ਕੁਹਾੜੀ ਲੈ ਕੇ, ਇਥੋਂ ਤਕ ਕਿ ਨਾਸ਼ ਕਰਨ ਵਾਲੇ ਮਨੁੱਖ ਨੂੰ ਵੀ ਛਾਂ ਦੇਣ ਵਾਲੇ ਰੁੱਖ, ਮਹਿਕ ਦੇਣ ਵਾਲੇ ਫੁੱਲ ਨੇ ਉਨ੍ਹਾਂ ਲੋਕਾਂ ਨਾਲੋਂ, ਗੁਰੂ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਿਆ ਹੈ, ਜੋ ਛੇਤੀ ਹੀ ਪਸ਼ੂਆਂ ਵਾਲੀ ਖ਼ੁਦਗ਼ਰਜ਼ੀ ਦੇ ਆਉਂਦਿਆਂ ਹੀ ਪੱਥ ਭ੍ਰਸ਼ਟ ਹੋ ਜਾਂਦੇ ਹਨ।
ਪੂਰੇ ਖਿੜੇ ਕਮਲ, ਪੂਰੇ ਖਿੜੇ ਗੁਲਾਬ ਦੇ ਫੁੱਲ ਆਤਮ ਜੀਵਨ ਚੰਗਿਆੜੀ ਨਾਲ ਭਖ ਰਹੇ ਹਨ, ਜਿਸ ਨੂੰ ਗੁਰੂ ਸਾਹਿਬਾਂ ਨੇ ਕਿਹਾ ਹੈ ਕਿ ਇਹ ਰੂਹਾਨੀ ਹੈ। ਇਹ ਮਨੁੱਖਾਂ ਵਿਚ ਨਹੀਂ, ਜਿਨ੍ਹਾਂ ਦੀਆਂ ਵੱਖ ਵੱਖ ਜਾਤੀਆਂ ਤੇ ਧਰਮ ਹਨ ਅਤੇ ਦਿਮਾਗ਼ ਇਲਮੀਅਤ ਨਾਲ ਤੂਣੇ ਪਏ ਹਨ। ਮਨੁੱਖ ਦੀ ਉਸ ਉੱਨਤੀ ਦਾ ਕੀ ਲਾਭ ਹੈ ਜੋ ਉਸ ਨੂੰ ਮਨੁੱਖ ਅਤੇ ਕੁਦਰਤ ਦਾ ਭਰਾ ਨਹੀਂ ਬਣਾਉਂਦੀ? ਮਨੁੱਖੀ ਜਾਂ ਦੈਵੀ ਹਮਦਰਦੀ ਦੀ ਅਸੀਮ ਚੇਤਨਾ ਹੀ ਜੀਵਨ ਹੈ। ਪਰ ਅੱਜ ਦੇ ਸਾਰੇ ਨੀਤੀ ਸ਼ਾਸਤਰ ਅਤੇ ਧਰਮ ਅਤੇ ਸਮਾਜ ਸਾਨੂੰ ਪੱਥਰ ਬਣਾਉਣ ਤੇ ਲੱਗੇ ਹੋਏ ਹਨ।
ਘੁਗੀਆਂ ਦੀ, ਉਤੇਜਿਤ ਹੋਈਆਂ ਘੁੱਗੀਆਂ ਦੀ ਇਕ ਡਾਰ, ਤੜਕ ਸਾਰ ਰੁਸ਼ਨਾਏ ਬਦਲਾਂ ਵਾਂਗ ਆਪਣੇ ਚਿੱਟੇ ਖੰਭਾਂ ਨੂੰ ਫੜਫੜਾਉਂਦੀ, ਆਪਣੀ ਖੁਸ਼ੀ ਵਿਚ ਜਾ ਰਹੀ ਗੁਰੂ ਦੀ ਰੂਹਾਨੀਅਤ ਦਾ ਚਿੰਨ੍ਹ ਹੈ, ਨਾ ਕਿ ਪੱਥਰ ਦਾ ਬੁਤ, ਨਾ ਹੀ ਸਮੇਂ ਨੇ ਪਧਰਾਇਆ ਪੱਥਰ-ਵੱਟੇ ਦਾ ਦੇਵਤਾ।
4. ਸਿਤਾਰਿਆਂ ਜਿੰਨੀ ਸ਼ੋਭਾ ਨਾਲ
ਰੂਹਾਨੀ ਪ੍ਰਵਿਰਤੀ, ਜੀਵਨ ਦੀਆਂ ਘੱਟ ਜਾਂ ਵੱਧ ਵਿਕਸਤ ਸਟੇਜਾਂ ਤੋਂ ਸੁਤੰਤਰ ਰਹਿੰਦੀ ਹੈ, ਮੂਕ ਹਿਰਣੀ ਅਤੇ ਖਿੰਡਿਆ ਘਾਅ, ਖੂਬਸੂਰਤ ਤਿੱਤਰ, ਜੋ ਖੁਸ਼ੀ ਨਾਲ ਪ੍ਰਭਾਤ ਨੂੰ ਵਾਜਾਂ ਮਾਰਦੇ ਹਨ ਅਤੇ ਆਪਣੇ ਖ਼ੁਦਾ ਦੇ ਸਜਦੇ ਵਿਚ ਡਿਗੇ ਪੈਗ਼ੰਬਰ ਵਾਂਗ ਬਰਾਬਰ ਅਰਦਾਸ ਕਰਦੇ ਰਹਿੰਦੇ ਹਨ। ਇਹ