

ਵਿਚ ਗੁੰਮ ਹੋ ਗਿਆ। ਸਾਥੀਆਂ ਦਾ ਜੋਸ਼ ਟੁੱਟ ਗਿਆ ਤੇ ਪੈਰ ਪਿੱਛੇ ਹਟੇ। ਦੂਜੇ ਪਾਸੇ ਬਲੀਆ ਚੰਦ ਬੰਦੂਕਾਂ ਦੀ ਸ਼ਲਕ ਕਰਦਾ ਸੈਨਾ ਸਣੇ ਵਧਿਆ ਆ ਰਿਹਾ ਸੀ, ਉਸ ਦੀ ਸੈਨਾ ਦੇ ਢੋਲ ਵੱਜ ਰਹੇ ਬੀਰ ਵਿਚ ਉਤਸ਼ਾਹ ਭਰ ਰਹੇ ਸਨ ਤੇ ਸੂਰਮੇਂ ਤੀਰ ਤੁਫੰਗ ਚਲਾਉਂਦੇ ਆ ਰਹੇ ਸਨ। ਉਦੈ ਸਿੰਘ ਇਧਰੋਂ ਡਟਕੇ ਪੈਰ ਜਮਾ ਕੇ ਵਧ ਰਿਹਾ ਸੀ ਕਿ ਸਿੰਘਾਂ ਵੱਲ ਤੱਕ ਕੇ ਬੋਲਿਆ: ਬੰਦੂਕਾਂ ਦੀ ਸ਼ਲਕ ਕਰੋ। ਗੱਲ ਕੀ, ਦੁਵੱਲੀ ਐਉਂ ਤੀਰਾਂ ਤੇ ਬੰਦੂਕਾਂ ਦੇ ਵਾਰ ਚੱਲੇ ਕਿ ਮਾਨੋਂ ਗੜਿਆਂ ਦੀ ਵਰਖਾ ਹੋ ਰਹੀ ਹੈ। ਦੁਇ ਦਲ ਅਜੇ ਇੰਨੀ ਨੇੜੇ ਨਹੀਂ ਆਏ ਸਨ ਕਿ ਸ਼ਮਸ਼ੇਰ ਦਾ ਜੰਗ ਹੱਥੋਂ ਹੱਥੀ ਹੋ ਪਏ ਕਿ ਬਲੀਆ ਚੰਦ ਦੀ ਜੰਘ ਵਿਚ ਇਕ ਸੂਕਦੀ ਗੋਲੀ ਲਗ ਪਈ। ਗੋਲੀ ਜ਼ਰਾ ਕਰਾਰੀ ਲੱਗੀ ਤੇ ਉਹ ਬੇਤਾਬ ਹੋ ਕੇ ਪਿੱਛੇ ਮੁੜਿਆ। ਸਰਦਾਰ ਦਾ ਪਿੱਠ ਦਿਖਾਣਾ ਸੀ ਕਿ ਫੌਜ ਹਿਰਾਸੀ ਹੋ ਗਈ ਤੇ ਉਹ ਬੀ ਮਾਨੋਂ ਪੈਰ ਸਿਰ ਤੇ ਧਰ ਕੇ ਪਿੱਛੇ ਮੁੜੀ। ਇਹ ਮੁੜਨਾ ਐਸਾ ਸੀ ਕਿ ਸਾਰੀ ਪਹਾੜੀ ਸੈਨਾ ਧੀਰਜ ਛੱੜ ਕੇ ਭੱਜ ਗਈ। ਭਜਦਿਆਂ ਮਗਰ ਕੁਛ ਦੂਰ ਖ਼ਾਲਸੇ ਨੇ ਪਿੱਛਾ ਕੀਤਾ ਜੋ ਤ੍ਰਾਸੇ ਹੋਏ ਭੱਜ ਹੀ ਜਾਣ, ਕਿਤੇ ਸਾਨੂੰ ਅਟਕ ਗਏ ਸਮਝ ਕੇ ਫਿਰ ਨਾ ਸਾਡੇ ਵਾਂਙੂ ਡਟ ਖੜੋਣ। ਜਦੋਂ ਨੂੰ ਸਾਰੇ ਭੱਜ ਗਏ ਤੇ ਦੂਰ ਨਿਕਲ ਗਏ ਤਾਂ ਖ਼ਾਲਸੇ ਜੀ ਨੇ ਡਿੱਠਾ ਕਿ ਆਸਮਾਨ ਸਾਫ਼ ਹੈ, ਜੋ ਗੁਪਤ ਸੈਨਾਂ ਦਾ ਪ੍ਰਭਾਵ ਪੈਂਦਾ ਸੀ, ਹੁਣ ਹੈ ਨਹੀਂ। ਠੰਢੀ ਹਵਾ ਟੁਰ ਰਹੀ ਹੈ, ਸਾਫ਼ ਧੁੱਪ ਚਮਕ ਰਹੀ ਹੈ ਤਾਂ ਗੁਰੂ ਜੀ ਵਲ ਨੂੰ ਮੁੜੇ। ਇਸ ਜੰਗ ਦੇ ਸਾਖੀ ਭਾਈ ਰਾਮ ਕੌਰ ਜੀ ਲਿਖਦੇ ਹਨ ਤੇ ਦੱਸਦੇ ਹਨ ਕਿ ਗੁਰੂ ਜੀ ਦੀ ਹਜ਼ੂਰੀ ਵਿਚ ਮੈਂ ਤਾਂ ਜੰਗ ਦੀ ਘਨਘੋਰਤਾ ਵੇਖਕੇ ਕੰਬ ਪਿਆ ਮੈਨੂੰ ਸ਼ੈਕਾਤੁਰ ਵੇਖ ਕੇ ਗੁਰੂ ਜੀ ਨੇ ਧੀਰਜ ਦਿੱਤਾ ਤੇ ਸਮਝਾਇਆ ਕਿ ਮੈਦਾਨੇ ਜੰਗ ਵਿਚ ਮਰਿਆਂ ਨੂੰ ਵੇਖਕੇ ਸ਼ੋਕ ਨਹੀਂ ਕਰੀਦਾ। ਰਾਮ ਕੌਰ ਜੀ ਲਿਖਦੇ ਹਨ ਕਿ ਇਸ ਵੇਲੇ ਗੁਰੂ ਜੀ ਨੇ ਭਵਿੱਖਤ ਆਖੀ ਕਿ ਰਾਮ ਕੁਇਰ ਤੂੰ ਸਾਥੋਂ ਮਗਰੋਂ ਚਿਰਕਾਲ ਸੰਸਾਰ ਪਰ ਰਹੇਂਗਾ। ਫਿਰ ਖ਼ਾਲਸੇ ਨੂੰ ਧੀਰਜ ਦਿੱਤਾ ਤੇ ਕਿਹਾ: ਡਰੋ ਨਾ ਇਨ੍ਹਾਂ ਤੋਂ ਤਕੜੇ ਹੋਏ। ਇਹ ਲੋਕ ਸਾਰੇ ਇਕ ਦਿਨ ਖਾਲਸੇ ਤੋਂ ਭੈ ਖਾਣਗੇ ਤੇ ਈਨਾਂ ਮੰਨਣਗੇ। ਫਿਰ ਸਤਿਗੁਰੂ ਜੀ ਨੇ ਮਹਾਂ ਸਿੰਘ ਤੋਂ ਜੰਗ ਦਾ ਵੇਰਵਾ ਸੁਣਿਆ। ਫਿਰ ਸ਼ਹੀਦ ਹੋਏ ਸਿੰਘਾਂ ਦੇ ਸਰੀਰ ਇਕੱਠੇ ਕਰਵਾਕੇ ਸਸਕਾਰੇ। ਘਾਇਲਾਂ ਨੂੰ