Back ArrowLogo
Info
Profile
ਜਾਓ; ਤੇੜੇ ਸੁਲਗਾ ਲਓ, ਰਾਖੀ ਦੇ ਪਿਆਦਿਆਂ ਨੂੰ ਭੀ ਕਿ ਤਿਆਰ ਹੋ ਜਾਓ। ਹੁਕਮ ਹੁੰਦੇ ਸਾਰ ਤਿਆਰੇ ਹੋ ਗਏ ਤੇ ਜਿਧਰੋਂ ਸਿੱਖਾਂ ਦੀ ਬਿੜਕ ਆ ਰਹੀ ਸੀ, ਉਧਰ ਨੂੰ ਟੁਰ ਪਏ। ਤਾਹੀਓਂ ਪਤਾ ਲਗਾ ਕਿ ਖਾਲਸਾ ਜੀ ਨੂੰ ਆਪਣੇ ਬਹੁਤ ਨੇੜਿਓਂ ਗੋਲੀ ਦੀ ਆਵਾਜ਼ ਆਈ ਤੇ ਪਲਕੁ ਮਗਰੋਂ ਸਵਾਰਾਂ ਦੇ ਸਿਰ ਦਿੱਸਣ ਲਗੇ ਤੇ ਸ਼ਲਕਾਂ ਹੋਣ ਲੱਗੀਆਂ। ਇਧਰ ਸਿੰਘ ਥੋੜੇ ਸਨ ਓਧਰ ਫੌਜ ਬਹੁਤ ਸੀ। ਜੋ ਸਿੰਘ ਨਾਲ ਸਨ ਸਨ ਤਾਂ ਬਲਕਾਰੀ, ਪਰ ਕੁਛ ਕਿਸੇ ਵੇਲੇ ਕਿਸੇ ਗਰਬ ਦੀ ਗੱਲ ਕੀਤੀ ਸਾਨੇ ਕਿ ਖਾਲਸਾ ਹੁਣ ਬਲੀ ਹੋ ਗਿਆ ਹੈ, ਗੁਰੂ ਜੀ ਛੁਟੀ ਦੇ ਦੇਣ ਤਾਂ ਦਿੱਲੀ ਮਾਰ ਲਈਏ। ਆ ਬਣੇ ਤਾਂ ਖਾਲਸਾ ਇਕੱਲਾ ਹੀ ਦੁਸ਼ਮਨ ਨੂੰ ਦਲ ਆਵੇ। ਸੋ ਹੁਣ ਸਮਾਂ ਦੇਖਕੇ ਜਦ ਜੁੱਧ ਮਚ ਪਿਆ ਤਾਂ ਸ੍ਰੀ ਗੁਰੂ ਜੀ ਪੂਰਬ ਰੁਖ਼ ਨੂੰ ਹੋ ਕੇ ਖਾਲਸੇ ਤੋਂ ਜ਼ਰਾ ਓਹਲੇ ਪਰ ਉਚੇਰੇ ਥਾਂ ਜਾ ਖੜੇ ਹੋਏ ਤੇ ਜੰਗ ਦਾ ਰੰਗ ਤੱਕਣ ਲੱਗੇ। ਜੁੱਧ ਖੂਬ ਛਿੜਿਆ ਤੇ ਖਾਲਸਾ ਖੂਬ ਲੜਿਆ, ਪਰ ਥੋੜੇ ਬਹੁਤਿਆਂ ਦੇ ਸਾਹਮਣੇ ਸਾਰੇ ਦਾਵਾਂ ਘਾਵਾਂ ਨੂੰ ਨਹੀਂ ਸਨ ਬਚਾ ਸਕਦੇ। ਲੜੇ, ਡਾਢੇ ਲੜੇ, ਵਧ ਵਧਕੇ ਲੜੇ ਪਰ ਬਹੁਤ ਜ਼ੋਰ ਪੈਣ ਤੇ ਪੈਰ ਪਿੱਛੇ ਨੂੰ ਹਟੇ। ਹੁਣ ਸ਼ਿਕਾਰ ਵਿਚ ਇਧਰ ਉਧਰ ਗਏ ਦਸਤੇ ਵੀ ਗੋਲੀ ਦੀ ਸ਼ੰਕਾਰ ਸੁਣਕੇ ਆ ਪਹੁੰਚੇ। ਘੋਰ ਸੰਗ੍ਰਾਮ ਮਚ ਗਿਆ। ਪਰ ਸਿੱਖਾਂ ਦੇ ਮਨ ਵਿਚਲੇ ਗਏ ਤੇ ਪੈਰ ਉਖੜ ਗਏ, ਉਸ ਵੇਲੇ ਕਿ ਜਦ ਡਿੱਠੇ ਨੇ ਕਿ ਸ੍ਰੀ ਕਲਗੀਧਰ ਜੀ ਵਿਚ ਨਹੀਂ ਹਨ। ਵਿਚਾਹਨ ਲੱਗੇ:-

ਹਮਕੋ ਛੋਰਿ ਗਏ ਕਰਿ ਭਾਣਾ।

ਕੋ ਜਾਣਹਿ ਮਨ ਮਹਿ ਕ੍ਯਾ ਆਣਾ॥

(ਸੂ: ਪ੍ਰ:)

ਐਉਂ ਘਬਰਾਕੇ ਪੈਰ ਪਿੱਛੇ ਸੁੱਟਿਆ, ਤਾਂ ਪਹਾੜੀਏ ਜ਼ੋਰ ਪਾ ਕੇ ਮਗਰ ਆਏ। ਚਾਹੇ ਫਿਰ ਫਿਰ ਕੇ ਪਹਾੜੀਆਂ ਨਾਲ ਸੁਹਣਾ ਮੁਕਾਬਲਾ ਕਰਦੇ ਰਹੇ ਪਰ ਪੈਰ ਨ ਰੁਕਦੇ। ਪੈਂਤੜਾ ਪਿੱਛੇ ਸੱਟੀ ਜਾਣਾ ਤੇ ਸਫ ਨਾ ਉਖੜਨ ਦੇਣੀ ਤੇ ਲੜਦੇ ਚੱਲਣਾ ਇਉਂ ਜਿਵੇਂ ਵਧਕੇ ਲੜ ਰਹੇ ਹਨ। ਇਹ ਗੁਣ ਜਾਪਦਾ ਹੈ ਖ਼ਾਲਸੇ ਨੇ ਮੁੱਢ ਤੋਂ ਸਿੱਖਣਾ ਸ਼ੁਰੂ ਕੀਤਾ ਹੋਯਾ ਸੀ। ਕਿੰਤੂ ਅੱਜ ਚਾਹੇ ਹੁਣ ਸਾਰਾ ਜ਼ੋਰ ਸਿੱਖਾਂ ਨੇ ਲਾ ਲਿਆ ਪਰ ਪੇਸ਼ ਨਾ ਗਈ

15 / 50
Previous
Next