ਲਈਦਾ ਹੁੰਦਾ, (ਖਲੋ ਕੇ) ਸੁਣਿਆ ਜੇ ਆਹ ਮੜ੍ਹੀਆਂ ਵਿਚ ਕੀ ਬਣਦਾ ?
ਮਹਿੰਗਾ - ਹੁਣ ਸਗੋਂ ਖਲੋਈਏ ਨਾ ਤੇ ਤੁਰੇ ਈ ਚੱਲੀਏ ।
[ਤੁਰ ਪੈਂਦੇ ਨੇ, ਤੇ ਕੁਝ ਚਿਰ ਚੁੱਪ ਰਹਿੰਦੇ ਨੇ]
ਚੰਨਣ - ਉਏ ਤੁਹਾਡੇ ਮੂੰਹ ਤੇ ਨਹੀਂ ਸੀਤੇ ਗਏ, ਕੁਝ ਫੁੱਟੋ ਵੀ ਮੂੰਹੋਂ ਜੋ ਕੁਝ ਫੁੱਟਦੇ ਹੁੰਦੇ ਓ । ਕਰ ਦੇ ਫਿਰ ਸ਼ੁਰੂ ਨਾਜਰਾ, ਪਰ ਉਹ ਸੁਣਾਈਂ ਜੀਹਦੇ ਤੋਂ ਛਿੰਝ ਤੇ ਲੜਾਈ ਹੋਈ ਸੀ ਤੇ ਜਾਂ ਫੇਰ ਓਦੂੰ ਹਟ ਕੇ ਛੜੇ ਦੀ ਅੱਗ ਵਾਲੀ।
ਨਾਜਰ - (ਹੱਸ ਕੇ) ਚੰਗਾ, ਜੇ ਪਹਿਲਾਂ ਮੈਨੂੰ ਈ ਮੂਹਰੀ ਦੇ ਮੂੰਹ ਸੁੱਟਣਾ ਜੇ ਤੇ ਤੁਹਾਡੀ ਮਰਜੀ, ਜੇ ਉਹ ਉੱਠ ਕੇ ਸਾਨੂੰ ਡਡਿਆ ਕੇ ਆ ਪਿਆ ਤੇ ਫੇਰ ?
ਵੱਸਣ - ਉਏ ਸਗੋਂ ਕਮਲਾ ਹੋ ਗਿਆ? ਉਹ ਹੁਣ ਰਹਿ ਗਿਆ ਕਿਤੇ ਦਾ ਕਿਤੇ ਕਿ । ਚੱਲ ਹੁਣ ਨਖ਼ਰੇ ਨਾ ਕਰ ਰੱਖੀ ਝੀਰੀ ਵਾਲੇ ।
ਨਾਜਰ - ਲਉ ਪਈ ਫਿਰ (ਬੋਲੀ ਪਾਉਂਦਾ ਏ)
ਦੇਵੀ ਮਾਤਾ ਵਰ ਕੀ ਦਾਤੀ,
ਅਤਰ ਛਤਰ ਕੀ ਰਾਣੀ।
ਗਾਉਣ ਵਾਲਿਆਂ ਨੂੰ ਗਉਣ ਬਖਸ਼ਦੀ,
ਪੜ੍ਹਨ ਵਾਲਿਆਂ ਨੂੰ ਬਾਣੀ।
ਭੁੱਖਿਆਂ ਨੂੰ ਤੂੰ ਭੋਜਨ ਦੇਂਦੀ,