*
ਪਹਿਲਾਂ ਗਾਟੇ ਕੱਪ ਵੇ ਲੇਖਾ
ਫੇਰ ਖੁਰੇ ਪਿਆ ਨੱਪ ਵੇ ਲੇਖਾ
ਉੱਤੇ ਕਿਧਰੇ ਲਿਖੀਆਂ ਹੋਈਆਂ
ਮੇਰੇ ਸਿਰ ਨਾ ਥੱਪ ਵੇ ਲੇਖਾ
ਇੱਜ਼ਤ ਦਾ ਮੁੱਲ ਨਹੀਂਓ ਹੁੰਦੀ
ਆਟੇ ਦੀ ਇਕ ਲੱਪ ਵੇ ਲੇਖਾ
ਹੱਥੀਂ ਲੇਖ ਲਕੀਰਾਂ ਨਹੀਂਓ
ਸੱਪ ਵੇ ਲੇਖਾ ਸੱਪ ਵੇ ਲੇਖਾ
'ਬੁਸ਼ਰਾ' ਸੱਜਣ ਜਿੱਤ ਲੈਣਾ ਏ
ਤੂੰ ਪਾਉਂਦਾ ਰਹੀਂ ਖੱਪ ਵੇ ਲੇਖਾ