ਰੂੜੇ ਦੀ ਪ੍ਰਸੰਨਤਾ ਦੀ ਹੱਦ ਨਾ ਰਹੀ। ਜੀਵਨ ਵਿਚ ਪਹਿਲੀ ਵੇਰ ਉਹ ਆਪੇ ਤੋਂ ਬਾਹਰ ਹੋਇਆ। ਸ਼ਹਿਰੋਂ ਪਿੰਡ ਨੂੰ ਆਉਂਦਿਆਂ ਜਦੋਂ ਠੇਕੇ ਦੇ ਸਾਹਮਣਿਉਂ ਲੰਘਣ ਲੱਗੇ ਤਾਂ ਰੂੜੇ ਨੇ ਆਪਣੀ ਜੇਬ ਵਿਚੋਂ ਵੀਹ ਰੁਪਏ ਕੱਢ ਕੇ ਜੀਤੇ ਨੂੰ ਦਿੰਦਿਆਂ ਆਖਿਆ, "ਜਾਹ ਫੜ ਲਿਆ ਚਾਰ ਬੋਤਲਾਂ। ਅੱਜ ਤੁਹਾਨੂੰ ਖੁੱਲ੍ਹੀ ਛੁਟੀ ਆ ਮੌਜ ਕਰੋ; ਪਰ ਖਰੂਦ ਨਾ ਕਰਿਓ।"
ਠੇਕੇ ਵੱਲ ਜਾਣ ਦੀ ਥਾਂ ਜੀਤਾ ਲੱਭੂ ਰਾਮ ਹਲਵਾਈ ਦੀ ਹੱਟੀ ਵੱਲ ਚਲਾ ਗਿਆ ਅਤੇ ਦਸ ਸੇਰ ਲੱਡੂ ਲਿਆ ਕੇ ਰੁੜੇ ਦੇ ਸਾਹਮਣੇ ਰੱਖ ਦਿੱਤੇ। ਰੂੜੇ ਨੇ ਪੁੱਛਿਆ, "ਇਹ ਕੀ ?" ਟੀਮ ਦੇ ਮੁੰਡਿਆਂ ਨੇ ਆਖਿਆ, "ਭਲਵਾਨ ਜੀ, ਸਾਡੇ ਲਈ ਤੁਹਾਡੀ ਖੁਸ਼ੀ ਦਾ ਨਸ਼ਾ ਈ ਬਹੁਤ ਆ। ਅਸਾਂ ਸ਼ਰਾਬ ਨਹੀਂ ਪੀਣੀ।" ਰੂੜੇ ਨੇ ਇਕ ਇਕ ਨੂੰ ਗਲ ਲਾਇਆ ਅਤੇ ਆਖਿਆ, "ਬਾਬੇ, ਰੱਬ ਦਿਉ ਬੰਦਿਓ; ਅੱਜ ਤੁਸਾਂ ਰੂੜੇ ਦੀ ਪੱਤ ਰੱਖ ਲਈ। ਆਹ ਲਓ ਪੈਸੇ; ਹੋਰ ਲੱਡੂ ਲਿਆਉ: ਸਾਰੇ ਪਿੰਡ ਵਿਚ ਵੰਡਾਂਗੇ, ਮਜ਼ਾ ਆ ਜੁ ਦੁਸਹਿਰੇ ਦਾ ”
ਘਰ ਆ ਕੇ ਰੁੜੇ ਨੇ ਪੱਗ ਅਤੇ ਇਕ ਸੌ ਇਕ ਰੁਪਏ ਆਪਣੇ ਭਰਾ ਅਤੇ ਕਰਜਾਈ ਦੇ ਪੈਰਾਂ ਉੱਤੇ ਰੱਖ ਕੇ ਸਿਰ ਝੁਕਾਇਆ ਤਾਂ ਹਸਨ ਬੀਬੀ ਨੇ ਉਸਨੂੰ ਗਲਵਕੜੀ ਵਿਚ ਲੈ ਕੇ ਆਖਿਆ, "ਵੇ ਰੁੜਿਆ, ਕੀ ਪਿਆ ਕਰਨਾਂ ਕਰਮਾਂ ਵਾਲਿਆ ? ਤੂੰ ਤੇ ਕੋਈ ਅੱਲਾ ਲੋਕ ਏਂ। ਸਾਨੂੰ ਸਿਜਦਾ ਕਰ ਕੇ ਗੁਨਾਹਗਾਰ ਨਾ ਬਣਾ।"
ਅਗਲੇ ਦਿਨ ਬੂਟਾ ਅਤੇ ਹਸਨ ਬੀਬੀ ਰੂੜੇ ਨੂੰ ਨਾਲ ਲੈ ਕੇ ਨੰਬਰਦਾਰ ਦੇ ਘਰ ਗਏ। ਇਕ ਸੋ ਇਕ ਰੁਪਏ ਅਤੇ ਪੱਗ ਉਸਨੂੰ ਦੇ ਕੇ ਉਨ੍ਹਾਂ ਆਖਿਆ, "ਨੰਬਰਦਾਰ ਜੀ, ਇਹ ਪਿੰਡ ਦੇ ਮੁੰਡਿਆਂ ਦਾ ਅਨਾਮ ਆ; ਸਾਰੇ ਪਿੰਡ ਦਾ ਸਾਂਝਾ। ਇਹਦਾ ਜੋ ਕਰਨਾ ਤੁਸੀਂ ਕਰੋ। ਰੂੜਾ ਕਹਿੰਦਾ ਮੈਂ ਨਹੀਂ ਰੱਖਣਾ।"
ਰੂੜਾ ਸਿਰ ਝੁਕਾਈ ਖਲੋਤਾ ਧਰਤੀ ਵੱਲ ਵੇਖਦਾ ਰਿਹਾ। ਪਿੰਡ ਦੇ ਜੁਆਨ ਮੁੰਡਿਆਂ ਨੂੰ ਮੱਤਾਂ ਦੇਣ ਵਾਲਾ ਰੂੜਾ ਆਪਣੇ ਭਰਾ-ਭਰਜਾਈ ਸਾਹਮਣੇ ਨਿੱਕਾ ਜਿਹਾ ਬਾਲ ਬਣਿਆ ਖਲੋਤਾ ਸੀ। ਨੰਬਰਦਾਰ ਨੇ ਚੰਗੀ ਵਿਉਂਤ ਸੋਚ ਲਈ। ਉਸੇ ਦਿਨ ਪਿੰਡ ਦੇ ਲੋਕਾਂ ਨੂੰ ਇਕੱਠੇ ਕਰ ਕੇ ਬੂਟੇ ਦੇ ਵਾੜੇ ਦੇ ਨਾਲ ਲੱਗਦੀ ਸ਼ਾਮਲਾਟ ਰੁੜੇ ਦੇ ਨਾਂ ਕਰਨ ਦਾ ਫ਼ੈਸਲਾ ਕਰ ਲਿਆ। ਪਿੰਡ ਵਿਚ ਉਗਰਾਹੀ ਲਾ ਦਿੱਤੀ। ਦੋ ਮਹੀਨਿਆਂ ਦੇ ਵਿਚ ਵਿਚ ਰੂੜੇ ਲਈ ਪੱਕਾ ਕਮਰਾ ਪੁਆ ਕੇ ਚਾਰ ਦੀਵਾਰੀ ਵੀ ਕਰਵਾ ਦਿੱਤੀ ਅਤੇ ਵਿਹੜੇ ਵਿਚ ਨਲਕਾ ਵੀ ਲਵਾ ਦਿੱਤਾ।
ਦੀ ਦੇਗ ਤਿਆਰ ਕੀਤੀ ਗਈ ਅਤੇ ਅਰਦਾਸ ਕਰ ਕੇ ਪ੍ਰਸ਼ਾਦਿ ਵੰਡ ਕੇ ਨਵਾਂ ਘਰ ਰੂੜੇ ਨੂੰ ਸੌਂਪਿਆ ਗਿਆ। ਰੂੜਾ ਹੌਲੀ ਨਾਲ ਉੱਠਿਆ ਅਤੇ ਇਸਰੀਆਂ ਵਿਚ ਬੈਠੀ ਆਪਣੀ ਭਰਜਾਈ ਦੇ ਪੈਰ ਫੜ ਕੇ ਬੁਸਕਣ ਲੱਗ ਪਿਆ। ਕਰਜਾਈ ਨੇ ਸਿਰ 'ਤੇ ਪਿਆਰ ਦੇ ਕੇ ਕਿਹਾ, "ਰੋ ਨਾ, ਰੂੜਿਆ: ਖ਼ੁਸ਼ ਹੋ; ਵੇਖ ਰੱਬ ਨੇ ਤੈਨੂੰ ਕਿੰਨਾ ਭਾਗ ਲਾਇਆ। ਮੇਰੇ ਜੀਂਦੇ ਜੀ ਤੇਰਾ ਘਰ ਬਣ ਗਿਆ: ਸ਼ੁਕਰ ਅੱਲਾ ਦਾ! ਅਸੀਂ ਸੁਰਖ਼ਰੂ ਹੋ ਗਏ।" ਰੂੜੇ ਦੀਆਂ ਧਾਹੀਂ ਨਿਕਲ ਗਈਆਂ, "ਬੌਬੋ, ਮੈਨੂੰ ਨਹੀਂ ਲੋੜ ਘਰ ਦੀ। ਤੇਰੇ ਪੈਰਾਂ ਵਿਚ ਮੇਰੀ ਜੰਨਰ ਆ। ਮੈਂ ਭਾਅ ਨਾਲੋਂ ਵੱਖ ਨਹੀਂ ਹੋਣਾ। ਤੁਸੀਂ ਏਨੀਆਂ ਬੱਕਰੀਆਂ ਸਾਂਭਦੇ ਓ; ਮੈਂ ਕਿਤੇ ਭਾਰਾ ਆ? ਇਹ ਘਰ ਗਾਮੇ ਨੂੰ ਦੇ ਦਿਉ।"
ਪਰ ਗਾਮਾ ਉਥੇ ਕਿੱਥੇ ਸੀ। ਉਹ ਆਪਣੇ ਵੱਡੇ ਸਾਲੇ ਦੇ ਕਹਿਣ ਉੱਤੇ ਵਿਆਹ ਤੋਂ ਸਾਲ ਕੁ ਮਗਰੋਂ ਹੀ ਲਾਹੌਰ ਚਲਾ ਗਿਆ ਸੀ। ਉਸਦਾ ਸਾਲਾ ਲਾਹੌਰ ਦੇ ਰੇਲਵੇ ਸਟੇਸ਼ਨ ਉੱਤੇ ਕੁਲੀ ਦਾ ਕੰਮ ਕਰਦਾ ਸੀ। ਉਸਦੀ ਨੌਕਰੀ ਪੱਕੀ ਸੀ। ਉਸਦੀ ਸਹਾਇਤਾ ਨਾਲ ਗਾਮੇ ਨੇ ਇਕ ਖੋਖਾ ਜਿਹਾ ਲੈ ਕੇ ਮੁਨਿਆਰੀ ਦੀ ਦੁਕਾਨ ਪਾ ਲਈ ਸੀ। ਇਥੇ ਵੀ ਉਹ ਪਿੰਡਾਂ ਵਿਚ ਫੇਰੀ ਲਾ ਕੇ ਮੁਨਿਆਰੀ ਵੇਚਦਾ ਹੁੰਦਾ ਸੀ। ਉਸਨੂੰ ਲਾਹੌਰ ਗਿਆ ਚਾਰ ਸਾਲ ਹੋ ਗਏ ਸਨ। ਇਕ ਹੋਰ ਪਿੰਡ ਜਾ ਕੇ ਉਸਨੇ ਵੱਟੀ ਨਹੀਂ ਸੀ ਵਾਹੀ।
ਰੂੜਾ ਆਪਣੀ ਬੇਬੇ ਕੋਲ ਹੀ ਰਿਹਾ। ਉਸਨੂੰ ਨਵੇਂ ਘਰ ਦੀ ਨਵੀਂ ਵਰਤੋਂ ਸੁੱਝ ਪਈ। ਭੰਗੜੇ ਦੀ ਟੀਮ ਦਾ ਸਾਰਾ ਸਾਮਾਨ (ਢੋਲ, ਘੁੰਗਰੂ ਅਤੇ ਕੱਪੜੇ ਆਦਿਕ) ਪਿੰਡ ਦੇ ਘਰਾਂ ਵਿਚ ਰੱਖਿਆ ਹੋਇਆ ਸੀ। ਹੁਣ ਉਹ ਇਸ ਨਵੇਂ ਬਣੇ ਘਰ ਵਿਚ ਆ ਗਿਆ। ਮੁੰਡਿਆਂ ਦੀ ਕਸਰਤ ਦਾ ਪ੍ਰਬੰਧ ਵੀ ਏਸੇ ਘਰ ਵਿਚ ਕਰ ਲਿਆ ਗਿਆ। ਮੁੰਡਿਆਂ ਨੂੰ ਕਹਿ ਕੇ ਰੂੜੇ ਨੇ ਚਾਰ ਦੀਵਾਰੀ ਦੇ ਨਾਲ ਨਾਲ ਧਰੇਕਾਂ ਲੁਆ ਲਈਆਂ। ਇਹ ਘਰ ਸਾਰੇ ਇਲਾਕੇ ਦਾ ਕੇਂਦਰ-ਬਿੰਦੂ ਬਣ ਗਿਆ। ਆਉਂਦੇ ਜਾਂਦੇ ਰਾਹੀਂ ਮੁਸਾਫ਼ਰਾਂ ਲਈ ਸਰਾਂ। ਦੋ ਤਿੰਨ ਤਖ਼ਤਪੋਸ਼ ਬਣਵਾ ਲਏ ਗਏ: ਵਿਹਲੇ ਸਮੇਂ ਧਰੇਕਾਂ ਦੀ ਛਾਵੇਂ ਬੈਠ ਕੇ ਗੱਲਾਂ-ਬਾਤਾਂ ਲਈ। ਰੂੜਾ ਫਿਰ ਤੁਰ ਕੇ ਪਤਾ ਕਰ ਲੈਂਦਾ ਸੀ ਕਿ ਕਿਸੇ ਪਿੰਡ ਵਿਚ ਕਿਸੇ ਘਰ ਨੂੰ, ਕਿਸੇ ਔਖੇ ਭਾਰੇ ਕੰਮ ਲਈ ਮਦਦ ਦੀ ਲੋੜ ਤਾਂ ਨਹੀਂ। ਜੇ ਕਿਸੇ ਨੂੰ ਵਾਢੀ ਲਈ ਮੰਗ ਚਾਹੀਦੀ ਹੋਵੇ ਕਿਸੇ ਨੇ ਆਪਣੇ ਨਵੇਂ ਬਣੇ ਕੋਠੇ-ਮਠਲੇ ਦੀ ਛੱਤ ਉੱਤੇ ਮਿੱਟੀ ਪੁਆਉਣੀ ਹੋਵੇ ਜਾਂ ਪਿੰਡਾਂ ਦੀਆਂ ਗਲੀਆਂ ਅਤੇ ਪਹਿਆਂ ਵਿਚੋਂ ਚਿੱਕੜ-ਚੋਭਾ ਹਟਾਉਣਾ ਹੋਵੇ ਤਾਂ ਰੂੜਾ ਬਿਨ ਬੁਲਾਇਆਂ ਹੀ ਆਪਣੀ ਟੋਲੀ ਲੈ ਕੇ ਉਥੇ ਪੁੱਜ ਜਾਂਦਾ ਸੀ। ਲੋਕ ਵੀ ਉਸਦੀ ਟੋਲੀ ਦੀ ਮਿਹਨਤ ਦਾ ਮੁੱਲ ਪਾਉਂਦੇ ਸਨ। ਕੋਈ ਦੋ ਸੇਰ ਘਿਉ ਦੇ ਦਿੰਦਾ ਸੀ, ਕੋਈ ਚਾਰ ਸੇਰ ਸ਼ੱਕਰ: ਕੋਈ ਤੇਲ ਦੀ ਘਾਣੀ ਕਢਵਾ ਦਿੰਦਾ ਸੀ, ਕੋਈ ਨਕਦ ਪੈਸੇ ਦੇ ਦਿੰਦਾ ਸੀ। ਸਾਰੇ ਬਾਹਰੇ ਵਿਚ ਰੂੜੇ ਦੀ ਸੋਭਾ ਸੀ।
ਰੂੜੇ ਦੀ ਨਿੱਕੀ ਜਿਹੀ ਦੁਨੀਆਂ ਪ੍ਰਸਿੱਧੀ, ਪ੍ਰਸੰਨਤਾ ਅਤੇ ਸੁੰਦਰਤਾ ਦੀ ਸਿਖਰ
ਹੌਲੀ ਹੌਲੀ ਬੂਟਾ ਅੰਦਰੋਂ ਟੁੱਟਣ ਲੱਗ ਪਿਆ। ਉਸਨੂੰ ਜਦੋਂ ਵੀ ਮੌਕਾ ਮਿਲਦਾ, ਉਹ ਰੂੜੇ ਨੂੰ ਘਰ ਬਾਰੇ ਅਤੇ ਹਸਨ ਬੀਬੀ ਦੇ ਪੈਕਿਆਂ ਬਾਰੇ ਗੱਲਾਂ ਦੱਸਦਾ ਰਹਿੰਦਾ। ਬਹੁਤੀ ਚਿੰਤਾ ਉਸਨੂੰ ਆਪਣੀਆਂ ਬੱਕਰੀਆਂ ਦੀ ਸੀ। ਉਸਦੀਆਂ ਬਹੁਤੀਆਂ ਗੱਲਾਂ ਆਪਣੀਆਂ ਬੱਕਰੀਆਂ ਬਾਰੇ ਹੁੰਦੀਆਂ ਸਨ। ਉਸਨੇ ਪਚਵੰਜਾ ਬੱਕਰੀਆਂ ਦੇ ਪਚਵੰਜਾ ਨਾਂ ਰੱਖੇ ਹੋਏ ਸਨ। ਹਰ ਇਕ ਦੇ ਸੁਭਾਅ ਤੋਂ ਉਹ ਜਾਣੂ ਸੀ ਅਤੇ ਰੂੜੇ ਨੂੰ ਹਰ ਇਕ ਦੇ ਸੁਭਾਅ ਤੋਂ ਜਾਣੂ ਕਰਵਾ ਕੇ ਇਸ ਦੁਨੀਆਂ ਤੋਂ ਜਾਣਾ ਚਾਹੁੰਦਾ ਸੀ। ਉਸ ਨੇ ਆਪਣੇ ਪੁੱਤਰ ਗਾਮੇ ਦੀ ਗੱਲ ਕਦੇ ਨਹੀਂ ਸੀ ਕੀਤੀ। ਰੂੜਾ ਉਸਦੀਆਂ ਗੱਲਾਂ ਬੜੇ ਠਰੰਮੇ ਨਾਲ ਸੁਣਦਾ ਸੀ। ਭਰਾ ਨੂੰ ਪੂਰਾ ਭਰੋਸਾ ਦਿਵਾਉਂਦਾ ਸੀ ਕਿ ਉਹ ਸਭ ਕੁਝ ਕਰਨ ਲਈ ਤਿਆਰ ਅਤੇ ਸਮਰੱਥ ਹੈ, ਪਰ ਅੰਦਰੋਂ ਉਹ ਡੇਲਿਆ ਹੋਇਆ ਸੀ। ਕਰਾ ਤੋਂ ਪਰੇ ਹੋ ਕੇ, ਨਵੇਂ ਕਮਰੇ ਵਿਚ ਬੈਠ ਕੇ ਕਿੰਨਾ ਕਿੰਨਾ ਚਿਰ ਰੋਂਦਾ ਰਹਿੰਦਾ ਸੀ। ਭਰਾ ਦੇ ਮਗਰੋਂ ਇਕੱਲਾ ਹੋ ਜਾਣ ਦਾ ਡਰ...।
ਬੂਟੇ ਦਾ ਅੰਤ ਸਮਾਂ ਆ ਗਿਆ। ਆਪਣੀ ਪਤਨੀ ਦੀ ਮੌਤ ਦੇ ਡੇਢ ਕੁ ਸਾਲ ਪਿੱਛੋਂ ਉਹ ਵੀ ਜਹਾਨ ਵਾਨੀ ਤੋਂ ਕੂਚ ਕਰ ਗਿਆ। ਰੂੜੇ ਦਾ ਦੁਖ ਅਸਹਿ ਸੀ; ਉਸਦਾ ਉਦਾਸ ਹੋਣਾ ਕੁਦਰਤੀ ਸੀ। ਪਿੰਡ ਦੇ ਲੋਕਾਂ ਦੀ ਵੱਡੀ ਕੋਸ਼ਿਸ਼ ਇਹ ਸੀ ਕਿ ਰੂੜੇ ਨੂੰ ਇਕੱਲ ਮਹਿਸੂਸ ਨਾ ਹੋਵੇ। ਉਨ੍ਹਾਂ ਨੇ ਦੋਹਾਂ ਮੌਤਾਂ ਦੇ ਮੌਕਿਆਂ ਉੱਤੇ ਪਹਿਲਾਂ ਵਾਂਗ ਲਾਗਲੇ ਪਿੰਡ, ਰੱਤੋ ਵਾਲੋਂ ਮੁਸਲਮਾਨ ਬਰਾਦਰੀ ਦੇ ਲੋਕਾਂ ਨੂੰ ਬੁਲਾ ਕੇ ਲਿਆਂਦਾ ਸੀ । ਉਹ ਆਪਣੀ ਮਸੀਤ ਦੇ ਮੁਲਾਣੇ ਨੂੰ ਨਾਲ ਲਿਆਏ ਸਨ ਅਤੇ ਪੂਰੀ ਇਸਲਾਮੀ ਸ਼ਰ੍ਹਾ ਅਨੁਸਾਰ ਰੁੜੇ ਦੀ ਭਰਜਾਈ ਅਤੇ ਉਸਦੇ ਭਰਾ ਦੇ ਅੰਤਮ ਸੰਸਕਾਰ ਸਿਰੇ ਚਾੜ੍ਹੇ ਗਏ ਸਨ। ਕਰਮ ਇਲਾਹੀ ਅਤੇ ਉਸਦੀ ਪਤਨੀ (ਰੂੜੇ ਦੇ ਮਾਤਾ ਪਿਤਾ) ਦੀਆਂ ਕਬਰਾਂ ਦੇ ਲਾਗੇ ਬੂਟੇ ਅਤੇ ਹੱਸੋ ਦੀਆਂ ਕਬਰਾਂ ਬਣ ਗਈਆਂ। ਦੋਵੇਂ ਵੇਰ ਕੁਰਾਨ ਪੜ੍ਹਿਆ ਗਿਆ: ਖ਼ਤਮ ਕਰਵਾਇਆ ਗਿਆ। ਦੋਵੇਂ ਵੇਰ ਪਿੰਡ ਵੱਲੋਂ ਇਲਾਕੇ ਵਿਚ ਨਿਆਜ਼ਾਂ ਵੰਡੀਆਂ ਗਈਆਂ। ਰੂੜੇ ਦੇ ਮਾਪੇ ਦੇ ਵੇਰ ਮਰੇ ਸਨ; ਪਹਿਲੀ ਵੇਰ ਉਸਨੇ ਦੁਖ ਨਹੀਂ ਸੀ ਮਨਾਇਆ: ਦੂਜੀ ਵੇਰ ਹੋਈਆਂ ਮੌਤਾਂ ਦਾ ਦੁਖ ਅਸਹਿ ਸੀ; ਪਰ ਰੂੜਾ ਸਹਿ ਗਿਆ, ਪਿੰਡ ਦੇ ਲੋਕਾਂ ਦੀ ਹਮਦਰਦੀ ਦੇ ਸਹਾਰੇ।
ਸਾਰੇ ਉਦਾਸ ਬੈਠੇ ਸਨ। ਰੁੜਾ ਹੌਲੀ ਹੌਲੀ ਤੁਰਦਾ ਮੁੜ ਬੜ੍ਹੇ ਉੱਤੇ ਆ ਗਿਆ ਅਤੇ ਯਾਰਾਂ ਸੋ ਰੁਪਏ ਦੀ ਪੋਟਲੀ ਨੰਬਰਦਾਰ ਦੇ ਸਾਹਮਣੇ ਰੱਖ ਕੇ ਆਖਿਆ, "ਚਾਚਾ, ਆਹ ਲਉ ਮੇਰੇ ਭਾਅ ਦੀਆਂ ਬੱਕਰੀਆਂ। ਮੈਥੋਂ ਨਹੀਂ ਸਾਂਜੀਆਂ ਜਾਣੀਆਂ। ਜੇ ਉਨ੍ਹਾਂ ਨੂੰ ਨਹੀਂ ਸਾਂਭ ਸਕਿਆ ਤਾਂ ਇਨ੍ਹਾਂ ਪੈਸਿਆਂ ਦਾ ਮੈਂ ਕੀ ਲੱਗਨਾਂ। ਉਹ ਬੱਕਰੀਆਂ ਪਿੰਡ ਦੀਆਂ ਸਨ: ਇਹ ਪੈਸੇ ਪਿੰਡ ਦੇ ਨੇ। ਮੈਂ ਯਰੀਮ ਹੋ ਗਿਆ ਚਾਚਾ ਮੇਰਾ ਕੋਈ ਨਹੀਂ।" ਰੂੜੇ ਦੇ ਹੰਝੂ ਬੇਕਾਬੂ ਹੋ ਗਏ। ਨੰਬਰਦਾਰ ਨੇ ਉਸਨੂੰ ਗਲ ਨਾਲ ਲਾ ਕੇ ਦਿਲਾਸਾ ਦਿੱਤਾ, "ਹੇ ਕਮਲਾ ਹੋਇਆ। ਅੰਞਾਣਿਆਂ ਵਾਂਗ ਰੋਈ ਜਾਂਦਾ। ਅਸੀਂ ਤੇਰੇ ਆਂ ਰੂੜਿਆ... ਅਸੀਂ ਸਾਰੇ।" ਅਤੇ ਨੰਬਰਦਾਰ ਦੀ ਡਿੱਗੀ ਬੱਝ ਗਈ। ਪਿੱਪਲ ਦੁਆਲੇ ਬਣੇ ਸੜ੍ਹੇ ਉੱਤੇ ਬੈਠੇ ਸਾਰੇ ਆਦਮੀਆਂ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ।
ਬੱਕਰੀਆਂ ਸਮੇਤ ਅਠਵੰਜਾ ਜੀਆਂ ਨੂੰ ਆਪਣੀ ਬੁੱਕਲ ਵਿਚ ਸੰਭਾਲੀ ਰੱਖਣ ਵਾਲਾ ਖੁੱਲ੍ਹਾ ਵਾੜਾ, ਇਕੱਲੇ ਰੂੜੇ ਨੂੰ ਖਾਣ ਨੂੰ ਆਉਂਦਾ ਸੀ। ਪਿੰਡ ਦੇ ਪ੍ਰਾਇਮਰੀ ਸਕੂਲ ਕੋਲ ਆਪਣੀ ਇਮਾਰਤ ਨਹੀਂ ਸੀ। ਪਿੰਡ ਦੇ ਗੁਰਦੁਆਰੇ ਕੋਲੋਂ ਸਕੂਲ ਦਾ ਕੰਮ ਲਿਆ ਜਾਦਾ ਸੀ। ਰੂੜੇ ਨੇ ਆਪਣੇ ਭਰਾ ਦਾ ਘਰ ਬੱਚਿਆਂ ਦੇ ਸਕੂਲ ਲਈ ਦੇ ਦਿੱਤਾ ਅਤੇ ਆਪ ਨਵੇਂ ਕੋਠੇ ਵਿਚ ਫ਼ਕੀਰਾਂ ਵਰਗਾ ਜੀਵਨ ਜੀਣ ਲੱਗ ਪਿਆ।
ਦੇਸ਼ ਦੀ ਹਵਾ ਕੁਝ ਹੋਰ ਹੁੰਦੀ ਜਾ ਰਹੀ ਸੀ। ਦੇਸ਼ ਦੀ ਆਜ਼ਾਦੀ ਅਤੇ ਪੰਜਾਬ ਦੀ ਵੰਡ ਦੀਆਂ ਗੱਲਾਂ ਆਮ ਸਨ। ਸਾਰਾ ਦੇਸ਼ ਆਜ਼ਾਦੀ ਦੇ ਰੰਗ ਵਿਚ ਰੰਗਿਆ ਜਾ ਰਿਹਾ ਸੀ। ਰੂੜੇ ਨੂੰ ਇਸ ਹਫੜਾ-ਦਫੜੀ ਨਾਲ ਕੋਈ ਦਿਲਚਸਪੀ ਨਹੀਂ ਸੀ। ਉਸਨੂੰ ਉਦਾਸੀ ਸੀ ਕਿ ਇਸ ਰੌਲੇ-ਰੱਪੇ ਅਤੇ ਭੀੜ-ਭੜੱਕੇ ਦੁਆਰਾ ਰੌਣਕਾਂ ਅਤੇ ਸਾਂਝਾਂ ਦਾ ਨਿਰਾਦਰ ਕੀਤਾ ਜਾ ਰਿਹਾ ਸੀ।
ਸਮਾਂ ਬੀਤਦਾ ਗਿਆ। ਪਾਕਿਸਤਾਨ ਤੋਂ ਬੇ-ਘਰ ਹੋ ਕੇ ਆਏ ਲੋਕ ਹੌਲੀ ਹੌਲੀ ਘਰਾਂ ਵਾਲੇ ਹੋ ਗਏ। ਜੀਵਨ ਮੁੜ ਆਪਣੀ ਚਾਲੇ ਤੁਰਨ ਲੱਗ ਪਿਆ। ਪਰ ਇਸ ਚਾਲ ਵਿਚ ਪਹਿਲਾਂ ਵਾਲੀ ਸਾਦਗੀ ਅਤੇ ਸੁਹਿਰਦਤਾ ਨਹੀਂ ਸੀ। ਹਰ ਆਦਮੀ ਪ੍ਰਾਪਤੀਆਂ ਦੀ ਦੌੜ ਦੌੜਦਾ ਜਾਪਦਾ ਸੀ। ਸਮਾਜਕ ਜੀਵਨ ਦੀ ਹਰ ਸੁੰਦਰਤਾ ਨੂੰ ਪਦਾਰਥਕ ਪ੍ਰਾਪਤੀ ਦਾ ਸਾਧਨ ਬਣਾਇਆ ਜਾਣਾ ਯੋਗ ਸਮਝਿਆ ਜਾਣ ਲੱਗ ਪਿਆ ਸੀ।
ਰੂੜੇ ਨੂੰ ਧੀਆ-ਪੁੱਤਾ ਕਹਿ ਕੇ ਪਿਆਰਨ ਵਾਲੇ ਬੁੱਢੇ ਇਕ ਇਕ ਕਰ ਕੇ ਤੁਰ ਗਏ ਸਨ। ਉਸਦੀ ਉਮਰ ਦੇ ਲੋਕ ਉਸ ਵਾਂਗ ਬੁੱਢੇ ਹੁੰਦੇ ਜਾ ਰਹੇ ਸਨ। ਜਿਨ੍ਹਾਂ ਮੁੰਡਿਆਂ ਨੂੰ ਉਹ ਕਸਰਤਾਂ ਕਰਵਾਉਂਦਾ, ਦੁੱਧ ਪਿਆਉਂਦਾ ਅਤੇ ਭੰਗੜੇ ਪੁਆਉਂਦਾ ਰਿਹਾ ਸੀ, ਉਹ ਆਪੋ ਆਪਣੇ ਕਾਰਾਂ-ਵਿਹਾਰਾਂ ਅਤੇ ਪਰਿਵਾਰਾਂ ਵਿਚ ਰੁੱਝ ਗਏ ਸਨ। ਉਨ੍ਹਾਂ ਦੇ ਮਨਾਂ ਵਿਚ ਰੂੜੇ ਲਈ ਪਿਆਰ ਅਤੇ ਸਤਿਕਾਰ ਜਿਉਂ ਦਾ ਤਿਉਂ ਕਾਇਮ ਸੀ। ਰੂੜੇ ਦਾ ਘਰ ਉਨ੍ਹਾਂ ਲਈ ਧਰਮ-ਅਸਥਾਨ ਦਾ ਦਰਜਾ ਰੱਖਦਾ ਸੀ। ਆਪਣੇ ਵਿਹਲੇ ਸਮੇਂ ਨੂੰ ਰੂੜੇ ਦੇ ਨੇੜ ਵਿਚ ਬਿਤਾਉਣ ਨੂੰ ਉਹ ਸਤਸੰਗ ਦਾ ਦਰਜਾ ਦਿੰਦੇ ਸਨ। ਨਵੇਂ ਪੰਚ ਦੇ ਮੁੰਡੇ ਰੂੜੇ ਨੂੰ 'ਬਾਬਾ ਰੂੜਾ' ਕਹਿ ਕੇ ਬੁਲਾਉਂਦੇ ਸਨ ਪਰ ਉਨ੍ਹਾਂ ਲਈ 'ਬਾਬੇ ਰੂੜੇ' ਦਾ ਉਹ ਮਹੱਤਵ ਨਹੀਂ ਸੀ ਜੋ ਉਨ੍ਹਾਂ ਦੇ ਮਾਪਿਆਂ ਲਈ ਸੀ।
ਦੇਸ਼ ਕਈ ਪੱਖਾਂ ਤੋਂ ਉੱਨਤ ਹੋ ਰਿਹਾ ਸੀ। ਸਾਡੇ ਨਿੱਕੇ ਜਿਹੇ ਸ਼ਹਿਰ ਵਿਚ ਕਾਲਜ ਬਣ ਗਿਆ ਸੀ; ਪਿੰਡਾਂ ਨੂੰ ਸੜਕਾਂ ਬਣਾ ਦਿੱਤੀਆਂ ਗਈਆਂ ਸਨ; ਪਿੰਡ ਪਿੰਡ ਸਕੂਲ ਬਣ ਗਏ ਸਨ; ਸਕੂਲਾਂ ਵਿਚ ਕਲਚਰ ਦੇ ਨਾਂ ਉੱਤੇ ਖੇਡਾਂ, ਨਾਟਕਾਂ ਅਤੇ ਭੰਗੜਿਆਂ ਦਾ ਰਿਵਾਜ ਪਾਇਆ ਜਾ ਰਿਹਾ ਸੀ। ਦੇਸ਼ ਦਾ ਨਵਾਂ ਪੇਚ ਇਸ ਨਵੇਂ ਵਾਤਾਵਰਣ ਦੀ ਉਪਜ ਸੀ।
ਬਾਬੇ ਰੂੜੇ ਦੇ ਘਰ ਵਿਚ ਬਣੇ ਸਕੂਲ ਵਿਚ ਪੰਜ ਜਮਾਤਾਂ ਪੜ੍ਹ ਕੇ ਸੁਰਿੰਦਰ ਹੁਣ ਗੌਰਮਿੰਟ ਕਾਲਜ ਵਿਚ ਦਾਖ਼ਲ ਹੋ ਚੁੱਕਾ ਸੀ। ਭੰਗੜੇ ਦਾ ਉਸਨੂੰ ਸ਼ੌਕ ਸੀ ਅਤੇ ਇਸ ਸੋਕ ਨੂੰ ਪਾਲਣ ਦੀ ਯੋਗਤਾ ਉਸਨੂੰ ਰੱਬ ਮਿਲੀ ਹੋਈ ਸੀ। ਉਹ ਜ਼ਿਲ੍ਹੇ ਦੀ ਭੰਗੜਾ ਟੀਮ ਦਾ ਕੈਪਟਨ ਜਾਂ ਲੀਡਰ ਸੀ। ਕਾਲਜ ਦੀ ਡਰਾਮਾ ਕਲੱਬ ਵਿਚ ਵੀ ਉਸਦੀ ਵਿਸ਼ੇਸ਼ ਥਾਂ ਸੀ। ਜ਼ਿਲ੍ਹੇ ਦੀ ਭੰਗੜਾ ਟੀਮ ਦੇ ਚੌਦਾਂ ਮੈਂਬਰਾਂ ਵਿਚੋਂ ਛੇ ਉਸਦੇ ਆਪਣੇ ਕਾਲਜ