Back ArrowLogo
Info
Profile
"ਉਸ ਨੂੰ ਪਿਆਰ ਕਰਨਾ" ਸੇਵਾ ਹੈ। ਹਰੇਕ ਹਮਦਰਦੀ ਭਰੇ ਦਿਲ ਵਾਲਾ ਉਸ ਦਾ ਸੇਵਕ ਹੈ। ਭਰਾ ਮੌਸਮੀ ਮਾਰ ਹੇਠ ਆਏ ਨੂੰ ਛੋਹ ਕੇ ਠੰਡ ਪਾ ਦਿੰਦਾ ਹੈ। ਉਹ ਰੋਟੀ ਦਾ ਇਕ ਟੁਕੜਾ, ਇਕ ਮੁਸਕਾਨ, ਇਕ ਅਥਰੂ ਦਿੰਦੇ ਹੋਏ ਹਰ ਅਮੀਰ ਗਰੀਬ ਨੂੰ ਹਰ ਲੈਂਦਾ ਹੈ।

ਜੀਵਨ ਚੋਂ ਜੀਵਨ ਜਨਮਦਾ ਹੈ। ਭਰਾ ਵੱਲੋਂ ਮਿਲੀ ਪਿਆਰ ਦੀ ਅਦੁੱਤੀ ਝਾਤ ਤੇ ਉਹ ਭੁਲ ਜਾਂਦਾ ਹੈ, ਕਿ ਉਹ ਤਾਂ ਕੌੜੀ ਹੈ। ਉਹ ਨੱਚ ਉਠਦਾ ਹੈ ਅਤੇ ਅਰਦਾਸ ਕਰਦਾ ਹੈ। ਸਰੀਰ ਢਹਿ ਪੈਂਦਾ ਹੈ, ਪਰ ਰੂਹ ਆਪਣੇ ਸੁੰਦਰ ਖੰਭਾਂ ਤੇ ਉਡਦੀ ਅਸੀਮ ਵਿਚ ਜਾ ਰਲਦੀ ਹੈ। ਇਕ ਆਦਮੀ ਆਇਆ ਜੋ ਬਹੁਤ ਵਿਦਵਾਨ ਸੀ। ਉਸ ਨੇ ਪੁਸਤਕਾਂ ਪੜ੍ਹੀਆਂ ਸਨ, ਜਗਰਾਤੇ ਕੱਟੇ ਸਨ, ਉਹ ਯੋਗੀਆਂ ਵਾਂਗ ਆਪਣੇ ਅੰਦਰਲੇ ਦੀਆਂ ਗੁਫ਼ਾਵਾਂ ਵਿਚੋਂ ਲੰਘਿਆ ਹੋਇਆ ਸੀ। ਉਹਨੇ ਉਨ੍ਹਾਂ ਗੁਫ਼ਾਵਾਂ ਵਿਚਲੀ ਧੁੰਨੀ ਸੁਣੀ ਸੀ ਅਤੇ ਉਹ ਸਮਝਦਾ ਸੀ ਕਿ ਉਹ ਬਹੁਤ ਵੱਡਾ ਹੈ ਪਰ ਜਦੋਂ ਉਹ ਆਇਆ ਅਤੇ ਉਸ ਨੇ ਭਰਾ ਨੂੰ ਵੇਖਿਆ ਜੋ ਬੱਚਿਆਂ ਨਾਲ ਖੇਡ ਰਿਹਾ ਸੀ, ਜਵਾਨ ਕੁੜੀਆਂ ਨਾਲ ਗੱਲਾਂ ਕਰ ਰਿਹਾ ਸੀ, ਜੋ ਕੰਵਲ ਵਾਂਗ ਖਿੜਿਆ ਹੋਇਆ ਸੀ ਅਤੇ ਉਤਾਂਹ ਤਕ ਕੇ ਸਾਰੇ ਸਵਰਗ ਨੂੰ ਆਪਣੇ ਹਿਰਦੇ ਤੇ ਉਤਾਰ ਰਿਹਾ ਸੀ। ਜਦੋਂ ਉਸ ਭਰਾ ਦੀ ਸਹਿਜ ਅਤੇ ਸੁਗਮ ਭਗਤੀ ਅਰਥਾਤ ਸਿਮਰਨ ਰੱਤੇ ਦੀ ਭਰਪੂਰ ਖੁਸ਼ੀ ਨੂੰ ਵੇਖਿਆ, ਉਸ ਨੂੰ ਇਕ ਨਜ਼ਰ ਵਿਚ ਇਹ ਅਨੁਭਵ ਹੋਇਆ ਕਿ ਉਹ ਸਾਰੀ ਜ਼ਿੰਦਗੀ ਭਰ ਕਿੰਨਾ ਨੀਚ ਅਤੇ ਛੋਟਾ ਸੀ। ਉਸ ਦੀ ਇੰਨੀ ਵਡਿਆਈ ਅਤੇ ਵਿਦਵਤਾ ਦੇ ਬਾਵਜੂਦ ਉਸ ਨੂੰ ਨਿਰੋਲ ਸੱਚ ਦਾ ਇਹਸਾਸ ਹੋਇਆ। ਉਹ ਭਰਾ ਦੇ ਚਰਨਾਂ ਤੇ ਡਿਗ ਪਿਆ। ਭਰਾ ਨੇ ਉਸ ਨੂੰ ਕੁਝ ਨਹੀਂ ਕਿਹਾ, ਜਿਵੇਂ ਕਿ ਉੱਚੀਆਂ ਬਰਫ਼ਾਨੀ ਟੀਸੀਆਂ ਦੇ ਯਾਤਰੀ ਨੂੰ ਪਹਾੜੀ ਵਾਦੀ ਦੇ ਚਰਨ ਚੁੰਮਦਿਆਂ ਵੇਖ ਪਰਬਤ ਉਸ ਨੂੰ ਕੁਝ ਨਹੀਂ ਕਹਿੰਦਾ। ਸਾਰੇ ਜੀਵਨ ਦੀ ਵਡਿਆਈ 'ਨਾਮ' ਵਿਚ ਹੈ। ਸਾਰਾ ਸੰਸਾਰ 'ਨਾਮ' ਦੇ ਆਸਰੇ ਹੈ। ਸਾਰੀਆਂ ਇੰਦਰੀਆਂ ਨਾਲ ਉਸ ਦਾ ਨਾਮ ਜਪਣਾ ਹਰ ਜੰਗਲੋਂ ਮੁਕਤ ਪਿਆਰਾ ਹੈ। ਇਹ ਪਿਆਰ ਆਕਸਮਕ, ਸਰਲ ਅਤੇ ਅਜਿਹਾ ਵਿਸ਼ਵ-ਵਿਆਪੀ ਕਾਰਜ ਹੈ, ਜਿਵੇਂ ਤਾਰਾਕ ਮੰਡਲ ਵਿਚੋਂ ਸੂਰਜ ਜਨਮਦਾ ਹੈ। ਅਤੇ ਇਸ ਵਿਚ ਨਵ-ਜਨਮੇ ਬੱਚਿਆਂ ਵਾਲੀ ਬੇਖ਼ੁਦੀ ਹੈ। ਉਸ ਦੇ ਭਰੋਸੇ ਵਿਚ ਬੱਚਿਆਂ ਵਾਂਗ ਵਿਚਰਨਾ ਸਾਰੀ

32 / 50
Previous
Next