ਆਤਮਕ ਭੁੱਖਾਂ ਦੂਰ ਕਰੋ। ਪਰ ਇਹ ਨਿਰਾ ਰਾਖੇ ਵਾਲਾ ਇਕ ਹੀ ਕਰਤੱਵ ਸਾਲ ਦੇ ਸਾਲ ਭੇਡਾਂ ਦੀ ਉੱਨ ਉਤਾਰਨ ਵਾਲਾ, ਨਿਭਾ ਰਿਹਾ ਸੀ। ਜੇ ਭੁੱਖੀਆਂ ਆਤਮਾਵਾਂ ਕੁਝ ਆਤਮਕ ਸ਼ਾਂਤੀ ਲਈ ਮੰਗ ਕਰਦੀਆਂ ਸਨ ਤਾਂ ਇਸ ਤੋਂ ਉਹਨਾਂ ਨੂੰ ਵਾਂਝਿਆ ਹੀ ਰਹਿਣਾ ਪੈਂਦਾ ਸੀ।
ਬ੍ਰਾਹਮਣ ਧਰਮ ਤੇ ਤੱਤ ਦੀ ਥਾਂ ਕਰਮ ਤੇ ਉਪਾਸ਼ਨਾ ਉੱਤੇ ਹੀ ਜ਼ੋਰ ਦੇ ਰਿਹਾ ਸੀ। ਗਿਆਨ ਵੱਲ ਉਸ ਦੀ ਰੁਚੀ ਨਹੀਂ ਸੀ। ਗੁਰੂ ਅਮਰਦਾਸ ਜੀ ਨੇ ਗਿਲਾ ਵੀ ਕੀਤਾ ਹੈ : 'ਵੈਦਾ ਮੇ ਨਾਮ ਉਤਮ ਸੋ ਸੁਣਹਿ ਨਾਹੀ, ਫਿਰਹਿ ਜਿਉ ਬੇਤਾਲਿਆ॥' ਆਪਣੀ ਜ਼ਿੰਦਗੀ ਬੇਤਾਲ ਹੋ ਕੇ ਗੁਜ਼ਾਰ ਰਿਹਾ ਸੀ ਤੇ ਦੂਜਿਆਂ ਦੀ ਬੇਹਾਲ ਕਰ ਰਿਹਾ ਸੀ। ਬ੍ਰਾਹਮਣ ਸਾਰਾ ਜ਼ੋਰ ਹੀ ਖੱਟ ਦਰਸ਼ਨ ਉੱਤੇ ਦਿੰਦਾ ਸੀ। 'ਖੱਟ ਦਰਸ਼ਨ ਵਰਤੇ ਵਰਤਾਰਾ।। ਬ੍ਰਾਹਮਣ ਨੇ ਧਰਮ ਦ੍ਰਿੜ ਕਰਾਉਣ ਦੀ ਥਾਂ ਮਨੁੱਖਾਂ ਨੂੰ ਸੰਧਿਆ, ਪੂਜਾ ਤੇ ਮਹਾਯਜਨਾਂ ਦੇ ਚੱਕਰ ਵਿਚ ਪਾ ਦਿੱਤਾ ਸੀ। ਇਸ ਤਰ੍ਹਾਂ ਜੀਵ ਇਕ ਦੀ ਪੂਜਾ ਛੱਡ, ਨੇ ਗ੍ਰਹਿ, ਦਸ ਦੀਪ ਕਾਲ, ਸੂਰਜ, ਗਣੇਸ਼, ਵਿਸ਼ਨੂੰ, ਸ਼ਿਵ ਤੇ ਸ਼ਕਤੀ ਦੀ ਪੂਜਾ ਵਿਚ ਜੁੱਟ ਗਿਆ ਸੀ। ਇਸੇ ਕਾਰਨ ਹੀ ਇਸ਼ਟ-ਵੰਡੀਆਂ ਪੈ ਗਈਆਂ ਸਨ ਤੇ ਪ੍ਰਭੂ ਭਗਤੀ ਦੀ ਥਾਂ ਅਵਤਾਰ ਪੂਜਾ ਨੇ ਲੈ ਲਈ ਸੀ । ਫਿਰ ਪੰਜ ਯੋਗ ਕਰਨੇ ਤੇ ਕਰਾਉਣੇ ਜ਼ਰੂਰੀ ਬਣਾ ਦਿੱਤੇ ਗਏ ਸਨ । ਬ੍ਰਹਮ ਯਗ, ਪਿਤਰੀ ਯਗ, ਦੇਵ ਯਗ, ਭੂਤ ਯਗ ਤੇ ਅਤਿਥੀ ਯਗ ਤੋਂ ਬਗੈਰ ਜੀਵਨ ਅਧੂਰਾ ਤੇ ਵਿਅਰਥ ਗਿਣਿਆ ਜਾਂਦਾ ਸੀ।
ਇਹਨਾਂ ਨਿੱਤ ਕਰਮਾਂ ਤੋਂ ਇਲਾਵਾ ਵੱਖ-ਵੱਖ ਸਮੇਂ ਜੀਵ ਨੂੰ ਨੇਮਿਤਕ (Casual) ਕਰਮ ਕਰਨ ਦਾ ਹੁਕਮ ਸੀ। ਇਹ ਕਰਮ ਇਸ ਕੋਲੋਂ ਸੰਸਕਾਰ, ਸ਼ਾਂਤੀ, ਵਰਤ ਅਤੇ ਪ੍ਰਾਸ਼ਚਿਤ ਕਰਨ ਦੀ ਮੰਗ ਕਰਦੇ ਸਨ। ਤਕਰੀਬਨ ਚਾਲੀ ਕਿਸਮ ਦੇ ਸੰਸਕਾਰ ਸਨ ਜੋ ਇਸ ਭੋਲੇ ਭਾਲੇ ਜੀਵ ਨੂੰ ਕਰਨੇ ਪੈਂਦੇ ਸਨ। ਗਰਭਦਾਨ, ਜਾਤ ਨਾਮਬੇਧ, ਅਪਰਸਨ, ਕਰਨਛੇਦ, ਉਪਨੈਨ, ਵਿਵਹਾ ਅਤੇ ਸਰਾਧ ਉਨ੍ਹਾਂ ਵਿਚ ਕੁਝ ਬਹੁਤ ਜ਼ਰੂਰੀ ਸਨ। ਜਾਤੀ ਲਈ ਜੀਵ ਨੂੰ ਨੌਂ ਗ੍ਰਹਿਆਂ ਤੇ ਗਣੇਸ਼ ਦੀ ਪੂਜਾ ਲਾਜ਼ਮੀ ਸੀ। ਇਸ ਉਪਰੰਤ ੧੫ ਵਰਤਾਂ ਦਾ ਭਾਰ ਇਸ ਗਰੀਬ ਜੀਵ ਨੂੰ ਚੁਕਾਇਆ ਹੋਇਆ ਸੀ। ਰਾਮਾਇਣ, ਮਹਾਂਭਾਰਤ ਤੇ ਪੁਰਾਣਾਂ ਦਾ ਪਾਠ ਕਰਾਉਣਾ ਜ਼ਰੂਰੀ ਬਣਾ ਦਿੱਤਾ ਗਿਆ ਸੀ । ਬਿਲਕੁਲ ਨਹੀਂ ਸੀ ਜਾਣਦਾ ਪੜ੍ਹਨ ਵਾਲਾ ਕਿ ਉਹ ਕੀ ਪੜ੍ਹ ਰਿਹਾ ਹੈ :
ਸਾਸਤ੍ਰ ਬੇਦ ਪੁਰਾਣ ਪੜਤਾ। ਪੁਕਾਰਤਾ, ਅਜਾਟੰਤਾ॥
ਪ੍ਰਾਸ਼ਚਿਤ ਲਈ ਕਈ ਕਰਮ ਜ਼ਰੂਰੀ ਸਨ । ਅਧਿਐਨ (ਵੇਦ ਪੜ੍ਹਨੇ), ਅਧਿਆਪਨ (ਵੇਦ ਪੜ੍ਹਾਉਣੇ), ਯੱਗ, ਯਾਜਨ (ਯੱਗ ਕਰਾਉਣੇ), ਦਾਨ, ਪਹਿਗ੍ਰਹਿ (ਦਾਨ ਲੈਣਾ), ਸਨਾਨ, ਜਪ, ਹਵਨ ਦੇਵ ਪੂਜਨ, ਤੀਰਥ ਯਾਤਰਾ, ਤਪ ਦੇ ੧੨ ਕਰਮ ਪ੍ਰਾਸ਼ਚਿਤ ਕਰਾਉਣ ਵਿਚ ਸਹਾਇਕ ਹੁੰਦੇ ਸਨ। ਦਸ਼ਾ ਉਹ ਹੀ ਬਣ ਗਈ ਸੀ ਜੋ ਗੁਰੂ ਨਾਨਕ ਜੀ ਨੇ ਕਹੀ ਸੀ ਕਿ ਲੋਕਾਂ ਦਾ ਆਤਮਕ ਕਤਲ ਕਰ ਰਹਿਆ ਸੀ ਪਰ ਆਪੂੰ ਨਹਾਤਾ ਧੋਤਾ ਦਰਸਾਉਣ ਲਈ ਇਸ਼ਨਾਨ ਜ਼ਰੂਰ ਕਰਦਾ ਸੀ। 'ਬ੍ਰਾਹਮਣ ਨਾਵੈ ਜੀਆ ਘਾਇ।।
ਤੀਜੇ ਸਨ ਜੰਗੀ। ਇਹਨਾਂ ਨੂੰ ਕੁਝ ਸੋਝੀ ਆ ਗਈ ਸੀ ਕਿ ਸੰਸਾਰ ਇਕ ਸੁਪਨਾ ਹੈ. ਮਾਇਆ ਹੈ, ਇਹ ਥਿਰ ਨਹੀਂ। ਇਹ ਗੱਲ ਸਮਝਾਣ ਦੀ ਥਾਂ ਜੋਗੀ ਆਪ ਹੀ ਘਰ ਘਾਟ ਛੱਡ ਕੇ, ਅਤੀਤ ਹੋ ਕੇ ਜੰਗਲਾਂ ਤੇ ਕੰਦਰਾਂ ਵਿਚ ਚਲੇ ਗਏ ਸਨ । ਗੁਰੂ ਨਾਨਕ ਸਾਹਿਬ ਕਹਿੰਦੇ ਹਨ, 'ਜਿਤੀ ਸਦਾਵਹਿ ਜੁਗਤਿ ਨ ਜਾਣਹਿ, ਛਡਿ ਬਹਹਿ ਘਰਿ ਬਾਰੁ ॥ ਲੋਕਾਂ ਦੀ ਕਲਿਆਣ ਇਸ ਕੀ ਕਰਨੀ ਸੀ? ਆਗੂ ਰਹਿਤ ਹੋਏ ਸੰਨਿਆਸੀਆਂ ਦੇ ੧੦ ਤੇ ਜੋਗੀਆਂ ਦੇ ੧੨ ਟੋਲੇ ਬਣ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਇਸ ਖਿੱਚੋਤਾਣ ਦਾ ਜਿਕਰ ਰਾਮਕਲੀ ਰਾਗ ਵਿਚ ਕੀਤਾ ਹੈ, 'ਬਾਰਹ ਮਹਿ ਜੋਗੀ ਭਰਮਾਏ, ਸੰਨਿਆਸੀ ਛਿਅ ਚਾਰ।' ਜਿਹੜੇ ਲੋਕਾਂ ਵਿਚ ਫਿਰ ਵਿਚਰਦੇ ਵੀ ਸਨ, ਉਹ ਵਿਚਾਰੇ ਖਿੰਥਾ, ਝੋਲੀ, ਡੰਡਾ, ਫਾਹੁਰੀ, ਬਿਭੂਤ, ਧੂਣੀ, ਛੜੀ, ਮੁਦਰਾ ਤੇ ਭੇਖਾਂ ਵਿਚ ਫਾਥੇ ਹੋਏ ਸਨ। ਚਉਰਾਸੀ ਆਸਣਾਂ ਦੇ ਤਾਂ ਉਸਤਾਦ ਸਨ ਪਰ ਆਤਮਕ ਬਲ ਦੀ ਸੂਝ ਨਹੀਂ ਸੀ। ਇਕ ਲੰਗਟੀ ਦੇ ਧਾਰਨੀ, ਨਿਉਲੀ ਕਰਮ ਕਰਨ ਵਾਲੇ, ਮੋਨੀ, ਅਵਧੂਤ, ਭਗਤੀ, ਦੁਧਾਧਾਰੀ, ਜੰਗਮ ਦਿਗੰਬਰ, ਕਨਪਾਟੇ, ਸੁੰਨ ਸਮਾਧ ਵਿਚ ਲੀਨ, ਵਣਖੰਡ ਵਿਚ ਵਿਚਰਨ ਵਾਲੇ, ਕੰਦ ਮੂਲ ਚੁਣ ਗੁਜ਼ਾਰਾ ਕਰਦੇ, ਭਸਮ ਮਲ ਫਿਰਦੇ,ਅੱਗ ਵਿਚ ਸੜ ਮਰਨ ਵਾਲੇ, ਤਨ ਨੂੰ ਹਿਮਾਲਾ ਵਿਚ ਗਾਲਣ ਵਾਲੇ ਤਾਂ ਬਹੁਤੇਰੇ ਜੋਗੀ ਸਨ ਪਰ ਮਨ ਨੂੰ ਕਾਬੂ ਰੱਖ, ਸੰਸਾਰ ਵਿਚ ਵਿਚਰਨ ਵਾਲਾ ਇਕ ਵੀ ਨਹੀਂ ਸੀ। ਗੁਰੂ ਜੀ ਦਾ ਫ਼ਰਮਾਨ ਹੈ ਕਿ ਉਹ ਜੋਗੀ ਤਾਂ ਗ੍ਰਹਿਸਤੀਆਂ ਤੋਂ ਵੀ ਗਏ ਗੁਜ਼ਰੇ ਹਨ, ਕਿਉਂਕਿ ਉਹਨਾਂ :
'ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ॥
ਬਿਰਥਾ ਜਨਮੁ ਗਵਾਇ, ਨ ਗਿਰਹੀ ਨ ਉਦਾਸਾ।' (ਵਾਰ ਮਾਝ ਮ: 9)
ਠੀਕ ਕਿਹਾ ਸੀ ਗੁਰੂ ਨਾਨਕ ਦੇਵ ਜੀ ਨੇ :
'ਜੋਗੀ ਜੁਗਤਿ ਨਾ ਜਾਣੈ ਅੰਧੁ॥
ਨਿਬੇੜਾ ਕਰਦੇ ਗੁਰੂ ਜੀ ਕਹਿੰਦੇ ਹਨ ਕਿ ਤਿੰਨਾਂ ਨੇ ਹੀ ਉਜਾੜਾ ਪਾਇਆ ਹੋਇਆ ਸੀ ਤੇ ਤਿੰਨੇ ਹੀ ਲੋਕਾਂ ਨੂੰ ਠੀਕ ਰਸਤੇ ਤੋਂ ਉਕਾ ਰਹੇ ਸਨ :
'ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥
ਤੀਨੇ ਓਜਾੜੇ ਕਾ ਬੰਧੁ॥ (ਧਨਾਸਰੀ ਮਹਲਾ ੧, ਪੰਨਾ ੬੬੨)
ਇਸ ਦੇ ਨਾਲ ਹੀ ਲੋਕਾਂ ਦੀ ਆਪਣੀ ਧਾਰਮਿਕ ਦਸ਼ਾ ਵੀ ਕੋਈ ਉੱਚੀ ਨਹੀਂ ਸੀ ਹੋਈ। ਡਾਕਟਰ ਗੋਕਲ ਚੰਦ ਨਾਰੰਗ ਲਿਖਦਾ ਹੈ ਕਿ 'ਜਿਹੜੇ ਮੁਸਲਮਾਨ ਹੋਣ ਤੋਂ ਬਚ ਗਏ ਸਨ, ਉਹਨਾਂ ਦਾ ਧਰਮ ਸਿਰਫ਼ ਵਹਿਮਾਂ ਦਾ ਧਰਮ ਰਹਿ ਗਿਆ ਸੀ। ਕੁਝ ਖਾਸ-ਖਾਸ ਰਸਮਾਂ ਹੀ ਸਨ ਜੋ ਉਹ ਕਰ ਰਹੇ ਸਨ। ਦੌਲਤ ਰਾਇ ਬਹੁਤ ਸੁੰਦਰ ਲਿਖਦੇ ਹਨ ਕਿ ਧਾਰਮਿਕ ਤੌਰ ਤੇ ਉਸ ਵੇਲੇ 'ਏਕ ਗਨੇਸ਼ ਕਾ ਪੁਜਾਰੀ ਥਾ, ਦੂਸਰਾ ਸੂਰਜ ਕਾ, ਤੀਸਰਾ ਸ਼ਿਵ ਕਾ, ਚੌਥਾ ਵਿਸ਼ਨੂੰ ਕਾ, ਪਾਂਚਵਾਂ ਰਾਮ ਕਾ, ਛਟਾ ਕ੍ਰਿਸ਼ਨ ਕਾ, ਸਾਤਵਾਂ ਹਨੂੰਮਾਨ ਕਾ, ਆਠਵਾਂ ਬ੍ਰਹਮ ਕਾ, ਨਾਵਾਂ ਲਛਮਣ ਕਾ, ਦਸਵਾਂ