

ਹੀ ਕਹਿੰਦੇ ਰਹੇ। ਆਏ ਸਨ ਉਹ ਮਰ ਦਾਨੇ ਬਣਾਉਣ ਤੇ ਛੱਡ ਗਏ (ਅੰਗੇ-ਖੁਦ) ਅੰਗਦ ਜਿਨ੍ਹਾਂ ਦੀ ਬਰਕਤ ਨਾਲ ਦੂਤ ਨਸੇ ਤੇ ਸੰਤ ਉਭਰੇ।
ਸੁਜਾਨ ਰਾਇ ਭੰਡਾਰੀ ਨੇ ਖ਼ੁਲਾਸਤ-ਉਤ-ਤਵਾਰੀਖ਼ ਵਿਚ ਖੂਬ ਲਿਖਿਆ ਹੈ ਕਿ ਗੁਰੂ ਨਾਨਕ ਸੱਚ ਦੇ ਕਾਫ਼ਲੇ ਦੇ ਸਾਲਾਰ ਸਨ ਤੇ ਧਰਮ ਦੇ ਅਸਲ ਤੱਤ ਦੀ ਲੋਅ ਪੁਜਾਉਣ ਵਾਲੇ ਮਿਸ਼ਾਲਚੀ । ਬੜੀ ਸੁੰਦਰ ਗੱਲ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ ਕਿ ਉਨ੍ਹਾਂ ਦੇ ਇਕ ਦੋਸਤ ਨੇ ਉਨ੍ਹਾਂ ਨੂੰ ਇਕ ਵਧੀਆ ਗੱਲ ਸਮਝਾ ਦਿੱਤੀ ਹੈ ਕਿ ਗੁਰੂ ਨਾਨਕ ਦੇਵ ਜੀ ਜਿਹਾ ਹੋਰ ਦੂਜਾ ਕੋਈ ਨਹੀਂ :
'ਹੈ ਨਿਕਟ ਬਖਾਨੀ ਇਹ ਬਰਬਾਨੀ,
ਨਾਨਕ ਸਾਨੀ ਅਵਰ ਨਹੀਂ।'
ਇਹ ਠੀਕ ਰਹੇਗਾ ਕਿ ਕਨਿੰਘਮ ਦੇ ਸ਼ਬਦਾਂ ਨਾਲ ਪੁਸਤਕ ਦਾ ਅੰਤਲਾ ਵਾਕ ਲਿਖਿਆ ਜਾਏ। ਉਹ ਲਿਖਦਾ ਹੈ : 'ਮੈਂ ਸੱਚੇ ਇਨਸਾਫ਼ ਨਾਲ ਕਹਿੰਦਾ ਹਾਂ ਕਿ ਜੈਸਾ ਦੋਹਾਂ ਜਹਾਨਾਂ ਵਿਚ ਨਫਾ ਦੇਣ ਵਾਲਾ ਤੇ ਸੁਲਹਕੁਲ, ਬਿਨਾਂ ਲਾਗ ਲਪੇਟ ਜੀਵਾਂ ਨੂੰ ਮੁਕਤੀ ਦੇਣ ਵਾਲਾ (ਬਾਬੇ) ਨਾਨਕ ਦਾ ਮੱਤ ਹੈ ਤੈਸਾ ਕਿਸੇ ਦਾ ਨਹੀਂ।
'ਆਦਮੀਅਤ ਜਾਗ ਉਠੀ ਉਸ ਕੀ ਤਾਲੀਮਾਤ ਸੇ।
ਨੂਰ ਕੀ ਰੋ ਫੂਟ ਨਿਕਲੀ ਪਰਦਾ-ਇ ਜ਼ੁਲਮਾਤ ਸੇ।'
(ਮਹਿਦੀ ਨਜ਼ਾਮੀ)