਿਆਂ ਮੈਂ ਕਦੇ ਨਹੀਂ ਸੀ ਵੇਖਿਆ। ਚਲੋ ਨਾ ਬੋਲੋ, ਨਾ ਹੱਸੇ, ਕਾਰੋਬਾਰੀ ਆਦਮੀ ਜੁ ਹੋਇਆ। ਪਰ ਕਾਰੋਬਾਰੀ ਆਦਮੀ ਨੂੰ ਉਦਾਸ ਹੋਣ ਦੀ ਵਿਹਲ ਵੀ ਨਹੀਂ ਹੋਣੀ ਚਾਹੀਦੀ। ਸ਼ਾਇਦ ਉਦਾਸੀ ਨੂੰ ਹੀ ਲੱਭੂ ਰਾਮ ਦੀਆਂ ਅੱਖਾਂ ਵਿਚ ਬੈਠੀ ਰਹਿਣ ਤੋਂ ਸਿਵਾ ਕੋਈ ਕੰਮ ਨਹੀਂ ਸੀ। ਲੱਭੂ ਰਾਮ ਦੀਆਂ ਉਦਾਸ ਅੱਖਾਂ ਦੁਨੀਆਂ ਨੂੰ ਬਹੁਤ ਧਿਆਨ ਨਾਲ ਵੇਖਦੀਆਂ ਸਨ, ਜਿਵੇਂ ਕੁਝ ਲੱਭ ਰਹੀਆਂ ਹੋਣ। ਕੀ ? ਇਹ ਮੈਂ ਦੱਸ ਨਹੀਂ ਸਕਦਾ। ਹਾਂ, ਏਨਾ ਮੈਨੂੰ ਪਤਾ ਹੈ
ਇਸ ਜਤਨ ਕਾਰਣ ਉਹ ਬਹੁਤ ਸੁਹਣਾ ਹੋ ਜਾਂਦਾ ਸੀ। ਜੀ ਕਰਦਾ ਸੀ ਕਿ ਅਜਿਹਾ ਕੁਝ ਹੋ ਜਾਵੇ, ਜਿਸ ਕਰਕੇ ਇਹ ਹੱਸੇ, ਖ਼ੁਸ਼ ਹੋਵੇ, ਇਸਦੀ ਖੂਬਸੂਰਤੀ ਦੀ ਸੁੰਦਰਤਾ ਵਿਚ ਵਾਧਾ ਹੋ ਜਾਵੇ । ਲੱਕੂ ਰਾਮ ਦੀ ਖ਼ੁਸ਼ੀ ਉਸਦੀ ਬਰਜ਼ੀ ਨਾਲੋਂ ਵੀ ਵੱਧ ਸੁਆਦਲੀ ਹੁੰਦੀ ਸੀ। ਪੰਜ ਕੁ ਸਾਲਾਂ ਦੀ ਜਾਣ-ਪਛਾਣ ਪਿੱਛੋਂ ਇਕ ਦਿਨ ਮੈਂ ਲੱਭੂ ਰਾਮ ਨੂੰ ਅੰਦਰੋਂ ਖੁਸ਼ ਵੇਖਣ ਵਿਚ ਸਫਲ ਹੋ ਗਿਆ।
ਮੈਂ ਨੰਵੀਂ ਜਮਾਤ ਵਿਚ ਪੜ੍ਹਦਾ ਸਾਂ ਉਦੋਂ। ਬਚਪਨ ਪਿੱਛੇ ਰਹਿੰਦਾ ਜਾਂਦਾ ਸੀ ਅਤੇ ਆਲੇ ਦੁਆਲੇ ਦੇ ਜੀਵਨ ਨਾਲ ਬਣੇ ਰਿਸ਼ਤਿਆਂ ਵਿਚ ਤਬਦੀਲੀ ਆ ਰਹੀ ਸੀ। ਚਾਰ ਕੁ ਸਾਲ ਪਹਿਲਾਂ ਬਾਬਾ ਲਛਮਣ ਸਿੰਘ ਜੀ ਨੇ "ਗਿਆਨੀ ਦਾ ਮੁੰਡਾ ਜੁ ਹੋਇਆ" ਕਹਿ ਕੇ ਮੇਰੇ ਅਤੇ ਮੇਰੇ ਸਾਥੀਆਂ ਵਿਚਲੇ ਜਿਸ ਵਰਕ ਵੱਲ ਇਸ਼ਾਰਾ ਕੀਤਾ ਸੀ, ਉਸ ਡਰਕ ਦੀ ਚੇਤਨਾ ਮੇਰੇ ਮਨ ਵਿਚ ਵੀ ਉੱਭਰ ਆਈ ਸੀ। ਹਰ ਦੂਜੇ ਚੌਥੇ ਦਿਨ ਲੱਭ ਰਾਮ ਕੋਲੋਂ ਪਾ-ਡੇਢ ਪਾ ਬਰਫ਼ੀ ਖ਼ਰੀਦ ਕੇ ਆਪਣੇ ਸਾਥੀਆਂ ਨੂੰ ਖੁਆਉਣ ਵਿਚ ਮੈਨੂੰ ਉਚੇਚੀ ਖ਼ੁਸ਼ੀ ਹੁੰਦੀ ਸੀ। ਆਪਣੇ ਅਤੇ ਆਪਣੇ ਸਾਥੀਆਂ ਵਿਚਲੇ ਫਰਕ ਦੀ ਚੇਤਨਾ ਦਾ ਇਹ ਪ੍ਰਗਟਾਵਾ ਹੌਲੀ ਹੌਲੀ ਮੈਨੂੰ ਲੱਕੂ ਰਾਮ ਦੀ ਬਰਫੀ ਨਾਲੋਂ ਵੀ ਵੱਧ ਸੁਆਦੀ ਲੱਗਣ ਲੱਗ ਪਿਆ। ਖਰਚਣ ਲਈ ਪੈਸੇ ਤਾਂ ਵੱਧ ਨਹੀਂ ਸਨ ਮਿਲਦੇ ਪਰ ਬਰਵੀ ਦੀ ਖਰੀਦਾਰੀ ਵਧਦੀ ਗਈ। "ਪੈਸੇ ਕੱਲ ਦੇ ਦਿਆਂਗਾ" ਦਾ ਨਿੱਕਾ ਜਿਹਾ ਵਾਕ ਲੱਭ ਰਾਮ ਦੀ ਉਦਾਰਤਾ ਸਦਕਾ, ਉਸਦੀ ਕਾਪੀ ਵਿਚ, ਮੇਰੇ ਨਾਂ ਦੇ ਲੰਮੇ ਚੌੜੇ ਖਾਤੇ ਦਾ ਰੂਪ ਧਾਰ ਗਿਆ।
ਖਾਤੇ ਵਿਚ ਵਾਧਾ ਹੋਈ ਜਾ ਰਿਹਾ ਸੀ, ਪਰ ਮੈਨੂੰ ਇਸ ਦੀ ਚਿੰਤਾ ਨਹੀਂ ਸੀ। ਪਿਤਾ ਜੀ ਆਮ ਕਰਕੇ ਘਰੋਂ ਗ਼ੈਰ-ਹਾਜ਼ਰ ਰਹਿੰਦੇ ਸਨ ਅਤੇ ਮਾਤਾ ਜੀ ਕੋਲੋਂ ਕਿਸੇ ਵੀ ਬਹਾਨੇ, ਕਿੰਨੇ ਵੀ ਪੈਸੇ ਲਏ ਜਾ ਸਕਦੇ ਸਨ। ਨਿਸ਼ਚਿੰਤਤਾ ਦਾ ਵੱਡਾ ਕਾਰਣ ਸੀ ਲੱਡੂ ਰਾਮ ਦੀ ਉਦਾਰਤਾ, ਇੱਛੁਕਤਾ ਅਤੇ ਤੱਤਪਰਤਾ। ਜੇ ਉਹ ਵਿਹਲਾ ਬੈਠਾ ਹੋਵੇ ਤਾਂ ਮੈਨੂੰ ਦੂਰੋਂ ਵੇਖ ਕੇ ਤੱਕੜੀ ਨੂੰ ਹੱਥ ਪਾ ਲੈਂਦਾ ਸੀ; ਜੇ ਉਹ ਕਿਸੇ ਗਾਹਕ ਲਈ ਮਠਿਆਈ ਤੱਕੜੀ ਵਿਚ ਪਾ ਰਿਹਾ ਹੋਵੇ ਤਾਂ ਮੇਰੇ ਆਉਣ ਉੱਤੇ ਉਸ ਮਠਿਆਈ ਨੂੰ ਸਾਲ ਵਿਚ ਉਲੱਦ ਕੇ ਮੇਰੇ ਲਈ ਬਰਫੀ ਤੋਲਣ ਲੱਗ ਪੈਂਦਾ ਸੀ। ਉਸਨੇ ਕਦੇ ਵੀ ਮੈਨੂੰ ਇਹ ਨਹੀਂ ਸੀ ਕਹਿਣ ਦਿੱਤਾ, "ਲੱਭੂ ਰਾਮ ਜੀ, ਮੈਨੂੰ ਅੱਧ ਸੇਰ ਜਾਂ ਡੇਢ ਪਾ ਬਰਛੀ ਦਿਉ।" ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਅੱਧ ਸੇਰ ਜਾਂ ਡੇਢ ਪਾ ਬਰਫੀ ਤੋਲਣ ਲੱਗ ਪੈਂਦਾ ਸੀ; ਆਮ ਕਰ ਕੇ ਡੇਢ ਪਾ, ਕਦੇ ਕਦੇ ਅੱਧ ਸੇਰ, ਨਾ ਇਸ ਤੋਂ ਵੱਧ, ਨਾ ਇਸ ਤੋਂ ਘੱਟ; ਹਫ਼ਤੇ ਵਿਚ ਦੋ ਤਿੰਨ ਵੇਰ ਅਤੇ ਹਰ ਦਿਨ ਦਿਹਾਰ ਉੱਤੇ।
ਇਸ ਸਿਲਸਿਲੇ ਦੇ ਆਰੰਭ ਵਿਚ ਮੈਂ ਉਸਨੂੰ 'ਲੱਭ ਰਾਮ ਜੀ' ਕਹਿ ਕੇ ਸੰਬੋਧਨ ਹੋਇਆ ਸਾਂ ਪਰ ਛੇਤੀ ਹੀ ਉਸਨੇ ਇਸ ਸੰਬੋਧਨ ਦਾ ਸਿਲਸਿਲਾ ਤੋੜ ਦਿੱਤਾ ਸੀ। ਮੈਨੂੰ ਬਰਫ਼ੀ ਵਾਲਾ ਲਿਫ਼ਾਫ਼ਾ ਪਕੜਾਉਂਦਿਆਂ ਉਸ ਦੀਆਂ ਅੱਖਾਂ ਕੁਝ ਕਹਿੰਦੀਆਂ ਜਾਪਦੀਆਂ
ਇਸ ਵੇਰ ਪਿਤਾ ਜੀ ਘਰ ਆਏ ਅਤੇ ਲੰਮੇ ਸਮੇਂ ਤਕ ਰਹੇ। ਹੋ ਸਕਦਾ ਹੈ ਪਹਿਲਾਂ ਵੀ ਉਹ ਏਨਾ ਲੰਮਾ ਸਮਾਂ ਘਰ ਰਹਿੰਦੇ ਹੋਣ, ਪਰੰਤੂ ਇਸ ਵੇਰ ਉਨ੍ਹਾਂ ਦੀ ਹਾਜ਼ਰੀ ਕੁਝ ਵਧੇਰੇ ਹੀ ਲੰਮੇਰੀ ਹੁੰਦੀ ਜਾਪਦੀ ਸੀ । ਹੁਣ ਜਦੋਂ ਮੈਂ ਉਨ੍ਹਾਂ ਦਿਨਾਂ ਨੂੰ ਯਾਦ ਕਰਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਹਾਜਰੀ ਲੰਮੇਰੀ ਨਹੀਂ ਸੀ, ਸਗੋਂ ਮੇਰੇ ਵੱਲ ਨੂੰ ਉਨ੍ਹਾਂ ਦਾ ਬਦਲਿਆ ਹੋਇਆ ਵਤੀਰਾ ਉਨ੍ਹਾਂ ਦੀ ਹਾਜ਼ਰੀ ਨੂੰ ਮੇਰੇ ਲਈ ਬੋਝਲ ਅਤੇ ਲੰਮੇਰੀ ਬਣਾ ਰਿਹਾ ਸੀ। ਜਿਸ ਉਮਰ ਨੇ ਮੈਨੂੰ, ਮੇਰੇ ਅਤੇ ਮੇਰੇ ਸਾਥੀਆਂ ਵਿਚਲੇ ਫਰਕ ਤੋਂ ਜਾਣੂੰ ਕਰਵਾਇਆ ਸੀ, ਉਸ ਉਮਰ ਨੇ ਮੇਰੇ ਵਤੀਰੇ ਵਿਚ ਹੋਰ ਕਿਹੜੀਆਂ ਤਬਦੀਲੀਆਂ ਲੈ ਆਂਦੀਆਂ ਸਨ, ਇਸਦੀ ਮੈਨੂੰ ਸੋਝੀ ਨਹੀਂ ਸੀ ਪਰ ਉਨ੍ਹਾਂ ਤਬਦੀਲੀਆਂ ਦੇ ਕਾਰਣ ਪਿਤਾ ਜੀ ਦੇ ਬਦਲੇ ਹੋਏ ਵਤੀਰੇ ਨੂੰ ਮੈਂ ਭਲੀ ਭਾਂਤ ਅਨੁਭਵ ਕਰ ਰਿਹਾ ਸਾਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੇਰੀ ਪੜ੍ਹਾਈ ਦੀ ਚਿੰਤਾ ਕਦੇ ਨਹੀਂ ਸੀ ਕੀਤੀ। ਇਸ ਵੇਰ ਉਨ੍ਹਾਂ ਨੇ ਇਸ ਸੰਬੰਧ ਵਿਚ ਕਈ ਸੁਆਲ ਪੁੱਛੇ। ਮੈਂ ਕਿਥੇ ਕਿਥੇ ਜਾਂਦਾ ਸਾਂ, ਕਿਨ੍ਹਾਂ ਮੁੰਡਿਆਂ ਨਾਲ ਮੇਰੀ ਮਿੱਤਰਤਾ ਸੀ, ਮੇਰੀਆਂ ਕਿਤਾਬਾਂ ਵਿਚ ਨਾਨਕ ਸਿੰਘ ਦੇ ਨਾਵਲ ਕਿਉਂ ਸਨ, ਇਹ ਸਭ ਕੁਝ ਜਾਣਨਾ ਉਨ੍ਹਾਂ ਲਈ ਜ਼ਰੂਰੀ ਹੋ ਗਿਆ ਸੀ। ਉਨ੍ਹਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਮੈਂ ਸ਼ਹਿਰ ਵਿਚ ਆਈ ਹੋਈ ਟੂਰਿੰਗ ਟਾਕੀ ਵਿਚ ਫ਼ਿਲਮਾਂ ਵੇਖਣ ਵੀ ਜਾਣ ਲੱਗ ਪਿਆ ਸਾਂ।
ਫ਼ਿਲਮਾਂ ਵਾਲੇ ਅਪਰਾਧ ਲਈ ਮਾਤਾ ਜੀ ਦੋਸ਼ੀ ਠਹਿਰਾਏ ਗਏ ਪੈਸੇ ਦੇਣ ਕਰਕੇ। ਨਾਵਲਾਂ ਸੰਬੰਧੀ ਸ਼ਿਕਾਇਤ ਲੈ ਕੇ ਪਿਤਾ ਜੀ ਸਕੂਲ ਗਏ। "ਨਾਨਕ ਸਿੰਘ ਦੇ ਨਾਵਲ ਪੜ੍ਹਨਾ ਬੁਰਾਈ ਨਹੀਂ ਹੈ" ਆਖਿਆ ਜਾਣ ਉੱਤੇ ਮੈਂ ਬਾ-ਇੱਜ਼ਤ ਬਰੀ ਕੀਤਾ ਗਿਆ। ਮੇਰੇ 'ਅਣ-ਪਛਾਤੇ' ਮਿੱਤਰਾਂ ਦਾ ਕੋਈ ਅਤਾ-ਪਤਾ ਨਾ ਮਿਲਣ ਕਰਕੇ ਕੇਸ ਰਫ਼ਾ-ਦਫਾ ਹੋ ਗਿਆ। ਪਰ ਲੱਭੂ ਰਾਮ ਦੇ ਖਾਤੇ ਵਿਚ ਬਣੇ ਸੱਠ-ਪੋਹਨ ਰੁਪਿਆਂ ਦੇ ਉਧਾਰ ਸੰਬੰਧੀ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਮਨ ਹੀ ਮਨ ਇਹ ਮੈਨੂੰ ਪਤਾ ਸੀ ਕਿ ਮੇਰੀ ਸ਼ਿਕਾਇਤ ਕਿਸ ਨੇ ਕੀਤੀ ਸੀ ਪਰ ਜਦੋਂ ਪਿਤਾ ਜੀ ਮੈਨੂੰ ਪੁੱਛ ਰਹੇ ਸਨ, "ਲੱਭੂ ਰਾਮ ਦੇ ਕਿੰਨੇ ਪੈਸੇ ਦੇਣੇ ਹਨ ਤੂੰ ?" ਉਦੋਂ ਮੈਨੂੰ ਉਸ ਮੁਖ਼ਬਰ ਨਾਲੋਂ ਵੱਧ ਕਸੂਰਵਾਰ ਲੱਭ ਰਾਮ ਲੱਗ ਰਿਹਾ ਸੀ, ਜਿਹੜਾ ਬਿਨਾਂ ਸੋਚੇ-ਸਮਝੇ ਮੈਨੂੰ ਉਧਾਰ ਦਿੰਦਾ ਰਿਹਾ ਸੀ। ਪਿਤਾ ਜੀ ਦੇ ਸੁਆਲ ਦਾ ਸੱਚਾ ਅਤੇ ਝੂਠਾ ਉੱਤਰ ਦਿੰਦਿਆਂ ਹੋਇਆਂ ਮੈਂ ਆਖਿਆ, "ਮੈਨੂੰ ਪਤਾ ਨਹੀਂ।"
ਮੇਰਾ ਉੱਤਰ 'ਝੂਠਾ' ਸੀ ਕਿਉਂਜੁ ਮੈਨੂੰ ਪਤਾ ਸੀ ਪੈਸੇ ਮੈਂ ਦੇਣੇ ਹਨ ਅਤੇ ਰਕਮ ਚੋਖੀ ਵੱਡੀ ਸੀ; ਮੇਰਾ ਉੱਤਰ 'ਸੱਚਾ' ਇਸ ਲਈ ਸੀ ਕਿ ਮੈਨੂੰ ਵੀ ਠੀਕ ਠੀਕ ਪਤਾ ਨਹੀਂ ਸੀ ਕਿ ਮੇਰੇ ਵੱਲ ਕਿੰਨੇ ਪੈਸੇ ਬਣ ਚੁੱਕੇ ਸਨ।
“ਹੁਣੇ ਲੱਗ ਜਾਂਦਾ ਸਾਰਾ ਪਤਾ," ਕਹਿ ਕੇ ਪਿਤਾ ਜੀ ਮੈਨੂੰ ਆਪਣੇ ਸਾਈਕਲ ਦੋ ਪਿੱਛੇ ਬਿਠਾ ਕੇ, ਸਕੂਲੋਂ, ਲੱਭ ਰਾਮ ਦੀ ਦੁਕਾਨ ਵੱਲ ਤੁਰ ਪਏ। ਮੈਂ ਚਾਹੁੰਦਾ ਸਾਂ, ਚੱਲਦੇ ਸਾਈਕਲ ਤੋਂ ਛਾਲ ਮਾਰ ਕੇ ਕਿਧਰੇ ਨੱਸ ਜਾਵਾਂ। ਬਾਕੀ ਸਭ ਕੁਝ ਸਾਂਭਿਆ
ਲੱਭੂ ਰਾਮ ਦੀ ਦੁਕਾਨ ਸਾਹਮਣੇ ਪਿਤਾ ਜੀ ਦਾ ਸਾਈਕਲ ਰੁਕਿਆ। ਮੈਂ ਪਹਿਲਾਂ ਹੀ ਸਾਈਕਲ ਉੱਤੇ ਉਤਰ ਚੁੱਕਾ ਸਾਂ। ਮੇਰੀਆਂ ਸਹਿਮੀਆਂ ਅੱਖਾਂ ਨੇ ਲੱਡੂ ਰਾਮ ਵੱਲ ਵੇਖਿਆ। ਉਸ ਦੀਆਂ ਅੱਖਾਂ ਵਿਚ ਉਦਾਸੀ ਤਾਂ ਸਦਾ ਹੀ ਹੁੰਦੀ ਸੀ ਪਰ ਉਸ ਸਮੇਂ ਉਸਦੀ ਉਦਾਸੀ ਕੁਝ ਭਿਆਨਕ ਜਿਹੀ ਹੋ ਗਈ ਸੀ। ਮੈਂ ਬਾਬਾ ਲਛਮਣ ਸਿੰਘ ਜੀ ਦੀ ਦੁਕਾਨ ਵੱਲ ਵੇਖਣ ਲੱਗ ਪਿਆ। ਪਿਤਾ ਜੀ ਨੇ ਜ਼ਰਾ ਤਲਖ਼ ਜਿਹੇ ਲਹਿਜੇ ਵਿਚ ਆਖਿਆ, "ਲੱਭ ਰਾਮਾ, ਖੋਲ੍ਹ ਇਹਦਾ ਖਾਤਾ ਅਤੇ ਦੱਸ ਕਿੰਨੇ ਦੀ ਮਠਿਆਈ ਖਾ ਗਿਆ ਇਹ ?" ਮੇਰੀਆਂ ਲੱਤਾਂ ਕੰਬ ਰਹੀਆਂ ਸਨ।
ਬਾਬਾ ਲਛਮਣ ਸਿੰਘ ਜੀ ਆਪਣੀ ਦੁਕਾਨ ਵਿਚ ਬੈਠੇ, ਪਿਤਾ ਜੀ ਵੱਲ ਵੇਖਦੇ ਰਹੇ ਪਰ ਬੋਲੇ ਕੁਝ ਨਾ। ਲੱਭੂ ਰਾਮ ਨੇ ਕਿਹਾ, "ਲਉ ਜੀ, ਇਸ ਦਾ ਹਿਸਾਬ ਮੈਂ ਵੱਖਰੀ ਕਾਪੀ ਉੱਤੇ ਲਿਖਿਆ ਹੋਇਆ ਹੈ। ਜ਼ਰਾ ਜਮ੍ਹਾ ਕਰ ਕੇ ਦੱਸਦਾ ਹਾਂ।" ਲੱਡੂ ਰਾਮ ਦੇ ਹੱਥਾਂ ਵਿਚ ਫੜੀ ਹੋਈ ਕਾਪੀ ਮੈਨੂੰ ਦਿੱਸਣੇ ਹਟਦੀ ਜਾ ਰਹੀ ਸੀ।
"ਲਓ ਗਿਆਨੀ ਜੀ, ਕੁਲ ਮਿਲਾ ਕੇ ਬਣੇ ਤਿੰਨ ਰੁਪਏ ਬਾਰਾਂ ਆਨੇ।"
ਆਪਣੀ ਗੱਲ ਮੁਕਾ ਲੈਣ ਪਿੱਛੋਂ ਲੱਭੂ ਰਾਮ ਦੇ ਮੂੰਹ ਉੱਤੇ ਮੁਸਕਰਾਹਟ ਫੈਲ ਗਈ
ਅਤੇ ਉਸਦੀਆਂ ਅੱਖਾਂ ਦੀ ਉਦਾਸੀ ਆਪਣਾ ਨਿਵਾਸ ਅਸਥਾਨ ਛੱਡ ਗਈ।
"ਬੱਸ ਏਨੇ ਹੀ ?"
"ਹਾਂ ਜੀ, ਏਨੇ ਹੀ, ਗਿਆਨੀ ਜੀ ਪਿਛਲੇ ਛਿਆਂ ਮਹੀਨਿਆਂ ਦਾ ਹਿਸਾਬ ਹੈ ਇਹ। ਕਦੇ ਕਦੇ ਕੋਈ ਚੀਜ਼ ਲੈ ਕੇ ਖਾ ਲੈਂਦਾ ਹੈ ਜਾਂ ਦੁੱਧ ਪੀ ਲੈਂਦਾ ਹੈ।"
"ਕਿਉਂ ਉਏ, ਘਰ ਦੋ ਮੱਝਾਂ ਲਵੇਰੀਆਂ ਹਨ; ਉਨ੍ਹਾਂ ਦਾ ਦੁੱਧ ਕੌੜਾ ਲੱਗਦਾ ਤੈਨੂੰ ?" ਮੈਂ ਚੁੱਪ ਰਿਹਾ। ਪਿਤਾ ਜੀ ਨੇ ਲੱਭੂ ਰਾਮ ਨੂੰ ਆਖਿਆ, "ਇਸਨੂੰ ਅੱਧ ਪਾ ਬਰਫ਼ੀ ਦੇ ਦੇ ਅਤੇ ਐਹ ਲੈ ਚਾਰ ਰੁਪਏ। ਅੱਗੇ ਤੋਂ ਉਧਾਰ ਬਿਲਕੁਲ ਨਾ ਦੇਵੀਂ।" ਲੱਭੂ ਰਾਮ ਅੰਦਰੋਂ ਬਾਹਰੋਂ, ਸਾਰਾ ਦਾ ਸਾਰਾ ਆਨੰਦ, ਆਨੰਦ ਹੋ ਗਿਆ। ਉਸਦੇ ਚਿਹਰੇ ਉੱਤੇ ਆਈ ਦੈਵੀ ਖੁਸ਼ੀ ਵੱਲ ਬਹੁਤਾ ਧਿਆਨ ਦੇਣ ਦੀ ਮੈਨੂੰ ਵਿਹਲ ਨਹੀਂ ਸੀ। ਮੇਰੀ ਆਪਣੀ ਹਾਲਤ ਉਸ ਆਦਮੀ ਵਰਗੀ ਸੀ ਜਿਹੜਾ ਕਿਸੇ ਮਜਬੂਰੀ ਜਾਂ ਭੈ ਕਾਰਨ ਵੱਡੀ ਛਾਲ ਮਾਰਨ ਦੀ ਦਲੇਰੀ ਕਰ ਕੇ ਸੌ ਛੁਟ ਡੂੰਘੀ ਖਾਈ ਨੂੰ ਟੱਪ ਤਾਂ ਗਿਆ ਹੋਵੇ ਪਰ ਟੱਪ ਜਾਣ ਪਿੱਛੋਂ ਖਾਈ ਦੀ ਡੂੰਘਾਈ ਵੱਲ ਝਾਤੀ ਮਾਰ ਕੇ ਅਤੇ ਇਹ ਸੋਚ ਕੇ ਭੈ-ਭੀਤ ਹੋ ਜਾਵੇ ਕਿ ਜੇ ਇਸ ਵਿਚ ਡਿੱਗ ਪਿਆ ਹੁੰਦਾ ਤਾਂ।
"ਸਿੱਧਾ ਘਰ ਜਾਵੀ; ਅੱਗੇ ਤੋਂ ਕੋਈ ਸ਼ਿਕਾਇਤ ਨਾ ਆਵੇ," ਕਹਿ ਕੇ ਪਿਤਾ ਜੀ ਚਲੇ ਗਏ। ਲੱਭੂ ਰਾਮ ਨੇ ਮੈਨੂੰ ਆਪਣੀ ਦੁਕਾਨ ਦੇ ਅੰਦਰ ਬੁਲਾ ਲਿਆ: ਬਰਫੀ ਦੀ ਪਲੇਟ ਕਰ ਕੇ ਮੇਜ਼ ਉੱਤੇ ਰੱਖੀ; ਮੈਨੂੰ ਬਾਹੋਂ ਪਕੜ ਕੇ ਕੁਰਸੀ ਉੱਤੇ ਬਿਠਾ ਲਿਆ
ਮੈਂ ਖਾਣ ਲੱਗ ਪਿਆ। ਇਕ ਅੱਧਾ ਮਿੰਟ ਲੱਭੂ ਰਾਮ ਮੇਰੇ ਮੂੰਹ ਵੱਲ ਵੇਖਦਾ ਰਿਹਾ ਅਤੇ ਨੌਕਰ ਨੂੰ ਦੁੱਧ ਲਿਆਉਣ ਲਈ ਕਹਿ ਕੇ ਆਪ ਵੀ ਖਾਣ ਲੱਗ ਪਿਆ। ਦੋਹਾਂ ਨੇ ਇਕ ਦੂਜੇ ਦੇ ਸਾਹਮਣੇ ਬੈਠ ਕੇ ਬਰਫ਼ੀ ਖਾਧੀ ਅਤੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ। ਇਕ ਘੁੱਟ ਭਰ ਕੇ ਉਹ ਉਠਿਆ ਅਤੇ ਖੰਡ ਦਾ ਇਕ ਵੱਡਾ ਚੱਮਚ ਮੇਰੀ ਸ਼ਾਟੀ ਵਿਚ ਘੋਲਦਿਆਂ ਆਖਣ ਲੱਗਾ, "ਤੇਰੇ ਲਈ ਮਿੱਠਾ ਪੂਰਾ ਨਹੀਂ।" ਮੈਂ ਹੈਰਾਨ ਸਾਂ ਕਿ ਇਸਨੂੰ ਕਿਵੇਂ ਪਤਾ ਹੈ ਕਿ ਮੈਨੂੰ ਬਹੁਤਾ ਮਿੱਠਾ ਪੀਣ ਦੀ ਆਦਤ ਹੈ। ਮੇਰੀ ਹੈਰਾਨੀ ਦੂਰ ਹੋ ਗਈ ਜਦੋਂ ਉਸਨੇ ਆਪਣੀ ਗੱਲ ਪੂਰੀ ਕਰਦਿਆਂ ਆਖਿਆ, "ਤੇਰੇ ਪਹਿਲਾ ਘੁੱਟ ਭਰਨ ਤੋਂ ਹੀ ਮੈਨੂੰ ਪਤਾ ਲੱਗ ਗਿਆ ਸੀ।"
ਦੁਕਾਨੋਂ ਬਾਹਰ ਆ ਕੇ ਵਿਦਾ ਲੈਣ ਲਈ ਮੈਂ ਉਸਦੇ ਚਿਹਰੇ ਵੱਲ ਵੇਖਿਆ। ਉਸਦੇ ਬੁੱਲ੍ਹ ਮੁਸਕਰਾਉਣ ਦਾ ਜਤਨ ਕਰ ਰਹੇ ਸਨ ਅਤੇ ਅੱਖਾਂ ਪਹਿਲਾਂ ਨਾਲੋਂ ਵੱਧ ਉਦਾਸ ਹੋ ਚੁੱਕੀਆਂ ਸਨ ।
ਹੁਣ ਮੈਂ ਲੱਭੂ ਰਾਮ ਦਾ ( ਉਧਾਰ ਲਾਹੁਣ ਣ ਦੀ ਚਿੰਤਾ ਕਰਨ ਲੱਗ ਪਿਆ, ਪਰ ਪਿਤਾ ਜੀ ਨੇ ਮਾਤਾ ਜੀ ਨੂੰ ਕਰੜੇ ਆਦੇਸ਼ ਦੇ ਦਿੱਤੇ ਸਨ; ਇਸ ਲਈ ਮੇਰਾ ਹੱਥ ਹੋਰ ਵੀ ਰੰਗ ਹੋ ਗਿਆ ਸੀ। ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਸਦਰ ਬਾਜ਼ਾਰ ਵਿਚੋਂ ਲੰਘਦਾ ਹੋਇਆ ਜਰਨੈਲੀ ਸੜਕੇ ਪੈ ਕੇ ਸਿੱਧਾ ਪਿੰਡ ਨੂੰ ਚਲਾ ਜਾਵਾਂ ਤਾਂ ਜੁ ਲੱਭੂ ਰਾਮ ਦੀ ਦੁਕਾਨ ਸਾਹਮਣਿਉਂ ਲੰਘਣਾ ਨਾ ਪਵੇ। ਜੇ ਕਦੀ ਸਾਥੀਆਂ ਦੇ ਆਪੇ ਵੇਖੇ ਜਾਂ ਘਰ ਦੀ ਲੋੜ ਦਾ ਕੋਈ ਸਾਮਾਨ ਖ਼ਰੀਦਣ ਲਈ ਅੰਦਰੂਨੀ ਬਾਜ਼ਾਰ ਵੱਲੋਂ ਲੰਘਣਾ ਪੈ ਜਾਂਦਾ ਸੀ ਤਾਂ ਕਬੂਤਰੀ ਦਰਵਾਜੇ ਹੇਠੋਂ ਲੰਘਦਿਆਂ ਹੀ ਮਨ ਵਾਰਾ ਹੋਣ ਲੱਗ ਪੈਂਦਾ ਸੀ। ਪਰੰਤੂ ਲੱਭੂ ਰਾਮ ਦੀਆਂ ਅੱਖਾਂ ਮੈਨੂੰ ਵੇਖਦਿਆਂ ਹੀ ਉਸਦੇ ਹੱਥਾਂ ਨੂੰ ਤੱਕੜੀ ਪਕੜਨ ਦਾ ਹੁਕਮ ਦੇ ਦਿੰਦੀਆਂ ਸਨ। ਉਸਦੀ ਉਦਾਰਤਾ ਨੇ ਛੇਤੀ ਹੀ ਮੇਰੇ ਮਨ ਨੂੰ ਮੁੜ ਹਲਕਾ ਕਰ ਦਿੱਤਾ।
ਦਸਵੀਂ ਪਾਸ ਕਰਕੇ ਮੈਂ ਸਿਖ ਨੈਸ਼ਨਲ ਕਾਲਜ ਲਾਹੌਰ ਪੜ੍ਹਨ ਚਲਾ ਗਿਆ। ਲੱਭੂ ਰਾਮ ਦੇ ਪੈਸੇ ਮੇਰੇ ਸਿਰ ਜਿਉਂ ਦੇ ਤਿਉਂ ਸਨ; ਕੁਝ ਵਧ ਵੀ ਗਏ ਸਨ। ਕਾਲਜ ਦਾ ਵਿਦਿਆਰਥੀ ਬਣ ਜਾਣ ਉੱਤੇ ਮੇਰੇ ਕੋਲ ਏਨੇ ਪੈਸੇ ਹੋਣ ਲੱਗ ਪਏ ਸਨ ਕਿ ਮੈਂ ਲੱਭ ਰਾਮ ਦਾ ਸਾਰਾ ਉਧਾਰ ਇਕੋ ਵੇਰ ਚੁਕਤਾ ਕਰ ਸਕਦਾ ਸਾਂ। ਗਰਮੀਆਂ ਦੀਆਂ ਛੁੱਟੀਆਂ ਵਿਚ ਮੈਂ ਇਉਂ ਹੀ ਕਰਨਾ ਚਾਹੁੰਦਾ ਸਾਂ।
ਗਰਮੀਆਂ ਦੀਆਂ ਛੁੱਟੀਆਂ ਹੋਈਆਂ। ਮੈਂ ਕਾਲਜ ਘਰ ਆਇਆ। ਅਗਲੇ ਦਿਨ ਲੱਭੂ ਰਾਮ ਦਾ ਹਿਸਾਬ ਚੁਕਾਉਣ ਲਈ, ਮੈਂ ਗੁਰਦਾਸਪੁਰ ਗਿਆ। ਲੱਕੂ ਰਾਮ ਓਥੇ ਨਹੀਂ
ਇਕ ਧੱਕਾ ਜਿਹਾ ਲੱਗਾ; ਆਪਣੇ ਆਪ ਨੂੰ ਸੰਭਾਲ ਕੇ ਮੈਂ ਪੁੱਛਿਆ, "ਇਹ ਨਵੇਂ ਦੁਕਾਨਦਾਰ ਉਨ੍ਹਾਂ ਦੇ ....? ਗੱਲ ਇਹ ਹੈ ਬਾਬਾ ਜੀ, ਮੈਂ ਉਨ੍ਹਾਂ ਦੇ ਪੈਸੇ ਦੇਣੇ ਹਨ। ਉਨ੍ਹਾਂ ਦੇ ਘਰ..."
"ਕਾਕਾ, ਲੱਡੂ ਰਾਮ ਦਾ ਕੋਈ ਨਹੀਂ; ਨਾ ਧੀ ਨਾ ਪੁੱਤ, ਨਾ ਭੈਣ ਨਾ ਕਰਾ। ਉਹ ਇਕੱਲਾ ਸੀ। ਘਰ ਅਤੇ ਦੁਕਾਨ ਸਭ ਕਿਰਾਏ ਦੇ ਸਨ । ਕੁਝ ਦਿਨ ਢਿੱਲਾ ਹੋਇਆ ਸੀ। ਦਮੇਂ ਦਾ ਰੋਗ ਸੀ ਉਸਨੂੰ। ਮਰਨ ਤੋਂ ਪਹਿਲਾਂ ਤੇਰੇ ਹਿਸਾਬ ਵਾਲੀ ਕਾਪੀ ਮੈਨੂੰ ਦਿੱਤੀ ਸੀ ਉਸਨੇ, ਅਤੇ ਕਿਹਾ ਸੀ ਜਦੋਂ ਤੂੰ ਆਵੇਂ, ਤੈਨੂੰ ਦੇ ਦਿਆਂ।"
ਰੇਸ਼ਮੀ ਰੁਮਾਲ ਵਿਚ ਲਪੇਟੀ ਹੋਈ ਕਾਪੀ ਮੈਂ ਖੋਲ੍ਹੀ। ਇਹ ਉਹੋ ਕਾਪੀ ਸੀ, ਜਿਹੜੀ ਉਸਨੇ ਪਿਤਾ ਜੀ ਦੇ ਸਾਹਮਣੇ ਖੋਲ੍ਹ ਕੇ ਮੇਰਾ ਹਿਸਾਬ ਦੱਸਿਆ ਸੀ, "ਤਿੰਨ ਰੁਪਏ ਬਾਰਾਂ ਆਨੇ।" ਕਾਪੀ ਵਿਚ ਕਿਧਰੇ ਕੋਈ ਹਿਸਾਬ ਕਿਤਾਬ ਨਹੀਂ ਸੀ ਲਿਖਿਆ ਹੋਇਆ। ਸਾਰੀ ਕਾਪੀ ਕੋਰੀ ਸੀ। ਇਕ ਸਫੇ ਉੱਤੇ ਚਾਰ ਰੁਪਏ ਦੇ ਉਹੋ ਨੋਟ ਟਾਂਕੇ ਹੋਏ ਸਨ, ਜਿਹੜੇ ਪਿਤਾ ਜੀ ਨੇ ਉਸਨੂੰ ਦਿੱਤੇ ਸਨ ਅਤੇ ਹਿੰਦੀ ਅੱਖਰਾ ਵਿਚ ਲਿਖਿਆ ਸੀ:
"ਪੂਰਣ ਸਿੰਹ, ਤੁਮੇਂ ਮਨ ਹੀ ਮਨ ਅਪਣਾ ਬੇਟਾ ਮਾਨ ਕਰ ਜਿਸ ਆਨੰਦ ਕਾ ਅਨੁਭਵ ਮੈਂਨੇ ਕੀਆ ਹੈ, ਉਸ ਕੇ ਬਦਲੇ ਮੇਂ ਮੈਂ ਤੁਮ੍ਹੇਂ ਕੁਛ ਨਹੀਂ ਦੇ ਸਕਾ। ਜੋ ਮੇਰੇ ਪਾਸ ਥਾ ਉਸ ਸੇ ਮੈਂਨੇ ਉਸ ਯਤੀਮਖ਼ਾਨੇ ਕਾ ਰਿਣ ਚੁਕਾਨੇ ਕੀ ਕੋਸ਼ਿਸ਼ ਕੀ ਹੈ ਜਿਸ ਮੈਂ ਮੇਰਾ ਬਚਪਨ ਗੁਜ਼ਰਾ। ਤੁਮ੍ਹਾਰੇ ਲੀਏ ਯਹ ਚਾਰ ਰੁਪਏ ਬਚੇ ਹੈਂ। ਭਲਾ ਯਹ ਵੀ ਕੋਈ ਵਿਰਾਸਤ ਹੈ ?
ਲੱਭੂ ਰਾਮ"
ਲੱਭੂ ਰਾਮ ਦੇ ਬੁੱਲ੍ਹਾਂ ਉੱਤੇ ਵਰਤਮਾਨ ਕਦੀ ਕਦੀ ਮੁਸਕਾਨ ਬਣ ਕੇ ਆ ਬੈਠਦਾ ਸੀ ਪਰ ਭਵਿੱਖ ਵਿਚਲੀ ਸੁੰਞ ਦਾ ਅਹਿਸਾਸ ਉਸ ਦੀਆਂ ਅੱਖਾਂ ਦੀ ਸਦੀਵੀ ਉਦਾਸੀ ਬਣ ਗਿਆ ਸੀ; ਇਹ ਭੇਤ ਮੇਰੇ ਉੱਤੇ ਪਹਿਲੀ ਵੇਰ ਪਰਗਟ ਹੋਇਆ।
ਸੋਮਾਂ
ਅੱਜ ਜਦੋਂ ਪਸੂ-ਮਨ ਬਾਰੇ ਕੁਝ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਮੈਂ ਵਿਦਵਾਨਾਂ ਦੇ ਵਿਚਾਰ ਪੜ੍ਹੇ ਹਨ ਤਾਂ ਮੇਰਾ ਮਨ ਅੱਧੀ ਕੁ ਸਦੀ ਪਿੱਛੇ ਚਲਾ ਗਿਆ ਹੈ। ਸੋਮਾਂ ਦੀ ਸੰਮ੍ਰਿਤੀ ਮੇਰੇ ਮਨ ਆਂਝਨ ਨੂੰ ਮੱਲ ਕੇ ਬੈਠ ਗਈ ਹੈ। ਸੋਮਾਂ ਦਾ ਸਾਰਾ ਜੀਵਨ ਸਾਡੇ ਘਰ ਵਿਚ ਬੀਤਿਆ ਸੀ। ਉਹ ਸਿਰਫ਼ ਪੰਜ ਕੁ ਸਾਲ ਜੀਵੀ ਸੀ ਪਰ ਆਪਣੇ ਜੀਵਨ ਦੇ ਉਹੋ ਪੰਜ ਕੁ ਸਾਲ ਜੇ ਉਸਨੇ ਕਿਸੇ ਪਸ਼ੂ-ਵਿਗਿਆਨੀ ਦੇ ਨੇੜ ਵਿਚ ਗੁਜ਼ਾਰੇ ਹੁੰਦੇ ਤਾਂ ਹੁਣ ਤਕ ਅੱਧੀ ਦੁਨੀਆਂ ਉਸਦੇ ਨਾਂ ਤੋਂ ਵਾਕਿਫ਼ ਹੋ ਚੁੱਕੀ ਹੋਣੀ ਸੀ।
ਸੋਮਾਂ ਸਾਡੇ ਘਰ ਦੀ ਝੋਟੀ ਸੀ। ਉਹ ਬਹੁਤੀ ਸੋਹਣੀ ਨਹੀਂ ਸੀ। ਕੁੰਢੀ ਮੱਝ ਨੂੰ ਸੋਹਣੀ ਮੰਨਿਆ ਜਾਂਦਾ ਹੈ। ਸੋਮਾਂ ਕੁੰਢੀ ਨਹੀਂ ਸੀ। ਇਸ ਤੋਂ ਛੁੱਟ ਉਸਦੇ ਸਿੰਝ ਵੀ ਦੋ ਨਹੀਂ ਸਨ। ਉਸਦਾ ਸੱਜਾ ਸਿੰਝ ਨਹੀਂ ਸੀ। ਦਾਤਰੀ ਵਰਗੇ ਇਕ ਸਿੰਙ ਵਾਲੀ ਸੋਮਾਂ ਨੂੰ ਪਿੰਡ ਦਾ ਹਰ ਛੋਟਾ, ਵੱਡਾ ਪਿਆਰ ਕਰਦਾ ਸੀ। ਉਸਦੇ ਕੋਲੋਂ ਦੀ ਲੰਘਣ ਵਾਲਾ ਕੋਈ ਵੀ ਆਦਮੀ ਉਸਨੂੰ ਬੁਲਾਏ ਬਿਨਾਂ ਅਗੋਰੇ ਨਹੀਂ ਸੀ ਜਾਂਦਾ। ਉਹ ਵੀ ਹਰ ਬੁਲਾਉਣ ਵਾਲੇ ਵੱਲ ਵੇਖ ਕੇ ਉਸਦੀ ਗੱਲ ਦਾ ਹੁੰਗਾਰਾ ਭਰਦੀ ਸੀ । ਹਰ ਆਉਂਦੇ ਜਾਂਦੇ ਦਾ ਉਸਨੂੰ 'ਸੋਮਾਂ..' ਕਹਿ ਕੇ ਬੁਲਾਉਣਾ ਇਉਂ ਸੀ ਜਿਵੇਂ ਤੁਰੇ ਜਾਂਦਿਆ ਕਿਸੇ ਮੰਦਰ ਜਾਂ ਗੁਰਦੁਆਰੇ ਦੇ ਸਾਹਮਣਿਉਂ ਲੰਘਦੇ ਹੋਏ ਅਸੀਂ ਥੋੜਾ ਜਿਹਾ ਸਿਰ ਝੁਕਾ ਦਿੰਦੇ ਹਾਂ।
ਹਾਂ ਜੀ, ਲੋਕ ਸੇਮਾਂ ਦਾ ਆਦਰ ਕਰਦੇ ਸਨ ਅਤੇ ਉਹ ਹਰ ਤਰ੍ਹਾਂ ਉਸ ਆਦਰ ਦੀ ਹੱਕਦਾਰ ਸੀ। ਉਹ ਤਾਂ ਸ਼ਾਇਦ ਆਦਰ ਤੋਂ ਅਗੇਰੇ ਲੰਘ ਕੇ ਪਿਆਰ ਦੇ ਦੇਸ਼ ਵਿਚ ਦਾਖ਼ਲ ਹੋ ਚੁੱਕੀ ਸੀ ਪਰ ਮਨੁੱਖੀ ਹਉਮੈ ਲਈ ਆਦਰ ਤਕ ਪੁੱਜਣਾ ਵੀ ਇਕ ਵੱਡੀ ਪ੍ਰਾਪਤੀ ਹੈ। ਮਨੁੱਖ ਤੇ ਅਤੇ ਸੁਆਰਥ ਦੀ ਸੀਮਾਂ ਲੰਘਣੋਂ' ਸੰਗਦਾ ਹੈ। ਸੈਮਾਂ ਦੁਆਰਾ ਕਿਸੇ ਦੇ ਸੁਆਰਥ ਦੀ ਹਾਨੀ ਹੋਣ ਦਾ ਸਵਾਲ ਹੀ ਨਹੀਂ ਸੀ ਉੱਠਦਾ ਅਤੇ ਉਹ ਵਸਤੂ, ਵਿਚਾਰ ਜਾਂ ਵਿਅਕਤੀ ਜਿਸ ਦੁਆਰਾ ਮਨੁੱਖੀ ਸੁਆਰਥ ਨੂੰ ਸੱਟ ਨਾ ਵੱਜਦੀ ਹੋਵੇ ਮਨੁੱਖ ਲਈ ਸਤਿਕਾਰਯੋਗ ਬਣ ਜਾਂਦਾ ਹੈ। ਆਰੰਭ ਵਿਚ ਤਾਂ ਸੋਮਾਂ ਇਕ ਤਰਸਯੋਗ ਪਸ਼ੂ ਸੀ ਪਰ ਹੌਲੀ ਹੌਲੀ ਉਹ ਇਕ ਸਤਿਕਾਰਯੋਗ ਵਿਅਕਤੀ ਬਣ ਗਈ ਸੀ।
ਸੰਨ ਉੱਨੀ ਸੌ ਉਨਤਾਲੀ ਜਾਂ ਚਾਲੀ ਦੀਆਂ ਸਰਦੀਆਂ ਦੀ ਗੱਲ ਹੈ ਕਿ ਮੈਂ ਅਤੇ ਮੇਰੇ ਮਾਤਾ ਜੀ ਸੋਮਾਂ ਦੀ ਮਾਂ ਨੂੰ ਖ਼ਰੀਦਣ ਬੱਬੇਹਾਲੀ ਗਏ ਸਾਂ। ਸਾਨੂੰ ਇਕ ਮੱਝ ਦੀ ਲੋੜ ਸੀ ਅਤੇ ਸੋਮਾਂ ਦੀ ਮਾਂ, ਪਹਿਲਣ ਝੋਟੀ, ਵਿਕਾਊ ਸੀ। ਇਹ ਗੱਲ ਸਾਡੇ ਮਾਤਾ ਜੀ ਨੂੰ ਚੋਖੇ ਚਿਰ ਤੋਂ ਪਤਾ ਸੀ। ਮੇਰੇ ਪਿਤਾ ਜੀ ਦੇ ਪਰਮ ਮਿੱਤਰ ਸਾਡੇ ਗੁਆਂਢੀ, ਸਾਡੇ ਪਿੰਡ ਦੇ ਨੰਬਰਦਾਰ, ਸਾਡੇ ਚਾਚਾ ਜੀ, ਸਰਦਾਰ ਹਰਨਾਮ ਸਿੰਘ ਦੀ ਭੈਣ, ਬੰਤੀ, ਸਾਡੇ
ਪਰ ਉਨ੍ਹਾਂ ਦੀ ਇਹ ਖੁਸ਼ੀ ਚਿਰ-ਜੀਵੀ ਨਹੀਂ ਸੀ। ਠੀਕ ਦੇ ਮਹੀਨਿਆਂ ਪਿੱਛੋਂ ਇਕ ਦਿਨ ਮੱਝ ਚੁੰਘਾ ਗਈ, ਕੱਟਾ ਬੀਮਾਰ ਹੋ ਗਿਆ ਅਤੇ ਛੇ-ਸੱਤ ਦਿਨਾਂ ਵਿਚ ਪੂਰਾ ਹੋ ਗਿਆ। ਕੱਟੇ ਦਾ ਮਰ ਜਾਣਾ ਸਾਡੇ ਲਈ ਬਹੁਤੇ ਦੁੱਖ ਵਾਲੀ ਗੱਲ ਨਾ ਹੁੰਦਿਆਂ ਹੋਇਆਂ ਵੀ ਇਕ ਮਹੱਤਵਪੂਰਣ ਗੱਲ ਬਣ ਗਈ। ਉਸਦੇ ਮਰ ਜਾਣ ਪਿੱਛੋਂ ਮੱਝ ਨੇ ਦੁੱਧ ਲਾਹੁਣ ਤੋਂ ਇਨਕਾਰ ਕਰ ਦਿੱਤਾ। ਦੁੱਧ ਜਿਵੇਂ ਉਸਦੇ ਜਿਸਮ ਵਿਚੋਂ ਸੁੱਕ ਹੀ ਗਿਆ ਸੀ। ਉਸਨੂੰ ਚੰਗਾ ਵੰਡ-ਵੜੇਵਾਂ ਪਾਇਆ ਗਿਆ: ਪਿਆਰ ਪੁਚਕਾਰ ਨਾਲ ਉਸ ਕੋਲੋਂ ਚਾਰ ਧਾਰਾ ਲੈਣ ਦਾ ਜਤਨ ਕੀਤਾ ਗਿਆ; ਪਰ ਦੁੱਧ ਨਾਂ ਦੀ ਕੋਈ ਚੀਜ਼ ਉਥੇ ਜਿਵੇਂ ਹੈ ਹੀ ਨਹੀਂ ਸੀ। ਘੰਟਿਆਂ ਬੱਧੀ, ਕਦੇ ਮਾਤਾ ਜੀ. ਕਦੇ ਪਿਤਾ ਜੀ ਅਤੇ ਕਦੇ ਘਰ ਦਾ ਨੌਕਰ ਮੱਝ ਥੱਲੇ ਬੈਠ ਕੇ ਉਸਨੂੰ ਪਸਮਾਉਣ ਦਾ ਜਤਨ ਕਰਦੇ ਰਹਿੰਦੇ ਸਨ। ਦੁੱਧ ਉਸ ਕੋਲ ਹੁੰਦਾ ਤਾਂ ਉਹ ਲਾਹੁੰਦੀ। ਅੰਤ ਪਿਤਾ ਜੀ ਦਾ ਧੀਰਜ ਟੁੱਟ ਗਿਆ। ਉਨ੍ਹਾਂ ਨੇ ਡਾਂਗ ਫੜ ਲਈ ਅਤੇ ਬੜੀ ਬੇ-ਕਿਰਕੀ ਨਾਲ ਮੱਥ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਹ ਕਿੱਲੇ ਦੇ ਚੁਫੇਰੇ ਘੁੰਮਣ ਅਤੇ ਅੜਿੰਗਣ ਤੋਂ ਛੁੱਟ ਕੁਝ ਨਾ ਕਰ ਸਕੀ। ਥੱਕ ਹਾਰ ਕੇ ਪਿਤਾ ਜੀ ਖਿੱਝਦੇ ਖਪਦੇ ਘਰੋਂ ਨਿਕਲ ਗਏ। ਮੱਤ ਦਾ ਸਾਰਾ ਪਿੰਡਾ ਲਾਸੋ ਲਾਸ ਹੋ ਗਿਆ ਸੀ। ਮਾਤਾ ਜੀ ਨੇ ਉਸਦੇ ਪਿੱਛੇ ਉੱਤੇ ਹੱਥ ਫੇਰਿਆ। ਉਸਨੇ ਮੂੰਹ ਮਾਤਾ ਜੀ ਵੱਲ ਮੋੜ ਕੇ ਗਿੱਠ ਲੰਮੀ ਜੀਭ ਕੱਢੀ। ਮਾਤਾ ਜੀ ਨੇ ਆਪਣਾ ਹੱਥ ਉਸ ਵੱਲ ਕੀਤਾ। ਉਸਨੇ ਉਨ੍ਹਾਂ ਦੇ ਖੱਬੇ ਹੱਥ ਨੂੰ ਚੱਟ ਚੱਟ ਕੇ ਅਤੇ ਅੜਿੰਗ ਅੜਿੰਗ ਕੇ ਇਹ ਕਹਿਣ ਦਾ ਜਤਨ ਕੀਤਾ ਕਿ "ਦੁੱਧ ਦੇਣਾ ਮੇਰੇ ਵੱਸ ਨਹੀਂ, ਮੈਨੂੰ ਮਾਰੋ ਨਾ, ਮੈਂ ਬੇਕਸੂਰ ਹਾਂ। ਮੈਨੂੰ ਖਿਮਾ ਕਰੋ।"
ਉਸਨੂੰ ਮੁਆਫ਼ ਕਰ ਦਿੱਤਾ ਗਿਆ। ਕੁਝ ਡਾਂਗਾਂ ਉਸਦੇ ਪੁੜਿਆਂ ਉੱਤੇ ਵੱਜੀਆਂ ਸਨ। ਉਥੇ ਨਿੱਕੇ ਨਿੱਕੇ ਜ਼ਖ਼ਮ ਹੋ ਗਏ ਸਨ। ਮਾਤਾ ਜੀ ਨੇ ਓੜ੍ਹ ਪੇੜ੍ਹ ਕਰ ਕੇ ਜ਼ਖ਼ਮਾਂ ਦਾ ਇਲਾਜ ਕਰ ਦਿੱਤਾ। ਛੇਤੀ ਹੀ ਮੱਝ ਮੁੜ ਨਵੇਂ ਦੁੱਧ ਹੋ ਗਈ ਅਤੇ ਵਰ੍ਹੇ ਦੇ ਅੰਦਰ ਅੰਦਰ ਉਸਨੇ ਇਕ ਕੱਟੀ ਨੂੰ ਜਨਮ ਦੇ ਕੇ ਸਾਡੇ ਘਰ ਨੂੰ ਖ਼ੁਸ਼ੀ ਨਾਲ ਭਰ ਦਿੱਤਾ। ਇਸ ਕੱਟੀ ਦਾ ਜਨਮ ਸੋਮਵਾਰ ਨੂੰ ਹੋਇਆ ਸੀ । ਇਸ ਲਈ ਮਾਤਾ ਜੀ ਨੇ ਇਸ ਦਾ ਨਾਂ ਸੋਮਾਂ ਰੱਖ ਦਿੱਤਾ।
ਸੋਮਾਂ ਪ੍ਰਤੀ ਉਸਦੀ ਮਾਂ ਦਾ ਵਤੀਰਾ ਹੋਰ ਮੱਝਾਂ ਨਾਲੋਂ ਵੱਖਰਾ ਸੀ। ਸਵੇਰੇ ਸ਼ਾਮ ਧਾਰ ਕੱਢਣ ਤੋਂ ਪਹਿਲਾਂ ਸੋਮਾਂ ਨੂੰ ਉਸਦੀ ਮਾਂ ਥੱਲੇ ਛੱਡਿਆ ਜਾਂਦਾ ਸੀ ਅਤੇ ਉਹ
ਸੋਮਾਂ ਦੇ ਜਨਮ ਤੋਂ ਕੁਝ ਦਿਨ ਪਿੱਛੋਂ ਉਸਦੀ ਮਾਂ ਨੂੰ ਬਾਹਰ ਝੰਗਰਾ ਨਾਲ ਚੁਗਣ ਲਈ ਘੱਲਿਆ ਗਿਆ ਤਾਂ ਉਹ ਗਲੀ ਦੇ ਅੰਤ ਤਕ ਜਾ ਕੇ ਪਿੱਛੇ ਮੁੜ ਆਈ। ਨੌਕਰ ਨੇ ਜ਼ਰਾ ਕੁ ਡਰ ਦੇ ਕੇ ਮੁੜ ਬਾਹਰ ਲੈ ਜਾਣ ਦਾ ਜਤਨ ਕੀਤਾ ਤਾਂ ਉਸਨੇ ਮੁੜ ਉਹੋ ਕੁਝ ਕੀਤਾ। ਮਾਤਾ ਜੀ ਨੇ ਨੌਕਰ ਨੂੰ ਆਖਿਆ, "ਚੱਲ ਰਹਿਣ ਦੇ। ਸੋਮਾਂ ਦਾ ਹੇਰਵਾ ਕਰਦੀ ਹੈ ਕਿਤੇ ਦੁੱਧ ਹੀ ਨਾ ਸੁਕਾ ਜਾਵੇ।" ਕੁਝ ਦਿਨਾਂ ਪਿੱਛੇ ਮੁੜ ਜਤਨ ਕੀਤਾ ਗਿਆ, ਪਰ ਉਹ ਬਾਹਰ ਨਾ ਗਈ। ਉਸਨੂੰ ਬਾਹਰ ਛੱਡਣ ਦਾ ਖ਼ਿਆਲ ਹੀ ਛੱਡ ਦਿੱਤਾ ਗਿਆ। ਅਚਾਨਕ ਦੋ ਕੁ ਮਹੀਨਿਆਂ ਪਿੱਛੋਂ ਇਕ ਦਿਨ ਸਵੇਰੇ ਜਦੋਂ ਬਾਕੀ ਡੰਗਰਾਂ ਨੂੰ ਚਾਰਨ ਲੈ ਜਾਣ ਦਾ ਸਮਾਂ ਹੋਇਆ ਤਾਂ ਸੋਮਾਂ ਦੀ ਮਾਂ ਵੀ ਜਾਣ ਦੀ ਇੱਛਾ ਪਰਗਟ ਕਰਨ ਲੱਗੀ। ਸਾਰੇ ਡੰਗਰਾਂ ਦੇ ਚਲੇ ਜਾਣ ਪਿੱਛੋਂ ਉਹ ਕਾਹਲੀ ਪੈ ਕੇ ਰੱਸਾ ਜੁੜਾਉਣ ਲੱਗ ਪਈ। ਉਸਦੀ ਗੱਲ ਸਮਝ ਕੇ ਨੌਕਰ ਨੇ ਉਸਦਾ ਰੱਸਾ ਲਾਹ ਦਿੱਤਾ। ਉਹ ਸੋਮਾਂ ਕੋਲ ਜਾ ਖਲੋਤੀ ਅਤੇ ਨੌਕਰ ਦੇ ਆਖਣ ਉੱਤੇ ਵੀ ਬਾਹਰ ਨਾ ਗਈ। ਮਾਤਾ ਜੀ ਨੂੰ ਉਸਦੀਆਂ ਰਮਜ਼ਾਂ ਦੀ ਸਮਝ ਲੱਗ ਜਾਂਦੀ ਸੀ । ਆਖਣ ਲੱਗੇ, “ਚਰਨ, ਇਹ ਸੋਮਾਂ ਨੂੰ ਨਾਲ ਲਿਜਾਣਾ ਚਾਹੁੰਦੀ ਹੈ । ਚੱਲ, ਲੈ ਜਾ। ਪਰ ਧਿਆਨ ਰੱਖੀ, ਕਿਤੇ ਚੁੰਘਾਅ ਨਾ ਜਾਵੇ।" ਸੋਮਾਂ ਨਾਲ ਚਲੇ ਗਈ। ਸ਼ਾਮ ਨੂੰ ਨੌਕਰ ਨੇ ਆ ਕੇ ਦੱਸਿਆ ਕਿ " ਦੋਵੇਂ ਮਾਵਾਂ ਧੀਆਂ ਲਾਗੇ ਲਾਗ ਰਹੀਆਂ ਸਨ।" ਮਹੀਨਾ ਕੁ ਬਾਹਰ ਚੁਗ ਲੈਣ ਪਿੱਛੋਂ ਜਿਵੇਂ ਮਾਂ ਨੇ ਸਮਝ ਲਿਆ ਸੀ ਕਿ ਉਸਦੀ ਸਮਾਂ ਹੁਣ ਉਸਦੇ ਦੁੱਧ ਦੀ ਲੋੜਵੰਦ ਨਹੀਂ ਰਹੀ; ਇਸ ਲਈ ਉਸਨੇ ਧਾਰ ਕੱਢੀ ਜਾਣ ਪਿੱਛੇ ਸਮਾਂ ਦੁਆਰਾ ਚੁੰਘੀ ਜਾਣ ਤੋਂ ਇਨਕਾਰ ਕਰ ਦਿੱਤਾ। ਸੋਮਾਂ ਦੇ ਨੇੜੇ ਆਉਂਦਿਆਂ ਹੀ ਉਹ ਇਧਰ ਉਧਰ ਹੋਣ ਲੱਗ ਪਈ। ਸੋਮਾਂ ਨੇ ਵੀ ਆਪਣੀ ਮਾਂ ਦੀ ਮਰਜ਼ੀ ਦਾ ਆਦਰ ਕਰਦਿਆਂ ਹੋਇਆਂ ਬਹੁਤੀ ਜ਼ਿੱਦ ਨਾ ਕੀਤੀ। ਦੋ ਤਿੰਨ ਦਿਨ ਅਜਿਹਾ ਹੋਣ ਉੱਤੇ ਮਾਤਾ ਜੀ ਨੇ ਜਾਣ ਲਿਆ ਕਿ ਹੁਣ ਇਹ ਸੋਮਾਂ ਨੂੰ ਦੁੱਧ ਨਹੀਂ ਚੁੰਘਾਉਣਾ ਚਾਹੁੰਦੀ। ਮਾਤਾ ਜੀ ਨੇ ਸੋਮਾਂ ਲਈ ਹਰੇ ਅਤੇ ਕੁਲੇ ਪੱਠਿਆਂ ਦਾ ਉਚੇਚਾ ਪ੍ਰਬੰਧ ਕਰ ਦਿੱਤਾ।
ਸਮਾਂ ਪੌਣੇ ਕੁ ਦੇ ਸਾਲਾਂ ਦੀ ਹੋ ਗਈ। ਇਕ ਚੰਗੀ ਮੱਤ ਹੋਣ ਦੇ ਸਾਰੇ ਲੱਛਣ ਉਸ ਵਿਚ ਸਨ, ਪਰ ਉਹ ਸੋਹਣੀ ਨਹੀਂ ਸੀ। ਉਸਦੇ ਸਿੰਝ ਕੁੱਢੇ ਨਹੀਂ ਸਨ। ਉਹ ਆਪ ਵੀ ਮੋਟੀ ਤਾਜ਼ੀ ਸੀ ਪਰ ਉਸਦੇ ਦਾਤਰੀ ਨੁਮਾ ਸਿੰਝ ਕੁਝ ਜ਼ਿਆਦਾ ਹੀ ਵਡੇਰੇ ਸਨ
ਸਮਾਂ ਬੀਤਦਾ ਗਿਆ। ਮੱਰ ਦੇ ਸੂਣ ਵਿਚ ਮਹੀਨਾ ਕੁ ਬਾਕੀ ਸੀ ਕਿ ਇਕ ਦਿਨ ਦੁਪਹਿਰ ਵੇਲੇ ਬਚਨ, ਸਾਡਾ ਨੌਕਰ, ਡੰਗਰਾਂ ਨੂੰ ਵਾਹੋ ਦਾਹੀ ਦੁੜਾਉਂਦਾ ਹਵੇਲੀ ਵਿਚ ਲੈ ਆਇਆ। ਸੋਮਾਂ ਦੀ ਮਾਂ ਆਪਣੇ ਕਿੱਲੇ ਤਕ ਨਾ ਪੁੱਜ ਸਕੀ ਅਤੇ ਅੰਬਾਂ ਹੇਠ ਬੈਠੇ ਲੋਕਾਂ ਕੋਲ ਡਿੱਗ ਪਈ। ਸੋਮਾਂ ਜੀ ਭਿਆਣੀ ਉਸ ਕੋਲ ਪਲੇ ਗਈ। ਮੰਜੀਆਂ ਉੱਤੇ ਬੈਠੇ ਹੋਏ ਸਾਰੇ ਘਬਰਾ ਗਏ। "ਕੀ ਹੋਇਆ, ਕੀ ਹੋਇਆ ?" ਦੀਆਂ ਆਵਾਜ਼ਾਂ ਉਠੀਆਂ।
ਏਨੇ ਨੂੰ ਦੂਜੇ ਪਾਲੀ ਵੀ ਪੁੱਜ ਗਏ। ਉਹ ਇਕ ਟੱਪਰੀ-ਵਾਸ ਕੀਕਨ ਨੂੰ ਵੀ ਨਾਲ ਲਿਆਏ ਸਨ। ਲਿਆਏ ਹੀ ਨਹੀਂ, ਰਾਹ ਵਿਚ ਉਸਨੂੰ ਮਾਰਦੇ ਕੁੱਟਦੇ ਵੀ ਆਏ ਸਨ। ਉਹ ਤਹਲੇ ਮਿੰਨਤਾਂ ਕਰਕੇ ਆਪਣੀ ਜਾਣ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। 'ਕੀ ਹੋਇਆ' ਦੇ ਉੱਤਰ ਵਿਚ ਪਾਲੀਆਂ ਨੇ ਦੱਸਿਆ ਕਿ "ਇਸ ਕੀਕਨ ਨੇ ਸੂਏ ਵਿਚ ਬੈਠੀ ਮਹਿੰ ਨੂੰ ਕੁਝ ਦੇ ਦਿੱਤਾ ਸੀ। ਮਹਿੰ ਤੜਫ ਕੇ ਪਾਣੀ ਵਿਚੋਂ ਬਾਹਰ ਆ ਪਈ ਸੀ ਅਤੇ ਲੁੜਛਣੀਆਂ ਲੈਣ ਲੱਗ ਪਈ ਸੀ। ਪਰਸੋਂ ਇਨ੍ਹਾਂ ਕੀਕਨਾਂ ਨੇ ਔਜਲਿਆਂ ਵਾਲੇ ਸੋਹਣ ਸਿੰਘ ਦੀ ਮੱਝ ਜ਼ਹਿਰ ਦੇ ਕੇ ਮਾਰ ਦਿੱਤੀ ਸੀ। ਅਸਾਂ ਇਹਨੂੰ ਜੀਂਦੇ ਨਹੀਂ ਛੱਡਣਾ।" ਕੀਕਨ ਨੂੰ ਬਹੁਤ ਮਾਰਿਆ ਗਿਆ ਅਤੇ ਉਹ ਹੱਥ ਜੋੜ ਕੇ ਆਪਣੀ ਬੇ-ਗੁਨਾਹੀ ਦੇ ਵਾਸਤੇ ਪਾਉਂਦਾ ਗਿਆ। ਗੁਰਦਾਸਪੁਰ ਤੋਂ ਡਾਕਟਰ ਦੇ ਆ ਜਾਣ ਨਾਲ ਉਸ ਕੀਕਨ ਦਾ ਕਸ਼ਟ ਤਾਂ ਕੱਟਿਆ ਗਿਆ ਪਰ ਮੱਝ ਦੇ ਦੁੱਖ ਦਾ ਕੋਈ ਦਾਰੂ ਉਹ ਨਾ ਦੱਸ ਸਕਿਆ। ਉਸ ਦੇ ਅੰਗ ਅੰਗ ਵਿਚ ਜ਼ਹਿਰ ਫੈਲ ਗਿਆ ਸੀ। ਉਸਦਾ ਸਾਰਾ ਸਰੀਰ ਪੀੜ ਪੀੜ ਹੋ ਗਿਆ ਸੀ। ਉਸਦੀਆਂ ਲੱਤਾਂ ਕਦੇ ਸੁਕੜ ਕੇ ਉਸਦੇ ਪੇਟ ਨਾਲ ਜਾ ਲੱਗਦੀਆਂ ਸਨ, ਕਦੇ ਬਾਹਰ ਨੂੰ ਫੈਲ ਜਾਂਦੀਆਂ ਸਨ। ਉਸਦੀ ਧੌਣ ਪਿੱਛੇ ਨੂੰ ਮੁੜ ਜਾਂਦੀ ਸੀ ਅਤੇ ਉਸਦਾ ਮੂੰਹ ਉਸਦੇ ਮੋਢਿਆਂ ਨੂੰ ਜਾ ਲੱਗਦਾ ਸੀ। ਆਪਣੀ ਵੱਖੀ ਭਾਰ ਪਈ ਉਹ ਆਪਣਾ ਸਿਰ ਚੁੱਕ ਚੁੱਕ ਕੇ ਧਰਤੀ ਉੱਤੇ ਮਾਰਦੀ ਸੀ। ਉਸਦਾ ਦੁਖ ਦੇਖਿਆ ਨਹੀਂ ਸੀ ਜਾਂਦਾ।
ਸੋਮਾਂ ਇਹ ਸਭ ਕੁਝ ਵੇਖਦੀ ਸੀ। ਉਹ ਆਪਣੀ ਮਾਂ ਕੋਲ ਉਸੇ ਵਾਂਗ ਧਰਤੀ ਉੱਤੇ ਲੇਟ ਗਈ ਸੀ। ਜਦੋਂ ਉਸਦੀ ਮਾਂ ਦੀਆਂ ਲੱਤਾ ਸੁਕੜ ਕੇ ਉਸਦੇ ਸਰੀਰ ਨਾਲ ਲੱਗ ਜਾਂਦੀਆਂ, ਉਦੋਂ ਸਮਾਂ ਵੀ ਆਪਣੀਆਂ ਲੱਤਾਂ ਨੂੰ ਆਪਣੇ ਸਰੀਰ ਨਾਲ ਲਾ ਲੈਂਦੀ।
ਕਿੰਨਾ ਚਿਰ ਇਹ ਸਭ ਕੁਝ ਹੁੰਦਾ ਰਿਹਾ। ਲਗਭਗ ਸਾਰਾ ਪਿੰਡ ਉਥੇ ਆ ਗਿਆ ਸੀ। ਡਾਕਟਰ ਬੇ-ਬੱਸ ਸੀ। ਸਾਰੇ ਲੋਕ ਬੇ-ਬੱਸ ਸਨ। ਸਭ ਦੀਆਂ ਅੱਖਾਂ ਵਿਚ ਸਿੱਲ੍ਹ ਸੀ। ਸੋਮਾਂ ਉੱਠੀ ਅਤੇ ਮਾਤਾ ਜੀ ਕੋਲ ਗਈ। ਮਾਤਾ ਜੀ ਨੇ ਉਸਦੇ ਸਿਰ ਨੂੰ ਆਪਣੇ ਕਲਾਵੇ ਵਿਚ ਲੈ ਕੇ ਆਖਿਆ, "ਦੱਸ, ਸੋਮਾਂ, ਮੈਂ ਕੀ ਕਰਾਂ।" ਮਾਤਾ ਜੀ ਦੀਆਂ ਭੁੱਬਾਂ ਨਿਕਲ ਗਈਆਂ। ਸੋਮਾਂ ਵਾਪਸ ਮੁੜ ਆਈ। ਮਾਤਾ ਜੀ ਉਸ ਲਈ ਸੰਸਾਰ ਦੀ ਸਭ ਤੋਂ ਵੱਡੀ ਅਦਾਲਤ ਦਾ ਦਰਜਾ ਰੱਖਦੇ ਸਨ। ਉਨ੍ਹਾਂ ਦੀ ਅਦਾਲਤ ਵਿਚੋਂ ਸੋਮਾਂ ਦੀ ਅਪੀਲ ਖਾਰਜ ਹੋ ਗਈ ਸੀ। ਉਹ ਆਪਣੀ ਮਾਂ ਕੋਲ ਆ ਬੈਠੀ। ਆਪਣੀ ਸੱਜੀ ਵੱਖੀ ਭਾਰ ਲੇਟ ਗਈ। ਉਸਨੇ ਆਪਣੀ ਮਾਂ ਵਾਂਗ ਆਪਣਾ ਸਿਰ ਧਰਤੀ ਉੱਤੇ ਮਾਰਨਾ ਸ਼ੁਰੂ ਕਰ ਦਿੱਤਾ। ਇਕ-ਅੱਧੇ ਮਿੰਟ ਪਿੱਛੋਂ ਸੇਮਾਂ ਦੀ ਮਾਂ ਆਪਣਾ ਸਿਰ ਚੁੱਕਣ ਦੇ ਅਸਮਰੱਥ ਹੋ ਗਈ। ਪਰ ਸੋਮਾਂ ਉਵੇਂ ਹੀ ਸਿਰ ਮਾਰਦੀ ਰਹੀ। ਉਸ ਦਾ ਸੱਜਾ ਸਿੰਝ ਜੜ੍ਹੋਂ ਹਿੱਲ ਗਿਆ। ਉਸਨੇ ਧਰਤੀ ਉੱਤੇ ਸਿਰ ਪਟਕਣਾ ਜਾਰੀ ਰੱਖਿਆ। ਉਸਦਾ ਸਿੰਙ ਉਸਦੇ ਸਿਰ ਤੋਂ ਵੱਖ ਹੋ ਗਿਆ। ਉਸਨੇ ਸਿਰ ਮਾਰਨਾ ਬੰਦ ਨਾ ਕੀਤਾ। ਉਸਦੇ ਸਿਰ ਹੇਠ ਉਸਦੇ ਲਹੂ ਦੀ ਛੱਪੜੀ ਲੱਗ ਗਈ। ਉਹ ਸਿਰ ਮਾਰਦੀ ਸੀ ਅਤੇ ਲਹੂ ਦੀਆਂ ਛਿੱਟਾਂ ਦੂਰ ਤਕ ਜਾਂਦੀਆਂ ਸਨ। ਉਸਦੇ ਦੁੱਖ ਵਿਚ ਬਿਹਬਲ ਹੋਏ ਲੋਕਾਂ ਨੂੰ ਪਤਾ ਵੀ ਨਾ ਲੱਗਾ ਕਿ ਉਸਦੀ ਮਾਂ ਨੇ ਆਪਣਾ ਆਖ਼ਰੀ ਸਾਹ ਕਦੋਂ ਲਿਆ ਸੀ। ਮਾਤਾ ਜੀ ਦੌੜ ਕੇ ਉਸ ਕੋਲ ਗਏ। ਲਹੂ ਨਾਲ ਲੱਥ ਪੱਥ ਸਿਰ ਨੂੰ ਛਾਤੀ ਨਾਲ ਲਾ ਕੇ ਰੋਏ, "ਸੋਮਾਂ, ਬੱਸ ਕਰ। ਮੇਰੀ ਧੀ ਬੱਸ ਕਰ।" ਸੋਮਾਂ ਨੇ ਸਿਰ ਮਾਰਨਾ ਬੰਦ ਕਰ ਦਿੱਤਾ। ਉਹ ਸ਼ਾਂਤ ਹੋ ਗਈ। ਉਸਦੀਆਂ ਅੱਖਾਂ ਛਮ ਛਮ ਹੰਝੂ ਕੇਰਨ ਲੱਗ ਪਈਆਂ।
ਸਿੰਙ ਨੂੰ ਮੁੜ ਜੋੜਨ ਦੀ ਕੋਸ਼ਿਸ਼ ਨੂੰ ਬੇਕਾਰ ਜਾਣ ਕੇ ਡਾਕਟਰ ਨੇ ਸੋਮਾਂ ਦੀ ਪੱਟੀ ਕਰ ਦਿੱਤੀ। ਉਸਦੀ ਮਾਂ ਦਾ ਸਰੀਰ ਦਬਵਾ ਦਿੱਤਾ ਗਿਆ। ਸੋਮਾਂ ਹੌਲੀ ਹੌਲੀ ਆਪਣਾ ਦੁਖ ਭੁੱਲ ਗਈ। ਪਿੰਡ ਦੇ ਲੋਕ ਸੋਮਾਂ ਨੂੰ ਬਹੁਤ ਹੀ ਪਿਆਰ ਕਰਨ ਲੱਗ ਪਏ। ਹਰ ਕੋਈ ਆਖਦਾ ਸੀ, "ਹੱਦ ਹੋ ਗਈ, ਏਨਾ ਮੋਹ ਸੋਮਾਂ ਤਾਂ ਪਿਛਲੇ ਜਨਮ ਦੀ ਕੋਈ ਉੱਚੀ ਰੂਹ ਹੈ। ਪਤਾ ਨਹੀਂ ਇਸਨੂੰ ਪਸ਼ੂ ਦੀ ਜੂਨ ਕਿਉਂ ਮਿਲ ਗਈ।" ਜੋ ਵੀ ਮੌਮਾਂ ਦੇ ਲਾਗੂ ਦੀ ਲੰਘਦਾ ਉਹ ਸੋਮਾਂ ਨਾਲ ਹਮਦਰਦੀ ਕਰਨੋਂ ਨਾ ਰਹਿ ਸਕਦਾ। ਸਮਾਂ ਸਿਰ ਝੁਕਾ ਕੇ ਜਿਵੇਂ ਉਸਦਾ ਧੰਨਵਾਦ ਕਰਦੀ। ਸੇਮਾਂ ਸਾਰੇ ਪਿੰਡ ਦੀ ਆਪਣੀ ਬਣ ਗਈ। ਉਸਦਾ ਜ਼ਖ਼ਮ ਰਾਜ਼ੀ ਹੋ ਗਿਆ। ਹੁਣ ਉਸਦੇ ਸਿਰ ਉੱਤੇ ਖੱਬੇ ਪਾਸੇ ਵੱਲ ਨੂੰ ਪਸਰਿਆ ਹੋਇਆ ਇਕੋ ਇਕ ਸਿੰਙ ਸੀ। ਉਹ ਸੋਹਣਾ ਨਹੀਂ ਸੀ ਲੱਗਦਾ ਪਰ ਉਸਨੂੰ ਹੱਥ ਲਾ ਕੇ ਸੋਮਾਂ ਨਾਲ ਸੰਬੰਧ ਪ੍ਰਗਟ ਕਰਨਾ ਸਭ ਨੂੰ ਚੰਗਾ ਲੱਗਦਾ ਸੀ। ਲੋਕਾਂ ਨੇ ਸੋਮਾਂ ਦੇ ਸਿੱਝ ਉੱਤੇ ਹੱਥ ਵੇਰ ਫੇਰ ਕੇ ਉਸਨੂੰ ਬਹੁਤ ਹੀ ਮੁਲਾਇਮ ਕਰ ਦਿੱਤਾ ਸੀ।
ਸੋਮਾਂ ਗਰਭਵਤੀ ਹੋ ਗਈ। ਇਸ ਗੱਲ ਦੀ ਸਾਰੇ ਪਿੰਡ ਨੂੰ ਖੁਸ਼ੀ ਸੀ ਪਰ ਸਾਡੇ
ਦੋ ਕੁ ਸਾਲ ਹੋਰ ਬੀਤ ਗਏ। ਸੋਮਾਂ ਦੂਜੇ ਸੂਏ ਸੂਣ ਵਾਲੀ ਸੀ। ਹੁਣ ਉਹ ਭਰ-ਜੁਆਨ ਮੱਥ ਬਣ ਚੁੱਕੀ ਸੀ। ਬਹੁਤ ਹੀ ਸੋਹਣੀ ਮੱਝ । ਉਸਦੇ ਸੂਣ ਵਿਚ ਇਕ ਮਹੀਨਾ ਬਾਕੀ ਰਹਿ ਗਿਆ ਸੀ। ਚਰਨਾ ਟਾਹਲੀ ਦੀ ਛਾਵੇਂ ਖੇਸੀ ਵਿਛਾ ਕੇ ਸੁੱਤਾ ਹੋਇਆ ਸੀ। ਸੋਮਾਂ ਲਾਗਲੇ ਛੱਪੜ ਵਿਚ ਵੜੀ ਹੋਈ ਸੀ। ਕੁਝ ਹੋਰ ਡੰਗਰ ਉਥੇ ਆ ਗਏ। ਉਨ੍ਹਾਂ ਦੇ ਪਾਲੀ ਪਰੇ ਜੇਹੇ ਦੂਜੀ ਟਾਹਲੀ ਦੀ ਛਾਵੇਂ ਬੈਠ ਗਏ। ਕੁਝ ਮੱਝਾਂ ਛੱਪੜ ਵਿਚ ਜਾ ਵੜੀਆਂ। ਕੁਝ ਸਮੇਂ ਪਿੱਛੋਂ ਸਮਾਂ ਪਾਣੀ ਵਿਚੋਂ ਬਾਹਰ ਆਈ ਤਾਂ ਇਕ ਮੱਝ ਉਸਦੇ ਪਿੱਛੇ ਪਿੱਛੇ ਛੱਪੜ ਬਾਹਰ ਆ ਕੇ ਉਸ ਨਾਲ ਭਿੜਨ ਦਾ ਇਰਾਦਾ ਪ੍ਰਗਟ ਕਰਨ ਲੱਗੀ। ਸੋਮਾਂ ਨੇ ਟਾਲ-ਮਟੋਲ ਕੀਤਾ ਪਰ ਉਹ ਲੜਾਕੀ ਕਿਸਮ ਦੀ ਮੱਝ ਸੀ। ਉਸਨੇ ਸੋਮਾਂ ਦਾ ਪਿੱਛਾ ਨਾ ਛੱਡਿਆ। ਸੋਮਾਂ ਨਾਲ ਟੱਕਰ ਡਾਹ ਕੇ ਉਹ ਉਸਨੂੰ ਧੱਕਦੀ ਹੋਈ ਲੈ ਗਈ। ਉਂਝ ਤਾਂ ਸੋਮਾਂ ਵੀ ਤਕੜੀ ਸੀ ਪਰ ਉਹ ਭੇੜੂ ਜਾਂ ਲੜਾਕੀ ਨਹੀਂ ਸੀ। ਉਹ ਪਿੱਛੇ ਹਟਦੀ ਗਈ ਅਤੇ ਅੰਤ ਨੂੰ ਉਸਦਾ ਪਿਛਲਾ ਖੁਰ ਟਾਹਲੀ ਦੀ ਛਾਵੇਂ ਸੁੱਤੇ ਚਰਨੇ ਦੀ ਛਾਤੀ ਉੱਤੇ ਧਰਿਆ ਗਿਆ। ਹੁਣ ਸੋਮਾਂ ਨੇ ਪਿੱਛੇ ਹਟਣਾ ਬੰਦ ਕਰ ਦਿੱਤਾ। ਲੜਾਕੀ ਮੱਝ ਆਪਣੇ ਪੂਰੇ ਤਾਣ ਨਾਲ ਸੋਮਾਂ ਨੂੰ ਪਿੱਛੇ ਧੱਕ ਰਹੀ ਸੀ ਅਤੇ ਸੋਮਾਂ ਆਪਣੇ ਪੂਰੇ ਤਾਣ ਨਾਲ ਉਸਨੂੰ ਰੋਕਣ ਦਾ ਜਤਨ ਕਰ ਰਹੀ ਸੀ। ਉਸਨੂੰ ਪਤਾ ਸੀ ਕਿ ਉਸਦੇ ਪਿੱਛੇ ਹਟਣ ਨਾਲ ਜਾਂ ਉਸਦੇ ਆਪਣੇ ਭਾਰ ਨਾਲ ਕਿਸੇ ਦੀ ਜਾਨ ਜਾ ਸਕਦੀ ਸੀ। ਉਹ ਛਟੀ ਰਹੀ। ਉਸਦਾ ਸਾਰਾ ਜ਼ੋਰ ਲੱਗ ਗਿਆ। ਚਰਨੇ ਦੀ ਇਕ ਪੱਸਲੀ ਟੁੱਟ ਚੁੱਕੀ ਸੀ। ਉਸ ਲਈ ਹਾਲ ਪਾਰਿਆ ਵੀ ਸੰਭਵ ਨਹੀਂ ਸੀ। ਇਕ ਪਾਲੀ ਨੇ ਵੇਖ ਲਿਆ। ਸਾਰੇ ਉੱਠ ਨੱਠੇ। ਭੇੜੂ ਮੱਝ ਨੂੰ ਦੋ ਡਾਂਗਾਂ ਮਾਰ ਕੇ ਭਜਾ ਦਿੱਤਾ। ਪਰ ਉਸਦੇ ਜਾਂਦਿਆਂ ਹੀ ਸਮਾਂ ਇਕ ਪਾਸੇ ਡਿੱਗ ਪਈ। ਉਸਨੇ ਆਪਣੇ ਬੱਚੇ ਨੂੰ ਜਨਮ ਦੇਣ ਦਾ ਜਤਨ ਕੀਤਾ ਪਰ ਉਹ ਮਾਂ ਦੇ ਪੇਟ ਵਿਚ ਹੀ ਮਰ ਚੁੱਕਾ ਸੀ। ਮੋਏ ਬੱਚੇ ਨੂੰ ਜਨਮ ਦੇਣ ਦੇ ਜਤਨ ਵਿਚ ਸੋਮਾਂ ਦੇ ਸੁਆਸਾਂ ਦੀ ਤੰਦ ਟੁੱਟ ਗਈ। ਲੋਕੀ ਕਹਿੰਦੇ ਸਨ, "ਸੋਮਾਂ ਨੇ ਚਰਨੇ ਦੀ ਜਾਨ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਹੈ। ਉਹ ਜ਼ਰੂਰ ਕੋਈ ਉੱਚੀ ਰੂਹ ਸੀ।"