*
ਰੱਬਾ ਓਹਦੇ ਕਾਬਲ ਕਰਦੇ
ਜਾਂ ਫਿਰ ਮੈਨੂੰ ਪਾਗਲ ਕਰਦੇ
ਜੇ ਓਹ ਹਾਸਲ ਹੋ ਨਈਂ ਸਕਦਾ
ਹਰ ਹਾਸਲ ਲਾ-ਹਾਸਲ ਕਰਦੇ
ਇਸ਼ਕ ਅਦਾਰਾ ਖੋਲ੍ਹਿਆ ਜਿੰਨ੍ਹਾਂ
ਮਾੜਾ ਬਾਲ ਨਈਂ ਦਾਖਲ ਕਰਦੇ
ਇਕ ਦੂਜੇ ਦੀ ਭਾਲ 'ਚ ਲੰਘੀ
ਰਲ਼ ਕੇ ਬਹਿੰਦੇ ਗੱਲ ਸ਼ੱਲ ਕਰਦੇ
ਕਈ ਤੱਕੇ ਨੇ ਝੂਠੇ ਆਸ਼ਕ
ਇਸ਼ਕ ਦੀ ਤਸਬੀਹ ਪਲ ਪਲ ਕਰਦੇ
ਭੁੱਲ ਭੁਲੇਖੇ ਈ ਤੱਕ ਲੈ ਮੈਨੂੰ
ਖੁਦਰਾ ਵੇਲ਼ਾ ਮਖਮਲ ਕਰਦੇ
ਇਕ ਦੂਜੇ ਦੀ ਜਿੰਦੜੀ 'ਬੁਸ਼ਰਾ'
ਰੱਬ ਨਈਂ ਬੰਦੇ ਮੁਸ਼ਕਲ ਕਰਦੇ