ਰਾਹ ਦੇਣਗੇ :
ਗੋ, ਗਿਰ, ਸਾਗਰ ਮਾਰਗ ਦੇਈ।
ਉਹ ਜਾਤ, ਜਨਮ, ਜਿਸਮ ਤੇ ਜਿਨਸ ਦੀਆਂ ਤਰੇੜਾਂ ਮੋਟਣ ਆਏ ਸਨ। ਇਸੇ ਨੂੰ ਕਿਸੇ 'ਹਲਚਲ' ਸਮਝ ਲਿਆ। ਦੋਲਤ ਖਾਨ ਪਾਸ ਇਕ ਵਾਰ ਸ਼ਿਕਾਇਤ ਵੀ ਹੋਈ ਸੀ ਕਿ ਉਹ ਹਿੰਦੂ ਤੇ ਮੁਸਲਮਾਨਾਂ ਵਿਚ ਹਲਚਲ ਮਚਾ ਰਿਹਾ ਹੈ। 'ਨਾ ਹਮ ਹਿੰਦੂ ਨ ਮੁਸਲਮਾਨ' ਕਹਿਣਾ ਇਕ ਦੂਜੀ ਕਿਸਮ ਦੀ ਹਲਚਲ ਸੀ। ਸ਼ਰ੍ਹਾ ਦੇ ਕੈਦੀਆਂ ਨੂੰ ਇਹ ਕਿਵੇਂ ਜਰ ਹੁੰਦਾ ਸੀ। ਮੁਸਲਮਾਨੀ ਰਾਜ ਵਿਚ ਕਈਆਂ ਦੇ ਸਿਰ ਨਿਰੋਲ ਇਸੇ ਲਈ ਉਤਾਰ ਦਿੱਤੇ ਗਏ ਸਨ ਕਿ ਉਹ ਹਿੰਦੂ ਤੇ ਮੁਸਲਮਾਨਾਂ ਨੂੰ ਇਕ ਕਹਿੰਦੇ ਸਨ। ਫਿਰ ਨਾਨਕ ਨਾਂ ਦੇ ਹਰ ਕਿਸੇ ਨੇ ਆਪਣੇ ਮਨ ਦੇ ਅਰਥ ਹੀ ਲਗਾਏ ਹਨ। ਜੇ ਕੋਈ ਨਾਨਕ ਨੂੰ ਨਨਸ਼ਿਉ (Nuncio) ਤੋਂ ਵਿਗੜਿਆ ਕਹਿੰਦਾ ਹੈ, ਤਾਂ ਦੂਜਾ ਨਾਨਕ ਦਾ ਅਰਥ ਦੇ ਜਹਾਨਾਂ ਵਿਚ ਨਿਆਮਤਾਂ ਵੰਡਣ ਵਾਲਾ ਕਰਦਾ ਹੈ। ਕੋਈ ਸਾਧੂ ਟੀ. ਐਲ. ਵਾਸਵਾਨੀ ਵਰਗਾ ਨਾਨਕ ਦੇ ਅਰਥ 'ਅੱਗ' ਤੇ ਕੋਈ ਹੋਰ 'ਕੁਝ ਵੀ ਨਹੀਂ ਆਖਦਾ ਹੈ। ਉਮਰ ਦੇ ਛੇਕੜਲੇ ਸਾਲ ਵਿਚ ਜਦ ਇਕ ਨੇ ਆਪ ਕੋਲੋਂ ਨਾਂ ਪੁੱਛਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ: "ਕੀ ਅਜੇ ਵੀ ਮੇਰਾ ਕੋਈ ਨਾਂ ਰਹਿ ਗਿਆ ਹੈ।" ਸੱਚੀ ਗੱਲ ਇਹ ਹੀ ਹੈ :
'ਨਾਨਕ ਨਾਮ ਕਹੀਏ ਜਿਸ ਵਿਚ ਨਹੀਂ ਅਨਕ ਪ੍ਰਕਾਰ ਕੀ ਦੇਤਾ।"
ਇਕ ਮਹੀਨੇ ਦੇ ਸਨ ਕਿ ਜੇ ਕੋਈ ਆਵਾਜ਼ ਮਾਰੇ ਤਾਂ ਉਸ ਵੱਲ ਨੀਝ ਲਗਾ ਕੇ ਦੇਖਣ ਲੱਗ ਪੈਂਦੇ ਸਨ ਪਰ 'ਕਿਹੜਾ ਝੱਲੇ ਗੁਰ ਦੀ ਝਾਲਾ । ਹਰ ਕੋਈ ਨਮਸਕਾਰ ਕਰ ਕੇ ਅੱਗੇ ਤੁਰ ਜਾਂਦਾ । ਕਈਆਂ ਦੀਦਾਰ ਪਾ ਆਪਣੇ ਸਰੀਰਾਂ ਵਿਚ ਨਵਾਂ ਰਸ ਭਰਦਾ ਮਹਿਸੂਸ ਕੀਤਾ। ਨਦਰੀ ਨਦਰ ਨਿਹਾਲ ਜੁ ਕਰਨ ਆਏ ਸਨ।
ਤਿੰਨ ਮਹੀਨਿਆਂ ਦੇ ਹੋਏ ਤਾਂ ਗਰਦਨ ਟਿਕਾ ਕੇ ਬੈਠ ਜਾਂਦੇ। ਇੰਝ ਪ੍ਰਤੀਤ ਹੁੰਦਾ ਜਿਵੇਂ ਕਿਸੇ ਸੋਚ ਨੇ ਉਨ੍ਹਾਂ ਨੂੰ ਗ੍ਰਸਿਆ ਹੋਇਆ ਹੈ। ਚਾਰ ਮਹੀਨੇ ਦੇ ਹੋਏ ਤਾਂ ਛੋਟੀ ਜਿਹੀ ਝੁੱਗੀ ਪਾਈ ਗਈ। ਛੇ ਮਹੀਨਿਆਂ ਦੇ ਅੱਗੋਂ ਹੁੰਗਾਰਾ ਵੀ ਦਿੰਦੇ। ਸੱਤਾਂ ਮਹੀਨਿਆਂ ਦੇ ਚੌਕੜ ਮਾਰ ਕੇ ਬੈਠ ਜਾਂਦੇ । ਕੋਈ ਤਪੱਸਵੀ ਕਹਿੰਦਾ ਤੇ ਕੋਈ ਜੋਗੀ। ਅੱਠ ਮਹੀਨਿਆਂ ਦੇ ਸਨ ਤਾਂ ਬੀਰ ਆਸਣ ਲਗਾ ਕੇ ਬੈਠ ਜਾਂਦੇ। ਇਕ ਗੋਡੇ ਦੀ ਟੇਕ ਨਾਲ ਹੀ ਕਿੰਨਾ- ਕਿੰਨਾ ਚਿਰ ਬੈਠੇ ਰਹਿੰਦੇ। ਨੇ ਮਹੀਨਿਆਂ ਦੇ ਸਨ ਤਾਂ ਤੁਰਨ ਲੱਗ ਪਏ ਤੇ ਮੁੱਖ, 'ਬਾਬਾ- ਬਾਬਾ' ਵੀ ਕਹਿੰਦੇ। ਇਕ ਸਾਲ ਦੇ ਹੋਏ ਤਾਂ ਸਾਵਧਾਨੀ ਨਾਲ ਤੁਰਦੇ । ਡੇਢ ਬਰਸ ਦੇ ਹੋਏ ਤਾਂ ਜਦ ਬੋਲਣ, 'ਵਾਹਿਗੁਰੂ-ਵਾਹਿਗੁਰੂ' ਬੋਲਣ। ਦੋ ਸਾਲ ਦੇ ਹੋਏ ਤਾਂ ਬੱਚਿਆਂ ਨਾਲ ਕਦੇ ਬਾਹਰ ਖੇਡਣ ਵੀ ਚਲੇ ਜਾਂਦੇ ਪਰ ਖੇਡਾਂ ਬੜੀਆਂ ਅਸਚਰਜਮਈ ਕਰਦੇ। ਬੱਚਿਆਂ ਨੂੰ ਐਸੀਆਂ ਨਸੀਹਤਾਂ ਦੇਂਦੇ ਕਿ ਬੱਚਿਆਂ ਦੇ ਮਾਪੇ ਨਸੀਹਤ ਦੇਣ ਵਾਲੇ ਨੂੰ ਦੇਖਣ ਆਉਂਦੇ। 'ਹਿੰਦੂ ਆਖੇ, ਧੰਨ ਗੋਬਿੰਦ। ਕੈਸੇ ਸ਼ੁੱਭ ਬਚਨ ਬੋਲਦਾ ਹੈ। ਕੋਈ ਪ੍ਰਮੇਸ਼ਰ ਰੂਪ ਹੈ। ਮੁਸਲਮਾਨ ਆਖੇ, ਵਾਹ ਖ਼ੁਦਾਇ, ਤੇਰੀ ਪੈਦਾਇਸ਼, ਕੈਸਾ
1. ਨਾਨਕ ਨਾਮ। ਅਨਕਤ ਨਹਿ ਹੋਵੇ ਜਿਹ ਮਾਹੀ।