ਨਾਟ ਪਹਿਲਾ
ਝਾਕੀ ਪਹਿਲੀ
ਪਿੰਡ ਮੱਦੂਛਾਂਗਾ
ਵੇਲਾ ਲਉਢਾ ਪਹਿਰ
[ਪਿੰਡ ਦੇ ਬਾਹਰ ਸੇਂਜੀ ਦੀ ਪੈਲੀ ਵਿੱਚ ਅਰਜਨ ਪੱਠੇ ਵੱਢ ਰਿਹਾ ਏ, ਚੰਨਣ ਨਾਲੋ ਨਾਲ ਕੱਠੇ ਕਰੀ ਜਾਂਦਾ ਏ ।]
ਅਰਜਨ - ਰੱਬ ਦੀ ਮੇਹਰ ਹੋਵੇ ਤੇ ਰੂਪ ! ਰੂਪ ਵੀ ਕਿਹੜਾ ਚੰਨਣਾ ਹਾਰੀ ਸਾਰੀ ਤੇ ਆਉਂਦਾ, ਰੂਪ ਵੀ ਨਸੀਬਾਂ ਨਾਲ ਤੇ ਵਧ ਕੇ ਨਸੀਬ ਉਹਦੇ ਜੀਹਦੇ ਘਰ ਰੂਪ ਵਾਲੀ ਹੋਵੇ ।
ਚੰਨਣ - ਤੂੰ ਤੇ ਅਰਜਣਾਂ, ਅਜੇ ਚੰਗੀ ਤਰ੍ਹਾਂ ਵੇਖੀ ਨਹੀਂ ਹੋਣੀ, ਉਹਦੇ ਤੇ ਸ਼ਕਲ ਸੀ, ਕਾਹਦੀਆਂ ਗੱਲਾਂ !
ਅਰਜਨ - ਪਈ ਗੱਲ ਵੀ ਕੋਈ ਨਿੱਕੀ ਜੇਹੀ ਨਹੀਂ ਹੋਈ, ਚੋਰਾਂ ਨੂੰ ਪੈਣ ਮੋਰ, ਤੇ ਮੋਰਾਂ ਨੂੰ ਪੈਣ ਕਜਾਈਂ । ਮੈਂ ਤੇ ਆਹ ਭਾਈ ਵਾਲਾ ਦੋਹੜਾ ਅੱਖੀਂ ਵੇਖ ਲਿਆ; ਪਰ ਤੂੰ ਰਵਾਲ ਜਿਨਾਂ ਫਿਕਰ ਨ ਕਰ, ਉਹ ਆਈ ਸੋ ਆਈ।
ਚੰਨਣ - ਤਾਂ ਵੀ ਨੱਥੇ ਨੇ ਕੀ ਦੱਸਿਆ ਆ ਕੇ ? ਸੁਣਿਆ ਆ