Back ArrowLogo
Info
Profile
ਇਸ ਤਰ੍ਹਾਂ ਤੁਸੀਂ ਲੜਾਈਆਂ ਨਹੀਂ ਲੜ ਸਕਦੇ। ਤੁਸੀਂ ਬਿਨਾਂ ਸਰੀਰ ਤੋਂ ਰੂਹ ਦੀ ਸ਼ਾਂਤੀ ਲੱਭ ਰਹੇ ਹੋ ਅਤੇ ਸਰੀਰ ਬਿਨਾਂ ਰੂਹ ਕੀ ਹੈ? ਨਹੀਂ, ਮੇਰਾ ਇਕ ਅਰਸੀ ਮਿੱਤਰ ਹੈ, ਜੋ ਮੈਨੂੰ ਬਚਾਉਂਦਾ ਹੈ ਅਤੇ ਸਾਰਿਆਂ ਨੂੰ ਵੀ। ਜੇ ਮੈਂ ਜਿਊਣਾ ਹੈ ਤਾਂ ਮੈਂ ਉਸ ਦੇ ਹੁਕਮ ਅੰਦਰ ਜੀਵਾਂਗਾ ਅਤੇ ਉਹ ਤੇਰੇ ਅਤੇ ਮੇਰੇ ਤੋਂ ਵੱਧ ਜਾਣਦਾ ਹੈ। ਮੇਰਾ ਵਿਸ਼ਵਾਸ ਹੈ, ਉਹ ਸੇਵਕ ਨੂੰ ਇਕ ਦਿਨ ਵਿਚ, ਇਕ ਲਮਹੇ ਵਿਚ ਰੰਗ ਸਕਦਾ ਹੈ । ਵਡਿਆਈ ਸਾਰੀ ਉਸੇ ਦੀ ਹੈ। ਮਹਾਂਪੁਰਖ ਤਾਂ ਉਸ ਦੀ ਕਿਰਪਾ ਦੇ ਮਾਧਿਅਮ ਹਨ। ਜੋ ਆਪਣੇ ਪਿਤਾ ਦੀ ਰਜ਼ਾ ਵਿਚ ਹੈ ਮਹਾਨ ਹੈ। ਹੋਰ ਕੋਈ ਨਹੀਂ, ਹੋਰ ਕੋਈ ਨਹੀਂ। ਉਸ ਸੇਵਾ ਦੀ ਵਡਿਆਈ ਹੈ, ਜੋ ਆਪਣੇ ਸੇਵਕ ਨੂੰ ਕਰਨ ਲਈ ਕਹਿੰਦਾ ਹੈ। ਟਹਿਣੀ ਤੇ ਬੈਠਾ ਪੰਛੀ, ਜੋ ਸੂਬਾ ਸਾਦਕ ਵੇਲੇ ਚਹਿਚਹਾ ਉਠਦਾ ਹੈ, ਉਸ ਹਦ ਤਕ ਹੀਰੋ ਹੈ। ਸਾਡਾ ਵਿਸ਼ਵਾਸ ਹੈ ਕਿ ਮਨੁੱਖ ਬੱਚੇ ਵਾਂਗ, ਬਛੜੇ ਵਾਂਗ, ਪੰਛੀ ਵਾਂਗ ਸ਼ਕਤੀ ਹੀਣ ਹੈ।

2. ਸਾਡੇ ਲੰਮੜੇ ਕੇਸ

ਕੀ ਤੁਸੀਂ ਜਾਣਦੇ ਹੋ ਕਿ ਸਾਡੇ ਲੰਮੇ ਕੇਸ, ਭਰਮ ਦੇ ਸਾਗਰ ਦੀਆਂ ਫਿਰਤੂ ਲਹਿਰਾਂ ਹਨ। ਗੁਰੂ ਗੋਬਿੰਦ ਸਿੰਘ ਨੇ ਚੇਤਨਾ ਦੇ ਸਾਗਰ ਦੀਆਂ ਲਹਿਰਾਂ ਨੂੰ ਇਕੱਠਾ ਕੀਤਾ, ਜਿਵੇਂ ਮਾਂ ਆਪਣੇ ਬੱਚੇ ਦੇ ਕੇਸ ਗੁੰਦਦੀ ਹੈ। ਮਨੁੱਖ ਕੀ ਹੈ, ਚੇਤਨਤਾ ਦਾ ਸਾਗਰ ਹੀ ਤਾਂ ਹੈ। ਮਾਲਕ ਨੇ ਉਨ੍ਹਾਂ ਨੂੰ ਧੋਤਾ, ਕੰਘਾ ਕੀਤਾ ਅਤੇ ਭਵਿੱਖਤ ਮਨੁੱਖਤਾ, ਜੋ ਜਾਤਪਾਤ ਦੇ ਵਿਕਰੇ ਤੋਂ ਰਹਿਤ ਹੋਵੇ, ਮਨੁੱਖ ਮਨੁੱਖ ਦੇ ਵਿਚਾਲੇ ਦੇ ਭੇਦ-ਭਾਵ ਤੋਂ ਉਪਰ ਉੱਠੇ ਅਤੇ ਜੋ ਰੂਹਾਨੀ ਭਾਈਚਾਰੇ ਦੀ ਸ਼ਾਂਤੀ ਅਤੇ ਸਦਭਾਵਨਾ ਲਈ ਕੰਮ ਕਰੇ, ਦੇ ਸੰਕਲਪ ਵਜੋਂ ਉਸ ਨੂੰ ਜੂੜੇ ਦਾ ਰੂਪ ਦੇ ਦਿੱਤਾ। ਜੋ ਉਸ ਦਾ ਜੂੜਾ ਰੱਖਦਾ ਹੈ ਉਹ ਸਭ ਦਾ ਭਰਾ ਹੈ, ਖ਼ੁਦਗਰਜ਼ੀ ਦੀ ਮੰਦ ਭਾਵਨਾ ਤੋਂ ਆਜ਼ਾਦ ਹੈ। ਉਸ ਲਈ ਇਹ ਲਾਜ਼ਮੀ ਹੈ ਕਿ ਉਹ ਨਾ ਹੀ ਕਿਸੇ ਵੱਖਰੀ ਨਸਲ, ਧਰਮ ਦਾ ਹੋਵੇ, ਅਤੇ ਨਾ ਹੀ ਲੁਟਮਾਰ ਕਰਦੀਆਂ, ਦੂਜੇ ਲੋਕਾਂ ਨੂੰ ਅਧੀਨ ਕਰਨ ਲਈ ਜ਼ੁਲਮ ਕਰਦੀਆਂ ਕੌਮੀ ਗੁਟ-ਬੰਦੀਆਂ ਵਿਚੋਂ ਹੋਵੇ!

ਉਹ ਲੋਕ ਜਿਨ੍ਹਾਂ ਨੂੰ ਪਿਆਰ ਦੇ ਨੇਮਾਂ ਦਾ ਪਤਾ ਨਹੀਂ, ਉਨ੍ਹਾਂ ਨੂੰ ਮਾਲਕ ਦੇ ਬਖਸ਼ੇ ਪਵਿੱਤਰ ਜੂੜੇ ਨੂੰ ਧਾਰਣ ਨਹੀਂ ਕਰਨਾ ਚਾਹੀਦਾ ਅਤੇ

25 / 50
Previous
Next