ਹਤੀ ਸ਼ਲਖ ਗੁਲਕਨਿ ਕੀ ਐਸੇ।
ਹਯੋ ਜਲਦ ਮੁਚਿ ਬਰਖਾ ਜੈਸੇ॥੧੪॥
(मुः ५ः पेठा ५२०८)
ਦੁਵੱਲੀ ਸੰਗ੍ਰਾਮ ਖੂਬ ਜ਼ੋਰ ਦਾ ਹੋਇਆ। ਦੁਵੱਲੀ ਸ਼ਸਤ੍ਰ ਚਲ ਰਹੇ ਹਨ, ਲਹੂ ਵਹਿ ਰਹੇ ਹਨ, ਬਸਤ੍ਰ ਭਿੱਜ ਰਹੇ ਹਨ, ਕ੍ਰੋਧ ਵਧ ਰਹੇ ਹਨ। ਜਿਥੇ ਗੁਰੂ ਜੀ ਖੜੇ ਸਨ ਕਰਦੇ ਦਾ ਬੂਟਾ ਸੀ। ਆਪ ਓਥੇ ਖੜੇ ਹਨ। 'ਸਭ ਥਾਈਂ ਹੋਹਿ ਸਹਾਇ' ਹੋਣ ਵਾਲੇ ਸਹਾਈ ਹੋ ਰਹੇ ਹਨ। ਆਪ ਦੇ ਅਚੁਕ ਤੀਰ ਆ ਰਹੇ ਹਨ। ਸਤਿਗੁਰ ਦੇ ਤੀਰ ਨਿਸ਼ਾਨੇ ਬੰਨ੍ਹ ਬੰਨ੍ਹਕੇ ਪੈਂਦੇ ਤੇ ਵੈਰੀ ਦਲ ਵਿਚ ਓਹ ਪਤੇ ਦੇ ਨਿਸ਼ਾਨੇ ਫੁੰਡਦੇ ਹਨ ਕਿ ਉਹਨਾਂ ਦੇ ਸਾਹਸ ਨੂੰ ਤੋੜਦੇ ਹਨ, ਹੈਰਾਨੀ ਤੇ ਘਬਰਾ ਪਾਉਂਦੇ ਹਨ। ਖ਼ਾਲਸਾ ਜੀ ਆਪਣੇ ਸਦਾ ਦੇ ਸਹਾਈ ਮਾਲਕ ਦੇ ਕਰਤੱਵ ਨੂੰ ਵੇਖਦੇ ਹਨ ਤੇ ਪ੍ਰਤੀਤ ਕਰ ਰਹੇ ਹਨ ਕਿ ਅਸੀਂ ਥੋੜੇ ਸਾਂ, ਗੁਰੂ ਕਾ ਉੱਚਾ ਹੱਥ ਦੁਸ਼ਮਨ ਤੇ ਕਹਿਰ ਕਰ ਰਿਹਾ ਹੈ, ਗੈਬੀ ਫੌਜਾਂ ਸਾਡੀ ਮਦਦ ਕਰ ਰਹੀਆਂ ਹਨ, ਲਿਖ੍ਯਾ ਹੈ:-
ਪਰੀ ਅਕਾਸ਼ੀ ਫੌਜਾਂ ਆਇ।
ਜਿਤ ਕਿਤ ਦੇਖਿ ਰਹੇ ਬਿਸਮਾਇ॥੧੮॥
(ਸੂ: ਪ੍ਰਕਾਸ਼ ਪੰਨਾ ੫੨੦੯)
ਸੋ ਵਧੇ ਹੌਸਲੇ ਵਿਚ, ਵਧੇ ਸ੍ਵੈ ਭਰੋਸੇ ਵਿਚ ਖਾਲਸਾ ਡਾਢਾ ਅੜਕੇ ਲੜਿਆ।
ਪਰ੍ਹਾ ਬੰਧ ਜਨੁ ਘਨ ਘਟ ਆਈ।
ਗਨਗੁਲਕਾ ਬਰਖਾ ਬਰਖਾਈ।
ਤੁਪਕਨਿ ਕੜਕ ਗਾਜ ਜਨੁ ਪਰੈਂ।
ਛਟਾ ਪਲੀਤੇ ਧੁਖਧੁਖ ਟਰੈ॥੧੯॥
ਦੁੰਦਭਿ ਢੋਲਨਿ ਸ਼ਬਦ ਮਹਾਨਾ।
ਜਨੁ ਬਰਖਤਿ ਘਨ ਧੁਨਿ ਗਰਜਾਨਾ।
ਕ੍ਰਿਖਿ ਪਾਕੀ ਸਮ ਪਰਮ ਪਹਾਰੀ॥
ਤੋਰ ਫੋਰ ਚੂਰਨ ਕਰਿਡਾਰੀ॥੨੦॥