ਉਸ ਦੇ ਗ੍ਰੰਥ ਦਾ ਲਗਾਤਾਰ ਪਾਠ ਕਰਨ ਵਾਲੇ ਮਨੁੱਖਤਾ ਦੇ ਮੁਕਤੀ ਦਾਤਿਆਂ ਦੀ ਇਕ ਨਵੇਕਲੀ ਸ਼੍ਰੇਣੀ ਵਿਚੋਂ ਹਨ। ਬਾਕੀ ਸਾਰੇ, ਬੌਧਿਕ ਉੱਚਤਾ ਅਤੇ ਚਤੁਰਾਈ ਦੇ-ਬਾਵਜੂਦ, ਪੀੜਤਾਂ ਦੀ ਆਮ ਸ਼੍ਰੇਣੀ ਵਿਚੋਂ ਹਨ। ਗੁਰੂ ਦੀ ਮਿਹਰ ਨਾਲ ਮੈਨੂੰ, ਆਖ਼ਰ ਅਠਤਾਲੀ ਸਾਲ ਦੀ ਉਮਰ ਵਿਚ ਇਸੇ ਜੀਵਨ ਵਿਚ ਇਹ ਪਤਾ ਲਗ ਗਿਆ ਹੈ ਕਿ ਸਿੱਖ ਲਈ ਉਸ ਨੂੰ ਪਿਆਰ ਕਰਨਾ ਨਵੀਂ ਰੂਹਾਨੀ ਜ਼ਿੰਦਗੀ ਦਾ ਪਹਿਲਾ ਦਿਨ ਹੈ। ਅਤੇ ਉਸ ਦੇ ਸ਼ਬਦ ਅਤੇ ਨਾਮ ਦਾ ਜਾਪ, ਇਕ ਸਾਹ, ਇਕ ਕਦਮ ਵੀ ਗਵਾਏ ਬਿਨਾਂ ਰੂਹਾਨੀ ਜੀਵਨ ਦੇ ਚਿੱਕੜ ਅਤੇ ਧੂੜ ਵਿਚ, ਕੰਵਲ ਵਾਂਗ ਅਸੀਮ ਅਤੇ ਉਪਰਲੀ ਧੁਪ ਵਿਚ ਉਤਾਂਹ ਵਧਣ ਵਿਚ ਹੈ। ਉਤਾਂਹ ਉਪਰ। ਜਿਵੇਂ ਨਵ-ਜਨਮਿਆਂ ਬੱਚਾ ਮਾਂ ਦੀ ਬੋਲੀ ਨੂੰ ਸਿਖਦਾ ਹੈ, ਉਸ ਤਰ੍ਹਾਂ ਸਿੱਖ ਨੂੰ ਇਸ ਰੂਹ ਅਤੇ ਗੁਰੂ ਦੀ ਹੱਲਾ-ਸ਼ੇਰੀ ਨੂੰ ਸਿਖਣਾ ਪੈਂਦਾ ਹੈ, ਅਤੇ ਇਸ ਨਿਰ-ਉੱਦਮੀ ਉੱਦਮ ਵਿਚ ਹੀ ਗੁਰੂ ਨਾਲ ਰਾਗਾਤਮਿਕ ਸੰਜੋਗ ਵਿਚ ਰਹਿਣ ਦਾ ਰਹੱਸ ਹੈ। ਜਦੋਂ ਮੈਂ ਬੱਚਾ ਸਾਂ, ਮੈਂ ਉਸ ਦਾ ਨਾਮ, ਗ਼ਲਤ ਉੱਦੜ-ਖੁਦੜ ਅਤੇ ਤਤਲਾਉਂਦਾ ਲੈਂਦਾ ਸਾਂ। ਹੁਣ ਜਦੋਂ ਮੈਂ ਬਾਲਗ਼ ਹੋ ਗਿਆ ਹਾਂ ਮੈਂ ਉਸ ਦਾ ਨਾਮ ਨਿਰੰਤਰ ਜਪਣਾ ਚਾਹੁੰਦਾ ਹਾਂ। ਰੂਹਾਨੀਅਤ