Back ArrowLogo
Info
Profile

{ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀਅਨ ਮਾਨਬੋ॥ ਹਿੰਦੂ ਔ ਤੁਰਕ ਕਊ ਰਾਫਜੀ ਇਮਾਮ ਸਾਫ਼ੀ ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ॥ ਕਰਤਾ ਕਰੀਮ ਸੋਈ ਰਾਜ਼ਕ ਰਹੀਮ ਓਈ ਦੂਸਰੋ ਨ ਪੇਦ ਕੋਈ ਭੂਲ ਭ੍ਰਮ ਮਾਨਬੋ॥ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥੧੫॥੮੫ (ਪਾਤਸ਼ਾਹੀ ੧੦)}

ਸ਼ਰਨਾਗਤ ਦੇ ਸਿਰ ਤੇ ਸਤਿਗੁਰ ਦਾ ਹੱਥ, ਮਿਹਰਾਂ ਦਾ ਦਾਤਾ ਹੱਥ, ਫਿਰ ਰਿਹਾ ਹੈ ਤੇ ਵਾਕ ਹੋ ਰਿਹਾ ਹੈ:-ਸਭ ਪਾਲਾਂ ਭੰਨ ਘੱਤੀਆਂ ਹਨ, ਅੰਮ੍ਰਿਤ ਛਕ, ਜਾਤ ਫਾਹੀ ਵਿਚੋਂ ਨਿਕਲ, ਖ਼ਾਲਸਾ ਸਜ। ਤੂੰ ਗੁਰੂ ਦਾ ਲਾਲ, ਪਰ ਤ੍ਯਾਗ ਆਪਣੇ ਕਲਾਲ, ਸੁਨਿਆਰਾ, ਜਟ, ਛੀਂਬਾ ਭਾਵਾਂ ਨੂੰ। ਜਾਤਾਂ ਬਣ ਗਈਆਂ ਹਨ ਤ੍ਰੇੜਾਂ ਪਰਜਾ ਦੇ ਮਹਿਲ ਦੀਆਂ ਤੇ ਏਹ ਵੜ ਗਈਆਂ ਹਨ ਤੁਸਾਂ ਦੇ ਬੀ ਅੰਦਰ। ਏਹ ਜਾਤਾਂ ਹਨ ਕੰਮਾਂ ਦੀ ਵੰਡ, ਹੁਣ ਬਣ ਗਈਆਂ ਹਨ ਹੰਕਾਰ ਤੇ ਦਬੇਲਪਣੇ ਦੀਆਂ ਵਿੱਥਾਂ।'

ਸਿਖ- ਪਾਤਸ਼ਾਹ! ਮੈਂ ਅੰਮ੍ਰਿਤ ਛਕ ਸਕਦਾ ਹਾਂ?

ਗੁਰੂ ਜੀ— ਕਿਉਂ ਨਾ! ਅੰਮ੍ਰਿਤ ਪ੍ਰਾਣੀ ਮਾਤ੍ਰ ਲਈ ਹੈ। ਹਰ ਕੋਈ ਸਿੰਘ ਸਜ ਸਕਦਾ ਹੈ। ਮੇਰਾ ਦੀਵਾਨ, ਮੇਰਾ ਲੰਗਰ ਛੁਹ ਵਾਲਿਆਂ ਦੀ ਛੁਹ ਦੂਰ ਕਰਦਾ ਹੈ।

ਸਭੇ ਸਾਝੀਵਾਲ ਸਦਾਇਨਿ ਤੂੰ

ਕਿਸੈ ਨ ਦਿਸਹਿ ਬਾਹਰਾ ਜੀਉ॥

(ਮਾਝ ਚਉ: ਮ:੫-੨)

ਸਿਖ- (ਲੰਮਾ, ਠੰਢਾ ਪਰ ਸੁਖ ਦਾ ਸਾਹ ਲੈ ਕੇ) ਹੇ ਆਪ ਮਾਲਕਾ, ਬਿਰਦ ਪਾਲਕਾ, ਸ਼ੁਕਰ! ਕਿ ਮੈਂ ਆਪਦੀ ਦੇਵਤਿਆਂ ਵਾਲੀ ਸਭਾ ਵਿਚ ਬੈਠ ਸਕਾਂਗਾ। ਆਪ ਦੀ ਲਾਈ ਸੱਚੇ ਰਿਖੀਆਂ ਦੀ ਪੰਗਤ ਵਿਚ ਸਾਂਝੀਵਾਲ ਹੋ ਸਕਾਂਗਾ। ਸ਼ੁੱਕਰ ਹੈ ਸ਼ੁਕਰ, ਪਰ ਹਾਇ, ਪਿੰਡ ਦੇ ਬ੍ਰਾਹਮਣ ਤੇ ਜ਼ਿਮੀਆਂ ਦੇ ਮਾਲਕ ਜੱਟ ਜ਼ਿਮੀਂਦਾਰ ਮੈਨੂੰ ਕਦੋਂ ਇਹ ਦਰਜਾ ਦੇਣਗੇ। ਲੱਗੀ ਪੰਗਤ ਵਿਚ ਕਹਿਣਗੇ: ਅਲੱਗ ਜਾਓ ਭੋਜਨ ਕਰੋ ਯਿਹ ਬ੍ਰਾਹਮਣੋਂ ਕੀ ਪੰਕਤੀ ਹੈ।

10 / 50
Previous
Next