ਕੋਲ ਬੈਠੇ ਰੂੜੇ ਨੇ ਬਚਨੇ ਦੀਆਂ ਅੱਖਾਂ ਵੱਲ ਵੇਖਿਆ; ਉਨ੍ਹਾਂ ਵਿਚ ਵੱਸੀ ਹੋਈ ਵੇਦਨਾ ਲਈ ਆਪਣੇ ਆਪ ਨੂੰ ਦੋਸ਼ੀ ਜਾਣ ਕੇ ਉਸਨੇ ਸਿਰ ਝੁਕਾ ਲਿਆ ਅਤੇ ਆਖਿਆ, “ਚਾਚਾ, ਮੈਨੂੰ ਮਾਫ਼ੀ ਦੇ; ਮੈਂ ਤੇਰਾ ਗੁਨਾਹਗਾਰ ਆ। ਹੋ ਗਿਆ, ਸੋ ਹੋ ਗਿਆ ਪਰ ਅੱਜ ਤੂੰ ਰੂੜੇ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਚਾਚਾ।"
ਅਤੇ ਰੂੜੇ ਨੇ ਘੁਲਣਾ ਛੱਡ ਦਿੱਤਾ।
ਆਪਣੇ ਸਾਰੇ ਜੀਵਨ ਵਿਚ, ਦੂਜਿਆਂ ਦੀ ਖ਼ੁਸ਼ੀ ਲਈ ਬਾਬਾ ਰੂੜਾ ਬਹੁਤ ਕੁਝ ਕਰਦਾ ਆਇਆ ਸੀ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ ਉਹ ਇਹ ਸਭ ਕੁਝ ਕਿਉਂ ਕਰਦਾ ਸੀ। ਉਸਦੇ ਸੁਭਾਅ ਦੇ ਸਾਰੇ ਗੁਣ ਉਸਦੇ ਜੀਵਨ ਦੀਆਂ ਪ੍ਰਸਥਿਤੀਆਂ ਵਿਚੋਂ ਉਪਜੀਆਂ ਹੋਈਆਂ ਲੋੜਾਂ ਦੇ ਪੈਦਾ ਕੀਤੇ ਹੋਏ ਸਨ। ਪਿਛਲਾ ਪੇਚ ਇਨ੍ਹਾਂ ਵਿਚ ਕਰਾਮਾਤੀ ਸ਼ਕਤੀ ਵੇਖਣ ਦਾ ਸੁਆਰਥ ਜਾਂ ਰੂਹਾਨੀ ਸੁੰਦਰਤਾ ਵੇਖਣ ਦਾ ਭੋਲਾਪਨ ਕਰਦਾ ਆਇਆ ਸੀ: ਨਵੇਂ ਹਾਲਾਤ ਦੀ ਉਪਜ, ਨਵਾਂ ਪੋਚ ਇਨ੍ਹਾਂ ਨੂੰ ਬਾਬੇ ਦੀਆਂ ਕਮਜ਼ੋਰੀਆਂ ਜਾਣ ਕੇ ਇਨ੍ਹਾਂ ਦਾ ਨਿਰਾਦਰ ਕਰਨ ਦੀ ਰੁਚੀ ਰੱਖਦਾ ਸੀ। ਇਸੇ ਰੁਚੀ ਵਿਚੋਂ ਉਪਜੇ ਸਨ ਸੁਰਿੰਦਰ ਦੇ ਬੋਲ, ਜਿਨ੍ਹਾਂ ਨੇ ਬਾਬੇ ਰੂੜੇ ਨੂੰ ਬਹੁਤ ਉਦਾਸ ਕਰ ਦਿੱਤਾ।
ਸੁਰਿੰਦਰ ਦੀ ਟੀਮ ਪੂਰੀ ਤਿਆਰੀ ਨਾਲ ਕਾਲਜ ਦੇ ਹਾਲ ਵਿਚ ਬੈਠੀ ਸੀ। ਇਸੇ ਹਾਲ ਵਿਚ ਹੀ ਉਸਦੀ ਟੀਮ ਨੇ ਭੰਗੜੇ ਦਾ ਸਾਰਾ ਮੇਕ-ਅੱਪ ਕੀਤਾ ਸੀ। ਹਾਲ ਦੇ ਦਰਵਾਜ਼ੇ ਬੰਦ ਰੱਖੇ ਗਏ ਸਨ ਤਾਂ ਚ ਉਨ੍ਹਾਂ ਦੇ ਕੱਪੜਿਆਂ ਅਤੇ ਮੇਕ-ਅੱਪ ਦੀ ਚਮਕ ਸਮੇਂ ਤੋਂ ਪਹਿਲਾਂ ਕੋਈ ਨਾ ਵੇਖ ਸਕੇ। ਬਹੁਤ ਜ਼ੋਰ ਲੱਗਾ ਸੀ ਪ੍ਰੋਫੈਸਰ ਖੁਰਾਣਾ ਦਾ, ਇਸ ਸ਼ੇਅ ਦੀ ਤਿਆਰੀ ਵਿਚ ਅਤੇ ਕਾਲਜ ਵੱਲੋਂ ਖ਼ਰਚ ਵੀ ਬਹੁਤਕੀਤਾ ਗਿਆ ਸੀ। ਹਾਲ ਵਿਚ ਪੱਖੇ ਚੱਲ ਰਹੇ ਸਨ ਤਾਂ ਵੀ ਗਰਮੀ ਨਾਲ ਸਾਰੀ ਟੀਮ ਮੁੜਕੇ ਮੁੜ੍ਹਕੀ ਹੋ ਰਹੀ ਸੀ ਅਤੇ ਸਾਰੀ ਤਿਆਰੀ ਫਿੱਕੀ ਪੈਂਦੀ ਜਾ ਰਹੀ ਸੀ। ਤਿੰਨ ਘੰਟਿਆਂ ਦੀ ਲੰਮੀ ਉਡੀਕ ਪਿੱਛੋਂ ਹਾਲ ਦੇ ਦਰਵਾਜ਼ੇ ਉੱਤੇ ਦਸਤਕ ਹੋਈ। ਪ੍ਰੋਫੈਸਰ ਖੁਰਾਣਾ ਨੇ ਦਰਵਾਜ਼ਾ ਖੋਲ੍ਹਿਆ। ਕਾਲਜ ਦੇ ਵਾਈਸ-ਪ੍ਰਿੰਸੀਪਲ ਸ. ਜੋਗਿੰਦਰ ਸਿੰਘ ਜੀ ਨੇ ਅੰਦਰ ਆ ਕੇ ਦੱਸਿਆ, "ਸ਼ਹਿਰ ਦੇ ਪਤਵੰਤਿਆਂ ਨਾਲ ਜ਼ਰੂਰੀ ਮੀਟਿੰਗ ਕਰ ਕੇ ਮੁੱਖ-ਮੰਤਰੀ ਜੀ ਪਠਾਨਕੋਟ ਨੂੰ ਚਲੇ ਗਏ
ਟੀਮ ਦੇ ਚਾਵਾਂ-ਭਾਵਾਂ ਦੀ ਖੇਤੀ ਉੱਤੇ ਗੜੇ-ਮਾਰ ਹੋ ਗਈ। ਸੁਰਿੰਦਰ ਦੇ ਸਿਰ ਵਿਚ ਜਿਵੇਂ ਕਿਸੇ ਨੇ ਸੱਟ ਮਾਰ ਦਿੱਤੀ ਹੋਵੇ। ਉਸਨੇ ਕਾਲਜ ਦੇ ਮੁੰਡਿਆਂ ਸਾਹਮਣੇ ਡੀਗਾਂ ਮਾਰੀਆਂ ਸਨ; ਉਸਨੂੰ ਲੱਗਾ ਕਿ ਹੁਣ ਉਹ ਉਨ੍ਹਾਂ ਸਾਹਮਣੇ ਅੱਖ ਨਹੀਂ ਚੁੱਕ ਸਕੇਗਾ। ਉਹ ਬਹੁਤ ਉੱਚੀ ਥਾਂ ਤੋਂ ਹੇਠਾਂ ਡਿੱਗ ਪਿਆ ਸੀ। ਉਸਨੇ ਭੰਗੜੇ ਵਾਲੇ ਕੱਪੜੇ ਲਾਹ ਕੇ ਆਪਣੇ ਸਾਧਾਰਨ ਕੱਪੜੇ ਪਾਏ, ਸਾਈਕਲ ਫੜਿਆ ਅਤੇ ਪਿੰਡ ਨੂੰ ਚੱਲ ਪਿਆ। ਪਿੰਡ ਪਹੁੰਚ ਕੇ ਵੇਖਿਆ, ਬਾਬੇ ਰੂੜੇ ਦੇ ਘਰ ਲੋਕਾਂ ਦੀ ਭੀੜ ਲੱਗੀ ਹੋਈ ਸੀ। ਮੰਜੀ ਉੱਤੇ ਲੰਮੇ ਪਏ ਬਾਬੇ ਰੁੜੇ ਉੱਤੇ ਚਿੱਟੀ ਚਾਦਰ ਦਿੱਤੀ ਹੋਈ ਸੀ। ਹਾਜ਼ਰ ਲੋਕਾਂ ਦੀਆਂ ਅੱਖਾਂ ਗਿੱਲੀਆਂ ਸਨ। ਸਾਰੀ ਗੱਲ ਨੂੰ ਸਮਝ ਕੇ ਸੁਰਿੰਦਰ ਨੇ ਸਾਈਕਲ ਵਿਹੜੇ ਵਿਚ ਸੁਟਿਆ ਅਤੇ ਧੜੱਮ ਕਰ ਕੇ ਬਾਬੇ ਉੱਤੇ ਜਾ ਡਿੱਗਾ। ਬਾਬੇ ਦੇ ਸਿਰ ਨੂੰ ਦੋਹਾਂ ਹੱਥਾਂ ਵਿਚ ਫੜ ਕੇ ਉਸਦੇ ਚਿਹਰੇ ਵੱਲ ਵੇਖਦਾ ਹੋਇਆ ਵਿਲਕਿਆ, "ਬਾਬਾ, ਅੱਖਾਂ ਖੋਲ੍ਹ: ਮੇਰੀ ਦੁਨੀਆਂ ਵਿਚ ਪਏ ਹਨੇਰੇ ਨੂੰ ਵੇਖਣ ਵਾਲੀਆਂ ਅੱਖਾਂ ਖੋਲ੍ਹ ਮੈਨੂੰ ਮਾਫ਼ ਕਰ ਦੇ, ਬਾਬਾ।" ਜਗਤ ਰਾਮ ਜੀ ਨੇ ਉਸਨੂੰ ਗਲ ਨਾਲ ਲਾ ਕੇ ਦਿਲਾਸਾ ਦਿੱਤਾ। ਆਪਣੇ ਆਪ ਨੂੰ ਜ਼ਰਾ ਸੰਭਾਲ ਕੇ ਸੁਰਿੰਦਰ ਨੇ ਆਖਿਆ, "ਮਾਸਟਰ ਜੀ, ਕੀ ਹੋ ਗਿਆ ? ਬਾਬੇ ਨੇ ਅਚਾਨਕ ਅੱਖਾਂ ਕਿਉਂ ਮੀਟ ਲਈਆਂ ?"
"ਸ਼ਾਇਦ ਤੇਰੀਆਂ ਅੱਖਾਂ ਖੋਲ੍ਹਣ ਲਈ, ਬਰਖ਼ੁਰਦਾਰ।"
ਕੀਰਤਨ ਸੋਹਿਲੇ ਦਾ ਪਾਠ ਕਰ ਕੇ ਬਾਬੇ ਰੂੜੇ ਨੂੰ ਉਸਦੇ ਮਾਤਾ ਪਿਤਾ ਅਤੇ ਭਰਾ ਕਰਜਾਈ ਲਾਗੇ ਦਫ਼ਨਾ ਦਿੱਤਾ ਗਿਆ। ਵੱਡੀਆਂ ਵੱਡੀਆਂ ਯੁਗ-ਗਰਦੀਆਂ ਤੋਂ ਨਿਰਲੇਪ ਰਹਿਣ ਵਾਲਾ ਬਾਬਾ ਰੂੜਾ, ਸਸਕਾਰਾਂ, ਕਥਰਾਂ, ਕਲਮਿਆਂ ਅਤੇ ਕੀਰਤਨ ਸੋਹਲਿਆਂ ਤੋਂ ਉੱਚਾ ਹੋ ਜਾਣ ਵਾਲਾ ਬਾਬਾ ਰੂੜਾ, ਇਕ ਫਿੱਕਾ ਬੋਲ ਨਾ ਸਹਾਰ ਸਕਿਆ। ਮਰ ਗਯਾ ਸਦਮਾ ਏ ਯੱਕ ਚੁੰਬਜ਼ੇ ਲਬ ਸੇ.....
ਸੋਚ-ਸੰਸਕਾਰ
ਮਾਰਚ 1997 ਦਾ ਮਹੀਨਾ ਮੁੱਕਣ ਵਾਲਾ ਸੀ ਜਦੋਂ ਮੇਰਾ ਮਿੱਤਰ, ਭਾਰਤ ਵਿਚੋਂ, ਮੇਰੇ ਸੱਦੇ ਉੱਤੇ ਵਲੈਤ ਆਇਆ। ਜੀਵਨ ਦੇ ਪੈਂਤੀ ਲੰਮੇ ਸਾਲ, ਵੱਖ ਵੱਖ ਸਰਕਾਰੀ ਕਾਲਜਾਂ ਵਿਚ ਅੰਗਰੇਜ਼ੀ ਸਾਹਿੱਤ ਦਾ ਅਧਿਆਪਕ ਰਹਿ ਕੇ ਰੀਟਾਇਰ ਹੋਏ ਨੂੰ ਚਾਰ ਕੁ ਸਾਲ ਹੋ ਚੁੱਕੇ ਸਨ। ਉਸਦੇ ਬੱਚੇ, ਦੋ ਧੀਆਂ ਅਤੇ ਇਕ ਪੁੱਤਰ, ਵਿਆਹੋ ਵਰ੍ਹੇ, ਕੰਮੀਂ ਕਾਰੀ ਲੱਗੇ, ਵੈੱਲ ਸੈਟਲਡ ਸਨ। ਚੇਤ ਮਹੀਨੇ ਦੀਆਂ ਨਿੱਘੀਆਂ ਪੰਜਾਬੀ ਧੁੱਪਾਂ, ਉੱਚੇ ਸਫ਼ੈਦਿਆਂ ਦੀਆਂ ਤੇਤ੍ਰ-ਮੇਰੀਆਂ ਛਾਵਾਂ ਅਤੇ ਕੁਲੀਆਂ ਬਸੰਤੀ ਪੌਣਾਂ ਵਿਚੋਂ ਆਏ ਦਾ ਸੁਆਗਤ ਕੀਤਾ ਠੰਢੇ, ਝੱਖੜੀਲੇ ਅਤੇ ਹੋਂਦੂ ਜਿਹੇ ਵਲੈਤੀ ਮੌਸਮ ਨੇ। ਨਾਨ-ਸਟਾਪ ਫਲਾਈਟ ਵਿਚ ਦਸ-ਯਾਰਾਂ ਘੱਟੇ ਬੈਠਾ ਰਹਿਣ ਨਾਲ ਥੱਕਿਆ ਅਤੇ ਕਸਟਮ ਇਮੀਗ੍ਰੇਸ਼ਨ ਦੀਆਂ ਲੰਮੀਆਂ ਲਾਈਨਾਂ ਵਿਚ ਖਲੋਣ ਕਾਰਨ ਅੱਕਿਆ ਜਦੋਂ ਉਹ ਹੀਥਰੋ ਏਅਰਪੋਰਟ ਉੱਤੇ ਮੈਨੂੰ ਮਿਲਿਆ ਤਾਂ ਵਲੈਤੀ ਠੰਢ ਨੂੰ ਕੁਝ ਵਧੇਰੇ ਮਹਿਸੂਸ ਕਰਦਿਆਂ ਹੋਇਆਂ ਉਸਨੇ ਆਖਿਆ, "ਯਾਰਾ, ਕਿਥੇ ਲੈ ਆਇਆ ਹੈ, ਪਾਲੇ ਮਾਰਨ ਲਈ ?" ਉਸਨੂੰ ਆਪਣੀ ਗਲਵਕੜੀ ਵਿਚ ਲੈਂਦਿਆਂ ਮੈਂ ਕਿਹਾ, "ਕਿਤੇ ਨਹੀਂ ਮਰ ਚੱਲਿਆ ਪਾਲੇ। ਇਕ ਨਵੀਂ ਜੀਵਨ-ਜਾਚ ਨੂੰ ਵੇਖਣ ਲਈ ਏਨਾ ਕੁ ਪਾਲਾ ਭੋਗਣ ਵਿਚ ਕੋਈ ਹਰਜ ਨਹੀਂ।"
"ਸਾਰੀ ਜ਼ਿੰਦਗੀ ਇਨ੍ਹਾਂ ਦੀ ਜੀਵਨ-ਜਾਚ ਦੇ ਰੋਣੇ ਰੋਂਦਾ ਰਿਹਾ ਹਾਂ ਕੁਝ ਕੁੱਲਾ ਨਹੀਂ ਮੈਨੂੰ ਇਨ੍ਹਾਂ ਦਾ। ਹੁਣ ਤਾਂ ਤੇਰੇ ਲਾਗੇ ਰਹਿ ਕੇ, ਕੁਝ ਚਿਰ ਲਈ ਆਪਣੇ ਅਤੀਤ ਵਿਚ ਗੁਆਚਣ ਲਈ ਆਇਆ ਹਾਂ," ਕਹਿ ਕੇ ਖੁਸ਼ੀ ਨਾਲ ਛਲਕਦਿਆਂ ਉਸਨੇ ਇਕ ਵੇਰ ਫਿਰ ਮੈਨੂੰ ਗਲ ਲਾ ਲਿਆ।
ਏਅਰਪੋਰਟ ਦੀ ਰੰਗੀਨੀ, ਰੋਸ਼ਨੀ ਅਤੇ ਗਹਿਮਾ-ਗਹਿਮ ਵਿਚੋਂ ਬਾਹਰ ਆਏ ਤਾਂ ਮੋਟਰ-ਵੇ ਦੀ ਹਫੜਾ-ਦਫੜੀ ਨਾਲ ਸਾਡਾ ਵਾਹ ਪੈ ਗਿਆ। ਨੀਵੇਂ ਬੱਦਲਾਂ, ਲਗਾਤਾਰ ਵਰ੍ਹਦੇ ਨਿੱਕੇ ਨਿੱਕੇ ਮੀਂਹ, ਘਸਮੈਲੇ ਜਿਹੇ ਦਿਨ, ਤੇਜ਼ ਦੌੜਦੀਆਂ ਕਾਰਾਂ ਦੇ ਟਾਇਰਾਂ ਨਾਲ ਸੜਕ ਉੱਤੋਂ ਉੱਡਦੇ ਪਾਣੀ ਦੀ ਬਣੀ ਧੁੰਦ ਆਦਿਕ ਦੇ ਕਾਰਣ ਮਿੱਤਰ-ਮਿਲਾਪ ਦਾ ਚਾਅ ਸੜਕ ਦੀ ਸਾਵਧਾਨੀ ਨਾਲ ਸਲ੍ਹਾਬਿਆ ਰਿਹਾ। ਜੇ ਚੰਗਾ ਧੁਪਾਲਾ ਦਿਨ ਹੁੰਦਾ ਤਾਂ ਮੈਂ ਉਸਨੂੰ ਪਹਿਲੇ ਦਿਨ ਹੀ ਟ੍ਰਾਫਾਲਗਰ ਸੁਕੇਅਰ, ਬਕਿੰਘਮ ਪੈਲਸ, ਅਤੇ ਪਿੱਕਾਡਿਲੀ ਸਰਕਸ ਆਦਿਕ ਦੇ ਲਾਗੋਂ ਦੀ ਲੰਘਾ ਕੇ ਲਿਆਉਣਾ ਸੀ। ਮੌਸਮ ਦੀ ਖ਼ਰਾਬੀ ਕਾਰਨ ਵਧੀ ਹੋਈ ਸੜਕ ਦੀ ਸਾਵਧਾਨੀ ਨੇ ਸਾਧਾਰਣ ਸੁਖ-ਸਾਂਦ ਤੋਂ ਅਗੋਰੇ, ਇਕਰਾਰਾਂ ਤਕਰਾਰਾਂ ਭਰੀ ਵਾਰਤਾਲਾਪ ਦਾ ਮੌਕਾ ਨਾ ਬਣਨ ਦਿੱਤਾ। ਟ੍ਰੈਫ਼ਿਕ ਵੱਲ ਏਨਾ ਧਿਆਨ ਦੇਣ ਦੀ
ਮੈਂ ਕਹਿ ਬੈਠਾ, "ਇਹ ਗਿਆਰਵੀਂ ਸਦੀ ਵਿਚ ਬਣਿਆ ਸੀ। ਨਾ ਅੰਗਰੇਜ਼ ਉਦੋਂ ਲੁਟੇਰੇ ਸਨ, ਨਾ ਇਹ ਲੁੱਟ ਦੀ ਯਾਦਗਾਰ ਹੈ। ਇਸਨੂੰ ਜਮਹੂਰੀਅਤ ਦਾ ਜਨਮ ਅਸਥਾਨ
ਮੰਨਿਆ ਜਾਂਦਾ ਹੈ।"
"ਤੂੰ ਮੰਨਦਾ ਹੋਵੇਗਾ; ਮੈਨੂੰ ਪਤਾ ਹੈ ਕਿ ਗਿਆਰਵੀਂ ਸਦੀ ਵਿਚ ਬਾਦਸ਼ਾਹ ਕੈਨੂਟ ਨੇ ਇਸ ਥਾਂ ਉੱਤੇ ਜਿਹੜਾ ਮਹੱਲ ਬਣਵਾਇਆ ਸੀ, ਉਹ 1512 ਵਿਚ ਅੱਗ ਲੱਗ ਜਾਣ ਕਰਕੇ ਸ਼ਾਹੀ ਰਿਹਾਇਸ਼ ਲਈ ਵਰਤਿਆ ਜਾਣਾ ਬੰਦ ਕਰ ਦਿੱਤਾ ਗਿਆ ਸੀ। ਮੁਰੰਮਤ ਹੋ ਜਾਣ ਪਿੱਛੋਂ 1547 ਵਿਚ ਪਾਰਲੀਮੈਂਟ ਹਾਊਸ ਬਣਾ ਦਿੱਤਾ ਗਿਆ। ਉਹ....।"
"ਅਤੇ ਉਦੋਂ ਅਜੇ ਇਨ੍ਹਾਂ ਦੀ ਲੁੱਟ ਸ਼ੁਰੂ ਨਹੀਂ ਸੀ ਹੋਈ।"
"ਜਿਸ ਦਾ ਦਿੱਤਾ ਖਾਈਏ, ਉਸਦੇ ਗੁਣ ਗਾਉਣੇ ਚਾਹੀਦੇ ਹਨ; ਪਰ ਸਾਰੀ ਗੱਲ ਸੁਣ ਲੈ ਪਹਿਲਾਂ ਫਿਰ ਵਧੇਰੇ ਬੇਸੁਰਾ ਗਾ ਸਕੇਂਗਾ। ਉਹ ਪਾਰਲੀਮੈਂਟ ਹਾਊਸ 1834 ਦੀ ਅੱਗ ਵਿਚ ਪੂਰਾ ਸੜ ਗਿਆ ਸੀ। ਇਹ, ਹੁਣ ਵਾਲਾ, 1839 ਵਿਚ ਆਰੰਭ ਕਰ ਕੇ 1867 ਵਿਚ ਮੁਕੰਮਲ ਕੀਤਾ ਗਿਆ ਸੀ। ਇਸ ਲਈ ਇਸ ਉੱਤੇ ਲੁੱਟ ਦਾ ਪੈਸਾ ਲੱਗਾ ਹੈ। ਜੇ ਇਕ ਅੱਧੀ ਹਿਸਟਰੀ ਦੀ ਕਿਤਾਬ ਪੜ੍ਹ ਛੱਡੇ ਤਾਂ ਕੀ ਹਰਜ ਹੈ। ਤੈਨੂੰ ਏਨਾ ਪਤਾ ਤਾਂ ਲੱਗ ਜਾਵੇ ਕਿ ਯੌਰਪ ਦੇ ਦੇਸ਼ਾਂ ਦੀ ਕੋਈ ਇਮਾਰਤ ਅਜਿਹੀ ਨਹੀਂ ਜਿਸ ਉੱਤੇ ਗੁਲਾਮਾਂ ਦੀ ਤਿਜਾਰਤ ਵਿਚੋਂ ਕਮਾਇਆ ਹੋਇਆ ਧਨ ਨਾ ਲੱਗਾ ਹੋਵੇ। ਉਹ ਵੀ ਤਾਂ ਲੁੱਟ ਹੀ ਸੀ; ਸ਼ਰਮਨਾਕ, ਜ਼ਾਲਮਾਨਾ, ਮੁਜਰਮਾਨਾ ਲੁੱਟ।"
ਏਨਾ ਕਹਿ ਕੇ ਮੇਰਾ ਮਿੱਤਰ ਚੁੱਪ ਹੋ ਗਿਆ। ਉਸ ਦੇ ਮਨ ਵਿਚ ਦੇਸ਼-ਪਿਆਰ ਦਾ ਖ਼ਾਨਦਾਨੀ ਜਜ਼ਬਾ ਜਾਗ ਪਿਆ ਸੀ। ਉਸਦੇ ਪਿਤਾ ਜੀ ਸੁਤੰਤਰਤਾ ਸੰਗਰਾਮੀਆਂ ਵਿਚੋਂ ਸਨ। ਨਾ-ਮਿਲਵਰਤਣ ਦੇ ਸ਼ਾਂਤਮਈ ਅੰਦੋਲਨ ਸਮੇਂ ਜਦੋਂ ਉਨ੍ਹਾਂ ਦਾ ਜਥਾ ਸੜਕ ਵਿਚ ਲੇਟਿਆ ਹੋਇਆ ਸੀ, ਉਦੋਂ ਅੰਗਰੇਜ਼ੀ ਹਾਕਮਾਂ ਦੇ ਹੁਕਮ ਨਾਲ ਉਨ੍ਹਾਂ ਉੱਤੇ ਘੋੜੇ ਦੌੜਾ ਦਿੱਤੇ ਗਏ ਸਨ। ਘੋੜੇ ਦਾ ਪੌੜ ਵੱਜ ਕੇ ਉਸਦੇ ਪਿਤਾ ਜੀ ਦੇ ਮੱਥੇ ਉੱਤੇ ਵੱਡਾ ਜ਼ਖ਼ਮ ਹੋ ਗਿਆ ਸੀ, ਜਿਸ ਦਾ ਨਿਸ਼ਾਨ ਚਿਤਾ ਦੀਆਂ ਲੱਕੜਾਂ ਤਕ ਉਨ੍ਹਾਂ ਦੇ ਨਾਲ ਗਿਆ ਸੀ। ਮੈਂ ਤਰਕ ਅਤੇ ਭਾਵਨਾ ਦੇ ਦੋਹਾਂ ਮੈਦਾਨਾਂ ਵਿਚ ਮਾਤ ਖਾ ਜਾਣ ਕਾਰਣ ਬੋਲਣ ਜੋਗਾ ਨਹੀਂ ਸਾਂ ਰਿਹਾ। ਇਸ ਲਈ ਟਾਵਰ ਆਫ਼ ਲੰਡਨ ਅਤੇ ਟਾਵਰ ਬ੍ਰਿਜ ਦੇ ਲਾਗੋਂ ਦੀ ਲੰਘਣ ਲੱਗਿਆ ਮੇਰੀਆਂ ਅੱਖਾਂ ਨੇ ਉਨ੍ਹਾਂ ਇਮਾਰਤਾਂ ਵੱਲ ਮੁੜਨ ਦੀ ਲੋੜ ਨਾ ਮਹਿਸੂਸੀ। ਉਂਵ ਇਨ੍ਹਾਂ ਦੀਆਂ ਮੂਰਤਾਂ ਵਾਲੇ ਕਾਰਡ ਮੈਂ ਉਸਨੂੰ ਭੇਜਦਾ ਰਿਹਾ ਸਾਂ। ਆਪਣੇ ਮਿੱਤਰ ਦੀ ਬੌਧਿਕ ਤੀਖਣਤਾ ਅਤੇ ਵਿਸ਼ਾਲ ਜਾਣਕਾਰੀ ਸਾਹਮਣੇ ਨਿਰੁੱਤਰ ਹੋਣ ਵਿਚ ਵੀ ਉਚੇਚਾ ਅਨੰਦ ਸੀ।
ਇਕ ਦਿਨ ਗੱਲਾਂ ਗੱਲਾਂ ਵਿਚ ਮੇਰੋ ਮੂੰਹੋਂ ਨਿਕਲ ਗਿਆ ਕਿ "ਵੈਸਟ (ਪੱਛਮੀ
ਮੇਰਾ ਮਿੱਤਰ ਹੌਲੀ ਨਾਲ ਉੱਠ ਕੇ ਕਿਚਨ ਵਿਚ ਗਿਆ ਅਤੇ ਪਾਣੀ ਦਾ ਗਲਾਸ ਹੱਥ ਵਿਚ ਫੜੀ ਵਾਪਸ ਆ ਗਿਆ। ਪਾਣੀ ਦਾ ਗਲਾਸ ਮੇਰੇ ਸਾਹਮਣੇ ਰੱਖ ਕੇ ਬੋਲਿਆ, "ਠੰਢਾ ਪਾਣੀ ਪੀ ਲੈ; ਤੇਰੀ ਤਬੀਅਤ ਠੀਕ ਹੋ ਜਾਵੇਗੀ। ਅਕਲ ਆਵੇਗੀ ਕਿ ਨਹੀਂ, ਮੈਂ ਕਹਿ ਨਹੀਂ ਸਕਦਾ। ਜੰਗ ਨਾਲ ਦੱਠੇ ਯੌਰਪ ਦੀ ਉਸਾਰੀ ਲਈ ਮਿਹਨਤ ਮਜ਼ਦੂਰੀ ਕਰਨ ਬੁਲਾਇਆ ਸੀ ਤੁਹਾਨੂੰ ਇਥੇ ਇਨ੍ਹਾਂ ਪੱਛਮੀ 'ਹਾਤਮਤਾਈਆਂ' ਨੇ। ਪਹਿਲਾਂ ਵੀ ਬਹੁਤ 'ਦਇਆ' ਕੀਤੀ ਹੈ ਇਨ੍ਹਾਂ ਨੇ ਆਸਟ੍ਰੇਲੀਆ ਅਤੇ ਅਮਰੀਕਾ ਦੇ ਆਦਿ ਵਾਸੀਆਂ ਉੱਤੇ। ਧਰਤੀ ਦਾ ਕਣ ਕਣ ਇਨ੍ਹਾਂ ਦੀ 'ਦਇਆ' ਦੇ ਭਾਰ ਹੇਠਾਂ ਦੱਬਿਆ ਪਿਆ ਹੈ। 1857 ਤੋਂ ਆਰੰਭ ਹੋ ਕੇ ਜਲ੍ਹਿਆਂ ਵਾਲੇ ਬਾਗ ਅਤੇ ਬੰਗਾਲ ਦੇ ਕਾਲ ਦੇ ਕਾਰਨਾਮੇ ਕਰਦੀ ਹੋਈ ਇਨ੍ਹਾਂ ਦੀ 'ਦਇਆ' ਹੀ ਤਾਂ 1942 ਦੇ ਕੁਇਟ ਇੰਡੀਆ ਦਾ ਕਾਰਣ ਬਣੀ ਸੀ। 1947 ਵਿਚ ਤੁਹਾਡੀ ਆਜ਼ਾਦੀ ਦੀ ਯੱਗਵੇਦੀ ਉੱਤੇ ਡੁੱਲ੍ਹਿਆ ਸਾਰਾ ਇਨਸਾਨੀ ਖੂਨ ਇਨ੍ਹਾਂ ਦੀ 'ਦਇਆ' ਦੇ ਮੱਥੇ ਉੱਤੇ ਲੱਗਾ ਹੋਇਆ ਤਿਲਕ ਹੈ; ਜਿੰਨਾ ਵੱਡਾ ਮੱਥਾ ਓਨਾ ਵੱਡਾ ਟਿੱਕਾ। ਹੁਣ ਇਨ੍ਹਾਂ ਸਾਰਿਆਂ ਨੇ ਰਲ ਮਿਲ ਕੇ ਨਵਾਂ ਢੰਗ ਕੱਢ ਲਿਆ ਹੈ। ਹੁਣ ਇਹ ਗਲੋਬਲ ਇਕਾਨੋਮੀ ਦੇ ਨਾਂ ਉੱਤੇ ਸਾਡੇ ਮੂੰਹ ਦੀ ਰੋਟੀ ਖੋਹਣ ਸਾਡੇ ਘਰੀਂ ਜਾਣਗੇ । ਅੱਠ ਅੱਠ ਸਾਲ ਦੇ ਬੱਚਿਆਂ ਕੋਲੋਂ, ਸੋਲ੍ਹਾ ਸੋਲ਼ਾਂ ਘੱਟੋ ਫੈਕਟਰੀਆਂ ਵਿਚ ਕੰਮ ਕਰਵਾਉਣ ਵਾਲਿਆਂ ਦੇ ਮਨ ਵਿਚ ਦਇਆ-ਧਰਮ ਦਾ ਨਿਵਾਸ ਹੋਣਾ ਸੰਭਵ ਨਹੀਂ; ਹਾਂ, ਖਾਣ ਵਾਲੇ ਮੂੰਹ ਉੱਤੇ ਲੱਗੀਆਂ ਹੋਈਆਂ ਅੱਖਾਂ ਨੂੰ ਸਦਾ ਸ਼ਰਮਾਉਣਾ ਪਿਆ ।"
ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਮੇਰੇ ਘਰ ਵਾਲੀ ਨੇ ਕਹਿ ਦਿੱਤਾ, "ਸੰਸਾਰ ਦੇ ਇਤਿਹਾਸ ਨੇ ਤੁਹਾਡੇ ਆਖੇ ਨਹੀਂ ਤੁਰਨਾ ਉਸਨੂੰ ਜਾਣ ਦਿਉ ਜਿਧਰ ਜਾਂਦਾ ਹੈ। ਤੁਸੀਂ ਦੇਸ਼ ਦੀ ਕੰਟਰੀਸਾਈਡ ਵੇਖੋ ਇਸਦੀ ਸੁੰਦਰਤਾ ਬਾਰੇ ਦੋ ਵਿਰੋਧੀ ਰਾਵਾਂ ਨਹੀਂ ਹੋ ਸਕਦੀਆਂ। ਉਂਞ ਮੈਂ ਬਾਲੀ ਨਾਲ ਸਹਿਮਤ ਹਾਂ ਕਿ ਪੱਛਮੀ ਕੰਮਾਂ ਦਾ ਸਾਰਾ ਇਤਿਹਾਸ ਅੱਤਿਆਚਾਰ ਨਾਲ ਭਰਿਆ ਪਿਆ ਹੈ। ਇਸਨੂੰ ਘੜੀ ਮੁੜੀ ਦੁਹਰਾਉਣਾ ਵੀ ਠੀਕ ਨਹੀਂ, ਪਰ ਭਵਿੱਖ ਵਿਚ ਇਸ ਦੇ ਐਨ ਉਲਟ ਕੁਝ ਹੋਣ ਵਾਪਰਨ ਦੀਆਂ ਆਸਾਂ ਲਾਉਣੀਆਂ ਵੀ ਸਿਆਣਪ ਵਾਲੀ ਗੱਲ ਨਹੀਂ।"
ਮੈਂ ਚੁੱਪ ਰਹਿਣ ਵਿਚ ਭਲਾ ਮਨਾਇਆ। ਕਹਿਣ ਨੂੰ ਬਹੁਤਾ ਕੁਝ ਮੇਰੇ ਕੋਲ ਨਹੀਂ ਸੀ, ਤਾਂ ਵੀ ਅੰਦਰੇ ਅੰਦਰ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਮਨੁੱਖੀ ਮਨ ਲਈ ਇਹ ਵਿਸ਼ਵਾਸ ਗੌਰਵ ਵਾਲੀ ਗੱਲ ਨਹੀਂ ਕਿ ਜੋ ਕੁਝ ਪਿੱਛੇ ਹੁੰਦਾ ਆਇਆ ਹੈ, ਉਹੋ ਕੁਝ ਅੱਗੇ ਲਈ ਹੋਈ ਜਾਣਾ ਹੈ।