

*
ਝੂਠਾ ਹਾਸਾ ਹੱਸਾਂ ਕਦ ਤੱਕ
ਆਪਣੇ ਆਪ ਤੋਂ ਨੱਸਾਂ ਕਦ ਤੱਕ
ਸਾਹਵਾਂ ਨਾਲੋਂ ਬਹੁਤੇ ਦੁੱਖ ਨੇ
ਜੇ ਮੈਂ ਦੱਸਾਂ ਦੱਸਾਂ ਕਦ ਤੱਕ
ਤੇਰੀ ਯਾਦ ਨੇ ਢਿੱਲੇ ਕੀਤੇ
ਦਿਲ ਦੇ ਪੁਰਜੇ ਕੱਸਾਂ ਕਦ ਤੱਕ
ਇਹ ਤੇ ਦੱਸ ਦੇ ਅੱਥਰੂ ਬਣਕੇ
ਅੱਖਾਂ ਰਾਹੀਂ ਰੱਸਾਂ ਕਦ ਤੱਕ
ਸੋਹਣਿਆਂ ਰੱਬਾ ਦੁਨੀਆਂ ਕੋਲ਼ੋ
ਖਾਧੀ ਜਾਵਾਂ ਕੱਸਾਂ ਕਦ ਤੱਕ