Back ArrowLogo
Info
Profile

ਬਚਨੇ ਕਾ ਕੁੱਤਾ ਵੀ ਸੱਜਰ ਸੂਈ ਮੰਹਿ ਦੇ ਕੱਟਰੂ ਜਿੱਡਾ ਸੀ। ਉਹਨਾਂ ਦੇ ਬਾਰ ਵਿੱਚ ਖੜ੍ਹ ਕੇ ਬੋਲ ਮਾਰਿਆ ਤੇ ਨਾਲ ਹੀ ਬਾਰੀ ਭੇੜ ਲਈ। ਲੱਤਾਂ ਨੂੰ ਪਾਸੇ ਈ ਰੱਖਿਆ, ਕਿਤੇ ਤਖ਼ਤੇ ਦੇ ਹੇਠਾਂ ਘਚੌਰ ਵਿੱਚੋਂ ਦੀ ਮੂੰਹ ਕੱਢ ਕੇ ਨਾ ਗਿੱਟੇ ਤੋਂ ਛੌਡਾ ਲਾਹ ਕੇ ਲੈ ਜਾਵੇ। 'ਵਊ-ਵਊ ਕੁੱਤਾ ਉੱਚੀ ਹੇਕ ਨਾਲ ਭੌਂਕਿਆ। ਜੇ ਖੁੱਲ੍ਹਾ ਹੁੰਦਾ ਤਾਂ ਹੁਣ ਨੂੰ ਗੇਟ ਦੀਆਂ ਅਰਲਾਂ ਕੋਲ ਆ ਜਾਂਦਾ।

'ਬਾਈ ਬਚਨ' ਬੋਲ ਮਾਰਦਾ ਹੋਇਆ ਵਿਹੜੇ ਵਿੱਚ ਖੜ੍ਹੀ ਟਰਾਲੀ ਦੀ ਹੁੱਕ ਤੇ ਇੱਕ ਲੱਤ ਰੱਖ ਕੇ ਬਹਿ ਗਿਆ। ਜਿਵੇਂ ਕਿੱਲੇ ਨਾਲ ਬੰਨ੍ਹਿਆ ਕੁੱਤਾ ਭੌਂਕ ਕੇ, ਤੜਾਫਾ ਮਾਰ ਕੇ ਵੱਢ ਖਾਣ ਨੂੰ ਆਉਂਦਾ ਪਿਆ ਸੀ, ਇਹ ਵੇਖ ਕੇ ਗਲ ਵਿੱਚ ਪਾਈ ਮੋਟੀ ਸੰਗਲੀ ਦੇ ਟੁੱਟਣ ਦਾ ਡਰ ਵੀ ਸੀਨੇ ਵਿੱਚ ਭਬਕਾ ਮਾਰ ਗਿਆ, 'ਕਿੰਨਾ ਕੌੜ ਐ'।

'ਕੇੜ੍ਹਾ ਬੀ, ਔਨਾ, ਖੋ-ਜਾ' ਬਚਨ ਬੋਲ ਮਾਰਦਾ ਹੋਇਆ ਵਰਾਂਡੇ ਵਿੱਚ ਆ ਕੇ, ਕੰਧ ਵਿੱਚ ਟੀਪ ਕੀਤੇ ਸ਼ੀਸ਼ੇ ਅੱਗੇ ਸ਼ਤੀਰ ਬਣ ਕੇ ਖੜ੍ਹ ਗਿਆ, 'ਮੂੰ-ਖੜੋ-ਜਾ ਸਾਲਾ ਕਤੀੜ, ਕਵੇਂ ਟੈਂ-ਟੈਂ ਕਰਕੇ ਕੰਨ ਖਾਧੇ ਐ' ਦਾਬਾ ਮਾਰਿਆ ਤਾਂ ਕੁੱਤਾ ਆਪਣੇ ਕਿੱਲੇ ਕੋਲ ਵਿਛੀ ਦਰੀ ਤੇ ਛਹਿ ਕੇ ਬਹਿ ਗਿਆ।

ਬਲੌਰਾ ਇਹ ਵੇਖ ਕੇ ਹੈਰਾਨ ਹੋ ਗਿਆ, ਬਈ ਜੇੜਾ ਕੁੱਤਾ ਉਹਦੇ ਪਿਆਰ ਨਾਲ ਪੁਚਕਾਰੇ ਤੇ ਵੱਢਣ ਤੱਕ ਆਉਂਦਾ ਪਿਆ ਸੀ, ਉਹ ਦਬਕੇ ਨਾਲ ਕਿਵੇਂ ਬੜੇ ਮੋਹ-ਆਦਰ ਨਾਲ, ਬਚਨ ਦੇ ਪੈਰ ਚੱਟਣ ਲੱਗ ਪਿਆ।

ਉਹਦੀ ਘੁੰਮਦੀ ਹੋਈ ਨਿਗ੍ਹਾ, ਸੁਆਤ ਨੂੰ ਲੱਗੇ ਤਖ਼ਤਿਆਂ ਤੇ ਪਈ, ਜਿੰਨ੍ਹਾਂ ਨੂੰ ਗੇਰੂਆਂ ਰੋਗਣ ਫੇਰਿਆ ਹੋਇਆ ਸੀ। ਖ਼ਰਾਦ ਕੇ ਤਖ਼ਤਿਆਂ ਤੇ ਹੋਰ ਜਨੌਰ ਵਾਹੇ ਸੀ, ਜਿੰਨ੍ਹਾਂ ਨੂੰ ਹੋਰ ਵੰਨੀ ਦਾ ਰੋਗਣ ਫੇਰਿਆ ਸੀ । ਏਹ ਤਖ਼ਤੇ, ਅਜੈਵ ਦੀ ਬੈ ਕਰੀ ਪੈਲੀ ਵਿੱਚ ਲੱਗੀ ਟਰਾਲੀ ਦੇ ਸ਼ਤੀਰ ਵਿੱਚੋਂ ਚੀਰ ਕੇ ਬਣਾਏ ਸੀ। ਇਹਦੀ ਸੰਘਣੀ ਛਾਂ ਕੋਲ ਦੀ ਲੰਘਦੀ ਜੇਠ-ਹਾੜ ਦੀ ਲੋਅ ਵੀ ਠਰ ਜਾਂਦੀ ।

ਕਦੇ ਏਨਾਂ ਖੇਤਾਂ ਵਿੱਚ ਕੰਮ ਕਰਦੀ ਹੋਈ ਨਸੀਬੋ ਆਖਦੀ, 'ਜਿਦੋਂ ਨੂੰ ਬਲੌਰ ਐਨ ਪੂਰਾ ਡਈਆਂ ਤੇ ਹੋਊ-ਗਾ, ਹਾਅ ਟਾਹਲੀ ਵੀ ਕਾਲੀ-ਭਾਅ ਮਾਰਨ ਲੱਗ ਪੈਣੀ ਆਂ, ਓਦੋਂ ਫੇਰ ਏਹਦੇ ਤਖ਼ਤੇ ਲਾਵਾਂ-ਗੇ ਨਵੇਂ ਘਰ ਨੂੰ ਏਸ ਰੀਝ ਨੂੰ ਪੂਰ ਕਰਨ ਲਈ ਕੱਚੀ ਪਹੀ ਤੇ ਲੱਗੇ ਨਲਕੇ ਤੋਂ ਪਾਣੀ ਦੀ ਬਾਲਟੀ ਭਰ ਕੇ ਲਿਆਉਂਦੀ, ਤੇ ਇਹਦੀ ਜੜ੍ਹ ਵਿੱਚ ਆ ਕੇ ਮਧਿਆ ਦਿੰਦੀ।

ਬਲੌਰਾ ਮੱਥੇ ਦਾ ਮੁੜ੍ਹਕਾ ਰੋਜ਼ ਈ ਏਸ ਟਾਹਲੀ ਦੇ ਤਣੇ ਨਾਲ ਪੂੰਜਦਾ ਤੇ ਰੀਸ ਨਾਲ ਦੀਸਾਂ ਵੀ। ਲਹੂ ਤੋਂ ਗੂੜ੍ਹੀ-ਸਾਂਝ ਹੋਣ ਕਰਕੇ ਛੇਤੀ ਹੀ ਇਹ ਬਹਾਲ ਹੋ ਗਈ। ਜਦੋਂ ਉਹ ਆਪ ਵਾਹੀ ਕਰਦੇ ਤਾਂ ਇਹਦੀ ਛਾਂਵੇ ਬਹਿ ਦੇ ਦਮ ਮਾਰਦੇ। ਰੋਟੀ-ਟੁਕ ਛਕਦੇ। ਇਹ ਟਾਹਲੀ ਤਾਂ ਉਹਨਾਂ ਲਈ ਘਰ ਸੀ।

ਪਰ ਤਖ਼ਤੇ ਲਾਉਣ ਵਾਲੀ ਉਹਨਾਂ ਦੀ ਰੀਝ ਬਚਨ ਨੇ ਪੂਰੀ ਕਰ ਲਈ। ਮੋਰ-

43 / 106
Previous
Next